Home Blog Page 2209

ਕੋਰੋਨਾ ਦਾ ਕਹਿਰ: ਕਾਂਗਰਸ ਨੇ ਯੂਪੀ ‘ਚ 15 ਦਿਨਾਂ ਲਈ ਰੈਲੀਆਂ ਕੀਤੀਆਂ ਰੱਦ

0

ਦੇਸ਼ ‘ਚ ਕੋਰੋਨਾ ਦੇ ਕੇਸ ਵਧਦੇ ਜਾ ਰਹੇ ਹਨ। ਇਸ ਦਾ ਅਸਰ ਹੁਣ ਯੂਪੀ ਦੇ ਚੁਣਾਵ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਯੂਪੀ ‘ਚ 2 ਹਫ਼ਤਿਆਂ ਲਈ ਰੈਲੀਆਂ ਰੱਦ ਕਰ ਦਿੱਤੀਆਂ ਹਨ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ ਨੇ ਕਿਹਾ ਕਿ ਅਸੀਂ ਬਾਕੀ ਰਾਜਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਇਸ ਸੰਬੰਧੀ ਸਹੀ ਫੈਸਲੇ ਲੈਣ।

ਵਿਆਹ ‘ਚ ਲੈਣ ਦੇਣ ਵਾਲੇ ਸੂਟ ਵਰਗਾ ਹੈ ਸਿੱਧੂ ਦਾ ਹਾਲ, Bhagwant Mann ਨੇ ਫੇਰ ਪਾਏ ਹਾਸੇ

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਨਾਲ ਹੀ ਬਾਕੀ ਰਾਜਾਂ ਦੀ ਸਥਿਤੀ ਦਾ ਜ਼ਇਜਾ ਲਿਆ ਜਾਵੇਗਾ ਤੇ ਫਿਰ ਉਸ ਅਨੁਸਾਰ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਕਾਂਗਰਸ ਪਾਰਟੀ ਚਿੰਤਤ ਹੈ। ਇਸ ਲਈ ਕਾਂਗਰਸ ਨੇ ਯੂਪੀ ‘ਚ ਰੈਲੀਆਂ 15 ਦਿਨਾਂ ਲਈ ਰੱਦ ਕਰਨ ਦਾ ਫੈਸਲਾ ਲਿਆ ਹੈ।

ਅਟਾਰੀ ਬਾਰਡਰ ’ਤੇ ਹੋਣ ਵਾਲੀ ਰਿਟਰੀਟ ਸੈਰਾਮਨੀ ’ਚ ਟੂਰਿਸਟਾਂ ਦੀ ਐਂਟਰੀ ਹੋ ਸਕਦੀ ਹੈ ਬੰਦ

0

ਅੰਮ੍ਰਿਤਸਰ: ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਹੁਕਮਾਂ ਦੇ ਕਾਰਨ ਅਟਾਰੀ ਬਾਰਡਰ ’ਤੇ ਹੋਣ ਵਾਲੀ ਰਿਟਰੀਟ ਸੈਰਾਮਨੀ ’ਚ ਟੂਰਿਸਟਾਂ ਦੀ ਐਂਟਰੀ ਕਿਸੇ ਵੀ ਸਮੇਂ ਬੰਦ ਹੋ ਸਕਦੀ ਹੈ। ਡੀ. ਸੀ. ਵਲੋਂ ਸਪੋਰਟਰਸ ਕੰਪਲੈਕਸ ਅਤੇ ਸਟੇਡੀਅਮਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਟੂਰਿਸਟ ਗੈਲਰੀ ਵੀ ਇਸ ਸ਼੍ਰੇਣੀ ’ਚ ਆਉਂਦੀ ਹੈ। ਇਸ ਦੇ ਨਾਲ ਹੀ ਜੇਕਰ ਬੀ. ਐੱਸ. ਐੱਫ. ਦੀ ਗੱਲ ਕੀਤੀ ਜਾਵੇ ਤਾਂ ਅਜੇ ਤੱਕ ਬੀ. ਐੱਸ. ਐੱਫ. ਨੇ ਟੂਰਿਸਟ ਐਂਟਰੀ ਨੂੰ ਬੰਦ ਕਰਨ ਸਬੰਧੀ ਅਜਿਹਾ ਕੋਈ ਫ਼ੈਸਲਾ ਨਹੀਂ ਲਿਆ ਹੈ।

ਬਿਕਰਮ ਮਜੀਠੀਆ ਨੂੂੰ ਅੱਜ ਅਗਾਊਂ ਜ਼ਮਾਨਤ ਮਾਮਲੇ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ

0

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੂੰ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲ ਸਕੀ।

ਅੱਜ ਲਗਪਗ ਇਕ ਘੰਟਾ ਚੱਲੀ ਸੁਣਵਾਈ ਦੌਰਾਨ ਸਰਕਾਰ ਵੱਲੋਂ ਸੀਨੀਅਰ ਐਡਵੋਕੇਟ ਸ੍ਰੀ ਪੀ. ਚਿਦਾਂਬਰਮ ਅਤੇ ਸ: ਮਜੀਠੀਆ ਵੱਲੋਂ ਸ੍ਰੀ ਮੁਕੁਲ ਰੋਹਤਗੀ ਪੇਸ਼ ਹੋਏ ਅਤੇ ਉਨ੍ਹਾਂ ਨੇ ਅਗਾਊਂ ਜ਼ਮਾਨਤ ਦੇ ਮਾਮਲੇ ’ਤੇ ਬਹਿਸ ਕੀਤੀ। ਇਹ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ।

ਸ: ਮਜੀਠੀਆ ਦੇ ਵਕੀਲ ਸ: ਦਮਨਜੀਤ ਸਿੰਘ ਸੋਬਤੀ ਨੇ ਦੱਸਿਆ ਕਿ ਅੱਜ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਰਾਜ ਸਰਕਾਰ ਨੂੰ 8 ਜਨਵਰੀ ਲਈ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਇਸ ’ਤੇ ਅਗਲੀ ਸੁਣਵਾਈ ਲਈ 10 ਜਨਵਰੀ ਦੀ ਤਾਰੀਖ਼ ਨਿਰਧਾਰਿਤ ਕੀਤੀ ਗਈ ਹੈ।

ਯਾਦ ਰਹੇ ਕਿ ਐਸ.ਟੀ.ਐਫ. ਦੀ ਸ:ਮਜੀਠੀਆ ਦੇ ਖਿਲਾਫ਼ ਰਿਪੋਰਟ ਦੇ ਆਧਾਰ ’ਤੇ ਪੰਜਾਬ ਪੁਲਿਸ ਵੱਲੋਂ ਮੁਹਾਲੀ ਥਾਣੇ ਵਿੱਚ ਸ: ਮਜੀਠੀਆ ਦੇ ਖਿਲਾਫ਼ ਐਨ.ਡੀ.ਪੀ.ਐਸ. ਦੀਆਂ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਸ: ਮਜੀਠੀਆ ਰੂਪੋਸ਼ ਚੱਲ ਰਹੇ ਹਨ ਅਤੇ ਕਾਨੂੰਨੀ ਚਾਰਾਜੋਈ ਰਾਹੀਂ ਰਾਹਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਮੋਹਾਲੀ ਦੀ ਇਕ ਅਦਾਲਤ ਵੱਲੋਂ ਸ: ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ਼ ਕੀਤਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ: ਮਜੀਠੀਆ ਦੀਆਂ ਨਵੇਂ ਸਾਲ ਦੇ ਮੌਕੇ ਸ੍ਰੀ ਦਰਬਾਰ ਸਾਹਿਬ ਵਿਖ਼ੇ ਨਤਮਸਤਕ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਅਤੇ ਇਹ ਦਾਅਵਾ ਕੀਤਾ ਗਿਆ ਸੀ ਕਿ ਉਹ ਪੰਜਾਬ ਵਿੱਚ ਹੀ ਹਨ ਪਰ ਲੰਘੇ ਦਿਨੀਂ ਗ੍ਰਹਿ ਮੰਤਰੀ ਸ: ਸੁਖ਼ਜਿੰਦਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਸੀ ਕਿ ਸ: ਮਜੀਠੀਆ ਦੀਆਂ ਇਹ ਤਸਵੀਰਾਂ ਪੁਰਾਣੀਆਂ ਹਨ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਸ: ਮਜੀਠੀਆ ਪੰਜਾਬ ਵਿੱਚ ਨਹੀਂ ਹਨ ਸਗੋਂ ਪੰਜਾਬ ਤੋਂ ਬਾਹਰ ਕਿਤੇ ਟਿਕੇ ਹੋਏ ਹਨ।

ਰਾਹੁਲ ਗਾਂਧੀ ਨੇ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਕੀਤਾ ਘਿਰਾਓ

0

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਬਹੁਤ ਹੋ ਗਿਆ- ਹੁਣ ਤਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਓ! ਦਰਅਸਲ ਰਾਹੁਲ ਗਾਂਧੀ ਨੇ ਟਵਿਟਰ ‘ਤੇ ਇਕ ਖਬਰ ਸ਼ੇਅਰ ਕੀਤੀ ਹੈ, ਜਿਸ ‘ਚ ਲਿਖਿਆ ਹੈ ਕਿ ਕਰੂਡ 7.3 ਡਾਲਰ ਸਸਤਾ, ਜੇਕਰ ਕੰਪਨੀਆਂ ਕੀਮਤ ਘਟਾਅ ਦੇਣ ਤਾਂ ਪੈਟਰੋਲ 8 ਰੁਪਏ ਸਸਤਾ ਹੋ ਜਾਵੇ ।

15 ਮਾਰਚ ਨੂੰ PM ਮੋਦੀ ਤੇ ਕਿਸਾਨਾਂ ਵਿਚਾਲੇ ਹੋਵੇਗੀ ਅਹਿਮ ਮੀਟਿੰਗ

0

ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਰੱਦ ਹੋਣ ਮਗਰੋਂ ਕਿਸਾਨਾਂ ਦੇ ਬਚੇ ਹੋਏ ਮਸਲਿਆਂ ਦਾ ਹੱਲ ਕਰਨ ਲਈ ਮੋਦੀ ਸਰਕਾਰ ਵਲੋਂ ਕਿਸਾਨਾਂ ਨਾਲ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ 15 ਮਾਰਚ 2022 ਨੂੰ ਨਵੀਂ ਦਿੱਲੀ ਵਿਚ ਹੋਵੇਗੀ। ਇਸ ਸੰਬੰਧੀ ਕੇਂਦਰ ਸਰਕਾਰ ਵਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ।

ਵਿਆਹ ‘ਚ ਲੈਣ ਦੇਣ ਵਾਲੇ ਸੂਟ ਵਰਗਾ ਹੈ ਸਿੱਧੂ ਦਾ ਹਾਲ, Bhagwant Mann ਨੇ ਫੇਰ ਪਾਏ ਹਾਸੇ

ਕੇਂਦਰ ਸਰਕਾਰ ਵਲੋਂ ਲਿਖੇ ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੀ ਬੇਨਤੀ ਉੱਤੇ ਭਾਰਤੀ ਪ੍ਰਧਾਨ ਮੰਤਰੀ 15 ਮਾਰਚ 2022 ਨੂੰ ਬਚੇ ਹੋਏ ਕਿਸਾਨੀ ਮੁੱਦਿਆਂ ਤੇ ਕਿਸਾਨਾਂ ਦੀਆਂ ਬਚੀਆਂ ਹੋਈਆਂ ਮੰਗਾਂ ਉੱਤੇ ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਕੇਂਦਰ ਸਰਕਾਰ ਵਲੋਂ ਮੀਟਿੰਗ ਲਈ ਤਿੰਨ ਨਾਂ ਵੀ ਦਿੱਤੇ ਗਏ ਹਨ। ਇਨ੍ਹਾਂ ਵਿਚ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚੌਟਾਲਾ ਤੇ ਸਰਵਨ ਸਿੰਘ ਪੰਧੇਰ ਦਾ ਨਾਂ ਸ਼ਾਮਿਲ ਹੈ। ਕਿਸਾਨਾਂ ਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਇਹ ਮੀਟਿੰਗ ਵਿਗਿਆਨ ਭਵਨ ਦਿੱਲੀ ‘ਚ ਹੋਵੇਗੀ। ਮੀਟਿੰਗ ਦੇ ਸਮੇਂ ਬਾਰੇ ਬਾਅਦ ਵਿਚ ਜਾਣੂ ਕਰਵਾਇਆ ਜਾਵੇਗਾ।

ਮਸ਼ਹੂਰ ਗਾਇਕ ਸੋਨੂੰ ਨਿਗਮ ਨੂੰ ਵੀ ਹੋਇਆ ਕੋਰੋਨਾ

0

ਕੋਰੋਨਾ ਵਾਇਰਸ ਦੇ ਕੇਸ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਭਾਰਤ ਵਿੱਚ ਤੇਜ਼ੀ ਨਾਲ ਵਧ ਰਹੀ ਇਹ ਤੀਜੀ ਲਹਿਰ ਇੱਕ ਵਾਰ ਫਿਰ ਚਿੰਤਾ ਦਾ ਕਾਰਨ ਬਣ ਰਹੀ ਹੈ। ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੇ ਕਈ ਮਹਾਨ ਹਸਤੀਆਂ ਕੋਰੋਨਾ ਦੀ ਲਪੇਟ ਵਿੱਚ ਆ ਗਈਆਂ ਹਨ। ਆਪਣੀ ਸੁਰੀਲੀ ਆਵਾਜ਼ ਨਾਲ ਲੱਖਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਮਸ਼ਹੂਰ ਗਾਇਕ ਸੋਨੂੰ ਨਿਗਮ ਕੋਵਿਡ 19 ਪੌਜੀਟਿਵ ਹਨ। ਹਾਲ ਹੀ ‘ਚ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਸੋਨੂੰ ਨਿਗਮ ਦੇ ਨਾਲ-ਨਾਲ ਉਨ੍ਹਾਂ ਦੇ ਬੇਟੇ ਨੀਵਾਨ ਨਿਗਮ ਪਤਨੀ ਮਧੁਰਿਮਾ ਨਿਗਮ ਨੂੰ ਵੀ ਕੋਰੋਨਾ ਹੋ ਗਿਆ ਹੈ।

PM ਮੋਦੀ ਦੀ ਰੈਲੀ ਦੇ ਵਿਰੁੱਧ ਫਿਰੋਜ਼ਪੁਰ ਵੱਲ ਤੁਰ ਪਏ ਕਿਸਾਨ, ਸ਼ਹਿਰੋਂ ਬਾਹਰ ਦੇਖੋ ਪੁਲਿਸ ਨਾਲ ਪਿਆ ਪੇਚਾ

ਸੋਨੂੰ ਨਿਗਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਰਾਹੀਂ ਆਪਣੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਸ ਨੇ ਕਰੀਬ 3 ਮਿੰਟ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਉਹ ਦੁਬਈ ਵਿੱਚ ਹੈ ਅਤੇ ਕੋਰੋਨਾ ਨਾਲ ਲੜਾਈ ਲੜ ਰਿਹਾ ਹੈ।

ਸੋਨੂੰ ਨਿਗਮ ਨੇ ਅੱਗੇ ਕਿਹਾ, ‘ਸਾਡੇ ਆਲੇ-ਦੁਆਲੇ ਕਈ ਲੋਕ ਕੋਰੋਨਾ ਪਾਜ਼ੀਟਿਵ ਪਾਏ ਜਾ ਰਹੇ ਹਨ। ਇਹ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਮੈਨੂੰ ਸਾਡੇ ਲਈ ਬੁਰਾ ਲੱਗਦਾ ਹੈ ਕਿਉਂਕਿ ਕੰਮ ਹੁਣੇ ਸ਼ੁਰੂ ਹੋਇਆ ਹੈ। ਮੈਨੂੰ ਥੀਏਟਰਾਂ ਨਾਲ ਜੁੜੇ ਲੋਕਾਂ ਅਤੇ ਫਿਲਮ ਨਿਰਮਾਤਾਵਾਂ ਲਈ ਵੀ ਬੁਰਾ ਲੱਗਦਾ ਹੈ। ਕਿਉਂਕਿ ਪਿਛਲੇ ਦੋ ਸਾਲਾਂ ਤੋਂ ਕੰਮ ਪ੍ਰਭਾਵਿਤ ਹੋ ਰਿਹਾ ਹੈ। ਪਰ ਉਮੀਦ ਹੈ ਕਿ ਚੀਜ਼ਾਂ ਠੀਕ ਹੋ ਜਾਣਗੀਆਂ।

ਵਿਆਹ ‘ਚ ਲੈਣ ਦੇਣ ਵਾਲੇ ਸੂਟ ਵਰਗਾ ਹੈ ਸਿੱਧੂ ਦਾ ਹਾਲ, Bhagwant Mann ਨੇ ਫੇਰ ਪਾਏ ਹਾਸੇ

ਸੋਨੂੰ ਨਿਗਮ ਨੇ ਆਖਰਕਾਰ ਦੱਸਿਆ ਕਿ ਉਨ੍ਹਾਂ ਦੀ ਪਤਨੀ ਮਧੁਰਿਮਾ ਨਿਗਮ ਅਤੇ ਬੇਟਾ ਨਿਵਾਨ ਵੀ ਕੋਰੋਨਾ ਪਾਜ਼ੀਟਿਵ ਹਨ। ਉਨ੍ਹਾਂ ਨੇ ਕਿਹਾ- ‘ਮੇਰਾ ਬੇਟਾ, ਮੇਰੀ ਪਤਨੀ ਅਤੇ ਮੇਰੀ ਪਤਨੀ ਦੀ ਭੈਣ ਸਾਰੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ। ਅਸੀਂ ਇੱਕ ਹੈਪੀ ਕੋਰੋਨਾ ਪਾਜ਼ੀਟਿਵ ਪਰਿਵਾਰ ਹਾਂ। ਤੁਹਾਨੂੰ ਦੱਸ ਦੇਈਏ ਕਿ ਸੋਨੂੰ ਨਿਗਮ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਕੰਸਰਟ ਅਤੇ ਸ਼ੂਟਿੰਗ ਕਰ ਰਹੇ ਸਨ, ਜਿਸ ਕਾਰਨ ਉਹ ਆਪਣੇ ਪਰਿਵਾਰ ਨੂੰ ਵੀ ਨਹੀਂ ਮਿਲੇ ਹਨ। ਹੁਣ ਕੋਵਿਡ ਪਾਜ਼ੇਟਿਵ ਹੋਣ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਦੁਬਈ ਵਿੱਚ ਹੀ ਕੁਆਰੰਟੀਨ ਹੈ।

ਮਨੀਸ਼ ਤਿਵਾੜੀ ਨੇ PM ਮੋਦੀ ਦੇ ਫਿਰੋਜ਼ਪੁਰ ਦੌਰੇ ਤੋਂ ਪਹਿਲਾਂ ਕੀਤੀ ਇਹ ਅਪੀਲ

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਿਰੋਜ਼ਪੁਰ ਪਹੁੰਚ ਰਹੇ ਹਨ। ਇੱਥੇ ਪ੍ਰਧਾਨ ਮੰਤਰੀ 42,750 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦਾ ਨੀਂਹ ਪੱਥਰ ਰੱਖਣਗੇ। ਇਸ ਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਪੀਐਮ ਮੋਦੀ ਦੇ ਫਿਰੋਜ਼ਪੁਰ ਦੌਰੇ ਤੋਂ ਪਹਿਲਾਂ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਨੇੜੇ ਆ ਰਹੀ ਹੈ ਅਤੇ ਅੱਜ ਤੁਸੀਂ (ਪ੍ਰਧਾਨ ਮੰਤਰੀ) ਫਿਰੋਜ਼ਪੁਰ ਆ ਰਹੇ ਹੋ।

ਕਾਂਗਰਸੀ ਸੰਸਦ ਮੈਂਬਰ ਨੇ ਅਪੀਲ ਕੀਤੀ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਿਵ ਰਾਮ ਰਾਜਗੁਰੂ ਅਤੇ ਸੁਖਦੇਵ ਥਾਪਰ ਨੂੰ ਭਾਰਤ ਰਤਨ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ- CHD ਰੱਖਿਆ ਜਾਵੇ।

CM ਚੰਨੀ ਨੇ ਖੇਤੀ ਕਾਨੂੰਨਾਂ ਵਿਰੋਧੀ ਅੰਦੋਲਨ ਵਿੱਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ 27 ਪਰਿਵਾਰਕ ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪੇ

0

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਔਖੇ ਸਮੇਂ ਵਿਚ ਕਿਸਾਨਾਂ ਦੀ ਮਦਦ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਰਣਦੀਪ ਸਿੰਘ ਨਾਭਾ ਦੇ ਨਾਲ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ਼ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ 27 ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ।

ਕਿਸਾਨਾਂ ਨੂੰ ਸੂਬੇ ਦੇ ਆਰਥਿਕ ਢਾਂਚੇ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੀੜਤ ਪਰਿਵਾਰਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹਮੇਸ਼ਾ ਹਰ ਸੰਭਵ ਕਦਮ ਚੁੱਕੇਗੀ।

ਕੋਰੋਨਾ ਦੀ ਦਸਤਕ ਲੱਗ ਗਿਆ ਵੀਕਐਂਡ ਕਰਫਿਊ

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਹੁਣ ਤੱਕ ਕਿਸਾਨਾਂ ਦੇ ਕਰੀਬ 407 ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਹੈ ਜੋ ਕਿ ਖੇਤੀ ਕਾਨੂੰਨਾਂ ਵਿਰੁੱਧ ਸਾਲ ਭਰ ਚੱਲੇ ਅੰਦੋਲਨ ਦੌਰਾਨ ਜਾਨ ਗੁਆ ਗਏ ਸਨ ਅਤੇ ਬਾਅਦ ਵਿਚ ਕੇਂਦਰ ਵੱਲੋਂ ਇਹ ਕਾਨੂੰਨ ਰੱਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਇਨ੍ਹਾਂ ਮ੍ਰਿਤਕ ਕਿਸਾਨਾਂ ਦੇ 169 ਵਾਰਸਾਂ ਨੂੰ ਨੌਕਰੀਆਂ ਵੀ ਦਿੱਤੀਆਂ।

ਇਕ ਸਰਕਾਰੀ ਬੁਲਾਰੇ ਅਨੁਸਾਰ ਸੂਬਾ ਸਰਕਾਰ ਨੂੰ ਸਾਰੇ ਜ਼ਿਲ੍ਹਿਆਂ ਵਿੱਚੋਂ ਮ੍ਰਿਤਕ ਕਿਸਾਨਾਂ ਦੇ ਕੁੱਲ 407 ਕੇਸ ਮਿਲੇ ਹਨ ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ। ਸੂਬਾ ਪੱਧਰੀ ਕਮੇਟੀ ਵੱਲੋਂ ਅੱਜ ਵੀ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਦੇ 120 ਨਾਵਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 27 ਉਮੀਦਵਾਰਾਂ ਨੂੰ ਨੌਕਰੀ ਦੇ ਪੱਤਰ ਮੁਹੱਈਆ ਕਰਵਾ ਦਿੱਤੇ ਗਏ ਹਨ ਅਤੇ ਬਾਕੀ 93 ਨੂੰ ਅਗਲੇ ਕੁਝ ਦਿਨਾਂ ਵਿੱਚ ਜਾਰੀ ਕਰ ਦਿੱਤੇ ਜਾਣਗੇ।

PM ਮੋਦੀ ਦੀ ਰੈਲੀ ਦੇ ਵਿਰੁੱਧ ਫਿਰੋਜ਼ਪੁਰ ਵੱਲ ਤੁਰ ਪਏ ਕਿਸਾਨ, ਸ਼ਹਿਰੋਂ ਬਾਹਰ ਦੇਖੋ ਪੁਲਿਸ ਨਾਲ ਪਿਆ ਪੇਚਾ

ਇਸ ਸੰਬੰਧੀ ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਜਿਵੇਂ ਹੀ ਸਰਕਾਰ ਨੂੰ ਜ਼ਿਲ੍ਹਾ ਪੱਧਰ ਤੋਂ ਤਸਦੀਕ ਰਿਪੋਰਟ ਮਿਲਦੀ ਹੈ, ਯੋਗ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਰਹੇ ਹਨ।

ਪੰਜਾਬ ਸਰਕਾਰ ਨੇ ਪਹਿਲਾਂ ਹੀ ਇਕ ਅਹਿਮ ਫੈਸਲਾ ਲਿਆ ਹੈ ਕਿ ਮ੍ਰਿਤਕ ਕਿਸਾਨਾਂ ਦੇ ਮਾਤਾ, ਪਿਤਾ, ਵਿਆਹੁਤਾ ਭਰਾ ਜਾਂ ਭੈਣ, ਵਿਆਹੀ ਧੀ, ਨੂੰਹ ਅਤੇ ਪੋਤੇ-ਪੋਤੀਆਂ ਨੂੰ ਤਰਸ ਦੇ ਆਧਾਰ ‘ਤੇ ਇਕ ਵਾਰ ਦੇ ਮੌਕੇ ਤਹਿਤ ਨੌਕਰੀ ਲਈ ਯੋਗ ਮੰਨਿਆ ਜਾਵੇਗਾ।

ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਕੁੱਲ 27 ਵਿਅਕਤੀਆਂ ਵਿੱਚੋਂ 15 ਪਟਿਆਲਾ ਜ਼ਿਲ੍ਹੇ ਤੋਂ, ਤਿੰਨ ਅੰਮ੍ਰਿਤਸਰ ਤੋਂ, ਦੋ ਐਸ.ਏ.ਐਸ. ਨਗਰ (ਮੁਹਾਲੀ) ਅਤੇ 7 ਫਤਹਿਗੜ੍ਹ ਸਾਹਿਬ ਦੇ ਹਨ।

PM ਮੋਦੀ ਅੱਜ ਆਉਣਗੇ ਪੰਜਾਬ, ਕਈ ਵੱਡੇ ਪ੍ਰਾਜੈਕਟਾਂ ਦਾ ਰੱਖਣਗੇ ਨੀਂਹ ਪੱਥਰ

0

ਪੀਐੱਮ ਮੋਦੀ ਅੱਜ ਪੰਜਾਬ ਦੇ ਫ਼ਿਰੋਜ਼ਪੁਰ ਦਾ ਦੌਰਾ ਕਰਨਗੇ ਅਤੇ ਇਸ ਦੌਰਾਨ ਉਹ  ਪੰਜਾਬ ਵਿੱਚ 42,750 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਪੀਐਮਓ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ, ਅੰਮ੍ਰਿਤਸਰ-ਊਨਾ ਸੈਕਸ਼ਨ ਨੂੰ ਚਾਰ ਮਾਰਗੀ ਕਰਨ, ਮੁਕੇਰੀਆਂ-ਤਲਵਾੜਾ ਰੇਲ ਲਾਈਨ ਦਾ ਗੇਜ ਬਦਲਣ, ਫਿਰੋਜ਼ਪੁਰ ਅਤੇ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਪੀਜੀਆਈ ਸੈਟੇਲਾਈਟ ਸੈਂਟਰ ਸ਼ਾਮਲ ਕਰਨਗੇ। ਉਹ ਦੋ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਨਾਲ ਸਬੰਧਤ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।

ਇਸ ਦੇ ਨਾਲ ਹੀ ਪੀਐਮਓ ਨੇ ਕਿਹਾ ਕਿ ਦੇਸ਼ ਭਰ ਵਿੱਚ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਪ੍ਰਧਾਨ ਮੰਤਰੀ ਦੇ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਵਿੱਚ ਵੀ ਵੱਖ-ਵੱਖ ਰਾਸ਼ਟਰੀ ਰਾਜਮਾਰਗਾਂ ਨੂੰ ਵਿਕਸਤ ਕਰਨ ਲਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਇਸ ਦੇ ਨਤੀਜੇ ਵਜੋਂ ਜਿੱਥੇ ਸਾਲ 2014 ਵਿੱਚ ਸੂਬੇ ਵਿੱਚ ਕੌਮੀ ਮਾਰਗ ਦੀ ਲੰਬਾਈ 1700 ਕਿਲੋਮੀਟਰ ਸੀ, ਉਹ ਸਾਲ 2021 ਵਿੱਚ ਵੱਧ ਕੇ 4100 ਕਿਲੋਮੀਟਰ ਹੋ ਗਈ ਹੈ। ਬਿਆਨ ਵਿੱਚ ਪੀਐਮਓ ਨੇ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਦੀ ਨਿਰੰਤਰਤਾ ਵਿੱਚ ਪ੍ਰਧਾਨ ਮੰਤਰੀ ਪੰਜਾਬ ਵਿੱਚ ਦੋ ਮੁੱਖ ਸੜਕੀ ਗਲਿਆਰਿਆਂ ਦਾ ਨੀਂਹ ਪੱਥਰ ਰੱਖਣਗੇ।

ਦੱਸ ਦੇਈਏ ਕਿ 669 ਕਿਲੋਮੀਟਰ ਲੰਬੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਨੂੰ 39,500 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ। ਇਸ ਸੜਕ ਦੇ ਬਣਨ ਨਾਲ ਦਿੱਲੀ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਕਟੜਾ ਦਾ ਸਫਰ ਅੱਧਾ ਸਮਾਂ ਪੂਰਾ ਹੋ ਸਕੇਗਾ। ਪੀਐਮਓ ਮੁਤਾਬਕ ਗ੍ਰੀਨਫੀਲਡ ਐਕਸਪ੍ਰੈਸਵੇਅ ਸਿੱਖ ਧਾਰਮਿਕ ਸਥਾਨਾਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ ਅਤੇ ਕਟੜਾ ਵਿਖੇ ਹਿੰਦੂਆਂ ਦੇ ਪਵਿੱਤਰ ਅਸਥਾਨ ਵੈਸ਼ਨੋ ਦੇਵੀ ਨੂੰ ਜੋੜੇਗਾ। ਇਹ ਐਕਸਪ੍ਰੈਸਵੇਅ ਹਰਿਆਣਾ, ਚੰਡੀਗੜ੍ਹ, ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਪ੍ਰਮੁੱਖ ਉਦਯੋਗਿਕ ਸ਼ਹਿਰਾਂ… ਅੰਬਾਲਾ, ਚੰਡੀਗੜ੍ਹ, ਮੋਹਾਲੀ, ਸੰਗਰੂਰ, ਪਟਿਆਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਕਠੂਆ ਅਤੇ ਸਾਂਬਾ ਨੂੰ ਵੀ ਜੋੜੇਗਾ।

ਕਰੀਬ 1700 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ-ਊਨਾ ਸੈਕਸ਼ਨ ਨੂੰ ਚਾਰ ਮਾਰਗੀ ਬਣਾਇਆ ਜਾਵੇਗਾ। 77-ਕਿਲੋਮੀਟਰ ਲੰਬਾ ਹਿੱਸਾ ਵੱਡੇ ਅੰਮ੍ਰਿਤਸਰ ਤੋਂ ਭੋਟਾ ਕੋਰੀਡੋਰ ਦਾ ਹਿੱਸਾ ਹੈ, ਜੋ ਉੱਤਰੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵਿਚਕਾਰ ਲੰਬਕਾਰੀ ਖਿਚਾਅ ਹੈ। ਪ੍ਰਧਾਨ ਮੰਤਰੀ 410 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮੁਕੇਰੀਆਂ ਅਤੇ ਤਲਵਾੜਾ ਵਿਚਕਾਰ ਬਣਨ ਵਾਲੀ ਲਗਪਗ 27 ਕਿਲੋਮੀਟਰ ਲੰਬੀ ਬਰਾਡ ਗੇਜ ਰੇਲਵੇ ਲਾਈਨ ਦਾ ਨੀਂਹ ਪੱਥਰ ਰੱਖਣਗੇ। ਇਹ ਰੇਲਵੇ ਲਾਈਨ ਨੰਗਲ ਡੈਮ-ਦੌਲਤਪੁਰ ਚੌਕ ਰੇਲਵੇ ਸੈਕਸ਼ਨ ਦਾ ਵਿਸਤਾਰ ਹੋਵੇਗੀ।

ਅਸੀਂ ਮਾਫ਼ੀਆ ਤੋਂ ਹਿੱਸਾ ਨਹੀਂ ਲੈਂਦੇ, ਲੋਕਾਂ ਦੇ ਦੁੱਖ ਦਰਦ ਵਿੱਚ ਹਿੱਸਾ ਲੈਂਦੇ ਹਾਂ: ਭਗਵੰਤ ਮਾਨ

0

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੀ ਅਲੋਚਨਾ ਕਰਦਿਆਂ ਕਿਹਾ, ” ਅਸੀਂ ਮਾਫੀਆ ਤੋਂ ਹਿੱਸਾ ਨਹੀਂ ਲੈਂਦੇ। ਅਸੀਂ ਲੋਕਾਂ ਦੇ ਦੁੱਖ ਦਰਦ ਵਿੱਚ ਹਿੱਸਾ ਲੈਂਦੇ ਹਾਂ।”

ਮਾਨ ਨੇ ਕਿਹਾ ਕਿ ਪਿਛਲੀ ਅਕਾਲੀ- ਭਾਜਪਾ ਅਤੇ ਮੌਜ਼ੂਦਾ ਕਾਂਗਰਸ ਸਰਕਾਰ ਨੇ ਰੇਤ ਮਾਫੀਆ, ਕੇਬਲ ਮਾਫੀਆ ਅਤੇ ਨਸ਼ਾ ਮਾਫੀਆ ਨੂੰ ਪ੍ਰਫੁੱਲਤ ਕੀਤਾ ਅਤੇ ਉਸ ਦੇ ਗੈਰਕਾਨੂੰਨੀ ਵਪਾਰ ਵਿੱਚ ਹਿੱਸੇਦਾਰੀ ਕੀਤੀ ਹੈ। ਉਨਾਂ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਮਾਫੀਆ ਰਾਜ ਨੂੰ ਜੜ ਤੋਂ ਖ਼ਤਮ ਕਰੇਗੀ ਅਤੇ ਉਸ ਪੈਸੇ ਨਾਲ ਜਨਤਾ ਨੂੰ ਸਹੂਲਤਾਂ ਪ੍ਰਦਾਨ ਕਰੇਗੀ।

ਮੰਗਲਵਾਰ ਨੂੰ ਭਗਵੰਤ ਮਾਨ ਨੇ ਸ੍ਰੀ ਮੁਕਤਸਰ ਸਾਹਿਬ ਤੋਂ ‘ਆਪ’ ਦੇ ਉਮੀਦਵਾਰ ਜਗਦੀਪ ਸਿੰਘ ‘ਕਾਕਾ ਬਰਾੜ’ ਦੇ ਹੱਕ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਨੂੰ ਸੰਬੋਧਿਤ ਕਰਦਿਆਂ ਮਾਨ ਨੇ ਕਿਹਾ ਕਿ ਜਨਤਾ ਦਾ ਪੈਸਾ ਜਨਤਾ ‘ਤੇ ਖਰਚ ਕਰਨਾ ਆਮ ਆਦਮੀ ਪਾਰਟੀ ਦੀ ਨੀਤੀ ਹੈ। ਜਨਤਾ ਦੇ ਟੈਕਸ ਦੇ ਪੈਸੇ ਨਾਲ ‘ਆਪ’ ਸਰਕਾਰ ਜਨਤਾ ਨੂੰ ਮੁਫ਼ਤ ‘ਚ ਚੰੰਗੀ ਸਿੱਖਿਆ, ਇਲਾਜ, ਮੁਫ਼ਤ ਬਿਜਲੀ, ਪਾਣੀ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਦੀ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਇਸ ਦੀ ਉਦਾਹਰਨ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੀ ਇਕੱਲੀ ਅਜਿਹੀ ਪਾਰਟੀ ਹੈ, ਜਿਹੜੇ ਆਪਣੇ ਸਾਰੇ ਵਾਅਦੇ ਪੂਰੇ ਕਰਦੀ ਹੈ। ਦਿੱਲੀ ਦੀ ਜਨਤਾ ਨਾਲ ਆਮ ਆਦਮੀ ਪਾਰਟੀ ਨੇ ਜਿਹੜੇ ਵੀ ਵਾਅਦੇ ਕੀਤੇ, ਸਾਰੇ ਦੇ ਸਾਰੇ ਪੂਰੇ ਕੀਤੇ।

ਨਵਜੋਤ ਸਿੰਘ ਸਿੱਧੂ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਜਦੋਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ 18 ਸਾਲ ਤੋਂ ਉਪਰ ਦੀਆਂ ਸਾਰੀਆਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਆਰਥਿਕ ਮਦਦ ਦੇਣ ਦੀ ਗਰੰਟੀ ਦਿੱਤੀ ਸੀ, ਤਾਂ ਸਿੱਧੂ ਕੇਜਰੀਵਾਲ ਨੂੰ ਗਾਲ਼ਾਂ ਕੱਢਦੇ ਸਨ ਅਤੇ ਸਵਾਲ ਕਰਦੇ ਸਨ ਕਿ ਐਨਾ ਪੈਸਾ ਕਿੱਥੋਂ ਆਵੇਗਾ। ਹੁਣ ਕੇਜਰੀਵਾਲ ਦੀ ਨਕਲ ਕਰਕੇ ਖੁਦ ਔਰਤਾਂ ਨੂੰ ਦੋ- ਦੋ ਹਜ਼ਾਰ ਰੁਪਏ ਮਹੀਨਾ ਅਤੇ ਮੁਫ਼ਤ 8 ਰਸੋਈ ਸਿਲੰਡਰ ਦੇਣ ਸਮੇਤ ਲੜਕੀਆਂ ਨੂੰ ਪੜਾਈ ਲਈ ਪੈਸੇ ਤੇ ਸਕੂਟੀ ਦੇਣ ਦੇ ਵਾਅਦੇ ਵੀ ਕਰ ਰਹੇ ਹਨ। ਉਨਾਂ ਸਵਾਲ ਕੀਤਾ ਕਿ ਹੁਣ ਨਵਜੋਤ ਸਿੱਧੂ ਦੱਸਣ ਕਿ ਐਨਾ ਪੈਸਾ ਕਿੱਥੋਂ ਆਵੇਗਾ? ਕੀ ਉਨਾਂ ਕੋਲ ਹੁਣ ਕੋਈ ਨੋਟ ਛਾਪਣ ਵਾਲੀ ਮਸ਼ੀਨ ਆ ਗਈ ਹੈ?

ਮਾਨ ਨੇ ਕਾਂਗਰਸ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ, ”ਦਰਅਸਲ ਕਾਂਗਰਸ, ਸਰਕਾਰ ਨਹੀਂ ਸਰਕਸ ਚੱਲਾ ਰਹੀ ਹੈ। ਕਾਂਗਰਸ ਦੀ ਚੋਣ ਮਨੋਰਥ ਪੱਤਰ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਹਨ, ਪਰ ਐਲਾਨ ਨਵਜੋਤ ਸਿੱਧੂ ਕਰ ਰਹੇ ਹਨ। ਕਾਂਗਰਸ ਦੇ ਆਗੂਆਂ ਨੇ ਪਾਰਟੀ ਅਤੇ ਸਰਕਾਰ ਦਾ ਮਜਾਕ ਬਣਾ ਕੇ ਰੱਖ ਦਿੱਤਾ ਹੈ।” ਮਾਨ ਨੇ ਚੰਨੀ ਸਰਕਾਰ ਨੂੰ ਬੇਹੱਦ ਕਮਜ਼ੋਰ ਅਤੇ ਅਸਥਿਰ ਸਰਕਾਰ ਦੱਸਦਿਆਂ ਕਿਹਾ ਕਿ ਕਮਜ਼ੋਰ ਸਰਕਾਰ ਹੋਣ ਕਾਰਨ ਹੀ ਪੰਜਾਬ ਵਿੱਚ ਬੇਅਦਬੀ ਅਤੇ ਬੰਬ ਧਮਾਕੇ ਜਿਹੀਆਂ ਘਟਨਾਵਾਂ ਹੋ ਰਹੀਆਂ ਹਨ। ਕਮਜ਼ੋਰ ਸਰਕਾਰ ਦੇ ਕਾਰਨ ਹੀ ਪੰਜਾਬ ਵਿੱਚ ਮਾਫ਼ੀਆ ਰਾਜ ਚੱਲ ਰਿਹਾ ਹੈ।

ਅਕਾਲੀ ਦਲ ਬਾਦਲ ‘ਤੇ ਹਮਲਾ ਬੋਲਦਿਆਂ ਮਾਨ ਨੇ ਕਿਹਾ, ”ਅਕਾਲੀ ਦਲ ਬਾਦਲ ਹੁਣ ਖਾਲੀ ਦਲ ਹੋ ਗਿਆ ਹੈ। ਸੁਖਬੀਰ ਬਾਦਲ ਨੂੰ ਪੰਜਾਬ ਦੇ ਲੋਕ ਬਿਲਕੁੱਲ ਪਸੰਦ ਨਹੀਂ ਕਰਦੇ, ਇਸ ਲਈ 94 ਸਾਲ ਦੀ ਉਮਰ ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਸੱਤਾ ਅਤੇ ਪੁਤਰ ਮੋਹ ਦੇ ਚਲਦਿਆਂ ਵੀਹਲਚੇਅਰ ‘ਤੇ ਬੈਠ ਕੇ ਪ੍ਰਚਾਰ ਕਰ ਰਹੇ ਹਨ। ” ਮਾਨ ਨੇ ਚੁਟਕੀ ਲੈਂਦਿਆਂ ਕਿਹਾ ਕਿ 94 ਸਾਲ ਦਾ ਵਿਅਕਤੀ ਕਿਵੇਂ ਜਨਤਾ ਦੀ ਸੇਵਾ ਕਰ ਸਕਦਾ ਹੈ। ਵੱਡੇ ਬਾਦਲ ਦੀ ਉਮਰ ਹੁਣ ਸੇਵਾ ਕਰਨ ਦੀ ਨਹੀਂ, ਸਗੋਂ ਸੇਵਾ ਕਰਵਾਉਣ ਦੀ ਹੈ। ਹੁਣ ਉਨਾਂ (ਬਾਦਲ) ਨੂੰ ਕੁਰਸੀ ਦਾ ਮੋਹ ਛੱਡ ਕੇ ਰੱਬ ਦਾ ਧਿਆਨ ਧਰਨਾ ਚਾਹੀਦਾ ਹੈ ਅਤੇ ਸ਼ਾਂਤੀ ਨਾਲ ਘਰ ਬੈਠਣਾ ਚਾਹੀਦਾ ਹੈ।

ਭਗਵੰਤ ਮਾਨ ਨੇ ਬਾਬੇ ਨਾਨਕ ਦਾ ਉਪਦੇਸ਼ ਉਤਮ ਖੇਤੀ, ਮੱਧਮ ਵਪਾਰ, ਨਖਿੱਧ ਨੌਕਰੀ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਨਾਂ ਕੋਲ ਪੰਜਾਬ ਲਈ ਸਾਰਾ ਰੋਡਮੈਪ ਤਿਆਰ ਹੈ। ‘ਆਪ’ ਦੀ ਸਰਕਾਰ ਖੇਤੀ ਅਤੇ ਵਪਾਰ ਨੂੰ ਅੱਗੇ ਲੈ ਕੇ ਜਾਵੇਗੀ। ਕਿਸਾਨਾਂ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਫ਼ਸਲਾਂ ਦੀ ਉਪਜ ਵਧਾਏਗੀ, ਲਾਗਤ ਘਟਾਏਗੀ ਅਤੇ ਉਦਯੋਗ -ਵਪਾਰ ਨੂੰ ਪ੍ਰਫੁੱਲਤ ਕਰਕੇ ਪੰਜਾਬ ਵਿੱਚੋਂ ਬਾਹਰ ਜਾ ਰਹੇ ਨੌਜਵਾਨਾਂ ਨੂੰ ਇੱਥੇ ਹੀ ਸਾਰੇ ਸਾਧਨ ਅਤੇ ਸਹੂਲਤਾਂ ਪ੍ਰਦਾਨ ਕਰਾਂਗੇ।