Home Blog Page 205

ਕੈਨੇਡਾ ਵਿਖੇ ਹੋਇਆ ਸੋਸ਼ਲ ਮੀਡੀਆ ਇਨਫਲੂਐਂਸਰ ਨੈਂਨਸੀ ਗਰੇਵਾਲ ਦਾ ਕਤਲ

0
Nancy Grewal

ਕੈਨੇਡਾ, 5 ਮਾਰਚ 2026 : ਕੈਨੇਡਾ (Canada) ਵਿਖੇ ਸੋਸ਼ਲ ਮੀਡੀਆ ਇਨਫਲੂਐਂਸਰ ਨੈਨਸੀ ਗਰੇਵਾਲ ਦਾ ਚਾਕੂ ਮਾਰ ਕੇ ਕਤਲ (Murder) ਕੀਤੇ ਜਾਣ ਬਾਰੇ ਮਾਮਲਾ ਸਾਹਮਣੇ ਆਉਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਨੇ ਕੀਤੀ ਇਸ ਘਟਨਾਕ੍ਰਮ ਦੀ ਪੁਸ਼ਟੀ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਜੋ ਸੋਸ਼ਲ ਮੀਡੀਆ ਇਨਫਲੂਐਂਸਰ (Social Media Influencer) ਨੈਨਸੀ ਗਰੇਵਾਲ (Nancy Grewal) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਬਾਰੇ ਪਤਾ ਚੱਲਿਆ ਹੈ ਸਬੰਧੀ ਪੁਸ਼ਟੀ ਲਾਸਾਲੇ ਪੁਲਸ ਨੇ ਕਰਦਿਆਂ ਦੱਸਿਆ ਕਿ ਲਾਸੇਲ ਵਿਚ ਇਕ 45 ਸਾਲਾ ਪੰਜਾਬੀ ਮੂਲ ਦੀ ਮਹਿਲਾ ਜੋ ਚਾਕੂ ਮਾਰਨ ਦੀ ਘਟਨਾ ਦਾ ਸਿ਼ਕਾਰ ਹੋਈ ਹੈ, ਦੀ ਪਛਾਣ ਕੀਤੀ ਗਈ ਹੈ, ਜਿਸ ਨੇ ਉਥੋਂ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ । ਪੁਲਸ ਨੇ ਕਿਹਾ ਕਿ ਯੂ-ਟਿਊਬਰ ਵਜੋਂ ਜਾਣੀ ਜਾਂਦੀ ਵਿੰਡਸਰ ਨਿਵਾਸੀ ਨੈਨਸੀ ਗਰੇਵਾਲ ’ਤੇ ਮੰਗਲਵਾਰ ਰਾਤ ਨੂੰ ਹਮਲਾ ਕੀਤਾ ਗਿਆ ਸੀ ।

ਕੀ ਆਖਿਆ ਲਾਸੇਲ ਪੁਲਸ ਅਧਿਕਾਰੀਆਂ ਨੇ

ਕੈਨੇਡਾ ਦੀ ਲਾਸੇਲ ਪੁਲਸ (LaSalle Police) ਅਨੁਸਾਰ ਅਧਿਕਾਰੀਆਂ ਅਤੇ ਪੈਰਾਮੈਡਿਕਸ ਨੂੰ ਟੌਡ ਲੇਨ ਦੇ 2400 ਬਲਾਕ ਵਿਚ ਰਾਤ 9:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਚਾਕੂ ਮਾਰਨ ਦੀ ਖ਼ਬਰ ਮਿਲੀ ਤੇ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਗਰੇਵਾਲ ਨੂੰ ਗੰਭੀਰ ਚਾਕੂ ਦੇ ਜ਼ਖ਼ਮਾਂ ਨਾਲ ਪੀੜਤ ਪਾਇਆ । ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉਸ ਨੂੰ ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਹਸਪਤਾਲ ਲਿਜਾਇਆ ਗਿਆ ਸੀ, ਪਰ ਬਾਅਦ ਵਿਚ ਉਸ ਦੀ ਮੌਤ ਹੋ ਗਈ । ਬੁੱਧਵਾਰ ਸ਼ਾਮ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਇਕ ਬਿਆਨ ਵਿਚ ਪੁਲਿਸ ਨੇ ਪੀੜਤ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ।

ਲਾਸੇਲ ਪੁਲਸ ਨੇ ਹਾਲੇ ਤੱਕ ਕਿਸੇ ਨੂੰ ਵੀ ਹਿਰਾਸਤ ਵਿਚ ਲੈਣ ਦੀ ਨਹੀਂ ਕੀਤੀ ਪੁਸ਼ਟੀ

ਪੁਲਸ ਨੇ ਕਿਹਾ ਕਿ ਲਾਸੇਲ ਪੁਲਸ ਸੇਵਾ ਗਰੇਵਾਲ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ । ਹਾਲਾਂਕਿ ਪੁਲਸ ਨੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ ਕਿ ਕਿਸੇ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਾਂ ਨਹੀਂ । ਬੁੱਧਵਾਰ ਸਵੇਰੇ ਜਾਂਚਕਰਤਾਵਾਂ ਨੇ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਕੈਨੇਡਾ ਸਟਰੀਟ ਅਤੇ ਬਿਸ਼ਪ ਸਟਰੀਟ ਦੇ ਵਿਚਕਾਰ ਟੌਡ ਲੇਨ `ਤੇ ਦੋ ਘਰਾਂ ਨੂੰ ਘੇਰ ਲਿਆ । ਇੱਕ ਘਰ ਦੇ ਮੁੱਖ ਦਰਵਾਜ਼ੇ ਵੱਲ ਜਾਣ ਵਾਲੇ ਕੰਕਰੀਟ ਵਾਕਵੇਅ ਅਤੇ ਪੌੜੀਆਂ `ਤੇ ਕਈ ਸਬੂਤ ਮਾਰਕਰ ਲਗਾਏ ਗਏ ਸਨ ।

Read More : ਵਿਆਹ ਸਮਾਗਮ ਦੌਰਾਨ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਮੋਟਰਸਾਈਕਲ ਤੇ ਕਾਰ ਦੀ ਟੱਕਰ ਦੇ ਚਲਦਿਆਂ ਚਾਰ ਨੌਜਵਾਨਾਂ ਦੀ ਹੋਈ ਮੌਤ

0
Accident

ਰੋੋਹਤਕ, 5 ਮਾਰਚ 2026 : ਹਰਿਆਣਾ (Haryana) ਦੇ ਜਿਲਾ ਰੋਹਤਕ ਦੇ ਪਿੰਡ ਚੂਲੀਆਣਾ ਵਿਖੇ ਕਾਰ ਤੇ ਮੋਟਰਸਾਈਕਲ ਦੀ ਟੱਕਰ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ ।

ਕੌਣ ਹਨ ਚਾਰੋਂ ਜਣੇ

ਮਿਲੀ ਜਾਣਕਾਰੀ ਮੁਤਾਬਕ ਰੋਹਤਕ ਜਿਲੇ ਦੇ ਪਿੰਡ ਚੂਲੀਆਣਾ (Village Chuliana) ਵਿਖੇ ਜੋ ਇਕ ਕਾਰ ਤੇ ਮੋਟਰਸਾਈਕਲ (Car and motorcycle) ਵਿਚਾਲੇ ਟੱਕਰ ਹੋਣ ਕਾਰਨ ਚਾਰ ਮੋਟਰਸਾਈਕਲ ਸਵਾਰ ਨੌਜਵਾਨਾ ਦੀ ਮੌਤ ਹੋ ਗਈ ਹੈ ਵਿਚ ਸੋਨੂੰ, ਮੋਹਨ, ਰਾਜ ਕੁਮਾਰ ਅਤੇ ਰਾਜੇਸ਼ ਸ਼ਾਮਲ ਹਨ । ਸੂਚਨਾ ਮਿਲਣ ‘ਤੇ ਆਈ. ਐਮ. ਟੀ. ਪੁਲਸ ਮੌਕੇ ‘ਤੇ ਪਹੁੰਚੀ ਜਿਸਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਸ ਨੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ । ਮ੍ਰਿਤਕਾਂ ਵਿੱਚ ਮੋਹਨ ਅਤੇ ਰਾਜਕੁਮਾਰ ਸਕੇ ਭਰਾ ਸਨ, ਜਦੋਂ ਕਿ ਸੋਨੂੰ ਅਤੇ ਰਾਜੇਸ਼ ਇੱਕੋ ਗਲੀ ਵਿੱਚ ਰਹਿੰਦੇ ਸਨ ।

ਕੀ ਦੱਸਿਆ ਆਈ. ਐਮ. ਟੀ. ਥਾਣੇ ਦੀ ਪੁਲਸ ਨੇ

ਕਾਰ ਨਾਲ ਟਕਰਾ ਕੇ ਮੌਤ ਦੇ ਘਾਟ ਉਤਰ ਗਏ ਚਾਰੋਂ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਵਾਪਰੇ ਸੜਕ ਹਾਦਸੇ ਦੀ ਜਾਂਚ ਕਰ ਰਹੀ ਆਈ. ਐਮ. ਟੀ. ਪੁਲਸ ਸਟੇਸ਼ਨ ਦੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ । ਸੂਚਨਾ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ ਅਤੇ ਦੋ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਚੁੱਕੀ ਸੀ ਜਦਕਿ ਦੋ ਜ਼ਖ਼ਮੀਆਂ ਦੀ ਵੀ ਪੀ. ਜੀ. ਆਈ. ਜਾਂਦੇ ਸਮੇਂ ਮੌਤ (Death) ਹੋ ਗਈ । ਪੁਲਸ ਨੇ ਚਾਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।

Read More : ਸੜਕ ਹਾਦਸੇ ਵਿਚ ਪੈਰੂ ਵਿਖੇ ਪੰਜਾਬੀ ਮੂਲ ਦੇ ਸਿੱਖ ਨੌਜਵਾਨ ਦੀ ਹੋਈ ਮੌਤ

ਸੜਕ ਹਾਦਸੇ ਵਿਚ ਪੈਰੂ ਵਿਖੇ ਪੰਜਾਬੀ ਮੂਲ ਦੇ ਸਿੱਖ ਨੌਜਵਾਨ ਦੀ ਹੋਈ ਮੌਤ

0
Death

ਨਵੀਂ ਦਿੱਲੀ, 5 ਮਾਰਚ 2026 : ਵਰਲਡ ਟੂੂਰ ‘ਤੇ ਗਏ ਪੰਜਾਬੀ ਮੂਲ ਦੇ ਇਕ ਸਿੱਖ ਨੌਜਵਾਨ ਦੀ ਸੜਕ ਹਾਦਸੇ (Road accidents) ਵਿਚ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਮੂਲ ਦੇ ਜਿਸ ਸਿੱਖ ਨੌਜਵਾਨ ਦੀ ਵਰਲਡ ਟੂਰ ਦੌਰਾਨ ਸੜਕ ਹਾਦਸੇ ਵਿਚ ਮੌਤ (Death) ਹੋ ਗਈ ਹੈ 42 ਸਾਲਾ ਰਘਬੀਰ ਸਿੰਘ ਭੋਰਵਾਲ ਹੈ । ਉਕਤ ਸਿੱਖ ਨੌਜਵਾਨ (Sikh youth) ਕੈਨੇਡਾ ਦੇ ਸਰੀ ਵਿਚ ਰਹਿੰਦਾ ਹੈ ਤੇ ਆਪਣੀ ਹਾਰਲੇ ਡੇਵਿਡਸਨ ਮੋਟਰਸਾਈਕਲ ਤੇ ਇਕੱਲਿਆਂ ਹੀ ਪੂਰੀ ਦੁਨੀਆਂ ਦੀ ਯਾਤਰਾ ਤੇ ਨਿਕਲੇ ਸਨ। ਦੱਸਣਯੋਗ ਹੈ ਕਿ ਰਘਬੀਰ ਸਿੰਘ ਪੇਸ਼ੇ ਤੋਂ ਕੈਨੇਡਾ ਵਿਚ ਇਮੀਗ੍ਰੇਸ਼ਨ ਸਲਾਹਕਾਰ ਸਨ ।

ਕਿੰਨੇ ਮਹੀਨਿਆਂ ਤੋਂ ਨਿਕਲੇ ਸੀ ਰਘਬੀਰ ਸਿੰਘ ਵਰਲਡ ਟੂਰ ਤੇ

ਮਿਲੀ ਜਾਣਕਾਰੀ ਮੁਤਾਬਕ ਰਘਬੀਰ ਸਿੰਘ (Raghbir Singh) ਪਿਛਲੇ ਤਿੰਨ ਮਹੀਨਿਆਂ ਤੋਂ ਮੋਟਰਸਾਈਕਲ ‘ਤੇ ਵਿਸ਼ਵ ਟੂਰ ਲਈ ਨਿਕਲੇ ਸਨ । ਇਸ ਟੂਰ ਨੂੰ ਉਨ੍ਹਾਂ ਨੇ `ਫਲਾਇੰਗ ਖਾਲਸਾ ਵਰਲਡ ਟੂਰ` ਦਾ ਨਾਂ ਦਿੱਤਾ ਸੀ । ਰਘਬੀਰ ਸਿੰਘ ਨੇ ਹਾਦਸੇ ਤੋਂ ਤਿੰਨ ਦਿਨ ਪਹਿਲਾਂ ਪੇਰੂ ਤੋਂ ਸੋਸ਼ਲ ਮੀਡੀਆ ’ਤੇ ਆਪਣੀ ਆਖਰੀ ਵੀਡੀਓ ਸਾਂਝੀ ਕੀਤੀ ਸੀ । ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਉਨ੍ਹਾਂ ਨੇ ਸਥਾਨਕ ਅਧਿਕਾਰੀਆਂ ਰਾਹੀਂ ਭਾਲ ਸ਼ੁਰੂ ਕੀਤੀ । ਮੰਗਲਵਾਰ ਨੂੰ ਪਰਿਵਾਰ ਨੂੰ ਸੂਚਨਾ ਮਿਲੀ ਕਿ ਇੱਕ ਸੜਕ ਹਾਦਸੇ ਵਿੱਚ ਰਘਬੀਰ ਸਿੰਘ ਦੀ ਜਾਨ ਚਲੀ ਗਈ ਹੈ । ਇਸ ਖ਼ਬਰ ਨੇ ਕੈਨੇਡਾ ਅਤੇ ਪੰਜਾਬ ਵਿੱਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ ।

Read More : ਹਰਿਆਣਵੀ ਨੌਜਵਾਨ ਦੀ ਹੋਈ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ

ਲਾਰੈਂਸ ਦੇ ਵਕੀਲ ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਮੁੱਖ ਮੁਲਜਮ ਗ੍ਰਿਫ਼ਤਾਰ

0
Solanki

ਨਵੀਂ ਦਿੱਲੀ, 3 ਮਾਰਚ 2026 : ਦਿੱਲੀ ਵਿਖੇ ਲੰਘੇ ਦਿਨਾਂ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦੇ ਵਕੀਲ ਤੇ ਹਮਲਾ ਕਰਨ ਦੇ ਮਾਮਲੇ ਵਿਚ ਮੁੱਖ ਮੁਲਜਮ ਨੂੰ ਪੁਲਸ ਨੇ ਗ੍ਰਿਫ਼ਤਾਰ (Arrested) ਕਰ ਲਿਆ ਹੈ ।

ਕੌਣ ਹੈ ਇਹ ਮੁੱਖ ਮੁਲਜਮ

ਮਿਲੀ ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਗੈਂਗ ਦੇ ਜਿਸ ਵਕੀਲ ਦੀਪਕ ਖੱਤਰੀ (Lawyer Deepak Khatri) ਦੀ ਕਾਰ ਤੇ ਕਥਿਤ ਤੌਰ ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਜਿਸ ਮੁੱਖ ਮੁਲਜਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦਾ ਨਾਮ ਰੋਹਿਤ ਸੋਲੰਕੀ (Rohit Solanki) ਹੈ । ਜਾਣਕਾਰੀ ਮੁਤਾਬਕ ਰੋਹਿਤ ਸੋਲੰਕੀ ਨੂੰ ਦੀਪਕ ਖੱਤਰੀ ਦੀ ਸਮੁੱਚੀ ਮੂਵਮੈਂਟ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਪ੍ਰਾਪਤ ਹੋਈ ਸੀ । ਦੱਸਣਯੋਗ ਹੈ ਕਿ ਪਕੜਿਆ ਗਿਆ ਵਿਅਕਤੀ ਵਿਦੇਸ਼ ਵਿਚ ਬੈਠੇ ਗੈਂਗਸਟਰ ਰੋਹਿਤ ਗੋਦਾਰਾ ਦਾ ਸਹਿਯੋਗੀ ਹੈ ।

ਕੀ ਦੱਸਿਆ ਜੁਆਇੰਟ ਪੁਲਸ ਕਮਿਸ਼ਨਰ ਨੇ

ਸੰਯੁਕਤ ਪੁਲਸ ਕਮਿਸ਼ਨਰ (Joint Commissioner of Police) (ਮੱਧ) ਮਧੁਰ ਵਰਮਾ ਨੇ ਦਸਿਆ ਕਿ ਸੋਲੰਕੀ ਨੂੰ ਖੱਤਰੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਉਨ੍ਹਾਂ ਦੇ ਸੋਸ਼ਲ ਮੀਡੀਆ ਪ੍ਰੋਫ਼ਾਈਲ ਰਾਹੀਂ ਪਤਾ ਲੱਗੀ । ਉਨ੍ਹਾਂ ਅਨੁਸਾਰ ਮੁਲਜ਼ਮ ਰੋਹਿਤ ਸੋਲੰਕੀ ਨੂੰ ਰੀਲ੍ਹਾਂ ਰਾਹੀਂ ਪਤਾ ਲਗਿਆ ਕਿ ਖੱਤਰੀ ਹਰ ਮੰਗਲਵਾਰ ਨੂੰ ਮਰਘਟ ਵਾਲੇ ਹਨੂਮਾਨ ਮੰਦਰ ਜਾਂਦੇ ਹਨ ਅਤੇ ਮੰਦਰ ਬੰਦ ਹੋਣ ’ਤੇ ਹੀ ਉਥੋਂ ਨਿਕਲਦੇ ਹਨ ।

ਉਨ੍ਹਾਂ ਦੱਸਿਆ ਕਿ ਪ੍ਰਕਿਰਿਆਤਮਕ ਮੁੱਦਿਆਂ ਕਾਰਨ ਥਾਈਲੈਂਡ ਤੋਂ ਸਪੁਰਦਗੀ ਕੀਤੇ ਜਾਣ ਤੋਂ ਬਾਅਦ ਸੋਲੰਕੀ ਨੂੰ ਦੋ ਮਾਰਚ ਨੂੰ ਦਿੱਲੀ ਹਵਾਈ ਅੱਡੇ ਉਤੇ ਗ੍ਰਿਫ਼ਤਾਰ ਕਰ ਲਿਆ ਗਿਆ । ਇਹ ਗ੍ਰਿਫ਼ਤਾਰੀ ਉੱਤਰੀ ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ’ਚ ਅੰਤਰਰਾਜੀ ਬੱਸ ਟਰਮੀਨਲ (ਆਈ. ਐਸ. ਬੀ. ਟੀ.) ਕੋਲ ਖੱਤਰੀ ਅਤੇ ਉਸ ਦੇ ਸਾਥੀਆਂ ਉਤੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਇਕ ਹਫ਼ਤੇ ਬਾਅਦ ਹੋਈ ਹੈ ।

ਪੁਲਸ ਨੇ ਸੋਲੰਕੀ ਦੇ ਗੋਲਬਾਰੀ ਘਟਨਾ ਵਿਚ ਸ਼ਾਮਲ ਹੋਣ ਬਾਰੇ ਕੀ ਦੱਸਿਆ

ਪੁਲਸ ਅਨੁਸਾਰ ਸੋਲੰਕੀ 25 ਫ਼ਰਵਰੀ ਦੀ ਦੇਰ ਰਾਤ ਮਰਘਟ ਵਾਲੇ ਹਨੂਮਾਨ ਮੰਦਰ ਕੋਲ ਹੋਏ ਹਮਲੇ ਦੀ ਸਾਜਿਸ਼ ਰਚਣ ਅਤੇ ਉਸ ਨੂੰ ਅੰਜਾਮ ਦੇਣ ’ਚ ਸ਼ਾਮਲ ਸੀ । ਜੁਆਇੰਟ ਕਮਿਸ਼ਨਰ ਵਰਮਾ ਨੇ ਦਸਿਆ ਕਿ ਉਹ ਸਿਗਨਲ ਐਪ ਜ਼ਰੀਏ ਗੋਦਾਰਾ ਦੇ ਸਿੱਧੇ ਸੰਪਰਕ ’ਚ ਸੀ। ਗੱਡੀ ’ਚ ਪੰਜ ਲੋਕ ਸਫ਼ਰ ਕਰ ਰਹੇ ਸਨ ਜਦੋਂ ਅਣਪਛਾਤੇ ਹਮਲਾਵਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ ।

ਉਨ੍ਹਾਂ ਕਿਹਾ ਕਿ ਚਸ਼ਮਦੀਦਾਂ ਅਨੁਸਾਰ ਤਿੰਨ ਹਮਲਾਵਰ ਸਨ ਅਤੇ ਬਾਕੀ ਦੋ ਦੀ ਭਾਲ ਜਾਰੀ ਹੈ । ਪੁਲਸ ਹਥਿਆਰ, ਸਿਮ ਕਾਰਡ ਅਤੇ ਗੱਡੀ ਦੀ ਸਪਲਾਈ ਕਰਨ ਵਾਲੇ ਦਾ ਵੀ ਪਤਾ ਲਗਾ ਰਹੀ ਹੈ । ਗੱਡੀ ’ਚ ਸਵਾਰ ਲੋਕਾਂ ’ਚੋਂ ਸੰਦੀਪ ਨਾਂ ਦੇ ਸ਼ਖ਼ਸ ਨੂੰ ਪਿੱਠ ’ਚ ਦੋ ਗੋਲੀਆਂ ਲਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਬਾਅਦ ’ਚ ਉਨ੍ਹਾਂ ਦੀ ਹਾਲਤ ਸਥਿਤ ਦੱਸੀ ਗਈ ਅਤੇ ਉਹ ਖ਼ਤਰੇ ਤੋਂ ਬਾਹਰ ਹਨ ।

Read More : ਅਣਪਛਾਤੇ ਹਮਲਾਵਰਾਂ ਨੇ ਕਾਰ ਤੇ ਫਾਇਰਿੰਗ ਕਰਕੇ ਕੀਤਾ ਇਕ ਵਿਅਕਤੀ ਜ਼ਖ਼ਮੀ

ਨਾਗਪੁਰ ਫੈਕਟਰੀ ਧਮਾਕਾ ਮਾਮਲੇ ਵਿਚ 21 ਵਿਰੁੱਧ ਕੇਸ ਦਰਜ ਤੇ 9 ਗ੍ਰਿਫਤਾਰ

0
Blast

ਨਾਗਪੁਰ, 3 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ (Maharashtra) ਦੇ ਜਿਲਾ ਨਾਗਪੁਰ ਵਿਖੇ ਧਮਾਕਾਖੇਜ ਸਮੱਗਰੀ ਬਣਾਉਣ ਵਾਲੀ ਫੈਕਟਰੀ ਵਿਚ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ।

ਕਿੰਨੀ ਹੋ ਗਈ ਹੈ ਮਰਨ ਵਾਲਿਆਂ ਦੀ ਗਿਣਤੀ

ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਨਾਗਪੁਰ ਜਿਲੇ (Nagpur District) ‘ਚ ਧਮਾਕਾਖੇਜ਼ ਸਮੱਗਰੀ ਬਣਾਉਣ ਵਾਲੇ ਇਕ ਕਾਰਖਾਨੇ ‘ਚ ਮ੍ਰਿਤਕਾਂ ਦੀ ਧਮਾਕਾ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 19 ਹੋ ਗਈ ਹੈ । ਘਟਨਾ ਤੋਂ ਬਾਅਦ ਕੰਪਨੀ ਦੇ 9 ਡਾਇਰੈਕਟਰਾਂ ਗ੍ਰਿਫ਼ਤਾਰ (Directors arrested) ਕੀਤਾ ਗਿਆ ਹੈ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਲਮੇਸ਼ਵਰ ਪੁਲਸ ਨੇ `ਐੱਸ. ਬੀ. ਐੱਲ. ਐਨਰਜੀ ਲਿਮਟਿਡ`ਦੇ 21 ਡਾਇਰੈਕਟਰਾਂ ਅਤੇ ਸ਼ੇਅਰਧਾਰਕਾਂ ਵਿਰੁੱਧ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀ ਧਾਰਾ 105 (ਗੈਰ-ਇਰਾਦਤਨ ਹੱਤਿਆ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।

ਕੀ ਸੀ ਪੂਰਾ ਮਾਮਲਾ

ਪੁਲਸ ਅਧਿਕਾਰੀਆਂ (Police officers) ਨੇ ਦੱਸਿਆ ਕਿ ਹੁਣ ਤੱਕ ਕੰਪਨੀ ਦੇ 9 ਡਾਇਰੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ । ਕਟੋਲ ਤਹਿਸੀਲ ਦੇ ਰਾਊਲਗਾਓਂ ‘ਚ ਮਾਈਨਿੰਗ ਅਤੇ ਉਦਯੋਗਿਕ ਧਮਾਕਾਖੇਜ਼ ਨਿਰਮਾਤਾ ਕੰਪਨੀ ਐੱਸ. ਬੀ. ਐੱਲ. ਐਨਰਜੀ ਲਿਮਟਿਡ ਦੀ ਡੈਟੋਨੇਟਰ ਪੈਕਿੰਗ ਯੂਨਿਟ ‘ਚ ਹੋਏ ਇਕ ਸ਼ਕਤੀਸ਼ਾਲੀ ਧਮਾਕੇ ‘ਚ 19 ਮਜ਼ਦੂਰਾਂ ਦੀ ਮੌਤ (Death) ਹੋ ਗਈ ਸੀ ਅਤੇ 24 ਹੋਰ ਜ਼ਖਮੀ ਹੋ ਗਏ । ਦੱਸਣਯੋਗ ਹੈ ਕਿ ਜਿਆਦਾਤਰ ਜ਼ਖਮੀਆਂ ਦੀ ਹਾਲਤ ਗੰਭੀਰ ਹੈ ।

Read More : ਬੱਚਿਆਂ ਦੀਆਂ ਲਾਸ਼ਾਂ ਮਿਲਣ ਤੇ ਮਾਂ ਨੇ ਦਿੱਤੀ ਰੇਲ ਅੱਗੇ ਛਾਲ ਮਾਰ ਕੇ ਜਾਨ

ਬੱਚਿਆਂ ਦੀਆਂ ਲਾਸ਼ਾਂ ਮਿਲਣ ਤੇ ਮਾਂ ਨੇ ਦਿੱਤੀ ਰੇਲ ਅੱਗੇ ਛਾਲ ਮਾਰ ਕੇ ਜਾਨ

0
Suicide

ਜੈਪੁਰ, 3 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਜਿਲਾ ਮਾਧੋਪੁਰ ਦੇ ਵਜੀਰਪੁਰ ਉਪਖੰਡ ਦੇ ਮੀਨਾ ਬੜੌਦਾ ਪਿੰਡ ਵਿਖੇ ਤਿੰਨ ਬੱਚਿਆਂ ਦੀ ਮੌਤ (Death of three children) ਤੋਂ ਬਾਅਦ ਮਾਂ ਦੇ ਵੀ ਜਾਨ ਦੇਣ ਦਾ ਪਤਾ ਚੱਲਿਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਰਾਜਸਥਾਨ ਦੇ ਸਵਾਈ ਮਾਧੋਪੁਰ ਜਿਲੇ (Madhopur district) ਦੇ ਵਜ਼ੀਰਪੁਰ ਉਪਖੰਡ ਦੇ ਮੀਨਾ ਬੜੌਦਾ ਪਿੰਡ ‘ਚ ਸੋਮਵਾਰ ਨੂੰ ਇਕ ਘਰ ਚ ਬਣੇ ਪਾਣੀ ਦੇ ਟੈਂਕ ‘ਚ 3 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ, ਜਿਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਇਕ ਟ੍ਰੇਨ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ । ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ । ਪੁਲਸ ਉਪ-ਕਪਤਾਨ ਗਿਰਰਾਜ ਮੀਨਾ ਨੇ ਦੱਸਿਆ ਕਿ ਇਸ ਪੂਰੇ ਘਟਨਾਚੱਕਰ ‘ਚ ਘਰੇਲੂ ਕਲੇਸ਼ ਦਾ ਮਾਮਲਾ ਸਾਹਮਣੇ ਆਇਆ ਹੈ । ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਪਛਾਣ ਸੰਗੀਤਾ, ਉਸ ਦੀ ਬੇਟੀ ਦਿਵਿਆ (5), ਭਾਰਤੀ (3) ਅਤੇ ਡੇਢ ਸਾਲਾ ਪੁੱਤਰ ਦੀਪਕ ਵਜੋਂ ਹੋਈ ਹੈ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਉਨ੍ਹਾਂ ਦੱਸਿਆ ਕਿ ਸਵੇਰੇ 10 ਵਜੇ ਮੀਨਾ ਬੜੌਦਾ ਪਿੰਡ ‘ਚ ਇਕ ਘਰ ‘ਚ ਪਾਣੀ ਦੇ ਟੈਂਕ ‘ਚ ਬੱਚਿਆਂ ਦੀਆਂ ਲਾਸ਼ਾਂ ਮਿਲਣ ਸਬੰਧੀ ਸੂਚਨਾ ਮਿਲੀ ਸੀ, ਉੱਥੇ ਪਹੁੰਚ ਕੇ ਲਾਸ਼ਾਂ ਨੂੰ ਟੈਂਕ ਤੋਂ ਬਾਹਰ ਕੱਢਿਆ ਗਿਆ । ਪੁਲਸ ਅਧਿਕਾਰੀ (Police officer) ਨੇ ਦੱਸਿਆ ਕਿ ਬੱਚਿਆਂ ਦੀ ਮਾਂ ਸੰਗੀਤਾ ਲਾਪਤਾ ਸੀ, ਇਸ ‘ਤੇ ਉਸ ਦੀ ਭਾਲ ਕੀਤੀ ਤਾਂ ਪਤਾ ਲੱਗਾ ਇਕ ਔਰਤ ਨੇ ਐਤਵਾਰ ਰਾਤ ਨੂੰ ਕਰੀਬ 8 ਵਜੇ ਭਰਤਪੁਰ ਰੇਲਵੇ ਸਟੇਸ਼ਨ ‘ਤੇ ਟ੍ਰੇਨ ਦੇ ਅੱਗੇ ਛਾਲ (Jump in front of the train) ਮਾਰੀ ਸੀ । ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਨੂੰ ਭਰਤਪੁਰ ਤੋਂ ਜੈਪੁਰ ਸਥਿਤ ਸਵਾਈ ਮਾਨ ਸਿੰਘ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ।

Read more : ਰੋਲ ਨੰਬਰ ਲੈਣ ਲਈ ਵਿਦਿਆਰਥਣ ਨੇ ਕੀਤੀ ਕਲਾਸ ਰੂਮ ਵਿਚ ਹੀ ਖੁਦਕੁਸ਼ੀ

ਈਰਾਨੀ ਰੈੱਡ ਕ੍ਰੀਸੈਂਟ ਸੋਸਾਇਟੀ ਨੇ ਕੀਤਾ ਈਰਾਨੀਆਂ ਦੇ ਮਰਨ ਦਾ ਖੁਲਾਸਾ

0
Attack

ਦੁਬਈ, 3 ਮਾਰਚ 2026 : ਈਰਾਨ (Iran) ਵਿਚ ਚੱਲ ਰਹੇ ਇਜਰਾਇਲੀ ਅਤੇ ਅਮਰੀਕੀ ਹਵਾਈ ਹਮਲਿਆਂ (Air strikes) ਦੇ ਚਲਦਿਆਂ ਹੁਣ ਤੱਕ ਘੱਟੋ-ਘੱਟ ਕਿੰਨੇ ਲੋਕ ਮਾਰੇ ਜਾ ਚੁੱਕੇ ਹਨ ਸਬੰਧੀ ਇਕ ਗਿਣਤੀ ਪ੍ਰਾਪਤ ਹੋਈ ਹੈ ।

ਕਿੰਨੇ ਲੋਕ ਮਾਰੇ ਜਾ ਚੁੱਕੇ ਹਨ

ਮਿਲੀ ਜਾਣਕਾਰੀ ਮੁਤਾਬਕ ਈਰਾਨੀ ਰੈੱਡ ਕ੍ਰੀਸੈਂਟ ਸੋਸਾਇਟੀ (Iranian Red Crescent Society) ਨੇ ਮੰਗਲਵਾਰ ਨੂੰ ਕਿਹਾ ਕਿ ਇਜ਼ਰਾਈਲੀ ਅਤੇ ਅਮਰੀਕੀ ਹਵਾਈ ਹਮਲਿਆਂ ਵਿੱਚ ਈਰਾਨ ਵਿੱਚ ਹੁਣ ਤੱਕ ਘੱਟੋ-ਘੱਟ 787 ਲੋਕ (787 people) ਮਾਰੇ ਗਏ ਹਨ । ਸੋਸ਼ਲ ਮੀਡੀਆ ਪਲੇਟਫਾਰਮ “ਐਕਸ” ‘ਤੇ ਇੱਕ ਸੰਦੇਸ਼ ਵਿੱਚ ਮੌਤਾਂ ਦੀ ਗਿਣਤੀ ਜਾਰੀ ਕੀਤੀ ।

ਈਰਾਨ ਦੇ ਸੁਪਰੀਮ ਲੀਡਰ, ਅਯਾਤੁੱਲਾ ਅਲੀ ਖਮੇਨੀ ਸ਼ਨੀਵਾਰ ਨੂੰ ਈਰਾਨ ‘ਤੇ ਇਜ਼ਰਾਈਲੀ ਅਤੇ ਅਮਰੀਕੀ ਹਮਲੇ ਵਿੱਚ ਮਾਰੇ ਗਏ ਸਨ । ਈਰਾਨ ਦੇ ਬਾਅਦ ਦੇ ਜਵਾਬੀ ਕਾਰਵਾਈ ਨੇ ਪੱਛਮੀ ਏਸ਼ੀਆ ਵਿੱਚ ਟਕਰਾਅ ਨੂੰ ਵਧਾ ਦਿੱਤਾ ਹੈ । ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ‘ਤੇ ਭਾਰੀ ਅਤੇ ਸਟੀਕ ਬੰਬਾਰੀ ਹਫ਼ਤੇ ਭਰ ਜਾਂ ਜਿੰਨਾ ਚਿਰ ਜ਼ਰੂਰੀ ਹੋਵੇਗਾ ਜਾਰੀ ਰਹੇਗੀ ।

Read More : ਇਜ਼ਰਾਇਲ ਨੇ ਈਰਾਨ ਦੀ ਰਾਜਧਾਨੀ ਤੇ ਹਮਲਾ ਕਰਕੇ ਕੀਤਾ ਧੂੰਆਂ ਧੂੰਆਂ

ਕਰਨਲ ਬਾਠ ਮਾਮਲੇ ਵਿਚ ਸ਼ਾਮਲ ਪੁਲਸ ਮੁਲਾਜਮਾਂ ਦੇ ਪਾਸਪੋਰਟ ਕੋਰਟ ਨੇ ਰੱਖੇ

0
Pushpinder bath

ਮੋਹਾਲੀ, 3 ਮਾਰਚ 2026 : ਪਟਿਆਲਾ ਵਿਖੇ 13-14 ਮਈ ਦੀ ਦਰਮਿਆਨੀ ਰਾਤ ਵਾਪਰੇ ਕਰਨਲ ਬਾਠ (Colonel Bath) ਕੁੱਟਮਾਰ ਮਾਮਲੇ ਵਿਚ ਅੱਜ ਪੇਸ਼ੀ ਦੌਰਾਨ ਕੋਰਟ ਨੇ ਇਕ ਅਹਿਮ ਹੁਕਮ ਜਾਰੀ ਕੀਤਾ ।

ਕੀ ਹੁਕਮ ਜਾਰੀ ਕੀਤਾ ਗਿਆ ਹੈ ਕੋਰਟ ਵਲੋਂ

ਕਰਨਲ ਪੁਸ਼ਪਿੰਦਰ ਬਾਠ ਤੇ ਉਨ੍ਹਾਂ ਦੇ ਪੁੱਤਰ ਦੀ ਕੁੱਟਮਾਰ (Beating) ਦੇ ਮਾਮਲੇ ਵਿਚ ਅੱਜ ਪੇਸ਼ੀ ਦੌਰਾਨ ਮਾਨਯੋਗ ਕੋਰਟ ਨੇ ਹੁਕਮ ਜਾਰੀ ਕੀਤਾ ਹੈ ਕਿ ਜਿਥੇ ਪੁਲਸ ਮੁਲਾਜਮਾਂ ਵਿਚੋਂ ਕੋਈ ਵੀ ਪੁਲਸ ਮੁਲਾਜਮ ਬਾਹਰ ਨਹੀਂ ਜਾ ਸਕੇਗਾ ਦੇ ਚਲਦਿਆਂ ਉਨ੍ਹਾਂ ਦੇ ਪਾਸਪੋਰਟ (Passport) ਵੀ ਆਪਣੇ ਕੋਲ ਰੱਖਣ ਦਾ ਹੁਕਮ ਦਿੱਤਾ ਹੈ ।

ਹੋਰ ਕੀ ਕੀ ਹੁਕਮ ਦਿੱਤਾ ਗਿਆ ਹੈ ਕੋਰਟ ਵਲੋਂ

ਜਾਣਕਾਰੀ ਮੁਤਾਬਕ ਕੋਰਟ ਵਲੋਂ ਆਖਿਆ ਗਿਆ ਹੈ ਕਿ ਜਿੰਨੀਆਂ ਵੀ ਪੇਸ਼ੀਆਂ ਹੋਣਗੀਆਂ ਪੁਲਸ ਮੁਲਾਜਮਾਂ (Police officers) ਨੂੰ ਉਹਨਾਂ ਉੱਪਰ ਲਾਜ਼ਮੀ ਹਾਜ਼ਰ ਹੋਣਾ ਪਵੇਗਾ । ਜੇਕਰ ਹਾਜ਼ਰ ਨਹੀਂ ਹੁੰਦੇ ਤਾਂ ਡੀ. ਜੀ. ਪੀ. ਪੰਜਾਬ ਜਾਂ ਉੱਚ ਅਧਿਕਾਰੀਆਂ ਨੂੰ ਇਸ ਦਾ ਕਾਰਨ ਦੱਸੋ ਨੋਟਿਸ ਦੇਣਾ ਪਵੇਗਾ ਕਿ ਇਨ੍ਹਾਂ ਚਾਰ ਮੁਲਾਜ਼ਮਾਂ ਵਿੱਚੋਂ ਕੋਈ ਵੀ ਵਿਅਕਤੀ ਹਾਜ਼ਰ ਕਿਉਂ ਨਹੀਂ ਹੋ ਸਕਿਆ । ਇਸ ਮਾਮਲੇ ਤਹਿਤ ਅਗਲੀ ਸੁਣਵਾਈ ਛੇ ਮਾਰਚ ਦੱਸੀ ਜਾ ਰਹੀ ਹੈ ।

Read More : ਤਿੰਨੋਂ ਇੰਸਪੈਕਟਰਾਂ ਦੀ ਪੱਕੀ ਜ਼ਮਾਨਤ ਲਈ ਹੋਵੇਗੀ 6 ਨੂੰ ਬਹਿਸ

ਭਾਰਤ ਕੋਲ ਲਗਭਗ 100 ਬਿਲੀਅਨ ਬੈੈਰਲ ਵਪਾਰਕ ਕੱਚਾ ਤੇਲ ਹੈ : ਕੇਪਲਰ

0
Oil

ਨਵੀਂ ਦਿੱਲੀ, 3 ਮਾਰਚ 2026 : ਊਰਜ਼ਾ ਬਾਜ਼ਾਰ ਵਿਸ਼ਲੇਸ਼ਣ ਫਰਮ (Energy market analysis firm) ਕੇਪਲਰ ਨੇ ਇਕ ਮੁਲਾਂਕਣ ਜਾਰੀ ਕਰਕੇ ਆਖਿਆ ਹੈ ਕਿ ਭਾਰਤ ਕੋਲ ਲਗਭਗ 100 ਬਿਲੀਅਨ ਬੈਰਲ ਵਪਾਰਕ ਕੱਚਾ ਤੇਲ ਹੈ ।

ਹੋਰ ਕੀ ਕੀ ਆਖਿਆ ਹੈ ਕੇਪਲਰ ਨੇ

ਮਿਲੀ ਜਾਣਕਾਰੀ ਅਨੁਸਾਰ ਕੇਪਲਰ ਨੇ ਕਿਹਾ ਹੈ ਕਿ ਈਰਾਨ ਸੰਕਟ ਦੇ ਵਿਚਕਾਰ ਹੋਰਮੁਜ਼ ਜਲਡਮਰੂ (Hormuz jaldmaroo) ਰਾਹੀਂ ਕੱਚੇ ਤੇਲ ਦੀ ਸਪਲਾਈ ਵਿੱਚ ਵਿਘਨ ਪੈਣ ਦੀ ਸਥਿਤੀ ਵਿੱਚ ਭਾਰਤ ਕੋਲ ਕੱਚੇ ਤੇਲ ਦੇ ਭੰਡਾਰ ਹਨ ਜੋ ਲਗਭਗ 40-45 ਦਿਨਾਂ ਦੀਆਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਾਫ਼ੀ ਹਨ । ਕੇਪਲਰ ਨੇ ਕਿਹਾ ਕਿ ਇਸ ਵਿੱਚ ਰਿਫਾਇਨਰੀਆਂ, ਭੂਮੀਗਤ ਰਣਨੀਤਕ ਪੈਟਰੋਲੀਅਮ ਭੰਡਾਰ (ਐਸ. ਪੀ. ਆਰ.) ਦੁਆਰਾ ਰੱਖੇ ਗਏ ਸਟਾਕ ਅਤੇ ਦੇਸ਼ ਵਿੱਚ ਆਉਣ ਵਾਲੇ ਜਹਾਜ਼ਾਂ `ਤੇ ਲੋਡ ਕੀਤਾ ਜਾਣ ਵਾਲਾ ਤੇਲ ਸ਼ਾਮਲ ਹੈ ।

ਸਪਲਾਈ ਦੇ ਵਿਘਨ ਪੈਣ ਨਾਲ ਪਵੇਗਾ ਸਪਲਾਈ ਲੜੀ ਤੇ ਕੀਮਤਾਂ ਤੇ ਪ੍ਰਭਾਵ

ਕਪਲਰ ਦੇ ਪ੍ਰਮੁੱਖ ਖੋਜ ਵਿਸ਼ਲੇਸ਼ਕ ਸੁਮਿਤ ਰਿਟੋਲੀਆ (Sumit Ritolia) ਨੇ ਕਿਹਾ ਕਿ ਜੇਕਰ ਪੱਛਮੀ ਏਸ਼ੀਆ ਤੋਂ ਤੇਲ ਦੀ ਸਪਲਾਈ ਅਸਥਾਈ ਤੌਰ ‘ਤੇ ਵਿਘਨ ਪਾਉਂਦੀ ਹੈ ਤਾਂ ਇਸਦਾ ਤੁਰੰਤ ਪ੍ਰਭਾਵ ਸਪਲਾਈ ਲੜੀ ਅਤੇ ਕੀਮਤਾਂ ‘ਤੇ ਪਵੇਗਾ । ਹਾਲਾਂਕਿ ਰਿਫਾਇਨਰੀਆਂ ਆਮ ਤੌਰ ‘ਤੇ ਵਪਾਰਕ ਸਟਾਕ ਬਣਾਈ ਰੱਖਦੀਆਂ ਹਨ ਅਤੇ ਪਹਿਲਾਂ ਹੀ ਰਵਾਨਾ ਹੋ ਚੁੱਕੇ ਤੇਲ ਕੈਰੀਅਰਾਂ ਦੀ ਆਮਦ ਥੋੜ੍ਹੇ ਸਮੇਂ ਲਈ ਰਾਹਤ ਪ੍ਰਦਾਨ ਕਰੇਗੀ । ਹਾਲਾਂਕਿ ਰਿਟੋਲੀਆ ਨੇ ਕਿਹਾ ਕਿ ਜੇਕਰ ਇਹ ਵਿਘਨ ਲੰਬੇ ਸਮੇਂ ਤੱਕ ਜਾਰੀ ਰਹਿੰਦਾ ਹੈ ਤਾਂ ਤੇਲ ਆਯਾਤ ਲਾਗਤਾਂ, ਆਵਾਜਾਈ ਲਾਗਤਾਂ ਅਤੇ ਵਿਕਲਪਕ ਰੂਟਾਂ ਕਾਰਨ ਦਬਾਅ ਵਧੇਗਾ ।

ਭਾਰਤ ਕਰਦਾ ਹੈ ਰੋਜ਼ਾਨਾ ਔਸਤਨ ਲਗਭਗ ਪੰਜ ਮਿਲੀਅਨ ਬੈਰਲ ਕੱਚਾ ਤੇਲ ਆਯਾਤ

ਭਾਰਤ ਆਪਣੀਆਂ ਕੱਚੇ ਤੇਲ ਦੀਆਂ ਜ਼ਰੂਰਤਾਂ ਦਾ ਲਗਭਗ 88 ਪ੍ਰਤੀਸ਼ਤ ਆਯਾਤ ਕਰਦਾ ਹੈ । ਕੁੱਲ ਆਯਾਤ ਦਾ ਅੱਧਾ ਤੋਂ ਵੱਧ ਪੱਛਮੀ ਏਸ਼ੀਆ ਤੋਂ ਆਉਂਦਾ ਹੈ, ਅਤੇ ਇਸਦਾ ਇੱਕ ਵੱਡਾ ਹਿੱਸਾ ਹੋਰਮੁਜ਼ ਜਲਡਮਰੂ ਵਿੱਚੋਂ ਲੰਘਦਾ ਹੈ । ਭਾਰਤ ਰੋਜ਼ਾਨਾ ਔਸਤਨ ਲਗਭਗ 5 ਮਿਲੀਅਨ ਬੈਰਲ ਕੱਚਾ ਤੇਲ (Crude oil) ਆਯਾਤ ਕਰਦਾ ਹੈ, ਜਿਸ ਵਿੱਚੋਂ ਲਗਭਗ 2.5 ਮਿਲੀਅਨ ਬੈਰਲ ਹੋਰਮੁਜ਼ ਜਲਡਮਰੂ ਰਾਹੀਂ ਆਉਂਦਾ ਹੈ ।

Read More : ਈਰਾਨੇ ਕੀਤਾ ਸਾਉਦੀ ਅਰਾਮਕੋ ਦੀ ਸਰਕਾਰੀ ਤੇਲ ਕੰਪਨੀ ਤੇ ਹਮਲਾ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਦੇ ਪੁੱਤਰ ਦਾ ਰਾਜਨੀਤੀ ਵਿਚ ਆਉਣਾ ਹੋਇਆ ਤੈਅ

0
Nitish

ਪਟਨਾ, 3 ਮਾਰਚ 2026 : ਸਿਆਸੀ ਪਾਰਟੀਆਂ ਵਿਚੋਂ ਇਕ ਜਨਤਾ ਦਲ ਯੂਨਾਈਟਿਡ (Janata Dal United) ਵਲੋਂ ਵੀ ਆਉਣ ਵਾਲੇ ਸਮੇਂ ਵਿਚ ਇਕ ਨਵੇਂ ਚੇਹਰੇ ਨੂੰ ਨਵੀਂ ਜਿੰਮੇਵਾਰੀ ਦਿੱਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹੈ ਉਹ ਨਵਾਂ ਚੇਹਰਾ

ਮਿਲੀ ਜਾਣਕਾਰੀ ਮੁਤਾਬਕ ਜਨਤਾ ਦਲ ਯੂਨਾਈਟੇਡ ਦੇ ਸੀਨੀਅਰ ਆਗੂ ਅਤੇ ਮੰਤਰੀ ਸ਼ਰਵਣ ਕੁਮਾਰ (Minister Shravan Kumar) ਨੇ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਯਾਦਵ ਦੇ ਪੁੱਤਰ ਨਿਸ਼ਾਂਤ ਕੁਮਾਰ ਦਾ ਰਾਜਨੀਤੀ ਵਿੱਚ ਆਉਣਾ ਜਿਥੇ ਤੈਅ ਹੋ ਚੁੱਕਿਆ ਹੈ ਉਥੇ ਪਾਰਟੀ ਵੱਲੋਂ ਜਲਦੀ ਹੀ ਇਸ ਦਾ ਰਸਮੀ ਐਲਾਨ ਵੀ ਕੀਤਾ ਜਾਵੇਗਾ ।

ਉਨ੍ਹਾਂ ਕਿਹਾ ਕਿ ਨਿਸ਼ਾਂਤ ਕੁਮਾਰ (Nishant Kumar) ਨੂੰ ਪਾਰਟੀ ਵਿੱਚ ਵੱਡੀ ਜਿ਼ੰਮੇਵਾਰੀ ਦਿੱਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਨਿਸ਼ਾਂਤ ਕੁਮਾਰ ਸਰਗਰਮ ਰਾਜਨੀਤੀ ਵਿੱਚ ਸ਼ਾਮਲ ਹੋਣਗੇ । ਪਾਰਟੀ ਇੱਕ-ਦੋ ਦਿਨਾਂ ਵਿੱਚ ਇਸ ਦੀ ਸਬੰਧੀ ਐਲਾਨ ਕਰੇਗੀ । ਪਾਰਟੀ ਵਰਕਰਾਂ ਵੱਲੋਂ ਕਈ ਸਾਲਾਂ ਤੋਂ ਨਿਸ਼ਾਂਤ ਨੂੰ ਸਰਗਰਮ ਰਾਜਨੀਤੀ ਵਿੱਚ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ ।

ਨਿਸ਼ਾਂਤ ਨੂੰ ਮਿਲੇਗੀ ਪਾਰਟੀ ਵਿਚ ਵੱਡੀ ਜਿੰਮੇਵਾਰੀ : ਸਰਵਣ ਕੁਮਾਰ

ਨਿਸ਼ਾਂਤ ਕੁਮਾਰ ਦੇ ਰਾਜਨੀਤੀ ਵਿਚ ਆਉਣ ਤੇ ਜਾਣਕਾਰੀ ਦਿੰਦਿਆਂ ਮੰਤਰੀ ਸ਼ਰਵਣ ਕੁਮਾਰ ਨੇ ਕਿਹਾ ਕਿ ਨਿਸ਼ਾਂਤ ਨੂੰ ਪਾਰਟੀ ਵਿੱਚ ਵੱਡੀ ਜਿ਼ੰਮੇਵਾਰੀ ਦਿੱਤੀ ਜਾਵੇਗੀ । ਉਨ੍ਹਾਂ ਨੂੰ ਕਿਹੜੀ ਜਿੰਮੇਵਾਰੀ ਦਿੱਤੀ ਜਾਵੇਗੀ ਸਬੰਧੀ ਫੈਸਲਾ ਇੱਕ-ਦੋ ਦਿਨਾਂ ਵਿੱਚ ਹੋ ਜਾਵੇਗਾ ।

Read More : ਬਿਹਾਰ ਵਿਚ ਲੱਗੀ ਸਰਕਾਰੀ ਕਰਮਚਾਰੀਆਂ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੇ ਰੋਕ