Home Blog Page 2165

ਕਾਂਗਰਸ ਨੇ Kewal Singh Dhillon ਨੂੰ ਪਾਰਟੀ ‘ਚੋਂ ਕੀਤਾ ਬਾਹਰ

0

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ‘ਚੋਂ ਬਾਹਰ ਕਰ ਦਿੱਤਾ ਗਿਆ ਹੈ।

ਉੱਤਰੀ ਕੈਰੋਲੀਨਾ ਹਾਈਵੇਅ ‘ਤੇ ਜਹਾਜ਼ ਹਾਦਸਾਗ੍ਰਸਤ ਹੋ ਕੇ ਟਰੈਕਟਰ-ਟ੍ਰੇਲਰ ‘ਤੇ ਡਿੱਗਿਆ, ਪਾਇਲਟ ਦੀ ਹੋਈ ਮੌਤ

0

ਅਮਰੀਕਾ ਵਿਚ ਉੱਤਰੀ ਕੈਰੋਲੀਨਾ ਦੇ ਹਾਈਵੇਅ ਉੱਤੇ ਇਕ ਜਹਾਜ਼ ਹਾਦਸਾਗ੍ਰਸਤ ਹੋ ਕੇ ਇਕ ਟਰੈਕਟਰ-ਟ੍ਰੇਲਰ ‘ਤੇ ਡਿੱਗ ਗਿਆ, ਜਿਸ ਵਿਚ ਪਾਇਲਟ ਦੀ ਮੌਤ ਹੋ ਗਈ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਕਿ 2 ਇੰਜਣਾਂ ਵਾਲਾ ਜਹਾਜ ਬੀਚਕ੍ਰਾਫਟ ਬੈਰਨ ਲੈਕਸਿੰਗਟਨ ਵਿਚ ਡੇਵਿਡਸਨ ਕਾਉਂਟੀ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਕੇ ਅੰਤਰਰਾਜੀ 85 ਦੱਖਣੀ ਹਾਈਵੇਅ ‘ਤੇ ਇਕ ਟਰੈਕਟਰ ਟਰੇਲਰ ਨਾਲ ਟਕਰਾ ਗਿਆ।

ਸ਼ੁਰੂਆਤੀ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਜਹਾਜ਼ ਹਵਾਈ ਅੱਡੇ ਤੋਂ ਉਡਾਣ ਭਰ ਰਿਹਾ ਸੀ, ਉਦੋਂ ਇਹ ਹੇਠਾਂ ਡਿੱਗ ਗਿਆ ਅਤੇ ਟਰੈਕਟਰ-ਟ੍ਰੇਲਰ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਪਾਇਲਟ ਦੀ ਮੌਤ ਹੋ ਗਈ। ਉਸ ਦੀ ਪਛਾਣ ਅਜੇ ਸਾਹਮਣੇ ਨਹੀਂ ਆਈ ਹੈ।

FAA ਨੇ ਕਿਹਾ ਕਿ ਉਹ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਸਹਿਯੋਗ ਨਾਲ ਹਾਦਸੇ ਦੀ ਜਾਂਚ ਕਰੇਗਾ। ਅਖਬਾਰਾਂ ਦੀਆਂ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਟਰੈਕਟਰ ਟ੍ਰੇਲਰ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਭਾਰਤੀ ਖੇਡ ਅਥਾਰਟੀ ਨੇ ਓਲੰਪਿਕ 2024 ਅਤੇ 2028 ਲਈ 398 ਕੋਚਾਂ ਦੀ ਕੀਤੀ ਨਿਯੁਕਤੀ

0

ਭਾਰਤੀ ਖੇਡ ਅਥਾਰਟੀ (ਸਾਈ) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਪੈਰਿਸ ਅਤੇ ਲਾਸ ਏਂਜਲਸ ਓਲੰਪਿਕ ਸਮੇਤ ਮਹੱਤਵਪੂਰਨ ਟੂਰਨਾਮੈਂਟਾਂ ਦੀ ਤਿਆਰੀ ਲਈ 21 ਖੇਡਾਂ ਵਿਚ ਵੱਖ-ਵੱਖ ਪੱਧਰਾਂ ‘ਤੇ 398 ਕੋਚਾਂ ਦੀ ਨਿਯੁਕਤੀ ਕੀਤੀ ਹੈ। ਕੋਚਾਂ ਅਤੇ ਸਹਾਇਕ ਕੋਚਾਂ ਵਿਚ ਕਈ ਪ੍ਰਸਿੱਧ ਨਾਮ ਹਨ, ਜਿਨ੍ਹਾਂ ਵਿਚ ਏਸ਼ੀਅਨ ਖੇਡਾਂ ਦੇ ਸੋਨ ਤਮਗਾ ਜੇਤੂ  sailing ਖਿਡਾਰੀ ਬਜਰੰਗ ਲਾਲ ਤੱਖਰ ਵੀ ਸ਼ਾਮਲ ਹਨ। ਉਹ ਹੁਣ Sailing ਕੋਚ ਹੋਣਗੇ। ਰਾਸ਼ਟਰਮੰਡਲ ਚੈਂਪੀਅਨਸ਼ਿਪ ਦੀ ਸੋਨ ਤਗਮਾ ਜੇਤੂ ਸ਼ਿਲਪੀ ਸ਼ੈਰੋਨ ਕੁਸ਼ਤੀ ਵਿਚ ਸਹਾਇਕ ਕੋਚ ਹੋਵੇਗੀ, ਜਦਕਿ ਓਲੰਪੀਅਨ ਜਿੰਸੀ ਫਿਲਿਪ ਐਥਲੈਟਿਕ ਕੋਚ ਹੋਵੇਗੀ। ਵੱਖ-ਵੱਖ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ ਵਿਚ ਤਮਗਾ ਜੇਤੂ ਪ੍ਰਨਾਮਿਕਾ ਬੋਰਾ ਮੁੱਕੇਬਾਜ਼ੀ ਕੋਚ ਹੋਵੇਗੀ।

ਖੇਡ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ, “ਖੇਡ ਮੰਤਰਾਲਾ ਨੇ ਓਲੰਪਿਕ 2024 ਅਤੇ 2028 ਸਮੇਤ ਮਹੱਤਵਪੂਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਤਿਆਰੀ ਕਰ ਰਹੇ ਖਿਡਾਰੀਆਂ ਨੂੰ 360 ਡਿਗਰੀ ਸਹਾਇਤਾ ਪ੍ਰਦਾਨ ਕਰਨ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਇਹ ਨਿਯੁਕਤੀਆਂ ਕੀਤੀਆਂ ਹਨ।” ਕੁੱਲ 398 ਵਿਚੋਂ, 101 ਕੋਚ PSU ਜਾਂ ਹੋਰ ਸਰਕਾਰੀ ਅਦਾਰਿਆਂ ਤੋਂ ਡੈਪੂਟੇਸ਼ਨ ‘ਤੇ ਆਏ ਹਨ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, ”ਮੈਨੂੰ ਖੁਸ਼ੀ ਹੈ ਕਿ ਉੱਚ ਅੰਤਰਰਾਸ਼ਟਰੀ ਪੱਧਰ ‘ਤੇ ਖੇਡਣ ਵਾਲੇ ਕਈ ਸਾਬਕਾ ਖਿਡਾਰੀਆਂ ਨੇ ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦਿੱਤੀ ਅਤੇ ਚੁਣੇ ਗਏ। ਉਹ ਖਿਡਾਰੀਆਂ ਦੀ ਮਾਨਸਿਕ ਦ੍ਰਿੜਤਾ ‘ਤੇ ਵੀ ਕੰਮ ਕਰ ਸਕਣਗੇ ਜੋ ਵਿਸ਼ਵ ਪੱਧਰ ‘ਤੇ ਖੇਡਣ ਲਈ ਸਫ਼ਲਤਾ ਦੀ ਕੁੰਜੀ ਹੈ।”

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੇਂਦਰ ਸਰਕਾਰ ‘ਤੇ ਕੱਸਿਆ ਤੰਜ, ਕਿਹਾ-ਸੂਰਤ ਬਦਲਣ ਨਾਲ ਸੀਰਤ ਨਹੀਂ ਬਦਲ ਜਾਂਦੀ

0

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੋਦੀ ਸਰਕਾਰ ਦਾ ਰਾਸ਼ਟਰਵਾਦ ਨਕਲੀ ਹੈ। ਜੋ ਅੰਗਰੇਜ਼ਾਂ ਦੀ ‘ਫੁੱਟ ਪਾਓ ਅਤੇ ਰਾਜ ਕਰੋ’ ਦੀ ਨੀਤੀ ‘ਤੇ ਚੱਲਦਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚੀਨ ਮੁੱਦੇ ‘ਤੇ ਵੀ ਘੇਰਿਆ।

Deep Sidhu ਦੇ ਕਰੀਬੀ ਦੋਸਤ ਦਾ ਰੋ ਰੋ ਬੁਰਾ ਹਾਲ, ਸੁਣੋ ਫੋਨ ‘ਤੇ ਕੀ ਹੋਈ ਆਖ਼ਰੀ ਗੱਲ

ਉਨ੍ਹਾਂ ਕਿਹਾ ਕਿ ਇਕ ਸਾਲ ਤੋਂ ਚੀਨੀ ਫ਼ੌਜ ਭਾਰਤ ਦਾ ਪਵਿੱਤਰ ਜ਼ਮੀਨ ‘ਤੇ ਬੈਠੀ ਹੈ। ਇਸ ਸਰਕਾਰ ਨੂੰ ਸੰਵਿਧਾਨ ‘ਤੇ ਭਰੋਸਾ ਨਹੀਂ ਹੈ। ਸੰਵਿਧਾਨਕ ਸੰਸਥਾਵਾਂ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ। ਸਰਕਾਰ ਦੇਸ਼ ਦੇ ਅੰਦਰ ਹੀ ਨਹੀਂ ਸਗੋਂ ਵਿਦੇਸ਼ ਨੀਤੀ ਦੇ ਮੋਰਚੇ ‘ਤੇ ਵੀ ਫ਼ੇਲ੍ਹ ਹੋਈ ਹੈ। ਸਾਬਕਾ ਪੀ.ਐੱਮ. ਨੇ ਕਿਹਾ ਕਿ ਅੱਜ ਦੇਸ਼ ਦੀ ਸਥਿਤ ਚਿੰਤਾਜਨਕ ਹੈ। ਕੋਰੋਨਾ ਦੇ ਦੌਰ ‘ਚ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇਕ ਪਾਸੇ ਆਰਥਿਕਤਾ ਡਿੱਗੀ ਹੈ। ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਲੋਕ ਪਰੇਸ਼ਾਨ ਹਨ। ਦੂਜੇ ਪਾਸੇ 7 ਸਾਲ ਸਰਕਾਰ ਚਲਾਉਣ ਤੋਂ ਬਾਅਦ ਭਾਜਪਾ ਗਲਤੀਆਂ ਲਈ ਮੁਆਫ਼ੀ ਨਹੀਂ ਮੰਗ ਰਹੀ ਹੈ। ਉਹ ਲੋਕਾਂ ਦੀਆਂ ਸਮੱਸਿਆਵਾਂ ਲਈ ਪੀ.ਐੱਮ. ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ।

ਸੱਥ ‘ਚ ਬੈਠੇ ਸਲਾਹਾਂ ਕਰਦੇ ਸੀ ਬਾਬੇ, ਪੱਤਰਕਾਰ ਨੇ ਲਏ ਘੇਰ, ਕਈਂ ਕਹਿੰਦੇ ਅਸੀਂ ਨ੍ਹੀਂ ਬੋਲਦੇ

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਵੱਡੀਆਂ-ਵੱਡੀਆਂ ਗੱਲਾਂ ਕਰਨਾ ਆਸਾਨ ਹੈ ਪਰ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣਾ ਬਹੁਤ ਹੀ ਔਖਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਤੰਜ ਕੱਸਦਿਆਂ ਕਿਹਾ ਕਿ ਸੂਰਤ ਬਦਲਣ ਨਾਲ ਸੀਰਤ ਨਹੀਂ ਬਦਲ ਜਾਂਦੀ।

ਮਨਮੋਹਨ ਸਿੰਘ ਨੇ ਕਿਹਾ ਕਿ ਚੋਣਾਵੀ ਮਾਹੌਲ ‘ਚ ਪੰਜਾਬ ਦੀ ਜਨਤਾ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਹਨ। ਇਨ੍ਹਾਂ ਦਾ ਮੁਕਾਬਲਾ ਠੀਕ ਤਰੀਕੇ ਨਾਲ ਕਰਨਾ ਜ਼ਰੂਰੀ ਹੈ। ਕਾਂਗਰਸ ਹੀ ਪੰਜਾਬ ‘ਚ ਕਿਸਾਨਾਂ ਦੀ ਖ਼ੁਸ਼ਹਾਲੀ ਅਤੇ ਬੇਰੁਜ਼ਗਾਰੀ ਨੂੰ ਦੂਰ ਕਰ ਸਕਦੀ ਹੈ। ਪੰਜਾਬ ਦੇ ਵੋਟਰਾਂ ਨੂੰ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ। ਸਾਬਕਾ ਪੀ.ਐੱਮ. ਨੇ ਕਿਹਾ ਕਿ ਭਾਰਤ ਅੱਜ ਇਕ ਅਹਿਮ ਮੋੜ ‘ਤੇ ਖੜ੍ਹਾ ਹੈ। ਮੇਰੀ ਵੱਡੀ ਇੱਛਾ ਸੀ ਕਿ ਮੈਂ ਪੰਜਾਬ, ਉਤਰਾਖੰਡ, ਉੱਤਰ ਪ੍ਰਦੇਸ਼, ਗੋਆ ਅਤੇ ਮਣੀਪੁਰ ਦੇ ਭਰਾ-ਭੈਣਾਂ ਨਾਲ ਦੇਸ਼ ਅਤੇ ਸੂਬੇ ਦੇ ਹਾਲਾਤ ਬਾਰੇ ਚਰਚਾ ਕਰਾਂ ਪਰ ਡਾਕਟਰਾਂ ਦੀ ਸਲਾਹ ਕਾਰਨ ਇਸੇ ਤਰ੍ਹਾਂ ਸੰਬੋਧਨ ਕਰ ਰਿਹਾ ਹਾਂ।