Home Blog Page 2309

ਫੁੱਲ ਗੋਭੀ ਸਿਹਤ ਲਈ ਹੁੰਦੀ ਹੈ ਫ਼ਾਇਦੇਮੰਦ, ਜਾਣੋ ਕਿਵੇਂ

0

ਫੁੱਲ ਗੋਭੀ ’ਚ ਵਿਟਾਮਿਨ ਸੀ, ਕੇ, ਫਾਈਬਰ ਅਤੇ ਵਿਟਾਮਿਨ ਬੀ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ। ਇੰਨਾ ਹੀ ਨਹੀਂ ਇਸ ’ਚ ਪੋਟਾਸ਼ੀਅਮ, ਪ੍ਰੋਟੀਨ, ਫਾਸਫੋਰਸ, ਮੈਗਨੀਜ਼ ਵਰਗੇ ਤੱਤ ਵੀ ਚੰਗੀ ਮਾਤਰਾ ’ਚ ਮੌਜੂਦ ਹੁੰਦੇ ਹਨ। ਇਸ ਲਈ ਇਹ ਸਰੀਰ ਲਈ ਬਹੁਤ ਲਾਭਦਾਇਕ ਹੁੰਦੀ ਹੈ। ਇਸ ਨਾਲ ਸਰੀਰ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਇਹ ਹਰ ਮੌਸਮ ’ਚ ਆਸਾਨੀ ਨਾਲ ਮਿਲ ਜਾਂਦੀ ਹੈ।

ਦਿਲ ਦੇ ਰੋਗੀ ਲਈ ਫਾਇਦੇਮੰਦ – ਫੁੱਲ ਗੋਭੀ ’ਚ ਪੋਟਾਸ਼ੀਅਮ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ ਜੋ ਧਮਨੀਆਂ ’ਚ ਖੂਨ ਨੂੰ ਬਲਾਕ ਹੋਣ ਤੋਂ ਰੋਕਦਾ ਹੈ ਅਤੇ ਬੈਡ ਕੋਲੈਸਟਰੋਲ ਘੱਟ ਕਰਦਾ ਹੈ। ਇਸ ਦੀ ਵਰਤੋਂ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ।

ਕੈਂਸਰ ਤੋਂ ਬਚਾਏ – ਫੁੱਲ ਗੋਭੀ ’ਚ ਫਾਈਬਰ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਜੋ ਕੈਂਸਰ ਤੋਂ ਬਚਾਉਣ ’ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਹ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦੀ ਹੈ।

ਗਰਭ ਅਵਸਥਾ ’ਚ ਫਾਇਦੇਮੰਦ – ਫੁੱਲ ਗੋਭੀ ’ਚ ਮੌਜੂਦ ਫੋਲੇਟ ਕੋਸ਼ੀਕਾਵਾਂ ਨੂੰ ਵਧਣ ’ਚ ਮਦਦ ਕਰਦਾ ਹੈ। ਫੁੱਲ ਗੋਭੀ ਗਰਭ ’ਚ ਪਲ ਰਹੇ ਬੱਚੇ ਦੇ ਵਿਕਾਸ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ। ਇਸ ’ਚ ਵਿਟਾਮਿਨ ਬੀ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਜੋ ਗਰਭਵਤੀ ਔਰਤਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ।

ਹੱਡੀਆਂ ਨੂੰ ਮਜ਼ਬੂਤ ਕਰੇ – ਇਸ ’ਚ ਵਿਟਾਮਿਨ ਕੇ ਅਤੇ ਸੀ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਜੋ ਹੱਡੀਆਂ ਨੂੰ ਮਜ਼ਬੂਤ ਰੱਖਦੇ ਹਨ। ਫੁੱਲ ਗੋਭੀ ਦੀ ਨਿਯਮਿਤ ਰੂਪ ’ਚ ਵਰਤੋਂ ਕਰਨ ਨਾਲ ਹੱਡੀਆਂ ਕਮਜ਼ੋਰ ਨਹੀਂ ਹੁੰਦੀਆਂ।

ਪਾਚਨ ਪ੍ਰਕਿਰਿਆ ਲਈ ਫਾਇਦੇਮੰਦ – ਫੁੱਲ ਗੋਭੀ ’ਚ ਫਾਈਬਰ ਚੰਗੀ ਮਾਤਰਾ ਮੌਜੂਦ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ। ਇਸ ’ਚ ਮੌਜੂਦ ਗਲੂਕੋਰਾਫਿਨ ਪੇਟ ਅਤੇ ਅੰਤੜੀਆਂ ਦੀ ਰੱਖਿਆ ਕਰਦਾ ਹੈ।

ਯਾਦਦਾਸ਼ਤ ਤੇਜ਼ ਕਰੇ – ਫੁੱਲ ਗੋਭੀ ’ਚ ਵਿਟਾਮਿਨ ਕੇ ਮੌਜੂਦ ਹੋਣ ਕਾਰਨ ਇਹ ਯਾਦਦਾਸ਼ਤ ਤੇਜ਼ ਕਰਨ ’ਚ ਮਦਦ ਕਰਦੀ ਹੈ। ਬੱਚਿਆਂ ਦੇ ਦਿਮਾਗੀ ਵਿਕਾਸ ਲਈ ਇਸ ਦੀ ਵਰਤੋਂ ਜ਼ਰੂਰ ਕਰਵਾਓ।

ਭਾਰ ਘੱਟ ਕਰੇ – ਇਸ ’ਚ ਕੈਲੋਰੀ ਬਹੁਤ ਹੀ ਘੱਟ ਮਾਤਰਾ ’ਚ ਹੁੰਦੀ ਹੈ। ਇਸ ਲਈ ਜੋ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਫੁੱਲ ਗੋਭੀ ਨੂੰ ਆਪਣੀ ਡਾਈਟ ’ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡਾ ਭਾਰ ਆਸਾਨੀ ਨਾਲ ਘੱਟ ਹੋ ਜਾਵੇਗਾ।

ਦੁੱਧ ‘ਚ ਤੁਲਸੀ ਦੇ ਪੱਤੇ ਉਬਾਲ ਕੇ ਪੀਣ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗੀ ਰਾਹਤ

0

ਦੁੱਧ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਦੁੱਧ ’ਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੀ ਮੌਜੂਦਗੀ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ। ਇਸ ਤੋਂ ਇਲਾਵਾ ਤੁਲਸੀ ਦੇ ਪੱਤੇ ਖਾਣ ਜਾਂ ਉਨ੍ਹਾਂ ਦਾ ਕਿਸੇ ਤਰ੍ਹਾਂ ਸੇਵਨ ਕਰਨ ਨਾਲ ਸਿਹਤ ਨੂੰ ਬਹੁਤ ਫ਼ਾਇਦੇ ਹੁੰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਤੁਲਸੀ ਵਾਲੀ ਚਾਹ ਪੀਣ ਦੇ ਸ਼ੌਕੀਨ ਹਨ। ਜੇਕਰ ਦੁੱਧ ਅਤੇ ਤੁਲਸੀ ਦੀਆਂ ਪੱਤੀਆਂ ਨੂੰ ਮਿਲਾ ਕੇ ਪੀਤਾ ਜਾਵੇ ਤਾਂ ਸਰੀਰ ਨੂੰ ਦੋਗੁਣਾ ਫ਼ਾਇਦਾ ਹੋਵੇਗਾ। ਇਸ ਲਈ ਦੁੱਧ ਨੂੰ ਉਬਾਲਦੇ ਸਮੇਂ ਉਸ ’ਚ ਤੁਲਸੀ ਦੀਆਂ 3-4 ਪੱਤੀਆਂ ਮਿਲਾ ਲਓ ਅਤੇ ਖਾਲੀ ਢਿੱਡ ਪੀਓ। ਅਜਿਹਾ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋਣਗੀਆਂ। ਤੁਲਸੀ ਵਾਲਾ ਦੁੱਧ ਪੀਣ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ ਆਓ ਜਾਣਦੇ ਹਾਂ ਉਨ੍ਹਾਂ ਬਾਰੇ…

ਤਣਾਅ ਤੋਂ ਮੁਕਤੀ

ਭੱਜਦੋੜ ਭਰੀ ਜ਼ਿੰਦਗੀ ਵਿਚ ਲੋਕਾਂ ਨੂੰ ਤਣਾਅ ਰਹਿੰਦਾ ਹੈ। ਤਣਾਅ ਕਾਰਨ ਲੋਕਾਂ ਨੂੰ ਰਾਤ ਨੂੰ ਸਹੀਂ ਨੀਂਦ ਨਹੀਂ ਆਉਂਦੀ, ਜਿਸ ਕਰਕੇ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਅਜਿਹੇ ਵਿਚ ਜੇ ਗਰਮ ਦੁੱਧ ਵਿਚ ਤੁਲਸੀ ਮਿਲਾ ਕੇ ਪੀਤਾ ਜਾਵੇ ਤਾਂ ਇਸ ਨਾਲ ਕਾਫੀ ਫ਼ਾਇਦਾ ਹੁੰਦਾ ਹੈ। ਇਸ ਸਰੀਰ ਵਿਚ ਸਟ੍ਰੈਸ ਹਾਰਮੋਨ ਨੂੰ ਘੱਟ ਕਰਦਾ ਹੈ ਅਤੇ ਡਿਪ੍ਰੈਸ਼ਨ ਤੋਂ ਬਚਾਉਂਦਾ ਹੈ।

ਸਾਹ ਸੰਬੰਧੀ ਸਮੱਸਿਆ

ਜਿਨ੍ਹਾਂ ਲੋਕਾਂ ਨੂੰ ਅਸਥਮਾ ਜਾਂ ਸਾਹ ਸੰਬੰਧੀ ਕੋਈ ਸਮੱਸਿਆ ਹੈ, ਉਨ੍ਹਾਂ ਲਈ ਤੁਲਸੀ ਵਾਲਾ ਦੁੱਧ ਬਹੁਤ ਫ਼ਾਇਦੇਮੰਦ ਹੈ। ਇਸ ਵਿਚ ਮੌਜੂਦ ਐਂਟੀ-ਬੈਕਟੀਰਿਅਲ ਗੁਣ ਸਾਹ ਨਾਲ ਜੁੜੀ ਸਮੱਸਿਆ ਨੂੰ ਕੁਝ ਦਿਨਾਂ ਵਿਚ ਠੀਕ ਕਰ ਦਿੰਦਾ ਹੈ।

ਕਿਡਨੀ ਦੀ ਸਮੱਸਿਆ

ਗੁਰਦੇ ਵਿਚ ਪੱਥਰੀ ਜਾਂ ਕਿਡਨੀ ਦੀ ਕੋਈ ਹੋਰ ਬੀਮਾਰੀ ਹੋਣ ‘ਤੇ ਇਹ ਦੁੱਧ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਸਵੇਰੇ ਖਾਲੀ ਢਿੱਡ ਇਸ ਦੁੱਧ ਦੀ ਵਰਤੋਂ ਨਾਲ ਕਿਡਨੀ ਸਿਹਤਮੰਦ ਰਹਿੰਦੀ ਹੈ ਅਤੇ ਪੱਥਰੀ ਘੁੱਲ ਕੇ ਬਾਹਰ ਨਿਕਲ ਆਉਂਦੀ ਹੈ।

ਖੂਨ ਦਾ ਦੌਰਾ

ਤੁਲਸੀ ਵਾਲੇ ਦੁੱਧ ਦੀ ਵਰਤੋਂ ਨਾਲ ਸਰੀਰ ਵਿਚ ਕੋਲੈਸਟਰੋਲ ਲੇਵਲ ਸੰਤੁਲਿਤ ਰਹਿੰਦਾ ਹੈ, ਜਿਸ ਨਾਲ ਦਿਲ ਦੀਆਂ ਕੋਸ਼ਿਕਾਵਾਂ ਤੱਕ ਖੂਨ ਦਾ ਦੌਰਾ ਸਹੀ ਤਰੀਕੇ ਨਾਲ ਚੱਲਦਾ ਹੈ। ਇਸ ਨਾਲ ਹਾਰਟ ਅਟੈਕ ਹੋਣ ਦਾ ਖ਼ਤਰਾ ਨਹੀਂ ਰਹਿੰਦਾ ਹੈ।

ਬੁਖ਼ਾਰ

ਮੌਸਮ ਬਦਲਣ ਨਾਲ ਲੋਕਾਂ ਨੂੰ ਵਾਇਰਲ ਬੁਖ਼ਾਰ ਹੋ ਜਾਂਦਾ ਹੈ। ਅਜਿਹੇ ਵਿਚ ਤੁਲਸੀ ਵਾਲਾ ਦੁੱਧ ਬੁਖ਼ਾਰ ਨਾਲ ਲੜਨ ਵਿਚ ਮਦਦ ਕਰਦਾ ਹੈ। ਇਸ ਲਈ ਦੁੱਧ ਵਿਚ ਥੋੜ੍ਹੀ ਜਿਹੀਆਂ ਤੁਲਸੀ ਦੀਆਂ ਪੱਤੀਆਂ ਅਤੇ ਛੋਟੀ ਇਲਾਇਚੀ ਪਾਊਡਰ ਮਿਲਾ ਕੇ ਉਬਾਲ ਲਓ। ਉਬਲਣ ਤੋਂ ਬਾਅਦ ਇਸ ਵਿਚ ਖੰਡ ਮਿਲਾ ਕੇ ਕਾੜ੍ਹਾ ਬਣਾ ਲਓ। ਹਰ 2-3 ਘੰਟੇ ਬਾਅਦ ਇਸ ਦੀ ਵਰਤੋਂ ਕਰਨ ਨਾਲ ਬੁਖ਼ਾਰ ਜਲਦੀ ਉਤਰ ਜਾਵੇਗਾ।

ਫਲੂ

ਫਲੂ ਹੋ ਜਾਣ ’ਤੇ ਤੁਲਸੀ ਦੇ ਪੱਤਿਆ ਨੂੰ ਦੁੱਧ ’ਚ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ। ਇਸ ਨਾਲ ਮਰੀਜ਼ ਨੂੰ ਜਲਦੀ ਠੀਕ ਹੋ ਜਾਣ ਦੀ ਸ਼ਕਤੀ ਪ੍ਰਦਾਨ ਹੁੰਦੀ ਹੈ।

ਸਿਰ ਦਰਦ ਦੀ ਸਮੱਸਿਆ ਤੋਂ ਰਾਹਤ

ਜੇਕਰ ਤੁਹਾਨੂੰ ਵਾਰ-ਵਾਰ ਸਿਰ ਦਰਦ ਹੁੰਦਾ ਹੈ ਤਾਂ ਅਜਿਹੇ ‘ਚ ਤੁਲਸੀ ਦੇ ਪੱਤਿਆ ਨੂੰ ਦੁੱਧ ’ਚ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ ਅਤੇ ਮਾਈਗ੍ਰੇਨ ਜਿਹੀ ਬੀਮਾਰੀ ਦੂਰ ਹੋ ਜਾਵੇਗੀ।

Facebook Smartwatch : ਫੇਸਬੁੱਕ ਦੀ ਪਹਿਲੀ ਸਮਾਰਟਵਾਚ Meta ਦੇ ਨਾਮ ‘ਤੇ ਹੋਵੇਗੀ ਲਾਂਚ, ਜਾਣੋ ਵਿਸ਼ੇਸ਼ਤਾਵਾਂ

0

ਫੇਸਬੁੱਕ ਦਾ ਨਾਂ ਬਦਲ ਕੇ Meta ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਪਣੀ ਨਵੀਂ ਸਮਾਰਟਵਾਚ ਵੀ ਮੇਟਾ ਦੇ ਨਾਂ ‘ਤੇ ਹੀ ਲਾਂਚ ਕਰੇਗੀ। ਨਵੇਂ ਨਾਂ ਨਾਲ ਆਉਣ ਵਾਲੀ ਇਹ ਕੰਪਨੀ ਦਾ ਪਹਿਲਾ ਗੈਜੇਟ ਹੋਵੇਗਾ। ਇਸ ਦੀ ਖਾਸੀਅਤ ਇਹ ਹੋਵੇਗੀ ਕਿ ਇਸ ਨੂੰ ਫਰੰਟ ਕੈਮਰੇ ਨਾਲ ਲਾਂਚ ਕੀਤਾ ਜਾਵੇਗਾ। ਇਸ ਦਾ ਗਲਾਸ ਰੇ-ਬੈਨ ਦੇ ਸਹਿਯੋਗ ਨਾਲ ਬਣਾਇਆ ਜਾਵੇਗਾ। ਆਓ ਜਾਣਦੇ ਹਾਂ ਇਸ ਦੇ ਡਿਜ਼ਾਈਨ ਬਾਰੇ।

ਖ਼ਬਰਾਂ ਅਨੁਸਾਰ, ਮੇਟਾ ਸਮਾਰਟਵਾਚ ‘ਚ ਰਾਊਂਡ ਸਕਰੀਨ ਦੇਖਣ ਨੂੰ ਮਿਲੇਗੀ। ਇਸ ਦੀ ਸਕਰੀਨ ਦੇ ਕਿਨਾਰੇ ਕਰਵਡ ਹੋਣਗੇ। ਇਸ ਦੀ ਡਿਸਪਲੇ ਕੁਝ ਹੱਦ ਤੱਕ ਐਪਲ ਵਾਚ ਵਰਗੀ ਹੋਵੇਗੀ। ਇਸ ਸਮਾਰਟਵਾਚ ਦੇ ਸੱਜੇ ਪਾਸੇ ਇੱਕ ਬਟਨ ਵੀ ਦਿੱਤਾ ਜਾਵੇਗਾ। ਮੈਟਾ ਵਾਚ ਦੀ ਪੱਟੀ ਨੂੰ ਵੀ ਵੱਖ ਕੀਤਾ ਜਾ ਸਕਦਾ ਹੈ। ਇਸ ਘੜੀ ‘ਚ ਫਿਟਨੈੱਸ ਟ੍ਰੈਕਿੰਗ ਦੇ ਬਹੁਤ ਸਾਰੇ ਫੀਚਰਸ ਮਿਲ ਸਕਦੇ ਹਨ।

ਕਦੋਂ ਹੋਵੇਗੀ ਲਾਂਚ
ਇਸ ‘ਚ ਮੇਟਾ ਵਾਚ ਸੈਲੂਲਰ ਕਨੈਕਸ਼ਨ ਦਿੱਤਾ ਜਾਵੇਗਾ, ਜਿਸ ਨਾਲ ਮੈਸੇਜਿੰਗ ਵੀ ਆਸਾਨੀ ਨਾਲ ਕੀਤੀ ਜਾ ਸਕੇਗੀ। ਇਸ ‘ਚ ਮੌਜੂਦ ਕੈਮਰੇ ਰਾਹੀਂ ਵੀਡੀਓ ਕਾਨਫਰੰਸਿੰਗ ਵੀ ਕੀਤੀ ਜਾ ਸਕਦੀ ਹੈ। ਫਰੰਟ ਕੈਮਰੇ ਨਾਲ ਆਉਣ ਵਾਲੀ ਇਹ ਪਹਿਲੀ ਸਮਾਰਟਵਾਚ ਹੋਵੇਗੀ। ਕੰਪਨੀ ਇਸ ਘੜੀ ਨੂੰ ਅਗਲੇ ਸਾਲ ਦੀ ਸ਼ੁਰੂਆਤ ‘ਚ ਲਾਂਚ ਕਰ ਸਕਦੀ ਹੈ। ਯੂਜ਼ਰਸ ਇਸ ਨੂੰ ਅਗਲੇ ਸਾਲ ਹੀ ਖਰੀਦ ਸਕਣਗੇ।

Apple ਨਾਲ ਮੁਕਾਬਲਾ
ਮੇਟਾ ਵਾਚ ਆਸਾਨੀ ਨਾਲ ਐਂਡਰਾਇਡ ਅਤੇ ਆਈਓਐਸ ਦੋਵਾਂ ਫੋਨਾਂ ਨਾਲ ਜੁੜ ਜਾਵੇਗੀ। ਇਹ ਘੜੀ ਐਪਲ ਦੀ ਸਮਾਰਟਵਾਚ ਨਾਲ ਮੁਕਾਬਲਾ ਕਰੇਗੀ। ਐਪਲ ਦੀ ਸਮਾਰਟਵਾਚ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਇਹ ਸਭ ਤੋਂ ਜ਼ਿਆਦਾ ਵਿਕਣ ਵਾਲੀ ਘੜੀ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ First Term ਦੀਆਂ ਪ੍ਰੀਖਿਆਵਾਂ ਲਈਆਂ ਦਿਸ਼ਾ-ਨਿਰਦੇਸ਼ ਕੀਤੇ ਜਾਰੀ

0

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੰਬਰ ਦੇ ਦੂਜੇ ਹਫ਼ਤੇ ਤੋਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਟਰਮ-1 ਦੀਆਂ ਸਾਲਾਨਾ ਪ੍ਰੀਖਿਆਵਾਂ ਲਈਆਂ ਜਾਣਗੀਆਂ। ਇਸ ਸੰਬੰਧੀ ਬੋਰਡ ਨੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਅਨੁਸਾਰ ਪੰਜਵੀਂ ਜਮਾਤ ਲਈ ਟਰਮ ਇੱਕ ਦੇ ਮੁੱਖ 5 ਵਿਸ਼ਿਆਂ ਦੀ ਲਿਖਤੀ ਪ੍ਰੀਖਿਆ 3 ਦਿਨਾਂ ਵਿੱਚ ਕਰਵਾਈ ਜਾਵੇਗੀ। ਪਹਿਲੇ ਦਿਨ ਪੰਜਾਬੀ, ਹਿੰਦੀ, ਉਰਦੂ ਅਤੇ ਵਾਤਾਵਰਨ ਸਿੱਖਿਆ ਦੀ ਪ੍ਰੀਖਿਆ ਲਈ ਜਾਵੇਗੀ। ਪ੍ਰੀਖਿਆ ਦਾ ਸਮਾਂ ਡੇਢ ਘੰਟਾ ਹੋਵੇਗਾ। ਦੂਜੇ ਦਿਨ ਦੂਜੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਲਈ ਜਾਵੇਗੀ। ਗਣਿਤ ਵਿਸ਼ੇ ਦੀ ਪ੍ਰੀਖਿਆ ਤੀਜੇ ਦਿਨ ਹੋਵੇਗੀ। ਇਸ ਪ੍ਰੀਖਿਆ ਦਾ ਸਮਾਂ ਸਿਰਫ 45 ਮਿੰਟ ਹੋਵੇਗਾ।

ਇਸੇ ਪ੍ਰਕਾਰ 8ਵੀਂ ਜਮਾਤ ਲਈ ਪਹਿਲੇ ਟਰਮ ਵਿੱਚ ਮੁੱਖ 6 ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ। ਪਹਿਲੇ ਦਿਨ ਪੰਜਾਬੀ, ਹਿੰਦੀ, ਉਰਦੂ ਅਤੇ ਗਣਿਤ ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ। ਦੂਜੇ ਦਿਨ ਪੰਜਾਬੀ, ਹਿੰਦੀ, ਉਰਦੂ ਅਤੇ ਸਮਾਜਿਕ ਵਿਗਿਆਨ ਦੀ ਪ੍ਰੀਖਿਆ ਲਈ ਜਾਵੇਗੀ। ਤੀਜੇ ਦਿਨ ਅੰਗਰੇਜ਼ੀ ਅਤੇ ਸਾਇੰਸ ਦੀ ਪ੍ਰੀਖਿਆ ਹੋਵੇਗੀ। ਪ੍ਰੀਖਿਆ ਦਾ ਸਮਾਂ 3 ਘੰਟੇ ਦਾ ਹੋਵੇਗਾ।

ਇਸ ਦੇ ਨਾਲ ਹੀ 10ਵੀਂ ਜਮਾਤ ਲਈ ਮੁੱਖ ਵਿਸ਼ਾ ਪੰਜਾਬੀ ਏ ਅਤੇ ਬੀ,ਪੰਜਾਬ ਇਤਿਹਾਸ ਅਤੇ ਸੱਭਿਆਚਾਰ ਏ ਅਤੇ ਬੀ, ਅੰਗਰੇਜ਼ੀ, ਪੰਜਾਬੀ, ਹਿੰਦੀ, ਉਰਦੂ, ਗਣਿਤ, ਵਿਿਗਆਨ ਅਤੇ ਸਮਾਜਿਕ ਸਿੱਖਿਆ 6 ਦਿਨਾਂ ਵਿੱਚ ਲਏ ਜਾਣਗੇ। ਪ੍ਰੀਖਿਆ ਦਾ ਸਮਾਂ ਹਰੇਕ ਵਿਸ਼ੇ (ਪੰਜਾਬ ਇਤਿਹਾਸ ਅਤੇ ਸੱਭਿਆਚਾਰ ਨੂੰ ਛੱਡ ਕੇ) ਲਈ 1.30 ਘੰਟੇ ਦਾ ਹੋਵੇਗਾ।ਪ੍ਰੀਖਿਆ ਦਾ ਸਮਾਂ 2 ਘੰਟੇ ਦਾ ਹੋਵੇਗਾ। ਕੁੱਲ 60 ਸਵਾਲ ਹੋਣਗੇ ਜਿਨ੍ਹਾਂ ਦੇ ਜਵਾਬ ਵਿਦਿਆਰਥੀਆਂ ਨੂੰ OMR ਸ਼ੀਟ ‘ਤੇ ਦੇਣੇ ਹੋਣਗੇ।

ਕਾਂਗਰਸ ਆਉਣ ਵਾਲੀਆਂ ਚੋਣਾਂ ਲਈ ਤਿਆਰ, ਰਾਹੁਲ ਗਾਂਧੀ ਪਹੁੰਚੇ ਗੋਆ

0

ਗੋਆ ‘ਚ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ ਨੇ ਪੂਰੀ ਤਿਆਰੀ ਕਰ ਲਈ ਹੈ। ਰਾਹੁਲ ਗਾਂਧੀ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਮਿਲਣ ਲਈ ਅੱਜ ਗੋਆ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਹ ਵੇਲਸਾਓ ਵਿੱਚ ਮਛੇਰਿਆਂ ਨੂੰ ਮਿਲਣਗੇ ਅਤੇ ਪਾਰਟੀ ਪੱਧਰ ਦੇ ਕਈ ਹੋਰ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਣਗੇ।

ਕਾਂਗਰਸ ਦੀ ਗੋਆ ਇਕਾਈ ਦੇ ਪ੍ਰਧਾਨ ਗਿਰੀਸ਼ ਚੋਡਨਕਰ ਨੇ ਦੱਸਿਆ ਕਿ ਗਾਂਧੀ ਪਣਜੀ ਨੇੜੇ ਬੰਬੋਲਿਮ ਦੇ ਐਸਪੀਐਮ ਸਟੇਡੀਅਮ ਵਿੱਚ ਪਾਰਟੀ ਵਰਕਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਨਗੇ। ਰਾਹੁਲ ਗਾਂਧੀ ਤੋਂ ਇਲਾਵਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਗੋਆ ਦੇ 3 ਦਿਨਾਂ ਦੌਰੇ ‘ਤੇ ਹੈ।

ਅਰੁਣਾ ਚੌਧਰੀ ਅਤੇ ਕਾਕਾ ਰਣਦੀਪ ਸਿੰਘ ਨਾਭਾ ਨੇ ਨਰਮੇ ਦੀ ਫ਼ਸਲ ਦੇ ਨੁਕਸਾਨ ‘ਤੇ ਮੁਆਵਜ਼ੇ ਦਾ ਕੀਤਾ ਐਲਾਨ

0

ਗੁਲਾਬੀ ਸੁੰਡੀ ਦੇ ਹਮਲੇ ਨਾਲ ਬਰਬਾਦ ਹੋਈ ਨਰਮੇ ਦੀ ਫ਼ਸਲ ਨੂੰ ਲੈ ਕੇ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਕਿਸਾਨਾਂ ਨੂੰ 16 ਕਰੋੜ ਦੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਗਿਆ ਹੈ। ਮਾਲ ਮੰਤਰੀ ਅਰੁਣਾ ਚੌਧਰੀ ਅਤੇ ਖੇਤੀ ਮੰਤਰੀ ਰਣਦੀਪ ਨਾਭਾ ਨੇ ਪ੍ਰੈੱਸ ਕਾਨਫ੍ਰੰਸ ਕਰਕੇ ਮੁਆਵਜ਼ੇ ਦਾ ਐਲਾਨ ਕੀਤਾ। ਅਰੁਣਾ ਚੌਧਰੀ ਨੇ ਕਿਹਾ ਕਿ ਮਾਨਸਾ, ਸੰਗਰੂਰ, ਬਠਿੰਡਾ ਆਦਿ ‘ਚ ਨੁਕਸਾਨ ਵੱਧ ਹੋਇਆ ਸੀ। ਤਿੰਨ ਸਲੈਬ ‘ਚ ਮੁਆਵਜ਼ਾ ਤੈਅ ਕੀਤਾ ਗਿਆ ਹੈ। ਜਿਸ ‘ਚ 26 ਤੋਂ 32 ਫੀਸਦੀ ਨੁਕਸਾਨ ‘ਚ 2000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। 33 ਤੋਂ 75 ਫੀਸਦੀ ‘ਚ 5400 ਰੁਪਏ ਪ੍ਰਤੀ ਏਕੜ ਅਤੇ 76 ਤੋਂ 100 ਫੀਸਦੀ ‘ਚ 12000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ।

ਰਣਦੀਪ ਨਾਭਾ ਅਤੇ ਅਰੁਣਾ ਚੌਧਰੀ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ੍ਹ ਬਟਨ ਦਬਾ ਕੇ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਆਨਲਾਈਨ ਪਾ ਦੇਣਗੇ। ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਦਿੱਤੀ ਜਾਵੇਗੀ।

BJP ਰਾਜ ‘ਚ ਬਿਜਲੀ ਬਿੱਲਾਂ ਅਤੇ ਸਮਾਰਟ ਮੀਟਰਾਂ ਦੀ ਲੁੱਟ ਤੋਂ ਸੂਬੇ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ : Priyanka Gandhi

0

ਨਵੀਂ ਦਿੱਲੀ : ਕਾਂਗਰਸ ਸਕੱਤਰ ਪ੍ਰਿਯੰਕਾ ਗਾਂਧੀ ਨੇ ਇੱਕ ਵਾਰ ਫਿਰ ਯੂਪੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਇਸ ਵਾਰ ਉਨ੍ਹਾਂ ਨੇ ਬਿਜਲੀ ਦੇ ਮੁੱਦੇ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਭਾਜਪਾ ਰਾਜ ਵਿੱਚ ਬਿਜਲੀ ਬਿੱਲਾਂ ਅਤੇ ਸਮਾਰਟ ਮੀਟਰਾਂ ਦੀ ਲੁੱਟ ਤੋਂ ਸੂਬੇ ਦਾ ਆਮਜਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ।

ਮਿਹਨਤ ਮਜ਼ਦੂਰੀ ਕਰਨ ਵਾਲੇ ਇੱਕ ਪਰਿਵਾਰ ਨੂੰ ਬਿਜਲੀ ਵਿਭਾਗ ਨੇ 19 ਕਰੋੜ 19 ਲੱਖ ਰੁਪਏ ਦੇ ਬਿਜਲੀ ਬਿਲ ਦਾ ਨੋਟਿਸ ਦਿੱਤਾ ਹੈ। ਪ੍ਰਿਯੰਕਾ ਗਾਂਧੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਬਿਜਲੀ ਬਿੱਲਾਂ ਦੀ ਇਸ ਲੁੱਟ ਨੂੰ ਖ਼ਤਮ ਕੀਤਾ ਜਾਵੇਗਾ।

ਗੋਦਰੇਜ ਗਰੁੱਪ ਨੇ ਆਪਣੇ ਕਾਰੋਬਰ ਸੰਬੰਧੀ ਲਿਆ ਇਹ ਵੱਡਾ ਫੈਸਲਾ

0

ਦੇਸ਼ ਦੇ ਮੰਨੇ-ਪ੍ਰਮੰਨੇ ਕਾਰੋਬਾਰੀ ਘਰਾਣੇ ਗੋਦਰੇਜ ਗਰੁੱਪ ਨੇ ਆਪਣੇ ਕਾਰੋਬਾਰ ਦੀ ਵੰਡ ਦੀ ਰਸਮੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਗਰੁੱਪ ਦੇ 4.1 ਅਰਬ ਡਾਲਰ ਦੇ ਕਾਰੋਬਾਰ ਨੂੰ ਗੋਦਰੇਜ ਪਰਿਵਾਰ ਦੇ ਦੋ ਹਿੱਸਿਆਂ ’ਚ ਵੰਡਣ ਦੀ ਤਿਆਰੀ ਹੈ। ਇਨ੍ਹਾਂ ’ਚੋਂ ਇੱਕ ਹਿੱਸੇ ਦੀ ਅਗਵਾਈ ਆਦਿ ਗੋਦਰੇਜ ਅਤੇ ਉਨ੍ਹਾਂ ਦੇ ਭਰਾ ਨਾਦਿਰ ਦੇ ਹੱਥਾਂ ’ਚ ਹੈ ਜਦੋਂ ਕਿ ਦੂਜਾ ਧੜਾ ਉਨ੍ਹਾਂ ਦੇ ਚਾਚੇ ਦੇ ਮੁੰਡੇ ਅਤੇ ਕੁੜੀ ਜਮਸ਼ੇਦ ਗੋਦਰੇਜ ਅਤੇ ਸਿਮਤਾ ਗੋਦਰੇਜ ਕ੍ਰਿਸ਼ਨਾ ਦਾ ਹੈ।

ਗੋਦਰੇਜ ਗਰੁੱਪ ਦਾ ਕਾਰੋਬਾਰ ਕੰਜਿਊਮਰ ਗੁੱਡਜ਼ ਨੂੰ ਲੈ ਕੇ ਰੀਅਲ ਅਸਟੇਟ ਅਤੇ ਇੰਜੀਨੀਅਰਿੰਗ ਤੱਕ ਫੈਲਿਆ ਹੈ। ਇਸ ਕਾਰੋਬਾਰ ਨੂੰ ਵੰਡਣ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਚਰਚਾ ਚੱਲ ਰਹੀ ਹੈ ਪਰ ਹਾਲ ਹੀ ਦਿਨਾਂ ’ਚ ਇਸ ’ਚ ਤੇਜ਼ੀ ਆਈ ਹੈ। ਇਸ ਗੱਲਬਾਤ ’ਚ ਇੱਕ ਪਾਸੇ ਜਿੱਥੇ ਆਦਿ ਗੋਦਰੇਜ ਦੇ ਪੁੱਤਰ ਪਿਰੋਜਸ਼ਾ ਗੋਦਰੇਜ ਹਨ, ਉੱਥੇ ਹੀ ਦੂਜੇ ਪਾਸੇ ਧੜੇ ਦੀ ਅਗਵਾਈ ਜਮਸ਼ੇਦ ਕਰ ਰਹੇ ਹਨ। ਜਮਸ਼ੇਦ ਦਾ ਸਾਥ ਗੋਦਰੇਜ ਐਂਡ ਬੋਇਸ ਦੇ ਚੀਫ ਫਾਇਨਾਂਸ਼ੀਅਲ ਅਫਸਰ ਪੁਰਵੇ਼ ਕੇਸਰੀ ਗਾਂਧੀ ਦੇ ਰਹੇ ਹਨ।

ਜਾਣਕਾਰੀ ਅਨੁਸਾਰ ਨਿਮੇਸ਼ ਕੰਪਨੀ ਅਤੇ ਉਦੈ ਕੋਟਕ ਵਰਗੇ ਪਰਿਵਾਰ ਨਾਲ ਜੁੜੇ ਬੈਂਕਾਂ ਅਤੇ ਏ. ਜੈੱਡ. ਬੀ. ਐਂਡ ਪਾਰਟਰਨਜ਼ਰ ਦੇ ਜੀਆ ਮੋਦੀ ਅਤੇ ਸਿਰਿਲ ਸ਼ਰਾਫ ਵਰਗੇ ਲੀਗਲ ਮਾਹਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ। ਗੋਦਰੇਜ ਇੰਡਸਟਰੀ ਅਤੇ ਗੋਦਰੇਜ ਐਂਡ ਬੋਇਸ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ਗੋਦਰੇਜ ਪਰਿਵਾਰ ਸ਼ੇਅਰਹੋਲਡਰਾਂ ਲਈ ਬੈਸਟ ਵੈਲਿਊ ਯਕੀਨੀ ਕਰਨ ਲਈ ਲਾਂਗ ਟਰਮ ਸਟ੍ਰੈਟਜਿਕ ਪਲਾਨ ’ਤੇ ਕੰਮ ਕਰ ਰਿਹਾ ਹੈ।

ਸੂਤਰਾਂ ਅਨੁਸਾਰ ਗੋਦਰੇਜ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਪੱਖ ’ਚ ਹਨ ਪਰ ਪਰਿਵਾਰ ਦੀ ਨਵੀਂ ਪੀੜ੍ਹੀ ਦੇ ਲੋਕ ਮਾਲਕਾਨਾ ਹੱਕ ਨੂੰ ਲੈ ਕੇ ਸਪੱਸ਼ਟਤਾ ਚਾਹੁੰਦੇ ਹਨ। ਪ੍ਰਾਈਵੇਟ ਕੰਪਨੀ ਗੋਦਰੇਜ ਐਂਡ ਬੋਇਸ ਨੂੰ ਛੱਡ ਕੇ ਗਰੁੱਪ ਦੀਆਂ ਸਾਰੀਆਂ ਲਿਸਟੇਡ ਕੰਪਨੀਆਂ ਜੀ. ਆਈ. ਐੱਲ., ਜੀ. ਸੀ. ਪੀ. ਐੱਲ., ਗੋਦਰੇਜ ਪ੍ਰਾਪਰਟੀਜ਼ ਅਤੇ ਗੋਦਰੇਜ ਐਗਰੋਵੈਟ ਦੀ ਕਮਾਨ ਆਦਿ ਅਤੇ ਨਾਦਿਰ ਦੇ ਹੱਥਾਂ ’ਚ ਹੈ।

Bypolls 2021: ਦੇਸ਼ ਦੇ 13 ਰਾਜਾਂ ਦੀਆਂ 29 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਜਾਰੀ

0

ਅੱਜ ਦੇਸ਼ ਦੇ 13 ਰਾਜਾਂ ਦੀ 29 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋ ਰਿਹਾ ਹਨ। ਅਸਾਮ ਦੀਆਂ 5, ਪੱਛਮੀ ਬੰਗਾਲ ਦੀਆਂ 4, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਮੇਘਾਲਿਆ ਦੀਆਂ 3, ਬਿਹਾਰ, ਕਰਨਾਟਕ ਅਤੇ ਰਾਜਸਥਾਨ ਦੀਆਂ 2 ਅਤੇ ਆਂਧਰਾ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਮਿਜ਼ੋਰਮ ਅਤੇ ਤੇਲੰਗਾਨਾ ਦੀਆਂ 1-1 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਦੱਸ ਦਈਏ ਕਿ ਵੋਟਰ ਸਵੇਰੇ ਹੀ ਵੋਟ ਪਾਉਣ ਲਈ ਪਹੁੰਚ ਗਏ ਹਨ।

ਕਰਨਾਟਕ ਦੇ ਹਨਾਗਲ ਅਤੇ ਸਿੰਦਗੀ ਵਿਧਾਨਸਭਾ ਸੀਟ ‘ਤੇ ਜ਼ਿਮਨੀ ਚੋਣਾਂ ਵਿੱਚ ਮਤਦਾਨ ਹੋ ਰਹੇ ਹਨ। ਉੱਥੇ ਹੀ ਰਾਜਸਥਾਨ ਦੀ ਧਾਰਿਆਵਾੜ, ਵੱਲਭਨਗਰ ਵਿਧਾਨਸਭਾ, ਹਿਮਾਚਲ ਪ੍ਰਦੇਸ਼ ਦੀ ਫਤਿਹਪੁਰ ਵਿਧਾਨ ਸਭਾ ਸੀਟ ਅਰਕੀ, ਫਤਿਹਪੁਰ ਅਤੇ ਜੁਬਲ-ਕੋਟਖਾਈ ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਹੋ ਰਹੀਆਂ ਹਨ।

ਤੇਲੰਗਾਨਾ ਦੇ ਹੁਜ਼ੁਰਾਬਾਦ ਵਿਧਾਨ ਸਭਾ ਸੀਟ ‘ਤੇ, ਪੱਛਮ ਬੰਗਾਲ ਦੀ ਦਿਨਹਾਟਾ, ਖਰਦਾਹਾ, ਗੋਸਾਬਾ, ਖਰਦਾਹਾ, ਦਿਨਹਾਟਾ, ਸ਼ਾਂਤੀਪੁਰ ਸੀਟ ‘ਤੇ ਵਿਧਾਨਸਭਾ ਉਪ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਬਿਹਾਰ ਦੀ ਕੁਸ਼ਵਾਵਰਸਥਾਨ ਵਿਧਾਨ ਸਭਾ ਸੀਟ ‘ਤੇ ਵੀ ਵੋਟਰ ਆਪਣੀ ਵੋਟ ਪਾਉਣ ਲਈ ਪਹੁੰਚ ਰਹੇ ਹਨ।

ਸਿਨੇਮਾਘਰ, ਥੀਏਟਰ ਅਤੇ ਮਲਟੀਪਲੈਕਸ ਸੰਬੰਧੀ ਦਿੱਲੀ ਸਰਕਾਰ ਨੇ ਲਿਆ ਇਹ ਫੈਸਲਾ

0

ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿੱਚ ਕਈ ਪਾਬੰਦੀਆਂ ਲਗਾਈਆਂ ਗਈਆਂ ਸਨ। ਕੋਰੋਨਾ ਦੇ ਮਾਮਲੇ ਘਟਣ ਦੇ ਨਾਲ ਹੀ ਇਹ ਪਾਬੰਦੀ ਹੁਣ ਹੌਲੀ-ਹੌਲੀ ਖਤਮ ਹੋਣ ਲੱਗੀ ਹੈ। ਇਸ ਲਈ ਹੁਣ ਹੁਕਮ ਆਇਆ ਹੈ ਕਿ ਦਿੱਲੀ ਵਿੱਚ ਸਿਨੇਮਾਘਰ, ਥੀਏਟਰ ਅਤੇ ਮਲਟੀਪਲੈਕਸ 100 ਫੀਸਦੀ ਸੀਟਿੰਗ ਕੈਪੇਸਿਟੀ ਨਾਲ ਖੁੱਲ੍ਹ ਸਕਣਗੇ। DDMA ਨੇ ਇਸ ਨਾਲ ਸੰਬੰਧਿਤ ਰਸਮੀ ਹੁਕਮ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਸਿਨੇਮਾਘਰਾਂ ਨੂੰ ਸਿਰਫ 50 ਫੀਸਦੀ ਸੀਟਿੰਗ ਕੈਪੇਸਿਟੀ ਨਾਲ ਹੀ ਖੋਲ੍ਹ ਸਕਣ ਦੀ ਮਨਜ਼ੂਰੀ ਸੀ।

ਪਰ ਰੈਸਟੋਰੈਂਟ, ਬਾਰ, ਆਡੀਟੋਰੀਅਮ ਅਤੇ ਅਸੈਂਬਲੀ ਹਾਲ ਅਜੇ ਵੀ 50% ਸਮਰੱਥਾ ਨਾਲ ਕੰਮ ਕਰਨ ਦੇ ਯੋਗ ਹੋਣਗੇ ਕਿਉਂਕਿ ਕੋਰੋਨਾ ਕਾਰਨ ਕਈ ਪ੍ਰਕਾਰ ਦੀਆਂ ਪਾਬੰਦੀਆਂ ਲੱਗੀਆਂ ਸਨ। ਇਸ ਦੇ ਨਾਲ ਹੀ ਵਿਆਹ ਸਮਾਗਮ ਅਤੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ 100 ਤੋਂ ਵਧਾ ਕੇ 200 ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹੇ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 14348 ਨਵੇਂ ਮਾਮਲੇ ਸਾਹਮਣੇ ਆਏ ਹਨ।