Home Blog Page 2046

ਮਸ਼ਹੂਰ ਗਾਇਕ KK ਦਾ ਹੋਇਆਂ ਦਿਹਾਂਤ, ਅਦਾਕਾਰ ਅਕਸ਼ੈ ਕੁਮਾਰ ਸਮੇਤ ਰਾਹੁਲ ਗਾਂਧੀ ਨੇ ਵੀ ਪ੍ਰਗਟਾਇਆ ਦੁੱਖ

0
Famous Singer KK Passes Away

ਸਿੰਗਿੰਗ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਮਸ਼ਹੂਰ ਸਿੰਗਰ ਕੇ ਕੇ ਉਰਫ ਕ੍ਰਿਸ਼ਨ ਕੁਮਾਰ ਕੁਨਥ ਦਾ ਦਿਹਾਂਤ ਹੋ ਗਿਆ। ਉਹ ਕੋਲਕਾਤਾ ਵਿੱਚ ਇਕ ਕੰਸਰਟ ਕਰਨ ਲਈ ਗਏ ਸਨ ਪਰ ਕੰਸਰਟ ਤੋਂ ਬਾਅਦ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜੀ ਅਤੇ ਉਹ ਡਿੱਗ ਗਏ। ਉਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। 53 ਸਾਲ ਦੀ ਉਮਰ ਵਿੱਚ ਕੇ ਕੇ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।

ਉਹਨਾਂ ਨੇ ਹਿੰਦੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ ਅਤੇ ਬੰਗਾਲੀ ਸਮੇਤ ਹੋਰ ਭਾਸ਼ਾਵਾਂ ਵਿੱਚ ਗੀਤ ਰਿਕਾਰਡ ਕੀਤੇ ਹਨ। ਕ੍ਰਿਸ਼ਨ ਕੁਮਾਰ ਕੁਨਾਥ ਦੀ ਮੌਤ ਕਾਰਨ ਪੂਰੀ ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਹੈ।

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਟਵਿੱਟਰ ‘ਤੇ ਲਿਖਿਆ, ”ਕੇਕੇ ਦੇ ਦਿਹਾਂਤ ਬਾਰੇ ਜਾਣ ਕੇ ਬਹੁਤ ਦੁਖੀ ਅਤੇ ਸਦਮੇ ਵਿੱਚ ਹਾਂ। ਓਮ ਸ਼ਾਂਤੀ”

ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਲਿਖਿਆ, ”ਕੋਲਕਾਤਾ ‘ਚ ਪਰਫਾਰਮੈਂਸ ਤੋਂ ਬਾਅਦ ਕੇਕੇ ਦੇ ਦਿਹਾਂਤ ਬਾਰੇ ਸੁਣ ਕੇ ਦੁੱਖ ਹੋਇਆ। ਜ਼ਿੰਦਗੀ ਕਿੰਨੀ ਨਾਜ਼ੁਕ ਹੈ, ਇਸ ਦੀ ਇਕ ਹੋਰ ਮਿਸਾਲ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਮਦਰਦੀ, ਓਮ ਸ਼ਾਂਤੀ ।

ਟੈਲੀਵਿਜ਼ਨ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਬਬੀਤਾ ਦਾ ਕਿਰਦਾਰ ਨਿਭਾਉਣ ਵਾਲੀ ਮੁਨਮੁਨ ਦੱਤਾ ਨੇ ਗਾਇਕ ਕੇਕੇ ਦੀ ਮੌਤ ‘ਤੇ ਸੋਗ ਪ੍ਰਗਟ ਕਰਦੇ ਹੋਏ ਲਿਖਿਆ, ”ਮੇਰੇ ਵਰਗੇ ਹਰ ਸੰਗੀਤ ਪ੍ਰੇਮੀ ਲਈ ਹੈਰਾਨ ਕਰਨ ਵਾਲੀ ਗੱਲ ਹੈ। ਭਗਵਾਨ ਕੀ ਹੋ ਰਿਹਾ ਹੈ। ਜ਼ਿੰਦਗੀ ਇੰਨੀ ਅਣਹੋਣੀ ਹੈ। ਓਮ ਸ਼ਾਂਤੀ।”

ਬਾਲੀਵੁੱਡ ਤੋਂ ਇਲਾਵਾ ਰਾਹੁਲ ਗਾਂਧੀ ਨੇ ਵੀ ਕੇਕੇ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿਕ੍ਰਿਸ਼ਨ ਕੁਮਾਰ ਕੁਨਾਥ, ਜੋ ਕਿ ਕੇਕੇ ਵਜੋਂ ਜਾਣੇ ਜਾਂਦੇ ਹਨ, ਭਾਰਤੀ ਸੰਗੀਤ ਉਦਯੋਗ ਦੇ ਸਭ ਤੋਂ ਬਹੁਮੁਖੀ ਗਾਇਕਾਂ ਵਿੱਚੋਂ ਇੱਕ ਸਨ। ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਸਾਨੂੰ ਕਈ ਯਾਦਗਾਰ ਗੀਤ ਦਿੱਤੇ। ਬੀਤੀ ਰਾਤ ਉਨ੍ਹਾਂ ਦੇ ਬੇਵਕਤੀ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਦੇ ਪਰਿਵਾਰ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਦਿਲੀ ਸੰਵੇਦਨਾ।

LPG ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਹੋਈ ਭਾਰੀ ਕਟੌਤੀ

0
LPG Gas Cylinder Prices Reduced

ਜੂਨ ਮਹੀਨੇ ਦੇ ਪਹਿਲੇ ਦਿਨ ਹੀ ਇੱਕ ਰਾਹਤ ਵਾਲੀ ਖਬਰ ਹੈ। ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 135 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਗਈ ਹੈ। ਇਸ ਬਦਲਾਅ ਤੋਂ ਬਾਅਦ ਹੁਣ ਦਿੱਲੀ ‘ਚ 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 2219 ਰੁਪਏ, ਕੋਲਕਾਤਾ ‘ਚ 2322 ਰੁਪਏ, ਮੁੰਬਈ ‘ਚ 2171.50 ਰੁਪਏ ਅਤੇ ਚੇਨਈ ‘ਚ 2373 ਰੁਪਏ ਹੋਵੇਗੀ।

ਹਰ ਮਹੀਨੇ ਦੇ ਪਹਿਲੇ ਦਿਨ ਕੁਝ ਵੱਡੇ ਬਦਲਾਅ ਦੇਖਣ ਨੂੰ ਮਿਲਦੇ ਹਨ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ ‘ਤੇ ਪੈਂਦਾ ਹੈ। ਇਹ ਤਬਦੀਲੀਆਂ ਜਾਂ ਤਾਂ ਬੋਝ ਵਧਾਉਂਦੀਆਂ ਹਨ ਜਾਂ ਕੁਝ ਰਾਹਤ ਦਿੰਦੀਆਂ ਹਨ। ਤਾਂ ਤੁਹਾਨੂੰ ਦੱਸ ਦੇਈਏ ਕਿ ਅੱਜ ਤੋਂ ਜੂਨ ਮਹੀਨਾ ਸ਼ੁਰੂ ਹੋ ਰਿਹਾ ਹੈ ਅਤੇ ਪਹਿਲੇ ਹੀ ਦਿਨ ਗੈਸ ਕੰਪਨੀਆਂ ਨੇ ਵੱਡੀ ਰਾਹਤ ਦਿੰਦੇ ਹੋਏ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 135 ਰੁਪਏ ਪ੍ਰਤੀ ਸਿਲੰਡਰ ਤੱਕ ਘਟਾ ਦਿੱਤੀ ਹੈ। ਇਸ ਬਦਲਾਅ ਤੋਂ ਬਾਅਦ ਹੁਣ ਦਿੱਲੀ ‘ਚ 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 2219 ਰੁਪਏ, ਕੋਲਕਾਤਾ ‘ਚ 2322 ਰੁਪਏ, ਮੁੰਬਈ ‘ਚ 2171.50 ਰੁਪਏ ਅਤੇ ਚੇਨਈ ‘ਚ 2373 ਰੁਪਏ ਹੋ ਜਾਵੇਗੀ। ਹਾਲਾਂਕਿ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੇ ਰੇਟਾਂ ‘ਚ ਕੋਈ ਬਦਲਾਅ ਨਹੀਂ ਕੀਤਾ ਹੈ, ਯਾਨੀ ਇਹ ਪਹਿਲਾਂ ਵਾਂਗ ਹੀ ਰਹਿਣਗੀਆਂ। ਨਵੀਆਂ ਦਰਾਂ ਅੱਜ 1 ਜੂਨ 2022 ਤੋਂ ਲਾਗੂ ਹੋ ਗਈਆਂ ਹਨ।

ਅਦਾਲਤ ਨੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ 9 ਜੂਨ ਤੱਕ ਈਡੀ ਦੀ ਹਿਰਾਸਤ ‘ਚ ਭੇਜਿਆ

0

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਅੱਜ ਉਸ ਨੂੰ ਰੌਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਈਡੀ ਨੇ ਅਦਾਲਤ ਤੋਂ ਸਿਹਤ ਮੰਤਰੀ ਸਤੇਂਦਰ ਜੈਨ ਲਈ 14 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਹੈ। ਜਦੋਂਕਿ ਅਦਾਲਤ ਨੇ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ 9 ਜੂਨ ਤੱਕ ਈਡੀ ਦੀ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ ਹੈ।

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੱਲ੍ਹ ਆਮ ਆਦਮੀ ਪਾਰਟੀ ਨੇਤਾ ਤੇ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਨੂੰ ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਈਡੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਜੈਨ ਦੇ ਪਰਿਵਾਰ ਦੀ 4.81 ਕਰੋੜ ਰੁਪਏ ਦੀ ਜਾਇਦਾਦ ਅਤੇ ਜੈਨ ਨਾਲ ਸਬੰਧਤ ਕੰਪਨੀਆਂ ਨੂੰ ਉਨ੍ਹਾਂ ਦੇ ਖਿਲਾਫ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਅਸਥਾਈ ਤੌਰ ‘ਤੇ ਕੁਰਕ ਕੀਤਾ ਗਿਆ ਹੈ।

ਈਡੀ ਵੱਲੋਂ ਇਸ ਕੇਸ ਦੇ ਸਬੰਧ ’ਚ 2018 ਵਿੱਚ ਵੀ ਜੈਨ ਤੋਂ ਪੁੱਛ ਪੜਤਾਲ ਕੀਤੀ ਗਈ ਸੀ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਈਡੀ ਵੱਲੋਂ ਸਤੇਂਦਰ ਜੈਨ ਨੂੰ ‘ਫਰਜ਼ੀ’ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਹ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣ ਲਈ ‘ਆਪ’ ਦੇ ਇੰਚਾਰਜ ਹਨ। ਉਨ੍ਹਾਂ ਕਿਹਾ, ‘‘ਭਾਜਪਾ ਨੂੰ ਹਿਮਾਚਲ ਪ੍ਰਦੇਸ਼ ਚੋਣਾਂ ਵਿੱਚ ਹਾਰ ਦਾ ਡਰ ਹੈ।’’

ਟਵਿੱਟਰ ਲੈ ਕੇ ਆ ਰਿਹਾ ਹੈ ਨਵਾਂ ਫੀਚਰ, ਜਾਣੋ ਇਸ ਦੀ ਕੀ ਹੋਵਗੀ ਵਿਸ਼ੇਸ਼ਤਾ

0

ਟਵਿੱਟਰ ਇੱਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਟਵਿਟਰ ਦੇ ਇਸ ਫੀਚਰ ਦਾ ਨਾਂ ਸਰਕਲ ਹੈ। ਟਵਿਟਰ ਸਰਕਲ ਫੀਚਰ ਦੀ ਸ਼ੁਰੂਆਤ ਨਾਲ, ਤੁਸੀਂ ਖੁਦ ਫੈਸਲਾ ਕਰ ਸਕੋਗੇ ਕਿ ਤੁਹਾਡਾ ਟਵੀਟ ਕੌਣ ਦੇਖੇਗਾ ਅਤੇ ਕੌਣ ਨਹੀਂ। ਇਹ ਇੰਸਟਾਗ੍ਰਾਮ ਦੇ ਕਰੀਬੀ ਦੋਸਤ ਫੀਚਰ ਵਰਗਾ ਹੀ ਹੋਵੇਗਾ। ਦਰਅਸਲ ਟਵਿੱਟਰ ਦਾ ਇਹ ਫੀਚਰ ਤੁਹਾਨੂੰ ਗਰੁੱਪ ਜਾਂ ਸਰਕਲ ਬਣਾਉਣ ਦਾ ਫੀਚਰ ਦਿੰਦਾ ਹੈ, ਜਿਸ ਨਾਲ ਤੁਹਾਡੇ ਟਵੀਟਸ ਤੁਹਾਡੇ ਵੱਲੋਂ ਬਣਾਏ ਗਏ ਗਰੁੱਪ ਵਿੱਚ ਹੀ ਦਿਖਾਈ ਦੇਣਗੇ। ਇਹ ਅਜੇ ਤੱਕ ਸਾਰਿਆਂ ਲਈ ਨਹੀਂ ਲਿਆਇਆ ਗਿਆ ਹੈ। ਟਵਿਟਰ ਦਾ ਇਹ ਫੀਚਰ ਆਈਓਐਸ ਅਤੇ ਐਂਡਰਾਇਡ ਦੋਵਾਂ ਉਪਭੋਗਤਾਵਾਂ ਲਈ ਉਪਲਬਧ ਹੋਵੇਗਾ।

ਟਵਿੱਟਰ ਦੀ ਟੈਸਟਿੰਗ ਮੁਤਾਬਕ ਸਰਕਲ ਫੀਚਰ ਦੇ ਆਉਣ ਤੋਂ ਬਾਅਦ ਇਸ ‘ਚ ਵੱਧ ਤੋਂ ਵੱਧ 150 ਲੋਕਾਂ ਨੂੰ ਜੋੜਿਆ ਜਾ ਸਕਦਾ ਹੈ।
ਟਵਿੱਟਰ ਦਾ ਇਹ ਫੀਚਰ ਹੌਲੀ-ਹੌਲੀ ਸਾਰੇ ਯੂਜ਼ਰਸ ਲਈ ਜਾਰੀ ਕੀਤਾ ਜਾ ਰਿਹਾ ਹੈ। ਇਸ ਫੀਚਰ ਦੀ ਖਾਸ ਗੱਲ ਇਹ ਹੈ ਕਿ ਸਿਰਫ ਸਰਕਲ ‘ਚ ਸ਼ਾਮਲ ਲੋਕ ਹੀ ਕਿਸੇ ਟਵੀਟ ਦਾ ਜਵਾਬ ਦੇ ਸਕਣਗੇ ਜਾਂ ਲਾਈਕ ਜਾਂ ਰੀ-ਟਵੀਟ ਕਰ ਸਕਣਗੇ।

ਟਵਿੱਟਰ ਸਰਕਲ ਵਿਸ਼ੇਸ਼ਤਾ ਦੀ ਵਰਤੋਂ ਕਿਵੇਂ ਕਰੀਏ
ਸਭ ਤੋਂ ਪਹਿਲਾਂ ਆਪਣੇ ਟਵਿੱਟਰ ਖਾਤੇ ਵਿੱਚ ਲੌਗਇਨ ਕਰੋ। ਹੁਣ ਪ੍ਰੋਫਾਈਲ ਸੈਕਸ਼ਨ ‘ਤੇ ਜਾਓ ਅਤੇ ਕੰਪੋਜ਼ ਟਵੀਟ ਵਿਕਲਪ ‘ਤੇ ਕਲਿੱਕ ਕਰੋ। ਹੁਣ ਤੁਹਾਨੂੰ Audience ਬਟਨ ਦਿਖਾਈ ਦੇਵੇਗਾ, ਜਿਸ ‘ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ New Circle ਦਾ ਵਿਕਲਪ ਮਿਲੇਗਾ। ਇਸ ‘ਤੇ ਕਲਿੱਕ ਕਰਕੇ ਤੁਸੀਂ ਸਰਕਲ ਬਣਾ ਸਕਦੇ ਹੋ ਅਤੇ ਲੋਕਾਂ ਨੂੰ ਸ਼ਾਮਲ ਕਰ ਸਕਦੇ ਹੋ। ਤੁਸੀਂ ਸਰਕਲ ਨੂੰ ਸੰਪਾਦਿਤ ਵੀ ਕਰ ਸਕਦੇ ਹੋ।

ਹੁਸ਼‍ਿਆਰਪੁਰ ਦਾ ਸਬ ਰਜਿਸਟਰਾਰ ਹਰਮਿੰਦਰ ਸਿੰਘ ਮੁਅੱਤਲ

0
Hoshiarpur Sub Registrar Harminder Singh suspended

ਮਾਲ ਮਹਿਕਮੇ ਵਲੋਂ ਹੁਸ਼‍ਿਆਰਪੁਰ ਦਾ ਸਬ ਰਜਿਸਟਰਾਰ ਮੁਅੱਤਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ (ਤਹਿਸੀਲਦਾਰ) ਹਰਮਿੰਦਰ ਸਿੰਘ ਨੂੰ ਐਨ. ਓ. ਸੀ ਤੋਂ ਬਗ਼ੈਰ ਤਸਦੀਕ ਕਰਨ ਕਰਕੇ ਪੰਜਾਬ ਸਿਵਲ ਸੇਵਾਵਾਂ 1970 ਦੇ ਨਿਯਮ 4 (1) (ਏ) ਅਧੀਨ ਤੁਰੰਤ ਪ੍ਰਭਾਵ ਸੇਵਾ ਤੋਂ ਮੁਅੱਤਲ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਸਰਕਾਰ ਵਲੋਂ ਕਰਮਜੋਤ ਸਿੰਘ ਤਹਿਸੀਲਦਾਰ ਹੁਸ਼‍ਿਆਰਪੁਰ ਨੂੰ ਸਬ ਰਜਿਸਟਰਾਰ (ਤਹਿਸੀਲਦਾਰ) ਦਾ ਵਾਧੂ ਚਾਰਜ ਅਗਲੇ ਹੁਕਮਾਂ ਤੱਕ ਦਿੱਤਾ ਗਿਆ ਹੈ।

ਐਨਕਾਊਂਟਰ ਦੇ ਡਰੋਂ ਲਾਰੈਂਸ ਬਿਸ਼ਨੋਈ ਪਹੁੰਚਿਆ ਦਿੱਲੀ ਹਾਈਕੋਰਟ

0
awrence bishnoi presented in delhi patiala house court

ਪੰਜਾਬ ਪੁਲਿਸ ਦੇ ਐਨਕਾਊਂਟਰ ਦੇ ਡਰੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦਿੱਲੀ ਹਾਈਕੋਰਟ ਪਹੁੰਚ ਗਿਆ ਹੈ। ਲਾਰੈਂਸ ਬਿਸ਼ਨੋਈ ਨੇ ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਕੱਲ੍ਹ ਬਿਸ਼ਨੋਈ ਨੇ ਐਨਆਈਏ ਕੋਰਟ ਵਿਚ ਪਟੀਸ਼ਨ ਪਾਈ ਗਈ ਸੀ। ਹਾਲਾਂਕਿ ਅਦਾਲਤ ਨੇ ਇਸ ਪਟੀਸ਼ਨ ਨੂੰ ਨਾਲ ਦੀ ਨਾਲ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਵੱਲੋਂ ਐਨਕਾਊਂਟਰ ਕੀਤੇ ਜਾਣ ਦਾ ਡਰ ਹੈ।ਲਾਰੈਂਸ ਨੇ ਕਿਹਾ ਸੀ ਕਿ ਜੇ ਪੰਜਾਬ ਪੁਲਿਸ ਉਸ ਦੇ ਪ੍ਰੋਡਕਸ਼ਨ ਵਾਰੰਟ ਮੰਗਦੀ ਹੈ ਤਾਂ ਉਸ ਦਾ ਐਨਕਾਊਂਟਰ ਹੋ ਸਕਦਾ ਹੈ। ਜੇਕਰ ਉਸ ਨੂੰ ਵਾਰੰਟ ’ਤੇ ਲਿਆ ਜਾਂਦਾ ਹੈ ਤਾਂ ਉਸ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

ਜੇਕਰ ਪੁਲਿਸ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇ। ਅਦਾਲਤ ਨੇ ਇਸ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਕਿ ਲਾਅ ਐਂਡ ਆਰਡਰ ਦਾ ਕੰਮ ਵੇਖਣਾ ਸੂਬੇ ਦੀ ਪੁਲਿਸ ਦਾ ਅਧਿਕਾਰ ਹੈ। ਹੁਣ ਲਾਰੈਂਸ ਬਿਸ਼ਨੋਈ ਨੇ ਪੰਜਾਬ ਪੁਲਿਸ ਦੇ ਐਨਕਾਊਂਟਰ ਦੇ ਡਰੋਂ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

IPS ਵਰਿੰਦਰ ਕੁਮਾਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਦਾ ਚੀਫ ਡਾਇਰੈਕਟਰ ਕੀਤਾ ਗਿਆ ਨਿਯੁਕਤ

0
vigilance

ਪੰਜਾਬ ਸਰਕਾਰ ਨੇ 1993 ਬੈਚ ਦੇ ਸੀਨੀਅਰ ਆਈਪੀਐਸ ਅਧਿਕਾਰੀ ਵਰਿੰਦਰ ਕੁਮਾਰ ਨੂੰ ਆਈਪੀਐਸ ਅਧਿਕਾਰੀ ਈਸ਼ਵਰ ਸਿੰਘ ਦੀ ਥਾਂ ਪੰਜਾਬ ਵਿਜੀਲੈਂਸ ਬਿਊਰੋ ਦਾ ਚੀਫ ਡਾਇਰੈਕਟਰ ਨਿਯੁਕਤ ਕੀਤਾ ਹੈ।

ਈਸ਼ਵਰ ਸਿੰਘ ਨੂੰ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਸਨੂੰ ਅਗਲੇਰੀ ਤਾਇਨਾਤੀ ਲਈ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ।

IPS Virinder Kumar Appointed Chief Director of Punjab Vigilance Bureau

ਸਿੱਧੂ ਮੂਸੇਵਾਲਾ ਦੀ ਟ੍ਰੈਕਟਰ 5911 ‘ਤੇ ਅੰਤਿਮ ਯਾਤਰਾ, ਨਮ ਅੱਖਾਂ ਨਾਲ ਸਿੱਧੂ ਦੀ ਵਿਦਾਈ

0

ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਅੰਤਿਮ ਸਸਕਾਰ ਹੋਣ ਜਾ ਰਿਹਾ ਹੈ। ਪਿੰਡ ‘ਮੂਸਾ’ ‘ਚ ਗਮਗੀਨ ਮਾਹੌਲ ਬਣਿਆ ਹੋਇਆ ਹੈ। ਸਿੱਧੂ    ਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ ਹੈ। ਸਿੱਧੂ ਮੂਸੇਵਾਲਾ ਦੀ 5911 ਟ੍ਰੈਕਟਰ ‘ਤੇ ਅੰਤਿਮ ਵਿਦਾਈ। ਸਿੱਧੂ ਦਾ ਸਸਕਾਰ ਸ਼ਮਸਾਨਘਾਟ ਦੀ ਬਜਾਏ ਉਨ੍ਹਾਂ ਦੇ ਖੇਤਾਂ ‘ਚ ਕੀਤਾ ਜਾਵੇਗਾ। ਨਮ ਅੱਖਾਂ ਨਾਲ ਸਿੱਧੂ ਮੂਸੇਵਾਲਾ ਨੂੰ ਅਲਵਿਦਾ ਕਹਿਣ ਲਈ ਭਾਰੀ ਇੱਕਠ ਹੋ ਗਿਆ ਹੈ।

ਖੇਤਾਂ ਦੀ ਮਿੱਟੀ ‘ਚ ਵਿਲੀਨ ਹੋਇਆ ‘ਟਿੱਬਿਆਂ ਦਾ ਪੁੱਤ’। ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਹੋ ਗਿਆ ਹੈ। ਮੂਸੇਵਾਲਾ ਆਪਣੇ ਗੀਤਾਂ ਰਾਹੀਂ ਹਮੇਸ਼ਾ ਲੋਕਾਂ ਦੇ ਦਿਲਾਂ ‘ਚ ਜ਼ਿੰਦਾ ਰਹੇਗਾ।

ਸਿੱਧੂ ਮੂਸੇਵਾਲਾ ਦੀ ਯਾਦ ‘ਚ ਪਾਲੀਵੁੱਡ ਸਿਤਾਰਿਆਂ ਨੇ ਭਾਵੁਕ ਪੋਸਟ ਸ਼ੇਅਰ ਕਰ ਕਿਹਾ, ਨਹੀਂ ਹੋ ਰਿਹਾ ਯਕੀਨ..

0
Memory of Sidhu Moosewala pollywood stars shared emotional post

ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਅੱਜ ਦੁਨੀਆ ਤੋਂ ਹਮੇਸ਼ਾ-ਹਮੇਸ਼ਾ ਲਈ ਰੁਖਸਤ ਹੋ ਜਾਣਗੇ। ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦਾ ਐਤਵਾਰ ਵਾਲੇ ਦਿਨ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ (Sidhu Moose Wala)’ਤੇ ਹਮਲਾ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਹਟਾਉਣ ਤੋਂ ਇਕ ਦਿਨ ਬਾਅਦ ਹੋਇਆ ਹੈ। ਇਸ ਹਾਦਸੇ ਤੋਂ ਬਾਅਦ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਲਈ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਅੱਜ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਪਿੰਡ ਮੂਸੇ ਵਿੱਚ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੇ ਕਰੀਬੀ ਦੋਸਤਾਂ ਅਤੇ ਪਰਿਵਾਰਕ ਮੈਂਬਰਾ ਤੋਂ ਇਲਾਵਾ ਪ੍ਰਸ਼ੰਸ਼ਕ ਅਤੇ ਕਈ ਫਿਲਮੀ ਸਿਤਾਰਿਆਂ ਵੀ ਮੂਸੇਵਾਲਾ ਨੂੰ ਆਖਰੀ ਵਾਰ ਅਲਵਿਦਾ ਕਹਿਣ ਲਈ ਪਹੁੰਚ ਗਏ ਹਨ।

ਉਨ੍ਹਾਂ ਦੀ ਮੌਤ ਨੇ ਪ੍ਰਸ਼ੰਸਕਾਂ ਨੂੰ ਸਦਮਾ ਦਿੱਤਾ ਹੈ। ਆਪਣੇ ਗੀਤਾਂ ਦੀ ਬਦੌਲਤ ਸਿੱਧੂ ਨੇ ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਵੀ ਆਪਣੀ ਪਛਾਣ ਬਣਾਈ। ਇਸ ਵਿਚਕਾਰ ਪਾਲੀਵੁੱਡ ਸਿਤਾਰੇ ਮਰਹੂਮ ਮੂਸੇਵਾਲਾ ਨੂੰ ਸ਼ਰਧਾਜਲੀ ਦੇ ਰਹੇ ਹਨ। ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ (Gippy Grewal) ਨੇ ਸਿੱਧੂ ਮੂਸੇਵਾਲਾ ਦੀ ਯਾਦ `ਚ ਭਾਵੁਕ ਪੋਸਟ ਸ਼ੇਅਰ ਕਰ ਲਿਖਿਆ- ਹਾਲੇ ਤੱਕ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਰਿਹਾ।

ਇਸ ਤੋਂ ਇਲਾਵਾ ਅਦਾਕਾਰ ਅਤੇ ਗਾਇਕ ਬੱਬਲ ਰਾਏ (Babbal Rai) ਨੇ ਵੀ ਮੂਸੇਵਾਲਾ ਨੂੰ ਸ਼ਰਧਾਜਲੀ ਦਿੰਦੇ ਹੋਏ ਉਨ੍ਹਾਂ ਦੀ ਇੱਕ ਪੋਸਟ ਸ਼ੇਅਰ ਕੀਤੀ ਹੈ। ਪੰਜਾਬੀ ਅਦਾਕਾਰਾ ਤਾਨੀਆ (Tania) ਅਤੇ ਬੱਬਲ ਰਾਏ ਨੇ ਸਿੱਧੂ ਮੂਸੇਵਾਲਾ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਕੈਪਸ਼ਨ ਵਿੱਚ ਲਿਖਿਆ- Legends Never Die.

 

ਸੰਤ ਬਲਬੀਰ ਸਿੰਘ ਸੀਚੇਵਾਲ ਤੇ ਵਿਕਰਮਜੀਤ ਸਿੰਘ ਸਾਹਨੀ ਨੇ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਭਰੀ

0
Balbir Singh Seechewal Vikramjit Singh Sahni filed nominations

ਪੰਜਾਬ ਤੋਂ ਰਾਜ ਸਭਾ ਦੀਆਂ 2 ਸੀਟਾਂ ਲਈ ਅੱਜ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਨੇ ਆਪਣੇ ਨਾਮਜ਼ਦਗੀ ਪੱਤਰ ਪੰਜਾਬ ਵਿਧਾਨ ਸਭਾ ਦੇ ਸਕੱਤਰ ਕੋਲ ਦਾਖ਼ਲ ਕੀਤੇ। ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਉਨ੍ਹਾਂ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹਾਜ਼ਰ ਸਨ। ਆਮ ਆਦਮੀ ਪਾਰਟੀ ਨੇ ਪਿਛਲੇ ਦਿਨ ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਨੂੰ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਲਈ ਉਮੀਦਵਾਰ ਐਲਾਨਿਆ ਸੀ।

Balbir Singh Seechewal and Vikramjit Singh Sahni filed nominations for Rajya Sabha electionsਇਹ ਦੋ ਸੀਟਾਂ ਕਾਂਗਰਸ ਤੋਂ ਅੰਬਿਕਾ ਸੋਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਦਾ ਕਾਰਜਕਾਲ ਖਤਮ ਹੋਣ ਕਾਰਨ ਖਾਲੀ ਹੋ ਰਹੀਆਂ ਹਨ। ਇੰਨਾਂ ਦੋਵਾਂ ਦੀ ਮਿਆਦ 4 ਜੁਲਾਈ ਨੂੰ ਖਤਮ ਹੋ ਰਹੀ ਹੈ।

ਦੱਸਣਯੋਗ ਹੈ ਕਿ ਸੰਤ ਸੀਚੇਵਾਲ ਨੇ ਵਾਤਾਵਰਣ ਲਈ ਬਹੁਤ ਕੰਮ ਕੀਤਾ ਹੈ। ਉੱਥੇ ਹੀ ਸਾਹਨੀ ਨੇ ਕੋਵਿਡ ਦੌਰਾਨ ਪੰਜਾਬ ਦੇ ਪਿੰਡਾਂ ‘ਚ ਵੱਡੀ ਮਦਦ ਕੀਤੀ ਸੀ ਅਤੇ ਅਫ਼ਗਾਨਿਸਤਾਨ ਤੋਂ ਉੱਜੜ ਕੇ ਆਏ ਸਿੱਖਾਂ ਦੇ ਪੁਨਰਵਾਸ ਲਈ ਵੀ ਕਾਫੀ ਕੰਮ ਕੀਤਾ ਸੀ, ਜਿਸ ਕਾਰਨ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਰਾਜ ਸਭਾ ਚੋਣਾਂ ਲਈ ਨਾਮਜ਼ਦ ਕੀਤਾ ਗਿਆ ਹੈ। ਰਾਜ ਸਭਾ ਚੋਣਾਂ 10 ਜੂਨ ਨੂੰ ਹੋਣੀਆਂ ਹਨ।