Home Blog Page 212

ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 38ਵੇਂ ਦਿਨ ਹੋਈ 515 ਥਾਵਾਂ ਤੇ ਛਾਪੇਮਾਰੀ

0
DGP

ਚੰਡੀਗੜ੍ਹ 28 ਫਰਵਰੀ 2026 : ਪੰਜਾਬ ਵਿਚ ਗੈਂਗਸਟਰਾਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਦੇ 38ਵੇਂ ਦਿਨ 515 ਥਾਵਾਂ ਤੇ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ ।

ਛਾਪੇਮਾਰੀ ਦੌਰਾਨ 184 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਮੁਹਿੰਮ ਦੇ 38ਵੇਂ ਦਿਨ ਪੰਜਾਬ ਪੁਲਿਸ ਟੀਮਾਂ ਨੇ 184 ਵਿਅਕਤੀਆਂ ਨੂੰ ਗ੍ਰਿਫਤਾਰ (Arrested) ਕੀਤਾ ਅਤੇ ਮੁਲਜ਼ਮਾਂ ਦੇ ਕਬਜ਼ੇ ‘ਚੋਂ ਚਾਰ ਹਥਿਆਰ ਬਰਾਮਦ ਕੀਤੇ । ਇਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 11,800 ਹੋ ਗਈ ਹੈ । ਇਸ ਤੋਂ ਇਲਾਵਾ 91 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ, ਜਦੋਂ ਕਿ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ 113 ਵਿਅਕਤੀਆਂ ਨੂੰ ਰਿਹਾਅ ਕੀਤਾ । ਇਸ ਕਾਰਵਾਈ ਦੌਰਾਨ, 12 ਭਗੌੜੇ ਅਪਰਾਧੀਆਂ (ਪੀ. ਓ.) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ । ਪੰਜਾਬ ਪੁਲਸ “ਗੈਂਗਸਟਰਾਂ ‘ਤੇ ਵਾਰ” ਨਾਮਕ ਮੁਹਿੰਮ ਦੇ 38ਵੇਂ ਦਿਨ ਪੰਜਾਬ ਭਰ ਵਿਚ ਸਾਰੇ ਜ਼ਿਲ੍ਹਿਆਂ ਦੀਆਂ ਪੁਲਿਸ ਟੀਮਾਂ, ਐਂਟੀ-ਗੈਂਗਸਟਰ ਟਾਸਕ ਫੋਰਸ (Anti-Gangster Task Force) (ਏ. ਜੀ. ਟੀ. ਐਫ.) ਨਾਲ ਤਾਲਮੇਲ ਕਰਕੇ ਸੂਬੇ ਭਰ ‘ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ ।

ਐਂਟੀ ਗੈਂਗਸਟਰ ਹੈਲਪਲਾਈਨ ਨੰਬਰ ਤੇ ਦੇ ਸਕਦੈ ਕੋਈ ਵੀ ਜਾਣਕਾਰੀ

ਪੰਜਾਬ ਪੁਲਿਸ ਨੇ ਕਿਹਾ ਕਿ ਨਾਗਰਿਕ ਗੁਮਨਾਮ ਤੌਰ ‘ਤੇ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਜਾਣਕਾਰੀ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946 ‘ਤੇ ਦੇ ਸਕਦੇ ਹਨ । ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਤ ਜਾਣਕਾਰੀ ਵੀ ਇਸ ਨੰਬਰ ‘ਤੇ ਸਾਂਝੀ ਕੀਤੀ ਜਾ ਸਕਦੀ ਹੈ ।

ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਨੂੰ ਹੋਇਆ 363ਵਾਂ ਦਿਨ

ਪੁਲਸ ਮੁਤਾਬਕ ਪੁਲਸ ਟੀਮਾਂ ਨੇ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਨੂੰ ਆਪਣੇ 363ਵੇਂ ਦਿਨ ਜਾਰੀ ਰੱਖਿਆ, ਜਿਸ ‘ਚ 103 ਨਸ਼ਾ ਤਸਕਰਾਂ (Drug traffickers) ਨੂੰ ਗ੍ਰਿਫ਼ਤਾਰ ਕੀਤਾ । ਉਨ੍ਹਾਂ ਦੇ ਕਬਜ਼ੇ ‘ਚੋਂ 4 ਕਿਲੋਗ੍ਰਾਮ ਹੈਰੋਇਨ, 2,715 ਨਸ਼ੀਲੇ ਪਦਾਰਥਾਂ (Drugs) ਦੀਆਂ ਗੋਲੀਆਂ/ਕੈਪਸੂਲ ਅਤੇ 3700 ਦੀ ਡਰੱਗ ਮਨੀ ਬਰਾਮਦ ਕੀਤੀ । ਇਸ ਨਾਲ ਪਿਛਲੇ 363 ਦਿਨਾਂ ‘ਚ ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 51 ਹਜ਼ਾਰ 497 ਹੋ ਗਈ ਹੈ ।

Read More : ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 36ਵੇਂ ਦਿਨ 546 ਥਾਵਾਂ ਤੇ ਹੋਈ ਛਾਪੇਮਾਰੀ

ਬਾਈਕ ਸਵਾਰ ਨੌਜਵਾਨਾਂ ਨੇ ਕੀਤੀ ਡਾਕਟਰ ਦੇ ਘਰ ਤੇ ਫਾਇਰਿੰਗ

0
Firring

ਜਲੰਧਰ, 28 ਫਰਵਰੀ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਸੰਤੋਸ਼ਪੁਰਾ ਖੇਤਰ ਵਿਚ ਬਾਈਕ ਸਵਾਰਾਂ ਵਲੋਂ ਇਕ ਡਾਕਟਰ ਦੇ ਘਰ ਗੋਲੀਬਾਰੀ (Shooting) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਦੋਂ ਹੋਈ ਫਾਇਰਿੰਗ

ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਸੰਤੋਸ਼ਪੁਰਾ ਖੇਤਰ (Santoshpura area) ਵਿਚ ਜੋ ਬਾਈਕ ਸਵਾਰ ਹਮਲਾਵਰਾਂ (Bike-riding attackers) ਵਲੋਂ ਇਕ ਡਾਕਟਰ ਦੇ ਘਰ ਅਤੇ ਬਾਹਰ ਖੜ੍ਹੀ ਕਾਰ ਤੇ ਗੋਲੀਆਂ ਚਲਾਈਆਂ ਗਈਆਂ ਹਨ ਇਹ ਘਟਨਾ ਸਵੇਰੇ 1. 40 ਵਜੇ ਦੇ ਕਰੀਬ ਵਾਪਰੀ । ਜਾਣਕਾਰੀ ਮੁਤਾਬਕ ਜਿਸ ਵੇਲੇ ਗੋਲੀਬਾਰੀ ਹੋਈ ਉਸ ਸਮੇਂ ਡਾਕਟਰ ਆਪਣੇ ਪਰਿਵਾਰ ਨਾਲ ਘਰ ਦੇ ਅੰਦਰ ਹੀ ਮੌਜੂਦ ਸੀ ਬਸ ਖੁਸ਼ਕਿਸਮਤੀ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ।

ਪੁਲਸ ਨੇ ਕਰ ਲਿਆ ਹੈ ਕੇਸ ਦਰਜ

ਗੋਲੀਬਾਰੀ ਦੀ ਘਟਨਾ ਬਾਰੇ ਪਤਾ ਚਲਦਿਆਂ ਮੌਕੇ ਤੇ ਏ. ਸੀ. ਪੀ. ਜਯੰਤ ਪੁਰੀ (A. C. P. Jayant Puri) ਪੁਲਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ । ਪੁਲਸ ਨੇ ਗੋਲੀਬਾਰੀ ਦੇ ਖੋੋਲ ਵੀ ਬਰਾਮਦ ਕੀਤੇ ਹਨ । ਪੁਲਸ ਨੇ ਅਗਲੇਰੀ ਕਾਰਵਾਈ ਦੇ ਚਲਦਿਆਂ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ (Case registered) ਕਰ ਲਿਆ ਹੈ । ਸੂਚਨਾ ਮੁਤਾਬਕ ਬਾਈਕ ਸਵਾਰ ਹਮਲਾਵਰਾਂ ਨੇ ਲਗਭਗ 10 ਰਾਊਂਡ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਭੱਜ ਗਏ । ਇਹ ਸਾਰੀ ਘਟਨਾ ਨੇੜਲੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਵਿੱਚ ਤਿੰਨ ਸ਼ੱਕੀ ਦਿਖਾਈ ਦੇ ਰਹੇ ਹਨ ।

ਕੀ ਦੱਸਿਆ ਕੌਂਸਲ ਰਾਜੇਸ ਠਾਕੁਰ ਨੇ

ਕੌਂਸਲਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 2 ਵਜੇ ਦੇ ਕਰੀਬ ਡਾਕਟਰ ਦਾ ਫੋਨ ਆਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ । ਉਨ੍ਹਾਂ ਅੱਗੇ ਕਿਹਾ ਕਿ ਮਾਮਲਾ ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਭਰੋਸਾ ਦਿੱਤਾ ਗਿਆ ਹੈ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

Read More : ਸਰਦੂਲਗੜ੍ਹ ਵਿਖੇ ਅਣਪਛਾਤੇ ਹਮਲਾਵਰਾਂ ਨੇ ਕੀਤਾ ਗੋਲੀਬਾਰੀ ਕਰਕੇ ਦੋ ਦਾ ਕਤਲ

ਮਹਿਲਾ ਮਿੱਤਰ ਨੇ ਕੀਤੀ ਪੁਰਸ਼ ਮਿੱਤਰ ਨਾਲ ਲੱਖਾਂ ਦੀ ਸਾਈਬਰ ਠੱਗੀ

0
Cyber

ਚੰਡੀਗੜ੍ਹ, 28 ਫਰਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਇਕ ਵਸਨੀਕ ਵਿਅਕਤੀ ਨੂੰ ਆਨ ਲਾਈਨ ਵੈਬਸਾਈਟ ਤੇ ਬਣੀ ਮਹਿਲਾ ਮਿੱਤਰ ਨੇ ਲੱਖਾਂ ਰੁਪਏ ਦੀ ਸਾਈਬਰ ਠੱਗੀ (Cyber ​​fraud) ਕਰ ਦਿੱਤੀ ਹੈ ।

ਕੀ ਹੈ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 32 ਦਾ ਵਸਨੀਕ ਸਾਹਿਬ ਸਿੰਘ (Sahib Singh) ਜੋ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਭਾਰਤ ਆਇਆ ਸੀ ਦੀ ਸ਼ਾਦੀ ਡਾਟ ਕਾਮ ਤੇ ਆਪਣੀ ਆਈ. ਡੀ. ਬਣਾਉਣ ਤੋਂ ਬਾਅਦ ਜਿਸ ਮਹਿਲਾ ਨਾਲ ਜਾਣ ਪਛਾਣ ਹੋਈ ਨੇ ਵਿਆਹ ਲਈ ਪ੍ਰਪੋਜ਼ਲ ਰੱਖਣ ਤੇ ਭਵਿੱਖ ਦੇ ਸੁਧਾਰ ਲਈ ਉਸ ਕੋਲੋਂ ਆਨ ਲਾਈਨ ਇਨਵੈਸਟ (Online Invest) ਕਰਵਾਇਆ ਅਤੇ ਬਾਅਦ ਵਿਚ ਉਹ ਸਭ ਕੁੱਝ ਝੂਠ ਨਿਕਲਿਆ, ਜਿਸ ਤੇ ਕਾਫੀ ਸਮੇਂ ਬਾਅਦ ਜਾ ਕੇ ਉਸਨੂੰ ਪਤਾ ਲੱਗਿਆ ਕਿ ਉਸ ਨਾਲ ਤਾਂ ਠੱਗੀ ਹੋਈ ਹੈ ।

ਸਾਈਬਰ ਸੈਲ ਨੇ ਕਰ ਲਈ ਹੈ ਸਿ਼ਕਾਇਤ ਦਰਜ

ਚੰਡੀਗੜ੍ਹ ਦੇ ਸੈਕਟਰ 32 ਦੇ ਰਹਿਣ ਵਾਲੇ ਸਾਹਬ ਸਿੰਘ ਜਿਸ ਨਾਲ 46 ਲੱਖ ਰੁਪਏ ਦੀ ਸਾਈਬਰ ਠਗੀ ਹੋਈ ਦੀ ਸਿਕਾਇਤ ਸਾਈਬਰ ਸੈਲ (Cyber ​​Cell) ਨੇ ਸਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਦਰਜ ਕਰਦਿਆਂ ਮੁਕੱਦਮਾ ਵੀ ਦਰਜ ਕੀਤਾ ਹੈ । ਪੁਲਸ ਨੂੰ ਦਿੱਤੀ ਸ਼ਿਕਾਇਤ (Complaint) ਵਿੱਚ ਸਾਹਬ ਸਿੰਘ ਨੇ ਦੱਸਿਆ ਕਿ ਉਹ ਇਸ ਵੇਲੇ ਵਰਕ ਪਰਮਿਟ ’ਤੇ ਕਰੋਸ਼ੀਆ (ਯੂਰਪ) ’ਚ ਕੰਮ ਕਰਦਾ ਹੈ । ਸ਼ਿਕਾਇਤ ਕਰਤਾ ਨੇ ਦੱਸਿਆ ਕਿ ਜਿਸ ਮਹਿਲਾ ਨਾਲ ਉਸਦੀ ਜਾਣ ਪਛਾਣ ਹੋਈ ਸੀ ਦਾ ਨਾਮ ਸ਼ਰੂਤੀ ਸਿੰਘ ਦੱਸਿਆ ਗਿਆ ਹੈ ।

ਸ਼ਰੂਤੀ ਸਿੰਘ ਨੇ ਸਾਹਬ ਸਿੰਘ ਨਾਲ ਵਿਆਹ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਉਹ ਇੱਕ ਸਾਫਟਵੇਅਰ ਪ੍ਰੋਫੈਸ਼ਨਲ ਹੈ ਅਤੇ ਦੁਸਾਨੇ ਇਨਫੋਟੈਕ ਇੰਡੀਆ ਪ੍ਰਾਈਵੇਟ ਲਿਮਟਿਡ ’ਚ ਕੰਮ ਕਰ ਰਹੀ ਹੈ । ਕੁਝ ਸਮੇਂ ਬਾਅਦ, ਉਸ ਨੇ ਕਿਹਾ ਕਿ ਵਿਆਹ ਲਈ ਪੈਸੇ ਇਕੱਠੇ ਕਰਨ ਲਈ ਉਨ੍ਹਾਂ ਨੂੰ ਪਹਿਲਾਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਨਿਵੇਸ਼ ਕਰਨ ਦੀ ਲੋੜ ਹੋਵੇਗੀ । ਸ਼ਿਕਾਇਤ ਕਰਤਾ ਨੂੰ ਉਸ ਉੱਤੇ ਯਕੀਨ ਹੋ ਗਿਆ ।

ਕਿਹੜੀ ਸਾਈਟ ਤੇ ਰਜਿਸਟਰ ਕਰਵਾਇਆ ਗਿਆ ਸੀ ਸਿ਼ਕਾਇਤਕਰਤਾ ਨੂੰ

ਦੋਵਾਂ ਵਿਚਕਾਰ ਕਾਫੀ ਸਮੇਂ ਤੋਂ ਵਟਸਐਪ ’ਤੇ ਗੱਲ ਹੁੰਦੀ ਰਹੀ । ਕੁਝ ਸਮੇਂ ਬਾਅਦ ਮਹਿਲਾ ਨੇ ਸ਼ਿਕਾਇਤਕਰਤਾ ਨੂੰ ਕੋ ਔਰਜ ਨਾ ਦੀ ਇੱਕ ਵੈੱਬਸਾਈਟ ’ਤੇ ਰਜਿਸਟਰ ਕਰਵਾਇਆ ਅਤੇ ਦੱਸਿਆ ਕਿ ਉਸ ਨੇ ਵੀ ਉਸੇ ਸਾਈਟ ’ਤੇ ਰਜਿਸਟਰ ਕੀਤਾ ਹੈ । ਉਸਨੇ ਕਿਹਾ ਕਿ ਇਸ ਸਾਈਟ ’ਤੇ ਪੈਸੇ ਦੁੱਗਣੇ ਹੋ ਜਾਂਦੇ ਹਨ ਅਤੇ 5 ਫ਼ੀਸਦੀ ਮੁਨਾਫ਼ਾ ਕਮਾਇਆ ਜਾਂਦਾ ਹੈ ।

ਸ਼ੁਰੂ ’ਚ ਉਸਨੇ ਇਨਕਾਰ ਕਰ ਦਿੱਤਾ, ਪਰ ਲਾਲਚ ਕਾਰਨ ਸ਼ਿਕਾਇਤ ਕਰਤਾ ਨੇ ਨਿਵੇਸ਼ ਕੀਤਾ । ਸ਼ਿਕਾਇਤ ਕਰਤਾ ਨੇ ਤਕਰੀਬਨ 46 ਲੱਖ ਰੁਪਏ ਨਿਵੇਸ਼ ਕੀਤੇ । ਜਦੋਂ ਸ਼ਿਕਾਇਤਕਰਤਾ ਨੂੰ ਪੈਸਿਆਂ ਦੀ ਲੋੜ ਪਈ ਤਾਂ ਉਸਨੇ ਜਦੋਂ ਆਪਣੇ ਪੈਸੇ ਮੰਗਣ ਬਾਰੇ ਗੱਲ ਕੀਤੀ ਤਾਂ ਉਸਨੂੰ ਅੱਗੋਂ ਜਵਾਬ ਮਿਲਿਆ । ਜਿਸ ਤੋਂ ਬਾਅਦ ਸ਼ਿਕਾਇਤ ਕਰਤਾ ਨੇ ਤੁਰਤ ਮਾਮਲੇ ਦੇ ਸੂਚਨਾ ਸਾਈਬਰ ਸੈਲ ਨੂੰ ਦਿੱਤੀ । ਸਾਈਬਰ ਸੈਲ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ।

Read More : ਆਨ-ਲਾਈਨ ਨਿਵੇਸ਼ ਦੇ ਨਾਮ ਤੇ ਬਜ਼ੁਰਗ ਨਾਲ ਹੋਈ ਸਾਈਬਰ ਠੱਗੀ

ਪਾਕਿਸਤਾਨ-ਅਫਗਾਨਿਸਤਾਨ ਵਿਚਕਾਰ ਸ਼ੁਰੂ ਹੋਏ ਸੰਘਰਸ਼ ਦੌਰਾਨ ਹੋਈਆਂ ਸੈਂਕੜੇ ਮੌਤਾਂ

0
War

ਇਸਲਾਮਾਬਾਦ, 28 ਫਰਵਰੀ 2026 : ਪਾਕਿਸਤਾਨ ਅਤੇ ਅਫਗਾਨਿਸਤਾਨ (Pakistan and Afghanistan) ਵਿਚਾਲੇ ਸ਼ੁਰੂ ਹੋਈ ਜੰਗ ਵਿਚਾਲੇ ਬੀਤੇ ਦਿਨੀਂ ਤੋਂ ਸੈਂਕੜੇ ਲੋਕਾਂ ਦੇ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਜਣੇ ਮਾਰੇ ਗਏ ਤੇ ਕਿੰਨੇ ਜਣੇ ਜ਼ਖ਼ਮੀ ਹੋਏ ਹਨ

ਮਿਲੀ ਜਾਣਕਾਰੀ ਮੁਤਾਬਕ ਜੋ ਬੀਤੇ ਦਿਨ ਤੋਂ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਜੋ ਫੌਜੀ ਸੰਘਰਸ਼ ਸ਼ੁਰੂ ਹੋਇਆ ਦੇ ਚਲਦਿਆਂ ਦੋਵੇਂ ਪੱਖਾਂ ਦੇ 300 ਤੋਂ ਵੱਧ ਲੋਕ ਮਾਰੇ ਗਏ ਹਨ, ਜਦਕਿ 500 ਤੋਂ ਵੱਧ ਜ਼ਖ਼ਮੀ (Injured) ਹੋਏ ਹਨ । ਦੋਵੇਂ ਦੇਸ਼ਾਂ ਵੱਲੋਂ ਇੱਕ-ਦੂਜੇ ਨੂੰ ਫੌਜੀ ਕਾਰਵਾਈਆਂ ਦੀਆਂ ਧਮਕੀਆਂ ਦੇ ਰਹੇ ਹਨ ।

ਕੀ ਆਖਿਆ ਅਮਰੀਕੀ ਰਾਸ਼ਟਰਪਤੀ ਟਰੰਪ ਨੇ

ਦੋਹਾਂ ਦੇਸ਼ਾਂ ਵਿਚਾਲੇ ਸ਼ੁਰੂ ਹੋਏ ਫੌਜੀ ਸੰਘਰਸ਼ ਸਬੰਧੀ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਜਦੋਂ ਇਸ ਸਬੰਧੀ ਪੁੱਛਿਆ ਗਿਆ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਅਮਰੀਕਾ ਦਖਲ ਦੇਵੇਗਾ ਤਾਂ ਉਨ੍ਹਾਂ ਕਿਹਾ ਕਿ ਮੈਂ ਦਖਲ ਦੇ ਸਕਦਾ ਹਾਂ ਪਰ ਮੇਰੇ ਪਾਕਿਸਤਾਨ ਨਾਲ ਬਹੁਤ ਵਧੀਆ ਰਿਸ਼ਤੇ ਹਨ । ਪਾਕਿਸਤਾਨ ਇਸ ਸਮੇਂ ਕਾਫ਼ੀ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ । ਇਸੇ ਤਰ੍ਹਾਂ ਪਾਕਿਸਤਾਨ ਦੇ ਫੌਜੀ ਬੁਲਾਰੇ (Pakistan military spokesman) ਨੇ ਇਲਜ਼ਾਮ ਲਾਇਆ ਕਿ ਦੇਸ਼ ਵਿੱਚ ਹੋ ਰਹੇ ਅੱਤਵਾਦੀ ਹਮਲਿਆਂ ਦੇ ਪਿੱਛੇ ਭਾਰਤ ਦੀ ਭੂਮਿਕਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਗਤੀਵਿਧੀਆਂ ਲਈ ਅਫਗਾਨ ਤਾਲਿਬਾਨ ਦੇ ਖੇਤਰ ਦੀ ਵਰਤੋਂ ਕਰ ਰਿਹਾ ਹੈ ।

ਅਫਗਾਨਿਸਤਾਨ ਤੇ ਪਾਕਿਸਤਾਨ ਵਿਚ ਫੌਜੀ ਸੰਘਰਸ਼ ਦੀ ਸ਼ੁਰੂਆਤ ਦਾ ਕੀ ਰਿਹਾ ਕਾਰਨ

ਪਾਕਿਸਤਾਨ ਅਤੇ ਅਫਗਾਨਿਸਤਾਨ ਦਰਮਿਆਨ ਫੌਜੀ ਸੰਘਰਸ਼ (Military conflict) ਦੀ ਸ਼ੁਰੂਆਤ ਲੰਘੇ ਵੀਰਵਾਰ ਨੂੰ ਹੋਈ ਸੀ, ਜਦੋਂ ਅਫਗਾਨਿਸਤਾਨ ਨੇ 22 ਫਰਵਰੀ ਨੂੰ ਹੋਈ ਪਾਕਿਸਤਾਨ ਦੇ ਹਵਾਈ ਹਮਲਿਆਂ ਦੇ ਜਵਾਬ ਵਿੱਚ ਕਾਰਵਾਈ ਕੀਤੀ । ਇਸ ਤੋਂ ਬਾਅਦ ਪਾਕਿਸਤਾਨ ਨੇ ‘ਆਪਰੇਸ਼ਨ ਗਜ਼ਬ-ਲਿਲ-ਹਕ’ ਸ਼ੁਰੂ ਕੀਤਾ । ਪਾਕਿਸਤਾਨੀ ਹਵਾਈ ਫੌਜ ਨੇ ਕਾਬੁਲ, ਕੰਧਾਰ, ਪਕਤੀਆ, ਨੰਗਰਹਾਰ ਅਤੇ ਹੋਰ ਸੂਬਿਆਂ ਵਿੱਚ ਹਵਾਈ ਹਮਲੇ ਕੀਤੇ ।

Read more : ਅਫਗਾਨਿਸਤਾਨ ਨੇ ਪਾਕਿਸਤਾਨ ‘ਤੇ ਕੀਤਾ ਹਵਾਈ ਹਮਲਾ

ਬਸ ਦੇ ਟਰਾਲੇ ਨਾਲ ਟਕਰਾਉਣ ਕਾਰਨ ਹੋਈ ਕਈਆਂ ਦੀ ਮੌਤ ਤੇ ਕਈ ਜ਼ਖ਼ਮੀ

0
Accident

ਰਾਜਸਥਾਨ, 28 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਬਲੋਤਰਾ ਜਿਲੇ ਵਿਚ ਇਕ ਸਵਾਰੀਆਂ ਭਰੀ ਸਲੀਪਰ ਬਸ ਦੇ ਅੱਗੇ ਆਏ ਟਰਾਲੇ ਨਾਲ ਟਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਹਾਦਸੇ ਵਿਚ ਕਿੰਨਿਆਂ ਦੀ ਹੋਈ ਮੌਤ ਤੇ ਕਿੰਨੇ ਹੋ ਗਏ ਜ਼ਖ਼ਮੀ

ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਜਿਲਾ ਬਲੋਤਰਾ (Balotra District) ਵਿਖੇ ਜੋ ਇਕ ਬਸ ਤੇ ਟਰਾਲੇ ਵਿਚਕਾਰ ਸੜਕ ਹਾਦਸਾ (Road accident) ਵਾਪਰਿਆ ਹੈ ਦੌਰਾਨ 6 ਲੋਕਾਂ ਦੀ ਮੌਤ ਹੋਣ ਦੇ ਨਾਲ-ਨਾਲ ਕਈ ਵਿਅਕਤੀ ਜ਼ਖ਼ਮੀ ਵੀ ਹੋ ਗਏ ਹਨ । ਜਾਣਕਾਰੀ ਮੁਤਾਬਕ ਸਵਾਰੀਆਂ ਨਾਲ ਭਰੀ ਬਸ ਦੇ ਇੱਕੋਦਮ ਅੱਗੇ ਟਰਾਲਾ ਆ ਜਾਣ ਕਾਰਨ ਬਸ ਟਰਾਲੇ ਨਾਲ ਟਕਰਾ ਗਈ ਅਤੇ ਬਸ ਦਾ ਇਕ ਪਾਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ।

ਕੀ ਦੱਸਿਆ ਸੁਪਰਡੈਂਟ ਆਫ ਪੁਲਸ ਨੇ

ਘਟਨਾ ਦੀ ਪੁਸ਼ਟੀ ਕਰਦਿਆਂ ਬਲੋਤਰਾ ਦੇ ਪੁਲਸ ਸੁਪਰਡੈਂਟ ਰਮੇਸ਼ ਕੁਮਾਰ ਨੇ ਕਿਹਾ ਕਿ ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਅਤੇ 108 ਐਂਬੂਲੈਂਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬਲੋਤਰਾ ਦੇ ਨਹਾਤਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ । ਹਾਦਸੇ ਤੋਂ ਬਾਅਦ ਹਾਈਵੇਅ `ਤੇ ਹਫੜਾ-ਦਫੜੀ ਮਚ ਗਈ, ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ । ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਹਸਪਤਾਲ ਪਹੁੰਚ ਗਏ ।

ਮੁੱਖ ਮੰਤਰੀ ਨੇ ਕੀਤਾ ਹਾਦਸੇ ਤੇ ਦੁੱਖ ਪ੍ਰਗਟ

ਇਸ ਹਾਦਸੇ ਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਬਲੌਤਰਾ ਦੇ ਸਰਵਦੀ ਵਿੱਚ ਰਾਸ਼ਟਰੀ ਰਾਜਮਾਰਗ ‘ਤੇ ਹੋਏ ਭਿਆਨਕ ਸੜਕ ਹਾਦਸੇ ਦੀ ਖ਼ਬਰ ਬਹੁਤ ਦੁਖਦਾਈ ਹੈ । ਸਥਾਨਕ ਪ੍ਰਸ਼ਾਸਨ ਨੂੰ ਬਚਾਅ ਕਾਰਜ ਚਲਾਉਣ ਅਤੇ ਜ਼ਖ਼ਮੀਆਂ ਨੂੰ ਢੁਕਵਾਂ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ । ਦੁਖੀ ਪਰਿਵਾਰਾਂ ਨਾਲ ਮੇਰੀਆਂ ਡੂੰਘੀਆਂ ਸੰਵੇਦਨਾਵਾਂ ਹਨ। ਪਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਅਤੇ ਜ਼ਖ਼ਮੀਆਂ ਨੂੰ ਜਲਦੀ ਸਿਹਤਯਾਬੀ ਦੇਵੇ ।

Read More : ਸਿਰਸਾ ਚ ਵਾਪਰਿਆ ਸੜਕ ਹਾਦਸਾ , ਵਿਅਕਤੀ ਦੀ ਹੋਈ ਮੌਤ

ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਹੋਈ ਕਈ ਲੋਕਾਂ ਦੀ ਮੌਤ ਤੇ ਕਈ ਜਣੇ ਜ਼ਖ਼ਮੀ

0
Aircrash

ਬੋਲੀਵੀਆ, 28 ਫਰਵਰੀ 2026 : ਬੋਲੀਵੀਆ ਸ਼ਹਿਰ (Bolivia cities) ਅੱਜ ਸਵੇਰ ਵੇਲੇ ਇਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਕਈ ਲੋਕਾਂ ਦੇ ਜ਼ਖ਼ਮੀ (Injured) ਹੋਣ ਅਤੇ ਕਈਆਂ ਦੇ ਮੌਤ (Death) ਦੇ ਘਾਟ ਉਤਰਨ ਦਾ ਸਮਾਚਾਰ ਹੈ ।

ਕਿੰਨੇ ਉਤਰੇ ਮੌਤ ਦੇ ਘਾਟ ਤੇ ਕਿੰਨੇ ਹੋਏ ਜ਼ਖ਼ਮੀ

ਮਿਲੀ ਜਾਣਕਾਰੀ ਮਤਾਬਕ ਬੋਲੀਵੀਆ ਵਿਖੇ ਜੋ ਅੱਜ ਇਕ ਜਹਾਜ਼ ਹਾਦਸਾਗ੍ਰਸਤ (Plane crash) ਹੋ ਗਿਆ ਹੈ ਦੇ ਵਿਚ 15 ਲੋੋਕ ਜਿਥੇ ਮਾਰੇ ਗਏ ਹਨ, ਉਥੇ 30 ਲੋਕ ਜ਼ਖ਼ਮੀ ਹੋ ਗਏ ਹਨ । ਜਾਣਕਾਰੀ ਅਨੁਸਾਰ ਏਅਰ ਫੋਰਸ ਹਰਕਿਊਲਿਸ ਦਾ ਇਹ ਜਹਾਜ਼ ਦੇਸ਼ ਦੇ ਕੇਂਦਰੀ ਬੈਂਕ ਤੋਂ ਨਵੇਂ ਨੋਟ ਲੈ ਕੇ ਜਾ ਰਿਹਾ ਸੀ ।

ਕਿਵੇਂ ਹਾਦਸਾਗ੍ਰਸ ਹੋੋ ਗਿਆ ਜਹਾਜ਼

ਰਾਇਟਰਜ਼ ਦੀ ਇੱਕ ਰਿਪੋਰਟ ਅਨੁਸਾਰ ਖ਼ਰਾਬ ਮੌਸਮ ਵਿੱਚ ਲੈਂਡਿੰਗ ਕਰਨ ਤੋਂ ਬਾਅਦ, ਜਹਾਜ਼ ਰਨਵੇਅ ਤੋਂ ਫਿਸਲ ਗਿਆ ਅਤੇ ਨੇੜੇ ਦੀ ਇੱਕ ਵਿਅਸਤ ਸੜਕ ‘ਤੇ ਉਤਰ ਗਿਆ । ਜਹਾਜ਼ ਸੜਕ ‘ਤੇ ਖੜ੍ਹੇ 10 ਤੋਂ 15 ਵਾਹਨਾਂ ਨਾਲ ਟਕਰਾ ਗਿਆ ਅਤੇ ਨੁਕਸਾਨਿਆ ਗਿਆ , ਜਿਸ ਕਾਰਨ ਜਹਾਜ਼ ਦਾ ਮਲਬਾ, ਟੁੱਟੀਆਂ ਕਾਰਾਂ ਅਤੇ ਲਾਸ਼ਾਂ ਸੜਕ ‘ਤੇ ਖਿੰਡੀਆਂ ਹੋਈਆਂ ਸਨ । ਬੈਂਕ ਨੋਟ ਵੀ ਸੜਕ ‘ਤੇ ਖਿੰਡ ਗਏ ਅਤੇ ਲੋਕ ਉਨ੍ਹਾਂ ਨੂੰ ਚੁੱਕਣ ਲਈ ਮੌਕੇ ‘ਤੇ ਇਕੱਠੇ ਹੋਏ। ਹਾਦਸੇ ਤੋਂ ਬਾਅਦ ਹਵਾਈ ਅੱਡੇ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ ।

ਹਾਦਸੇ ਤੋਂ ਬਾਅਦ ਮਚੀ ਹਫੜਾ ਦਫੜੀ ਕਾਰਨ ਸਥਿਤੀ ਹੋਈ ਬੇਕਾਬੂ

ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ਼ ਵਿੱਚ ਹਾਦਸੇ ਤੋਂ ਬਾਅਦ ਹਫੜਾ-ਦਫੜੀ (Chaos) ਦਿਖਾਈ ਦੇ ਰਹੀ ਹੈ । ਸਥਾਨਕ ਅਧਿਕਾਰੀਆਂ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਪਾਣੀ ਦੀਆਂ ਤੋਪਾਂ ਅਤੇ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ । ਹਾਲਾਂਕਿ, ਇਨ੍ਹਾਂ ਵੀਡੀਓਜ਼ ਦੀ ਅਧਿਕਾਰਤ ਤੌਰ `ਤੇ ਪੁਸ਼ਟੀ ਨਹੀਂ ਹੋਈ ਹੈ ।

Read More : ਬ੍ਰਾਜ਼ੀਲ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ, 61 ਲੋਕਾਂ ਦੀ ਹੋਈ ਮੌਤ

ਦੋ ਔਰਤਾਂ ਨਸ਼ੀਲੇ ਪਦਾਰਥਾਂ ਸਮੇਤ ਅੰਬਾਲਾ ਵਿਚ ਹੋਈਆਂ ਗ੍ਰਿਫ਼ਤਾਰ

0
CIA

ਅੰਬਾਲਾ, 27 ਫਰਵਰੀ 2026 : ਹਰਿਆਣਾ (Haryana) ਦੇ ਸ਼ਹਿਰ ਅੰਬਾਲਾ ਵਿਚ ਰੇਲਵੇ ਸੀ. ਆਈ. ਏ. ਟੀਮ ਵਲੋਂ ਦੋ ਔਰਤਾਂ ਨੂੰ ਨਸ਼ੀਲੇ ਪਦਾਰਥਾਂ (Drugs) ਸਮੇਤ ਗ੍ਰਿਫਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਤੇ ਕਿੰਨੀ ਮਾਤਰਾ ਵਿਚ ਬਰਾਮਦ ਕੀਤ ਗਿਆ ਹੈ ਨਸ਼ੀਲਾ ਪਦਾਰਥ

ਨਸ਼ੇ ਦੇ ਵਪਾਰੀਆਂ ਖ਼ਿਲਾਫ਼ ਹਰਿਆਣਾ ਰੇਲਵੇ ਪੁਲਸ (Railway Police) ਨੂੰ ਵੱਡੀ ਸਫਲਤਾ ਮਿਲੀ ਹੈ । ਅੰਬਾਲਾ ਕੈਂਟ ਰੇਲਵੇ ਸਟੇਸ਼ਨ `ਤੇ ਚੈਕਿੰਗ ਦੌਰਾਨ ਰੇਲਵੇ ਸੀ. ਆਈ. ਏ. ਦੀ ਟੀਮ ਨੇ ਦੋ ਔਰਤਾਂ ਨੂੰ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ । ਫੜੀਆਂ ਗਈਆਂ ਔਰਤਾਂ ਤੋਂ 55 ਕਿਲੋ 670 ਗ੍ਰਾਮ ਗਾਂਜਾ (670 grams of marijuana) ਬਰਾਮਦ ਹੋਇਆ ਹੈ। ਪੁਲਿਸ ਦੇ ਅਨੁਸਾਰ ਇਹ ਨਸ਼ਾ ਚੰਡੀਗੜ੍ਹ ਅਤੇ ਜਲੰਧਰ ਵਿੱਚ ਸਪਲਾਈ ਕੀਤਾ ਜਾਣਾ ਸੀ ।

ਕਿਥੇ ਲਿਜਾਈ ਜਾ ਜਹੀ ਸੀ ਇਹ ਨਸ਼ੀਲੇ ਪਦਾਰਥਾਂ ਦੀ ਖੇਪ

ਅੰਬਾਲਾ ਕੈਂਟ ਰੇਲਵੇ ਸਟੇਸ਼ਨ ‘ਤੇ ਰੇਲਵੇ ਸੀ. ਆਈ. ਏ. ਦੀ ਟੀਮ ਨੇ 2 ਔਰਤਾਂ ਨੂੰ ਨਸ਼ੇ ਦੀ ਵੱਡੀ ਖੇਪ ਨਾਲ ਗ੍ਰਿਫ਼ਤਾਰ ਕੀਤਾ ਹੈ । ਇਹ ਖੇਪ ਚੰਡੀਗੜ੍ਹ ਅਤੇ ਪੰਜਾਬ ਦੇ ਜਲੰਧਰ ਲਈ ਲਿਜਾਈ ਜਾ ਰਹੀ ਸੀ, ਪਰ ਪੁਲਸ ਨੇ ਇਨ੍ਹਾਂ ਨੂੰ ਅੰਬਾਲਾ ਕੈਂਟ ਰੇਲਵੇ ਸਟੇਸ਼ਨ ‘ਤੇ ਹੀ ਕਾਬੂ ਕਰ ਲਿਆ । ਇਹ ਔਰਤਾਂ ਕੈਂਟ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 2-4 `ਤੇ ਮੌਜੂਦ ਸਨ ਜਦੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪਕੜੀਆਂ ਗਈਆਂ ਔਰਤਾਂ ਦੀ ਪਹਿਚਾਣ ਮਖਨੀ ਦੇਵੀ ਅਤੇ ਅੰਜਨਾ ਕੁਮਾਰੀ ਵਜੋਂ ਹੋਈ ਹੈ ।

ਕੀ ਦੱਸਿਆ ਰੇਲਵੇ ਸੀ. ਆਈ. ਏ. ਦੀ ਪੁਲਸ ਟੀਮ ਨੇ

ਰੇਲਵੇ ਸੀ. ਆਈ. ਏ. ਦੀ ਟੀਮ ਨੇ ਦੱਸਿਆ ਕਿ ਚੈਕਿੰਗ ਦੌਰਾਨ ਦੋ ਔਰਤਾਂ ਤੋਂ ਲਗਭਗ 55.670 ਕਿਲੋ ਗਾਂਜਾ ਬਰਾਮਦ ਹੋਇਆ ਹੈ । ਇਹ ਖੇਪ ਗੋਰਖਪੁਰ ਤੋਂ ਲਿਆਂਦੀ ਗਈ ਸੀ ਅਤੇ ਇਸ ਨੂੰ ਚੰਡੀਗੜ੍ਹ ਅਤੇ ਪੰਜਾਬ ਦੇ ਜਲੰਧਰ ਵਿੱਚ ਸਪਲਾਈ ਕੀਤਾ ਜਾਣਾ ਸੀ । ਇਹ ਲੋਕ ਛੋਟੀਆਂ-ਛੋਟੀਆਂ ਪੁੜੀਆਂ ਬਣਾ ਕੇ ਲੋਕਲ ਪੱਧਰ ‘ਤੇ ਨਸ਼ਾ ਵੇਚਦੇ ਹਨ ।

ਫਿਲਹਾਲ ਦੋਸ਼ੀਆਂ ਨੂੰ ਅਦਾਲਤ (Court) ਵਿੱਚ ਪੇਸ਼ ਕਰਕੇ 3 ਮਾਰਚ 2026 ਤੱਕ ਪੁਲਸ ਰਿਮਾਂਡ ‘ਤੇ ਲਿਆ ਗਿਆ ਹੈ । ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਨੈੱਟਵਰਕ ਦੇ ਤਾਰ ਹੋਰ ਕਿੱਥੇ-ਕਿੱਥੇ ਜੁੜੇ ਹਨ । ਰਿਮਾਂਡ ਦੌਰਾਨ ਔਰਤਾਂ ਤੋਂ ਨਸ਼ੇ ਦੇ ਇਸ ਗੈਰ-ਕਾਨੂੰਨੀ ਕਾਰੋਬਾਰ ਦੇ ਮੁੱਖ ਸਰਗਨਿਆਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ ।

Read More : ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀ ਤੋਂ ਮਿਲਿਆ ਗਾਂਜਾ

ਵਾਰ-ਵਾਰ ਸ਼ਰਾਬ ਪੀ ਕੇ ਗੱਡੀ ਚਲਾਉਣ `ਤੇ ਰੱਦ ਹੋਵੇਗਾ ਡਰਾਈਵਿੰਗ ਲਾਇਸੈਂਸ

0
Nitin Gadkri

ਨਵੀਂ ਦਿੱਲੀ, 27 ਫਰਵਰੀ 2026 : ਸੜਕ ਹਾਦਸਿਆਂ (Road accidents) ਵਿਚ ਲੱਖਾਂ ਲੋਕਾਂ ਦੀ ਜਾਨ ਚਲੀ ਜਾਣ ਦੇ ਮਾਮਲਿਆਂ ਨੂੰ ਘੱਟ ਕਰਨ ਲਈ ਸਰਕਾਰ ਵਲੋਂ ਚੁੱਕੇ ਜਾ ਰਹੇ ਹਨ ਕਈ ਤਰ੍ਹਾਂ ਦੇ ਅਹਿਮ ਕਦਮ ।

ਕੀ ਆਖਿਆ ਕੇਂਦਰੀ ਮੰਤਰੀ ਗਡਕਰੀ ਨੇ

ਕੇਂਦਰੀ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ (Union Minister of Road Transport and Highways) ਨਿਤੀਨ ਗਡਕਰੀ ਨੇ ਕਿਹਾ ਕਿ ਵਾਰ-ਵਾਰ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹੋਏ ਫੜੇ ਜਾਣ ‘ਤੇ ਲਾਇਸੈਂਸ ਸਥਾਈ ਤੌਰ ‘ਤੇ ਰੱਦ ਕਰ ਦਿੱਤਾ ਜਾਵੇਗਾ । ਉਨ੍ਹਾਂ ਇਹ ਵੀ ਕਿਹਾ ਕਿ ਡਰਾਈਵਿੰਗ ਲਾਇਸੈਂਸ (Driving license) ਨੂੰ ਗ੍ਰੇਡ ਸਿਸਟਮ ‘ਚ ਬਦਲਿਆ ਜਾ ਰਿਹਾ ਹੈ ਅਤੇ ਵਾਰ-ਵਾਰ ਗਲਤੀ ਹੋਣ ‘ਤੇ ਜਿਵੇਂ ਹੀ 12 ਗ੍ਰੇਡ ‘ਤੇ ਪਹੁੰਚੇਗਾ, ਲਾਇਸੈਂਸ ਨੂੰ ਰੱਦ (License cancellation) ਕਰ ਦਿੱਤਾ ਜਾਵੇਗਾ । ਦੱਸਣਯੋਗ ਹੈ ਕਿ ਨਿਤੀਨ ਗਡਕਰੀ ਨੇ ਇਹ ਵਿਚਾਰ ਹੈਬੀਟੇਟ ਸੈਂਟਰ ‘ਚ ਸੀ. ਆਈ. ਆਈ. ਦੇ ਸਹਿਯੋਗ ਨਾਲ ਆਯੋਜਿਤ `ਨੈਸ਼ਨਲ ਕਨਕਲੇਵ ਆਫ ਰੋਡ ਸੇਫਟੀ`ਵਿਸ਼ੇ ‘ਤੇ ਪ੍ਰਗਟ ਕੀਤੇ ।

ਸਰਕਾਰ ਵਲੋਂ ਕੀਤੀ ਜਾ ਰਹੀ ਹੈ ਜੀਵਨ ਬਚਾਉਣ ਲਈ ਸੁਰੱਖਿਆ ਕਾਰਨਾਂ ਦੀ ਡੂੰਘਾਈ ਨਾਲ ਪੜ੍ਹਤਾਲ

ਨਿਤਿਨ ਗਡਕਰੀ (Nitin Gadkari) ਨੇ ਕਿਹਾ ਹੈ ਕਿ ਸੜਕ ਹਾਦਸਿਆਂ ‘ਚ ਹਰ ਸਾਲ ਲੱਖਾਂ ਲੋਕਾਂ ਦਾ ਜੀਵਨ ਬਚਾਉਣ ਲਈ ਸਰਕਾਰ ਸੁਰੱਖਿਆ ਕਾਰਨਾਂ ਦੀ ਡੂੰਘਾਈ ਨਾਲ ਪੜ੍ਹਤਾਲ ਕਰ ਰਹੀ ਹੈ ਅਤੇ ਇਸ ‘ਚ ਰੋਡ ਇੰਜੀਨੀਅਰਿੰਗ, ਆਟੋਮੋਬਾਈਲ ਇੰਜੀਨੀਅਰਿੰਗ, ਸੜਕ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਸਿੱਖਿਆ ਅਤੇ ਜਾਗਰੂਕਤਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਦੇਸ਼ ‘ਚ ਹਰ ਸਾਲ ਲੱਖਾਂ ਲੋਕਾਂ ਦੀ ਜਾਨ (People’s lives) ਸੜਕ ਹਾਦਸਿਆਂ ‘ਚ ਜਾਂਦੀ ਹੈ ਅਤੇ ਉਸ ਨੂੰ ਬਚਾਉਣਾ ਜ਼ਰੂਰੀ ਹੈ, ਇਸ ਲਈ ਸੜਕ ਇੰਜੀਨੀਅਰਿੰਗ ਦੇ ਨਾਲ ਹੀ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਸਖ਼ਤ ਹੁਕਮ ਅਤੇ ਨਿਯਮ ਬਣਾਏ ਜਾ ਰਹੇ ਹਨ ।

Read More : ਪਿਛਲੇ ਸਾਲ ਸੜਕ ਹਾਦਸਿਆਂ ਵਿਚ ਮੌਤ ਦੇ ਮਾਮਲੇ ਵਧ ਕੇ 1. 77 ਲੱਖ ਹੋਏ : ਗਡਕਰੀ

ਗੁਰਦਾਸਪੁਰ ਐਨਕਾਊਂਟਰ ਮਾਮਲਾ ਪਹੁੰਚਿਆ ਪੰਜਾਬ ਅਤੇ ਹਰਿਆਣਾ ਹਾਈਕੋਰਟ

0
High Court

ਚੰਡੀਗੜ੍ਹ, 27 ਫਰਵਰੀ 2026 : ਪੰਜਾਬ ਦੇ ਗੁਰਦਾਸਪੁਰ ਵਿਖੇ ਰਣਜੀਤ ਸਿੰਘ ਦੇ ਹੋਏ ਐਨਕਾਊਂਟਰ ਮਾਮਲੇ ਤੋ ਬਾਅਦ ਜਨ ਹਿਤ ਪਟੀਸ਼ਨ (Public Interest Litigation) ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਇਰ ਕੀਤੀ ਗਈ ਹੈ ।

ਕਿਸ ਨੇ ਦਾਇਰ ਕੀਤੀ ਹੈ ਜਨ ਹਿਤ ਪਟੀਸ਼ਨ

ਮਿਲੀ ਜਾਣਕਾਰੀ ਅਨੁਸਾਰ ਲੰਘੇ ਦਿਨਾਂ ਜੋ ਗੁਰਦਸਪੁਰ ਵਿਖੇ ਇਕ ਨੌਜਵਾਨ ਰਣਜੀਤ ਸਿੰਘ (Young Ranjit Singh) ਨੂੰ ਕਤਲ ਮਾਮਲੇ ਵਿਚ ਸ਼ਾਮਲ ਪਾਏ ਜਾਣ ਤੇ ਕੀਤੇ ਗਏ ਐਨਕਾਊਂਟਰ ਤੋਂ ਬਾਅਦ ਉਠੀ ਫਰਜ਼ੀ ਐਨਕਾਊਂਟਰ ਦੀ ਆਵਾਜ਼ ਦੇ ਚਲਦਿਆਂ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵਿਚ ਇਕ ਜਨ ਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ ।

ਪਟੀਸ਼ਨ ਦਾਖਲ ਕਰਨ ਵਾਲੇ ਸੁਪਰੀਮ ਕੋਰਟ ਦੇ ਵਕੀਲ ਨਿਖਿਲ ਸਰਾਫ਼ (Lawyer Nikhil Saraf) ਵੱਲੋਂ ਦਾਇਰ ਇਸ ਪਟੀਸ਼ਨ (Petition) ਵਿੱਚ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ‘ਤੇ ਗੰਭੀਰ ਸਵਾਲ ਚੁੱਕੇ ਗਏ ਹਨ । ਐਡਵੋਕੇਟ ਨਿਖਿਲ ਸਰਾਫ਼ ਨੇ ਉਮੀਦ ਜਤਾਈ ਹੈ ਕਿ ਮਾਣਯੋਗ ਅਦਾਲਤ ਮਨੁੱਖਤਾ ਵਿਰੁੱਧ ਹੋ ਰਹੇ ਇਨ੍ਹਾਂ ਅਪਰਾਧਾਂ ਦਾ ਸਖ਼ਤ ਨੋਟਿਸ ਲਵੇਗੀ ਅਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਏਗੀ ।

ਪਟੀਸ਼ਨ ਵਿਚ ਕੀ ਕੀ ਦੋਸ਼ ਲਗਾਏ ਗਏ ਹਨ

ਸੰਵਿਧਾਨਕ ਮਰਿਆਦਾਵਾਂ ਦੀ ਉਲੰਘਣਾ : ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪੰਜਾਬ ਪੁਲਸ ਨਿਰਦੋਸ਼ ਨਾਗਰਿਕਾਂ ਅਤੇ ਹਿਰਾਸਤ ਵਿੱਚ ਮੌਜੂਦ ਮੁਲਜ਼ਮਾਂ ਨੂੰ ਮਾਰ ਕੇ ਜਾਂ ਗੰਭੀਰ ਜ਼ਖ਼ਮੀ ਕਰਕੇ ਭਾਰਤੀ ਸੰਵਿਧਾਨ ਅਤੇ ਮੌਲਿਕ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਕਰ ਰਹੀ ਹੈ।

ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਅਵੱਗਿਆ : ਪੁਲਸ ਦੀ ਇਹ ਕਾਰਜਪ੍ਰਣਾਲੀ ਮਾਣਯੋਗ ਸੁਪਰੀਮ ਕੋਰਟ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਹੁਕਮਾਂ ਦੇ ਬਿਲਕੁਲ ਉਲਟ ਹੈ ।

ਪਰਿਵਾਰਾਂ ਤੋਂ ਫਿਰੌਤੀ ਦੀ ਮੰਗ : ਪਟੀਸ਼ਨ ਵਿੱਚ ਇਹ ਗੰਭੀਰ ਇਲਜ਼ਾਮ ਲਾਇਆ ਗਿਆ ਹੈ ਕਿ ਪੁਲਸ ਹਿਰਾਸਤ ਵਿੱਚ ਮੌਜੂਦ ਮੁਲਜ਼ਮਾਂ ਨੂੰ ਜਾਨੋਂ ਨਾ ਮਾਰਨ ਜਾਂ ਨੁਕਸਾਨ ਨਾ ਪਹੁੰਚਾਉਣ ਦੇ ਬਦਲੇ ਉਨ੍ਹਾਂ ਦੇ ਪਰਿਵਾਰਾਂ ਤੋਂ ਜਬਰੀ ਪੈਸੇ ਵਸੂਲੇ ਜਾ ਰਹੇ ਹਨ।

ਅਧਿਕਾਰੀਆਂ ਨੂੰ ਸੁਰੱਖਿਆ : ਪਟੀਸ਼ਨਰ ਅਨੁਸਾਰ ਕਈ ਸੀਨੀਅਰ ਪੁਲਿਸ ਅਧਿਕਾਰੀ ਖੁਦ ਸੰਗਠਿਤ ਅਪਰਾਧਾਂ ਵਿੱਚ ਸ਼ਾਮਲ ਹਨ, ਪਰ ਉਨ੍ਹਾਂ ਨੂੰ ਇਨਸਾਫ਼ ਦੇ ਕਟਹਿਰੇ ਵਿੱਚ ਲਿਆਉਣ ਦੀ ਬਜਾਏ ਸਰਕਾਰ ਵੱਲੋਂ ਸੁਰੱਖਿਆ ਅਤੇ ਤਰੱਕੀਆਂ ਦਿੱਤੀਆਂ ਜਾ ਰਹੀਆਂ ਹਨ ।

Read More : ਹਾਈਕੋਰਟ ਵਿਚ ਹੋਈ ਬਿਕਰਮ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਸੁਣਵਾਈ