Home Blog Page 206

ਬ੍ਰਿਟਿਸ਼ ਕੋਲੰਬੀਆ ਨੇ ਲਿਆ ਸਾਲ ਭਰ ਘੜੀਆਂ ਦਾ ਸਮਾਂ ਨਾ ਬਦਲਣ ਦਾ ਫ਼ੈਸਲਾ

0
clocks

ਸਰੀ, 3 ਮਾਰਚ 2026 : ਬ੍ਰਿਟਿਸ਼ ਕੋਲੰਬੀਆ (British Columbia) ਵਿਖੇ ਘੜੀਆਂ ਵਿਚ ਸਮੇਂ ਨੂੰ ਅੱਗੇ ਪਿੱਛੇ ਕਰਨ ਦੇ ਸਿਸਟਮ ਨੂੰ ਹੁਣ ਸਾਲ ਭਰ ਲਈ ਖਤਮ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਨੇ ਕੀਤਾ ਹੈ ਇਹ ਐਲਾਨ

ਮਿਲੀ ਜਾਣਕਾਰੀ ਅਨੁਸਾਰ ਘੜੀਆਂ ਨੂੰ ਅੱਗੇ ਪਿੱਛੇ ਕੀਤੇ ਜਾਣ ਦੇ ਦੌਰ ਤੋਂ ਹਮੇਸ਼ਾਂ ਲਈ ਮੁਕਤੀ ਮਿਲਣ ਦੇ ਚਲਦਿਆਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ (Premier David Eby) ਨੇ ਸੋਮਵਾਰ ਨੂੰ ਇੱਕ ਇਤਿਹਾਸਕ ਐਲਾਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਹੁਣ ਘੜੀਆਂ ਨੂੰ ਅੱਗੇ ਪਿੱਛੇ ਕਰਨ ਦਾ ਦੌਰ ਹਮੇਸ਼ਾ ਲਈ ਖਤਮ ਹੋਣ ਜਾ ਰਿਹਾ ਹੈ ।

ਉਨ੍ਹਾਂ ਕਿਹਾ ਕਿ 8 ਮਾਰਚ ਨੂੰ ਹੋਣ ਵਾਲਾ ‘ਸਪ੍ਰਿੰਗ ਫਾਰਵਰਡ’ (ਘੜੀਆਂ ਇੱਕ ਘੰਟਾ ਅੱਗੇ ਕਰਨਾ) ਸੂਬੇ ਦੇ ਇਤਿਹਾਸ ਵਿੱਚ ਆਖਰੀ ਬਦਲਾਅ ਹੋਵੇਗਾ, ਜਿਸ ਤੋਂ ਬਾਅਦ ਸਾਲ ਭਰ ਲਈ ਸਥਾਈ ਤੌਰ ‘ਤੇ ‘ਪੈਸਿਫਿਕ ਟਾਈਮ’ (Pacific Time) ਲਾਗੂ ਰਹੇਗਾ । ਦੱਸਣਯੋਗ ਹੈ ਕਿ ਪੂਰਬੀ ਬੀ. ਸੀ. ਦੇ ਉਹ ਇਲਾਕੇ ਜੋ `ਮਾਊਂਟੇਨ ਟਾਈਮ`ਦੀ ਪਾਲਣਾ ਕਰਦੇ ਹਨ ਇਸ ਤਬਦੀਲੀ ਤੋਂ ਪ੍ਰਭਾਵਿਤ ਨਹੀਂ ਹੋਣਗੇ ।

ਕਿਊਂ ਲਿਆ ਗਿਆ ਹੈ ਇਹ ਫ਼ੈਸਲਾ

ਪ੍ਰੀਮੀਅਰ ਈਬੀ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਲੋਕਾਂ ਦੀ ਜੀਵਨ ਗੁਣਵੱਤਾ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਅਸੀਂ ਹੁਣ ਹੋਰ ਇੰਤਜ਼ਾਰ ਨਹੀਂ ਕਰਾਂਗੇ । ਬ੍ਰਿਟਿਸ਼ ਕੋਲੰਬੀਆ ਸਿਰਫ ਇੱਕ ਵਾਰ ਹੋਰ ਆਪਣੀਆਂ ਘੜੀਆਂ ਬਦਲੇਗਾ ਅਤੇ ਫਿਰ ਕਦੇ ਨਹੀਂ । ਉਪਰੋਕਤ ਬਦਲਾਅ ਦੇ ਚਲਦਿਆਂ ਨਵੇਂ ਨਿਯਮ ਲਾਗੂ

ਹੋਣ ਤੋਂ ਬਾਅਦ ਸਰਦੀਆਂ ਵਿੱਚ ਦਸੰਬਰ ਦੇ ਮਹੀਨੇ

ਸੂਰਜ ਸਵੇਰੇ ਕਰੀਬ 9 :08 ਵਜੇ ਚੜ੍ਹੇਗਾ ਪਰ ਸ਼ਾਮ ਨੂੰ ਜਲਦੀ ਹਨੇਰਾ ਨਹੀਂ ਹੋਵੇਗਾ ਅਤੇ ਸੂਰਜ 5 : 14 ਵਜੇ ਡੁੱਬੇਗਾ । ਗਰਮੀਆਂ ਦੇ ਜੂਨ ਮਹੀਨੇ ਵਿੱਚ ਸੂਰਜ ਸਵੇਰੇ 5 : 06 ਵਜੇ ਚੜ੍ਹੇਗਾ ਅਤੇ ਰਾਤ 9 : 22 ਵਜੇ ਛਿਪੇਗਾ । ਸਰਕਾਰ ਦੇ ਇਸ ਕਦਮ ਨੂੰ ਆਮ ਜਨਤਾ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਇਸ ਨਾਲ ਰੋਜ਼ਾਨਾ ਦੀ ਰੁਟੀਨ ਵਿੱਚ ਸਥਿਰਤਾ ਆਵੇਗੀ ।

Read More : ਬ੍ਰਿਟਿਸ਼ ਕੋਲੰਬੀਆ ਨਾਲ ਪੰਜਾਬ ਦੇ ਨਿਵੇਸ਼ ਤੇ ਵਪਾਰਕ ਸਬੰਧ ਹੋਣਗੇ ਮਜ਼ਬੂਤ : ਮਾਨ

ਡਾਕਟਰ ਦੇ ਘਰ ਅਤੇ ਕਾਰ ਤੇ ਫਾਇਰਿੰਗ ਮਾਮਲੇ ਵਿਚ ਪੁਲਸ ਨੇ ਕੀਤੇ ਦੋ ਕਾਬੂ

0
Police

ਜਲੰਧਰ, 3 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਖੇਤਰ ਸੰਤੋਖਪੁਰਾ ਵਿਖੇ ਇਕ ਡਾਕਟਰ ਦੇ ਘਰ ਅਤੇ ਕਾਰ ਤੇ ਫਾਇਰਿੰਗ ਮਾਮਲੇ ਵਿਚ ਪੁਲਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹਨ ਦੋਵੇਂ ਜਣੇ

ਜਲੰਧਰ ਦੇ ਪੁਲਸ ਕਮਿਸ਼ਨਰ (Police Commissioner) ਧਨਪ੍ਰੀਤ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਪੁਲਸ ਵਲੋਂ ਸੰਤੋਖਪੁਰਾ (Santokhpura) ਵਿਖੇ ਡਾਕਟਰ ਦੇ ਘਰ ਅਤੇ ਕਾਰ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਦੋ ਵਿਅਕਤੀਆਂ (Two people) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਜਿਨ੍ਹਾਂ ਦੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਜਗਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਪਿੰਡ ਬਡਾਲਾ ਜੋਹਲ ਦੇ ਰਹਿਣ ਵਾਲੇ ਹਨ । ਪੁਲਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਜਗਜੀਤ ਸਿੰਘ ਖਿਲਾਫ਼ ਪਹਿਲਾਂ ਵੀ ਇਕ ਮਾਮਲਾ ਦਰਜ ਹੈ ।

ਕੀ ਸੀ ਮਾਮਲਾ ਤੇ ਕਦੋਂ ਵਪਾਰਿਆ ਸੀ

ਜਿਕਰਯੋਗ ਹੈ ਕਿ 28 ਫਰਵਰੀ ਦੀ ਰਾਤ ਨੂੰ ਬਾਈਕ ਸਵਾਰ ਇਨ੍ਹਾਂ ਦੋਵਾਂ ਹਮਲਾਵਰਾਂ ਨੇ ਡਾਕਟਰ ਦੇ ਘਰ ਅਤੇ ਉਨ੍ਹਾਂ ਦੀ ਨਵੀਂ ਕਾਰ `ਤੇ 10 ਗੋਲੀਆਂ ਚਲਾਈਆਂ (Shots fired) ਗਈਆਂ ਸਨ। ਵਾਰਦਾਤ ਸਮੇਂ ਮੁਲਜ਼ਮਾਂ ਦੇ ਮੋਟਰਸਾਈਕਲ ‘ਤੇ ਇਕ ਧਾਰਮਿਕ ਝੰਡਾ ਲੱਗਾ ਹੋਇਆ ਸੀ ਅਤੇ ਗੋਲੀਆਂ ਚਲਾਉਣ ਤੋਂ ਬਾਅਦ ਉਹ ਕਰਤਾਰਪੁਰ ਵੱਲ ਫਰਾਰ ਹੋ ਗਏ ਸਨ । ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਦੇਰ ਰਾਤ ਕਾਬੂ ਕਰ ਲਿਆ । ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਕ ਪਿਸਤੌਲ ਵੀ ਬਰਾਮਦ ਕੀਤਾ ।

Read More : ਦੋ ਔਰਤਾਂ ਨਸ਼ੀਲੇ ਪਦਾਰਥਾਂ ਸਮੇਤ ਅੰਬਾਲਾ ਵਿਚ ਹੋਈਆਂ ਗ੍ਰਿਫ਼ਤਾਰ

ਇੰਡੋਨੇਸ਼ੀਆ ਵਿਚ ਭੂਚਾਲ ਦੇ ਝਟਕਿਆਂ ਦੇ ਡਰੋਂ ਲੋਕ ਆਏ ਘਰਾਂ ਵਿਚੋਂ ਬਾਹਰ

0
earthquake

ਇੰਡੋਨੇਸ਼ੀਆ, 3 ਮਾਰਚ 2026 : ਮੁਲਕਾਂ ਵਿਚੋਂ ਮੁਲਕ ਇੰਡੋਨੇਸ਼ੀਆ (Indonesia) ਵਿਖੇ ਅੱਜ ਸਵੇਰੇ ਵੇਲੇ ਜ਼ਬਰਦਸਤ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ ਕਿ ਉਹ ਘਰੋਂ ਬਾਹਰ ਆ ਗਏ ।

ਕਿੰਨੀ ਤੀਬਰਤਾ ਸੀ ਭੂਚਾਲ ਦੀ

ਮਿਲੀ ਜਾਣਕਾਰੀ ਅਨੁਸਾਰ ਇੰਡੋਨੇਸ਼ੀਆ ਵਿਖੇ ਜੋ ਅੱਜ ਸਵੇਰੇ ਸਮੇਂ ਭੂਚਾਲ (earthquake) ਦੇ ਜ਼ਬਰਦਸਤ ਝਟਕੇ ਲੱਗੇ ਹਨ ਦੇ ਕਾਰਨ ਲੋਕਾਂ ਨੂੰ ਡਰ ਦੇ ਮਾਰੇ ਘਰਾਂ ਵਿਚੋਂ ਬਾਹਰ ਤੱਕ ਆਉਣਾ ਪਿਆ। ਭੂਚਾਲ ਦੀ ਤੀਬਰਤਾ 6. 2 (Intensity 6. 2) ਮਾਪੀ ਗਈ । ਪ੍ਰਾਪਤ ਸੂਚਨਾ ਮੁਤਾਬਕ ਇਸ ਸਮੇਂ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ । ਸਰਕਾਰ ਭੂਚਾਲ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰ ਰਹੀ ਹੈ ।

ਕੀ ਜਾਣਕਾਰੀ ਦਿੱਤੀ ਰਾਸ਼ਟਰੀ ਭੂਚਾਲ ਕੇਂਦਰ ਨੇ

ਰਾਸ਼ਟਰੀ ਭੂਚਾਲ ਕੇਂਦਰ (National Earthquake Center) ਦੇ ਅਨੁਸਾਰ ਇੰਡੋਨੇਸ਼ੀਆ ਵਿੱਚ ਸਵੇਰੇ 10:26:47 ਵਜੇ ਇੱਕ ਤੇਜ਼ ਭੂਚਾਲ ਦੇ ਝਟਕੇ (Earthquake tremors) ਮਹਿਸੂਸ ਕੀਤੇ ਗਏ । ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.2 ਦਰਜ ਕੀਤੀ ਗਈ । ਕੁਝ ਸਮੇਂ ਲਈ ਲੋਕਾਂ ਵਿੱਚ ਦਹਿਸ਼ਤ ਫੈਲ ਗਈ, ਪਰ ਹੁਣ ਤੱਕ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ ।

Read More : ਭੂਚਾਲ ਦੇ ਤੇਜ ਝਟਕਿਆਂ ਨੇ ਹਿਲਾਇਆ ਪੱਛਮੀ ਬੰਗਾਲ

ਕਰਨ ਔਜਲਾ ਦਾ ਪੂਣੇ ਕੰਸਰਟ ਆਇਆ ਵਿਵਾਦਾਂ ਵਿਚ

0
Karan Aujla

ਚੰਡੀਗੜ੍ਹ, 3 ਮਾਰਚ 2026 : ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ (Punjabi singer) ਕਰਣ ਔਜਲਾ ਵਲੋਂ ਕੀਤੇ ਜਾ ਰਹੇ ਪੁਣੇ ਕੰਸਰਟ ਵਿਵਾਦਾਂ ਦੇ ਘੇਰੇ ਵਿਚ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਾਰਨ ਹੈ ਇਸਦੇ ਵਿਵਾਦਾਂ ਵਿਚ ਆਉਣ ਦਾ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ‘ਚ ਇੱਕ ਬਲਾਕਬਸਟਰ ਸ਼ੋਅ ਤੋਂ ਬਾਅਦ ਪੰਜਾਬੀ ਗਾਇਕ ਕਰਨ ਔਜਲਾ (Karan Aujla) ਅੱਜ ਆਪਣੇ “ਪੌਪ ਕਲਚਰ ਇੰਡੀਆ ਟੂਰ 2026” ਦੇ ਹਿੱਸੇ ਵਜੋਂ ਮਹਾਂਲਕਸ਼ਮੀ ਲਾਨਜ਼, ਖਰਾੜੀ, ਪੁਣੇ ਵਿਚ ਜੋ ਕੰਸਰਟ ਕਰ ਰਿਹਾ ਹੈ ਤੋਂ ਪਹਿਲਾਂ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ ਕਿਉਂਕਿ ਚੰਡੀਗੜ੍ਹ ਦੀ ਪ੍ਰੋਫੈਸਰ ਧਰਨੇਵਰ ਦੀ ਸਿਕਾਇਤ ਤੋਂ ਬਾਅਦ ਮਹਿਲਾ ਅਤੇ ਬਾਲ ਵਿਕਾਸ ਅਧਿਕਾਰੀ ਰੋਹਿਣੀ ਉਬਾਲੇ ਨੇ ਸਬੰਧਤ ਪੁਲਸ ਸਟੇਸ਼ਨ ਨੂੰ ਆਦੇਸ਼ ਜਾਰੀ ਕੀਤੇ ਹਨ ।

ਕੀ ਆਦੇਸ਼ ਜਾਰੀ ਕੀਤੇ ਗਏ ਹਨ ਪੁਲਸ ਥਾਣੇ ਨੂੰ

ਮਹਿਲਾ ਅਤੇ ਬਾਲ ਵਿਕਾਸ ਅਧਿਕਾਰੀ (Women and Child Development Officer) ਰੋਹਿਣੀ ਉਬਾਲੇ ਨੇ ਜੋ ਸਬੰਧਤ ਪੁਲਸ ਥਾਣੇ ਨੂੰ ਹੁਕਮ ਜਾਰੀ ਕੀਤੇ ਗਏ ਹਨ ਵਿਚ ਕਿਹਾ ਗਿਆ ਹੈ ਕਿ ਅਜਿਹੇ ਗਾਣਿਆਂ ਦਾ ਨਾਬਾਲਗਾਂ ‘ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਪੁਲਸ ਸਟੇਸ਼ਨ ਪੱਧਰ ‘ਤੇ ਢੁੱਕਵੀਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ । ਜਿਕਰਯੋਗ ਹੈ ਕਿ 25 ਫਰਵਰੀ-2026 ਨੂੰ ਡੀ. ਸੀ. ਪੀ. ਓ. (ਪੂਣੇ) ਨੂੰ ਲਿਖੇ ਇੱਕ ਪੱਤਰ ਵਿਚ ਪ੍ਰੋਫੈਸਰ ਡਾ. ਧਰਨੇਵਰ (Professor Dr. Dharnevar) ਨੇ ਕਿਹਾ ਕਿ ਕਰਨ ਔਜਲਾ ਦੇ ਕਈ ਗਾਣੇ ਸ਼ਰਾਬ, ਨਸਿਆਂ ਅਤੇ ਬੰਦੂਕ ਸੱਭਿਆਚਾਰ ਨੂੰ ਉਤਸਾਹਿਤ ਕਰਦੇ ਹਨ ਅਤੇ ਔਰਤਾਂ ਪ੍ਰਤੀ ਚੰਗੇ ਨਹੀਂ ਹਨ ।

Read More : ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਮੰਗੇ ਕਰੋੜਾਂ

ਅਮਰੀਕਾ ਵਿਖੇ ਗੋਲੀਬਾਰੀ ਵਿਚ ਚਾਰ ਦੀ ਮੌਤ 14 ਜਣੇ ਹੋਏ ਜ਼ਖ਼ਮੀ

0
Killed

ਅਮਰੀਕਾ, 3 ਮਾਰਚ 2026 : ਅਮਰੀਕਾ (America) ਵਿਖੇ ਹੋਈ ਗੋਲੀਬਾਰੀ ਦੇ ਚਲਦਿਆਂ ਚਾਰ ਵਿਅਕਤੀਆਂ ਦੀ ਮੌਤ ਤੇ 14 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਦੋਂ ਵਾਪਰਿਆ ਘਟਨਾਕ੍ਰਮ

ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਰਾਜ ਟੈਕਸਸ ਦੀ ਰਾਜਧਾਨੀ ਆਸਟਿਨ ਵਿੱਚ ਐਤਵਾਰ ਤੜਕੇ ਹੋਈ ਗੋਲੀਬਾਰੀ (Shooting) ਵਿੱਚ ਜਿਥੇ 21 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਸਵਿਤਾ ਸ਼ਾਨ ਸਮੇਤ ਚਾਰ ਲੋਕਾਂ ਦੀ ਮੌਤ (Death) ਹੋ ਗਈ ਉਥੇ 14 ਵਿਅਕਤੀ ਜ਼ਖ਼ਮੀ (Injured) ਹੋ ਗਏ ਹਨ । ਪੁਲਸ ਅਨੁਸਾਰ 53 ਸਾਲਾ ਹਮਲਾਵਰ ਨਡਿਆਗਾ ਡਾਇਗਨ ਨੇ ਆਸਟਿਨ ਵਿੱਚ ਇੱਕ ਬੀਅਰ ਗਾਰਡਨ ਦੇ ਬਾਹਰ ਆਪਣੀ ਕਾਰ ਖੜ੍ਹੀ ਕੀਤੀ ਅਤੇ ਉੱਥੇ ਬੈਠੇ ਲੋਕਾਂ ‘ਤੇ ਪਿਸਤੌਲ ਨਾਲ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਉਹ ਕਾਰ ਤੋਂ ਬਾਹਰ ਨਿਕਲਿਆ ਅਤੇ ਰਾਹਗੀਰਾਂ ‘ਤੇ ਰਾਈਫਲ ਨਾਲ ਗੋਲੀਬਾਰੀ ਕੀਤੀ । ਪੁਲਸ ਮੌਕੇ ‘ਤੇ ਪਹੁੰਚੀ ਅਤੇ ਹਮਲਾਵਰ ਨੂੰ ਢੇਰ ਕਰ ਦਿੱਤਾ ।

ਸੋਸ਼ਲ ਮੀਡੀਆ ਤੇ ਐਫ. ਬੀ. ਆਈ. ਡਾਇਰੈਕਟਰ ਨੇ ਕੀ ਐਲਾਨ ਕੀਤਾ

ਐਫ. ਬੀ. ਆਈ. ਡਾਇਰੈਕਟਰ (FBI Director) ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਐਲਾਨ ਕੀਤਾ ਕਿ ਅੱਤਵਾਦ ਵਿਰੋਧੀ ਅਤੇ ਖੁਫੀਆ ਟੀਮਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ । ਇਹ ਕਦਮ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਸ਼ਨੀਵਾਰ ਨੂੰ ਇਰਾਨ ‘ਤੇ ਬੰਬਾਰੀ ਸ਼ੁਰੂ ਕਰਨ ਤੋਂ ਬਾਅਦ ਆਇਆ ਹੈ, ਜਿਸ ਨਾਲ ਦੇਸ਼ ਭਰ ਦੀਆਂ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ।

ਯੂਨੀਵਰਸਿਟੀ ਨੇ ਭਾਰਤੀ ਮੂਲ ਦੀ ਵਿਦਿਆਰਥਣ ਸਵਿਤਾ ਨੂੰ ਦੱਸਿਆ ਬੇਹਤਰੀਨ ਸਟੂਡੈਂਟ

ਦੱਸਣਯੋਗ ਹੈ ਕਿ ਸਵਿਤਾ ਸ਼ਾਨ (Savita Shan) ਯੂਨੀਵਰਸਿਟੀ ਆਫ਼ ਟੈਕਸਾਸ ਐਟ ਔਸਟਿਨ ਵਿੱਚ ਡਿਊਲ-ਡਿਗਰੀ ਸੀਨੀਅਰ ਸੀ । ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ ਅਤੇ ਇਕਨਾਮਿਕਸ ਦੀ ਪੜ੍ਹਾਈ ਕਰਨ ਵਾਲੀ ਇੱਕ ਬਿਹਤਰੀਨ ਸਟੂਡੈਂਟ ਦੱਸਿਆ । ਸਵਿਤਾ ਸ਼ਾਨ ਦੀ ਹੱਤਿਆ ਨਾਲ ਔਸਟਿਨ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਖਾਸ ਵਿਦਿਆਰਥੀਆਂ ਅਤੇ ਟੈਕਨਾਲੋਜੀ ਪ੍ਰੋਫੈਸ਼ਨਲਜ਼ ਨੂੰ ਗਹਿਰਾ ਸਦਮਾ ਲੱਗਿਆ ਹੈ ।

Read More : ਵਿਆਹ ਸਮਾਗਮ ਦੌਰਾਨ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਯੁੱਧ ਨਸਿਆਂ ਵਿਰੁੱਧ ਮੁਹਿੰਮ ਨੇ ਨਸ਼ਾ ਸਪਲਾਈ ਨੈਟਵਰਕ ਖਤਮ ਕਰ ਦਿੱਤਾ : ਮੁੱਖ ਮੰਤਰੀ

0
Chief Minister

ਚੰਡੀਗੜ੍ਹ, 3 ਮਾਰਚ 2026 : ਪੰਜਾਬ ਵਿਚ ਸ਼ੁਰੂ ਕੀਤੀ ਗਈ ਯੁੱਧ ਨਸਿਆ ਵਿਰੁੱਧ ਮੁਹਿੰਮ (Campaign against war crimes) ਨੇ ਨਸ਼ਾ ਸਪਲਾਈ ਨੈਟਵਰਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕਰਕੇ ਰੱਖ ਦਿੱਤਾ ਹੈ ।

ਮੁਹਿੰਮ ਦੀ ਪਹਿਲੀ ਵਰ੍ਹੇਗੰਢ ਮੌਕੇ ਕੀ ਆਖਿਆ ਮੁੱਖ ਮੰਤਰੀ ਮਾਨ ਨੇ

ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ‘ਯੁੱਧ ਨਸ਼ਿਆਂ ਵਿਰੁੱਧ`ਮੁਹਿੰਮ ਦਾ ਇੱਕ ਸਾਲ ਮੁਕੰਮਲ ਹੋਣ ‘ਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਨੇ ਸੂਬੇ ਨੂੰ ਨਸ਼ਿਆਂ ਦੇ ਖ਼ਤਰੇ ਤੋਂ ਮੁਕਤ ਕਰਨ ਵੱਲ ਇੱਕ ਫੈਸਲਾਕੁੰਨ ਅਤੇ ਇਤਿਹਾਸਕ ਕਦਮ ਦੱਸਿਆ। ਪੰਜਾਬ ਸਰਕਾਰ (Punjab Government) ਵੱਲੋਂ ਸ਼ੁਰੂ ਕੀਤੇ ਇਸ ਜਨ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁਹਿੰਮ ਨੇ ਪੰਜਾਬ ਵਿਚ ਨਸ਼ਿਆਂ ਵਿਰੁੱਧ ਲੜਾਈ ਦੀ ਦਿਸ਼ਾ ਪੂਰੀ ਤਰ੍ਹਾਂ ਬਦਲ ਦਿੱਤੀ ਹੈ ਅਤੇ ਨਸ਼ਾ ਸਪਲਾਈ ਨੈੱਟਵਰਕ (Drug supply network) ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕਰ ਦਿੱਤਾ ਹੈ ।

ਪਿਛਲੀਆਂ ਸਰਕਾਰਾਂ ਨੇ ਨਸਿ਼ਆਂ ਦੇ ਵਪਾਰ ਨੂੰ ਦਿੱਤੀ ਸੀ ਸਰਪ੍ਰਸਤੀ

ਇੱਕ ਬਿਆਨ ‘ਚ ਮੁੱਖ ਮੰਤਰੀ ਨੇ ਕਿਹਾ ਕਿ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਪੰਜਾਬ ‘ਚ ਨਸਿ਼ਆਂ ਦੇ ਨੈੱਟਵਰਕ ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਰਹੀ ਹੈ । ਪਿਛਲੀਆਂ ਸਰਕਾਰਾਂ ਨੇ ਨਸਿ਼ਆਂ ਦੇ ਵਪਾਰ ਨੂੰ ਸਰਪ੍ਰਸਤੀ ਦਿੱਤੀ, ਸੂਬੇ ‘ਚ ਪੀੜ੍ਹੀਆਂ ਨੂੰ ਬਰਬਾਦ ਕਰ ਦਿੱਤਾ । ਦੂਜੇ ਪਾਸੇ ਪੰਜਾਬ ਸਰਕਾਰ ਨੇ ਸਪਲਾਈ ਲਾਈਨਾਂ ਨੂੰ ਵਿਗਾੜ ਕੇ ਅਤੇ ਇਸ ਘਿਨਾਉਣੇ ਅਪਰਾਧ ‘ਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਸਲਾਖਾਂ ਪਿੱਛੇ ਪਾ ਕੇ ਨਸ਼ਿਆਂ ਦੇ ਵਪਾਰ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ ।

36 ਹਜ਼ਾਰ 178 ਨਸ਼ਾ ਤਸਕਰਾਂ ਵਿਰੁੱਧ ਕੀਤੀਆਂ ਗਈਆਂ ਹਨ ਐਫ. ਆਈ. ਆਰਜ.

ਮੁੱਖ ਮੰਤਰੀ ਨੇ ਕਿਹਾ ਕਿ ਨਸਿਆਂ ਵਿਰੁੱਧ ਇਸ ਮੁਹਿੰਮ ਨੂੰ ਆਮ ਲੋਕਾਂ ਦੇ ਸਰਗਰਮ ਸਮਰਥਨ ਨਾਲ ਇੱਕ ਜਨ ਅੰਦੋਲਨ ‘ਚ ਬਦਲਣ ਲਈ ਇੱਕ ਵਿਆਪਕ ਅਤੇ ਬਹੁ-ਪੱਖੀ ਰਣਨੀਤੀ ਅਪਣਾਈ ਗਈ ਸੀ । ਉਨ੍ਹਾਂ ਕਿਹਾ ਕਿ ਮਾਰਚ 2025 ਤੋਂ ਫਰਵਰੀ 2026 ਤੱਕ ਨਸਿ਼ਆਂ ਦੇ ਖ਼ਤਰੇ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਲਾਗੂ ਕੀਤੀ ਗਈ ਸੀ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਕੁੱਲ 36,178 ਐਫ. ਆਈ. ਆਰ. ਦਰਜ ਕੀਤੀਆਂ ਗਈਆਂ ਅਤੇ 51,648 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ । ਇਸ ਤੋਂ ਇਲਾਵਾ, 2,277 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਅਤੇ 49 ਲੱਖ ਤੋਂ ਵੱਧ ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ ।

ਨਸ਼ਾ ਤਸਕਰਾਂ ਤੋਂ ਕੀਤੀ ਗਈ ਹੈ 16.70 ਕਰੋੜ ਦੀ ਡਰੱਗ ਮਨੀ ਬਰਾਮਦ

ਉਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਤੋਂ 16.70 ਕਰੋੜ ਰੁਪਏ ਦੀ ਨਸ਼ੀਲੇ ਪਦਾਰਥਾਂ (Drugs) ਦੀ ਰਕਮ ਬਰਾਮਦ ਕੀਤੀ ਹੈ ਅਤੇ ਤਸਕਰਾਂ ਨਾਲ ਸਬੰਧਤ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਜਾਂ ਢਾਹ ਦਿੱਤੀ ਗਈ ਹੈ । ਐਨ. ਡੀ. ਪੀ. ਐਸ. ਐਕਟ ਤਹਿਤ ਕੁੱਲ ਸਜ਼ਾ ਦਰ ਲਗਭਗ 84 ਪ੍ਰਤੀਸ਼ਤ ਰਹੀ ਹੈ, ਜੋ ਕਿ 2025 ‘ਚ ਲਗਾਤਾਰ ਵਧ ਕੇ ਲਗਭਗ 88 ਪ੍ਰਤੀਸ਼ਤ ਹੋ ਗਈ ਹੈ । ਇਹ ਮਜ਼ਬੂਤ ਕੇਸ ਤਿਆਰੀ ਅਤੇ ਫੋਰੈਂਸਿਕ ਸਹਾਇਤਾ ਦਾ ਪ੍ਰਮਾਣ ਹੈ । ਮੁੱਖ ਮੰਤਰੀ ਨੇ ਕਿਹਾ ਨਸ਼ਾ ਤਸਕਰਾਂ ਵਿਰੁੱਧ ਮਿਸਾਲੀ ਅਤੇ ਸਖ਼ਤ ਕਾਰਵਾਈ ਯਕੀਨੀ ਬਣਾਈ ਗਈ ਹੈ ।

Read More : ਸਾਬਕਾ ਮੁੱਖ ਮੰਤਰੀ ਕੇਜਰੀਵਾਲ ਤੇ ਸਾਬਕਾ ਉਪ ਮੁੱਖ ਮੰਤਰੀ ਸਿਸੋਦੀਆ ਹੋਏ ਬਰੀ

ਵੀਜ਼ਾ ਅਪੁਆਇੰਟਮੈਂਟਾਂ ਪਾਕਿਸਤਾਨ ਵਿਚ ਅਮਰੀਕਾ ਨੇ ਕੀਤੀਆਂ ਮੁਅੱਤਲ

0
Visa

ਅਮਰੀਕਾ, 3 ਮਾਰਚ 2026 : ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ (America) ਵਲੋਂ ਪਾਕਿਸਤਾਨ ਵਿਚ ਵੀਜ਼ਾ ਅਪੁਆਇੰਟਮੈਂਟਾਂ ਨੂੰ ਰੱਦ (Cancel) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਦੋਂ ਤੱਕ ਲਾਗੂ ਰਹੇਗਾ ਇਹ ਹੁਕਮ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਨੇ ਜੋ ਪਾਕਿਸਤਾਨ ਵਿਚ ਵੀਜ਼ਾ ਅਪੁਆਇੰਟਮੈਂਟਸ (Visa appointments) ਰੱਦ ਕਰ ਦਿੱਤੀਆਂ ਹਨ ਦਾ ਕਾਰਨ ਇਜ਼ਰਾਇਲ-ਅਮਰੀਕਾ ਅਤੇ ਇਰਾਨ ਵਿਚਾਰ ਜੰਗ ਹੈ ਤੇ ਇਸ ਜੰਗ ਨੂੰ ਅੱਜ ਚੌਥਾ ਦਿਨ ਹੋ ਚੁੱਕਿਆ ਹੈ । ਪਾਕਿਸਤਾਨ ਵਿੱਚ ਅਮਰੀਕੀ ਦੂਤਾਵਾਸ (US Embassy) ਨੇ ਕਿਹਾ ਕਿ ਇਹ ਫ਼ੈਸਲਾ ਇਸਲਾਮਾਬਾਦ ਦੇ ਨਾਲ-ਨਾਲ ਲਾਹੌਰ ਅਤੇ ਕਰਾਚੀ ਦੇ ਦਫ਼ਤਰਾਂ ‘ਤੇ ਲਾਗੂ ਹੋਵੇਗਾ। ਇਹ ਹੁਕਮ 6 ਮਾਰਚ ਤੱਕ ਲਾਗੂ ਰਹੇਗਾ ।

ਇਰਾਨ ਤੇ ਸਭ ਤੋਂ ਵੱਡਾ ਹਮਲਾ ਹੋਣਾ ਅਜੇ ਬਾਕੀ ਹੈ : ਟਰੰਪ

ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨੇਈ ਦੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਵਿੱਚ ਮਾਰੇ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ ਐਤਵਾਰ ਨੂੰ ਕਰਾਚੀ ਵਿੱਚ ਅਮਰੀਕੀ ਕੌਂਸਲੇਟ ਦੇ ਬਾਹਰ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਘੱਟੋ-ਘੱਟ 10 ਲੋਕ ਮਾਰੇ ਗਏ ।

ਅਮਰੀਕੀ ਰਾਸ਼ਟਰਪਤੀ (US President) ਡੋਨਾਲਡ ਟਰੰਪ ਨੇ ਅਮਰੀਕੀਆਂ ਨੂੰ ਮੱਧ ਪੂਰਬ ਤੋਂ ਜਲਦੀ ਤੋਂ ਜਲਦੀ ਨਿਕਲਣ ਦੀ ਅਪੀਲ ਕੀਤੀ ਹੈ । ਟਰੰਪ ਨੇ ਕਿਹਾ ਹੈ ਕਿ ਇਰਾਨ ‘ਤੇ ਸਭ ਤੋਂ ਵੱਡਾ ਹਮਲਾ ਅਜੇ ਹੋਣਾ ਬਾਕੀ ਹੈ । ਸੋਮਵਾਰ ਨੂੰ ਵ੍ਹਾਈਟ ਹਾਊਸ ਵਿਖੇ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਰਾਨ ਨਾਲ ਜੰਗ ਚਾਰ ਤੋਂ ਪੰਜ ਹਫ਼ਤੇ ਚੱਲ ਸਕਦੀ ਹੈ ਪਰ ਜੇ ਲੋੜ ਪਈ ਤਾਂ ਇਹ ਮੁਹਿੰਮ ਹੋਰ ਵੀ ਜਾਰੀ ਰਹੇਗੀ ।

Read More : ਯੂ. ਏ. ਈ. ਨੇ ਪਾਕਿਸਤਾਨੀਆਂ ਨੂੰ ਵੀਜ਼ਾ ਦੇਣਾ ਕੀਤਾ ਬੰਦ

ਤਿੰਨ ਵਿਅਕਤੀਆਂ ਨੇ ਕੀਤੀ ਲਾਲੜੂ ਦੇ ਪਿੰਡ ਤੋਂਗਾਪਰ ਵਿਖੇ ਬੇਅਦਬੀ

0
Chori

ਲਾਲੜੂ, 3 ਮਾਰਚ 2026 : ਪੰਜਾਬ ਦੇ ਜਿਲਾ ਮੋਹਾਲੀ (Mohali District) ਦੇ ਲਾਲੜੂ ਅਧੀਨ ਆਉਂਦੇ ਪਿੰਡ ਤੋਂਗਾਪੁਰ (Tongapur village) ਵਿਖੇ ਤਿੰਨ ਵਿਅਕਤੀਆਂ ਵਲੋਂ ਗੁਰੂਘਰ ਦੇ ਅੰਦਰ ਵੜ ਕੇ ਬੇਅਦਬੀ ਤੇ ਚੋਰੀ (Theft) ਕੀਤੀ ਗਈ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਜਿ਼ਲੇ ਦੇ ਲਾਲੜੂ ਖੇਤਰ ਅਧੀਨ ਆਉਂਦੇ ਪਿੰਡ ਤੋਂਗਾਪੁਰ ਦੇ ਗੁਰੂ ਘਰ ਵਿਖੇ ਵਾਇਰਲ ਵੀਡੀਓ ਮੁਤਾਬਕ ਤਿੰਨ ਮੋਨੇ ਵਿਅਕਤੀ ਜੋ ਕਿ ਮੋਟਰਸਾਈਕਲ ਤੇ ਆਏ ਸਨ ਵਿਚੋਂ ਦੋ ਵਿਅਕਤੀਆਂ ਨੇ ਨੰਗੇ ਸਿਰ ਤੇ ਬੂਟਾਂ ਸਣੇ ਜਿਥੇ ਗੁਰੂ ਘਰ (Guru Ghar) ਵਿਚ ਆਪਣੀ ਐਂਟਰੀ ਦਿੱਤੀ ਤੇ ਫਿਰ ਗੁਰੂ ਘਰ ਅੰਦਰ ਪਈ ਗੋਲਕ ਚੁੱਕ ਕੇ ਲੈ ਗਏ। ਜਾਣਕਾਰੀ ਅਨੁਸਾਰ ਜਿਨ੍ਹਾਂ ਤਿੰਨ ਵਿਅਕਤੀਆਂ ਵਲੋਂ ਅਜਿਹਾ ਕੀਤਾ ਗਿਆ ਹੈ ਤਿੰਨੋ ਪ੍ਰਵਾਸੀ ਜਾਪਦੇ ਹਨ ।

ਕਿੰਨੇ ਮਹੀਨਿਆਂ ਦਾ ਚੜ੍ਹਾਵੀ ਸੀ ਗੋਲਕ ਅੰਦਰ

ਗੁਰੂ ਘਰ ਅੰਦਰ ਬੇਅਦਬੀ (Sacrilege) ਤੇ ਚੋਰੀ ਕਰਨ ਵਾਲੇ ਵਿਅਕਤੀਆਂ ਵਲੋਂ ਕੁੱਝ ਦੂਰ ਜਾ ਕੇ ਗੋਲਕ ਤੋੜ ਕੇ ਇਸ ਵਿੱਚੋਂ ਪੈਸੇ ਕੱਢੇ ਗਏ ਅਤੇ ਗੋਲਕ ਸੁੱਟ ਕੇ ਫਰਾਰ ਹੋ ਗਏ । ਪਿੰਡ ਵਾਸੀਆਂ ਅਨੁਸਾਰ ਗੁਰੂ ਘਰ ਦੀ ਗੋਲਕ ਵਿੱਚ ਪਿਛਲੇ ਲਗਭਗ ਤਿੰਨ ਮਹੀਨੇ ਦਾ ਚੜ੍ਹਾਵਾ ਸੀ । ਪਿੰਡ ਵਾਸੀਆਂ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।

Read More : ਗੁਟਕਾ ਸਾਹਿਬ ਦੇ ਅੰਗ ਪਾੜ ਕੇ ਸੁੱਟੇ ਜਾਣ ਨਾਲ ਹੋਈ ਬੇੇਅਦਬੀ

ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਤੇ ਪੰਜਾਬੀ ਨੌਜਵਾਨ ਕੈਨੇਡਾ ਵਿਖੇ ਗ੍ਰਿਫ਼ਤਾਰ

0
Arrest

ਕੈਨੇਡਾ, 3 ਮਾਰਚ 2026 : ਕੈਨੇਡਾ (Canada) ਵਿਖੇ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਨਸੀਲੇ ਪਦਾਰਥਾਂ (Drugs) ਦੀ ਤਸਕਰੀ ਕਰਨ ਦੇ ਮਾਮਲੇ ਵਿਚ ਕੈਨੇਡਾ ਬਾਰਡਰ ਸਰਵਿਸਿਜ ਏਜੰਸੀ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੀ ਨਸ਼ੀਲਾ ਪਦਾਰਥ ਕੀਤਾ ਗਿਆ ਹੈ ਨੌਜਵਾਨਾਂ ਕੋਲੋਂ ਬਰਾਮਦ

ਮਿਲੀ ਜਾਣਕਾਰੀ ਮੁਕਾਬਕ ਕੈਨੇਡਾ ਦੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ. ਬੀ. ਐਸ. ਏ.) ਨੇ ਸੰਯੁਕਤ ਰਾਜ ਅਮਰੀਕਾ ਤੋਂ ਬਲੂ ਵਾਟਰ ਬ੍ਰਿਜ ਪੋਰਟ ਆਫ਼ ਐਂਟਰੀ ‘ਤੇ ਇੱਕ ਵਪਾਰਕ ਟਰੱਕ ਤੋਂ ਵੱਡੀ ਮਾਤਰਾ ਵਿੱਚ ਕੋਕੀਨ ਬਰਾਮਦ ਕੀਤੀ । ਜਾਂਚ ਤੋਂ ਬਾਅਦ ਸੀ. ਬੀ. ਐਸ. ਏ. ਨੇ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ।

ਸੀ. ਬੀ. ਐਸ. ਏ. ਨੇ ਦੋ ਗ੍ਰਿਫ਼ਤਾਰ ਸ਼ੱਕੀਆਂ, ਸਰਕਾਰਵੀਰ ਸਿੰਘ ਅਤੇ ਚਮਕੌਰ ਸਿੰਘ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਰਾਇਲ ਕੈਨੇਡੀਅਨ ਮਾਊਂਟੇਡ ਪੁਲਸ (ਆਰ. ਸੀ. ਐਮ. ਪੀ.) ਦੇ ਹਵਾਲੇ ਕਰ ਦਿੱਤਾ ਹੈ । ਸੀ. ਬੀ. ਐਸ. ਏ. ਨੇ ਇੱਕ ਵਪਾਰਕ ਟਰੱਕ ਵਿੱਚੋਂ 111.40 ਕਿਲੋਗ੍ਰਾਮ ਕੋਕੀਨ (Cocaine) ਬਰਾਮਦ ਕੀਤੀ ।

ਕੈਨੇਡਾ ਦੀ ਏਜੰਸੀ ਨੇ ਦਿੱਤੀ ਘਟਨਾਕ੍ਰਮ ਸਬੰਧੀ ਜਾਣਕਾਰੀ

ਕੈਨੇਡਾ ਬਾਰਡਰ ਸਿਕਿਓਰਿਟੀ ਏਜੰਸੀ (Canada Border Security Agency) ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਕਿ 19 ਫਰਵਰੀ ਨੂੰ ਅਮਰੀਕਾ-ਕੈਨੇਡਾ ਸਰਹੱਦ ‘ਤੇ ਇੱਕ ਵਪਾਰਕ ਟਰੱਕ ਨੂੰ ਰੋਕਿਆ ਗਿਆ ਅਤੇ ਉਸ ਦੀ ਤਲਾਸ਼ੀ ਲਈ ਗਈ, ਜਿਸ ਦੌਰਾਨ ਟਰੱਕ ਵਿੱਚੋਂ 111.40 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ ਸੀ। ਸੀ. ਬੀ. ਐਸ. ਏ. ਅਧਿਕਾਰੀਆਂ ਦੇ ਅਨੁਸਾਰ ਕੋਕੀਨ ਨੂੰ ਇੱਕ ਵਪਾਰਕ ਟਰੱਕ ਵਿੱਚ ਮਾਲ ਦੇ ਨਾਲ ਗੱਤੇ ਦੇ ਡੱਬਿਆਂ ਵਿੱਚ ਪੈਕ ਕੀਤਾ ਗਿਆ ਸੀ । ਬਚਣ ਲਈ ਡੱਬਿਆਂ ਨੂੰ ਹੋਰ ਚੀਜ਼ਾਂ ਨਾਲ ਰੱਖਿਆ ਗਿਆ ਸੀ। ਧਿਆਨ ਨਾਲ ਜਾਂਚ ਕਰਨ `ਤੇ, ਪੁਲਿਸ ਨੂੰ ਕੋਕੀਨ ਵਾਲੇ ਡੱਬਿਆਂ ਦਾ ਪਤਾ ਲੱਗਿਆ ।

ਸੀ. ਬੀ. ਐਸ. ਏ. ਨੇ ਜਾਂਚ ਦੌਰਾਨ ਕੀਤਾ ਦੋਹਾਂ ਨੂੰ ਗ੍ਰਿਫ਼ਤਾਰ

ਜਾਂਚ ਤੋਂ ਬਾਅਦ ਸੀ. ਬੀ. ਐਸ. ਏ. ਨੇ 29 ਸਾਲਾ ਸਰਕਾਰਵੀਰ ਸਿੰਘ ਜੋ ਕਿ ਨੋਵਾ ਸਕੋਸ਼ੀਆ ਦਾ ਰਹਿਣ ਵਾਲਾ ਹੈ, ਅਤੇ 25 ਸਾਲਾ ਚਮਕੌਰ ਸਿੰਘ ਜੋ ਕਿ ਓਨਟਾਰੀਓ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫਤਾਰ (Arrested) ਕੀਤਾ । ਜਾਂਚ ਪੂਰੀ ਹੋਣ ਤੋਂ ਬਾਅਦ ਸੀ. ਬੀ. ਐਸ. ਏ. ਨੇ ਦੋਵਾਂ ਸ਼ੱਕੀਆਂ ਅਤੇ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਆਰ. ਸੀ. ਐਮ. ਪੀ. ਦੇ ਹਵਾਲੇ ਕਰ ਦਿੱਤਾ । ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਮੁਲਜਮ਼ਾਂ ਨੂੰ 2 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ।

ਦੋਹਾਂ ਨੌਜਵਾਨਾਂ ਵਿਰੁੱਧ ਕੀਤਾ ਗਿਆ ਹੈ ਓਨਟਾਰੀਓ ਕੋਰਟ ਆਫ ਜਸਟਿਸ ਵਿਚ ਕੇਸ ਦਰਜ

ਉਨ੍ਹਾਂ ਵਿਰੁੱਧ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਕੇਸ ਦਾਇਰ ਕੀਤਾ ਗਿਆ ਹੈ, ਜਿੱਥੇ ਇਸ ਸਮੇਂ ਕੇਸ ਦੀ ਸੁਣਵਾਈ ਚੱਲ ਰਹੀ ਹੈ । ਦੋਵਾਂ ਮੁਲਜ਼ਮਾਂ ‘ਤੇ ਨਿਯੰਤਰਿਤ ਡਰੱਗਜ਼ ਐਂਡ ਸਬਸਟੈਂਸ ਐਕਟ ਦੇ ਤਹਿਤ ਕੋਕੀਨ ਆਯਾਤ ਕਰਨ ਅਤੇ ਤਸਕਰੀ ਦੇ ਉਦੇਸ਼ ਲਈ ਕੋਕੀਨ ਰੱਖਣ ਦੇ ਦੋਸ਼ ਲਗਾਏ ਗਏ ਹਨ ।

ਸੀ. ਬੀ. ਐਸ. ਏ. ਦੇ ਦੱਖਣੀ ਓਨਟਾਰੀਓ ਖੇਤਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਪਾਰਕ ਟਰੱਕਾਂ ਦੀ ਵਰਤੋਂ ਸੰਯੁਕਤ ਰਾਜ ਤੋਂ ਕੈਨੇਡਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕੀਤੀ ਜਾ ਰਹੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਸਰਹੱਦੀ ਜਾਂਚਾਂ ਸਖ਼ਤ ਕੀਤੀਆਂ ਜਾ ਰਹੀਆਂ ਹਨ । ਇਕ ਜਨਵਰੀ-2025 ਤੋਂ ਸੀ. ਬੀ. ਐਸ. ਏ. ਨੇ ਇਸ ਖੇਤਰ ਵਿੱਚ 1,743 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ ।

Read More : ਪੰਜਾਬੀ ਟਰੱਕ ਡਰਾਈਵਰ ਨੂੰ ਡਰੱਗਜ਼ ਨਾਲ ਕੀਤਾ ਕੈਨੇਡੀਅਨ ਪੁਲਸ ਨੇ ਗ੍ਰਿਫ਼ਤਾਰ

ਤਿੰਨੋਂ ਇੰਸਪੈਕਟਰਾਂ ਦੀ ਪੱਕੀ ਜ਼ਮਾਨਤ ਲਈ ਹੋਵੇਗੀ 6 ਨੂੰ ਬਹਿਸ

0
Court

ਮੋਹਾਲੀ, 3 ਮਾਰਚ 2026 : ਪਟਿਆਲਾ ਵਿਖੇ ਵਾਪਰੀ ਹਾਈਪ੍ਰੋਫਾਈਲ ਕੁੱਟਮਾਰ ਕਾਂਡ ਮਾਮਲੇ ਵਿਚ ਦੋਹਾਂ ਧਿਰਾਂ ਦੀ ਬਹਿਸ ਹੁਣ 6 ਮਾਰਚ ਨੂੰ ਮਾਨਯੋਗ ਅਦਾਲਤ (Court) ਵਿਚ ਕਰਵਾਈ ਜਾਵੇਗੀ ।

ਕੌਣ ਹਨ ਤਿੰਨੋ ਇੰਸਪੈਕਟਰ ਜਿਨ੍ਹਾਂ ਦੀ ਪੱਕੀ ਜਮਾਨਤ ਲਈ ਹੋਣੀ ਹੈ ਬਹਿਸ

ਕਰਨਲ ਪੁਸ਼ਪਿੰਦਰ ਸਿੰਘ ਬਾਠ (Colonel Pushpinder Singh Bath) ਤੇ ਉਨ੍ਹਾਂ ਦੇ ਲੜਕੇ ਦੀ ਕੁੱਟਮਾਰ ਕਰਨ ਸਬੰਧੀ ਸੀ. ਬੀ. ਆਈ. ਵੱਲੋਂ ਦਰਜ ਕੀਤੇ ਗਏ ਕੇਸ ‘ਚ ਮੁਲਜ਼ਮ ਇੰਸਪੈਕਟਰ ਹੈਰੀ ਬੋਪਾਰਾਏ, ਰੌਣੀ ਸਿੰਘ ਤੇ ਹਰਜਿੰਦਰ ਸਿੰਘ ਢਿੱਲੋਂ ਨੇ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਕਰਨਵੀਰ ਸਿੰਘ ਮਾਝੂ ਦੀ ਅਦਾਲਤ ‘ਚ ਅਗਾਊਂ ਜ਼ਮਾਨਤ ਦੀ ਅਰਜ਼ੀ (Bail application) ਦਾਇਰ ਕੀਤੀ ਸੀ ।

ਸੀ. ਬੀ. ਆਈ. ਨੇ ਕਰ ਦਿੱਤਾ ਹੈ ਜਵਾਬ ਦਾਖਲ

ਅਦਾਲਤ ‘ਚ ਉਕਤ ਅਰਜ਼ੀ ‘ਤੇ ਤਿੰਨੋਂ ਮੁਲਜ਼ਮ ਇੰਸਪੈਕਟਰਾਂ ਨੂੰ ਅੰਤ੍ਰਿਮ ਜ਼ਮਾਨਤ ਦਿੰਦਿਆਂ ਸੀ. ਬੀ. ਆਈ. ਨੂੰ ਕੀਤੇ ਨੋਟਿਸ ਤੋਂ ਬਾਅਦ ਸੀ. ਬੀ. ਆਈ. (C. B. I.) ਨੇ ਉਕਤ ਜ਼ਮਾਨਤ ਦੀਆਂ ਅਰਜ਼ੀਆਂ ‘ਤੇ ਆਪਣਾ ਜਵਾਬ ਅਦਾਲਤ ‘ਚ ਦਾਖ਼ਲ ਕਰ ਦਿੱਤਾ ਹੈ । ਅਦਾਲਤ ਨੇ ਤਿੰਨੋਂ ਮੁਲਜ਼ਮਾਂ ਦੀ ਪੱਕੀ ਜ਼ਮਾਨਤ ਨੂੰ ਲੈ ਕੇ ਸੀ. ਬੀ. ਆਈ. ਤੇ ਬਚਾਅ ਪੱਖ ਦੇ ਵਕੀਲਾਂ ‘ਚ ਬਹਿਸ (Debate) ਲਈ 6 ਮਾਰਚ ਦੀ ਤਰੀਕ ਤੈਅ ਕੀਤੀ ਹੈ ।

Read More : ਅਦਾਲਤ ਨੇ ਸੁਣਾਈ ਥਾਣੇਦਾਰ ਨੂੰ ਬਲਾਤਕਾਰ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ