Home Blog Page 2166

ਪੰਜਾਬ ਵਿਧਾਨ ਸਭਾ ਚੋਣਾਂ: ਅੰਮ੍ਰਿਤਸਰ ‘ਚ ਕਾਂਗਰਸ ਨੂੰ ਵੱਡਾ ਝਟਕਾ, ਮੇਅਰ ਤੋਂ ਬਾਅਦ 3 ਕੌਂਸਲਰ ਵੀ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ

0

ਪੰਜਾਬ ਵਿਧਾਨ ਸਭਾ ਚੋਣਾਂ ‘ਚ ਕੁੱਝ ਹੀ ਦਿਨ ਬਾਕੀ ਹਨ। ਇਸ ਦੌਰਾਨ ਅੰਮ੍ਰਿਤਸਰ ਵਿੱਚ ਕਾਂਗਰਸ ਪਾਰਟੀ ਨੂੰ ਉਦੋਂ ਇੱਕ ਹੋਰ ਝਟਕਾ ਲੱਗਿਆ ਜਦੋਂ ਮੇਅਰ ਕਰਮਜੀਤ ਸਿੰਘ ਰਿੰਟੂ ਤੋਂ ਬਾਅਦ 3 ਕੌਂਸਲਰਾਂ ਨੇ ਵੀ ਪਾਰਟੀ ਛੱਡ ਦਿੱਤੀ। ਇਹ ਤਿੰਨੇ ਕੌਂਸਲਰ ਵੀ ਮੇਅਰ ਰਿੰਟੂ ਦੀ ਤਰ੍ਹਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਨੂੰ ਦਿੱਲੀ ਦੇ ਸਿਹਤ ਮੰਤਰੀ ਮਨੀਸ਼ ਸਿਸੋਧੀਆ ਨੇ ਪਾਰਟੀ ਵਿੱਚ ਸ਼ਮੂਲੀਅਤ ਕਰਵਾਈ।

ਕੌਂਸਲਰਾਂ ਦੇ ਸ਼ਮੂਲੀਅਤ ਪ੍ਰੋਗਰਾਮ ਦੌਰਾਨ ਪਾਰਟੀ ਦੇ ਅੰਮ੍ਰਿਤਸਰ ਉੱਤਰੀ ਤੋਂ ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਹਾਜ਼ਰ ਸਨ। ਸ਼ਾਮਲ ਹੋਣ ਵਾਲੇ ਕੌਂਸਲਰਾਂ ਵਿੰਚ ਪ੍ਰਿਅੰਕਾ ਸ਼ਰਮਾ, ਗੁਰਦੀਪ ਕੌਰ ਅਤੇ ਮਨਦੀਪ ਅਹੂਜਾ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਕਾਂਗਰਸ ਪਾਰਟੀ ਦੇ ਮੌਜੂਦਾ ਕੌਂਸਲਰ ਕਰਮਜੀਤ ਰਿੰਟੂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ, ਜਿਸ ਪਿਛੋਂ ਇਹ ਦੂਜਾ ਵੱਡਾ ਝਟਕਾ ਲੱਗਿਆ ਹੈ।

ਹਰਿਆਣਾ ਸਰਕਾਰ ਨੇ ਹਟਾਈਆਂ ਸਾਰੀਆਂ ਕੋਰੋਨਾ ਪਾਬੰਦੀਆਂ

0

ਹਰਿਆਣਾ ਸਰਕਾਰ ਨੇ ਕੋਰੋਨਾ ਪਾਬੰਦੀਆਂ ਬਾਰੇ ਅਹਿਮ ਫੈਸਲਾ ਲਿਆ ਹੈ। ਹਰਿਆਣਾ ’ਚ ਕੋਵਿਡ-19 ਮਹਾਂਮਾਰੀ ਕਾਰਨ ਲੰਬੇ ਸਮੇਂ ਤੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਝੱਲ ਰਹੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਸਰਕਾਰ ਨੇ ਇਕ ਆਦੇਸ਼ ਜਾਰੀ ਕਰਕੇ ਸੂਬੇ ’ਚ ਸਾਰੀਆਂ ਕੋਰੋਨਾ ਪਾਬੰਦੀਆਂ ਹੁਣ ਹਟਾ ਦਿੱਤੀਆਂ ਹਨ ਪਰ ਅਜੇ ਵੀ ਕੋਰੋਨਾ ਇਨਫੈਕਸ਼ਨ ਦੀਆਂ ਗਾਈਡਲਾਈਨਜ਼ ਦਾ ਪਾਲਨ ਕਰਨਾ ਹੋਵੇਗਾ। ਇਸਦੇ ਚਲਦੇ ਸੂਬਾ ਸਰਕਾਰ ਨੇ ਬਾਜ਼ਾਰਾਂ, ਸੰਸਥਾਵਾਂ ਅਤੇ ਦਫ਼ਤਰਾਂ ਆਦਿ ’ਤੇ ਲਗਾਈਆਂ ਗਈਆਂ ਪਾਬੰਦੀਆਂ ਹਟਾ ਦਿੱਤੀਆਂ ਹਨ।

ਇਸਦੀ ਜਾਣਕਾਰੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਟਵੀਟ ਕਰਕੇ ਦਿੱਤੀ ਹੈ।

ਬੀਤੀ 5 ਫਰਵਰੀ ਨੂੰ ਮਹਾਂਮਾਰੀ ਅਲਰਟ ਦਾ ਸਮਾਂ ਵਧਾਇਆ ਗਿਆ ਸੀ ਅਤੇ ਇਹ ਇਸ ਵਾਰ ਤੀਜੀ ਲਹਿਰ ’ਚ ਦਸੰਬਰ ’ਚ ਜਾਰੀ ਕੀਤਾ ਗਿਆ ਸੀ। ਹਰਿਆਣਾ ਦੇ ਮੁੱਖ ਸਕੱਤਰ ਵਲੋਂ ਜਾਰੀ ਆਦੇਸ਼ ’ਚ ਕਿਹਾ ਗਿਆ ਹੈ ਕਿ ਸੂਬੇ ’ਚ ਕਿਸੇ ਤਰ੍ਹਾਂ ਦੀ ਪਾਬੰਦੀ ਤਾਂ ਨਹੀਂ ਰਹੇਗੀ ਪਰ ਮਾਸਕ ਅਤੇ ਸਮਾਜਿਕ ਦੂਰੀ ਦਾ ਪਾਲਨ ਕਰਨਾ ਜ਼ਰੂਰੀ ਹੋਵੇਗਾ।

ਸ੍ਰੀ ਨਨਕਾਣਾ ਸਾਹਿਬ ਵਿਖੇ ਦੀਪ ਸਿੱਧੂ ਦੀ ਯਾਦ ‘ਚ ਸ੍ਰੀ ਅਖੰਡ ਪਾਠ ਸਾਹਿਬ ਹੋਇਆ ਆਰੰਭ

0

ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਯਾਦ ‘ਚ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਨਨਕਾਣਾ ਸਾਹਿਬ ਦੀਆਂ ਸਮੂਹ ਸੰਗਤਾਂ, ਪੰਜਾਬੀ ਸਿੱਖ ਸੰਗਤ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਅੱਜ ਆਰੰਭ ਹੈ। ਪਾਕਿਸਤਾਨ ਦੀਆਂ ਸਮੂਹ ਸੰਗਤਾਂ ਸ਼ਹੀਦ ਭਾਈ ਦੀਪ ਸਿੱਧੂ ਦੇ ਪਰਿਵਾਰ ਦੇ ਨਾਲ ਇਸ ਦੁਖ ਦੀ ਘੜੀ ਵਿੱਚ ਖੜੀਆਂ ਹਨ।

ਦੀਪ ਸਿੱਧੂ ਦਾ 15 ਫਰਵਰੀ ਨੂੰ ਸੜਕ ਹਾਦਸੇ ’ਚ ਦਿਹਾਂਤ ਹੋ ਗਿਆ ਸੀ। ਦੀਪ ਸਿੱਧੂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਹਰ ਕੋਈ ਸਦਮੇ ’ਚ ਹੈ। ਸਭ ਨੂੰ ਦੀਪ ਸਿੱਧੂ ਦੀ ਬੇਵਕਤੀ ਮੌਤ ਦਾ ਯਕੀਨ ਹੀ ਨਹੀਂ ਹੋ ਰਿਹਾ ਪਰ ਇਸ ਦੇ ਨਾਲ ਹੀ ਸਭ ਦੀਆਂ ਅੱਖਾਂ ਨਮ ਸਨ ਤੇ ਜੋ ਇਸ ਕੌਮ ਦੇ ਯੋਧੇ ਨੂੰ ਆਖਰੀ ਸਲਾਮ ਦੇਣ ਲਈ ਇਕੱਠੇ ਹੋਏ ਸਨ। ਬੀਤੇ ਦਿਨੀ ਦੀਪ ਸਿੱਧੂ ਦਾ ਅੰਤਿਮ ਸੰਸਕਾਰ ਲੁਧਿਆਣਾ ਦੇ ਥਰੀਕੇ ਪਿੰਡ ’ਚ ਕੀਤਾ ਗਿਆ।

ਬੇਸ਼ੱਕ ਦੀਪ ਸਿੱਧੂ ਸਰੀਰਕ ਤੌਰ ‘ਤੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ ਪਰ ਉਹ ਨੌਜਵਾਨਾਂ ਨੂੰ ਆਪਣੇ ਹੱਕਾਂ ਦੀ ਲੜਾਈ ਲਈ ਲੜਣ ਦੀ ਇੱਕ ਪ੍ਰੇਰਨਾ ਦੇ ਕੇ ਗਿਆ ਹੈ। ਉਹ ਇਸ ਪ੍ਰੇਰਨਾ ਦੇ ਰੂਪ ‘ਚ ਹਮੇਸ਼ਾ ਜਿਉਂਦਾ ਰਹੇਗਾ।

ਕੁਸ਼ੀਨਗਰ ‘ਚ ਵਾਪਰਿਆ ਭਿਆਨਕ ਹਾਦਸਾ, ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਹੋਣ ‘ਤੇ PM ਮੋਦੀ ਨੇ ਪ੍ਰਗਟਾਇਆ ਦੁੱਖ

0

ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ‘ਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਇੱਥੇ ਖੂਹ ‘ਚ ਡਿੱਗਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ। ਬੁੱਧਵਾਰ ਦੇਰ ਰਾਤ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਇੱਕ ਖੂਹ ਦੀ ਸਲੈਬ ਉੱਤੇ ਵੱਡੀ ਗਿਣਤੀ ਵਿੱਚ ਲੋਕ ਬੈਠੇ ਸਨ ਅਤੇ ਭਾਰੀ ਬੋਝ ਹੋਣ ਕਾਰਨ ਸਲੈਬ ਟੁੱਟੀ ਗਈ। ਜਿਸ ਕਾਰਨ ਸਲੈਬ ਉੱਤੇ ਬੈਠੇ ਲੋਕਾਂ ਵਿੱਚੋਂ 22 ਜਾਣੇ ਖੂਹ ਵਿੱਚ ਡਿੱਗ ਗਏ। ਜਿਸ ਵਿੱਚ 9 ਬੱਚਿਆਂ ਸਮੇਤ 13 ਜਾਣਿਆਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਹਨ।

ਇਸ ਸਬੰਧੀ ਗੋਰਖਪੁਰ ਜ਼ੋਨ ਦੇ ਏਡੀਜੀ ਅਖਿਲ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, “13 ਔਰਤਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਬੀਤੀ ਰਾਤ ਕਰੀਬ 8.30 ਵਜੇ ਕੁਸ਼ੀਨਗਰ ਦੇ ਨੇਬੂਆ ਨੌਰੰਗੀਆ ਵਿੱਚ ਵਾਪਰੀ। ਇਹ ਘਟਨਾ ਇੱਕ ਵਿਆਹ ਪ੍ਰੋਗਰਾਮ ਦੌਰਾਨ ਵਾਪਰੀ, ਜਿਸ ਵਿੱਚ ਕੁਝ ਲੋਕ ਖੂਹ ਦੀ ਸਲੈਬ ਉੱਤੇ ਬੈਠੇ ਸਨ। ਭਾਰੀ ਬੋਝ ਕਾਰਨ ਸਲੈਬ ਟੁੱਟ ਗਈ। ਵਿਆਹ ਪ੍ਰੋਗਰਾਮ ਨੂੰ ਦੇਖਣ ਲਈ ਭਾਰੀ ਇਕੱਠ ਹੋਣ ਕਾਰਨ ਆਸ-ਪਾਸ ਦੇ ਪਿੰਡਾਂ ਦੀਆਂ ਔਰਤਾਂ ਪਿੰਡ ਦੇ ਖੂਹ ਦੀ ਸਲੈਬ ਉੱਤੇ ਖੜੀਆਂ ਸਨ। ਇਸ ਦੌਰਾਨ ਵੱਡੀ ਗਿਣਤੀ ‘ਚ ਬੱਚੇ ਵੀ ਉਨ੍ਹਾਂ ਦੇ ਨਾਲ ਸਨ। ਸਲੈਬ ਪੁਰਾਣੀ ਹੋਣ ਕਾਰਨ ਅਚਾਨਕ ਟੁੱਟ ਗਈ ਅਤੇ ਉਸ ‘ਤੇ ਖੜ੍ਹੀਆਂ ਔਰਤਾਂ ਅਤੇ ਲੜਕੀਆਂ ਖੂਹ ‘ਚ ਡਿੱਗ ਗਈਆਂ। ਖੂਹ ‘ਚ ਡਿੱਗਣ ਤੋਂ ਬਾਅਦ ਰੌਲਾ ਪੈ ਗਿਆ, ਜਿਸ ‘ਤੇ ਮੌਕੇ ‘ਤੇ ਪਹੁੰਚੇ ਪਿੰਡ ਵਾਸੀ ਬਚਾਅ ਕਾਰਜ ‘ਚ ਜੁੱਟ ਗਏ। ਸੂਚਨਾ ਮਿਲਣ ‘ਤੇ ਥਾਣਾ ਨੈਬੂਆ ਨੌਰੰਗੀਆ ਦੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ, ਜਿਨ੍ਹਾਂ ਨੇ ਬਚਾਅ ਕਾਰਜ ਕਰਦੇ ਹੋਏ ਕਈ ਲੋਕਾਂ ਨੂੰ ਬਚਾ ਲਿਆ ਪਰ ਖੂਹ ‘ਚ ਡੁੱਬਣ ਕਾਰਨ 13 ਲੋਕਾਂ ਦੀ ਦਰਦਨਾਕ ਮੌਤ ਹੋ ਗਈ।

ਇਸ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਨੂੰ ਕਾਫੀ ਰੋਸ ਹੈ। ਉਨ੍ਹਾਂ ਨੇ ਸਿਹਤ ਵਿਭਾਗ ’ਤੇ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਇਲਾਜ ਅਤੇ ਐਂਬੂਲੈਂਸ ਮਿਲ ਜਾਂਦੀ ਤਾਂ ਕਈ ਲੋਕਾਂ ਦੀ ਜਾਨ ਬਚ ਸਕਦੀ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨੇੜਲੇ ਕੋਟਵਾ ਸੀਐਚਸੀ ਵਿੱਚ ਨਾ ਤਾਂ ਡਾਕਟਰ ਮੌਜੂਦ ਸਨ ਅਤੇ ਨਾ ਹੀ ਸਮੇਂ ਸਿਰ ਐਂਬੂਲੈਂਸ ਪਹੁੰਚੀ। ਜ਼ਿਲ੍ਹਾ ਮੈਜਿਸਟ੍ਰੇਟ ਐੱਸ. ਰਾਜਲਿੰਗਮ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਹਰੇਕ ਮ੍ਰਿਤਕ ਦੇ ਵਾਰਿਸ ਨੂੰ 4-4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।

ਇਸ ਘਟਨਾ ‘ਤੇ ਪੀਐੱਮ ਮੋਦੀ ਨੇ ਵੀ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਸ ਹਾਦਸੇ ‘ਚ ਆਪਣੀ ਜਾਨ ਗੁਆਈ ਹੈ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੇਰੀ ਸੰਵੇਧਨਾ ਹੈ। ਇਸ ਦੇ ਨਾਲ ਹੀ ਜ਼ਖ਼ਮੀ ਵਿਅਕਤੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਿਤਆਨਾਥ ਨੇ ਕੁਸ਼ੀਨਗਰ ਦੇ ਨੇਬੂਆ ਨੌਰੰਗੀਆ ਥਾਣਾ ਖੇਤਰ ਵਿੱਚ ਖੂਹ ਵਿੱਚ ਡਿੱਗਣ ਨਾਲ ਹੋਏ ਹਾਦਸੇ ਵਿੱਚ ਲੋਕਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਦੇ ਦਫਤਰ ਨੇ ਟਵੀਟ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਬਚਾਅ ਅਤੇ ਰਾਹਤ ਕਾਰਜਾਂ ਨੂੰ ਚਲਾਉਣ ਅਤੇ ਜ਼ਖਮੀਆਂ ਦਾ ਉਚਿਤ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮ੍ਰਿਤਕ ਦੇਹ ਪਹੁੰਚੀ ਘਰ, ਕੁੱਝ ਦੇਰ ਬਾਅਦ ਕੀਤਾ ਜਾਵੇਗਾ ਅੰਤਿਮ ਸੰਸਕਾਰ

0

ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਬੀਤੀ ਰਾਤ ਸੜਕ ਹਾਦਸੇ ’ਚ ਦਿਹਾਂਤ ਹੋ ਗਿਆ ਸੀ। ਦੀਪ ਸਿੱਧੂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਹਰ ਕੋਈ ਸਦਮੇ ’ਚ ਹੈ। ਸੋਨੀਪਤ ਦੇ ਸਰਕਾਰੀ ਹਸਪਤਾਲ ’ਚ ਦੀਪ ਸਿੱਧੂ ਦੀ ਮ੍ਰਿਤਕ ਦੇਹ ਰੱਖੀ ਗਈ ਸੀ। ਇਥੇ ਪੋਸਟਮਾਰਟਮ ਤੋਂ ਬਾਅਦ ਦੀਪ ਸਿੱਧੂ ਦੀ ਮ੍ਰਿਤਕ ਦੇਹ ਲੁਧਿਆਣਾ ਨੂੰ ਭੇਜ ਦਿੱਤੀ ਗਈ। ਹੁਣ ਦੀਪ ਸਿੱਧੂ ਦੀ ਮ੍ਰਿਤਕ ਦੇਹ ਘਰ ਪਹੁੰਚ ਚੁੱਕੀ ਹੈ। ਜਿੱਥੇ ਭਾਰੀ ਗਿਣਤੀ ‘ਚ ਦੀਪ ਸਿੱਧੂ ਦੇ ਚਾਹੁਣ ਵਾਲੇ ਪੁੱਜੇ ਹਨ। ਸਭ ਨੂੰ ਦੀਪ ਸਿੱਧੂ ਦੀ ਬੇਵਕਤੀ ਮੌਤ ਦਾ ਯਕੀਨ ਹੀ ਨਹੀਂ ਹੋ ਰਿਹਾ ਪਰ ਇਸ ਦੇ ਨਾਲ ਹੀ ਸਭ ਦੀਆਂ ਅੱਖਾਂ ਨਮ ਹਨ ਤੇ ਜੋ ਇਸ ਕੌਮ ਦੇ ਯੋਧੇ ਨੂੰ ਆਖਰੀ ਸਲਾਮ ਦੇਣ ਲਈ ਖੜੇ ਹਨ। ਕੁੱਝ ਦੇਰ ਬਾਅਦ ਦੀਪ ਸਿੱਧੂ ਦਾ ਅੰਤਿਮ ਸੰਸਕਾਰ ਲੁਧਿਆਣਾ ਦੇ ਥਰੀਕੇ ਪਿੰਡ ’ਚ ਕੀਤਾ ਜਾਵੇਗਾ।