ਸਾਲ 2015 ਵਿੱਚ ਬਰਗਾੜੀ ਬੇਅਦਬੀ ਮਾਮਲੇ ਵਿੱਚ ਚਾਰਜਸ਼ੀਟ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੇ ਵਿਵਾਦਤ ਪੋਸਟਰ ਲਗਾਉਣ ਅਤੇ ਪਾਵਨ ਸਰੂਪ ਦੀ ਬੇਅਦਬੀ ਕਰਨ ਦੇ ਮਾਮਲਿਆਂ ਵਿੱਚ ਸੀਜੇਐਮ ਦੀ ਅਦਾਲਤ ਵਿੱਚ ਜ਼ਮਾਨਤ ਅਰਜੀ ਦਾਖਲ ਕੀਤੀ ਹੋਈ ਸੀ ਤੇ ਜਿਸਨੂੰ ਅੱਜ ਅਦਾਲਤ ਨੇ ਮਨਜੂਰ ਕਰ ਲਿਆ ਹੈ।
ਭਾਰਤੀ ਮੁੱਕੇਬਾਜ਼ ਅਨਾਮਿਕਾ ਨੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਭਾਰਤੀ ਮੁੱਕੇਬਾਜ਼ ਅਨਾਮਿਕਾ (50 ਕਿਲੋਗ੍ਰਾਮ) ਨੇ ਆਈ. ਬੀ. ਏ. ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਮੈਚ ‘ਚ ਕੌਸ਼ਲ ਤੇ ਤਕਨੀਕੀ ਉੱਤਮਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰੋਮਾਨੀਆ ਦੀ ਯੂਜੇਨਿਕਾ ਐਂਜੇਲ ਨੂੰ ਹਰਾਇਆ। ਅਨਾਮਿਕਾ ਨੇ ਇੰਸਤਾਬੁਲ ‘ਚ ਖੇਡੀ ਜਾ ਰਹੀ ਪ੍ਰਤੀਯੋਗਿਤਾ ‘ਚ ਸਾਰੇ ਜੱਜਾਂ ਦੇ ਸਰਬਸੰਮਤ ਫ਼ੈਸਲੇ ਨਾਲ ਜਿੱਤ ਦਰਜ ਕਰਦੇ ਹੋਏ ਪ੍ਰੀ-ਕੁਆਰਟਰ ਫਾਈਨਲ ਦਾ ਟਿਕਟ ਪੱਕਾ ਕੀਤਾ।
ਮੁਕਾਬਲੇ ਦੀ ਸ਼ੁਰੂਆਤ ‘ਚ ਦੋਵੇਂ ਖਿਡਾਰਨਾਂ ਨੇ ਇਕ-ਦੂਜੇ ‘ਤੇ ਮੁੱਕਿਆਂ ਦੀ ਬਰਸਾਤ ਕਰ ਦਿੱਤੀ ਪਰ ਅਨਾਮਿਕਾ ਨੇ ਸ਼ਾਨਦਾਰ ਫੁਟਵਰਕ ਦਾ ਇਸਤੇਮਾਲ ਕਰਦੇ ਹੋਏ ਆਪਣਾ ਬਚਾਅ ਕੀਤਾ ਤੇ ਵਿਰੋਧੀ ਖਿਡਾਰੀ ‘ਤੇ ਜਵਾਬੀ ਹਮਲਾ ਕੀਤਾ।
ਰੋਹਤਕ ਦੀ ਇਸ ਮੁੱਕੇਬਾਜ਼ ਨੇ ਦੂਜੇ ਦੌਰ ‘ਚ ਵੀ ਆਪਣਾ ਦਬਦਬਾ ਬਣਾਈ ਰੱਖਿਆ ਤੇ ਆਸਾਨੀ ਨਾਲ 5-0 ਦੇ ਫ਼ਰਕ ਨਾਲ ਜਿੱਤ ਦਰਜ ਕਰਕੇ ਕੇ ਅਗਲੇ ਦੌਰ ‘ਚ ਪੁੱਜ ਗਈ। ਅਨਾਮਿਕਾ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗ਼ਾ ਜੇਤੂ ਆਸਟ੍ਰੇਲੀਆ ਦੀ ਕ੍ਰਿਸਟੀ ਲੀ ਹੈਰਿਸ ਨਾਲ ਹੋਵੇਗਾ।
ਟਵਿੱਟਰ ਡੀਲ ਫਿਲਹਾਲ ਹੋਲਡ ‘ਤੇ ਹੈ: ਐਲੋਨ ਮਸਕ
ਐਲੋਨ ਮਸਕ ਨੇ ਕੁਝ ਦਿਨ ਪਹਿਲਾਂ ਟਵਿੱਟਰ ਨੂੰ ਖਰੀਦਣ ਦੀ ਡੀਲ ਕੀਤੀ ਸੀ। ਡੀਲ ਫਾਈਨਲ ਹੋਣ ਤੋਂ ਪਹਿਲਾਂ ਐਲੋਨ ਮਸਕ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਡੀਲ ਨੂੰ ਕੁਝ ਸਮੇਂ ਲਈ ਹੋਲਡ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਟਵਿੱਟਰ ‘ਤੇ ਸਪੈਮ ਜਾਂ ਜਾਅਲੀ ਖਾਤੇ ਕਿ ਸੱਚਮੁੱਚ ਹੀ 5% ਤੋਂ ਘੱਟ ਹਨ, ਇਸ ਬਾਰੇ ਸਹੀ ਗਣਨਾ ਵੇਰਵੇ ਅਜੇ ਸਾਹਮਣੇ ਨਹੀਂ ਆਏ ਹਨ। ਇਸ ਲਈ ਇਹ ਡੀਲ ਅਜੇ ਹੋਲਡ ‘ਤੇ ਹੈ। ਟਵਿੱਟਰ ਦਾ ਮੰਨਣਾ ਹੈ ਕਿ 2022 ਦੀ ਪਹਿਲੀ ਤਿਮਾਹੀ ਵਿੱਚ ਜਾਅਲੀ ਜਾਂ ਸਪੈਮ ਖਾਤੇ ਇਸਦੇ ਰੋਜ਼ਾਨਾ ਸਰਗਰਮ ਉਪਭੋਗਤਾਵਾਂ ਵਿੱਚੋਂ 5% ਤੋਂ ਵੀ ਘੱਟ ਹਨ।
Twitter deal temporarily on hold pending details supporting calculation that spam/fake accounts do indeed represent less than 5% of usershttps://t.co/Y2t0QMuuyn
— Elon Musk (@elonmusk) May 13, 2022
ਨਿਊਜ਼ੀਲੈਂਡ ਦੇ Campbell Wilson ਬਣੇ ‘ਏਅਰ ਇੰਡੀਆ’ ਦੇ CEO ਤੇ MD
ਨਿਊਜ਼ੀਲੈਂਡ ਦੇ ਕੈਂਪਬਲ ਵਿਲਸਨ ‘ਏਅਰ ਇੰਡੀਆ’ ਦੇ ਸੀ.ਈ.ਓ. ਤੇ ਐਮ. ਡੀ.ਬਣ ਗਏ ਹਨ। ਇਸ ਤੋਂ ਪਹਿਲਾਂ ਏਅਰ ਇੰਡੀਆ ਨੇ ਤਰਕਿਸ਼ ਏਅਰ ਲਾਈਨ ਦੇ ਚੇਅਰਪਰਸਨ ਨੂੰ ਲਿਆ ਸੀ, ਪਰ ਦੋ ਕੁ ਹਫਤੇ ਬਾਅਦ ਹੀ ਉਹ ਛੱਡ ਗਏ ਸਨ। 50 ਸਾਲਾ ਕੈਂਪਬਲ ਵਿਲਸਨ ਨੂੰ 26 ਸਾਲ ਦਾ ਏਅਰ ਲਾਈਨਜ਼ ਦਾ ਤਜ਼ਰਬਾ ਹੈ ਤੇ ਆਸ ਹੈ ਵਧੀਆ ਕੰਮ ਚਲਾਉਣਗੇ।
ਸ੍ਰੀ ਕੈਂਪਬਲ ਵਿਲਸਨ ਸਿੰਗਾਪੋਰ ਏਅਰਲਾਈਨਜ਼ ਦੀ ਇਕ ਸਸਤੀ ਸ਼੍ਰੇਣੀ ਵਾਲੀ ਏਅਰਲਾਈਨ ‘ਸਕੂਟ’ ਦੇ ਮੁਖੀ ਚੱਲ ਰਹੇ ਸਨ ਅਤੇ ਹੁਣ ਅਸਤੀਫਾ ਦੇ ਕੇ ਏਅਰ ਇੰਡੀਆ ਦੇ ਵਿਚ ਆਪਣੀਆਂ ਸੇਵਾਵਾਂ ਦੇਣਗੇ। ਉਹ ਯੂਨੀਵਰਸਿਟੀ ਆਫ ਕੈਂਟਬਰੀ ਕ੍ਰਾਈਸਟਚਰਚ ਦੇ ਸਾਬਕਾ ਵਿਦਿਆਰਥੀ ਰਹੇ ਹਨ। ਕਾਮਰਸ ਅਤੇ ਬਿਜਨਸ ਐਡਮਨਿਸਟ੍ਰੇਸ਼ਨ ਦੇ ਵਿਚ ਉਹ ਫਸਟ ਕਲਾਸ ਆਨਰ ਦੇ ਨਾਲ ਮਾਸਟਰ ਡਿਗਰੀ ਪ੍ਰਾਪਤ ਹਨ। ਉਨ੍ਹਾਂ ਆਪਣਾ ਕਿੱਤਾ ਨਿਊਜ਼ੀਲੈਂਡ ਦੇ ਵਿਚ ਰਹਿੰਦਿਆਂ ਸਿੰਗਾਪੋਰ ਏਅਰ ਲਾਈਨ ਦੇ ਲਈ ਮੈਨੇਜਮੈਂਟ ਟ੍ਰੇਨੀ ਵਜੋਂ ਸ਼ੁਰੂ ਕੀਤਾ ਸੀ। ਫਿਰ ਉਹ ਸਿੰਗਾਪੋਰ ਕੈਨੇਡਾ, ਹਾਂਗਕਾਂਗ, ਜਾਪਾਨ ਤੇ 2011 ਦੇ ਵਿਚ ਸਿੰਗਾਪੋਰ ਦੁਬਾਰਾ ਚਲੇ ਗਏ ਅਤੇ ‘ਸਕੂਟ’ ਦੇ ਸੀ. ਈ. ਓ ਬਣੇ ਜੋ ਕਿ 2016 ਤੱਕ ਰਹੇ।
ਫਿਰ ਉਹ ਸਿੰਗਾਪੁਰ ਏਅਰ ਲਾਈਨ ਦੇ ਉਪ ਪ੍ਰਧਾਨ (ਸੇਲਜ਼ ਐਂਡ ਮਾਰਕੀਟਿੰਗ) ਬਣੇ ਜਿੱਥੇ ਉਨ੍ਹਾਂ ਕੀਮਤਾਂ, ਵਿਤਰਣ, ਈ ਕਾਮਰਸ, ਵਪਾਰੀਕਰਣ, ਬ੍ਰਾਂਡ ਅਤੇ ਮਾਰਕੀਟਿੰਗ, ਗਲੋਬਲ ਸੇਲਜ਼ ਲਈ ਕੰਮ ਕੀਤਾ। ਉਹ ਫਿਰ 2020 ਦੇ ਵਿਚ ‘ਸਕੂਟ’ ਦੇ ਸੀ.ਈ.ਓ. ਬਣੇ ਅਤੇ ਹੁਣ ਜਾ ਕੇ ਏਅਰ ਇੰਡੀਆ ਵਾਸਤੇ ਅਸਤੀਫਾ ਦਿੱਤਾ। ਉਹ 15 ਜੂਨ ਤੱਕ ‘ਸਕੂਟ’ ਦੇ ਵਿਚ ਕੰਮ ਕਰਨਗੇ ਅਤੇ ਫਿਰ ਏਅਰ ਇੰਡੀਆ ਦੇ ਲਈ ਕੰਮ ਕਰਨਾ ਸ਼ੁਰੂ ਕਰ ਦੇਣਗੇ। ਏਅਰ ਇੰਡੀਆ ਦਾ ‘ਮਹਾਰਾਜਾ’ ਮੈਸਕਟ (ਸ਼ੁੱਭ ਕਾਰਜ ਪ੍ਰਤੀਕ) ਨਵੇਂ ਐਮ. ਡੀ. ਦਾ ਸਵਾਗਤ ਬੜੇ ਜੋਸ਼ੋ-ਖਰੋਸ਼ ਨਾਲ ਕਰੇਗਾ, ਇਸਦੀ ਸਾਰਿਆਂ ਨੂੰ ਆਸ ਹੈ। ਸੋ ਕੀਵੀ ਕੇਅਰ (ਨਿਊਜ਼ੀਲੈਂਡ ਵਾਲਿਆਂ ਦੀ ਦੇਖ-ਰੇਖ) ਦੇ ਵਿਚ ਹੁਣ ਏਅਰ ਇੰਡੀਆ ਆ ਗਿਆ ਹੈ, ਆਸ ਹੈ ਕਿ ਵਿਲਸਨ ਸਾਹਿਬ ਸਿੱਧੀ ਇਕ ਨਾ ਇਕ ਦਿਨ ਇੰਡੀਆ-ਨਿਊਜ਼ੀਲੈਂਡ ਫਲਾਈਟ ਦੀ ਸ਼ੁਰੂਆਤ ਕਰਕੇ ਪਹਿਲੀ ਸਵਾਰੀ ਆਪ ਹੀ ਕਰਨਗੇ।
ਵਰਨਣਯੋਗ ਹੈ ਕਿ ਟਾਟਾ ਗਰੁੱਪ ਨੇ 1932 ਦੇ ਵਿਚ ਟਾਟਾ ਏਅਰ ਲਾਈਨ ਸ਼ੁਰੂ ਕੀਤੀ ਸੀ। 1946 ਦੇ ਵਿਚ ਇਸਦਾ ਨਾਂਅ ਏਅਰ ਇੰਡੀਆ ਕਰ ਦਿੱਤਾ ਗਿਆ ਸੀ। 1953 ਵਿਚ ਭਾਰਤ ਸਰਕਾਰ ਨੇ ਇਹ ਏਅਰ ਇੰਡੀਆ ਖਰੀਦ ਲਈ ਪਰ ਇਸਦੇ ਚੇਅਰਮੈਨ ਜੇ. ਆਰ. ਡੀ. ਟਾਟਾ ਹੀ 1977 ਤੱਕ ਬਣੇ ਰਹੇ। ਜੇ. ਆਰ. ਡੀ. ਟਾਟਾ ਦੇਸ਼ ਦੇ ਪਹਿਲੇ ਕਮਰਸ਼ੀਅਲ ਫਲਾਇੰਗ ਲਾਇਸੰਸ ਧਾਰਕ ਸਨ। 69 ਸਾਲ ਬਾਅਦ ਇਹ ਏਅਰ ਲਾਈਨ ਦੁਬਾਰਾ ਸੰਨ 2022 ਦੇ ਵਿਚ ਟਾਟਾ ਗਰੁੱਪ ਕੋਲ ਚਲੇ ਗਈ। ਇਹ ਸੌਦਾ 18,000 ਕਰੋੜ ਦਾ ਹੋਇਆ ਸੀ ਇਕ ਸਾਲ ਤੱਕ ਸਾਰਾ ਪੁਰਾਣਾ ਸਟਾਫ ਅਜੇ ਰੱਖਿਆ ਜਾਵੇਗਾ। ਇਸ ਤੋਂ ਬਾਅਦ ਵੱਡੇ ਬਦਲਾਅ ਆਉਣ ਦੀ ਸੰਭਾਵਨਾ ਹੈ।
ਪੰਜਾਬੀ ਗਾਇਕ ਜਸਬੀਰ ਜੱਸੀ ਨੇ CM ਭਗਵੰਤ ਮਾਨ ਦੀ ਕੀਤੀ ਤਾਰੀਫ਼
ਪੰਜਾਬੀ ਗਾਇਕ ਜਸਬੀਰ ਜੱਸੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਬੀਤੇ ਦਿਨੀਂ ਜਸਬੀਰ ਜੱਸੀ ਨੇ ਟਵਿਟਰ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਜਸਬੀਰ ਜੱਸੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਕੀਤੀ ਹੈ।
ਆਪਣੀ ਪੋਸਟ ’ਚ ਗਾਇਕ ਜਸਬੀਰ ਜੱਸੀ ਲਿਖਦੇ ਹਨ, ‘‘ਮੈਂ ਸੋਚਿਆ ਸੀ ਇਸ ਵਾਰ ਜੋ ਵੀ ਸੀ. ਐੱਮ. ਬਣੇਗਾ, ਉਸ ਤੋਂ ਆਪਣੇ ਨਿੱਜੀ ਕੰਮ ਕਰਾਵਾਂਗਾ ਕਿਉਂਕਿ ਘਰਦਿਆਂ ਦੇ ਨਾਲ-ਨਾਲ ਮਿੱਤਰ ਵੀ ਕਹਿੰਦੇ ਹਨ ਕਿ ਇੰਨੀ ਜਾਣ-ਪਛਾਣ ਹੋਣ ਦੇ ਬਾਵਜੂਦ ਤੂੰ ਕਿਸੇ ਤੋਂ ਕੰਮ ਨਹੀਂ ਲੈਂਦਾ ਪਰ ਦੇਖੋ ਮੇਰੀ ਕਿਸਮਤ ਕਿ ਸੀ. ਐੱਮ. ਬਣਿਆ ਤਾਂ ਆਪਣਾ ਯਾਰ ਹੀ ਪਰ ਇਹ ਉਹ ਬੰਦਾ, ਜੋ ਪੰਜਾਬ ਦੇ ਹਿੱਤ ਤੋਂ ਬਿਨਾਂ ਕੋਈ ਹੋਰ ਗੱਲ ਨਹੀਂ ਸੁਣਦਾ।’’
ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਨੇ ਮਾਨਸਾ ਸ਼ਹਿਰ ਦੇ ਵਿਕਾਸ ਲਈ ਕੀਤੀ ਸ਼ੁਰੂਆਤ
ਪੰਜਾਬ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮਾਨਸਾ ਸ਼ਹਿਰ ਦੇ ਅੰਡਰ ਬ੍ਰਿਜ ਵਾਲੀ ਸੜਕ ( ਸਬਜ਼ੀ ਮੰਡੀ ਵਾਲੀ ਸੜਕ ) ਦੀ ਸਮੱਸਿਆ ਦਾ ਹੱਲ ਕਰਦੇ ਹੋਏ ਅੱਜ ਪੂਰੀ ਸੜਕ ਦੇ ਨਵੇਂ ਸਿਰਿਓਂ ਨਵੀਨੀਕਰਨ ਲਈ ਰਸਮੀ ਤੌਰ ‘ਤੇ ਟੱਕ ਲਗਾ ਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ।
ਉਨ੍ਹਾਂ ਨੇ ਕਿਹਾ ਕਿ ਇਸ ਸੜਕ ਦੀ ਮਾੜੀ ਹਾਲਤ ਕਾਰਨ ਸ਼ਹਿਰ ਦੀ ਆਵਾਜਾਈ ਸਬੰਧੀ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੰਮੇ ਸਮੇਂ ਤੋਂ ਰੁਕੇ ਹੋਏ ਵਿਕਾਸ ਕਾਰਜਾਂ ਦੇ ਟੈਂਡਰ ਪਹਿਲਾਂ ਨਾਲੋਂ 30 ਫੀਸਦੀ ਘੱਟ ਰੇਟ ‘ਤੇ ਹੋਏ ਹਨ ਜੋ ਸਮੇਂ ਦੀ ਸਰਕਾਰ ਦੀ ਨੀਅਤ ਨੂੰ ਦਰਸਾਉਂਦਾ ਹੈ।
ਕੈਬਨਿਟ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਅੰਡਰ ਬਰਿੱਜ ਦੀ ਸੜਕ ਦੀ ਹਾਲਤ ਬਹੁਤ ਖ਼ਰਾਬ ਸੀ ਤੇ ਇਸ ਦੀ ਮੁਰੰਮਤ ਕਰਨਾ ਸਮੇਂ ਦੀ ਜ਼ਰੂਰਤ ਸੀ ਕਿਉਂਕਿ ਅੰਡਰ ਬ੍ਰਿਜ ਦੀ ਹਾਲਤ ਖਰਾਬ ਹੋਣ ਕਾਰਨ ਫਾਟਕ ਬੰਦ ਹੋਣ ‘ਤੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਅੱਜ ਫਾਟਕ ਤੋਂ ਲੈ ਕੇ ਅੰਡਰ ਬ੍ਰਿਜ ਤੱਕ ਬਣਨ ਵਾਲੀ ਸੀਸੀ ਫਲੋਰਿੰਗ ਸੜਕ ਦੇ ਨਾਲ-ਨਾਲ ਅੰਡਰ ਬ੍ਰਿਜ ਦੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ।
ਮੁੱਖ ਮੰਤਰੀ ਵੱਲੋਂ ਹਥਿਆਰਾਂ ਵਾਲੇ ਗੀਤਾਂ ‘ਤੇ ਕਾਰਵਾਈ ਕਰਨ ‘ਤੇ ਕੈਬਿਨੇਟ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕੀ ਪੰਜਾਬ ਦੇ ਖਰਾਬ ਹੋਏ ਸੱਭਿਆਚਾਰ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਨਸ਼ਿਆਂ ਅਤੇ ਹਥਿਆਰਾਂ ਨੂੰ ਗਾਣਿਆਂ ਤੇ ਫ਼ਿਲਮਾਂ ਰਾਹੀਂ ਵਧਾਵਾ ਦਿੱਤਾ ਹੈ, ਜਿਸ ਦਾ ਨੌਜਵਾਨ ਪੀੜ੍ਹੀ ‘ਤੇ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਨੌਜਵਾਨਾਂ ਦੀ ਚਿੰਤਾ ਹੈ ਕਿਉਂਕਿ ਸਾਡੇ ਸਾਰੇ ਹੀ ਨੁਮਾਇੰਦੇ ਆਮ ਘਰਾਂ ਨਾਲ ਸਬੰਧਤ ਹਨ ਤੇ ਸਾਨੂੰ ਆਮ ਘਰਾਂ ਦੀਆਂ ਸਮੱਸਿਆਂਵਾਂ ਦਾ ਪਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਤੇ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।
ਕੇਦਾਰਨਾਥ ਧਾਮ ‘ਚ VIP ਐਂਟਰੀ ਹੋਈ ਬੰਦ, VIP ਐਂਟਰੀ ਵਾਲੇ ਵੀ ਹੁਣ ਆਮ ਲੋਕਾਂ ਵਾਂਗ ਕਰਨਗੇ ਦਰਸ਼ਨ
ਉਤਰਾਖੰਡ ਦੇ ਕੇਦਾਰਨਾਥ ਧਾਮ ‘ਚ ਸ਼ਰਧਾਲੂਆਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਵੀ.ਆਈ.ਪੀ. ਐਂਟਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਡੀਜੀਪੀ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਹੁਣ ਵੀਆਈਪੀ ਐਂਟਰੀ ਵਾਲੇ ਲੋਕਾਂ ਨੂੰ ਵੀ ਆਮ ਲੋਕਾਂ ਵਾਂਗ ਦਰਸ਼ਨ ਦੀਦਾਰੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।
ਦੇਸ਼ ‘ਚ ਹਾਈ ਕਵਾਲਿਟੀ Healthcare Ecosystem ਵਿਕਸਤ ਕਰਨ ਦੀ ਹੈ ਲੋੜ: ਮਨਸੁਖ ਮਾਂਡਵੀਆ
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਭਾਰਤ ਨੂੰ ਇੱਕ ਕਿਫਾਇਤੀ, ਪਹੁੰਚਯੋਗ ਅਤੇ ਉੱਚ-ਗੁਣਵੱਤਾ ਸਿਹਤ ਸੰਭਾਲ ਈਕੋਸਿਸਟਮ ਸਥਾਪਤ ਕਰਨ ਲਈ ਆਪਣਾ ਮਾਡਲ ਬਣਾਉਣ ‘ਤੇ ਧਿਆਨ ਦੇਣਾ ਚਾਹੀਦਾ ਹੈ। ਇੱਥੇ ਪ੍ਰਮੁੱਖ ਕਾਰਪੋਰੇਟ ਹਸਪਤਾਲਾਂ ਨਾਲ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਂਡਵੀਆ ਨੇ ਦੇਸ਼ ਦੀ ਯੋਗ ਆਬਾਦੀ ਨੂੰ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਹਸਪਤਾਲਾਂ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਸਿਹਤ ਮੰਤਰਾਲੇ ਦੇ ਇੱਕ ਬਿਆਨ ਦੇ ਅਨੁਸਾਰ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹਸਪਤਾਲਾਂ ਦੁਆਰਾ ਦਰਸਾਈ ਵੱਖ-ਵੱਖ ਚੁਣੌਤੀਆਂ ਨੂੰ ਸਰਕਾਰ ਅਤੇ ਹਿੱਸੇਦਾਰਾਂ ਦੇ ਸਮੂਹਿਕ ਯਤਨਾਂ ਨਾਲ ਹੱਲ ਕੀਤਾ ਜਾ ਸਕਦਾ ਹੈ। ਬਿਆਨ ‘ਚ ਮੰਤਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘ਅਸੀਂ ਦੁਨੀਆ ਦੇ ਸਰਵੋਤਮ ਅਭਿਆਸਾਂ ਦਾ ਅਧਿਐਨ ਕਰ ਸਕਦੇ ਹਾਂ। ਹਾਲਾਂਕਿ ਭਾਰਤ ਨੂੰ ਇੱਕ ਕਿਫਾਇਤੀ ਅਤੇ ਉੱਚ ਗੁਣਵੱਤਾ ਵਾਲੀ ਸਿਹਤ ਈਕੋਸਿਸਟਮ ਸਥਾਪਤ ਕਰਨ ਲਈ ਆਪਣਾ ਮਾਡਲ ਵਿਕਸਤ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਸਿਹਤ ਨੂੰ ਪਹੁੰਚਯੋਗ, ਕਿਫਾਇਤੀ ਅਤੇ ਮਰੀਜ਼ ਦੇ ਅਨੁਕੂਲ ਬਣਾਉਣ ਦੀ ਲੋੜ ਹੈ।
ਉਨ੍ਹਾਂ ਨੇ ਕਿਸੇ ਵੀ ਜਨਤਕ ਸਿਹਤ ਯੋਜਨਾ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਵਿੱਚ ਹਸਪਤਾਲਾਂ ਦੇ ਯੋਗਦਾਨ ‘ਤੇ ਜ਼ੋਰ ਦਿੱਤਾ। ਮਨਸੁਖ ਮਾਂਡਵੀਆ ਨੇ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਹਸਪਤਾਲਾਂ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ਵਵਿਆਪੀ ਸਿਹਤ ਕਵਰੇਜ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਉਦਯੋਗ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।
ਜੁੱਤੀ ‘ਚ 24 ਲੱਖ ਦਾ ਸੋਨਾ ਛੁਪਾ ਕੇ ਅੰਮ੍ਰਿਤਸਰ ਏਅਰਪੋਰਟ ‘ਤੇ ਪੁੱਜਾ ਵਿਅਕਤੀ, ਕਸਟਮ ਵਿਭਾਗ ਨੇ ਲਿਆ ਹਿਰਾਸਤ ‘ਚ
ਪੰਜਾਬ ਦੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ 24.25 ਲੱਖ ਰੁਪਏ ਦਾ ਸੋਨਾ ਫੜ੍ਹਨ ‘ਚ ਸਫਲਤਾ ਹਾਸਲ ਕੀਤੀ ਹੈ। ਦੁਬਈ ਤੋਂ ਇੱਕ ਨੌਜਵਾਨ ਸੋਨੇ ਦੀ ਪੇਸਟ ਬਣਾ ਕੇ ਆਪਣੀ ਜੁੱਤੀ ਵਿੱਚ ਪਾ ਕੇ ਲਿਆਇਆ। ਸੁਰੱਖਿਆ ਜਾਂਚ ਤੋਂ ਬਾਅਦ ਜਦੋਂ ਕਸਟਮ ਵਿਭਾਗ ਨੇ ਨੌਜਵਾਨਾਂ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਹੁਣ ਨੌਜਵਾਨ ਕਸਟਮ ਵਿਭਾਗ ਦੀ ਹਿਰਾਸਤ ਵਿੱਚ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੁਬਈ ਤੋਂ ਆ ਰਹੀ ਸਪਾਈਸ ਜੈੱਟ ਦੀ ਫਲਾਈਟ ਨੰਬਰ ਐਸ.ਜੀ.56 ਰਾਤ ਨੂੰ ਅੰਮ੍ਰਿਤਸਰ ਉਤਰੀ। ਰੁਟੀਨ ਚੈਕਿੰਗ ਦੌਰਾਨ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਐਕਸਰੇ ਮਸ਼ੀਨ ਵਿੱਚ ਨੌਜਵਾਨ ਦੀ ਜੁੱਤੀ ਦੇ ਤਲੇ ਵਿੱਚ ਕੁਝ ਸ਼ੱਕੀ ਵਸਤੂ ਦੇਖੀ। ਇਸ ਤੋਂ ਬਾਅਦ ਨੌਜਵਾਨ ਨੂੰ ਡੂੰਘਾਈ ਨਾਲ ਜਾਂਚ ਲਈ ਰੋਕਿਆ ਗਿਆ। ਜਦੋਂ ਉਸ ਦੀ ਜੁੱਤੀ ਖੋਲ੍ਹੀ ਗਈ ਤਾਂ ਉਸ ਦੀ ਜੁੱਤੀ ਦੇ ਤਲੇ ਵਿਚ ਚਿੱਟੇ ਰੰਗ ਦੇ ਦੋ ਪੈਕਟ ਸਨ। ਇਨ੍ਹਾਂ ਵਿਚ ਸੋਨਾ ਪਾ ਕੇ ਪੇਸਟ ਕੀਤਾ ਜਾਂਦਾ ਸੀ। ਪੇਸਟ ਦਾ ਕੁੱਲ ਵਜ਼ਨ 566 ਗ੍ਰਾਮ ਸੀ ਅਤੇ ਜਦੋਂ ਇਸ ਨੂੰ ਸੋਨੇ ‘ਚ ਢਾਲਿਆ ਗਿਆ ਤਾਂ ਸੋਨੇ ਦਾ ਕੁੱਲ ਵਜ਼ਨ 460 ਗ੍ਰਾਮ ਨਿਕਲਿਆ।
ਭਾਰਤ ਵਿੱਚ ਪੇਸਟ ਬਣਾ ਕੇ ਸੋਨੇ ਦੀ ਤਸਕਰੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਏਅਰਪੋਰਟ ‘ਤੇ ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ। ਇਸ ਸਾਲ 10 ਫਰਵਰੀ 2022 ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਨੌਜਵਾਨ ਨੂੰ ਸੋਨੇ ਸਮੇਤ ਫੜਿਆ ਗਿਆ ਸੀ। ਉਸ ਨੇ ਬੈਗ ਦੇ ਹੇਠਾਂ ਸੋਨੇ ਦੀ ਪੇਸਟ ਛੁਪਾ ਰੱਖੀ ਸੀ। ਅਕਤੂਬਰ 2021 ਵਿਚ ਹੀ 1.600 ਗ੍ਰਾਮ ਸੋਨਾ ਬਰਾਮਦ ਹੋਇਆ ਸੀ, ਜਿਸ ਨੂੰ ਇਕ ਵਿਅਕਤੀ ਪੇਸਟ ਬਣਾ ਕੇ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਨਵੰਬਰ 2021 ਵਿੱਚ ਇੱਕ ਨੌਜਵਾਨ ਨੇ 140 ਗ੍ਰਾਮ ਸੋਨੇ ਦੀ ਪੇਸਟ ਬਣਾਈ ਅਤੇ ਇਸਨੂੰ ਆਪਣੇ ਪੇਂਟ ਵਿੱਚ ਲੁਕੋ ਕੇ ਲਿਆਇਆ।
ਨਾਇਬ ਤਹਿਸੀਲਦਾਰਾਂ ਦੇ ਭਰਤੀ ਐਗਜ਼ਾਮ ‘ਚ ਪੰਜਾਬ ਸਕੱਤਰੇਤ ਦੇ ਅਫਸਰ ਦੇਣਗੇ ਡਿਊਟੀ
ਪੰਜਾਬ ਸਰਕਾਰ ਦੇ ਵੱਲੋਂ ਨਾਇਬ ਤਹਿਸੀਲਦਾਰਾਂ ਦੇ ਭਰਤੀ ਐਗਜ਼ਾਮ ‘ਚ ਡਿਊਟੀ ਸਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਇਸ ਪੱਤਰ ਅਨੁਸਾਰ ਪੰਜਾਬ ਸਕੱਤਰੇਤ ਦੇ ਅਫਸਰ/ਕਰਮਚਾਰੀ ਨਾਇਬ ਤਹਿਸੀਲਦਾਰਾਂ ਦੇ ਭਰਤੀ ਐਗਜ਼ਾਮ ‘ਚ ਡਿਊਟੀ ਦੇਣਗੇ। ਇਹ ਪ੍ਰੀਖਿਆ ਮਿਤੀ 22.5.2022 ਨੂੰ ਦੁਪਹਿਰ 12:00 ਤੋਂ 2:00 ਵਜੇ ਦੇ ਦਰਮਿਆਨ ਲਈ ਜਾਵੇਗੀ। ਇਹ ਪ੍ਰੀਖਿਆ 78 ਅਸਾਮੀਆਂ ਲਈ ਲਈ ਜਾਣੀ ਹੈ।














