Home Blog Page 2187

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ 26 ਜਨਵਰੀ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ

0

ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭਾ ਸੁਸਾਇਟੀਆਂ ਅਤੇ ਸੰਗਤ ਦੇ ਸਹਿਯੋਗ ਨਾਲ ਸਥਾਨਕ ਚਾਟੀਵਿੰਡ ਗੇਟ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ 26 ਅਤੇ 27 ਜਨਵਰੀ ਨੂੰ ਗੁਰਮਤਿ ਸਮਾਗਮ ਕਰਵਾਏ ਜਾਣਗੇ।

ਲੋਕ ਕਹਿੰਦੇ ਭੱਜ ਗਿਆ ਇਲਾਕੇ ਦਾ MLA, ਹੁਣ ਕੋਈ ਵਾਲੀਵਾਰਸ ਨਹੀਂ, ਮੂਸੇਵਾਲਾ ਚੰਗਾ, ਪਰ ਹੁਣ ਔਖਾ, ਜਾਣੋ ਕਿਉਂ ?

ਇਸ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ 25 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ ਹੈ ਜਿਸ ਦਾ ਭੋਗ 27 ਜਨਵਰੀ ਨੂੰ ਪਵੇਗਾ।

ਪਟਿਆਲਾ ‘ਚ ਦਹਿਸ਼ਤ ਦਾ ਮਾਹੌਲ, ਦੇਖੋ ਕੀ ਕੀ ਹੋ ਗਿਆ ਬੰਦ ? ਘਰਾਂ ਨੂੰ ਜਾ ਰਹੇ ਲੋਕਾਂ ਸੁਣੋ ਜ਼ੁਬਾਨੀ

ਇਸ ਸਬੰਧੀ 26 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ। ਇਹ ਨਗਰ ਕੀਰਤਨ ਦੁਪਹਿਰ 12 ਵਜੇ ਆਰੰਭ ਹੋ ਕੇ ਸ੍ਰੀ ਗੁਰੂ ਰਾਮਦਾਸ ਨਿਵਾਸ, ਬ੍ਰਹਮ ਬੂਟਾ ਮਾਰਕੀਟ, ਮਾਹਣਾ ਸਿੰਘ ਰੋਡ, ਜ਼ਲ੍ਹਿਆਂ ਵਾਲਾ ਬਾਗ, ਲੱਕੜ ਮੰਡੀ ਬਜ਼ਾਰ, ਸੁਲਤਾਨਵਿੰਡ ਗੇਟ, ਪਾਣੀ ਵਾਲੀ ਟੈਂਕੀ, ਸਵਰਨ ਹਾਊਸ, ਗੋਲਡਨ ਕਲਾਥ ਮਾਰਕੀਟ, ਸੁਲਤਾਨਵਿੰਡ ਰੋਡ, ਤੇਜ ਨਗਰ ਚੌਕ, ਬਜ਼ਾਰ ਸ਼ਹੀਦ ਊਧਮ ਸਿੰਘ ਨਗਰ, ਬਜ਼ਾਰ ਕੋਟ ਮਾਹਣਾ ਸਿੰਘ ਅਤੇ ਤਰਨ ਤਾਰਨ ਰੋਡ ਰਾਹੀਂ ਹੁੰਦਾ ਹੋਇਆ ਚਾਟੀਵਿੰਡ ਗੇਟ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸੰਪੂਰਨ ਹੋਵੇਗਾ। ਇਸ ਤੋਂ ਇਲਾਵਾ 27 ਜਨਵਰੀ ਨੂੰ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਸ. ਰਮਦਾਸ ਨੇ ਦੱਸਿਆ ਕਿ 27 ਜਨਵਰੀ ਨੂੰ ਸ਼ਾਮ 4 ਵਜੇ ਤੋਂ ਆਰੰਭ ਹੋਣ ਵਾਲੇ ਗੁਰਮਤਿ ਸਮਾਗਮ ਵਿਚ ਸਿੰਘ ਸਾਹਿਬਾਨ, ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਹਾਜ਼ਰੀ ਭਰਨਗੇ।

ਪੰਜਾਬ ਸਰਕਾਰ ਨੇ 5 IPS ਤੇ 6 PPS ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਤੀਆਂ ਦੇ ਹੁਕਮ ਕੀਤੇ ਜਾਰੀ

0

ਪੰਜਾਬ ਸਰਕਾਰ ਨੇ 5 ਆਈ.ਪੀ.ਐਸ.ਅਤੇ 6 ਪੀ.ਪੀ.ਐਸ.ਅਧਿਕਾਰੀਆਂ ਦੇ ਤਬਾਦਲਿਆਂ ਅਤੇ ਨਿਯੁਕਤੀਆਂ ਸੰਬੰਧੀ ਹੁਕਮ ਜਾਰੀ ਕੀਤੇ ਹਨ।

 

ਬਿਕਰਮ ਮਜੀਠੀਆ ਨੂੰ ਡਰੱਗ ਮਾਮਲੇ ‘ਚ ਮਿਲੀ ਵੱਡੀ ਰਾਹਤ, ਹਾਈਕੋਰਟ ਨੇ 3 ਦਿਨਾਂ ਲਈ ਗ੍ਰਿਫ਼ਤਾਰੀ ‘ਤੇ ਲਾਈ ਰੋਕ

0

ਡਰੱਗ ਕੇਸ ਵਿੱਚ ਫਸੇ ਸਾਬਕਾ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਅੱਜ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਉੱਚ ਅਦਾਲਤ ਨੇ ਡਰੱਗ ਮਾਮਲੇ ਵਿੱਚ ਮਜੀਠੀਆ ਦੀ ਗ੍ਰਿਫ਼ਤਾਰੀ ‘ਤੇ 3 ਦਿਨਾਂ ਲਈ ਰੋਕ ਲਾ ਦਿੱਤੀ ਹੈ।

ਹਾਲਾਂਕਿ ਬੀਤੇ ਦਿਨੀ ਪੰਜਾਬ-ਹਰਿਆਣਾ ਹਾਈਕੋਰਟ ਨੇ ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ, ਜਿਸ ਪਿੱਛੋਂ ਮਜੀਠੀਆ ਨੇ ਹਾਹੀਕੋਰਟ ਵਿੱਚ ਅਰਜ਼ੀ ਦਾਖਲ ਕਰਕੇ 7 ਦਿਨ ਲਈ ਰਾਹਤ ਮੰਗੀ ਸੀ।

ਮਜੀਠੀਆ ਵੱਲੋਂ ਦਾਖਲ ਅਰਜ਼ੀ ਵਿੱਚ ਹਾਈਕੋਰਟ ਤੋਂ ਮੰਗ ਗਈ ਸੀ ਕਿ ਉਸ ਨੂੰ ਸੁਪਰੀਮ ਕੋਰਟ ਵਿੱਚ ਅਗਾਊਂ ਜ਼ਮਾਨਤ ਅਰਜ਼ੀ ਦਾਖਲ ਕਰਨ ਲਈ 7 ਦਿਨ ਦਾ ਸਮਾਂ ਦਿੱਤਾ ਜਾਵੇ, ਪਰੰਤੂ ਹਾਈਕੋਰਟ ਨੇ 3 ਦਿਨ ਦਾ ਸਮਾਂ ਦਿੰਦਿਆਂ ਉਨ੍ਹਾਂ ਦੀ ਗ੍ਰਿਫ਼ਤਾਰੀ ‘ਤੇ ਰੋਕ ਲਾਈ ਹੈ। ਦੱਸ ਦੇਈਏ ਕਿ ਜਮਾਨਤ ਅਰਜ਼ੀ ਰੱਦ ਹੋਣ ਪਿਛੋਂ ਪੰਜਾਬ ਪੁਲਿਸ ਲਗਾਤਾਰ ਮਜੀਠੀਆ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕਰ ਰਹੀ ਸੀ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਬਕਾ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ 20 ਦਸੰਬਰ ਨੂੰ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਮੋਹਾਲੀ ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ਖਾਰਜ ਹੋ ਗਈ ਸੀ।ਇਸ ਤੋਂ ਬਾਅਦ ਹਾਈਕੋਰਟ ਵਿੱਚ ਅਗਾਊਂ ਜਮਾਨਤ ਅਰਜ਼ੀ ਲਾਈ ਗਈ ਸੀ, ਜਿਸ ‘ਤੇ 10 ਜਨਵਰੀ ਨੂੰ ਅਦਾਲਤ ਨੇ ਮਾਮਲੇ ‘ਚ 18 ਜਨਵਰੀ ਤੱਕ ਰਾਹਤ ਦਿੱਤੀ ਸੀ ਅਤੇ ਫਿਰ ਇਸ ਨੂੰ ਵਧਾ ਦਿੱਤਾ ਸੀ।

ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਫਿਰ ਘਿਰੇ ਵਿਵਾਦ ‘ਚ, ਜਾਣੋ ਵਾਇਰਲ ਹੋਈ ਵੀਡੀਓ ਦਾ ਸੱਚ

0

ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਫਿਰ ਤੋਂ ਵਿਵਾਦ ਵਿਚ ਘਿਰਦੇ ਨਜ਼ਰ ਆ ਰਹੇ ਹਨ। ਅਸਲ ‘ਚ 23 ਜਨਵਰੀ ਦਿਨ ਐਤਵਾਰ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤੀਜੇ ਵਨਡੇ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਤੋਂ ਵਿਰਾਟ ਕੋਹਲੀ ਨੇ ਅਜਿਹੀ ਹਰਕਤ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਇਸ ਵਾਇਰਲ ਹੋਈ ਵੀਡੀਓ ਅਨੁਸਾਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਦੇਸ਼ ਦਾ ਰਾਸ਼ਟਰੀ ਗੀਤ ਚੱਲ ਰਿਹਾ ਸੀ ਤਾਂ ਵਿਰਾਟ ਕੋਹਲੀ ‘ਚਿਊਇੰਗਮ’ ਚਬਾਉਂਦੇ ਹੋਏ ਨਜ਼ਰ ਆਏ। ਜਦਕਿ ਬਾਕੀ ਦੇ ਖਿਡਾਰੀ ਰਾਸ਼ਟਰੀ ਗੀਤ ਬੋਲ ਰਹੇ ਸਨ। ਕੈਮਰੇ ’ਚ ਕੈਦ ਹੋਈ ਵਿਰਾਟ ਕੋਹਲੀ ਦੀ ਇਸ ਹਰਕਤ ਤੋਂ ਬਾਅਦ ਪ੍ਰਸ਼ੰਸਕ ਕਾਫ਼ੀ ਨਾਰਾਜ਼ ਹਨ। ਜਿਸ ਕਰਕੇ ਕੋਹਲੀ ਨੂੰ ਰਾਸ਼ਟਰੀ ਗੀਤ ਦਾ ‘ਅਪਮਾਨ’ ਕਰਨ ਲਈ ਸੋਸ਼ਲ ਮੀਡੀਆ ’ਤੇ ਟਰੋਲ ਕੀਤਾ ਜਾ ਰਿਹਾ ਹੈ।

ਵਿਰਾਟ ਕੋਹਲੀ ਇਸ ਸਮੇਂ ਕਿਸੇ ਵੀ ਫਾਰਮੈਟ ਦੇ ਕਪਤਾਨ ਨਹੀਂ ਹਨ ਅਤੇ ਉਹ ਸਿਰਫ਼ ਇਕ ਖਿਡਾਰੀ ਦੇ ਤੌਰ ’ਤੇ ਖੇਡ ਰਹੇ ਹਨ। ਅਜਿਹੇ ਵਿਚ ਕਪਤਾਨੀ ਦੀ ਜ਼ਿੰਮੇਵਾਰੀ ਤੋਂ ਆਜ਼ਾਦ ਹੋਣ ਦੇ ਬਾਅਦ ਵਿਰਾਟ ਦਾ ਇਸ ਤਰ੍ਹਾਂ ਦਾ ਰਵੱਈਆ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆ ਰਿਹਾ ਹੈ।

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ‘ਤੇ EC ਨੂੰ ਨੋਟਿਸ ਕੀਤਾ ਜਾਰੀ, ਸਿਆਸੀਆਂ ਪਾਰਟੀਆਂ ਵਲੋਂ ਮੁਫਤ ਸਹੂਲਤਾਂ ਐਲਾਨ ਕਰਨ ‘ਤੇ ਕੀਤੀ ਜਾਵੇ ਕਾਰਵਾਈ

0

ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਲਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਮੁਫਤ ਸਹੂਲਤਾਂ ਦੇਣ ਦੇ ਐਲਾਨ ਕਰਨ ਵਾਲੀਆਂ ਸਿਆਸੀ ਧਿਰਾਂ ਤੋਂ ਚੋਣ ਨਿਸ਼ਾਨ ਖੋਹਣ ਅਤੇ ਰਜਿਸਟਰੇਸ਼ਨ ਰੱਦ ਕਰਨ ਦੇ ਨਿਰਦੇਸ਼ ਦੇਣ ਬਾਰੇ ਨੋਟਿਸ ਜਾਰੀ ਕੀਤਾ ਹੈ।

ਬਿਕਰਮ ਮਜੀਠੀਆ ਦੇ ਘਰ ਪੁਲਿਸ ਨੇ ਕੀਤੀ ਛਾਪੇਮਾਰੀ, ਕਿਸੇ ਸਮੇਂ ਵੀ ਹੋ ਸਕਦੀ ਹੈ ਗ੍ਰਿਫ਼ਤਾਰੀ !

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਮੁਫਤ ਦੇ ਐਲਾਨਾਂ ਨਾਲ ਜਨਤਕ ਫੰਡਾਂ ਦੀ ਦੁਰਵਰਤੋਂ ਹੁੰਦੀ ਹੈ। ਕੋਰਟ ਨੇ ਇਸ ਸਬੰਧੀ ਸਖਤ ਟਿੱਪਣੀਆਂ ਕੀਤੀਆਂ ਹਨ।

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਮੁਫਤ ਸਹੂਲਤਾਂ ਦੇ ਅਜਿਹੇ ਗੈਵਾਜ਼ਿਬ ਐਲਾਨ ਕਰਨ ਵਾਲੀਆਂ ਸਿਆਸੀ ਧਿਰਾਂ ਤੋਂ ਚੋਣ ਨਿਸ਼ਾਨ ਖੋਹਣ ਅਤੇ ਰਜਿਸਟਰੇਸ਼ਨ ਰੱਦ ਕਰਨ ਦੇ ਨਿਰਦੇਸ਼ ਦੇਣੇ ਚਾਹੀਦੇ ਹਨ।

ਲੋਕ ਕਹਿੰਦੇ ਭੱਜ ਗਿਆ ਇਲਾਕੇ ਦਾ MLA, ਹੁਣ ਕੋਈ ਵਾਲੀਵਾਰਸ ਨਹੀਂ, ਮੂਸੇਵਾਲਾ ਚੰਗਾ, ਪਰ ਹੁਣ ਔਖਾ, ਜਾਣੋ ਕਿਉਂ ?

ਸੁਪਰੀਮ ਕੋਰਟ ਨੇ ਇਸ ਸਬੰਧੀ ਨੋਟਿਸ ਜਾਰੀ ਕਰਕੇ ਕੇਂਦਰ ਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਹੈ।

ਰਾਹੁਲ ਗਾਂਧੀ 27 ਜਨਵਰੀ ਨੂੰ ਆਉਣਗੇ ਪੰਜਾਬ, ਜਲੰਧਰ ’ਚ ਕਰਨਗੇ ਵਰਚੁਅਲ ਰੈਲੀ

0

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਹੁਲ ਗਾਂਧੀ ਪੰਜਾਬ ਦੌਰਾ ਕਰਨ ਵਾਲੇ ਹਨ। ਉਹ 27 ਜਨਵਰੀ ਨੂੰ ਪੰਜਾਬ ਆਉਣਗੇ ਅਤੇ ਜਲੰਧਰ ’ਚ ਵਰਚੁਅਲ ਰੈਲੀ ਕਰਨਗੇ। ਇਸ ਦੌਰਾਨ ਉਹ ਸ਼ਾਮ 4 ਵਜੇ ਕਾਰਜਕਰਤਾਵਾਂ ਅਤੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨਗੇ।

ਬਿਕਰਮ ਮਜੀਠੀਆ ਦੇ ਘਰ ਪੁਲਿਸ ਨੇ ਕੀਤੀ ਛਾਪੇਮਾਰੀ, ਕਿਸੇ ਸਮੇਂ ਵੀ ਹੋ ਸਕਦੀ ਹੈ ਗ੍ਰਿਫ਼ਤਾਰੀ !

ਇਸਤੋਂ ਪਹਿਲਾਂ ਰਾਹੁਲ ਗਾਂਧੀ ਦੇ 3 ਪੰਜਾਬ ਦੌਰੇ ਰੱਦ ਹੋ ਚੁੱਕੇ ਹਨ। ਮੋਗਾ ’ਚ 3 ਜਨਵਰੀ ਨੂੰ ਹੋਣ ਵਾਲੀ ਰੈਲੀ ਰਾਹੁਲ ਗਾਂਧੀ ਦੇ ਨਿੱਜੀ ਪ੍ਰੋਗਰਾਮਾਂ ’ਚ ਰੁੱਝੇ ਹੋਣ ਕਾਰਨ ਰੱਦ ਹੋਈ। ਇਸਤੋਂ ਬਾਅਦ ਉਹ 5 ਜਨਵਰੀ ਨੂੰ ਪੰਜਾਬ ’ਚ ਆਉਣ ਵਾਲੇ ਸਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਕਾਰਨ ਰਾਹੁਲ ਗਾਂਧੀ ਨੇ ਆਪਣੀ ਰੈਲੀ ਨੂੰ ਟਾਲ ਦਿੱਤਾ ਸੀ। 15 ਜਨਵਰੀ ਨੂੰ ਪੰਜਾਬ ਦੌਰੇ ’ਤੇ ਆਉਣਾ ਸੀ ਤਾਂ ਚੋਣ ਕਮਿਸ਼ਨ ਦੁਆਰਾ ਕੋਰੋਨਾ ਹਿਦਾਇਤਾਂ ਦੇ ਮੱਦੇਨਜ਼ਰ ਇਹ ਰੈਲੀ ਵੀ ਉਨ੍ਹਾਂ ਨੂੰ ਰੱਦ ਕਰਨੀ ਪਈ ਸੀ।

ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਹੋਏ ਕੋਰੋਨਾ ਪਾਜ਼ੀਟਿਵ

0

ਸਾਬਕਾ ਭਾਰਤੀ ਕ੍ਰਿਕਟਰ ਅਤੇ ਪੂਰਬੀ ਦਿੱਲੀ ਤੋਂ ਲੋਕ ਸਭਾ ਮੈਂਬਰ ਗੌਤਮ ਗੰਭੀਰ ਕੋਰੋਨਾ  ਪਾਜ਼ੀਟਿਵ ਪਾਏ ਗਏ ਹਨ। ਗੰਭੀਰ ਨੇ ਮੰਗਲਵਾਰ ਨੂੰ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।

ਅਕਾਲੀ ਆਗੂ ਕਹਿੰਦਾ ਮੇਰਾ ਹਲਕਾ ਇਹ,ਕਿੱਥੇ ਜਾਣਗੇ ਜੱਦੀ ਪਿੰਡ ਵਾਲੇ ਬਾਜਵੇ ?ਹੁਣ ਫਸੇ ਸਿੰਗ..

ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ, ‘ਹਲਕੇ ਲੱਛਣ ਪਾਏ ਜਾਣ ਤੋਂ ਬਾਅਦ ਮੈਂ ਜਾਂਚ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹਾਂ ਜੋ ਵੀ ਲੋਕ ਮੇਰੇ ਸੰਪਰਕ ਵਿਚ ਆਏ ਹਨ, ਮੈਂ ਉਨ੍ਹਾਂ ਨੂੰ ਆਪਣੀ ਜਾਂਚ ਕਰਾਉਣ ਦੀ ਬੇਨਤੀ ਕਰਦਾ ਹਾਂ।

 

National Voters Day ‘ਤੇ Rahul Gandhi ਨੇ ਲੋਕਾਂ ਨੂੰ ਕੀਤੀ ਇਹ ਅਪੀਲ

0

ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਕੋਈ ਵੀ ਤੁਹਾਡੇ ਅਧਿਕਾਰਾਂ ਦਾ ਗਲਾ ਨਾ ਘੋਟ ਸਕੇ।

ਅਕਾਲੀ ਆਗੂ ਕਹਿੰਦਾ ਮੇਰਾ ਹਲਕਾ ਇਹ,ਕਿੱਥੇ ਜਾਣਗੇ ਜੱਦੀ ਪਿੰਡ ਵਾਲੇ ਬਾਜਵੇ ?ਹੁਣ ਫਸੇ ਸਿੰਗ..

ਉਨ੍ਹਾਂ ਨੇ ਆਪਣੇ ਟਵੀਟ ਰਾਹੀਂ ਕਿਹਾ ਕਿ ਲੋਕਤੰਤਰ ਯਾਨੀ ਅਸਹਿਮਤੀ, ਲੋਕਤੰਤਰ ਦਾ ਮਤਲਬ ਹੈ ਸ਼ਾਂਤਮਈ ਵਿਰੋਧ, ਲੋਕਤੰਤਰ ਦਾ ਅਰਥ ਹੈ ਸਮਾਜਿਕ ਬਰਾਬਰੀ, ਲੋਕਤੰਤਰ ਯਾਨੀ ਤੁਹਾਡੀ ਵੋਟ ਤੋਂ ਹੈ। ਵੋਟ ਕਰੋ ਤਾਂ ਜੋ ਕੋਈ ਤੁਹਾਡੇ ਅਧਿਕਾਰਾਂ ਦਾ ਗਲਾ ਨਾ ਘੋਟ ਸਕੇ। ਇਸ ਲਈ ਆਪਣੇ ਅਧਿਕਾਰ ਦੀ ਵਰਤੋਂ ਕਰੋ।

ਨਵਜੋਤ ਸਿੱਧੂ ਨੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੋਈ ਕੰਮ ਨਹੀਂ ਕੀਤਾ : ਰਾਘਵ ਚੱਢਾ

0

ਪੰਜਾਬ ਵਿੱਚ ਕਈ ਵਾਰ ਸਰਕਾਰਾਂ ਬਦਲੀਆਂ, ਵੱਖ-ਵੱਖ ਪਾਰਟੀਆਂ ਸੱਤਾ ਵਿੱਚ ਆਈਆਂ ਅਤੇ ਗਈਆਂ, ਪਰ ਇਹ ਸ਼ਖਸ ਪਿਛਲੇ 15 ਸਾਲਾਂ ਤੋਂ ਲਗਾਤਾਰ ਸੱਤਾ ਵਿੱਚ ਹੈ। ਪਾਰਟੀਆਂ ਬਦਲ ਬਦਲ ਕੇ ਇਸ ਵਿਅਕਤੀ ਨੇ ਹਮੇਸ਼ਾ ਸੱਤਾ ਦਾ ਲਾਭ ਉਠਾਇਆ ਅਤੇ ਸੱਤਾ ਦਾ ਆਨੰਦ ਮਾਣਿਆ। ਇਹ ਸ਼ਖਸ 10 ਸਾਲ ਅਕਾਲੀ-ਭਾਜਪਾ ਸਰਕਾਰ ਵਿੱਚ ਅਤੇ ਪੰਜ ਸਾਲ ਕਾਂਗਰਸ ਸਰਕਾਰ ਵਿੱਚ ਸੱਤਾ ਦਾ ਹਿੱਸਾ ਰਿਹਾ।

“ਪਿੰਡ ਮੂਸਾ ‘ਚ ਕਿਸੇ ਦਾ ਕੋਈ ਰੌਲਾ ਨਹੀਂ”, ਜਾਣੋ ਕਿਵੇਂ ਦਾ ਹੈ ਪਿੰਡ ਵਾਲਿਆਂ ਆਪਸ ‘ਚ ਭਾਈਚਾਰਾ ?

ਪਿਛਲੇ 15 ਸਾਲਾਂ ਤੋਂ ਸੱਤਾ ਵਿੱਚ ਰਹਿਣ ਦੇ ਬਾਵਜੂਦ ਇਸ ਸ਼ਖਸ ਨੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੋਈ ਕੰਮ ਨਹੀਂ ਕੀਤਾ। ਇਹ ਗੱਲ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਕਹੀ।

ਚੰਡੀਗੜ੍ਹ ਸਥਿਤ ਪਾਰਟੀ ਹੈੱਡਕੁਆਰਟਰ ‘ਚ ਮੀਡੀਆ ਨੂੰ ਸੰਬੋਧਨ ਕਰਦਿਆਂ ਚੱਢਾ ਨੇ ਨਵਜੋਤ ਸਿੱਧੂ ‘ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਪੰਜਾਬ ‘ਚ ਕਹਾਵਤ ਹੈ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ, ਪਰ ਨਵਜੋਤ ਸਿੰਘ ਸਿੱਧੂ ਦਾ ਕੋਈ ਸਟੈਂਡ ਨਹੀਂ ਹੈ। ਪਹਿਲਾਂ ਉਹ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ‘ਮੂਕਮੋਹਨ ਸਿੰਘ’ ਕਹਿੰਦੇ ਸਨ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ‘ਮੁੰਨੀ’ ਕਹਿੰਦੇ ਸਨ ਅਤੇ ਰਾਹੁਲ ਗਾਂਧੀ ਨੂੰ ‘ਪੱਪੂ’ ਕਹਿੰਦੇ ਸਨ। ਪਰ ਸੱਤਾ ਲਈ ਉਹ ਉਸੇ ਕਾਂਗਰਸ ਕੋਲ ਗਏ ਜਿਸ ਦੀ ਸਿਖ਼ਰਲੀ ਲੀਡਰਸ਼ਿਪ ਅਤੇ ਸੀਨੀਅਰ ਆਗੂਆਂ ਨੂੰ ਉਹ ਗਾਲ੍ਹਾਂ ਕੱਢਦੇ ਸਨ। ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਿਸ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਉਹ ‘ਮੁੰਨੀ’ ਅਤੇ ‘ਪੱਪੂ’ ਕਹਿੰਦੇ ਸਨ, ਉਨ੍ਹਾਂ ਨੂੰ ਭਗਵਾਨ ਵਾਂਗ ਪੂਜਣ ਲੱਗੇ। ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ‘ਡਰਾਮਾ ਕੁਈਨ’ ਹੈ।

ਅਕਾਲੀ ਆਗੂ ਕਹਿੰਦਾ ਮੇਰਾ ਹਲਕਾ ਇਹ,ਕਿੱਥੇ ਜਾਣਗੇ ਜੱਦੀ ਪਿੰਡ ਵਾਲੇ ਬਾਜਵੇ ?ਹੁਣ ਫਸੇ ਸਿੰਗ…

ਰਾਘਵ ਚੱਢਾ ਨੇ ਕਿਹਾ ਕਿ ਨਵਜੋਤ ਸਿੱਧੂ ਕੋਲ ਨਾ ਤਾਂ ਪੰਜਾਬ ਲਈ ਕੋਈ ਵਿਜ਼ਨ ਹੈ ਅਤੇ ਨਾ ਹੀ ਕੋਈ ਸੋਚ ਹੈ। ਉਨ੍ਹਾਂ ਦਾ ਸਿਰਫ਼ ਇੱਕ ਹੀ ਮਕਸਦ ਹੈ, ਕਿਸੇ ਵੀ ਤਰੀਕੇ ਨਾਲ ਪੰਜਾਬ ਦਾ ਮੁੱਖ ਮੰਤਰੀ ਬਣਨਾ ਅਤੇ ਸੱਤਾ ਹਾਸਲ ਕਰਨਾ। ਸਿੱਧੂ ਨੂੰ ਸੀਐਮ ਅਹੁਦੇ ਦਾ ਇੰਨਾ ਲਾਲਚ ਹੈ ਕਿ ਜੇਕਰ ਡੀਐਮਕੇ ਕਹੇ ਕਿ ਅਸੀਂ ਤੁਹਾਨੂੰ ਮੁੱਖ ਮੰਤਰੀ ਬਣਾਵਾਂਗੇ ਤਾਂ ਉਹ ਮੁੱਖ ਮੰਤਰੀ ਬਣਨ ਲਈ ਤਾਮਿਲਨਾਡੂ ਚਲੇ ਜਾਣਗੇ ਅਤੇ ਡੀਐਮਕੇ ਵਿੱਚ ਜੁਆਇਨ ਕਰ ਲੈਣਗੇ।

ਚੱਢਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ 2007 ਤੋਂ 2017 ਤੱਕ ਸਿੱਧੂ ਸਾਂਸਦ ਰਹੇ। 2017 ਤੋਂ 2022 ਤੱਕ ਕਾਂਗਰਸ ਦੇ ਵਿਧਾਇਕ ਰਹੇ ਅਤੇ ਕਾਂਗਰਸ ਸਰਕਾਰ ਵਿੱਚ ਮੰਤਰੀ ਵੀ ਰਹੇ। ਪਰ ਅੱਜ ਤੱਕ ਉਸ ਨੇ ਪੰਜਾਬ ਦੇ ਲੋਕਾਂ ਲਈ ਕੁਝ ਨਹੀਂ ਕੀਤਾ। ਇਸੇ ਕਰਕੇ ਕਾਂਗਰਸ ਪਾਰਟੀ ਵੀ ਹੁਣ ਸਿੱਧੂ ਨੂੰ ਸੀਰੀਅਸ ਨਹੀਂ ਲੈਂਦੀ ਹੈ।

ਚੱਢਾ ਨੇ ਕਿਹਾ ਕਿ ਸਿੱਧੂ ਦਾ ਅਸਲ ਦਰਦ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਵਾਲੇ ਸਰਵੇਖਣ ਵਿੱਚ ਭਗਵੰਤ ਮਾਨ ਨੂੰ 93 ਫੀਸਦੀ ਤੋਂ ਵੱਧ ਵੋਟਾਂ ਮਿਲੀਆਂ ਅਤੇ ਉਨ੍ਹਾਂ ਨੂੰ ਸਿਰਫ 3.5 ਫੀਸਦੀ ਲੋਕਾਂ ਨੇ ਪਸੰਦ ਕੀਤਾ ਕੀਤਾ। ਭਗਵੰਤ ਮਾਨ ਨੂੰ ਪੰਜਾਬ ਦੀ ਜਨਤਾ ਬਹੁਤ ਪਿਆਰ ਕਰਦੀ ਹੈ।

ਸੰਸਦ ਮੈਂਬਰ ਹੁੰਦਿਆਂ ਉਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਸੰਸਦ ਤੋਂ ਲੈ ਕੇ ਸੜਕ ਤੱਕ ਪ੍ਰਮੁੱਖਤਾ ਨਾਲ ਬੁਲੰਦ ਕੀਤਾ ਹੈ। ਉਨ੍ਹਾਂ ਦੇ ਕੰਮਾਂ ਅਤੇ ਮਿਹਨਤ ਸਦਕਾ ਅੱਜ ਪੰਜਾਬ ਦੇ ਲੋਕ ਉਨ੍ਹਾਂ ਨੂੰ ਇੰਨਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ।

ਚੱਢਾ ਨੇ ਕਿਹਾ ਕਿ ਸਿੱਧੂ ਦੀ ਅੱਜ ਦੀ ਪੀਸੀ ਦਾ ਮਕਸਦ ਸਿਰਫ਼ ਪੰਜਾਬ ਦੇ ਲੋਕਾਂ ਨੂੰ ਮੁੱਦੇ ਤੋਂ ਭਟਕਾਉਣਾ ਹੈ। ਮੁੱਖ ਮੰਤਰੀ ਚੰਨੀ ਦੇ ਭਤੀਜੇ ਦੇ ਘਰ ਈਡੀ ਦੀ ਰੇਡ ਵਿੱਚ ਮਿਲੇ ਕਰੋੜਾਂ ਰੁਪਏ ਅਤੇ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਦੇ ਰੇਤ ਮਾਫ਼ੀਆ ਦੇ ਮੁੱਦੇ ਤੋਂ ਭਟਕਾਉਣ ਲਈ ਸਿੱਧੂ ਨੇ ਆਪਣੀ ਪੀਸੀ ਦੌਰਾਨ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਬਾਰੇ ਇਸ ਤਰ੍ਹਾਂ ਦੇ ਘਟੀਆ ਬਿਆਨ ਦਿੱਤੇ।

ਅਸੀਂ ਉਨ੍ਹਾਂ ਦੇ ਬਿਆਨ ਦੀ ਸਖ਼ਤ ਨਿਖੇਧੀ ਕਰਦੇ ਹਾਂ। ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਹਨ। ਇਸ ਲਈ ਉਨ੍ਹਾਂ ਨੂੰ ਆਪਣੀਆਂ ਗੱਲਾਂ ਦੀ ਮਰਿਆਦਾ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਅੱਜ ਉਸ ਦਾ ਇਹ ਬਿਆਨ ਉਨ੍ਹਾਂ ਦੇ ਅੰਦਰ ਦੇ ਦਰਦ ਅਤੇ ਬੌਖਲਾਹਟ ਨੂੰ ਦਰਸਾਉਂਦਾ ਹੈ। ਕਿਉਂਕਿ ਕਾਂਗਰਸ ਹੁਣ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਲਈ ਤਿਆਰ ਨਹੀਂ ਹੈ।

ਚੱਢਾ ਨੇ ਕਿਹਾ ਕਿ ਜਦੋਂ ਤੋਂ ਅਸੀਂ ਮੁੱਖ ਮੰਤਰੀ ਦੇ ਇਲਾਕੇ ਚਮਕੌਰ ਸਾਹਿਬ ‘ਚ ਹੋ ਰਹੇ ਰੇਤ ਮਾਫ਼ੀਆ ਨੂੰ ਮੀਡੀਆ ਦੇ ਸਾਹਮਣੇ ਬੇਨਕਾਬ ਕੀਤਾ ਹੈ, ਉਸ ਸਮੇਂ ਤੋਂ ਸਿੱਧੂ ਰੇਤ ਮਾਫੀਆ ‘ਤੇ ਕੁਝ ਨਹੀਂ ਬੋਲ ਰਹੇ ਹਨ। ਰੇਤ ਮਾਫ਼ੀਆ ‘ਚ ਮੁੱਖ ਮੰਤਰੀ ਚੰਨੀ ਦਾ ਨਾਂ ਆਉਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਚੁੱਪ ਹਨ। ਜਦਕਿ ਇਸ ਤੋਂ ਪਹਿਲਾਂ ਉਹ ਹਮੇਸ਼ਾ ਡਰੱਗ ਮਾਫੀਆ, ਰੇਤ ਮਾਫ਼ੀਆ ਅਤੇ ਹੋਰ ਮਾਫ਼ੀਆ ਦਾ ਮੁੱਦਾ ਉਠਾਉਂਦੇ ਰਹਿੰਦੇ ਸਨ। ਚੱਢਾ ਨੇ ਨਵਜੋਤ ਸਿੱਧੂ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਹੁਣ ਉਹ ਵੀ ਰੇਤ ਮਾਫ਼ੀਆ ਨਾਲ ਰਲ ਗਏ ਹਨ, ਇਸੇ ਲਈ ਇਸ ਮੁੱਦੇ ‘ਤੇ ਚੁੱਪ ਹਨ?

ਚੱਢਾ ਨੇ ਕਿਹਾ ਕਿ ਨਵਜੋਤ ਸਿੱਧੂ ਬਹੁਤ ਹਿਸਾਬ-ਕਿਤਾਬ ਦੱਸਦੇ ਹਨ, ਹੁਣ ਉਹ ਦੱਸਣ ਕਿ ਜਦੋਂ ਮੁੱਖ ਮੰਤਰੀ ਚੰਨੀ ਦੇ ਇੱਕ ਭਤੀਜੇ ਦੇ ਘਰੋਂ 11 ਕਰੋੜ ਰੁਪਏ ਮਿਲੇ ਹਨ ਤਾਂ ਖੁਦ ਮੁੱਖ ਮੰਤਰੀ ਨੇ 111 ਦਿਨਾਂ ‘ਚ ਕਿੰਨੀ ਕਮਾਈ ਕੀਤੀ ਹੋਵੇਗੀ? ਜਦੋਂ 111 ਦਿਨਾਂ ਵਿੱਚ ਉਨ੍ਹਾਂ ਦੇ ਮੁੱਖ ਮੰਤਰੀ ਇੰਨੇ ਪੈਸੇ ਬਣਾਏ, ਜੇਕਰ ਉਹ 5 ਸਾਲ ਸੀਐਮ ਰਹਿੰਦੇ ਤਾਂ ਕਿੰਨਾ ਕਮਾਉਂਦੇ?

ਉੱਘੇ ਪੰਜਾਬੀ ਗੀਤਕਾਰ ਦੇਵ ਥਰੀਕਿਆਂ ਵਾਲਾ ਦਾ ਹੋਇਆ ਦਿਹਾਂਤ

0

ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕਿਆਂਂ ਵਾਲੇ ਅੱਜ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ । ਉਨ੍ਹਾਂ ਦਾ ਅੰਤਿਮ ਸੰਸਕਾਰ ਦੁਪਹਿਰ 2 ਵਜੇ ਪਿੰਡ ਥਰੀਕੇ ਦੇ ਸ਼ਮਸ਼ਾਨਘਾਟ ਵਿਖੇ ਹੋਵੇਗਾ। ਸੈਂਕੜੇ ਗੀਤ ਤੇ ਪੰਜਾਬੀ ਸਾਹਿਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਦੇਵ ਥਰੀਕੇ ਦੀ ਕਲਮ ਹਮੇਸ਼ਾ ਪੰਜਾਬ ਦੇ ਸੱਭਿਆਚਾਰ ਦਾ ਸੁਮੇਲ ਬਣ ਕੇ ਰਹੀ। ਦੇਵ ਥਰੀਕੇ ਦੇ ਅਚਾਨਕ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ , ਜਿਨ੍ਹਾਂ ਦੀ ਪੰਜਾਬੀ ਇੰਡਸਟਰੀ ਨੂੰ ਹਮੇਸ਼ਾ ਘਾਟ ਰੜਕਦੀ ਰਹੇਗੀ।

“ਬਜ਼ੁਰਗ ਬਾਬਿਆਂ ਨੂੰ ਨਹੀਂ ਚੰਗਾ ਲੱਗਦਾ ਮੂਸੇਵਾਲਾ”, ਕਿਹੜੇ ਮੂਡ ‘ਚ ਨੇ ਮਾਨਸੇ ਵਾਲੇ ?

ਦੇਵ ਥਰੀਕਿਆਂ ਵਾਲੇ ਦਾ ਅਸਲ ਨਾਂਅ ਹਰਦੇਵ ਸਿੰਘ ਸੀ ਪਰ ਇੰਡਸਟਰੀ ‘ਚ ਉਹਨਾਂ ਨੂੰ ਦੇਵ ਥਰੀਕਿਆਂ ਦੇ ਨਾਂ ਵਜੋਂ ਜਾਣਿਆ ਜਾਂਦਾ ਸੀ। ਦੇਵ ਦਾ ਜਨਮ ਪਿੰਡ ਥਰੀਕੇ ‘ਚ ਸੰਨ 1932 ਵਿੱਚ ਹੋਇਆ ਸੀ । ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਸੀ। ਬਾਅਦ ‘ਚ ਉਹ ਆਪਣੀ ਉਚੇਰੀ ਪੜ੍ਹਾਈ ਕਰਨ ਦੇ ਲਈ ਲੁਧਿਆਣਾ ਆ ਗਏ ਸਨ।

ਇਤਿਹਾਸਕ ਮੰਦਰ ‘ਚ ਬੇਅਦਬੀ!ਮੌਕੇ ‘ਤੇ ਫੜਿਆ ਸ਼ਖਸ,ਦੇਖੋ CCTV ਤਸਵੀਰਾਂ

ਜੇਕਰ ਗੱਲ ਕਰੀਏ ਉਨ੍ਹਾਂ ਦੀ ਗੀਤਕਾਰੀ ਦੇ ਸਫ਼ਰ ਦੀ ਤਾਂ ਉਨ੍ਹਾਂ ਦਾ ਲਿਖਿਆ ਪਹਿਲਾ ਗੀਤ 1961 ਵਿੱਚ ਰਿਕਾਰਡ ਹੋਇਆ ਸੀ। ‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ’ ਇਹ ਗੀਤ ਵੀ ਉਨ੍ਹਾਂ ਦੀ ਹੀ ਦੇਣ ਹੈ। ਦੇਵ ਦੇ ਗੀਤਾਂ ਨੂੰ ਕਰਮਜੀਤ ਧੂਰੀ, ਕਰਨੈਲ ਗਿੱਲ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ,ਸਵਰਨ ਲਤਾ, ਪੰਮੀ ਬਾਈ, ਜਗਮੋਹਨ ਕੌਰ, ਨਰਿੰਦਰ ਬੀਬਾ ਸੰਮੇਤ ਬਹੁਤ ਸਾਰੇ ਆਧੁਨਿਕ ਪੰਜਾਬੀ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ।