Home Blog Page 2321

ਕਿਸਾਨਾਂ ਵੱਲੋਂ ਦੇਸ਼ ਦੇ ਸਾਰੇ ਜ਼ਿਲ੍ਹਾ ਤੇ ਤਹਿਸੀਲ ਹੈਡ-ਕੁਆਟਰਾਂ ‘ਤੇ ਕੱਲ੍ਹ ਕੀਤੇ ਜਾਣਗੇ ਰੋਸ ਪ੍ਰਦਰਸ਼ਨ

0

ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਕੇਂਦਰ-ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਸੂਬੇ ਭਰ ‘ਚ 100 ਤੋਂ ਵੱਧ ਥਾਵਾਂ ‘ਤੇ ਜਾਰੀ ਪੱਕੇ-ਧਰਨੇ ਅੱਜ 389ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ।

ਕਿਸਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ 26 ਅਕਤੂਬਰ ਨੂੰ ਦਿੱਲੀ ਮੋਰਚਿਆਂ ਦੇ 11 ਮਹੀਨੇ ਪੂਰੇ ਹੋ ਰਹੇ ਹਨ। ਇਸ ਦਿਨ ਲਈ ਸੰਯੁਕਤ ਕਿਸਾਨ ਮੋਰਚਾ ਨੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਹਨ। ਮੋਰਚੇ ਨੇ ਸੱਦਾ ਦਿੱਤਾ ਹੈ ਕਿ 26 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਸਾਰੇ ਜਿਲ੍ਹਾ ਤੇ ਤਹਿਸੀਲ ਹੈਡ-ਕੁਆਟਰਾਂ ਉੱਪਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਜਿਨ੍ਹਾਂ ਵਿੱਚ ਅਜੈ ਮਿਸ਼ਰਾ ਟੇਨੀ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਦੀ ਮੰਗ ਕੀਤੀ ਜਾਵੇਗਾ। ਖਰਾਬ ਮੌਸਮ, ਸੌਣੀ ਦੀ ਫਸਲ ਦੀ ਕਟਾਈ ਅਤੇ ਹਾੜ੍ਹੀ ਦੀ ਬਿਜਾਈ ਦੇ ਮੱਦੇਨਜ਼ਰ ਲਖਨਊ ਕਿਸਾਨ ਮਹਾਂਪੰਚਾਇਤ ਹੁਣ  26 ਅਕਤੂਬਰ ਦੀ ਬਜਾਏ 22 ਨਵੰਬਰ ਨੂੰ ਕੀਤੀ ਜਾਵੇਗੀ।

ਕਿਸਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਲਖੀਮਪੁਰ-ਖੇੜੀ ਦੇ ਸ਼ਹੀਦਾਂ ਦੀ ਅਸਥੀ ਕਲਸ਼ ਯਾਤਰਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਪਹੁੰਚੀ। ਮਾਝਾ, ਮਾਲਵਾ ਅਤੇ ਦੋਆਬਾ ਤਿੰਨੋੰ ਖੇਤਰਾਂ ‘ਚ ਅਲੱਗ ਅਲੱਗ ਯਾਤਰਾਵਾਂ ਕੱਢੀਆਂ ਗਈਆਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਆਪਣੀਆਂ ਜਾਬਰ ਕਪਟੀ ਫਿਰਕੂ ਚਾਲਾਂ ਦਾ ਖਹਿੜਾ ਛੱਡ ਕੇ ਕਿਸਾਨਾਂ ਦੀਆ ਬਿਲਕੁਲ ਹੱਕੀ ਮੰਗਾਂ ਨੂੰ ਪ੍ਰਵਾਨ ਕਰੇ। ਜਿਨ੍ਹਾਂ ਵਿੱਚ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ ਤੇ ਪਰਾਲ਼ੀ ਆਰਡੀਨੈਂਸ ਰੱਦ ਕਰਨਾ, ਲਾਭਕਾਰੀ ਐਮ ਐਸ ਪੀ ‘ਤੇ ਸਾਰੀਆਂ ਫ਼ਸਲਾਂ ਦੀ ਖਰੀਦ ਦੀ ਕਾਨੂੰਨੀ ਗਰੰਟੀ ਕਰਨਾ ਅਤੇ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਸਾਰੇ ਗਰੀਬਾਂ ਨੂੰ ਜਿਉਂਦੇ ਰਹਿਣ ਲਈ ਜ਼ਰੂਰੀ ਸਾਰੀਆਂ ਵਸਤਾਂ ਸਸਤੇ ਭਾਅ ਦੇਣ ਦੀ ਗਰੰਟੀ ਕਰਨਾ ਆਦਿ ਸ਼ਾਮਿਲ ਹਨ।

ਕਿਸਾਨ ਮੋਰਚੇ ਦੇ ਆਗੂਆਂ ਨੇ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਂਦਿਆਂ ਸਾਮਰਾਜੀ ਕਾਰਪੋਰੇਟਾਂ ਦੀ ਚੌਕੀਦਾਰੀ ਕਰ ਰਹੀ ਮੋਦੀ ਹਕੂਮਤ ਦੀਆਂ ਜਾਬਰ ਤੇ ਫਿਰਕੂ ਸਾਜ਼ਿਸ਼ੀ ਚਾਲਾਂ ਨੂੰ ਪਹਿਲਾਂ ਵਾਂਗ ਮਿੱਟੀ ‘ਚ ਰੋਲ਼ਦਿਆਂ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਘੋਲ ਨੂੰ ਹੋਰ ਵਿਸ਼ਾਲ ਤੇ ਮਜ਼ਬੂਤ ਕੀਤਾ ਜਾਵੇ।

ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਅੱਜ ਸ਼ਹੀਦ ਭਗਤ ਸਿੰਘ ਦੇ ਨਜਦੀਕੀ ਸਾਥੀ ਜੈਦੇਵ ਕਪੂਰ ਦਾ ਜਨਮ ਦਿਨ ਸੀ। ਅੱਜ ਦੇ ਦਿਨ ਸੰਨ 1908 ਵਿੱਚ ਜਨਮੇ ਜੈਦੇਵ ਨੇ ਭਗਤ ਸਿੰਘ ਤੇ ਬੀ. ਕੇ.ਦੱਤ  ਲਈ ਦਿੱਲੀ ਅਸੈਂਬਲੀ ਲਈ ਪਾਸ ਦਾ ਇੰਤਜ਼ਾਮ ਕੀਤਾ ਸੀ ਅਤੇ ਬੰਬ ਫਟਣ ਤੋਂ ਕੁੱਝ ਮਿੰਟ ਪਹਿਲਾਂ ਹੀ ਅਸੈਂਬਲੀ ਹਾਲ ‘ਚੋਂ ਬਾਹਰ ਆ ਗਏ ਸਨ। ਬੁਲਾਰਿਆਂ ਨੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਭਾਵਪੂਰਤ ਸਿਜਦਾ ਕੀਤਾ।

ਅੱਜ ਪੰਜਾਬ ਦਾ ਮੌਸਮ ਨਾ-ਖੁਸ਼ਗਵਾਰ ਰਿਹਾ, ਪਰ ਧਰਨਾਕਾਰੀਆਂ ਦੇ ਜੋਸ਼ ਵਿੱਚ ਕੋਈ ਕਮੀ ਨਹੀਂ ਆਈ। ਵਿਸ਼ੇਸ਼ ਗੱਲ ਇਹ ਰਹੀ ਕਿ ਧਰਨਾਕਾਰੀਆਂ ਵਿੱਚ ਵੱਡੀ ਗਿਣਤੀ ਵਿੱਚ ਉਹੀ ਕਿਸਾਨ ਮਰਦ ਔਰਤਾਂ ਸ਼ਾਮਲ ਸਨ, ਜੋ ਲਖੀਮਪੁਰ ਦੇ ਸ਼ਹੀਦਾਂ ਦੇ ਅਸਥੀ ਕਲਸ਼ ਦੇ ਸਵਾਗਤ ਲਈ ਵੱਖ-ਵੱਖ ਥਾਵਾਂ ‘ਤੇ ਪਹੁੰਚੇ ਹੋਏ ਸਨ, ਜੋ ਦੁਬਾਰਾ ਤੋਂ ਫਿਰ ਇਸ ਸੰਘਰਸ਼ੀ ਅਖਾੜੇ ਵਿੱਚ ਹਾਜ਼ਰ ਸਨ।

ਬੁਲਾਰਿਆਂ ਨੇ ਅੱਜ ਫਿਰ ਡੀਏਪੀ ਖਾਦ ਦੀ ਕਿੱਲਤ ਬਾਰੇ ਚਰਚਾ ਕੀਤੀ ਜੋ ਦਿਨ-ਬਦਿਨ ਬਦ ਤੋਂ ਬਦਤਰ ਹੋ ਰਹੀ ਹੈ। ਪਰਾਈਵੇਟ ਡੀਲਰ ਹਾਲਤ ਦਾ ਨਜਾਇਜ਼ ਉਠਾ ਰਹੇ ਹਨ ਅਤੇ ਖਰੀਦਦਾਰਾਂ ਨੂੰ ਖਾਦ ਦੇ ਨਾਲ ਹੋਰ ਬੇਲੋੜੀਆਂ ਵਸਤਾਂ ਖਰੀਦਣ ਲਈ ਮਜ਼ਬੂਰ ਕਰ ਰਹੇ ਹਨ। 1200 ਰੁਪਏ ਦੀ ਕੀਮਤ ਵਾਲੇ ਥੈਲੇ ਲਈ ਕਿਸਾਨਾਂ ਨੂੰ 1400 ਰੁਪਏ ਦੇਣੇ ਪੈ ਰਹੇ ਹਨ।

ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਉਧਰ ਖੇਤੀ ਮਾਹਰਾਂ ਨੇ ਡੀਏਪੀ ਖਾਦ ਦੇ ਉਲਟੇ ਸਿੱਧੇ ਬਦਲ ਸੁਝਾਉਣੇ ਸ਼ੁਰੂ ਕਰ ਦਿੱਤੇ ਹਨ। ਡੀਏਪੀ ਦੀ ਬਜਾਏ ਐਨਪੀਕੇ ਖਾਦ ਵਰਤਣ ਲਈ ਕਿਹਾ ਜਾ ਰਿਹਾ ਹੈ ਜਿਸ ਦੇ ਰੇਟ ਕੇਂਦਰ ਸਰਕਾਰ ਨੇ ਪਹਿਲਾਂ ਹੀ 1180 ਰੁਪਏ ਤੋਂ ਵਧਾ ਕੇ 1450 ਰੁਪਏ ਕਰ ਦਿੱਤੇ ਹਨ। ਆਗੂਆਂ ਨੇ ਜਿੱਥੇ ਸਰਕਾਰ ਨੂੰ ਕਿੱਲਤ ਦੂਰ ਕਰਨ ਲਈ ਤੁਰੰਤ ਕਦਮ ਉਠਾਉਣ ਲਈ ਕਿਹਾ ਉਥੇ ਦੂਸਰੀ ਤਰਫ਼ ਕਿਸਾਨਾਂ ਨੂੰ ਵੀ ਸਲਾਹ ਦਿੱਤੀ ਕਿ ਖਾਦ ਦੀ ਜ਼ਖੀਰੇਬਾਜੀ ਨਾ ਕਰਨ।

PM Modi ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ

0

ਪੀਐੱਮ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ’ਚ ਸਿਧਾਰਥਨਗਰ ਸਮੇਤ 9 ਜ਼ਿਲ੍ਹਿਆਂ ‘ਚ ਇੱਕ-ਇੱਕ ਮੈਡੀਕਲ ਕਾਲਜ ਦਾ ਉਦਘਾਟਨ ਕੀਤਾ। ਇਹ ਕਾਲਜ 2329 ਕਰੋੜ ਰੁਪਏ ਦੀ ਲਾਗਤ ਨਾਲ ਸਿਧਾਰਥਨਗਰ, ਏਟਾ, ਹਰਦੋਈ, ਪ੍ਰਤਾਪਗੜ੍ਹ, ਦੇਵਰੀਆ, ਗਾਜ਼ੀਪੁਰ, ਮਿਰਜ਼ਾਪੁਰ, ਫਤਿਹਪੁਰ ਅਤੇ ਜੌਨਪੁਰ ਜ਼ਿਲ੍ਹਿਆਂ ’ਚ ਬਣਾਏ ਗਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਜਨ ਸਭਾ ਨੂੰ ਸੰਬੋਧਿਤ ਕੀਤਾ।

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ 9 ਨਵੇਂ ਮੈਡੀਕਲ ਕਾਲਜਾਂ ਦੇ ਨਿਰਮਾਣ ਲਈ ਕਰੀਬ 2500 ਨਵੇਂ ਬੈੱਡ ਤਿਆਰ ਹੋਏ ਹਨ। ਇਸ ਨਾਲ ਰੁਜ਼ਗਾਰ ਦੇ ਮੌਕੇ ਵਧੇ ਹਨ। 5,000 ਤੋਂ ਵੱਧ ਡਾਕਟਰ ਅਤੇ ਪੈਰਾਮੈਡੀਕਲ ਲਈ ਰੁਜ਼ਗਾਰ ਦੇ ਨਵੇਂ ਮੌਕੇ ਬਣੇ ਹਨ। ਇਸ ਦੇ ਨਾਲ ਹੀ ਹਰ ਸਾਲ ਸੈਂਕੜੇ ਨੌਜਵਾਨਾਂ ਲਈ ਮੈਡੀਕਲ ਦੀ ਪੜ੍ਹਾਈ ਦਾ ਨਵਾਂ ਰਾਹ ਖੁੱਲ੍ਹਾ ਹੈ। ਪਹਿਲੇ ਦੀਆਂ ਸਰਕਾਰਾਂ ਨੇ ਬੀਮਾਰੀਆਂ ਨਾਲ ਜੂਝਣ ਲਈ ਛੱਡ ਦਿੱਤਾ ਸੀ, ਉਹ ਹੀ ਹੁਣ ਪੂਰਬੀ ਭਾਰਤ ਦਾ ਮੈਡੀਕਲ ਹੱਬ ਬਣੇਗਾ। ਜਿਸ ਪੂਰਵਾਂਚਲ ਦਾ ਅਕਸ ਪਿਛਲੀਆਂ ਸਰਕਾਰਾਂ ਨੇ ਖਰਾਬ ਕਰ ਦਿੱਤਾ ਸੀ, ਉਹ ਹੀ ਪੂਰਵਾਂਚਲ ਪੂਰਬੀ ਭਾਰਤ ਨੂੰ ਸਿਹਤ ਦਾ ਨਵਾਂ ਉਜਾਲਾ ਦੇਣ ਵਾਲਾ ਹੈ।

ਇਸ ਦੌਰਾਨ ਪੀਐੱਮ ਮੋਦੀ ਨੇ ਪੁੱਛਿਆ ਕਿ ਕੀ ਕਿਸੇ ਨੂੰ ਯਾਦ ਹੈ ਕਿ ਉੱਤਰ ਪ੍ਰਦੇਸ਼ ਦੇ ਇਤਿਹਾਸ ਵਿਚ ਕਦੇ ਇਕੱਠੇ ਇੰਨੇ ਮੈਡੀਕਲ ਕਾਲਜਾਂ ਨੂੰ ਰਿਲੀਜ਼ ਕੀਤਾ ਗਿਆ ਹੋਵੇ? ਪਹਿਲਾਂ ਅਜਿਹਾ ਕਿਉਂ ਨਹੀਂ ਹੁੰਦਾ ਸੀ ਅਤੇ ਹੁਣ ਅਜਿਹਾ ਕਿਉਂ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਇੱਕ ਹੀ ਕਾਰਨ ਹੈ- ਰਾਜਨੀਤਕ ਇੱਛਾ ਸ਼ਕਤੀ ਅਤੇ ਰਾਜਨੀਤਕ ਤਰਜੀਹ।

ਯੋਗੀ ਜੀ ਦੀ ਸਰਕਾਰ ਤੋਂ ਪਹਿਲਾਂ ਜੋ ਸਰਕਾਰ ਸੀ, ਉਸ ਨੇ ਆਪਣੇ ਕਾਰਜਕਾਲ ’ਚ ਉੱਤਰ ਪ੍ਰਦੇਸ਼ ਵਿਚ ਸਿਰਫ਼ 6 ਮੈਡੀਕਲ ਕਾਲਜ ਬਣਵਾਏ ਸਨ। ਯੋਗੀ ਜੀ ਦੇ ਕਾਰਜਕਾਲ ’ਚ 16 ਮੈਡੀਕਲ ਕਾਲਜ ਸ਼ੁਰੂ ਹੋ ਚੁੱਕੇ ਹਨ ਅਤੇ 30 ਨਵੇਂ ਮੈਡੀਕਲ ਕਾਲਜਾਂ ’ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਵਿਚ ਮੈਡੀਕਲ ਦੀਆਂ ਸੀਟਾਂ 90,000 ਤੋਂ ਵੀ ਘੱਟ ਸਨ। ਦੇਸ਼ ਵਿਚ ਬੀਤੇ 7 ਸਾਲਾਂ ਵਿਚ ਮੈਡੀਕਲ ਦੀਆਂ 60,000 ਨਵੀਆਂ ਸੀਟਾਂ ਜੋੜੀਆਂ ਗਈਆਂ ਹਨ।

Navjot Sidhu ਨੇ ਕੇਂਦਰ ਸਰਕਾਰ ‘ਤੇ ਸਾਧਿਆ ਨਿਸ਼ਾਨਾ, Tweets ਕਰਕੇ ਕਹੀ ਇਹ ਗੱਲ

0

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਬੀ.ਐਸ.ਐਫ ਦੇ ਮੁੱਦੇ ‘ਤੇ ਅੱਜ ਪੰਜਾਬ ਭਵਨ ਵਿਖੇ ਸਰਬ ਪਾਰਟੀ ਮੀਟਿੰਗ ਹੋ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਹਨ। ਇਸ ਵਿੱਚ ਸਿੱਧੂ ਨੇ ਟਵੀਟ ਕਰ ਕਿਹਾ – ਕੇਂਦਰ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰ ਰਿਹਾ ਹੈ, “ਇੱਕ ਰਾਜ ਦੇ ਅੰਦਰ ਇੱਕ ਰਾਜ” ਬਣਾ ਕੇ BSF ਦਾ ਅਰਥ ਹੈ ਬਾਰਡਰ ਸੁਰੱਖਿਆ ਬਲ, ਸਰਹੱਦ ਦੀ ਪਰਿਭਾਸ਼ਾ ਕੀ ਹੈ? 50 ਕਿਲੋਮੀਟਰ ?? ਜਨਤਕ ਵਿਵਸਥਾ, ਜੋ ਜਨਤਕ ਸ਼ਾਂਤੀ ਅਤੇ ਸੁਰੱਖਿਆ ਨੂੰ ਦਰਸਾਉਂਦੀ ਹੈ, ਮੁੱਖ ਤੌਰ ‘ਤੇ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ।

ਦੂਜਾ ਟਵੀਟ ਕਰਕੇ ਸਿੱਧੂ ਨੇ ਕਿਹਾ – ਪੱਛਮੀ ਬੰਗਾਲ ਵਿੱਚ, ਬੀਐਸਐਫ ਰੋਜ਼ਾਨਾ ਸੁਰੱਖਿਆ ਦੇ ਨਾਂ ਤੇ ਦੇਸ਼ ਦੀ ਸੰਵਿਧਾਨਕ ਵਿਵਸਥਾ ਦੀ ਉਲੰਘਣਾ ਕਰਦਾ ਹੈ ਅਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਤਸ਼ੱਦਦ, ਝੂਠੇ ਕੇਸ, ਮਨਮਾਨੀ ਨਜ਼ਰਬੰਦੀ ਅਤੇ ਗੈਰਕਨੂੰਨੀ ਗ੍ਰਿਫਤਾਰੀਆਂ ਦੇ ਮਾਮਲੇ ਪੰਜਾਬ ਵਿੱਚ ਵੀ ਵਾਪਰਨਗੇ।

ਤੀਜਾ ਟਵੀਟ ਕਰਕੇ ਸਿੱਧੂ ਨੇ ਕਿਹਾ – ਬੰਗਾਲ ਵਿੱਚ ਅਜਿਹੇ ਕਈ ਮਾਮਲੇ ਹਨ ਜਿੱਥੇ ਬੀਐਸਐਫ ਨੇ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਸਥਾਨਕ ਪੁਲਿਸ ਨੂੰ ਸੂਚਿਤ ਨਹੀਂ ਕੀਤਾ। ਬੰਗਾਲ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਬੀਐਸਐਫ ਉੱਤੇ ਗੈਰ-ਨਿਆਂਇਕ ਤਸ਼ੱਦਦ ਦੇ, 60 ਕੇਸ ਗੈਰ-ਨਿਆਇਕ ਫਾਂਸੀ ਦੇ ਅਤੇ ਅੱਠ ਕੇਸ ਜਬਰੀ ਲਾਪਤਾ ਕਰਨ ਦੇ ਦੋਸ਼ ਵਿੱਚ ਕੁੱਲ 240 ਕੇਸ ਦਰਜ ਕੀਤੇ ਹਨ।

ਚੌਥਾ ਟਵੀਟ ਕਰਕੇ ਸਿੱਧੂ ਨੇ ਕਿਹਾ – ਇਨ੍ਹਾਂ ਵਿੱਚੋਂ, 33 ਮਾਮਲਿਆਂ ਵਿੱਚ, ਐਨਐਚਆਰਸੀ ਨੇ ਪੀੜਤਾਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮੁਆਵਜ਼ੇ ਦੀ ਸਿਫਾਰਸ਼ ਕੀਤੀ ਹੈ। ਜੇਕਰ ਯੂਪੀ ਪੁਲਿਸ ਗੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਲੈ ਸਕਦੀ ਹੈ। @priyankagandhi ਜੀ ਬਿਨਾਂ ਕਿਸੇ ਜਾਇਜ਼ ਕਾਰਨ ਦੇ 60 ਘੰਟਿਆਂ ਤੋਂ ਵੱਧ ਸਮੇਂ ਲਈ, ਜੇ ਇੱਕ ਆਮ ਵਿਅਕਤੀ ਦੀ ਗਾਰੰਟੀ ਕੌਣ ਲੈਂਦਾ ਹੈ ਜੇ ਬੀਐਸਐਫ ਉਸਨੂੰ ਹਿਰਾਸਤ ਵਿੱਚ ਲੈਂਦਾ ਹੈ ??

ਪੰਚਵਾਂ ਟਵੀਟ ਕਰਕੇ ਸਿੱਧੂ ਨੇ ਕਿਹਾ – ਰਾਜ ਸਰਕਾਰ ਦੀ ਸਹਿਮਤੀ ਪ੍ਰਾਪਤ ਕੀਤੇ ਬਿਨਾਂ, ਇਹ ਨੋਟੀਫਿਕੇਸ਼ਨ ਰਾਜਾਂ ਦੇ ਸੰਵਿਧਾਨਕ ਅਧਿਕਾਰਾਂ ‘ਤੇ ਕਬਜ਼ਾ ਕਰਨ ਦੇ ਬਰਾਬਰ ਹੈ, ਰਾਜ ਵਿਧਾਨ ਸਭਾ ਅਤੇ ਰਾਜ ਕਾਰਜਕਾਰਨੀ ਵਿੱਚ ਨਿਯਤ ਪੰਜਾਬ ਦੇ ਲੋਕਾਂ ਦੀਆਂ ਜਮਹੂਰੀ ਸ਼ਕਤੀਆਂ ਦੀ ਅਣਦੇਖੀ ਕਰਦਾ ਹੈ।

ਦੀਵਾਲੀ ਦੇ ਤਿਉਹਾਰ ’ਤੇ ਇੰਝ ਕਰੋ ਆਪਣੇ ਘਰ ਦੀ ਸਜਾਵਟ, ਖ਼ੂਬਸੂਰਤੀ ‘ਚ ਹੋਵੇਗਾ ਵਾਧਾ

0

ਦੀਵਾਲੀ ਹਿੰਦੂ ਧਰਮ ਦਾ ਇੱਕ ਪਵਿੱਤਰ ਤਿਉਹਾਰ ਹੈ। ਹਰ ਸਾਲ ਦੀਵਾਲੀ ਦਾ ਤਿਉਹਾਰ ਲੋਕਾਂ ਵਲੋਂ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਲੋਕਾਂ ‘ਚ ਇਸ ਤਿਉਹਾਰ ਨੂੰ ਲੈ ਕੇ ਬੜਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਦੀਵਾਲੀ ਦੇ ਆਉਣ ਤੋਂ ਕੁੱਝ ਹੀ ਦਿਨ ਪਹਿਲਾਂ ਲੋਕਾ ਆਪੋ-ਆਪਣੇ ਘਰਾਂ ਦੀਆਂ ਸਾਫ਼-ਸਫ਼ਾਈਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਇਸ ਦੇ ਨਾਲ ਹੀ ਲੋਕ ਕਈ ਤਰੀਕਿਆਂ ਨਾਲ ਆਪਣੇ ਘਰ ਦੀ ਸਜਾਵਟ ਕਰਦੇ ਹਨ, ਜਿਸ ਨਾਲ ਘਰ ਜਗਮਗਾਉਣ ਲੱਗ ਜਾਂਦਾ ਹੈ। ਇਸ ਵਾਰ ਤੁਸੀਂ ਵੀ ਆਪਣੇ ਘਰ ਦੀ ਸਜਾਵਟ ਨਵੇਂ ਤਰੀਕਿਆਂ ਨਾਲ ਕਰ ਸਕਦੇ ਹੋ। ਆਓ ਹੁਣ ਜਾਣਦੇ ਹਾਂ ਕਿ ਇਸ ਦੀਵਾਲੀ ’ਤੇ ਆਪਣੇ ਘਰ ਦੀ ਸਜਾਵਟ ਅਤੇ ਰੌਸ਼ਨ ਕਿਵੇਂ ਕਰੀਏ…

ਲੜੀਆਂ ਦਾ ਪ੍ਰਯੋਗ

ਘਰਾਂ ਨੂੰ ਜ਼ਿਆਦਾ ਫੁੱਲਾਂ ਨਾਲ ਸਜਾਉਣ ਦੀ ਥਾਂ ਤੁਸੀਂ ਇਕ ਜਾਂ ਦੋ ਲੜੀਆਂ ਨੂੰ ਦਰਵਾਜ਼ੇ ‘ਤੇ ਲਗਾ ਦਿਓ। ਇਸ ਨਾਲ ਘਰ ਸੋਹਣਾ ਅਤੇ ਫੈਸਟੀਵਲ ਡੈਕੋਰੇਸ਼ਨ ਵਾਲਾ ਹੋ ਜਾਵੇਗਾ।

ਪੇਪਰ ਲਾਲਟੇਨ

ਡੈਕੋਰੇਸ਼ਨ ਲਈ ਪੇਪਰ ਲਾਲਟੇਨ ਵੀ ਅੱਜਕਲ ਖੂਬ ਚੱਲ ਰਿਹਾ ਹੈ। ਇਹ ਖੂਬਸੂਰਤ ਤਾਂ ਹੁੰਦਾ ਹੀ ਹੈ ਨਾਲ ਹੀ ਇਸ ਨਾਲ ਘਰ ‘ਚ ਰੌਸ਼ਨੀ ਵੀ ਖੂਬ ਫੈਲਦੀ ਹੈ।

ਕੋਨਿਆਂ ਨੂੰ ਦੀਵਿਆਂ ਨਾਲ ਸਜਾਓ

ਇਸ ਦੀਵਾਲੀ ‘ਤੇ ਘਰ ਨੂੰ ਸਜਾਉਣ ਲਈ ਆਰਟੀਫਿਸ਼ੀਅਲ ਲਾਈਟਸ ਦੀ ਥਾਂ ‘ਤੇ ਦੀਵਿਆਂ ਦਾ ਇਸਤੇਮਾਲ ਕਰੋ। ਘਰ ਦੇ ਹਰੇਕ ਕੋਨੇ ’ਚ ਦੀਵੇ ਬਾਲ ਕੇ ਰੌਸ਼ਨ ਕਰੋ।

ਤੌਰਣ ਅਤੇ ਕੰਦੀਲ

ਇਸ ਵਾਰ ਘਰ ਦੇ ਹਰ ਕਮਰੇ ਦੇ ਦਰਵਾਜ਼ੇ ‘ਤੇ ਤੋਰਣ ਲਗਾਓ। ਇਸ ਲਈ ਤੁਸੀਂ ਪੱਤਿਆਂ ਅਤੇ ਫੁੱਲਾਂ ਦੇ ਤੋਰਣ ਦੀ ਵੀ ਵਰਤੋਂ ਕਰ ਸਕਦੇ ਹੋ।

ਮੰਦਰ ਦੀ ਸਜਾਵਟ

ਦੀਵਾਲੀ ਦੇ ਤਿਉਹਾਰ ’ਤੇ ਤੁਸੀਂ ਘਰ ਦੇ ਮੰਦਰ ਦੀ ਸਜਾਵਟ ਕਰਨ ਦੇ ਨਾਲ-ਨਾਲ ਉਥੇ ਰੰਗੋਲੀ ਵੀ ਬਣਾਓ। ਤੁਸੀਂ ਮੰਦਰ ’ਚ ਰੌਸ਼ਨੀ ਕਰਨ ਲਈ ਲਾਈਟਾਂ ਦਾ ਇਸਤੇਮਾਲ ਵੀ ਕਰ ਸਕਦੇ ਹੋ।

ਵੱਖ-ਵੱਖ ਰੰਗਾਂ ਦਾ ਇਸਤੇਮਾਲ

ਦੀਵਾਲੀ ‘ਚ ਘਰ ਦੀ ਖ਼ੂਬਸੂਰਤੀ ਅਤੇ ਰੌਣਕ ਵਧਾਉਣ ਦਾ ਕੰਮ ਕਰਦੀ ਹੈ ਰੰਗੋਲੀ। ਤੁਸੀਂ ਘਰ ਦੇ ਵਿਹੜੇ ਜਾਂ ਮੇਨ ਗੇਟ ਕੋਲ ਖ਼ੂਬਸੂਰਤ ਰੰਗੋਲੀ ਬਣਾ ਸਕਦੇ ਹੋ। ਤੁਸੀਂ ਰੰਗੋਲੀ ਬਣਾਉਣ ਲਈ ਫੁੱਲਾਂ, ਚੌਲਾਂ ਜਾਂ ਰੰਗਾਂ ਦੀ ਵਰਤੋਂ ਕਰ ਸਕਦੇ ਹੋ।

ਮੇਨਗੇਟ ਦੀ ਸਜਾਵਟ

ਮੇਨ ਗੇਟ ਦੀ ਡੈਕੋਰੇਸ਼ਨ ਲਈ ਤੁਸੀਂ ਫੁੱਲਾਂ ਦੀ ਰੰਗੋਲੀ, ਲਾਈਟਸ ਦਾ ਇਸਤੇਮਾਲ ਵੀ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਵਾਰ ਕ੍ਰਿਸਟਲ ਅਤੇ ਬੀਡਸ ਦੀ ਰੰਗੋਲੀ ਵੀ ਬਣਾ ਸਕਦੇ ਹੋ।

ਇਲੈਕਟ੍ਰੋਨਿਕ ਲਾਈਟਸ

ਇਲੈਕਟ੍ਰੋਨਿਕ ਲਾਈਟਸ ਨਾਲ ਵੀ ਤੁਸੀਂ ਆਪਣੇ ਘਰ ਦੀ ਸਜਾਵਟ ਕਰ ਸਕਦੇ ਹੋ। ਮਾਰਕਿਟ ‘ਚ ਤੁਹਾਨੂੰ ਇਸ ਦੀ ਕਾਫੀ ਵੈਰਾਇਟੀ ਮਿਲ ਜਾਵੇਗੀ।

ਫਲੋਟਿੰਗ ਕੈਂਡਲਸ

ਦੀਵਾਲੀ ‘ਤੇ ਮੋਮਬੱਤੀ ਤਾਂ ਹਰ ਕੋਈ ਲਗਾਉਂਦਾ ਹੈ ਪਰ ਇਸ ਵਾਰ ਤੁਸੀਂ ਫਲੋਟਿੰਗ ਕੈਂਡਲਸ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੇ ਘਰ ‘ਚ ਚਾਰ ਚੰਨ ਲੱਗ ਜਾਣਗੇ।

ਇੰਟਰਨੈਸ਼ਨਲ ਯਾਤਰੀਆਂ ਲਈ ਖਾਸ ਖ਼ਬਰ : ਭਾਰਤ ‘ਚ ਹੁਣ ਤੋਂ ਨਹੀਂ ਰਹਿਣਾ ਪਵੇਗਾ Quarantine, ਜਾਣੋ ਨਵੀਆਂ Guidelines

0

ਨਵੀਂ ਦਿੱਲੀ : ਭਾਰਤ ਨੇ ਇੰਟਰਨੈਸ਼ਨਲ ਯਾਤਰੀਆਂ ਲਈ ਨਵੇਂ ਦਿਸ਼ਾ – ਨਿਰਦੇਸ਼ ਜਾਰੀ ਕੀਤੇ ਹਨ। ਦਰਅਸਲ ਭਾਰਤ ਨੇ ਪੂਰੀ ਤਰ੍ਹਾਂ ਨਾਲ ਟੀਕਾਕਰਣ ਕੀਤੇ ਹੋਏ ਵਿਦੇਸ਼ੀ ਯਾਤਰੀਆਂ ਨੂੰ ਸੋਮਵਾਰ ਤੋਂ ਬਿਨ੍ਹਾਂ ਟੈਸਟਿੰਗ ਅਤੇ ਇਕਾਂਤਵਾਸ ਦੇ ਏਅਰਪੋਰਟ ਤੋਂ ਬਾਹਰ ਜਾਣ ਦੀ ਆਗਿਆ ਦੇ ਦਿੱਤੀ ਹੈ। ਦੱਸ ਦਈਏ ਕਿ ਇਹ ਆਗਿਆ ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਦਿੱਤੀ ਗਈ ਹੈ ਜਿਨ੍ਹਾਂ ਨੇ WHO ਦੀ ਮਨਜ਼ੂਰੀ ਵਾਲੀ ਕੋਰੋਨਾ ਵੈਕਸੀਨ ਲਗਵਾਈ ਹੈ। ਨਾਲ ਹੀ ਜਿਨ੍ਹਾਂ ਨੇ ਭਾਰਤ ਦੇ ਟੀਕਿਆਂ ਨੂੰ ਮਾਨਤਾ ਦਿੱਤੀ ਹੈ ਅਤੇ ਭਾਰਤੀ ਨਾਗਰਿਕਾਂ ਨੂੰ ਵੀ ਇਹ ਸਹੂਲਤ ਦਿੱਤੀ ਹੈ। ਇਨ੍ਹਾਂ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਸੋਮਵਾਰ ਤੋਂ ਏਅਰਪੋਰਟ ਤੋਂ ਬਿਨ੍ਹਾਂ ਟੈਸਟਿੰਗ ਅਤੇ ਇਕਾਂਤਵਾਸ ਦੇ ਬਾਹਰ ਜਾਣ ਦੀ ਆਗਿਆ ਦਿੱਤੀ ਜਾਵੇਗੀ।

ਉਥੇ ਹੀ ਜਾਰੀ ਕੀਤੇ ਗਏ ਨਵੇਂ ਦਿਸ਼ਾ – ਨਿਰਦੇਸ਼ਾਂ ‘ਚ ਯਾਤਰੀਆਂ ਦੇ ਨਾਲ – ਨਾਲ ਐਂਟਰੀ ਪੁਆਇੰਟਸ ‘ਤੇ ਖੜੇ ਹੋਣ ਵਾਲੇ ਯਾਤਰੀਆਂ ਲਈ ਵੀ ਪ੍ਰੋਟੋਕਾਲਸ ਦਿੱਤੇ ਗਏ ਹਨ। ਉਥੇ ਹੀ ਮੰਤਰਾਲੇ ਨੇ ਕਿਹਾ ਹੈ ਕਿ ਇਹ ਦਿਸ਼ਾ – ਨਿਰਦੇਸ਼ ਸੋਮਵਾਰ ਤੋਂ ਲਾਗੂ ਕੀਤੇ ਜਾਣਗੇ। ਦਿਸ਼ਾ ਨਿਰਦੇਸ਼ਾਂ ਮੁਤਾਬਕ, ਯਾਤਰਾ ਦੀ ਯੋਜਨਾ ਬਣਾਉਂਦੇ ਸਮੇਂ, ਸਾਰੇ ਯਾਤਰੀਆਂ ਨੂੰ ਨਿਰਧਾਰਿਤ ਯਾਤਰਾ ਤੋਂ ਪਹਿਲਾਂ ਆਨਲਾਈਨ ਹਵਾਈ ਸਹੂਲਤ ਪੋਰਟਲ ‘ਤੇ ਇੱਕ ਸਵੈ – ਘੋਸ਼ਣਾ ਪੱਤਰ ਜਮ੍ਹਾਂ ਕਰਨਾ ਪਵੇਗਾ ਅਤੇ ਇੱਕ ਨੈਗੇਟਿਵ ਆਰਟੀ – ਪੀਸੀਆਰ ਰਿਪੋਰਟ ਅਪਲੋਡ ਕਰਨੀ ਪਵੇਗੀ। ਇਹ ਰਿਪੋਰਟ ਯਾਤਰਾ ਸ਼ੁਰੂ ਕਰਨ ਤੋਂ 72 ਘੰਟੇ ਪਹਿਲਾਂ ਦੀ ਹੋਣੀ ਚਾਹੀਦੀ ਹੈ।

ਫਟੇ ਹੋਏ ਬੁੱਲ੍ਹਾਂ ਦੀ ਸਮੱਸਿਆ ਤੋਂ ਰਾਹਤ ਪਾਉਣ ‘ਚ ਹਲਦੀ ਕਿਵੇਂ ਹੁੰਦੀ ਹੈ ਮਦਦਗਾਰ, ਜਾਣੋ

0

ਹਲਦੀ ਦੀ ਵਰਤੋਂ ਨਾਲ ਸਿਹਤ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਕਿਉਂਕਿ ਹਲਦੀ ਵਿੱਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਹਲਦੀ ਦੀ ਵਰਤੋਂ ਸਿਹਤ ਦੇ ਨਾਲ -ਨਾਲ ਚਮੜੀ ਲਈ ਵੀ ਬਹੁਤ ਵਧੀਆ ਮੰਨੀ ਜਾਂਦੀ ਹੈ। ਸਰਦੀਆਂ ਦਾ ਮੌਸਮ ਆਉਣ ਵਾਲਾ ਹੈ। ਹਲਦੀ ਚਮੜੀ ਦੇ ਨਾਲ-ਨਾਲ ਬੁੱਲ੍ਹਾਂ ਲਈ ਵੀ ਚੰਗੀ ਮੰਨੀ ਜਾਂਦੀ ਹੈ। ਆਮ ਤੌਰ ‘ਤੇ ਸਰਦੀਆਂ ‘ਚ ਬੁੱਲ੍ਹ ਫੱਟਣ ਦੀ ਸਮੱਸਿਆਂ ਪੇਸ਼ ਆਉਂਦੀ ਹੈ। ਸਰਦੀਆਂ ਵਿੱਚ ਬੁੱਲ੍ਹਾਂ ਦੀ ਦੇਖਭਾਲ ਲਈ ਤੁਸੀਂ ਹਲਦੀ ਵਾਲੇ ਲਿਪ ਬਾਮ ਅਤੇ ਲਿਪ ਸਕਰਬ ਦੀ ਵਰਤੋਂ ਕਰ ਸਕਦੇ ਹੋ।

ਆਓ ਜਾਣਦੇ ਹਾਂ ਹਲਦੀ ਦਾ ਲਿਪ ਬਾਮ ਕਿਸ ਪ੍ਰਕਾਰ ਬਣਾਇਆ ਜਾਵੇ।

ਇਹ ਲਿਪ ਬਾਮ ਬਣਾਉਣ ਲਈ ਇੱਕ ਚਮਚ ਗਲੀਸਰੀਨ, ਦੋ ਚਮਚੇ ਪੈਟਰੋਲੀਅਮ ਜੈਲੀ, ਇੱਕ ਚਮਚ ਸ਼ਹਿਦ, ਹਲਦੀ ਅਤੇ ਟ੍ਰੀ ਟੀ ਤੇਲ ਲਓ। ਹਲਦੀ ਤੋਂ ਲਿਪ ਬਾਮ ਬਣਾਉਣ ਲਈ ਪੈਟਰੋਲੀਅਮ ਜੈਲੀ, ਗਲਿਸਰੀਨ, ਸ਼ਹਿਦ, ਹਲਦੀ ਅਤੇ ਟ੍ਰੀ ਟੀ ਆਇਲ ਨੂੰ ਚੰਗੀ ਤਰ੍ਹਾਂ ਮਿਲਾ ਲਓ। ਜੇ ਇਹ ਇੱਕ ਨਿਰਵਿਘਨ ਪੇਸਟ ਬਣ ਜਾਂਦਾ ਹੈ, ਤਾਂ ਇਸਨੂੰ ਬਾਕਸ ਵਿੱਚ ਰੱਖੋ। ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਫਰਿੱਜ ਵਿਚ ਰੱਖੋ। 3 ਤੋਂ 4 ਘੰਟਿਆਂ ਵਿੱਚ ਤੁਹਾਡਾ ਲਿਪ ਬਾਮ ਤਿਆਰ ਹੋ ਜਾਵੇਗਾ।

ਹਲਦੀ ਲਿਪ ਬਾਮ ਦੇ ਲਾਭ
ਸਰਦੀਆਂ ਵਿੱਚ ਹਲਦੀ ਵਾਲਾ ਲਿਪ ਬਾਮ ਲਗਾਉਣ ਨਾਲ ਫਟੇ ਬੁੱਲ੍ਹਾਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਨਾਲ ਬੁੱਲ੍ਹ ਨਰਮ ਰਹਿੰਦੇ ਹਨ।ਇਸ ਨਾਲ ਬੁੱਲਾਂ ‘ਤੇ ਹੋ ਰਹੀ ਜਲਣ ਤੋਂ ਵੀ ਛੁਟਕਾਰਾ ਮਿਲ ਜਾਵੇਗਾ।

ਬੇਮੌਸਮੀ ਬਾਰਸ਼ ਨੇ ਪੰਜਾਬ ‘ਚ ਮਚਾਈ ਤਬਾਹੀ, ਮੌਸਮ ਵਿਭਾਗ ਦਾ ਅਗਲੇ 24 ਘੰਟਿਆ ਲਈ ਅਲਰਟ

0

ਬੇਮੌਸਮੀ ਬਾਰਸ਼ ਨੇ ਫਿਰ ਕਿਸਾਨਾਂ ਉੱਪਰ ਕਹਿਰ ਵਰ੍ਹਾਇਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚੋਂ ਬਾਰਸ਼ ਨਾਲ ਫਸਲਾਂ ਦੇ ਨੁਕਸਾਨ ਦੀਆਂ ਖਬਰਾਂ ਆ ਰਹੀਆਂ ਹਨ। ਹਾਸਲ ਰਿਪੋਰਟਾਂ ਮੁਤਾਬਕ ਇੱਕ ਪਾਸੇ ਖੇਤਰਾਂ ਵਿੱਚ ਖੜ੍ਹੀਆਂ ਫਸਲਾਂ ਵਿੱਛ ਗਈਆਂ ਹਨ ਤੇ ਦੂਜੇ ਪਾਸੇ ਮੰਡੀਆਂ ਵਿੱਚ ਪਈ ਝੋਨੇ ਦੀ ਫਸਲ ਬਾਰਸ਼ ਨਾਲ ਭਿੱਜ ਗਈ ਹੈ। ਇਸ ਕਰਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਹੋਰ ਰੁਲਣਾ ਪੈ ਸਕਦਾ ਹੈ।

ਦੱਸ ਦਈਏ ਕਿ ਪੰਜਾਬ ਵਿੱਚ ਝੋਨੇ ਦੀ ਵਾਢੀ ਦੌਰਾਨ ਮਾਝੇ ਤੇ ਦੋਆਬਾ ਸਣੇ ਦਰਜਨ ਦੇ ਕਰੀਬ ਜ਼ਿਲ੍ਹਿਆਂ ’ਚ ਪਏ ਗੜਿਆਂ ਤੇ ਬੇਮੌਸਮੇ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ। ਸ਼ਨੀਵਾਰ ਦੇਰ ਸ਼ਾਮ ਅਚਾਨਕ ਬਦਲੇ ਮੌਸਮ ਕਾਰਨ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਫਿਰੋਜ਼ਪੁਰ ਤੇ ਫਾਜ਼ਿਲਕਾ ਸਣੇ ਹੋਰਨਾਂ ਖੇਤਰਾਂ ਵਿੱਚ ਖੇਤਾਂ ’ਚ ਪੱਕੀ ਫ਼ਸਲ ਨੁਕਸਾਨੀ ਗਈ ਹੈ। ਅੱਜ ਸਵੇਰੇ ਵੀ ਕਈ ਥਾਈਂ ਬਾਰਸ਼ ਪਈ ਹੈ। ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਦੌਰਾਨ ਵੀ ਤੇਜ਼ ਮੀਂਹ ਤੇ ਹਨੇਰੀ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ।

ਹਾਸਲ ਰਿਪੋਰਟਾਂ ਮੁਤਾਬਕ ਪੰਜਾਬ ਦੇ ਖੇਤਾਂ ’ਚ ਇੱਕ ਪਾਸੇ ਝੋਨੇ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ, ਉੱਥੇ ਨਾਲ ਹੀ ਮੰਡੀਆਂ ਵਿੱਚ ਫ਼ਸਲ ਦੀ ਤੁਲਾਈ ਦਾ ਕੰਮ ਵੀ ਜਾਰੀ ਹੈ। ਮੀਂਹ ਤੇ ਗੜਿਆਂ ਨੇ ਮੰਡੀਆਂ ਵਿਚਲੇ ਖਰੀਦ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ, ਜਿੱਥੇ ਖੁੱਲ੍ਹੇ ਆਸਮਾਨ ਹੇਠ ਢੇਰੀ ਕੀਤੀ ਝੋਨੇ ਦੀ ਫ਼ਸਲ ਬਚਾਉਣ ਲਈ ਕਿਸਾਨ ਨੂੰ ਖੁੱਜਲ-ਖੁਆਰ ਹੋਣਾ ਪੈ ਰਿਹਾ ਹੈ।

ਅਹਿਮ ਗੱਲ਼ ਹੈ ਕਿ ਪਹਿਲਾਂ ਹੀ ਕਿਸਾਨ ਨੂੰ ਫ਼ਸਲਾਂ ’ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਮੰਡੀਆਂ ਵਿੱਚ ਕਈ-ਕਈ ਦਿਨ ਰੁਲਣਾ ਪੈ ਰਿਹਾ ਸੀ, ਹੁਣ ਮੀਂਹ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਸੂਬੇ ’ਚ ਮੀਂਹ ਅਤੇ ਠੰਢੀਆਂ ਹਵਾਵਾਂ ਦਾ ਨਰਮੇ ਦੀ ਫ਼ਸਲ ’ਤੇ ਵੀ ਅਸਰ ਪਿਆ ਹੈ। ਮੀਂਹ ਕਾਰਨ ਜਿੱਥੇ ਨਰਮੇ ਦਾ ਚੁਗਾਈ ਦਾ ਕੰਮ ਰੁਕ ਗਿਆ ਹੈ ਉੱਥੇ ਹੀ ਚੁਗਿਆ ਨਰਮਾ ਵੀ ਭਿੱਜਣ ਕਾਰਨ ਖਰਾਬ ਹੋਣ ਦਾ ਖਦਸ਼ਾ ਹੈ।

ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਮੀਂਹ ਤੇ 40/50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨੇ ਮੌਸਮ ਨੂੰ ਠੰਢਾ ਕਰ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਬੇਮੌਸਮੇ ਮੀਂਹ ਤੇ ਗੜਿਆਂ ਕਾਰਨ ਤਾਪਮਾਨ ਆਮ ਨਾਲੋਂ 2 ਡਿਗਰੀ ਹੇਠਾਂ ਡਿੱਗ ਗਿਆ ਹੈ। ਵਿਭਾਗ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਫਿਰੋਜ਼ਪੁਰ, ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ, ਲੁਧਿਆਣਾ, ਨਵਾਂਸ਼ਹਿਰ, ਰੂਪਨਗਰ, ਮੋਗਾ, ਕਪੂਰਥਲਾ, ਜਲੰਧਰ ਇਲਾਕੇ ’ਚ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

ਕੋਰੋਨਾ ਦਾ ਨਵਾਂ ਰੂਪ ‘AY.4.2’ ਆਇਆ ਸਾਹਮਣੇ, ਹੋ ਸਕਦਾ ਹੈ ਪਹਿਲਾਂ ਨਾਲੋਂ ਵੀ ਵਧੇਰੇ ਖ਼ਤਰਨਾਕ

0

UK ਅਤੇ USA ਵਿੱਚ SARS CoV 2 ਦੇ ਡੈਲਟਾ ਵੇਰੀਐਂਟ ਦੀ ਇੱਕ ਉਪ-ਲੜੀ ਦਾ ਪਤਾ ਲੱਗਣ ਤੋਂ ਬਾਅਦ ਭਾਰਤ ਦਾ ਕੋਵਿਡ ਜੀਨੋਮਿਕ ਨਿਗਰਾਨੀ ਪ੍ਰੋਜੈਕਟ ਹਾਈ ਅਲਰਟ ‘ਤੇ ਹੈ। ਵਿਗਿਆਨੀਆਂ ਨੇ ਸੰਕੇਤ ਦਿੱਤਾ ਹੈ ਕਿ ਨਵਾਂ ਰੂਪ ਡੈਲਟਾ ਸਟ੍ਰੇਨ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ। ਨਵਾਂ ਰੂਪ, ਜਿਸਨੂੰ A.Y 4.2 ਕਿਹਾ ਜਾਂਦਾ ਹੈ, ਨੂੰ ਹੁਣ ਯੂਕੇ ਵਿੱਚ ‘ਜਾਂਚ ਅਧੀਨ ਰੂਪ’ ਵਜੋਂ ਐਲਾਨ ਕੀਤਾ ਗਿਆ ਹੈ। ਹੁਣ ਤੱਕ, ਇਹ ਰੂਪ ਭਾਰਤ ਵਿੱਚ SARS CoV 2 ਸੰਕਰਮਿਤ ਮਰੀਜ਼ਾਂ ਦੇ 68,000 ਤੋਂ ਵੱਧ ਨਮੂਨਿਆਂ ਵਿੱਚ ਖੋਜਿਆ ਨਹੀਂ ਗਿਆ ਹੈ ਜੋ INSACOG ਪ੍ਰੋਜੈਕਟ ਦੇ ਤਹਿਤ ਪੂਰੇ ਜੀਨੋਮ ਕ੍ਰਮ ਵਿੱਚੋਂ ਲੰਘ ਚੁੱਕੇ ਹਨ।

ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨਾਲ ਜੁੜੇ ਸੀਨੀਅਰ ਅਧਿਕਾਰੀ ਜੋ ਇਨਸੈਕੋਗ ਦੀ ਅਗਵਾਈ ਕਰ ਰਹੇ ਹਨ ਨੇ ਕਿਹਾ, “ਹਾਲਾਂਕਿ, ਅਸੀਂ ਨਿਗਰਾਨੀ ਵਧਾਵਾਂਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਅੰਤਰਰਾਸ਼ਟਰੀ ਯਾਤਰੀਆਂ ਵਿੱਚੋਂ ਹੋਰ ਨਮੂਨਿਆਂ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਅਸੀਂ AY 4. 2 ਦੇ ਕਾਰਨ ਹੋਣ ਵਾਲੇ ਸੰਭਾਵਤ ਲਾਗਾਂ  ਨਾਲ ਸੰਕਰਮਿਤ ਲੋਕਾਂ ਦੀ ਜਲਦੀ ਪਛਾਣ ਕੀਤੀ ਜਾ ਸਕੇ।”

ਪਿਛਲੇ ਹਫਤੇ, ਯੂਕੇ ਦੀ ਸਿਹਤ ਸੁਰੱਖਿਆ ਏਜੰਸੀ ਨੇ ਐਲਾਨ ਕੀਤਾ ਸੀ ਕਿ ਦੇਸ਼ ਵਿੱਚ
ਡੈਲਟਾ ਦੀ ਇੱਕ ਨਵੀਂ ਉਪ ਕਿਸਮ ਫੈਲ ਰਹੀ ਹੈ। ਯੂਕੇ ਹੁਣ ਵਿਸ਼ਵਵਿਆਪੀ ਤੌਰ ਤੇ ਯੂਐਸਏ ਤੋਂ ਬਾਅਦ ਸਭ ਤੋਂ ਵੱਧ ਰੋਜ਼ਾਨਾ ਕੋਵਿਡ 19 ਦੇ ਕੇਸਾਂ ਦੀ ਰਿਪੋਰਟ ਕਰਦਾ ਹੈ।ਇਸ ਵਿੱਚ ਕਿਹਾ ਗਿਆ ਸੀ ਕਿ ਨਵਾਂ ਖੋਜਿਆ ਗਿਆ ਰੂਪ 27 ਸਤੰਬਰ ਤੋਂ ਸ਼ੁਰੂ ਹੋਏ ਹਫ਼ਤੇ ਵਿੱਚ SARS CoV2 ਦੇ ਸਾਰੇ ਜੈਨੇਟਿਕ ਕ੍ਰਮਾਂ ਦਾ 6 ਪ੍ਰਤੀਸ਼ਤ ਹੈ, ਜਿਸ ਲਈ ਪੂਰਾ ਕ੍ਰਮ ਡੇਟਾ ਉਪਲਬਧ ਸੀ।

ਏਜੰਸੀ ਨੇ ਕਿਹਾ ਸੀ, “ਵੇਰੀਐਂਟ ਵਧ ਰਹੀ ਚਾਲ ਤੇ ਹੈ,” ਜਦੋਂ ਕਿ ਵਿਗਿਆਨੀਆਂ ਨੇ
ਕਿਹਾ ਕਿ ਇਹ ਦਬਾਅ ਅਸਲ ਡੈਲਟਾ ਵੇਰੀਐਂਟ ਦੇ ਮੁਕਾਬਲੇ ਲਗਭਗ 10 ਪ੍ਰਤੀਸ਼ਤ ਜ਼ਿਆਦਾ ਸੰਚਾਰਿਤ ਹੋ ਸਕਦਾ ਹੈ। ਸੰਯੁਕਤ ਰਾਜ ਅਮਰੀਕਾ ਵਿੱਚ ਵੀ ਵੇਰੀਐਂਟ ਦਾ ਪਤਾ ਲਗਾਇਆ ਗਿਆ ਹੈ।

ਰਾਜਧਾਨੀ ਵਿੱਚ ਇੱਕ CSIR ਪ੍ਰਯੋਗਸ਼ਾਲਾ ਨਾਲ ਜੁੜੇ ਇੱਕ ਸੀਨੀਅਰ ਵਿਗਿਆਨੀ ਨੇ ਇਸ ਦੌਰਾਨ ਸਮਝਾਇਆ ਕਿ “ਇਹ ਰੂਪ ਵਧੇਰੇ ਛੂਤ ਵਾਲਾ ਹੈ, ਜ਼ਰੂਰੀ ਤੌਰ ‘ਤੇ ਚਿੰਤਾ ਦਾ
ਵੱਡਾ ਕਾਰਨ ਨਹੀਂ ਹੋ ਸਕਦਾ। ਵਿਗਿਆਨੀ ਨੇ ਕਿਹਾ, “ਜੇ ਕੋਈ ਤਣਾਅ ਵਧੇਰੇ ਸੰਚਾਰਿਤ
ਹੁੰਦਾ ਹੈ, ਤਾਂ ਇਹ ਕੁਦਰਤੀ ਤੌਰ ਤੇ ਸੁਝਾਅ ਦਿੰਦਾ ਹੈ ਕਿ ਇਹ ਵਧੇਰੇ ਖਤਰਨਾਕ ਜਾਂ
ਵਧੇਰੇ ਭਿਆਨਕ ਬਿਮਾਰੀ ਪੈਦਾ ਕਰਨ ਦੇ ਸਮਰੱਥ ਹੈ।”

ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਦੋ ਅਹਿਮ ਉਡਾਣਾਂ ਦੀ ਬੂਕਿੰਗ ਕੀਤੀ ਰੱਦ

0

ਹਜੂਰ ਸਾਹਿਬ ਨਾਂਦੇਡ਼ ਅਤੇ ਰੋਮ ਦੀਆਂ ਉਡਾਣਾਂ ਨੂੰ ਬੰਦ ਕੀਤੇ ਜਾਣ ਦਾ ਖਦਸ਼ਾ

ਅੰਮ੍ਰਿਤਸਰ, 25 ਅਕਤੂਬਰ, 2021: ਏਅਰ ਇੰਡੀਆ ਵਲੋਂ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਸਿੱਖਾਂ ਦੇ ਪੰਜ ਤਖਤਾਂ ਵਿਚੋਂ ਇਕ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤ ਇਟਲੀ ਦੇ ਇਤਿਹਾਸਕ ਸ਼ਹਿਰ ਰੋਮ ਲਈ ਚਲ ਰਹੀਆਂ ਸਿੱਧੀਆਂ ਉਡਾਣਾਂ ਨੂੰ 31 ਅਕਤੂਬਰ ਤੋਂ ਬਾਦ ਬੰਦ ਕਰਨ ਦੇ ਸੰਕੇਤ ਦਿੱਤੇ ਹਨ। ਏਅਰ ਇੰਡੀਆ ਵਲੋਂ ਸਰਦ ਰੂਟ ਦੀ ਜਾਰੀ ਸਮਾਂ ਸੂਚੀ ਵਿੱਚ ਇਹ ਦੋਵੇਂ ਦਾ ਜ਼ਿਕਰ ਨਹੀਂ ਹੈ । ਫਲਾਈ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਨੇ ਇਹ ਦੋਵੇਂ ਉਡਾਣਾਂ ਚਾਲੂ ਰੱਖਣ ਦੀ ਮੰਗ ਕੀਤੀ ਹੈ।

ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ, ਸਮੀਪ ਸਿੰਘ ਗੁਮਟਾਲਾ ਨੇ ਪੰਜਾਬ ਦੇ ਮੁੱਖ-ਮੰਤਰੀ ਸ. ਚਰਨਜੀਤ ਸਿੰਘ ਚੰਨੀ ਤੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਧਿਆਨ ਦਵਾਓਂਦੇ ਹੋਏ ਉਹਨਾਂ ਨੂੰ ਇਸ ਮਸਲੇ ਸੰਬੰਧੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸ਼ਹਿਰੀ ਹਵਾਬਾਜੀ ਮੰਤਰੀ ਸ੍ਰੀ ਜਯੋਤੀਰਾਦਿੱਤਿਆ ਸਿੰਧੀਆਂ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ ਹੈ।

ਗੁਮਟਾਲਾ ਨੇ ਸਰਦ ਰੁੱਤ ਦੀ ਸਮਾਂ ਸੂਚੀ ਵਿੱਚ ਇਹਨਾਂ ਉਡਾਣਾਂ ਦੀ ਬੁਕਿੰਗ ਰੱਦ ਹੋਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਸਰਕਾਰ ਵਲੌਂ ਏਅਰ ਇੰਡੀਆ ਨੂੰ ਟਾਟਾ ਸੰਨਜ਼ ਲਿਮੀਟਿਡ ਦੇ ਹਵਾਲੇ ਕਰਨ ਤੋਂ ਪਹਿਲਾਂ ਗੁਰੁ ਕੀ ਨਗਰੀ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਇਕ ਵੱਡਾ ਝਟਕਾ ਲੱਗ ਸਕਦਾ ਹੈ। ਆਉਂਦੇ ਨਵੰਬਰ ਮਹੀਨੇ ਤੋਂ ਏਅਰ ਇੰਡੀਅ ਦੀ ਬਹੁਤ ਹੀ ਪ੍ਰਸਿੱਧ ਨਾਂਦੇੜ – ਅੰਮ੍ਰਿਤਸਰ ਸਿੱਧੀ ਉਡਾਣ ਦੀ ਬੁਕਿੰਗ ਏਅਰਲਾਈਨ ਜਾਂ ਟਰੈਵਲ ਏਜੰਸੀਆਂ ਦੀ ਵੈਬਸਾਈਟ ‘ਤੇ ਉਪਲੱਬਧ ਨਹੀਂ ਹੈ। ਇਹੀ ਨਹੀਂ ਹਫਤੇ ਵਿੱਚ ਕੇਵਲ ਇਕ ਦਿਨ ਚਲਾਈ ਜਾਂਦੀ ਦਿੱਲੀ – ਅੰਮ੍ਰਿਤਸਰ – ਰੋਮ ਸਿੱਧੀ ਉਡਾਣ ਦੀ ਬੁਕਿੰਗ ਵੀ 30 ਅਕਤੂਬਰ ਤੋਂ ਬਾਦ ਵੈਬਸਾਈਟ ਤੇ ਬੰਦ ਕਰ ਦਿੱਤੀ ਗਈ ਹੈ। ਏਅਰ ਇੰਡੀਆ ਵਲੋਂ ਆਪਣੀ ਵੈਬਸਾਈਟ ਤੇ ਦਿੱਤੀ ਗਈ ਅੰਤਰਰਾਸ਼ਟਰੀ ਉਡਾਣਾਂ ਦੀ ਸਮਾਸੂਚੀ ਵਿੱਚ ਹੁਣ 28 ਅਕਤੂਬਰ ਤੋਂ ਬਾਦ ਇਹ ਉਡਾਣ ਉਪਲੱਬਧ ਨਹੀਂ ਹੈ।

ਉਹਨਾਂ ਦੱਸਿਆ ਕਿ ਏਅਰ ਇੰਡੀਆ ਇਸ ਸਮੇਂ ਹਫਤੇ ਵਿੱਚ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਵਾਲੇ ਦਿਨ ਨਾਂਦੇੜ ਉਡਾਣ ਦਾ ਸੰਚਾਲਨ ਕਰ ਰਹੀ ਹੈ। ਇਹ ਦਿੱਲੀ ਤੋਂ ਸਵੇਰੇ ਅੰਮ੍ਰਿਤਸਰ ਲਈ ਉਡਾਣ ਭਰਦੀ ਹੈ ਅਤੇ ਫਿਰ ਸਵੇਰੇ 6:50 ਵਜੇ ਨਾਂਦੇੜ ਲਈ ਰਵਾਨਾ ਹੁੰਦੀ ਹੈ। ਇਸ ਉਡਾਣ ਨਾਲ ਅੰਮ੍ਰਿਤਸਰ – ਨਾਂਦੇੜ ਦਰਮਿਆਨ ਯਾਤਰਾ ਲਈ ਸਿਰਫ ਢਾਈ ਘੰਟੇ ਦਾ ਸਮਾਂ ਲੱਗਦਾ ਹੈ। ਨਾਂਦੇੜ ਸਿੱਖ ਭਾਈਚਾਰੇ ਲਈ ਵੀ ਇੱਕ ਮਹੱਤਵਪੂਰਨ ਧਾਰਮਿਕ ਸਥਾਨ ਹੈ ਅਤੇ ਇਸ ਉਡਾਣ ਦੇ ਮੁਅੱਤਲ ਹੋਣ ਨਾਲ ਸ਼ਰਧਾਲੂਆਂ ਨੂੰ ਭਾਰੀ ਪਰੇਸ਼ਾਨੀ ਹੋਵੇਗੀ।

ਗੁਮਟਾਲਾ ਨੇ ਅੱਗੇ ਦੱਸਿਆ ਕਿ, ਅੰਮ੍ਰਿਤਸਰ-ਨਾਂਦੇੜ ਦੇ ਵਿਚਕਾਰ ਸਿੱਧੀ ਉਡਾਣ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦੇਸ਼ ਤੋਂ ਪੰਜਾਬ ਆਓਣ ਵਾਲੇ ਪ੍ਰਵਾਸੀ ਪੰਜਾਬੀ ਅਤੇ ਪੰਜਾਬ ਦੇ ਨਾਲ ਨਾਲ ਦੂਜੇ ਗੁਆਂਢੀ ਰਾਜਾਂ ਦੇ ਯਾਤਰੀ ਵੀ ਦਰਸ਼ਨ ਕਰਨ ਲਈ ਇਸ ਉਡਾਣ ਰਾਹੀਂ ਜਾਂਦੇ ਹਨ। ਇਹ ਸਿੱਧੀ ਉਡਾਣ ਬੜੇ ਲੰਮੇ ਸਮੇਂ ਤੋਂ ਪੰਜਾਬੀਆਂ ਦੁਆਰਾ ਕੀਤੀ ਜਾ ਰਹੀ ਮੰਗ ਨੂੰ ਮੁੱਖ ਰੱਖਕੇ ਸ਼ੁਰੂ ਕੀਤੀ ਗਈ ਸੀ। ਇਸ ਦੇ ਬੰਦ ਹੋਣ ਨਾਲ ਦੇਸ਼-ਵਿਦੇਸ਼ ਦੇ ਤੋਂ ਸ਼ਰਧਾਲੂਆ ਦੇ ਵਿਚ ਰੋਸ ਦੀ ਲਹਿਰ ਫੈਲ ਗਈ ਹੈ।

ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਅਤੇ ਫਲਾਈ ਅੰਮ੍ਰਿਤਸਰ ਦੇ ਭਾਰਤ ਵਿੱਚ ਕਨਵੀਨਰ ਯੋਗੇਸ਼ ਕਾਮਰਾ ਜੋ ਕਿ ਹਵਾਈ ਅੱਡੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਹਨ ਦਾ ਕਹਿਣਾ ਹੈ ਕਿ ਏਅਰ ਇੰਡੀਆ ਵਲੋਂ ਕੋਵਿਡ ਦੋਰਾਨ ਇਹਨਾਂ ਉਡਾਣਾਂ ਵਿੱਚ 70 ਪ੍ਰਤੀਸ਼ਤ ਤੋਂ ਵੱਧ ਯਾਤਰੀਆਂ ਦੇ ਸਫਰ ਕਰਨ ਦੇ ਬਾਵਜੂਦ ਵੀ ਬੰਦ ਕੀਤਾ ਜਾ ਰਿਹਾ ਹੈ।

ਕਾਮਰਾ ਨੇ ਦੱਸਿਆ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਏਅਰ ਇੰਡੀਆ ਵਲੌ 23 ਅਕਤੂਬਰ ਨੂੰ ਇਕ ਟਵੀਟ ਕੀਤਾ ਗਿਆ ਕਿ ਅੰਮ੍ਰਿਤਸਰ ਤੋਂ ਨਾਂਦੇੜ ਲਈ ਸਿੱਧੀ ਉਡਾਣ ਭਰੋ ਤੇ ਇਸ ਲਈ ਬੁਕਿੰਗ ਸਾਡੀ ਵੈਬਸਾਈਟ ਤੇ ਕਰੋ। ਉਹਨਾਂ ਕਿਹਾ ਕਿ ਇਸ ਟਵੀਟ ਤੋਂ ਬਾਦ ਮੇਰੇ ਸਮੇਤ ਕਈਆਂ ਹੋਰਨਾਂ ਵਲੋਂ ਵੀ ਏਅਰ ਇੰਡੀਆ ਨੂੰ ਸਵਾਲ ਵੀ ਕੀਤੇ ਜਾ ਰਹੇ ਹਨ ਕਿ ਇਹ ਉਡਾਣ ‘ਤੇ ਨਵੰਬਰ ਤੋਂ ਉਪਲੱਬਧ ਹੀ ਨਹੀਂ ਹੈ ਪਰ ਏਅਰ ਇੰਡੀਆ ਵਲੋਂ ਇਸ ਦਾ ਕੋਈ ਜਵਾਬ ਨਹੀ ਦਿੱਤਾ ਗਿਆ।

ਉਹਨਾਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਅੰਮ੍ਰਿਤਸਰ ਤੋਂ ਰੋਮ ਅਤੇ ਮਿਲਾਨ ਲਈ ਪਿਛਲੇ ਸਾਲ ਸਤੰਬਰ ਮਹੀਨੇ ਤੋਂ ਕਈ ਪ੍ਰਾਈਵੇਟ ਚਾਰਟਰ ਉਡਾਣਾਂ ਸਪਾਈਸਜੈੱਟ, ਇੰਡੀਗੋ ਅਤੇ ਹੁਣ ਇਟਲੀ ਦੀ ਨਿਓਜ਼ ਏਅਰ ਵਲੋਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਰੂਟ ਤੇ ਬਹੁਤ ਵੱਡੀ ਗਿਣਤੀ ਵਿੱਚ ਯਾਤਰੀ ਸਫਰ ਕਰਦੇ ਹਨ। ਇਸ ਲਈ ਏਅਰ ਇੰਡੀਆ ਉਡਾਣਾਂ ਦੀ ਗਿਣਤੀ ਵਧਾਓਣ ਦੀ ਥਾਂ ਤੇ ਹਫਤੇ ਵਿੱਚ ਇਕ ਦਿਨ ਚਲਦੀ ਇਸ ਉਡਾਣ ਨੂੰ ਵੀ ਬੰਦ ਕਰ ਰਹੀ ਹੈ ਜੋ ਕਿ ਮੰਦਭਾਗੀ ਗੱਲ ਹੈ।

ਉਹਨਾਂ ਦੱਸਿਆ ਕਿ ਮੈਂ ਇਹ ਮਾਮਲਾ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔੁਜਲਾ ਦੇ ਧਿਆਨ ਵਿੱਚ ਵੀ ਲਿਆਂਦਾ ਹੈ। ਅਸੀੰ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਏਅਰ ਇੰਡੀਆ ਦੇ ਸੀਐਮਡੀ ਨੂੰ ਵੀ ਇਸ ਫੈਸਲੇ ’ਤੇ ਮੁੜ ਸਮੀਖਿਆ ਕਰਨ ਦੀ ਅਪੀਲ ਕਰਦੇ ਹਾਂ।

PM Modi ਅੱਜ ਵਾਰਾਣਸੀ ਵਿੱਚ ‘ਪ੍ਰਧਾਨ ਮੰਤਰੀ ਆਤਮਨਿਰਭਰ ਸਵਸਥ ਭਾਰਤ ਯੋਜਨਾ’ ਦੀ ਕਰਨਗੇ ਸ਼ੁਰੂਆਤ

0

ਪੀਐੱਮ ਮੋਦੀ ਅੱਜ ਵਾਰਾਣਸੀ ਵਿੱਚ ‘ਪ੍ਰਧਾਨ ਮੰਤਰੀ ਆਤਮਨਿਰਭਰ ਸਵਸਥ ਭਾਰਤ ਯੋਜਨਾ’ ਦੀ ਸ਼ੁਰੂਆਤ ਕਰਨਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਵਾਰਾਣਸੀ ਲਈ 5200 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ। 25 ਅਕਤੂਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਦਿਨ ਲਈ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ। ਇਸ ਦੌਰਾਨ ਉਹ 9 ਮੈਡੀਕਲ ਕਾਲਜਾਂ ਦਾ ਉਦਘਾਟਨ ਵੀ ਕਰਨਗੇ।

ਉਨ੍ਹਾਂ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਿਤਆਨਾਥ ਅਤੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੀ ਮੌਜੂਦ ਰਹਿਣਗੇ। ਪੀਐਮਓ ਨੇ ਕਿਹਾ ਕਿ ਪੀਐਮ ਸਵੈ-ਨਿਰਭਰ ਸਵਸਥ ਭਾਰਤ ਯੋਜਨਾ ਦੇਸ਼ ਭਰ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇੱਕ ਰਾਸ਼ਟਰੀ ਅਤੇ ਸਭ ਤੋਂ ਵੱਡੀ ਯੋਜਨਾ ਹੈ।

ਇਸ ਯੋਜਨਾ ਤਹਿਤ 10 ਰਾਜਾਂ ਵਿੱਚ 17,788 ਪੇਂਡੂ ਅਤੇ ਸ਼ਹਿਰੀ ਸਿਹਤ ਅਤੇ ਇਲਾਜ ਕੇਂਦਰਾਂ ਦੀ ਸਹਾਇਤਾ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਸਾਰੇ ਰਾਜਾਂ ਵਿੱਚ 11,024 ਸ਼ਹਿਰੀ ਸਿਹਤ ਅਤੇ ਇਲਾਜ ਕੇਂਦਰ ਸਥਾਪਤ ਕੀਤੇ ਜਾਣਗੇ। ਪੀਐਮਓ ਨੇ ਕਿਹਾ ਕਿ 5 ਲੱਖ ਤੋਂ ਵੱਧ ਦੀ ਆਬਾਦੀ ਵਾਲੇ ਦੇਸ਼ ਦੇ ਸਾਰੇ ਜ਼ਿਿਲ੍ਹਆਂ ਵਿੱਚ ਕ੍ਰਿਟੀਕਲ ਦੇਖਭਾਲ ਕੇਂਦਰ ਸਥਾਪਤ ਕੀਤੇ ਜਾਣਗੇ।