Home Blog Page 213

ਸਰਪੰਚ ਦੇ ਕਾਤਲਾਂ ਨੂੰ ਛੇਤੀ ਕੀਤਾ ਜਾਵੇ ਗ੍ਰਿਫ਼ਤਾਰ : ਭਗਵੰਤ ਮਾਨ

0
Bhagwant mann

ਚੰਡੀਗੜ੍ਹ, 5 ਜਨਵਰੀ 2026  : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਡੀ. ਜੀ. ਪੀ. ਪੰਜਾਬ ਨਾਲ ਮੀਟਿੰਗ ਕਰਕੇ ਅੰਮ੍ਰਿਤਸਰ ਵਿਖੇ ਕਤਲ ਕੀਤੇ ਗਏ ਸਰਪੰਚ ਦੇ ਕਾਤਲਾਂ (The Sarpanch’s killers) ਨੂੰ ਜਲਦ ਗ੍ਰਿਫ਼ਤਾਰ (Arrested) ਕਰਨ ਲਈ ਆਖਿਆ ਹੈ ।

ਕਿਸ ਸਰਪੰਚ ਦੀ ਕਿਵੇਂ ਹੋਈ ਸੀ ਮੌਤ

ਅੰਮ੍ਰਿਤਸਰ ਵਿਖੇ ਲੰਘੇ ਦਿਨੀਂ ਦਿਨ-ਦਿਹਾੜੇ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਨ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ । ਮੁੱਖ ਮੰਤਰੀ ਭਗਵੰਤ ਮਾਨ ਨੇ ਸਰਪੰਚ ਜਰਮਲ ਸਿੰਘ ਵਲਟੋਹਾ ਦੇ ਕਤਲ ਸਬੰਧੀ ਸਖ਼ਤ ਰੁਖ਼ ਅਪਣਾਇਆ ਹੈ । ਉਨ੍ਹਾਂ ਡੀ. ਜੀ ਪੀ. ਗੌਰਵ ਯਾਦਵ (D. G. P. Gaurav Yadav) ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਪ੍ਰਾਪਤ ਕੀਤੀ । ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਅਪਰਾਧੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ।

ਦੋ ਹਥਿਆਰਬੰਦ ਨੌਜਵਾਨਾਂ ਦੇ ਘਟਨਾ ਨੂੰ ਅੰਜਾਮ ਦੇਣ ਮੌਕੇ ਫੈਲ ਗਈ ਸੀ ਦਹਿਸ਼ਤ

ਦੋ ਹਥਿਆਰਬੰਦ ਨੌਜਵਾਨਾਂ ਨੇ ਇਸ ਭਿਆਨਕ ਘਟਨਾ ਨੂੰ ਅੰਜਾਮ ਦਿੱਤਾ ਜਦੋਂ ਸਰਪੰਚ ਮੈਰੀ ਗੋਲਡ ਰਿਜ਼ੋਰਟ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ ਅਤੇ ਮਹਿਮਾਨਾਂ ਨਾਲ ਇੱਕ ਮੇਜ਼ ‘ਤੇ ਬੈਠ ਕੇ ਖਾਣਾ ਖਾ ਰਹੇ ਸਨ । ਅਚਾਨਕ ਹੋਏ ਹਮਲੇ ਨੇ ਪੂਰੇ ਸਮਾਗਮ ਵਿੱਚ ਦਹਿਸ਼ਤ ਫੈਲਾ ਦਿੱਤੀ । ਮ੍ਰਿਤਕ ਜਰਮਲ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਵਲਟੋਹਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਮੌਜੂਦਾ ਸਰਪੰਚ ਸੀ । ਉਹ ਦੁਲਹਨ ਦੇ ਪਰਿਵਾਰ ਵੱਲੋਂ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਇਆ ਸੀ ਜਦੋਂ ਉਸਨੂੰ ਅਪਰਾਧੀਆਂ ਨੇ ਨਿਸ਼ਾਨਾ ਬਣਾਈਆਂ ।

Read More : ਮਨਰੇਗਾ ਖਤਮ ਕਰਨ ਨਾਲ ਖੁਸ ਜਾਵੇਗੀ ਰੁਜ਼ਗਾਰ ਦੀ ਗਰੰਟੀ : ਮਾਨ

ਹਰਿਦੁਆਰ ‘ਚ ਬਿਮਾਰੀ ਠੀਕ ਕਰਨ ਦਾ ਝਾਂਸਾ ਦੇ ਕੇ ਔਰਤ ਨਾਲ ਜਬਰ-ਜਨਾਹ

0
rape

ਹਰਿਦੁਆਰ, 5 ਜਨਵਰੀ 2026 : ਹਰਿਦੁਆਰ (Haridwar) ‘ਚ ਤਵੀਤ ਰਾਹੀਂ ਬੀਮਾਰੀ ਠੀਕ ਕਰਵਾਉਣ ਦਾ ਝਾਂਸਾ ਦੇ ਕੇ ਦਿੱਲੀ ਦੀ ਇਕ ਔਰਤ ਨਾਲ ਜਬਰ-ਜ਼ਨਾਹ (Rape of a woman)  ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪੀੜਤਾ ਦਾ ਦੋਸ਼ ਹੈ ਕਿ ਮੁਲਜ਼ਮ ਨੌਜਵਾਨ ਨੇ ਉਸ ਨੂੰ ਸ਼ਰਾਬ ਪਿਆ ਕੇ ਕਈ ਵਾਰ ਸਰੀਰਕ ਸ਼ੋਸ਼ਣ (Physical abuse) ਕੀਤਾ। ਪੁਲਸ ਅਨੁਸਾਰ, ਦਿੱਲੀ ਦੀ ਰਹਿਣ ਵਾਲੀ ਔਰਤ ਲੰਬੇ ਸਮੇਂ ਤੋਂ ਬੀਮਾਰ ਸੀ ।

ਕੀ ਸੀ ਸਾਰਾ ਮਾਮਲਾ

ਇਸੇ ਦੌਰਾਨ ਦਿੱਲੀ ਨਿਵਾਸੀ ਸੋਨੂੰ ਸਿੰਘ ਔਰਤ ਦੇ ਸੰਪਰਕ ਵਿਚ ਆਇਆ । ਮੁਲਜ਼ਮ ਨੇ ਉਸ ਨੂੰ ਭਰੋਸਾ ਦਿੱਤਾ ਕਿ ਹਰਿਦੁਆਰ ਵਿਚ ਵਿਸ਼ੇਸ਼ ਤਵੀਤ ਬਣਵਾਉਣ ਨਾਲ ਉਸ ਦੀ ਬੀਮਾਰੀ ਠੀਕ ਹੋ ਜਾਵੇਗੀ । ਇਸ ਤੋਂ ਬਾਅਦ ਸੋਨੂੰ ਸਿੰਘ ਉਸ ਨੂੰ ਹਰਿਦੁਆਰ ਲੈ ਆਇਆ । ਦੋਸ਼ ਹੈ ਕਿ ਉੱਥੇ ਮੁਲਜ਼ਮ ਨੇ ਔਰਤ ਨੂੰ ਸ਼ਰਾਬ ਪਿਆਈ ਅਤੇ ਨਸ਼ੇ ਦੀ ਹਾਲਤ ਵਿਚ ਉਸ ਨਾਲ ਜਬਰ-ਜਨਾਹ (Rape) ਕੀਤਾ । ਵਿਰੋਧ ਕਰਨ ‘ਤੇ ਮੁਲਜ਼ਮ ਨੇ ਉਸ ‘ਤੇ ਵਿਆਹ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ । ਬਾਅਦ ਵਿਚ ਉਹ ਕਿਤੋਂ ਤਵੀਤ ਲਿਆ ਕੇ ਔਰਤ ਨੂੰ ਵਾਪਸ ਦਿੱਲੀ ਲੈ ਗਿਆ । ਔਰਤ ਦਾ ਦੋਸ਼ ਹੈ ਕਿ ਘਟਨਾ ਤੋਂ ਬਾਅਦ ਮੁਲਜ਼ਮ ਲਗਾਤਾਰ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਿਹਾ ਹੈ ।

Read More : ਵਿਆਹੁਤਾ ਔਰਤ ਨਾਲ ਫਰੀਦਾਬਾਦ `ਚ ਕੀਤਾ ਗਿਆ ਜ਼ਬਰ ਜਨਾਹ

ਸੰਘਣੀ ਧੁੰਦ ਕਾਰਨ ਵਾਪਰੇ ਸੜਕੀ ਹਾਦਸਿਆਂ ਵਿਚ ਪੰਜ ਦੀ ਮੌਤ ਕਈ ਜ਼ਖ਼ਮੀ

0
Road Accident

ਉਤਰ ਪ੍ਰਦੇਸ਼, 5 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਵਿਚ ਵੀ ਪੈ ਰਹੀ ਸੰਘਣੀ ਧੁੰਦ ਦੇ ਚਲਦਿਆਂ 9 ਵਾਹਨਾਂ (Vehicles) ਦੇ ਆਪਸ ਵਿਚ ਟਕਰਾਉਣ (Collision) ਕਾਰਨ ਪੰਜ ਦੀ ਮੌਤ ਤੇ ਕਈਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ ।

ਦੋ ਪਹੀਆ ਵਾਹਨ ਤੇ ਚਾਰ ਪਹੀਆ ਵਾਹਨ ਨਾਲ ਟਕਰਾਉਣ ਕਾਰਨ ਮਾਂ ਪੁੱਤ ਜ਼ਖ਼ਮੀ

ਮੁਜ਼ੱਫ਼ਰਨਗਰ ਵਿਖੇ ਧੁੰਦ ਕਾਰਨ ਹਾਈਵੇਅ ‘ਤੇ ਇੱਕ ਮੋਟਰ ਸਾਈ ਕਸ ਵਾਰ ਮਾਂ ਪੁੱਤ ਪਿੱਛੇ ਤੋਂ ਆ ਰਹੀ ਇੱਕ ਟਰੈਕਟਰ-ਟਰਾਲੀ ਨਾਲ ਟਕਰਾ ਗਏ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ । ਇਸੇ ਤਰ੍ਹਾਂ ਨਈ ਮੰਡੀ ਥਾਣਾ ਖੇਤਰ ਵਿੱਚ ਵਾਪਰੇ ਇਸ ਹਾਦਸੇ (Accidents) ਵਿੱਚ ਇੱਕ ਮਾਂ, ਪਿਤਾ ਅਤੇ ਧੀ ਦੀ ਮੌਤ ਹੋ ਗਈ । ਪੁੱਤਰ ਗੰਭੀਰ ਜ਼ਖ਼ਮੀ ਹੈ ।  ਮ੍ਰਿਤਕਾਂ ਦੀ ਪਛਾਣ ਸੋਨੂੰ (38), ਉਸ ਦੀ ਪਤਨੀ ਰਾਧਿਕਾ (27) ਅਤੇ ਧੀ ਰੀਆ (10) ਵਜੋਂ ਹੋਈ ਹੈ, ਜੋ ਕਿ ਜਡੌਦਾ ਪਿੰਡ ਦੇ ਵਸਨੀਕ ਸਨ । ਉਨ੍ਹਾਂ ਦਾ ਪੁੱਤਰ ਕੱਲੂ (6) ਜ਼ਖ਼ਮੀ ਹੋ ਗਿਆ ।

ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਅੱਧਾ ਦਰਜਨ ਹੋਰ ਜ਼ਖ਼ਮੀ

ਇਸੇ ਤਰ੍ਹਾਂ ਆਗਰਾ ਵਿਖੇ ਵੀ ਧੁੰਦ ਕਾਰਨ ਇਰਾਦਤ ਨਗਰ ਥਾਣਾ ਖੇਤਰ ਵਿੱਚ ਆਗਰਾ-ਗਵਾਲੀਅਰ ਸੜਕ ‘ਤੇ ਸੱਤ ਵਾਹਨ ਆਪਸ ਵਿੱਚ ਟਕਰਾ ਗਏ । ਖਾਰੀ ਨਦੀ ਦੇ ਨੇੜੇ ਘੱਟ ਦ੍ਰਿਸ਼ਟੀ ਕਾਰਨ, ਪੰਜ ਟਰੱਕ ਅਤੇ ਦੋ ਕਾਰਾਂ ਇੱਕ ਤੋਂ ਬਾਅਦ ਇੱਕ ਟਕਰਾ ਗਈਆਂ । ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਅੱਧਾ ਦਰਜਨ ਹੋਰ ਜ਼ਖ਼ਮੀ ਹੋ ਗਏ ।

Read More : ਸੜਕ ਹਾਦਸੇ ਵਿਚ ਦੋ ਦੋਸਤਾਂ ਦੀ ਹੋਈ ਮੌਤ

ਤ੍ਰਿਪੁਰਾ ‘ਚ 100 ਕਰੋੜ ਰੁਪਏ ਦੇ ਗਾਂਜੇ ਦੇ ਪੌਦੇ ਨਸ਼ਟ ਕੀਤੇ

0
Marijuana plants

ਅਗਰਤਲਾ, 5 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਤ੍ਰਿਪੁਰਾ (Tripura) ‘ਚ ਸਿਪਾਹੀਜਾਲਾ ਜ਼ਿਲੇ ਦੀਆਂ ਵੱਖ-ਵੱਖ ਥਾਵਾਂ ‘ਤੇ 100 ਕਰੋੜ ਰੁਪਏ ਦੀ ਕੀਮਤ ਦੇ ਗਾਂਜੇ (Cannabis) ਦੇ ਕੁੱਲ 19 ਲੱਖ ਪੌਦਿਆਂ ਨੂੰ ਨਸ਼ਟ (Destroy the plants) ਕੀਤਾ ਗਿਆ ਹੈ । ਸੂਬਾ ਪੁਲਸ, ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਅਤੇ ਤ੍ਰਿਪੁਰਾ ਸਟੇਟ ਰਾਈਫਲਜ਼ (ਟੀ. ਐੱਸ. ਆਰ.) ਦੀ ਸਾਂਝੀ ਟੀਮ ਨੇ ਇਹ ਮੁਹਿੰਮ ਚਲਾਈ ।

600 ਕਰਮਚਾਰੀਆਂ ਦੀ ਸਾਂਝੀ ਫੋਰਸ ਨੇ ਚਲਾਈ ਸੀ ਮੁਹਿੰਮ

ਪ੍ਰਾਪਤ ਸੂਚਨਾ ਦੇ ਆਧਾਰ ‘ਤੇ 600 ਕਰਮਚਾਰੀਆਂ ਦੀ ਸਾਂਝੀ ਫੋਰਸ ਨੇ ਉੱਤਰੀ ਤੇ ਦੱਖਣੀ ਕਲਮਚੌਰਾ, ਆਨੰਦਪੁਰ ਅਤੇ ਘਾਟੀਗੜ੍ਹ ਖੇਤਰਾਂ ‘ਚ 650 ਏਕੜ ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਗਾਂਜਾ-ਵਿਰੋਧੀ ਮੁਹਿੰਮ ਚਲਾਈ । ਸਿਪਾਹੀਜਾਲਾ ਜ਼ਿਲੇ ਦੇ ਵਧੀਕ ਪੁਲਸ ਸੁਪਰਡੈਂਟ ਰਾਜੀਬ ਸੂਤਰਧਾਰ (Additional Superintendent of Police Rajib Sutrdhar) ਨੇ ਕਿਹਾ ਕਿ ਗਾਂਜਾ-ਵਿਰੋਧੀ ਮੁਹਿੰਮ ਜਾਰੀ ਰਹੇਗੀ ।” ਸੋਨਾਮੁਰਾ ਥਾਣੇ ਦੇ ਇੰਚਾਰਜ ਤਪਨ ਦਾਸ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਗਾਂਜਾ ਉਗਾਇਆ ਸੀ। ਇਸ ਮਾਮਲੇ ‘ਚ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ।

Read More : ਪੰਜਾਬ ਪੁਲਸ ਨੇ ਰਾਜ ਭਰ ਵਿੱਚ 391 ਡਰੱਗ ਹੌਟਸਪੌਟਾਂ ’ਤੇ ਕੀਤੀ ਛਾਪੇਮਾਰੀ

ਐਲਨ ਮਸਕ ਦਾ ‘ਐਕਸ’ ਗ਼ੈਰ-ਕਾਨੂੰਨੀ ਕੰਟੈਂਟ ਹਟਾਏਗਾ

0
Elon Musk

ਨਵੀਂ ਦਿੱਲੀ, 5 ਜਨਵਰੀ 2026 : ਐਲਨ ਮਸਕ (Elon Musk) ਦੀ ਮਾਲਕੀ ਵਾਲੇ ਸੋਸ਼ਲ ਮੀਡੀਆ ਮੰਚ ‘ਐਕਸ’ (Social media platform ‘X’) ਗ਼ੈਰ-ਕਾਨੂੰਨੀ ਕੰਟੈਂਟ ਨੂੰ ਹਟਾਏਗਾ ਅਤੇ ਅਜਿਹੇ ਕੰਟੈਂਟ ਅਪਲੋਡ ਕਰਨ ਵਾਲੇ ਖਾਤਿਆਂ ‘ਤੇ ਸਥਾਈ ਤੌਰ ‘ਤੇ ਪਾਬੰਦੀ ਲਾਵੇਗੀ ।

ਉਲੰਘਣਾ ਕਰਨ ਵਾਲਿਆਂ ‘ਤੇ ਲੱਗੇਗੀ ਸਥਾਈ ਪਾਬੰਦੀ

‘ਐਕਸ’ ਨੇ ਐਤਵਾਰ ਨੂੰ ਦੱਸਿਆ ਕਿ ਉਹ ਲੋੜ ਅਨੁਸਾਰ ਸਥਾਨਕ ਸਰਕਾਰਾਂ ਨਾਲ ਮਿਲ ਕੇ ਕੰਮ ਕਰੇਗਾ । ਕੰਪਨੀ ਦੇ ਗਲੋਬਲ ਸਰਕਾਰੀ ਮਾਮਲਿਆਂ ਦੇ ਖਾਤੇ ਤੋਂ ਇਹ ਬਿਆਨ ਜਾਰੀ ਕੀਤਾ ਗਿਆ । ਇਸ ਤੋਂ ਪਹਿਲਾਂ ਕੰਪਨੀ ਨੇ ਕਿਹਾ ਸੀ ਕਿ ਮੰਚ ਦੀ ਏ. ਆਈ. ਸੇਵਾ ‘ਗੋਕ’ ਦੀ ਵਰਤੋਂ ਕਰ ਕੇ ਗ਼ੈਰ-ਕਾਨੂੰਨੀ ਕੰਟੈਂਟ ਬਣਾਉਣ ਵਾਲਿਆਂ ਵਿਰੁੱਧ ਵੀ ਉਹੀ ਕਾਰਵਾਈ ਕੀਤੀ ਜਾਵੇਗੀ, ਜੋ ਗ਼ੈਰ-ਕਾਨੂੰਨੀ ਕੰਟੈਂਟ ਅਪਲੋਡ ਕਰਨ ਵਾਲਿਆਂ ‘ਤੇ ਕੀਤੀ ਜਾਂਦੀ ਹੈ । ਮਸਕ ਨੇ “ਗ਼ਲਤ ਤਸਵੀਰਾਂ ਬਾਰੇ ਇਕ ਪੋਸਟ ਦੇ ਜਵਾਬ ‘ਚ ‘ਐਕਸ’ ‘ਤੇ ਕਹਾ, “ਗ਼ੈਰ-ਕਾਨੂੰਨੀ ਕੰਟੈਂਟ ਬਣਾਉਣ ਲਈ ਗ੍ਰੋਕ ਦੀ ਵਰਤੋਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਉਹੀ ਨਤੀਜੇ ਭੁਗਤਣੇ ਪੈਣਗੇ, ਜੋ ਗ਼ੈਰ-ਕਾਨੂੰਨੀ ਕੰਟੈਂਟ ਅਪਲੋਡ ਕਰਨ ਵਾਲਿਆਂ ਨਾਲ ਹੁੰਦਾ ਹੈ ।

ਗ਼ੈਰ-ਕਾਨੂੰਨੀ ਕੰਟੈਸਟ ਬਣਾਉਣ ਅਪਲੋਡ ਕਰਨ ਵਾਲਿਆਂ ਦਿੱਤੀ ਜਾਵੇਗੀ ਇੱਕੋ ਜਿਹੀ ਸਜ਼ਾ

‘ਐਕਸ’ ਦੇ ਗਲੋਬਲ ਸਰਕਾਰੀ ਮਾਮਲਿਆਂ ਦੇ ਵਿਭਾਗ ਨੇ ਗ਼ੈਰ-ਕਾਨੂੰਨੀ ਕੰਟੈਂਟ (Illegal content) ‘ਤੇ ਮਸਕ ਦੇ ਰੁਖ਼ ਨੂੰ ਦੁਹਰਾਇਆ । ਇਸ ‘ਚ ਕਿਹਾ ਗਿਆ, “ਅਸੀਂ ‘ਐਕਸ’ ‘ਤੇ ਬਾਲ ਜਿਨਸੀ ਸ਼ੋਸ਼ਣ ਕੰਟੈਂਟ ਸਮੇਤ ਗ਼ੈਰ-ਕਾਨੂੰਨੀ ਕੰਟੈਂਟ ਵਿਰੁੱਧ ਕਾਰਵਾਈ ਕਰਦੇ ਹਾਂ, ਇਸ ਨੂੰ ਹਟਾ ਕੇ, ਖਾਤਿਆਂ ਨੂੰ ਸਥਾਈ ਤੌਰ ‘ਤੇ ਸਸਪੈਂਡ ਕਰ ਕੇ ਅਤੇ ਲੋੜ ਪੈਣ ‘ਤੇ ਸਥਾਨਕ ਸਰਕਾਰਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰਦੇ ਹਾਂ । ਇਸ ’ਚ ਅੱਗੇ ਕਿਹਾ ਗਿਆ ਕਿ ਗ਼ੈਰ-ਕਾਨੂੰਨੀ ਕੰਟੈਂਟ ਬਣਾਉਣ ਲਈ ਗ੍ਰੀਕ ਦੀ ਵਰਤੋਂ ਕਰਨ ਜਾਂ ਉਸ ਨੂੰ ਪ੍ਰਮੋਟ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਉਹੀ ਸਜ਼ਾ ਮਿਲੇਗੀ ਜੋ ਅਜਿਹੇ ਕੰਟੈਂਟ ਅਪਲੋਡ ਕਰਨ ਵਾਲਿਆਂ ਨੂੰ ਦਿੱਤੀ ਜਾਂਦੀ ਹੈ ।

Read More : ਕੇਂਦਰ ਸਰਕਾਰ ਦਾ ਐਲਨ ਮਸਕ ਦੀ ਕੰਪਨੀ ਨੂੰ ਨਿਰਦੇਸ਼

ਪਾਕਿਸਤਾਨੀ ਪੁਲਸ ਨੇ ਕੀਤਾ ਸਰਬਜੀਤ ਕੌਰ ਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ

0
Sarabjit Kaur

ਅੰਮ੍ਰਿਤਸਰ, 5 ਜਨਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਅਧਿਕਾਰੀਆਂ ਨੇ ਭਾਰਤੀ ਸਿੱਖ ਸ਼ਰਧਾਲੂ ਸਰਬਜੀਤ ਕੌਰ (Sarabjit Kaur) ਜਿਸਨੇ ਪਾਕਿਸਤਾਨ (pakistan) ਵਿੱਚ ਵਿਆਹ ਕੀਤਾ ਸੀ, ਨੂੰ ਉਸਦੇ ਪਾਕਿਸਤਾਨੀਪਤੀ ਨਾਸਿਰ ਹੁਸੈਨ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ ।

ਕੀ ਸੀ ਮਾਮਲਾ

ਸਰਬਜੀਤ ਕੌਰ ਜੋ ਕਿ 4 ਨਵੰਬਰ 2025 ਨੂੰ ਗੁਰੂ ਨਾਨਕ ਦੇਵ ਜੀ (guru nanak dev ji) ਦੇ ਜਨਮ ਦਿਹਾੜੇ ਲਈ ਸਿੱਖ ਸ਼ਰਧਾਲੂਆਂ ਦੇ ਇੱਕ ਜੱਥੇ ਨਾਲ ਪਾਕਿਸਤਾਨ ਚਲੀ ਗਈ ਸੀ ਅਤੇ ਇੱਕ ਸਥਾਨਕ ਨੌਜਵਾਨ ਨਾਸਿਰ ਹੁਸੈਨ ਨਾਲ ਵਿਆਹ ਕੀਤਾ ਨੇ ਵਿਆਹ ਤੋਂ ਬਾਅਦ ਨੂਰ ਹੁਸੈਨ ਨਾਮ ਅਪਣਇਆ ।

ਪੀ. ਐਸ. ਜੀ. ਪੀ. ਸੀ. ਦੇ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਅਨੁਸਾਰ ਇੰਟੈਲੀਜੈਂਸ ਬਿਊਰੋ ਅਤੇ ਸਥਾਨਕ ਪੁਲਸ ਦੀ ਇੱਕ ਸਾਂਝੀ ਟੀਮ ਨੇ 4 ਜਨਵਰੀ 2026 ਨੂੰ ਨਨਕਾਣਾ ਸਾਹਿਬ ਦੇ ਪਿੰਡ ਪੇਹਰੇ ਵਾਲੀ ਵਿੱਚ ਉਕਤ ਕਾਰਵਾਈ ਕੀਤੀ । ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਸਰਕਾਰ ਨੇ ਸਰਬਜੀਤ ਕੌਰ ਨੂੰ ਭਾਰਤ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ।

Read More : ਪਾਕਿਸਤਾਨ ਦਾਖਲ ਹੋਏ ਪੰਜਾਬੀ ਨੌਜਵਾਨ ਨੂੰ ਪਾਕਿਸਤਾਨੀ ਰੇਂਜਰਸ ਨੇ ਕੀਤਾ ਗ੍ਰਿਫ਼ਤਾਰ

ਊਧਵ ਠਾਕਰੇ ਨੇ 3 ਲੱਖ ਕਰੋੜ ਰੁਪਏ ਦਾ ‘ਘਪਲਾ’ ਕੀਤਾ : ਭਾਜਪਾ ਆਗੂ ਦਾ ਦੋਸ਼

0
Uddhav Thackeray

ਮੁੰਬਈ, 5 ਜਨਵਰੀ 2026 : ਭਾਰਤੀ ਜਨਤਾ ਪਾਰਟੀ (Bharatiya Janata Party) (ਭਾਜਪਾ) ਦੇ ਆਗੂ ਅਮਿਤ ਸਾਟਮ (Amit Satam) ਨੇ ਸ਼ਿਵ ਸੈਨਾ (ਯੂ. ਬੀ. ਟੀ.) ਦੇ ਪ੍ਰਧਾਨ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਉਧਵ ਠਾਕਰੇ (Uddhav Thackeray) ‘ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ‘ਤੇ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ‘ਚ ਸ਼ਾਮਲ ਹੋਣ ਦਾ ਦੋਸ਼ ਲਾਇਆ।

ਸਾਟਮ ਦੀਆਂ ਇਹ ਟਿੱਪਣੀਆਂ ਠਾਕਰੇ ਦੇ ‌ਕਿਸ ਦਾਅਵੇ ਦਰਮਿਆਨ ਆਈਆਂ ਹਨ

ਇਸ ਦੇ ਨਾਲ ਹੀ ਸਾਟਮ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਟਿੱਪਣੀਆਂ ਰਾਹੀਂ ‘ਮਰਾਠੀ ਭਾਈਚਾਰੇ ਦਾ ਅਪਮਾਨ’ ਕੀਤਾ ਹੈ । ਸਾਟਮ ਦੀਆਂ ਇਹ ਟਿੱਪਣੀਆਂ ਠਾਕਰੇ ਦੇ ਉਸ ਦਾਅਵੇ ਦਰਮਿਆਨ ਆਈਆਂ ਹਨ ਕਿ ਜੇਕਰ ਬ੍ਰਿਹਨ ਮੁੰਬਈ ਮਿਊਂਸੀਪਲ ਕਾਰਪੋਰੇਸ਼ਨ (Brihan mumbai Municipal Corporation) (ਬੀ. ਐੱਮ. ਸੀ.) ਦਾ ਖਰਚਾ ਬਜਟ 15,000 ਕਰੋੜ ਰੁਪਏ ਸੀ, ਤਾਂ ਵੱਖ-ਵੱਖ ਕੰਮਾਂ ਲਈ ਠੇਕੇਦਾਰਾਂ ਨੂੰ ਪੇਸ਼ਗੀ ਵਜੋਂ ਦਿੱਤੀ ਜਾਣ ਵਾਲੀ ਰਾਸ਼ੀ ਤਿੰਨ ਲੱਖ ਕਰੋੜ ਰੁਪਏ ਹੈ, ਜੋ ਕਿ ਇਕ ‘ਘਪਲਾ’ ਹੈ ।

ਸਾਟਮ ਨੇ ਕੀਤੀ ਠਾਕਰੇ ਦੇ ਇਕ ਤਾਜ਼ਾ ਵਿਅੰਗ ਦੀ ਸਖ਼ਤ ਨਿੰਦਾ

ਉਨ੍ਹਾਂ ਦੋਸ਼ ਲਾਇਆ ਕਿ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਲਈ ਰਿਸ਼ਵਤ ਦੇ ਪੈਸੇ ਦੀ ਵਰਤੋਂ ਕੀਤੀ ਜਾ ਰਹੀ ਹੈ । ਭਾਜਪਾ ਦੀ ਮੁੰਬਈ ਇਕਾਈ ਦੇ ਪ੍ਰਧਾਨ ਸਾਟਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਠਾਕਰੇ 3 ਲੱਖ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਸਨ । ਸਾਟਮ ਨੇ ਠਾਕਰੇ ਦੇ ਇਕ ਤਾਜ਼ਾ ਵਿਅੰਗ ਦੀ ਵੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਟਿੱਪਣੀ ਨਿੱਜੀ ਅਪਮਾਨ ਨਹੀਂ, ਸਗੋਂ ਹਰ ਮਰਾਠੀ ਵਿਅਕਤੀ ਦਾ ਅਪਮਾਨ ਹੈ । ਸਾਟਮ ਨੇ ਦਾਅਵਾ ਕੀਤਾ ਕਿ ਭਾਵੇਂ ਪਿਛਲੇ 10 ਸਾਲਾਂ ‘ਚ ਸੜਕਾਂ ‘ਤੇ 21,000 ਕਰੋੜ ਰੁਪਏ ਖਰਚ ਕੀਤੇ ਗਏ ਸਨ ਪਰ ਸ਼ਹਿਰ ਦੀ ਹਾਲਤ ਅਜਿਹੀ ਸੀ ਕਿ ‘ਇਹ ਦੱਸਣਾ ਮੁਸ਼ਕਲ ਸੀ ਕਿ ਸੜਕਾਂ ‘ਤੇ ਟੋਏ ਹਨ ਜਾਂ ਟੋਇਆਂ ਦੇ ਅੰਦਰ ਸੜਕਾਂ ਹਨ’ ।

Read More : ਸੰਘ ਨੂੰ ਭਾਜਪਾ ਦੀ ਐਨਕ ਨਾਲ ਵੇਖਣਾ `ਬਹੁੱਤ ਵੱਡੀ ਗਲਤੀ` : ਭਾਗਵਤ

 

ਕੁੜੀ ਵਾਲਿਆਂ ਨੇ ਕੀਤੀ ਨੌਜਵਾਨ ਦੀ ਘਰ ਬੁਲਾ ਕੇ ਕੁੱਟਮਾਰ

0
Murder

ਪਠਾਨਕੋਟ, 5 ਜਨਵਰੀ 2026 : ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਕੋਟਲੀ (Kotli village of Pathankot) ਵਿਖੇ ਪਿੰਡ ਚੇਲਾ ਆਮ ਦੇ ਇਕ ਨੌਜਵਾਨਦੀ ਪਿੰਡ ਕੋਟਲੀ ਦੀ ਕੁੜੀ ਨਾਲ ਪਿਛਲੇ 7 ਸਾਲ ਤੋਂ ਰਿਸ਼ਤੇ ’ਚ ਹੋਣ ਦੇ ਚਲਦਿਆਂ ਘਰ ਬੁਲਾ ਕੇ ਕੁੱਟਮਾਰ (Beating) ਕੀਤੀ ।

ਕੁੱਟਮਾਰ ਕਰਨ ਦੇ ਚਲਦਿਆਂ ਹਸਪਤਾਲ ਵਿਚ ਹੋਈ ਨੌਜਵਾਨ ਦੀ ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਦੀ ਕੁੜੀ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੇ ਕੁੱਟਮਾਰ ਕੀਤੀ ਦੀ ਇਲਾਜ ਦੌਰਾਨ ਪਠਾਨਕੋਟ ਦੇ ਨਿੱਜੀ ਹਸਪਤਾਲ ਵਿਖੇ ਮੌਤ (Death) ਹੋ ਗਈ ਹੈ । ਮ੍ਰਿਤਕ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤ ਸੀ ਜੋ ਕਿ ਪਿਛਲੇ ਸੱਤ ਸਾਲ ਤੋਂ ਪਿੰਡ ਕੋਟਲੀ ਦੀ ਕੁੜੀ ਦੇ ਨਾਲ ਰਿਲੇਸ਼ਨ ਵਿਚ ਸੀ ਅਤੇ ਉਸ ਦੇ ਪਰਿਵਾਰ ਦੀ ਹਰ ਜ਼ਰੂਰਤ ਨੂੰ ਪੂਰਾ ਕਰਦਾ ਸੀ ।

‌ਮ੍ਰਿਤਕ ਲੜਕੇ ਪਰਿਵਾਰਕ ਮੈਂਬਰਾਂ ਨੇ ਕੀਤੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ

ਉਨ੍ਹਾਂ ਦੋਸ਼ ਲਗਾਇਆ ਕਿ ਬੀਤੇ ਕੱਲ੍ਹ ਲੜਕੀ ਦੇ ਪਰਿਵਾਰ ਨੇ ਉਸ ਨੂੰ ਆਪਣੇ ਘਰ ਬੁਲਾਇਆ । ਜਦ ਉਨ੍ਹਾਂ ਦਾ ਮੁੰਡਾ ਲੜਕੀ ਦੇ ਘਰ ਗਿਆ ਤਾਂ ਉਸ ਦੇ ਪਰਿਵਾਰ ਨੇ ਉਸ ਨੂੰ ਘਰ ਵਿਖੇ ਕੈਦ ਕਰ ਲਿਆ, ਜਿਸ ਦੀ ਜਾਣਕਾਰੀ ਖੁਦ ਮ੍ਰਿਤਕ (Dead) ਨੇ ਫੋਨ ਕਰੇ ਆਪਣੇ ਪਿਤਾ ਨੂੰ ਦਿੱਤੀ, ਜਦੋਂ ਉਹ ਲੜਕੀ ਦੇ ਘਰ ਪਹੁੰਚੇ ਤਾਂ ਉਸ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ । ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਪਠਾਨਕੋਟ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ (Treatment) ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਆਰੋਪੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ।

Read More : ਪਿਹੋਵਾ ’ਚ ਟੋਲ ਪਲਾਜਾ ਮੁਲਾਜਮਾਂ ਨੇ ਕੀਤੀ ਸਿੱਖ ਨੌਜਵਾਨ ਨਾਲ ਕਥਿਤ ਕੁੱਟਮਾਰ

ਫਲਾਈਟ ‘ਚ ਪਾਵਰ ਬੈਂਕ ਦੀ ਵਰਤੋਂ ‘ਤੇ ਲੱਗੀ ਪਾਬੰਦੀ

0
power banks in flights

ਨਵੀਂ ਦਿੱਲੀ, 5 ਜਨਵਰੀ 2026 : ਹਵਾਈ ਯਾਤਰਾ (Air travel) ਦੌਰਾਨ ਪਾਵਰ ਬੈਂਕ ਦੀ ਵਰਤੋਂ ਕਰਨ ‘ਤੇ ਹੁਣ ਪਾਬੰਦੀ (Ban) ਲਗਾ ਦਿੱਤੀ ਗਈ ਹੈ । ਇਹ ਧਿਆਨ ਦੇਣ ਯੋਗ ਹੈ ਕਿ ਅਕਤੂਬਰ ਵਿਚ ਦਿੱਲੀ ਹਵਾਈ ਅੱਡੇ ‘ਤੇ ਇੰਡੀਗੋ ਦੀ ਫਲਾਈਟ ਵਿਚ ਇਕ ਯਾਤਰੀ ਦੇ ਪਾਵਰ ਬੈਂਕ ਵਿਚ ਅੱਗ ਲੱਗ ਗਈ ਸੀ । ਇਸ ਲਈ ਡੀ. ਜੀ. ਸੀ. ਏ. ਨੇ ਹੁਣ ਸਖਤ ਕਦਮ ਚੁੱਕੇ ਹਨ ।

ਪਾਵਰ ਬੈਂਕ ਲਿਜਾਏ ਜਾ ਸਕਣਗੇ ਹੈਂਡ ਬੈਗੇਜ ਵਿਚ ਹੀ ਨਾਲ

ਨਵੇਂ ਨਿਯਮ ਦੇ ਅਨੁਸਾਰ ਫਲਾਈਟ ਦੌਰਾਨ ਤੁਸੀਂ ਪਾਵਰ ਬੈਂਕ (Power bank) ਨੂੰ ਜਹਾਜ਼ ਦੀ ਸੀਟ ਵਿਚ ਲੱਗੇ ਪਾਵਰ ਸਾਕਟ ਨਾਲ ਨਹੀਂ ਜੋੜ ਸਕਦੇ । ਇਸਦੇ ਇਲਾਵਾ ਪਾਵਰ ਬੈਂਕ ਹੈਂਡ ਬੈਗੇਜ ਵਿਚ ਹੀ ਨਾਲ ਲਿਜਾਏ ਜਾ ਸਕਣਗੇ । ਚੈੱਕ-ਇਨ ਬੈਗੇਜ ਵਿਚ ਇਨ੍ਹਾਂ ਨੂੰ ਰੱਖਣਾ ਮਨਾ ਹੈ । ਇਸ ਦੇ ਇਲਾਵਾ ਹਵਾਈ, ਯਾਤਰਾ ਵਿਚ ਆਪਣੇ ਨਾਲ ਸਿਰਫ 100 ਵਾਟ-ਆਵਰ ਤੋਂ ਘੱਟ ਸਮਰੱਥਾ ਵਾਲੇ ਪਾਵਰ ਬੈਂਕ ਦੇ ਨਾਲ ਹੀ ਯਾਤਰਾ ਕੀਤੀ ਜਾ ਸਕੇਗੀ ।

ਭਾਵ ਤੁਸੀਂ 27,000 ਐੱਮ. ਏ. ਐੱਚ. ਤੋਂ ਵੱਡੇ ਪਾਵਰ ਬੈਂਕ ਨਾਲ ਲੈ ਕੇ ਫਲਾਈਟ ਵਿਚ ਨਹੀਂ ਜਾ ਸਕਦੇ । ਇਸ ਦੇ ਨਾਲ ਹੀ ਏਅਰਲਾਈਨਜ਼ ਹੁਣ ਤੋਂ ਫਲਾਈਟ ਵਿਚ ਐਲਾਨ ਕਰਨਗੀਆਂ ਕਿ ਕਿਸੇ ਵੀ ਇਲੈਕਟ੍ਰਾਨਿਕ ਡਿਵਾਈਸ (Electronic device) ਨਾਲ ਗਰਮੀ, ਧੂੰਆਂ ਜਾਂ ਅਜੀਬ ਬਦਬੂ ਆਉਣ ‘ਤੇ ਕੈਬਿਨ ਕਰੂ ਨੂੰ ਸੂਚਿਤ ਕਰਨ ।

Read More : ਇੰਡੀਗੋ `ਤੇ ਐਕਸ਼ਨ ਲੈਂਦਿਆਂ 4 ਫਲਾਈਟ ਆਪ੍ਰੇਸ਼ਨ ਇੰਸਪੈਕਟਰ ਮੁਅੱਤਲ

ਭਾਰਤ ਦੇ ਦੋ ਸੂਬਿਆਂ ਵਿਚ ਆਏ ਭੂਚਾਲ ਦੇ ਝਟਕੇ

0
Earthquake

ਅਸਾਮ, 5 ਜਨਵਰੀ 2026 : ਭਾਰਤ ਦੇਸ਼ ਦੇ ਦੋ ਉਤਰ ਪੂਰਬੀ ਸੂਬਿਆਂ ਅਸਾਮ ਅਤੇ ਤ੍ਰਿਪੁਰਾ (Assam and Tripura) ਵਿਖੇ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਦੱਸਣਯੋਗ ਹੈ ਕਿ ਹਾਲ ਹੀ ਦੇ ਸਮੇਂ ਵਿੱਚ ਭਾਰਤ ਸਮੇਤ ਦੁਨੀਆ ਭਰ ਵਿੱਚ ਭੂਚਾਲਾਂ (Earthquakes) ਦੀਆਂ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ । ਕਈ ਦੇਸ਼ਾਂ ਵਿੱਚ, ਭੂਚਾਲ ਇੰਨੇ ਭਿਆਨਕ ਆਏ ਕਿ ਉਨ੍ਹਾਂ ਕਾਰਨ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਹੋਈਆਂ। ਇਸ ਕਾਰਨ ਲੋਕਾਂ ਵਿੱਚ ਭੂਚਾਲਾਂ ਦਾ ਡਰ ਵਧਦਾ ਜਾ ਰਿਹਾ ਹੈ ।

ਭੂਚਾਲ ਦੀ ਤੀਬਰਤਾ ਮਾਪੀ ਗਈ ਰਿਆਕਾਰ ਪੈਮਾਨੇ ਤੇ 3. 9

ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (National Seismological Center) ਨੇ ਪਹਿਲਾਂ ਤ੍ਰਿਪੁਰਾ ਵਿੱਚ ਆਏ ਭੂਚਾਲ ਬਾਰੇ ਜਾਣਕਾਰੀ ਜਾਰੀ ਕੀਤੀ । ਕੇਂਦਰ ਨੇ ਦੱਸਿਆ ਕਿ ਸੋਮਵਾਰ ਨੂੰ ਤ੍ਰਿਪੁਰਾ ਦੇ ਗੋਮਤੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.9 ਮਾਪੀ ਗਈ । ਰਿਪੋਰਟਾਂ ਅਨੁਸਾਰ, ਭੂਚਾਲ ਸੋਮਵਾਰ ਸਵੇਰੇ 3:33 ਵਜੇ ਆਇਆ । ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 54 ਕਿਲੋਮੀਟਰ ਹੇਠਾਂ ਸੀ ।

ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 50 ਕਿਲੋਮੀਟਰ ਹੇਠਾਂ ਸੀ

ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ (National Center for Seismology) ਨੇ ਜਾਣਕਾਰੀ ਦਿੱਤੀ ਹੈ ਕਿ ਉੱਤਰ-ਪੂਰਬੀ ਭਾਰਤ ਦੇ ਇੱਕ ਹੋਰ ਰਾਜ ਅਸਾਮ ਵਿੱਚ ਅੱਜ ਤੜਕੇ ਆਏ ਤੇਜ਼ ਭੂਚਾਲ ਕਾਰਨ ਧਰਤੀ ਹਿੱਲੀ । ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਸਾਮ ਵਿੱਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.1 ਮਾਪੀ ਗਈ । ਭੂਚਾਲ ਆਸਾਮ ਦੇ ਮੋਰੀਗਾਓਂ ਵਿੱਚ ਸਵੇਰੇ 4:17 ਵਜੇ ਆਇਆ । ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 50 ਕਿਲੋਮੀਟਰ ਹੇਠਾਂ ਸੀ । ਫਿਲਹਾਲ ਦੋਵਾਂ ਰਾਜਾਂ ਵਿਚ ਆਏ ਭੂਚਾਲ ਨਾਲ ਕੋਈ ਨੁਕਸਾਨ ਨਹੀਂ ਹੋਇਆ ਹਾਲਾਂਕਿ ਲੋਕ ਘਬਰਾ ਕੇ ਆਪਣੇ ਘਰਾਂ ਵਿਚੋਂ ਬਾਹਰ ਜ਼ਰੂਰ ਆ ਗਏ ਸਨ ।

Read More : 6. 3 ਤੀਬਰਤਾ ਵਾਲਾ ਮਹਾਸ਼ਕਤੀਸ਼ਾਲੀ ਭੂਚਾਲ ਆਇਆ