Home Blog Page 204

ਦੇਵਰੀਆ `ਚ ਨਸਬੰਦੀ ਤੋਂ ਦੋ ਸਾਲਾਂ ਬਾਅਦ ਔਰਤ ਹੋਈ ਗਰਭਵਤੀ

0
pregnant

ਦੇਵਰੀਆ, 5 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਦੇਵਰੀਆ ਵਿਖੇ ਇਕ ਔਰਤ ਦੇ ਨਸਬੰਦੀ ਕਰਵਾਉਣ ਦੇ ਦੋ ਸਾਲਾਂ ਬਾਅਦ ਗਰਭਵਤੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਦੇਵਰੀਆ ਜਿਲੇ (Devria district) ‘ਚ ਨਸਬੰਦੀ ਕਰਾਉਣ ਤੋਂ 2 ਸਾਲ ਬਾਅਦ ਇਕ ਔਰਤ ਜਿਸਦੇ ਗਰਭਵਤੀ (Pregnant) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਨੇ ਇਸ ਸਬੰਧ ‘ਚ ਮੁੱਖ ਮੈਡੀਕਲ ਅਫ਼ਸਰ (Chief Medical Officer ਨੂੰ ਸਿਕਾਇਤ ਪੱਤਰ ਦੇ ਕੇ ਮਾਮਲੇ ‘ਚ ਕਾਰਵਾਈ ਦੀ ਮੰਗ ਕੀਤੀ ਹੈ । ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਤਰਕੁਲਵਾ ਥਾਣਾ ਖੇਤਰ ਦੇ ਇਕ ਪਿੰਡ ਦੀ ਰਹਿਣ ਵਾਲੀ ਔਰਤ ਨੇ ਕਮਿਊਨਿਟੀ ਹੈਲਥ ਸੈਂਟਰ ‘ਚ 5 ਮਾਰਚ-2024 ਨੂੰ ਆਪਣੀ ਨਸਬੰਦੀ (Sterilization) ਕਰਾਈ ਸੀ ਪਰ ਉਸ ਤੋਂ 2 ਸਾਲ ਬਾਅਦ ਉਹ ਮੁੜ ਗਰਭਵਤੀ ਹੋ ਗਈ ਹੈ ।

ਕੀ ਆਖਿਆ ਮੁੱਖ ਮੈਡੀਕਲ ਅਫਸਰ ਨੇ

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਔਰਤ ਮੁੱਖ ਮੈਡੀਕਲ ਅਫ਼ਸਰ ਕੋਲ ਗਈ ਅਤੇ ਸ਼ਿਕਾਇਤ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ । ਵਧੀਕ ਮੁੱਖ ਮੈਡੀਕਲ ਅਫ਼ਸਰ ਏ. ਕੇ. ਸ਼ਾਹੀ ਨੇ ਇਸ ਸਿਲਸਿਲੇ ‘ਚ ਦੱਸਿਆ ਕਿ ਨਸਬੰਦੀ ਆਪ੍ਰੇਸ਼ਨ ਤੋਂ ਬਾਅਦ ਇਕ ਤੋਂ 2 ਫੀਸਦੀ ਅਜਿਹੀਆਂ ਸਿਕਾਇਤਾਂ ਮਿਲ ਜਾਂਦੀਆਂ ਹਨ । ਉਨ੍ਹਾਂ ਕਿਹਾ ਕਿ ਜੇਕਰ ਪੀੜਤ ਔਰਤ ਵੱਲੋਂ ਸਮੇਂ ਸਿਰ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਮੁਆਵਜ਼ੇ ਲਈ ਪੱਤਰ-ਵਿਹਾਰ ਕੀਤਾ ਜਾਂਦਾ ਹੈ । ਸ਼ਾਹੀ ਨੇ ਕਿਹਾ ਕਿ ਵਿਭਾਗ ਵੱਲੋਂ ਜੋ ਸੰਭਵ ਹੋਵੇਗਾ, ਔਰਤ ਨੂੰ ਉਹ ਮੁਆਵਜ਼ਾ ਦਿਵਾਇਆ ਜਾਵੇਗਾ ।

Read More : ਸਰਜਰੀ ਤੋਂ 5 ਸਾਲ ਬਾਅਦ ਔਰਤ ਦੇ ਪੇਟ `ਚੋਂ ਮਿਲਿਆ ਸਰਜੀਕਲ ਔਜ਼ਾਰ

ਟਰੱਕ ਦੇ ਡੂੰਘੀ ਖਾਈ ਵਿਚ ਡਿੱਗਣ ਕਰਕੇ ਦੋ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ

0
Accident

ਤਰਨਤਾਰਨ, 5 ਮਾਰਚ 2026 : ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਰਹਿਣ ਵਾਲੇ ਦੋ ਨੌਜਵਾਨਾਂ ਦੀ ਕੈਨੇਡਾ (Canada) ਵਿਖੇ ਵਾਪਰੇ ਇਕ ਹਾਦਸੇ (Accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਦੋਵੇਂ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਹੜੇ ਦੋ ਨੌਜਵਾਨਾਂ ਦੀ ਕੈਨੇਡਾ ਦੇ ਬ੍ਰਿਟਿਸ਼਼ ਕੋਲੰਬੀਆ ਵਿਚ ਟਰੱਕ ਦੇ ਖੱਡ ਵਿਚ ਡਿੱਗਣ (Falling into a truck ditch) ਕਰਕੇ ਮੌਤ ਹੋ ਗਈ ਹੈ ਦਾ ਪਤਾ ਚੱਲਿਆ ਹੈ ਵਿਚ ਦੋਹਾਂ ਦੀ ਪਛਾਣ ਮ੍ਰਿਤਕਾਂ ਦੀ ਪਹਿਚਾਣ ਤਲਵਿੰਦਰ ਸਿੰਘ ਗਿੱਲ ਉਮਰ 32 ਪਿੰਡ ਮਾੜੀ ਗੌਰ ਸਿੰਘਵਾਲੀ ਨੇੜੇ ਭਿੱਖੀਵਿੰਡ ਅਤੇ ਜਜਬੀਰ ਸਿੰਘ (30) ਪਿੰਡ ਐਲੋਵਾਲ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ । ਜਾਣਕਾਰੀ ਮੁਤਾਬਕ ਦੋਵੇੇਂ ਜਣੇ ਟਰੱਕ ਡਰਾਈਵਰੀ ਦਾ ਕੰਮ ਕਰਦੇ ਸਨ ।

ਬ੍ਰਿਟਿਸ਼ ਕੋਲੰਬੀਆ ਵਿਖੇ ਕਿਥੇ ਵਾਪਰਿਆ ਹਾਦਸਾ

ਜਾਣਕਾਰੀ ਅਨੁਸਾਰ ਉਕਤ ਹਾਦਸਾ ਬ੍ਰਿਟਿਸ਼ ਕੋਲੰਬੀਆ ਦੇ ਹਾਈਵੇ-97 ਅਲਾਸਕਾ ਹਾਈਵੇ, ਫੋਰਟ ਨੈਲਸ਼ਨ ਸ਼ਹਿਰ ਨੇੜੇ ਵਾਾਪਰਿਆ ਦੱਸਿਆ ਜਾ ਰਿਹਾ ਹੈ, ਜਿਥੇ ਇਨ੍ਹਾਂ ਨੌਜਵਾਨਾਂ ਦਾ ਟਰੱਕ ਇਕ ਡੂੰਘੀ ਖੱਡ ਵਿਚ ਡਿੱਗ ਪਿਆ, ਜਿਸ ਦੌਰਾਨ ਦੋਵੇਂ ਨੌਜਵਾਨਾਂ ਦੀ ਮੌਕੇ `ਤੇ ਹੀ ਮੌਤ (Death) ਹੋ ਗਈ । ਇਸ ਹਾਦਸੇ ਨਾਲ ਪੀੜਤ ਪਰਿਵਾਰਾਂ ਤੇ ਪੰਜਾਬੀ ਭਾਈਚਾਰੇ ਨੂੰ ਵੱਡਾ ਸਦਮਾ ਲੱਗਿਆ ਹੈ । ਨੌਜਵਾਨਾਂ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪ੍ਰਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ ।

Read More : ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਚੰਡੀਗੜ੍ਹ ਜਾਂਦੇ ਸਮੇਂ ਹੋਈ ਮੌਤ

ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਚੰਡੀਗੜ੍ਹ ਜਾਂਦੇ ਸਮੇਂ ਹੋਈ ਮੌਤ

0
Death

ਫਰੀਦਕੋਟ, 5 ਮਾਰਚ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot District) ਦੇ ਪੰਜਗਰਾਈਂ ਕਲਾਂ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ (Road accidents) ਵਿਚ ਚੰਡੀਗੜ੍ਹ ਜਾਂਦੇ ਸਮੇਂ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਜਾਂਦੇ ਵੇਲੇ ਜੋ ਫ਼ਰੀਦਕੋਟ ਦੇ ਪੰਜਗਰਾਈਂ ਕਲਾਂ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ (Death) ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਵਿਚ ਮ੍ਰਿਤਕਾਂ ਦੀ ਪਛਾਣ ਨਵਰੀਤ ਸਿੰਘ (21) ਪੁੱਤਰ ਹਰਜਿੰਦਰ ਸਿੰਘ ਤੇ ਕਰਨਵੀਰ ਸਿੰਘ ਪੁੱਤਰ ਜਗਦੀਸ਼ ਸਿੰਘ ਵਜੋਂ ਹੋਈ ਹੈ । ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਦੇਰ ਰਾਤ ਆਪਣੀ ਕਾਰ ’ਤੇ ਚੰਡੀਗੜ੍ਹ ਨੂੰ ਜਾ ਰਹੇ ਸਨ ਤਾਂ ਸਮਰਾਲਾ ਨੇੜੇ ਕਾਰ ਅਚਾਨਕ ਡਿਵਾਈਡਰ ’ਤੇ ਚੜ੍ਹ ਗਈ । ਰਫ਼ਤਾਰ ਤੇਜ਼ ਹੋਣ ਕਾਰਨ ਕਾਰ ਦੂਰ ਖੇਤਾਂ ਜਾ ਡਿੱਗੀ । ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ।

ਨੌਜਵਾਨਾਂ ਨੇ ਜਾਣਾ ਸੀ ਦੋਸਤਾਂ ਨਾਲ ਹੋਲੇ ਮਹੱਲੇ

ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਨੌਜਵਾਨਾਂ ਨੇ ਚੰਡੀਗੜ੍ਹ ਤੋਂ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ’ਤੇ ਜਾਣਾ ਸੀ ਪਰੰਤੂ ਰਸਤੇ ਵਿਚ ਭਿਆਨਕ ਹਾਦਸਾ ਵਾਪਰ ਗਿਆ । ਮ੍ਰਿਤਕ ਨੌਜਵਾਨਾਂ ਦਾ ਜਨਮ ਇਕੋ ਦਿਨ ਭਾਵ 26 ਅਗਸਤ 2005 ਨੂੰ ਹੋਇਆ ਸੀ ਤੇ ਮੌਤ ਵੀ ਇਕੋ ਦਿਨ ਇਕੱਠਿਆਂ ਦੀ ਹੋਈ । ਇਨ੍ਹਾਂ ਨੌਜਵਾਨਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਦੇ ਅੰਦਰ ਸੋਗ ਦੀ ਲਹਿਰ ਦੌੜ ਗਈ ।

Read more : ਮੋਟਰਸਾਈਕਲ ਤੇ ਕਾਰ ਦੀ ਟੱਕਰ ਦੇ ਚਲਦਿਆਂ ਚਾਰ ਨੌਜਵਾਨਾਂ ਦੀ ਹੋਈ ਮੌਤ

ਹਾਈਕੋੋਰਟ ਨੇ ਗੁਰਦਾਸਪੁਰ ਐਨਕਾਊਂਟਰ ਮਾਮਲੇ ਵਿਚ ਲਿਆ ਨੋਟਿਸ

0
High Court

ਚੰਡੀਗੜ੍ਹ, 5 ਮਾਰਚ 2026 : ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਗੁਰਦਾਸਪੁਰ ਐਨਕਾਊਂਟਰ ਮਾਮਲੇ ਵਿਚ ਸਖ਼ਤ ਨੋਟਿਸ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਨੋਟਿਸ ਲਿਆ ਗਿਆ ਹੈ ਹਾਈਕੋੋਰਟ ਵਲੋਂ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਗੁਰਦਾਸਪੁਰ ਦੇ ਆਦੀਆਂ ਪੁਲਸ ਸਟੇਸ਼ਨ ‘ਤੇ ਪੁਲਸ ਮੁਲਾਜ਼ਮਾਂ ਦੇ ਕਤਲ ਮਾਮਲੇ ਵਿਚ ਰਣਜੀਤ ਸਿੰਘ ਦੇ ਐਨਕਾਊਂਟਰ ਮਾਮਲੇ ਦਾ ਨੋਟਿਸ (Notice) ਲੈਂਦਿਆਂ ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਨੂੰ ਤਲਬ ਕੀਤਾ ਹੈ । ਜਾਣਕਾਰੀ ਅਨੁਸਾਰ ਡੀ. ਜੀ. ਪੀ. (D. G. P.) ਦੁਪਹਿਰ 2 ਵਜੇ ਅਦਾਲਤ ਵਿਚ ਪੇਸ਼ ਹੋ ਕੇ ਆਪਣਾ ਜਵਾਬ ਪੇਸ਼ ਕਰਨਗੇ । ਪ੍ਰਾਪਤ ਸੂਚਨਾ ਮੁਤਾਬਕ ਜਿਥੇ ਤੱਕ ਇਹ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ, ਉਥੇ ਡੀ. ਜੀ. ਪੀ. ਪੰਜਾਬ ਨੂੰ ਆਪਣਾ ਜਵਾਬ ਤਿਆਰ ਰੱਖਣ ਦੇ ਹੁਕਮ ਦਿੱਤੇ ਗਏ ਹਨ ।

Read More : ਹਾਈਕੋਰਟ ਵਿਚ ਹੋਈ 328 ਪਾਵਨ ਸਰੂਪਾਂ ਦੇ ਲਾਪਤਾ ਮਾਮਲੇ ਵਿਚ ਸੁਣਵਾਈ

ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਨ ਵਾਲੇ ਨਿਤੀਸ਼ ਜਾਣਗੇ ਰਾਜ ਸਭਾ

0
Nitish

ਪਟਨਾ, 5 ਮਾਰਚ 2026 : ਭਾਰਤ ਦੇਸ ਦੇ ਸੂਬੇ ਬਿਹਾਰ ਦੇ ਮੁੱਖ ਮੰਤਰੀ (Chief Minister of Bihar) ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ (Resignation) ਦੇਣ ਦਾ ਐਲਾਨ ਕਰਦਿਆਂ ਰਾਜ ਸਭਾ ਜਾਣ ਦਾ ਫ਼ੈਸਲਾ ਕੀਤਾ ਹੈ ।

ਰਾਜ ਸਭਾ ਜਾਣ ਲਈ ਅੱਜ ਕਰਨਗੇ ਨਾਮਜ਼ਦਗੀ ਪੱਤਰ ਦਾਖਲ

ਮਿਲੀ ਜਾਣਕਾਰੀ ਮੁਤਾਬਕ ਜੋ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (Nitish Kumar) ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਾ ਐਲਾਨ ਕਰਕੇ ਰਾਜ ਸਭਾ ਜਾਣ ਦਾ ਐਲਾਨ ਕੀਤਾ ਗਿਆ ਵਲੋਂ ਅੱਜ ਰਾਜ ਸਭਾ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ (Nomination letter) ਦਾਖਲ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਨਿਤੀਸ਼ ਕੁਮਾਰ ਦੇ ਦਿੱਲੀ ਜਾਣ ਨਾਲ ਰਾਜ ਵਿੱਚ ਰਾਜਨੀਤਕ ਭਾਵਨਾਵਾਂ ਗਰਮ ਹੋ ਗਈਆਂ ਹਨ, ਦੇ ਚਲਦਿਆਂ ਜੇ. ਡੀ. ਯੂ. ਦੇ ਅੰਦਰ ਵਿਰੋਧ ਦੀ ਲਹਿਰ ਹੈ ਅਤੇ ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਉਹ ਨਿਤੀਸ਼ ਕੁਮਾਰ ਤੋਂ ਇਲਾਵਾ ਕਿਸੇ ਹੋਰ ਨੂੰ ਬਿਹਾਰ ਦਾ ਮੁੱਖ ਮੰਤਰੀ ਨਹੀਂ ਮੰਨਣਗੇ ।

ਕੀ ਆਖਿਆ ਨਿਤੀਸ਼ ਕੁਮਾਰ ਨੇ

ਇਸ ਸਬੰਧੀ ਨਿਤੀਸ਼ ਕੁਮਾਰ ਨੇ ਆਖਿਆ ਕਿ ਸੰਸਦੀ ਜੀਵਨ ਸ਼ੁਰੂ ਕਰਨ ਦੇ ਵੇਲੇ ਤੋਂ ਹੀ ਮਨ ਵਿਚ ਇੱਕ ਇੱਛਾ ਸੀ ਕਿ ਬਿਹਾਰ ਵਿਧਾਨ ਮੰਡਲ ਦੇ ਦੋਹਾਂ ਸਦਨਾਂ ਦੇ ਨਾਲ-ਨਾਲ ਸੰਸਦ ਦੇ ਵੀ ਦੋਹਾਂ ਸਦਨਾਂ ਦਾ ਮੈਂਬਰ ਬਣਾ । ਇਸ ਸਿਲਸਿਲੇ ਵਿਚ ਇਸ ਵਾਰ ਹੋ ਰਹੀਆਂ ਚੋਣਾਂ ਵਿਚ ਰਾਜ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਹਾਂ । ਉਨ੍ਹਾਂ ਪੂਰੀ ਇਮਾਨਦਾਰੀ ਨਾਲ ਵਿਸ਼ਵਾਸ ਦੁਆਇਆ ਕਿ ਤੁਹਾਡੇ ਨਾਲ ਮੇਰਾ ਇਹ ਰਿਸ਼ਤਾ ਭਵਿੱਖ ਵਿੱਚ ਵੀ ਬਣਿਆ ਰਹੇਗਾ ਅਤੇ ਤੁਹਾਡੇ ਨਾਲ ਮਿਲ ਕੇ ਇੱਕ ਵਿਕਸਤ ਬਿਹਾਰ ਬਣਾਉਣ ਦਾ ਸੰਕਲਪ ਪਹਿਲਾਂ ਵਾਂਗ ਹੀ ਕਾਇਮ ਰਹੇਗਾ । ਨਿਤੀਸ਼ ਨੇ ਕਿਹਾ ਕਿ ਜੋ ਨਵੀਂ ਸਰਕਾਰ ਬਣੇਗੀ ਨੂੰ ਮੇਰਾ ਪੂਰਾ ਸਹਿਯੋਗ ਅਤੇ ਮਾਰਗਦਰਸ਼ਨ ਰਹੇਗਾ ।

Read More : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਦੇ ਪੁੱਤਰ ਦਾ ਰਾਜਨੀਤੀ ਵਿਚ ਆਉਣਾ ਹੋਇਆ ਤੈਅ

ਸੰਸਦ ਮੈਂਬਰ ਤੇੇ ਜਾਇਦਾਦਾਂ ਛੁਪਾਉਣ ਦੇ ਦੋਸ਼ ਹੇਠ ਕੈਨੇਡਾ ਵਿਖੇ ਕੀਤੀ ਗਈ ਕਾਰਵਾਈ

0
Randeep

ਓਟਾਵਾ, 5 ਮਾਰਚ 2026 : ਪੰਜਾਬੀ ਮੂਲ ਦੇ ਸੰਸਦ ਮੈਂਬਰ (Member of Parliament) ਰਣਦੀਪ ਸਿੰਘ ਸਰਾਏ ਵਿਰੁੱਧ ਕੈਨੇਡਾ ਵਿਖੇ ਜਾਇਦਾਦਾਂ ਛੁਪਾਉਣ ਦੇ ਦੋਸ਼ ਹੇਠ ਕਾਰਵਾਈ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਕਾਰਵਾਈ ਕੀਤੀ ਗਈ ਹੈ ਐਮ. ਪੀ. ਤੇ

ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਚ ਸੱਤਾਧਾਰੀ ਲਿਬਰਲ ਪਾਰਟੀ ਦੇ ਪੰਜਾਬੀ ਮੂਲ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ (Randeep Singh Sarai) ਤੇ ਜੋ ਜਾਇਦਾਦਾਂ ਛੁਪਾਉਣ ਦੇ ਦੋਸ ਹੇਠ ਕਾਰਵਾਈ ਕੀਤੀ ਗਈ ਹੈ ਤਹਿਤ ਉਨ੍ਹਾਂ ਨੂੰ ਅਜਿਹਾ ਕਰਨ ਤੇ 200 ਡਾਲਰ ਦਾ ਜੁਰਮਾਨਾ ($200 fine) ਲਗਾਇਆ ਗਿਆ ਹੈ । ਦੱਸਣਯੋਗ ਹੈ ਕਿ ਕੈਨੇਡੀਅਨ ਐਥਿਕਸ ਕਮਿਸ਼ਨਰ (Canadian Ethics Commissioner) ਵਲੋਂ ਸਰੀ ਸੈਂਟਰ ਤੋਂ ਸੰਸਦ ਮੈਂਬਰ ਸਰਾਏ ਨੂੰ ਹਿਤਾਂ ਦੇ ਟਕਰਾਅ ਐਕਟ ਦੀ ਉਲੰਘਣਾਂ ਦਾ ਦੋਸ਼ੀ ਪਾਇਆ ਹੈ ।

ਕਿੰਨੇ ਦਿਨਾ ਅੰਦਰ ਕਰਨਾ ਸੀ ਜਾਇਦਾਦਾਂ ਦਾ ਖੁਲਾਸਾ

ਜਾਣਕਾਰੀ ਮੁਤਾਬਕ ਸੰਸਦ ਮੈਂਬਰ ਸਰਾਏ ਨੇ ਅੰਤਰਰਾਸ਼ਟਰੀ ਵਿਕਾਸ ਲਈ ਰਾਜ ਸਕੱਤਰ ਵਜੋਂ ਨਿਯੁਕਤ ਹੋਣ ਤੋਂ ਬਾਅਦ 60 ਦਿਨਾਂ ਦੇ ਅੰਦਰ ਅੰਦਰ ਆਪਣੀਆਂ ਅਰਬਾਂ ਰੁਪਇਆਂ ਦੀਆਂ ਵਿੱਤੀ ਜਾਇਦਾਦਾਂ ਅਤੇ ਕਾਰੋਬਾਰੀ ਹਿਤਾਂ ਦਾ ਖੁਲਾਸਾ ਕਰਨਾ ਸੀ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ । ਜਿਸਦੇ ਚਲਦਿਆਂ ਹੋਇਆਂ ਹੀ ਉਨ੍ਹਾਂ ਨੂੰ ਜੁਰਮਾਨਾ ਲਗਾਇਆ ਗਿਆ ਹੈ । ਜਦੋਂ ਕਿ ਇਸ ਕਾਨੂੰਨ ਤਹਿਤ ਵੱਧ ਤੋਂ ਵੱਧ ਜੁਰਮਾਨਾ 500 ਡਾਲਰ ਹੋ ਸਕਦਾ ਹੈ । ਰਣਦੀਪ ਸਰਾਏ ਆਪਣੀ ਹੀ ਪਾਰਟੀ ਦੇ ਉਹ ਦਸਵੇਂ ਸੰਸਦ ਮੈਂਬਰ ਬਣ ਗਏ ਹਨ ਜਿਨ੍ਹਾਂ ਵਿਰੁੱਧ ਇਸ ਐਕਟ ਤਹਿਤ ਕਾਰਵਾਈ ਹੋਈ ਹੈ ।

Read More : ਪੀ. ਕੇ. ਬੀ. ਨੇ ਲਗਾਇਆ ਪਾਕਿਸਤਾਨੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਜੁਰਮਾਨਾ

ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ 471 ਥਾਵਾਂ ਤੇ ਛਾਪੇਮਾਰੀ ਕਰਦਿਆਂ 148 ਗ੍ਰਿ਼ਫਤਾਰ

0
Arrest

ਪੰਜਾਬ, 5 ਮਾਰਚ 2026 : ਪੰਜਾਬ ਪੁਲਸ ਨੇ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਦੇ 42ਵੇਂ ਦਿਨ ਪੰਜਾਬ ਵਿਚ 471 ਥਾਵਾਂ ਤੇ ਛਾਪੇਮਾਰੀ ਕਰਦਿਆਂ 148 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ।

ਕੀ ਕੀ ਬਰਾਮਦ ਕੀਤਾ ਹੈ ਪੰਜਾਬ ਪੁਲਸ ਨੇ

ਗੈਂਗਸਟਰਾਂ ‘ਤੇ ਵਾਰ” ਦੀ ਮੁਹਿੰਮ ਦੇ 42ਵੇਂ ਦਿਨ ਪੰਜਾਬ ਪੁਲਸ (Punjab Police) ਨੇ ਸੂਬੇ ਭਰ ਵਿਚ ਜਿਥੇ ਗੈਂਗਸਟਰ ਸਾਥੀਆਂ ਦੇ 471 ਪਛਾਣੇ ਅਤੇ ਮੈਪ ਕੀਤੇ ਟਿਕਾਣਿਆਂ ‘ਤੇ ਛਾਪੇਮਾਰੀ (Raid) ਕੀਤੀ ਤਹਿਤ 148 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਹਥਿਆਰ ਬਰਾਮਦ ਕੀਤੇ । ਇਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 12,433 ਹੋ ਗਈ ਹੈ ।

ਇਸ ਤੋਂ ਇਲਾਵਾ 70 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ, ਜਦੋਂ ਕਿ 108 ਨੂੰ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ । ਕਾਰਵਾਈ ਦੌਰਾਨ ਇੱਕ ਭਗੌੜਾ ਅਪਰਾਧੀ ਵੀ ਗ੍ਰਿਫਤਾਰ (Arrested) ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਲੋਕ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਜਾਣਕਾਰੀ ਦੇ ਸਕਦੇ ਹਨ ਅਤੇ ਅਪਰਾਧਾਂ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਜਾਣਕਾਰੀ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946 ‘ਤੇ ਸਾਂਝੀ ਕਰ ਸਕਦੇ ਹਨ ।

ਯੁੱਧ ਨਸਿਆਂ ਵਿਰੁੱਧ ਦੇ 367ਵੇਂ ਦਿਨ ਕੀਤਾ 87 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ

ਪੁਲਿਸ ਟੀਮਾਂ ਨੇ ਆਪਣੀ ਨਸ਼ਾ ਵਿਰੋਧੀ ਮੁਹਿੰਮ (Anti-drug campaign) ‘ਯੁੱਧ ਨਸ਼ਿਆਂ ਵਿਰੁੱਧ’ ਨੂੰ 367ਵੇਂ ਦਿਨ ਜਾਰੀ ਰੱਖਿਆ, ਜਿਸ ਵਿੱਚ 87 ਨਸ਼ਾ ਤਸਕਰਾਂ (Drug traffickers) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਉਨ੍ਹਾਂ ਦੇ ਕਬਜ਼ੇ ਵਿੱਚੋਂ 1.1 ਕਿਲੋਗ੍ਰਾਮ ਹੈਰੋਇਨ, 2 ਕਿਲੋਗ੍ਰਾਮ ਭੁੱਕੀ, 408 ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ/ਕੈਪਸੂਲ ਅਤੇ 17,950 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ । ਇਸ ਨਾਲ ਸਿਰਫ਼ 367 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 52,009 ਹੋ ਗਈ ਹੈ । ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ 39 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ।

Read More :  ਗੈਂਗਸਟਰਾਂ ਤੇ ਵਾਰ ਮੁਹਿੰਮ ਨੂੰ ਹੋਇਆ ਪੰਜਾਬ ਵਿਚ 39ਵਾਂ ਦਿਨ

ਤੇਲੰਗਾਨਾ ਦੇ ਸਰਕਾਰੀ ਹਸਪਤਾਲ `ਚ ਕੁੱਤੇ ਨੇ ਲਾਸ਼ ਨੂੰ ਨੋਚਿਆ

0
Telangana

ਹੈਦਰਾਬਾਦ, 5 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਮਹਿਬੂਬਨਗਰ ਜਿਲੇ ਵਿਖੇ ਇਕ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਕੁੱਤੇ ਵਲੋਂ ਲਾਸ਼ ਦਾ ਹਿੱਸਾ ਨੋਚਣ ਦਾ ਪਤਾ ਚੱਲਿਆ ਹੈ ।

ਕੀ ਸੀ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ ਦੇ ਮਹਿਬੂਬਨਗਰ ਜਿਲੇ (Mahbubnagar District) ‘ਚ ਇਕ ਸਰਕਾਰੀ ਹਸਪਤਾਲ ਦੇ ਮੁਰਦਾਘਰ (Mortuary) ‘ਚ ਇਕ ਕੁੱਤੇ ਨੇ ਇਕ ਵਿਅਕਤੀ ਦੀ ਲਾਸ਼ (Corpse) ਦਾ ਜੋ ਇਕ ਹਿੱਸਾ ਨੋਚ ਕੇ ਕੱਢ ਲਿਆ ਸੀ ਵਾਲੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸੂਬਾ ਸਰਕਾਰ ਨੇ 4 ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ ਹੈ । ਪੁਲਸ ਨੇ ਦੱਸਿਆ ਕਿ ਝੀਲ ‘ਚ ਡੁੱਬਣ ਕਾਰਨ ਮਾਰੇ ਗਏ ਇਸ ਵਿਅਕਤੀ ਦੀ ਲਾਸ਼ ਨੂੰ ਸੋਮਵਾਰ ਸਵੇਰੇ ਜ਼ਿਲੇ ਦੇ ਜਾਡਚੇਰਲਾ ਕਸਬੇ ਸਥਿਤ ਸਰਕਾਰੀ ਹਸਪਤਾਲ ਦੇ ਮੁਰਦਾਘਰ ‘ਚ ਪਹੁੰਚਾਇਆ ਗਿਆ ਸੀ ।

ਕੀ ਆਖਣਾ ਹੈ ਪੁਲਸ ਦਾ

ਵਾਰਡ ਬੁਆਏ ਨੇ ਮੁਰਦਾਘਰ ਨੂੰ ਤਾਲਾ ਲਗਾ ਦਿੱਤਾ ਸੀ ਪਰ ਕੁਝ ਸਮੇਂ ਬਾਅਦ ਉਸ ਨੇ ਅੰਦਰ ਇਕ ਕੁੱਤਾ ਦੇਖਿਆ ਅਤੇ ਫਿਰ ਉਸ ਨੂੰ ਭਜਾ ਦਿੱਤਾ । ਪੁਲਸ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਭਜਾਏ ਜਾਣ ਤੋਂ ਪਹਿਲਾਂ ਕੁੱਤੇ ਨੇ ਫ਼ਰਸ਼ ‘ਤੇ ਪਈ ਲਾਸ਼ ਦਾ ਇਕ ਹਿੱਸਾ ਨੋਚ ਲਿਆ । ਪੁਲਸ ਮੁਤਾਬਕ ਮੁਰਦਾਘਰ ‘ਚ ਰੱਖਿਆ ਫਰੀਜ਼ਰ ਕਥਿਤ ਤੌਰ ‘ਤੇ ਖ਼ਰਾਬ ਸੀ ਅਤੇ ਲਾਸ਼ ਸੁੱਜ ਗਈ ਸੀ, ਇਸ ਲਈ ਉਹ `ਫਰੀਜ਼ਰ`’ਚ ਵੜ ਨਹੀਂ ਰਹੀ ਸੀ ।

Read more : ਦਿੱਲੀ ਵਿਖੇ ਮਾਲ ਦੀ ਪਾਰਕਿੰਗ ਵਿਚ ਖੜ੍ਹੀ ਕਾਰ ਵਿਚੋਂ ਮਿਲੀ ਲਾਸ਼

ਕਾਂਗਰਸ ਪਾਰਟੀ ਨੇ ਕੀਤਾ ਰਾਜ ਸਭਾ ਲਈ ਉਮੀਦਵਾਰਾਂ ਦਾ ਐਲਾਨ

0
Member

ਨਵੀਂ ਦਿੱਲੀ, 5 ਮਾਰਚ 2026 : ਰਾਜਨੀਤਕ ਪਾਰਟੀਆਂ ਵਿਚੋਂ ਇਕ ਇਤਿਹਾਸਕ ਕਾਂਗਰਸ ਪਾਰਟੀ (Congress Party) ਵਲੋਂ ਰਾਜ ਸਭਾ ਲਈ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਕਿਸ ਦਾ ਕੀਤਾ ਗਿਆ ਰਾਜ ਸਭਾ ਉਮੀਦਵਾਰ ਦੇ ਤੌਰ ਤੇ ਐਲਾਨ

ਕਾਂਗਰਸ ਪਾਰਟੀ ਨੇ ਪੰਜ ਰਾਜਾਂ ਵਿੱਚ ਜਿਨ੍ਹਾਂ ਰਾਜ ਸਭਾ ਚੋਣਾਂ (Rajya Sabha elections) ਲਈ ਛੇ ਉਮੀਦਵਾਰਾਂ ਦਾ ਐਲਾਨ (Announcement of candidates) ਕੀਤਾ ਹੈ ਵਿਚ ਹਰਿਆਣਾ ਤੋਂ ਕਰਮਵੀਰ ਸਿੰਘ ਬੋਧ, ਹਿਮਾਚਲ ਤੋਂ ਅਨੁਰਾਗ ਸ਼ਰਮਾ, ਛੱਤੀਸਗੜ੍ਹ ਤੋਂ ਫੁਲੋ ਦੇਵੀ, ਤਾਮਿਲਨਾਡੂ ਤੋਂ ਐਮ. ਕ੍ਰਿਸਟੋਫਰ ਤਿਲਕ, ਤੇਲੰਗਾਨਾ ਤੋਂ ਅਭਿਸ਼ੇਕ ਮਨੂ ਸਿੰਘਵੀ ਤੇ ਵੇਮ ਨਰਿੰਦਰ ਰੈਡੀ ਨੂੰ ਉਮੀਦਵਾਰ ਬਣਾਇਆ ਗਿਆ ਹੈ । ਦੱਸਣਯੋਗ ਹੈ ਕਿ ਰਾਜਾਂ ਦੀਆਂ 37 ਸੀਟਾਂ ਲਈ ਰਾਜ ਸਭਾ ਚੋਣਾਂ 16 ਮਾਰਚ ਨੂੰ ਹੋਣੀਆਂ ਹਨ । ਵੋਟਾਂ ਦੀ ਗਿਣਤੀ ਉਸੇ ਦਿਨ ਸ਼ਾਮ 5 ਵਜੇ ਕੀਤੀ ਜਾਵੇਗੀ ।

Read More : ਦਿੱਲੀ ਚੋਣਾਂ- ਕਾਂਗਰਸ ਨੇ ਜਾਰੀ ਕੀਤੀ 16 ਉਮੀਦਵਾਰਾਂ ਦੀ ਸੂਚੀ, ਦੇਖੋ ਕਿਸ ਨੂੰ ਕਿੱਥੋਂ ਮਿਲੀ ਟਿਕਟ

ਖੰਨਾ ਪੁਲਸ ਨੇ ਕੀਤਾ ਨਕਲੀ ਲੇਡੀ ਪੁਲਸ ਇੰਸਪੈਕਟਰ ਨੂੰ ਗ੍ਰਿਫ਼ਤਾਰ

0
inspector

ਖੰਨਾ, 5 ਮਾਰਚ 2026 : ਪੰਜਾਬ ਦੇ ਸ਼ਹਿਰ ਖੰਨਾ (Khanna) ਵਿਖੇ ਪੰਜਾਬ ਪੁਲਸ ਵਲੋਂ ਇਕ ਨਕਲੀ ਲੇਡੀ ਪੁਲਸ ਇੰਸਪੈਕਟਰ ਨੂੰ ਗ੍ਰਿ਼ਫਤਾਰ (Arrest) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਨਕਲੀ ਲੇਡੀ ਪੁਲਸ ਇੰਸਪੈਕਟਰ

ਮਿਲੀ ਜਾਣਕਾਰੀ ਅਨੁਸਾਰ ਖੰਨਾ ਵਿਖੇ ਪੰਜਾਬ ਪੁਲਸ (Punjab Police) ਵਲੋਂ ਜੋ ਇਕ ਨਕਲੀ ਲੇਡੀ ਪੁਲਸ ਇੰਸਪੈਕਟਰ (Fake Lady Police Inspector) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦਾ ਨਾਮ ਪ੍ਰਿਆ ਹੈ ਤੇ ਇਹ ਮਹਿਲਾ ਖੰਨਾ ਦੇ ਆਨੰਦ ਨਗਰ ਖੇਤਰ ਦੀ ਵਸਨੀਕ ਹੈ । ਉਕਤ ਔਰਤ ਵਲੋਂ ਪਿਛਲੇ ਕਾਫੀ ਸਮੇਂ ਤੋਂ ਆਪਣੇ ਆਪ ਨੂੰ ਪੁਲਸ ਮੁਲਾਜਮ ਦੱਸ ਕੇ ਲੋਕਾਂ ਦੇ ਰੋਆਬ ਮਾਰਿਆ ਜਾਂਦਾ ਸੀ ।

ਪੁਲਸ ਨੂੰ ਕੀ ਕੀ ਮਿਲਿਆ ਪ੍ਰਿਆ ਕੋਲੋਂ

ਪ੍ਰਿਆ ਜਿਸ ਤੋਂ ਮੁਹੱਲੇ ਵਾਲੇ ਬਹੁਤ ਜਿ਼ਆਦਾ ਤੰਗ ਸੀ ਨੇ ਇਸ ਸਬੰਧੀ ਸਿਕਾਇਤ ਪੁਲਸ ਨੂੰ ਕੀਤੀ । ਜਿਸ ਤੋਂ ਬਾਅਦ ਖੰਨਾ ਪੁਲਸ ਨੇ ਕਾਰਵਾਈ ਕਰਦੇ ਹੋਏ ਪ੍ਰਿਆ (Priya) ਨੂੰ ਕਾਬੂ ਕਰ ਲਿਆ । ਪੁਲਸ ਦੀ ਤਲਾਸ਼ੀ ਦੌਰਾਨ ਪ੍ਰਿਆ ਕੋਲੋਂ ਇੰਸਪੈਕਟਰ ਰੈਂਕ ਦੀ ਵਰਦੀ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ । ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਕਿੰਨੇ ਲੋਕਾਂ ਨਾਲ ਆਪਣੇ ਆਪ ਨੂੰ ਪੁਲਸ ਮੁਲਾਜ਼ਮ ਦੱਸ ਕੇ ਧੋਖਾ ਕੀਤਾ ਹੈ । ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਪ੍ਰਿਆ ਮਾਰਦੀ ਸੀ ਆਮ ਤੌਰ ਤੇ ਲੋਕਾਂ ਦੇ ਰੋਆਬ

ਮਹੱਲੇ ਦੇ ਲੋਕਾਂ ਮੁਤਾਬਕ ਪ੍ਰਿਆ ਅਕਸਰ ਪੁਲਸ ਦੀ ਵਰਦੀ ਪਾ ਕੇ ਇਲਾਕੇ ਵਿੱਚ ਘੁੰਮਦੀ ਸੀ ਅਤੇ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦਿੰਦੀ ਰਹਿੰਦੀ ਸੀ । ਕਈ ਵਾਰ ਉਹ ਲੋਕਾਂ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰਦੀ ਅਤੇ ਆਪਣੇ ਆਪ ਨੂੰ ਇੰਸਪੈਕਟਰ ਦੱਸ ਕੇ ਡਰ ਦਾ ਮਾਹੌਲ ਪੈਦਾ ਕਰਦੀ ਸੀ । ਇਸ ਕਾਰਨ ਇਲਾਕੇ ਦੇ ਰਹਿਣ ਲੋਕਾਂ ਵਿੱਚ ਕਾਫੀ ਡਰ ਅਤੇ ਨਾਰਾਜ਼ਗੀ ਸੀ ।

Read More : ਡਾਕਟਰ ਦੇ ਘਰ ਅਤੇ ਕਾਰ ਤੇ ਫਾਇਰਿੰਗ ਮਾਮਲੇ ਵਿਚ ਪੁਲਸ ਨੇ ਕੀਤੇ ਦੋ ਕਾਬੂ