Home Blog Page 2295

IndiGo flights ਨੇ ਯਾਤਰੀਆਂ ਨੂੰ ਦਿੱਤੀ ਨਵੀਂ ਸਹੂਲਤ

0

ਇੰਡੀਗੋ ਨੇ ਆਪਣੇ ਯਾਤਰੀਆਂ ਲਈ ਵਿਸ਼ੇਸ਼ ਸੇਵਾ ਸ਼ੁਰੂ ਕੀਤੀ ਹੈ। ਇਸ ਸੇਵਾ ਤਹਿਤ ਤੁਹਾਡਾ ਸਾਮਾਨ ਤੁਹਾਡੇ ਘਰੋਂ ਲਿਜਾ ਕੇ ਉਸ ਜਗ੍ਹਾ ਤੱਕ ਪਹੁੰਚਾਇਆ ਜਾਵੇਗਾ ਜਿੱਥੇ ਤੁਸੀਂ ਜਾ ਰਹੇ ਹੋ। ਇਸ ਨਵੀਂ ਸਹੂਲਤ ਨਾਲ ਯਾਤਰਾ ਕਰਨੀ ਸੁਖ਼ਾਲੀ ਹੋ ਜਾਵੇਗੀ। ਇਸ ਨਾਲ ਘਰੋਂ ਸਾਮਾਨ ਚੁੱਕ ਕੇ ਲੈ ਜਾਣਾ, ਪੋਰਟਰ ਦਾ ਖਰਚਾ, ਘਰ ਤੋਂ ਏਅਰਪੋਰਟ ਤੱਕ ਸਾਮਾਨ ਲਿਆਉਣਾ ਅਤੇ ਫਿਰ ਕਨਵੇਅਰ ਬੈਲਟ ‘ਤੇ ਚੜ੍ਹਨਾ ਅਤੇ ਉਡੀਕ ਕਰਨੀ ਵਰਗੀ ਚਿੰਤਾ ਤੋਂ ਮੁਕਤੀ ਮਿਲ ਜਾਵੇਗੀ।

ਇਸ ਸੰਬੰਧ ‘ਚ ਇੰਡੀਗੋ ਨੇ ਕਿਹਾ ਹੈ ਕਿ ਉਹ ਡੋਰ-ਟੂ-ਡੋਰ ਬੈਗੇਜ ਟ੍ਰਾਂਸਫਰ ਸੇਵਾ ਸ਼ੁਰੂ ਕਰ ਰਹੇ ਹਨ। ਜਿੱਥੋਂ ਯਾਤਰਾ ਸ਼ੁਰੂ ਹੋ ਰਹੀ ਹੈ, ਉਥੋਂ ਸਾਮਾਨ ਸੁਰੱਖਿਅਤ ਢੰਗ ਨਾਲ ਚੁੱਕਿਆ ਜਾਵੇਗਾ ਅਤੇ ਤੁਹਾਡੀ ਮੰਜ਼ਿਲ ‘ਤੇ ਪਹੁੰਚਾਇਆ ਜਾਵੇਗਾ।

ਇਹ ਸਹੂਲਤ ਇਨ੍ਹਾਂ ਸ਼ਹਿਰਾਂ ਵਿਚ ਉਪਲੱਬਧ ਹੋਵੇਗੀ

ਇੰਡੀਗੋ ਦੀ ਇਹ ਵਿਸ਼ੇਸ਼ ਸੇਵਾ ਫਿਲਹਾਲ ਬੈਂਗਲੁਰੂ, ਦਿੱਲੀ, ਹੈਦਰਾਬਾਦ ਅਤੇ ਮੁੰਬਈ ਲਈ ਸ਼ੁਰੂ ਕੀਤੀ ਗਈ ਹੈ। ਇੰਡੀਗੋ ਨੇ ਕਿਹਾ ਹੈ ਕਿ ਗਾਹਕ ਦੇ ਸਾਮਾਨ ਨੂੰ ਕੁਸ਼ਲਤਾ ਅਤੇ ਸੁਰੱਖਿਅਤ ਢੰਗ ਨਾਲ ਚੁੱਕਿਆ ਜਾਂਦਾ ਹੈ ਅਤੇ ਯਾਤਰੀਆਂ ਦੀ ਮੰਜ਼ਿਲ ਤੱਕ ਪਹੁੰਚਾਇਆ ਜਾਂਦਾ ਹੈ।

ਇਸ ਦੇ ਨਾਲ ਹੀ ਇਸ ਸਹੂਲਤ ਲਈ ਯਾਤਰੀਆਂ ਨੂੰ ਸਿਰਫ਼ 325 ਰੁਪਏ ਦੇਣੇ ਹੋਣਗੇ। ਇਸ ਸੇਵਾ ਦਾ ਨਾਮ 6eBagport ਹੈ, ਜਿਸ ਰਾਹੀਂ ਗਾਹਕ ਫਲਾਈਟ ਦੇ ਉਡਾਣ ਭਰਨ ਤੋਂ 24 ਘੰਟੇ ਪਹਿਲਾਂ ਸਮਾਨ ਦੀ ਸੇਵਾ ਦਾ ਲਾਭ ਲੈ ਸਕਦੇ ਹਨ। ਇਸ ਸੇਵਾ ਲਈ ਕੰਪਨੀ ‘ਕਾਰਟਰਪੋਰਟਰ’ ਨਾਲ ਸਾਂਝੇਦਾਰੀ ਕਰੇਗੀ।

ਭਾਰਤੀ ਕ੍ਰਿਕੇਟਰ KL Rahul ਨੇ Athiya ਦੇ ਨਾਲ ਆਪਣੇ ਰਿਸ਼ਤੇ ਨੂੰ ਕੀਤਾ ਆਫੀਸ਼ੀਅਲ, ਸ਼ੇਅਰ ਕੀਤੀਆਂ ਖ਼ੂਬਸੂਰਤ ਤਸਵੀਰਾਂ

0

ਨਵੀਂ ਦਿੱਲੀ : ਭਾਰਤੀ ਕ੍ਰਿਕੇਟਰ ਕੇਐਲ ਰਾਹੁਲ ਨੇ ਬਾਲੀਵੁਡ ਅਦਾਕਾਰਾ Athiya ਦੇ ਨਾਲ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਕਰ ਦਿੱਤਾ ਹੈ। ਦਰਅਸਲ ਕੇਐਲ ਰਾਹੁਲ ਨੇ ਅਥਿਆ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਵਧਾਈ ਦਿੱਤੀ ਅਤੇ ਇਸਦੇ ਨਾਲ ਹੀ ਹਾਰਟ ਇਮੋਜੀ ਵੀ ਬਣਾਇਆ।

ਪਹਿਲੀ ਫੋਟੋ ‘ਚ ਰਾਹੁਲ ਨੇ ਅਥਿਆ ਦੇ ਮੋਢੇ ‘ਤੇ ਹੱਥ ਰੱਖਿਆ ਹੋਇਆ ਹੈ, ਜਦੋਂ ਕਿ ਦੂਜੀ ਫੋਟੋ ‘ਚ ਦੋਵੇਂ ਜੀਭ ਕੱਢਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਪੋਸਟ ਦੇ ਰਿਪਲਾਈ ‘ਚ ਅਥਿਆ ਨੇ ਦਿਲ ਵਾਲਾ ਇਮੋਜੀ ਪੋਸਟ ਕੀਤਾ ਹੈ। ਉਥੇ ਹੀ ਫੈਂਨਜ਼ ਇਸ ਕਿਊਟ ਕਪਲ ਨੂੰ ਵਧਾਈਆਂ ਦੇ ਰਹੇ ਹਨ।

ਪੰਜਾਬ ਦੇ CM ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਅਕਾਲੀਆਂ ਦੀ ਹੋਈ ਗ੍ਰਿਫ਼ਤਾਰੀ

0

ਅੱਜ ਅਕਾਲੀ ਦਲ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ।ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਸਮੇਤ 100 ਅਕਾਲੀ ਵਰਕਰਾਂ ਨੂੰ ਪੁਲਿਸ ਨੇ ਘੇਰ ਲਿਆ। ਸੁਖਬੀਰ ਬਾਦਲ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ‘ਤੇ ਲਗਾਇਆ ਗਿਆ। ਹੁਣ ਤੱਕ ਦਾ ਸਭ ਤੋਂ ਵੱਧ ਸੂਬਾਈ ਵੈਟ ਹੈ। ਅਸੀਂ ਉਦੋਂ ਤੱਕ ਨਹੀਂ ਝੁਕਵਾਂਗੇ ਜਦੋਂ ਤੱਕ ਵੈਟ 10 ਰੁਪਏ ਪ੍ਰਤੀ ਲੀਟਰ ਨਹੀਂ ਘਟਾਇਆ ਜਾਂਦਾ।

ਇੱਕ ਆਲੂ ਦਾ ਭਾਰ 8 ਕਿੱਲੋ, ਅਜੀਬੋ ਗਰੀਬ ਆਕਾਰ ਦੇ ਨਾਲ ਹੋ ਸਕਦੈ ਦੁਨੀਆ ‘ਚ ‘ਸਭ ਤੋਂ ਵੱਡਾ’

0

ਨਿਊਜ਼ੀਲੈਂਡ ਵਿਚ ਹੈਮਿਲਟਨ ਨੇੜੇ ਇੱਕ ਪਲਾਂਟ ਤੋਂ 7.8 ਕਿਲੋਗ੍ਰਾਮ ਆਲੂ ਨਿਕਲਿਆ ਹੈ ਜੋ ਦੁਨੀਆ ਦਾ ਸਭ ਤੋਂ ਵੱਡਾ ਆਲੂ ਹੋ ਸਕਦਾ ਹੈ । ਇਹ ਆਲੂ ਬੀਤੀ 30 ਅਗਸਤ ਨੂੰ ਕੋਲਿਨ ਅਤੇ ਡੋਨਾ ਕ੍ਰੇਗ – ਬ੍ਰਾਊਨ ਨਾਂ ਦੇ ਜੋੜੇ ਦੇ ਬਾਗ ਵਿੱਚੋਂ ਨਿਕਲਿਆ ਸੀ। ਕੋਲਿਨ ਨੇ ਕਿਹਾ , ਜਦੋਂ ਅਸੀਂ ਆਪਣੇ ਬਾਗ ਵਿੱਚ ਖੋਦਾਈ ਕਰ ਰਹੇ ਸੀ ਉਦੋਂ ਸਾਨੂੰ ਇਹ ਵੱਡਾ ਆਲੂ ਮਿਲਿਆ। ਪਹਿਲਾਂ ਤਾਂ ਸਾਨੂੰ ਵਿਸ਼ਵਾਸ ਨਹੀਂ ਹੋਇਆ ਕਿ ਇਹ ਆਲੂ ਹੈ ਪਰ ਬਾਅਦ ਵਿੱਚ ਇਸ ਨੂੰ ਪੁੱਟਣ ਤੇ ਇਹ ਆਲੂ ਹੀ ਨਿਕਲਿਆ।

ਕੋਲਿਨ ਅਤੇ ਡੋਨਾ ਕ੍ਰੇਗ – ਬ੍ਰਾਊਨ ਦੇ ਬਾਗ ਵਿਚ ਲੱਗੇ ਪੌਦੇ ਤੋਂ ਆਲੂ ਨਿਕਲਣ ਤੋਂ ਬਾਅਦ ਦੋਵੇਂ ਇਸ ਖੇਤਰ ਵਿੱਚ ਮਸ਼ਹੂਰ ਹੋ ਗਏ ਹਨ। ਦੋਵਾਂ ਨੇ ਇਸ ਆਲੂ ਦਾ ਨਾਂ ਡੌਗ ( Doug ) ਰੱਖਿਆ ਹੈ। ਸਭ ਤੋਂ ਭਾਰੇ ਆਲੂ ਲਈ ਮੌਜੂਦਾ ਗਿਨੀਜ਼ ਵਰਲਡ ਰਿਕਾਰਡ ਬ੍ਰਿਟੇਨ ਵਿੱਚ 2011 ਵਿੱਚ ਸਾਹਮਣੇ ਆਏ ਇਕ ਆਲੂ ਦਾ ਹੈ ਜਿਸ ਦਾ ਵਜ਼ਨ 5 ਕਿਲੋਗ੍ਰਾਮ ਤੋਂ ਘੱਟ ਸੀ। ਜੋੜੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡੌਗ ਨੂੰ ਰਜਿਸਟਰ ਕਰਾਉਣ ਲਈ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਨੂੰ ਅਰਜ਼ੀ ਭੇਜੀ ਹੈ। ਹਾਲਾਂਕਿ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਤੋਂ ਇਸ ਸਬੰਧ ਵਿਚ ਉਨ੍ਹਾਂ ਨੂੰ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ।

Delhi Pollution : ਅੱਜ ਵੀ ਖਤਰਨਾਕ ਪੱਧਰ ‘ਤੇ ਪਹੁੰਚਿਆ ਪ੍ਰਦੂਸ਼ਣ, 5 ਸਾਲ ਦਾ ਟੁੱਟਿਆ ਰਿਕਾਰਡ

0

ਨਵੀਂ ਦਿੱਲੀ : ਦਿੱਲੀ ਐਨਸੀਆਰ ‘ਚ ਅੱਜ ਵੀ ਪ੍ਰਦੂਸ਼ਣ ਨਾਲ ਬੁਰਾ ਹਾਲ ਹੈ। ਸ਼ਨੀਵਾਰ ਸਵੇਰੇ – ਸਵੇਰੇ ਰਾਜਧਾਨੀ ਸਮੇਤ ਐਨਸੀਆਰ ਦੇ ਸਾਰੇ ਇਲਾਕੇ ਪ੍ਰਦੂਸ਼ਣ ਦੀ ਚਾਦਰ ‘ਚ ਲਿਪਟੇ ਨਜ਼ਰ ਆਏ। ਦਿੱਲੀ ‘ਚ ਹਵਾ ਗੁਣਵੱਤਾ (Air Quality Index) 400 ਤੋਂ ਉੱਤੇ ਹੈ ਜੋ ਕਾਫ਼ੀ ਖਤਰਨਾਕ ਮੰਨਿਆ ਜਾਂਦਾ ਹੈ। ਉਥੇ ਹੀ ਦਿੱਲੀ ਸਰਕਾਰ ਨੇ ਵੱਧਦੇ ਪ੍ਰਦੂਸ਼ਣ ਲਈ ਪਟਾਕਿਆਂ ਅਤੇ ਪਰਾਲੀ ਜਲਾਉਣ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਬੰਦੀ ਦੇ ਬਾਵਜੂਦ ਵੀਰਵਾਰ ਨੂੰ ਦੀਵਾਲੀ ਦੇ ਮੌਕੇ ਖੂਬ ਪਟਾਕੇ ਚੱਲਣ ਅਤੇ ਗੁਆਂਢੀ ਸੂਬਿਆਂ ਵਿਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਵਾਧੇ ਦੀ ਵਜ੍ਹਾ ਨਾਲ ਦਿੱਲੀ ’ਚ ਹਵਾ ਗੁਣਵੱਤਾ ਪਿਛਲੇ 5 ਸਾਲਾਂ ’ਚ ਸਭ ਤੋਂ ਖਰਾਬ ਪੱਧਰ ’ਤੇ ਪਹੁੰਚ ਗਈ ਹੈ।

ਦੱਸ ਦੇਈਏ ਕਿ ਭਾਰਤੀ ਮੌਸਮ ਵਿਭਾਗ ਨੇ ਸੰਭਾਵਨਾ ਜ਼ਾਹਰ ਕੀਤੀ ਸੀ ਕਿ ਨਵੰਬਰ ਦੇ ਸ਼ੁਰੂਆਤੀ ਦਿਨਾਂ ਵਿਚ ਦਿੱਲੀ ਦੀ ਹਵਾ ਬੇਹੱਦ ਖਰਾਬ ਰਹੇਗੀ। ਮੌਸਮ ਵਿਭਾਗ ਨੇ ਕਿਹਾ ਸੀ ਕਿ ਦਿੱਲੀ ਦੀ ਏਅਰ ਕੁਆਲਿਟੀ 4 ਨਵੰਬਰ ਤੱਕ ਬੇਹੱਦ ਖਰਾਬ ਰਹਿ ਸਕਦੀ ਹੈ। ਇਸ ਤੋਂ ਬਾਅਦ 5 ਅਤੇ 6 ਨਵੰਬਰ ਨੂੰ ਹੋਰ ਵੀ ਜ਼ਿਆਦਾ ਖਰਾਬ ਹੋ ਸਕਦੀ ਹੈ। ਪ੍ਰਿਥਵੀ ਵਿਗਿਆਨ ਮੰਤਰਾਲਾ ਦੀ ਹਵਾ ਗੁਣਵੱਤਾ ਪੂਰਵ ਅਨੁਮਾਨ ਏਜੰਸੀ ‘ਸਫਰ’ ਨੇ ਦੱਸਿਆ ਕਿ ਪਰਾਲੀ ਸਾੜਨ ਦੀ ਵਜ੍ਹਾ ਨਾਲ ਸ਼ੁੱਕਰਵਾਰ ਨੂੰ ਦਿੱਲੀ ਦੇ ਪ੍ਰਦੂਸ਼ਣ ’ਚ ਪੀਐੱਮ-2.5 ਦਾ ਯੋਗਦਾਨ 36 ਫ਼ੀਸਦੀ ਸੀ, ਜੋ ਕਿ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਹੈ। ਦੱਸਣਯੋਗ ਹੈ ਕਿ 0 ਤੋਂ 50 ਦਰਮਿਆਨ ਹਵਾ ਗੁਣਵੱਤਾ ਨੂੰ ਚੰਗਾ, 51 ਤੋਂ 100 ਦਰਮਿਆਨ ਨੂੰ ਤਸੱਲੀਬਖਸ਼, 101 ਤੋਂ 200 ਦਰਮਿਆਨ ਨੂੰ ਦਰਮਿਆਨਾ, 201 ਤੋਂ 300 ਦਰਮਿਆਨ ਨੂੰ ਖਰਾਬ, 301 ਤੋਂ 400 ਦਰਮਿਆਨ ਨੂੰ ਬਹੁਤ ਖਰਾਬ ਅਤੇ 401 ਤੋਂ 500 ਦੇ ਦਰਮਿਆਨ ਨੂੰ ਗੰਭੀਰ ਮੰਨਿਆ ਜਾਂਦਾ ਹੈ।

ਕੇਂਦਰ ਸਰਕਾਰ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ, ਖਾਣਾ ਬਣਾਉਣ ਵਾਲੇ ਤੇਲ ‘ਤੇ ਬੇਸਿਕ ਡਿਊਟੀ ‘ਚ ਕੀਤੀ ਕਟੌਤੀ

0

ਕੇਂਦਰ ਸਰਕਾਰ ਨੇ ਦੀਵਾਲੀ ਵਾਲੇ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟੀਆਂ ਸਨ।ਇਸ ਤੋਂ ਬਾਅਦ ਹੁਣ ਰਸੋਈ ਦੇ ਤੇਲ ਦੀਆਂ ਕੀਮਤਾਂ ‘ਚ ਲੋਕਾਂ ਨੂੰ ਰਾਹਤ ਦਿੱਤੀ ਹੈ। ਸਰਕਾਰ ਨੇ ਕੱਚੇ ਪਾਮ ਤੇਲ, ਕੱਚੇ ਸੋਇਆਬੀਨ ਤੇਲ ਅਤੇ ਕੱਚੇ ਸੂਰਜਮੁਖੀ ਤੇਲ ‘ਤੇ ਬੇਸਿਕ ਡਿਊਟੀ 2.5 ਫੀਸਦੀ ਤੋਂ ਘਟਾ ਕੇ ਜ਼ੀਰੋ ਕਰ ਦਿੱਤੀ ਹੈ। ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।

ਇਨ੍ਹਾਂ ਤੇਲਾਂ ‘ਤੇ ਖੇਤੀ ਸੈੱਸ ਨੂੰ ਕੱਚੇ ਪਾਮ ਤੇਲ ਲਈ 20 ਫੀਸਦੀ ਤੋਂ ਘਟਾ ਕੇ 7.5 ਫੀਸਦੀ ਅਤੇ ਕੱਚੇ ਸੋਇਆਬੀਨ ਤੇਲ ਅਤੇ ਕੱਚੇ ਸੂਰਜਮੁਖੀ ਤੇਲ ‘ਤੇ 5 ਫੀਸਦੀ ਕਰ ਦਿੱਤਾ ਗਿਆ ਹੈ।

ਇਸ ਕਟੌਤੀ ਤੋਂ ਬਾਅਦ ਕੱਚੇ ਪਾਮ ਤੇਲ ‘ਤੇ ਕੁੱਲ ਡਿਊਟੀ 7.5 ਫੀਸਦੀ ਅਤੇ ਕੱਚੇ ਸੋਇਆਬੀਨ ਤੇਲ ਅਤੇ ਕੱਚੇ ਸੂਰਜਮੁਖੀ ਤੇਲ ‘ਤੇ 5 ਫੀਸਦੀ ਹੈ।

ਇਸ ਦੇ ਨਾਲ ਹੀ ਆਰਬੀਡੀ ਪਾਮੋਲਿਨ ਤੇਲ, ਰਿਫਾਇੰਡ ਸੋਇਆਬੀਨ ਅਤੇ ਰਿਫਾਇੰਡ ਸੂਰਜਮੁਖੀ ਤੇਲ ‘ਤੇ ਬੇਸਿਕ ਡਿਊਟੀ ਮੌਜੂਦਾ 32.5 ਫੀਸਦੀ ਤੋਂ ਘਟਾ ਕੇ 17.5 ਫੀਸਦੀ ਕਰ ਦਿੱਤੀ ਗਈ ਹੈ। ਕਟੌਤੀ ਤੋਂ ਪਹਿਲਾਂ ਕੱਚੇ ਖਾਣ ਵਾਲੇ ਤੇਲ ‘ਤੇ ਖੇਤੀ ਸੈੱਸ 20 ਫੀਸਦੀ ਸੀ।

ਇਸ ਕਟੌਤੀ ਤੋਂ ਬਾਅਦ ਕੱਚੇ ਪਾਮ ਤੇਲ ‘ਤੇ 8.25 ਫੀਸਦੀ, ਕੱਚੇ ਸੋਇਆਬੀਨ ਤੇਲ ਅਤੇ ਕੱਚੇ ਸੂਰਜਮੁਖੀ ਤੇਲ ‘ਤੇ 5.5 ਫੀਸਦੀ ਡਿਊਟੀ ਲਗਾਈ ਜਾਵੇਗੀ।

30 ਨਵੰਬਰ ਤੋਂ ਬਾਅਦ ਦੇਸ਼ ‘ਚ ਬੰਦ ਹੋ ਜਾਵੇਗੀ ਇਹ ਯੋਜਨਾ

0

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀ. ਐੱਮ. ਜੀ. ਕੇ. ਏ. ਵਾਈ.) ਤਹਿਤ ਗਰੀਬਾਂ ਨੂੰ ਨਵੰਬਰ ਤੋਂ ਬਾਅਦ ਮੁਫਤ ਰਾਸ਼ਨ ਸ਼ਾਇਦ ਨਹੀਂ ਮਿਲੇਗਾ ਕਿਉਂਕਿ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਸਕੱਤਰ ਸੁਧਾਂਸ਼ੂ ਪਾਂਡੇ ਨੇ ਕਿਹਾ ਕਿ ਇਸ ਸਕੀਮ ਦੇ ਤਹਿਤ ਮੁਫਤ ਰਾਸ਼ਨ ਵੰਡ ਨੂੰ ਨਵੰਬਰ ਤੋਂ ਅੱਗੇ ਵਧਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਪਟੜੀ ’ਤੇ ਪਰਤ ਰਹੀ ਹੈ ਇਸ ਲਈ ਮੁਫਤ ਰਾਸ਼ਨ ਦੇਣ ਦੀ ਯੋਜਨਾ ਨੂੰ ਅੱਗੇ ਵਧਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ।

ਕੋਰੋਨਾ ਸੰਕਟ ਦੌਰਾਨ ਪਿਛਲੇ ਸਾਲ ਤੋਂ ਹੀ ਕੇਂਦਰ ਸਰਕਾਰ ਵੱਲੋਂ ਇਸ ਸਕੀਮ ਦੇ ਤਹਿਤ ਗਰੀਬ ਪਰਿਵਾਰਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਐਲਾਨ ਪਿਛਲੇ ਸਾਲ ਮਾਰਚ ’ਚ ਕੀਤਾ ਗਿਆ ਸੀ। ਸ਼ੁਰੂ ਵਿਚ ਇਹ ਯੋਜਨਾ ਅਪ੍ਰੈਲ-ਜੂਨ 2020 ਦੀ ਮਿਆਦ ਲਈ ਸ਼ੁਰੂ ਕੀਤੀ ਗਈ ਸੀ ਪਰ ਬਾਅਦ ’ਚ ਇਸ ਨੂੰ 30 ਨਵੰਬਰ 2021 ਤੱਕ ਵਧਾ ਦਿੱਤਾ ਗਿਆ ਸੀ।

ਇਸ ਯੋਜਨਾ ਦੇ ਤਹਿਤ 80 ਕਰੋੜ ਤੋਂ ਵੱਧ ਲੋਕਾਂ ਨੂੰ ਪ੍ਰਤੀ ਮਹੀਨਾ 5 ਕੋਲ ਮੁਫਤ ਕਣਕ/ਚੌਲਾਂ ਦੇ ਨਾਲ-ਨਾਲ 1 ਕਿਲੋ ਮੁਫਤ ਸਾਬਤ ਛੋਲੇ ਹਰੇਕ ਪਰਿਵਾਰ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ 80 ਕਰੋੜ ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਰਾਸ਼ਨ ਦੀ ਪਛਾਣ ਕੀਤੀ ਗਈ ਹੈ। ਰਾਸ਼ਨ ਦੀਆਂ ਦੁਕਾਨਾਂ ਦੇ ਮਾਧਿਅਮ ਰਾਹੀਂ ਵੰਡੇ ਜਾਣ ਵਾਲੇ ਸਬਸਿਡੀ ਵਾਲੇ ਅਨਾਜ ਤੋਂ ਇਲਾਵਾ ਮੁਫਤ ਰਾਸ਼ਨ ਦਿੱਤਾ ਜਾਂਦਾ ਹੈ।