Home Blog Page 2298

Phagwara ‘ਚ CM Channi ਦਾ ਦਾਅਵਾ – ਜ਼ਲਦ ਹੀ ‘ਸੋਨੇ ਦੀ ਚਿੜੀ’ ਬਣੇਗਾ ਪੰਜਾਬ

0

ਫਗਵਾੜਾ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫਗਵਾੜਾ ‘ਚ ਪੰਜਾਬ ਦੇ ਪ੍ਰਾਚੀਨ ਗੌਰਵ ਨੂੰ ਬਹਾਲ ਕਰਨ ਦਾ ਸੰਕਲਪ ਲੈਂਦੇ ਹੋਏ ਕਿਹਾ ਕਿ ਸੂਬਾ ਜ਼ਲਦ ਹੀ ਭਾਰਤ ਦੀ ‘ਸੋਨੇ ਦੀ ਚਿੜੀ’ ‘ਚ ਤਬਦੀਲ ਹੋ ਜਾਵੇਗਾ। 111ਵੇਂ ਵਿਸ਼ਵਕਰਮਾ ਪੂਜਾ ਉਤਸਵ ‘ਚ ਇੱਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਮੁੱਖਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਠੋਸ ਕੰਮ ਕੀਤੇ ਜਾਣਗੇ। ਵਿਸ਼ਵਕਰਮਾ ਦਿਵਸ ਮੌਕੇ ਤੇ ਐਲਾਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਗਵਾਨ ਦੇ ਆਸ਼ੀਰਵਾਦ ਨਾਲ ਸੂਬੇ ਨੂੰ ਉੱਚ ਆਰਥਿਕ ਵਿਕਾਸ ਦੇ ਰਸਤੇ ‘ਤੇ ਲਿਆਉਣ ਲਈ ਇੱਕ ਤੰਤਰ ਵਿਕਸਿਤ ਕੀਤਾ ਜਾ ਰਿਹਾ ਹੈ। ਸੂਬੇ ਦੇ ਵਿਆਪਕ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ।

ਇਸ ਦੌਰਾਨ ਉਨ੍ਹਾਂ ਨੇ ਆਪਣੀ ਸਰਕਾਰ ਨੂੰ ਜਨਤਾ ਦੀ ਸਰਕਾਰ ਦੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਉਨ੍ਹਾਂ ਦਾ ਮੁੱਖ ਜ਼ੋਰ ਪਾਰਦਰਸ਼ੀ, ਉੱਤਰਦਾਈ ਅਤੇ ਨਾਗਰਿਕ ਕੇਂਦਰਿਤ ਪ੍ਰਸ਼ਾਸਨ ਸੁਨਿਸਚਿਤ ਕਰਨ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਸਸਤੀ ਬਿਜਲੀ, ਬਸੇਰਾ ਯੋਜਨਾ ਆਦਿ ਪਹਿਲ ਦੇ ਆਧਾਰ ਤੇ ਉਨ੍ਹਾਂ ਦੀ ਸਰਕਾਰ ਵੱਲੋਂ ਪਹਿਲਾਂ ਹੀ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਇੰਨਾ ਹੀ ਨਹੀਂ ਆਉਣ ਵਾਲੇ ਦਿਨਾਂ ‘ਚ ਹੋਰ ਵੀ ਕਈ ਫੈਸਲੇ ਲਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਤਰੱਕੀ ਸੁਨਿਸਚਿਤ ਕਰਨ ਨੂੰ ਸਰਵਉਚ ਪਹਿਲ ਦਿੱਤੀ ਜਾ ਰਹੀ ਹੈ।

ਓਮ ਪ੍ਰਕਾਸ਼ ਚੌਟਾਲਾ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ

0

ਦੀਵਾਲੀ ਦੇ ਮੌਕੇ ‘ਤੇ ਇੰਡੀਅਨ ਨੈਸ਼ਨਲ ਲੋਕ ਦਲ (INLD) ਦੇ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਵੀਰਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਸਥਿਤ ਨਿਵਾਸ ਸਥਾਨ ‘ਤੇ ਪੁੱਜੇ। ਉੱਥੇ ਉਨ੍ਹਾਂ ਨੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।

ਚੌਟਾਲਾ ਨੇ ਟਵਿੱਟਰ ‘ਤੇ ਲਿਖਿਆ, “ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਅਤੇ ਦੀਵਾਲੀ ਦੀ ਵਧਾਈ ਦਿੱਤੀ।”

 

ਭਾਰਤੀ ਮੂਲ ਦਾ ਸ਼ਖਸ ਓਹੀੳ ਸ਼ਹਿਰ ਦਾ ਬਣਿਆ ‘ਮੇਅਰ’

0

ਨਿਊਯਾਰਕ : ਬੀਤੇ ਦਿਨ ਇੱਕ ਇਤਿਹਾਸਕ ਜਿੱਤ ਵਿੱਚ ਇਕ ਭਾਰਤੀ ਅਮਰੀਕੀ ਵਕੀਲ ਆਫਤਾਬ ਪੁਰੇਵਾਲ (39) ਨੂੰ ਸਿਨਸਿਨਾਟੀ, ਓਹੀੳ ਦਾ ਮੇਅਰ ਚੁਣਿਆ ਗਿਆ ਹੈ। ਉਹ ਸ਼ਹਿਰ ਦੀ ਅਗਵਾਈ ਕਰਨ ਲਈ ਪਹਿਲਾ ਏਸ਼ੀਅਨ ਅਮਰੀਕੀ ਹੈ। ਇੱਕ ਭਾਰਤੀ ਪਿਤਾ ਅਤੇ ਇੱਕ ਤਿੱਬਤੀ ਮਾਂ ਦੇ ਪੁੱਤਰ ਪੁਰੇਵਾਲ ਨੇ ਡੇਵਿਡ ਮਾਨ, ਇੱਕ ਸਿਟੀ ਕੌਂਸਲਰ ਅਤੇ ਸਾਥੀ ਡੈਮੋਕ੍ਰੇਟ ਨੂੰ ਹਰਾਇਆ ਹੈ। ਜੋ ਪਹਿਲਾਂ ਮੇਅਰ ਅਤੇ ਕਾਂਗਰਸ ਵਿੱਚ ਕੰਮ ਕਰ ਚੁੱਕੇ ਸਨ।

ਪੁਰੇਵਲ ਮੇਅਰ ਜੌਹਨ ਕ੍ਰੈਨਲੇ ਦੀ ਥਾਂ ਲੈਣਗੇ, ਜੋ 2022 ਵਿੱਚ ਗਵਰਨਰ ਲਈ ਓਹੀੳ ਦੇ ਡੈਮੋਕ੍ਰੈਟਿਕ ਨਾਮਜ਼ਦਗੀ ਦੀ ਮੰਗ ਕਰ ਰਹੇ ਹਨ। ਸਿਨਸਿਨਾਟੀ ਮੇਅਰ ਲਈ ਭਾਰਤੀ ਅਮਰੀਕੀ ਆਫਤਾਬ ਪੁਰੇਵਾਲ ਦਾ ਸਮਰਥਨ ਕੀਤਾ ਗਿਆ। ਪੁਰੇਵਾਲ ਨੇ ਇੱਕ ਟਵੀਟ ਵਿੱਚ ਕਿਹਾ,“ਮੇਰੇ ਸ਼ਬਦ ਬਿਆਨ ਨਹੀਂ ਕਰ ਸਕਦੇ ਕਿ ਮੈਂ ਸਿਨਸਿਨਾਟੀ ਦਾ ਅਗਲਾ ਮੇਅਰ ਬਣਨ ਲਈ ਜਨਤਾ ਨੇ ਕਿੰਨਾ ਸਨਮਾਨਿਤ ਅਤੇ ਉਤਸ਼ਾਹਿਤ ਹਾਂ।” ਉਸ ਨੇ ਆਪਣੇ ਸਵੀਕ੍ਰਿਤੀ ਭਾਸ਼ਣ ਵਿੱਚ ਆਪਣੇ ਮਾਤਾ-ਪਿਤਾ ਦੇ ਭਾਰਤ ਨਵੀਂ ਦਿੱਲੀ ਤੋਂ ਸ਼ਰਨਾਰਥੀ ਦੇ ਰੂਪ ਵਿੱਚ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਅਮਰੀਕਾ ਆਉਣ ਬਾਰੇ ਵੀ ਗੱਲ ਕੀਤੀ। ਉਸ ਸ਼ਾਨਦਾਰ ਫ਼ੈਸਲੇ ਦੇ ਕਾਰਨ, ਮੇਰਾ ਪਰਿਵਾਰ ਸ਼ਰਨਾਰਥੀਆਂ ਤੋਂ ਹੁਣ ਸਿਨਸਿਨਾਟੀ ਦਾ ਅਗਲਾ ਮੇਅਰ ਬਣ ਗਿਆ। ਪੁਰੇਵਾਲ ਨੂੰ 2016 ਵਿੱਚ ਅਦਾਲਤਾਂ ਦਾ ਕਲਰਕ ਵੀ ਚੁਣਿਆ ਗਿਆ ਸੀ।

ਕੈਨੇਡਾ ਦੇ ਪ੍ਰਧਾਨ ਮੰਤਰੀ Justin Trudeau ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ‘ਤੇ ਦਿੱਤੀ ਵਧਾਈ

0

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਉਣ ਲਈ ਬਿਆਨ ਜਾਰੀ ਕੀਤਾ ਕਰਦੇ ਹੋਏ ਕਿਹਾ ਕਿ “ਅੱਜ, ਕੈਨੇਡਾ ਅਤੇ ਦੁਨੀਆ ਭਰ ਦੇ ਸਿੱਖ ਬੰਦੀ ਛੋੜ ਦਿਵਸ ਮਨਾਉਣਗੇ। “ਇਹ ਛੁੱਟੀ ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਾਹਿਬ ਦੀ ਕਹਾਣੀ ਅਤੇ ਜੇਲ੍ਹ ਤੋਂ ਉਨ੍ਹਾਂ ਦੀ ਰਿਹਾਈ ਦੀ ਯਾਦ ਦਿਵਾਉਂਦੀ ਹੈ। ਸਿੱਖ ਇਤਿਹਾਸ ਦੇ ਅਨੁਸਾਰ, ਗੁਰੂ ਨੇ ਗ਼ੁਲਾਮੀ ਛੱਡਣ ਤੋਂ ਇਨਕਾਰ ਕਰ ਦਿੱਤਾ ਜਦੋਂ ਤੱਕ ਕਿ ਉਨ੍ਹਾਂ ਦੇ ਨਾਲ 52 ਲੰਬੇ ਸਮੇਂ ਤੋਂ ਕੈਦ ਰਾਜਿਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ। ਸ਼ਾਂਤੀ ਪ੍ਰਤੀ ਉਸਦੀ ਸ਼ਰਧਾ ਅਤੇ ਉਸਦੇ ਸਾਥੀ ਕੈਦੀਆਂ ਦੀ ਆਜ਼ਾਦੀ ਸਿੱਖਾਂ – ਅਤੇ ਸਾਰੇ ਕੈਨੇਡੀਅਨਾਂ ਲਈ – ਲੋੜਵੰਦਾਂ ਦੀ ਮਦਦ ਕਰਨ ਦੀ ਮਹੱਤਤਾ ਦੀ ਯਾਦ ਦਿਵਾਉਂਦੀ ਹੈ।

“ਬੰਦੀ ਛੋੜ ਦਿਵਸ ਮਨਾਉਣ ਦਾ ਸਮਾਂ ਹੈ, ਜਿੱਥੇ ਪਰਿਵਾਰ ਅਤੇ ਦੋਸਤ ਰਵਾਇਤੀ ਤੌਰ ‘ਤੇ ਸਿੱਖ ਪਵਿੱਤਰ ਗ੍ਰੰਥ – ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲਈ ਇਕੱਠੇ ਹੁੰਦੇ ਹਨ, ਅਤੇ ਆਪਣੇ ਘਰਾਂ ਅਤੇ ਗੁਰਦੁਆਰਿਆਂ ਨੂੰ ਰੰਗੀਨ ਰੋਸ਼ਨੀਆਂ ਵਿੱਚ ਸਜਾਉਂਦੇ ਹਨ। ਇਸ ਸਾਲ ਦੇ ਤਿਉਹਾਰ ਕੋਵਿਡ-19 ਮਹਾਂਮਾਰੀ ਦੇ ਕਾਰਨ ਵੱਖਰੇ ਦਿਖਾਈ ਦੇਣਗੇ, ਕਿਉਂਕਿ ਅਸੀਂ ਇੱਕ ਦੂਜੇ ਅਤੇ ਆਪਣੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਜਨਤਕ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹਾਂ। ਜਦੋਂ ਕਿ ਸਿੱਖ ਯਾਦਗਾਰ ਦੇ ਇੱਕ ਨਵੇਂ ਰੂਪ ਨੂੰ ਅਪਣਾਉਂਦੇ ਹਨ, ਇਹ ਮਹੱਤਵਪੂਰਣ ਛੁੱਟੀ ਸਾਨੂੰ ਪ੍ਰੇਰਿਤ ਕਰਦੀ ਰਹੇਗੀ ਅਤੇ ਇੱਕ ਯਾਦ ਦਿਵਾਉਂਦੀ ਰਹੇਗੀ ਕਿ ਨਿਆਂ ਅਤੇ ਸ਼ਾਂਤੀ ਕਾਇਮ ਰਹੇਗੀ।

“ਇਹ ਜਸ਼ਨ ਉਨ੍ਹਾਂ ਕਦਰਾਂ-ਕੀਮਤਾਂ ਦੀ ਵੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੂੰ ਕੈਨੇਡੀਅਨ ਪਿਆਰੇ ਸਮਝਦੇ ਹਨ – ਆਜ਼ਾਦੀ, ਸ਼ਮੂਲੀਅਤ ਅਤੇ ਸਤਿਕਾਰ। ਇਹ ਸਾਨੂੰ ਸਿੱਖ ਧਰਮ ਦੇ ਕੈਨੇਡੀਅਨਾਂ ਦਾ ਸਾਡੇ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕਰਨ ਅਤੇ ਉਨ੍ਹਾਂ ਦੀਆਂ ਪਰੰਪਰਾਵਾਂ ਬਾਰੇ ਹੋਰ ਜਾਣਨ ਦਾ ਮੌਕਾ ਦਿੰਦਾ ਹੈ। ਕੈਨੇਡਾ ਦੀ ਵਿਭਿੰਨਤਾ ਸਾਡੀ ਤਾਕਤ ਹੈ ਅਤੇ ਇਸ ਨੇ ਸਾਡੇ ਦੇਸ਼ ਨੂੰ ਬਿਹਤਰ ਬਣਾਉਣ ਵਿੱਚ ਮਦਦ ਕੀਤੀ ਹੈ।

“ਕੈਨੇਡਾ ਸਰਕਾਰ ਦੀ ਤਰਫੋਂ, ਸੋਫੀ ਅਤੇ ਮੈਂ ਇਹ ਦਿਨ ਮਨਾ ਰਹੇ ਸਾਰੇ ਲੋਕਾਂ ਨੂੰ ਬੰਦੀ ਛੋੜ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ।”

Raja Warring ਨੇ Captain ਨੂੰ ਦਿੱਤੀ ਸਲਾਹ, ‘ਪੰਜਾਬ ਕਾਂਗਰਸ ਨਾਲ ਨਾ ਉਲਝੇ’

0

ਚੰਡੀਗੜ੍ਹ : ਪੰਜਾਬ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਿਆ ਹੈ।

ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਤੁਸੀਂ ਇੱਕ ਕੰਪ੍ਰੋਮਾਇਜ਼ ਸੀਐਮ ਸੀ ਜੋ ਇੱਕ ਕਾਲੇ ਕਾਗਜ਼ ‘ਤੇ ਕਾਲੀ ਨਾਲ ਲਿਖਣ ਵਰਗਾ ਸੀ। ਜਦੋਂ ਕਿ ਵਾਅਦੇ ਕਾਲੇ ਅਤੇ ਸਫੇਦ ਰੰਗ ‘ਚ ਦੇਣ ਦੇ ਸੀ। ਤੁਸੀਂ ਬਾਦਲ ਅਤੇ ਬੀਜੇਪੀ ਦੇ ਖਿਲਾਫ਼ ਕਦੇ ਵੀ ਕੰਫਰਟ ਜੋਨ ਤੋਂ ਬਾਹਰ ਨਹੀਂ ਆਏ। ਉਨ੍ਹਾਂ ਨੇ ਕੈਪਟਨ ਨੂੰ ਸਲਾਹ ਦਿੱਤੀ ਕਿ ਸਾਡੇ ਨਾਲ ਪੰਗਾ ਨਾ ਲੈਣ।

Dy CM Sukhjinder Randhawa ਨੇ Captian ‘ਤੇ ਸਾਧਿਆ ਨਿਸ਼ਾਨਾ, ‘ਸੱਤਾ ਦੀ ਲਾਲਸਾ ਲਈ ਪੰਜਾਬ ਦੇ ਹਿੱਤਾਂ ਨੂੰ ਕੀਤਾ ਅਣਡਿੱਠਾ’

0

ਚੰਡੀਗੜ੍ਹ : ਪੰਜਾਬ ਦੇ ਉਪ ਮੁੱਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਇੱਕ ਵਾਰ ਫਿਰ ਤੋਂ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਜਦੋਂ ਤੁਸੀਂ 2017 ‘ਚ ਸੱਤਾ ਦੀ ਵਾਗਡੋਰ ਸੰਭਾਲੀ, ਕੀ ਇਹ ਤੁਹਾਡੀ ਅਸਮਰੱਥਾ ਨਹੀਂ ਸੀ ਕਿ ਸੀਐਮ ਦੇ ਰੂਪ ‘ਚ ਤੁਸੀਂ ਰੇਤ ਮਾਫੀਆ ‘ਚ ਸ਼ਾਮਿਲ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ? ਜਾਂ ਪੰਜਾਬ ਦੇ ਰੱਖਿਅਕ ਨੇ ਆਪਣੀ ਸੱਤਾ ਦੀ ਲਾਲਸਾ ਲਈ ਰਾਜ ਦੇ ਹਿੱਤਾਂ ਨੂੰ ਅਣਡਿੱਠਾ ਕੀਤਾ।

ਇਸਦੇ ਨਾਲ ਹੀ ਰੰਧਾਵਾ ਨੇ ਕਿਹਾ ਕਿ ਕੈਪਟਨ ਨੇ ਪੀਪੀਏ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਉਹ ਆਪਣੇ ਵਾਅਦਿਆਂ ‘ਤੇ ਖਰੇ ਨਹੀਂ ਉਤਰੇ। ਮੌਜੂਦਾ ਸਰਕਾਰ ‘ਚ ਪੀਪੀਏ ਨੂੰ ਰੱਦ ਕਰਨ ਦਾ ਸਾਹਸ ਹੈ। ਇਹ ਸਾਡੇ ਇਰਾਦਿਆਂ ਦਾ ਸਮਰੱਥ ਸਬੂਤ ਹੈ ਅਤੇ ਇਹ ਸਾਡੀ ਸਰਕਾਰ ਵੱਲੋਂ ਦਿੱਤਾ ਗਿਆ ਕੋਈ ਲਾਲੀਪਾਪ ਨਹੀਂ ਹੈ।

Mohd Mustafa ਨੇ Capt. ਨੂੰ ਦਿੱਤਾ 72 ਘੰਟਿਆਂ ਦਾ ਅਲਟੀਮੇਟਮ, ‘ਨਹੀਂ ਤਾਂ ਗ੍ਰਹਿ ਮੰਤਰੀ ਅਤੇ ਵਿਜ਼ੀਲੈਂਸ ਵਿਭਾਗ ਨੂੰ ਕਰਨਗੇ ਸ਼ਿਕਾਇਤ’

0

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਰਾਜਨੀਤਿਕ ਸਲਾਹਕਾਰ ਮੋਹੰਮਦ ਮੁਸਤਫਾ ਨੇ ਇੱਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਜ਼ਿਲ੍ਹੇ ‘ਚ ਇੱਕ ਅਧਿਕਾਰੀ ਨੂੰ ਐਸਐਸਪੀ ਬਣਾਉਣ ਦੇ ਮਾਮਲੇ ‘ਚ ਕੈਪਟਨ ਦੇ ਕਰੀਬੀ ਮੰਤਰੀ ਨੇ 40 ਲੱਖ ਰੁਪਏ ਲਏ ਸਨ। ਮੁਸਤਫਾ ਨੇ ਕੈਪਟਨ ਨੂੰ 72 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ ਕਿ ਉਹ ਤੁਰੰਤ ਮੰਤਰੀ ਨੂੰ ਪੈਸੇ ਵਾਪਸ ਕਰਨ ਲਈ ਕਹਿਣ। ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਪੰਜਾਬ ਦੇ ਗ੍ਰਹਿ ਮੰਤਰੀ ਅਤੇ ਵਿਜੀਲੈਂਸ ਵਿਭਾਗ ਨੂੰ ਇਸ ਮਾਮਲੇ ਦੀ ਸ਼ਿਕਾਇਤ ਕਰਨਗੇ।

ਮੁਸਤਫਾ ਨੇ ਕਿਹਾ ਕਿ ਇੱਕ ਐਸਐਸਪੀ ਰੋਂਦੇ ਹੋਏ ਬਾਹਰ ਆਇਆ। ਉਸਨੇ ਦੱਸਿਆ ਕਿ ਕੈਪਟਨ ਦੇ ਕਰੀਬੀ ਮੰਤਰੀ ਨੇ ਉਸਨੂੰ ਜ਼ਿਲ੍ਹੇ ‘ਚ ਐਸਐਸਪੀ ਲਗਾਉਣ ਦੇ ਮਾਮਲੇ ‘ਚ ਲੱਖਾਂ ਰੁਪਏ ਲਏ ਹਨ। ਇਹ ਪੈਸੇ ਉਸਨੇ ਸਰਕਾਰੀ ਰਿਹਾਇਸ਼ ‘ਚ ਰਿਸ਼ਤੇਦਾਰ ਦੀ ਹਾਜ਼ਰੀ ‘ਚ ਦਿੱਤੇ ਸਨ। ਇਸਤੋਂ ਬਾਅਦ ਉਹ ਇਹ ਮਾਮਲਾ ਡੀਜੀਪੀ ਦੇ ਕੋਲ ਲੈ ਕੇ ਪੁੱਜੇ ਪਰ ਕੋਈ ਕਾਰਵਾਈ ਨਹੀਂ ਹੋਈ। ਮੁਸਤਫਾ ਨੇ ਕਿਹਾ ਕਿ ਕੈਪਟਨ ਦੀ ਸਰਕਾਰ ਸਾਫ਼ – ਸੁਥਰੀ ਛਵੀ ਵਾਲੀ ਸੀ, ਜਿਸਦੇ ਬਾਰੇ ‘ਚ ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਭੇਜੇ ਆਪਣੇ ਅਸਤੀਫੇ ‘ਚ ਵੀ ਲਿਖਿਆ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਕੈਪਟਨ ਨੂੰ ਉਨ੍ਹਾਂ ਦਾ ਪ੍ਰਭਾਵ ਇਸਤੇਮਾਲ ਕਰਨ ਦੀ ਅਪੀਲ ਕਰਦਾ ਹਾਂ।

ਦੀਵਾਲੀ ਵਾਲੀ ਰਾਤ ਧਰਨੇ ‘ਤੇ ਬੈਠੇ ਅਧਿਆਪਕਾਂ ਨੂੰ ਮਿਲਣ ਲਈ ਪਹੁੰਚੇ ਪਰਗਟ ਸਿੰਘ

0

ਕਿਹਾ, ਤੁਸੀਂ ਮੇਰੇ ਧੀਆਂ-ਪੁੱਤਾਂ ਵਰਗੇ ਹੋ। ਤਿਉਹਾਰਾਂ ਵਾਲੇ ਦਿਨ ਤੁਸੀਂ ਬਾਹਰ ਬੈਠੇ ਹੋ, ਤਾਂ ਮੈਂ ਦੀਵਾਲੀ ਕਿਵੇਂ ਮਨਾਵਾਂ

ਮੇਰੇ ਧੀਆਂ-ਪੁੱਤ ਸੜਕਾਂ ਉਤੇ ਬੈਠੇ ਹੋਣ, ਮੈਂ ਘਰ ਦੀਵਾਲੀ ਕਿਵੇਂ ਮਨਾ ਸਕਦਾ- ਪਰਗਟ ਸਿੰਘ

ਸਿੱਖਿਆ ਮੰਤਰੀ ਨੇ ਮੰਗਾਂ ਉਤੇ ਸਕਰਾਤਮਕ ਰਵੱਈਏ ਨਾਲ ਹਰ ਸੰਭਵ ਹੱਲ ਦਾ ਵਿਸ਼ਵਾਸ ਦਿਵਾਇਆ

ਜਲੰਧਰ : ਸਿੱਖਿਆ ਮੰਤਰੀ ਪਰਗਟ ਸਿੰਘ ਨੇ ਦੀਵਾਲੀ ਦੀ ਰਾਤ ਇਕ ਹੋਰ ਵੱਡੀ ਪਹਿਲਕਦਮੀ ਕਰਦਿਆਂ ਜਲੰਧਰ ਸਥਿਤ ਆਪਣੀ ਰਿਹਾਇਸ਼ ਕੋਲ ਧਰਨੇ ਉਤੇ ਬੈਠੇ ਬੇਰੁਜ਼ਗਾਰ ਨੌਜਵਾਨਾਂ ਨੂੰ ਖ਼ੁਦ ਮਿਲਣ ਗਏ। ਸਿੱਖਿਆ ਮੰਤਰੀ ਨੇ ਕਿਹਾ, “ਤੁਸੀ ਵੀ ਮੇਰੇ ਧੀਆਂ-ਪੁੱਤਾਂ ਵਾਂਗ ਹੋ, ਤਿਉਹਾਰ ਦੇ ਦਿਨ ਤੁਸੀ ਬਾਹਰ ਬੈਠੇ ਹੋ ਤਾਂ ਮੈਂ ਕਿਵੇਂ ਦੀਵਾਲੀ ਦੀਆਂ ਖੁਸ਼ੀਆਂ ਮਨਾ ਸਕਦਾ ਹਾਂ।”

ਪਰਗਟ ਸਿੰਘ ਨੇ ਨੌਜਵਾਨਾਂ ਨੂੰ ਮਠਿਆਈਆਂ ਵੀ ਵੰਡੀਆਂ। ਉਨ੍ਹਾਂ ਸੱਦਾ ਦਿੱਤਾ ਕਿ ਮਸਲੇ ਦਾ ਹੱਲ ਸੜਕ ਉਤੇ ਨਹੀਂ, ਗੱਲਬਾਤ ਨਾਲ ਹੀ ਹੋ ਸਕਦਾ ਹੈ ਅਤੇ ਉਹ ਉਨ੍ਹਾਂ ਦੀ ਹਰ ਗੱਲ ਸੁਣ ਕੇ ਇਸ ਨੂੰ ਸਕਰਾਤਮਕ ਤਰੀਕੇ ਨਾਲ ਹੱਲ ਕਰਨਾ ਚਾਹੁੰਦੇ ਹਨ।

ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਕਦੇ ਵੀ ਤਰਜੀਹੀ ਵਿਸ਼ਾ ਨਹੀਂ ਰਿਹਾ ਅਤੇ ਪਿਛਲੇ ਲੰਬੇ ਸਮੇਂ ਦੀਆਂ ਮਾੜੀਆਂ ਨੀਤੀਆਂ ਕਾਰਨ ਅਜੋਕੀ ਸਥਿਤੀ ਪੈਦਾ ਹੋਈ ਹੈ। ਉਨ੍ਹਾਂ ਚੀਨ-ਜਪਾਨ ਜਿਹੇ ਵਿਕਸਤ ਮੁਲਕਾਂ ਦੀ ਉਦਾਹਰਨ ਦਿੰਦਿਆਂ ਮਨੁੱਖੀ ਸਰੋਤਾਂ ਦੀ ਸੁਚੱਜੀ ਵਰਤੋਂ ਦੀ ਵਕਾਲਤ ਕੀਤੀ। ਪਰਗਟ ਸਿੰਘ ਨੇ ਕਿਹਾ ਕਿ ਜੋ ਵੀ ਉਨ੍ਹਾਂ ਦੀ ਪਹੁੰਚ ਵਿੱਚ ਹੋਇਆ ਅਤੇ ਵੱਧ ਤੋਂ ਵੱਧ ਸੰਭਵ ਹੋਇਆ, ਉਹ ਸੰਘਰਸ਼ ਕਰ ਰਹੇ ਅਧਿਆਪਕਾਂ ਤੇ ਬੇਰੁਜ਼ਗਾਰ ਨੌਜਵਾਨਾਂ ਲਈ ਕਰਨਗੇ ਕਿਉਂਕਿ ਉਨ੍ਹਾਂ ਖ਼ੁਦ ਸਿੱਖਿਆ ਵਿਭਾਗ ਮੰਗ ਕੇ ਲਿਆ। ਸਿੱਖਿਆ ਮੰਤਰੀ ਨੇ ਕਿਹਾ ਨੌਜਵਾਨ ਹਮੇਸ਼ਾ ਹੀ ਉਨ੍ਹਾਂ ਦੇ ਦਿਲ ਦੇ ਸਭ ਤੋਂ ਨੇੜੇ ਰਹੇ ਹਨ।

ਦੀਵਾਲੀ ਮੌਕੇ ਮੁੱਖ ਮੰਤਰੀ ਚੰਨੀ ਨੇ 269 ਝੁੱਗੀ ਝੌਂਪੜੀਆਂ ਵਾਲਿਆਂ ਨੂੰ ‘ਬਸੇਰਾ ਸਕੀਮ’ ਅਧੀਨ ਮਾਲਕਾਨਾ ਹੱਕ ਦਿੱਤੇ

0

ਮੁੱਖ ਮੰਤਰੀ 6 ਨਵੰਬਰ ਨੂੰ ਬੇਲਾ-ਪਨਿਆਲੀ ਪੁਲ ਦਾ ਨੀਂਹ ਪੱਥਰ ਰੱਖਣਗੇ

ਚਮਕੌਰ ਸਾਹਿਬ : ਦੀਵਾਲੀ ਦੇ ਸ਼ੁੱਭ ਮੌਕੇ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚਮਕੌਰ ਸਾਹਿਬ ਵਿਖੇ ‘ਬਸੇਰਾ ਸਕੀਮ’ ਅਧੀਨ ਝੁੱਗੀ ਝੌਂਪੜੀਆਂ ਵਿਚ ਜੀਵਨ ਬਸਰ ਕਰ ਰਹੇ 269 ਲਾਭਪਾਤਰੀਆਂ ਨੂੰ ਆਰਜ਼ੀ ਰਿਹਾਇਸ਼ ਦੇ ਪੱਕੇ ਮਾਲਕਾਨਾ ਹੱਕ ਦਿੱਤੇ ਗਏ। ਮੁੱਖ ਮੰਤਰੀ ਚੰਨੀ ਨੇ ਖੁਦ ਇੰਦਰਾ ਕਲੋਨੀ ਦੇ ਕੁੱਝ ਗਰੀਬ ਲੋਕਾਂ ਦੇ ਘਰਾਂ ਵਿਚ ਜਾ ਕੇ ਦੀਵੇ ਜਗਾਏ ਅਤੇ ਉਨ੍ਹਾਂ ਨੂੰ ਘਰਾਂ ਦੇ ਮਾਲਕਾਨਾਂ ਹੱਕਾਂ ਦੀਆਂ ਸੰਨਦਾ ਸੌਂਪੀਆਂ।ਇਸ ਉਪਰੰਤ ਬਾਕੀ ਲੋਕਾਂ ਨੂੰ ਸਿਟੀ ਸੈਂਟਰ ਵਿਖੇ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਇੰਦਰਾ ਕਲੋਨੀ ਦੇ ਵਾਸੀਆਂ ਨੂੰ ਘਰਾਂ ਦੇ ਮਾਲਕਾਨਾਂ ਹੱਕਾਂ ਦੀਆਂ ਸੰਨਦਾ ਦਿੱਤੀਆਂ। ਇਥੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਰਾਜ ਸਰਕਾਰ ਦੀ ਜ਼ਮੀਨ `ਤੇ ਝੁੱਗੀ ਝੌਂਪੜੀਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ ਦੀ ਬਸੇਰਾ ਸਕੀਮਾ ਨਾਲ ਲੋੜਵੰਦ ਲੋਕਾਂ ਦਾ ਆਪਣਾ ਘਰ ਹੋਣ ਦਾ ਸੁਪਨਾ ਪੂਰਾ ਹੋ ਰਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸੂਬੇ ਵਿਚ ਬਸੇਰਾ ਸਕੀਮ ਤਹਿਤ ਸਾਰੇ ਯੋਗ ਲਾਭਪਾਤਰਾਂ ਨੂੰ ਜਲਦ ਕਵਰ ਕੀਤਾ ਜਾਵੇਗਾ ਜਿਸ ਲਈ ਇਸ ਸਬੰਧੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਵਿਚ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਵੀ ਘਰਾਂ ਦੇ ਮਾਲਕਾਨਾ ਹੱਕ ਦੇਣ ਲਈ ਡਰੋਨ ਮੈਪਇੰਗ ਚੱਲ ਰਹੀ ਹੈ ਅਤੇ ਜਲਦ ਉਨਾਂ ਨੂੰ ਵੀ ਘਰਾਂ ਦੀ ਮਲਕੀਅਤ ਦੇ ਹੱਕ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਮੱਧ ਵਰਗੀ ਲੋਕਾਂ ਆਰਥਿਕ ਤੌਰ ‘ਤੇ ਵੱਡੀ ਸੱਟ ਵੱਜੀ ਹੈ ਅਤੇ ਕੇਂਦਰ ਸਰਕਾਰ ਵਲੋਂ ਲਗਾਤਾਰ ਪਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਇਆਂ ਜਾ ਰਹੀਆਂ ਹਨ ਜਿਸ ਨੇ ਪੂਰੇ ਦੇਸ਼ ਵਿਚ ਮਹਿੰਗਾਈ ਨੇ ਰਿਕਾਰਡ ਤੋੜ ਦਿੱਤੇ ਹਨ। ਵਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਬਿਜਲੀ ਦਰਾਂ ਵਿੱਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਪੰਜਾਬ ਦੇ ਲੋਕਾਂ ਲਈ ਦੀਵਾਲੀ ਦਾ ਵੱਡਾ ਤੋਹਫਾ ਦਿੱਤਾ ਗਿਆ ਹੈ। ਇਸ ਕਟੌਤੀ ਨਾਲ ਆਮ ਜਨਤਾ ਨੂੰ ਲੋੜੀਂਦੀ ਰਾਹਤ ਮਿਲੇਗੀ। ਇਸ ਨਾਲ ਸੂਬੇ ਦੇ ਕੁੱਲ 71.75 ਲੱਖ ਘਰੇਲੂ ਖਪਤਕਾਰਾਂ ਵਿੱਚੋਂ 69 ਲੱਖ ਖਪਤਕਾਰਾਂ ਨੂੰ ਲਾਭ ਹੋਵੇਗਾ। ਇਸ ਮੌਕੇ ਮੁੱਖ ਮੰਤਰੀ ਨੇ ਸ੍ਰੀ ਚਮਕੌਰ ਸਾਹਿਬ ਦੀਆਂ ਸਾਰੀਆਂ ਸਟਰੀਟ ਲਾਈਟਾਂ ਨੂੰ ਬਦਲ ਕੇ ਐਲ.ਈ.ਡੀ ਲਾਈਟਾਂ ਲਾਉਣ ਲਈ 2.50 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ ਤਾਂ ਜੋ ਇਸ ਤਿਹਿਾਸਕ ਸ਼ਹਿਰ ਦੀ ਦਿੱਖ ਨੂੰ ਪੂਰੀ ਤਰਾਂ ਨਾਲ ਬਦਲਿਆ ਜਾ ਸਕੇ।

ਉਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਇਲਾਕੇ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਤਲੁੱਜ ਦਰਿਆ ’ਤੇ ਬੇਲਾ-ਪਨਿਆਲੀ ਪੁਲ ਦਾ ਨੀਂਹ ਪੱਥਰ 6 ਨਵੰਬਰ ਨੂੰ ਰੱਖਿਆ ਜਾਵੇਗਾ। ਜਿਸ ਲਈ 70 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਉਨ੍ਹਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਦੀ ਜ਼ਮੀਨ ਇਸ ਪੁਲ ਦੀ ਉਸਾਰੀ ਲਈ ਐਕਵਾਇਰ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਪੰਜਾਬ ਦੀ ਤਰੱਕੀ ਅਤੇ ਸੁਨਹਿਰੇ ਭਵਿੱਖ ਲਈ ਅਰਦਾਸ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਸ੍ਰੀ ਅਜੋਏ ਕੁਮਾਰ ਸਿਨਹਾ ਪ੍ਰਮੁੱਖ ਸਕਤਰ ਸਥਾਨਕ ਸਰਕਾਰਾਂ, ਸ੍ਰੀ ਪੁਨੀਤ ਗੋਇਲ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ, ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ, ਵੀ.ਕੇ ਸੋਨੀ ਐਸ ਐਸ ਪੀ ਰੂਪਨਗਰ ਅਤੇ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਸਮਸ਼ੇਰ ਸਿੰਘ ਭੰਗੂ ਵੀ ਮੌਜੂਦ ਸਨ।

PM ਮੋਦੀ ਦੀਵਾਲੀ ਮਨਾਉਣ ਜੰਮੂ-ਕਸ਼ਮੀਰ ਪੁੱਜੇ,ਫ਼ੌਜ ਦੇ ਜਵਾਨਾਂ ਨਾਲ ਕੀਤੀ ਮੁਲਾਕਾਤ

0

ਜੰਮੂ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਫ਼ੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਉਣ ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਪਹੁੰਚੇ। ਇੱਥੇ ਉਨ੍ਹਾਂ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਉਥੇ ਮੋਜੂਦ ਜਵਾਨਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਪ੍ਰਧਾਨ ਮੰਤਰੀ ਵੀ ਉਤਸ਼ਾਹਤ ਸਨ ਅਤੇ ਉੱਥੇ ਮੌਜੂਦ ਫ਼ੌਜੀ ਜਵਾਨ ਵੀ ਉਨ੍ਹਾਂ ਦੀ ਹਾਜ਼ਰੀ ਤੋਂ ਖੁਸ਼ ਨਜ਼ਰ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਹਮੇਸ਼ਾ ਹੀ ਜਵਾਨਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਉਂਦੇ ਹਨ। ਇਸ ਵਾਰ ਦੀ ਦੀਵਾਲੀ ਰਾਜੌਰੀ ਦੇ ਨੌਸ਼ਹਿਰਾ ਸੈਕਟਰ ’ਚ ਹੈ। ਪ੍ਰਧਾਨ ਮੰਤਰੀ ਫ਼ੌਜੀ ਜਵਾਨਾਂ ਨੂੰ ਜਾ ਕੇ ਮਿਲਦੇ ਹਨ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹਨ।