Home Blog Page 2318

ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ‘ਚੌਕਸੀ ਜਾਗਰੂਕਤਾ ਹਫ਼ਤਾ’ ਮਨਾਇਆ ਜਾਵੇਗਾ

0

ਸਹੁੰ ਚੁੱਕ ਸਮਾਗਮ ਮੌਕੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸੰਕਲਪ

ਚੰਡੀਗੜ੍ਹ : ਪੰਜਾਬ ਚੌਕਸੀ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਸੂਬੇ ਭਰ ਵਿੱਚ 26 ਅਕਤੂਬਰ ਤੋਂ 1 ਨਵੰਬਰ, 2021 ਤੱਕ ‘ਚੌਕਸੀ ਜਾਗਰੂਕਤਾ ਹਫ਼ਤਾ’ ਮਨਾਇਆ ਜਾਵੇਗਾ। ਹਫ਼ਤਾ ਭਰ ਚੱਲਣ ਵਾਲੀ ਇਸ ਜਾਗਰੂਕਤਾ ਮੁਹਿੰਮ ਦੌਰਾਨ ਸੂਬੇ ਦੇ ਵੱਖ-ਵੱਖ ਵਿਭਾਗਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕਸੀ ਬਿਊਰੋ ਦੇ ਡੀਜੀਪੀ-ਕਮ-ਮੁੱਖ ਨਿਰਦੇਸ਼ਕ ਸ੍ਰੀ ਐਸ ਚਟੋਪਾਧਿਆਏ ਨੇ ਕਿਹਾ ਕਿ ਕੇਂਦਰੀ ਚੌਕਸੀ ਕਮਿਸ਼ਨ (ਸੀਵੀਸੀ) ਵੱਲੋਂ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਮਨਾਏ ਜਾਂਦੇ ਸਲਾਨਾ ਚੌਕਸੀ ਜਾਗਰੂਕਤਾ ਹਫ਼ਤੇ ਲਈ ਹਰ ਸਾਲ ਇੱਕ ਵਿਸ਼ੇਸ਼ ਨਾਅਰਾ ਦਿੱਤਾ ਜਾਂਦਾ ਹੈ।

ਇਸ ਵਾਰ ਸੀਵੀਸੀ ਦੁਆਰਾ ”ਇਮਾਨਦਾਰੀ ਨਾਲ ਸਵੈ-ਨਿਰਭਰਤਾ” ਨੂੰ ਥੀਮ ਵਜੋਂ ਚੁਣਿਆ ਗਿਆ ਹੈ। ਉਨਾਂ ਅੱਗੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਜ ਚੌਕਸੀ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਹੈ। ਸ੍ਰੀ ਚਟੋਪਾਧਿਆਏ ਨੇ ਕਿਹਾ ਕਿ ਇਸ ਸਬੰਧ ਵਿੱਚ ਬਿਊਰੋ ਨੇ ਪਹਿਲਾਂ ਹੀ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਚਲਾਈ ਹੋਈ ਹੈ। ਹੋਰ ਵੇਰਵੇ ਸਾਂਝੇ ਕਰਦਿਆਂ ਚੌਕਸੀ ਬਿਊਰੋ ਦੇ ਮੁਖੀ ਨੇ ਕਿਹਾ ਕਿ ਇਸ ਜਾਗਰੂਕਤਾ ਹਫ਼ਤੇ ਦੌਰਾਨ, ਭ੍ਰਿਸ਼ਟਾਚਾਰ ਨਾਲ ਨਜਿੱਠਣ ਸਬੰਧੀ ਬਿਊਰੋ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਜਨਤਕ ਸੇਵਕਾਂ ਦਰਮਿਆਨ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਯਤਨਾਂ ਵਿੱਚ ਸਹਾਇਤਾ ਲਈ ਪ੍ਰੇਰਿਤ ਕੀਤਾ ਜਾਵੇਗਾ।

ਉਹਨਾਂ ਅੱਗੇ ਕਿਹਾ ਕਿ ਚੌਕਸੀ ਜਾਗਰੂਕਤਾ ਹਫ਼ਤਾ ਮਨਾਉਣ ਸਬੰਧੀ ਸਮੂਹ ਕਰਮਚਾਰੀਆਂ ਸਮੇਤ ਬਿਊਰੋ ਦੀਆਂ ਰੇਂਜਾਂ ਦੇ ਸਾਰੇ ਐਸਐਸਪੀਜ਼ ਨੂੰ ਪਹਿਲਾਂ ਹੀ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਚੌਕਸੀ ਅਧਿਕਾਰੀ ਵਿਦਿਅਕ ਅਦਾਰਿਆਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਉਣਗੇ। ਇਸ ਤੋਂ ਇਲਾਵਾ ਪੰਚ, ਸਰਪੰਚ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਇਸ ਮੁਹਿੰਮ ਵਿਚ ਸ਼ਾਮਲ ਹੋਣਗੇ।

ਇਸ ਜਾਗਰੂਕਤਾ ਹਫ਼ਤੇ ਦੇ ਸਬੰਧ ਵਿੱਚ ਮੁੱਖ ਨਿਰਦੇਸ਼ਕ ਸ੍ਰੀ ਚਟੋਪਾਧਿਆਏ ਦੀ ਅਗਵਾਈ ਹੇਠ ਅੱਜ ਵਿਜੀਲੈਂਸ ਬਿਉਰੋ ਦੇ ਹੈੱਡਕੁਆਰਟਰ ਮੁਹਾਲੀ ਵਿਖੇ ਸਹੁੰ ਚੁੱਕ ਸਮਾਗਮ ਵੀ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਐਲ ਕੇ ਯਾਦਵ ਏਡੀਜੀਪੀ-ਕਮ-ਡਾਇਰੈਕਟਰ, ਸ੍ਰੀਮਤੀ ਵਿਭੂ ਰਾਜ ਏਡੀਜੀਪੀ-ਕਮ-ਡਾਇਰੈਕਟਰ ਤੋਂ ਇਲਾਵਾ ਸਮੂਹ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਭਾਗ ਲਿਆ। ਸ੍ਰੀ ਵਰਿੰਦਰ ਸਿੰਘ ਬਰਾਡ਼ ਸੰਯੁਕਤ ਡਾਇਰੈਕਟਰ ਵੱਲੋਂ ਬਿਊਰੋ ਵਿਚ ਤਾਇਨਾਤ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਹੁੰ ਚੁਕਵਾਈ ਗਈ। ਮੁੱਖ ਨਿਰਦੇਸ਼ਕ ਵਿਜੀਲੈਂਸ ਬਿਊਰੋ ਵੱਲੋਂ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਆਪਣੀ ਡਿਊਟੀ ਈਮਾਨਦਾਰੀ ਨਾਲ ਨਿਭਾਉਣ ਅਤੇ ਭ੍ਰਿਸ਼ਟਾਚਾਰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨ ਖ਼ਾਤਰ ਸੰਕਲਪ ਲੈਣ ਲਈ ਕਿਹਾ ਗਿਆ।

8 ਨਵੰਬਰ ਤੋਂ ਭਾਰਤੀ ਕਰ ਸਕਦੇ ਹਨ ਅਮਰੀਕਾ ਦੀ ਯਾਤਰਾ, ਨਵੇਂ ਦਿਸ਼ਾ-ਨਿਰਦੇਸ਼ ਹੋਏ ਜਾਰੀ

0

ਅਮਰੀਕਾ ਭਾਰਤੀ ਨਾਗਰਿਕਾਂ ਸਮੇਤ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ 8 ਨਵੰਬਰ ਤੋਂ ਸਾਰੀਆਂ ਪਾਬੰਦੀਆਂ ਹਟਾ ਲਵੇਗਾ ਪਰ ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਕੋਵਿਡ-19 ਰੋਕੂ ਟੀਕਾ ਲਗਵਾਇਆ ਹੋਵੇ। ਇਸ ਲਈ ਯਾਤਰੀਆਂ ਨੂੰ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਕੋਰੋਨਾ ਵਾਇਰਸ ਨਾਲ ਪੀੜਤ ਨਾ ਹੋਣ ਦਾ ਸਬੂਤ ਦਿਖਾਉਣਾ ਹੋਵੇਗਾ।

ਵ੍ਹਾਈਟ ਹਾਊਸ ਨੇ ਇਹ ਐਲਾਨ ਕੀਤਾ ਹੈ। ਜਾਰੀ ਤਾਜ਼ਾ ਯਾਤਰਾ ਦਿਸ਼ਾ-ਨਿਰਦੇਸ਼ਾਂ ਵਿਚ ਜਾਂਚ ਦੇ ਬਾਰੇ ਵਿਚ ਨਵੇਂ ਪ੍ਰੋਟੋਕਾਲ ਵੀ ਸ਼ਾਮਲ ਹਨ। ਸੁਰੱਖਿਆ ਮਜ਼ਬੂਤ ਕਰਨ ਲਈ ਟੀਕਾ ਨਾ ਲਗਵਾਉਣ ਵਾਲੇ ਯਾਤਰੀ ਭਾਵੇਂ ਅਮਰੀਕੀ ਨਾਗਰਿਕ, ਕਾਨੂੰਨੀ ਸਥਾਈ ਨਿਵਾਸੀ (ਐਲ.ਪੀ.ਆਰ.) ਹੋਣ ਜਾਂ ਬਿਨਾਂ ਟੀਕਾ ਲਗਵਾਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਛੋਟੀ ਸੰਖਿਆ ਵਾਲੇ ਲੋਕ ਹੋਣ, ਉਨ੍ਹਾਂ ਨੂੰ ਪ੍ਰਸਥਾਨ ਕਰਨ ਦੇ ਇੱਕ ਦਿਨ ਦੇ ਅੰਦਰ ਜਾਂਚ ਕਰਾਉਣੀ ਹੋਵੇਗੀ।

ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ‘ਇਸ ਨਵੀਂ ਅੰਤਰਰਾਸ਼ਟਰੀ ਹਵਾਈ ਯਾਤਰਾ ਵਿਵਸਥਾ ਤਹਿਤ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਆਉਣ ਲਈ ਪੂਰੀ ਤਰ੍ਹਾਂ ਟੀਕਾ ਲਗਵਾਉਣ ਦੀ ਜ਼ਰੂਰਤ ਹੈ। ਨਵੀਂ ਵਿਵਸਥਾ ਵਿਚ ਜਾਂਚ ਦੀ ਜ਼ਰੂਰਤ ਹੋਣੀ, ਸੰਪਕਰ ਵਿਚ ਆਏ ਲੋਕਾਂ ਦਾ ਪਤਾ ਲਗਾਉਣ ਦੀ ਪ੍ਰਣਾਲੀ ਮਜ਼ਬੂਤ ਹੋਣ ਦੇ ਨਾਲ ਹੀ ਮਾਸਕ ਲਗਾਉਣਾ ਵੀ ਸ਼ਾਮਲ ਹੈ।

ਦੇਸ਼ ਵਿਚ ਅਮਰੀਕੀਆਂ ਅਤੇ ਅੰਤਰਰਾਸ਼ਟਰੀ ਹਵਾਈ ਯਾਤਰਾ ਦੀ ਸੁਰੱਖਿਆ ਵਧਾਉਣ ਲਈ ਵਿਗਿਆਨ ਅਤੇ ਜਨ ਸਿਹਤ ’ਤੇ ਆਧਾਰਿਤ ਸਖ਼ਤ ਸੁਰੱਖਿਆ ਨਿਯਮ ਹਨ।’ ਅਧਿਕਾਰੀ ਨੇ ਦੱਸਿਆ ਕਿ 8 ਨਵੰਬਰ ਤੋਂ ਗੈਰ ਨਾਗਰਿਕ, ਗੈਰ ਪ੍ਰਵਾਸੀ ਹਵਾਈ ਯਾਤਰੀਆਂ ਨੂੰ ਅਮਰੀਕਾ ਆਉਣ ਲਈ ਟੀਕੇ ਦੀ ਪੂਰੀ ਖ਼ੁਰਾਕ ਲੈਣੀ ਹੋਵੇਗੀ ਅਤੇ ਅਮਰੀਕਾ ਆਉਣ ਵਾਲੇ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਕੋਵਿਡ-19 ਟੀਕਾਕਰਨ ਦਾ ਸਬੂਤ ਦੇਣਾ ਹੋਵੇਗਾ। ਇਸ ਦੇ ਨਾਲ ਹੀ ਅਮਰੀਕਾ ਸਾਰੇ ਦੇਸ਼ਾਂ ਅਤੇ ਖੇਤਰਾਂ ਲਈ ਸਾਰੀਆਂ ਯਾਤਰਾ ਪਾਬੰਦੀਆਂ ਨੂੰ ਹਟਾ ਦੇਵੇਗਾ।

ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਬਾਈਡੇਨ ਪ੍ਰਸ਼ਾਸਨ ਇਹ ਯਕੀਨੀ ਕਰਨ ਲਈ ਏਅਰਲਾਈਨਾਂ ਨਾਲ ਮਿਲ ਕੇ ਕੰਮ ਕਰੇਗਾ ਕਿ ਇਸ ਨਵੀਂ ਵਿਵਸਥਾ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ ਜਾਏ। ਵਿਦੇਸ਼ੀ ਨਾਗਰਿਕਾਂ ਦੀ ਯਾਤਰਾ ਲਈ ਟੀਕਾਕਰਨ ਦੀ ਜ਼ਰੂਰਤ ਨੂੰ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਛੋਟ ਦਿੱਤੀ ਗਈ ਹੈ। 2 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਨੂੰ ਪ੍ਰਸਥਾਨ ਤੋਂ ਪਹਿਲਾਂ ਜਾਂਚ ਕਰਾਉਣੀ ਹੋਵੇਗੀ।

 

‘ਰਾਈ’ ਦੀ ਵਰਤੋਂ ਨਾਲ ਮਾਇਗ੍ਰੇਨ ਅਤੇ ਗਠੀਆ ਤੋਂ ਪਰੇਸ਼ਾਨ ਲੋਕ ਹੋ ਸਕਦੇ ਹਨ ਠੀਕ, ਜਾਣੋ ਕਿਵੇਂ

0

ਰਾਈ ਦੀ ਵਰਤੋਂ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਖਾਣੇ ਨੂੰ ਸੁਆਦ ਬਣਾਉਣ ਦੇ ਲਈ ਵੀ ਲੋਕਾਂ ਦੇ ਘਰਾਂ ਵਿਚ ਰਾਈ ਦੀ ਵਰਤੋਂ ਕੀਤੀ ਜਾਂਦੀ ਹੈ। ਖਾਣੇ ਦੇ ਨਾਲ-ਨਾਲ ਰਾਈ ਸਿਹਤ ਸਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵੀ ਮਦਦ ਕਰਦੀ ਹੈ। ਰਾਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ, ਜਿਸ ਕਰਕੇ ਇਸ ਦੀ ਵਰਤੋਂ ਕੰਨ ’ਚ ਹੋਣ ਵਾਲੇ ਦਰਦ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਰਾਈ ਨਾਲ ਦੂਰ ਹੋਣ ਵਾਲੀਆਂ ਸਮੱਸਿਆਵਾਂ ਦੇ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ….

– ਗਠੀਆ ਦੇ ਦਰਦ ਤੋਂ ਛੁਟਕਾਰਾ : ਜੇਕਰ ਤੁਹਾਨੂੰ ਗਠੀਆ ਦਾ ਰੋਗ ਹੈ ਤਾਂ ਤੁਸੀਂ ਰਾਈ ਨੂੰ ਆਪਣੇ ਖਾਣੇ ‘ਚ ਜ਼ਰੂਰ ਸ਼ਾਮਲ ਕਰੋ। ਇਸ ‘ਚ ਸੈਲੇਨੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਇਸ ਨਾਲ ਗਠੀਆ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ।

– ਮਾਇਗ੍ਰੇਨ ਦੇ ਦਰਦ ਤੋਂ ਮਿਲੇ ਛੁਟਕਾਰਾ : ਮਾਇਗ੍ਰੇਨ ਦੇ ਦਰਦ ਤੋਂ ਰਾਈ ਬਚਾ ਸਕਦੀ ਹੈ। ਜੇਕਰ ਤੁਸੀਂ ਮੱਛੀ ਖਾਂਦੇ ਹੋ ਤਾਂ ਰਾਈ ਦਾ ਤੜਕਾ ਲਗਾ ਕੇ ਪਕਾਓ। ਇਸ ‘ਚ ਅੋਮੇਗਾ 3 ਫੈਟੀ ਐਸਿਡ ਪਾਇਆ ਹੁੰਦਾ ਹੈ, ਜੋ ਮਾਇਗ੍ਰੇਨ ਦੇ ਦਰਦ ਤੋਂ ਛੁਟਕਾਰਾ ਦਿਵਾਉਂਦਾ ਹੈ।

– ਵਾਲਾਂ ਦੀਆਂ ਸਮੱਸਿਆਵਾਂ ਨੂੰ ਕਰੇ ਦੂਰ : ਜੇਕਰ ਵਾਲਾਂ ਨਾਲ ਜੁੜੀ ਕੋਈ ਪਰੇਸ਼ਾਨੀ ਹੋ ਜਿਵੇਂ ਸਿਕਰੀ ਅਤੇ ਵਾਲਾਂ ਦਾ ਝੜਨਾ ਆਦਿ। ਇਸ ਲਈ ਰਾਈ ਦੇ ਘੋਲ ਦਾ ਪਤਲਾ ਲੇਪ ਬਣਾ ਕੇ ਵਾਲਾਂ ‘ਤੇ ਲਗਾਓ। ਇਹ ਸਮੱਸਿਆ ਦੂਰ ਹੋ ਜਾਵੇਗੀ।

– ਜੋੜਾਂ ਦਾ ਦਰਦ : ਜੋੜਾਂ ਦੇ ਦਰਦ ਤੋਂ ਪਰੇਸ਼ਾਨ ਲੋਕ ਰਾਈ ਨੂੰ ਪੀਸ ਕੇ ਕਪੂਰ ਵਿਚ ਮਿਲਾ ਲੈਣ। ਫਿਰ ਰੋਜ਼ਾਨਾ ਇਸ ਨਾਲ ਸਰੀਰ ਦੀ ਮਾਲਿਸ਼ ਕਰਨ। ਅਜਿਹਾ ਕਰਨ ਨਾਲ ਜੋੜਾਂ ਅਤੇ ਗੋਡਿਆਂ ਦਾ ਦਰਦ ਕੁਝ ਦਿਨਾਂ ਵਿਚ ਦੂਰ ਹੋ ਜਾਵੇਗਾ।

– ਕੰਨ ਦਰਦ : ਇਸ ਨੂੰ ਜੈਤੂਨ ਦੇ ਤੇਲ ਵਿਚ ਮਿਕਸ ਕਰਕੇ 2-3 ਬੂੰਦਾ ਰੋਜ਼ਾਨਾ ਕੰਨ ਵਿਚ ਪਾਓ। ਇਸ ਨਾਲ ਕੰਨ ਦਾ ਦਰਦ ਦੂਰ ਹੋ ਜਾਵੇਗਾ ਅਤੇ ਇਨਫੈਕਸ਼ਨ ਵੀ ਖਤਮ ਹੋ ਜਾਵੇਗੀ।

– ਕਾਲੇ ਬੁਲ੍ਹ : ਕਈ ਵਾਰ ਗਲਤ-ਗਲਤ ਪ੍ਰੋਡਕਟ ਅਤੇ ਸਿਗਰਟ ਦੀ ਵਰਤੋਂ ਨਾਲ ਬੁਲ੍ਹ ਕਾਲੇ ਹੋ ਜਾਂਦੇ ਹਨ। ਅਜਿਹੇ ਵਿਚ ਕਾਲਾਪਨ ਦੂਰ ਕਰਨ ਲਈ ਰੋਜ਼ਾਨਾ ਰਾਈ ਨੂੰ ਪੀਸ ਕੇ ਲਗਾਓ।

– ਘਬਰਾਹਟ ਮਹਿਸੂਸ ਹੋਣਾ : ਕਦੇ-ਕਦੇ ਸਾਨੂੰ ਅਚਾਨਕ ਹੀ ਘਬਰਾਹਟ ਮਹਿਸੂਸ ਹੋਣ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਰਾਈ ਦੀ ਵਰਤੋਂ ਕਰ ਸਕਦੇ ਹੋ। ਰਾਈ ਨੂੰ ਪੀਸ ਲਓ ਅਤੇ ਹੱਥਾਂ ਅਤੇ ਪੈਰਾਂ ਦੇ ਤਲਵਿਆਂ ‘ਤੇ ਮੱਲੋ।

– ਜ਼ੁਕਾਮ ਤੋਂ ਆਰਾਮ : ਜ਼ੁਕਾਮ ਦੀ ਸਮੱਸਿਆ ਹੋਣ ‘ਤੇ ਰਾਈ ਨੂੰ ਸ਼ਹਿਦ ‘ਚ ਮਿਲਾ ਕੇ ਸੁੰਘੋ। ਅਜਿਹਾ ਕਰਨ ਨਾਲ ਜ਼ੁਕਾਮ ਤੋਂ ਆਰਾਮ ਮਿਲੇਗਾ।

– ਫੋੜੇ ਫਿੰਸੀਆਂ ਦੂਰ : ਰਾਈ ਦੇ ਘੋਲ ਨੂੰ ਹਫ਼ਤੇ ਵਿਚ ਤਿੰਨ ਵਾਰ ਸਿਰ ‘ਤੇ ਲਗਾਉਣ ਨਾਲ ਕੁਝ ਹੀ ਸਮੇਂ ਵਿਚ ਫੋੜੇ-ਫਿੱਸੀਆਂ ਦੂਰ ਹੋ ਜਾਂਦੀਆਂ ਹਨ।

Akhilesh Yadav ਨੇ ਕੇਂਦਰ ਤੇ ਯੂਪੀ ਦੀ ਭਾਜਪਾ ਸਰਕਾਰ ‘ਤੇ ਕੱਸਿਆ ਤੰਜ, ਕਹੀ ਇਹ ਗੱਲ

0

ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕੇਂਦਰ ਅਤੇ ਉੱਤਰ ਪ੍ਰਦੇਸ਼ ਦੀ ਭਾਰਤੀ ਜਨਤਾ ਪਾਰਟੀ ‘ਤੇ ਗਰੀਬਾਂ ਦੀ ਜੇਬ ਕੱਟਣ ਤੇ ਉਨ੍ਹਾਂ ਦੀ ਮੂਲ ਭੂਤ ਸੇਵਾਵਾਂ ਨੂੰ ਖੋਹਣ ਦਾ ਦੋਸ਼ ਲਗਾਇਆ ਹੈ।

ਅਖਿਲੇਸ਼ ਨੇ ਟਵੀਟ ਵਿੱਚ ਕਿਹਾ, ‘ਪਹਿਲੇ ਦੀ ਸਰਕਾਰ ਵਿੱਚ ਗਰੀਬਾਂ ਦੇ ਖਾਤੇ ਵਿੱਚ ਹਜ਼ਾਰਾਂ ਕਰੋੜ ਰੁਪਏ ਦਿੱਤੇ ਜਾਂਦੇ ਹਨ। ਅੱਜ ‘ਝੂਠ ਦਾ ਫੁੱਲ, ਲੂਟ ਕਾ ਫੁੱਲ’ ਬਣਕਰ 24 ਘੰਟੇ ਲੋਕਾਂ ਨੂੰ ਠੱਗ ਰਿਹਾ ਹੈ।” ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ”ਅੱਜ  ਕੇਂਦਰ ਅਤੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੀ ਤਰਜੀਹ ਹੈ – ਗਰੀਬ ਦੀ ਜੇਬ  ਕੱਟਣਾ, ਗਰੀਬ ਪਰਿਵਾਰ ਦੀ ਮੂਲ ਭੂਤ ਸੇਵਾਵਾਂ ਨੂੰ ਖੋਹ ਲੈਣਾ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੂਰਜੀ ਊਰਜਾ ਪਲਾਂਟ ਦਾ ਬੀਬੀ ਜਗੀਰ ਕੌਰ ਨੇ ਕੀਤਾ ਉਦਘਾਟਨ

0

525 ਕਿਲੋਵਾਟ ਦਾ ਪਲਾਂਟ ਤਿਆਰ, ਕੁੱਲ 3 ਮੈਗਾਵਾਟ ਤੱਕ ਹੋਵੇਗਾ ਵਿਸਥਾਰ-ਬੀਬੀ ਜਗੀਰ ਕੌਰ

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਜਲੀ ਦੇ ਖਰਚੇ ਘਟਾਉਣ ਦੇ ਮੰਤਵ ਨਾਲ ਲਗਾਏ ਗਏ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ। ਸ਼੍ਰੋਮਣੀ ਕਮੇਟੀ ਵੱਲੋਂ ਇਸ ਪਲਾਂਟ ਦੀ ਸੇਵਾ ਯੂਨਾਈਟਡ ਸਿੱਖ ਮਿਸ਼ਨ ਅਮਰੀਕਾ ਨੂੰ ਦਿੱਤੀ ਗਈ ਸੀ, ਜਿਸ ਨੇ ਥੋੜ੍ਹੇ ਸਮੇਂ ਵਿਚ ਹੀ ਇਕ ਹਿੱਸੇ ਨੂੰ ਤਿਆਰ ਕੀਤਾ ਹੈ। ਕੁਲ 3 ਮੈਗਾਵਾਟ ਦੇ ਸਥਾਪਿਤ ਕੀਤੇ ਜਾ ਰਹੇ ਪਲਾਂਟ ਵਿੱਚੋਂ 525 ਕਿਲੋਵਾਟ ਦੀ ਸਮਰੱਥਾ ਦਾ ਪਲਾਂਟ ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਦੇ ਮੁੱਖ ਦਫ਼ਤਰ ਅਤੇ ਸਰਾਵਾਂ ਦੀਆਂ ਇਮਾਰਤਾਂ ’ਤੇ ਲਗਾਇਆ ਗਿਆ ਹੈ। ਪਲਾਂਟ ਦੇ ਉਦਘਾਟਨ ਮਗਰੋਂ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਕੁਦਰਤੀ ਸਰੋਤਾਂ ਦੀ ਵਰਤੋਂ ਕਰਕੇ ਬਿਜਲੀ ਤਿਆਰ ਕੀਤੀ ਜਾਵੇ।

ਅੱਜ ਦੇ ਤਕਨੀਕੀ ਯੁੱਗ ਵਿਚ ਇਹ ਕਾਰਜ ਬਹੁਤ ਸੁਖਾਲਾ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਪਹਿਲ ਦੇ ਅਧਾਰ ’ਤੇ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੁਲ 3 ਮੈਗਾਵਾਟ ਦਾ ਸੂਰਜੀ ਊਰਜਾ ਪਲਾਂਟ ਤਿਆਰ ਕੀਤਾ ਜਾਣਾ ਹੈ, ਜਿਸ ਲਈ ਯੂਨਾਈਟਡ ਸਿੱਖ ਮਿਸ਼ਨ ਅਮਰੀਕਾ ਸੇਵਾਵਾਂ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਇਮਾਰਤਾਂ ਉੱਪਰ 500 ਕਿਲੋਵਾਟ ਦੇ ਕਰੀਬ ਪਲਾਂਟ ਹੀ ਸਥਾਪਿਤ ਹੋ ਸਕਿਆ ਹੈ, ਜਦਕਿ ਬਾਕੀ ਅੰਮ੍ਰਿਤਸਰ ਦੇ ਨਜ਼ਦੀਕ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਵਿਖੇ ਲਗਾਇਆ ਜਾਵੇਗਾ।

ਇਸ ਲਈ ਕਾਰਵਾਈ ਲਗਭਗ ਮੁਕੰਮਲ ਹੋ ਚੁੱਕੀ ਹੈ ਅਤੇ ਇਹ ਜਲਦ ਤਿਆਰ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਅਤੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਸ੍ਰੀ ਅੰਮ੍ਰਿਤਸਰ ਵਿਖੇ ਵੀ ਸੂਰਜੀ ਊਰਜਾ ਦੇ ਪਲਾਂਟ ਲਗਾਉਣ ਦਾ ਕਾਰਜ ਚੱਲ ਰਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੂਰਜੀ ਊਰਜਾ ਇਕ ਚੰਗੇ ਬਦਲ ਵਜੋਂ ਸਾਹਮਣੇ ਹੈ, ਜਿਸ ਦਾ ਫਾਇਦਾ ਲਿਆ ਜਾਵੇਗਾ। ਇਸ ਨਾਲ ਜਿਥੇ ਕੁਦਰਤੀ ਵਾਤਾਵਰਣ ਬਰਕਰਾਰ ਰਹੇਗਾ, ਉਥੇ ਹੀ ਵਿੱਤੀ ਲਾਭ ਵੀ ਮਿਲੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਯੂਨਾਈਟਡ ਸਿੱਖ ਮਿਸ਼ਨ ਅਮਰੀਕਾ ਦੇ ਚੇਅਰਮੈਨ ਸ. ਰਸ਼ਪਾਲ ਸਿੰਘ ਢੀਂਡਸਾ ਅਤੇ ਹੋਰ ਨੁਮਾਇੰਦਿਆਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਸ. ਭੁਪਿੰਦਰ ਸਿੰਘ ਭਲਵਾਨ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਭਾਈ ਗੁਰਚਰਨ ਸਿੰਘ ਗਰੇਵਾਲ, ਬੀਬੀ ਕਿਰਨਜੋਤ ਕੌਰ, ਬੀਬੀ ਕੁਲਦੀਪ ਕੌਰ ਟੌਹੜਾ, ਸ. ਹਰਪਾਲ ਸਿੰਘ ਜੱਲ੍ਹਾ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਗੁਰਨਾਮ ਸਿੰਘ ਜੱਸਲ, ਸ. ਅਮਰਜੀਤ ਸਿੰਘ ਬੰਡਾਲਾ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਅਮਰੀਕ ਸਿੰਘ ਵਿਛੋਆ, ਸ. ਸੁਖਹਰਪ੍ਰੀਤ ਸਿੰਘ ਰੋਡੇ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਿਮਰਜੀਤ ਸਿੰਘ ਕੰਗ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਯੂਨਾਈਟਡ ਸਿੱਖ ਮਿਸ਼ਨ ਦੇ ਚੇਅਰਮੈਨ ਸ. ਰਸ਼ਪਾਲ ਸਿੰਘ ਢੀਂਡਸਾ, ਡਾ. ਐਨ. ਪੀ. ਸਿੰਘ, ਸ. ਅਵਤਾਰ ਸਿੰਘ, ਸ. ਭੁਪਿੰਦਰ ਸਿੰਘ, ਬੀਬੀ ਮਨਜੀਤ ਕੌਰ ਢੀਂਡਸਾ, ਸ. ਰਣਜੀਤ ਸਿੰਘ, ਸ. ਸੁਲੱਖਣ ਸਿੰਘ, ਸ. ਪਰਮਜੀਤ ਸਿੰਘ ਮਾਨ, ਸ੍ਰੀ ਉਜੈਸਵੀ ਸ਼ਰਮਾ ਆਦਿ ਮੌਜੂਦ ਸਨ।

ਲਖੀਮਪੁਰ ਮਾਮਲੇ ‘ਚ ਸੁਪਰੀਮ ਕੋਰਟ ਨੇ ਕੀਤਾ ਵੱਡਾ ਸਵਾਲ, ਹਜ਼ਾਰਾਂ ਦੀ ਭੀੜ ‘ਚ ਸਿਰਫ਼….?

0

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਕਤਲ ਮਾਮਲੇ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ‘ਢਿੱਲੇ’ ਰਵੱਈਏ ‘ਤੇ ਮੰਗਲਵਾਰ ਨੂੰ ਇੱਕ ਵਾਰ ਫਿਰ ਸਵਾਲ ਖੜੇ ਕੀਤੇ ਅਤੇ ਗਵਾਹਾਂ ਨੂੰ ਢੁਕਵੀਂ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ – ਨਾਲ ਜਾਂਚ ਵਿੱਚ ਤੇਜ਼ੀ ਲਿਆਉਣ ਦਾ ਆਦੇਸ਼ ਦਿੱਤਾ। ਚੀਫ਼ ਜਸਟਿਸ ਐਨਵੀ ਰਮਨ ਦੀ ਅਗਵਾਈ ਵਾਲੇ ਬੈਂਚ ਨੇ ਸਰਕਾਰ ਨੂੰ ਸੀਆਰਪੀਸੀ ਦੀ ਧਾਰਾ 164 ਦੇ ਤਹਿਤ ਗਵਾਹਾਂ ਦੇ ਬਿਆਨਾਂ ਦੀ ਕਾਰਵਾਈ ਵਿੱਚ ਤੇਜ਼ੀ ਲਿਆਉਣ ਦਾ ਹੁਕਮ ਦਿੱਤਾ ਹੈ।

ਸੁਪਰੀਮ ਕੋਰਟ ਨੇ ਜਨਹਿਤ ਪਟੀਸ਼ਨ ਦੀ ਸੁਣਵਾਈ ਦੌਰਾਨ ਕਿਹਾ ਕਿ ਕਿ CRPC ਦੀ ਧਾਰਾ 164 ਦੇ ਤਹਿਤ ਗਵਾਹਾਂ ਦੇ ਬਿਆਨ ਦਰਜ ਕਰਨ ਲਈ ਸਬੰਧਤ ਖੇਤਰ ਵਿੱਚ ਨਿਆਂਇਕ ਅਧਿਕਾਰੀ ਉਪਲਬਧ ਨਹੀਂ ਹੈ, ਤਾਂ ਜ਼ਿਲ੍ਹਾ ਜੱਜ ਨੂੰ ਧਾਰਾ 164 ਤਹਿਤ ਬਿਆਨ ਦਰਜ ਕਰਨ ਦੀ ਲੋੜ ਹੈ। ਨੇੜਲੇ ਖੇਤਰ ਦਾ ਕੋਈ ਹੋਰ ਮੈਜਿਸਟ੍ਰੇਟ ਪ੍ਰਬੰਧ ਕਰ ਸਕਦਾ ਹੈ। ਬੈਂਚ ਨੇ ਕਿਹਾ ਕਿ ਅਸੀਂ `ਉੱਤਰ ਪ੍ਰਦੇਸ਼ ਸਰਕਾਰ ਨੂੰ ਆਦੇਸ਼ ਦਿੰਦੇ ਹਨ ਕਿ ਉਹ ਗਵਾਹਾਂ ਲਈ ਢੁਕਵੀਂ ਸੁਰੱਖਿਆ ਦੀ ਵਿਵਸਥਾ ਕਰੋ, ਹਾਲਾਂਕਿ ਯੂਪੀ ਸਰਕਾਰ ਦਾ ਪੱਖ ਰੱਖ ਰਹੇ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਕਿਹਾ ਕਿ ਸੁਰੱਖਿਆ ਦਿੱਤੀ ਜਾ ਰਹੀ ਹੈ।

ਸੁਪਰੀਮ ਕੋਰਟ ਵਿੱਚ ਇਸ ਸੁਣਵਾਈ ਦੇ ਦੌਰਾਨ ਘਟਨਾ ਵਿੱਚ ਮਾਰੇ ਗਏ ਸ਼ਾਮ ਸੁੰਦਰ ਦੀ ਵਿਧਵਾ ਰੂਬੀ ਦੇਵੀ ਵਲੋਂ ਪੇਸ਼ ਵਕੀਲ ਅਰੁਣ ਭਾਰਦਵਾਜ ਨੇ ਇਨਸਾਫ਼ ਦੇਣ ਦੀ ਗੁਹਾਰ ਲਗਾਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਕਾਤਲ ਸ਼ਰੇਆਮ ਘੁੰਮ ਰਹੇ ਹਨ।

ਹਜ਼ਾਰਾਂ ਦੀ ਭੀੜ ਵਿੱਚ 23 ਚਸ਼ਮਦੀਦ ਗਵਾਹ ਮਿਲੇ
ਸ਼ਿਆਮ ਉੱਤੇ ਕਿਸਾਨਾਂ ਨੂੰ ਕੁਚਲਣ ਦਾ ਇਲਜ਼ਾਮ ਹੈ। ਘਟਨਾ ਤੋਂ ਬਾਅਦ ਹੋਈ ਹਿੰਸਾ ਵਿੱਚ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਮਾਰੇ ਗਏ ਪੱਤਰਕਾਰ ਦੇ ਰਿਸ਼ਤੇਦਾਰਾਂ ਵਲੋਂ ਵੀ ਇਨਸਾਫ਼ ਦੀ ਮੰਗ ਕੀਤੀ ਗਈ। ਇਸ ‘ਤੇ ਜੱਜ ਨੇ ਸਰਕਾਰ ਨੂੰ ਇਸ ਮਾਮਲੇ ‘ਚ ਵੱਖਰੀ ਸਟੇਟਸ ਰਿਪੋਰਟ ਦੇਣ ਦਾ ਹੁਕਮ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ 8 ਨਵੰਬਰ ਨੂੰ ਹੋਵੇਗੀ। ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਮਾਮਲੇ ਵਿੱਚ ਅੱਜ ਪ੍ਰਗਤੀ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤਾ। ਸਰਕਾਰ ਵਲੋਂ ਪੇਸ਼ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਬੈਂਚ ਨੂੰ ਦੱਸਿਆ ਕਿ ਸੀਆਰਪੀਸੀ ਦੀ ਧਾਰਾ 164 ਤਹਿਤ ਕੁੱਲ 68 ਗਵਾਹਾਂ ਵਿੱਚੋਂ 30 ਦੇ ਬਿਆਨ ਦਰਜ ਕੀਤੇ ਗਏ ਹਨ। ਇਹਨਾਂ ਵਿੱਚ 23 ਚਸ਼ਮਦੀਦ ਗਵਾਹ ਹਨ । ਮੁੱਖ ਚੀਫ ਨੇ ਸਿਰਫ 23 ਚਸ਼ਮਦੀਦ ਦੀ ਜਾਣਕਾਰੀ ‘ਤੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਹਜ਼ਾਰਾਂ ਦੀ ਭੀੜ ਵਿੱਚ ਸਿਰਫ 23 ਚਸ਼ਮਦੀਦ ਗਵਾਹ ਹੈ।

 

MINI Cooper ਦੀ ਇਲੈਕਟ੍ਰਿਕ ਕਾਰ ਭਾਰਤ ‘ਚ ਜਲਦ ਹੋਵੇਗੀ ਲਾਂਚ

0

ਮਿਨੀ ਕੂਪਰ ਨੇ ਆਪਣੀ ਨਵੀਂ ਇਲੈਕਟ੍ਰਿਕ ਕਾਰ ਦਾ ਟੀਜ਼ਰ ਜਾਰੀ ਕੀਤਾ ਹੈ। ਬ੍ਰਿਟਿਸ਼ ਕਾਰ ਨਿਰਮਾਤਾ ਕੰਪਨੀ MINI ਜਲਦ ਹੀ ਆਪਣੀ ਨਵੀਂ ਇਲੈਕਟ੍ਰਿਕ ਕਾਰ ਲਾਂਚ ਕਰਨ ਜਾ ਰਹੀ ਹੈ। ਮਿਨੀ ਇੰਡੀਆ ਨੇ ਵੀ ਆਪਣੇ ਟਵਿੱਟਰ ਪਲੇਟਫਾਰਮ ‘ਤੇ ਨਵੀਂ ਕਾਰ ਦਾ ਟੀਜ਼ਰ ਜਾਰੀ ਕੀਤਾ ਹੈ।

MINI ਕੰਪਨੀ ਨੇ ਆਪਣੀ ਵੈੱਬਸਾਈਟ ‘ਤੇ ਵੀ ਇਹ ਸੰਦੇਸ਼ ਦਿੱਤਾ ਹੈ ਕਿ ਜਲਦ ਹੀ ਕੰਪਨੀ ਇਲੈਕਟ੍ਰਿਕ ਮਿਨੀ ਕੂਪਰ ਲਾਂਚ ਕਰਨ ਜਾ ਰਹੀ ਹੈ। ਜਦੋਂ ਤੋਂ ਇਸ ਟੀਜ਼ਰ ਨੂੰ ਭਾਰਤੀ ਮੀਡੀਆ ਪਲੇਟਫਾਰਮ ‘ਤੇ ਰਿਲੀਜ਼ ਕੀਤਾ ਗਿਆ ਹੈ, ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ MINI ਕੰਪਨੀ ਆਪਣੀ ਨਵੀਂ ਕਾਰ MINI Cooper SE ਇਲੈਕਟ੍ਰਿਕ ਕਾਰ ਨੂੰ ਭਾਰਤ ‘ਚ ਬਹੁਤ ਜਲਦ ਹੀ ਲਾਂਚ ਕਰੇਗੀ।

ਮਿਨੀ ਦੀ ਇਹ ਨਵੀਂ ਕਾਰ ਕੰਪਨੀ ਦੀ ਮਸ਼ਹੂਰ ਮਿਨੀ ਕੂਪਰ ਵਰਗੀ ਹੈ। ਇਸ ਦੀ ਲੁੱਕ ਵੀ ਮਿਨੀ ਕੂਪਰ ਨਾਲ ਮਿਲਦੀ-ਜੁਲਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਾਰ 32.6kWh ਦੀ ਬੈਟਰੀ ਨਾਲ ਲੈਸ ਹੈ। ਇਸ ‘ਚ ਲੱਗੀ ਮੋਟਰ 184 PS ਦੀ ਪਾਵਰ ਅਤੇ 270 Nm ਦਾ ਟਾਰਕ ਜਨਰੇਟ ਕਰਦੀ ਹੈ। ਸਿੰਗਲ ਚਾਰਜ ‘ਤੇ ਇਸ ਦੀ ਰੇਂਜ 235-270 ਕਿਲੋਮੀਟਰ ਦੱਸੀ ਜਾ ਰਹੀ ਹੈ।

ਬੈਟਰੀ ਦੇ ਚਾਰਜਿੰਗ ਟਾਈਮ ਦੀ ਗੱਲ ਕਰੀਏ ਤਾਂ ਮਿੰਨੀ ਕੂਪਰ ਇਲੈਕਟ੍ਰਿਕ ਨੂੰ 11kW ਦੇ ਚਾਰਜਰ ਨਾਲ 0 ਤੋਂ 80 ਫੀਸਦੀ ਤੱਕ ਚਾਰਜ ਹੋਣ ‘ਚ ਢਾਈ ਘੰਟੇ ਲੱਗਦੇ ਹਨ। ਇਸ ਨੂੰ 50 kW DC ਫਾਸਟ ਚਾਰਜਰ ਨਾਲ 35 ਮਿੰਟਾਂ ‘ਚ 0 ਤੋਂ 80 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ।

ਡਿਊਲ ਟੋਨ ਬਾਡੀ ਦੇ ਨਾਲ ਕਾਰ ‘ਚ ਫਾਕਸ ਗ੍ਰਿਲਸ ਦਿੱਤੀ ਗਈ ਹੈ। ਇਸ ‘ਚ ਫਰੰਟ ਗ੍ਰਿਲ ਦੀ ਬਜਾਏ ਇਕ ਸਮੂਥ ਪੈਨਲ ਫਿੱਟ ਕੀਤਾ ਗਿਆ ਹੈ। ਇਸ ਦਾ ਪਿਛਲਾ ਡਿਜ਼ਾਈਨ ਵੀ ਮਿਨੀ ਕੂਪਰ ਵਰਗਾ ਹੀ ਹੈ। ਕਾਰ ਦੇ ਪਿਛਲੇ ਹਿੱਸੇ ‘ਚ ਬ੍ਰਿਟਿਸ਼ ਯੂਨੀਅਨ ਜੈਕ ਡਿਜ਼ਾਈਨ ਵਾਲੇ ਟੇਲਲੈਂਪਸ ਦਿੱਤੇ ਗਏ ਹਨ। ਕਾਰ ‘ਚ 17 ਇੰਚ ਦੇ ਅਲਾਏ ਵ੍ਹੀਲ ਦਿੱਤੇ ਗਏ ਹਨ। ਕਾਰ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ ਪਰ ਬਾਜ਼ਾਰ ਮਾਹਿਰ ਮਿੰਨੀ ਕੂਪਰ ਇਲੈਕਟ੍ਰਿਕ ਦੀ ਕੀਮਤ 50 ਲੱਖ ਰੁਪਏ ਦੇ ਕਰੀਬ ਮੰਨ ਰਹੇ ਹਨ।

ਆਮ ਆਦਮੀ ਪਾਰਟੀ ਨੇ ਸਿਹਤ ਮੰਤਰੀ ਓਪੀ ਸੋਨੀ ਨਾਲ ਕੀਤੀ ਮੁਲਾਕਾਤ, ਡੇਂਗੂ ਦੀ ਸਥਿਤੀ ਤੋਂ ਜਾਣੂ ਕਰਵਾਇਆ

0

ਪੰਜਾਬ ‘ਚ ਡੇਂਗੂ ਕਾਰਨ ਹਾਲਾਤ ਬਹੁਤ ਖਰਾਬ ਹੋ ਗਏ ਹਨ। ਇਸ ਸਬੰਧੀ ਅੱਜ ਆਮ ਆਦਮੀ ਪਾਰਟੀ ਪੰਜਾਬ ਨੇ ਸਿਹਤ ਮੰਤਰੀ ਓ.ਪੀ.ਸੋਨੀ ਨਾਲ ਮੁਲਾਕਾਤ ਕਰਕੇ ਸੂਬੇ ‘ਚ ਡੇਂਗੂ ਦੀ ਸਥਿਤੀ ਤੋਂ ਜਾਣੂ ਕਰਵਾਇਆ। ਇਸ ਦੌਰਾਨ ਉਨ੍ਹਾਂ ਸਿਹਤ ਮੰਤਰੀ ਨੂੰ ਕਿਹਾ ਕਿ ਉਹ ਅਧਿਕਾਰੀਆਂ ਤੋਂ ਤੁਰੰਤ ਪ੍ਰਭਾਵ ਨਾਲ ਡੇਂਗੂ ਸਬੰਧੀ ਰਿਪੋਰਟ ਮੰਗਣ ਅਤੇ ਇਸ ਦੀ ਰੋਕਥਾਮ ਲਈ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦੇਣ।

ਮੀਟਿੰਗ ਤੋਂ ਬਾਅਦ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸੰਗਰੂਰ, ਬਰਨਾਲਾ, ਬਠਿੰਡਾ ਆਦਿ ‘ਚ ਡੇਂਗੂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਹੁਣ ਤੱਕ ਸਥਾਨਕ ਪੱਧਰ ‘ਤੇ ਡੇਂਗੂ ‘ਤੇ ਕਾਬੂ ਪਾਉਣ ਲਈ ਕੋਈ ਕਦਮ ਨਹੀਂ ਚੁੱਕੇ ਗਏ ਹਨ। ਇਸ ਦੇ ਨਾਲ ਹੀ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਕਰੋਨਾ ਨਾਲੋਂ ਡੇਂਗੂ ਨਾਲ ਵੱਧ ਮੌਤਾਂ ਹੋ ਰਹੀਆਂ ਹਨ। ਪੰਜਾਬ ਵਿੱਚ ਹਰ ਸਾਲ ਡੇਂਗੂ ਦਾ ਕਹਿਰ ਦੇਖਣ ਨੂੰ ਮਿਲਦਾ ਹੈ ਪਰ ਸਮੇਂ ਸਿਰ ਕਦਮ ਨਹੀਂ ਚੁੱਕੇ ਜਾਂਦੇ। ਜੇਕਰ ਸਰਕਾਰ ਨੇ ਅਗਸਤ ਵਿੱਚ ਹੀ ਫੌਗਿੰਗ ਕਰਵਾਈ ਹੁੰਦੀ ਤਾਂ ਸ਼ਾਇਦ ਅੱਜ ਹਾਲਾਤ ਇੰਨੇ ਮਾੜੇ ਨਾ ਹੁੰਦੇ।

ਸਿਹਤ ਮੰਤਰੀ ਓ ਪੀ ਸੋਨੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਡੇਂਗੂ ਨਿਯੰਤਰਣ ਲਈ ਕਦਮ ਉਠਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਕੋਈ ਵੀ ਅਧਿਕਾਰੀ ਅਣਗਹਿਲੀ ਕਰਦਾ ਹੋਇਆ ਮਿਲਿਆ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜਿੰਨੇ ਵੀ ਡਿਪਾਰਮੈਂਟ ਇਸ ‘ਚ ਇਨਵਾਲਵ ਹੈ ਉਨ੍ਹਾਂ ਦੇ ਨਾਲ ਬੈਠਕ ਕਰ ਰਹੇ ਹਨ।ਪ੍ਰਾਈਵੇਟ ਤੋਂ ਲੈ ਕੇ ਸਰਕਾਰੀ ਸਾਰੇ ਹਸਪਤਾਲਾਂ ‘ਚ ਖਾਸ ਨਜ਼ਰ ਹੈ।ਅਜੇ ਤੱਕ 35 ਹਜ਼ਾਰ ਟੈਸਟ ਕਰ ਚੁੱਕੇ ਹਨ।13 ਹਜ਼ਾਰ ਪਾਜ਼ੇਟਿਵ ਕੇਸ ਅਜੇ ਤੱਕ ਆਏ ਹਨ, ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ।

ਕੋਰੋਨਾ ਦੇ ਵੱਧ ਰਹੇ ਖ਼ਤਰੇ ਨੂੰ ਦੇਖਦਿਆਂ ਚੀਨ ਨੇ ਮੁੜ ਤੋਂ ਕੀਤੀ ਤਾਲਾਬੰਦੀ

0

ਕੋਰੋਨਾ ਵਾਇਰਸ ਖ਼ਤਮ ਹੋਣ ਦਾ ਨਾ ਨਹੀਂ ਲੈ ਰਿਹਾ ਕਿ ਚੀਨ ‘ਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਇਸ ਖ਼ਤਰੇ ਨੂੰ ਦੂਰ ਕਰਨ ਲਈ ਚੀਨ ਨੇ ਅੰਦਰੂਨੀ ਮੰਗੋਲੀਆ ਵਿੱਚ ਤਾਲਾਬੰਦੀ ਲਗਾ ਦਿੱਤੀ ਹੈ। ਅੰਦਰੂਨੀ ਮੰਗੋਲੀਆ ਖੇਤਰ ਵਿੱਚ ਸੰਕਰਮਣ ਦੇ 19 ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇੱਥੋਂ ਦੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਇਨਰ ਮੰਗੋਲੀਆ ਦੇ 35,700 ਨਿਵਾਸੀਆਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਘਰ ਛੱਡਣ ਅਤੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਇਹ ਇਲਾਕਾ ਮੌਜੂਦਾ ਕੋਰੋਨਾ ਪ੍ਰਕੋਪ ਦਾ ਕੇਂਦਰ ਬਿੰਦੂ ਬਣਦਾ ਜਾ ਰਿਹਾ ਹੈ। ਇਹ ਲਾਕਡਾਊਨ ਰਾਸ਼ਟਰੀ ਸਿਹਤ ਕਮਿਸ਼ਨ ਦੇ ਅਧਿਕਾਰੀਆਂ ਦੀ ਚੇਤਾਵਨੀ ਤੋਂ ਇੱਕ ਦਿਨ ਬਾਅਦ ਲਗਾਇਆ ਗਿਆ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇੱਕ ਹਫ਼ਤੇ ਵਿੱਚ 11 ਸੂਬਿਆਂ ਵਿੱਚ ਫੈਲਣ ਤੋਂ ਬਾਅਦ ਵੀ ਵਾਇਰਸ ਦਾ ਪ੍ਰਕੋਪ ਵਧਦਾ ਰਹੇਗਾ। ਸੋਮਵਾਰ ਨੂੰ ਚੀਨ ਵਿੱਚ ਸੰਕਰਮਣ ਦੇ 35 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ ਅੱਧੇ ਅੰਦਰੂਨੀ ਮੰਗੋਲੀਆ ਵਿੱਚ ਪਾਏ ਗਏ ਹਨ। ਅਧਿਕਾਰੀਆਂ ਨੇ ਮੌਜੂਦਾ ਕੋਰੋਨਾ ਲਹਿਰ ਲਈ ਡੈਲਟਾ ਵੇਰੀਐਂਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਸ ਦੇ ਨਾਲ ਹੀ ਸੈਲਾਨੀਆਂ ਵਿੱਚ ਪ੍ਰਸਿੱਧ ਉੱਤਰ-ਪੱਛਮੀ ਚੀਨ ਦੇ ਗਾਂਸੂ ਸੂਬੇ ਵਿੱਚ ਕੋਵਿਡ -19 ਦੇ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸੋਮਵਾਰ ਨੂੰ ਇੱਥੇ ਸਾਰੀਆਂ ਸੈਰ-ਸਪਾਟਾ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ।

ਮੀਂਹ ਕਾਰਨ ਕਿਸਾਨਾਂ ਦੀ ਫਸਲਾਂ ਦਾ ਹੋਇਆ ਭਾਰੀ ਨੁਕਸਾਨ, ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ CM ਨੂੰ ਕੀਤੀ ਇਹ ਅਪੀਲ

0

ਪੰਜਾਬ ਦੇ ਕਈ ਹਿੱਸਿਆਂ ‘ਚ ਬਾਰਿਸ਼ ਕਾਰਨ ਕਿਸਾਨਾਂ ਦੀ ਪੱਕੀ ਹੋਈ ਫਸਲ ਖਰਾਬ ਹੋ ਗਈ। ਇਸ ਦੇ ਨਾਲ ਹੀ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਹੈ, “ਪੰਜਾਬ ਦੇ ਕਈ ਇਲਾਕਿਆਂ ਵਿੱਚ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੀਆਂ ਪੱਕੀਆਂ ਫਸਲਾਂ ਨੂੰ ਬਰਬਾਦ ਕਰ ਦਿੱਤਾ ਹੈ। ਅਸੀਂ ਦਿੱਲੀ ਦੇ ਕਿਸਾਨਾਂ ਨੂੰ 50,000 ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਮੁਆਵਜ਼ਾ ਦੇ ਰਹੇ ਹਾਂ। ਮੈਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਉੱਚਿਤ ਮੁਆਵਜ਼ਾ ਦਿੱਤਾ ਜਾਵੇ।