ਦੁਬਈ ਵਿੱਚ ਭਾਰਤੀ ਅਤੇ ਅਰਬੀ ਇਮਾਰਤਸਾਜ਼ੀ ਦੇ ਸੁਮੇਲ ਨਾਲ ਤਿਆਰ ਵਿਸ਼ਾਲ ਹਿੰਦੂ ਮੰਦਿਰ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਨੂੰ ਸਹਿਣਸ਼ੀਲਤਾ, ਸ਼ਾਂਤੀ ਅਤੇ ਸਦਭਾਵਨਾ ਦੇ ਮਜ਼ਬੂਤ ​​ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ। ਸੰਯੁਕਤ ਅਰਬ ਅਮੀਰਾਤ ਦੇ ਸ਼ਰਧਾਲੂਆਂ ਲਈ ਮੰਗਲਵਾਰ ਨੂੰ ਮੰਦਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ। ਯੂਏਈ ਦੇ ਮੰਤਰੀ ਸ਼ੇਖ ਨਾਹਯਾਨ ਬਿਨ ਮੁਬਾਰਕ ਅਲ ਨਾਹਯਾਨ ਅਤੇ ਭਾਰਤੀ ਰਾਜਦੂਤ ਸੰਜੇ ਸੁਧੀਰ ਨੇ ਦੁਬਈ ਵਿੱਚ ਨਵੇਂ ਮੰਦਰ ਦਾ ਉਦਘਾਟਨ ਕੀਤਾ। ਜੇਬੇਲ ਅਲੀ ਪਿੰਡ ਵੱਖ-ਵੱਖ ਧਾਰਮਿਕ ਸਥਾਨਾਂ ਲਈ ਮਸ਼ਹੂਰ ਹੈ ਅਤੇ ਇੱਥੇ ਸੱਤ ਗਿਰਜਾਘਰ, ਗੁਰਦੁਆਰਾ ਅਤੇ ਮੰਦਿਰ ਹੈ।

ਇਹ ਵੀ ਪੜ੍ਹੋ: ਅਰੁਣਾਚਲ ਪ੍ਰਦੇਸ਼ ‘ਚ ਸੈਨਾ ਦਾ ਹੈਲੀਕਾਪਟਰ ਹੋਇਆ ਕ੍ਰੈਸ਼, ਪਾਇਲਟ ਦੀ ਮੌਤ

ਇਹ ਮੰਦਿਰ 3 ਸਾਲ ‘ਚ ਬਣ ਕੇ ਤਿਆਰ ਹੋਇਆ ਹੈ। ਸਾਰੇ ਧਰਮਾਂ ਦੇ ਲੋਕ ਇਸ ਮੰਦਿਰ ਦੇ ਦਰਸ਼ਨ ਕਰ ਸਕਦੇ ਹਨ। ਮੰਦਿਰ ਦੇ ਟਰੱਸਟੀ ਰਾਜੂ ਸ਼ਰਾਫ ਨੇ ਦੱਸਿਆ ਕਿ 1958 ‘ਚ ਬੁਰ ਦੁਬਈ ‘ਚ ਇਕ ਮੰਦਰ ਬਣਾਇਆ ਗਿਆ ਸੀ। 2019 ਵਿੱਚ ਸਰਕਾਰ ਨੇ ਸਾਨੂੰ ਨਵੀਂ ਜ਼ਮੀਨ ਦਿੱਤੀ ਅਤੇ ਅਲ ਜੁਬੇਲ ਖੇਤਰ ਵਿੱਚ ਇੱਕ ਹੋਰ ਮੰਦਿਰ ਬਣਾਉਣ ਦੀ ਇਜਾਜ਼ਤ ਦਿੱਤੀ। ਅਸੀਂ ਇੱਕ ਅਜਿਹਾ ਮੰਦਿਰ ਬਣਾਇਆ ਹੈ ਜਿੱਥੇ ਹਰ ਹਿੰਦੂ ਆਪਣੇ ਧਰਮ ਦਾ ਪਾਲਣ ਕਰ ਸਕਦਾ ਹੈ, ਇਸ ਵਿੱਚ 16 ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਅਤੇ ਇੱਕ ਗੁਰੂ ਦਾ ਦਰਬਾਰ ਵੀ ਹੈ।