Home Blog Page 210

ਭਾਰਤ ਹੋਇਆ ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿਚ ਦਾਖਲ

0
Cricket

ਕੋਲਕਾਤਾ, 2 ਮਾਰਚ 2026 : ਭਾਰਤ ਦੇੇਸ਼ ਜਿਸਨੇ ਹਾਲ ਹੀ ਵਿਚ 52ਵੇਂ ਮੈਚ ਵਿਚ ਵੈਸਟ ਇੰਡੀਜ਼ ਨੂੰ ਪੰਜ ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ ਟੀ-20 ਵਿਸ਼ਵ ਕੱਪ (T-20 World Cup) ਦੇ ਸੈਮੀਫਾਈਨਲ ਵਿਚ ਦਾਖਲ ਹੋ ਗਿਆ ਹੈ ।

ਕਿਥੇ ਹੋਇਆ ਸੀ ਭਾਰਤ-ਵੈਸਟ ਇੰਡੀਜ਼ ਵਿਚਾਲੇ ਮੈਚ

ਭਾਰਤ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ (Semi-finals) ’ਚ ਕਦਮ ਰੱਖ ਲਿਆ ਹੈ ਕਿਉਂਕਿ ਉਸਨੇ ਕੋਲਕਾਤਾ ਦੇ ਈਡਨ ਗਾਰਡਨਜ਼ ਵਿੱਚ ਹੋਏ ਆਈ. ਸੀ. ਸੀ. ਟੀ-20 ਵਰਲਡ ਕੱਪ-2026 ਦੇ ਸੁਪਰ 8 ਗਰੁੱਪ-1 ਦੇ 52ਵੇਂ ਮੈਚ ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ । ਵੈਸਟ ਇੰਡੀਜ਼ (West Indies) ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 195/4 ਦਾ ਸਕੋਰ ਬਣਾਇਆ । ਜਵਾਬ ਵਿੱਚ ਭਾਰਤ ਨੇ 19.2 ਓਵਰਾਂ ਵਿੱਚ 199/5 ਰਨ ਬਣਾਕੇ ਟੀਚਾ ਹਾਸਲ ਕਰ ਲਿਆ ।

50 ਗੇਂਦਾਂ ‘ਤੇ ਸ਼ਾਨਦਾਰ 97 ਦੌੜਾਂ ਬਣਾ ਸੰਜੂ ਸੈਮਸਨ ਰਹੇ ਮੈਚ ਦੇ ਹੀਰੋ

ਮੈਚ ਦੇ ਹੀਰੋ ਸੰਜੂ ਸੈਮਸਨ ਰਹੇ, ਜਿਨ੍ਹਾਂ ਨੇ 50 ਗੇਂਦਾਂ ‘ਤੇ ਸ਼ਾਨਦਾਰ 97 ਦੌੜਾਂ ਬਣਾਈਆਂ । ਉਨ੍ਹਾਂ ਦੀ ਪਾਰੀ ਵਿੱਚ 6 ਛੱਕੇ ਅਤੇ 9 ਚੌਕੇ ਸ਼ਾਮਲ ਸਨ । ਆਖ਼ਰੀ ਓਵਰਾਂ ਵਿੱਚ ਸੈਮਸਨ ਨੇ ਸ਼ਾਨਦਾਰ ਸ਼ਾਟਾਂ ਨਾਲ ਭਾਰਤ ਨੂੰ ਜਿੱਤ ਦੁਆਈ । ਤਿਲਕ ਵਰਮਾ ਨੇ ਵੀ ਮਹੱਤਵਪੂਰਨ 27 ਦੌੜਾਂ ਜੋੜੀਆਂ । ਇਹ ਪਾਰੀ ਸੈਮਸਨ ਦੀ ਟੀ-20 ਵਰਲਡ ਕੱਪ ਵਿੱਚ ਭਾਰਤ ਵੱਲੋਂ ਸਭ ਤੋਂ ਵੱਡੀ ‘ਰਨ ਚੇਜ਼ ਇਨਿੰਗ’ ਬਣੀ, ਜਿਸ ਨਾਲ ਉਨ੍ਹਾਂ ਨੇ 2016 ਵਿੱਚ ਆਸਟ੍ਰੇਲੀਆ ਵਿਰੁੱਧ ਅਤੇ 2022 ਵਿੱਚ ਪਾਕਿਸਤਾਨ ਵਿਰੁੱਧ ਵਿਸ਼ਾਲ ਕੋਹਲੀ ਦੇ 82 ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ।

Read More : ਇੰਡੀਅਨ ਦੌੜਾਕ ਪੂਜਾ ਆਤਮਾਰਾਮ ਤੇ ਲੱਗੀ ਚਾਰ ਦੀ ਥਾਂ ਤਿੰਨ ਸਾਲ ਦੀ ਪਾਬੰਦੀ

ਮੌਸਮ ਵਿਭਾਗ ਮੁਤਾਬਕ 7 ਦਿਨਾਂ ਤੱਕ ਪੰਜਾਬ ਤੇ ਚੰਡੀਗੜ੍ਹ ਦਾ ਮੌਸਮ ਰਹੇਗਾ ਖੁਸ਼ਕ

0
weather

ਚੰਡੀਗੜ੍ਹ, 2 ਮਾਰਚ 2026 : ਹਾਲ ਹੀ ਵਿਚ ਠੰਡ ਤੋਂ ਬਾਅਦ ਸ਼ੁਰੂ ਹੋਏ ਮੌਸਮ ਵਿਭਾਗ (Meteorological Department) ਦੇ ਮੁਤਾਬਕ ਪੰਜਾਬ ਤੇ ਚੰਡੀਗੜ੍ਹ ਦੇ ਮੌਸਮ ਦੇ ਖੁਸ਼ਕ ਰਹਿਣ ਬਾਰੇ ਜਾਣਕਾਰੀ ਦਿੱਤੀ ਗਈ ਹੈ ।

ਪਿਛਲੇ 24 ਘੰਟਿਆਂ ਦੌਰਾਨ ਵਧ ਤੋਂ ਵਧ ਤਾਪਮਾਨ ਕਿੰਨਾ ਕੀਤਾ ਗਿਆ ਦਰਜ

ਪੰਜਾਬ ਅਤੇ ਚੰਡੀਗੜ੍ਹ ਵਿੱਚ ਜਿਥੇ ਮਾਰਚ ਦੇ ਸ਼ੁਰੂ ਵਿੱਚ ਹੀ ਗਰਮੀ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ, ਉਥੇ ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ (Temperature) ਆਮ ਨਾਲੋਂ 5.8 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ, ਹਾਲਾਂਕਿ 0.1 ਡਿਗਰੀ ਸੈਲਸੀਅਸ ਦੀ ਥੋੜ੍ਹੀ ਜਿਹੀ ਗਿਰਾਵਟ ਵੀ ਦਰਜ ਕੀਤੀ ਗਈ । ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪੂਰੇ ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਘੱਟ ਹੈ । ਚੰਡੀਗੜ੍ਹ ਮੌਸਮ ਵਿਭਾਗ (Chandigarh Meteorological Department)  ਦੇ ਅਨੁਸਾਰ, ਪੰਜਾਬ ਅਤੇ ਚੰਡੀਗੜ੍ਹ ਸਮੇਤ ਪੂਰੇ ਉੱਤਰ-ਪੱਛਮੀ ਭਾਰਤ ਵਿੱਚ ਅਗਲੇ ਪੰਜ ਦਿਨਾਂ ਵਿਚ ਵੱਧ ਤੋਂ ਵੱਧ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਹੋਰ ਵਧਣ ਦੀ ਉਮੀਦ ਹੈ ।

ਕੀ ਦੱਸਿਆ ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਨੇ

ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਕਿਹਾ ਕਿ ਸੂਬੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ । ਅਗਲੇ ਚਾਰ ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ, ਜਿਸ ਤੋਂ ਬਾਅਦ ਤਾਪਮਾਨ ਹੌਲੀ-ਹੌਲੀ ਵਧ ਸਕਦਾ ਹੈ । ਤੇਜ਼ ਹਵਾਵਾਂ (Strong winds) ਵੀ ਚੱਲਣ ਦੀ ਸੰਭਾਵਨਾ ਹੈ । ਚੰਡੀਗੜ੍ਹ ਅਤੇ ਪੰਜਾਬ ਦੇ ਸਾਰੇ ਜਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ 27 ਤੋਂ 31 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 10 ਤੋਂ 15 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ। 7 ਮਾਰਚ ਤੱਕ ਮੌਸਮ ਖੁਸ਼ਕ ਰਹੇਗਾ । ਮੀਂਹ ਜਾਂ ਬਰਫ਼ਬਾਰੀ ਦੀ ਕੋਈ ਭਵਿੱਖਬਾਣੀ ਨਹੀਂ ਹੈ । ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 4 ਤੋਂ 7 ਡਿਗਰੀ ਸੈਲਸੀਅਸ ਵੱਧ ਰਹਿ ਸਕਦਾ ਹੈ । ਘੱਟੋ-ਘੱਟ ਤਾਪਮਾਨ 10 ਤੋਂ 15 ਡਿਗਰੀ ਸੈਲਸੀਅਸ ਦੇ ਵਿਚਕਾਰ ਸਥਿਰ ਰਹਿਣ ਦੀ ਉਮੀਦ ਹੈ ।

Read More : ਮੌਸਮ ਵਿਭਾਗ ਮੁਤਾਬਕ ਦੇਖੋਂ ਕਿਸ ਦਿਨ ਪੈ ਸਕਦਾ ਮੀਂਹ

Schnell auszahlen und trotzdem die besten Tischspiele genießen – So funktioniert es im Bizzo Casino

0

Schnell auszahlen und trotzdem die besten Tischspiele genießen – So funktioniert es im Bizzo Casino

Viele Anfänger starten ihr Online‑Casino‑Abenteuer mit falschen Erwartungen. Sie wählen das erstbeste Angebot, klicken blind auf den Willkommensbonus und hoffen, sofort hohe Gewinne zu erzielen. Das Ergebnis ist oft Frust, weil die Bedingungen nicht klar sind und die Auszahlung langsamer dauert als erwartet.

Ein häufiger Fehler ist, dass Spieler die Lizenz und den Ruf des Anbieters nicht prüfen. Ohne gültige Lizenz kann es zu Problemen bei Ein- und Auszahlungen kommen. Zudem übersehen viele die Bonus ohne Einzahlung – ein wertvolles Tool, um das Spielgefühl zu testen, bevor echtes Geld eingesetzt wird.

Wichtig: Lesen Sie immer die AGBs und die Bonusbedingungen. Viele Angebote verlangen 30‑ bis 40‑fache Umsatzbedingungen, die das schnelle Cash‑out unmöglich machen.

Der Weg zur schnellen Auszahlung – Schritt für Schritt

Um die Auszahlungsgeschwindigkeit zu maximieren, sollten Sie folgende Schritte befolgen:

  • Registrieren Sie sich bei einem lizenzierten Anbieter. Bizzo Casino ist von der Malta Gaming Authority (MGA) zugelassen und erfüllt strenge EU‑Standards.
  • Verifizieren Sie Ihr Konto sofort. Laden Sie Ausweisdokumente hoch, um spätere Verzögerungen zu vermeiden.
  • Wählen Sie eine schnelle Zahlungsmethode. E‑Wallets wie Skrill oder Neteller zahlen in der Regel innerhalb von 15 Minuten aus.
  • Nutzen Sie den Bonus ohne Einzahlung, um das Spielsystem zu testen, bevor Sie echtes Geld einzahlen.
  • Setzen Sie realistische Wettanforderungen. Spielen Sie Spiele mit hoher RTP (Return to Player), um die Umsatzbedingungen schneller zu erfüllen.

Durch diese Vorgehensweise können Sie die üblichen 24‑48 Stunden Wartezeit auf ein Minimum reduzieren. Viele Spieler berichten, dass ihre ersten Auszahlungen bei Bizzo Casino innerhalb von 30 Minuten auf dem Konto waren.

Bizzo Casino – Das komplette Paket für Tischspiel‑Fans

Bizzo Casino hat sich besonders im Bereich Live‑Dealer Spiele einen Namen gemacht. Hier finden Sie klassische Tische wie Blackjack, Roulette und Baccarat, die von professionellen Croupiers in Echtzeit geleitet werden. Zusätzlich gibt es exklusive Tournament‑Modi, bei denen Sie gegen andere Spieler antreten und Cash‑Prämien gewinnen können.

Highlights des Angebots

Feature Bizzo Casino Konkurrenz 1 Konkurrenz 2
Auszahlungsgeschwindigkeit 15 Minuten (E‑Wallet) 2‑3 Stunden (Banküberweisung) 24‑48 Stunden (Kreditkarte)
Live‑Dealer Auswahl 30+ Tische, HD‑Streaming 15 Tische, SD‑Qualität 20 Tische, gemischte Qualität
Bonus ohne Einzahlung 10 € Sofortguthaben Nicht verfügbar 5 € Sofortguthaben
Mobile App iOS & Android, native App Web‑Only Hybrid‑App

Wie Sie sehen, punktet Bizzo Casino besonders bei schnellen Auszahlungen und einer breiten Auswahl an Live‑Dealer Spielen. Das macht die Plattform ideal für Spieler, die sowohl Slots als auch Tischspiele lieben.

Praktische Tipps für den Einsatz von Cashback‑Turnieren

Ein weiterer Vorteil von Bizzo Casino ist das Cashback‑Programm in Kombination mit Turnieren. Hier ein kurzer Leitfaden, wie Sie das Maximum herausholen:

  1. Melden Sie sich für das Turnier an. Oft gibt es ein kleines Startgebühr, das Sie zurückbekommen, wenn Sie im oberen Drittel landen.
  2. Setzen Sie auf Spiele mit niedriger Hauskante. Blackjack (mit optimaler Strategie) hat eine Hauskante von etwa 0,5 %.
  3. Nutzen Sie das Cashback‑Feature. Verluste aus dem Turnier werden zu 10 % zurückerstattet, was Ihre effektive Verlustquote senkt.
  4. Verwalten Sie Ihr Budget. Setzen Sie ein tägliches Limit und halten Sie sich daran, um verantwortungsbewusst zu spielen.

Hinweis: Das Cashback wird in der Regel innerhalb von 24 Stunden nach Turnierende gutgeschrieben und kann sofort für neue Einsätze verwendet werden.

Wie Bizzo Casino das Problem langsamer Auszahlungen löst

Viele Online‑Casinos kämpfen mit langen Bearbeitungszeiten, weil sie manuelle Prüfungen durchführen oder veraltete Zahlungsanbieter nutzen. Bizzo Casino hat dieses Problem durch folgende Maßnahmen eliminiert:

  • Automatisierte KYC‑Verfahren (Know Your Customer) prüfen Ihre Daten in Echtzeit.
  • Direkte Anbindung an E‑Wallet‑Provider ermöglicht sofortige Transfers.
  • Klare Kommunikation: Das Support‑Team informiert Sie per Chat über den Status Ihrer Auszahlung.

Durch diese Prozesse können Spieler ihr Geld in wenigen Minuten erhalten – ein entscheidender Vorteil gegenüber anderen Anbietern.

Fazit: Der sichere Weg zu schnellen Auszahlungen und spannenden Tischspielen

Wenn Sie nach einem Online Casino suchen, das sowohl schnelle Auszahlungen als auch ein erstklassiges Angebot an Live‑Dealer Spiele bietet, ist Bizzo Casino die klare Wahl. Der Willkommensbonus, das Bonus ohne Einzahlung und das flexible Cashback‑Programm geben Ihnen sofortige Spielkraft, während die Lizenzierung und die schnellen Auszahlungswege für Sicherheit sorgen.

Wichtig: Spielen Sie immer verantwortungsbewusst. Setzen Sie Limits und nutzen Sie die Tools zur Selbstausschluss‑Funktion, die Bizzo Casino bereitstellt.

Für alle, die diese Vorteile sofort nutzen wollen, bietet https://bizzo-casino-bet.com/ eine benutzerfreundliche Plattform, die genau das liefert: schnelle Ein- und Auszahlungen, ein breites Spielangebot und ein verlässliches Bonus‑System. Probieren Sie es aus, registrieren Sie sich, sichern Sie sich den Bonus ohne Einzahlung und erleben Sie, wie schnell Sie Ihre ersten Gewinne auszahlen lassen können.

ਮਰਦਮਸ਼ੁਮਾਰੀ 2027 ਪੂਰੀ ਤਰ੍ਹਾਂ ਨਾਲ ਹੋਵੇਗੀ ਡਿਜੀਟਲ ਤਰੀਕੇ ਨਾਲ

0
Digital Census

ਨਵੀਂ ਦਿੱਲੀ, 28 ਫਰਵਰੀ 2026 : ਦੇਸ਼ ‘ਚ ਸਾਲ 2027 ਦੀ ਮਰਦਮਸ਼ੁਮਾਰੀ (Census) ਪੂਰੀ ਤਰ੍ਹਾਂ ਨਾਲ ਡਿਜੀਟਲ (Digital) ਤਰੀਕੇ ਨਾਲ ਕੀਤੀ ਜਾਵੇਗੀ ਕਿਉਂਕਿ ਦੇਸ਼ ‘ਚ ਹਰ 10 ਸਾਲ ‘ਚ ਮਰਦਮਸ਼ੁਮਾਰੀ ਹੁੰਦੀ ਹੈ ।

ਪੋਰਟਲ ਨੂੰ ਕੀਤਾ ਗਿਆ ਹੈ ਵਿਸ਼ੇਸ਼ ਤੌਰ ਤੇ ਡਿਜਾਈਨ

2027 ਦੀ ਮਰਦਮਸ਼ੁਮਾਰੀ ਦੇ ਕੇਂਦਰ ‘ਚ ਜਨਗਣਨਾ ਪ੍ਰਬੰਧਨ ਅਤੇ ਨਿਗਰਾਨੀ ਪ੍ਰਣਾਲੀ (ਸੀ. ਐੱਮ. ਐੱਮ. ਐੱਸ.) ਹੋਵੇਗੀ ਜੋ ਇਕ ਵਿਸ਼ੇਸ਼ ਡਿਜੀਟਲ ਪੋਰਟਲ (Digital portal) ਹੈ । ਇਸ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਪ੍ਰਸ਼ਾਸਨਿਕ ਪ੍ਰਕਿਰਿਆਵਾਂ ‘ਚੋਂ ਇਕ ਨੂੰ ਸੁਚੱਜੇ ਤਰੀਕੇ ਨਾਲ ਸੰਚਾਲਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ।

ਕਾਗਜ਼ ਆਧਾਰਤ ਮਰਦਮਸ਼ੁਮਾਰੀ ਪ੍ਰਣਾਲੀ ਤੋਂ ਵੱਖ ਮਰਦਮਸ਼ੁਮਾਰੀ ਦੇ ਡਿਜੀਟਲ ਸਰੂਪ ‘ਚ ਕਰਮੀ ਹੱਥ ‘ਚ ਕਲਿਪਬੋਰਡ ਅਤੇ ਕਾਰਬਨ ਕਾਪੀ ਲੈ ਕੇ ਨਹੀਂ, ਸਗੋਂ ਪੋਰਟਲ ਦੇ ਹੇਠ ਹੈਂਡਹੈਲਡ ਡਿਵਾਈਸਾਂ, ਜੀਓਟੈਗ ਮੈਪਿੰਗ ਟੂਲ ਅਤੇ ਇਕ ਕੇਂਦਰੀਕ੍ਰਿਤ ਵੈੱਬ-ਆਧਾਰਿਤ ਕਮਾਂਡ ਪਲੇਟਫਾਰਮ ਦੀ ਵਰਤੋਂ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੇ ਸਾਫਟਵੇਅਰ ਨਾਲ ਕੀਤੀ ਜਾਵੇਗੀ ।

Read More : ਪਹਿਲੀ ਵਾਰ ਹੋਵੇਗੀ ਡਿਜੀਟਲ ਮਰਦਮਸ਼ੁਮਾਰੀ, 11,718 ਕਰੋੜ ਮਨਜ਼ੂਰ

ਐਮ. ਪੀ. ਗੁਰਜੀਤ ਔਜਲਾ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

0
Gurjeet

ਅੰਮ੍ਰਿਤਸਰ, 28 ਫਰਵਰੀ 2026 : ਕਾਂਗਰਸ ਪਾਰਟੀ (Congress Party) ਦੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ (Gurjit Aujla) ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖ ਕੇ ਇਕ ਅਪੀਲ ਕੀਤੀ ਹੈ ।

ਕੀ ਅਪੀਲ ਕੀਤੀ ਹੈ ਔਜਲਾ ਵਲੋਂ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ

ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ (Member Parliament) ਗੁਰਜੀਤ ਸਿੰਘ ਔਜਲਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ । ਔਜਲਾ ਨੇ ਕੈਨੇਡੀਅਨ ਪ੍ਰਧਾਨ ਮੰਤਰੀ (Canadian Prime Minister) ਨੂੰ ਇੱਕ ਪੱਤਰ ਲਿਖ ਕੇ ਉਨ੍ਹਾਂ ਦੇ ਭਾਰਤ ਦੌਰੇ `ਤੇ ਸਵਾਗਤ ਕੀਤਾ ਹੈ । ਉਨ੍ਹਾਂ ਨੇ ਕੈਨੇਡਾ ਅਤੇ ਅੰਮ੍ਰਿਤਸਰ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਵੀ ਉਠਾਈ ਹੈ । ਆਪਣੇ ਪੱਤਰ ਵਿੱਚ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਸਿਰਫ਼ ਇੱਕ ਸ਼ਹਿਰ ਨਹੀਂ ਹੈ, ਸਗੋਂ ਦੁਨੀਆ ਭਰ ਵਿੱਚ ਰਹਿੰਦੇ ਲੱਖਾਂ ਲੋਕਾਂ ਲਈ ਵਿਸ਼ਵਾਸ ਅਤੇ ਭਾਵਨਾਵਾਂ ਦਾ ਕੇਂਦਰ ਹੈ ।

ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਹੋਰ ਕੀ ਕੀ ਕੀਤਾ ਗਿਆ ਹੈ ਜਿਕਰ

ਉਨ੍ਹਾਂ ਜਿਕਰ ਕੀਤਾ ਕਿ ਕੈਨੇਡਾ ਇੱਕ ਵੱਡੇ ਪੰਜਾਬੀ ਭਾਈਚਾਰੇ ਦਾ ਘਰ ਹੈ, ਜਿਸ ਦੀਆਂ ਭਾਵਨਾਤਮਕ ਅਤੇ ਪਰਿਵਾਰਕ ਜੜ੍ਹਾਂ ਅੰਮ੍ਰਿਤਸਰ ਅਤੇ ਪੰਜਾਬ ਨਾਲ ਜੁੜੀਆਂ ਹੋਈਆਂ ਹਨ । ਔਜਲਾ ਨੇ ਅੱਗੇ ਲਿਖਿਆ ਕਿ ਟੋਰਾਂਟੋ ਅਤੇ ਵੈਨਕੂਵਰ ਤੋਂ ਅੰਮ੍ਰਿਤਸਰ ਲਈ ਸਿੱਧੀਆਂ, ਨਾਨ-ਸਟਾਪ ਉਡਾਣਾਂ ਦੀ ਪਰਵਾਸੀ ਭਾਈਚਾਰੇ ਦੀ ਲੰਬੇ ਸਮੇਂ ਤੋਂ ਮੰਗ ਰਹੀ ਹੈ । ਵਰਤਮਾਨ ਵਿੱਚ ਯਾਤਰੀਆਂ ਨੂੰ ਲੰਬੇ ਅਤੇ ਗੁੰਝਲਦਾਰ ਸਫ਼ਰ ਕਰਨੇ ਪੈਂਦੇ ਹਨ, ਜਿਸ ਵਿੱਚ ਸਮਾਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਹੈ ।

ਸਿੱਧੀ ਉਡਾਣ ਨਾਲ ਮਿਲੇਗਾ ਕੈਨੇਡਾ-ਭਾਰਤ ਵਪਾਰ ਤੇ ਸੈਰ-ਸਪਾਟੇ ਨੂੰ ਹੁਲਾਰਾ

ਉਨ੍ਹਾਂ ਕਿਹਾ ਕਿ ਸਿੱਧੀ ਉਡਾਣ (Direct flight) ਸ਼ੁਰੂ ਹੋਣ ਨਾਲ ਭਾਰਤ ਅਤੇ ਕੈਨੇਡਾ ਵਿਚਕਾਰ ਵਪਾਰ, ਨਿਵੇਸ਼ ਅਤੇ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ। ਦੋਵਾਂ ਦੇਸ਼ਾਂ ਦੇ ਵਿਦਿਆਰਥੀਆਂ, ਉੱਦਮੀਆਂ ਅਤੇ ਪੇਸ਼ੇਵਰਾਂ ਨੂੰ ਲਾਭ ਹੋਵੇਗਾ, ਅਤੇ ਸੱਭਿਆਚਾਰਕ ਅਤੇ ਕੂਟਨੀਤਕ ਸਬੰਧ ਮਜ਼ਬੂਤ ਹੋਣਗੇ । ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਪਹਿਲ ਭਾਰਤ-ਕੈਨੇਡਾ ਸਬੰਧਾਂ ਨੂੰ ਮਜ਼ਬੂਤ ਕਰੇਗੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਦਭਾਵਨਾ ਦੇ ਪ੍ਰਤੀਕ ਵਜੋਂ ਕੰਮ ਕਰੇਗੀ ।

Read More : ਗੁਰਜੀਤ ਔਜਲਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਐਕਸਪ੍ਰੈਸ ਵੇਅ ਦੇ ਬਜਟ ’ਚ ਵਾਧਾ ਕਰਨ ਦੀ ਕੀਤੀ ਮੰਗ

17 ਸਾਲਾ ਵਿਦਿਆਰਥਣ ਨੇ ਸਕੂਲ ਦੇ ਟਾਇਲਟ `ਚ ਬੱਚੇ ਨੂੰ ਦਿੱਤਾ ਜਨਮ

0
Child

ਧਾਰ, (ਮੱਧ ਪ੍ਰਦੇਸ਼), 28 ਫਰਵਰੀ 2026 : ਮੱਧ ਪ੍ਰਦੇਸ਼ (Madhya Pradesh) ਦੇ ਧਾਰ ਜਿਲਾ ‘ਚ ਨਿੱਜੀ ਸਕੂਲ ਦੇ ਟਾਇਲਟ ‘ਚ ਜਮਾਤ 10ਵੀਂ ਦੀ ਬੋਰਡ ਪ੍ਰੀਖਿਆ ਦੇ ਰਹੀ 17 ਸਾਲ ਦੀ ਇਕ ਲੜਕੀ ਨੇ ਸਮੇਂ ਤੋਂ ਪਹਿਲਾਂ ਬੱਚੇ ਨੂੰ ਜਨਮ (Child birth) ਦਿੱਤਾ ।

ਕਿਥੇ ਵਾਪਰੀ ਹੈ ਇਹ ਘਟਨਾ

ਮਿਲੀ ਜਾਣਕਾਰੀ ਮੁਤਾਬਕ ਉਕਤ ਘਟਨਾ ਪੀਥਮਪੁਰ ਸ਼ਹਿਰ (Pithampur city) ਦੇ ਇਕ ਨਿੱਜੀ ਸਕੂਲ ‘ਚ ਵਾਪਰੀ ਜਦੋਂ ਵਿਦਿਆਰਥਣ ਮੰਗਲਵਾਰ ਨੂੰ ਗਣਿਤ ਵਿਸ਼ੇ ਦੀ ਪ੍ਰੀਖਿਆ ਦੇ ਰਹੀ ਸੀ । ਪ੍ਰੀਖਿਆ ਦੌਰਾਨ ਲੜਕੀ ਨੇ ਪੇਟ ‘ਚ ਤੇਜ਼ ਦਰਦ ਦੀ ਸਿ਼ਕਾਇਤ ਕੀਤੀ ਅਤੇ ਟਾਇਲਟ ਜਾਣ ਦੀ ਇਜਾਜ਼ਤ ਮੰਗੀ । ਜਦੋਂ ਉਹ ਕਾਫ਼ੀ ਦੇਰ ਤੱਕ ਜਮਾਤ ‘ਚ ਵਾਪਸ ਨਹੀਂ ਆਈ ਤਾਂ ਪ੍ਰੀਖਿਆਰਥੀਆਂ ਨੇ ਟਾਇਲਟ ‘ਚ ਦੇਖਿਆ ਜਿੱਥੇ ਉਨ੍ਹਾਂ ਨੂੰ ਨਵਜੰਮੇ ਬੱਚੇ (Newborn babies) ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ।

ਜਾਂਚ ਵਿਚ ਗਰਭ ਕਿੰਨੇ ਮਹੀਨਿਆਂ ਦਾ ਸੀ ਬਾਰੇ ਆਇਆ ਸਾਹਮਣੇ

ਔਰਤ ਕਰਮਚਾਰਨਾਂ ਮੌਕੇ ‘ਤੇ ਪਹੁੰਚੀਆਂ ਅਤੇ ਲੜਕੀ ਤੇ ਬੱਚੇ ਨੂੰ 108 ਐਂਬੂਲੈਂਸ ਰਾਹੀਂ ਸਰਕਾਰੀ ਸਿਹਤ ਕੇਂਦਰ ਲਿਆਂਦਾ ਗਿਆ । ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਲੜਕੀ ਨੂੰ 34 ਹਫ਼ਤੇ (8 ਮਹੀਨੇ) ਦਾ ਗਰਭ ਸੀ ਅਤੇ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋ ਗਿਆ । ਲੜਕੀ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ‘ਚ ਕਿਹਾ ਕਿ ਉਹ ਇਕ ਡਾਂਸ ਪ੍ਰੋਗਰਾਮ ‘ਚ ਹਿੱਸਾ ਲੈਣ ਦੌਰਾਨ ਇਕ ਲੜਕੇ ਨੂੰ ਮਿਲੀ ਸੀ ਅਤੇ ਉਸ ਨੇ ਉਸ ਨਾਲ ਜਬਰ-ਜਨਾਹ (Rape) ਕੀਤਾ ਸੀ, ਜਿਸ ਕਾਰਨ ਉਹ ਗਰਭਵਤੀ ਹੋ ਗਈ ਸੀ ।

Read More : ਗੁਰਦਾਸਪੁਰ ‘ਚ ਨਾਬਾਲਗ ਲੜਕੀ ਨੇ ਬੱਚੇ ਨੂੰ ਦਿੱਤਾ ਜਨਮ, ਜਾਂਚ ਸ਼ੁਰੂ

ਆਂਧਰਾ ਪ੍ਰਦੇਸ਼ `ਚ ਆਇਆ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ

0
killing

ਰਾਜਮਹੇਂਦਰਵਰਮ, 28 ਫਰਵਰੀ 2026 : ਭਾਰਤ ਦੇਸ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਪੂਰਬੀ ਗੋਦਾਵਰੀ ਜਿਲੇ ਦੇ ਦੁਆਰਪੁਰੀ ਪਿੰਡ ਵਿਖੇ ਇਕ ਆਨਰ ਕਿਲਿੰਗ (Honor Killing) ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਉਹ ਵਿਅਕਤੀ ਜੋ ਹੋ ਗਿਆ ਆਨਰ ਕਿਲਿੰਗ ਦਾ ਸਿਕਾਰ

ਮਿਲੀ ਜਾਣਕਾਰੀ ਮੁਤਾਬਕ ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜਿ਼ਲੇ ਦੇ ਦੁਆਰਪੁਰੀ ਪਿੰਡ ‘ਚ ਜੋ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਪਤੀ ਸੂਰਿਆ ਪ੍ਰਕਾਸ਼ ਦੀ ਉਸ ਦੇ ਸਾਲਿਆਂ ਨੇ ਹੱਤਿਆ (Murder) ਕਰ ਦਿੱਤੀ ।

ਵਿਆਹ ਪਿੱਛੋਂ ਲਾੜੇ ਦੀ ਪੱਥਰ ਮਾਰ ਕੇ ਹੱਤਿਆ

ਪੁਲਸ ਅਨੁਸਾਰ ਸੂਰਿਆ ਪ੍ਰਕਾਸ਼ ਦਾ ਵੀਰਵਾਰ ਸੰਧਿਆ ਨਾਲ ਵਿਆਹ ਹੋਇਆ ਸੀ । ਉਸੇ ਰਾਤ ਸੂਰਿਆ ਪ੍ਰਕਾਸ਼ (Surya Prakash) ਦੀ ਪਤਨੀ ਦੇ ਭਰਾਵਾਂ ਨੇ ਦੁਆਰਪੁਰੀ ਪਿੰਡ ‘ਚ ਪੱਥਰ ਮਾਰ (Throw stones) ਕੇ ਹੱਤਿਆ ਕਰ ਦਿੱਤੀ । ਪਤੀ-ਪਤਨੀ ਦੋਵੇਂ ਲੱਗਭਗ 40 ਸਾਲ ਦੇ ਹਨ ਤੇ ਇਕ ਪੱਛੜੇ ਭਾਈਚਾਰੇ ਨਾਲ ਸਬੰਧਤ ਹਨ । ਉਹ ਇਕ ਦੂਜੇ ਨੂੰ 10ਵੀਂ ਜਮਾਤ ਤੋਂ ਜਾਣਦੇ ਸਨ । ਪਤਨੀ ਦੇ ਭਰਾਵਾਂ ਨੂੰ ਸ਼ੱਕ ਸੀ ਕਿ ਸਾਡਾ ਜੀਜਾ ਬੇਰੋਜ਼ਗਾਰ ਹੈ, ਇਸੇ ਲਈ ਉਸ ਨੇ ਸਾਡੀ ਕੰਮ ਕਰਨ ਵਾਲੀ ਭੈਣ ਨੂੰ ਪ੍ਰੇਮ ਸਬੰਧਾਂ ‘ਚ ਫਸਾਇਆ ਤੇ ਉਸ ਨਾਲ ਵਿਆਹ ਕਰਵਾ ਲਿਆ । ਮੁਲਜ਼ਮ ਘਟਨਾ ਤੋਂ ਬਾਅਦ ਤੋਂ ਫਰਾਰ ਹਨ । ਪੁਲਸ ਨੇ ਉਨ੍ਹਾਂ ਨੂੰ ਫੜਨ ਲਈ ਕਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਹਨ ।

Read More : ਪਤਨੀ ਤੇ 3 ਧੀਆਂ ਦੀ ਹੱਤਿਆ ਕਰ ਕੇ ਪਤੀ ਫ਼ਰਾਰ

ਭਾਰਤੀ ਨਾਗਰਿਕਾਂ ਲਈ ਭਾਰਤ ਨੇ ਕੀਤੀ ਸੁਚੇਤ ਰਹਿਣ ਦੀ ਐਡਵਾਈਜ਼ਰੀ ਜਾਰੀ

0
advisory

ਯਰੂਸ਼ਲਮ, 28 ਫਰਵਰੀ 2026 : ਇਜ਼ਰਾਈਲ (Israel) ਤੇ ਇਰਾਨ ਵਿਚਕਾਰ ਸ਼ੁਰੂ ਹੋਏ ਜੰਗੀ ਸੰਘਰਸ਼ ਦੇ ਚਲਦਿਆਂ ਭਾਰਤ (India) ਨੇ ਆਪਣੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ (Advisory) ਜਾਰੀ ਕੀਤੀ ਹੈ ।

ਕੀ ਆਖਿਆ ਗਿਆ ਹੈ ਐਡਵਾਈਜਰੀ ਵਿਚ

ਈਰਾਨ (Iran) ‘ਤੇ ਇਜ਼ਰਾਈਲੀ ਅਤੇ ਅਮਰੀਕਾ ਦੇ ਸਾਂਝੇ ਹਮਲੇ ਤੋਂ ਬਾਅਦ ਭਾਰਤ ਨੇ ਸ਼ਨੀਵਾਰ ਨੂੰ ਇਜ਼ਰਾਈਲ ਵਿੱਚ ਰਹਿਣ ਵਾਲੇ ਆਪਣੇ ਨਾਗਰਿਕਾਂ ਲਈ ਇੱਕ ਸਲਾਹ ਜਾਰੀ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਬਹੁਤ ਜਿ਼ਆਦਾ ਸਾਵਧਾਨੀ ਵਰਤਣ ਅਤੇ ਹਰ ਸਮੇਂ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ । ਭਾਰਤ ਨੇ ਆਪਣੀ ਸਲਾਹ ਵਿੱਚ ਕਿਹਾ ਕਿ ਖੇਤਰ ਵਿੱਚ ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਇਜ਼ਰਾਈਲ ਵਿੱਚ ਰਹਿਣ ਵਾਲੇ ਸਾਰੇ ਭਾਰਤੀ ਨਾਗਰਿਕਾਂ (Indian citizens) ਨੂੰ ਬਹੁਤ ਜਿਆਦਾ ਸਾਵਧਾਨੀ ਵਰਤਣ ਅਤੇ ਹਰ ਸਮੇਂ ਚੌਕਸ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ । ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ`’ਤੇ ਇੱਕ ਪੋਸਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਨਾਗਰਿਕਾਂ ਨੂੰ ਇਜ਼ਰਾਈਲੀ ਅਧਿਕਾਰੀਆਂ ਅਤੇ ਹੋਮ ਫਰੰਟ ਕਮਾਂਡ ਦੁਆਰਾ ਜਾਰੀ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਅਤੇ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ।

ਕੀ ਆਖਿਆ ਭਾਰਤੀ ਦੂਤਾਵਾਸ ਨੇ

ਭਾਰਤੀ ਦੂਤਾਵਾਸ (Indian Embassy) ਨੇ ਕਿਹਾ ਕਿ ਉਹ ਸਬੰਧਤ ਅਧਿਕਾਰੀਆਂ ਨਾਲ ਨਿਰੰਤਰ ਸੰਪਰਕ ਵਿੱਚ ਹੈ ਅਤੇ ਲੋੜ ਅਨੁਸਾਰ ਹੋਰ ਜਾਣਕਾਰੀ ਪ੍ਰਦਾਨ ਕਰਦਾ ਰਹੇਗਾ । ਇਸ ਤੋਂ ਇਲਾਵਾ ਸਾਰੇ ਭਾਰਤੀ ਨਾਗਰਿਕਾਂ ਨੂੰ ਨਿਰਧਾਰਤ ਆਸਰਾ ਸਥਾਨਾਂ ਦੇ ਨੇੜੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਨਿਵਾਸ ਜਾਂ ਕਾਰਜ ਸਥਾਨ ਦੇ ਨੇੜੇ ਸੁਰੱਖਿਅਤ ਸਥਾਨਾਂ ਤੋਂ ਜਾਣੂ ਰਹਿਣਾ ਚਾਹੀਦਾ ਹੈ । ਭਾਰਤੀ ਨਾਗਰਿਕਾਂ ਨੂੰ ਅਗਲੇ ਨੋਟਿਸ ਤੱਕ ਇਜ਼ਰਾਈਲ ਦੇ ਅੰਦਰ ਗੈਰ-ਜ਼ਰੂਰੀ ਯਾਤਰਾ (Non-essential travel) ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ । ਨਾਗਰਿਕਾਂ ਨੂੰ ਸਥਾਨਕ ਖ਼ਬਰਾਂ, ਅਧਿਕਾਰਤ ਘੋਸ਼ਣਾਵਾਂ ਅਤੇ ਐਮਰਜੈਂਸੀ ਚੇਤਾਵਨੀਆਂ ਦੀ ਨਿਯਮਤ ਤੌਰ `ਤੇ ਨਿਗਰਾਨੀ ਕਰਨ ਦੀ ਅਪੀਲ ਕੀਤੀ ਜਾਂਦੀ ਹੈ ।

Read More : ਤਾਲਿਬਾਨ ਤੇ ਅੱਤਵਾਦੀ ਸਮੂਹਾਂ ਦੇ ਮਾਰੇ ਗਏ ਹਨ 331 ਲੜਾਕੇ : ਪਾਕਿਸਤਾਨ

ਤਾਲਿਬਾਨ ਤੇ ਅੱਤਵਾਦੀ ਸਮੂਹਾਂ ਦੇ ਮਾਰੇ ਗਏ ਹਨ 331 ਲੜਾਕੇ : ਪਾਕਿਸਤਾਨ

0
Pakistan

ਇਸਲਾਮਾਬਾਦ, 28 ਫਰਵਰੀ 2026 : ਪਾਕਿਸਤਾਨ (Pakistan) ਤੇ ਅਫਗਾਨਿਸਤਾਨ ਵਿਚਾਲੇ ਚੱਲ ਰਹੇ ਯੁੱਧ ਦਰਮਿਆਨ ਪਕਿਸਤਾਨ ਵਲੋਂ ਅਫਗਵਾਨ ਤਾਲਿਬਾਨ ਤੇ ਅੱਤਵਾਦੀ ਸਮੂਹਾਂ ਦੇ 331 ਲੜਾਕੇ ਮਾਰੇ ਗਏ ਹਨ ।

ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਕੀ ਜਾਣਕਾਰੀ ਦਿੱਤੀ

ਅਫਗਾਨ ਤਾਲਿਬਾਨ ਨੂੰ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਕਿਹਾ ਕਿ ਹੁਣ ਤੱਕ 331 ਤਾਲਿਬਾਨ ਲੜਾਕੇ (Taliban fighters) ਮਾਰੇ ਗਏ ਹਨ ਅਤੇ 500 ਹੋਰ ਜ਼ਖਮੀ ਹੋਏ ਹਨ । ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਗਜ਼ਬ-ਲਿਲ-ਹੱਕ ਦੌਰਾਨ ਪਾਕਿਸਤਾਨੀ ਫੌਜ (Pakistan Army) ਨੇ 104 ਫੌਜੀ ਚੌਕੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਤੇ 22 ਸਰਹੱਦੀ ਚੌਕੀਆਂ `ਤੇ ਕਬਜ਼ਾ ਕਰ ਲਿਆ । ਤਰਾਰ ਨੇ ਕਿਹਾ ਕਿ 163 ਟੈਂਕ ਅਤੇ ਬਖਤਰਬੰਦ ਵਾਹਨ ਤਬਾਹ ਕਰ ਦਿੱਤੇ ਗਏ ਅਤੇ ਪਾਕਿਸਤਾਨ ਨੇ ਹਵਾਈ ਹਮਲਿਆਂ ਵਿੱਚ 37 ਥਾਵਾਂ ਨੂੰ ਨਿਸ਼ਾਨਾ ਬਣਾਇਆ ।

ਪਾਕਿਸਤਾਨੀ ਫੌਜ ਦੇ ਬੁਲਾਰੇ ਨੇੇ ਪ੍ਰੈਸ ਕਾਫਰੰਸ ਵਿਚ ਦਿੱਤੀ ਜਾਣਕਾਰੀ

ਪਾਕਿਸਤਾਨ ਨੇ ਇਹ ਵੱਡਾ ਜਵਾਬੀ ਹਮਲਾ ਉਦੋਂ ਸ਼ੁਰੂ ਕੀਤਾ ਜਦੋਂ ਅਫਗਾਨਿਸਤਾਨ (Afghanistan) ਨੇ ਇੱਕੋ ਸਮੇਂ 2,600 ਕਿਲੋਮੀਟਰ ਤੋਂ ਵੱਧ ਸਰਹੱਦ ‘ਤੇ 53 ਥਾਵਾਂ ‘ਤੇ ਹਮਲਾ ਕੀਤਾ । ਸ਼ੁੱਕਰਵਾਰ ਸ਼ਾਮ ਨੂੰ ਹੋਈ ਇੱਕ ਪ੍ਰੈਸ ਕਾਨਫਰੰਸ ਵਿੱਚ, ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ (Lieutenant General) ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਅਫਗਾਨ ਤਾਲਿਬਾਨ ਨੂੰ ਪਾਕਿਸਤਾਨ ਅਤੇ ਅੱਤਵਾਦੀ ਸੰਗਠਨਾਂ (Terrorist organizations) ਵਿੱਚੋਂ ਇੱਕ ਦੀ ਚੋਣ ਕਰਨੀ ਪਵੇਗੀ । ਉਨ੍ਹਾਂ ਕਿਹਾ ਕਿ ਮੈਂ ਇੱਕ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ : ਦਮਨਕਾਰੀ ਅਫਗਾਨ ਤਾਲਿਬਾਨ ਸ਼ਾਸਨ ਨੂੰ ਇੱਕ ਸਪੱਸ਼ਟ ਫੈਸਲਾ ਲੈਣਾ ਚਾਹੀਦਾ ਹੈ । ਉਨ੍ਹਾਂ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ, ਬਲੋਚ ਲਿਬਰੇਸ਼ਨ ਆਰਮੀ, ਦਾਏਸ਼, ਅਲ-ਕਾਇਦਾ ਅਤੇ ਹੋਰ ਅੱਤਵਾਦੀ ਸੰਗਠਨਾਂ ਅਤੇ ਪਾਕਿਸਤਾਨ ਵਿੱਚੋਂ ਇੱਕ ਦੀ ਚੋਣ ਕਰਨੀ ਚਾਹੀਦੀ ਹੈ ।

ਪਾਕਿਸਤਾਨ ਸਰਕਾਰ ਪਹਿਲਾਂ ਹੀ ਕਰ ਚੁੱਕੀ ਹੈ ਸਪੱਸ਼ਟ : ਚੌਧਰੀ

ਚੌਧਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਚਾਹੀਦਾ ਹੈ । ਪਾਕਿਸਤਾਨੀ ਸਰਕਾਰ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕੀ ਹੈ । ਇਹ ਕੋਈ ਨਵੀਂ ਗੱਲ ਨਹੀਂ ਹੈ । ਉਨ੍ਹਾਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਉਹ ਅੱਤਵਾਦ ਅਤੇ ਅੱਤਵਾਦੀ ਸੰਗਠਨਾਂ ਨੂੰ ਚੁਣਦੇ ਹਨ ਜਾਂ ਪਾਕਿਸਤਾਨ । ਸਾਡੀ ਚੋਣ ਬਹੁਤ ਸਪੱਸ਼ਟ ਹੈ । ਹਰ ਸਥਿਤੀ ਵਿੱਚ, ਪਾਕਿਸਤਾਨ ਪਹਿਲਾਂ ਆਵੇਗਾ ।

ਪਾਕਿਸਤਾਨ ਨੇ ਲੰਬੇ ਸਮੇਂ ਤੋਂ ਅਫਗਾਨ ਤਾਲਿਬਾਨ ‘ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਅਤੇ ਹੋਰ ਅੱਤਵਾਦੀ ਸਮੂਹਾਂ ਨੂੰ ਹਮਲਿਆਂ ਨੂੰ ਚਲਾਉਣ, ਸਿਖਲਾਈ ਦੇਣ ਅਤੇ ਯੋਜਨਾ ਬਣਾਉਣ ਲਈ ਆਪਣੇ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਦਾ ਦੋਸ਼ ਲਗਾਇਆ ਹੈ । ਅਫਗਾਨ ਪੱਖ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਪਾਕਿਸਤਾਨ ਨੂੰ ਅੰਦਰੂਨੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਅੱਤਵਾਦੀਆਂ ਨਾਲ ਗੱਲਬਾਤ ਕਰਨ ਲਈ ਕਿਹਾ ਹੈ। ਇਸ ਦੌਰਾਨ ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਅੱਤਵਾਦ ਵਿਰੁੱਧ ਪਾਕਿਸਤਾਨ ਦੇ ਸਵੈ-ਰੱਖਿਆ ਦੇ ਅਧਿਕਾਰ ਦਾ ਸਮਰਥਨ ਕੀਤਾ ।

ਵਿਦੇਸ਼ ਮੰਤਰੀ ਐਲੀਸਨ ਹੂਕਰ ਨੇ ਪੋਸਟ ਜਾਰੀ ਕਰਕੇ ਕੀ ਆਖਿਆ

ਅਮਰੀਕਾ ਦੇ ਰਾਜਨੀਤਿਕ ਮਾਮਲਿਆਂ ਬਾਰੇ ਉਪ-ਵਿਦੇਸ਼ ਮੰਤਰੀ ਐਲੀਸਨ ਹੂਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਉਸਨੇ ਸ਼ੁੱਕਰਵਾਰ ਨੂੰ ਪਾਕਿਸਤਾਨੀ ਵਿਦੇਸ਼ ਮੰਤਰੀ ਆਮਨਾ ਬਲੋਚ ਨਾਲ ਗੱਲ ਕੀਤੀ ਅਤੇ ਪਾਕਿਸਤਾਨ ਅਤੇ ਤਾਲਿਬਾਨ ਵਿਚਕਾਰ ਹਾਲ ਹੀ ਵਿੱਚ ਹੋਈਆਂ ਝੜਪਾਂ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਲਈ ਸੰਵੇਦਨਾ ਪ੍ਰਗਟ ਕੀਤੀ । ਉਸਨੇ ਕਿਹਾ ਕਿ ਅਸੀਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਤਾਲਿਬਾਨ ਹਮਲਿਆਂ ਵਿਰੁੱਧ ਪਾਕਿਸਤਾਨ ਦੇ ਸਵੈ-ਰੱਖਿਆ ਦੇ ਅਧਿਕਾਰ ਦਾ ਸਮਰਥਨ ਪ੍ਰਗਟ ਕਰਦੇ ਹਾਂ ।

ਅਫਗਾਨ ਤਾਲਿਬਾਨ ਨੇ ਵੀ ਕੀਤੀ ਹੈ ਤਣਾਅ ਦੇ ਚਲਦਿਆਂ ਗੱਲਬਾਤ ਦੀ ਇੱਛਾ ਜਾਹਰ

ਵਧਦੇ ਤਣਾਅ ਦੇ ਵਿਚਕਾਰ ਅਫਗਾਨ ਤਾਲਿਬਾਨ ਨੇ ਵੀ ਪਾਕਿਸਤਾਨ ਨਾਲ ਗੱਲਬਾਤ ਦੀ ਇੱਛਾ ਪ੍ਰਗਟ ਕੀਤੀ । ਅਫਗਾਨ ਵਿਦੇਸ਼ ਮੰਤਰਾਲੇ ਦੇ ਅਨੁਸਾਰ, ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਨੇ ਕਤਰ ਦੇ ਉਪ ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁਲਅਜ਼ੀਜ਼ ਅਲ-ਖਲੀਫੀ ਨਾਲ ਫ਼ੋਨ `ਤੇ ਗੱਲਬਾਤ ਵਿੱਚ ਕਿਹਾ ਕਿ ਅਫਗਾਨਿਸਤਾਨ ਹਮੇਸ਼ਾ ਆਪਸੀ ਸਮਝ ਅਤੇ ਸਤਿਕਾਰ ਦੇ ਆਧਾਰ `ਤੇ ਮੁੱਦਿਆਂ ਨੂੰ ਹੱਲ ਕਰਨ ਨੂੰ ਤਰਜੀਹ ਦਿੰਦਾ ਹੈ ।

ਮੁੱਦੇ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ ਹਾਂ : ਬੁਲਾਰਾ ਮੁਜਾਹਿਦ

ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਇਸ ਰੁਖ਼ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਹੁਣ ਅਸੀਂ ਵੀ ਇਸ ਮੁੱਦੇ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ ਹਾਂ । ਤਣਾਅ ਨੂੰ ਘੱਟ ਕਰਨ ਲਈ ਖੇਤਰ ਦੇ ਹੋਰ ਦੇਸ਼ਾਂ ਵੱਲੋਂ ਵੀ ਕੂਟਨੀਤਕ ਯਤਨ ਕੀਤੇ ਜਾ ਰਹੇ ਹਨ । ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਇਸ ਮੁੱਦੇ `ਤੇ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ।

ਉਨ੍ਹਾਂ ਕਿਹਾ ਕਿ ਈਰਾਨ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਅਤੇ ਸਹਿਯੋਗ ਨੂੰ ਵਧਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ । ਅਧਿਕਾਰਤ ਸੂਤਰਾਂ ਅਨੁਸਾਰ, ਸਾਊਦੀ ਅਰਬ ਅਤੇ ਕਤਰ ਵੀ ਸ਼ਾਂਤੀ ਯਤਨਾਂ ਵਿੱਚ ਲੱਗੇ ਹੋਏ ਹਨ।ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਫੈਜ਼ਲ ਬਿਨ ਫਰਹਾਨ ਨੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਅਤੇ ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਅਮੀਰ ਮੁਤਾਕੀ ਨਾਲ ਗੱਲਬਾਤ ਕੀਤੀ ਹੈ ।

Read More : ਇਜ਼ਰਾਇਲ ਨੇ ਈਰਾਨ ਦੀ ਰਾਜਧਾਨੀ ਤੇ ਹਮਲਾ ਕਰਕੇ ਕੀਤਾ ਧੂੰਆਂ ਧੂੰਆਂ

ਵਿਜੀਲੈਂਸ ਬਿਊਰੋ ਨੇ ਸਬ-ਇੰਸਪੈਕਟਰ ਨੂੰ ਕੀਤਾ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

0
Vigilance

ਪਟਿਆਲਾ, 28 ਫਰਵਰੀ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਇਕ ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ (Taking bribes) ਗ੍ਰਿਫ਼ਤਾਰ ਕੀਤਾ ਹੈ ।

ਕੌਣ ਹੈ ਇਹ ਪੁਲਸ ਸਬ-ਇੰਸਪੈਕਟਰ

ਪੰਜਾਬ ਵਿਜੀਲੈਂਸ ਵਲੋਂ ਜਿਸ ਸਬ-ਇੰਸਪੈਕਟਰ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ ਦਾ ਨਾਮ ਮੇਵਾ ਸਿੰਘ ਹੈ ਤੇ ਉਹ ਥਾਣਾ ਸਾਈਬਰ ਸੈੱਲ (ਸੰਗਰੂਰ) ਵਿਖੇ ਸਬ-ਇੰਸਪੈਕਟਰ (Sub-Inspector) ਵਜੋਂ ਤਾਇਨਾਤ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ, ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਉਕਤ ਦੋਸ਼ੀ ਨੂੰ ਪਿੰਡ ਕੋਠੇ ਮਹਾਂ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ (Arrested) ਕੀਤਾ ਗਿਆ ਹੈ ।

ਸਿਕਾਇਤਕਰਤਾ ਨੇ ਕੀ ਦੋਸ਼ ਲਗਾਇਆ

ਉਨ੍ਹਾਂ ਦੱਸਿਆ ਕਿ ਸਿਕਾਇਤਕਰਤਾ (Complainant) ਅਤੇ ਉਸਦੀ ਪਤਨੀ ਵਿਰੁੱਧ ਥਾਣਾ ਸਾਈਬਰ ਕ੍ਰਾਈਮ ਸੰਗਰੂਰ ਵਿਖੇ ਇਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਦੋਸ਼ੀ ਸਬ-ਇੰਸਪੈਕਟਰ ਜਾਂਚ ਅਧਿਕਾਰੀ ਸੀ। ਇਸ ਸਬੰਧ ਵਿੱਚ ਸਿ਼ਕਾਇਤਕਰਤਾ ਨੇ ਦੋਸ਼ ਲਗਾਇਆ ਕਿ ਦੋਸ਼ੀ ਸਬ-ਇੰਸਪੈਕਟਰ ਨੇ ਉਸਦੀ ਪਤਨੀ ਨੂੰ ਇਸ ਕੇਸ ਵਿੱਚੋਂ ਬਰੀ ਕਰਵਾਉਣ ਵਿੱਚ ਮਦਦ ਕਰਨ ਬਦਲੇ 50000 ਰੁਪਏ ਰਿਸ਼ਵਤ ਦੀ ਮੰਗ ਕੀਤੀ ।

ਵਿਜੀਲੈਂਸ ਨੇ ਕਰ ਲਿਆ ਹੈ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ

ਸਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਇਸ ਲਈ ਉਸ ਨੇ ਵਿਜੀਲੈਂਸ (Vigilance) ਬਿਊਰੋ ਰੇਂਜ, ਪਟਿਆਲਾ ਨਾਲ ਸੰਪਰਕ ਕੀਤਾ । ਉਸਦੀ ਸਿਕਾਇਤ ‘ਤੇ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਸਬ-ਇੰਸਪੈਕਟਰ ਮੇਵਾ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸਿ਼ਕਾਇਤਕਰਤਾ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ । ਇਸ ਸਬੰਧੀ ਦੋਸ਼ੀ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।

Read More : ਵਿਜੀਲੈਂਸ ਨੇ ਕੀਤਾ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ