Home Blog Page 2286

ਸ. ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

0

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਐਸ.ਓ.ਆਈ ਦੇ ਸਰਪ੍ਰਸਤ ਸ. ਭੀਮ ਸਿੰਘ ਵੜੈਚ ਅਤੇ ਪ੍ਰਧਾਨ ਸ. ਅਰਸ਼ਦੀਪ ਸਿੰਘ ਰੋਬਿਨ ਬਰਾੜ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਹਨਾਂ ਮਿਹਨਤੀ ਵਿਦਿਆਰਥੀ ਆਗੂਆਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਹੈ ਗਿਆ ਹੈ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :-
ਜਿਹਨਾਂ ਵਿਦਿਆਰਥੀ ਆਗੂਆਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ੍ਰੀ ਮਨੂ ਸੇਖੋਂ ਲੰਬੀ, ਸ੍ਰੀ ਰੂਬਲ ਧਲਿਓ ਮਾਨਸਾ ਅਤੇ ਸ. ਮਾਰਸ਼ਲਦੀਪ ਸਿੰਘ ਜੈਤੋ ਦੇ ਨਾਮ ਸ਼ਾਮਲ ਹਨ।

ਜਿਹਨਾਂ ਵਿਦਿਆਰਥੀ ਆਗੂਆਂ ਨੂੰ ਐਸ.ਓ.ਆਈ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਪੁਸ਼ਕਰ ਸਿੰਘ ਬਰਾੜ ਸ੍ਰੀ ਮੁਕਤਸਰ ਸਾਹਿਬ, ਸ਼ ਗੁਰਵਿੰਦਰ ਸਿੰਘ ਗੋਨੀ ਨਕੋਦਰ, ਸ. ਕਰਨਬੀਰ ਸਿੰਘ ਪਟਿਆਲਾ, ਸ਼੍ਰੀ ਕੁਨਾਲ ਵਸ਼ਿਸ਼ਟ ਰੋਪੜ੍ਹ, ਸ਼ੀ੍ਰ ਗੌਰਵ ਅਨੇਜਾ ਪਟਿਆਲਾ, ਸ਼੍ਰੀ ਸੰਦੀਪ ਰੱਲਾ ਮਾਨਸਾ, ਸ. ਕੁਲਜੀਤ ਸਿੰਘ ਬਿੱਟੂ ਬੋਹਾ, ਸ. ਨਿਰਮਲ ਸਿੰਘ ਮਾਨਸਾ, ਸ. ਸ਼ਰਨਵੀਰ ਸਿੰਘ ਸ਼ਾਹਕੋਟ, ਸ. ਅਮਰੀਕ ਸਿੰਘ ਜੈਤੋ, ਸ. ਬਚਿੱਤਰ ਸਿੰਘ ਮੱਲੀ ਨਾਭਾ, ਸ. ਤ੍ਰਿਪਤਇੰਦਰ ਸਿੰਘ ਸੰਗਰੂਰ, ਸ.ਜਗਦੀਪ ਸਿੰਘ ਨਾਭਾ, ਸ੍ਰੀ ਸੁੱਖੀ ਬਠਿੰਡਾ, ਸ.ਜਸਪ੍ਰੀਤ ਸਿੰਘ ਭੁੱਲਰ ਭੁਲੱਥ ਅਤੇ ਸ.ਹਰਵਿੰਦਰ ਸਿੰਘ ਧਲਿਓ ਮਾਨਸਾ ਦੇ ਨਾਮ ਸ਼ਾਮਲ ਹਨ।

ਇਸੇ ਤਰਾਂ ਜਿਹਨਾਂ ਆਗੂਆਂ ਨੂੰ ਐਸ.ਓ.ਆਈ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਹਰਸਿਮਰਨ ਸਿੰਘ ਹੰਮੂ ਸ਼੍ਰੀ ਮੁਕਤਸਰ ਸਾਹਿਬ, ਸ.ਰਣਦੀਪ ਸਿੰਘ ਤਲਵੰਡੀ ਸਾਬੋ, ਸ. ਯਾਦਵਿੰਦਰ ਸਿੰਘ ਕੋਟਕਪੁਰਾ, ਸ. ਲਵਦੀਪ ਸਿੰਘ ਜੈਤੋ, ਸ. ਕੁਲਵਿੰਦਰ ਸਿੰਘ ਰਿੰਕੂ ਪਟਿਆਲਾ ਦਿਹਾਤੀ, ਸ਼੍ਰੀ ਵਤਨ ਸੰਧੂ ਖੇਮਕਰਨ, ਸ. ਹਰਦੀਪ ਸਿੰਘ ਸੰਧੂ ਨਕੋਦਰ, ਸ. ਗੁਰਜੀਤ ਸਿੰਘ ਜਲੰਧਰ, ਸ. ਜਸਪਾਲ ਸਿੰਘ ਸ਼ਤਰਾਣਾ ਅਤੇ ਸ. ਮਨਵਿੰਦਰ ਸਿੰਘ ਪਟਿਆਲਾ ਦੇ ਨਾਮ ਸ਼ਾਮਲ ਹਨ।

ਜਿਹਨਾਂ ਵਿਦਿਆਰਥੀ ਆਗੂਆਂ ਨੂੰ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਅਜੈਪਾਲ ਸਿੰਘ ਗਿੱਦੜਬਾਹਾ, ਸ. ਰੂਪਨਿਹਾਲ ਸਿੰਘ ਸ਼ਤਰਾਣਾ, ਸ੍ਰੀ ਹੈਪੀ ਮੌੜ, ਸ੍ਰੀ ਡੀ.ਸੀ ਬੁਢਲਾਢਾ, ਸ਼੍ਰੀ ਹੈਰੀ ਸਿੱਧੂ ਮਾਨਸਾ ਅਤੇ ਸ. ਮਨਵੀਰ ਸਿੰਘ ਸਰਾਂ ਸ੍ਰੀ ਮੁਕਤਸਰ ਸਾਹਿਬ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਸ. ਨਵਨੀਤ ਸਿੰਘ ਨਵੀ ਸ਼੍ਰੀ ਮੁਕਤਸਰ ਸਾਹਿਬ ਨੂੰ ਐਸ.ਓ.ਆਈ ਦਾ ਮੀਡੀਆ ਅਤੇ ਸ਼ੋਸ਼ਲ ਮੀਡੀਆ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਇਸ ਸ਼ਹਿਰ ‘ਚ ਆਦੇਸ਼ ਹੋਏ ਜਾਰੀ, ਕੋਰੋਨਾ ਵੈਕਸੀਨ ਨਾ ਲਗਵਾਉਣ ਵਾਲਿਆਂ ਨੂੰ ਨਹੀਂ ਮਿਲੇਗਾ ਪੈਟਰੋਲ,ਰਾਸ਼ਨ….

0

ਕੋਰੋਨਾ ਵਾਇਰਸ ਦਾ ਕਹਿਰ ਅਜੇ ਵੀ ਜਾਰੀ ਹੈ। ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਦੇਸ਼ ਵਿੱਚ ਵੱਡੇ ਪੱਧਰ ‘ਤੇ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਇਸ ਤਹਿਤ ਦੇਸ਼ ਵਾਸੀਆਂ ਨੂੰ 109 ਕਰੋੜ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ। ਇਹ ਮੁਹਿੰਮ ਮਹਾਰਾਸ਼ਟਰ ਵਿੱਚ ਲਗਾਤਾਰ ਚਲਾਈ ਜਾ ਰਹੀ ਹੈ ਜੋ ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ।

ਇਸ ਮੁਹਿੰਮ ਦੌਰਾਨ ਔਰੰਗਾਬਾਦ ਵਿੱਚ ਸਥਾਨਕ ਪ੍ਰਸ਼ਾਸਨ ਨੇ ਇੱਕ ਵੱਡਾ ਹੁਕਮ ਜਾਰੀ ਕੀਤਾ ਹੈ। ਇਸ ਮੁਤਾਬਕ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਕੋਰੋਨਾ ਵੈਕਸੀਨ ਦੀ ਇੱਕ ਵੀ ਖੁਰਾਕ ਨਹੀਂ ਲਗਾਈ ਹੈ, ਉਨ੍ਹਾਂ ਨੂੰ ਪੈਟਰੋਲ, ਗੈਸ ਅਤੇ ਰਾਸ਼ਨ ਨਹੀਂ ਮਿਲ ਸਕੇਗਾ। ਇਸ ਦਾ ਮਕਸਦ ਲੋਕਾਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕਰਨਾ ਦੱਸਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਟੀਕਾਕਰਨ ਨਾ ਕਰਵਾਉਣ ਵਾਲੇ ਲੋਕ ਜ਼ਿਲ੍ਹੇ ਦੇ ਸੈਰ-ਸਪਾਟਾ ਸਥਾਨਾਂ ‘ਤੇ ਵੀ ਐਂਟਰੀ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ ਦੀ ਆਵਾਜਾਈ ਨੂੰ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ਤੱਕ ਸੀਮਤ ਕੀਤਾ ਜਾਵੇਗਾ।

ਸੂਬੇ ਵਿੱਚ ਕੋਰੋਨਾ ਟੀਕਾਕਰਨ ਦੀ ਘੱਟ ਰਫ਼ਤਾਰ ਦੇ ਮੱਦੇਨਜ਼ਰ ਮੁੱਖ ਮੰਤਰੀ ਊਧਵ ਠਾਕਰੇ ਵੱਲੋਂ 20 ਨਵੰਬਰ ਤੱਕ 100 ਫੀਸਦੀ ਟੀਕਾਕਰਨ ਦੇ ਟੀਚੇ ਨੂੰ ਹਾਸਲ ਕਰਨ ਦੇ ਮੱਦੇਨਜ਼ਰ ਅਜਿਹਾ ਕੀਤਾ ਗਿਆ ਹੈ। ਪ੍ਰਸ਼ਾਸਨਿਕ ਹੁਕਮਾਂ ਅਨੁਸਾਰ ਸਾਰੇ ਸੈਰ-ਸਪਾਟਾ ਸਥਾਨਾਂ ‘ਤੇ ਸਥਿਤ ਸਾਰੇ ਹੋਟਲਾਂ, ਰਿਜ਼ੋਰਟਾਂ, ਦੁਕਾਨਾਂ ‘ਤੇ ਕੰਮ ਕਰਨ ਵਾਲੇ ਲੋਕਾਂ ਲਈ ਟੀਕਾਕਰਨ ਕਰਵਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਹ ਹੁਕਮ ਜ਼ਿਲ੍ਹੇ ਵਿੱਚ 9 ਨਵੰਬਰ ਤੋਂ ਲਾਗੂ ਹੋ ਗਿਆ ਹੈ।

ਔਰੰਗਾਬਾਦ ਕੋਰੋਨਾ ਟੀਕਾਕਰਨ ਦੇ ਮਾਮਲੇ ਵਿੱਚ ਮਹਾਰਾਸ਼ਟਰ ਦਾ 26ਵਾਂ ਜ਼ਿਲ੍ਹਾ ਹੈ। ਇੱਥੇ ਟੀਕਾਕਰਨ ਦੀ ਰਫ਼ਤਾਰ ਮੱਠੀ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਰੋਨਾ ਟੀਕਾਕਰਨ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਸੀ। ਜਦੋਂ ਕਿ ਮਹਾਰਾਸ਼ਟਰ ਵਿੱਚ ਔਸਤ ਟੀਕਾਕਰਨ ਦਰ 74 ਪ੍ਰਤੀਸ਼ਤ ਹੈ, ਔਰੰਗਾਬਾਦ ਵਿੱਚ, ਸਿਰਫ 55 ਪ੍ਰਤੀਸ਼ਤ ਟੀਕਾਕਰਨ ਵਾਲੇ ਲੋਕਾਂ ਨੂੰ ਹੀ ਟੀਕੇ ਦੀ ਇੱਕ ਖੁਰਾਕ ਮਿਲੀ ਹੈ। ਇਸ ਦੇ ਨਾਲ ਹੀ 23 ਫੀਸਦੀ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਤਿਉਹਾਰਾਂ ਦੇ ਸੀਜ਼ਨ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਤੀਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ।

ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਵੈਕਸੀਨ ਦੀ ਇੱਕ ਵੀ ਖੁਰਾਕ ਨਹੀਂ ਲਗਵਾਈ ਹੈ, ਉਨ੍ਹਾਂ ਨੂੰ ਜਨਤਕ ਟਰਾਂਸਪੋਰਟ ਜਾਂ ਪ੍ਰਾਈਵੇਟ ਟਰਾਂਸਪੋਰਟ ਰਾਹੀਂ ਅੰਤਰ-ਰਾਜੀ ਅਤੇ ਅੰਤਰ-ਰਾਜੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

CM ਚੰਨੀ ਤੇ ਸਿੱਧੂ ਦੀ ਅਗਵਾਈ ‘ਚ ਕਾਂਗਰਸ ‘ਚ ਸ਼ਾਮਿਲ ਹੋਏ ਰੁਪਿੰਦਰ ਰੂਬੀ

0

ਆਮ ਆਦਮੀ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਹਨ।ਪਰ ਉਨ੍ਹਾਂ ਨੇ ਅੱਜ ਸਵੇਰੇ ਹੀ ਇੱਕ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ ‘ਆਪ’ ਨੂੰ ਛੱਡ ਰਹੇ ਹਨ।ਜਿਸ ਕਾਰਨ ਉਨ੍ਹਾਂ ਦੇ ਹਰਪਾਲ ਚੀਮਾ ਨੇ ਟਵੀਟ ਕਰਕੇ ਉਨ੍ਹਾਂ ‘ਤੇ ਤੰਜ ਕੱਸਿਆ ਸੀ ਕਿ ਵੈਸੇ ਵੀ ਉਨ੍ਹਾਂ ਨੂੰ ‘ਆਪ’ ‘ਚ ਟਿਕਟ ਮਿਲਣੀ ਵੀ ਨਹੀਂ ਸੀ।

ਉਸ ਤੋਂ ਬਾਅਦ ਰੁਪਿੰਦਰ ਰੂਬੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਸੀ ਤੇ ਚੈਲੇਂਜ ਕੀਤਾ ਸੀ ਕਿ ਉਹ ਮੇਰੇ ਵਿਰੁੱਧ ਚੋਣ ਲੜ ਕੇ ਦਿਖਾਉਣ। ਦੱਸ ਦਈਏ ਕਿ ਪ੍ਰੈਸ ਕਾਨਫਰੰਸ ਕਰਕੇ ਸੀਐਮ ਚੰਨੀ ਤੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ‘ਚ ਉਨ੍ਹਾਂ ਨੇ ਕਾਂਗਰਸ ਜੁਆਇਨ ਕਰ ਲਈ ਹੈ ਤੇ ਉਨ੍ਹਾਂ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ।

ਉਪ ਮੁੱਖ ਮੰਤਰੀ ਵੱਲੋਂ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਦਸਤਾਵੇਜ਼ਾਂ ਦਾ ਸੰਗ੍ਰਹਿ ਜਾਰੀ

0

ਸੰਗ੍ਰਹਿ ਬੈਂਕ ਕਰਮਚਾਰੀਆਂ ਲਈ ਲਾਹੇਵੰਦ ਹੋਵੇਗਾ : ਰੰਧਾਵਾ

ਸਹਿਕਾਰਤਾ ਮੰਤਰੀ ਨੇ ਪੀ.ਏ.ਡੀ.ਬੀ. ਦੇ ਸਟਾਫ਼ ਟ੍ਰੇਨਿੰਗ ਸੈਂਟਰ ਵਿੱਚ ਅਤਿ ਆਧੁਨਿਕ ਕੰਪਿਊਟਰ ਲੈਬ ਦਾ ਕੀਤਾ ਉਦਘਾਟਨ

ਚੰਡੀਗੜ੍ਹ : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਬੀ.) ਦੇ ਦਸਤਾਵੇਜ਼ਾਂ ਦਾ ਸੰਗ੍ਰਹਿ ਜਾਰੀ ਕੀਤਾ। ਮਾਰਕਫੈਡ ਦੇ ਮੁੱਖ ਦਫਤਰ ਵਿਖੇ ਸੰਗ੍ਰਹਿ ਜਾਰੀ ਕਰਦਿਆ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੈਂਕ ਕਰਮਚਾਰੀਆਂ ਲਈ ਭਵਿੱਖ ਵਿੱਚ ਹਵਾਲਿਆਂ ਵਜੋਂ ਕੰਮ ਕਰੇਗਾ। ਸ. ਰੰਧਾਵਾ ਨੇ ਕਿਹਾ, “ਇਹ ਸੰਗ੍ਰਹਿ ਰੋਜ਼ਾਨਾ ਕਾਰਜਾਂ ਲਈ ਲਾਹੇਵੰਦ ਹੈ ਅਤੇ ਇਸ ਤਰ੍ਹਾਂ ਕੰਮ ਵਿੱਚ ਵਧੇਰੇ ਕਾਰਜ ਕੁਸ਼ਲਤਾ ਲਿਆਉਣ ਦੇ ਨਾਲ-ਨਾਲ ਸਮੇਂ ਦੀ ਬੱਚਤ ਕਰੇਗਾ।” ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਕਿਸਾਨਾਂ ਲਈ ਕਰਜ਼ੇ ਦੀ ਵੰਡ ਅਤੇ ਮਨਜ਼ੂਰੀ ਦੇ ਨਾਲ-ਨਾਲ ਫੈਸਲੇ ਲੈਣ ਵਿੱਚ ਤੇਜ਼ੀ ਆਵੇਗੀ।

ਰੰਧਾਵਾ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਨੇ ਸੈਕਟਰ-17 ਚੰਡੀਗੜ੍ਹ ਵਿਖੇ ਸਥਿਤ ਬੈਂਕ ਦੇ ਸਟਾਫ਼ ਟ੍ਰੇਨਿੰਗ ਸੈਂਟਰ ਵਿੱਚ ਅਤਿ ਆਧੁਨਿਕ ਕੰਪਿਊਟਰ ਲੈਬ ਦਾ ਵਰਚੁਅਲ ਉਦਘਾਟਨ ਵੀ ਕੀਤਾ। ਇਹ ਸਿਖਲਾਈ ਕੇਂਦਰ ਨਾਬਾਰਡ ਦਾ ਮਾਨਤਾ ਪ੍ਰਾਪਤ ਕੇਂਦਰ ਹੈ ਅਤੇ ਸੂਬੇ ਦੇ ਲਗਭਗ 850 ਕਰਮਚਾਰੀਆਂ ਦੀਆਂ ਸਿਖਲਾਈ ਸਬੰਧੀ ਜ਼ਰੂਰਤਾਂ ਨੂੰ ਮੁਕੰਮਲ ਕਰੇਗਾ। ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਐਮ.ਡੀ. ਰਾਜੀਵ ਕੁਮਾਰ ਗੁਪਤਾ ਨੇ ਉਪ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਸੰਗ੍ਰਹਿ ਅਤੇ ਲੈਬ ਦੀਆਂ ਵਿਸ਼ੇਸ਼ਤਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਪੀ.ਏ.ਡੀ.ਬੀ. ਦੀਆਂ ਸੂਬੇ ਭਰ ਵਿੱਚ 89 ਸ਼ਾਖਾਵਾਂ ਹਨ। ਇਸ ਮੌਕੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਰੁਣ ਰੂਜ਼ਮ, ਪੀ.ਏ.ਡੀ.ਬੀ. ਦੇ ਡੀ.ਜੀ.ਐਮ. ਜਗਦੀਪ ਘਈ ਅਤੇ ਜੀ.ਐਮ. ਰਾਜਵਿੰਦਰ ਕੌਰ ਰੰਧਾਵਾ ਹਾਜ਼ਰ ਸਨ।

ਟਰਾਂਸਪੋਰਟ ਵਿਭਾਗ ਦੀ ਰੋਜ਼ਾਨਾ ਆਮਦਨ ‘ਚ 1 ਕਰੋੜ ਰੁਪਏ ਦਾ ਵਾਧਾ : ਰਾਜਾ ਵੜਿੰਗ

0

ਸਤੰਬਰ ਨਾਲੋਂ ਅਕਤੂਬਰ ਮਹੀਨੇ ਦੌਰਾਨ ਵਿਭਾਗ ਦੀ ਆਮਦਨ ‘ਚ 31.15 ਕਰੋੜ ਰੁਪਏ (42 ਫ਼ੀਸਦੀ) ਦਾ ਇਜ਼ਾਫ਼ਾ ਦਰਜ ਕੀਤਾ ਗਿਆ

ਕਿਹਾ, ਸਰਕਾਰਾਂ-ਬੱਸ ਮਾਫ਼ੀਆ ਦੇ ਨਾਪਾਕ ਗਠਜੋੜ ਕਾਰਨ ਪੰਜਾਬ ਨੂੰ 14.5 ਵਰ੍ਹਿਆਂ `ਚ ਕਰੀਬ 6600 ਕਰੋੜ ਰੁਪਏ ਦਾ ਘਾਟਾ ਪਿਆ

ਘਪਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਬਣਾ ਕੇ ਕੀਤੀ ਜਾਵੇਗੀ ਅਤੇ ਦੋਸ਼ੀ ਆਗੂ ਤੇ ਅਧਿਕਾਰੀ ਬਖ਼ਸ਼ੇ ਨਹੀਂ ਜਾਣਗੇ

“ਲੁੱਟਣ ਦੇ ਮਾਮਲੇ ਵਿੱਚ “ਰਾਜ ਨਹੀਂ ਸੇਵਾ” ਵਾਲਿਆਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਮਾਤ ਪਾਈ”

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦੱਸਿਆ ਕਿ ਟੈਕਸ ਚੋਰਾਂ, ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਬਿਨਾਂ ਪਰਮਿਟ ਵਾਲੇ ਬੱਸ ਅਪਰੇਟਰਾਂ ਨੂੰ ਨੱਥ ਪਾਉਣ ਨਾਲ ਵਿਭਾਗ ਨੂੰ ਰੋਜ਼ਾਨਾ ਆਮਦਨ ਵਿੱਚ 1 ਕਰੋੜ ਰੁਪਏ ਤੋਂ ਵੀ ਵੱਧ ਦਾ ਇਜ਼ਾਫ਼ਾ ਹੋਣਾ ਸ਼ੁਰੂ ਹੋ ਗਿਆ ਹੈ। ਇਥੇ ਪੰਜਾਬ ਭਵਨ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੀ ਆਮਦਨ ਦਿਨੋਂ-ਦਿਨ ਵਧ ਰਹੀ ਹੈ, ਜੋ ਹੁਣ 100.48 ਲੱਖ ਰੁਪਏ ਰੋਜ਼ਾਨਾ ਪੁੱਜ ਚੁੱਕੀ ਹੈ। ਵਿਭਾਗ ਦੀ ਪਿਛਲੇ ਦੋ ਮਹੀਨੇ ਦੀ ਆਮਦਨ ਦਾ ਹਵਾਲਾ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਸਤੰਬਰ 2021 ਵਿੱਚ ਪੀ.ਆਰ.ਟੀ.ਸੀ. ਦੀ ਆਮਦਨ 39.01 ਕਰੋੜ ਰੁਪਏ ਅਤੇ ਪੰਜਾਬ ਰੋਡਵੇਜ਼ ਦੀ ਆਮਦਨ 34.15 ਕਰੋੜ ਰੁਪਏ ਸੀ, ਜੋ ਅਕਤੂਬਰ ਮਹੀਨੇ ਦੌਰਾਨ ਵਧ ਕੇ ਕ੍ਰਮਵਾਰ 54.74 ਕਰੋੜ ਅਤੇ 49.57 ਕਰੋੜ ਰੁਪਏ ਹੋ ਗਈ। ਸ੍ਰੀ ਰਾਜਾ ਵੜਿੰਗ ਨੇ ਦੱਸਿਆ ਕਿ ਦੋਵਾਂ ਅਦਾਰਿਆਂ ਦੀ ਸਤੰਬਰ ਮਹੀਨੇ ਦੀ ਕੁੱਲ 73.16 ਕਰੋੜ ਦੀ ਆਮਦਨ ਦੇ ਮੁਕਾਬਲੇ ਅਕਤੂਬਰ ਮਹੀਨੇ ਵਿੱਚ 42.57 ਫ਼ੀਸਦੀ (31.15 ਕਰੋੜ ਰੁਪਏ) ਦੇ ਵਾਧੇ ਨਾਲ ਇਹ ਕਮਾਈ 104.31 ਕਰੋੜ ਰੁਪਏ ਰਹੀ।

ਉਨ੍ਹਾਂ ਦੱਸਿਆ ਕਿ ਦੋਵਾਂ ਅਦਾਰਿਆਂ ਤੋਂ ਅੱਜ ਦੇ ਦਿਨ ਤੱਕ ਦੀ ਰੋਜ਼ਾਨਾ ਆਮਦਨ 100.48 ਲੱਖ ਰੁਪਏ ਹੋ ਰਹੀ ਹੈ। ਵਿਭਾਗ ਦੀ ਵਧੀ ਆਮਦਨ ਦੀ ਪਿਛਲੇ ਸਮੇਂ ਨਾਲ ਤੁਲਨਾ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ, “ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ 10 ਸਾਲਾ ਕਾਰਜਕਾਲ ਸਮੇਤ ਬੱਸ ਮਾਫ਼ੀਆ ਨਾਲ ਅੰਦਰਖਾਤੇ ਯਾਰੀ ਪੁਗਾਉਣ ਵਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਢੇ 4 ਸਾਲ ਦੀ ਸਮਝੌਤਾਵਾਦੀ ਸਰਕਾਰ ਦੇ ਕੁੱਲ 5220 ਦਿਨਾਂ ਦੀ ਰਾਸ਼ੀ ਕਰੀਬ 5200 ਕਰੋੜ ਰੁਪਏ ਬਣਦੀ ਹੈ, ਜੋ ਸਰਕਾਰੀ ਖ਼ਜ਼ਾਨੇ ਦੀ ਸ਼ਰ੍ਹੇਆਮ ਲੁੱਟ ਹੈ।” ਉਨ੍ਹਾਂ ਕਿਹਾ ਕਿ ਐਨੀ ਵੱਡੀ ਰਾਸ਼ੀ ਨਾਲ ਆਪਣੀਆਂ ਜੇਬਾਂ ਭਰਨ ਵਾਲੇ ਕਦੇ ਵੀ ਲੋਕ ਹਿਤੈਸ਼ੀ ਨਹੀਂ ਹੋ ਸਕਦੇ। ਲੋਕਾਂ ਦੀ ਸੇਵਾ ਦੇ ਨਾਮ ‘ਤੇ ਸਰਕਾਰਾਂ ਬਣਾ ਕੇ ਬੱਸ ਮਾਫ਼ੀਆ ਰਾਹੀਂ ਆਪਣੇ ਕਾਰੋਬਾਰ ਵਿੱਚ ਵਾਧਾ ਕਰ ਰਹੇ ਸਿਆਸਤਦਾਨਾਂ ਦੇ ਪਾਜ ਉਘੇੜਦਿਆਂ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ “ਰਾਜ ਨਹੀਂ ਸੇਵਾ” ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਲੁੱਟਣ ਦੇ ਮਾਮਲੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਮਾਤ ਪਾਈ ਹੈ।

ਰਾਜਾ ਵੜਿੰਗ ਨੇ ਦੱਸਿਆ ਕਿ ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੂਰੀਆ ਕਾਂਤ ਵੱਲੋਂ ਸਾਲ 2012 ‘ਚ ਮਲਟੀਪਲ ਪਰਮਿਟਾਂ ਦੇ ਗ਼ੈਰ-ਕਾਨੂੰਨੀ ਵਿਸਤਾਰ ਵਿਰੁੱਧ ਸੁਣਾਏ ਫ਼ੈਸਲੇ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਜਦੋਂ ਅਸੀਂ ਇਸ ਫ਼ੈਸਲੇ ਨੂੰ ਹੂ-ਬਹੂ ਲਾਗੂ ਕਰਕੇ ਕਰੀਬ 1 ਲੱਖ ਕਿਲੋਮੀਟਰ ਤੋਂ ਵੱਧ ਦੇ ਗ਼ੈਰ-ਕਾਨੂੰਨੀ ਵਿਸਤਾਰ ਵਾਲੇ 680 ਮਲਟੀਪਲ ਪਰਮਿਟ ਰੱਦ ਕੀਤੇ ਹਨ ਤਾਂ ਸੂਬਾ ਸਰਕਾਰ ਨੂੰ ਅਕਤੂਬਰ ਮਹੀਨੇ ਦੌਰਾਨ 42 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਰੀਬ 42 ਲੱਖ ਰੁਪਏ ਰੋਜ਼ਾਨਾ ਦਾ ਲਾਭ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਗ਼ੈਰ-ਕਾਨੂੰਨੀ ਵਾਧੇ ਵਾਲੇ ਪਰਮਿਟਾਂ ਨੂੰ ਸਾਲ 2012 ਤੋਂ ਲੈ ਕੇ 2021 ਦੇ ਅਰਸੇ ਦੌਰਾਨ ਰੱਦ ਕੀਤਾ ਜਾਂਦਾ ਤਾਂ ਰੋਜ਼ਾਨਾ 42 ਲੱਖ ਰੁਪਏ ਦੇ ਹਿਸਾਬ ਨਾਲ 9 ਵਰ੍ਹਿਆਂ ਦੇ 3285 ਦਿਨਾਂ ਦੀ ਕਰੀਬ 1380 ਕਰੋੜ ਰੁਪਏ ਦੀ ਰਾਸ਼ੀ ਸਰਕਾਰੀ ਖ਼ਜ਼ਾਨੇ ਵਿੱਚ ਜਾਂਦੀ ਅਤੇ ਲੋਕਾਂ ਦੀ ਭਲਾਈ ‘ਤੇ ਖ਼ਰਚੀ ਜਾਂਦੀ। ਸ੍ਰੀ ਰਾਜਾ ਵੜਿੰਗ ਨੇ ਕਿਹਾ ਕਿ ਇਸ ਤਰ੍ਹਾਂ ਕੁੱਲ 6580 ਕਰੋੜ ਰੁਪਏ ਦੀ ਰਾਸ਼ੀ ਸਿੱਧੇ ਤੌਰ ‘ਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾ ਕੇ ਬੱਸ ਮਾਫ਼ੀਆ ਨਾਲ ਗੰਢਤੁੱਪ ਵਾਲੇ ਸਿਆਸਤਦਾਨਾਂ ਤੇ ਮਾਫ਼ੀਆ ਗਠਜੋੜ ਵੱਲੋਂ ਆਪਣੀਆਂ ਜੇਬਾਂ ਵਿੱਚ ਪਾਈ ਗਈ।

ਉਨ੍ਹਾਂ ਕਿਹਾ ਕਿ ਜੇ 6600 ਕਰੋੜ ਰੁਪਏ ਖ਼ਜ਼ਾਨੇ ਵਿੱਚ ਗਏ ਹੁੰਦੇ ਤਾਂ ਇਸ ਨਾਲ 24,000 ਨਵੀਆਂ ਬੱਸਾਂ ਖ਼ਰੀਦੀਆਂ ਜਾ ਸਕਦੀਆਂ ਸਨ ਅਤੇ ਇਨ੍ਹਾਂ ਬੱਸਾਂ ਲਈ 50,000 ਡਰਾਈਵਰ-ਕੰਡਕਟਰ ਤੇ ਸਟਾਫ਼ ਭਰਤੀ ਕੀਤੇ ਜਾ ਸਕਦਾ ਸੀ, ਟਰਾਂਸਪੋਰਟ ਵਿਭਾਗ ਦੇ ਬੁਨਿਆਦੀ ਢਾਂਚੇ ਵਿੱਚ ਅਥਾਹ ਸੁਧਾਰ ਲਿਆਂਦਾ ਜਾ ਸਕਦਾ ਸੀ ਅਤੇ ਸੂਬੇ ਦੇ ਹਰ ਪਿੰਡ ਤੋਂ 2 ਨਵੀਆਂ ਬੱਸਾਂ ਚਲਾਈਆਂ ਜਾ ਸਕਦੀਆਂ ਸਨ। ਸ੍ਰੀ ਰਾਜਾ ਵੜਿੰਗ ਨੇ ਉਚੇਚੇ ਤੌਰ ‘ਤੇ ਕਿਹਾ ਕਿ ਇਸ ਘਪਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾ ਕੇ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਹਰ ਸ਼ਖ਼ਸ, ਚਾਹੇ ਉਹ ਕੋਈ ਆਗੂ ਹੋਵੇ ਜਾਂ ਅਧਿਕਾਰੀ, ਨੂੰ ਬਖਸ਼ਿਆ ਨਹੀਂ ਜਾਵੇਗਾ।

ਸ੍ਰੀ ਰਾਜਾ ਵੜਿੰਗ ਨੇ ਦੱਸਿਆ ਕਿ ਵਿਭਾਗ ਵੱਲੋਂ ਹੁਣ ਤੱਕ ਬਿਨਾਂ ਟੈਕਸ ਭਰੇ ਚੱਲਣ ਵਾਲੀਆਂ, ਬਿਨਾਂ ਪਰਮਿਟ ਤੇ ਹੋਰ ਉਲੰਘਣਾਵਾਂ ਕਰਕੇ 304 ਬੱਸਾਂ ਨੂੰ ਜ਼ਬਤ ਕੀਤਾ ਗਿਆ ਹੈ ਜਦਕਿ 64 ਬੱਸਾਂ ਦੇ ਚਲਾਟ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਵਰਤੀ ਸਖ਼ਤੀ ਕਾਰਨ ਹੁਣ ਤੱਕ 7 ਕਰੋੜ ਰੁਪਏ ਦੀ ਟੈਕਸ ਵਸੂਲੀ ਹੋਈ ਹੈ। ਮੰਤਰੀ ਨੇ ਦੱਸਿਆ ਕਿ ਇਸ ਸਮੇਂ ਪੀ.ਆਰ.ਟੀ.ਸੀ. ਦੀਆਂ 1100 ਅਤੇ ਪੰਜਾਬ ਰੋਡਵੇਜ਼ 1550 ਬੱਸਾਂ ਸੂਬੇ ਦੀਆਂ ਸੜਕਾਂ ‘ਤੇ ਚਲ ਰਹੀਆਂ ਹਨ, ਜਿਨ੍ਹਾਂ ਵਿੱਚ ਛੇਤੀ ਹੀ 842 ਹੋਰ ਨਵੀਆਂ ਬੱਸਾਂ ਸ਼ਾਮਲ ਹੋਣਗੀਆਂ। ਇਸ ਮੌਕੇ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕੇ. ਸਿਵਾ ਪ੍ਰਸਾਦ, ਡਾਇਰੈਕਟਰ ਸਟੇਟ ਟਰਾਂਸਪੋਰਟ ਸ੍ਰੀ ਪਰਮਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਅਰਬੀ ਦੇ ਪੱਤੇ ਸਿਹਤ ਲਈ ਹੁੰਦੇ ਹਨ ਫਾਇਦੇਮੰਦ, ਜਾਣੋ ਇਨ੍ਹਾਂ ਤੋਂ ਮਿਲਣ ਵਾਲੇ ਫਾਇਦਿਆਂ ਬਾਰੇ…

0

ਸਬਜ਼ੀਆਂ ਸਰੀਰ ‘ਚ ਪ੍ਰੋਟੀਨਾਂ ਤੇ ਵਿਟਾਮਿਨਾਂ ਦੀ ਕਮੀ ਨੂੰ ਪੂਰਾ ਕਰਦੀਆਂ ਹਨ। ਇਨ੍ਹਾਂ ਸਬਜ਼ੀਆਂ ‘ਚ ਅਰਬੀ ਨੂੰ ਬਹੁਤ ਹੀ ਸਿਹਤਮੰਦ ਸਬਜ਼ੀ ਮੰਨਿਆ ਜਾਂਦਾ ਹੈ। ਹਰ ਕੋਈ ਇਸ ਨੂੰ ਆਪਣੇ ਤਰੀਕੇ ਨਾਲ ਬਣਾਉਂਦਾ ਅਤੇ ਖਾਂਦਾ ਹੈ। ਅਰਬੀ ਦੇ ਪੱਤੇ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਬਹੁਤ ਫਾਇਦੇਮੰਦ ਵੀ ਹੁੰਦੇ ਹਨ।

ਅਰਬੀ ਦੇ ਪੱਤਿਆਂ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਆਇਰਨ ਅਤੇ ਫੋਲੇਟ ਵਰਗੇ ਕਈ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਇਨ੍ਹਾਂ ਸਿਹਤਮੰਦ ਪੱਤਿਆਂ ਤੋਂ ਰਾਇਤਾ ਅਤੇ ਦਾਲ ਵਰਗੇ ਵੱਖ-ਵੱਖ ਪਕਵਾਨ ਤਿਆਰ ਕੀਤੇ ਜਾਂਦੇ ਹਨ, ਜੋ ਸੁਆਦ ਵਿਚ ਸ਼ਾਨਦਾਰ ਹੁੰਦੇ ਹਨ। ਅਰਬੀ ਦੇ ਪੱਤਿਆਂ ਦਾ ਸੇਵਨ ਨਾ ਸਿਰਫ਼ ਭੋਜਨ ਦਾ ਸਵਾਦ ਵਧਾ ਸਕਦਾ ਹੈ ਬਲਕਿ ਇਹ ਤੁਹਾਡੀ ਸਿਹਤ ਨੂੰ ਵੀ ਵਧੀਆ ਬਣਾ ਸਕਦਾ ਹੈ, ਆਓ ਜਾਣਦੇ ਹਾਂ ਅਰਬੀ ਦੇ ਪੱਤਿਆਂ ਦੇ ਫਾਇਦਿਆਂ ਬਾਰੇ।

ਭਾਰ ਘਟਾਏ

ਜੇਕਰ ਤੁਸੀਂ ਵਧਦੇ ਵਜ਼ਨ ਤੋਂ ਪਰੇਸ਼ਾਨ ਹੋ ਤਾਂ ਆਪਣੀ ਡਾਈਟ ‘ਚ ਅਰਬੀ ਦੇ ਪੱਤਿਆਂ ਨੂੰ ਜ਼ਰੂਰ ਸ਼ਾਮਲ ਕਰੋ। ਇਨ੍ਹਾਂ ਪੱਤਿਆਂ ‘ਚ ਕੈਲੋਰੀ ਘੱਟ ਅਤੇ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਭਾਰ ਘਟਾਉਣ ‘ਚ ਮਦਦਗਾਰ ਹੈ। ਇਮਿਊਨ ਸਿਸਟਮ ਨੂੰ ਮਜ਼ਬੂਤ ਅਰਬੀ ਦੇ ਪੱਤਿਆਂ ‘ਚ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਸਰੀਰ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਸਰੀਰ ਨੂੰ ਵਿਟਾਮਿਨ ਸੀ ਦੀ ਰੋਜ਼ਾਨਾ ਲੋੜ ਦਾ ਲਗਭਗ 80% 1 ਕੱਪ ਆਰਬੀ ਦੇ ਪੱਤਿਆਂ ਨਾਲ ਪੂਰਾ ਕੀਤਾ ਜਾ ਸਕਦਾ ਹੈ।

ਅੱਖਾਂ ਨੂੰ ਸਿਹਤਮੰਦ ਰੱਖੇ

ਵਿਟਾਮਿਨ ਸੀ ਤੋਂ ਇਲਾਵਾ ਅਰਬੀ ਦੇ ਪੱਤਿਆਂ ਵਿੱਚ ਵਿਟਾਮਿਨ ਏ ਵੀ ਭਰਪੂਰ ਹੁੰਦਾ ਹੈ, ਜੋ ਅੱਖਾਂ ਨੂੰ ਸਿਹਤਮੰਦ ਰੱਖ ਸਕਦਾ ਹੈ ਅਤੇ ਮੋਤੀਆਬਿੰਦ, ਮਾਇਓਪੀਆ ਵਰਗੀਆਂ ਅੱਖਾਂ ਦੀਆਂ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ।

ਅਨੀਮੀਆ ਦਾ ਇਲਾਜ

ਅਰਬੀ ਦੇ ਪੱਤਿਆਂ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਲਾਲ ਖੂਨ ਦੇ ਸੈੱਲਾਂ ਨੂੰ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਮੌਜੂਦ ਵਿਟਾਮਿਨ ਸੀ ਆਇਰਨ ਨੂੰ ਚੰਗੀ ਤਰ੍ਹਾਂ ਜਜ਼ਬ ਕਰਨ ਵਿਚ ਮਦਦ ਕਰਦਾ ਹੈ।

ਝੁਰੜੀਆਂ ਨੂੰ ਘੱਟ ਕਰੇ

ਅਰਬੀ ਦੇ ਪੱਤਿਆਂ ਵਿੱਚ ਥ੍ਰੋਨਾਇਨ ਨਾਮਕ ਅਮੀਨੋ ਐਸਿਡ ਹੁੰਦਾ ਹੈ। ਇਹ ਪ੍ਰੋਟੀਨ ਮਿਸ਼ਰਣ ਈਲਾਸਟਿਨ ਅਤੇ ਕੋਲੇਜਨ ਦੇ ਗਠਨ ਵਿਚ ਮਦਦ ਕਰਦਾ ਹੈ ਜੋ ਸਿਹਤਮੰਦ ਚਮੜੀ ਲਈ ਚੰਗੇ ਹਨ। ਇਹ ਚਮੜੀ ਨੂੰ ਝੁਰੜੀਆਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ ਅਤੇ ਚਮੜੀ ਨੂੰ ਨਿਖਾਰਨ ਵਿੱਚ ਵੀ ਮਦਦ ਕਰਦਾ ਹੈ।

ਪ੍ਰਿਅੰਕਾ ਗਾਂਧੀ ਨੇ ਆਸ਼ਾ ਤੇ ਆਂਗਣਵਾੜੀ ਵਰਕਰਾਂ ਲਈ ਕੀਤਾ ਵੱਡਾ ਐਲਾਨ

0

ਉੱਤਰ-ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਐਕਸ਼ਨ ਮੋਡ ‘ਚ ਹਨ।ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਜਨਤਾ ਨੂੰ ਲੁਭਾਉਣ ਲਈ ਲਗਾਤਾਰ ਵੱਡੇ ਵੱਡੇ ਵਾਅਦੇ ਕਰ ਰਹੀ ਹੈ। ਹੁਣ ਪ੍ਰਿਯੰਕਾ ਨੇ ਸਰਕਾਰ ਬਣਨ ‘ਤੇ ਆਸ਼ਾ ਅਤੇ ਆਂਗਨਵਾੜੀ ਵਰਕਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਦਾ ਵਾਅਦਾ ਕੀਤਾ ਹੈ।

ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵਿਟਰ ‘ਤੇ ਲਿਖਿਆ, ”ਕਾਂਗਰਸ ਪਾਰਟੀ ਆਸ਼ਾ ਵਰਕਰਾਂ ਦੇ ਭੱਤੇ ਦੇ ਹੱਕ ਅਤੇ ਉਨ੍ਹਾਂ ਦੇ ਸਨਮਾਨ ਦੇ ਪ੍ਰਤੀ ਪ੍ਰਤੀਬੱਧ ਹੈ ਅਤੇ ਸਰਕਾਰ ਬਣਨ ‘ਤੇ ਆਸ਼ਾ ਵਰਕਰ ਭੈਣਾਂ ਅਤੇ ਆਂਗਣਵਾੜੀ ਵਰਕਰਾਂ ਨੂੰ 10,000 ਰੁਪਏ ਪ੍ਰਤੀ ਮਹੀਨੇ ਭੱਤਾ ਦੇਵੇਗੀ।

ਇਸ ਤੋਂ ਪਹਿਲਾਂ ਇੱਕ ਹੋਰ ਵੀਡੀਓ ਟਵੀਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ,”ਯੂ.ਪੀ ਸਰਕਾਰ ਵਲੋਂ ਆਸ਼ਾ ਵਰਕਰਾਂ ‘ਤੇ ਕੀਤਾ ਗਿਆ ਇੱਕ-ਇੱਕ ਵਾਰ ਉਨ੍ਹਾਂ ਵਲੋਂ ਕੀਤੇ ਗਏ ਕੰਮਾਂ ਦਾ ਅਪਮਾਨ ਹੈ।ਮੇਰੀ ਆਸ਼ਾ ਭੈਣਾਂ ਨੇ ਕੋਰੋਨਾ ‘ਚ ਅਤੇ ਹੋਰ ਮੌਕਿਆਂ ‘ਤੇ ਪੂਰੀ ਲਗਨ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ।ਭੱਤਾ ਉਨ੍ਹਾਂ ਦਾ ਹੱਕ ਹੈ।ਉਨ੍ਹਾਂ ਦੀ ਗੱਲ ਸੁਣਨਾ ਸਰਕਾਰ ਦਾ ਫਰਜ਼ ਹੈ।ਆਸ਼ਾ ਭੈਣਾਂ ਸਨਮਾਨ ਦੀ ਹੱਕਦਾਰ ਹਨ ਅਤੇ ਮੈ ਇਸ ਲੜਾਈ ‘ਚ ਉਨ੍ਹਾਂ ਦੇ ਨਾਲ ਹਾਂ।

ਜਾਤੀ, ਧਰਮ ਨਾਲ ਜੁੜੇ ‘ਸੰਵੇਦਨਸ਼ੀਲ’ ਇਸ਼ਤਿਹਾਰਾਂ ਨੂੰ ਹਟਾਉਣਗੇ Facebook, Instagram

0

ਫੇਸਬੁੱਕ ਦੀ ਮੂਲ ਕੰਪਨੀ ਮੇਟਾ ਨੇ ਐਲਾਨ ਕੀਤਾ ਹੈ ਕਿ ਉਹ 19 ਜਨਵਰੀ, 2022 ਤੋਂ ਸਿਹਤ, ਜਾਤੀ ਜਾਂ ਕੌਮ, ਰਾਜਨੀਤਿਕ ਸੰਬੰਧਤਾ, ਧਰਮ ਜਾਂ ਜਿਨਸੀ ਝੁਕਾਅ ਨਾਲ ਸਬੰਧਤ ਵਿਕਲਪਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸੰਵੇਦਨਸ਼ੀਲ ਇਸ਼ਤਿਹਾਰਾਂ ਨੂੰ ਹਟਾ ਦੇਵੇਗੀ।

ਇਹ ਧਿਆਨ ਰੱਖਣਾ ਮਹੱਤਵਪੂਰਣ ਹੈ ਕਿ ਹਟਾਏ ਜਾ ਰਹੇ ਦਿਲਚਸਪੀ ਨੂੰ ਨਿਸ਼ਾਨਾ ਬਣਾਉਣ ਦੇ ਵਿਕਲਪ ਲੋਕਾਂ ਦੀਆਂ ਸਰੀਰਕ ਵਿਸ਼ੇਸ਼ਤਾਵਾਂ ਜਾਂ ਵਿਅਕਤੀਗਤ ਵਿਸ਼ੇਸ਼ਤਾਵਾਂ ‘ਤੇ ਆਧਾਰਿਤ ਨਹੀਂ ਹਨ, ਸਗੋਂ ਪਲੇਟਫਾਰਮ ‘ਤੇ ਸਮੱਗਰੀ ਦੇ ਨਾਲ ਲੋਕਾਂ ਦੀ ਪਰਸਪਰ ਪ੍ਰਭਾਵ ਵਰਗੀਆਂ ਚੀਜ਼ਾਂ ‘ਤੇ ਆਧਾਰਿਤ ਹਨ।

“19 ਜਨਵਰੀ, 2022 ਤੋਂ, ਅਸੀਂ ਵਿਸਤ੍ਰਿਤ ਟਾਰਗਿਟਿੰਗ ਵਿਕਲਪਾਂ ਨੂੰ ਹਟਾ ਦੇਵਾਂਗੇ, ਜੋ ਉਨ੍ਹਾਂ ਮਜ਼ਮੂਨਾਂ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਲੋਕ ਸੰਵੇਦਨਸ਼ੀਲ ਸਮਝ ਸਕਦੇ ਹਨ, ਜਿਵੇਂ ਕਿ ਸਿਹਤ, ਨਸਲ ਜਾਂ ਕੌਮੀ, ਰਾਜਨੀਤਿਕ ਸੰਬੰਧਤਾ, ਧਰਮ, ਜਾਂ ਜਿਨਸੀ ਨਾਲ ਸਬੰਧਤ ਕਰਨਾ, ਸੰਸਥਾਵਾਂ, ਜਾਂ ਜਨਤਕ ਸ਼ਖਸੀਅਤਾਂ ਦਾ ਹਵਾਲਾ ਦੇਣ ਵਾਲੇ ਵਿਕਲਪ ਸਮਝਦੇ, “ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ।

ਕੰਪਨੀ ਦੇ ਅਨੁਸਾਰ, ਉਸ ਨੇ ਮਾਹਰਾਂ ਦੀਆਂ ਚਿੰਤਾਵਾਂ ਨੂੰ ਸੁਣਿਆ ਹੈ ਕਿ ਅਜਿਹੇ ਟਾਰਗੇਟਿੰਗ ਵਿਕਲਪਾਂ ਦੀ ਵਰਤੋਂ ਅਜਿਹੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਜੋ ਘੱਟ ਪ੍ਰਸਤੁਤ ਵਾਲੇ ਸਮੂਹਾਂ ਦੇ ਲੋਕਾਂ ਲਈ ਨਕਾਰਾਤਮਕ ਅਨੁਭਵ ਪੈਦਾ ਕਰਦੇ ਹਨ।

ਫਰਮ ਨੇ ਕਿਹਾ, “ਸਾਡੇ ਕੁਝ ਵਿਗਿਆਪਨ ਭਾਗੀਦਾਰਾਂ ਨੇ ਸਕਾਰਾਤਮਕ ਪਰਿਵਰਤਨ ਪੈਦਾ ਕਰਨ ਵਿੱਚ ਮਦਦ ਕਰਨ ਦੀ ਉਹਨਾਂ ਦੀ ਸਮਰੱਥਾ ਨੂੰ ਸਮਝਣਾ ਹੈ ਕਿਉਂਕਿ ਇਹਨਾਂ ਵਿੱਚ ਨਿਸ਼ਾਨਾ ਬਣਾਉਣ ਵਾਲੇ ਵਿਕਲਪਾਂ ਬਾਰੇ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ, ਕਿਸੇ ਹੋਰ ਨੂੰ ਹਟਾਉਣ ਦਾ ਫੈਸਲਾ ਕਰਦੇ ਹਨ।

ਮੇਟਾ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਦੱਸਿਆ ਸੀ ਕਿ ਉਸਨੇ ਸਤੰਬਰ ਵਿੱਚ ਭਾਰਤ ਵਿੱਚ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ 30 ਮਿੰਟਾਂ ਤੋਂ ਵੱਧ ਸਮੱਗਰੀ ਨੂੰ ਹਟਾ ਦਿੱਤਾ ਹੈ, ਇਸ ਤੋਂ ਪਹਿਲਾਂ ਇਹ ਉਪਭੋਗਤਾ ਡੇਟਾ ਪ੍ਰਾਈਵੇਟ ਪਰ ਗਹਿਰੀ ਸੁਰੱਖਿਆ ਦਾ ਮੁਕਾਬਲਾ ਕਰਦਾ ਹੈ।

ਸੋਸ਼ਲ ਨੈੱਟਵਰਕ ਨੇ ਸੂਚਨਾ ਤਕਨੋਲੋਜੀ (Intermediate Guidelines and Digital Media Ethics Code) ਨਿਯਮ, 2021 ਦੇ ਅਨੁਕੂਲਤਾ ਵਿੱਚ ਫੇਸਬੁੱਕ ਲਈ 10 ਨੀਤੀਆਂ ਵਿੱਚ 26.9 ਮੀਡੀਆ ਸਮੱਗਰੀ ਅਤੇ ਇੰਸਟਾਗ੍ਰਾਮ ਲਈ 9 ਵਿੱਚ 3.2 ਮੀਡੀਆ ਤੋਂ ਵਧੇਰੇ ਸਮੱਗਰੀ ਕੰਮ ਕੀਤੀ, ਕੰਪਨੀ ਨੇ ਕਿਹਾ।

ਠੱਗੀ ਤੋਂ ਬਚਣ ਲਈ ਨੈੱਟ ਬੈਂਕਿੰਗ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

0

ਹੁਣ ਲੋਕ ਡਿਜੀਟਲ ਲੈਣ-ਦੇਣ ਲਈ ਨੈੱਟ ਬੈਂਕਿੰਗ ਦੀ ਵਰਤੋਂ ਕਰਦੇ ਹਨ। ਨੈੱਟ ਬੈਂਕਿੰਗ ਦੀ ਮਦਦ ਨਾਲ ਸਾਡੇ ਕਈ ਕੰਮ ਘਰ ਬੈਠੇ ਹੋ ਜਾਂਦੇ ਹਨ। ਅਜਿਹੇ ’ਚ ਸਮੇਂ ਅਤੇ ਪੈਸੇ ਦੀ ਕਾਫੀ ਬਚਤ ਹੁੰਦੀ ਹੈ ਪਰ ਦੂਜੇ ਪਾਸੇ ਬੀਤੇ ਕੁੱਝ ਸਾਲਾਂ ’ਚ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਨੈੱਟ ਬੈਂਕਿੰਗ ਕਰਨ ਵਾਲੇ ਉਪਭੋਗਤਾ ਨਾਲ ਆਨਲਾਈਨ ਧੋਖਾਧੜੀ ਕੀਤੀ ਗਈ ਹੈ। ਇਸ ਕਾਰਨ ਉਨ੍ਹਾਂ ਨੂੰ ਇੱਕ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ।

ਇਸ ਲਈ ਜੇਕਰ ਤੁਸੀਂ ਵੀ ਲੈਣ-ਦੇਣ ਲਈ ਨੈੱਟ ਬੈਂਕਿੰਗ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕੁੱਝ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਤਾਂ ਜ਼ਿਆਦਾ ਸੰਭਾਵਨਾ ਹੈ ਕਿ ਤੁਸੀਂ ਵੀ ਧੋਖਾਧੜੀ ਦਾ ਸ਼ਿਕਾਰ ਬਣ ਸਕਦੇ ਹੋ।ਇਸ ਦੇ ਨਾਲ ਹੀ ਰੋਜ਼ਾਨਾ ਭਾਰਤ ’ਚ ਸਾਈਬਰ ਫਰਾਡ ਨਾਲ ਜੁੜੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ’ਚ ਹਰ ਮੋਰਚੇ ’ਤੇ ਸਾਵਧਾਨ ਰਹਿਣ ਦੀ ਲੋੜ ਹੈ, ਨਹੀਂ ਤਾਂ ਕਦੋਂ ਕੀ ਹੋ ਜਾਵੇ, ਕੁਝ ਪਤਾ ਨਹੀਂ ਹੁੰਦਾ। ਆਓ ਜਾਣਦੇ ਹਾਂ ਉਨ੍ਹਾਂ ਗੱਲਾਂ ਨੂੰ, ਜਿਨ੍ਹਾਂ ਦਾ ਨੈੱਟ ਬੈਂਕਿੰਗ ਕਰਦੇ ਸਮੇਂ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।

ਪਾਸਵਰਡ

ਜੇਕਰ ਤੁਸੀਂ ਨੈੱਟ ਬੈਂਕਿੰਗ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕੱੁਝ ਮਹੀਨਿਆਂ ਦੇ ਵਕਫ਼ੇ ’ਤੇ ਆਪਣੇ ਪਾਸਵਰਡ ਨੂੰ ਬਦਲਦੇ ਰਹਿਣਾ ਚਾਹੀਦਾ ਹੈ। ਅਜਿਹੇ ’ਚ ਥਰਡ ਪਾਰਟੀ ਦੁਆਰਾ ਤੁਹਾਡੇ ਨੈੱਟ ਬੈਂਕਿੰਗ ਨੂੰ ਐਕਸੈੱਸ ਕਰਨ ਦੀ ਸੰਭਾਵਨਾ ਕਾਫੀ ਘੱਟ ਹੋ ਜਾਵੇਗੀ। ਇਸ ਤੋਂ ਇਲਾਵਾ ਆਪਣੇ ਪਾਸਵਰਡ ਨੂੰ ਹਮੇਸ਼ਾ ਗੁਪਤ ਰੱਖੋ।

ਪਬਲਿਕ ਕੰਪਿਊਟਰ

ਤੁਹਾਨੂੰ ਕਦੇ ਵੀ ਕਿਸੇ ਜਨਤਕ ਡਿਵਾਈਸ ਜਾਂ ਕੰਪਿਊਟਰ ਨਾਲ ਨੈੱਟ ਬੈਂਕਿੰਗ ਲਈ ਲਾਗ-ਇਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ’ਤੇ ਦੂਜੇ ਵਿਅਕਤੀ ਦੁਆਰਾ ਤੁਹਾਡੇ ਪਾਸਵਰਡ ਨੂੰ ਟ੍ਰੇਸ ਕੀਤਾ ਜਾ ਸਕਦਾ ਹੈ। ਇਸ ਕਾਰਨ ਤੁਹਾਨੂੰ ਭਵਿੱਖ ’ਚ ਇੱਕ ਵੱਡੇ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

ਭਰੋਸੇਯੋਗ ਐਂਟੀਵਾਇਰਸ ਸਾਫਟਵੇਅਰ ਦੀ ਵਰਤੋਂ ਕਰੋ

ਜੇਕਰ ਤੁਸੀਂ ਡਿਜੀਟਲ ਲੈਣ-ਦੇਣ ਨਾਲ ਜੁੜੀ ਗਤੀਵਿਧੀ ਆਪਣੇ ਕੰਪਿਊਟਰ ’ਚ ਕਰਦੇ ਹੋ ਤਾਂ ਤੁਹਾਨੂੰ ਇਕ ਭਰੋਸੇਯੋਗ ਐਂਟੀਵਾਇਰਸ ਸਾਫਟਵੇਅਰ ਉਸ ਵਿਚ ਜ਼ਰੂਰ ਇੰਸਟਾਲ ਕਰ ਲੈਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਸਿਸਟਮ ਕਾਫੀ ਸੁਰੱਖਿਅਤ ਹੋ ਜਾਵੇਗਾ। ਉਥੇ ਹੀ ਕੋਈ ਤੀਜਾ ਵਿਅਕਤੀ ਸਾਈਬਰ ਫਰਾਡ ਕਰਨ ਦੇ ਉਦੇਸ਼ ਨਾਲ ਤੁਹਾਡੇ ਸਿਸਟਮ ਦੇ ਫਾਇਰਵਾਲ ਨੂੰ ਬ੍ਰੀਚ ਨਹੀਂ ਕਰ ਸਕੇਗਾ।
ਬੈਂਕ ਡਿਟੇਲਸ

ਤੁਹਾਨੂੰ ਆਪਣੀ ਬੈਂਕ ਡਿਟੇਲਸ ਕਿਸੇ ਦੂਜੇ ਵਿਅਕਤੀ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ। ਹਮੇਸ਼ਾ ਕਈ ਲੋਕ ਤੁਹਾਡੀ ਬੈਂਕ ਡਿਟੇਲਸ ਚੋਰੀ ਕਰਕੇ ਫਰਾਡ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ’ਚ ਤੁਹਾਨੂੰ ਇੱਕ ਵੱਡਾ ਨੁਕਸਾਨ ਹੋ ਸਕਦਾ ਹੈ।

 

R Harikumar ਬਣੇ ਭਾਰਤੀ ਜਲ ਸੈਨਾ ਦੇ New Chief

0

ਭਾਰਤ ਸਰਕਾਰ ਨੇ ਨਵੇਂ ਜਲ ਸੈਨਾ ਮੁਖੀ ਦਾ ਐਲਾਨ ਕਰ ਦਿੱਤਾ ਹੈ। ਹੁਣ ਵਾਈਸ ਐਡਮਿਰਲ ਆਰ ਹਰੀ ਕੁਮਾਰ ਭਾਰਤੀ ਜਲ ਸੈਨਾ ਦੇ ਨਵੇਂ ਮੁਖੀ ਹੋਣਗੇ। ਆਰ ਹਰੀ ਕੁਮਾਰ ਮੌਜੂਦਾ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਦੀ ਥਾਂ ਲੈਣਗੇ, ਜੋ ਇਸ ਮਹੀਨੇ 30 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਹਰੀ ਕੁਮਾਰ ਇਸ ਸਮੇਂ ਜਲ ਸੈਨਾ ਦੀ ਪੱਛਮੀ ਕਮਾਂਡ ਦੇ ਕਮਾਂਡਿੰਗ-ਐਨ-ਚੀਫ਼ ਵਜੋਂ ਸੇਵਾ ਨਿਭਾਅ ਰਹੇ ਹਨ।

ਸਰਕਾਰ ਵੱਲੋਂ ਮੰਗਲਵਾਰ ਦੇਰ ਸ਼ਾਮ 25ਵੇਂ ਜਲ ਸੈਨਾ ਮੁਖੀ ਦਾ ਐਲਾਨ ਕੀਤਾ ਗਿਆ। ਰੱਖਿਆ ਮੰਤਰਾਲੇ ਦੇ ਅਨੁਸਾਰ, ਆਰ ਹਰੀ ਕੁਮਾਰ, ਜਲ ਸੈਨਾ ਦੀ ਪੱਛਮੀ ਕਮਾਨ, ਮੁੰਬਈ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ 30 ਨਵੰਬਰ ਦੀ ਦੁਪਹਿਰ ਤੋਂ ਭਾਰਤੀ ਜਲ ਸੈਨਾ ਦੇ ਮੁਖੀ ਵਜੋਂ ਅਹੁਦਾ ਸੰਭਾਲਣਗੇ।

ਨਵੇਂ ਬਣੇ ਮੁੱਖੀ ਹਰੀ ਕੁਮਾਰ ਦਾ ਜਨਮ 1962 ਵਿੱਚ ਹੋਇਆ ਸੀ ਅਤੇ ਉਹ 1983 ਵਿੱਚ ਜਲ ਸੈਨਾ ਵਿੱਚ ਸ਼ਾਮਲ ਹੋਏ ਸਨ। ਆਪਣੇ 38 ਸਾਲ ਦੇ ਲੰਬੇ ਕਰੀਅਰ ‘ਚ ਉਨ੍ਹਾਂ ਨੇ ਭਾਰਤੀ ਜਲ ਸੈਨਾ ਦੇ ਏਅਰਕ੍ਰਾਫਟ ਕੈਰੀਅਰ ਆਈਐਨਐਸ ਵਿਰਾਟ ਦੀ ਕਮਾਂਡਿੰਗ ਅਫਸਰ (ਸੀਓ) ਦੇ ਰੈਂਕ ਸਮੇਤ ਜੰਗੀ ਬੇੜੇ ਆਈਐਨਐਸ ਕੋਰਾ, ਨਿਸ਼ੰਕ ਅਤੇ ਰਣਵੀਰ ਦੀ ਕਮਾਂਡ ਕੀਤੀ ਹੈ।

ਉਨ੍ਹਾਂ ਨੇ ਨੇਵੀ ਦੀ ਪੱਛਮੀ ਕਮਾਂਡ ਦੇ ਜੰਗੀ ਬੇੜੇ ਦੇ ਫਲੀਟ ਆਪਰੇਸ਼ਨ ਅਫਸਰ ਵਜੋਂ ਸੇਵਾ ਨਿਭਾਈ ਹੈ। ਪੱਛਮੀ ਕਮਾਂਡ ਦੇ ਸੀਐਨਸੀ ਦੇ ਅਹੁਦੇ ਤੋਂ ਪਹਿਲਾਂ, ਹਰੀ ਕੁਮਾਰ ਦਿੱਲੀ ਵਿੱਚ ਸੀਡੀਐਸ ਜਨਰਲ ਬਿਿਪਨ ਰਾਵਤ ਦੇ ਅਧੀਨ ਇੰਟੈਗਰੇਟਿਡ ਡਿਫੈਂਸ ਸਟਾਫ ਦੇ ਮੁਖੀ ਵਜੋਂ ਕੰਮ ਕਰ ਰਹੇ ਸਨ।