ਕਾਂਗਰਸ ਵੱਲੋਂ ਵੱਖ ਵੱਖ ਮੁੱਦਿਆਂ ਉੱਤੇ ਲੋਕਾਂ ਨਾਲ ਸਿੱਧੇ ਤੌਰ ‘ਤੇ ਜੁੜਨ ਅਤੇ “ਆਰਥਿਕ ਅਸਮਾਨਤਾ”, “ਸਮਾਜਿਕ ਧਰੁਵੀਕਰਨ”  ਤਹਿਤ ਭਾਰਤ ਜੋੜੋ ਯਾਤਰਾ  ਦੀ ਸ਼ੁਰੂਆਤ ਕੀਤੀ ਗਈ ਹੈ।  ਭਾਰਤ ਜੋੜੋ ਯਾਤਰਾ ਹਰ ਰੋਜ਼ 25 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਅਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਪਹੁੰਚਣ ਲਈ 150 ਦਿਨਾਂ ਵਿੱਚ 3570 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਪਿਆਰ ਅਤੇ ਭਾਈਚਾਰਾ ਵਧਾਉਣ ਲਈ ਕਾਂਗਰਸ ਨੇ ਇਸ ਯਾਤਰਾ ਦਾ ਨਾਂ ਭਾਰਤ ਜੋੜੋ ਯਾਤਰਾ ਰੱਖਿਆ ਹੈ।

ਕਾਂਗਰਸ ਦੇ ਇਸ ਦੌਰੇ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ। ਰਾਹੁਲ ਗਾਂਧੀ ਕੰਨਿਆਕੁਮਾਰੀ ਤੋਂ ਭਾਰਤ ਜੋੜੋ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਸ਼ੁਰੂ ਕਰਨਗੇ। ਸਵੇਰੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ਵਿੱਚ ਪਹਿਲੀ ਪ੍ਰਾਰਥਨਾ ਸਭਾ ਹੋਵੇਗੀ। ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਰਾਹੁਲ ਗਾਂਧੀ ਕੰਨਿਆਕੁਮਾਰੀ ਵਿੱਚ ਵਿਵੇਕਾਨੰਦ ਰਾਕ ਮੈਮੋਰੀਅਲ, ਤਿਰੂਵੱਲੂਵਰ ਸਟੈਚੂ ਅਤੇ ਕਾਮਰਾਜ ਮੈਮੋਰੀਅਲ ਵੀ ਜਾਣਗੇ।

ਇਹ ਵੀ ਪੜ੍ਹੋ: ਕਾਰ ’ਚ ਸੀਟ ਬੈਲਟ ਲਾਉਣ ਨੂੰ ਲੈ ਕੇ ਬਦਲੇ ਨਿਯਮ ,ਨਿਤਿਨ ਗਡਕਰੀ ਨੇ ਨਵੇਂ…

ਕਾਂਗਰਸ ਦਾ ਕਹਿਣਾ ਹੈ ਇਸ ਯਾਤਰਾ ਦਾ ਮਕਸਦ ਸਿਆਸੀ ਲਾਹਾ ਲੈਣਾ ਨਹੀਂ, ਸਗੋਂ ਦੇਸ਼ ਨੂੰ ਜੋੜਨਾ ਹੈ। ਇਹ ਯਾਤਰਾ 11 ਸਤੰਬਰ ਨੂੰ ਕੇਰਲ ਪਹੁੰਚੇਗੀ ਅਤੇ ਅਗਲੇ 18 ਦਿਨਾਂ ਤੱਕ ਰਾਜ ਦੀ ਯਾਤਰਾ ਕਰਕੇ 30 ਸਤੰਬਰ ਨੂੰ ਕਰਨਾਟਕ ਪਹੁੰਚੇਗੀ। ਇਹ ਯਾਤਰਾ ਕਰਨਾਟਕ ਵਿੱਚ 21 ਦਿਨਾਂ ਤੱਕ ਚੱਲੇਗੀ ਅਤੇ ਫਿਰ ਉੱਤਰ ਵੱਲ ਹੋਰ ਰਾਜਾਂ ਵਿੱਚ ਚਲੇਗੀ।ਕਾਂਗਰਸ ਨੇ ਰਾਹੁਲ ਗਾਂਧੀ ਦੇ ਨਾਲ 118 ਅਜਿਹੇ ਨੇਤਾ ਚੁਣੇ ਹਨ ਜੋ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੇ ਪੂਰੇ ਸਫਰ ‘ਚ ਉਨ੍ਹਾਂ ਦੇ ਨਾਲ ਰਹਿਣਗੇ।

ਇਨ੍ਹਾਂ ਲੋਕਾਂ ਨੂੰ ‘ਭਾਰਤ ਯਾਤਰੀ’ ਦਾ ਨਾਂ ਦਿੱਤਾ ਗਿਆ ਹੈ। ਉਹ ਪ੍ਰਤੀ ਦਿਨ ਔਸਤਨ 22-23 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ। ਯਾਤਰਾ ਕੰਨਿਆਕੁਮਾਰੀ ਤੋਂ ਸ਼ੁਰੂ ਹੋਵੇਗੀ ਅਤੇ ਫਿਰ ਤਿਰੂਵਨੰਤਪੁਰਮ, ਕੋਚੀ, ਨੀਲਾਂਬੁਰ, ਮੈਸੂਰ, ਬੇਲਾਰੀ, ਰਾਏਚੂਰ, ਵਿਕਾਰਾਬਾਦ, ਨਾਂਦੇੜ, ਜਲਗਾਓਂ, ਇੰਦੌਰ, ਕੋਟਾ, ਦੌਸਾ, ਅਲਵਰ, ਬੁਲੰਦਸ਼ਹਿਰ, ਦਿੱਲੀ, ਅੰਬਾਲਾ, ਪਠਾਨਕੋਟ, ਜੰਮੂ ਤੋਂ ਹੁੰਦੀ ਹੋਈ ਉੱਤਰ ਵੱਲ ਵਧੇਗੀ ਤੇ ਸ਼੍ਰੀਨਗਰ ਵਿੱਚ ਸਮਾਪਤ ਹੋਵੇਗੀ।

LEAVE A REPLY

Please enter your comment!
Please enter your name here