Home Blog Page 209

ਹਵਾਈ ਖੇਤਰ ਅਸੁਰੱਖਿਅਤ ਹੋਣ ਕਾਰਨ ਦਿੱਲੀ ਹਵਾਈ ਅੱਡੇ ਤੇ ਸੈਂਕੜੇ ਉਡਾਣਾਂ ਰੱਦ

0
Airoplne

ਨਵੀਂ ਦਿੱਲੀ, 2 ਮਾਰਚ 2026 : ਇਜ਼ਰਾਈਲ ਤੇ ਇਰਾਨ (Israel-Iran) ਵਿਚ ਵਧਦੇ ਤਣਾਅ ਦੇ ਚਲਦਿਆਂ ਸ਼ੁਰੂ ਹੋਈ ਜੰਗ ਕਾਰਨ ਭਾਰਤ ਦੇ ਦਿੱਲੀ ਹਵਾਈ ਅੱਡੇ ਤੇ ਸੈਂਕੜੇ ਉਡਾਣਾਂ ਰੱਦ (Flights cancelled) ਕਰ ਦਿੱਤੀਆਂ ਗਈਆਂ ਹਨ ।

ਹਵਾਈ ਅੱਡੇ ਤੇ ਮਚ ਗਈ ਹੈ ਫਲਾਈਟਾਂ ਦੇ ਰੱਦ ਹੋਣ ਕਾਰਨ ਹਫੜਾ-ਦਫੜੀ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਹਵਾਈ ਅੱਡੇ (Delhi Airport) ਵਿਖੇ ਜੋ ਸੈਂਕੜੇ ਫਲਾਈਟਾਂ ਰੱਦ ਹੋਈਆਂ ਹਨ ਦਾ ਕਾਰਨ ਜਿਥੇ ਪੱਛਮੀ ਏਸ਼ੀਆ ਵਿਚ ਸ਼ੁਰੂ ਹੋਈ ਭਿਆਨਕ ਜੰਗ ਹੈ ਉਥੇ ਅਜਿਹਾ ਹੋਣ ਕਾਰਨ ਹਵਾਈ ਖੇਤਰ ਦੇ ਅਸੁਰੱਖਿਅਤ (Unsafe airspace) ਹੋਣਾ ਵੀ ਹੈ । ਜਿਸ ਕਾਰਨ ਦਿੱਲੀ ਅਤੇ ਹੋਰ ਪ੍ਰਮੁੱਖ ਹਵਾਈ ਅੱਡਿਆਂ ‘ਤੇ ਯਾਤਰੀਆਂ ਦੀ ਭਾਰੀ ਭੀੜ ਅਤੇ ਹਫੜਾ-ਦਫੜੀ ਦੇਖਣ ਨੂੰ ਮਿਲ ਰਹੀ ਹੈ ।

ਸੈਕੜੇ ਰੱਦ ਹੋਈਆਂ ਉਡਾਣਾਂ ਵਿਚ ਕਿੰਨੀਆਂ ਆਉਣ ਵਾਲੀਆਂ ਤੇ ਕਿੰਨੀਆਂ ਜਾਣ ਵਾਲੀਆਂ ਸਨ

ਪ੍ਰਾਪਤ ਸੂਚਨਾ ਅਨੁਸਾਰ ਲੰਘੇ ਦਿਨ ਜੋ ਦਿੱਲੀ ਹਵਾਈ ਅੱਡੇ ਤੋਂ ਲਗਭਗ 100 ਉਡਾਣਾਂ ਰੱਦ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 62 ਆਉਣ ਵਾਲੀਆਂ ਅਤੇ 42 ਰਵਾਨਾ ਹੋਣ ਵਾਲੀਆਂ ਫਲਾਈਟਾਂ ਸ਼ਾਮਲ ਸਨ । ਏਅਰਲਾਈਨ (Airline) ਕੰਪਨੀ ਇੰਡੀਗੋ ਨੇ ਐਤਵਾਰ ਨੂੰ 166 ਉਡਾਣਾਂ ਰੱਦ ਕੀਤੀਆਂ । ਕੰਪਨੀ ਨੇ ਸੋਮਵਾਰ ਨੂੰ 162 ਅਤੇ ਮੰਗਲਵਾਰ ਨੂੰ 42 ਹੋਰ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਹੈ । ਏਅਰ ਇੰਡੀਆ (Air India) ਨੇ ਯੂ. ਏ. ਈ., ਸਾਊਦੀ ਅਰਬ, ਇਜ਼ਰਾਈਲ ਅਤੇ ਕਤਰ ਲਈ ਆਪਣੀਆਂ ਸਾਰੀਆਂ ਉਡਾਣਾਂ ਸੋਮਵਾਰ ਰਾਤ 11:59 ਵਜੇ ਤੱਕ ਰੱਦ ਕਰ ਦਿੱਤੀਆਂ ਹਨ । ਹਾਲਾਂਕਿ ਯੂਰਪ ਅਤੇ ਉੱਤਰੀ ਅਮਰੀਕਾ ਲਈ ਸੇਵਾਵਾਂ ਡਾਇਵਰਟ ਕੀਤੇ ਰੂਟਾਂ ਰਾਹੀਂ ਜਾਰੀ ਰਹਿਣਗੀਆਂ ।

ਸੋਮਵਾਰ ਨੂੰ ਪ੍ਰਭਾਵਿਤ ਹੋਣ ਵਾਲੇ ਮੁੱਖ ਰੂਟ ਕਿਹੜੇ ਕਿਹੜੇ ਹਨ

ਸੋਮਵਾਰ ਨੂੰ ਰੱਦ ਹੋਣ ਵਾਲੀਆਂ ਪ੍ਰਮੁੱਖ ਉਡਾਣਾਂ ਵਿੱਚ ਅੰਮ੍ਰਿਤਸਰ-ਬਰਮਿੰਘਮ (117), ਦਿੱਲੀ-ਜ਼ੁਰੀਖ (115), ਅਤੇ ਦਿੱਲੀ-ਕੋਪਨਹੇਗਨ (157) ਸਮੇਤ ਇਨ੍ਹਾਂ ਦੀਆਂ ਵਾਪਸੀ ਵਾਲੀਆਂ ਉਡਾਣਾਂ ਸ਼ਾਮਲ ਹਨ । ਮੱਧ ਏਸ਼ੀਆ ਦਾ ਹਵਾਈ ਖੇਤਰ ਬੰਦ ਹੋਣ ਕਾਰਨ ਯੂਰਪ ਜਾਣ ਵਾਲੀਆਂ ਉਡਾਣਾਂ ਨੂੰ ਹੁਣ ਲੰਬੇ ਅਤੇ ਬਦਲਵੇਂ ਰੂਟਾਂ ਰਾਹੀਂ ਭੇਜਿਆ ਜਾ ਰਿਹਾ ਹੈ, ਜਿਸ ਨਾਲ ਸਫ਼ਰ ਦਾ ਸਮਾਂ ਅਤੇ ਤੇਲ ਦਾ ਖਰਚਾ ਵੀ ਵਧ ਗਿਆ ਹੈ ।

Read More : ਸਰਕਾਰ ਨੇ ਦਿੱਤਾ ਇੰਡੀਗੋ ਨੂੰ ਉਡਾਣਾਂ ‘ਚ 10 ਫੀਸਦੀ ਕਟੌਤੀ ਦਾ ਹੁਕਮ

ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਯੂ. ਏ. ਈ. ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਨਾਲ ਗੱਲਬਾਤ

0
Narender Modi

ਨਵੀਂ ਦਿੱਲੀ, 2 ਮਾਰਚ 2026 : ਪੱਛਮੀ ਦੇਸ਼ਾਂ ਵਿਚ ਵਧਦੇ ਜਾ ਰਹੇ ਫੌਜੀ ਤਣਾਅ ਦੇ ਚਲਦਿਆਂ ਪ੍ਰਧਾਨ ਮੰਤਰੀ (Prime Minister) ਨਰੇਂਦਰ ਮੋਦੀ ਨੇ ਯੂ. ਏ. ਈ. ਤੇ ਇਜਰਾਈਲੀ ਪ੍ਰਧਾਨ ਮੰਤਰੀ (Israeli Prime Minister) ਨਾਲ ਫੋਨ ਤੇ ਗੱਲਬਾਤ ਕੀਤੀ ਹੈ ।

ਗੱਲਬਾਤ ਕਰਕੇ ਕੀ ਆਖਿਆ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਵਲੋਂ

ਪੱਛਮੀ ਏਸ਼ੀਆ ਵਿਚ ਵਧੇ ਫੌਜੀ ਤਣਾਅ ਦੇ ਚਲਦਿਆਂ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਸੰਯੁਕਤ ਅਰਬ ਅਮੀਰਾਤ ‘ਤੇ ਈਰਾਨ ਦੇ ਵਧਦੇ ਹਮਲਿਆਂ ਨੇ ਖੇਤਰੀ ਸੁਰੱਖਿਆ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਯੂ. ਏ. ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ (President Sheikh Mohammed bin Zayed Al Nahyan) ਅਤੇ ਫਿਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਫ਼ੋਨ `ਤੇ ਗੱਲ ਕੀਤੀ । ਗੱਲਬਾਤ ਦੌਰਾਨ ਉਨ੍ਹਾਂ ਨੇ ਸਥਿਤੀ ਬਾਰੇ ਪੁੱਛਗਿੱਛ ਕੀਤੀ ਅਤੇ ਭਾਰਤ ਦੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ।

ਪ੍ਰਧਾਨ ਮੰਤਰੀ ਨੇ ਫੋਨ ਤੇ ਹੋਈ ਗੱਲਬਾਤ ਦੇ ਕੁੱਝ ਵੇੇਰਵੇ ਕੀਤੇ ਸੋਸ਼ਲ ਮੀਡੀਆ ਤੇ ਸਾਂਝੇ

ਪ੍ਰਧਾਨ ਮੰਤਰੀ ਮੋਦੀ ਵੱਲੋਂ ਇਹ ਜਾਣਕਾਰੀ ਖੁਦ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਾਂਝੀ ਕਰਕੇ ਦਿੱਤੀ । ਪੋਸਟ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੱਲਬਾਤ ਦੌਰਾਨ ਉਨ੍ਹਾਂ ਨੇ ਖੇਤਰੀ ਸਥਿਤੀ ‘ਤੇ ਚਰਚਾ ਕੀਤੀ ਅਤੇ ਭਾਰਤ ਦੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ । ਉਨ੍ਹਾਂ ਨੇ ਨਾਗਰਿਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਡੀ ਤਰਜੀਹ ਦੱਸਿਆ ਅਤੇ ਟਕਰਾਅ ਨੂੰ ਜਲਦੀ ਰੋਕਣ ਦੀ ਜ਼ਰੂਰਤ `ਤੇ ਜ਼ੋਰ ਦਿੱਤਾ । ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਧਿਰਾਂ ਨੂੰ ਜਲਦੀ ਤੋਂ ਜਲਦੀ ਸ਼ਾਂਤੀ ਸਥਾਪਤ ਕਰਨੀ ਚਾਹੀਦੀ ਹੈ ।

ਭਾਰਤ ਨੇ ਯੂੂ. ਏ. ਈ. ਨਾਲ ਔਖੇ ਸਮੇਂ ਵਿਚ ਮਜਬੂਤੀ ਨਾਲ ਖੜ੍ਹਨ ਦਾ ਦਿੱਤਾ ਭਰੋਸਾ

ਉਨ੍ਹਾਂ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਨਾਲ ਗੱਲ ਕੀਤੀ । ਗੱਲਬਾਤ ਦੌਰਾਨ ਉਨ੍ਹਾਂ ਯੂ. ਏ. ਈ. ‘ਤੇ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਅਤੇ ਇਨ੍ਹਾਂ ਹਮਲਿਆਂ ਵਿਚ ਮਾਰੇ ਗਏ ਲੋਕਾਂ ਲਈ ਡੂੰਘੀ ਸੰਵੇਦਨਾ ਪ੍ਰਗਟ ਕੀਤੀ । ਉਨ੍ਹਾਂ ਕਿਹਾ ਕਿ ਭਾਰਤ ਇਸ ਔਖੇ ਸਮੇਂ ਵਿਚ ਯੂ. ਏ. ਈ. (U. A. E.) ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ । ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਉਹ ਯੂ. ਏ. ਈ. ਵਿਚ ਰਹਿਣ ਵਾਲੇ ਭਾਰਤੀ ਭਾਈਚਾਰੇ ਦਾ ਧਿਆਨ ਰੱਖਣ ਲਈ ਰਾਸ਼ਟਰਪਤੀ ਦਾ ਧੰਨਵਾਦ ਕਰਦੇ ਹਨ ।

Read More : ਸਰਦੂਲਗੜ੍ਹ ਤੋਂ ਦੁਬਈ ਗਿਆ ਨਵਾਂ ਵਿਆਹਿਆ ਜੋੜਾ ਦੁਬਈ ਵਿਖੇ ਫਸਿਆ

ਸਰਦੂਲਗੜ੍ਹ ਤੋਂ ਦੁਬਈ ਗਿਆ ਨਵਾਂ ਵਿਆਹਿਆ ਜੋੜਾ ਦੁਬਈ ਵਿਖੇ ਫਸਿਆ

0
Mansa

ਮਾਨਸਾ, 2 ਮਾਰਚ 2026 : ਪੰਜਾਬ ਦੇ ਜਿਲਾ ਮਾਨਸਾ (Mansa District) ਦੇ ਕਸਬਾ ਸਰਦੂਲਗੜ੍ਹ ਦਾ ਰਹਿਣ ਵਾਲਾ ਨਵੇਂ ਵਿਆਹੇ ਜੋੜੇ ਦੇ ਹਾਲ ਦੀ ਘੜੀ ਦੁਬਈ ਵਿਖੇ ਫਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਜੋੜਾ

ਮਿਲੀ ਜਾਣਕਾਰੀ ਮੁਤਾਬਕ ਮਾਨਸਾ ਜਿਲ੍ਹੇ ਦੇ ਸਰਦੂਲਗੜ੍ਹ ਕਸਬੇ (Sardulgarh town) ਦੇ ਇੱਕ ਨਵ-ਵਿਆਹੇ ਜੋੜੇ ਦੇ ਦੁਬਈ ਵਿਚ ਫਸਣ ਕਾਰਨ ਪਰਿਵਾਰ ਦੀ ਚਿੰਤਾ ਵਧਦੀ ਜਾ ਰਹੀ ਹੈ । ਕੈਨੇਡਾ ਵਿੱਚ ਰਹਿਣ ਵਾਲਾ ਗੁਰਪ੍ਰੀਤ ਸਿੰਘ ਆਪਣੀ ਪਤਨੀ ਨਾਲ ਹਨੀਮੂਨ ਲਈ ਦੁਬਈ ਗਿਆ ਸੀ, ਪਰ ਇਜ਼ਰਾਈਲ-ਇਰਾਨ ਜੰਗ (Israel-Iran war) ਕਰਕੇ ਦੁਬਈ ਵਿਚ ਬਣੀ ਤਣਾਅਪੂਰਨ ਸਥਿਤੀ ਕਰਕੇ ਉਨ੍ਹਾਂ ਦੀਆਂ ਵਾਪਸੀ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ । ਪਰਿਵਾਰ ਅਨੁਸਾਰ ਗੁਰਪ੍ਰੀਤ ਅਤੇ ਉਸ ਦੀ ਪਤਨੀ ਦੀ ਵਾਪਸੀ ਦੀ ਉਡਾਣ 3 ਮਾਰਚ ਨੂੰ ਤੈਅ ਸੀ । ਉਡਾਣਾਂ ਰੱਦ ਹੋਣ ਤੋਂ ਬਾਅਦ ਪਰਿਵਾਰ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਪਰ ਸਥਿਤੀ ਬਾਰੇ ਅਨਿਸ਼ਚਿਤਤਾ ਬਣੀ ਹੋਈ ਹੈ । ਘਰ ਦਾ ਮਾਹੌਲ ਗਮਹੀਨ ਹੈ, ਪਰਿਵਾਰਕ ਮੈਂਬਰ ਅੰਤਰਰਾਸ਼ਟਰੀ ਸਥਿਤੀ ‘ਤੇ ਨਜ਼ਰ ਰੱਖਣ ਲਈ ਲਗਾਤਾਰ ਖਬਰਾਂ ਵੇਖ ਰਹੇ ਹਨ ।

ਕੀ ਆਖਿਆ ਗੁਰਪ੍ਰੀਤ ਦੇ ਪਿਤਾ ਨੇ

ਗੁਰਪ੍ਰੀਤ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਕਿਹਾ ਕਿ ਘਰ ਵਿੱਚ ਕਿਸੇ ਦਾ ਵੀ ਕੰਮ ਵਿਚ ਧਿਆਨ ਨਹੀਂ ਲੱਗ ਰਿਹਾ ਹੈ । ਉਨ੍ਹਾਂ ਕਿਹਾ ਕਿ ਸਵੇਰੇ ਉੱਠਣ ‘ਤੇ ਅਸੀਂ ਸਭ ਤੋਂ ਪਹਿਲਾਂ ਟੀ. ਵੀ. ਚਾਲੂ ਕਰਦੇ ਹਾਂ ਤੇ ਸਾਰਾ ਭਰ ਖ਼ਬਰਾਂ ‘ਤੇ ਨਜ਼ਰ ਰੱਖਦੇ ਹਾਂ । ਹਰ ਨਵੀਂ ਅਪਡੇਟ ਨਾਲ ਸਾਡੇ ਦਿਲਾਂ ਦੀ ਧੜਕਣ ਤੇਜ਼ ਹੋ ਜਾਂਦੀ ਹੈ । ਗੁਰਜੰਟ ਸਿੰਘ ਨੇ ਇਹ ਵੀ ਕਿਹਾ ਕਿ ਉਹ ਹਰ ਰੋਜ਼ ਆਪਣੇ ਪੁੱਤਰ ਨਾਲ ਫ਼ੋਨ `ਤੇ ਗੱਲ ਕਰਦਾ ਹੈ ।

ਪਰਿਵਾਰ ਦੇ ਮੈਂਬਰਾਂ ਵਲੋਂ ਜੋੜੇ ਦੀ ਵਾਪਸੀ ਲਈ ਕੀਤੀ ਜਾ ਰਹੀ ਹੈ ਅਰਦਾਸ

ਗੁਰਪ੍ਰੀਤ ਨੇ ਪਰਿਵਾਰ ਨੂੰ ਸੂਚਿਤ ਕੀਤਾ ਹੈ ਕਿ ਉਹ ਸੁਰੱਖਿਅਤ ਹੈ ਅਤੇ ਹੋਟਲ ਵਿੱਚ ਰਹਿ ਰਹੇ ਹਨ । ਉੱਥੇ ਭਾਰਤੀ ਦੂਤਾਵਾਸ (Indian Embassy) ਨੇ ਵੀ ਉਨ੍ਹਾਂ ਨੂੰ ਸੰਪਰਕ ਵਿੱਚ ਰਹਿਣ ਲਈ ਕਿਹਾ ਹੈ । ਪਰਿਵਾਰ ਦੇ ਹੋਰ ਮੈਂਬਰ ਵੀ ਅਰਦਾਸ ਕਰ ਰਹੇ ਹਨ ਕਿ ਸਥਿਤੀ ਜਲਦੀ ਹੀ ਆਮ ਵਾਂਗ ਹੋ ਜਾਵੇ ਅਤੇ ਉਡਾਣਾਂ ਮੁੜ ਸ਼ੁਰੂ ਹੋਣ ਤਾਂ ਜੋ ਉਨ੍ਹਾਂ ਦਾ ਪੁੱਤਰ ਅਤੇ ਨੂੰਹ ਸੁਰੱਖਿਅਤ ਵਾਪਸ ਆ ਸਕਣ ।

ਭਾਰਤ ਸਰਕਾਰ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਕਰੇ ਵਿਸ਼ੇਸ਼ ਇੰਤਜਾਮ

ਗੁਰਜੰਟ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਦੁਬਈ ਵਿੱਚ ਫਸੇ ਭਾਰਤੀ ਨਾਗਰਿਕਾਂ (Indian citizens) ਦੀ ਸੁਰੱਖਿਅਤ ਵਾਪਸੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਨੇ ਪਿਛਲੇ ਸਮੇਂ ਵਿੱਚ ਸੰਕਟ ਦੇ ਸਮੇਂ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਿਆ ਹੈ, ਇਸ ਵਾਰ ਵੀ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ।

Read More : ਭਾਰਤੀ ਨਾਗਰਿਕਾਂ ਲਈ ਭਾਰਤ ਨੇ ਕੀਤੀ ਸੁਚੇਤ ਰਹਿਣ ਦੀ ਐਡਵਾਈਜ਼ਰੀ ਜਾਰੀ

ਪੰਜਾਬ ਦੇ ਸ਼ਹਿਰ ਜਲੰਧਰ ਦੋ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

0
bomb threat

ਜਲੰਧਰ, 2 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਦੋ ਸਕੂਲਾਂ ਨੂੰ ਈਮੇਲ ਰਾਹੀਂ ਮੈਸੇਜ ਭੇੇਜ ਕੇ ਬੰਬ ਨਾਲ ਉਡਾਏ ਜਾਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਹੜੇ ਹਨ ਦੋਵੇਂ ਸਕੂਲ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ (bomb threat) ਦੀ ਧਮਕੀ ਵਾਲੇ ਈਮੇਲ ਮਿਲੇ ਹਨ । ਸ਼ਹਿਰ ਦੇ ਕੇਂਦਰ ਵਿੱਚ ਸਥਿਤ ਰਾਮਾ ਮੰਡੀ ਵਿੱਚ ਸਥਿਤ ਏ. ਪੀ. ਜੇ. ਸਕੂਲ ਸ਼ਾਖਾ ਅਤੇ ਪੰਜਾਬ ਆਰਮਡ ਪੁਲਸ ਕੈਂਪਸ ਨੂੰ ਕ੍ਰਮਵਾਰ ਧਮਕੀਆਂ ਮਿਲੀਆਂ ਹਨ । ਸਕੂਲਾਂ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਪੁਲਸ ਬਲ ਸਨਿਫਰ ਕੁੱਤਿਆਂ ਅਤੇ ਬੰਬ ਸਕੁਐਡ (Bomb squad) ਨਾਲ ਮੌਕੇ ‘ਤੇ ਪਹੁੰਚੇ ।

ਈਮੇਲ ਦਾ ਪਤਾ ਲਗਾਉਣ ਲਈ ਤਕਨੀਕੀ ਟੀਮਾਂ ਕਰ ਰਹੀਆਂ ਹਨ ਜਾਂਚ

ਪੁਲਸ ਨੂੰ ਅਜੇ ਤੱਕ ਬੰਬ ਵਰਗੀ ਕੋਈ ਚੀਜ਼ ਨਹੀਂ ਮਿਲੀ ਹੈ । ਸਕੂਲਾਂ ਨੂੰ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ । ਘਬਰਾਹਟ ਤੋਂ ਬਚਣ ਲਈ, ਸਕੂਲਾਂ ਨੇ ਅਜੇ ਤੱਕ ਛੁੱਟੀ ਨਹੀਂ ਕੀਤੀ ਹੈ । ਪੁਲਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ । ਧਮਕੀ ਭਰੇ ਈਮੇਲ ਦੇ ਮੂਲ ਦਾ ਪਤਾ ਲਗਾਉਣ ਲਈ ਤਕਨੀਕੀ ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ ।

Read More : ਅੰਮ੍ਰਿਤਸਰ ਦੇ ਸਕੂਲਾਂ ਤੇ ਸ਼ਤਾਬਦੀ ਐਕਸਪ੍ਰੈਸ ਰੇਲ ਨੂੰ ਮਿਲੀ ਉਡਾਉਣ ਦੀ ਧਮਕੀ

ਧੀ ਦੇ ਵਿਆਹ ਲਈ ਛੁੱਟੀ ਨਾ ਮਿਲਣ ਕਾਰਨ ਬੀ. ਐੱਲ. ਓ. ਨੇ ਕੀਤੀ ਖੁਦਕੁਸ਼ੀ

0
Suicide

ਕਾਨਪੁਰ, 2 ਮਾਰਚ 2026 : ਫਤਿਹਪੁਰ ਜਿਲੇ (Fatehpur District) ‘ਚ ਐੱਸ. ਆਈ. ਆਰ. ਮੁਹਿੰਮ ‘ਚ ਬੀ. ਐੱਲ. ਓ. (B. L. O.) ਵਜੋਂ ਤਾਇਨਾਤ ਅਖਿਲੇਸ਼ ਸਵਿਤਾ (50) ਨੇ ਕਥਿਤ ਤੌਰ ‘ਤੇ ਖੁਦਕੁਸ਼ੀ (Suicide) ਕਰ ਲਈ ।

ਲਾਸ਼ ਕੋਲੋਂ ਪੁਲਸ ਨੇ ਮਿਲਿਆ ਹੈ ਇਹ ਸੁਸਾਈਡ ਨੋਟ

ਪੁਲਸ ਅਨੁਸਾਰ ਉਸ ਦੀ ਲਾਸ਼ ਸ਼ਨੀਵਾਰ ਸ਼ਾਮ ਬਿੰਦਕੀ ਖੇਤਰ ਦੇ ਆਲੀਆਬਾਦ ਪਿੰਡ ਸਥਿਤ ਇਕ ਪ੍ਰਾਇਮਰੀ ਸਕੂਲ ‘ਚ ਲਟਕਦੀ ਮਿਲੀ । ਪੁਲਸ ਨੇ ਮੌਕੇ ਤੋਂ ਇਕ ਕਥਿਤ ਸੁਸਾਈਡ ਨੋਟ (Suicide note) ਬਰਾਮਦ ਕੀਤਾ ਹੈ, ਜਿਸ ‘ਚ ਅਖਿਲੇਸ਼ ਨੇ ਲਿਖਿਆ ਕਿ ਡਿਊਟੀ ਦਾ ਵੱਧਦਾ ਦਬਾਅ ਅਤੇ ਧੀ ਦੇ ਵਿਆਹ ਦੀਆਂ ਤਿਆਰੀਆਂ ‘ਚ ਰੁਕਾਵਟ ਆਉਣ ਕਾਰਨ ਉਸ ਨੇ ਇਹ ਕਦਮ ਚੁੱਕਿਆ । ਉਸ ਦੀ ਧੀ ਦਿਵਿਆਂਸ਼ੀ ਦਾ ਵਿਆਹ 8 ਮਾਰਚ ਨੂੰ ਤੈਅ ਸੀ ਪਰ ਛੁੱਟੀ ਨਾ ਮਿਲਣ ਕਾਰਨ ਉਹ ਤਣਾਅ ‘ਚ ਸੀ ।

ਪਰਿਵਾਰ ਨੇ ਲਗਾਇਆ ਕੰਮ ਜਾਰੀ ਰੱਖਣ ਲਈ ਮਜ਼ਬੂਰ ਕਰਨ ਦਾ ਦੋੋਸ

ਘਟਨਾ ਦੀ ਖ਼ਬਰ ਮਿਲਦਿਆਂ ਹੀ ਉਸ ਦੇ ਪਰਿਵਾਰਕ ਮੈਂਬਰ ਸਕੂਲ ਪਹੁੰਚੇ ਅਤੇ ਲਾਸ਼ ਨੂੰ ਕਮਿਊਨਿਟੀ ਹੈਲਥ ਸੈਂਟਰ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਵਧੀਕ ਜ਼ਿਲਾ ਮੈਜਿਸਟ੍ਰੇਟ (Additional District Magistrate) ਅਵਿਨਾਸ਼ ਤ੍ਰਿਪਾਠੀ ਨੇ ਕਿਹਾ ਕਿ ਸੁਸਾਈਡ ਨੋਟ ਦੀ ਜਾਂਚ ਕੀਤੀ ਜਾ ਰਹੀ ਹੈ ।

ਅਖਿਲੇਸ਼ ਦੇ ਪਰਿਵਾਰ ਵਿਚ ਉਸ ਦੀ ਪਤਨੀ ਮੰਜੂ ਦੇਵੀ, ਧੀ ਦਿਵਿਆਂਸ਼ੀ (20) ਅਤੇ ਪੁੱਤਰ ਦਿਵਿਆਂਸ਼ ਸ਼ਾਮਲ ਹਨ । ਪਰਿਵਾਰ ਨੇ ਦੋਸ਼ ਲਗਾਇਆ ਕਿ ਕਈ ਹਫ਼ਤਿਆਂ ਤੋਂ ਛੁੱਟੀ ਮੰਗਣ ਦੇ ਬਾਵਜੂਦ ਉਨ੍ਹਾਂ ਨੂੰ ਚੋਣ ਸਬੰਧੀ ਕੰਮ ਜਾਰੀ ਰੱਖਣ ਲਈ ਮਜਬੂਰ ਕੀਤਾ ਗਿਆ । ਉਸ ਦੇ ਭਰਾ ਭੂਪੇਸ਼ ਕੁਮਾਰ ਨੇ ਵੀ ਕਿਹਾ ਕਿ ਡਿਊਟੀ ਤੋਂ ਥੋੜ੍ਹੀ ਰਾਹਤ ਦੇਣ ਲਈ ਵਾਰ-ਵਾਰ ਬੇਨਤੀ ਕੀਤੀ ਗਈ ਸੀ ਪਰ ਕੋਈ ਸੁਣਵਾਈ ਨਹੀਂ ਹੋਈ ।

Read More : ਭੇਦਭਰੇ ਹਾਲਾਤਾਂ ਵਿਚ ਮਹਿਲਾ-ਪੁਰਸ਼ ਨੇ ਕੀਤੀ ਖੁਦਕੁਸ਼ੀ

ਗੈਂਗਸਟਰਾਂ ਤੇ ਵਾਰ ਮੁਹਿੰਮ ਨੂੰ ਹੋਇਆ ਪੰਜਾਬ ਵਿਚ 39ਵਾਂ ਦਿਨ

0
Checking

ਪੰਜਾਬ, 2 ਮਾਰਚ 2026 : ਪੰਜਾਬ ਵਿਚ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਜਿਸਨੂੰ 39ਵਾਂ ਦਿਨ ਵੀ ਹੋ ਗਿਆ ਹੈ ਤਹਿਤ ਪੰਜਾਬ ਪੁਲਸ ਵਲੋਂ ਵੱਖ-ਵੱਖ ਥਾਵਾਂ ਤੇ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ ।

ਕਿੰਨੀਆਂ ਥਾਵਾਂ ਤੇ ਛਾਪੇਮਾਰੀਆਂ ਤਹਿਤ ਕੀ ਕੀ ਕੀਤਾ ਗਿਆ ਹੈ ਬਰਾਮਦ

ਪੰਜਾਬ ਪੁਲਸ ਨੇ “ਗੈਂਗਸਟਰਾਂ ‘ਤੇ ਵਾਰ” ਮੁਹਿੰਮ ਦੇ 39ਵੇਂ ਦਿਨ ਪੰਜਾਬ ਭਰ ‘ਚ ਗੈਂਗਸਟਰ ਸਾਥੀਆਂ ਦੇ 548 ਪਛਾਣੇ ਅਤੇ ਮੈਪ ਕੀਤੇ ਟਿਕਾਣਿਆਂ ‘ਤੇ ਛਾਪੇਮਾਰੀਆਂ ਕਰਕੇ ਜਿਥੇ 224 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ, ਉਥੇ ਉਨ੍ਹਾਂ ਦੇ ਕਬਜੇ ਵਿਚੋਂ 17 ਹਥਿਆਰ ਵੀ ਬਰਾਮਦ ਕੀਤੇ ਗਏ ਹਨ । ਪੰਜਾਬ ਪੁਲਸ (Punjab Police) ਨੇ ਇਸ ਮੁਹਿੰਮ ਤਹਿਤ ਸਾਰੇ ਜਿਲ੍ਹਿਆਂ ਦੀਆਂ ਪੁਲਸ ਟੀਮਾਂ ਐਂਟੀ-ਗੈਂਗਸਟਰ ਟਾਸਕ ਫੋਰਸ ਪੰਜਾਬ ਦੇ ਨਾਲ ਮਿਲ ਕੇ ਸੂਬੇ ਭਰ ‘ਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ ।

111 ਵਿਅਕਤੀਆ ਵਿਰੁੱਧ ਰੋਕਥਾਮ ਕਾਰਵਾਈਆਂ ਕਰਦਿਆਂ 136 ਤੋਂ ਕੀਤੀ ਗਈ ਪੁੱਛਗਿੱਛ

ਇਸ ਤੋਂ ਇਲਾਵਾ 111 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ, ਜਦੋਂ ਕਿ 136 ਨੂੰ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ । ਕਾਰਵਾਈ ਦੌਰਾਨ, ਪੁਲਿਸ ਟੀਮਾਂ ਨੇ ਚਾਰ ਭਗੌੜੇ ਅਪਰਾਧੀਆਂ (ਪੀ. ਓ.) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਲੋਕ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਜਾਣਕਾਰੀ ਗੁਪਤ ਰੂਪ ‘ਚ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946 ‘ਤੇ ਰਿਪੋਰਟ ਕਰ ਸਕਦੇ ਹਨ । ਅਪਰਾਧਾਂ ਅਤੇ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਤ ਜਾਣਕਾਰੀ ਵੀ ਇਸ ਨੰਬਰ ‘ਤੇ ਸਾਂਝੀ ਕੀਤੀ ਜਾ ਸਕਦੀ ਹੈ ।

ਯੁੱਧ ਨਸਿਆਂ ਵਿਰੁੱਧ ਮੁਹਿੰਮ ਤਹਿਤ ਕੀਤਾ ਗਿਆ 89ਵੇਂ ਤਸਕਰਾਂ ਨੂੰ ਗ੍ਰਿਫ਼ਤਾਰ

ਪੰਜਾਬ ਪੁਲਸ ਟੀਮਾਂ ਨੇ ਆਪਣੀ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਨੂੰ 364ਵੇਂ ਦਿਨ ਵੀ ਜਾਰੀ ਰੱਖਿਆ ਅਤੇ 89 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 2.3 ਕਿਲੋਗ੍ਰਾਮ ਹੈਰੋਇਨ, 1.8 ਕਿਲੋਗ੍ਰਾਮ ਅਫੀਮ, 1766 ਨਸ਼ੀਲੇ ਪਦਾਰਥਾਂ (Drugs) ਦੀਆਂ ਗੋਲੀਆਂ/ਕੈਪਸੂਲ ਅਤੇ 15,980 ਰੁਪਏ ਦੀ ਡਰੱਗ ਮਨੀ (Drug money) ਬਰਾਮਦ ਕੀਤੀ । ਇਸ ਨਾਲ, ਸਿਰਫ਼ 364 ਦਿਨਾਂ ‘ਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 51,616 ਹੋ ਗਈ ਹੈ । ਨਸ਼ਾ ਛੁਡਾਊ ਮੁਹਿੰਮ ਤਹਿਤ ਪੰਜਾਬ ਪੁਲਸ ਨੇ ਬੀਤੇ ਦਿਨ 35 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ ਵਸੇਬਾ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ।

Read More : ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 38ਵੇਂ ਦਿਨ ਹੋਈ 515 ਥਾਵਾਂ ਤੇ ਛਾਪੇਮਾਰੀ

ਅੱਤਵਾਦੀ ਮਾਡਿਊਲ ਦੇ 8 ਮੈਂਬਰਾਂ ਦੀ ਨਿਆਇਕ ਹਿਰਾਸਤ 14 ਦਿਨ ਵਧੀ

0
Court

ਨਵੀਂ ਦਿੱਲੀ, 2 ਮਾਰਚ 2026 : ਦਿੱਲੀ ਦੀ ਇਕ ਅਦਾਲਤ (Delhi Court) ਨੇ ਲਸ਼ਕਰ-ਏ-ਤੋਇਬਾ (ਐੱਲ. ਈ. ਟੀ. ਟੀ.) ਮਾਡਿਊਲ ਦੇ 8 ਮੈਂਬਰਾਂ ਦੀ ਨਿਆਇਕ ਹਿਰਾਸਤ (Judicial custody) ਐਤਵਾਰ ਨੂੰ 14 ਦਿਨਾਂ ਲਈ ਵਧਾ ਦਿੱਤੀ ।

ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੈਂਬਰਾਂ ਵਿਚੋਂ 7 ਸਨ ਬੰਗਲਾਦੇਸ਼ੀ ਨਾਗਰਿਕ

ਇਹ ਸਾਰੇ ਭਾਰਤ ‘ਚ ਕਥਿਤ ਵਜੋਂ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਅਤੇ ਜਾਅਲੀ ਪਛਾਣ ਪੱਤਰ ਪ੍ਰਾਪਤ ਕੀਤੇ । ਅੱਤਵਾਦੀ ਸੰਗਠਨ (Terrorist organization) ਲਸ਼ਕਰ-ਏ-ਤੋਇਬਾ ਦੇ ਮੈਂਬਰਾਂ ‘ਚੋਂ 7 ਬੰਗਲਾਦੇਸ਼ੀ ਨਾਗਰਿਕ ਹਨ । ਇਨ੍ਹਾਂ ਸਾਰਿਆਂ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ‘ਚ ਪੇਸ਼ ਕੀਤਾ ਗਿਆ । ਉਨ੍ਹਾਂ ਦੀ ਪਿਛਲੀ 7 ਦਿਨਾਂ ਦੀ ਨਿਆਇਕ ਹਿਰਾਸਤ ਐਤਵਾਰ ਨੂੰ ਖ਼ਤਮ ਹੋਈ। 22 ਫਰਵਰੀ ਨੂੰ, 3 ਸੂਬਿਆਂ ‘ਚ ਚਲਾਈ ਗਈ ਇਕ ਵੱਡੀ ਅੱਤਵਾਦ-ਵਿਰੋਧੀ ਮੁਹਿੰਮ ‘ਚ ਦਿੱਲੀ ਪੁਲਸ ਨੇ ਲਸ਼ਕਰ-ਏ-ਤੋਇਬਾ ਦੇ ਇਕ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ ।

ਕਿਸ ਕਿਸ ਨੂੰ ਕੀਤਾ ਗਿਆ ਅਦਾਲਤ ਵਿਚ ਪੇਸ਼

ਉਮਰ ਫਾਰੂਕ, ਰੁਬੀਉਲ ਇਸਲਾਮ, ਮੁਹੰਮਦ ਮਿਜ਼ਾਪੁਰ ਰਹਿਮਾਨ, ਮੁਹੰਮਦ ਸੈਫੀਅਤ ਹੁਸੈਨ, ਮੁਹੰਮਦ ਜ਼ਾਹਿਦੁਰ ਇਸਲਾਮ, ਮੁਹੰਮਦ ਲਿਟਨ, ਮੁਹੰਮਦ ਉੱਜਲ ਅਤੇ ਮੁਹੰਮਦ ਉਮਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ । ਇਹ ਗ੍ਰਿਫ਼ਤਾਰੀਆਂ ਪੱਛਮੀ ਬੰਗਾਲ ਅਤੇ ਤਾਮਿਲਨਾਡੂ ‘ਚ ਤਾਲਮੇਲ ਵਾਲੀ ਛਾਪੇਮਾਰੀ ਤੋਂ ਬਾਅਦ ਕੀਤੀਆਂ ਗਈਆਂ ਸਨ ।

Read More : ਡਾ. ਬਿਲਾਲ ਮੱਲਾ ਦੀ 16 ਜਨਵਰੀ ਤੱਕ ਨਿਆਂਇਕ ਹਿਰਾਸਤ ‘ਚ ਵਾਧਾ

ਭਾਰਤ ਹੋਇਆ ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿਚ ਦਾਖਲ

0
Cricket

ਕੋਲਕਾਤਾ, 2 ਮਾਰਚ 2026 : ਭਾਰਤ ਦੇੇਸ਼ ਜਿਸਨੇ ਹਾਲ ਹੀ ਵਿਚ 52ਵੇਂ ਮੈਚ ਵਿਚ ਵੈਸਟ ਇੰਡੀਜ਼ ਨੂੰ ਪੰਜ ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ ਟੀ-20 ਵਿਸ਼ਵ ਕੱਪ (T-20 World Cup) ਦੇ ਸੈਮੀਫਾਈਨਲ ਵਿਚ ਦਾਖਲ ਹੋ ਗਿਆ ਹੈ ।

ਕਿਥੇ ਹੋਇਆ ਸੀ ਭਾਰਤ-ਵੈਸਟ ਇੰਡੀਜ਼ ਵਿਚਾਲੇ ਮੈਚ

ਭਾਰਤ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ (Semi-finals) ’ਚ ਕਦਮ ਰੱਖ ਲਿਆ ਹੈ ਕਿਉਂਕਿ ਉਸਨੇ ਕੋਲਕਾਤਾ ਦੇ ਈਡਨ ਗਾਰਡਨਜ਼ ਵਿੱਚ ਹੋਏ ਆਈ. ਸੀ. ਸੀ. ਟੀ-20 ਵਰਲਡ ਕੱਪ-2026 ਦੇ ਸੁਪਰ 8 ਗਰੁੱਪ-1 ਦੇ 52ਵੇਂ ਮੈਚ ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ । ਵੈਸਟ ਇੰਡੀਜ਼ (West Indies) ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 195/4 ਦਾ ਸਕੋਰ ਬਣਾਇਆ । ਜਵਾਬ ਵਿੱਚ ਭਾਰਤ ਨੇ 19.2 ਓਵਰਾਂ ਵਿੱਚ 199/5 ਰਨ ਬਣਾਕੇ ਟੀਚਾ ਹਾਸਲ ਕਰ ਲਿਆ ।

50 ਗੇਂਦਾਂ ‘ਤੇ ਸ਼ਾਨਦਾਰ 97 ਦੌੜਾਂ ਬਣਾ ਸੰਜੂ ਸੈਮਸਨ ਰਹੇ ਮੈਚ ਦੇ ਹੀਰੋ

ਮੈਚ ਦੇ ਹੀਰੋ ਸੰਜੂ ਸੈਮਸਨ ਰਹੇ, ਜਿਨ੍ਹਾਂ ਨੇ 50 ਗੇਂਦਾਂ ‘ਤੇ ਸ਼ਾਨਦਾਰ 97 ਦੌੜਾਂ ਬਣਾਈਆਂ । ਉਨ੍ਹਾਂ ਦੀ ਪਾਰੀ ਵਿੱਚ 6 ਛੱਕੇ ਅਤੇ 9 ਚੌਕੇ ਸ਼ਾਮਲ ਸਨ । ਆਖ਼ਰੀ ਓਵਰਾਂ ਵਿੱਚ ਸੈਮਸਨ ਨੇ ਸ਼ਾਨਦਾਰ ਸ਼ਾਟਾਂ ਨਾਲ ਭਾਰਤ ਨੂੰ ਜਿੱਤ ਦੁਆਈ । ਤਿਲਕ ਵਰਮਾ ਨੇ ਵੀ ਮਹੱਤਵਪੂਰਨ 27 ਦੌੜਾਂ ਜੋੜੀਆਂ । ਇਹ ਪਾਰੀ ਸੈਮਸਨ ਦੀ ਟੀ-20 ਵਰਲਡ ਕੱਪ ਵਿੱਚ ਭਾਰਤ ਵੱਲੋਂ ਸਭ ਤੋਂ ਵੱਡੀ ‘ਰਨ ਚੇਜ਼ ਇਨਿੰਗ’ ਬਣੀ, ਜਿਸ ਨਾਲ ਉਨ੍ਹਾਂ ਨੇ 2016 ਵਿੱਚ ਆਸਟ੍ਰੇਲੀਆ ਵਿਰੁੱਧ ਅਤੇ 2022 ਵਿੱਚ ਪਾਕਿਸਤਾਨ ਵਿਰੁੱਧ ਵਿਸ਼ਾਲ ਕੋਹਲੀ ਦੇ 82 ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ।

Read More : ਇੰਡੀਅਨ ਦੌੜਾਕ ਪੂਜਾ ਆਤਮਾਰਾਮ ਤੇ ਲੱਗੀ ਚਾਰ ਦੀ ਥਾਂ ਤਿੰਨ ਸਾਲ ਦੀ ਪਾਬੰਦੀ

ਮੌਸਮ ਵਿਭਾਗ ਮੁਤਾਬਕ 7 ਦਿਨਾਂ ਤੱਕ ਪੰਜਾਬ ਤੇ ਚੰਡੀਗੜ੍ਹ ਦਾ ਮੌਸਮ ਰਹੇਗਾ ਖੁਸ਼ਕ

0
weather

ਚੰਡੀਗੜ੍ਹ, 2 ਮਾਰਚ 2026 : ਹਾਲ ਹੀ ਵਿਚ ਠੰਡ ਤੋਂ ਬਾਅਦ ਸ਼ੁਰੂ ਹੋਏ ਮੌਸਮ ਵਿਭਾਗ (Meteorological Department) ਦੇ ਮੁਤਾਬਕ ਪੰਜਾਬ ਤੇ ਚੰਡੀਗੜ੍ਹ ਦੇ ਮੌਸਮ ਦੇ ਖੁਸ਼ਕ ਰਹਿਣ ਬਾਰੇ ਜਾਣਕਾਰੀ ਦਿੱਤੀ ਗਈ ਹੈ ।

ਪਿਛਲੇ 24 ਘੰਟਿਆਂ ਦੌਰਾਨ ਵਧ ਤੋਂ ਵਧ ਤਾਪਮਾਨ ਕਿੰਨਾ ਕੀਤਾ ਗਿਆ ਦਰਜ

ਪੰਜਾਬ ਅਤੇ ਚੰਡੀਗੜ੍ਹ ਵਿੱਚ ਜਿਥੇ ਮਾਰਚ ਦੇ ਸ਼ੁਰੂ ਵਿੱਚ ਹੀ ਗਰਮੀ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ, ਉਥੇ ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ (Temperature) ਆਮ ਨਾਲੋਂ 5.8 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ, ਹਾਲਾਂਕਿ 0.1 ਡਿਗਰੀ ਸੈਲਸੀਅਸ ਦੀ ਥੋੜ੍ਹੀ ਜਿਹੀ ਗਿਰਾਵਟ ਵੀ ਦਰਜ ਕੀਤੀ ਗਈ । ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪੂਰੇ ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਘੱਟ ਹੈ । ਚੰਡੀਗੜ੍ਹ ਮੌਸਮ ਵਿਭਾਗ (Chandigarh Meteorological Department)  ਦੇ ਅਨੁਸਾਰ, ਪੰਜਾਬ ਅਤੇ ਚੰਡੀਗੜ੍ਹ ਸਮੇਤ ਪੂਰੇ ਉੱਤਰ-ਪੱਛਮੀ ਭਾਰਤ ਵਿੱਚ ਅਗਲੇ ਪੰਜ ਦਿਨਾਂ ਵਿਚ ਵੱਧ ਤੋਂ ਵੱਧ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਹੋਰ ਵਧਣ ਦੀ ਉਮੀਦ ਹੈ ।

ਕੀ ਦੱਸਿਆ ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਨੇ

ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਕਿਹਾ ਕਿ ਸੂਬੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ । ਅਗਲੇ ਚਾਰ ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ, ਜਿਸ ਤੋਂ ਬਾਅਦ ਤਾਪਮਾਨ ਹੌਲੀ-ਹੌਲੀ ਵਧ ਸਕਦਾ ਹੈ । ਤੇਜ਼ ਹਵਾਵਾਂ (Strong winds) ਵੀ ਚੱਲਣ ਦੀ ਸੰਭਾਵਨਾ ਹੈ । ਚੰਡੀਗੜ੍ਹ ਅਤੇ ਪੰਜਾਬ ਦੇ ਸਾਰੇ ਜਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ 27 ਤੋਂ 31 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 10 ਤੋਂ 15 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ। 7 ਮਾਰਚ ਤੱਕ ਮੌਸਮ ਖੁਸ਼ਕ ਰਹੇਗਾ । ਮੀਂਹ ਜਾਂ ਬਰਫ਼ਬਾਰੀ ਦੀ ਕੋਈ ਭਵਿੱਖਬਾਣੀ ਨਹੀਂ ਹੈ । ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 4 ਤੋਂ 7 ਡਿਗਰੀ ਸੈਲਸੀਅਸ ਵੱਧ ਰਹਿ ਸਕਦਾ ਹੈ । ਘੱਟੋ-ਘੱਟ ਤਾਪਮਾਨ 10 ਤੋਂ 15 ਡਿਗਰੀ ਸੈਲਸੀਅਸ ਦੇ ਵਿਚਕਾਰ ਸਥਿਰ ਰਹਿਣ ਦੀ ਉਮੀਦ ਹੈ ।

Read More : ਮੌਸਮ ਵਿਭਾਗ ਮੁਤਾਬਕ ਦੇਖੋਂ ਕਿਸ ਦਿਨ ਪੈ ਸਕਦਾ ਮੀਂਹ

Schnell auszahlen und trotzdem die besten Tischspiele genießen – So funktioniert es im Bizzo Casino

0

Schnell auszahlen und trotzdem die besten Tischspiele genießen – So funktioniert es im Bizzo Casino

Viele Anfänger starten ihr Online‑Casino‑Abenteuer mit falschen Erwartungen. Sie wählen das erstbeste Angebot, klicken blind auf den Willkommensbonus und hoffen, sofort hohe Gewinne zu erzielen. Das Ergebnis ist oft Frust, weil die Bedingungen nicht klar sind und die Auszahlung langsamer dauert als erwartet.

Ein häufiger Fehler ist, dass Spieler die Lizenz und den Ruf des Anbieters nicht prüfen. Ohne gültige Lizenz kann es zu Problemen bei Ein- und Auszahlungen kommen. Zudem übersehen viele die Bonus ohne Einzahlung – ein wertvolles Tool, um das Spielgefühl zu testen, bevor echtes Geld eingesetzt wird.

Wichtig: Lesen Sie immer die AGBs und die Bonusbedingungen. Viele Angebote verlangen 30‑ bis 40‑fache Umsatzbedingungen, die das schnelle Cash‑out unmöglich machen.

Der Weg zur schnellen Auszahlung – Schritt für Schritt

Um die Auszahlungsgeschwindigkeit zu maximieren, sollten Sie folgende Schritte befolgen:

  • Registrieren Sie sich bei einem lizenzierten Anbieter. Bizzo Casino ist von der Malta Gaming Authority (MGA) zugelassen und erfüllt strenge EU‑Standards.
  • Verifizieren Sie Ihr Konto sofort. Laden Sie Ausweisdokumente hoch, um spätere Verzögerungen zu vermeiden.
  • Wählen Sie eine schnelle Zahlungsmethode. E‑Wallets wie Skrill oder Neteller zahlen in der Regel innerhalb von 15 Minuten aus.
  • Nutzen Sie den Bonus ohne Einzahlung, um das Spielsystem zu testen, bevor Sie echtes Geld einzahlen.
  • Setzen Sie realistische Wettanforderungen. Spielen Sie Spiele mit hoher RTP (Return to Player), um die Umsatzbedingungen schneller zu erfüllen.

Durch diese Vorgehensweise können Sie die üblichen 24‑48 Stunden Wartezeit auf ein Minimum reduzieren. Viele Spieler berichten, dass ihre ersten Auszahlungen bei Bizzo Casino innerhalb von 30 Minuten auf dem Konto waren.

Bizzo Casino – Das komplette Paket für Tischspiel‑Fans

Bizzo Casino hat sich besonders im Bereich Live‑Dealer Spiele einen Namen gemacht. Hier finden Sie klassische Tische wie Blackjack, Roulette und Baccarat, die von professionellen Croupiers in Echtzeit geleitet werden. Zusätzlich gibt es exklusive Tournament‑Modi, bei denen Sie gegen andere Spieler antreten und Cash‑Prämien gewinnen können.

Highlights des Angebots

Feature Bizzo Casino Konkurrenz 1 Konkurrenz 2
Auszahlungsgeschwindigkeit 15 Minuten (E‑Wallet) 2‑3 Stunden (Banküberweisung) 24‑48 Stunden (Kreditkarte)
Live‑Dealer Auswahl 30+ Tische, HD‑Streaming 15 Tische, SD‑Qualität 20 Tische, gemischte Qualität
Bonus ohne Einzahlung 10 € Sofortguthaben Nicht verfügbar 5 € Sofortguthaben
Mobile App iOS & Android, native App Web‑Only Hybrid‑App

Wie Sie sehen, punktet Bizzo Casino besonders bei schnellen Auszahlungen und einer breiten Auswahl an Live‑Dealer Spielen. Das macht die Plattform ideal für Spieler, die sowohl Slots als auch Tischspiele lieben.

Praktische Tipps für den Einsatz von Cashback‑Turnieren

Ein weiterer Vorteil von Bizzo Casino ist das Cashback‑Programm in Kombination mit Turnieren. Hier ein kurzer Leitfaden, wie Sie das Maximum herausholen:

  1. Melden Sie sich für das Turnier an. Oft gibt es ein kleines Startgebühr, das Sie zurückbekommen, wenn Sie im oberen Drittel landen.
  2. Setzen Sie auf Spiele mit niedriger Hauskante. Blackjack (mit optimaler Strategie) hat eine Hauskante von etwa 0,5 %.
  3. Nutzen Sie das Cashback‑Feature. Verluste aus dem Turnier werden zu 10 % zurückerstattet, was Ihre effektive Verlustquote senkt.
  4. Verwalten Sie Ihr Budget. Setzen Sie ein tägliches Limit und halten Sie sich daran, um verantwortungsbewusst zu spielen.

Hinweis: Das Cashback wird in der Regel innerhalb von 24 Stunden nach Turnierende gutgeschrieben und kann sofort für neue Einsätze verwendet werden.

Wie Bizzo Casino das Problem langsamer Auszahlungen löst

Viele Online‑Casinos kämpfen mit langen Bearbeitungszeiten, weil sie manuelle Prüfungen durchführen oder veraltete Zahlungsanbieter nutzen. Bizzo Casino hat dieses Problem durch folgende Maßnahmen eliminiert:

  • Automatisierte KYC‑Verfahren (Know Your Customer) prüfen Ihre Daten in Echtzeit.
  • Direkte Anbindung an E‑Wallet‑Provider ermöglicht sofortige Transfers.
  • Klare Kommunikation: Das Support‑Team informiert Sie per Chat über den Status Ihrer Auszahlung.

Durch diese Prozesse können Spieler ihr Geld in wenigen Minuten erhalten – ein entscheidender Vorteil gegenüber anderen Anbietern.

Fazit: Der sichere Weg zu schnellen Auszahlungen und spannenden Tischspielen

Wenn Sie nach einem Online Casino suchen, das sowohl schnelle Auszahlungen als auch ein erstklassiges Angebot an Live‑Dealer Spiele bietet, ist Bizzo Casino die klare Wahl. Der Willkommensbonus, das Bonus ohne Einzahlung und das flexible Cashback‑Programm geben Ihnen sofortige Spielkraft, während die Lizenzierung und die schnellen Auszahlungswege für Sicherheit sorgen.

Wichtig: Spielen Sie immer verantwortungsbewusst. Setzen Sie Limits und nutzen Sie die Tools zur Selbstausschluss‑Funktion, die Bizzo Casino bereitstellt.

Für alle, die diese Vorteile sofort nutzen wollen, bietet https://bizzo-casino-bet.com/ eine benutzerfreundliche Plattform, die genau das liefert: schnelle Ein- und Auszahlungen, ein breites Spielangebot und ein verlässliches Bonus‑System. Probieren Sie es aus, registrieren Sie sich, sichern Sie sich den Bonus ohne Einzahlung und erleben Sie, wie schnell Sie Ihre ersten Gewinne auszahlen lassen können.