Home Blog Page 2075

ਅੱਜ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ, ਵੱਖ-ਵੱਖ ਮੁੱਦਿਆਂ ‘ਤੇ ਹੋਵੇਗੀ ਚਰਚਾ

0

ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ। ਇਹ ਬੈਠਕ ਦਿੱਲੀ ਵਿਖੇ ਹੋਵੇਗੀ। ਇਹ ਮੀਟਿੰਗ ਸ਼ਾਮ 4 ਵਜੇ ਹੋਵੇਗੀ। ਇਸ ਮੀਟਿੰਗ ‘ਚ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਹੋਵੇਗੀ। ਜਾਣਕਾਰੀ ਅਨੁਸਾਰ ਇਸ ਮੀਟਿੰਗ ‘ਚ ਵੱਖ-ਵੱਖ ਸੂਬਿਆਂ ਦੇ ਕਾਂਗਰਸੀ ਆਗੂ ਸ਼ਾਮਿਲ ਹੋਣਗੇ। ਇਸ ਮੀਟਿੰਗ ਵਿੱਚ ਚਿੰਤਨ ਸ਼ਿਵਿਰ ਦਾ ਏਜੰਡਾ ਤੈਅ ਕੀਤਾ ਜਾਵੇਗਾ।

ਅੱਜ ਦੀ ਮੀਟਿੰਗ ਵਿੱਚ ਪਾਰਟੀ ਦੇਸ਼ ਦੀ ਸਿਆਸੀ ਅਤੇ ਆਰਥਿਕ ਸਥਿਤੀ ‘ਤੇ ਵਿਚਾਰ ਕਰਨ ਲਈ ਪਿਛਲੇ ਮਹੀਨੇ ਬਣਾਏ ਗਏ ਛੇ ਪੈਨਲਾਂ ਦੇ ਪ੍ਰਸਤਾਵਾਂ ਨੂੰ ਅੰਤਿਮ ਰੂਪ ਦੇਵੇਗੀ। ਇਨ੍ਹਾਂ ਛੇ ਪੈਨਲਾਂ ਦੇ ਪ੍ਰਸਤਾਵ ਉਸ ਮਤੇ ਦਾ ਹਿੱਸਾ ਹੋਣਗੇ ਜੋ 13 ਮਈ ਤੋਂ ਉਦੈਪੁਰ ਵਿੱਚ ਸ਼ੁਰੂ ਹੋਣ ਵਾਲੇ ਤਿੰਨ ਦਿਨਾਂ ਸੈਸ਼ਨ ਦੌਰਾਨ ਅਪਣਾਏ ਜਾਣਗੇ।

ਪਾਰਟੀ ਨੇ ਕਿਹਾ ਕਿ ਸਿਆਸੀ ਅਤੇ ਜਥੇਬੰਦਕ ਮੁੱਦਿਆਂ ਤੋਂ ਇਲਾਵਾ ਸਮਾਜਿਕ ਨਿਆਂ, ਆਰਥਿਕਤਾ, ਕਿਸਾਨਾਂ ਅਤੇ ਨੌਜਵਾਨਾਂ ‘ਤੇ ਚਰਚਾ ਦੀ ਅਗਵਾਈ ਕਰਨ ਲਈ ਪੈਨਲ ਬਣਾਏ ਗਏ ਸਨ।

ਨਵਜੋਤ ਸਿੱਧੂ ਅੱਜ CM ਭਗਵੰਤ ਮਾਨ ਨਾਲ ਕਰਨਗੇ ਮੁਲਾਕਾਤ

0

ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ। ਉਹ ਅੱਜ ਸ਼ਾਮ 5:15 ਵਜੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨਗੇ। ਸਿੱਧੂ ਨੇ ਇਸ ਮੁਲਾਕਾਤ ਦਾ ਮੁੱਖ ਕਾਰਨ ਸੂਬੇ ਦੀ ਆਰਥਿਕਤਾ ਨੂੰ ਦੱਸਿਆ ਹੈ। ਉਨ੍ਹਾਂ ਨੇ ਆਪਣੇ ਟਵੀਟ ‘ਚ ਇਹ ਵੀ ਲਿਖਿਆ ਹੈ ਕਿ ਪੰਜਾਬ ਦੀ ਆਰਥਿਕਤਾ ਨੂੰ ਸੁਧਾਰਨ ਲਈ ਸਾਰਿਆਂ ਨੂੰ ਯਤਨ ਕਰਨੇ ਪੈਣਗੇ।

ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਲਗਾਤਾਰ ਆਪਣੇ ਪੰਜਾਬ ਮਾਡਲ ਦਾ ਮੁੱਦਾ ਉਠਾਉਂਦੇ ਰਹੇ ਸਨ। ਅਜਿਹੇ ’ਚ ਭਗਵੰਤ ਮਾਨ ਨਾਲ ਸਿੱਧੂ ਦੀ ਮੁਲਾਕਾਤ ਕਾਫੀ ਅਹਿਮ ਮੰਨੀ ਜਾ ਰਹੀ ਹੈ। ਕਿਉਂਕਿ ਭਾਵੇਂ ਹੀ ਸਿੱਧੂ ਇਸ ਮੀਟਿੰਗ ਨੂੰ ਵਿੱਤੀ ਸਥਿਤੀ ਨਾਲ ਜੋੜ ਰਹੇ ਹੋਣ ਪਰ ਜਿਸ ਤਰ੍ਹਾਂ ਨਾਲ ਕਾਂਗਰਸ ’ਚ ਉਨ੍ਹਾਂ ਖਿਲਾਫ ਕਾਰਵਾਈ ਚੱਲ ਰਹੀ ਹੈ, ਉਸ ਦੇ ਮੱਦੇਨਜ਼ਰ ਇਹ ਮੀਟਿੰਗ ਅਹਿਮ ਬਣ ਜਾਂਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਾਂਗਰਸ ਦੇ ਨੇਤਾਵਾਂ ਵਿਚਾਲੇ ਇਕ ਵਾਰ ਫਿਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਸਿੱਧੂ ਦੇ ਤਾਜ਼ਾ ਬਿਆਨਾਂ ਤੋਂ ਕਈ ਆਗੂ ਨਾਰਾਜ਼ ਹਨ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਸੀ ਕਿ ਸਿੱਧੂ ਆਪਣੇ ਆਪ ਨੂੰ ਪਾਰਟੀ ਤੋਂ ਉਪਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਡਾ. ਇੰਦਰਬੀਰ ਸਿੰਘ ਨਿੱਝਰ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਬਣੇ ਪ੍ਰਧਾਨ

0

ਅੱਜ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਲਈ ਵੋਟਿੰਗ ਹੋਈ ਹੈ। ਜਿਸ ਲਈ ਦੀਵਾਨ ਦੇ ਮੈਂਬਰਾਂ ਵੱਲੋਂ ਵੋਟਿੰਗ ਕੀਤੀ ਗਈ। ਡਾ. ਇੰਦਰਬੀਰ ਸਿੰਘ ਨਿੱਝਰ ਤੇ ਸਰਬਜੀਤ ਸਿੰਘ ਖ਼ਾਲਸਾ ਦੋ ਮੈਂਬਰਾਂ ਵਿਚਾਲੇ ਚੋਣ ਹੋਈ, ਜਿਸਦੇ ਦੇ ਨਤੀਜੇ ਆ ਗਏ ਹਨ। ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਦੀ ਚੋਣ ‘ਚ ਡਾ. ਇੰਦਰਬੀਰ ਸਿੰਘ ਨਿੱਝਰ ਜੇਤੂ ਰਹੇ। ਡਾ ਇੰਦਰਬੀਰ ਸਿੰਘ ਨਿੱਝਰ ਨੂੰ 243 ਵੋਟਾਂ ਤੇ ਸਰਬਜੀਤ ਸਿੰਘ ਖ਼ਾਲਸਾ ਨੂੰ 85 ਵੋਟਾਂ ਪਈਆਂ। ਜਦਕਿ 329 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਸ ਵਿਚੋਂ ਇਕ ਵੋਟ ਰੱਦ ਹੋਈ। ਚੀਫ ਖਾਲਸਾ ਦੀਵਾਨ ਦੇ ਕੁੱਲ 517 ਮੈਂਬਰ ਸਨ। ਡਾ. ਇੰਦਰਬੀਰ ਸਿੰਘ ਨਿੱਝਰ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਬਣ ਗਏ ਹਨ।

SKM ਨੇ 10 ਜੂਨ ਤੋਂ ਝੋਨਾ ਲਗਾਉਣ ਦਾ ਕੀਤਾ ਐਲਾਨ

0

ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਬਿਜਲੀ ਬੋਰਡ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਅਤੇ ਹੋਰ ਚੀਫ਼ ਇੰਜੀਨੀਅਰਾਂ ਨਾਲ ਹੋਈ ਹੈ। ਅੱਜ ਦੀ ਮੀਟਿੰਗ ਵਿੱਚ ਸਤਨਾਮ ਸਿੰਘ ਬਹਿਰੂ, ਹਰਮੀਤ ਸਿੰਘ ਕਾਦੀਆਂ, ਨਿਰਭੈ ਸਿੰਘ ਢੁੱਡੀਕੇ, ਬੂਟਾ ਸਿੰਘ ਬੁਰਜਗਿੱਲ,ਸਤਨਾਮ ਸਿੰਘ ਸਾਹਨੀ, ਬਲਦੇਵ ਸਿੰਘ ਨਿਹਾਲਗੜ੍ਹ , ਰੁਲਦੂ ਸਿੰਘ ਮਾਨਸਾ, ਬਲਵਿੰਦਰ ਸਿੰਘ ਮੱਲ੍ਹੀਨੰਗਲ, ਕੁਲਦੀਪ ਸਿੰਘ ਵਜੀਦਪੁਰ , ਕਿਰਨਜੀਤ ਸਿੰਘ ਸੇਖੋਂ, ਬੂਟਾ ਸਿੰਘ ਸ਼ਾਦੀਪੁਰ ਡਾਕਟਰ ਸਤਨਾਮ ਅਜਨਾਲਾ ਅਤੇ ਫੁਰਮਾਨ ਸਿੰਘ ਸੰਧੂ ਆਦਿ ਕਿਸਾਨ ਆਗੂ ਸ਼ਾਮਲ ਸਨ।

ਜਿਸ ਵਿੱਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ 18 ਜੂਨ ਤੋਂ ਝੋਨਾ ਲਾਉਣ ਲਈ ਬਿਜਲੀ ਦੇ ਜਾਰੀ ਕੀਤੇ ਜ਼ੋਨਲ ਸ਼ਡਿਊਲ ਨੂੰ ਰੱਦ ਕਰ ਦਿੱਤਾ। ਕਿਸਾਨ ਜਥੇਬੰਦੀਆਂ ਨੇ 10 ਜੂਨ ਤੋਂ ਝੋਨਾ ਲਾਉਣ ਦਾ ਐਲਾਨ ਕਰਦੇ ਹੋਏ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਇਹ ਸ਼ਡਿਊਲ ਰੱਦ ਨਾ ਕੀਤਾ ਤਾਂ 20 ਮਈ ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਖੇ ਮੀਟਿੰਗ ਕਰ ਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਉਕਤ ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਝੋਨਾ 10 ਜੂਨ ਤੋਂ ਪੰਜਾਬ ਵਿਚ ਬੀਜਣ ਦੀ ਇਜਾਜ਼ਤ ਦਿੱਤੀ ਜਾਵੇ, ਫ਼ਸਲੀ ਵਿਭਿੰਨਤਾ ਲਾਗੂ ਕਰ ਕੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਪੰਜਾਬ ‘ਚ ਬੀਜੀਆਂ ਜਾਂਦੀਆਂ ਸਾਰੀਆਂ ਫ਼ਸਲਾਂ ਜਿਵੇਂ ਮੱਕੀ, ਬਾਜਰਾ, ਤੇਲ, ਬੀਜ, ਦਾਲਾਂ, ਬਾਸਮਤੀ ਤੇ ਸਬਜ਼ੀਆਂ ਆਦਿ ਦੀ ਖ਼ਰੀਦ ਲਈ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਦਾ ਗਾਰੰਟੀ ਕਾਨੂੰਨ ਬਣਾਵੇ। ਇਕੱਲੀ ਮੂੰਗੀ ‘ਤੇ ਸਮਰਥਨ ਮੁੱਲ ਦੇਣ ਨਾਲ ਮਸਲਾ ਹੱਲ ਨਹੀਂ ਹੋਵੇਗਾ, ਝੋਨੇ ਦੀ ਸਿੱਧੀ ਬਿਜਾਈ ਲਈ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।

ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਮਾਂ ਦਿਵਸ ਮੌਕੇ ਸਾਂਝੀਆਂ ਕੀਤੀਆਂ ਇਹ ਖੂਬਸੂਰਤ ਤਸਵੀਰਾਂ

0

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਅੱਜ ਮਾਂ ਦਿਵਸ ਦੇ ਮੌਕੇ ‘ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ।

ਇਸ ਫੋਟੋ ਵਿੱਚ ਵਿੱਕੀ ਕੌਸ਼ਲ ਵੀ ਅਦਾਕਾਰਾ ਕੈਟਰੀਨਾ ਕੈਫ ਤੇ ਉਸ ਦੀ ਮਾਂ ਨਾਲ ਨਜ਼ਰ ਆ ਰਹੇ ਹਨ। ਫੋਟੋ ‘ਚ ਕੈਟਰੀਨਾ ਤੇ ਵਿੱਕੀ ਆਪਣੀ ਮਾਂ ਦਾ ਆਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਹਨ।

ਇਹ ਫੋਟੋ ਵਿੱਕੀ ਕੌਸ਼ਲ ਦੇ ਵਿਆਹ ਵਾਲੇ ਦਿਨ ਦੀ ਹੈ, ਜਿਸ ‘ਚ ਉਸ ਦੀ ਮਾਂ ਉਸ ‘ਤੇ ਪਿਆਰ ਦੀ ਵਰਖਾ ਕਰਦੀ ਨਜ਼ਰ ਆ ਰਹੀ ਹੈ।

ਇਸ ਤਸਵੀਰ ‘ਚ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨਾਲ ਉਨ੍ਹਾਂ ਦੀ ਮਾਂ ਵੀ ਨਜ਼ਰ ਆ ਰਹੀ ਹੈ। ਫੋਟੋ ‘ਚ ਦੋਵੇਂ ਸਿਤਾਰੇ ਮਾਂ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।

 

2 ਗੈਸ ਸਿਲੰਡਰਾਂ ਦੀ ਕੀਮਤ ਬਰਾਬਰ ਹੈ ਅੱਜ 1 ਸਿਲੰਡਰ ਦੀ ਕੀਮਤ: ਰਾਹੁਲ ਗਾਂਧੀ

0

ਰਾਹੁਲ ਗਾਂਧੀ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਸ਼ਬਦੀ ਹਮਲੇ ਤੇਜ਼ ਕਰਦੇ ਹੋਏ ਕਿਹਾ ਕਿ ਸਿਰਫ ਉਨ੍ਹਾਂ ਦੀ ਪਾਰਟੀ (ਕਾਂਗਰਸ) ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦੀ ਬਿਹਤਰੀ ਲਈ ਕੰਮ ਕਰਦੀ ਹੈ।

ਧਿਆਨਯੋਗ ਹੈ ਕਿ ਸ਼ਨੀਵਾਰ ਨੂੰ ਐਲਪੀਜੀ ਦੀ ਕੀਮਤ ਵਿੱਚ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ। ਰਾਹੁਲ ਨੇ ਇੱਕ ਟਵੀਟ ਵਿੱਚ ਘਰੇਲੂ ਸਿਲੰਡਰ ਦੀਆਂ ਕੀਮਤਾਂ ਦੀ ਤੁਲਨਾ ਕੀਤੀ।

ਉਨ੍ਹਾਂ ਦੱਸਿਆ ਕਿ 2014 ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵਿੱਚ 827 ਰੁਪਏ ਦੀ ਸਬਸਿਡੀ ਦੇ ਨਾਲ ਐਲਪੀਜੀ ਸਿਲੰਡਰ ਦੀ ਕੀਮਤ 410 ਰੁਪਏ ਸੀ, ਜਦੋਂ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਵਿੱਚ 2022 ਵਿੱਚ ਇਸ ਦੀ ਕੀਮਤ 999 ਰੁਪਏ ਤੋਂ ਵੱਧ ਹੈ ਅਤੇ ‘ਸਬਸਿਡੀ’ ਵੀ ਜ਼ੀਰੋ ਹੈ।

ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘ਅੱਜ ਇਕ ਸਿਲੰਡਰ ਦੀ ਕੀਮਤ ਉਸ ਸਮੇਂ ਦੇ ਦੋ ਸਿਲੰਡਰਾਂ ਦੀ ਕੀਮਤ ਦੇ ਬਰਾਬਰ ਹੈ। ਸਿਰਫ਼ ਕਾਂਗਰਸ ਹੀ ਗਰੀਬ ਅਤੇ ਮੱਧ ਵਰਗ ਭਾਰਤੀ ਪਰਿਵਾਰਾਂ ਦੀ ਬਿਹਤਰੀ ਲਈ ਕੰਮ ਕਰਦੀ ਹੈ। ਇਹ ਸਾਡੀ ਆਰਥਿਕ ਨੀਤੀ ਦਾ ਧੁਰਾ ਹੈ।

ਸ਼ਨੀਵਾਰ ਨੂੰ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਰਾਹੁਲ ਨੇ ਕਿਹਾ ਸੀ ਕਿ ਕਰੋੜਾਂ ਭਾਰਤੀ ਪਰਿਵਾਰ “ਬਹੁਤ ਜ਼ਿਆਦਾ ਮਹਿੰਗਾਈ”, ਬੇਰੁਜ਼ਗਾਰੀ ਅਤੇ “ਮਾੜੇ ਸ਼ਾਸਨ” ਵਿਰੁੱਧ ਸਖ਼ਤ ਲੜਾਈ ਲੜ ਰਹੇ ਹਨ।

ਪੰਜਾਬ ਪੁਲਿਸ ਨੇ ਤਰਨਤਾਰਨ ‘ਚ ਭਾਰੀ ਮਾਤਰਾ ‘ਚ ਵਿਸਫੋਟਕ ਕੀਤਾ ਬਰਾਮਦ

0

ਪੰਜਾਬ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਤਰਨਤਾਰਨ ਪੁਲਿਸ ਨੇ ਭਾਰੀ ਮਾਤਰਾ ‘ਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਪੁਲਿਸ ਨੇ ਕਰੀਬ 4 ਕਿਲੋਗ੍ਰਾਮ ਆਰਡੀਐਕਸ ਬਰਾਮਦ ਕੀਤਾ ਹੈ। ਇਹ ਆਰਡੀਐਕਸ ਇਕ ਖੰਡਰ ਇਮਾਰਤ ‘ਚ ਛੁਪਾਇਆ ਹੋਇਆ ਸੀ।

ਸੂਤਰਾਂ ਅਨੁਸਾਰ ਬਰਾਮਦ ਕੀਤੀ ਗਈ ਆਰਡੀਐਕਸ ਵਰਗੇ ਪਦਾਰਥ ਨੂੰ ਇਕ ਬੋਰੀ ਵਿਚ ਪਾ ਕੇ ਰੱਖਿਆ ਗਿਆ ਸੀ ਜਿਸ ਦਾ ਵਜ਼ਨ ਕਰੀਬ ਚਾਰ ਕਿੱਲੋ ਦੱਸਿਆ ਜਾ ਰਿਹਾ ਹੈ ਜਿਸ ਨੂੰ ਸੈੱਟ ਸਮੇਤ ਤਿਆਰ ਕਰਕੇ ਰੱਖਿਆ ਗਿਆ ਸੀ।

ਕਿਹਾ ਜਾ ਰਿਹਾ ਹੈ ਕਿ ਸੂਬੇ ‘ਚ ਵੱਡੇ ਧਮਾਕੇ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਤਿੰਨ ਦਿਨਾਂ ਤੋਂ ਜ਼ਿਲ੍ਹੇ ਦੀਆਂ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀ ਇਸ ਮਿਸ਼ਨ ‘ਤੇ ਕੰਮ ਕਰ ਰਹੇ ਸਨ ਅਤੇ ਅੱਜ ਇੱਕ ਵੱਡੀ ਸਫ਼ਲਤਾ ਮਿਲੀ ਹੈ। ਐਸਐਸਪੀ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਚੱਲ ਰਹੀ ਜਾਂਚ ਦੌਰਾਨ ਕੁਝ ਵੀ ਦੱਸਣਾ ਸੰਭਵ ਨਹੀਂ ਹੈ। ਇਸ ਸੰਬੰਧੀ ਐੱਸ ਐੱਸ ਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪ੍ਰੈੱਸ ਕਾਨਫ਼ਰੰਸ ਰਹੀ ਮੀਡੀਆ ਨੂੰ ਸਾਰੀ ਜਾਣਕਾਰੀ ਜਲਦ ਦੇਣਗੇ।

IPL 2022: ਦਿੱਲੀ ਕੈਪੀਟਲਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਹੋਵੇਗਾ ਅੱਜ ਮੁਕਾਬਲਾ

0

ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 55ਵਾਂ ਮੈਚ ਅੱਜ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਤੇ ਦਿੱਲੀ ਕੈਪੀਟਲਜ਼ (ਡੀ. ਸੀ.) ਦੇ ਦਰਮਿਆਨ ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਚੇਨਈ ਦੀ ਟੀਮ ਲਈ ਇਹ ਮੈਚ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ ਕਿਉਂਕਿ ਜੇਕਰ ਟੀਮ ਹਾਰ ਜਾਂਦੀ ਹੈ ਤਾਂ ਉਸ ਦੇ ਪਲੇਅ ਆਫ਼ ‘ਚ ਪੁੱਜਣ ਦੀ ਉਮੀਦ ਵੀ ਖ਼ਤਮ ਹੋ ਜਾਵੇਗੀ। ਦੂਜੇ ਪਾਸੇ ਦਿੱਲੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣ ਲਈ ਖੇਡੇਗੀ।

ਹੈੱਡ ਟੂ ਹੈੱਡ
ਚੇਨਈ ਤੇ ਦਿੱਲੀ ਦਰਮਿਆਨ ਖੇਡੇ ਗਏ ਪਿਛਲੇ 26 ਮੈਚਾਂ ‘ਚੋਂ ਚੇਨਈ ਨੇ 16 ਮੈਚ ਜਿੱਤੇ ਹਨ ਜਦਕਿ ਦਿੱਲੀ ਨੇ 10 ਮੈਚ ਜਿੱਤੇ ਹਨ।

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ

ਦਿੱਲੀ ਕੈਪੀਟਲਜ਼ : ਡੇਵਿਡ ਵਾਰਨਰ, ਮਨਦੀਪ ਸਿੰਘ/ਯਸ਼ ਢੁਲ, ਮਿਸ਼ੇਲ ਮਾਰਸ਼, ਰਿਸ਼ਭ ਪੰਤ (ਕਪਤਾਨ, ਵਿਕਟਕੀਪਰ), ਰੋਵਮੈਨ ਪਾਵੇਲ, ਲਲਿਤ ਯਾਦਵ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਐਨਰਿਕ ਨਾਰਤਜੇ, ਕੁਲਦੀਪ ਯਾਦਵ, ਖਲੀਲ ਅਹਿਮਦ

ਚੇਨਈ ਸੁਪਰ ਕਿੰਗਜ਼ : ਰੁਤੁਰਾਜ ਗਾਇਕਵਾੜ, ਡੇਵੋਨ ਕਾਨਵੇ, ਮੋਈਨ ਅਲੀ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ, ਐਮ. ਐਸ. ਧੋਨੀ (ਕਪਤਾਨ, ਵਿਕਟਕੀਪਰ), ਡਵੇਨ ਪ੍ਰੀਟੋਰੀਅਸ/ਡਵੇਨ ਬ੍ਰਾਵੋ, ਸਿਮਰਜੀਤ ਸਿੰਘ/ਸ਼ਿਵਮ ਦੂਬੇ, ਮਹੇਸ਼ ਥੀਕਸ਼ਾਨਾ, ਮੁਕੇਸ਼ ਚੌਧਰੀ

ਦੁਨੀਆ ਦੇ ਸਭ ਤੋਂ ਵੱਡੇ ਸਫ਼ੈਦ ਹੀਰੇ ‘ਦਿ ਰਾਕ’ ਦੀ ਹੋਣ ਜਾ ਰਹੀ ਹੈ ਨਿਲਾਮੀ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ

0

ਦੁਨੀਆ ਦੇ ਸਭ ਤੋਂ ਵੱਡੇ ਸਫ਼ੈਦ ਹੀਰੇ ‘ਦਿ ਰਾਕ’ ਦੀ ਅਗਲੇ ਹਫਤੇ ਜੇਨੇਵਾ ‘ਚ ਨਿਲਾਮੀ ਹੋਣ ਜਾ ਰਹੀ ਹੈ। ਇਸ ਦਾ ਭਾਰ 200 ਕੈਰੇਟ ਤੋਂ ਵੱਧ ਹੈ। ਇਹ ਨਿਲਾਮੀ ਕ੍ਰਿਸਟੀਜ਼ ਦੁਆਰਾ ਕੀਤੀ ਗਈ ਵਿਕਰੀ ਦਾ ਹਿੱਸਾ ਹੈ। ਇਸ ਨਿਲਾਮੀ ਵਿੱਚ ਦ ਰੌਕ ਤੋਂ ਇਲਾਵਾ ਰੈੱਡ ਕਰਾਸ ਡਾਇਮੰਡ ਵੀ ਨਿਲਾਮ ਹੋਵੇਗਾ। ਉਮੀਦ ਹੈ ਕਿ ਦ ਰੌਕ ਦੀ ਨਿਲਾਮੀ 30 ਮਿਲੀਅਨ ਡਾਲਰ (ਕਰੀਬ 2.30 ਅਰਬ ਰੁਪਏ) ਤੱਕ ਹੋ ਸਕਦੀ ਹੈ।

ਇਸ ਹੀਰੇ ਦਾ ਭਾਰ 228.31 ਕੈਰੇਟ ਹੈ। ਇਹ ਨਾਸ਼ਪਾਤੀ ਦੇ ਆਕਾਰ ਦਾ ਚਿੱਟਾ ਹੀਰਾ ਗੋਲਫ ਬਾਲ ਜਿੰਨਾ ਵੱਡਾ ਦਿਖਾਈ ਦਿੰਦਾ ਹੈ। ਕ੍ਰਿਸਟੀ ਦੇ ਗਹਿਣੇ ਵਿਭਾਗ ਦੇ ਮੁਖੀ ਮੈਕਸ ਫੌਸੇਟ ਨੇ ਰਾਇਟਰਜ਼ ਨੂੰ ਦੱਸਿਆ, “ਇਹ ਬਿਲਕੁਲ ਨਾਸ਼ਪਾਤੀ ਦੇ ਆਕਾਰ ਦਾ ਹੈ।” ਅਜਿਹੇ ਵੱਡੇ ਪੱਥਰਾਂ ਦੇ ਭਾਰ ਨੂੰ ਬਰਕਰਾਰ ਰੱਖਣ ਲਈ ਅਕਸਰ ਆਕਾਰ ਵਿੱਚ ਕੁਝ ਕਮੀ ਦੀ ਲੋੜ ਹੁੰਦੀ ਹੈ। ਇਹ ਦੁਨੀਆ ਦੇ ਸਭ ਤੋਂ ਦੁਰਲੱਭ ਰਤਨਾਂ ਵਿੱਚੋਂ ਇੱਕ ਹੈ ਜੋ ਨਿਲਾਮ ਹੋਣ ਜਾ ਰਿਹਾ ਹੈ।

ਇਹ ਦੁਰਲੱਭ ਚਿੱਟਾ ਹੀਰਾ ਦੱਖਣੀ ਅਫ਼ਰੀਕਾ ਦੀ ਇੱਕ ਖਾਨ ਵਿੱਚੋਂ ਕੱਢਿਆ ਗਿਆ ਸੀ। ਇਸਨੂੰ ਇਸਦੇ ਸਾਬਕਾ ਮਾਲਕ ਦੁਆਰਾ ਇੱਕ ਕਾਰਟੀਅਰ ਹਾਰ ਵਜੋਂ ਪਹਿਨਿਆ ਗਿਆ ਸੀ। ਇਸ ਤੋਂ ਪਹਿਲਾਂ 2017 ‘ਚ 163.41 ਕੈਰੇਟ ਦਾ ਚਿੱਟਾ ਹੀਰਾ ਨਿਲਾਮ ਹੋਇਆ ਸੀ। ਉਸ ਸਮੇਂ ਇਸ ਦੀ ਨਿਲਾਮੀ ਦਾ ਰਿਕਾਰਡ ਬਣ ਗਿਆ ਸੀ। ਇੱਕ ਪ੍ਰਮੁੱਖ ਹੀਰਾ ਉਤਪਾਦਕ, ਰੂਸ ‘ਤੇ ਪਾਬੰਦੀਆਂ ਦੇ ਨਾਲ ਮਹਾਂਮਾਰੀ ਪਾਬੰਦੀਆਂ ਵਿੱਚ ਢਿੱਲ, ਵੀਆਈਪੀ ਪ੍ਰੋਗਰਾਮਾਂ ਨੂੰ ਮੁੜ ਸ਼ੁਰੂ ਕਰਨ ਦਾ ਕਾਰਨ ਬਣੀ ਹੈ। ਇਸ ਕਾਰਨ ਹੀਰਿਆਂ ਦੀਆਂ ਵਿਸ਼ਵਵਿਆਪੀ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਇਸ ਨਿਲਾਮੀ ਵਿੱਚ “ਰੈੱਡ ਕਰਾਸ ਹੀਰਾ” ਵੀ ਵੇਚਿਆ ਜਾਵੇਗਾ। ਇਹ 205.07 ਕੈਰੇਟ ਦਾ ਇੱਕ ਪੀਲੇ ਕੁਸ਼ਨ ਆਕਾਰ ਦਾ ਪੱਥਰ ਹੈ। ਇਸ ਨਿਲਾਮੀ ਤੋਂ ਹੋਣ ਵਾਲੀ ਕਮਾਈ ਦਾ ਇੱਕ ਹਿੱਸਾ ਜੇਨੇਵਾ ਵਿੱਚ ਇੰਟਰਨੈਸ਼ਨਲ ਕਮੇਟੀ ਆਫ਼ ਰੈੱਡ ਕਰਾਸ (ਆਈਸੀਆਰਸੀ) ਨੂੰ ਜਾਵੇਗਾ। ਇਹ ਕੀਮਤੀ ਰਤਨ ਪਹਿਲੀ ਵਾਰ 1918 ਵਿੱਚ ਲੰਡਨ ਦੀ ਨਿਲਾਮੀ ਵਿੱਚ ਕ੍ਰਿਸਟੀਜ਼ ਦੁਆਰਾ ਵੇਚਿਆ ਗਿਆ ਸੀ।

ਚਾਰਧਾਮ ਯਾਤਰਾ ‘ਤੇ ਜਾ ਰਹੇ ਸ਼ਰਧਾਲੂ ਹੋਏ ਹਾਦਸੇ ਦਾ ਸ਼ਿਕਾਰ, ਕਈ ਲੋਕਾਂ ਦੀ ਗਈ ਜਾਨ

0

ਉਤਰਾਖੰਡ ‘ਚ ਅੱਜ ਸਵੇਰੇ ਬਦਰੀਨਾਥ ਰਾਸ਼ਟਰੀ ਰਾਜਮਾਰਗ ‘ਤੇ ਧਾਮ ਦੇ ਕਿਵਾੜ ਖੁੱਲ੍ਹਦੇ ਹੀ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦਾ ਇਕ ਵਾਹਨ ਬੇਕਾਬੂ ਹੋ ਕੇ ਡੂੰਘੀ ਖੱਡ ‘ਚ ਜਾ ਡਿੱਗਿਆ। ਗੱਡੀ ‘ਚ ਸਵਾਰ 5 ਲੋਕਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.) ਦੇ ਬੁਲਾਰੇ ਲਲਿਤਾ ਦਾਸ ਨੇਗੀ ਨੇ ਦੱਸਿਆ ਕਿ ਟੋਟਾ ਘਾਟੀ ਨੇੜੇ ਮਾਰੂਤੀ ਇਗਨੀਸ ਕਾਰ ਦੇ ਡੂੰਘੀ ਖੱਡ ‘ਚ ਡਿੱਗਣ ਤੋਂ ਬਾਅਦ ਬਿਆਸੀ ਤੋਂ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਉਨ੍ਹਾਂ ਟੀਮ ਇੰਚਾਰਜ ਸਬ-ਇੰਸਪੈਕਟਰ ਨੀਰਜ ਚੌਹਾਨ ਦੇ ਹਵਾਲੇ ਨਾਲ ਦੱਸਿਆ ਕਿ ਉਕਤ ਗੱਡੀ ‘ਚ 5 ਵਿਅਕਤੀ ਸਵਾਰ ਸਨ। ਸਾਰੇ ਮਰ ਚੁੱਕੇ ਹਨ। ਟੀਮ ਵੱਲੋਂ ਇੱਕ ਲਾਸ਼ ਨੂੰ ਰੋਡ ਹੈੱਡ ‘ਤੇ ਲਿਆਂਦਾ ਗਿਆ ਹੈ। ਬਾਕੀ 4 ਲਾਸ਼ਾਂ ਨੂੰ ਵੀ ਟੋਏ ‘ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਜਾਰੀ ਹੈ।