ਰਾਸ਼ਟਰਮੰਡਲ ਖੇਡਾਂ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਮੈਡਲ ਜੇਤੂਆਂ ਲਈ ਭਾਰਤੀ ਬੈਡਮਿੰਟਨ ਸੰਘ (ਬੀਏਆਈ) ਨੇ ਲਗਭਗ 1.5 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ। ਭਾਰਤੀ ਬੈਡਮਿੰਟਨ ਟੀਮ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਆਪਣਾ ਹੁਣ ਤਕ ਦਾ ਸਰਬੋਤਮ ਪ੍ਰਦਰਸ਼ਨ ਕੀਤਾ। ਉਸ ਨੇ ਤਿੰਨ ਗੋਲਡ, ਇਕ ਸਿਲਵਰ ਤੇ ਦੋ ਕਾਂਸੇ ਦੇ ਮੈਡਲ ਹਾਸਲ ਕੀਤੇ। ਇਸ ਤੋਂ ਇਲਾਵਾ ਭਾਰਤੀ ਖਿਡਾਰੀਆਂ ਨੇ 2021 ਤੇ 2022 ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਕੁੱਲ ਮਿਲਾ ਕੇ ਤਿੰਨ ਮੈਡਲ ਜਿੱਤੇ ਸਨ। ਮਹਾਸੰਘ ਦੇ ਪ੍ਰਧਾਨ ਹਿਮੰਤ ਬਿਸਵਾ ਸ਼ਰਮਾ ਨੇ ਐਲਾਨ ਕਰਦੇ ਹੋਏ ਕਿਹਾ ਕਿ ਸਾਡੇ ਬੈਡਮਿੰਟਨ ਖਿਡਾਰੀਆਂ ਨੇ ਲਗਾਤਾਰ ਦੇਸ਼ ਦਾ ਮਾਣ ਵਧਾਇਆ ਹੈ ਤੇ ਇਹ ਨਕਦ ਪੁਰਸਕਾਰ ਪਿਛਲੇ ਦੋ ਸਾਲਾਂ ਵਿਚ ਉਨ੍ਹਾਂ ਦੀਆਂ ਸ਼ਾਨਦਾਰ ਉਪਲੱਬਧੀਆਂ ਨੂੰ ਸਨਮਾਨ ਦੇਣ ਦੀ ਇਕ ਛੋਟੀ ਜਿਹੀ ਕੋਸ਼ਿਸ਼ ਹੈ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੀ ਅਗਵਾਈ ‘ਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਅੱਜ ਤੋਂ ਸ਼ੁਰੂ

ਬਰਮਿੰਘਮ ਵਿਚ ਸਿਲਵਰ ਮੈਡਲ ਜਿੱਤਣ ਵਾਲੀ 10 ਮੈਂਬਰੀ ਮਿਕਸਡ ਟੀਮ ਨੂੰ ਕੁੱਲ 30 ਲੱਖ ਰੁਪਏ ਮਤਲਬ ਕਿ ਹਰੇਕ ਖਿਡਾਰੀਆਂ ਨੂੰ ਤਿੰਨ ਲੱਖ ਰੁਪਏ ਮਿਲਣਗੇ ਜਦਕਿ ਸਹਿਯੋਗੀ ਸਟਾਫ ਦੇ ਅੱਠ ਮੈਂਬਰਾਂ ਵਿਚੋਂ ਹਰੇਕ ਨੂੰ 1.5 ਲੱਖ ਰੁਪਏ ਦਿੱਤੇ ਜਾਣਗੇ। ਰਾਸ਼ਟਰਮੰਡਲ ਖੇਡਾਂ ਦੇ ਮਰਦ ਤੇ ਮਹਿਲਾ ਸਿੰਗਲਜ਼ ਚੈਂਪੀਅਨ ਲਕਸ਼ੇ ਸੇਨ ਤੇ ਪੀਵੀ ਸਿੰਧੂ ਨੂੰ 20-20 ਲੱਖ ਰੁਪਏ ਮਿਲਣਗੇ ਜਦਕਿ ਚਿਰਾਗ ਸ਼ੈੱਟੀ ਤੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਦੀ ਮਰਦ ਡਬਲਜ਼ ਜੋੜੀ ਨੂੰ ਬਰਮਿੰਘਮ ਵਿਚ ਇਤਿਹਾਸਕ ਗੋਲਡ ਮੈਡਲ ਜਿੱਤਣ ਲਈ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਗਾਇਤਰੀ ਗੋਪੀਚੰਦ ਤੇ ਤਿ੍ਸਾ ਜਾਲੀ ਦੀ ਯੁਵਾ ਮਹਿਲਾ ਡਬਲਜ਼ ਜੋੜੀ ਨੂੰ ਕਾਂਸੇ ਦਾ ਮੈਡਲ ਜਿੱਤਣ ‘ਤੇ 7.5 ਲੱਖ ਰੁਪਏ ਦਿੱਤੇ ਜਾਣਗੇ। ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਵੀ ਬਰਮਿੰਘਮ ਵਿਚ ਆਪਣੇ ਮਰਦ ਸਿੰਗਲਜ਼ ਵਿਚ ਕਾਂਸੇ ਲਈ ਪੰਜ ਲੱਖ ਰੁਪਏ, ਜਦਕਿ ਸਪੇਨ ਦੇ ਹਿਊਏਲਵਾ ਵਿਚ 2021 ਬੀਡਬਲਯੂਐੱਫ ਵਿਸ਼ਵ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਣ ਲਈ 10 ਲੱਖ ਰੁਪਏ ਮਿਲਣਗੇ। ਲਕਸ਼ੇ ਸੇਨ ਨੂੰ ਵਿਸ਼ਵ ਚੈਂਪੀਅਨਸ਼ਿਪ 2021 ਵਿਚ ਕਾਂਸੇ ਦਾ ਮੈਡਲ ਜਿੱਤਣ ਲਈ ਪੰਜ ਲੱਖ ਰੁਪਏ ਜਦਕਿ ਚਿਰਾਗ ਤੇ ਸਾਤਵਿਕ ਨੂੰ ਪਿਛਲੇ ਮਹੀਨੇ ਟੋਕੀਓ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਮੈਡਲ ਜਿੱਤਣ ਲਈ 7.5 ਲੱਖ ਰੁਪਏ ਮਿਲਣਗੇ।

 

LEAVE A REPLY

Please enter your comment!
Please enter your name here