Home Blog Page 2328

Raja Warring ਨੇ Capt. Amarinder Singh ਨੂੰ ਦੱਸਿਆ Compromise CM, ਕਿਹਾ – ਅਲੱਗ ਪਾਰਟੀ ਬਣਾਉਣ ਦਾ ਫੈਸਲਾ ਸਮਝੌਤੇ ਦਾ ਹਿੱਸਾ

0

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪ੍ਰੈਸ ਕਰ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਨੇ ਕੈਪਟਨ ਨੂੰ ਕਾੰਪ੍ਰਮਾਇਜ਼ ਮੁੱਖਮੰਤਰੀ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਅਲੱਗ ਪਾਰਟੀ ਬਣਾਉਣਾ ਸਮਝੌਤੇ ਦਾ ਹਿੱਸਾ ਹੈ। ਦਰਅਸਲ ਅੱਜ ਰਾਜਾ ਵੜਿੰਗ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਤੋਂ 20 ਸਾਲ ਪਹਿਲਾਂ ਪੰਜਾਬ ਵਿੱਚ ਮਾਫ਼ੀਆ ਨਾਮ ਦਾ ਸ਼ਬਦ ਨਹੀਂ ਸੀ। ਪਿਛਲੇ 15 – 20 ਸਾਲਾਂ ਵਿੱਚ ਕਈ ਮਾਫ਼ੀਆ ਪੈਦਾ ਹੋਏ। ਟਰਾਂਸਪੋਰਟ ਮਾਫ਼ੀਆ ਦਾ ਬਾਦਸ਼ਾਹ ਬਾਦਲ ਪਰਿਵਾਰ ਹੈ।

ਉਨ੍ਹਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ ਕਿ ਸਾਢੇ 4 ਸਾਲ ਵਿੱਚ ਅਸੀ ਕੁੱਝ ਨਹੀਂ ਕਰ ਪਾਏ। ਮੈਨੂੰ ਪਛਤਾਵਾ ਹੈ ਕਿ ਅਸੀਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਪਏ। ਉਨ੍ਹਾਂਨੇ ਇਲਜ਼ਾਮ ਲਗਾਇਆ ਕਿ ਜੋ ਮਾਫੀਆ ਪਹਿਲਾਂ ਤੋਂ ਚੱਲ ਰਿਹਾ ਸੀ ਕੈਪਟਨ ਉਨ੍ਹਾਂ ਨੂੰ ਮਿਲ ਗਏ।

ਫਲਾਈਟ ‘ਚ ਵੀ ਹੁਣ ਕਰ ਸਕੋਗੇ ਇੰਟਰਨੈੱਟ ਦੀ ਵਰਤੋਂ, ਫੋਨ ਤੇ ਗੱਲ ਵੀ ਕਰ ਸਕਦੇ ਹੋ, ਜਾਣੋ ਕਿਵੇਂ

0

ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਬੀਐਸਐਨਐਲ ਨੂੰ ਦੇਸ਼ ‘ਚ ਇਨਮਾਰਸੈਟ ਦੇ ਗਲੋਬਲ ਐਕਸਪ੍ਰੈਸ (GX) ਮੋਬਾਇਲ ਬ੍ਰੌਡਬੈਂਡ ਸੇਵਾਵਾਂ ਦੀ ਪੇਸ਼ਕਸ਼ ਨੂੰ ਲੈ ਕੇ ਲਾਇਸੰਸ ਮਿਲਿਆ ਹੈ। ਇਸ ਨਾਲ ਇਨਮਾਰਸੈਟ ਟਰਮੀਨਲ ਦਾ ਉਪਯੋਗ ਕਰਕੇ ਏਅੜਲਾਈਨ ਲਈ ਉਡਾਣਾਂ ਦੌਰਾਨ ਤੇ ਸਮੁੰਦਰੀ ਜਹਾਜ਼ਾਂ ਨੂੰ ਉੱਚ ਗਤੀ ਦੀ ਸੰਪਰਕ ਸੁਵਿਧਾ ਦਿੱਤੀ ਜਾ ਸਕੇਗੀ। ਬ੍ਰਿਟੇਨ ਦੀ ਮੋਬਾਇਲ ਸੈਟੇਲਾਇਟ ਸੰਚਾਰ ਕੰਪਨੀ ਇਨਮਾਰਸੈਟ ਨੇ ਬੁੱਧਵਾਰ ਇਹ ਐਲਾਨ ਕੀਤਾ।

ਇਨਮਾਰਸੈਟ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਗੌਤਮ ਸ਼ਰਮਾ ਨੇ ਕਿਹਾ, ਸਪਾਇਸਜੈਟ ਲਿਮਿਟਡ ਤੇ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਪਹਿਲਾਂ ਹੀ ਨਵੀਆਂ ਜੀਐਕਸ ਸੇਵਾਵਾਂ ਲਈ ਸਮਝੌਤੇ ਕਰ ਚੁੱਕੀਆਂ ਹਨ। ਇਸ ਨਾਲ 50 ਐਮਬੀਪੀਐਸ ਦੀ ਸਮਰੱਥਾ ਉਪਲਬਧ ਹੋ ਸਕੇਗੀ। ਸ਼ਰਮਾ ਦੇ ਅਨੁਸਾਰ ਜੀਐਕਸ ਸੇਵਾ ਦੀ ਸ਼ੁਰੂਆਤ ਦੇ ਨਾਲ ਭਾਰਤੀ ਘਰੇਲੂ ਏਅਰਲਾਇਨਜ਼ ਤੇ ਅੰਤਰ-ਰਾਸ਼ਟਰੀ ਜਹਾਜ਼ ਕੰਪਨੀਆਂ ਦੇਸ਼ ਦੇ ਉੱਪਰੋਂ ਉਡਾਣ ਦੌਰਾਨ ਉੱਚ ਗਤੀ ਦੀ ਸੰਪਰਕ ਸੁਵਿਧਾ ਲੈ ਸਕਣਗੀਆਂ।

ਇਸ ਦੇ ਨਾਲ ਹੀ ਯਾਤਰੀ ਇੰਟਰਨੈੱਟ ਦਾ ਉਪਯੋਗ ਕਰ ਸਕਣਗੇ। ਸੋਸ਼ਲ ਮੀਡੀਆ ਪਲੇਟਫਾਰਮ ਦਾ ਉਪਯੋਗ ਕਰ ਸਕਣਗੇ ਤੇ ਈ-ਮੇਲ ਆਸਾਨੀ ਨਾਲ ਭੇਜ ਸਕਣਗੇ। ਇਨ੍ਹਾਂ ਹੀ ਨਹੀਂ ਉਹ ਉਡਾਣ ਦੌਰਾਨ ਐਪ ਜ਼ਰੀਏ ਕਾਲ ਵੀ ਕਰ ਸਕਣਗੇ।

ਇਨਮਾਰਸੈਟ ਵੱਲੋਂ ਜਾਰੀ ਬਿਆਨ ‘ਚ ਸਪਲਾਇਸਜੈਟ ਨੇ ਕਿਹਾ, ‘ਉਹ ਇਸ ਸਾਲ ਦੇ ਅੰਤ ਤਕ ਨਵੇਂ ਬੋਇੰਗ 737 ਮੈਕਸ ਜਹਾਜ਼ ਪੇਸ਼ ਕਰਨ ਦੇ ਨਾਲ ਆਪਣੇ ਯਾਤਰੀਆਂ ਨੂੰ ਮਹੱਤਵਪੂਰਨ ਸੰਪਰਕ ਸੁਵਿਧਾ ਉਪਲਬਧ ਕਰਾਉਣ ਲਈ ਉਤਸੁਕ ਹੈ। ਬਿਆਨ ਦੇ ਅਨੁਸਾਰ ਬੀਐਸਐਨਐਲ ਨੂੰ ਦੂਰਸੰਚਾਰ ਵਿਭਾਗ ਤੋਂ ਮਿਲੇ ਉਡਾਣ ਤੇ ਸਮੁੰਦਰੀ ਸੰਪਰਕ ਲਾਇਸੰਸ (IFMC) ਦੇ ਤਹਿਤ ਜੀਐਕਸ ਸੇਵਾਵਾਂ ਸਾਰੇ ਭਾਰਤੀ ਗਾਹਕਾਂ ਲਈ ਉਪਲਬਧ ਹੋਣਗੀਆਂ।’

Dy CM Sukhjinder Randhawa ਦਾ ਵੱਡਾ ਬਿਆਨ, ਕਿਹਾ – BSF ਤੋਂ ਵੱਧ ਸਮਰੱਥ ਹੈ Punjab Police

0

BSF ਦਾ ਅਧਿਕਾਰ ਖੇਤਰ ਵਧਣ ਤੋਂ ਨਰਾਜ਼ ਪੰਜਾਬ ਦੇ ਉਪ ਮੁੱਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ BSF ਤੋਂ ਜ਼ਿਆਦਾ ਸਮਰੱਥ ਸਾਡੀ ਪੰਜਾਬ ਪੁਲਿਸ ਹੈ। ਪੰਜਾਬ ਪੁਲਿਸ ਨੇ ਆਤੰਕਵਾਦ ਖ਼ਤਮ ਕੀਤਾ ਹੈ, ਜਿਸ ਕਾਰਨ ਉਸ ‘ਤੇ ਉਂਗਲੀ ਨਹੀਂ ਚੁੱਕੀ ਜਾ ਸਕਦੀ। ਸ਼ਹੀਦਾਂ ਦੀ ਵਜ੍ਹਾ ਨਾਲ ਹੀ ਅੱਜ ਅਸੀ ਖੁੱਲ੍ਹੀ ਹਵਾ ਵਿੱਚ ਸਾਹ ਲੈ ਰਹੇ ਹਾਂ। ਦੱਸ ਦਈਏ ਕਿ, ਉਪਮੁੱਖਮੰਤਰੀ ਪੁਲਿਸ ਯਾਦਗਾਰੀ ਦਿਨ ‘ਤੇ ਜਲੰਧਰ ਦੇ ਪੰਜਾਬ ਆਰਮਡ ਪੁਲਿਸ ਕੰਪਲੈਕਸ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਪੁੱਜੇ ਸਨ।

ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਲਈ ਅਜਿਹੀ ਵਿਵਸਥਾ ਕੀਤੀ ਜਾਵੇ, ਜਿਸ ਦੇ ਨਾਲ ਉਨ੍ਹਾਂ ਨੂੰ ਪੁਲਿਸ ਦਫਤਰ ਦੇ ਚੱਕਰ ਨਹੀਂ ਕੱਟਣੇ ਪਏ। ਕਲਰਕਾਂ ਦੇ ਅੱਗੇ ਹੱਥ ਜੋੜ ਕੇ ਖੜੇ ਨਹੀਂ ਰਹੇ। ਸੰਭਵ ਹੋ ਤਾਂ ਹਰ ਜ਼ਿਲ੍ਹੇ ਵਿੱਚ ਇੱਕ ਦਫ਼ਤਰ ਨਿਯੁਕਤ ਕਰੋ, ਜੋ ਸ਼ਹੀਦ ਪਰਿਵਾਰ ਦੇ ਘਰ ਜਾ ਕੇ ਉਨ੍ਹਾਂ ਦੀ ਮੁਸ਼ਕਲ ਸੁਣਨ।

ਚਾਹ ‘ਚ ਖੰਡ ਦੀ ਥਾਂ ਗੁੜ ਦੀ ਕਰੋ ਵਰਤੋਂ, ਕਈ ਬਿਮਾਰੀਆਂ ਤੋਂ ਹੋਵੇਗਾ ਬਚਾਅ

0

ਗੁੜ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਗੁੜ ‘ਚ ਵਿਟਾਮਿਨ, ਆਇਰਨ, ਕੈਲਸੀਅਮ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਇਸ ਤੋਂ ਤਿਆਰ ਚਾਹ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਵਧਣ ਦੇ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਗੁੜ ਦਾ ਸੇਵਨ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ, ਭਾਰ ਘੱਟ ਕਰਨ ਤੋਂ ਲੈ ਕੇ ਕਈ ਬੀਮਾਰੀਆਂ ਨੂੰ ਦੂਰ ਕਰਨ ‘ਚ ਵੀ ਸਹਾਇਕ ਹੁੰਦਾ ਹੈ। ਗੁੜ ਦੀ ਚਾਹ ਕਈ ਬੀਮਾਰੀਆਂ ਨੂੰ ਦੂਰ ਕਰਨ ‘ਚ ਸਹਾਇਕ ਹੁੰਦੀ ਹੈ। ਇਸ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ….

ਭਾਰ ਰਹੇਗਾ ਕੰਟਰੋਲ
ਗੁੜ ਨੂੰ ਕੁਦਰਤੀ ਖੰਡ ਮੰਨਿਆ ਜਾਂਦਾ ਹੈ। ਅਜਿਹੇ ‘ਚ ਇਸ ਦੀ ਵਰਤੋਂ ਕਰਨ ਨਾਲ ਸੁਆਦ ਦੇ ਨਾਲ ਸਿਹਤ ਵੀ ਬਰਕਰਾਰ ਰਹਿੰਦੀ ਹੈ। ਇਸ ਨਾਲ ਭਾਰ ਵਧਣ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਖ਼ਾਸ ਤੌਰ ‘ਤੇ ਸਰਦੀਆਂ ‘ਚ ਲੋਕ ਵਾਰ-ਵਾਰ ਚਾਹ ਪੀਣਾ ਪਸੰਦ ਕਰਦੇ ਹਨ। ਅਜਿਹੇ ‘ਚ ਖੰਡ ਦੀ ਜਗ੍ਹਾ ਗੁੜ ਦੀ ਵਰਤੋਂ ਕਰਨਾ ਸਭ ਤੋਂ ਵਧੀਆ ਰਹੇਗਾ।

ਇਮਿਊਨਿਟੀ ਵਧਾਵੇ
ਇਸ ਨੂੰ ਐਨਰਜ਼ੀ ਬੂਸਟਰ ਫੂਡ ਲਿਸਟ ‘ਚ ਸ਼ਾਮਲ ਕੀਤਾ ਜਾਂਦਾ ਹੈ। ਇਸ ਤੋਂ ਤਿਆਰ ਚਾਹ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਵੱਧਣ ਦੇ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਨਾਲ ਹੀ ਦਿਨ ਭਰ ਸਰੀਰ ਤਰੋਤਾਜ਼ਾ ਰਹਿੰਦਾ ਹੈ।

ਖੂਨ ਦੀ ਘਾਟ ਪੂਰੀ ਹੋਣ ‘ਚ ਮਦਦ
ਆਇਰਨ ਨਾਲ ਭਰਪੂਰ ਗੁੜ ਦੀ ਵਰਤੋਂ ਕਰਨ ਨਾਲ ਖੂਨ ਦੀ ਘਾਟ ਪੂਰੀ ਹੋਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਅਨੀਮੀਆ ਦੇ ਮਰੀਜ਼ਾਂ ਨੂੰ ਚਾਹ ‘ਚ ਗੁੜ ਮਿਲਾ ਕੇ ਪੀਣ ਨਾਲ ਫ਼ਾਇਦਾ ਹੁੰਦਾ ਹੈ।

ਢਿੱਡ ਘੱਟ ਹੁੰਦਾ ਹੈ
ਗੁੜ ਦੀ ਚਾਹ ਪੀਣ ਦੇ ਨਾਲ ਢਿੱਡ ਦੀ ਚਰਬੀ ਘੱਟ ਹੁੰਦੀ ਹੈ। ਇਸ ਨਾਲ ਇਨਸਾਨ ਸਿਹਤਮੰਦ ਰਹਿੰਦਾ ਹੈ ।

ਪਾਚਨ ਤੰਤਰ ‘ਚ ਸੁਧਾਰ
ਗੁੜ ਦੀ ਚਾਹ ਪਾਚਨ ਤੰਤਰ ‘ਚ ਸੁਧਾਰ ਲਿਆਉਂਦੀ ਹੈ । ਸੀਨੇ ‘ਚ ਹੋਣ ਵਾਲੀ ਜਲਨ ‘ਚ ਵੀ ਮਦਦਗਾਰ ਹੁੰਦੀ ਹੈ ।

ਮਾਈਗ੍ਰੇਨ ਤੋਂ ਰਾਹਤ
ਮਾਈਗ੍ਰੇਨ ਜਾਂ ਸਿਰ ਦਰਦ ਦੇ ਮਰੀਜ਼ਾਂ ਨੂੰ ਗਾਂ ਦੇ ਦੁੱਧ ‘ਚ ਗੁੜ ਦੀ ਚਾਹ ਬਣਾ ਕੇ ਪੀਣੀ ਚਾਹੀਦੀ ਹੈ। ਇਸ ਨਾਲ ਸਿਰ ਦਰਦ ‘ਚ ਰਾਹਤ ਮਿਲਦੀ ਹੈ । ਜਿਨ੍ਹਾਂ ਨੂੰ ਲੋਕਾਂ ਨੂੰ ਖੁਨ ਦੀ ਕਮੀ ਹੈ ਉਹ ਵੀ ਗੁੜ ਦਾ ਇਸਤੇਮਾਲ ਕਰਕੇ ਇਸ ਤੋਂ ਰਾਹਤ ਪਾ ਸਕਦੇ ਹਨ ।

ਢਿੱਡ ਦੀਆਂ ਸਮੱਸਿਆਵਾਂ
ਗੁੜ ਦੀ ਚਾਹ ਦੀ ਵਰਤੋਂ ਕਰਨ ਨਾਲ ਪਾਚਨ ਤੰਤਰ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਅਸਲ ‘ਚ ਇਸ ਨੂੰ ਬਣਾਉਣ ‘ਚ ਬਹੁਤ ਹੀ ਥੋੜੀ ਜਿਹੀ ਮਾਤਰਾ ‘ਚ ਆਰਟੀਫ਼ੀਸ਼ੀਅਲ਼ ਸਵਿਟੀਨਰ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ‘ਚ ਇਸ ਤੋਂ ਤਿਆਰ ਚਾਹ ਦੀ ਵਰਤੋਂ ਕਰਨ ਨਾਲ ਢਿੱਡ ਦੀਆਂ ਸਮੱਸਿਆਵਾਂ ਦਾ ਖ਼ਤਰਾ ਘੱਟ ਹੁੰਦਾ ਹੈ।

ਥਕਾਵਟ ਅਤੇ ਕਮਜ਼ੋਰੀ ਤੋਂ ਵੀ ਰਾਹਤ
ਗੂੜ ਦੀ ਚਾਹ ਪੀਣ ਨਾਲ ਸਰੀਰ ‘ਚ ਖੂਨ ਦੀ ਮਾਤਰਾ ਵੱਧਦੀ ਹੈ ਅਤੇ ਥਕਾਵਟ ਅਤੇ ਕਮਜ਼ੋਰੀ ਤੋਂ ਵੀ ਰਾਹਤ ਮਿਲਦੀ ਹੈ। ਨਾਲ ਹੀ ਇਸ ਨਾਲ ਸਰੀਰ ਦੇ ਸਾਰੇ ਅੰਗਾਂ ‘ਚ ਆਕਸੀਜਨ ਸਹੀ ਮਾਤਰਾ ‘ਚ ਪਹੁੰਚਦੀ ਹੈ।

ਭਾਰਤ ਨੇ ਰਚਿਆ ਇਤਿਹਾਸ, ਹੁਣ ਤੱਕ ਵੈਕਸੀਨ ਦੀ ਲੱਗੀ 100 ਕਰੋੜ ਡੋਜ਼

0

ਨਵੀਂ ਦਿੱਲੀ : ਵੈਕਸੀਨੇਸ਼ਨ ਦੇ ਮਾਮਲੇ ‘ਚ ਭਾਰਤ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਭਾਰਤ ‘ਚ ਟੀਕਿਆਂ ਦੀਆਂ ਹੁਣ ਤੱਕ ਦਿੱਤੀਆਂ ਗਈਆਂ ਖੁਰਾਕਾਂ ਦੀ ਗਿਣਤੀ 100 ਕਰੋੜ ਦੇ ਪਾਰ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇੱਕ ਟਵੀਟ ਕਰ ਦੇਸ਼ ਨੂੰ ਇਹ ਉਪਲਬਧੀ ਹਾਸਲ ਕਰਨ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਲਿਖਿਆ, ‘‘ਵਧਾਈ ਹੋਵੇ ਭਾਰਤ ! ਇਹ ਦੂਰਦਰਸ਼ੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਸਮਰੱਥ ਅਗਵਾਈ ਦਾ ਪ੍ਰਤੀਫਲ ਹੈ। ’’

ਆਧਿਕਾਰਿਕ ਸੂਤਰਾਂ ਅਨੁਸਾਰ ਦੇਸ਼ ‘ਚ ਟੀਕਾਕਰਣ ਦੇ ਯੋਗ ਵਿੱਚੋਂ ਕਰੀਬ 75 ਫ਼ੀਸਦੀ ਲੋਕਾਂ ਨੂੰ ਘੱਟ ਤੋਂ ਘੱਟ ਇੱਕ ਖੁਰਾਕ ਲੱਗ ਚੁੱਕੀ ਹੈ, ਜਦੋਂ ਕਿ ਕਰੀਬ 31 ਫ਼ੀਸਦੀ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ‘ਚ ਟੀਕਾਕਰਣ ਮੁਹਿੰਮ ਸ਼ੁਰੂ ਹੋਣ ਦੇ 85 ਦਿਨ ਬਾਅਦ ਤੱਕ 10 ਕਰੋੜ ਖੁਰਾਕ ਲਗਾਈ ਜਾ ਚੁੱਕੀ ਸੀ, ਇਸਤੋਂ 45 ਹੋਰ ਦਿਨ ਬਾਅਦ ਭਾਰਤ ਨੇ 20 ਕਰੋੜ ਦੀ ਸੰਖਿਆ ਛੂਹੀ ਅਤੇ ਉਸਤੋਂ 29 ਦਿਨ ਬਾਅਦ ਇਹ ਗਿਣਤੀ 30 ਕਰੋੜ ਪਹੁੰਚ ਗਈ।

ਦੇਸ਼ ਨੂੰ 30 ਕਰੋੜ ਤੋਂ 40 ਕਰੋੜ ਤੱਕ ਪੁੱਜਣ ‘ਚ 24 ਦਿਨ ਲੱਗੇ ਅਤੇ ਇਸਤੋਂ 20 ਹੋਰ ਦਿਨ ਬਾਅਦ ਛੇ ਅਗਸਤ ਨੂੰ ਦੇਸ਼ ‘ਚ ਟੀਕਿਆਂ ਦੀਆਂ ਦਿੱਤੀਆਂ ਗਈਆਂ ਖੁਰਾਕਾਂ ਦੀ ਗਿਣਤੀ ਵੱਧਕੇ 50 ਕਰੋੜ ਪਹੁੰਚ ਗਈ। ਇਸ ਤੋਂ ਬਾਅਦ ਉਸਨੂੰ 100 ਕਰੋੜ ਦੇ ਅੰਕੜੇ ਤੱਕ ਪਹੁੰਚਣ ‘ਚ 76 ਦਿਨ ਲੱਗੇ।

UP ‘ਚ 40 ਫੀਸਦੀ ਟਿਕਟ ਔਰਤਾਂ ਨੂੰ ਦੇਣ ਦਾ ਫੈਸਲਾ ਸਿਰਫ ਸ਼ੁਰੂਆਤ ਹੈ : ਰਾਹੁਲ ਗਾਂਧੀ

0

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਲਈ 40 ਫੀਸਦੀ ਟਿਕਟ ਔਰਤਾਂ ਨੂੰ ਦੇਣ ਦਾ ਪਾਰਟੀ ਦਾ ਫੈਸਲਾ ਸਿਰਫ ਸ਼ੁਰੁਆਤ ਹੈ। ਉਨ੍ਹਾਂ ਨੇ ਟਵੀਟ ਕੀਤਾ, ਦੇਸ਼ ਦੀ ਧੀ ਕਹਿੰਦੀ ਹੈ – ਆਪਣੀ ਮਿਹਨਤ ਨਾਲ, ਸਿੱਖਿਆ ਦੀ ਤਾਕਤ ਨਾਲ, ਠੀਕ ਆਰਕਸ਼ਣ ਨਾਲ, ਮੈਂ ਅੱਗੇ ਵੱਧ ਸਕਦੀ ਹਾਂ, ਕੁੜੀ ਹਾਂ ਲੜ ਸਕਦੀ ਹਾਂ! ਯੂਪੀ ਸਿਰਫ ਸ਼ੁਰੂਆਤ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਮੰਗਲਵਾਰ ਨੂੰ ਐਲਾਨ ਕੀਤੀ ਸੀ ਕਿ ਉਹ ਉੱਤਰ ਪ੍ਰਦੇਸ਼ ਵਿੱਚ ਅਗਲੀ ਵਿਧਾਨਸਭਾ ਚੋਣ ਵਿੱਚ 40 ਫੀਸਦੀ ਟਿਕਟ ਔਰਤਾਂ ਨੂੰ ਦੇਣਗੀਆਂ। ਪ੍ਰਦੇਸ਼ ਵਿੱਚ ਵਿਧਾਨਸਭਾ ਚੋਣ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਹੋਣੀਆਂ ਹਨ। ਪ੍ਰਿਅੰਕਾ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਔਰਤਾਂ ਰਾਜਨੀਤੀ ਵਿੱਚ ਸੱਤਾ ਵਿੱਚ ਪੂਰੀ ਤਰ੍ਹਾਂ ਨਾਲ ਭਾਗੀਦਾਰ ਬਣਨ। ਔਰਤਾਂ ਜੇਕਰ ਸਮਾਜ ਵਿੱਚ ਬਦਲਾਵ ਚਾਹੁੰਦੀਆਂ ਹਾਂ ਤਾਂ ਉਹ ਰਾਜਨੀਤੀ ਵਿੱਚ ਆਉਣ ਅਤੇ ਮੋਡੇ ਨਾਲ ਮੋਢਾ ਮਿਲਾਕੇ ਅੱਗੇ ਵਧਣ।

25 ਅਕਤੂਬਰ ਸਵੇਰੇ 11 ਵਜੇ ਹੋਵੇਗੀ Punjab Cabinet ਦੀ ਮੀਟਿੰਗ, ਕਈ ਅਹਿਮ ਫੈਸਲਿਆਂ ‘ਤੇ ਲੱਗੇਗੀ ਮੋਹਰ

0

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਇੱਕ ਅਹਿਮ ਮੀਟਿੰਗ ਸੋਮਵਾਰ, 25 ਅਕਤੂਬਰ ਨੂੰ ਸਵੇਰੇ 11 ਵਜੇ ਹੋਵੇਗੀ। ਇਸ ਦੌਰਾਨ ਕਈ ਅਹਿਮ ਫੈਸਲਿਆਂ ‘ਤੇ ਚਰਚਾ ਕੀਤੀ ਜਾ ਸਕਦੀ ਹੈ।

ਪ੍ਰਿਯੰਕਾ ਗਾਂਧੀ ਨਾਲ ਸੈਲਫ਼ੀ ਲੈਣ ਵਾਲੀਆਂ ਪੁਲਿਸ ਮੁਲਾਜ਼ਮਾਂ ‘ਤੇ ਕਾਰਵਾਈ ਕਰੇਗੀ ਯੋਗੀ ਸਰਕਾਰ

0

ਕਾਂਗਰਸੀ ਨੇਤਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਸੈਲਫੀ ਲੈਣ ਵਾਲੀਆਂ ਪੁਲਿਸ ਕਰਮੀ ਔਰਤਾਂ ਤੋਂ ਇੰਨੇ ਨਾਰਾਜ਼ ਹਨ ਕਿ ਉਹ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਬਾਰੇ ਵਿਚਾਰ ਕਰ ਰਹੇ ਹਨ।

ਪ੍ਰਿਯੰਕਾ ਗਾਂਧੀ ਨੇ ਕਿਹਾ, ਮੈਂ ਸੁਣਿਆ ਹੈ ਕਿ ਯੋਗੀ ਜੀ ਇਸ ਤਸਵੀਰ ਤੋਂ ਇੰਨੇ ਦੁਖੀ ਹਨ ਕਿ ਉਹ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਵਿਰੁੱਧ ਕਾਰਵਾਈ ਕਰਨਾ ਚਾਹੁੰਦੇ ਹਨ।ਸਰਕਾਰ ਇਨ੍ਹਾਂ ਮਿਹਨਤੀ ਅਤੇ ਵਫਾਦਾਰ ਪੁਲਿਸ ਮੁਲਾਜ਼ਮਾਂ ਦਾ ਕਰੀਅਰ ਖਰਾਬ ਕਿਉ ਕਰ ਰਹੀ ਹੈ।

ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਆਗਰਾ ਜਾਣ ਵਾਲੇ ਪੁਲਿਸ ਕਰਮਚਾਰੀਆਂ ਦੇ ਇੱਕ ਸਮੂਹ ਦੇ ਨਾਲ ਸੈਲਫੀ ਲੈਣ ਲਈ ਇੱਕ ਵਿਅਕਤੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ।

ਪ੍ਰਿਯੰਕਾ ਗਾਂਧੀ ਵਾਡਰਾ, ਜੋ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਇੱਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਆਗਰਾ ਜਾ ਰਹੀ ਸੀ, ਨੂੰ ਪੁਲਿਸ ਨੇ ਬੁੱਧਵਾਰ ਨੂੰ ਲਖਨਉ-ਆਗਰਾ ਐਕਸਪ੍ਰੈਸ ਵੇਅ ਤੇ ਰੋਕ ਲਿਆ। ਬਾਅਦ ਵਿੱਚ ਉਸਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਜਾਣ ਦਿੱਤਾ ਗਿਆ।

ਵਿਟਾਮਿਨ K ਸਿਹਤ ਲਈ ਕਿਵੇਂ ਹੁੰਦਾ ਹੈ ਫਾਇਦੇਮੰਦ, ਜਾਣੋ

0

ਜੇਕਰ ਤੁਸੀਂ ਕੋਲੈਸਟ੍ਰੋਲ ਅਤੇ ਚਰਬੀ ਦੇ ਇਕੱਠੇ ਹੋਣ ਨੂੰ ਰੋਕਣਾ ਚਾਹੁੰਦੇ ਹੋ ਤਾਂ ਖੁਰਾਕ ਵਿਚ ਵਿਟਾਮਿਨ-ਕੇ ਦੀ ਮਾਤਰਾ ਵਧਾਓ। ਵਿਗਿਆਨੀ ਕਹਿੰਦੇ ਹਨ ਵਿਟਾਮਿਨ-ਕੇ ਐਥੀਰੋਸਕਲੇਰੋਟਿਕ ਦੇ ਜੋਖਮ ਨੂੰ ਘਟਾਉਂਦਾ ਹੈ, ਜੋ ਦਿਲ ਨਾਲ ਜੁੜੀ ਬਿਮਾਰੀ ਹੈ। ਐਥੀਰੋਸਕਲੇਰੋਟਿਕ ਦੀ ਸਥਿਤੀ ਨਾੜੀਆਂ ਵਿੱਚ ਚਰਬੀ ਅਤੇ ਕੋਲੇਸਟ੍ਰੋਲ ਦੇ ਇਕੱਠੇ ਹੋਣ ਕਾਰਨ ਬਣਦੀ ਹੈ। ਜਦੋਂ ਅਜਿਹਾ ਹੁੰਦਾ ਹੈ ਧਮਨੀਆਂ ‘ਚ ਰੁਕਾਵਟ ਜਾਂ ਨੁਕਸਾਨ ਦਾ ਖਤਰਾ ਵੱਧ ਜਾਂਦਾ ਹੈ। ਇਹ ਦਾਅਵਾ ਵਿਗਿਆਨੀਆਂ ਨੇ ‘ਦਿ ਜਰਨਲ ਆਫ਼ ਅਮਰੀਕਨ ਮੈਡੀਕਲ ਐਸੋਸੀਏਸ਼ਨ’ ਵਿੱਚ ਕੀਤਾ ਹੈ।

ਇਹ ਸਮਝਣ ਲਈ ਕਿ ਵਿਟਾਮਿਨ-ਕੇ ਅਤੇ ਦਿਲ ਦਾ ਕੀ ਸੰਬੰਧ ਹੈ। ਇਸ ਲਈ ਵਿਗਿਆਨੀਆਂ ਨੇ ਖੋਜ ਕੀਤੀ। ਖੋਜਕਰਤਾਵਾਂ ਨੇ 50 ਹਜ਼ਾਰ ਲੋਕਾਂ ਦੇ 23 ਸਾਲਾਂ ਦੇ ਸਿਹਤ ਅੰਕੜਿਆਂ ਦੀ ਜਾਂਚ ਕੀਤੀ। ਖੋਜ ਤੋਂ ਪਤਾ ਚੱਲਿਆ ਹੈ ਕਿ ਵਿਟਾਮਿਨ-ਕੇ ਦਿਲ ਦੀ ਬਿਮਾਰੀ ਐਥੀਰੋਸਕਲੇਰੋਟਿਕ ਦੇ ਜੋਖਮ ਨੂੰ ਘਟਾਉਂਦਾ ਹੈ।

ਖੋਜੀਆਂ ਅਨੁਸਾਰ ਵਿਟਾਮਿਨ-ਕੇ ਦੀਆਂ ਦੋ ਕਿਸਮਾਂ ਹਨ ਵਿਟਾਮਿਨ-ਕੇ 1, ਇਹ ਹਰੀਆਂ ਸਬਜ਼ੀਆਂ ਅਤੇ ਸਬਜ਼ੀਆਂ ਦੇ ਤੇਲ ਤੋਂ ਪ੍ਰਾਪਤ ਹੁੰਦਾ ਹੈ ਤੇ ਵਿਟਾਮਿਨ-ਕੇ 2 ਇਹ ਮੀਟ, ਅੰਡੇ ਅਤੇ ਪਨੀਰ ਵਿੱਚ ਪਾਇਆ ਜਾਂਦਾ ਹੈ।

ਜੇਕਰ ਕੋਈ ਵਿਅਕਤੀ ਐਥੀਰੋਸਕਲੇਰੋਟਿਕ ਤੋਂ ਪੀੜ੍ਹਤ ਹੈ ਅਤੇ ਖੁਰਾਕ ਵਿੱਚ ਵਿਟਾਮਿਨ ਕੇ 1 ਲੈਂਦਾ ਹੈ ਤਾਂ ਉਸਦੇ ਹਸਪਤਾਲ ਵਿੱਚ ਦਾਖਲ ਹੋਣ ਦਾ ਜੋਖਮ 21 ਪ੍ਰਤੀਸ਼ਤ ਘੱਟ ਜਾਂਦਾ ਹੈ।

ਇਸ ਦੇ ਨਾਲ ਹੀ ਜੇਕਰ ਐਥੀਰੋਸਕਲੇਰੋਟਿਕ ਦੇ ਮਰੀਜ਼ ਆਪਣੀ ਖੁਰਾਕ ਵਿੱਚ ਵਿਟਾਮਿਨ-ਕੇ 2 ਦੀ ਉੱਚਿਤ ਮਾਤਰਾ ਲੈਂਦੇ ਹਨ, ਤਾਂ ਅਜਿਹੇ ਮਰੀਜ਼ਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਸੰਭਾਵਨਾ 14 ਪ੍ਰਤੀਸ਼ਤ ਘੱਟ ਜਾਂਦੀ ਹੈ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਪਿਛਲੇ ਵੀਹ ਸਾਲਾਂ ਵਿੱਚ ਦਿਲ ਦੀ ਬਿਮਾਰੀ ਕਾਰਨ ਦੁਨੀਆ ਭਰ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਸ਼ੂਗਰ ਤੋਂ ਇਲਾਵਾ ਹੁਣ ਦਿਮਾਗੀ ਕਮਜ਼ੋਰੀ ਵੀ ਵਿਸ਼ਵ ਦੀਆਂ 10 ਬਿਮਾਰੀਆਂ ਵਿੱਚ ਸ਼ਾਮਲ ਹੈ ਜੋ ਜ਼ਿਆਦਾਤਰ ਲੋਕਾਂ ਦੀ ਜਾਨ ਲੈ ਰਹੀ ਹੈ।

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ

0

ਅੰਮ੍ਰਿਤਸਰ : ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਿੰਨ ਦਿਨ ਚੱਲਣ ਵਾਲੇ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਨਾਲ ਹੋਈ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ, ਜਿਸ ਦਾ ਭੋਗ 22 ਅਕਤੂਬਰ ਨੂੰ ਪ੍ਰਕਾਸ਼ ਗੁਰਪੁਰਬ ਵਾਲੇ ਦਿਨ ਪਾਇਆ ਜਾਵੇਗਾ। ਆਰੰਭਤਾ ਦੀ ਅਰਦਾਸ ਗ੍ਰੰਥੀ ਭਾਈ ਰਣਜੀਤ ਸਿੰਘ ਨੇ ਕੀਤੀ, ਜਦਕਿ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਬਾਬਾ ਚਰਨਜੀਤ ਸਿੰਘ ਜੱਸੋਵਾਲ, ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਸ. ਨਰਿੰਦਰ ਸਿੰਘ, ਸ. ਬਘੇਲ ਸਿੰਘ, ਸ. ਦਰਸ਼ਨ ਸਿੰਘ ਆਦਿ ਮੌਜੂਦ ਸਨ।

ਇਸੇ ਦੌਰਾਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਡੀ ਗਿਣਤੀ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ। ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵੱਲੋਂ ਸਮਾਗਮਾਂ ਦੇ ਮੱਦੇਨਜ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਖੂਬਸੂਰਤ ਸਜਾਵਟ ਕੀਤੀ ਗਈ ਹੈ। ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਅਤੇ ਮਾਰਗਾਂ ’ਤੇ ਸੁੰਦਰ ਲੜੀਆਂ ਸਜਾਈਆਂ ਗਈਆਂ ਹਨ ਅਤੇ ਸਵਾਗਤੀ ਗੇਟ ਬਣਾਏ ਗਏ ਹਨ। ਹਰ ਸਾਲ ਵਾਂਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਵੀ ਕੀਤੀ ਜਾ ਰਹੀ ਹੈ। 22 ਅਕਤੂਬਰ ਨੂੰ ਮਨਾਏ ਜਾ ਰਹੇ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸਮੇਂ ਜਿਥੇ ਧਾਰਮਿਕ ਦੀਵਾਨਾਂ ਵਿਚ ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਹਾਜ਼ਰੀਆਂ ਭਰਨਗੇ, ਉਥੇ ਹੀ ਭਲਕੇ 21 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।

ਨਗਰ ਕੀਰਤਨ ਵਿਚ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਭਰਵੀਂ ਗਿਣਤੀ ਵਿਚ ਸੰਗਤਾਂ ਸ਼ਮੂਲੀਅਤ ਕਰਨਗੀਆਂ। 21 ਅਕਤੂਬਰ ਨੂੰ ਰਾਤ ਸਮੇਂ ਰਾਗ ਦਰਬਾਰ ਅਤੇ ਪੜਤਾਲ ਸ਼ਬਦ ਗਾਇਨ ਕੀਰਤਨ ਦਰਬਾਰ ਵਿਚ ਪੰਥ ਪ੍ਰਸਿੱਧ ਰਾਗੀ ਜਥੇ ਹਾਜ਼ਰੀਆਂ ਭਰਨਗੇ। 22 ਅਕਤੂਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਜਲੌ ਸਜਾਏ ਜਾਣਗੇ ਅਤੇ ਰਾਤ ਸਮੇਂ ਵਿਸ਼ੇਸ਼ ਕਵੀ ਸਮਾਗਮ ਹੋਵੇਗਾ। ਦੱਸਣਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਇਸ ਨਾਲ ਸਬੰਧਤ ਇਤਿਹਾਸਕ ਅਸਥਾਨਾਂ ਵਿਖੇ ਕੀਤੀ ਗਈ ਖੂਬਸੂਰਤ ਦੀਪਮਾਲਾ ਵੀ ਸੰਗਤ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।