Home Blog Page 2228

Indo-Pak Border ‘ਤੇ ਦਿਖਾਈ ਦਿੱਤਾ ਡਰੋਨ, BSF ਨੇ ਕੀਤੀ ਫਾਇਰਿੰਗ

0

ਅੱਜ ਸਵੇਰੇ ਭਾਰਤ-ਪਾਕਿ ਸਰਹੱਦ ‘ਤੇ ਪਾਕਿਸਤਾਨ ਦਾ ਇੱਕ ਡਰੋਨ ਉੱਡਦਾ ਦੇਖਿਆ ਗਿਆ। ਜਿੱਥੇ ਠੰਡ ਤੇ ਸੰਘਣੀ ਧੁੰਦ ਦੀ ਆੜ ਹੇਠ ਦੇਸ਼ ਵਿਰੋਧੀ ਅਨਸਰ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਤਾਂਘ ਵਿਚ ਹਨ ਉੱਥੇ ਹੀ ਜਿਵੇਂ ਭਾਰਤੀ ਬੀਐਸਐਫ ਦੇ ਜਵਾਨਾਂ ਨੇ ਸੰਘਣੀ ਧੁੰਦ ਵਿੱਚ ਉੱਡਦੇ ਡਰੋਨ ਨੂੰ ਦੇਖਿਆ ਤਾਂ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।

Patiala ‘ਚ Famous ਹੋਗੀ Home Made ਬਰਫ਼ੀ

ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੀ 89 ਬਟਾਲੀਅਨ ਦੀ ਬੀਓਪੀ ਚੰਦੂ ਵਡਾਲਾ ਦੇ ਜਵਾਨਾਂ ਵੱਲੋਂ ਸਰਹੱਦ ‘ਤੇ ਸੰਘਣੀ ਧੁੰਦ ਵਿਚ ਉੱਡਦੇ ਪਾਕਿਸਤਾਨੀ ਡਰੋਨ ‘ਤੇ ਫਾਇਰਿੰਗ ਕਰਕੇ ਡਰੋਨ ਦੀ ਭਾਰਤੀ ਖੇਤਰ ਵਿਚ ਆਉਣ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਚਲਾ ਗਿਆ। ਮਾਮਲਾ ਬੀਐਸਐਫ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਜਵਾਨਾਂ ਨੇ ਸਰਹੱਦ ‘ਤੇ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਇੱਕੋ ਸ਼ਹਿਰ ਚ ਤਿੰਨ ਵਾਰੀ ਕਿੱਥੇ ਉੱਡਿਆ ਚੰਨੀ ਦਾ ਹੈਲੀਕਾਪਟਰ ? ਭਗਵੰਤ ਮਾਨ ਨੇ ਅੱਜ ਖੋਲ੍ਹੀਆਂ ਪੋਲਾਂ

ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕਿਹਾ ਕਿ ਧੂੰਏਂ ਦੀ ਆੜ ਵਿੱਚ ਦੇਸ਼ ਵਿਰੋਧੀ ਤਾਕਤਾਂ ਵੱਲੋਂ ਆਪਣੇ ਮਨਸੂਬਿਆਂ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਸਰਹੱਦ ‘ਤੇ ਤਾਇਨਾਤ ਜਵਾਨ ਉਨ੍ਹਾਂ ਦੀ ਹਰ ਹਰਕਤ ‘ਤੇ ਨਜ਼ਰ ਰੱਖ ਰਹੇ ਹਨ।ਇਸ ਤੋਂ ਪਹਿਲਾਂ ਵੀ ਕਈ ਵਾਰ ਡਰੋਨ ਨਜ਼ਰ ਆਏ ਹਨ।

ਚੰਡੀਗੜ੍ਹ ‘ਚ 20 ਦਸੰਬਰ ਤੋਂ ਬੰਦ ਰਹਿਣਗੇ ਸਾਰੇ ਸਕੂਲ, ਜਾਣੋ ਵਜ੍ਹਾ

0
ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦਾ ਕਹਿਰ ਸ਼ੁਰੂ ਹੋ ਗਿਆ ਹੈ। ਕੋਰੋਨਾ ਦੇ ਨਵਂੇ ਰੂਪ ਓਮੀਕਰੋਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਚੰਡੀਗੜ੍ਹ ‘ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ।
ਦਰਅਸਲ ਸਰਦੀਆਂ ਦੀਆਂ ਛੁੱਟੀਆਂ ਨੂੰ ਮੁੜ ਤਹਿ ਕਰਦਿਆਂ ਸ਼ਹਿਰ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 20 ਦਸੰਬਰ ਤੋਂ 7 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇਹ ਛੁੱਟੀਆਂ 27 ਦਸੰਬਰ ਤੋਂ 5 ਜਨਵਰੀ ਤੱਕ ਹੋਣੀਆਂ ਸਨ।

ਕੇਂਦਰ ਸਰਕਾਰ ਨੇ ਬਿਜਲੀ ਸਬਸਿਡੀ ਖਤਮ ਕਰਨ ਦੇ ਪ੍ਰਸਤਾਵ ਨੂੰ ਲਿਆ ਵਾਪਸ

0

ਕੇਂਦਰ ਸਰਕਾਰ ਨੇ ਬਿਜਲੀ ਸਬਸਿਡੀ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ।ਕੇਂਦਰ ਸਰਕਾਰ ਵਲੋਂ “ਬਿਜਲੀ ਐਕਟ ਸੋਧ ਬਿੱਲ, 2020” ਦੇ ਪ੍ਰਸਤਾਵ ਨੂੰ ਵਾਪਸ ਲੈਣ ਦਾ ਫ਼ੈਸਲਾ ਲਿਆ ਗਿਆ ਹੈ। ਬਿਜਲੀ ਸਬਸਿਡੀ ਨੂੰ ਕਿਸੇ ਵੀ ਤਰ੍ਹਾਂ ਖਤਮ ਕਰਨ ਲਈ ਹੁਣ ਬਿੱਲ ਵਿੱਚ ਕੋਈ ਵਿਵਸਥਾ ਨਹੀਂ ਹੋਵੇਗੀ। ਇਸ ਦਾ ਮਤਲਬ ਹੈ ਕਿ ਐੱਲਪੀਜੀ ਵੰਡ ਵਾਂਗ ਬਿਜਲੀ ‘ਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਲਾਗੂ ਕਰਨ ਦਾ ਕੇਂਦਰ ਦਾ ਸੰਕਲਪ ਪੂਰਾ ਨਹੀਂ ਹੋਵੇਗਾ।

ਬੱਚੀ ਦੀ ਉਮਰ 10 ਸਾਲ, ਸਾਇਕਲ ‘ਤੇ ਬੇਹੱਦ ਲੰਮਾਂ ਸਫ਼ਰ ਕੀਤਾ ਤੈਅ, ਬੰਬੇ ਤੋਂ ਜੰਮੂ ਤੱਕ ਹੋਣ ਲੱਗੇ ਚਰਚੇ

ਇਸ ਬਿੱਲ ਵਿੱਚ ਹਾਲ ਹੀ ਵਿੱਚ ਕੀਤੇ ਗਏ ਬਦਲਾਅ ਵਿੱਚ ਡੀਬੀਟੀ ਦੇ ਪ੍ਰਸਤਾਵ ਨੂੰ ਵਾਪਸ ਲੈ ਲਿਆ ਗਿਆ ਹੈ। ਕੇਂਦਰ ਸਰਕਾਰ ਨੇ ਪਿਛਲੇ ਸਾਲ ਜਾਰੀ ਕੀਤੇ ਪਹਿਲੇ ਖਰੜੇ ਵਿੱਚ ਸਬਸਿਡੀ ਸ਼ਬਦ ਨੂੰ ਹਟਾਉਣ ਦਾ ਪ੍ਰਸਤਾਵ ਰੱਖਿਆ ਸੀ ਅਤੇ ਬਿਜਲੀ ਖੇਤਰ ਵਿੱਚ ਡੀਬੀਟੀ ਦੀ ਤਜਵੀਜ਼ ਨੂੰ ਸ਼ਾਮਲ ਕੀਤਾ ਸੀ।

ਕਈ ਰਾਜਾਂ ਨੇ ਸਬਸਿਡੀ ਵਾਲੀਆਂ ਬਿਜਲੀ ਦਰਾਂ ਨੂੰ ਖਤਮ ਕਰਨ ਦੇ ਕਦਮ ਦਾ ਵੀ ਵਿਰੋਧ ਕੀਤਾ ਸੀ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਵੀ ਇਸ ਦਾ ਵਿਰੋਧ ਕੀਤਾ ਸੀ। ਲਗਭਗ ਸਾਰੇ ਰਾਜ ਖੇਤੀਬਾੜੀ ਖੇਤਰ ਦੇ ਖਪਤਕਾਰਾਂ ਨੂੰ ਬਿਜਲੀ ਦੇ ਬਿੱਲਾਂ ‘ਤੇ ਸਬਸਿਡੀ ਦਿੰਦੇ ਹਨ ਅਤੇ ਕਈ ਰਾਜ ਚੋਣਵੇਂ ਖਪਤਕਾਰ ਹਿੱਸੇ ਨੂੰ ਸਬਸਿਡੀ ਦਿੰਦੇ ਹਨ। ਦਿੱਲੀ ਵਿੱਚ ਬਿਜਲੀ ਦੀ ਨਿਸ਼ਚਿਤ ਖਪਤ ਹੋਣ ਤੱਕ ਸਬਸਿਡੀ ਦਿੱਤੀ ਜਾਂਦੀ ਹੈ।

ਪੱਤਰਕਾਰ ਦੇ ਸਵਾਲ ਪੁੱਛਣ ‘ਤੇ ਬਣ ਗਈ ਗੱਲ, ਆਪਣੇ ਮੂੰਹੋ ਮਿਆਂ ਮਿੱਠੂ ਬਣਦੀ ਭਰਜਾਈ ਦੀ ਰੌਣੀ ਨੇ ਖੋਲ੍ਹਤੀ ਪੋਲ

ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਘ ਨੇ ਅੱਜ ਕਿਹਾ ਕਿ ਪ੍ਰਸਤਾਵਿਤ ਬਿੱਲ ਦੇ ਖਰੜੇ ਵਿੱਚ ਕਿਸਾਨਾਂ ਨਾਲ ਸਬੰਧਤ ਕੋਈ ਵਿਵਸਥਾ ਨਹੀਂ ਹੈ। “ਬਿਜਲੀ ਸੋਧ ਬਿੱਲ ਵਿੱਚ ਕਿਸਾਨਾਂ ਨਾਲ ਸਬੰਧਤ ਕੋਈ ਵਿਵਸਥਾ ਨਹੀਂ ਹੈ। ਫਿਲਹਾਲ ਸਰਕਾਰ ਬਿੱਲ ਦੀ ਸਮੀਖਿਆ ਕਰ ਰਹੀ ਹੈ। ਸਿੰਘ ਨੇ ਕਿਹਾ ਕਿ ਬਿੱਲ ਦਾ ਖਰੜਾ ਅਪ੍ਰੈਲ 2020 ਨੂੰ ਜਨਤਕ ਕੀਤਾ ਗਿਆ ਸੀ, ਪਰ ਇਸ ਨੂੰ ਮੰਤਰੀ ਮੰਡਲ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਕੈਬਨਿਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਸੰਸਦ ‘ਚ ਪੇਸ਼ ਕੀਤਾ ਜਾਵੇਗਾ। ਫਿਲਹਾਲ ਬਿੱਲ ਚਰਚਾ ਦੇ ਪੜਾਅ ‘ਤੇ ਹੈ।

ਇਸ ਸਾਲ ਫਰਵਰੀ ਵਿੱਚ, ਕੇਂਦਰ ਨੇ ਬਿਜਲੀ ਵੰਡ ਲਾਇਸੈਂਸ ਦੀ ਧਾਰਨਾ ਨੂੰ ਖਤਮ ਕਰਨ ਲਈ ਬਿੱਲ ਵਿੱਚ ਸੋਧ ਕੀਤੀ ਅਤੇ ਕੋਈ ਵੀ ਕੰਪਨੀ ਜ਼ਰੂਰੀ ਰੈਗੂਲੇਟਰੀ ਪ੍ਰਵਾਨਗੀਆਂ ਤੋਂ ਬਾਅਦ ਕਿਸੇ ਵੀ ਖੇਤਰ ਵਿੱਚ ਬਿਜਲੀ ਸਪਲਾਈ ਕਰਨ ਲਈ ਸੁਤੰਤਰ ਹੋਵੇਗੀ। ਇਸ ਵਿੱਚ ਦੋ ਜਾਂ ਦੋ ਤੋਂ ਵੱਧ ਵੰਡ ਕੰਪਨੀਆਂ ਨੂੰ ਇੱਕੋ ਖੇਤਰ ਵਿੱਚ ਸਪਲਾਈ ਲਈ ਰਜਿਸਟਰਡ ਹੋਣ ਦੀ ਇਜਾਜ਼ਤ ਦੇਣ ਦਾ ਪ੍ਰਬੰਧ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨਾਲ ਕੀਤਾ ਗਠਜੋੜ

0

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਭਾਜਪਾ ਇੰਚਾਰਜ ਗਜੇਂਦਰ ਸਿੰਘ ਸ਼ੇਖਾਪਤ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਤੋਂ ਬਾਅਦ ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਪਹਿਲਾਂ ਕਹਿ ਚੁੱਕੇ ਹਨ ਕਿ ਅਸੀਂ ਮਿਲ ਕੇ ਚੋਣ ਲੜਾਂਗੇ। ਅੱਜ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਸੀਂ ਮਿਲ ਕੇ ਚੋਣ ਲੜ ਰਹੇ ਹਨ। ਜਿੱਥੇ ਤੱਕ ਸੀਟਾਂ ਦੇ ਸਮਝੌਤੇ ਦੀ ਗੱਲ ਹੈ ਤਾਂ ਸਹੀ ਸਮੇਂ ’ਤੇ ਇਸ ਦੀ ਜਾਣਕਾਰੀ ਦੇ ਦਿੱਤੀ ਜਾਵੇਗੀ।

ਬੱਚੀ ਦੀ ਉਮਰ 10 ਸਾਲ, ਸਾਇਕਲ ‘ਤੇ ਬੇਹੱਦ ਲੰਮਾਂ ਸਫ਼ਰ ਕੀਤਾ ਤੈਅ, ਬੰਬੇ ਤੋਂ ਜੰਮੂ ਤੱਕ ਹੋਣ ਲੱਗੇ ਚਰਚੇ

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ 101 ਫੀਸਦੀ ਚੋਣ ਜਿੱਤਣ ਜਾ ਰਹੇ ਹਾਂ, ਜਦੋਂ ਵੀ ਸੀਟਾਂ ਦੀ ਵੰਡ ਹੋਵੇਗੀ, ਜਿੱਤ ਦੀ ਸੰਭਾਵਨਾ ਸਭ ਤੋਂ ਵੱਡੀ ਅਤੇ ਇਕਲੌਤਾ ਫੈਕਟਰ ਹੋਵੇਗਾ। ਸੀਟਾਂ ਨੂੰ ਲੈ ਕੇ ਗੱਲ ਹੋਵੇਗੀ ਅਤੇ ਉਸ ਤੋਂ ਬਾਅਦ ਹੀ ਸੀਟਾਂ ’ਤੇ ਗੱਲ ਬਣੇਗੀ। ਕੋਈ ਵੀ ਸਰਕਾਰ ਭਾਵੇਂ ਜਿੰਨੇ ਮਰਜੀ ਵਾਅਦੇ ਕਰ ਲਵੇ ਪਰ ਇੰਨੇ ਥੋੜ੍ਹੇ ਸਮੇਂ ਵਿੱਚ ਇੰਨਾ ਕੰਮ ਨਹੀਂ ਕਰ ਸਕੇਗੀ।

ਸਰੀਰਕ ਕਮਜ਼ੋਰੀ ਨੂੰ ਦੂਰ ਕਰਨ ਲਈ ਖਾਓ ਇਹ ਸੁੱਕੇ ਮੇਵੇ, ਕਈ ਹੋਰ ਸਮੱਸਿਆਵਾਂ ਤੋਂ ਵੀ ਮਿਲੇਗੀ ਰਾਹਤ

0

ਸੁੱਕੇ ਮੇਵੇ ਖਾਣ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ। ਸੁੱਕੇ ਮੇਵਿਆਂ ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਇਹ ਸਰੀਰ ਨੂੰ ਗਰਮ ਰੱਖਦੇ ਹਨ ਅਤੇ ਲੋੜੀਂਦੇ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦੇ ਹਨ। ਸੁੱਕੇ ਮੇਵਿਆਂ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਐਂਟੀਆਕਸੀਡੈਂਟ, ਓਮੇਗਾ 3, ਸੇਲੇਨੀਅਮ, ਪ੍ਰੋਟੀਨ ਮੌਜੂਦ ਹੁੰਦੇ ਹਨ। ਸਰੀਰ ਨੂੰ ਊਰਜਾ ਦੇਣ ਦੇ ਨਾਲ-ਨਾਲ ਸੁੱਕੇ ਮੇਵੇ ਸ਼ੂਗਰ, ਦਿਲ ਨਾਲ ਜੁੜੀਆਂ ਬੀਮਾਰੀਆਂ, ਕਬਜ਼ ਆਦਿ ਦੀਆਂ ਸਮੱਸਿਆਵਾਂ ਤੋਂ ਦੂਰ ਰੱਖਦੇ ਹਨ। ਆਓ ਜਾਣਦੇ ਹਾਂ ਸੁੱਕੇ ਮੇਵੇ ਖਾਣ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ…

ਅਖਰੋਟ ਦੀ ਵਰਤੋਂ
ਅਖਰੋਟ ਪੌਸ਼ਟਿਕ ਡ੍ਰਾਈਫਰੂਟ ਹੈ। ਇਸ ਵਿੱਚ ਓਮੇਗਾ-3 ਫੈਟੀ ਐਸਿਡ, ਫਾਈਬਰ, ਪ੍ਰੋਟੀਨ, ਕਈ ਤਰ੍ਹਾਂ ਦੇ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਸਰਦੀਆਂ ਵਿੱਚ ਅਖਰੋਟ ਦਾ ਸੇਵਨ ਕਰਨ ਨਾਲ ਕਈ ਫ਼ਾਇਦੇ ਹੁੰਦੇ ਹਨ। ਇਹ ਦਿਲ ਅਤੇ ਦਿਮਾਗ ਦੀ ਸਿਹਤ ਲਈ ਬਿਹਤਰ ਮੰਨਿਆ ਜਾਂਦਾ ਹੈ। ਇਹ ਦਿਮਾਗ ਨੂੰ ਤਾਕਤ ਦਿੰਦਾ ਹੈ ਅਤੇ ਸਰੀਰਕ ਕਮਜ਼ੋਰੀ ਨੂੰ ਜਲਦੀ ਦੂਰ ਕਰਦਾ ਹੈ।

ਪੱਤਰਕਾਰ ਨੇ ਸਾਰੇ ਇੱਕਠੇ ਕਰਲੇ Actors, ਬਾਹਰ ਆਏ ਹੱਸਦੇ ਰੌਂਦੇ ਕਲਾਕਾਰ, ਵੇਖਕੇ ਹੱਸ ਹੱਸ ਹੋ ਜਾਉਗੇ ਦੂਹਰੇ

ਕਿਸ਼ਮਿਸ਼ ਦਾ ਸੇਵਨ
ਸੌਗੀ ਜਾਂ ਸੁੱਕੇ ਮੇਵੇ ਤੇਜ਼ ਊਰਜਾ ਲਈ ਸਭ ਤੋਂ ਵਧੀਆ ਸਰੋਤ ਹੁੰਦੇ ਹਨ। ਇਸ ਵਿਚ ਮੌਜੂਦ ਕਾਰਬੋਹਾਈਡ੍ਰੇਟ ਤੁਰੰਤ ਗਲੂਕੋਜ਼ ਵਿਚ ਬਦਲ ਜਾਂਦਾ ਹੈ ਅਤੇ ਤੁਰੰਤ ਊਰਜਾ ਦਿੰਦਾ ਹੈ। ਇਸ ਤੋਂ ਇਲਾਵਾ ਕਿਸ਼ਮਿਸ਼ ਨਾਲ ਐਸੀਡਿਟੀ ‘ਤੇ ਤੁਰੰਤ ਰਾਹਤ ਮਿਲਦੀ ਹੈ ਅਤੇ ਪਾਚਨ ਕਿਿਰਆ ‘ਚ ਸੁਧਾਰ ਹੁੰਦਾ ਹੈ।

ਖ਼ਜੂਰ
ਸਰਦੀਆਂ ਵਿੱਚ ਖ਼ਜੂਰ ਦਾ ਸੇਵਨ ਸਰੀਰ ਨੂੰ ਗਰਮ ਰੱਖਦਾ ਹੈ। ਇਹ ਸਰੀਰ ਨੂੰ ਤੁਰੰਤ ਊਰਜਾ ਦੇਣ ਲਈ ਜਾਣਿਆ ਜਾਂਦਾ ਹੈ। ਖਜੂਰ ਵਿੱਚ ਡਾਇਟਰੀ ਫਾਈਬਰ ਹੁੰਦਾ ਹੈ, ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਇਸ ਤੋਂ ਇਲਾਵਾ ਖਜੂਰ ਸਰੀਰ ‘ਚ ਵਿਟਾਮਿਨ-ਬੀ 5 ਦੀ ਘਾਟ ਨੂੰ ਦੂਰ ਕਰਦੀ ਹੈ।

ਬਦਾਮ
ਬਦਾਮ ਨੂੰ ਕੋਲੈਸਟ੍ਰੋਲ ਜ਼ੀਰੋ ਵਰਗੀ ਖ਼ਾਸੀਅਤ ਲਈ ਜਾਣਿਆ ਜਾਂਦਾ ਹੈ। ਇਸ ਵਿੱਚ ਚਰਬੀ ਬਿਲਕੁਲ ਨਹੀਂ ਹੁੰਦੀ ਅਤੇ ਇਹ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਨਹੀਂ ਬਦਾਮ ਦੇ ਸੇਵਨ ਨਾਲ ਕਬਜ਼ ਤੇ ਸਾਹ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹ ਦਿਲ, ਦੰਦਾਂ ਅਤੇ ਚਮੜੀ ਲਈ ਫ਼ਾ ਇਦੇਮੰਦ ਹੁੰਦਾ ਹੈ।

ਬੱਚੀ ਦੀ ਉਮਰ 10 ਸਾਲ, ਸਾਇਕਲ ‘ਤੇ ਬੇਹੱਦ ਲੰਮਾਂ ਸਫ਼ਰ ਕੀਤਾ ਤੈਅ, ਬੰਬੇ ਤੋਂ ਜੰਮੂ ਤੱਕ ਹੋਣ ਲੱਗੇ ਚਰਚੇ

ਕਾਜੂ
ਕਾਜੂ ਵਿੱਚ ਵਿਟਾਮਿਨ-ਈ ਅਤੇ ਬੀ 6 ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਕਾਜੂ ਦਾ ਸੇਵਨ ਸਰੀਰ ਨੂੰ ਬਹੁਤ ਜਲਦੀ ਗਰਮ ਕਰਦਾ ਹੈ, ਯਾਨੀ ਖੂਨ ਸੰਚਾਰ ਨੂੰ ਤੇਜ਼ ਕਰਦਾ ਹੈ। ਬਦਾਮ ਤੋਂ ਕਈ ਤਰ੍ਹਾਂ ਦੇ ਪਕਵਾਨ ਵੀ ਬਣਾਏ ਜਾਂਦੇ ਹਨ।

ਛੁਹਾਰਾ
ਸਰਦੀਆਂ ’ਚ ਛੁਹਾਰਾ ਖਾਣਾ ਚਾਹੀਦਾ ਹੈ। ਸੁੱਕੇ ਖਜੂਰ ਨੂੰ ਛੁਹਾਰਾ ਕਿਹਾ ਜਾਂਦਾ ਹੈ। ਇਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਜਿਵੇਂ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਰੋਜ਼ਾਨਾ 1 ਛੁਹਾਰੇ ਖਾਣ ਨਾਲ ਸਿਹਤ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਠੀਕ ਹੋ ਸਕਦੀਆਂ ਹਨ।

3 ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ ਮਾਡਲ ਮਾਰਕੀਟ

0

3 ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ ਮਾਡਲ ਟਾਊਨ ਮਾਰਕੀਟ, ਜਿਸ ਦੇ ਆਧੁਨਿਕੀਕਰਨ ਦਾ ਉਦਘਾਟਨ ਅੱਜ ਕੌਂਸਲਰ ਪਰਵਿੰਦਰ ਲਾਪਰਾਂ ਅਤੇ ਮਾਰਕੀਟ ਦੇ ਪ੍ਰਧਾਨ ਐਡਵੋਕੇਟ ਅਮਰਜੀਤ ਸਿੰਘ ਵੱਲੋਂ ਕੀਤਾ ਗਿਆ।

ਪੱਤਰਕਾਰ ਨੇ ਸਾਰੇ ਇੱਕਠੇ ਕਰਲੇ Actors, ਬਾਹਰ ਆਏ ਹੱਸਦੇ ਰੌਂਦੇ ਕਲਾਕਾਰ, ਵੇਖਕੇ ਹੱਸ ਹੱਸ ਹੋ ਜਾਉਗੇ ਦੂਹਰੇ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਲਾਪਰਾਂ ਨੇ ਦੱਸਿਆ ਕਿ ਮਾਡਲ ਟਾਊਨ ਮਾਰਕੀਟ ਨੂੰ ਮਾਡਲ ਮਾਰਕੀਟ ਵਜੋਂ ਵਿਕਸਤ ਕਰਨ ਤਹਿਤ 25 ਫੁੱਟ ਦਾ ਘੰਟਾ ਘਰ ਅਤੇ ਸੈਲਫੀ ਪੁਆਇੰਟ ਖਿੱਚ ਦਾ ਕੇਂਦਰ ਹੋਵੇਗਾ। ਉਨਾਂ ਦੱਸਿਆ ਕਿ ਇਹ ਪ੍ਰਾਜੈਕਟ ਮੰਤਰੀ ਭਾਰਤ ਭੂਸਣ ਆਸੂ ਅਤੇ ਕੌਂਸਲਰ ਮਮਤਾ ਆਸੂ ਦੇ ਆਸੀਰਵਾਦ ਅਤੇ ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਦੇ ਪੂਰਨ ਸਹਿਯੋਗ ਨਾਲ ਕਰੀਬ ਦੋ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ। ਉਨਾਂ ਕਿਹਾ ਕਿ ਇਹ ਉਨਾਂ ਦਾ ਡਰੀਮ ਪ੍ਰੋਜੈਕਟ ਸੀ ਜੋ ਅੱਜ ਪੂਰਾ ਹੋਣ ਜਾ ਰਿਹਾ ਹੈ।

ਕੌਂਸਲਰ ਲਾਪਰਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਲੁਧਿਆਣਾ ਦੇ ਮੰਤਰੀ ਭਾਰਤ ਭੂਸਣ ਆਸੂ ਲੁਧਿਆਣਾ ਸਮੇਤ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਜਿਸ ਕਾਰਨ ਅੱਜ ਪੰਜਾਬ ਦੀ ਨੁਹਾਰ ਬਦਲਣੀ ਸ਼ੁਰੂ ਹੋ ਗਈ ਹੈ। ਹਰ ਵਰਗ ਨੂੰ ਸਰਕਾਰ ਵੱਲੋਂ ਵਿਸੇਸ ਸਹੂਲਤਾਂ ਮਿਲਣੀਆਂ ਸੁਰੂ ਹੋ ਗਈਆਂ ਹਨ। ਜਿਸ ਕਾਰਨ ਕਾਂਗਰਸ ਦੇ ਹੱਕ ਵਿੱਚ ਹਵਾ ਵਗਣ ਲੱਗੀ ਹੈ।

“ਚੰਗਾ ਹੋਇਆ ਪਹਿਲੇ ਨੰਬਰ ‘ਤੇ ਨੀਂ ਆਇਆ ਝੋਟਾ”, ਨਜ਼ਾਰਾ ਵੇਖ Moose Wala ਤੇ Babbu Maan ਵੀ ਖੂਬ ਹੱਸਣਗੇ

ਮਾਡਲ ਟਾਊਨ ਮਾਰਕੀਟ ਦੇ ਪ੍ਰਧਾਨ ਐਡਵੋਕੇਟ ਅਮਰਜੀਤ ਸਿੰਘ ਨੇ ਕਿਹਾ ਕਿ ਅੱਜ ਤੱਕ ਕਿਸੇ ਨੇ ਵੀ ਇਸ ਮਾਰਕੀਟ ਨੂੰ ਮਾਡਲ ਮਾਰਕੀਟ ਵਜੋਂ ਵਿਕਸਤ ਕਰਨ ਬਾਰੇ ਨਹੀਂ ਸੋਚਿਆ। ਅੱਜ ਲੁਧਿਆਣਾ ਦੇ ਮੰਤਰੀ ਭਾਰਤ ਭੂਸਣ ਆਸੂ ਅਤੇ ਕੌਂਸਲਰ ਪਰਵਿੰਦਰ ਲਾਪਰਾਂ ਨੇ ਮਾਡਲ ਮਾਰਕੀਟ ਦਾ ਪ੍ਰਾਜੈਕਟ ਸ਼ੁਰੂ ਕਰਵਾ ਕੇ ਲੁਧਿਆਣਾ ਸਮਰਾਟ ਸਿਟੀ ’ਤੇ ਮੋਹਰ ਲਗਾ ਦਿੱਤੀ ਹੈ। ਉਨਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਮੋਹਨ ਨਾਰੰਗ, ਸਤਨਾਮ ਸਿੰਘ, ਨਿਖਿਲ ਰਾਵਤ, ਵਿਜੇ ਗਾਂਧੀ, ਬੱਬੂ ਛਾਬੜਾ, ਰਿੰਪੀ ਸਿੰਕਦ, ਅਸੋਕ ਕੁਮਾਰ ਅਤੇ ਚਰਨਜੀਤ ਸਿੰਘ ਚੰਨੀ ਹਾਜਰ ਸਨ।

ਗਿੱਪੀ ਗਰੇਵਾਲ ਦੀ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਸਿਨੇਮਾ ਹਾਲਾਂ ‘ਚ ਹੋਈ ਰਿਲੀਜ਼

0

ਗਿੱਪੀ ਗਰੇਵਾਲ ਦੀ ਸਭ ਤੋਂ ਵੱਡੀ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਅੱਜ ਸਿਨੇਮਾ ਹਾਲਾਂ ‘ਚ ਰਿਲੀਜ਼ ਹੋ ਗਈ ਹੈ। ਮਸ਼ਹੂਰ ਫਿਲਮ ਵਿੱਚ ਗਿੱਪੀ ਗਰੇਵਾਲ ਦੇ ਨਾਲ ਸੱਤ ਅਭਿਨੇਤਰੀਆਂ ਨੀਰੂ ਬਾਜਵਾ, ਯਾਮੀ ਗੌਤਮ, ਹਿਮਾਂਸ਼ੀ ਖੁਰਾਣਾ, ਸੁਰੀਲੀ ਗੌਤਮ, ਤਨੂ ਗਰੇਵਾਲ, ਸਾਰਾ ਗੁਰਪਾਲ ਅਤੇ ਪਾਇਲ ਰਾਜਪੂਤ ਹਨ। ਕਹਾਣੀ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਦੁਆਰਾ ਮਿਲ ਕੇ ਲਿਖੀ ਗਈ ਹੈ।

ਗੀਤਾਂ ਦੇ ਬੋਲ ਸਤਿੰਦਰ ਸਰਤਾਜ ਅਤੇ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਹਨ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਫਿਲਮ ਦੇ ਕਾਰਜਕਾਰੀ ਨਿਰਮਾਤਾ ਭਾਨਾ ਐਲ.ਏ. ਤੇ ਲਾਈਨ ਪ੍ਰੋਡਿਊਸਰ ਹਰਦੀਪ ਦੁਲਟ ਅਤੇ ਕੋ-ਪ੍ਰੋਡਿਊਸਰ ਵਿਨੋਦ ਅਸਵਾਲ ਨਾਲ।

ਪੰਜਾਬੀ ਪੌਪ ਗਾਇਕ ਜ਼ੀ ਖਾਨ, ਕਮਲ ਖਾਨ ਅਤੇ ਗੀਤਕਾਰ-ਗਾਇਕ ਸਤਿੰਦਰ ਸਰਤਾਜ, ਸੰਗੀਤਕਾਰ ਸਚਿਨ ਆਹੂਜਾ, ਉੱਘੇ ਗਾਇਕ ਅਮਰ ਨੂਰੀ ਦੀ ਮੌਜੂਦਗੀ ਨਾਲ ਪ੍ਰੀਮੀਅਰ ਸ਼ੋਅ ਹੋਰ ਵੀ ਸ਼ਾਨਦਾਰ ਹੋ ਗਿਆ। ਇਸ ਪ੍ਰੀਮੀਅਰ ਵਿੱਚ ਡਾਇਰੈਕਟਰ ਦੇ ਸਟਾਰ ਅਤੇ ਬੇਟੇ ਸ਼ਿੰਦਾ ਗਰੇਵਾਲ ਵੀ ਆਪਣੇ ਪਰਿਵਾਰ (ਰਵਨੀਤ ਕੌਰ ਗਰੇਵਾਲ, ਏਕੋਮ ਗਰੇਵਾਲ ਅਤੇ ਗੁਰਬਾਜ਼ ਗਰੇਵਾਲ) ਸਮੇਤ ਮੌਜੂਦ ਸਨ। ਪ੍ਰੋਡਕਸ਼ਨ ਟੀਮ ਦੇ ਵਿਵੇਕ ਓਹਰੀ ਵੀ ਸਨ।

ਇੱਕੋ ਸ਼ਹਿਰ ਚ ਤਿੰਨ ਵਾਰੀ ਕਿੱਥੇ ਉੱਡਿਆ ਚੰਨੀ ਦਾ ਹੈਲੀਕਾਪਟਰ ? ਭਗਵੰਤ ਮਾਨ ਨੇ ਅੱਜ ਖੋਲ੍ਹੀਆਂ ਪੋਲਾਂ

ਗਿੱਪੀ ਗਰੇਵਾਲ ਨੇ ਕਿਹਾ, “ਸ਼ਾਵਾ ਨੀ ਗਿਰਧਾਰੀ ਲਾਲ ਰੋਮਾਂਸ, ਦੋਸਤੀ ਅਤੇ ਜਜ਼ਬਾਤਾਂ ਦਾ ਇੱਕ ਪਿਟਾਰਾ ਹੈ। ਹੁਣ ਤੱਕ, ਗੀਤਾਂ ਅਤੇ ਟ੍ਰੇਲਰ ਨੂੰ ਜੋ ਹੁੰਗਾਰਾ ਮਿਲਿਆ ਹੈ, ਉਹ ਸਾਡੀਆਂ ਉਮੀਦਾਂ ਤੋਂ ਪਰੇ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਫਿਲਮ ਅੱਗੇ ਵੀ ਜਾਰੀ ਰਹੇਗੀ।

ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਗੁਰਪ੍ਰੀਤ ਘੁੱਗੀ ਨੇ ਕਿਹਾ, “ਪ੍ਰੀਮੀਅਰ ਵਿੱਚ ਫਿਲਮ ਦੇਖਣ ਤੋਂ ਬਾਅਦ, ਸਾਨੂੰ ਹੋਰ ਭਰੋਸਾ ਹੈ ਕਿ ਸਾਡੀ ਫਿਲਮ ‘ਸ਼ਾਵ ਨੀ ਗਿਰਧਾਰੀ ਲਾਲ’ ਹਰ ਕਿਸੇ ਦੇ ਜਜ਼ਬਾਤ ਉਭਾਰੇਗੀ ਤੇ ਇਹ ਇੱਕ ਸੋਹਣੀ ਪਰਿਵਾਰਕ ਘੜੀ ਬਣਾਉਂਦੀ ਹੈ।
ਅਭਿਨੇਤਰੀ ਸਾਰਾ ਗੁਰਪਾਲ ਨੇ ਟਿੱਪਣੀ ਕੀਤੀ, “ਪ੍ਰੀਮੀਅਰ ‘ਤੇ ਪੂਰੀ ਫਿਲਮ ਦੇਖਣ ਅਤੇ ਦਰਸ਼ਕਾਂ ਵੱਲੋਂ ਪ੍ਰਸ਼ੰਸਾ ਤੋਂ ਬਾਅਦ ਇਸ ਫਿਲਮ ਦਾ ਹਿੱਸਾ ਬਣ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ।”

ਗਾਇਕ ਬੂਟਾ ਮੁਹੰਮਦ ਵੱਲੋਂ ਇੱਕ ਦਿਨ ‘ਚ ਦੋ ਪਾਰਟੀਆਂ ਬਦਲਣ ਤੇ ਤਿੱਖਾ ਪ੍ਰਤੀਕਰਮ

ਹਿਮਾਂਸ਼ੀ ਖੁਰਾਨਾ ਨੇ ਕਿਹਾ, “ਇਹ ਫਿਲਮ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਅਤੇ ਮੈਂ ਇਸ ਫਿਲਮ ਦਾ ਹਿੱਸਾ ਬਣ ਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਸ਼ਾਵਾ ਨੇ ਗਿਰਧਾਰੀ ਲਾਲ ਦੇ ਪ੍ਰੀਮੀਅਰ ‘ਤੇ ਦਰਸ਼ਕਾਂ ਦੀ ਖੁਸ਼ੀ ਦੇਖ ਕੇ ਮੈਂ ਬਹੁਤ ਖੁਸ਼ ਹਾਂ।”

ਫਿਲਮ ਦੇ ਨਿਰਮਾਤਾ, ਗਿੱਪੀ ਗਰੇਵਾਲ, ਵਾਸ਼ੂ ਭਗਨਾਨੀ, ਆਸ਼ੂ ਮੁਨੀਸ਼ ਸਾਹਨੀ ਨੇ ਕਿਹਾ, “ਇਸ ਫਿਲਮ ਦੇ ਨਿਰਮਾਤਾ ਹੋਣ ਦੇ ਨਾਤੇ, ਅਸੀਂ ਆਪਣੇ ਪ੍ਰੋਜੈਕਟ ਨੂੰ ਲੈ ਕੇ ਕਾਫੀ ਆਸਵੰਦ ਹਾਂ। ਅਜਿਹੀ ਪ੍ਰਤਿਭਾਸ਼ਾਲੀ ਸਟਾਰ ਕਾਸਟ ਅਤੇ ਟੀਮ ਦਾ ਹੋਣਾ ਆਪਣੇ ਆਪ ਵਿਚ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ। ਸਾਨੂੰ ਯਕੀਨ ਹੈ ਕਿ ਇਹ ਫਿਲਮ ਪਾਲੀਵੁੱਡ ਲਈ ਇੱਕ ਮਾਪਦੰਡ ਤੈਅ ਕਰੇਗੀ। ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਨੂੰ ਮੁਨੀਸ਼ ਸਾਹਨੀ ਦੇ ਓਮਜੀ ਸਟਾਰ ਸਟੂਡੀਓਜ਼ ਦੁਆਰਾ ਦੁਨੀਆ ਭਰ ਵਿੱਚ ਡਿਸਟ੍ਰਿਬੂਟ ਕੀਤਾ ਹੈ।

ਨਵੇਂ ਵੇਰੀਐਂਟ ਦਾ ਵਧਿਆ ਖਤਰਾ, ਦਿੱਲੀ ‘ਚ Omicron ਦੇ 10 ਨਵੇਂ ਮਾਮਲੇ ਆਏ ਸਾਹਮਣੇ

0

ਦੇਸ਼ ’ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦਾ ਖ਼ਤਰਾ ਵਧਦਾ ਜਾ ਰਿਹਾ ਹੈ।ਦੇਸ਼ ਦੇ ਵੱਖ -ਵੱਖ ਖੇਤਰਾਂ ‘ਚ ਇਸ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਦਿੱਲੀ ’ਚ ਓਮੀਕ੍ਰੋਨ ਦੇ 10 ਨਵੇਂ ਮਾਮਲੇ ਫਿਰ ਤੋਂ ਮਿਲੇ ਹਨ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ’ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕ੍ਰੋਨ’ ਦੇ 10 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਦੇ ਕੁੱਲ ਮਾਮਲੇ 20 ਹੋ ਗਏ ਹਨ। ਇਨ੍ਹਾਂ ’ਚੋਂ 10 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ।

ਗਾਇਕ ਬੂਟਾ ਮੁਹੰਮਦ ਵਲੋੰ ਇੱਕ ਦਿਨ ‘ਚ ਦੋ ਪਾਰਟੀਆਂ ਬਦਲਣ ਤੇ ਤਿੱਖਾ ਪ੍ਰਤੀਕਰਮ

ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ 40 ਨਮੂਨਿਆਂ ਨੂੰ ਜ਼ੀਨੋਮ ਜਾਂਚ ਲਈ ਭੇਜਿਆ ਸੀ, ਉਨ੍ਹਾਂ ’ਚੋਂ 10 ’ਚ ਓਮੀਕ੍ਰੋਨ ਰੂਪ ਦੀ ਪੁਸ਼ਟੀ ਹੋਈ ਹੈ। ਸਿਹਤ ਮੰਤਰੀ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਕਈ ਯਾਤਰੀ ਇੰਦਰਾ ਗਾਂਧੀ ਕੌਮਾਂਤਰੀ ਅੱਡੇ ’ਤੇ ਪਹੁੰਚਣ ’ਤੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾ ਰਹੇ ਹਨ। ਉੱਥੇ ਹੀ ਮੰਗਲਵਾਰ ਨੂੰ ਕਿਹਾ ਸੀ ਕਿ ਓਮੀਕ੍ਰੋਨ ਰੂਪ ਦੇ ਮਾਮਲੇ ਹਾਲੇ ਭਾਈਚਾਰਕ ਪੱਧਰ ’ਤੇ ਨਹੀਂ ਫ਼ੈਲੇ ਹਨ ਅਤੇ ਸਥਿਤੀ ਹਾਲੇ ਕੰਟਰੋਲ ’ਚ ਹੈ।

ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ‘ਤੇ ਚੋਣ ਕਮਿਸ਼ਨ ਦੀ ਰਹੇਗੀ ਤਿੱਖੀ ਨਜ਼ਰ

0

ਪੰਜਾਬ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਦੇ ਨਾਲ ਹੀ ਚੋਣਾਂ ਦੇ ਨੇੜੇ ਆਉਂਦਿਆਂ ਹੀ ਉਮੀਦਵਾਰ ਵੋਟਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਲੁਭਾਉਣੇ ਲਾਲਚ ਦੇਣ ਦਾ ਐਲਾਨ ਕਰ ਰਹੇ ਹਨ। ਅਜਿਹੇ ਐਲਾਨਾਂ ’ਤੇ ਚੋਣ ਕਮਿਸ਼ਨਰ ਨੇ ਆਪਣੀ ਸਖ਼ਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਚੋਣ ਕਮਿਸ਼ਨਰ ਸੁਸ਼ੀਲ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਮੁਫ਼ਤ ਸਹੂਲਤਾਂ ਦੇਣ ਦਾ ਐਲਾਨ ਕੀਤਾ ਜਾਵੇਗਾ ਤਾਂ ਉਨ੍ਹਾਂ ਦਾ ਇਹ ਖ਼ਰਚਾ ਚੋਣ ਖ਼ਰਚਿਆਂ ਨਾਲ ਜੋੜਿਆ ਜਾਵੇਗਾ।

ਦੇਖੋ ਕਿੱਥੋ ਦਾ ਕਿਹੜਾ ਹੈ ਇਹ ਲੀਡਰ, ਜੋ ਲੋਕਾਂ ਨੂੰ ਮਿਲਣ ਲਈ ਨਿਕਲਿਆ ਪੈਂਦਲ, ਜਾਣੋ ਹੁਣ ਕਦੋਂ ਰੁਕੇਗਾ…?

ਇਸ ਦੇ ਨਾਲ ਹੀ ਪੱਤਰਕਾਰਾਂ ਵਲੋਂ ਪੁੱਛੇ ਇੱਕ ਸਵਾਲ ਦੇ ਜਵਾਬ ’ਤੇ ਚੋਣ ਕਮਿਸ਼ਨਰ ਨੇ ਕਿਹਾ ਕਿ ਪੰਜਾਬ ’ਚ ਸਿਆਸੀ ਉਮੀਦਵਾਰਾਂ ਵਲੋਂ ਜਨਤਾ ਨੂੰ ਅਗਲੀਆਂ ਚੋਣਾਂ ਦੇ ਮੱਦੇਨਜ਼ਰ ਬਿਜਲੀ ਪਾਣੀ ਸਮੇਤ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਐਲਾਨ ਵੋਟਰਾਂ ਨੂੰ ਲਾਲਚ ਦੇਣ ਦੀ ਸ਼੍ਰੇਣੀ ’ਚ ਨਹੀਂ ਆਉਂਦੇ ? ਮੁਖ ਚੋਣ ਕਮਿਸ਼ਨਰ ਨੇ ਕਿਹਾ ਕਿ ਅਜੇ ਪੰਜਾਬ ’ਚ ਚੋਣ ਜ਼ਾਬਤਾ ਲਾਗੂ ਨਹੀਂ ਹੋਇਆ ਹੈ ਅਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਨਹੀਂ ਹੋਇਆ ਹੈ। ਜਿਵੇਂ ਹੀ ਉਮੀਦਵਾਰਾਂ ਦਾ ਐਲਾਨ ਹੋਵੇਗਾ ਅਤੇ ਉਹ ਆਪਣੇ ਪ੍ਰਚਾਰ ਦੌਰਾਨ ਜੇਕਰ ਵੋਟਰਾਂ ਨੂੰ ਕੋਈ ਵੀ ਸਹੂਲਤਾਂ ਮੁਫ਼ਤ ਦੇਣ ਦਾ ਐਲਾਨ ਕਰਨਗੇ ਤਾਂ ਇਸ ਸੰਬੰਧੀ ਖਰਚਾ ਉਮੀਦਵਾਰਾਂ ਦੇ ਚੋਣ ਖ਼ਰਚਿਆਂ ਨਾਲ ਜੋੜਿਆ ਜਾਵੇਗਾ

ਗਾਇਕ ਬੂਟਾ ਮੁਹੰਮਦ ਵਲੋਂ ਇੱਕ ਦਿਨ ‘ਚ ਦੋ ਪਾਰਟੀਆਂ ਬਦਲਣ ਤੇ ਤਿੱਖਾ ਪ੍ਰਤੀਕਰਮ

ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਲਾਲਚ ਅਤੇ ਮੁਫ਼ਤ ਸਹੂਲਤਾਂ ਦੇਣ ਦਾ ਐਲਾਨ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਜਾਵੇਗਾ। ਚੋਣ ਕਮਿਸ਼ਨਰ ਨੇ ਕਿਹਾ ਕਿ ਪੰਜਾਬ ’ਚ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਕਰਵਾਉਣ ਲਈ ਚੋਣ ਆਯੋਗ ਵਲੋਂ ਤਿਆਰੀਆਂ ਸ਼ੁਰੂ ਕਰ ਲਈਆਂ ਹਨ।

ਲੇਬਰ ਨੂੰ ਸ਼ਹਿਰੀ ਇਲਾਕਿਆਂ ‘ਚ ਦੇਵਾਂਗੇ ਰੁਜ਼ਗਾਰ ਗਾਰੰਟੀ : ਨਵਜੋਤ ਸਿੱਧੂ

0

ਪੰਜਾਬ ਕਾਂਗਰਸ ਪ੍ਰਧਾਨ ਨਵੋਜਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਸ਼ਹਿਰੀ ਇਲਾਕਿਆਂ ਵਿੱਚ ਲੇਬਰ ਰੁਜ਼ਗਾਰ ਗਾਰੰਟੀ ਯੋਜਨਾ ਲਿਆਉਂਦੀ ਜਾਵੇਗੀ। ਚੰਡੀਗੜ੍ਹ ਚ ਪ੍ਰੈੱਸ ਕਾਨਫਰੰਸ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਮਾਡਲ ਵਿੱਚ ਗਰੀਬ ਮਜ਼ਦੂਰਾਂ ਦੀ ਭਲਾਈ ਨੂੰ ਤਰਜੀਹ ਰਹੇਗੀ। ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਕਾਫ਼ੀ ਸਾਲਾਂ ਦੇ ਤਜ਼ੁਰਬੇ ਤੋਂ ਬਾਅਦ ਪੰਜਾਬ ਮਾਡਲ ਲੈ ਕੇ ਆਏ ਹਨ।

ਪਿੰਡਾਂ ਵਾਲੇ ਮੁੰਡਿਆਂ ਬਾਰੇ ਗਲਤ ਬੋਲਿਆ ਜਾਂਦਾ, “ਪਰ ਉਹ ਜਿਆਦਾ ਇੱਜ਼ਤ ਦਿੰਦੇ ਆ”: Simar Kaur “Cafe Aura”

ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੇ ਕਦੇ ਵੀ ਮਜ਼ਦੂਰ ਬਾਰੇ ਕੋਈ ਗੱਲ ਨਹੀਂ ਕੀਤੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਜਿੱਥੇ ਬੀਤੇ ਦਿਨ ਪੱਲੇਦਾਰ ਮਜ਼ਦੂਰਾਂ ਨਾਲ ਗੱਲਬਾਤ ਕੀਤੀ, ਉੱਥੇ ਹੀ ਅੱਜ ਮਜ਼ਦੂਰਾਂ ਨਾਲ ਗੱਲਬਾਤ ਕਰਨ ਲਈ ਉਹ ਮਦਨਪੁਰ ਚੌਂਕ ਵੀ ਪੁੱਜੇ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਜ਼ਿਆਦਾਤਰ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਹੈ।

ਦੇਖੋ ਕਿੱਥੋ ਦਾ ਕਿਹੜਾ ਹੈ ਇਹ ਲੀਡਰ, ਜੋ ਲੋਕਾਂ ਨੂੰ ਮਿਲਣ ਲਈ ਨਿਕਲਿਆ ਪੈਂਦਲ, ਜਾਣੋ ਹੁਣ ਕਦੋਂ ਰੁਕੇਗਾ…?

ਉਨ੍ਹਾਂ ਨੇ ਕਿਹਾ ਕਿ ਲੇਬਰ ਨੂੰ ਸ਼ਹਿਰੀ ਇਲਾਕਿਆਂ ‘ਚ ਰੁਜ਼ਗਾਰ ਗਾਰੰਟੀ ਦੇਵਾਂਗੇ। ਮਨਰੇਗਾ ਦੀ ਤਰਜ ‘ਤੇ ਰੁਜ਼ਗਾਰ ਗਾਰੰਟੀ ਦਿੱਤੀ ਜਾਵੇਗੀ। ਅਨਸਕਿਲਡ ਲੇਬਰ ਲਈ ਮਾਡਲ ਲੈ ਕੇ ਆਵਾਂਗੇ। ਹਰ ਮਜ਼ਦੂਰ ਨੂੰ BPL ਕਾਰਡ ਦੇਵਾਂਗੇ।