ਮਹਾਨ ਸ਼ਖ਼ਸੀਅਤਾਂ ਦੇ ਇਤਿਹਾਸਕ ਦਿਹਾੜੇ ਸਕੂਲਾਂ ‘ਚ ਮਨਾਏ ਜਾਣ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਜਾਣੂ ਕਰਵਾਇਆ ਜਾਵੇ : ਪਰਗਟ ਸਿੰਘ
ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਹਿ-ਵਿਦਿਅਕ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡਾ ਇਤਿਹਾਸ ਲਾਸਾਨੀ ਕੁਰਬਾਨੀਆਂ ਅਤੇ ਸ਼ਹਾਦਤਾਂ ਨਾਲ ਭਰਿਆ ਪਿਆ ਹੈ, ਜਿਸ ਵਿਚੋਂ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਮੁੱਚਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਹੈ।ਸਾਨੂੰ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਸੇਧ ਲੈਣ ਦੀ ਲੋੜ ਹੈ | ਅਤੇ ਉਨ੍ਹਾਂ ਦੁਆਰਾ ਦਰਸਾਏ ਮਾਰਗ ‘ਤੇ ਚੱਲੋ।

ਪਰਗਟ ਸਿੰਘ ਨੇ ਸਿੱਖਿਆ ਵਿਭਾਗ ਨੂੰ ਸੱਦਾ ਦਿੱਤਾ ਕਿ ਇਤਿਹਾਸਕ ਦਿਹਾੜਿਆਂ ਮੌਕੇ ਸਕੂਲੀ ਬੱਚਿਆਂ ਨੂੰ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਤੋਂ ਜਾਣੂ ਕਰਵਾਇਆ ਜਾਵੇ। ਸਾਨੂੰ ਗੁਰੂਆਂ ਦੇ ਦਰਸ਼ਨ, ਮਨੁੱਖਤਾ ਦੇ ਸੰਦੇਸ਼, ਸਮਰਪਣ ਅਤੇ ਕੁਰਬਾਨੀ ਦੀ ਭਾਵਨਾ ਤੋਂ ਸਿੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕਰਵਾਏ ਇਨ੍ਹਾਂ ਸਹਿ-ਵਿਦਿਅਕ ਮੁਕਾਬਲਿਆਂ ਦਾ ਮੰਤਵ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੰਦੇਸ਼, ਕੁਰਬਾਨੀ, ਸਿੱਖਿਆਵਾਂ ਅਤੇ ਉਦੇਸ਼ਾਂ ਨੂੰ ਘਰ-ਘਰ ਪਹੁੰਚਾਉਣਾ ਹੈ। ਪਰਗਟ ਸਿੰਘ ਨੇ ਆਪਣੇ ਜੀਵਨ ਵਿੱਚ ਅਧਿਆਪਕਾਂ ਵੱਲੋਂ ਦਿੱਤੇ ਮਾਰਗ ਦਰਸ਼ਨ ਨੂੰ ਯਾਦ ਕਰਦਿਆਂ ਕਿਹਾ ਕਿ ਦੇਸ਼ ਦੀ ਉਸਾਰੀ ਵਿੱਚ ਸਭ ਤੋਂ ਵੱਡਾ ਯੋਗਦਾਨ ਉਨ੍ਹਾਂ ਅਧਿਆਪਕਾਂ ਦਾ ਹੁੰਦਾ ਹੈ ਜੋ ਨਿਰਸਵਾਰਥ ਹੋ ਕੇ ਦੂਜਿਆਂ ਦਾ ਭਵਿੱਖ ਬਣਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਵਿੱਚ ਕੋਈ ਨਾ ਕੋਈ ਪ੍ਰਤਿਭਾ ਛੁਪੀ ਹੋਈ ਹੁੰਦੀ ਹੈ, ਬਸ ਲੋੜ ਹੈ ਇਸ ਨੂੰ ਪਛਾਣ ਕੇ ਪਾਲਣ ਦੀ। ਅਜਿਹਾ ਕੇਵਲ ਇੱਕ ਅਧਿਆਪਕ ਹੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਤੋਂ ਜਾਣੂ ਕਰਵਾਉਣਾ ਆਧੁਨਿਕ ਸਿੱਖਿਆ ਦਾ ਮੁੱਖ ਟੀਚਾ ਹੈ।
ਪਰਗਟ ਸਿੰਘ ਨੇ ਸਮੂਹ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ, ਅਧਿਆਪਕਾਂ ਨੂੰ ਕੋਵਿਡ ਦੇ ਮਾੜੇ ਸਮੇਂ ਵਿੱਚ ਆਨਲਾਈਨ ਮੁਕਾਬਲੇ ਕਰਵਾ ਕੇ ਆਪਣੀ ਪਛਾਣ ਬਣਾਉਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਸਿੱਖਿਆ ਵਿਭਾਗ ਨਾਲ ਸਬੰਧਤ ਮਸਲਿਆਂ ਦੇ ਹੱਲ ਲਈ ਹਾਂ-ਪੱਖੀ ਪਹੁੰਚ ਨਾਲ ਕੰਮ ਕਰ ਰਹੇ ਹਨ ਅਤੇ ਜੋ ਵੀ ਜਾਇਜ਼ ਮੰਗਾਂ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਕਿਹਾ ਕਿ ਉਹ ਵਿਭਾਗ ਨਾਲ ਸਬੰਧਤ ਮਾਮਲੇ ਉਠਾਉਣ ਜਿਨ੍ਹਾਂ ਦਾ ਹੇਠਲੇ ਪੱਧਰ ’ਤੇ ਹੱਲ ਕੀਤਾ ਜਾ ਸਕਦਾ ਹੈ।

ਉਕਤ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਸੰਕਟ ਕਾਰਨ ਇਹ ਸਹਿ-ਵਿਦਿਅਕ ਮੁਕਾਬਲੇ ਆਨਲਾਈਨ ਕਰਵਾਏ ਗਏ ਸਨ, ਜਿਸ ਵਿਚ 11 ਵਰਗਾਂ ਵਿਚ ਰਿਕਾਰਡ 2,85,973 ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਵਿਦਿਆਰਥੀਆਂ ਦੇ ਸ਼ਬਦ ਗਾਇਨ, ਗੀਤ ਗਾਇਨ, ਕਵਿਤਾ ਉਚਾਰਨ, ਭਾਸ਼ਣ ਮੁਕਾਬਲੇ, ਸਾਜ਼ ਵਜਾਉਣਾ, ਪੋਸਟਰ ਮੇਕਿੰਗ, ਪੇਂਟਿੰਗ, ਸਲੋਗਨ ਰਾਈਟਿੰਗ, ਕੈਲੀਗ੍ਰਾਫੀ, ਪੀਪੀਟੀ ਮੇਕਿੰਗ ਅਤੇ ਦਸਤਾਰ ਮੇਕਿੰਗ ਮੁਕਾਬਲੇ ਕਰਵਾਏ ਗਏ ਜੋ ਕਿ ਕਰੀਬ ਪੰਜ ਮਹੀਨੇ ਤੱਕ ਚੱਲੇ।
ਡੀ.ਪੀ.ਆਈ ਸੁਖਜੀਤ ਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਅੱਜ ਰਾਜ ਪੱਧਰੀ ਸਮਾਗਮ ਦੌਰਾਨ ਹਰੇਕ ਵਰਗ ਵਿੱਚ ਪਹਿਲਾ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇੱਕ-ਇੱਕ ਟੈਬਲੈੱਟ ਦਿੱਤਾ ਗਿਆ। 1100 ਨਗਦ ਅਤੇ ਗੁਰੂ ਤੇਗ ਬਹਾਦਰ ਜੀ ਦੀ ਫੋਟੋ ਭੇਟ ਕੀਤੀ ਗਈ। ਦੂਜੇ ਨੰਬਰ ‘ਤੇ ਆਉਣ ਵਾਲੇ ਹਰੇਕ ਵਿਦਿਆਰਥੀ ਨੂੰ ਇਕ ਮੋਬਾਈਲ ਫ਼ੋਨ, 1100 ਰੁਪਏ ਅਤੇ ਗੁਰੂ ਤੇਗ ਬਹਾਦਰ ਜੀ ਦੀ ਫੋਟੋ ਦਿੱਤੀ ਗਈ | 1.4 ਲੱਖ ਰੁਪਏ ਦੀ ਨਕਦ ਰਾਸ਼ੀ ਸਮੇਤ ਕੁੱਲ 11.30 ਲੱਖ ਰੁਪਏ ਦਿੱਤੇ ਗਏ।
ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਦੋ ਵਿਧਾਨ ਸਭਾ ਸੀਟਾਂ ‘ਚ ਕੀਤਾ ਬਦਲਾਅ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਾਂਝੇ ਤੌਰ ’ਤੇ ਐਲਾਨ ਕੀਤਾ ਹੈ ਕਿ ਵਿਧਾਨ ਸਭਾ ਹਲਕਾ ਮੋਹਾਲੀ ਤੇ ਲੁਧਿਆਣਾ ਨਾਰਥ, ਜੋ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਹਿੱਸੇ ’ਚ ਸਨ। ਹੁਣ ਇਨ੍ਹਾਂ ਸੀਟਾਂ ਉਪਰ ਸ਼੍ਰੋਮਣੀ ਅਕਾਲੀ ਦਲ ਚੋਣ ਲੜੇਗਾ।
ਇਸ ਦੇ ਨਾਲ ਹੀ ਇਸ ਦੀ ਜਗ੍ਹਾ ’ਤੇ ਵਿਧਾਨ ਸਭਾ ਹਲਕਾ ਰਾਏਕੋਟ (ਐੱਸ. ਸੀ.) ਅਤੇ ਦੀਨਾਨਗਰ (ਐੱਸ.ਸੀ.) ਜੋ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਸਨ। ਇਨ੍ਹਾਂ ਉਪਰ ਹੁਣ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਚੋਣ ਲੜਨਗੇ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕੁੱਲ ਸੀਟਾਂ ਦੀ ਵੰਡ ਪਹਿਲਾਂ ਦੀ ਤਰ੍ਹਾਂ ਹੀ ਰਹੇਗੀ ਅਤੇ ਸ਼੍ਰੋਮਣੀ ਅਕਾਲੀ ਦਲ 97 ਸੀਟਾਂ ਉਪਰ ਤੇ ਬਹੁਜਨ ਸਮਾਜ ਪਾਰਟੀ 20 ਸੀਟਾਂ ਉਪਰ ਚੋਣ ਲੜੇਗੀ।
ਇਸ ਦੇ ਨਾਲ ਹੀ ਦਲਜੀਤ ਸਿੰਘ ਚੀਮਾ ਨੇ ਇਸ ਸੰਬੰਧੀ ਟਵੀਟ ਰਾਹੀਂ ਵੀ ਜਾਣਕਾਰੀ ਸਾਂਝੀ ਕੀਤੀ ਹੈ।
The SAD President S Sukhbir Singh Badal & BSP President S Jasbir Singh Garhi has jointly announced the exchange of Mohali and Ludhiana North seats which were with BSP with Raikot & Dina Nagar seats which were earlier with SAD. Total seat share remains same.
— Dr Daljit S Cheema (@drcheemasad) November 23, 2021
ਇਹ 5 ਸੁਪਰਫੂਡ ਸਰੀਰ ਦੇ ਅੰਦਰੂਨੀ ਅੰਗਾਂ ਦੀ ਕਰਦੇ ਹਨ ਮੁਰੰਮਤ, ਜਾਣੋ
ਸਿਹਤਮੰਦ ਚੀਜ਼ਾਂ ਨਾ ਸਿਰਫ਼ ਤੁਹਾਡੇ ਟੈਸਟ ਨੂੰ ਸੰਤੁਸ਼ਟ ਕਰਦੀਆਂ ਹਨ, ਸਗੋਂ ਸਰੀਰ ਨੂੰ ਲੋੜੀਂਦੇ ਪੌਸ਼ਟਿਕ ਤੱਤ ਦੇ ਕੇ ਬਿਹਤਰ ਕੰਮ ਕਰਨ ਵਿੱਚ ਵੀ ਮਦਦ ਕਰਦੀਆਂ ਹਨ। ਉਹ ਖਰਾਬ ਡੀਐਨਏ ਦੀ ਮੁਰੰਮਤ ਕਰਦੇ ਹਨ। ਅੰਗਾਂ ਦੀ ਕੰਮ ਕਰਨ ਦੀ ਸਮਰੱਥਾ ਵਿੱਚ ਸੁਧਾਰ ਕਰਦੇ ਹਨ। ਤਣਾਅ ਘਟਾਉਂਦੇ ਹਨ ਤੇ ਦਿਮਾਗ ਦੇ ਕੰਮ ਨੂੰ ਸੁਧਾਰਦੇ ਹਨ।
ਹੋਲਿਸਟਿਕ ਲਾਈਫਸਟਾਈਲ ਤੇ ਵੈਲਨੈੱਸ ਕੋਚ ਲੂਕ ਕੌਟਿਨਹੋ ਅਨੁਸਾਰ ਸਿਹਤਮੰਦ ਭੋਜਨ ਸਾਡੇ ਅੰਦਰੂਨੀ ਅੰਗਾਂ ਦੀ ਮੁਰੰਮਤ ਕਰਕੇ ਤੇ ਡੀਐਨਏ ਦੀ ਸਿਹਤ ਨੂੰ ਕਾਇਮ ਰੱਖ ਕੇ ਸਾਨੂੰ ਪੁਰਾਣੀਆਂ ਤੇ ਜੈਨੇਟਿਕ ਬਿਮਾਰੀਆਂ ਤੋਂ ਬਚਾਉਂਦੇ ਹਨ। ਉਹ ਸੋਜ ਦੇ ਖ਼ਤਰੇ ਨੂੰ ਘਟਾਉਂਦੇ ਹਨ ਤੇ ਸਮੁੱਚੀ ਸਿਹਤ ਦਾ ਸਮਰਥਨ ਕਰਨ ਲਈ ਪ੍ਰਤੀਰੋਧਕ ਸ਼ਕਤੀ ਨੂੰ ਸੁਧਾਰਦੇ ਹਨ।
ਅਨਾਰ : ਅਨਾਰ ਦੇ ਫਾਇਦੇਮੰਦ ਤੱਤਾਂ ਕਾਰਨ ਇਸ ਨੂੰ ਬਹੁਤ ਹੀ ਸਿਹਤਮੰਦ ਭੋਜਨ ਮੰਨਿਆ ਜਾਂਦਾ ਹੈ। ਲਾਲ ਰੰਗ ਦਾ ਇਹ ਫਲ ਵਿਟਾਮਿਨ-ਸੀ, ਆਇਰਨ, ਓਮੇਗਾ-3 ਫੈਟੀ ਐਸਿਡ, ਫੋਲੇਟ, ਪੋਟਾਸ਼ੀਅਮ ਤੇ ਵਿਟਾਮਿਨ-ਕੇ ਦਾ ਚੰਗਾ ਸ੍ਰੋਤ ਹੈ। ਅਨਾਰ ਦਿਲ ਦੇ ਰੋਗ, ਕੈਂਸਰ, ਗਠੀਆ ਜਾਂ ਕਿਸੇ ਵੀ ਸੋਜ ਵਾਲੀ ਸਥਿਤੀ ਦੇ ਜ਼ੋਖ਼ਮ ਨੂੰ ਘਟਾ ਸਕਦਾ ਹੈ। ਇਸ ਦੇ ਐਂਟੀ-ਏਜਿੰਗ ਪ੍ਰਾਪਟਰੀ ਸਾਡੀ ਚਮੜੀ ਨੂੰ ਵਧਦੀ ਉਮਰ ਦੀ ਸਮੱਸਿਆ ਤੋਂ ਵੀ ਬਚਾਉਂਦੇ ਹਨ।
ਨਾਰੀਅਲ ਤੇਲ : ਭਾਵੇਂ ਤੁਸੀਂ ਖਾਣਾ ਪਕਾਉਣ ‘ਚ ਨਾਰੀਅਲ ਤੇਲ ਦੀ ਵਰਤੋਂ ਕਰੋ ਜਾਂ ਉੱਪਰੋਂ ਇਸ ਦੀ ਵਰਤੋਂ ਕਰੋ, ਇਹ ਤੁਹਾਡੀ ਸਿਹਤ ਨੂੰ ਹਰ ਪੱਖੋਂ ਲਾਭ ਪਹੁੰਚਾ ਸਕਦਾ ਹੈ। ਨਾਰੀਅਲ ਤੇਲ ‘ਚ ਮੌਜੂਦ ਐਂਟੀਮਾਈਕ੍ਰੋਬਾਇਲ ਤੇ ਐਂਟੀਆਕਸੀਡੈਂਟ ਗੁਣ ਸਾਡੀ ਚਮੜੀ ਦੀ ਗੁਣਵੱਤਾ ਤੇ ਮੂੰਹ ਦੀ ਸਿਹਤ ਨੂੰ ਲਾਭ ਪਹੁੰਚਾਉਂਦੇ ਹਨ। ਇਸ ਨਾਲ ਤੁਸੀਂ ਨਾ ਸਿਰਫ਼ ਬਿਮਾਰੀਆਂ ਤੋਂ ਦੂਰ ਰਹਿੰਦੇ ਹੋ, ਸਗੋਂ ਵਧਦੇ ਭਾਰ ਨੂੰ ਵੀ ਕੰਟਰੋਲ ਕੀਤਾ ਜਾਂਦਾ ਹੈ। ਨਾਰੀਅਲ ਤੇਲ ਨੂੰ ਊਰਜਾ ਦਾ ਇਕ ਚੰਗਾ ਸ੍ਰੋਤ ਵੀ ਮੰਨਿਆ ਜਾਂਦਾ ਹੈ ਜੋ ਲੰਬੇ ਸਮੇਂ ਤੱਕ ਤੁਹਾਡੀ ਭੁੱਖ ਨੂੰ ਦੂਰ ਰੱਖਦਾ ਹੈ।
ਮਸ਼ਰੂਮ : ਲੰਬੀ ਅਤੇ ਸਿਹਤਮੰਦ ਜ਼ਿੰਦਗੀ ਲਈ ਮਸ਼ਰੂਮ ਨੂੰ ਸਭ ਤੋਂ ਵਧੀਆ ਸਬਜ਼ੀ ਮੰਨਿਆ ਜਾਂਦਾ ਹੈ। ਮਸ਼ਰੂਮ ‘ਚ ਕੈਲੋਰੀ ਘੱਟ ਹੁੰਦੀ ਹੈ। ਫਾਈਬਰ ਤੇ ਪ੍ਰੋਟੀਨ, ਵਿਟਾਮਿਨ-ਡੀ, ਆਇਰਨ, ਸੇਲੇਨੀਅਮ ਤੇ ਐਂਟੀਆਕਸੀਡੈਂਟਸ ਭਰਪੂਰ ਹੁੰਦੇ ਹਨ। ਇਸ ਦੇ ਲਾਭਕਾਰੀ ਤੱਤ ਸਾਨੂੰ ਅਲਜ਼ਾਈਮਰ, ਦਿਲ ਦੇ ਰੋਗ, ਕੈਂਸਰ ਤੇ ਸ਼ੂਗਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਂਦੇ ਹਨ।
ਹਲਦੀ : ਭਾਰਤ ‘ਚ ਲਗਭਗ ਹਰ ਘਰ ਵਿਚ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ। ਕਰਕਿਊਮਿਨ ਨਾਮਕ ਹਲਦੀ ‘ਚ ਇਕ ਐਕਟਿਵ ਕੰਪਾਊਂਡ ‘ਚ ਐਂਟੀ-ਇਨਫ਼ਲੇਮੇਟਰੀ ਅਤੇ ਐਂਟੀ-ਆਕਸੀਡੈਂਟ ਪ੍ਰਾਪਰਟੀਜ਼ ਹੁੰਦੇ ਹਨ। ਇਹ ਚਮੜੀ, ਦਿਲ, ਜੋੜਾਂ ਤੇ ਕਈ ਪ੍ਰਕਾਰ ਦੇ ਅੰਗਾਂ ਨਾਲ ਸਬੰਧਤ ਬਿਮਾਰੀਆਂ ਵਿੱਚ ਲਾਭਕਾਰੀ ਮੰਨਿਆ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੈਂਸਰ, ਅਲਜ਼ਾਈਮਰ, ਡਿਪ੍ਰੈਸ਼ਨ ਅਤੇ ਗਠੀਆ ਵਰਗੀਆਂ ਬਿਮਾਰੀਆਂ ‘ਚ ਵੀ ਹਲਦੀ ਲਾਭਦਾਇਕ ਹੈ। ਤੁਸੀਂ ਇਸ ਨੂੰ ਕਿਸੇ ਵੀ ਖੁਰਾਕ ਜਾਂ ਰਾਤ ਨੂੰ ਦੁੱਧ ਦੇ ਨਾਲ ਲੈ ਸਕਦੇ ਹੋ।
ਗ੍ਰੀਨ ਟੀ : ਗ੍ਰੀਨ ਟੀ ਸਿਰਫ਼ ਤਾਜ਼ਗੀ ਦੇਣ ਵਾਲਾ ਅਤੇ ਹਾਈਡ੍ਰੇਟ ਕਰਨ ਵਾਲਾ ਪੀਣ ਵਾਲਾ ਪਦਾਰਥ ਨਹੀਂ ਹੈ। ਪੋਲੀਫੇਨਾਲਸ ਨਾਲ ਭਰਪੂਰ ਇਹ ਡਰਿੰਕ ਸੋਜ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਲੜਨ ‘ਚ ਵੀ ਮਦਦਗਾਰ ਹੈ। ਗ੍ਰੀਨ ਟੀ ਮੈਟਾਬੋਲਿਜ਼ਮ ਵਧਾ ਕੇ ਚਰਬੀ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ। ਇਹ ਸੈੱਲਾਂ ਨੂੰ ਰੈਡੀਕਲ ਨੁਕਸਾਨ ਤੋਂ ਬਚਾਉਣ ਲਈ ਵੀ ਕੰਮ ਕਰਦਾ ਹੈ।
ਸਿੱਖਿਆ ਵਿਭਾਗ ਨੇ ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ ਦੀ ਤਰੀਕ ਦਾ ਕੀਤਾ ਐਲਾਨ
ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਵੱਲੋਂ ਅਗਲੀ ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ ਦੀ ਪ੍ਰੀਖਿਆ ਮਿਤੀ 24 ਦਸੰਬਰ 2021 ਨੂੰ ਲਈ ਜਾਵੇਗੀ। ਜਾਣਕਾਰੀ ਮੁਤਾਬਕ ਯੋਗ ਉਮੀਦਵਾਰ ਪੀਐੈੱਸਈਬੀ ਦੀ ਵੈੱਬਸਾਈਟ www.pseb.ac.in ‘ਤੇ ਇਸ ਟੈਸਟ ਲਈ ਆਨਲਾਈਨ ਬਿਨੈ ਕਰ ਸਕਦੇ ਹਨ।
ਇਸ ਲਈ ਪੇਪਰ I ਦੀ ਫੀਸ 600 ਰੁਪਏ ਹੈ ਜਦੋਂ ਕਿ ਪੇਪਰ II ਦੀ ਫੀਸ ਵੀ 600 ਰੁਪਏ ਹੈ। ਜੇਕਰ ਕੋਈ ਉਮੀਦਵਾਰ ਦੋਵਾਂ ਪੇਪਰਾਂ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਦੀ ਫੀਸ 1200 ਰੁਪਏ ਹੋਵੇਗੀ। ਹੋਰ ਦਿਸ਼ਾ ਨਿਰਦੇਸ਼ ਸਿਹਤ ਟੈਸਟ ਲਈ ਬਿਨੈ ਪੱਤਰ ਦੀ ਸ਼ੁਰੂਆਤੀ ਅਤੇ ਅੰਤਿਮ ਮਿਤੀ ਫੀਸਾਂ ਯੋਗਤਾ ਅਤੇ ਬਾਕੀ ਦੀਆਂ ਸ਼ਰਤਾਂ ਅਤੇ ਬਾਨਾ www.pseb.ac.in ‘ਤੇ ਉਪਲੱਬਧ ਹੈ।

ਮਾਇਆਵਤੀ ਨੇ ਖੇਤੀ ਕਾਨੂੰਨ ਬਾਰੇ ਕੇਂਦਰ ਨੂੰ ਕੀਤੀ ਅਪੀਲ
ਨਵੀਂ ਦਿੱਲੀ : ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ। ਮਾਇਆਵਤੀ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਖੇਤੀ ਕਾਨੂੰਨ ਤਾਂ ਵਾਪਸ ਲੈ ਲਏ ਪਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਦੇ ਨਾਲ ਬੈਠਕ ਕਰਨੀ ਚਾਹੀਦੀ ਹੈ। ਕਿਸਾਨਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦਾ ਹੱਲ ਕੱਢਣਾ ਚਾਹੀਦਾ ਹੈ। ਕਿਸਾਨ ਭਰਾ ਖ਼ੁਸ਼ੀ-ਖ਼ੁਸ਼ੀ ਆਪਣੇ ਘਰ ਜਾਣ ਅਤੇ ਲੰਬੇ ਸਮੇਂ ਤੋਂ ਛੱਡੇ ਕੰਮਾਂ ਵਿੱਚ ਲੱਗਣ। ਹੁਣ ਕੇਂਦਰ ਸਰਕਾਰ ਨੂੰ ਇਸ ਮਾਮਲੇ ਨੂੰ ਜ਼ਿਆਦਾ ਅੱਗੇ ਨਹੀਂ ਵਧਾਉਣਾ ਚਾਹੀਦਾ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਤੇ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਸੰਬੰਧੀ ਡੇਟਸ਼ੀਟ ਕੀਤੀ ਜਾਰੀ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਦਸੰਬਰ-2021 ’ਚ ਹੋਣ ਵਾਲੀਆਂ ਫਸਟ ਟਰਮ ਦੀਆਂ ਪ੍ਰੀਖਿਆਵਾਂ ਦੀ ਡੇਟ-ਸ਼ੀਟ ਜਾਰੀ ਕਰ ਦਿੱਤੀ ਹੈ। ਇਨ੍ਹਾਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 10 ਤੋਂ ਦੁਪਿਹਰ 2 ਵਜੇ ਤੱਕ ਰੱਖਿਆ ਗਿਆ ਹੈ। ਇਸ ਅਨੁਸਾਰ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 13 ਤੋਂ 18 ਦਸੰਬਰ ਤੱਕ ਲਈਆਂ ਜਾਣਗੀਆਂ ਜਦੋਂ ਕਿ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ 13 ਤੋਂ 22 ਦਸੰਬਰ ਤਕ ਪ੍ਰੀਖਿਆਵਾਂ ਦੇਣਗੇ। ਇਸ ਦੇ ਨਾਲ ਹੀ ਦਸਵੀਂ ਜਮਾਤ ਦਾ ਪਹਿਲਾ ਪੇਪਰ ਪੰਜਾਬੀ ਵਿਸ਼ੇ ਦਾ ਹੋਵੇਗਾ।
ਇਨ੍ਹਾਂ ਪ੍ਰੀਖਿਆਵਾਂ ’ਚ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਉਨ੍ਹਾਂ ਦੇ ਆਪਣੇ ਸਕੂਲ ਪੱਧਰ ’ਤੇ ਹੀ ਲਈ ਜਾਵੇਗੀ। ਬੋਰਡ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਪੇਪਰਾਂ ’ਚ 50 ਫ਼ੀਸਦੀ ਪਾਠਕ੍ਰਮ ਦੇ ਆਧਾਰ ’ਤੇ ਪ੍ਰਸ਼ਨ-ਪੱਤਰ ਤਿਆਰ ਕੀਤੇ ਗਏ ਹਨ ਤੇ ਓਐੱਮਆਰ ਸ਼ੀਟ ’ਚ ਵੇਰਵੇ ਭਰਨ ਵਾਸਤੇ ਪ੍ਰੀਖਿਆਰਥੀਆਂ ਨੂੰ 15 ਮਿੰਟਾਂ ਦਾ ਵਧੇਰੇ ਸਮਾਂ ਦਿੱਤਾ ਜਾਵੇਗਾ। ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੀ ਪਹਿਲਾ ਪੇਪਰ ਜਨਰਲ ਪੰਜਾਬੀ ਵਿਸ਼ੇ ਦਾ ਹੀ ਰੱਖਿਆ ਗਿਆ ਹੈ ਜਿਹੜਾ ਕਿ 13 ਦਸੰਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗੀ।
ਪੀਐੱਸਈਬੀ 10ਵੀਂ ਟਰਮ 1 ਐਗਜ਼ਾਮ ਡੇਟਸ਼ੀਟ 2021 ਡਾਊਨਲੋਡ ਲਿੰਕ
ਪੀਐੱਸਈਬੀ 12ਵੀਂ ਟਰਮ 1 ਐਗਜ਼ਾਮ ਡੇਟਸ਼ੀਟ 2021 ਡਾਊਨਲੋਡ ਲਿੰਕ
ਪੰਜਾਬ ਬੋਰਡ ਟਰਮ 1 ਡੇਟਸ਼ੀਟ 2021 ਅਨੁਸਾਰ ਜਮਾਤ 10ਵੀਂ ਦੀਆਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗਾ। ਪੇਪਰ ਦਾ ਸਮਾਂ ਡੇਢ ਘੰਟੇ ਦਾ ਹੋਵੇਗਾ। ਉੱਥੇ ਹੀ ਜਮਾਤ 12ਵੀਂ ਦੀਆਂ ਪ੍ਰੀਖਿਆਵਾਂ ਦੁਪਹਿਰੇ 2 ਵਜੇ ਤੋਂ ਲਈਆਂ ਜਾਣਗੀਆਂ। ਇਸ ਦੇ ਨਾਲ ਹੀ, ਦੋਵਾਂ ਹੀ ਜਮਾਤਾਂ ਲਈ ਟਰਮ-1 ਪ੍ਰੀਖਿਆਵਾਂ ਲਈ ਵੱਧ ਤੋਂ ਵੱਧ ਸਮਾਂ-ਹੱਦ 1 ਘੰਟਾ 30 ਮਿੰਟ ਨਿਰਧਾਰਤ ਕੀਤਾ ਗਿਆ ਹੈ। ਹਾਲਾਂਕਿ ਬੋਰਡ ਵੱਲੋਂ ਜਾਰੀ ਨੋਟਿਸ ਅਨੁਸਾਰ ਫਿਜ਼ੀਕਲ ਐਜੂਕੇਸ਼ਨ ਤੇ ਗੇਮ ਦੇ ਐਗਜ਼ਾਮ 30 ਮਿੰਟ ਦੇ ਹੋਣਗੇ, ਜਦਕਿ ਐਗਰੀਕਲਚਰ, ਕੰਪਿਊਟਰ ਐਪਲੀਕੇਸ਼ਨ ਤੇ ਐੱਨਐੱਸਐੱਫਕਿਊ ਪ੍ਰੀਖਿਆਵਾਂ 1 ਘੰਟੇ ‘ਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ-ਏ, ਪੰਜਾਬ ਹਿਸਟਰੀ ਐਂਡ ਕਲਚਰ-ਏ, ਪੰਜਾਬ-ਬੀ, ਪੰਜਾਬ ਹਿਸਟਰੀ ਐਂਡ ਕਲਚਰ ਵਿਿਸ਼ਆਂ ਲਈ ਪ੍ਰੀਖਿਆ ਦੀ ਮਿਆਦ 2 ਘੰਟੇ ਹੋਵੇਗੀ।
ਖੇਤੀਬਾੜੀ ਮੰਤਰੀ Randeep Nabha ਨੇ ਕੇਂਦਰੀ ਮੰਤਰੀ Mansukh Mandaviya ਨਾਲ ਕੀਤੀ ਗੱਲਬਾਤ, ਇਹ ਮੰਗ ਪੂਰੀ ਕਰਨ ਦੀ ਕੀਤੀ ਅਪੀਲ
ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਮਨਸੁਖ ਮੰਡਵੀਆ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਮਨਸੁਖ ਮੰਡਵੀਆ ਨੂੰ ਆਉਣ ਵਾਲੇ ਸੀਜ਼ਨ ਲਈ ਯੂਰੀਆ ਦੀ ਮੰਗ ਪੂਰੀ ਕਰਨ ਦੀ ਅਪੀਲ ਕੀਤੀ। ਨਾਭਾ ਨੇ ਮਨਸੁਖ ਮੰਡਵੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਲਈ 15 ਦਸੰਬਰ ਤੱਕ ਬਹੁਤ ਹੀ ਕੀਮਤੀ ਸਮਾਂ ਹੈ ਕਿਉਂਕਿ ਇਸ ਸਮੇਂ ਸਾਡੀ ਕਣਕ ਦੀ ਬਜਾਈ ਸ਼ੁਰੂ ਹੋ ਜਾਵੇਗੀ
ਉਨ੍ਹਾਂ ਕਿਹਾ ਕਿ ਸਾਡੀ ਤੁਹਾਡੇ ਕੋਲ 1.4 ਮਿਲੀਅਨ ਮੀਟ੍ਰਿਕ ਟਨ ਯੂਰੀਆ ਦੀ ਮੰਗ ਆਈ ਸੀ, ਜਿਸ ਵਿੱਚੋਂ 6.10 ਲੱਖ ਮੀਟ੍ਰਿਕ ਟਨ ਯੂਰੀਆ ਦੀ ਮਨਜ਼ੂਰੀ ਮਿਲ ਗਈ ਹੈ। ਨਾਭਾ ਨੇ ਕਿਹਾ ਕਿ ਬਾਕੀ ਬਚੀ 5 ਲੱਖ ਮੀਟ੍ਰਿਕ ਟਨ ਯੂਰੀਆ ਵੀ ਸਾਨੂੰ ਉਪਲਬਧ ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਾਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਦੇ ਨਾਲ ਹੀ ਭਾਰਤ ਸਰਕਾਰ ਨੇ 15 ਦਸੰਬਰ ਤੱਕ ਪੂਰੀ ਮੰਗ ਪ੍ਰਾਪਤ ਕਰਨ ਦਾ ਭਰੋਸਾ ਦਿੱਤਾ ਹੈ।
ਸੁਖਪਾਲ ਖਹਿਰਾ ਦੀ ਪਟੀਸ਼ਨ ‘ਤੇ ਹਾਈਕੋਰਟ ਨੇ ED ਨੂੰ ਨੋਟਿਸ ਕੀਤਾ ਜਾਰੀ
ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਦੇ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਦੀ ਪਟੀਸ਼ਨ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਸੰਬੰਧੀ ਅਦਾਲਤ ਨੇ ਈ. ਡੀ. ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਦੱਸ ਦੇਈਏ ਕਿ ਆਪਣੀ ਗ੍ਰਿਫ਼ਤਾਰੀ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਸੁਖਪਾਲ ਖਹਿਰਾ ਵੱਲੋਂ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ।
ਸੁਖਪਾਲ ਖਹਿਰਾ ਨੇ ਗ੍ਰਿਫ਼ਤਾਰੀ ਨੂੰ ਸਿਆਸੀ ਰੰਜਿਸ਼ ਦਾ ਨਤੀਜਾ ਦੱਸਦਿਆਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਵੀ ਸੰਮਨ ਕੀਤਾ ਗਿਆ, ਉਹ ਈ. ਡੀ. ਅੱਗੇ ਪੇਸ਼ ਹੋਏ ਹਨ ਪਰ ਫਿਰ ਵੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਮਨੀ ਲਾਂਡਰਿੰਗ ਮਾਮਲੇ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਦਾ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ। ਇਸ ਤੋਂ ਬਾਅਦ ਮੋਹਾਲੀ ਦੀ ਅਦਾਲਤ ਨੇ ਸੁਖਪਾਲ ਖਹਿਰਾ ਨੂੰ ਮਨੀ ਲਾਂਡਰਿੰਗ ਮਾਮਲੇ ਤਹਿਤ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਇਸ ਸਮੇਂ ਸੁਖਪਾਲ ਖਹਿਰਾ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦ ਹਨ।













