Home Blog Page 2325

Jio ਨੇ ਅਗਸਤ ‘ਚ ਲੱਖਾਂ ਨਵੇਂ ਗਾਹਕਾਂ ਨੂੰ ਜੋੜਿਆ, Vodaphone ਅਤੇ BSNL ਨੂੰ ਛੱਡਿਆ ਪਿੱਛੇ

0

ਗਾਹਕਾਂ ਦੇ ਮਾਮਲੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ (Reliance Ji) ਨੇ ਅਗਸਤ ਵਿੱਚ 6.49 ਨਵੇਂ ਲੱਖ ਮੋਬਾਈਲ ਗਾਹਕਾਂ ਨੂੰ ਜੋੜਿਆ। ਇਸ ਤੋਂ ਬਾਅਦ ਭਾਰਤੀ ਏਅਰਟੈੱਲ (Bharti Airtel) ਦਾ ਸਥਾਨ ਰਿਹਾ, ਜਿਨ੍ਹੇ 1.38 ਲੱਖ ਨਵੇਂ ਕੁਨੈਕਸ਼ਨ ਜੁੜੇ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੇ ਬੁੱਧਵਾਰ ਨੂੰ ਜਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਇਸ ਦੇ ਉਲਟ, ਵੋਡਾਫੋਨ ਆਈਡੀਆ ਨੇ ਅਗਸਤ ਵਿੱਚ 8.33 ਲੱਖ ਗਾਹਕਾਂ ਨੂੰ ਗੁਆ ਦਿੱਤਾ, ਹਾਲਾਂਕਿ ਉਸ ਦਾ ਨੁਕਸਾਨ ਜੁਲਾਈ ਦੀ ਤੁਲਣਾ ਵਿੱਚ ਘੱਟ ਰਿਹਾ।

ਜੀਓ ਨੇ ਨਵੇਂ ਗਾਹਕ ਜੋੜਨ ਦੀ ਦੌੜ ਵਿੱਚ ਆਪਣੇ ਵਿਰੋਧੀਆਂ ਨੂੰ ਹਰਾਉਣਾ ਜਾਰੀ ਰੱਖਦੇ ਹੋਏ ਅਗਸਤ ਵਿੱਚ 6.49 ਲੱਖ ਵਾਇਰਲੈਸ ਉਪਭੋਗਤਾਵਾਂ ਜੋੜਿਆ। ਇਸ ਦੇ ਨਾਲ ਹੀ ਉਸ ਦਾ ਮੋਬਾਈਲ ਗਾਹਕਾਂ ਦਾ ਆਧਾਰ ਵਧਕੇ 44.38 ਕਰੋੜ ਹੋ ਗਿਆ। ਸੁਨੀਲ ਮਿੱਤਲ ਦੀ ਅਗਵਾਈ ਵਾਲੀ ਭਾਰਤੀ ਏਅਰਟੈੱਲ ਨੇ ਮਹੀਨੇ ਦੇ ਦੌਰਾਨ 1.38 ਲੱਖ ਗਾਹਕ ਜੋੜੇ ਜਿਸ ਦੇ ਨਾਲ ਉਸ ਦੇ ਕੁੱਲ ਵਾਇਰਲੈਸ ਕੁਨੈਕਸ਼ਨ ਦੀ ਗਿਣਤੀ 35.41 ਕਰੋੜ ਹੋ ਗਈ। ਟਰਾਈ ਦੇ ਅੰਕੜਿਆਂ ਦੇ ਅਨੁਸਾਰ, ਵੋਡਾਫੋਨ ਆਈਡੀਆ ਨੇ ਅਗਸਤ ਵਿੱਚ 8.33 ਲੱਖ ਮੋਬਾਈਲ ਕਨੈਕਸ਼ਨ ਗੁਆ ਦਿੱਤੇ ਅਤੇ ਇਸ ਦੇ ਨਾਲ ਉਸ ਦੇ ਵਾਇਰਲੈਸ ਗਾਹਕਾਂ ਦੀ ਗਿਣਤੀ ਘੱਟ ਕੇ 27.1 ਕਰੋੜ ਰਹਿ ਗਈ। ਜੁਲਾਈ ਦੇ ਅੰਕੜਿਆਂ ਦੀ ਤੁਲਨਾ ‘ਚ ਪਰੇਸ਼ਾਨ ਕੰਪਨੀ ਨੇ ਆਪਣੇ ਗਾਹਕਾਂ ਦੇ ਨੁਕਸਾਨ ਨੂੰ ਕੁਝ ਹੱਦ ਤੱਕ ਘੱਟ ਕੀਤਾ ਹੈ। ਜੁਲਾਈ ਵਿੱਚ ਉਸ ਨੇ 14.3 ਲੱਖ ਗਾਹਕ ਗੰਆ ਦਿੱਤੇ।

ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਨਵੇਂ ਦਿਸ਼ਾ ਨਿਰਦੇਸ਼ ਹੋਏ ਜਾਰੀ

0

ਜੰਮੂ -ਕਸ਼ਮੀਰ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਰੋਕਣ ਲਈ ਵੈਸ਼ਨੋ ਦੇਵੀ ਮੰਦਰ ਜਾਣ ਵਾਲੇ ਸ਼ਰਧਾਲੂਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਲਈ ਵੈਸ਼ਨੋ ਦੇਵੀ ਯਾਤਰਾ ‘ਤੇ ਜਾਣ ਲਈ ਇਨ੍ਹਾਂ ਨਿਯਮਾਂ ਨੂੰ ਆਪਣੇ ਧਿਆਨ ‘ਚ ਜ਼ਰੂਰ ਰੱਖੋ। ਕੋਵਿਡ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਪਹੁੰਚਣ ਲਈ RT-PCR ਰੈਪਿਡ ਐਂਟੀਜੇਨ ਟੈਸਟ ਰਿਪੋਰਟ ਲਾਜ਼ਮੀ ਹੋ ਗਈ ਹੈ।

ਇਸ ਲਈ ਰਿਪੋਰਟ 72 ਘੰਟਿਆਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਜੰਮੂ -ਕਸ਼ਮੀਰ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸਿਰਫ ਉਨ੍ਹਾਂ ਸ਼ਰਧਾਲੂਆਂ ਨੂੰ ਹੀ ਮੰਦਰ ਵਿੱਚ ਦਾਖਲ ਹੋਣ ਦਿੱਤਾ ਜਾਵੇਗਾ, ਜਿਨ੍ਹਾਂ ‘ਚ ਕੋਰੋਨਾ ਦੇ ਲੱਛਣ ਨਹੀਂ ਦਿਖਾਈ ਦੇਣਗੇ। ਯੂਟੀ ਦੇ ਮੁੱਖ ਸਕੱਤਰ ਦੁਆਰਾ ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ, “ਕੋਵਿਡ -19 ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।”

ਇਸ ਦੇ ਨਾਲ ਹੀ ਜੰਮੂ -ਕਸ਼ਮੀਰ ਸਰਕਾਰ ਨੇ ਇੱਕ ਆਦੇਸ਼ ਜਾਰੀ ਕਰਕੇ ਵੈਸ਼ਨੋ ਦੇਵੀ ਦੀ ਯਾਤਰਾ ਵਿੱਚ ਸ਼ਰਧਾਲੂਆਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਕਿਹਾ ਹੈ। ਇਹ ਵੀ ਕਿਹਾ ਗਿਆ ਹੈ ਕਿ ਕੋਰੋਨਾ ਦੇ ਹਾਲਾਤਾਂ ਦੇ ਮੱਦੇਨਜ਼ਰ ਇਸ ਆਦੇਸ਼ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਕੈਨੇਡਾ ਸਰਕਾਰ ਨੇ ਵੈਕਸੀਨ ਪਾਸਪੋਰਟ ਦਾ ਕੀਤਾ ਐਲਾਨ

0

ਦੋਵੇਂ ਡੋਜ਼ ਲੈ ਚੁੱਕੇ ਲੋਕਾਂ ਨੂੰ ਇਸ ਦਿਨ ਮਿਲੇਗਾ ਇਹ ਪਾਸਪੋਰਟ

ਕੋਰੋਨਾ ਆਫਤ ‘ਚ ਲੋਕਾਂ ਨੂੰ ਰਾਹਤ ਦੇਣ ਲਈ ਕੈਨੇਡਾ ਸਰਕਾਰ ਨੇ ਵੈਕਸੀਨ ਪਾਸਪੋਰਟ ਦਾ ਐਲਾਨ ਕਰ ਦਿੱਤਾ ਹੈ। ਕੋਰੋਨਾ ਵਾਇਰਸ ਦੀਆਂ ਦੋਵੇਂ ਡੋਜ਼ ਲੈ ਚੁੱਕੇ ਲੋਕਾਂ ਨੂੰ 30 ਅਕਤੂਬਰ ਤੋਂ ਵੈਕਸੀਨ ਪਾਸਪੋਰਟ ਮਿਲੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਮੀਦ ਜਤਾਈ ਹੈ ਕਿ ਦੁਨੀਆ ਭਰ ‘ਚ ਕੈਨੇਡਾ ਦੇ ਵੈਕਸੀਨੇਸ਼ਨ ਪਰੂਫ ਨੂੰ ਮਾਨਤਾ ਮਿਲੇਗੀ।ਫੈਡਰਲ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਅੰਤਰਰਾਸ਼ਟਰੀ ਸਫਰ ਦੌਰਾਨ ਕੈਨੇਡੀਅਨਜ਼ ਇਕਸਾਰਤਾ ਵਾਲੇ ਸੂਬਾਈ ਵੈਕਸੀਨ ਪ੍ਰਮਾਣ ਦਸਤਾਵੇਜ਼ਾ ਦੀ ਹੀ ਵਰਤੋਂ ਕਰਨਗੇ, ਪਰ ਵੈਕਸੀਨ ਸਟਰੀਫਿਕੇਟ ਨੂੰ ਮਨਜ਼ੂਰੀ ਦੇਣਾ ਵਿਦੇਸ਼ੀ ਸਰਕਾਰਾਂ ਦੇ ਹੱਥ ‘ਚ ਹੋਵੇਗਾ।ਪੂਰੇ ਕੈਨੇਡਾ ‘ਚ ਵੈਕਸੀਨ ਪਾਸਪੋਰਟ ਇੱਕ ਜਿਹੇ ਹੋਣਗੇ, ਬੇਸ਼ਕ ਵੱਖ-ਵੱਖ ਸੂਬਾ ਸਰਕਾਰਾਂ ਵਲੋਂ ਜਾਰੀ ਕੀਤੇ ਹੋਣ।

ਵੈਕਸੀਨ ਪਾਸਪੋਰਟ ‘ਚ ਕੀ ?
ਵਿਅਕਤੀ ਦਾ ਨਾਮ, ਜਨਮ ਮਿਤੀ ਹੋਵੇਗੀ
ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦੀ ਗਿਣਤੀ
ਕਿਹੜੀ ਕੰਪਨੀ ਦੀ ਵੈਕਸੀਨ ਲੱਗੀ
ਵੈਕਸੀਨ ਦਿੱਤੇ ਜਾਣ ਦੀ ਤਾਰੀਕ ਦਰਜ ਹੋਵੇਗੀ
ਵੈਕਸੀਨ ਪਾਸਪੋਰਟ ਤੇ QR code

ਇਹਨਾਂ ਮਿਆਰੀ ਵੈਕਸੀਨ ਪ੍ਰਮਾਣ ਦਸਤਾਵੇਜ਼ਾਂ ਨੂੰ ‘ਸਮਾਨ ਦਿੱਖ’ ਵਾਲਾ ਬਣਾਇਆ ਗਿਆ ਹੈ।ਜਿਸ ਵਿਚ ਕੈਨੇਡਾ ਲਿਖਿਆ ਲੋਗੋ ਅਤੇ ਕੈਨੇਡੀਅਨ ਝੰਡਾ ਵੀ ਜ਼ਾਹਰ ਹੋ ਰਿਹਾ ਹੈ। ਹੁਣ ਤੱਕ, ਉਨਟੇਰਿਉ, ਕਿਉਬੈਕ, ਨਿਊਫ਼ੰਡਲੈਂਡ ਐਂਡ ਲੈਬਰਾਡੌਰ, ਨੋਵਾ ਸਕੌਸ਼ੀਆ, ਸਸਕੈਚਵਨ, ਨੂਨਾਵੂਟ, ਨੌਰਥਵੈਸਟ ਟੈਰੀਟ੍ਰੀਜ਼ ਅਤੇ ਯੂਕੌਨ ਇਕਸਾਰਤਾ ਵਾਲੇ ਇਹ ਮਿਆਰੀ ਕੋਵਿਡ ਵੈਕਸੀਨ ਪ੍ਰਮਾਣ ਜਾਰੀ ਕਰ ਰਹੇ ਹਨ।

ਟ੍ਰੂਡੋ ਨੇ ਕਿਹਾ ਕਿ ਸਾਰੇ ਸੂਬਿਆਂ ਨੇ ਇਕਸਾਰਤਾ ਵਾਲੇ ਮਿਆਰੀ ਵੈਕਸੀਨੇਸ਼ਨ ਪ੍ਰਮਾਣ ਜਾਰੀ ਕੀਤੇ ਜਾਣ ‘ਤੇ ਸਹਿਮਤੀ ਪ੍ਰਗਟਾਈ ਹੈ।ਸੂਬਾ ਪਧਰੀ ਜਾਰੀ ਕੀਤੇ ਜਾ ਰਹੇ ਵੈਕਸੀਨ ਪਾਸਪੋਰਟ ਨਾਲ ਕਿਸੇ ਵੀ ਜਨਤਕ ਥਾਂ ਤੇ ਜਾਣ ਦੀ ਮਨਜ਼ੂਰੀ ਮਿਲੇਗੀ ਸਿਨੇਮਾ, ਮੌਲ, ਰੈਸਟੋਰੈਂਟ, ਬਾਰ , ਰੇਲ ਤੋਂ ਲੈਕੇ ਘਰੇਲੂ ਉਡਾਣਾਂ ‘ਚ ਵੀ ਵੈਕਸੀਨ ਪਰੂਫ ਲਾਗੂ ਹੋਵੇਗਾ

ਇਸ ਤੋਂ ਇਲਾਵਾ ਕੈਨੇਡਾ ਸਰਕਾਰ ਨੇ ਗੈਰ-ਜ਼ਰੂਰੀ ਆਵਾਜਾਈ ਤੇ ਲੱਗੀ ਪਾਬੰਦੀ ਵੀ ਹਟਾ ਲਈ ਹੈ। ਜੋ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ‘ਚ ਮਾਰਚ 2020 ਨੂੰ ਲਾਈ ਗਈ ਸੀ। 30 ਅਕਤੂਬਰ ਤੋਂ ਕੈਨੇਡਾ ‘ਚ ਜਹਾਜ਼, ਰੇਲਗੱਡੀ ਜਾਂ ਕਰੂਜ਼ ਸਮੁੰਦਰੀ ਜਹਾਜ਼ ਰਾਹੀਂ ਯਾਤਰਾ ਕਰਦੇ ਸਮੇਂ ਆਈਡੀ ਦੇ ਨਾਲ ਟੀਕਾਕਰਨ ਦਾ ਸਬੂਤ ਦਿਖਾਉਣਾ ਹੋਵੇਗਾ।ਹਾਲਾਂਕਿ 30 ਨਵੰਬਰ ਤੱਕ ਰਾਹਤ ਦਿੱਤੀ ਗਈ ਹੈ। 30 ਨਵੰਬਰ ਤੋਂ ਵੈਕਸੀਨ ਪਾਸਪੋਰਟ ਲਾਜ਼ਮੀ ਰਹੇਗਾ।30 ਨਵੰਬਰ ਤੱਕ ਟੀਕਾਕਰਨ ਦਾ ਸਬੂਤ, 72 ਘੰਟੇ ਪੁਰਾਣੀ ਕੋਰੋਨਾ ਨੈਗੇਟਿਵ ਰਿਪੋਰਟ ਦਿਖਾਈ ਜਾ ਸਕਦੀ ਹੈ।

ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ BJP: Priyanka Gandhi

0

ਪ੍ਰਿਅੰਕਾ ਗਾਂਧੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਵੱਡੇ-ਵੱਡੇ ਐਲਾਨ ਕਰ ਰਹੀ ਹੈ ਪਰ ਇਸ ਦੇ ਨਾਲ ਹੀ ਉਹ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਉਣ ਦਾ ਕੋਈ ਵੀ ਮੌਕਾ ਵੀ ਨਹੀਂ ਛੱਡ ਰਹੇ। ਪ੍ਰਿਅੰਕਾ ਗਾਂਧੀ ਨੇ ਕਿਸਾਨਾਂ ਲਈ ਆਵਾਜ਼ ਉਠਾਉਂਦੇ ਹੋਏ ਹੁਣ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।

ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ ਕਿ ਝੋਨੇ ਦੀ ਖਰੀਦਦਾਰੀ ਵਿੱਚ ਗਲਤ ਪ੍ਰਬੰਧਨ ਦੇ ਕਾਰਨ ਲਖੀਮਪੁਰ ਦੇ ਇੱਕ ਕਿਸਾਨ ਨੂੰ ਮੰਡੀ ਵਿੱਚ ਪਏ ਝੋਨੇ ਨੂੰ ਅੱਗ ਲਾਉਣੀ ਪਈ। ਲਲਿਤਪੁਰ ਦੇ ਇੱਕ ਕਿਸਾਨ ਦੀ ਖਾਦਾਂ ਦੀ ਵੰਡ ਵਿੱਚ ਕੁਤਾਹੀ ਕਾਰਨ ਕਤਾਰ ਵਿੱਚ ਖੜ੍ਹੇ –ਖੜ੍ਹੇ ਦੀ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ।

28 ਅਕਤੂਬਰ ਨੂੰ ਗੋਆ ਜਾਣਗੇ Mamata Banerjee, ਪਾਰਟੀਆਂ ਨੂੰ ਭਾਜਪਾ ਖਿਲਾਫ ਇਕਜੁੱਟ ਹੋਣ ਦੀ ਕੀਤੀ ਅਪੀਲ

0

ਪਣਜੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 28 ਅਕਤੂਬਰ ਨੂੰ ਗੋਆ ਦਾ ਦੌਰਾ ਕਰਨਗੇ। ਬਨਰਜੀ ਨੇ ਟਵੀਟ ਕਰ ਕਿਹਾ ਕਿ 28 ਅਕਤੂਬਰ ਦੇ ਆਪਣੇ ਪਹਿਲਾਂ ਗੋਆ ਦੌਰੇ ਦੀ ਤਿਆਰੀ ਕਰਦੇ ਹੋਏ, ਮੈਂ ਸਾਰੇ ਵਿਅਕਤੀਆਂ, ਸੰਗਠਨਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਉਨ੍ਹਾਂ ਦੇ ਵੰਡਣ ਵਾਲੇ ਏਜੰਡੇ ਨੂੰ ਹਰਾਉਣ ਲਈ ਇੱਕਜੁਟ ਹੋਣ ਦਾ ਸੱਦਾ ਦਿੰਦਾ ਹਾਂ।” ਗੋਆ ਦੇ ਲੋਕਾਂ ਨੇ ਪਿਛਲੇ 10 ਸਾਲਾਂ ਵਿੱਚ ਬਹੁਤ ਦੁੱਖ ਝੱਲੇ ਹਨ। ਉਨ੍ਹਾਂ ਨੇ ਕਿਹਾ “ਇੱਕ ਸਾਥ, ਅਸੀ ਨਵੀਂ ਸਰਕਾਰ ਬਣਾਕੇ ਗੋਆ ਲਈ ਇੱਕ ਨਵੀਂ ਸਵੇਰੇ ਦੀ ਸ਼ੁਰੂਆਤ ਕਰਾਂਗੇ ਜੋ ਸੱਚਮੁੱਚ ਵਿੱਚ ਗੋਆ ਦੇ ਲੋਕਾਂ ਦੀ ਸਰਕਾਰ ਹੋਵੇਗੀ ਅਤੇ ਉਨ੍ਹਾਂ ਦੀ ਇੱਛਾਵਾਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੋਵੇਗੀ ”

ਅਗਲੇ ਸਾਲ ਹੋਣ ਵਾਲੇ ਰਾਜ ਵਿਧਾਨ ਸਭਾ ਦੇ ਚੋਣਾਂ ਲਈ ਤ੍ਰਿਣਮੂਲ ਕਾਂਗਰਸ ਦੀ ਰਾਜ ਦੀ ਸਾਰੇ 40 ਸੀਟਾਂ ‘ਤੇ ਚੋਣ ਲੜਨ ਦੀ ਯੋਜਨਾ ਹੈ। ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਗੋਆ ਦੇ ਸਾਬਕਾ ਮੁੱਖਮੰਤਰੀ ਲੁਜਿਨਹੋ ਮਲੇਰੀਆ ਕਾਂਗਰਸ ਦੇ ਕਈ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ‘ਚ ਸਫਲ ਰਹੇ ਹਨ।

ਰਾਜ ਕੁਮਾਰ ਵੇਰਕਾ ਨੇ ਪੋਸਟ-ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਦਿੱਤੇ ਨਿਰਦੇਸ਼

0

ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਪੋਸਟ-ਮੈਟ੍ਰਿਕ ਸ਼ਕਾਲਰਸ਼ਿਪ ਘੁਟਾਲੇ ਦੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ ਹੈ ਅਤੇ ਇਸ ਘੁਟਲੇ ’ਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿੰਨੀ ਵੀ ਪਾਵਰ ਰੱਖਦਾ ਹੋਵੇ।

ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਇਸ ਮਾਮਲੇ ’ਚ ਤਕਰੀਬਨ 100 ਕਾਲਜ ਸ਼ਾਮਲ ਹਨ ਅਤੇ ਇਨ੍ਹਾਂ ਵੱਲ 100 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਬਣਦੀ ਹੈ। ਉਨ੍ਹਾਂ ਕਿਹਾ ਇਸ ਮਾਮਲੇ ਬਾਰੇ ਮੰਤਰੀ ਮੰਡਲ ਵੱਲੋਂ ਵਿਚਾਰ-ਵਟਾਂਦਰਾ ਕੀਤਾ ਜਾ ਚੁੱਕਾ ਹੈ ਅਤੇ ਇਸ ਸੰਬੰਧੀ ਐਡਵੋਕੇਟ ਜਨਰਲ ਦੀ ਰਾਇ ਵੀ ਪ੍ਰਾਪਤ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ 50 ਲੱਖ ਤੋਂ ਵੱਧ ਵਸੂਲੀ ਦੇ ਸੰਬੰਧ ਵਿਚ ਕੇਸ ਦਰਜ ਕਰਨ ਲਈ ਕਿਹਾ ਹੈ। ਇਸ ਸੰਦਰਭ ’ਚ ਗ਼ਰੀਬ ਬੱਚਿਆਂ ਨਾਲ ਧੋਖਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ।

ਇਸ ਦੇ ਨਾਲ ਹੀ ਮੁੱਢਲੀਆਂ ਰਿਪੋਰਟਾਂ ਦੇ ਆਧਾਰ ’ਤੇ ਡਾ. ਵੇਰਕਾ ਦੇ ਹੁਕਮਾਂ ’ਤੇ ਪੰਜ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਪਹਿਲਾਂ ਹੀ ਚਾਰਜਸ਼ੀਟ ਕੀਤਾ ਜਾ ਚੁੱਕਾ ਹੈ। ਇਨ੍ਹਾਂ ’ਚ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ, ਡੀਸੀਐੱਫਏ ਚਰਨਜੀਤ ਸਿੰਘ, ਐੱਸਓ ਮੁਕੇਸ਼ ਭਾਟੀਆ, ਸੁਪਰਡੈਂਟ ਰਜਿੰਦਰ ਚੋਪੜਾ ਅਤੇ ਸੀਨੀਅਰ ਸਹਾਇਕ ਰਾਕੇਸ਼ ਅਰੋੜਾ ਸ਼ਾਮਲ ਹਨ।

ਉਨ੍ਹਾਂ ਨੇ ਕਿਹਾ ਕਿ ਉਹ ਪੋਸਟ-ਮੈਟ੍ਰਿਕ ਐੱਸਸੀ ਸਕਾਲਰਸ਼ਿਪ ਘੁਟਾਲੇ ਦੀ ਨਿਰਪੱਖ ਤੇ ਪਾਰਦਰਸ਼ੀ ਕਾਰਵਾਈ ਨੂੰ ਯਕੀਨੀ ਬਣਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਐੱਸਸੀ ਸਕਾਲਰਸ਼ਿਪ ਫੰਡਾਂ ’ਚ ਹੇਰਾਫੇਰੀ ਕਰਨ ਵਾਲੇ ਕਾਲਜ ਜੋ ਰਕਮ ਵਾਪਸ ਕਰਨ ਵਿਚ ਅਸਫਲ ਰਹੇ ਹਨ, ਉਨ੍ਹਾਂ ਵਿਰੁੱਧ ਵੀ ਹੁਣ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਵੇਰਕਾ ਨੇ ਕਿਹਾ ਕਿ ਉਹ ਕਿਸੇ ਵੀ ਪੱਧਰ ’ਤੇ ਘੱਟ-ਗਿਣਤੀਆਂ ਨਾਲ ਹੋਣ ਵਾਲੀ ਬੇਇਨਸਾਫ਼ੀ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਅਜਿਹੇ ਮਾਮਲਿਆਂ ’ਚ ਸਖ਼ਤ ਕਾਰਵਾਈ ਨੂੰ ਨਿੱਜੀ ਤੌਰ ’ਤੇ ਯਕੀਨੀ ਬਣਾਉਣਗੇ।

Barnala ਬੱਸ ਸਟੈਂਡ ਪੁੱਜੇ Transport Minister Raja Warring, ਸਫਾਈ ਵਿਵਸਥਾ ਦਾ ਲਿਆ ਜਾਇਜ਼ਾ

0

ਬਰਨਾਲਾ : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਐਕਸ਼ਨ ਮੋੜ ਵਿੱਚ ਹੈ। ਇਸ ਸਮੇਂ ਵਿੱਚ ਅੱਜ ਟਰਾਂਸਪੋਰਟ ਮੰਤਰੀ ਬਰਨਾਲਾ ਪੁੱਜੇ, ਜਿੱਥੇ ਉਨ੍ਹਾਂ ਨੇ ਸਫਾਈ ਵਿਵਸਥਾ ਦਾ ਜਾਇਜ਼ਾਲਿਆ ਅਤੇ ਸਵਾਰੀਆਂ ਨਾਲ ਗੱਲਬਾਤ ਵੀ ਕੀਤੀ।

ਮੁੱਖ ਮੰਤਰੀ ਚੰਨੀ ਨੇ ਨੁਕਸਾਨ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਰਿਪੋਰਟ ਭੇਜਣ ਦੇ ਦਿੱਤੇ ਆਦੇਸ਼

0

ਮੁੱਖ ਮੰਤਰੀ ਨੇ ਨਰਮੇ ਪੱਟੀ ਦੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਰ ਹਾਲ ਵਿਚ 29 ਅਕਤੂਬਰ ਤੱਕ ਫ਼ਸਲ ਦੇ ਨੁਕਸਾਨ ਦੀਆਂ ਰਿਪੋਰਟਾਂ ਭੇਜਣ ਲਈ ਆਖਿਆ

ਸੁੰਡੀ ਦੇ ਹਮਲੇ ਦੇ ਨੁਕਸਾਨ ਨਾਲ ਪ੍ਰਭਾਵਿਤ ਨਰਮਾ ਉਤਪਾਦਕਾਂ ਦਾ ਸਾਥ ਦੇਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ

ਚੰਡੀਗੜ੍ਹ : ਦੱਖਣੀ ਪੰਜਾਬ ਦੇ ਨਰਮਾ ਪੱਟੀ ਦੇ ਕਿਸਾਨਾਂ ਦੀ ਮਦਦ ਦਾ ਭਰੋਸਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਰਮਾ ਦੇ ਨੁਕਸਾਨ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ 29 ਅਕਤੂਬਰ ਤੱਕ ਹਰ ਹਾਲ ਵਿਚ ਮੁਕੰਮਲ ਰਿਪੋਰਟਾਂ ਭੇਜਣ ਲਈ ਕਿਹਾ ਤਾਂ ਕਿ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਮੁਆਵਜ਼ਾ ਵੰਡਿਆ ਜਾ ਸਕੇ। ਮੁੱਖ ਮੰਤਰੀ ਨੇ ਨਰਮਾ ਉਤਪਾਦਕਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਇਸ ਨਾਜ਼ੁਕ ਸਮੇਂ ਵਿਚ ਉਨ੍ਹਾਂ ਦੀ ਸਾਰ ਲੈਣ ਲਈ ਪੂਰਨ ਤੌਰ ਉਤੇ ਵਚਨਬੱਧ ਹੈ।

ਮੁੱਖ ਮੰਤਰੀ ਨੇ ਨਰਮਾ ਉਤਪਾਦਕਾਂ ਨੂੰ ਸੱਦਾ ਦਿੱਤਾ ਕਿ ਜਿਨ੍ਹਾਂ ਕਿਸਾਨਾਂ ਦੀ ਫਸਲ ਗੁਲਾਬੀ ਸੁੰਡੀ ਨਾਲ ਨੁਕਸਾਨੀ ਗਈ ਹੈ, ਨੂੰ ਵਿਰੋਧੀਆਂ ਪਾਰਟੀਆਂ ਦੇ ਕੂੜ ਪ੍ਰਚਾਰ ਨਾਲ ਗੁੰਮਰਾਹ ਨਾ ਹੋਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤਨੋ-ਮਨੋ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਚੰਨੀ ਨੇ ਕਿਹਾ, “ਮੈਂ ਸੂਬੇ ਦੇ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲਣ ਤੋਂ ਤੁਰੰਤ ਬਾਅਦ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਪ੍ਰਭਾਵਿਤ ਪਿੰਡਾਂ ਨਸੀਬਪੁਰਾ ਅਤੇ ਕਟਾਰ ਸਿੰਘ ਵਾਲਾ ਵਿਖੇ ਗਿਆ ਸੀ ਤਾਂ ਕਿ ਇਨ੍ਹਾਂ ਔਖੇ ਸਮਿਆਂ ਵਿਚ ਸੰਕਟ ਵਿਚ ਡੁੱਬੇ ਕਿਸਾਨਾਂ ਨਾਲ ਇਕਜੁਟਤਾ ਪ੍ਰਗਟਾਈ ਜਾ ਸਕੇ।”

ਇਸ ਦੌਰਾਨ ਵਿੱਤ ਕਮਿਸ਼ਨਰ ਮਾਲ ਵੀ.ਕੇ. ਜੰਜੂਆ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਨਰਮੇ ਦੀ ਫਸਲ ਦੇ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਛੇਤੀ ਹੀ ਮੁਆਵਜ਼ਾ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜ ਜ਼ਿਲ੍ਹਿਆਂ, ਜਿੱਥੇ ਸਬੰਧਤ ਡਿਪਟੀ ਕਮਿਸ਼ਨਰਾਂ ਵੱਲੋਂ ਨਰਮੇ ਨੂੰ ਨੁਕਸਾਨ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਤੋਂ ਮੁਢਲੀਆਂ ਰਿਪੋਰਟਾਂ ਅਤੇ ਅਨੁਮਾਨਾਂ ਨੂੰ ਪ੍ਰਾਪਤ ਕਰਨ ਪਿੱਛੋਂ ਨਰਮੇ ਨੂੰ ਪੁੱਜੇ ਅਸਲ ਨੁਕਸਾਨ ਦਾ ਪਤਾ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਪਹਿਲਾਂ ਹੀ ਦੇ ਦਿੱਤੇ ਗਏ ਹਨ। ਵਿੱਤ ਕਮਿਸ਼ਨਰ ਮਾਲ ਮੁਤਾਬਕ ਗਿਰਦਾਵਰੀ ਰਿਪੋਰਟਾਂ ਨੂੰ ਤਸਦੀਕ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਅਤੇ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਖੇਤਰ ਦੇ ਮਾਲ ਅਧਿਕਾਰੀਆਂ ਵੱਲੋਂ ਤਸਦੀਕੀਕਰਨ ਪਿੱਛੋਂ ਸਬੰਧਤ ਡਿਪਟੀ ਕਮਿਸ਼ਨਰਾਂ ਦੇ ਸਰਟੀਫ਼ਿਕੇਟ ਤਹਿਤ ਨਿਰਧਾਰਤ ਪ੍ਰੋਫ਼ਾਰਮੇ ਵਿੱਚ ਰਿਪੋਰਟਾਂ ਸਰਕਾਰ ਨੂੰ ਭੇਜੀਆਂ ਜਾਣੀਆਂ ਹਨ।

ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿੱਤ ਕਮਿਸ਼ਨਰ ਮਾਲ ਨੇ ਸ਼ੁੱਕਰਵਾਰ ਨੂੰ ਪੰਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਉ ਕਾਨਫ਼ਰੰਸ ਕਰਕੇ ਤਸਦੀਕੀਕਰਨ ਪ੍ਰਕਿਰਿਆ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਨਿਰਦੇਸ਼ ਦਿੱਤੇ ਕਿ 29 ਅਕਤੂਬਰ, 2021 ਤੱਕ ਮੁਕੰਮਲ ਰਿਪੋਰਟਾਂ ਭੇਜਣੀਆਂ ਯਕੀਨੀ ਬਣਾਈਆਂ ਜਾਣ। ਦੱਸ ਦੇਈਏ ਕਿ ਮਾਨਸਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਤੋਂ ਮੁਢਲੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਸਾਰੀਆਂ ਰਿਪੋਰਟਾਂ ਪ੍ਰਾਪਤ ਕਰਨ ਪਿੱਛੋਂ ਇਨ੍ਹਾਂ ਨੂੰ ਮੁੱਖ ਸਕੱਤਰ ਦੀ ਅਗਵਾਈ ਵਾਲੀ ਰਾਜ ਕਾਰਜਕਾਰੀ ਕਮੇਟੀ ਅੱਗੇ ਮੁਆਵਜ਼ੇ ਲਈ ਰੱਖਿਆ ਜਾਵੇਗਾ ਅਤੇ ਨਿਰਧਾਰਤ ਨਿਯਮਾਂ ਮੁਤਾਬਕ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਜਾਰੀ ਕਰ ਦਿੱਤਾ ਜਾਵੇਗਾ।

Harsimrat Kaur Badal ਅੱਜ ਫਰੀਦਕੋਟ ਦਾ ਕਰਨਗੇ ਦੌਰਾ

0

ਹਰਸਿਮਰਤ ਕੌਰ ਅੱਜ ਫਰੀਦਕੋਟ ਦਾ ਦੌਰਾ ਕਰਨਗੇ।ਇਸ ਦੌਰਾਨ ਉਹ ਕੁੱਝ ਅਹਿਮ ਮੁੱਦਿਆਂ ‘ਤੇ ਚਰਚਾ ਕਰਨਗੇ।

 

‘ਆਪ’ ਨੂੰ ਰੋਕਣ ਲਈ ਕਾਂਗਰਸ, ਬਾਦਲ ਅਤੇ ਭਾਜਪਾ ਦੀ ਸਾਂਝੀ ਸਾਜ਼ਿਸ਼ ਸੀ ਮੌੜ ਬੰਬ ਧਮਾਕਾ : ਹਰਪਾਲ ਸਿੰਘ ਚੀਮਾ

0

ਬਿਆਨਬਾਜ਼ੀ ਦੀ ਥਾਂ ਸੁੱਖੀ ਰੰਧਾਵਾ ਦੱਸਣ ਬਤੌਰ ਗ੍ਰਹਿ ਮੰਤਰੀ ਮੌੜ ਬੰਬ ਧਮਾਕੇ ਬਾਰੇ ਕੀ ਕਾਰਵਾਈ ਕਰ ਰਹੇ ਹਨ

ਸੱਤਾ ਲਈ ਖ਼ੂਨ ਖ਼ਰਾਬੇ ਤੋਂ ਵੀ ਗੁਰੇਜ਼ ਨਹੀਂ ਕਰਦੇ ਕਾਂਗਰਸੀ, ਭਾਜਪਾ ਅਤੇ ਬਾਦਲ, ਮੌੜ ਬੰਬ ਧਮਾਕਾ ਹੈ ਇਸ ਦੀ ਮਿਸਾਲ

ਚੰਡੀਗੜ੍ਹ : ਮੌੜ ਬੰਬ ਧਮਾਕੇ ਬਾਰੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤੇ ਬਿਆਨ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੁੱਛਿਆ, ”ਬਿਆਨਬਾਜ਼ੀ ਦੀ ਥਾਂ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਮੌੜ ਬੰਬ ਧਮਾਕੇ ਵਿੱਚ ਕੀ ਕਾਰਵਾਈ ਕਰ ਰਹੇ ਹਨ?” ਉਨ੍ਹਾਂ ਕਿਹਾ ਕਿ ਅਸੀਂ (ਆਪ) ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਕਿ ਕਾਂਗਰਸ, ਬਾਦਲਾਂ ਅਤੇ ਭਾਜਪਾ ਨੇ 2017 ‘ਚ ਆਮ ਆਦਮੀ ਪਾਰਟੀ ਨੂੰ ਸੱਤਾ ‘ਚ ਆਉਣ ਤੋਂ ਰੋਕਣ ਲਈ ਇੰਨਾ ਨੇ ਮੌੜ ਬੰਬ ਧਮਾਕਾ ਕਰਨ ਦੀ ਸਾਂਝੀ ਸਾਜ਼ਿਸ਼ ਰਚੀ ਸੀ ਅਤੇ ਵੋਟਾਂ ਤੋਂ ਠੀਕ 4 ਦਿਨ ਪਹਿਲਾਂ ਮੌੜ ਬੰਬ ਧਮਾਕਾ ਕਰਵਾ ਕੇ 3 ਬੱਚਿਆਂ ਸਮੇਤ 7 ਨਿਰਦੋਸ਼ਾਂ ਦੀ ਜਾਨ ਲਈ ਅਤੇ ਕਰੀਬ 2 ਦਰਜਨ ਲੋਕ ਜ਼ਖਮੀ ਕੀਤੇ ਸਨ।

ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ, ”ਵਿਧਾਨ ਸਭਾ ਚੋਣਾ 2017 ਦੌਰਾਨ ਮੌੜ ‘ਚ ਕੀਤਾ ਗਿਆ ਬੰਬ ਧਮਾਕਾ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਅਤੇ ਵੋਟਰਾਂ ਨੂੰ ਡਰਾਉਣ ਦਾ ਮਨਸੂਬਾ ਸੀ, ਜੋ ਅਕਾਲੀ ਦਲ ਬਾਦਲ, ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਸਾਂਝੀ ਕਰਤੂਤ ਸੀ।” ਉਨ੍ਹਾਂ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਅੱਜ ਗ੍ਰਹਿ ਮੰਤਰੀ ਹੁੰਦਿਆਂ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਮੌੜ ਬੰਬ ਧਮਾਕੇ ਵਿੱਚ ਕੋਈ ਕਾਰਵਾਈ ਨਾ ਕਰਨ ਦੋਸ਼ ਲਾ ਰਹੇ ਹਨ। ਪਰ ਸਭ ਨੂੰ ਪਤਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਖ਼ੁਦ ਵੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ‘ਚ ਸ਼ਾਮਲ ਸਨ ਅਤੇ ਕੈਪਟਨ ਦੇ ਕਰੀਬੀ ਸਨ, ਉਸ ਸਮੇਂ ਉਨ੍ਹਾਂ ਮੌੜ ਬੰਬ ਧਮਾਕੇ ਦੀ ਕੋਈ ਗੱਲ ਨਹੀਂ ਕੀਤੀ। ਚੀਮਾ ਨੇ ਸੁੱਖੀ ਰੰਧਾਵਾ ਨੂੰ ਸਵਾਲ ਕੀਤਾ ਕਿ ਕੈਪਟਨ ਤਾਂ ਇਸ ਬੰਬ ਬਲਾਸਟ ਦੀ ਜਾਂਚ ਨਹੀਂ ਕਰਾਉਣਾ ਚਾਹੁੰਦੇ ਸਨ। ਜਿਸ ਬਾਰੇ ਸਭ ਜਾਣਦੇ ਹਨ, ਹੁਣ ਗ੍ਰਹਿ ਮੰਤਰੀ ਰੰਧਾਵਾ ਦੱਸਣ ਕਿ ਕਿੰਨੇ ਦਿਨਾਂ ‘ਚ ਨਿਰਪੱਖ ਜਾਂਚ ਕਰਵਾ ਕੇ ਸਾਰੇ ਦੋਸ਼ੀਆਂ ਨੂੰ ਸਜਾ ਅਤੇ ਪੀੜਤਾਂ ਨੂੰ ਇਨਸਾਫ਼ ਦੇਣਗੇ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੌੜ ਬੰਬ ਧਮਾਕੇ ਦੀ ਜਾਂਚ ਨਾ ਕਰਾਉਣ ਲਈ ਸਮੁੱਚੀ ਕਾਂਗਰਸ ਪਾਰਟੀ ਅਤੇ ਕਾਂਗਰਸ ਸਰਕਾਰ ਦੇ ਮੰਤਰੀ ਵੀ ਜ਼ਿੰਮੇਵਾਰ ਹਨ, ਜਿਨ੍ਹਾਂ ਪੰਜਾਬ ‘ਚ ਹੋਏ ਬੰਬ ਧਮਾਕਿਆਂ ਅਤੇ ਹਥਿਆਰ ਫੜੇ ਜਾਣ ਦੇ ਮੁੱਦਿਆਂ ‘ਤੇ ਕਦੇ ਮੂੰਹ ਨਹੀਂ ਖੋਲ੍ਹਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਰਿਹਾ ਹੈ ਕਿ ਇਹ ਰਾਜ-ਸੱਤਾ ‘ਤੇ ਕਾਬਜ਼ ਹੋਣ ਲਈ ਮੁੱਦੇ ਪੈਦਾ ਕਰਦੀ ਹੈ ਅਤੇ ਫਿਰ ਉਨ੍ਹਾਂ ਮੁੱਦਿਆਂ ਦੇ ਨਾਂ ‘ਤੇ ਲੋਕਾਂ ਨੂੰ ਡਰਾ ਧਮਕਾ ਕੇ ਜਾਂ ਲਾਲਚ ਦੇ ਕੇ ਵੋਟਾਂ ਹਾਸਲ ਕਰਦੀ ਹੈ। ਮੌੜ ਬੰਬ ਧਮਾਕੇ ਤੋਂ ਸਿੱਧ ਹੁੰਦਾ ਹੈ ਕਿ ਕਾਂਗਰਸੀ, ਭਾਜਪਾ ਅਤੇ ਬਾਦਲ ਦਲ਼ੀਏ ਸੱਤਾ ਲਈ ਖ਼ੂਨ ਖ਼ਰਾਬੇ ਤੋਂ ਵੀ ਗੁਰੇਜ਼ ਨਹੀਂ ਕਰਦੇ। ਪਰ ਸੱਤਾ ‘ਤੇ ਕਾਬਜ਼ ਹੋ ਕੇ ਅਜਿਹੇ ਮੁੱਦਿਆਂ ਬਾਰੇ ਚੁੱਪ ਧਾਰ ਲੈਂਦੀ ਹੈ ਅਤੇ ਇਹੋ ਕੁੱਝ ਮੌੜ ‘ਚ ਬੰਬ ਧਮਾਕਾ ਕਰਕੇ ਕੀਤਾ ਗਿਆ ਸੀ। ਚੀਮਾ ਨੇ ਕਿਹਾ ਕਿ ਇੱਕ ਖ਼ਾਸ ਵਰਗ ‘ਚ ਅੱਤਵਾਦ ਦਾ ਭੈਅ ਅਤੇ ਡਰ ਪੈਦਾ ਕਰਨ ਦੀ ਡੂੰਘੀ ਸਾਜ਼ਿਸ਼ ਤਹਿਤ ਮੌੜ ਬੰਬ ਬਲਾਸਟ ਕਰਵਾਇਆ ਗਿਆ। ਇਸ ਕਰਕੇ ਹੀ ਸੱਤਾਧਾਰੀ ਕਾਂਗਰਸ ਨੇ ਇਸ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਚੀਮਾ ਨੇ ਖ਼ਦਸ਼ੇ ਪ੍ਰਗਟ ਕੀਤੇ ਕਿ ਚੋਣਾਂ ਤੋਂ ਪਹਿਲਾਂ ਕੈਪਟਨ, ਕਾਂਗਰਸ, ਬਾਦਲ ਅਤੇ ਭਾਜਪਾ ਦੁਬਾਰਾ ਫਿਰ ਡਰ ਤੇ ਭੈਅ ਦਾ ਮਾਹੌਲ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ।