Home Blog Page 211

ਭਾਰਤੀ ਨਾਗਰਿਕਾਂ ਲਈ ਭਾਰਤ ਨੇ ਕੀਤੀ ਸੁਚੇਤ ਰਹਿਣ ਦੀ ਐਡਵਾਈਜ਼ਰੀ ਜਾਰੀ

0
advisory

ਯਰੂਸ਼ਲਮ, 28 ਫਰਵਰੀ 2026 : ਇਜ਼ਰਾਈਲ (Israel) ਤੇ ਇਰਾਨ ਵਿਚਕਾਰ ਸ਼ੁਰੂ ਹੋਏ ਜੰਗੀ ਸੰਘਰਸ਼ ਦੇ ਚਲਦਿਆਂ ਭਾਰਤ (India) ਨੇ ਆਪਣੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ (Advisory) ਜਾਰੀ ਕੀਤੀ ਹੈ ।

ਕੀ ਆਖਿਆ ਗਿਆ ਹੈ ਐਡਵਾਈਜਰੀ ਵਿਚ

ਈਰਾਨ (Iran) ‘ਤੇ ਇਜ਼ਰਾਈਲੀ ਅਤੇ ਅਮਰੀਕਾ ਦੇ ਸਾਂਝੇ ਹਮਲੇ ਤੋਂ ਬਾਅਦ ਭਾਰਤ ਨੇ ਸ਼ਨੀਵਾਰ ਨੂੰ ਇਜ਼ਰਾਈਲ ਵਿੱਚ ਰਹਿਣ ਵਾਲੇ ਆਪਣੇ ਨਾਗਰਿਕਾਂ ਲਈ ਇੱਕ ਸਲਾਹ ਜਾਰੀ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਬਹੁਤ ਜਿ਼ਆਦਾ ਸਾਵਧਾਨੀ ਵਰਤਣ ਅਤੇ ਹਰ ਸਮੇਂ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ । ਭਾਰਤ ਨੇ ਆਪਣੀ ਸਲਾਹ ਵਿੱਚ ਕਿਹਾ ਕਿ ਖੇਤਰ ਵਿੱਚ ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਇਜ਼ਰਾਈਲ ਵਿੱਚ ਰਹਿਣ ਵਾਲੇ ਸਾਰੇ ਭਾਰਤੀ ਨਾਗਰਿਕਾਂ (Indian citizens) ਨੂੰ ਬਹੁਤ ਜਿਆਦਾ ਸਾਵਧਾਨੀ ਵਰਤਣ ਅਤੇ ਹਰ ਸਮੇਂ ਚੌਕਸ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ । ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ`’ਤੇ ਇੱਕ ਪੋਸਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਨਾਗਰਿਕਾਂ ਨੂੰ ਇਜ਼ਰਾਈਲੀ ਅਧਿਕਾਰੀਆਂ ਅਤੇ ਹੋਮ ਫਰੰਟ ਕਮਾਂਡ ਦੁਆਰਾ ਜਾਰੀ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਅਤੇ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ।

ਕੀ ਆਖਿਆ ਭਾਰਤੀ ਦੂਤਾਵਾਸ ਨੇ

ਭਾਰਤੀ ਦੂਤਾਵਾਸ (Indian Embassy) ਨੇ ਕਿਹਾ ਕਿ ਉਹ ਸਬੰਧਤ ਅਧਿਕਾਰੀਆਂ ਨਾਲ ਨਿਰੰਤਰ ਸੰਪਰਕ ਵਿੱਚ ਹੈ ਅਤੇ ਲੋੜ ਅਨੁਸਾਰ ਹੋਰ ਜਾਣਕਾਰੀ ਪ੍ਰਦਾਨ ਕਰਦਾ ਰਹੇਗਾ । ਇਸ ਤੋਂ ਇਲਾਵਾ ਸਾਰੇ ਭਾਰਤੀ ਨਾਗਰਿਕਾਂ ਨੂੰ ਨਿਰਧਾਰਤ ਆਸਰਾ ਸਥਾਨਾਂ ਦੇ ਨੇੜੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਨਿਵਾਸ ਜਾਂ ਕਾਰਜ ਸਥਾਨ ਦੇ ਨੇੜੇ ਸੁਰੱਖਿਅਤ ਸਥਾਨਾਂ ਤੋਂ ਜਾਣੂ ਰਹਿਣਾ ਚਾਹੀਦਾ ਹੈ । ਭਾਰਤੀ ਨਾਗਰਿਕਾਂ ਨੂੰ ਅਗਲੇ ਨੋਟਿਸ ਤੱਕ ਇਜ਼ਰਾਈਲ ਦੇ ਅੰਦਰ ਗੈਰ-ਜ਼ਰੂਰੀ ਯਾਤਰਾ (Non-essential travel) ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ । ਨਾਗਰਿਕਾਂ ਨੂੰ ਸਥਾਨਕ ਖ਼ਬਰਾਂ, ਅਧਿਕਾਰਤ ਘੋਸ਼ਣਾਵਾਂ ਅਤੇ ਐਮਰਜੈਂਸੀ ਚੇਤਾਵਨੀਆਂ ਦੀ ਨਿਯਮਤ ਤੌਰ `ਤੇ ਨਿਗਰਾਨੀ ਕਰਨ ਦੀ ਅਪੀਲ ਕੀਤੀ ਜਾਂਦੀ ਹੈ ।

Read More : ਤਾਲਿਬਾਨ ਤੇ ਅੱਤਵਾਦੀ ਸਮੂਹਾਂ ਦੇ ਮਾਰੇ ਗਏ ਹਨ 331 ਲੜਾਕੇ : ਪਾਕਿਸਤਾਨ

ਤਾਲਿਬਾਨ ਤੇ ਅੱਤਵਾਦੀ ਸਮੂਹਾਂ ਦੇ ਮਾਰੇ ਗਏ ਹਨ 331 ਲੜਾਕੇ : ਪਾਕਿਸਤਾਨ

0
Pakistan

ਇਸਲਾਮਾਬਾਦ, 28 ਫਰਵਰੀ 2026 : ਪਾਕਿਸਤਾਨ (Pakistan) ਤੇ ਅਫਗਾਨਿਸਤਾਨ ਵਿਚਾਲੇ ਚੱਲ ਰਹੇ ਯੁੱਧ ਦਰਮਿਆਨ ਪਕਿਸਤਾਨ ਵਲੋਂ ਅਫਗਵਾਨ ਤਾਲਿਬਾਨ ਤੇ ਅੱਤਵਾਦੀ ਸਮੂਹਾਂ ਦੇ 331 ਲੜਾਕੇ ਮਾਰੇ ਗਏ ਹਨ ।

ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਕੀ ਜਾਣਕਾਰੀ ਦਿੱਤੀ

ਅਫਗਾਨ ਤਾਲਿਬਾਨ ਨੂੰ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਕਿਹਾ ਕਿ ਹੁਣ ਤੱਕ 331 ਤਾਲਿਬਾਨ ਲੜਾਕੇ (Taliban fighters) ਮਾਰੇ ਗਏ ਹਨ ਅਤੇ 500 ਹੋਰ ਜ਼ਖਮੀ ਹੋਏ ਹਨ । ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਗਜ਼ਬ-ਲਿਲ-ਹੱਕ ਦੌਰਾਨ ਪਾਕਿਸਤਾਨੀ ਫੌਜ (Pakistan Army) ਨੇ 104 ਫੌਜੀ ਚੌਕੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਤੇ 22 ਸਰਹੱਦੀ ਚੌਕੀਆਂ `ਤੇ ਕਬਜ਼ਾ ਕਰ ਲਿਆ । ਤਰਾਰ ਨੇ ਕਿਹਾ ਕਿ 163 ਟੈਂਕ ਅਤੇ ਬਖਤਰਬੰਦ ਵਾਹਨ ਤਬਾਹ ਕਰ ਦਿੱਤੇ ਗਏ ਅਤੇ ਪਾਕਿਸਤਾਨ ਨੇ ਹਵਾਈ ਹਮਲਿਆਂ ਵਿੱਚ 37 ਥਾਵਾਂ ਨੂੰ ਨਿਸ਼ਾਨਾ ਬਣਾਇਆ ।

ਪਾਕਿਸਤਾਨੀ ਫੌਜ ਦੇ ਬੁਲਾਰੇ ਨੇੇ ਪ੍ਰੈਸ ਕਾਫਰੰਸ ਵਿਚ ਦਿੱਤੀ ਜਾਣਕਾਰੀ

ਪਾਕਿਸਤਾਨ ਨੇ ਇਹ ਵੱਡਾ ਜਵਾਬੀ ਹਮਲਾ ਉਦੋਂ ਸ਼ੁਰੂ ਕੀਤਾ ਜਦੋਂ ਅਫਗਾਨਿਸਤਾਨ (Afghanistan) ਨੇ ਇੱਕੋ ਸਮੇਂ 2,600 ਕਿਲੋਮੀਟਰ ਤੋਂ ਵੱਧ ਸਰਹੱਦ ‘ਤੇ 53 ਥਾਵਾਂ ‘ਤੇ ਹਮਲਾ ਕੀਤਾ । ਸ਼ੁੱਕਰਵਾਰ ਸ਼ਾਮ ਨੂੰ ਹੋਈ ਇੱਕ ਪ੍ਰੈਸ ਕਾਨਫਰੰਸ ਵਿੱਚ, ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ (Lieutenant General) ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਅਫਗਾਨ ਤਾਲਿਬਾਨ ਨੂੰ ਪਾਕਿਸਤਾਨ ਅਤੇ ਅੱਤਵਾਦੀ ਸੰਗਠਨਾਂ (Terrorist organizations) ਵਿੱਚੋਂ ਇੱਕ ਦੀ ਚੋਣ ਕਰਨੀ ਪਵੇਗੀ । ਉਨ੍ਹਾਂ ਕਿਹਾ ਕਿ ਮੈਂ ਇੱਕ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ : ਦਮਨਕਾਰੀ ਅਫਗਾਨ ਤਾਲਿਬਾਨ ਸ਼ਾਸਨ ਨੂੰ ਇੱਕ ਸਪੱਸ਼ਟ ਫੈਸਲਾ ਲੈਣਾ ਚਾਹੀਦਾ ਹੈ । ਉਨ੍ਹਾਂ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ, ਬਲੋਚ ਲਿਬਰੇਸ਼ਨ ਆਰਮੀ, ਦਾਏਸ਼, ਅਲ-ਕਾਇਦਾ ਅਤੇ ਹੋਰ ਅੱਤਵਾਦੀ ਸੰਗਠਨਾਂ ਅਤੇ ਪਾਕਿਸਤਾਨ ਵਿੱਚੋਂ ਇੱਕ ਦੀ ਚੋਣ ਕਰਨੀ ਚਾਹੀਦੀ ਹੈ ।

ਪਾਕਿਸਤਾਨ ਸਰਕਾਰ ਪਹਿਲਾਂ ਹੀ ਕਰ ਚੁੱਕੀ ਹੈ ਸਪੱਸ਼ਟ : ਚੌਧਰੀ

ਚੌਧਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਚਾਹੀਦਾ ਹੈ । ਪਾਕਿਸਤਾਨੀ ਸਰਕਾਰ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕੀ ਹੈ । ਇਹ ਕੋਈ ਨਵੀਂ ਗੱਲ ਨਹੀਂ ਹੈ । ਉਨ੍ਹਾਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਉਹ ਅੱਤਵਾਦ ਅਤੇ ਅੱਤਵਾਦੀ ਸੰਗਠਨਾਂ ਨੂੰ ਚੁਣਦੇ ਹਨ ਜਾਂ ਪਾਕਿਸਤਾਨ । ਸਾਡੀ ਚੋਣ ਬਹੁਤ ਸਪੱਸ਼ਟ ਹੈ । ਹਰ ਸਥਿਤੀ ਵਿੱਚ, ਪਾਕਿਸਤਾਨ ਪਹਿਲਾਂ ਆਵੇਗਾ ।

ਪਾਕਿਸਤਾਨ ਨੇ ਲੰਬੇ ਸਮੇਂ ਤੋਂ ਅਫਗਾਨ ਤਾਲਿਬਾਨ ‘ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਅਤੇ ਹੋਰ ਅੱਤਵਾਦੀ ਸਮੂਹਾਂ ਨੂੰ ਹਮਲਿਆਂ ਨੂੰ ਚਲਾਉਣ, ਸਿਖਲਾਈ ਦੇਣ ਅਤੇ ਯੋਜਨਾ ਬਣਾਉਣ ਲਈ ਆਪਣੇ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਦਾ ਦੋਸ਼ ਲਗਾਇਆ ਹੈ । ਅਫਗਾਨ ਪੱਖ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਪਾਕਿਸਤਾਨ ਨੂੰ ਅੰਦਰੂਨੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਅੱਤਵਾਦੀਆਂ ਨਾਲ ਗੱਲਬਾਤ ਕਰਨ ਲਈ ਕਿਹਾ ਹੈ। ਇਸ ਦੌਰਾਨ ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਅੱਤਵਾਦ ਵਿਰੁੱਧ ਪਾਕਿਸਤਾਨ ਦੇ ਸਵੈ-ਰੱਖਿਆ ਦੇ ਅਧਿਕਾਰ ਦਾ ਸਮਰਥਨ ਕੀਤਾ ।

ਵਿਦੇਸ਼ ਮੰਤਰੀ ਐਲੀਸਨ ਹੂਕਰ ਨੇ ਪੋਸਟ ਜਾਰੀ ਕਰਕੇ ਕੀ ਆਖਿਆ

ਅਮਰੀਕਾ ਦੇ ਰਾਜਨੀਤਿਕ ਮਾਮਲਿਆਂ ਬਾਰੇ ਉਪ-ਵਿਦੇਸ਼ ਮੰਤਰੀ ਐਲੀਸਨ ਹੂਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਉਸਨੇ ਸ਼ੁੱਕਰਵਾਰ ਨੂੰ ਪਾਕਿਸਤਾਨੀ ਵਿਦੇਸ਼ ਮੰਤਰੀ ਆਮਨਾ ਬਲੋਚ ਨਾਲ ਗੱਲ ਕੀਤੀ ਅਤੇ ਪਾਕਿਸਤਾਨ ਅਤੇ ਤਾਲਿਬਾਨ ਵਿਚਕਾਰ ਹਾਲ ਹੀ ਵਿੱਚ ਹੋਈਆਂ ਝੜਪਾਂ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਲਈ ਸੰਵੇਦਨਾ ਪ੍ਰਗਟ ਕੀਤੀ । ਉਸਨੇ ਕਿਹਾ ਕਿ ਅਸੀਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਤਾਲਿਬਾਨ ਹਮਲਿਆਂ ਵਿਰੁੱਧ ਪਾਕਿਸਤਾਨ ਦੇ ਸਵੈ-ਰੱਖਿਆ ਦੇ ਅਧਿਕਾਰ ਦਾ ਸਮਰਥਨ ਪ੍ਰਗਟ ਕਰਦੇ ਹਾਂ ।

ਅਫਗਾਨ ਤਾਲਿਬਾਨ ਨੇ ਵੀ ਕੀਤੀ ਹੈ ਤਣਾਅ ਦੇ ਚਲਦਿਆਂ ਗੱਲਬਾਤ ਦੀ ਇੱਛਾ ਜਾਹਰ

ਵਧਦੇ ਤਣਾਅ ਦੇ ਵਿਚਕਾਰ ਅਫਗਾਨ ਤਾਲਿਬਾਨ ਨੇ ਵੀ ਪਾਕਿਸਤਾਨ ਨਾਲ ਗੱਲਬਾਤ ਦੀ ਇੱਛਾ ਪ੍ਰਗਟ ਕੀਤੀ । ਅਫਗਾਨ ਵਿਦੇਸ਼ ਮੰਤਰਾਲੇ ਦੇ ਅਨੁਸਾਰ, ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਨੇ ਕਤਰ ਦੇ ਉਪ ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁਲਅਜ਼ੀਜ਼ ਅਲ-ਖਲੀਫੀ ਨਾਲ ਫ਼ੋਨ `ਤੇ ਗੱਲਬਾਤ ਵਿੱਚ ਕਿਹਾ ਕਿ ਅਫਗਾਨਿਸਤਾਨ ਹਮੇਸ਼ਾ ਆਪਸੀ ਸਮਝ ਅਤੇ ਸਤਿਕਾਰ ਦੇ ਆਧਾਰ `ਤੇ ਮੁੱਦਿਆਂ ਨੂੰ ਹੱਲ ਕਰਨ ਨੂੰ ਤਰਜੀਹ ਦਿੰਦਾ ਹੈ ।

ਮੁੱਦੇ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ ਹਾਂ : ਬੁਲਾਰਾ ਮੁਜਾਹਿਦ

ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਇਸ ਰੁਖ਼ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਹੁਣ ਅਸੀਂ ਵੀ ਇਸ ਮੁੱਦੇ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ ਹਾਂ । ਤਣਾਅ ਨੂੰ ਘੱਟ ਕਰਨ ਲਈ ਖੇਤਰ ਦੇ ਹੋਰ ਦੇਸ਼ਾਂ ਵੱਲੋਂ ਵੀ ਕੂਟਨੀਤਕ ਯਤਨ ਕੀਤੇ ਜਾ ਰਹੇ ਹਨ । ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਇਸ ਮੁੱਦੇ `ਤੇ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ।

ਉਨ੍ਹਾਂ ਕਿਹਾ ਕਿ ਈਰਾਨ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਅਤੇ ਸਹਿਯੋਗ ਨੂੰ ਵਧਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ । ਅਧਿਕਾਰਤ ਸੂਤਰਾਂ ਅਨੁਸਾਰ, ਸਾਊਦੀ ਅਰਬ ਅਤੇ ਕਤਰ ਵੀ ਸ਼ਾਂਤੀ ਯਤਨਾਂ ਵਿੱਚ ਲੱਗੇ ਹੋਏ ਹਨ।ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਫੈਜ਼ਲ ਬਿਨ ਫਰਹਾਨ ਨੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਅਤੇ ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਅਮੀਰ ਮੁਤਾਕੀ ਨਾਲ ਗੱਲਬਾਤ ਕੀਤੀ ਹੈ ।

Read More : ਇਜ਼ਰਾਇਲ ਨੇ ਈਰਾਨ ਦੀ ਰਾਜਧਾਨੀ ਤੇ ਹਮਲਾ ਕਰਕੇ ਕੀਤਾ ਧੂੰਆਂ ਧੂੰਆਂ

ਵਿਜੀਲੈਂਸ ਬਿਊਰੋ ਨੇ ਸਬ-ਇੰਸਪੈਕਟਰ ਨੂੰ ਕੀਤਾ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

0
Vigilance

ਪਟਿਆਲਾ, 28 ਫਰਵਰੀ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਇਕ ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ (Taking bribes) ਗ੍ਰਿਫ਼ਤਾਰ ਕੀਤਾ ਹੈ ।

ਕੌਣ ਹੈ ਇਹ ਪੁਲਸ ਸਬ-ਇੰਸਪੈਕਟਰ

ਪੰਜਾਬ ਵਿਜੀਲੈਂਸ ਵਲੋਂ ਜਿਸ ਸਬ-ਇੰਸਪੈਕਟਰ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ ਦਾ ਨਾਮ ਮੇਵਾ ਸਿੰਘ ਹੈ ਤੇ ਉਹ ਥਾਣਾ ਸਾਈਬਰ ਸੈੱਲ (ਸੰਗਰੂਰ) ਵਿਖੇ ਸਬ-ਇੰਸਪੈਕਟਰ (Sub-Inspector) ਵਜੋਂ ਤਾਇਨਾਤ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ, ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਉਕਤ ਦੋਸ਼ੀ ਨੂੰ ਪਿੰਡ ਕੋਠੇ ਮਹਾਂ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ (Arrested) ਕੀਤਾ ਗਿਆ ਹੈ ।

ਸਿਕਾਇਤਕਰਤਾ ਨੇ ਕੀ ਦੋਸ਼ ਲਗਾਇਆ

ਉਨ੍ਹਾਂ ਦੱਸਿਆ ਕਿ ਸਿਕਾਇਤਕਰਤਾ (Complainant) ਅਤੇ ਉਸਦੀ ਪਤਨੀ ਵਿਰੁੱਧ ਥਾਣਾ ਸਾਈਬਰ ਕ੍ਰਾਈਮ ਸੰਗਰੂਰ ਵਿਖੇ ਇਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਦੋਸ਼ੀ ਸਬ-ਇੰਸਪੈਕਟਰ ਜਾਂਚ ਅਧਿਕਾਰੀ ਸੀ। ਇਸ ਸਬੰਧ ਵਿੱਚ ਸਿ਼ਕਾਇਤਕਰਤਾ ਨੇ ਦੋਸ਼ ਲਗਾਇਆ ਕਿ ਦੋਸ਼ੀ ਸਬ-ਇੰਸਪੈਕਟਰ ਨੇ ਉਸਦੀ ਪਤਨੀ ਨੂੰ ਇਸ ਕੇਸ ਵਿੱਚੋਂ ਬਰੀ ਕਰਵਾਉਣ ਵਿੱਚ ਮਦਦ ਕਰਨ ਬਦਲੇ 50000 ਰੁਪਏ ਰਿਸ਼ਵਤ ਦੀ ਮੰਗ ਕੀਤੀ ।

ਵਿਜੀਲੈਂਸ ਨੇ ਕਰ ਲਿਆ ਹੈ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ

ਸਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਇਸ ਲਈ ਉਸ ਨੇ ਵਿਜੀਲੈਂਸ (Vigilance) ਬਿਊਰੋ ਰੇਂਜ, ਪਟਿਆਲਾ ਨਾਲ ਸੰਪਰਕ ਕੀਤਾ । ਉਸਦੀ ਸਿਕਾਇਤ ‘ਤੇ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਸਬ-ਇੰਸਪੈਕਟਰ ਮੇਵਾ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸਿ਼ਕਾਇਤਕਰਤਾ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ । ਇਸ ਸਬੰਧੀ ਦੋਸ਼ੀ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।

Read More : ਵਿਜੀਲੈਂਸ ਨੇ ਕੀਤਾ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ

ਗੁਰਵਿੰਦਰ ਕਤਲ ਮਾਮਲੇ ’ਚ ਗੈਂਗਸਟਰ ਗੋਲਡੀ ਬਰਾੜ ਖਿਲਾਫ਼ ਕੇਸ ਦਰਜ

0
Goldy Brar

ਮੋਹਾਲੀ, 28 ਫਰਵਰੀ 2026 : ਪੰਜਾਬ ਦੇ ਜਿਲਾ ਮੋਹਾਲੀ (Mohali District) ਵਿਖੇ ਲੰਘੇ ਦਿਨੀਂ ਜਿਸ ਨੌਜਵਾਨ ਗੁਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਸੀ ਵਿਚ ਕੇਸ ਦਰਜ (Case registered) ਕੀਤਾ ਗਿਆ ਹੈ ।

ਕਿਸ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ

ਮਿਲੀ ਜਾਣਕਾਰੀ ਮੁਤਾਬਕ ਗੁਰਵਿੰਦਰ ਸਿੰਘ ਰੁੜਕੀ ਪੁਖ਼ਤਾ (ਥਾਣਾ ਸਦਰ ਖਰੜ) ਦਾ ਬੀਤੇ ਦਿਨੀਂ ਜੋ ਮੋਹਾਲੀ ਦੇ ਐਸ. ਐਸ. ਪੀ. ਦਫ਼ਤਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੇ ਮਾਮਲੇ ਵਿਚ ਮੋਹਾਲੀ ਪੁਲਸ ਵੱਲੋਂ ਵਿਦੇਸ਼ ਵਸਦੇ ਗੈਂਗਸਟਰ ਅਤੇ ਹੈਂਡਲਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖਿਲਾਫ਼ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਐਫ਼. ਆਈ. ਆਰ. ਦਰਜ ਕੀਤੀ ਗਈ ਹੈ ।

ਗੁਰਵਿੰਦਰ ਨੂੰ ਮਿਲ ਰਹੀਆਂ ਸਨ ਗੋਲਡੀ ਵਲੋਂ ਧਮਕੀਆਂ

ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ ’ਤੇ ਥਾਣਾ ਸੋਹਾਣਾ ਵਿੱਚ ਭਾਰਤੀ ਕਾਨੂੰਨ ਦੀਆਂ ਧਾਰਾਵਾਂ 103 (1), 61(2) ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ (Goldy Brar) ਖਿਲਾਫ਼ ਮੁੱਢਲੇ ਤੌਰ ‘ਤੇ ਕੇਸ ਦਰਜ ਕੀਤਾ ਗਿਆ ਹੈ । ਸਿ਼ਕਾਇਤਕਰਤਾ (ਮ੍ਰਿਤਕ ਦੀ ਪਤਨੀ) ਅਨੁਸਾਰ ਗੁਰਵਿੰਦਰ ਸਿੰਘ ਨੂੰ ਗੋਲਡੀ ਬਰਾੜ ਵੱਲੋਂ ਧਮਕੀਆਂ ਮਿਲ ਰਹੀਆਂ ਸਨ ਕਿਉਂਕਿ ਉਹ ਗੁਰਲਾਲ ਬਰਾੜ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਸੀ, ਜੋ ਕਿ ਗੋਲਡੀ ਬਰਾੜ ਦਾ ਰਿਸ਼ਤੇਦਾਰੀ ਵਿਚੋਂ ਭਰਾ ਸੀ ।

Read more : ਵਿਦਿਆਰਥਣ ਦੇ ਕਤਲ ਮਾਮਲੇ ਵਿਚ ਪ੍ਰੋਫੈਸਰ ਸਮੇਤ ਚਾਰ ਵਿਰੁੱਧ ਕੇਸ ਦਰਜ

ਅੰਮ੍ਰਿਤਸਰ ਪੁਲਸ ਨੇ ਕਰੋੜਾਂ ਦੀ ਹੈਰੋਇਨ ਸਮੇਤ 10 ਮੁਲਜ਼ਮ ਕੀਤੇ ਗ੍ਰਿਫ਼ਤਾਰ

0
Drugs

ਅੰਮ੍ਰਿਤਸਰ, 28 ਫਰਵਰੀ 2026 : ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ (Drugs) ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿਚ ਪੁਲਸ ਨੇ ਦੋ ਸੰਗਠਿਤ ਗਿਰੋਹਾਂ ਦਾ ਪਰਦਾਫਾਸ਼ ਕੀਤਾ ਹੈ ।

ਗ੍ਰਿਫ਼ਤਾਰ ਕੀਤੇ ਗਿਰੋਹਾਂ ਦੇ ਮੈਂਬਰਾਂ ਵਲੋਂ ਕੀ ਕੀ ਬਰਾਮਦ ਕੀਤਾ ਹੈ ਪੁਲਸ ਨੇ

ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ (Amritsar Commissionerate Police) ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ (Illegal weapons) ਦੀ ਤਸਕਰੀ ਵਿੱਚ ਸ਼ਾਮਲ ਦੋ ਸੰਗਠਿਤ ਗਿਰੋਹਾਂ ਦਾ ਪਰਦਾਫਾਸ਼ ਕੀਤਾ ਹੈ । ਇਸ ਕਾਰਵਾਈ ਵਿੱਚ ਪੁਲਸ ਨੇ ਕੁੱਲ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਹਨ । ਪੁਲਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ 5.438 ਕਿਲੋਗ੍ਰਾਮ ਹੈਰੋਇਨ, ਤਿੰਨ ਪਿਸਤੌਲ ਤੇ 34 ਜ਼ਿੰਦਾ ਕਾਰਤੂਸ ਅਤੇ 4,500 ਰੁਪਏ ਦੀ ਡਰੱਗ ਮਨੀ (Drug money) ਬਰਾਮਦ ਕੀਤੀ ਗਈ ਹੈ ।

ਜਾਂਚ ਵਿਚ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿਚ ਆਉਣਾ ਆਇਆ ਸਾਹਮਣੇ

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿੱਚ ਸਨ । ਪੁਲਸ ਅਨੁਸਾਰ, ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰ ਪਹਿਲਾਂ ਭਾਰਤੀ ਸਰਹੱਦ ਪਾਰੋਂ ਤਸਕਰੀ ਕੀਤੇ ਜਾਂਦੇ ਸਨ ਅਤੇ ਫਿਰ ਇੱਕ ਸੰਗਠਿਤ ਨੈੱਟਵਰਕ ਰਾਹੀਂ ਵੱਖ-ਵੱਖ ਖੇਤਰਾਂ ਵਿੱਚ ਵੰਡੇ ਜਾਂਦੇ ਸਨ । ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਨ. ਡੀ. ਪੀ. ਐਸ. ਐਕਟ ਅਤੇ ਆਰਮਜ਼ ਐਕਟ (Arms Act) ਤਹਿਤ ਕਈ ਐਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ । ਇਸ ਪੂਰੇ ਗਿਰੋਹ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ ।

ਕੀ ਆਖਿਆ ਡੀ. ਜੀ. ਪੀ. ਪੰਜਾਬ ਨੇ

ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਸ ਨਸਿ਼ਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਵਿਰੁੱਧ ਆਪਣੀ ਜ਼ੀਰੋ-ਟੌਲਰੈਂਸ ਨੀਤੀ ‘ਤੇ ਦ੍ਰਿੜ ਹੈ । ਸੂਬੇ ਅਤੇ ਸਮਾਜ ਦੀ ਸ਼ਾਂਤੀ ਲਈ ਖ਼ਤਰਾ ਪੈਦਾ ਕਰਨ ਵਾਲੇ ਕਿਸੇ ਵੀ ਗਿਰੋਹ ਨੂੰ ਬਖਸਿ਼ਆ ਨਹੀਂ ਜਾਵੇਗਾ । ਇਸ ਪੁਲਸ ਕਾਰਵਾਈ ਨੂੰ ਸੂਬੇ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਿਰੁੱਧ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈੈ ।

Read More : ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਕੀਤੀ ਹੈਰੋਇਨ ਤੇ ਡਰੱਗ ਮਨੀ ਬਰਾਮਦ

ਪੰਜਾਬ ਸਰਕਾਰ ਨੇ ਮੌਸਮ ਮੁਤਾਬਕ ਬਦਲਿਆ ਸਕੂਲਾਂ ਦਾ ਸਮਾਂ

0
School Time

ਚੰਡੀਗੜ੍ਹ, 28 ਫਰਵਰੀ 2026 : ਪੰਜਾਬ ਸਰਕਾਰ (Punjab Government) ਨੇ ਪੰਜਾਬ ਦੇ ਸਕੂਲਾਂ ਦੇ ਸਮਾਂ ਪੰਜਾਬ ਦੇ ਬਦਲੇ ਮੌਸਮ ਦੇ ਮਿਜਾਜ ਦੇ ਮੱਦੇਨਜ਼ਰ ਬਦਲਣ ਦਾ ਇਕ ਹੁਕਮ ਜਾਰੀ ਕਰ ਦਿੱਤਾ ਗਿਆ ਹੈ ।

ਕਿਨਾਂ ਸਮਾਂ ਸਕੂਲ ਖੁੱਲ੍ਹਣ ਤੇ ਬੰਦ ਦਾ ਗਿਆ ਹੈ ਕੀਤਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਸਰਦੀਆਂ ਤੋਂ ਬਾਅਦ ਸ਼ੁਰੂ ਹੋ ਰਹੇ ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ ਸਕੂਲਾਂ ਦੇ ਸਮੇਂ ਵਿਚ ਤਬਦੀਲੀ (Change in school timings) ਕਰ ਦਿੱਤੀ ਹੈ । ਜਿਸ ਤਹਿਤ ਸਿੱਖਿਆ ਵਿਭਾਗ (Education Department) ਵਲੋਂ ਜਾਰੀ ਹੁਕਮਾਂ ਤਹਿਤ ਹੁਣ ਪ੍ਰਾਇਮਰੀ ਸਕੂਲ ਸਵੇਰੇ ਸਾਢੇ 8 ਵਜੇ ਤੋਂ ਦੁਪਹਿਰ ਦੇ ਢਾਈ ਵਜੇ ਤੱਕ ਖੁੱਲ੍ਹਣਗੇ ਜਦੋਂ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ ਸਾਢੇ 8 ਵਜੇ ਤੋਂ ਦੁਪਹਿਰ ਦਦੇ 2. 50 ਤੱਕ ਖੁੱਲ੍ਹਣਗੇ। ਨਵੇਂ ਹੁਕਮ 1 ਮਾਰਚ ਤੋਂ 31 ਮਾਰਚ ਤੱਕ ਲਾਗੂ ਰਹਿਣਗੇ ।

Read More : ਸਿੱਖਿਆ ਵਿਭਾਗ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾਏਗਾ ਤੇਲਗੂ ਭਾਸ਼ਾ: ਵਿਰੋਧ ਹੋਇਆ ਸ਼ੁਰੂ

ਇਜ਼ਰਾਇਲ ਨੇ ਈਰਾਨ ਦੀ ਰਾਜਧਾਨੀ ਤੇ ਹਮਲਾ ਕਰਕੇ ਕੀਤਾ ਧੂੰਆਂ ਧੂੰਆਂ

0
Israel

ਨਵੀਂ ਦਿੱਲੀ, 28 ਫਰਵਰੀ 2026 : ਇਜਰਾਇਲ (Israel) ਵਲੋਂ ਅੱਜ ਭਾਰਤੀ ਸਮੇਂ ਅਨੁਸਾਰ ਸਵੇਰੇ ਵੇਲੇ ਹੀ ਇਰਾਨ ਦੀ ਰਾਜਧਾਨੀ ਤਹਿਰਾਨ (Tehran) ਤੇ ਹਮਲੇ ਕਰਕੇ ਧੂੰਆਂ ਧੂੰਆਂ ਕਰ ਦਿੱਤਾ ਗਿਆ ਹੈ ।

ਇਜਰਾਇਲ ਰਖਿਆ ਬਲਾਂ ਨੇ ਹਮਲੇ ਨੂੰ ਕੀ ਦੱਸਿਆ

ਮਿਲੀ ਜਾਣਕਾਰੀ ਮੁਤਾਬਕ ਇਜ਼ਰਾਈਲ ਰੱਖਿਆ ਬਲਾਂ ਨੇ ਈਰਾਨ ‘ਤੇ ਹਮਲੇ ਨੂੰ “ਰੋਕਥਾਮ ਹਮਲਾ” ਦੱਸਿਆ । ਤਹਿਰਾਨ ਸਮੇਤ ਕਈ ਸ਼ਹਿਰਾਂ ਵਿੱਚ ਧਮਾਕੇ ਸੁਣੇ ਗਏ ਅਤੇ ਹਵਾਈ ਹਮਲੇ (Air strikes) ਦੇ ਸਾਇਰਨ ਵੱਜੇ । ਹਮਲੇ ਤੋਂ ਬਾਅਦ ਈਰਾਨ (Iran) ਨੇ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਆਪਣਾ ਹਵਾਈ ਖੇਤਰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਹੈ। ਇਜ਼ਰਾਈਲ ਵਿੱਚ ਹਵਾਈ ਹਮਲੇ ਦੇ ਸਾਇਰਨ ਅਜੇ ਵੀ ਵੱਜ ਰਹੇ ਹਨ । ਸੰਵੇਦਨਸ਼ੀਲ ਖੇਤਰਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ । ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ ।

ਈਰਾਨ ਨੇ ਹਮਲੇ ਤੋਂ ਬਾਅਦ ਸੁਪਰੀਮ ਲੀਡਰ ਨੂੰ ਭੇਜਿਆ ਸੁਰੱਖਿਅਤ ਥਾਂ ‘ਤੇ

ਇਜ਼ਰਾਈਲ ਨੇ ਈਰਾਨ ਦੀ ਰਾਜਧਾਨੀ ਤਹਿਰਾਨ (Capital Tehran) ਸਮੇਤ ਕਈ ਸ਼ਹਿਰਾਂ ‘ਤੇ ਹਮਲਾ ਕਰ ਦਿੱਤਾ ਹੈ । ਭਾਰਤੀ ਸਮੇਂ ਅਨੁਸਾਰ ਅੱਜ ਸਵੇਰੇ ਹੋਏ ਹਮਲਿਆਂ ਤੋਂ ਬਾਅਦ ਸ਼ਹਿਰਾਂ ‘ਤੇ ਧੂੰਏਂ ਦਾ ਸੰਘਣਾ ਗੁਬਾਰ ਦਿਖਾਈ ਦੇ ਰਿਹਾ ਹੈ । ਇਜ਼ਰਾਈਲੀ ਹਮਲੇ ਤੋਂ ਬਾਅਦ, ਈਰਾਨ ਦੇ ਸੁਪਰੀਮ ਲੀਡਰ ਖਮੇਨੀ ਨੂੰ ਸੁਰੱਖਿਅਤ ਸਥਾਨ ‘ਤੇ ਭੇਜ ਦਿੱਤਾ ਗਿਆ ਹੈ ।

Read More : ਪਾਕਿਸਤਾਨ-ਅਫਗਾਨਿਸਤਾਨ ਵਿਚਕਾਰ ਸ਼ੁਰੂ ਹੋਏ ਸੰਘਰਸ਼ ਦੌਰਾਨ ਹੋਈਆਂ ਸੈਂਕੜੇ ਮੌਤਾਂ

ਹਰਿਆਣਾ ਪੁਲਸ ਨੇ ਫਿਰੌਤੀ ਮੰਗਣ ਵਾਲੇ ਨੌਜਵਾਨ ਦਾ ਕੀਤਾ ਐਨਕਾਊਂਟਰ

0
Encounter

ਹਰਿਆਣਾ, 28 ਫਰਵਰੀ 2026 : ਹਰਿਆਣਾ (Haryana) ਸੂਬੇ ਦੇ ਹਾਂਸੀ ਵਿਚ ਹਾਂਸੀ ਪੁਲਸ ਵਲੋਂ ਫਿਰੌਤੀ ਮੰਗਣ ਵਾਲੇ ਇਕ ਨੌਜਵਾਨ ਦਾ ਐਨਕਾਊਂਟਰ (Encounter) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਮਾਮਲਾ

ਹਰਿਆਣਾ ਦੇ ਹਾਂਸੀ ਵਿੱਚ 50 ਲੱਖ ਦੀ ਫਿਰੌਤੀ ਮੰਗਣ ਵਾਲੇ ਬਦਮਾਸ਼ ਦਾ ਪੁਲਸ ਨੇ ਐਨਕਾਊਂਟਰ ਕੀਤਾ । ਜਾਂਚ ਦੌਰਾਨ ਮੁਲਜ਼ਮ ਅਨੁਰਾਗ ਨੂੰ ਬੀਤੀ ਰਾਤ 11: 10 ਵਜੇ ਦੇ ਕਰੀਬ ਸੁੰਦਰ ਨਹਿਰ ਦੇ ਪੁਲ ‘ਤੇ ਗੈਰ-ਕਾਨੂੰਨੀ ਹਥਿਆਰ ਬਰਾਮਦ ਕਰਨ ਲਈ ਲਿਜਾਇਆ ਗਿਆ ਸੀ । ਇਸ ਦੌਰਾਨ ਮੁਲਜ਼ਮ ਅਨੁਰਾਗ (Accused Anurag) ਨੇ ਅਚਾਨਕ ਸਪੈਸ਼ਲ ਸਟਾਫ ਟੀਮ ‘ਤੇ ਗੈਰ-ਕਾਨੂੰਨੀ ਹਥਿਆਰ (Illegal weapons) ਨਾਲ ਗੋਲੀਬਾਰੀ ਕੀਤੀ ਅਤੇ ਭੱਜਣ ਦੀ ਕੋਸਿ਼ਸ਼ ਕੀਤੀ ।

ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕਰਕੇ ਕਰ ਦਿੱਤੀ ਹੈ ਅਗਲੀ ਜਾਂਚ ਸ਼ੁਰੂ

ਪੁਲਸ ਨੇ ਸੰਜਮ ਅਤੇ ਸਵੈ-ਰੱਖਿਆ ਦਾ ਪ੍ਰਦਰਸ਼ਨ ਕਰਦੇ ਹੋਏ ਜਵਾਬੀ ਗੋਲੀਬਾਰੀ (Shooting) ਕੀਤੀ ਤੇ ਗੋਲੀ ਅਨੁਰਾਗ ਦੀ ਲੱਤ ਵਿੱਚ ਲੱਗੀ । ਜ਼ਖ਼ਮੀ ਹੋਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ । ਅਨੁਰਾਗ ਹਾਂਸੀ ਦੇ ਮਸ਼ਹੂਰ ਪਿੰਟਾ ਚਿਕਨ ਕਾਰਨਰ ‘ਤੇ ਕੰਮ ਕਰਦਾ ਹੈ । ਜ਼ਖ਼ਮੀ ਹਾਲਤ ਵਿਚ ਮੁਲਜ਼ਮ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ, ਉਸ ਨੂੰ ਬਿਹਤਰ ਇਲਾਜ ਲਈ ਹਿਸਾਰ ਰੈਫਰ ਕਰ ਦਿੱਤਾ ਗਿਆ । ਪੁਲਸ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰ ਲਏ ਹਨ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ (Legal action) ਕਰ ਰਹੀ ਹੈ ।

Read More : ਪੁਲਸ ਕਰਮਚਾਰੀਆਂ ਦੇ ਕਤਲ ਮਾਮਲੇ ਵਿਚ ਮੁਲਜਮ ਦਾ ਕੀਤਾ ਐਨਕਾਊਂਟਰ

ਵਿਜੀਲੈਂਸ ਨੇ ਕੀਤਾ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ

0
Vigilance

ਬਠਿੰਡਾ, 28 ਫਰਵਰੀ 2026 : ਪੰਜਾਬ ਵਿਚ ਭ੍ਰਿਸ਼ਟਾਚਾਰ (Corruption) ਵਿਰੁੱਧ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ (Vigilance) ਵਿਭਾਗ ਨੇ ਇਕ ਵਿਅਕਤੀ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ ।

ਕੌਣ ਹੈ ਜਿਸਨੂੰ ਵਿਜੀਲੈਂਸ ਨੇ ਕੀਤਾ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਜਿ਼ਲ੍ਹੇ ਦੇ ਪਿੰਡ ਕੋਟ ਸ਼ਮੀਰ ਵਿਖੇ ਵਿਜੀਲੈਂਸ ਵਿਭਾਗ (Vigilance Department) ਨੇ ਪਟਵਾਰੀ ਮਨਜੋਤ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ । ਉਕਤ ਪਟਵਾਰੀ ਨੇ ਜੱਦੀ ਜਾਇਦਾਦ ਦੇ ਇੰਤਕਾਲ ਕਰਨ ਦੇ ਬਦਲੇ ਰਿਸ਼ਵਤ (Bribe) ਦੀ ਮੰਗ ਕੀਤੀ ਸੀ । ਪੀੜਤ ਨੇ ਮਾਮਲੇ ਦੀ ਜਾਣਕਾਰੀ ਵਿਜੀਲੈਂਸ ਟੀਮ ਨੂੰ ਦਿੱਤੀ ।

ਕੀ ਦੱਸਿਆ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਨੇ

ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਅਮਨਦੀਪ ਸਿੰਘ ਦੇ ਮੁਤਾਬਕ, ਕੋਟ ਸ਼ਮੀਰ ਦੇ ਰਹਿਣ ਵਾਲੇ ਗਗਨਦੀਪ ਸਿੰਘ ਨੇ ਸਿ਼ਕਾਇਤ ਕੀਤੀ ਸੀ ਕਿ ਪਟਵਾਰੀ ਮਨਜੋਤ ਸਿੰਘ ਆਪਣੇ ਤਾਏ ਦੀ ਮੌਤ ਤੋਂ ਬਾਅਦ ਉਸਦੀ ਜ਼ਮੀਨ ਇੰਤਕਾਲ ਕਰਨ ਲਈ 10,000 ਰੁਪਏ ਦੀ ਮੰਗ ਕਰ ਰਿਹਾ ਸੀ । ਸਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਮੁਲਜ਼ਮ ਨੂੰ ਰਿਸ਼ਵਤ ਲੈਂਦੇ ਹੋਏ ਫੜ ਲਿਆ । ਅਧਿਕਾਰੀ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਜੇਕਰ ਕੋਈ ਹੋਰ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ ।

Read More : ਵਿਜੀਲੈਂਸ ਪੰਜਾਬ ਨੇ ਏ. ਐਸ. ਆਈ. ਕੀਤਾ ਰਿਸ਼ਵਤ ਲੈਂਦੇ ਹੋਏ ਕਾਬੂ

ਬਾਈਕ ਸਵਾਰ ਨੇ ਮਾਰੀ ਮੁਰਾਦਾਬਾਦ ਵਿਖੇ ਮਹਿਲਾ ਜੱਜ ਦੇ ਪਿਤਾ ਨੂੰ ਗੋੋਲੀ

0
Murder

ਮੁਰਾਦਾਬਾਦ, 28 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ (Uttar Pradesh) ਦੇ ਸ਼ਹਿਰ ਮੁਰਾਦਾਬਾਦ ਵਿਖੇ ਇਕ ਬਾਈਕ ਸਵਾਰ ਵਲੋਂ ਮਹਿਲਾ ਦੇ ਜੱਜ ਦੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ (Murder) ਕਰ ਦਿੱਤੀ ਗਈ ਹੈ ।

ਕੌਣ ਹੈ ਇਹ ਵਿਅਕਤੀ ਜਿਸਨੂੰ ਮਾਰੀਆਂ ਗਈਆਂ ਹਨ ਗੋਲੀਆਂ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਖੇ ਜੋ ਮਹਿਲਾ ਜੱਜ ਦੇ ਪਿਤਾ ਨੂੰ ਦਿਨ ਦਿਹਾੜੇ ਬਾਈਕ ਸਵਾਰ ਵਲੋਂ ਗੋਲੀ ਮਾਰ (Shoot) ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦਾ ਨਾਮ ਮੁਹੰਮਦ ਅਸਦ ਹੈ ਤੇ ਉਹ ਰੋਜ਼ਾ ਖੋਲ੍ਹਣ ਤੋਂ ਬਾਅਦ ਆਪਣੇ ਸਾਲੇ ਨਾਲ ਤਰਾਵੀਹ ਦੀ ਨਮਾਜ਼ ਪੜ੍ਹਨ ਲਈ ਮਸਜਿਦ ਜਾ ਰਹੇ ਸਨ ਕਿ ਉਦੋਂ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਨ੍ਹਾਂ ਦਾ ਦੂਜਾ ਸਾਲਾ ਆਇਆ ਅਤੇ ਪਿੱਛੇ ਤੋਂ ਸਿਰ ਵਿੱਚ ਗੋਲੀ ਮਾਰ ਦਿੱਤੀ ।

ਗੋਲੀ ਚਲਾਉਣ ਵਾਲਾ ਹੈ ਹਿਸਟਰੀਸ਼ੀਟਰ

ਜਾਣਕਾਰੀ ਮੁਤਾਬਕ ਜਦੋਂ ਮੁਹੰਮਦ ਅਸਦ (Muhammad Asad) ਨੂੰ ਗੋਲੀ ਲੱਗੀ ਤਾਂ ਉਹ ਇੱਕੋਦਮ ਜ਼ਮੀਨ ’ਤੇ ਡਿੱਗ ਪਏ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ । ਮੁਹੰਮਦ ਅਸਦ ਜੋ ਕਿ `ਅਲਵੀਨਾ`ਨਾਮ ਨਾਲ ਬੇਕਰੀ ਚਲਾਉਂਦੇ ਸਨ ਨਾਲ ਗੋਲੀ ਚਲਾਉਣ ਵਾਲੇ ਦਾ ਪ੍ਰਾਪਰਟੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ । ਇਥੇ ਹੀ ਬਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸਾਲਾ ਹਿਸਟਰੀਸ਼ੀਟਰ ਹੈ ।

Read More : ਸਰਦੂਲਗੜ੍ਹ ਵਿਖੇ ਅਣਪਛਾਤੇ ਹਮਲਾਵਰਾਂ ਨੇ ਕੀਤਾ ਗੋਲੀਬਾਰੀ ਕਰਕੇ ਦੋ ਦਾ ਕਤਲ