Home Blog Page 2087

ਪੂਰੇ ਉੱਤਰ ਭਾਰਤ ‘ਚ ਮੌਸਮ ਵਿਭਾਗ ਨੇ ‘ਲੂ’ ਦਾ ਅਲਰਟ ਕੀਤਾ ਜਾਰੀ

0

ਪੂਰੇ ਉੱਤਰ ਭਾਰਤ ਵਿੱਚ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ। ਅਜਿਹੇ ‘ਚ ਬਿਜਲੀ ਦੇ ਕੱਟਾਂ ਕਾਰਨ ਗਰਮੀ ਨਾਲ ਲੋਕ ਹੋਰ ਵੀ ਬੇਹਾਲ ਹੋ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਵੀ ਗਰਮੀ ਦੀ ਇਹੀ ਸਥਿਤੀ ਬਣੇ ਰਹਿਣ ਦਾ ਅਨੁਮਾਨ ਹੈ। ਇਸ ਦੌਰਾਨ, ਯੂਪੀ, ਰਾਜਸਥਾਨ, ਪੰਜਾਬ, ਝਾਰਖੰਡ, ਬਿਹਾਰ, ਮੱਧ ਪ੍ਰਦੇਸ਼, ਛੱਤੀਸਗੜ੍ਹ ਵਿੱਚ ਗਰਮੀ ਦੀ ਲਹਿਰ ਦਾ ਅਲਰਟ ਹੈ।

ਕਹਿਰ ਦੀ ਗਰਮੀ ਕਾਰਨ ਦੇਸ਼ ਭਰ ਵਿੱਚ ਬਿਜਲੀ ਦੀ ਮੰਗ ਵਧਦੀ ਜਾ ਰਹੀ ਹੈ। ਅਜਿਹੇ ‘ਚ ਦੇਸ਼ ਦੇ ਇਕ ਚੌਥਾਈ ਪਾਵਰ ਪਲਾਂਟ ਬੰਦ ਪਏ ਹਨ। ਨਤੀਜੇ ਵਜੋਂ 16 ਰਾਜਾਂ ਵਿੱਚ 10 ਘੰਟੇ ਤੱਕ ਦੇ ਬਿਜਲੀ ਕੱਟ ਲੱਗ ਰਹੇ ਹਨ। ਸਰਕਾਰੀ ਰਿਕਾਰਡ ਅਨੁਸਾਰ ਦੇਸ਼ ਭਰ ਵਿੱਚ 10,000 ਮੈਗਾਵਾਟ ਯਾਨੀ 15 ਕਰੋੜ ਯੂਨਿਟ ਬਿਜਲੀ ਦੀ ਕਟੌਤੀ ਕੀਤੀ ਜਾ ਰਹੀ ਹੈ ਪਰ ਅਸਲ ਵਿੱਚ ਬਿਜਲੀ ਦੀ ਕਮੀ ਇਸ ਤੋਂ ਕਿਤੇ ਵੱਧ ਹੈ।

ਮੌਸਮ ਵਿਭਾਗ ਅਨੁਸਾਰ ਅੱਜ ਲਗਾਤਾਰ ਚੌਥੇ ਦਿਨ ਭਾਰਤ ਵਿੱਚ ਹੀਟਵੇਵ ਚੱਲੇਗੀ। ਇਸ ਕਾਰਨ ਅਜੇ ਤਾਪਮਾਨ ਹੇਠਾਂ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਪੂਰਬੀ ਭਾਰਤ ‘ਚ 3 ਦਿਨਾਂ ਬਾਅਦ ਹੀਟ ਵੇਵ ‘ਚ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ।

ਹਰਿਆਣਾ ਦੇ ਰੇਵਾੜੀ ਵਿੱਚ ਅੱਜ ਤਾਪਮਾਨ 46 ਡਿਗਰੀ ਤੱਕ ਜਾ ਸਕਦਾ ਹੈ

ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਵਿੱਚ ਗਰਮੀ ਦਾ ਦੋਹਰਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਸੂਰਜ ਦੇਵਤਾ ਅਤੇ ਦੂਜੇ ਪਾਸੇ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਲੋਕ ਪਸੀਨਾ ਵਹਾ ਰਹੇ ਹਨ। ਸ਼ਨੀਵਾਰ ਸਵੇਰੇ 9.30 ਵਜੇ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਗਰਮੀ ਨੇ ਪਿਛਲੇ 30 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਅੱਜ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।

ਹਰਪਾਲ ਚੀਮਾ ਵੱਲੋਂ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਪੈਨਸ਼ਨਰਾਂ ਨੂੰ 62.68 ਕਰੋੜ ਦੀ ਰਾਸ਼ੀ ਜਾਰੀ ਕਰਨ ਦੇ ਹੁਕਮ

0

ਸੂਬੇ ਦੇ ਵਿੱਤ ਅਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਪੈਨਸ਼ਨਰਾਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਲਈ 62.68 ਕਰੋੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੇ ਹੁਕਮ ਦਿੱਤੇ ਹਨ, ਤਾਂ ਜੋ ਪੈਨਸ਼ਰਾਂ ਨੂੰ ਪੈਨਸ਼ਨ ਅਤੇ ਏਰੀਅਰ ਜਾਰੀ ਕੀਤਾ ਜਾ ਸਕੇ।

ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਵਿੱਤ ਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੈਂਕ ਦੇ ਸੇਵਾ ਮੁਕਤ ਮੁਲਾਜਮਾਂ ਨਾਲ ਸਬੰਧਤ ਇਹ ਫੈਸਲਾ ਪਹਿਲ ਦੇ ਆਧਾਰ ‘ਤੇ ਲਿਆ ਹੈ ਤਾਂ ਕਿ ਸੈਂਕੜੇ ਪੈਨਸ਼ਨਰਾਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਦੇ ਸਮਾਜਿਕ ਅਤੇ ਵਿੱਤੀ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ। ਇਸ ਫੈਸਲੇ ਨਾਲ ਲਗਭਗ 1130 ਪੈਨਸ਼ਨਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਅਤੇ ਏਰੀਅਰ ਦਿੱਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਫੈਸਲੇ ਨਾਲ ਬੈਂਕ ਨੂੰ ਵੀ ਵਿੱਤੀ ਸਹਾਇਤਾ ਮਿਲੇਗੀ।

ਸਹਿਕਾਰਤਾ ਮੰਤਰੀ ਨੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਰਕਮ ਤੁਰੰਤ ਸਾਰੇ ਲਾਭਪਾਤਰੀ ਪੈਨਸ਼ਨਰਾਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਦੇ ਖਾਤੇ ਵਿੱਚ ਪਾਈ ਜਾਵੇ।

ਦੱਸਣਯੋਗ ਹੈ ਕਿ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੇ ਸਾਲ 1989 ਵਿੱਚ ਆਪਣੇ ਰਿਟਾਇਰਡ ਮੁਲਾਜਮਾਂ ਲਈ ਪੈਨਸ਼ਨ ਸਕੀਮ ਬਣਾਈ ਸੀ ਜੋੋ ਕਿ ਸਾਲ 2013 ਵਿੱਚ ਬੰਦ ਕਰ ਦਿੱਤੀ ਗਈ ਸੀ। ਬੈਂਕ ਦੇ ਰਿਟਾਇਰਡ ਮੁਲਾਜਮਾਂ ਵੱਲੋੋਂ ਇਸ ਫੈਸਲੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ। ਪੰਜਾਬ ਅਤੇ ਹਰਿਆਣਾ ਹਾਈਕੋੋਰਟ ਵੱਲੋੋਂ ਸਾਲ 2019 ਵਿੱਚ ਪੈਨਸ਼ਨਰਾਂ ਨੂੰ ਪੈਨਸ਼ਨ ਦੇਣ ਦੇ ਹੁਕਮ ਜਾਰੀ ਕੀਤੇ ਗਏ ਜਿਸਨੂੰ ਵਿਭਾਗ ਵੱਲੋਂ ਸੁਪਰੀਮ ਕੋੋਰਟ ਆਫ ਇੰਡੀਆ ਵਿੱਚ ਚੁਣੌਤੀ ਦਿੱਤੀ ਗਈ। ਸੁਪਰੀਮ ਕੋੋਰਟ ਵੱਲੋੋਂ ਮਿਤੀ 11.01.2022 ਨੂੰ ਫੈਸਲਾ ਕੀਤਾ ਗਿਆ ਕਿ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਪੈਨਸ਼ਨਰਾਂ ਦਾ ਬਣਦਾ ਏਰੀਅਰ ਜਨਵਰੀ 2022 ਤੋੋਂ 12 ਬਰਾਬਰ ਮਹੀਨਾਵਾਰ ਕਿਸ਼ਤਾਂ ਵਿੱਚ ਜਾਰੀ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਮਿਤੀ 11.01.2022 ਨੂੰ ਸੁਪਰੀਮ ਕੋੋਰਟ ਦਾ ਫੈਸਲਾ ਆਉਣ ਦੇ ਬਾਵਜੂਦ ਪਿਛਲੀ ਸਰਕਾਰ ਵੱਲੋੋਂ ਬੈਂਕ ਨੂੰ ਵਿੱਤੀ ਸਹਾਇਤਾ ਦੇਣ ਸਬੰਧੀ ਕੋੋਈ ਯੋੋਗ ਫੈਸਲਾ ਨਹੀਂ ਲਿਆ ਗਿਆ। ਹੁਣ ਵਿੱਤ ਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬੈਂਕ ਦੇ ਪੈਨਸ਼ਨਰਾਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਦੇ ਹਿੱਤਾਂ ਨੂੰ ਹਮਦਰਦੀ ਨਾਲ ਵਿਚਾਰਦੇ ਹੋੋਏੇ ਇਸ ਮੁੱਦੇ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਗਿਆ ਹੈ।

ਲੈਫਟੀਨੈਂਟ ਜਨਰਲ ਬੀਐਸ ਰਾਜੂ ਬਣੇ ਥਲ ਸੈਨਾ ਦੇ ਨਵੇਂ ਵਾਈਸ ਆਰਮੀ ਚੀਫ

0

ਲੈਫਟੀਨੈਂਟ ਜਨਰਲ ਬੀਐਸ ਰਾਜੂ ਨੂੰ ਹੁਣ ਥਲ ਸੈਨਾ ਦਾ ਨਵਾਂ ਉਪ ਮੁਖੀ (Vice Chief of Army Staff) ਨਿਯੁਕਤ ਕੀਤਾ ਗਿਆ ਹੈ। ਲੈਫਟੀਨੈਂਟ ਰਾਜੂ ਜਨਰਲ ਮਨੋਜ ਪਾਂਡੇ ਦੀ ਥਾਂ ਲੈਣਗੇ, ਜੋ ਐਤਵਾਰ ਨੂੰ ਸੈਨਾ ਮੁਖੀ ਦਾ ਅਹੁਦਾ ਸੰਭਾਲਣ ਜਾ ਰਹੇ ਹਨ। ਜਾਟ ਰੈਜੀਮੈਂਟ ਨਾਲ ਸਬੰਧਤ ਬੀਐਸ ਰਾਜੂ ਡੀਜੀਐਮਓ ਬਣਨ ਤੋਂ ਪਹਿਲਾਂ ਸ੍ਰੀਨਗਰ ਵਿੱਚ ਚਿਨਾਰ ਕੋਰ ਦੇ ਕਮਾਂਡਰ ਵਜੋਂ ਵੀ ਕੰਮ ਕਰ ਚੁੱਕੇ ਹਨ।

ਥਲ ਸੈਨਾ ਮੁਖੀ ਜਨਰਲ ਐਮਐਮ ਨਰਵਾਣੇ ਐਤਵਾਰ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ। ਉਨ੍ਹਾਂ ਦੀ ਥਾਂ ‘ਤੇ ਉਪ ਮੁਖੀ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਫੌਜ ਭਾਰਤੀ ਫੌਜ ਦੀ ਕਮਾਨ ਸੰਭਾਲਣਗੇ। ਅਜਿਹੇ ‘ਚ ਉਪ ਮੁਖੀ ਦਾ ਅਹੁਦਾ ਲੈਫਟੀਨੈਂਟ ਜਨਰਲ ਬਾਗਾਵਲੀ ਸੋਮਸ਼ੇਕਰ (ਬੀ. ਐੱਸ.) ਰਾਜੂ ਨੂੰ ਸੌਂਪਿਆ ਗਿਆ ਹੈ।

ਲੈਫਟੀਨੈਂਟ ਜਨਰਲ ਮਨੋਜ ਕਟਿਆਰ ਸੰਭਾਲਣਗੇ ਡੀਜੀਐਮਓ ਵਜੋਂ ਅਹੁਦਾ
ਅਜਿਹਾ ਘੱਟ ਹੀ ਦੇਖਿਆ ਗਿਆ ਹੈ ਕਿ ਆਰਮੀ ਹੈੱਡਕੁਆਰਟਰ ਵਿੱਚ ਤਾਇਨਾਤ ਪ੍ਰਿੰਸੀਪਲ ਸਟਾਫ ਅਫਸਰ (ਪੀਐਸਓ) ਨੂੰ ਸਿੱਧੇ ਤੌਰ ’ਤੇ ਸੈਨਾ ਦੇ ਸਹਿ-ਮੁਖੀ ਦਾ ਅਹੁਦਾ ਦਿੱਤਾ ਗਿਆ ਹੋਵੇ। ਆਮ ਤੌਰ ‘ਤੇ ਇਹ ਅਹਿਮ ਅਹੁਦਾ ਸਿਰਫ਼ ਕਮਾਂਡਰ ਨੂੰ ਹੀ ਸੌਂਪਿਆ ਜਾਂਦਾ ਹੈ। ਲੈਫਟੀਨੈਂਟ ਜਨਰਲ ਮਨੋਜ ਕਟਿਆਰ ਹੁਣ ਬੀਐਸ ਰਾਜੂ ਦੀ ਥਾਂ ਡੀਜੀਐਮਓ ਵਜੋਂ ਅਹੁਦਾ ਸੰਭਾਲਣਗੇ।

ਫੌਜ ਦੇ ਅਨੁਸਾਰ, ਲੈਫਟੀਨੈਂਟ ਜਨਰਲ ਰਾਜੂ ਸੈਨਿਕ ਸਕੂਲ, ਬੀਜਾਪੁਰ ਦਾ ਵਿਦਿਆਰਥੀ ਰਿਹਾ ਹੈ ਅਤੇ 1984 ਵਿੱਚ ਫੌਜ ਦੀ ਜਾਟ ਰੈਜੀਮੈਂਟ ਵਿੱਚ ਇੱਕ ਫੌਜੀ ਅਧਿਕਾਰੀ ਵਜੋਂ ਭਰਤੀ ਹੋਇਆ ਸੀ। ਆਪਰੇਸ਼ਨ ਪਰਾਕਰਮ ਦੌਰਾਨ, ਉਹਨਾਂ ਨੇ ਪੱਛਮੀ ਥੀਏਟਰ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਆਪਣੀ ਬਟਾਲੀਅਨ (15 ਜਾਟ) ਦੀ ਕਮਾਂਡ ਕੀਤੀ। ਉਹਨਾਂ ਨੇ ਐਲਓਸੀ ਦੀ ਬਹੁਤ ਮਹੱਤਵਪੂਰਨ ਉੜੀ ਬ੍ਰਿਗੇਡ ਅਤੇ ਕਸ਼ਮੀਰ ਘਾਟੀ ਦੀ ਚਿਨਾਰ ਕੋਰ (15ਵੀਂ ਕੋਰ) ਦੀ ਕਮਾਂਡ ਵੀ ਕੀਤੀ ਹੈ।

CM ਭਗਵੰਤ ਮਾਨ ਨੂੰ ਦਿੱਲੀ ਜਾਣ ਦੀ ਬਜਾਏ ਪਟਿਆਲੇ ਦਾ ਦੌਰਾ ਕਰਨਾ ਚਾਹੀਦਾ ਸੀ: ਪ੍ਰਤਾਪ ਬਾਜਵਾ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਹਨ। ਉਨ੍ਹਾਂ ਦੇ ਦਿੱਲੀ ਜਾਣ ‘ਤੇ ਪ੍ਰਤਾਪ ਬਾਜਵਾ ਨੇ ਵਿਅੰਗ ਕੱਸਿਆ ਹੈ। ਕਾਂਗਰਸ ਦੇ ਵਿਧਾਇਕ ਤੇ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਵਿਗਿਆਨ ਭਵਨ ਵਿਖੇ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਮੁੜ ਨਵੀਂ ਦਿੱਲੀ ਗਏ ਹਨ।

ਉਨ੍ਹਾਂ ਨੇ ਕਿਹਾ ਕਾਨਫਰੰਸ ਵਿਚ ਸ਼ਾਮਲ ਹੋਣ ਦੀ ਬਜਾਏ ਉਨ੍ਹਾਂ ਨੂੰ ਡੀਜੀਪੀ ਨਾਲ ਪਟਿਆਲਾ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਣਾ ਚਾਹੀਦਾ ਸੀ।

PM ਮੋਦੀ ਦੀ ਰਾਜਾਂ ਦੇ ਮੁੱਖ ਮੰਤਰੀਆਂ, ਭਾਰਤ ਦੇ ਚੀਫ ਜਸਟਿਸ ਨਾਲ ਕਾਨਫਰੰਸ

0

ਅੱਜ ਦਿੱਲੀ ਸਥਿਤ ਵਿਗਿਆਨ ਭਵਨ ਵਿਖੇ ਕਾਨਫਰੰਸ ਚੱਲ ਰਹੀ ਹੈ। PM ਨਰਿੰਦਰ ਮੋਦੀ, ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਕਿਰਨ ਰਿਜਿਜੂ ਨੇ ਇਸ ਵਿੱਚ ਸ਼ਿਰਕਤ ਕੀਤੀ ਹੈ। ਇਸ ਤੋਂ ਇਲਾਵਾ ਭਾਰਤ ਦੇ ਚੀਫ਼ ਜਸਟਿਸ ਐਨਵੀ ਰਮਨਾ , ਰਾਜਾਂ ਦੇ ਮੁੱਖ ਮੰਤਰੀਆਂ ਅਤੇ ਹਾਈ ਕੋਰਟਾਂ ਦੇ ਚੀਫ਼ ਜਸਟਿਸ ਵੀ ਇਸ ਸਾਂਝੀ ਕਾਨਫਰੰਸ ‘ਚ ਸ਼ਾਮਿਲ ਹੋਏ ਹਨ। ਇਸ ‘ਚ ਮੁੱਖਮੰਤਰੀ ਭਗਵੰਤ ਮਾਨ ਵੀ ਸ਼ਾਮਿਲ ਹੋਏ ਹਨ।

ਕਾਬੁਲ ‘ਚ ਨਮਾਜ਼ ਤੋਂ ਬਾਅਦ ਮਸਜਿਦ ‘ਚ ਹੋਇਆ ਧਮਾਕਾ

0

ਅਫਗਾਨਿਸਤਾਨ ‘ਚ ਇੱਕ ਵਾਰ ਫਿਰ ਤੋਂ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮੁਸੀਬਤਾਂ ਦੇ ਵਿਚਕਾਰ ਖੜ੍ਹੇ ਅਫਗਾਨਿਸਤਾਨ ‘ਚ ਸ਼ੁੱਕਰਵਾਰ ਨੂੰ ਇਕ ਹੋਰ ਧਮਾਕਾ ਹੋਇਆ। ਪਿਛਲੇ ਦੋ ਹਫ਼ਤਿਆਂ ‘ਚ ਦੇਸ਼ ਵਿੱਚ ਇਹ ਤੀਜਾ ਬੰਬ ਧਮਾਕਾ ਹੈ। ਦੇਸ਼ ਦੀ ਰਾਜਧਾਨੀ ਕਾਬੁਲ ‘ਚ ਸ਼ੁੱਕਰਵਾਰ ਨੂੰ ਹੋਏ ਧਮਾਕੇ ‘ਚ 50 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮਸਜਿਦ ‘ਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਧਮਾਕਾ ਹੋਇਆ। ਅਫਗਾਨ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਧਮਾਕਾ ਦੁਪਹਿਰ ਨੂੰ ਕਾਬੁਲ ‘ਚ ਖਲੀਫਾ ਸਾਹਿਬ ਮਸਜਿਦ ‘ਚ ਹੋਇਆ।

ਧਮਾਕੇ ਦਾ ਸ਼ਿਕਾਰ ਹੋਏ ਮਸਜਿਦ ਦੇ ਮੌਲਵੀ ਨੇ ਕਿਹਾ ਕਿ ਉਹ ਇਸ ਨੂੰ ਆਤਮਘਾਤੀ ਹਮਲਾ ਮੰਨਦਾ ਹੈ। ਹਮਲਾਵਰ ਨਮਾਜ਼ ਦੇ ਸਮੇਂ ਲੋਕਾਂ ਨਾਲ ਰਲ ਗਿਆ, ਜਿਸ ਤੋਂ ਬਾਅਦ ਉਸ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਲੋਕ ਨਮਾਜ਼ ਤੋਂ ਬਾਅਦ ਸੁੰਨੀ ਮਸਜਿਦ ‘ਚ ਨਮਾਜ਼ ਲਈ ਇਕੱਠੇ ਹੋਏ ਸਨ।

ਧਮਾਕੇ ‘ਚ 50 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਇਸ ਦੇ ਨਾਲ ਹੀ ਕਰੀਬ 78 ਲੋਕ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਪਟਿਆਲਾ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਹੋਇਆ ਤਬਾਦਲਾ

0

ਭਗਵੰਤ ਮਾਨ ਸਰਕਾਰ ਨੇ ਪਟਿਆਲਾ ਘਟਨਾ ਮਗਰੋਂ ਆਈਜੀ, ਐੱਸਐੱਸਪੀ ਪਟਿਆਲਾ ਤੇ ਐੱਸਪੀ ਸਿਟੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਮੁਖਵਿੰਦਰ ਸਿੰਘ ਨਵੇਂ ਆਈਜੀ ਪਟਿਆਲਾ ਹੋਣਗੇ। ਜਦੋਂ ਦੀਪਕ ਪਾਰਿਖ ਐੱਸਐੱਸਪੀ ਅਤੇ ਵਜ਼ੀਰ ਸਿੰਘ ਐੱਸਪੀ ਸਿਟੀ ਹੋਣਗੇ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੁਖਵਿੰਦਰ ਸਿੰਘ ਛੀਨਾ ਨੂੰ ਪਟਿਆਲਾ ਦਾ ਨਵਾਂ ਆਈ.ਜੀ., ਦੀਪਕ ਪਾਰਿਖ ਨੂੰ ਨਵਾਂ ਐਸਐਸਪੀ ਪਟਿਆਲਾ ਅਤੇ ਵਜ਼ੀਰ ਸਿੰਘ ਨੂੰ ਪਟਿਆਲਾ ਦਾ ਨਵਾਂ ਐਸਪੀ ਨਿਯੁਕਤ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਪਟਿਆਲਾ ਦੇ ਡੀਐਸਪੀ ਅਸ਼ੋਕ ਕੁਮਾਰ ਦਾ ਤਬਾਦਲਾ ਕਰ ਦਿੱਤਾ ਹੈ।

ਪਟਿਆਲਾ ਘਟਨਾ ਮਗਰੋਂ ਪੰਜਾਬ ਬੰਦ ਦਾ ਸੱਦਾ, ਕਈ ਜ਼ਿਲ੍ਹਿਆਂ ‘ਚ ਧਾਰਾ 144 ਲਾਗੂ

0

ਪਟਿਆਲਾ ”ਚ ਬੀਤੇ ਦਿਨੀ ਵਾਪਰੀ ਘਟਨਾ ਦੇ ਵਿਰੋਧ ਵਿੱਚ ਹਿੰਦੂ ਸੰਗਠਨਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਲਈ ਕਈ ਜ਼ਿਲ੍ਹਿਆਂ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਮੈਡੀਕਲ ਸਟਾਫ਼ ਨੂੰ ਹਸਪਤਾਲਾਂ ਵਿੱਚ ਹਾਜ਼ਰ ਰਹਿਣ ਤੇ ਚੌਕੀਦਾਰਾਂ ਨੂੰ ਸਰਕਾਰੀ ਇਮਾਰਤਾਂ ਦੀ ਨਿਗਰਾਨੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਕੀ ਹੈ ਮਾਮਲਾ

ਪੰਜਾਬ ਦੇ ਪਟਿਆਲਾ ਵਿੱਚ ਦੋ ਵੱਖ-ਵੱਖ ਧੀਰਾਂ ਦੀ ਝੜਪ ਹੋ ਗਈ ਸੀ। ਪੁਲਿਸ ਵੱਲੋਂ ਰੋਕੇ ਜਾਣ ‘ਤੇ ਇਕ ਧੜੇ ਨੇ ਉਨ੍ਹਾਂ ‘ਤੇ ਪਥਰਾਅ ਕੀਤਾ। ਪੁਲਿਸ ਮੁਤਾਬਕ ਦੋਵਾਂ ਭਾਈਚਾਰਿਆਂ ਨੂੰ ਜਲੂਸ ਕੱਢਣ ਦੀ ਇਜਾਜ਼ਤ ਨਹੀਂ ਸੀ।

ਇਸ ਘਟਨਾ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਨੇ ਪਟਿਆਲਾ ਵਿੱਚ ਕਰਫਿਊ ਲਗਾ ਦਿੱਤਾ ਜੋ ਕਿ ਸ਼ਾਮ 7 ਵਜੇ ਤੋਂ ਅੱਜ ਸਵੇਰੇ 6 ਵਜੇ ਤੱਕ ਲਾਗੂ ਸੀ।ਪਰ ਇਸੇ ਘਟਨਾ ਦੇ ਸੰਬੰਧ ‘ਚ ਅੱਜ ਪਟਿਆਲਾ ‘ਚ ਇੰਟਰਨੈੱਟ ਸੇਵਾਵਾਂ ਵੀ ਬੰਦ ਰਹਿਣਗੀਆਂ।

ਪਟਿਆਲਾ ‘ਚ ਅੱਜ ਇੰਟਰਨੈੱਟ ਸੇਵਾਵਾਂ ਰਹਿਣਗੀਆਂ ਬੰਦ

0

ਪਟਿਆਲਾ ‘ਚ ਬੀਤੇ ਦਿਨੀ 2 ਧਿਰਾਂ ‘ਚ ਲੜਾਈ ਹੋਈ ਸੀ। ਜਿਸਤੋਂ ਬਾਅਦ ਕੱਲ੍ਹ ਪਟਿਆਲਾ ‘ਚ ਕਰਫਿਊ ਲੱਗ ਗਿਆ ਸੀ। ਇਹ ਕਰਫਿਊ ਕੱਲ੍ਹ ਸ਼ਾਮ 7 ਤੋਂ ਅੱਜ ਸਵੇਰੇ 6 ਵਜੇ ਤੱਕ ਸੀ। ਪਰ ਹੁਣ ਇਸੇ ਘਟਨਾ ਦੇ ਸੰਬੰਧ ‘ਚ ਨਵਾਂ ਹੁਕਮ ਜਾਰੀ ਹੋਇਆ ਹੈ। ਜਾਣਕਾਰੀ ਅਨੁਸਾਰ ਅੱਜ ਪਟਿਆਲਾ ‘ਚ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਸਵੇਰੇ 9:30 ਤੋਂ ਸ਼ਾਮ 6 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਇਹ ਹੁਕਮ ਪੰਜਾਬ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਕੀਤੇ ਗਏ ਹਨ।

ਪਟਿਆਲਾ ਜ਼ਿਲ੍ਹਾ ‘ਚ ਪੁਲਿਸ ਵਲੋਂ ਲਗਾਇਆ ਗਿਆ ਕਰਫਿਊ

0

ਅੱਜ ਪਟਿਆਲਾ ‘ਚ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਸਖਤ ਐਕਸ਼ਨ ਪ੍ਰਕਿਰਿਆਂ ‘ਚ ਆ ਗਈ ਹੈ। ਪਟਿਆਲਾ ‘ਚ ਅੱਜ ਸ਼ਾਮ 7 ਵਜੇ ਤੋਂ ਕੱਲ੍ਹ ਸਵੇਰੇ 6 ਵਜੇ ਤੱਕ ਕਰਫਿਊ ਲਾਗੂ ਰਹੇਗਾ।