Home Blog Page 2057

CM ਭਗਵੰਤ ਮਾਨ ਨੇ ਪੰਜਾਬ ਦੇ ਹਵਾਈ ਅੱਡਿਆਂ ਨੂੰ ਲੈ ਕੇ ਅਫਸਰਾਂ ਨਾਲ ਕੀਤੀ ਮੀਟਿੰਗ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਹਵਾਈ ਅੱਡਿਆਂ ਨੂੰ ਲੈ ਕੇ ਅਫਸਰਾਂ ਨਾਲ ਮੀਟਿੰਗ ਕੀਤੀ ਹੈ। ਇਸ ਸੰਬੰਧੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਅਫਸਰਾਂ ਨਾਲ ਮੋਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਲਈ ਪ੍ਰਬੰਧਾਂ ਨੂੰ ਲੈ ਕੇਚਰਚਾ ਕੀਤੀ । ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਅਤੇ ਕਾਰਗੋ ਉਡਾਣਾਂ ਰਾਹੀਂ ਕਿਸਾਨਾਂ ਨੂੰ ਇਹਨਾਂ ਹਵਾਈ ਅੱਡਿਆਂ ਦਾ ਵੱਧ ਤੋਂ ਵੱਧ ਫਾਇਦਾ ਮਿਲ ਸਕੇ।

PM ਮੋਦੀ ਪਹੁੰਚੇ ਜਾਪਾਨ, ਕਵਾਡ ਸੰਮੇਲਨ ‘ਚ ਹੋਣਗੇ ਸ਼ਾਮਲ

0

ਟੋਕੀਓ: ਪੀਐੱਮ ਮੋਦੀ ਦੋ ਦਿਨਾਂ ਦੌਰੇ ‘ਤੇ ਜਾਪਾਨ ਪਹੁੰਚੇ ਹਨ। ਇੱਥੇ ਉਹ ਕਵਾਡ ਨੇਤਾਵਾਂ ਦੇ ਇੱਕ ਸੰਮੇਲਨ ਵਿੱਚ ਹਿੱਸਾ ਲੈਣਗੇ ਜੋ ਪ੍ਰਭਾਵਸ਼ਾਲੀ ਸਮੂਹ ਦੇ ਮੈਂਬਰ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ​ਕਰਨ ਅਤੇ ਹਿੰਦ-ਪ੍ਰਸ਼ਾਂਤ ਖੇਤਰ ਨਾਲ ਸਬੰਧਤ ਵਿਕਾਸ ਬਾਰੇ ਚਰਚਾ ਕਰਨ ‘ਤੇ ਕੇਂਦਰਿਤ ਹੈ। ਮੋਦੀ ਨੇ ਟਵੀਟ ਕੀਤਾ ਕਿ ਟੋਕੀਓ ਪਹੁੰਚ ਗਏ ਹਾਂ। ਇਸ ਫੇਰੀ ਦੌਰਾਨ ਮੈਂ ਕਵਾਡ ਸਮਿਟ ਸਮੇਤ ਵੱਖ-ਵੱਖ ਸਮਾਗਮਾਂ ਵਿੱਚ ਸ਼ਿਰਕਤ ਕਰਾਂਗਾ, ਕਵਾਡ ਨੇਤਾਵਾਂ ਨੂੰ ਮਿਲਾਂਗਾ, ਚੋਟੀ ਦੇ ਜਾਪਾਨੀ ਉਦਯੋਗਪਤੀਆਂ ਨਾਲ ਗੱਲਬਾਤ ਕਰਾਂਗਾ ਅਤੇ ਜੀਵੰਤ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਾਂਗਾ।’

ਉੱਥੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਨਮਸਕਾਰ ਟੋਕੀਓ। ਪ੍ਰਧਾਨ ਮੰਤਰੀ ਨਰਿੰਦਰ ਦਾ ਟੋਕੀਓ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਪਿਛਲੇ ਅੱਠ ਸਾਲਾਂ ਵਿੱਚ ਇਹ ਉਨ੍ਹਾਂ ਦੀ ਜਾਪਾਨ ਦੀ ਪੰਜਵੀਂ ਯਾਤਰਾ ਹੈ। ਕਵਾਡ ਸੁਰੱਖਿਆ ਗੱਲਬਾਤ ਪਹਿਲ ਵਿਚ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਸ਼ਾਮਲ ਹਨ।

ਮੋਦੀ ਨੇ ਜਾਪਾਨ ‘ਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਨ ਤੋਂ ਬਾਅਦ ਟਵੀਟ ਕੀਤਾ,”ਜਾਪਾਨ ‘ਚ ਭਾਰਤੀ ਭਾਈਚਾਰੇ ਨੇ ਵੱਖ-ਵੱਖ ਖੇਤਰਾਂ ‘ਚ ਮੋਹਰੀ ਯੋਗਦਾਨ ਦਿੱਤਾ ਹੈ। ਉਹ ਭਾਰਤ ਵਿੱਚ ਆਪਣੀਆਂ ਜੜ੍ਹਾਂ ਨਾਲ ਵੀ ਜੁੜੇ ਹੋਏ ਹਨ। ਮੈਂ ਗਰਮਜੋਸ਼ੀ ਨਾਲ ਸੁਆਗਤ ਲਈ ਜਾਪਾਨ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹਾਂਗਾ।” 24 ਮਈ ਨੂੰ ਟੋਕੀਓ ਵਿੱਚ ਹੋਣ ਵਾਲੇ ਕਵਾਡ ਸਮਿਟ ਵਿੱਚ ਮੋਦੀ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਹਿੱਸਾ ਲੈਣਗੇ। ਜਾਪਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਜਾਪਾਨ ਵਿੱਚ ਕਵਾਡ ਨੇਤਾਵਾਂ ਦੇ ਦੂਜੇ ਵਨ-ਵਨ-ਵਨ ਸੰਮੇਲਨ ਵਿੱਚ ਸ਼ਿਰਕਤ ਕਰਾਂਗਾ, ਜਿਸ ਵਿੱਚ ਚਾਰ ਕਵਾਡ ਦੇਸ਼ਾਂ ਦੇ ਨੇਤਾਵਾਂ ਨੂੰ ਕਵਾਡ ਪਹਿਲਕਦਮੀਆਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਦਾ ਮੌਕਾ ਮਿਲੇਗਾ।

ਆਟੋ ਰਿਕਸ਼ਾ ਚਾਲਕ ਨੇ ਦਿਖਾਈ ਇਮਾਨਦਾਰੀ, ਇੰਨਾ ਮਹਿੰਗਾ ਸੋਨੇ ਦਾ ਹਾਰ ਮਹਿਲਾ ਨੂੰ ਕੀਤਾ ਵਾਪਸ

0

ਉੜੀਸਾ ਦੇ ਗੰਜਾਮ ਜ਼ਿਲ੍ਹੇ ਵਿਚ 35 ਸਾਲਾ ਆਟੋ ਰਿਕਸ਼ਾ ਚਾਲਕ ਨੇ ਇੱਕ ਮਹਿਲਾ ਯਾਤਰੀ ਨੂੰ 1.6 ਲੱਖ ਰੁਪਏ ਦੀ ਕੀਮਤ ਦਾ ਸੋਨੇ ਦਾ ਹਾਰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਕੁਝ ਦਿਨ ਪਹਿਲਾਂ ਔਰਤ ਗਲਤੀ ਨਾਲ ਇਹ ਹਾਰ ਇੱਕ ਆਟੋ ਵਿੱਚ ਛੱਡ ਗਈ ਸੀ।

ਆਟੋਰਿਕਸ਼ਾ ਚਾਲਕ ਪੰਕਜ ਬਹੇਰਾ ਨੂੰ ਆਪਣੇ ਵਾਹਨ ਦੀ ਸਫਾਈ ਕਰਦੇ ਸਮੇਂ ਯਾਤਰੀ ਸੀਟ ਦੇ ਹੇਠਾਂ ਕਰੀਬ 30 ਗ੍ਰਾਮ ਵਜ਼ਨ ਦਾ ਹਾਰ ਮਿਲਿਆ। ਉਸ ਨੇ ਸ਼ਨੀਵਾਰ ਨੂੰ ਨਵਾਂ ਬੱਸ ਸਟੈਂਡ ਪੁਲਿਸ ਚੌਕੀ ਵਿਖੇ ਅਧਿਕਾਰੀਆਂ ਅਤੇ ਸਥਾਨਕ ਆਟੋ ਚਾਲਕ ਯੂਨੀਅਨ ਦੇ ਕੁਝ ਮੈਂਬਰਾਂ ਦੀ ਮੌਜੂਦਗੀ ‘ਚ ਔਰਤ ਨਰਮਦਾ ਨੂੰ ਸੌਂਪ ਦਿੱਤਾ। ਆਟੋਰਿਕਸ਼ਾ ਚਾਲਕ ਬੁੱਧਵਾਰ ਨੂੰ 30 ਸਾਲਾ ਔਰਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨਿਊ ਬੱਸ ਸਟੈਂਡ ਤੋਂ ਗੋਪਾਲਪੁਰ ਲੈ ਕੇ ਗਿਆ ਸੀ।

ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਨੇ ਸੋਨੇ ਦਾ ਹਾਰ ਆਪਣੇ ਪਰਸ ‘ਚ ਰੱਖਿਆ ਹੋਇਆ ਸੀ ਪਰ ਇਹ ਗਲਤੀ ਨਾਲ ਗੱਡੀ ‘ਚ ਡਿੱਗ ਗਿਆ ਹੋਵੇਗਾ, ਜਿਸ ‘ਤੇ ਔਰਤ ਨੇ ਧਿਆਨ ਵੀ ਨਹੀਂ ਦਿੱਤਾ। ਘਰ ਪਹੁੰਚ ਕੇ ਉਸ ਨੂੰ ਪਤਾ ਲੱਗਾ ਕਿ ਹਾਰ ਉਸ ਦੇ ਪਰਸ ਵਿਚ ਨਹੀਂ ਸੀ ਅਤੇ ਉਸ ਨੇ ਤੁਰੰਤ ਆਟੋਰਿਕਸ਼ਾ ਚਾਲਕ ਨੂੰ ਫੋਨ ਕੀਤਾ ਜਿਸ ਨੂੰ ਉਹ ਪਹਿਲਾਂ ਤੋਂ ਜਾਣਦੀ ਸੀ। ਉਸ ਨੇ ਆਟੋ ਵਿੱਚ ਦੇਖਿਆ, ਪਰ ਉਸ ਦਿਨ ਹਾਰ ਨਹੀਂ ਮਿਲਿਆ।

ਡਰਾਈਵਰ ਨੇ ਕਿਹਾ, ”ਆਪਣੇ ਆਟੋਰਿਕਸ਼ਾ ਦੀ ਸਫਾਈ ਕਰਦੇ ਸਮੇਂ ਹਾਰ ਮਿਲਣ ਤੋਂ ਬਾਅਦ ਮੈਂ ਪੁਲਿਸ ਅਤੇ ਔਰਤ ਦੇ ਪਰਿਵਾਰ ਨੂੰ ਸੂਚਿਤ ਕੀਤਾ।” ਪੁਲਿਸ ਚੌਕੀ ਦੇ ਇੰਚਾਰਜ ਨਰਾਇਣ ਸਵੈਨ ਨੇ ਡਰਾਈਵਰ ਦੀ ਇਮਾਨਦਾਰੀ ਦੀ ਸ਼ਲਾਘਾ ਕੀਤੀ। ਗਹਿਣੇ ਵਾਪਸ ਮਿਲਣ ਨਾਲ ਔਰਤ ਨੇ ਵੀ ਖੁਸ਼ੀ ਮਹਿਸੂਸ ਕੀਤੀ।

ਅਰਸ਼ਦੀਪ ਸਿੰਘ ਦੀ ਭਾਰਤੀ ਕ੍ਰਿਕਟ ਟੀਮ ਲਈ ਹੋਈ ਚੋਣ

0

ਅਰਸ਼ਦੀਪ ਸਿੰਘ ਨੇ ਇਸ ਵਾਰ ਵੀ ਆਈਪੀਐੱਲ ਵਿੱਚ ਪੰਜਾਬ ਕਿੰਗਸ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਵੇਂ ਉਨ੍ਹਾਂ ਦੀ ਟੀਮ ਪਲੇਆਫ ਤੱਕ ਨਹੀਂ ਪਹੁੰਚ ਸਕੀ ਪਰ ਅਰਸ਼ਦੀਪ ਦੀਆਂ ਇਸ ਸੀਜ਼ਨ ਵਿੱਚ ਲਈਆਂ ਵਿਕਟਾਂ ਨੇ ਉਨ੍ਹਾਂ ਨੂੰ ਟੀਮ ਇੰਡੀਆ ਤੱਕ ਪਹੁੰਚਾ ਦਿੱਤਾ ਹੈ। ਅਰਸ਼ਦੀਪ ਨੂੰ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ‘ਚ ਚੁਣਿਆ ਗਿਆ ਹੈ।

ਪੰਜਾਬ ਕਿੰਗਜ਼ ਦੇ ਸਪਿੰਨਰ ਹਰਪ੍ਰੀਤ ਬਰਾੜ ਨੇ ਟੀਮ ਇੰਡੀਆ ਵਿੱਚ ਆਪਣੇ ਸਾਥੀ ਅਰਸ਼ਦੀਪ ਸਿੰਘ ਦੀ ਚੋਣ ’ਤੇ ਖੁਸ਼ੀ ਪ੍ਰਗਟਾਈ ਹੈ। ਉਸ ਨੇ ਐਤਵਾਰ ਨੂੰ ਹੈਦਰਾਬਾਦ ਖਿਲਾਫ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਸ ਨੂੰ ਮੈਚ ਦਾ ਖਿਡਾਰੀ ਚੁਣਿਆ ਗਿਆ। ਸਨਰਾਈਜ਼ਰਜ਼ ਦੀ ਟੀਮ 8 ਵਿਕਟਾਂ ‘ਤੇ 157 ਦੌੜਾਂ ਹੀ ਬਣਾ ਸਕੀ ਅਤੇ ਪੰਜਾਬ ਨੇ ਇਹ ਟੀਚਾ 15.1 ਓਵਰਾਂ ‘ਚ ਹਾਸਲ ਕਰ ਲਿਆ।

ਹਰਪ੍ਰੀਤ ਬਰਾੜ ਨੇ ਪੰਜਾਬ ਦੀ ਪੰਜ ਵਿਕਟਾਂ ਦੀ ਜਿੱਤ ਤੋਂ ਬਾਅਦ ਕਿਹਾ ਕਿ ਉਸ ਦਾ ਪੂਰਾ ਧਿਆਨ ਆਪਣੇ ਹੁਨਰ ‘ਤੇ ਸੀ ਅਤੇ ਉਸ ਨੇ ਆਪਣੀ ਰਣਨੀਤੀ ਨੂੰ ਪੂਰਾ ਕੀਤਾ। ਬਰਾੜ ਤੋਂ ਇਲਾਵਾ ਨਾਥਨ ਐਲਿਸ ਨੇ ਵੀ 3 ਵਿਕਟਾਂ ਲਈਆਂ। ਹਰਪ੍ਰੀਤ ਬਰਾੜ ਨੇ ਕਿਹਾ, ‘ਪਿਚ ਦੇਖਣ ਤੋਂ ਬਾਅਦ ਮੈਨੂੰ ਲੱਗਾ ਕਿ ਇਹ ਸਪਿਨਰਾਂ ਦੀ ਮਦਦ ਕਰ ਸਕਦੀ ਹੈ। ਇਸ ਸੀਜ਼ਨ ‘ਚ ਸਪਿਨਰਾਂ ‘ਤੇ ਕਾਫੀ ਦੌੜਾਂ ਬਣਾਈਆਂ ਗਈਆਂ ਹਨ ਅਤੇ ਮੈਨੂੰ ਲੱਗਾ ਕਿ ਮੈਂ ਇਸ ਪਿੱਚ ‘ਤੇ ਚੰਗਾ ਪ੍ਰਦਰਸ਼ਨ ਕਰ ਸਕਦਾ ਹਾਂ।

ਉਸਨੇ ਅੱਗੇ ਕਿਹਾ, ‘ਮੇਰਾ ਨਿਸ਼ਾਨਾ ਆਪਣੀ ਰਣਨੀਤੀ ਨੂੰ ਲਾਗੂ ਕਰਨਾ ਅਤੇ ਦਬਾਅ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਸੀ। ਮੈਂ ਆਪਣੇ ਹੁਨਰ ‘ਤੇ ਧਿਆਨ ਦਿੱਤਾ।” ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਲਈ ਆਪਣੇ ਸਾਥੀ ਅਰਸ਼ਦੀਪ ਸਿੰਘ ਦੀ ਭਾਰਤੀ ਟੀਮ ‘ਚ ਚੋਣ ਬਾਰੇ ਬਰਾੜ ਨੇ ਕਿਹਾ, ‘ਮੈਂ ਉਸ ਲਈ ਖੁਸ਼ ਹਾਂ। ਉਸ ਨੂੰ ਦੇਸ਼ ਲਈ ਖੇਡਣ ਦਾ ਮੌਕਾ ਮਿਲਿਆ ਕਿਉਂਕਿ ਹਰ ਖਿਡਾਰੀ ਇਹੀ ਚਾਹੁੰਦਾ ਹੈ।

ਹਰਭਜਨ ਸਿੰਘ ਨੇ ਵੀ ਅਰਸ਼ਦੀਪ ਸਿੰਘ ਦੀ ਤਾਰੀਫ ਕੀਤੀ

ਹਰਭਜਨ ਸਿੰਘ ਸਾਬਕਾ ਭਾਰਤੀ ਸਪਿਨ ਵਿਜ਼ਾਰਡ ਨੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਤਾਰੀਫ ਕੀਤੀ, ਅਤੇ ਉਸਦੇ ਭਵਿੱਖ ਬਾਰੇ ਇੱਕ ਦਲੇਰਾਨਾ ਭਵਿੱਖਬਾਣੀ ਕੀਤੀ। ਆਈਪੀਐਲ 2022 ਵਿੱਚ ਕਈ ਗੁਣਵੱਤਾ ਵਾਲੇ ਘਰੇਲੂ ਖਿਡਾਰੀਆਂ ਦਾ ਉਭਾਰ ਦੇਖਿਆ ਗਿਆ।

CM ਭਗਵੰਤ ਮਾਨ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਦਿੱਤੀ ਵਧਾਈ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ ਦੇਸ਼-ਵਿਦੇਸ਼ ‘ਚ ਵਸਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ ਹਨ।

ਪੰਜਾਬੀ ਗਾਇਕ ਹਰਭਜਨ ਮਾਨ ਦੀ ਫਿਲਮ PR 27 ਮਈ ਨੂੰ ਸਿਨੇਮਾ ਘਰਾਂ ‘ਚ ਹੋਵੇਗੀ ਰਿਲੀਜ਼

0

ਪੰਜਾਬੀ ਗਾਇਕ ਅਤੇ ਐਕਟਰ ਹਰਭਜਨ ਮਾਨ ਦੀ ਫਿਲਮ ਪੀਆਰ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਵਿਸ਼ਵ ਪੱਧਰ ‘ਤੇ 27 ਮਈ 2022 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਤੁਸੀਂ ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਜੀ ਨੂੰ ਵੀ ਅਦਾਕਾਰੀ ਪੇਸ਼ ਕਰਦੇ ਦੇਖਣ ਵਾਲੇ ਹੋ ਅਤੇ ਉਹਨਾਂ ਦੇ ਨਾਲ ਅਮਰ ਨੂਰੀ ਜੀ ਵੀ ਤੁਹਾਨੂੰ ਦਿਖਾਈ ਦੇਣ ਵਾਲੇ ਹਨ। ਇਸ ਫਿਲਮ ‘ਚ ਬੋਲ ਬੱਬੂ ਸਿੰਘ ਮਾਨ ਵਲੋਂ ਦਿੱਤੇ ਗਏ ਹਨ ਤੇ ਸੰਗੀਤ ਗੁਰਮੀਤ ਸਿੰਘ ਵਲੋਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਫਿਲਮ ਦੇ ਪ੍ਰੋਡਿਊਸਰ ਹਰਵਿੰਦਰ ਸਰਨ, ਦਰਸ਼ਨ ਐੱਸ ਰੰਗੀ ਤੇ ਗੁਰਵਿੰਦਰ ਸਿੰਘ ਹਨ।

https://www.facebook.com/onair13media/videos/778816193278891

ਫਿਲਮ ਪੀ.ਆਰ. ਨੂੰ ਦਿੱਗਜ ਨਿਰਦੇਸ਼ਕ ਮਨਮੋਹਨ ਸਿੰਘ ਡਾਇਰੈਕਟ ਕਰ ਰਹੇ ਹਨ। ਹਰਭਜਨ ਮਾਨ ਨਾਲ ਫਿਲਮ ‘ਚ ਖੂਬਸੂਰਤ ਅਦਾਕਾਰਾ ਦਿਲਬਰ ਆਰਿਆ ਲੀਡ ਰੋਲ ‘ਚ ਨਜ਼ਰ ਆਉਣ ਵਾਲੀ ਹੈ। ਫਿਲਮ ਨੂੰ ਸਰੰਗ ਫ਼ਿਲਮਜ਼ ਅਤੇ ਐਚ.ਐਮ.ਫ਼ਿਲਮਜ਼ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਉਹਨਾਂ ਦੀ ਇਸ ਨਵੀਂ ਫਿਲਮ ਦਾ ਵੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਫ਼ਿਲਮ ਦੀ ਅਦਾਕਾਰਾ ਦਿਲਬਰ ਆਰੀਆ ਦਾ ਕਹਿਣਾ ਹੈ ਕਿ ਬਤੌਰ ਹੀਰੋਇਨ ਇਹ ਉਸਦੀ ਪਹਿਲੀ ਫ਼ਿਲਮ ਹੈ ਅਤੇ ਇਹ ਉਸਦੀ ਕਿਸਮਤ ਹੈ ਕਿ ਉਸਨੂੰ ਆਪਣੀ ਪਹਿਲੀ ਫ਼ਿਲਮ ਵਿੱਚ ਹੀ ਪੰਜਾਬੀ ਸਿਨੇਮਾ ਦੇ ਦਿੱਗਜ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ।

 

ਆਲੂ ਬੁਖਾਰਾ ਖਾਣ ਨਾਲ ਪਾਚਨ ਤੰਤਰ ਰਹਿੰਦਾ ਹੈ ਠੀਕ, ਜਾਣੋ ਹੋਰ ਫਾਇਦੇ

0

ਆਲੂ ਬੁਖਾਰਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕਈ ਮਿਨਰਲਸ ਨਾਲ ਭਰਪੂਰ ਹੋਣ ਦੇ ਨਾਲ-ਨਾਲ ਇਹ ਪੋਟਾਸ਼ੀਅਮ ਦਾ ਵੀ ਚੰਗਾ ਸਰੋਤ ਹੈ। ਇਸ ‘ਚ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ। ਜੋ ਕਈ ਬੀਮਾਰੀਆਂ ਨਾਲ ਲੜਣ ‘ਚ ਸਹਾਈ ਹੁੰਦੇ ਹਨ। ਆਲੂ-ਬੁਖਾਰੇ ‘ਚ ਹੋਰ ਫਲਾਂ ਦੀ ਤੁਲਨਾ ‘ਚ ਕੈਲੋਰੀ ਘੱਟ ਹੁੰਦੀ ਹੈ।

ਆਲੂ ਬੁਖਾਰਾ ਖਾਣ ਨਾਲ ਮਿਲਦੇ ਹਨ ਇਹ ਫਾਇਦੇ…..

ਦਿਲ ਲਈ ਫਾਇਦੇਮੰਦ
ਆਲੂ-ਬੁਖਾਰ ਦਿਲ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਸਾਡੇ ਦਿਲ ਨੂੰ ਸਿਹਤਮੰਦ ਰੱਖਦੇ ਹਨ। ਰੋਜ਼ਾਨਾ ਆਲੂ-ਬੁਖਾਰੇ ਦੀ ਵਰਤੋਂ ਨਾਲ ਦਿਲ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।

ਕਬਜ਼ ਤੋਂ ਰਾਹਤ
ਆਲੂ-ਬੁਖਾਰੇ ‘ਚ ਆਈਸਟੇਨ ਹੁੰਦਾ ਹੈ ਜਿਸ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ ਅਤੇ ਪਾਚਨ ਕਿਰਿਆ ਵੀ ਚੰਗੀ ਰਹਿੰਦੀ ਹੈ। ਇਹ ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ। ਤੁਸੀਂ ਸੁੱਕੇ ਆਲੂ-ਬੁਖਾਰੇ ਦੀ ਵਰਤੋਂ ਕਰ ਸਕਦੇ ਹੋ।

ਕੈਂਸਰ ਨੂੰ ਰੋਕਣ ‘ਚ ਮਦਦ ਕਰੇ
ਆਲੂ-ਬੁਖਾਰੇ ਦਾ ਗਹਿਰਾ ਲਾਲ ਰੰਗ ਐਂਥੋਸਾਈਨਿਨ ਕਾਰਨ ਹੁੰਦਾ ਹੈ। ਇਸ ਤੋਂ ਇਲਾਵਾ ਇਹ ਬ੍ਰੈਸਟ ਕੈਂਸਰ, ਕੈਵਿਟੀ ਅਤੇ ਮੂੰਹ ਦੇ ਕੈਂਸਰ ਤੋਂ ਵੀ ਬਚਾਉਂਦਾ ਹੈ।

ਕੋਲੈਸਟਰੋਲ ਲੈਵਲ ਕੰਟਰੋਲ ਕਰਦਾ ਹੈ
ਇਸ ‘ਚ ਘੁਲਣਸ਼ੀਲ ਫਾਈਬਰ ਹੁੰਦਾ ਹੈ ਜੋ ਕੋਲੈਸਟਰੋਲ ਲੈਵਲ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ ਅਤੇ ਲੀਵਰ ‘ਚ ਵਧਣ ਵਾਲੇ ਕੋਲੈਸਟਰੋਲ ਨੂੰ ਰੋਕਦਾ ਹੈ।

ਹੱਡੀਆਂ ਨੂੰ ਮਜ਼ਬੂਤ ਬਣਾਏ
ਆਲੂ-ਬੁਖਾਰਾ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਆਲੂ-ਬੁਖਾਰੇ ‘ਚ ਬੋਰਾਨ ਹੁੰਦਾ ਹੈ ਜੋ ਹੱਡੀਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਬਣਾਉਣ ‘ਚ ਮਦਦਗਾਰ ਹੈ। ਇਸ ‘ਚ ਫਲੇਵੋਨਾਈਡਸ ਯੌਗਿਕ ਵੀ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਹੱਡੀਆਂ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਬਚਾਉਂਦਾ ਹੈ।

ਐਡਵੋਕੇਟ ਧਾਮੀ ਨੇ ਅੰਮ੍ਰਿਤਸਰ ਦੇ ਪਿੰਡ ਧਰਮਕੋਟ ਵਿਖੇ ਵਾਪਰੀ ਬੇਅਦਬੀ ਘਟਨਾ ਦੀ ਕੀਤੀ ਨਿੰਦਾ

0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਮ੍ਰਿਤਸਰ ਦੇ ਪਿੰਡ ਧਰਮਕੋਟ ਵਿਖੇ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਘਟਨਾ ਦੀ ਨਿਖੇਧੀ ਕਰਦਿਆਂ ਇਸ ਦੀ ਗੰਭੀਰਤਾ ਨਾਲ ਜਾਂਚ ਮੰਗੀ ਹੈ। ਉਨ੍ਹਾਂ ਆਖਿਆ ਕਿ ਇਸ ਘਟਨਾ ਨੇ ਇੱਕ ਵਾਰ ਫਿਰ ਸਿੱਖ ਮਾਨਸਿਕਤਾ ਨੂੰ ਗਹਿਰੇ ਜ਼ਖਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਖਿਲਾਫ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ, ਪਰੰਤੂ ਜਦੋਂ ਤੱਕ ਇਸ ਘਟਨਾ ਦੇ ਪਿਛੇ ਕੰਮ ਕਰਦੀਆਂ ਤਾਕਤਾਂ ਸਾਹਮਣੇ ਨਹੀਂ ਲਿਆਂਦੀਆਂ ਜਾਂਦੀਆਂ ਉਨ੍ਹਾਂ ਚਿਰ ਸਿੱਖ ਸੰਗਤਾਂ ਦੇ ਹਿਰਦੇ ਸ਼ਾਂਤ ਨਹੀਂ ਹੋਣਗੇ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਘਟਨਾ ਸਥਾਨ ’ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵੱਡ, ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਸ. ਕਰਤਾਰ ਸਿੰਘ, ਪ੍ਰਚਾਰਕ ਭਾਈ ਬਲਵੰਤ ਸਿੰਘ ਐਨੋਕੋਟ, ਭਾਈ ਸੁਖਵੰਤ ਸਿੰਘ ਸਭਰਾ, ਭਾਈ ਬਲਕਾਰ ਸਿੰਘ ਅਜਨਾਲਾ ਅਤੇ ਗੁਰਦੁਆਰਾ ਸਤਲਾਣੀ ਸਾਹਿਬ ਦੇ ਹੈੱਡ ਗ੍ਰੰਥੀ ਨੇ ਪਹੁੰਚ ਕੇ ਤੁਰੰਤ ਕਾਰਵਾਈ ਕਰਦਿਆਂ ਖੰਡਤ ਕੀਤਾ ਗਿਆ ਪਾਵਨ ਸਰੂਪ ਗੁਰਦੁਆਰਾ ਸ੍ਰੀ ਰਾਮਸਰ ਵਿਖੇ ਪਹੁੰਚਾ ਦਿੱਤਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ. ਪਾਸੋਂ ਮੰਗ ਕੀਤੀ ਕਿ ਮਾਮਲੇ ਦੀ ਤਹਿ ਤੱਕ ਪੜਤਾਲ ਕਰਵਾ ਕੇ ਘਟਨਾ ਦਾ ਸੱਚ ਸਾਹਮਣੇ ਲਿਆਂਦਾ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।

ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਸਾਕੇ ਦੇ ਸ਼ਹੀਦਾਂ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸਮਾਗਮ

0

ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਪ੍ਰਬੰਧ ਨੂੰ ਕੁਕਰਮੀ ਮਹੰਤਾਂ ਤੋਂ ਅਜ਼ਾਦ ਕਰਵਾਉਣ ਮੌਕੇ 22 ਮਈ 1964 ਨੂੰ ਵਾਪਰੇ ਸਾਕੇ ਸਮੇਂ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ। ਇਸ ਸਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਕੁਹਾੜਕਾ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸਰਵਣ ਕਰਵਾਇਆ।

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਕਈ ਸਾਕੇ ਵਾਪਰੇ ਜਿਨ੍ਹਾਂ ਵਿਚ ਸਿੱਖਾਂ ਦੀਆਂ ਅਣਗਿਣਤ ਸ਼ਹੀਦੀਆਂ ਹੋਈਆਂ। ਉਸ ਸਮੇਂ ਅੰਗਰੇਜ਼ਾਂ ਦਾ ਰਾਜ ਸੀ ਅਤੇ ਸਿੱਖਾਂ ਨੇ ਉਸ ਜ਼ੁਲਮ ਨੂੰ ਹੱਸ ਕੇ ਜਰਿਆ, ਪਰੰਤੂ ਜਿਹੜੇ ਸਾਕੇ ਅਜ਼ਾਦ ਭਾਰਤ ਵਿਚ ਵਾਪਰੇ ਉਨ੍ਹਾਂ ਦਾ ਦਰਦ ਸਿੱਖ ਕਦੀ ਵੀ ਭੁਲਾ ਨਹੀਂ ਸਕਦੇ। ਅਜਿਹਾ ਹੀ ਦੁੱਖਦ ਸਾਕਾ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਵਾਪਰਿਆਂ ਜਿਸ ਵਿਚ ਮਿਸਲ ਸ਼ਹੀਦਾਂ ਤਰਨਾ ਦਲ ਦੇ 11 ਸਿੰਘ ਸ਼ਹੀਦ ਹੋਏ। ਉਨ੍ਹਾਂ ਆਖਿਆ ਕਿ ਪਾਵਨ ਗੁਰ ਅਸਥਾਨ ਨੂੰ ਅਜ਼ਾਦ ਕਰਵਾਉਣ ਲਈ ਤਰਨਾ ਦਲ ਹਰੀਆਂ ਵੇਲਾਂ ਨਾਲ ਸਬੰਧਤ ਸਿੰਘਾਂ ਦੀ ਕੁਰਬਾਨੀ ਨੂੰ ਸਿੱਖ ਕੌਮ ਹਮੇਸ਼ਾਂ ਯਾਦ ਰੱਖੇਗੀ।

ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁੱਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵੱਲੋਂ ਕੀਤੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਮਹੰਤਾਂ ਦੇ ਕਬਜ਼ੇ ਤੋਂ ਅਜ਼ਾਦ ਕਰਵਾਉਣ ਸਮੇਂ ਵਾਪਰੇ ਸਾਕੇ ਵਿਚ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵੀ ਗੰਭੀਰ ਜ਼ਖਮੀ ਹੋਏ ਸਨ ਜਿਨ੍ਹਾਂ ਨੂੰ ਪੰਥ ਨੇ ਜਿੰਦਾ ਸ਼ਹੀਦਾ ਦਾ ਖਿਤਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੂੰ ਯਾਦ ਰੱਖਣਾ ਸਾਡੀ ਜੁੰਮੇਵਾਰੀ ਹੈ, ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ ਉਹ ਆਪਣਾ ਵਜੂਦ ਖਤਮ ਕਰ ਲੈਂਦੀਆਂ ਹਨ। ਇਸ ਮੌਕੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁੱਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਸਾਕੇ ਸਮੇਂ ਵਾਪਰੀਆਂ ਘਟਨਾਵਾਂ ਨੂੰ ਸਾਂਝਾ ਕੀਤਾ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦਾਂ ਦੀ ਯਾਦ ਵਿਚ ਹਰ ਸਾਲ ਕੀਤੇ ਜਾਂਦੇ ਸਮਾਗਮ ਲਈ ਧੰਨਵਾਦ ਕੀਤਾ ਅਤੇ ਸਿੱਖ ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਪੰਥਕ ਹਿੱਤਾਂ ਲਈ ਇਕੱਠੇ ਹੋ ਕੇ ਕਾਰਜ ਕਰਨ ਲਈ ਪ੍ਰੇਰਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਸ. ਜਰਨੈਲ ਸਿੰਘ ਕਰਤਾਰਪੁਰ, ਭਾਈ ਅਜਾਇਬ ਸਿੰਘ ਅਭਿਆਸੀ, ਬਾਬਾ ਨੌਰੰਗ ਸਿੰਘ, ਬੀਬੀ ਜਸਪਾਲ ਕੌਰ, ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਸ. ਪ੍ਰਤਾਪ ਸਿੰਘ, ਸ. ਬਿਜੈ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਹਰਜਿੰਦਰ ਸਿੰਘ ਕੈਰੋਂਵਾਲ, ਸ. ਨਿਰਵੈਲ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਸਾਬਕਾ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

ਹੁਣ ਬਿਨਾਂ ਟਰੂ ਕਾਲਰ ਦੇ ਵੀ ਨੰਬਰ ਦੇ ਨਾਲ ਆਵੇਗਾ ਨਾਮ, TRAI ਲਿਆਏਗਾ ਨਵਾਂ ਫੀਚਰ

0

ਹੁਣ ਤੁਹਾਨੂੰ Truecaller ਐਪ ਦੀ ਮਦਦ ਤੋਂ ਬਿਨਾਂ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਦੀ ਜਾਣਕਾਰੀ ਮਿਲੇਗੀ। ਟੈਲੀਕਾਮ ਰੈਗੂਲੇਟਰ ਟਰਾਈ ਇਸ ਤਰ੍ਹਾਂ ਦੀ ਵਿਧੀ ‘ਤੇ ਕੰਮ ਕਰ ਰਿਹਾ ਹੈ, ਜਿਸ ਰਾਹੀਂ ਕਿਸੇ ਦੇ ਫੋਨ ‘ਤੇ ਕਾਲ ਕਰਨ ਵਾਲੇ ਦਾ ਨਾਮ ਉਸ ਦੇ ਸਿਮ ‘ਤੇ ਕੀਤੇ ਗਏ ਕੇਵਾਈਸੀ ਦੇ ਨਾਮ ਨਾਲ ਜਾਣਿਆ ਜਾਵੇਗਾ।

ਫਿਲਹਾਲ ਜੇਕਰ ਕੋਈ ਤੁਹਾਨੂੰ ਕਾਲ ਕਰਦਾ ਹੈ ਤਾਂ ਸਕਰੀਨ ‘ਤੇ ਸਿਰਫ ਉਸਦਾ ਨੰਬਰ ਦਿਖਾਈ ਦਿੰਦਾ ਹੈ, ਪਰ ਟਰਾਈ ਦੇ ਇਸ ਫਰੇਮਵਰਕ ਨੂੰ ਫਾਈਨਲ ਕਰਨ ਤੋਂ ਬਾਅਦ, ਤੁਹਾਨੂੰ ਫੋਨ ‘ਤੇ ਯੂਜ਼ਰ ਦਾ ਕੇਵਾਈਸੀ ਨਾਮ ਵੀ ਦਿਖਾਈ ਦੇਵੇਗਾ। ਇਸ ਵਿਧੀ ਤੋਂ ਬਾਅਦ ਜਦੋਂ ਵੀ ਕੋਈ ਤੁਹਾਨੂੰ ਫੋਨ ‘ਤੇ ਕਾਲ ਕਰੇਗਾ, ਉਸ ਦਾ ਨਾਮ ਸਕ੍ਰੀਨ ‘ਤੇ ਫਲੈਸ਼ ਹੋ ਜਾਵੇਗਾ।

ਕੁਝ ਮਹੀਨਿਆਂ ਵਿੱਚ ਕੰਮ ਸ਼ੁਰੂ ਹੋ ਜਾਵੇਗਾ

ਇਹ ਫੀਚਰ ਬਹੁਤ ਜ਼ਿਆਦਾ ਟਰੂ ਕਾਲ ਵਾਂਗ ਕੰਮ ਕਰੇਗਾ। ਟੈਲੀਕਾਮ ਵਿਭਾਗ ਨੇ ਵੀ ਟਰਾਈ ਨੂੰ ਇਸ ‘ਤੇ ਕੰਮ ਸ਼ੁਰੂ ਕਰਨ ਲਈ ਕਿਹਾ ਹੈ। ਟਰਾਈ ਦੇ ਚੇਅਰਮੈਨ ਪੀਡੀ ਵਾਘੇਲਾ ਨੇ ਕਿਹਾ ਕਿ ਅਗਲੇ ਕੁਝ ਮਹੀਨਿਆਂ ‘ਚ ਇਸ ‘ਤੇ ਸਲਾਹ-ਮਸ਼ਵਰਾ ਸ਼ੁਰੂ ਹੋ ਸਕਦਾ ਹੈ।

ਉਸ ਨੇ ਦੱਸਿਆ, ‘ਸਾਨੂੰ ਇਸ ਬਾਰੇ ਹੁਣੇ ਇੱਕ ਹਵਾਲਾ ਮਿਲਿਆ ਹੈ ਅਤੇ ਜਲਦੀ ਹੀ ਅਸੀਂ ਕੰਮ ਸ਼ੁਰੂ ਕਰ ਦੇਵਾਂਗੇ। ਟਰਾਈ ਪਹਿਲਾਂ ਹੀ ਅਜਿਹੀ ਵਿਧੀ ‘ਤੇ ਵਿਚਾਰ ਕਰ ਰਿਹਾ ਸੀ, ਪਰ ਦੂਰਸੰਚਾਰ ਵਿਭਾਗ ਤੋਂ ਰੇਫਰੈਸ ਮਿਲਣ ਦੀ ਵਜ੍ਹਾ ਨਾਲ ਇਸ ‘ਤੇ ਕੰਮ ਜਲਦੀ ਸ਼ੁਰੂ ਹੋ ਜਾਵੇਗਾ।

ਯੂਜ਼ਰਸ ਫਰਜ਼ੀ ਕਾਲ ਤੋਂ ਬਚ ਸਕਣਗੇ
ਪੀਡੀ ਵਾਘੇਲਾ ਨੇ ਕਿਹਾ ਕਿ ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰ ਫਰਜ਼ੀ ਕਾਲ ਤੋਂ ਬਚ ਸਕਣਗੇ। ਰਿਪੋਰਟ ਮੁਤਾਬਕ ਫਰੇਮਵਰਕ ਪੂਰਾ ਹੋਣ ਤੋਂ ਬਾਅਦ ਇਸ ਫੀਚਰ ਬਾਰੇ ਹੋਰ ਗੱਲਾਂ ਸਪੱਸ਼ਟ ਹੋ ਜਾਣਗੀਆਂ। ਤੁਹਾਨੂੰ ਦੱਸ ਦਈਏ ਕਿ Truecaller ਵਰਗੀਆਂ ਕਾਲਿੰਗ ਐਪਸ ਅਜਿਹੇ ਫੀਚਰਸ ਦਿੰਦੀਆਂ ਹਨ ਪਰ ਯੂਜ਼ਰਸ ਦੇ ਕੇਵਾਈਸੀ ‘ਤੇ ਆਧਾਰਿਤ ਨਾਂ ਇਸ ‘ਚ ਨਜ਼ਰ ਨਹੀਂ ਆਉਂਦੇ। ਮਾਹਰਾਂ ਦੀ ਮੰਨੀਏ ਤਾਂ ਇਸ ਫੀਚਰ ਦੇ ਆਉਣ ਨਾਲ ਸਪੈਮ ਅਤੇ ਫਰਾਡ ਕਾਲਾਂ ਦੇ ਵਧਦੇ ਮਾਮਲਿਆਂ ‘ਚ ਕਮੀ ਆਵੇਗੀ।