Home Blog Page 2339

CWC ਦੀ ਮੀਟਿੰਗ ‘ਚ Sonia Gandhi ਨੇ ਨਾਰਾਜ਼ ਆਗੂਆਂ ਨੂੰ ਪੜ੍ਹਾਇਆ ਅਨੁਸ਼ਾਸਨ ਦਾ ਪਾਠ , ਕਿਹਾ- ਮੀਡਿਆ ਦੀ ਬਜਾਏ ਮੇਰੇ ਨਾਲ ਸਿੱਧੀ ਕਰੋ ਗੱਲ

0

ਅੱਜ ਲੰਬੇ ਇੰਤਜ਼ਾਰ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋ ਰਹੀ ਹੈ। ਦੱਸ ਦਈਏ ਕਿ ਸ਼ਨੀਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਬੁਲਾਈ ਸੀ। ਇਸ ਬੈਠਕ ‘ਚ ਸੋਨੀਆ ਗਾਂਧੀ ਨੇ ਨਾਰਾਜ਼ ਆਗੂਆਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਇਆ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਅਜੇ ਵੀ ਮੈਂ ਹੀ ਕਾਂਗਰਸ ਦੀ ਫੁਲ ਟਾਈਮ ਪ੍ਰਧਾਨ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੀਡਿਆ ਦੀ ਬਜਾਏ ਮੇਰੇ ਨਾਲ ਸਿੱਧੀ ਗੱਲ ਕਰਨ।

ਅਗਲੀ ਵਿਧਾਨਸਭਾ ਚੋਣਾਂ ਵਿੱਚ ਸਾਰੀਆਂ ਨੂੰ ਇਕਜੁੱਟ ਹੋ ਕੇ ਚੋਣ ਲੜਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਗੂਆਂ ਨੂੰ ਸੰਜਮ ਵਿੱਚ ਰਹਿਣ ਦੀ ਸਲਾਹ ਵੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਦਾ ਇਹ ਬਿਆਨ ਪਾਰਟੀ ਦੇ ਅਸੰਤੁਸ਼ਟ ਆਗੂਆਂ ਦੇ ਸਮੂਹ ਜੀ – 23 ਨੂੰ ਕਰਾਰਾ ਜਵਾਬ ਹੈ।

Sonia Gandhi ਦੀ ਅਗਵਾਈ ‘ਚ CWC ਦੀ ਮੀਟਿੰਗ ਸ਼ੁਰੂ ,ਲਖੀਮਪੁਰ ਖੀਰੀ ਘਟਨਾ, ਕਿਸਾਨ ਅੰਦੋਲਨ ਸਮੇਤ ਕਈ ਮੁੱਦਿਆਂ ‘ਤੇ ਹੋਵੇਗੀ ਚਰਚਾ

0

ਅੱਜ ਲੰਬੇ ਇੰਤਜ਼ਾਰ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋ ਰਹੀ ਹੈ।ਇਸ ਬੈਠਕ ‘ਚ ਕਾਂਗਰਸ ਦੇ ਨਵੇਂ ਪ੍ਰਧਾਨ, ਸਮੇਤ ਸੰਗਠਨਾਤਮਕ ਚੋਣਾਂ ‘ਤੇ ਚਰਚਾ ਹੋਣ ਦੀ ਉਮੀਦ ਹੈ।ਦੱਸ ਦੇਈਏ ਕਿ ਸ਼ਨੀਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਬੁਲਾਈ ਹੈ।ਇਹ ਬੈਠਕ ਅੱਜ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ, ਦੱਸਿਆ ਜਾ ਰਿਹਾ ਹੈ

ਕਿ ਬੈਠਕ ਦੇ ਮੁੱਖ ਏਜੰਡੇ ‘ਚ ਕਾਂਗਰਸ ਸੰਗਠਨਾਤਮਕ ਚੋਣਾਂ, ਆਉਣ ਵਾਲੀਆਂ ਵਿਧਾਨ ਸਭਾ ਚੋਣਾਂ, ਲਖੀਮਪੁਰ ਖੀਰੀ ਘਟਨਾ, ਕਿਸਾਨ ਅੰਦੋਲਨ ਅਤੇ ਮਹਿੰਗਾਈ ਵਰਗੇ ਮੁੱਦੇ ਸ਼ਾਮਿਲ ਹਨ।ਕਾਂਗਰਸ ਪਾਰਟੀ ਦੇ ਅੰਦਰ ਕਾਫੀ ਸਮੇਂ ਤੋਂ ਪਾਰਟੀ ਨਾਲ ਜੁੜੇ ਮਾਮਲਿਆਂ ‘ਤੇ ਚਰਚਾ ਦੇ ਲਈ ਬੈਠਕ ਬੁਲਾਉਣ ਦੀ ਮੰਗ ਉੱਠ ਰਹੀ ਹੈ।

ਅਜਿਹੇ ‘ਚ ਕਾਂਗਰਸ ਹਾਈਕਮਾਨ ਨੇ ਹੁਣ ਇਸ ਬੈਠਕ ਨੂੰ ਬੁਲਾਉਣ ਦਾ ਫੈਸਲਾ ਕੀਤਾ ਹੈ।ਇਹ ਬੈਠਕ ਕਾਂਗਰਸ ਦੀਆਂ ਸੂਬਾ ਇਕਾਈਆਂ ਜਿਵੇਂ ਪੰਜਾਬ, ਛੱਤੀਸਗੜ੍ਹ ਅਤੇ ਰਾਜਸਥਾਨ ‘ਚ ਜਾਰੀ ਹੰਗਾਮੇ ਦੇ ਦਰਮਿਆਨ ਹੋ ਰਹੀ,ਜਿੱਥੇ ਪਾਰਟੀ ‘ਚ ਹੈ।

Smartphone ਦੀ ਬੈਟਰੀ ਤੋਂ ਨਿਕਲਦੀਆਂ ਹਨ 100 ਤਰ੍ਹਾਂ ਦੀਆਂ ਖ਼ਤਰਨਾਕ ਗੈਸਾਂ, ਜਾਣੋ

0

ਤੁਹਾਨੂੰ ਪਤਾ ਹੈ ਕਿ ਸਮਾਰਟਫੋਨ, ਲੈਪਟੌਪ ਤੇ ਟੈਬਲਟ ਦੀਆਂ ਬੈਟਰੀਆਂ ਤੋਂ ਕਿਹੜੀਆਂ ਗੈਸਾਂ ਨਿਕਲਦੀਆਂ ਹਨ ਤੇ ਇਹ ਸਿਹਤ ਲਈ ਕਿੰਨੀਆਂ ਖ਼ਤਰਨਾਕ ਹਨ? ਇਹ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਨ੍ਹਾਂ ਤੋਂ 100 ਤੋਂ ਵੱਧ ਇਸ ਤਰ੍ਹਾਂ ਦੀਆਂ ਖ਼ਤਰਨਾਕ ਗੈਸਾਂ ਨਿਕਲਦੀਆਂ ਹਨ ਜਿਹੜੀਆਂ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।

ਖੋਜ ਤੋਂ ਬਾਅਦ ਵਿਗਿਆਨੀਆਂ ਨੇ ਲੋਕਾਂ ਨੂੰ ਇਸ ਦੇ ਪ੍ਰਤੀ ਚੌਕਸ ਕੀਤਾ ਹੈ। ਚੀਨ ਦੀ ਸਿੰਘੂਆ ਯੂਨੀਵਰਸਿਟੀ ਤੇ ਇੰਸਟੀਚਿਊਟ ਆਫ ਐਨਬੀਸੀ ਡਿਫੈਂਸ ਦੇ ਖੋਜਕਰਤਾਵਾਂ ਅਨੁਸਾਰ ਲੀਥੀਅਮ ਬੈਟਰੀਆਂ ਤੋਂ ਨਿਕਲਣ ਵਾਲੀ ਕਾਰਬਨ ਮੋਨੋਆਕਸਾਈਡ ਸਮੇਤ 100 ਤੋਂ ਵੱਧ ਖ਼ਤਰਨਾਕ ਗੈਸਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਨਾਲ ਚਮੜੀ, ਅੱਖਾਂ ਤੇ ਨੱਕ ‘ਚ ਜਲਨ ਹੋਣ ਦੇ ਇਲਾਵਾ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਦਾ ਹੈ।

ਬਹੁਤ ਸਾਰੇ ਲੋਕ ਤਾਂ ਇਹ ਵੀ ਨਹੀਂ ਜਾਣਦੇ ਕਿ ਰਿਚਾਰਜ ਹੋਣ ਵਾਲੇ ਉਪਕਰਣਾਂ ਦੀ ਬੈਟਰੀ ਦਾ ਜ਼ਿਆਦਾ ਗਰਮ ਹੋਣਾ ਤੇ ਹੇਠਲੇ ਪੱਧਰ ਦੇ ਚਾਰਜਰ ਦਾ ਇਸਤੇਮਾਲ ਵੀ ਖ਼ਤਰਨਾਕ ਹੋ ਸਕਦਾ ਹੈ। ਪ੍ਰਮੁੱਖ ਖੋਜਕਰਤਾ ਤੇ ਇੰਸਟੀਚਿਊਟ ਆਫ ਐੱਨਬੀਸੀ ਡਿਫੈਂਸ ਦੀ ਪ੍ਰੋਫੈਸਰ ਜਿਈ ਸਨ ਨੇ ਕਿਹਾ ਕਿ ਅੱਜਕਲ੍ਹ ਦੁਨੀਆ ਭਰ ਦੇ ਕਈ ਦੇਸ਼ਾਂ ਦੀਆਂ ਸਰਕਾਰਾਂ ਇਲੈਕਟ੍ਰੌਨਿਕ ਗੱਡੀਆਂ ਤੋਂ ਲੈ ਕੇ ਮੋਬਾਈਲ ਉਪਕਰਣਾਂ ਲਈ ਲੀਥੀਅਮ ਆਇਨ ਬੈਟਰੀਆਂ ਨੂੰ ਬੜ੍ਹਾਵਾ ਦੇ ਰਹੀਆਂ ਹਨ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਆਮ ਲੋਕਾਂ ਨੂੰ ਊਰਜਾ ਦੇ ਇਸ ਸਰੋਤ ਦੇ ਪਿੱਛੇ ਦੇ ਖ਼ਤਰੇ ਦੇ ਪ੍ਰਤੀ ਚੌਕਸ ਕੀਤਾ ਜਾਏ।

ਉਨ੍ਹਾਂ ਦੀ ਟੀਮ ਨੇ ਇਸ ਤਰ੍ਹਾਂ ਦੇ ਕਈ ਕਾਰਨਾਂ ਦੀ ਪਛਾਣ ਕੀਤੀ ਹੈ ਜਿਸ ਨਾਲ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ। ਇਨ੍ਹਾਂ ‘ਚੋਂ ਇਕ ਕਾਰਨ ਇਹ ਦੱਸਿਆ ਗਿਆ ਕਿ ਅੱਧੀ ਚਾਰਜ ਹੋਈ ਬੈਟਰੀ ਦੇ ਮੁਕਾਬਲੇ ਪੂਰੀ ਤਰ੍ਹਾਂ ਚਾਰਜ ਬੈਟਰੀ ਸਭ ਤੋਂ ਜ਼ਿਆਦਾ ਖ਼ਤਰਨਾਕ ਗੈਸਾਂ ਪੈਦਾ ਕਰਦੀ ਹੈ। ਹੋ ਚੁੱਕੀਆਂ ਹਨ ਕਈ ਘਟਨਾਵਾਂ ਬੈਟਰੀਆਂ ਦੇ ਫਟਣ ਤੇ ਅੱਗ ਲੱਗਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ।

ਇਸ ਦੇ ਕਾਰਨ ਇਸ ਸਾਲ ਸੈਮਸੰਗ ਗਲੈਕਸੀ ਨੋਟ 7 ਦੇ ਲੱਖਾਂ ਸੈੱਟ ਵਾਪਸ ਮੰਗਣੇ ਪਏ। ਕੁਝ ਇਸ ਤਰ੍ਹਾਂ ਦੇ ਹੀ ਮਾਮਲੇ 2006 ‘ਚ ਵੀ ਆਏ ਸਨ ਜਦੋਂ ਡੈਲ ਨੇ ਲੱਖਾਂ ਲੈਪਟਾਪ ਵਾਪਸ ਮੰਗਵਾ ਲਏ ਸਨ। ਕੀ ਹੈ ਲੀਥੀਅਮ-ਆਇਨ ਬੈਟਰੀ ਇਹ ਬੈਟਰੀ ਲੀਥੀਅਮ ਕੋਬਾਲਟ ਆਕਸਾਈਡ ‘ਤੇ ਆਧਾਰਤ ਹੁੰਦੀ ਹੈ।

ਇਸ ਨਾਲ ਊਰਜਾ ਦੀ ਘਣਤਾ ਉੱਚ ਹੁੰਦੀ ਹੈ ਪਰ ਬੈਟਰੀ ਦੇ ਨੁਕਸਾਨ ‘ਤੇ ਇਹ ਸੁਰੱਖਿਆ ਲਈ ਖ਼ਤਰਨਾਕ ਹੋ ਸਕਦਾ ਹੈ। ਅੱਜ ਕੱਲ੍ਹ ਘਰੇਲੂ ਇਲੈਕ੍ਰੌਨਿਕ ਉਪਕਰਣਾਂ ‘ਚ ਲੀਥੀਅਮ-ਆਇਨ ਬੈਟਰੀ ਦਾ ਆਮ ਤੌਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ।

ਕੋਰੋਨਾ ਦੇ 15,981 ਨਵੇਂ ਮਾਮਲੇ ਆਏ ਸਾਹਮਣੇ, 166 ਲੋਕਾਂ ਦੀ ਹੋਈ ਮੌਤ

0

ਦੇਸ਼ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਉਤਰਾ-ਝੜ੍ਹਾਅ ਜਾਰੀ ਹੈ। ਕੋਰੋਨਾ ਮਹਾਂਮਾਰੀ ਦਾ ਕਹਿਰ ਅਜੇ ਤੱਕ ਵੀ ਖਤਮ ਨਹੀਂ ਹੋਇਆ। ਹਰ ਰੋਜ਼ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹੀ ਕਾਰਨ ਹੈ ਕਿ ਕੋਰੋਨਾਵਾਇਰਸ ਦੀ ਨਿਗਰਾਨੀ ਕਰਨ ਵਾਲੇ ਮਾਹਰ ਅਜੇ ਵੀ ਤੀਜੀ ਲਹਿਰ ਬਾਰੇ ਚੌਕਸ ਹਨ।

ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ 15 ਹਜ਼ਾਰ 981 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 24 ਘੰਟਿਆਂ ਦੌਰਾਨ 166 ਮਰੀਜ਼ਾਂ ਦੀ ਮੌਤ ਹੋ ਗਈ ਹੈ। ਨਵੇਂ ਕੋਰੋਨਾ ਮਰੀਜ਼ ਮਿਲਣ ਤੋਂ ਬਾਅਦ ਹੁਣ ਦੇਸ਼ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 3 ਕਰੋੜ 49 ਲੱਖ 53 ਹਜ਼ਾਰ 573 ਹੋ ਗਈ ਹੈ।

ਸਿਹਤ ਮੰਤਰਾਲੇ ਦੇ ਅਨੁਸਾਰ ਹੁਣ ਤੱਕ ਦੇਸ਼ ਵਿੱਚ ਕੋਰੋਨਾ ਦੇ 2 ਲੱਖ 1 ਹਜ਼ਾਰ 632  ਐਕਟਿਵ ਮਾਮਲੇ ਹਨ, ਜਦੋਂ ਕਿ 3 ਕਰੋੜ 33 ਲੱਖ 99 ਹਜ਼ਾਰ 961 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ।

ਇਸ ਤੋਂ ਇਲਾਵਾ ਕੋਰੋਨਾ ਕਾਰਨ ਹੁਣ ਤੱਕ 4 ਲੱਖ 51 ਹਜ਼ਾਰ 980 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ 8,36,118 ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਗਈ। ਇਸ ਦੇ ਨਾਲ ਹੀ ਦੇਸ਼ ਵਿੱਚ ਹੁਣ ਤੱਕ 97,23,77,045 ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ।

Singhu Border Murder Case: SC ‘ਚ ਹੋਵੇਗੀ ਨਿਹੰਗ ਸਰਬਜੀਤ ਦੀ ਪੇਸ਼ੀ

0

ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਿੰਘੂ ਬਾਰਡਰ ‘ਤੇ ਇੱਕ ਨੌਜਵਾਨ ਦਾ ਬੀਤੇ ਦਿਨੀ ਕਤਲ ਹੋ ਗਿਆ ਸੀ। ਹੁਣ ਕਤਲ ਦਾ ਇਹ ਮਾਮਲਾ ਸੁਪਰੀਮ ਕੋਰਟ ਕੋਲ ਪਹੁੰਚ ਗਿਆ ਹੈ। ਅਰਜ਼ੀ ਦਾਇਰ ਕਰਦਿਆਂ ਸੁਪਰੀਮ ਕੋਰਟ ਦੇ ਵਕੀਲ ਸ਼ਸ਼ਾਂਕ ਸ਼ੇਖਰ ਝਾਅ ਨੇ ਸਿੰਘੂ ਸਰਹੱਦ ਖਾਲੀ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ਦੀ ਛੇਤੀ ਸੁਣਵਾਈ ਲਈ ਸੁਪਰੀਮ ਕੋਰਟ ‘ਚ ਅਪੀਲ ਵੀ ਕੀਤੀ ਗਈ ਹੈ। ਨਿਹੰਗ ਸਰਬਜੀਤ ਨੂੰ ਅੱਜ ਪਾਣੀਪਤ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੇਸ਼ੀ ਤੋਂ ਪਹਿਲਾਂ ਸਰਬਜੀਤ ਦਾ ਮੈਡੀਕਲ ਕੀਤਾ ਜਾਵੇਗਾ।

ਬੀਤੇ ਦਿਨੀ ਸਵੇਰੇ ਅੰਦੋਲਨ ‘ਤੇ ਬੈਠੇ ਕਿਸਾਨਾਂ ਦੇ ਮੰਚ ਦੇ ਕੋਲ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ। ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਦਾ ਇੱਕ ਹੱਥ ਕੱਟ ਕੇ ਬੈਰੀਕੇਡ ਨਾਲ ਲਟਕਾ ਦਿੱਤਾ ਗਿਆ ਸੀ। ਇੰਨਾ ਹੀ ਨਹੀਂ, ਨੌਜਵਾਨ ਦੀ ਲਾਸ਼ ਨੂੰ 100 ਮੀਟਰ ਤੱਕ ਘਸੀਟਿਆ ਵੀ ਗਿਆ। ਇਸ ਦੇ ਨਾਲ ਹੀ ਉਸ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਨਿਸ਼ਾਨ ਵੀ ਮਿਲੇ ਹਨ।

ਸੁਪਰੀਮ ਕੋਰਟ ‘ਚ ਦਾਇਰ ਪਟੀਸ਼ਨ ਵਿੱਚ ਕਿਸਾਨ ਅੰਦੋਲਨ ਨੂੰ ਗੈਰਕਨੂੰਨੀ ਕਰਾਰ ਦਿੰਦਿਆਂ ਦਿੱਲੀ ਦੀ ਸਰਹੱਦ ਤੋਂ ਹਟਾਉਣ ਦੀ ਮੰਗ ਕੀਤੀ ਗਈ ਹੈ। ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਹੁਣ ਇੱਕ ਦਲਿਤ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇੱਕ ਔਰਤ ਨਾਲ ਬਲਾਤਕਾਰ ਵੀ ਹੋਇਆ ਸੀ। ਇਸ ਤੋਂ ਪਹਿਲਾਂ 26 ਜਨਵਰੀ ਨੂੰ ਟਰੈਕਟਰ ਰੈਲੀ ਦੌਰਾਨ ਹਿੰਸਾ ਭੜਕੀ ਸੀ।

ਇਸ ਦੇ ਨਾਲ ਹੀ ਦੱਸ ਦਈਏ ਕਿ ਕਤਲ ਕੇਸ ਦੇ ਦੋ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ। ਪੁਲਿਸ ਨੇ ਸਰਬਜੀਤ ਸਿੰਘ ਨਾਂ ਦੇ ਨਿਹੰਗ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਦਾ ਦਾਅਵਾ ਹੈ ਕਿ ਸਿੰਘੂ ਬਾਰਡਰ ਕਤਲ ਕੇਸ ‘ਚ ਦੋ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ। ਬਾਬਾ ਅਮਨਦੀਪ ਸਿੰਘ ਅਤੇ ਬਾਬਾ ਨਰਾਇਣ ਸਿੰਘ ਨਾਂ ਦੇ ਦੋ ਦੋਸ਼ੀਆਂ ਦੀ ਪਛਾਣ ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਇੱਕ ਨਿਹੰਗ ਸਰਬਜੀਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਤਰਨਤਾਰਨ ਦੇ 35 ਸਾਲਾ ਨੌਜਵਾਨ ਲਖਬੀਰ ਸਿੰਘ ਦਾ ਇੱਕ ਹੱਥ ਗੁੱਟ ਤੋਂ ਕੱਟਿਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਬੰਨ੍ਹ ਕੇ ਸਿੰਘੂ ਸਰਹੱਦ ‘ਤੇ ਕੁੰਡਲੀ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ ਦੇ ਸਾਹਮਣੇ ਬੈਰੀਕੇਡਿੰਗ ‘ਤੇ ਲਟਕਾ ਦਿੱਤਾ ਗਿਆ। ਅੰਦੋਲਨਕਾਰੀ ਕਿਸਾਨਾਂ ਦੀ ਮੁੱਖ ਸਟੇਜ ਦੇ ਨੇੜੇ ਮ੍ਰਿਤਕ ਦੇਹ ਬਰਾਮਦ ਹੋਈ ਸੀ। ਨੌਜਵਾਨ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਮਿਲੇ ਹਨ। ਨਿਹੰਗਾਂ ‘ਤੇ ਨੌਜਵਾਨਾਂ ਦੇ ਕਤਲ ਦੇ ਦੋਸ਼ ਹਨ, ਦੱਸਿਆ ਜਾ ਰਿਹਾ ਹੈ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਉਥੇ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਅਤੇ ਹੱਥ ‘ਚ ਲੈ ਕੇ ਭੱਜ ਰਿਹਾ ਸੀ। ਜਦੋਂ ਨੌਜਵਾਨ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਭੱਜਣ ਲੱਗਾ ਤਾਂ ਸੇਵਾਦਾਰਾਂ ਨੇ ਉਸਨੂੰ ਫੜ ਲਿਆ।

ਐਸਕੇਐਮ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇੱਕ ਨਿਹੰਗ ਸਮੂਹ ਨੇ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਦਾਅਵਾ ਕੀਤਾ ਗਿਆ ਹੈ ਕਿ ਮ੍ਰਿਤਕ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸੇ ਕਾਰਨ ਉਸ ਦਾ ਕਤਲ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚਾ ਨੇ ਇਸ ਬੇਰਹਿਮ ਨਾਲ ਕੀਤੇ ਕਤਲ ਦੀ ਨਿੰਦਾ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਿਸਾਨ ਸੰਗਠਨ ਦਾ ਦੋਵਾਂ ਧਿਰਾਂ – ਨਿਹੰਗ ਸਮੂਹ ਅਤੇ ਮ੍ਰਿਤਕ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

 

ਰਾਹਤ : ਪੰਜਾਬ, ਹਰਿਆਣਾ ਅਤੇ NCR ਦੇ 8 ਜ਼ਿਲ੍ਹਿਆਂ ‘ਚ ਪਰਾਲੀ ਜਲਾਉਣ ਦੀਆਂ ਘਟਨਾਵਾਂ ‘ਚ ਕਮੀ

0

ਨਵੀਂ ਦਿੱਲੀ : ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ‘ਚ ਸਥਿਤ ਰਾਸ਼ਟਰੀ ਰਾਜਧਾਨੀ ਖੇਤਰ ਦੇ ਅੱਠ ਜ਼ਿਲ੍ਹਿਆਂ ‘ਚ ਪਰਾਲੀ ਜਲਾਉਣ ਦੀਆਂ ਘਟਨਾਵਾਂ ਇਸ ਸਾਲ ਕਾਫ਼ੀ ਘੱਟ ਹੋਈਆਂ ਹਨ। ਇਸ ਮਹੀਨੇ ਪਰਾਲੀ ਜਲਾਉਣ ਦੀਆਂ ਕੁਲ 1,795 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ ਜੋ ਪਿਛਲੇ ਸਾਲ ਇਸ ਮਿਆਦ ‘ਚ ਆਈ 4,854 ਘਟਨਾਵਾਂ ਤੋਂ ਘੱਟ ਹੈ। ਕੇਂਦਰ ਦੇ ਹਵਾ ਗੁਣਵੱਤਾ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਅਤੇ ਉਸ ਨਾਲ ਜੁੜੇ ਇਲਾਕਿਆਂ ’ਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ.ਐਕਿਊ.ਐੱਮ.) ਨੇ ਕਿਹਾ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਲੋਂ ਬਣਾਏ ਗਏ ਪ੍ਰੋਟੋਕਾਲ ‘ਤੇ ਆਧਾਰਤ ਇਕ ਰਿਪੋਰਟ ਅਨੁਸਾਰ, ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਇਕ ਮਹੀਨੇ ਦੌਰਾਨ ਪੰਜਾਬ ’ਚ 64.69 ਫੀਸਦੀ, ਹਰਿਆਣਾ ’ਚ 18.28 ਫੀਸਦੀ ਅਤੇ ਉੱਤਰ ਪ੍ਰਦੇਸ਼ ’ਚ 8 ਐੱਨ.ਸੀ.ਆਰ. ਜ਼ਿਲ੍ਹਿਆਂ ‘ਚ 47.61 ਫੀਸਦੀ ਘੱਟ ਹੋਈਆਂ ਹਨ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ ਇਹ ਘਟਨਾਵਾਂ ਵੱਧ ਸਨ।

ਕਮਿਸ਼ਨ ਨੇ ਕਿਹਾ, “ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ 8 ਐੱਨ.ਸੀ.ਆਰ. ਜ਼ਿਲ੍ਹਿਆਂ ‘ਚ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਇਸ ਸਾਲ ਕਾਫ਼ੀ ਕਮੀ ਆਈ ਹੈ, ਪਿਛਲੇ ਸਾਲ ਦੀ ਤੁਲਨਾ ‘ਚ 2021 ’ਚ ਅੱਗ ਲੱਗਣ ਦੀਆਂ ਘੱਟ ਘਟਨਾਵਾਂ ਦਰਜ ਕੀਤੀਆਂ ਗਈਆਂ। 14 ਅਕਤੂਬਰ ਤੱਕ ਇਕ ਮਹੀਨੇ ‘ਚ ਪਰਾਲੀ ਸਾੜਨ ਦੀਆਂ ਕੁੱਲ 1,795 ਘਟਨਾਵਾਂ ਦਰਜ ਕੀਤੀਆਂ ਗਈਆਂ, ਜੋ 2020 ‘ਚ ਇਸੇ ਮਿਆਦ ਦੌਰਾਨ ਦਰਜ ਕੀਤੀਆਂ ਗਈਆਂ 4,854 ਘਟਨਾਵਾਂ ਤੋਂ ਘੱਟ ਹਨ। ਇਨਫੋਰਸਮੈਂਟ ਏਜੰਸੀਆਂ ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਐੱਨ.ਸੀ.ਆਰ. ਜ਼ਿਲ੍ਹਿਆਂ ‘ਚ ਹੁਣ ਤੱਕ 663 ਹਾਦਸੇ ਵਾਲੀ ਥਾਂਵਾਂ ਦਾ ਨਿਰੀਖਣ ਕੀਤਾ।”

ਉਸ ਨੇ ਦੱਸਿਆ ਕਿ 252 ਮਾਮਲਿਆਂ ‘ਚ ਵਾਤਾਵਰਣੀ ਹਰਜ਼ਾਨਾ ਲਗਾਇਆ ਗਿਆ। ਮੌਜੂਦਾ ਸਾਲ ਇਸੇ ਮਿਆਦ ‘ਚ ਪੰਜਾਬ ‘ਚ ਪਰਾਲੀ ਸਾੜਨ ਦੀਆਂ 1,286 ਘਟਨਾਵਾਂ ਆਈਆਂ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ 4,216 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਹਰਿਆਣਾ ‘ਚ ਅਜਿਹੀਆਂ 487 ਘਟਨਾਵਾਂ ਦਰਜ ਕੀਤੀਆਂ ਗਈਆਂ, ਜਦੋਂ ਕਿ ਪਿਛਲੇ ਸਾਲ 42 ਘਟਨਾਵਾਂ ਆਈਆਂ ਸਨ। ਦਿੱਲੀ ਅਤੇ ਰਾਜਸਥਾਨ ਦੇ 2 ਐੱਨ.ਸੀ.ਆਰ. ਜ਼ਿਲ੍ਹਿਆਂ ਤੋਂ ਪਰਾਲੀ ਸਾੜਨ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ।

ਸਾਬਕਾ ਕੇਂਦਰੀ ਮੰਤਰੀ Harsimrat Badal ਦਾ Faridkot ਦੌਰਾ ਅੱਜ, ਕਿਸਾਨਾਂ ਨੇ ਸ਼ੁਰੂ ਕੀਤੀ ਵਿਰੋਧ ਦੀ ਤਿਆਰੀਆਂ

0

ਫਰੀਦਕੋਟ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਕ ਫਰੀਦਕੋਟ ਦੌਰੇ ‘ਤੇ ਪਹੁੰਚਣਗੇ। ਇਸ ਦੌਰਾਨ ਹਰਸਿਮਰਤ ਜੈੈਤੋ ਤੇ ਕੋਟਕਪੂਰਾ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਹਿੱਸਾ ਲੈਣਗੇ। ਉੱਥੇ ਹੀ ਦੂਜੀ ਪਾਸੇ, ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦਾ ਵਿਰੋਧ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਪੰਜਾਬ ‘ਚ 2 PPS ਅਧਿਕਾਰੀਆਂ ਦਾ ਹੋਇਆ ਤਬਾਦਲਾ

0

ਵਿਜੀਲੈਂਸ ਬਿਊਰੋ: ਪੰਜਾਬ ‘ਚ 2 PPS ਅਧਿਕਾਰੀਆਂ ਦਾ ਤਬਾਦਲਾ ਹੋ ਗਿਆ ਹੈ।

ਰਾਏਪੁਰ ਰੇਲਵੇ ਸਟੇਸ਼ਨ ‘ਤੇ ਟ੍ਰੇਨ’ ਚ ਹੋਇਆ ਧਮਾਕਾ, CRPF ਦੇ 6 ਜਵਾਨ ਹੋਏ ਜ਼ਖਮੀ

0

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਰੇਲਵੇ ਸਟੇਸ਼ਨ ‘ਤੇ ਅੱਜ ਸਵੇਰੇ 6 ਵਜੇ ਟ੍ਰੇਨ’ ਚ ਵੱਡਾ ਧਮਾਕਾ ਹੋਇਆ। ਇਸ ਧਮਾਕੇ ਵਿੱਚ ਸੀਆਰਪੀਐਫ ਦੇ ਕਰੀਬ 6 ਜਵਾਨ ਜ਼ਖਮੀ ਹੋਏ ਹਨ ਅਤੇ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸੀਆਰਪੀਐਫ ਦੀ 211 ਵੀਂ ਬਟਾਲੀਅਨ ਦੇ ਜਵਾਨ ਵਿਸ਼ੇਸ਼ ਰੇਲ ਗੱਡੀ ਰਾਹੀਂ ਜੰਮੂ ਜਾ ਰਹੇ ਸਨ, ਜਦੋਂ ਗ੍ਰੇਨੇਡ ਜੋ ਕਿ (dumy)  ਕਾਰਤੂਸ ਦੇ ਡੱਬੇ ਵਿੱਚ ਰੱਖਿਆ ਗਿਆ ਸੀ) ਟ੍ਰੇਨ ਦੀ ਬੋਗੀ ਵਿੱਚ ਰੱਖਦੇ ਹੀ ਫੱਟ ਗਿਆ। ਇੱਕ ਸੀਆਰਪੀਐਫ ਕਾਂਸਟੇਬਲ ਦੀ ਹਾਲਤ ਨਾਜ਼ੁਕ ਹੈ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਅੱਧੇ ਪੰਜਾਬ ’ਤੇ BSF ਰਾਹੀਂ ਭਾਜਪਾ ਦਾ ਕਬਜ਼ਾ ਕਰਾਉਣ ਲਈ ਮੁੱਖ ਮੰਤਰੀ ਚੰਨੀ ਖ਼ੁਦ ਜ਼ਿੰਮੇਵਾਰ : ਰਾਘਵ ਚੱਢਾ

0

ਚੰਨੀ ਦੱਸਣ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀ ਸੌਦੇਬਾਜ਼ੀ ਹੋਈ? : ਰਾਘਵ ਚੱਢਾ

ਬੀਐਸਐਫ ਨੂੰ ਦਿੱਤੀਆਂ ਵਾਧੂ ਤਾਕਤਾਂ ਰਾਜਾਂ ਦੇ ਅਧਿਕਾਰਾਂ ’ਤੇ ਡਾਕਾ ਅਤੇ ਸੰਘੀ ਢਾਂਚੇ ’ਤੇ ਸਿੱਧਾ ਹਮਲਾ: ‘ਆਪ’

ਦਿੱਲੀ/ ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਸਹਿ- ਇੰਚਾਰਜ ਵਿਧਾਇਕ ਰਾਘਵ ਚੱਢਾ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਬਾਰਡਰ ਸਕਿਉਰਿਟੀ ਫੋਰਸ (ਬੀ.ਐਸ.ਐਫ) ਨੂੰ ਦਿੱਤੀਆਂ ਵਾਧੂ ਤਾਕਤਾਂ ਦਾ ਤਿੱਖਾ ਵਿਰੋਧ ਕਰਦੇ ਹੋਏ ਕੇਂਦਰ ਦੇ ਇਸ ਕਦਮ ਨੂੰ ਰਾਜਾਂ ਦੇ ਅਧਿਕਾਰਾਂ ’ਤੇ ਡਾਕਾ ਅਤੇ ਕੌਮੀ ਸੰਘੀ ਢਾਂਚੇ ’ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਰਾਘਵ ਚੱਢਾ ਨੇ ਕੇਂਦਰ ਦੇ ਇਸ ਤਾਨਾਸ਼ਾਹੀ ਫ਼ੈਸਲੇ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਿੰਨਾ ਬਰਾਬਰ ਦਾ ਜ਼ਿੰਮੇਵਾਰ ਠਹਿਰਾਇਆ ਹੈ, ਕਿਉਂਕਿ ਮੁੱਖ ਮੰਤਰੀ ਚੰਨੀ ਨੇ ਕੁੱਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਪਾਕਿਸਤਾਨ ਨਾਲ ਲਗਦੀ ਅੰਤਰ ਰਾਸ਼ਟਰੀ ਸੀਮਾ ’ਤੇ ਹਥਿਆਰਾਂ ਅਤੇ ਨਸ਼ਾ ਤਸਕਰੀ ਦੀਆਂ ਵਧੀਆਂ ਵਾਰਦਾਤਾਂ ਨੂੰ ਰੋਕਣ ਲਈ ਕੇਂਦਰ ਸਖ਼ਤੀ ਕਰੇ। ਅਜਿਹੇ ਕਰਕੇ ਮੁੱਖ ਮੰਤਰੀ ਚੰਨੀ ਨੇ 50 ਫ਼ੀਸਦੀ ਪੰਜਾਬ ’ਤੇ ਕਬਜ਼ੇ ਲਈ ਖ਼ੁਦ ਹੀ ਕੇਂਦਰ ਹੱਥ ਚਾਬੀ ਦਿੱਤੀ।

ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ, ‘‘ਕਿਉਂਕਿ ਮੁੱਖ ਮੰਤਰੀ ਚੰਨੀ ਸਾਹਿਬ ਨੇ ਆਤਮ ਸਮਰਪਣ ਕਰਦੇ ਹੋਏ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਕਰੀਬ 27,600 ਵਰਕ ਕਿੱਲੋਮੀਟਰ ਇਲਾਕੇ (ਜੋ ਪੂਰੇ ਪੰਜਾਬ ਦਾ 50 ਫ਼ੀਸਦੀ ਤੋਂ ਵੱਧ ਹੈ) ਦਾ ਕਬਜ਼ਾ ਆਪਣੇ ਹੱਥੀਂ ਪ੍ਰਧਾਨ ਮੰਤਰੀ ਮੋਦੀ ਨੂੰ ਸੌਂਪ ਦਿੱਤਾ ਹੈ। ਚੰਨੀ ਸਾਹਿਬ ਨੇ ਅਜਿਹਾ ਕਰਕੇ 100 ਫ਼ੀਸਦੀ ਸੰਘੀ ਢਾਂਚਾ ਵੀ ਮੋਦੀ ਜੀ ਦੇ ਚਰਨਾਂ ’ਚ ਅਰਪਿਤ ਕਰ ਦਿੱਤਾ।’’

ਰਾਘਵ ਚੱਢਾ ਨੇ ਕਈ ਸ਼ੰਕੇ ਸਵਾਲ ਖੜੇ ਕਰਦੇ ਹੋਏ ਮੁੱਖ ਮੰਤਰੀ ਚੰਨੀ ਕੋਲੋ ਸਪੱਸ਼ਟੀਕਰਨ ਮੰਗਿਆ ਕਿ ਉੁਹ (ਸੀ.ਐਮ) ਪੰਜਾਬ ਦੀ ਜਨਤਾ ਨੂੰ ਸਾਫ਼ ਕਰਨ ਕਿ ਅਜਿਹਾ ਕਿਉਂ ਕੀਤਾ ਗਿਆ? ਰਾਘਵ ਚੱਢਾ ਮੁਤਾਬਿਕ, ‘‘ਲੋਕ ਜਾਣਨਾ ਚਾਹੁੰਦੇ ਹਨ ਕਿ ਮੁੱਖ ਮੰਤਰੀ ਚੰਨੀ ਦੀ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਨਾਲ ਕੀ ‘ਡੀਲ’ ਹੋਈ ਹੈ? ਚੰਨੀ ਸਾਹਿਬ ਨੂੰ ਅਜਿਹਾ ਕੀ ਮਿਲਿਆ ਕਿ ਉਹ (ਮੁੱਖ ਮੰਤਰੀ) ਪੰਜਾਬ ਦੇ ਅੱਧੇ ਇਲਾਕੇ ਉੱਤੇ ‘ਮੈਚ ਫਿਕਸਿੰਗ’ ਤਹਿਤ ਅਸਿੱਧਾ ਰਾਸ਼ਟਰਪਤੀ ਸ਼ਾਸਨ ਲਾਗੂ ਕਰਵਾ ਆਏ। ਅਸਿੱਧੇ ਢੰਗ ਨਾਲ 23 ’ਚੋਂ 12 ਜ਼ਿਲਿਆਂ (6 ਪ੍ਰਮੁੱਖ ਅਤੇ 6 ਅੰਸ਼ਿਕ) ਦਾ ਕੰਟਰੋਲ ਭਾਜਪਾ ਨੂੰ ਸੌਂਪ ਆਏ ਕਿਉਂਕਿ ਭਾਜਪਾ ਜਾਣਦੀ ਹੈ ਕਿ ਉਹ (ਭਾਜਪਾ) ਕਦੇ ਵੀ ਪੰਜਾਬ ’ਚ ਸਰਕਾਰ ਨਹੀਂ ਬਣ ਸਕਦੀ। ਫਿਰ ਕਿਉਂ ਨਾ ਬੀਐਸਐਫ ਰਾਹੀਂ ਅੱਧੇ ਪੰਜਾਬ ’ਤੇ ਅਸਿੱਧੇ ਢੰਗ ਨਾਲ ਰਾਜ ਕਰ ਲਿਆ ਜਾਵੇ।’’

ਰਾਘਵ ਚੱਢਾ ਨੇ ਕਿਹਾ, ‘‘ਅੰਤਰਰਾਸ਼ਟਰੀ ਸੀਮਾ ਨਾਲ ਬੀ.ਐਸ.ਐਫ. ਲਈ ਪਾਸਪੋਰਟ ਐਕਟ, ਐਨਡੀਪੀਐਸ ਕਾਨੂੰਨ ਅਤੇ ਕਸਟਮ ਕਾਨੂੰਨ ਅਧੀਨ ਤਲਾਸ਼ੀ ਲੈਣ, ਸ਼ੱਕੀ ਵਿਅਕਤੀਆਂ ਦੀ ਗਿ੍ਰਫ਼ਤਾਰੀ ਕਰਨ, ਜ਼ਬਤੀਆਂ ਕਰਨ, ਨਾਕੇ ਦਾ ਅਧਿਕਾਰ ਖੇਤਰ 15 ਕਿੱਲੋਮੀਟਰ ਤੋਂ ਵਧਾ ਕੇ 50 ਕਿੱਲੋਮੀਟਰ ਤੱਕ ਵਧਾਏ ਜਾਣ ਦਾ ਫ਼ੈਸਲਾ ਅਸਲ ’ਚ ਰਾਸ਼ਟਰੀ ਸੁਰੱਖਿਆ ਦਾ ਨਹੀਂ, ਸਗੋਂ ਰਾਸ਼ਟਰੀ ਰਾਜਨੀਤੀ ਦਾ ਮਸਲਾ ਹੈ। ਪੰਜਾਬ ਦੀ ਚੰਨੀ ਸਰਕਾਰ ਇਸ ਮਸਲੇ ’ਚ ਕੇਂਦਰ ਦੀ ਭਾਜਪਾ ਸਰਕਾਰ ਨਾਲ ਰਲ਼ੀ ਹੋਈ ਹੈ।
ਰਾਘਵ ਚੱਢਾ ਨੇ ਪੰਜਾਬ ਅੰਦਰ ਬੀ.ਐਸ.ਐਫ. ਦਾ ਦਾਇਰਾ 35 ਕਿੱਲੋਮੀਟਰ ਵਧਾਏ ਜਾਣ ਅਤੇ ਗੁਜਰਾਤ ਅੰਦਰ 30 ਕਿੱਲੋਮੀਟਰ ਘਟਾਏ ਜਾਣ ਦੇ ਕੇਂਦਰੀ ਫ਼ੈਸਲੇ ’ਤੇ ਵੀ ਸਵਾਲ ਉਠਾਏ। ਕੀ ਗੁਜਰਾਤ ਦੀਆਂ ਸੀਮਾਵਾਂ ਅੰਦਰ ਕੌਮੀ ਸੁਰੱਖਿਆ ਦਾ ਮਸਲਾ ਨਹੀਂ ਹੈ, ਪਰ ਕਿਉਂਕਿ ਉੱਥੇ ਭਾਜਪਾ ਦੀ ਆਪਣੀ ਸਰਕਾਰ ਹੈ, ਇਸ ਲਈ ਉੱਥੇ ਕਰੀਬ 37 ਫ਼ੀਸਦੀ ਇਲਾਕਾ ਬੀ.ਐਸ.ਐਫ ਦੇ ਅਧਿਕਾਰ ਖੇਤਰ ਤੋਂ ਬਾਹਰ ਕਰ ਦਿੱਤਾ।

ਰਾਘਵ ਚੱਢਾ ਨੇ ਦੋਸ਼ ਲਾਇਆ ਕਿ ਚੋਣਾ ਤੋਂ ਪਹਿਲਾ ਅਜਿਹਾ ਇੱਕਪਾਸੜ ਫ਼ੈਸਲਾ ਸੌਂਪ ਕੇ ਪੰਜਾਬ ਦੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਹੈ। ਇਸ ਦੀ ਦੁਰਵਰਤੋਂ ਹੋ ਸਕਦੀ ਹੈ। ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਸਿਆਸੀ ਬਦਲੇ ਖੋਰੀ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ। ਰਾਘਵ ਚੱਢਾ ਨੇ ਕਿਹਾ, ‘‘ਪੰਜਾਬ ਗੁਰੂਆਂ ਦੀ ਚਰਨ ਛੋਹ ਸਰਜਮੀਂ ਹੈ। ਗੁਰੂ ਮਹਾਰਾਜ ਦੇ ਅਸ਼ੀਰਵਾਦ ਦੀ ਕਿਰਪਾ ਨਾਲ ਕੋਈ ਵੀ ਮਾੜਾ ਤੱਤ ਪੰਜਾਬ ਦੀ ਸਮਾਜਿਕ ਇੱਕਜੁੱਟਤਾ, ਆਪਸੀ ਸਦਭਾਵਨਾ ਅਤੇ ਅਮਨ ਪਿਆਰ ਨੂੰ ਤੋੜ ਨਹੀਂ ਸਕੇਗੀ, ਕਿਉਂਕਿ ਪੰਜਾਬੀਆਂ ਤੋਂ ਵੱਧ ਕੋਈ ਦੇਸ਼ ਭਗਤ ਨਹੀਂ ਹੈ। ਆਜ਼ਾਦੀ ਦੀ ਲੜਾਈ ’ਚ ਵੀ ਸਭ ਤੋਂ ਵੱਡਾ ਬਲੀਦਾਨ ਅਤੇ ਯੋਗਦਾਨ ਪੰਜਾਬ ਦੇ ਯੋਧਿਆਂ ਦਾ ਹੀ ਸੀ। ਇਹਨਾਂ ਰਾਸ਼ਟਰਵਾਦੀਆਂ ਉੱਤੇ ਬੀਐਸਐਫ ਰਾਹੀਂ ਕੇਂਦਰ ’ਚ ਬੈਠੀ ਭਾਜਪਾ ਵੱਲੋਂ ਅਸਿੱਧੇ ਢੰਗ ਨਾਲ ਰਾਜ ਕਰਨ ਦੀ ਕੋਸ਼ਿਸ਼ ਦੀ ਆਮ ਆਦਮੀ ਪਾਰਟੀ ਸਖ਼ਤ ਨਿੰਦਿਆਂ ਕਰਦੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੀ ਹੈ ਕਿ ਕਿ ‘ਆਪ’ ਇਸ ਖ਼ਿਲਾਫ਼ ਹਰ ਮੰਚ ’ਤੇ ਲੜੇਗੀ ਅਤੇ ਭਾਜਪਾ ਦੇ ਮਨਸੂਬੇ ਸਫਲ ਨਹੀਂ ਹੋਣ ਦੇਵੇਗੀ।’’

‘ਆਪ’ ਆਗੂ ਨੇ ਕਿਹਾ ਦਿੱਲੀ ’ਚ ਕੇਜਰੀਵਾਲ ਸਰਕਾਰ 2015 ਤੋਂ ਲੈ ਕੇ ਅੱਜ ਤੱਕ ਦਿੱਲੀ ਦੀ ਜਨਤਾ ਦੇ ਹੱਕ ਅਤੇ ਅਧਿਕਾਰ ਦੀ ਸੁਰੱਖਿਆ ਲਈ ਨਰਿੰਦਰ ਮੋਦੀ ਸਰਕਾਰ ਨਾਲ ਲੜਦੀ ਆ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਲਬੂਤੇ ਦਿੱਲੀ ’ਚ ਸੰਘੀ ਢਾਂਚਾ ਖੜ੍ਹਾ ਹੈ ਅਤੇ ਦਿੱਲੀ ਦੇ ਵੋਟਰਾਂ ਦੀ ਤਾਕਤ ਨਾਲ ਇਹ ਸੰਘੀ ਢਾਂਚਾ ਕਾਇਮ ਹੈ, ਹਾਲਾਂਕਿ ਇਸ ’ਤੇ ਵਾਰ- ਵਾਰ ਹਮਲੇ ਹੁੰਦੇ ਰਹੇ ਹਨ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਗੋਡੇ ਟੇਕ ਕੇ ਪੰਜਾਬ ਦੇ ਅੱਧੇ ਇਲਾਕੇ ’ਤੇ ਭਾਜਪਾ ਦਾ ਅਸਿੱਧਾ ਕਬਜ਼ਾ ਕਰਵਾ ਦਿੱਤਾ ਹੈ। ਇਸ ਦਾ ਕਾਰਨ ਕੋਈ ਸੌਦੇਬਾਜ਼ੀ ਹੈ? ਰਲ਼ੀ-ਮਿਲ਼ੀ ਖੇਡ ਹੈ? ਜਾਂ ਫਿਰ ਕੋਈ ਫਾਈਲ ਮੋਦੀ ਸਰਕਾਰ ਕੋਲ ਹੈ, ਜਿਸ ਦੇ ਡਰਾਵੇ ਨਾਲ ਮੁੱਖ ਮੰਤਰੀ ਚੰਨੀ ਆਤਮ ਸਮਰਪਣ ਕਰ ਗਏ, ਕਿਉਂਕਿ 1 ਅਕਤੂਬਰ ਨੂੰ ਚੰਨੀ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਸਨ, 4 ਅਕਤੂਬਰ ਨੂੰ ਪੰਜਾਬ ਦੇ ਰਾਜਪਾਲ (ਜਿਸ ਨੂੰ ਮੋਦੀ ਨੇ ਨਿਯੁਕਤ ਕੀਤਾ ਹੈ) ਨੂੰ ਮਿਲਦੇ ਹਨ। 5 ਅਕਤੂਬਰ ਨੂੰ ਮੁੱਖ ਮੰਤਰੀ ਚੰਨੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਉਪਰੰਤ ਖ਼ੁਲਾਸਾ ਕਰਦੇ ਹਨ ਕਿ ਪਾਕਿਸਤਾਨੀ ਸੀਮਾ ’ਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਕੇਂਦਰ ਨੂੰ ਸਖ਼ਤ ਕਦਮ ਉਠਾਉਣ ਲਈ ਕਿਹਾ ਹੈ। ਜਿਸ ਦੀ ਆੜ ’ਚ ਕੇਂਦਰ ਸਰਕਾਰ 14 ਅਕਤੂਬਰ ਨੂੰ ਬੀਐਸਐਫ ਦਾ ਅਧਿਕਾਰ ਖੇਤਰ 15 ਕਿੱਲੋਮੀਟਰ ਤੋਂ ਵਧਾ ਕੇ 50 ਕਿੱਲੋਮੀਟਰ ਤੱਕ ਕਰ ਦਿੰਦੀ ਹੈ।