Home Blog Page 203

38 ਬੰਗਲਾਦੇਸ਼ੀ ਨਾਗਰਿਕਾਂ ਨੂੰ ਕੀਤਾ ਜਾਵੇਗਾ ਸਵਦੇਸ਼ ਰਵਾਨਾ

0
Bangladeshi citizens

ਆਗਰਾ, 10 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲੇ (Agra District) ‘ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਅਤੇ ਵਿਦੇਸ਼ੀ ਐਕਟ ਤਹਿਤ 3 ਸਾਲ ਦੀ ਸਜ਼ਾ ਪੂਰੀ ਕਰ ਚੁੱਕੇ 38 ਬੰਗਲਾਦੇਸ਼ੀ ਨਾਗਰਿਕਾਂ (38 Bangladeshi citizens) ਨੂੰ ਰਿਹਾਅ ਕਰਕੇ ਸਵਦੇਸ਼ ਭੇਜਿਆ ਜਾਵੇਗਾ । ਇਸ ਕਾਰਵਾਈ ਦੀ ਪ੍ਰਕਿਰਿਆ ਜ਼ਿਲਾ ਪ੍ਰਸ਼ਾਸਨ, ਪੁਲਸ ਅਤੇ ਬੀ. ਐੱਸ. ਐੱਫ. ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ । ਆਗਰਾ ਪੁਲਸ ਅਨੁਸਾਰ ਇਨ੍ਹਾਂ 38 ‘ਚੋਂ 23 ਮਰਦ ਅਤੇ 7 ਔਰਤਾਂ ਜ਼ਿਲਾ ਜੇਲ ‘ਚ ਸਜ਼ਾ ਕੱਟ ਰਹੀਆਂ ਸਨ, ਜਦਕਿ 8 ਨਾਬਾਲਿਗ (ਲੜਕੇ ਅਤੇ ਲੜਕੀਆਂ) ਸ਼ੈਲਟਰ ਹੋਮ ‘ਚ ਰੱਖੇ ਗਏ ਸਨ ।

ਜਾਂਚ ਦੌਰਾਨ ਪਾਏ ਗਏ ਸੀ ਪਛਾਣ ਪੱਤਰ ਜਾਅਲੀ

3 ਸਾਲ ਦੀ ਸਜ਼ਾ ਪੂਰੀ ਹੋਣ ਅਤੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇਗਾ ਅਤੇ 13 ਜਨਵਰੀ ਨੂੰ ਬੀ. ਐੱਸ. ਐੱਫ. ਦੇ ਹਵਾਲੇ ਕਰਕੇ ਸਰਹੱਦ ਪਾਰ ਕਰਵਾ ਕੇ ਬੰਗਲਾਦੇਸ਼ ਭੇਜਿਆ ਜਾਵੇਗਾ । ਪੁਲਸ ਦੀ ਜਾਂਚ ‘ਚ ਪਤਾ ਲੱਗਾ ਕਿ ਇਹ ਗੈਰ-ਕਾਨੂੰਨੀ ਢੰਗ (Illegal methods) ਨਾਲ ਆਗਰਾ ਦੇ ਸਿਕੰਦਰਾ ਥਾਣਾ ਖੇਤਰ ‘ਚ ਝੁੱਗੀਆਂ ‘ਚ ਰਹਿੰਦੇ ਸਨ ਅਤੇ ਕਬਾੜ ਦੀ ਖਰੀਦ-ਫਰੋਖਤ ਕਰਦੇ ਸਨ । ਸਰਕਾਰੀ ਦਸਤਾਵੇਜ਼ਾਂ ਦੀ ਜਾਂਚ ‘ਚ ਇਨ੍ਹਾਂ ਕੋਲੋਂ ਮਿਲੇ ਪਛਾਣ ਪੱਤਰ ਜਾਅਲੀ (Identity card fake) ਪਾਏ ਗਏ ਸਨ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਸਜ਼ਾ ਸੁਣਾਈ ਸੀ ।

Read More : ਲਖਨਊ `ਚ ਹੋਈ ਗ਼ੈਰ-ਕਾਨੂੰਨੀ ਰੋਹਿੰਗਿਆ ਅਤੇ ਬੰਗਲਾਦੇਸ਼ੀ ਘੁਸਪੈਠੀਆਂ ਦੀ ਪਛਾਣ

ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਤੋਂ ਸ਼ੁਰੂ

0
Kiren Rijiju

ਨਵੀਂ ਦਿੱਲੀ, 10 ਜਨਵਰੀ 2026 : ਸੰਸਦੀ ਕਾਰਜ ਮੰਤਰੀ (Minister of Parliamentary Affairs) ਕਿਰੇਨ ਰੀਜੀਜੂ ਨੇ ਦੱਸਿਆ ਕਿ ਸੰਸਦ ਦਾ ਬਜਟ ਸੈਸ਼ਨ (Budget session of Parliament) 28 ਜਨਵਰੀ ਤੋਂ ਸ਼ੁਰੂ ਹੋ ਕੇ 2 ਅਪ੍ਰੈਲ ਤੱਕ ਚੱਲੇਗਾ । ਬਜਟ ਸੈਸ਼ਨ ਦੀ ਸ਼ੁਰੁਆਤ ਲੋਕ ਸਭਾ ‘ਚ ਦੋਵਾਂ ਸਦਨਾਂ ਦੀ ਸਾਂਝੀ ਬੈਠਕ ‘ਚ ਰਾਸ਼ਟਰਪਤੀ ਦੌਪਦੀ ਮੁਰਮੂ ਦੇ ਸੰਬੋਧਨ ਨਾਲ ਹੋਵੇਗੀ । ਵਿੱਤ ਮੰਤਰੀ ਨਿਰਮਲਾ ਸੀਤਾਰਮਣ (Finance Minister Nirmala Sitharaman) ਆਰਥਿਕ ਸਰਵੇਖਣ ਅਤੇ ਆਮ ਬਜਟ ਪੇਸ਼ ਕਰਨਗੇ ।

ਸੈਸ਼ਨ ਦਾ ਪਹਿਲਾ ਪੜਾਅ ਹੋਵੇਗਾ 13 ਫਰਵਰੀ ਨੂੰ ਖ਼ਤਮ

ਕਿਰੇਨ ਰੀਜੀਜੂ (Kiren Rijiju) ਨੇ ਬਜਟ ਪੇਸ਼ ਕੀਤੇ ਜਾਣ ਦੀ ਤਰੀਕ ਬਾਰੇ ਵੇਰਵਾ ਸਾਂਝਾ ਨਹੀਂ ਕੀਤਾ । 1 ਫਰਵਰੀ ਨੂੰ ਬਜਟ ਦਿਵਸ ਵਜੋਂ ਨਿਰਧਾਰਿਤ ਕੀਤਾ ਗਿਆ ਹੈ ਅਤੇ ਇਸ ਵਾਰ 1 ਫਰਵਰੀ ਐਤਵਾਰ ਨੂੰ ਹੈ । ਕਿਰੇਨ ਰੀਜੀਜੂ ਨੇ ਕਿਹਾ ਕਿ ਭਾਰਤ ਸਰਕਾਰ ਦੀ ਸਿਫ਼ਾਰਿਸ਼ ‘ਤੇ ਮਾਣਯੋਗ ਰਾਸ਼ਟਰਪਤੀ ਦੌਪਦੀ ਮੁਰਮੂ ਜੀ ਨੇ ਬਜਟ ਸੈਸ਼ਨ 2026 ਲਈ ਸੰਸਦ ਦੇ ਦੋਵਾਂ ਸਦਨਾਂ ਨੂੰ ਬੁਲਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ । ਰੀਜੀਜੂ ਨੇ ਕਿਹਾ ਕਿ ਸੈਸ਼ਨ ਦਾ ਪਹਿਲਾ ਪੜਾਅ 13 ਫਰਵਰੀ ਨੂੰ ਖ਼ਤਮ ਹੋਵੇਗਾ ਅਤੇ 9 ਮਾਰਚ ਤੋਂ ਸੰਸਦ ਦੀ ਬੈਠਕ ਦੂਜੇ ਪੜਾਅ ਲਈ ਫਿਰ ਸ਼ੁਰੂ ਹੋਵੇਗੀ ।

Read More : ਪੈਨਸ਼ਨ ਵੰਡਣ ਵਾਲੇ ਬੈਂਕਾਂ ਨਾਲ ਵਿੱਤ ਮੰਤਰੀ ਨੇ ਚੀਮਾ ਕੀਤੀ ਉਚ ਪੱਧਰੀ ਮੀਟਿੰਗ

ਡੀ. ਸੀ. ਨੇ ਹੁਕਮ ਜਾਰੀ ਕਰਕੇ ਕੀਤਾ ਤਹਿਸੀਲਦਾਰ ਮੁਅੱਤਲ

0
suspending

ਪਟਿਆਲਾ, 10 ਜਨਵਰੀ 2026 :  ਡਿਪਟੀ ਕਮਿਸ਼ਨਰ (Deputy Commissioner) ਪਟਿਆਲਾ ਡਾਕਟਰ ਪ੍ਰੀਤੀ ਯਾਦਵ ਨੇ ਇਕ ਹੁਕਮ ਜਾਰੀ ਕਰਕੇ ਤਹਿਸੀਲਦਾਰ ਪਟਿਆਲਾ ਨੂੰ ਮੁਅੱਤਲ (Suspension) ਕਰ ਦਿੱਤਾ ਗਿਆ ਹੈ ।

ਕੌਣ ਹੈ ਉਹ ਜਿਸ ਨੂੰ ਕੀਤਾ ਗਿਆ ਹੈ ਮੁਅੱਤਲ

ਡੀ. ਸੀ. ਪਟਿਆਲਾ ਵੱਲੋਂ ਜਿਸ ਪਟਿਆਲਾ ਦੇ ਤਹਿਸੀਲਦਾਰ (Tehsildar) ਨੂੰ ਮੁਅੱਤਲ ਕੀਤਾ ਗਿਆ ਹੈ ਦਾ ਨਾਮ ਕਰਨਦੀਪ ਸਿੰਘ ਭੁੱਲਰ (Karandeep Singh Bhullar) ਹੈ । ਦੱਸਣਯੋਗ ਹੈ ਕਿ ਭੁੱਲਰ ਦੀ ਥਾਂ ਹੁਣ ਨਾਭਾ ਦੇ ਤਹਿਸੀਲਦਾਰ ਨੂੰ ਹੀ ਪਟਿਆਲਾ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ ।

Read More : ਪੰਜਾਬ ਸਰਕਾਰ ਨੇ ਕੀਤਾ ਭ੍ਰਿਸ਼ਟਾਚਾਰ ਤਹਿਤ ਐਸ. ਐਸ. ਪੀ. ਵਿਜੀਲੈਂਸ ਨੂੰ ਮੁਅੱਤਲ

ਗੈਸ ਚੜ੍ਹਨ ਨਾਲ ਚਾਰ ਸਾਲਾ ਬੱਚਾ ਉੱਤਰਿਆ ਮੌਤ ਦੇ ਘਾਟ

0
Child Dies

ਉਤਰ ਪ੍ਰਦੇਸ਼, 10 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ (Uttar Pradesh) ਦੇ ਬਦਾਯੂੰ ਵਿੱਚ ਗੈਸ ਗੀਜ਼ਰ (Gas geyser) ਨਾਲ ਨਹਾਉਂਦੇ ਸਮੇਂ ਇੱਕ 4 ਸਾਲਾ ਲੜਕੇ ਦੀ ਗੈਸ ਚੜ੍ਹਨ (Gas rising) ਨਾਲ ਮੌਤ ਹੋ ਗਈ ਜਦਕਿ ਉਸ ਦੇ ਵੱਡੇ ਭਰਾ ਦੀ ਹਾਲਤ ਗੰਭੀਰ ਹੈ । ਦੋਵੇਂ ਬਾਥਰੂਮ ਦਾ ਦਰਵਾਜ਼ਾ ਬੰਦ ਕਰਕੇ ਇਕੱਠੇ ਨਹਾ ਰਹੇ ਸਨ ।

ਗੈਸ ਲੀਕ ਹੋਣ ਕਾਰਨ ਸਾਹ ਲੈਣਾ ਹੋ ਗਿਆ ਸੀ ਮੁਸ਼ਕਲ

ਬਾਥਰੂਮ ਵਿੱਚ ਨਹਾਉਂਦੇ ਸਮੇਂ ਜ਼ਿਆਦਾ ਭਾਫ਼ ਹੋਣ ਕਾਰਨ ਦੋਵੇਂ ਸਾਹ ਲੈਣ ਤੋਂ ਅਸਮਰੱਥ ਹੋ ਗਏ ਅਤੇ ਦਮ ਘੁੱਟਣ (Choking) ਲੱਗ ਪਿਆ । ਕਾਫ਼ੀ ਦੇਰ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਤੋੜਿਆ ਤਾਂ ਉਨ੍ਹਾਂ ਨੂੰ ਦੋਵੇਂ ਭਰਾ ਫਰਸ਼ ‘ਤੇ ਬੇਹੋਸ਼ ਪਏ ਮਿਲੇ । ਪਰਿਵਾਰਕ ਮੈਂਬਰਾਂ ਨੇ ਤੁਰੰਤ ਬੱਚਿਆਂ ਨੂੰ ਜ਼ਿਲ੍ਹਾ ਹਸਪਤਾਲ ਦਾਖਲ (Hospitalization) ਕਰਵਾਇਆ ਜਿੱਥੇ ਇੱਕ ਬੱਚੇ ਰਿਆਨ (Ryan) (4) ਦੀ ਮੌਤ ਹੋ ਗਈ ਜਦੋਂ ਕਿ ਵੱਡੇ ਭਰਾ ਅਯਾਨ (Ayan) (11) ਨੂੰ ਬਰੇਲੀ ਦੇ ਇੱਕ ਇਲਾਜ ਕੇਂਦਰ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ।

Read More : ਬਾਥਰੂਮ ਵਿਚ ਗੀਜ਼ਰ ਗੈਸ ਲੀਕ ਹੋਣ ਕਾਰਨ 22 ਸਾਲਾ ਕੁੜੀ ਦੀ ਮੌਤ

ਲੁਧਿਆਣਾ ਦੇ ਬੱਦੋਵਾਲ ਵਿਖੇ ਚਿੱਟੇ ਦਿਨ ਚੱਲੀਆਂ ਗੋਲੀਆਂ

0
Gunfire

ਲੁਧਿਆਣਾ, 10 ਜਨਵਰੀ 2026 : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ (District Ludhiana) ਦੇ ਮੁੱਲਾਪੁਰ ਨੇੜੇ ਬੱਦੋਵਾਲ ਇਲਾਕੇ ਵਿੱਚ ਇੱਕ ਲਗਜ਼ਰੀ ਕਾਰ ਸ਼ੋਅਰੂਮ (Luxury car showroom) ਵਿੱਚ ਦਿਨ-ਦਿਹਾੜੇ ਗੋਲੀਬਾਰੀ (Daylight shooting) ਹੋਈ । ਉਕਤ ਗੋਲੀਆਂ ਦੋ ਬਦਮਾਸ਼ਾਂ ਨੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਰਾਇਲ ਲਿਮੋਜ਼ਿਨ ਸ਼ੋਅਰੂਮ ਦੇ ਬਾਹਰ ਚਲਾਈਆਂ । ਜਿਸ ਕਾਰਨ ਕੁਝ ਗੋਲੀਆਂ ਕਾਰਾਂ ਦੇ ਅਗਲੇ ਸ਼ੀਸ਼ੇ ‘ਤੇ ਵੀ ਲੱਗੀਆਂ, ਜਿਸ ਕਾਰਨ ਕਾਰਾਂ ਦਾ ਨੁਕਸਾਨ ਹੋਇਆ ਹੈ । ਗੋਲੀਆਂ ਚਲਾਉਣ ਤੋਂ ਬਾਅਦ ਬਦਮਾਸ਼ਾਂ ਨੇ ਸ਼ੋਅਰੂਮ ਦੇ ਬਾਹਰ ਗੈਂਗਸਟਰ ਪਵਨ ਸ਼ੌਕੀਨ ਅਤੇ ਮੁਹੱਬਤ ਰੰਧਾਵਾ ਦੇ ਨਾਵਾਂ ਵਾਲੀਆਂ ਪਰਚੀਆਂ ਸੁੱਟ ਦਿੱਤੀਆਂ ।

ਪੁਲਸ ਜਾਂਚ ਵਿਚ ਆਇਆ ਹੈ ਫਿਰੌਤੀ ਦਾ ਮਾਮਲਾ

ਚਿੱਟੇ ਦਿਨ ਗੋਲੀਆਂ ਚਲਾਉਣ ਦੀ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੁੱਲਾਂਪੁਰ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ । ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਫਿਰੌਤੀ ਦਾ ਮਾਮਲਾ ਹੈ । ਮੁੱਲਾਪੁਰ ਨੇੜੇ ਬੱਦੋਵਾਲ ਇਲਾਕੇ ਵਿੱਚ ਰਾਇਲ ਲਿਮੋਜ਼ਿਨ ਸ਼ੋਅਰੂਮ, ਜਿੱਥੇ ਗੋਲੀਬਾਰੀ ਹੋਈ ਸੀ, ਉੱਥੇ ਮਰਸੀਡੀਜ਼ ਅਤੇ ਰੇਂਜ ਰੋਵਰ ਵਰਗੀਆਂ ਕਾਰਾਂ ਖੜੀਆਂ ਹਨ ।

ਗੋਲੀਆਂ ਦਾ ਆਵਾਜ਼ ਸੁਣ ਪੈ ਗਈਆਂ ਭਾਜੜਾਂ

ਦੋਵਾਂ ਵਿਅਕਤੀਆਂ ਨੇ ਸ਼ੋਅਰੂਮ ਦੇ ਅਹਾਤੇ ਵਿੱਚ ਖੜ੍ਹੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਚਲਾਈਆਂ । ਦੱਸਿਆ ਗਿਆ ਹੈ ਕਿ ਸੱਤ ਤੋਂ ਅੱਠ ਰਾਊਂਡ ਫਾਇਰ ਕੀਤੇ ਗਏ, ਜੋ ਕਈ ਕਾਰਾਂ ਨੂੰ ਲੱਗੇ । ਇਸ ਤੋਂ ਬਾਅਦ ਹਮਲਾਵਰ ਭੱਜ ਗਏ । ਅਚਾਨਕ ਹੋਈ ਗੋਲੀਬਾਰੀ ਨਾਲ ਸ਼ੋਅਰੂਮ ਦੇ ਕਰਮਚਾਰੀਆਂ ਅਤੇ ਉੱਥੇ ਮੌਜੂਦ ਲੋਕਾਂ ਵਿਚ ਦਹਿਸ਼ਤ ਫੈਲਾ ਦਿੱਤੀ ਗੋਲੀਬਾਰੀ ਦੀ ਆਵਾਜ਼ ਸੁਣਦੇ ਹੀ ਲੋਕ ਭੱਜਣ ਲੱਗ ਪਏ ।

Read More : ਪੰਜਾਬੀ ਨੌਜ਼ਵਾਨ ਦਾ ਕੀਤਾ ਗੋਲੀਆਂ ਮਾਰ ਕੇ ਕਤਲ

ਬੈਂਗਲੁਰੂ ‘ਚ ਡੈਂਟਲ ਕਾਲਜ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

0
suicide

ਬੈਂਗਲੁਰੂ , 10 ਜਨਵਰੀ 2026 : ਬੈਂਗਲੁਰੂ (Bangalore) ‘ਚ ਡੈਂਟਲ ਕਾਲਜ ਦੀ ਇਕ 23 ਸਾਲਾ ਵਿਦਿਆਰਥਣ (Student) ਆਪਣੀ ਰਿਹਾਇਸ਼ ‘ਤੇ ਫਾਹੇ ਨਾਲ ਲਟਕਦੀ ਮਿਲੀ ।  ਪੁਲਸ ਨੇ ਇਹ ਜਾਣਕਾਰੀ ਦਿੱਤੀ । ਪੁਲਸ ਅਨੁਸਾਰ ਖ਼ੁਦਕੁਸ਼ੀ (Suicide) ਕਰਨ ਵਾਲੀ ਵਿਦਿਆਰਥਣ ਦੀ ਪਛਾਣ ਯਸ਼ਸਵਿਨੀ ਵਜੋਂ ਹੋਈ ਹੈ, ਜੋ ‘ਓਰਲ ਮੈਡੀਸਨ ਅਤੇ ਰੇਡੀਓਲੋਜੀ’ ਵਿਭਾਗ ਦੀ ਤੀਜੇ ਸਾਲ ਦੀ ਵਿਦਿਆਰਥਣ ਸੀ ।

ਪਰਿਵਾਰਕ ਮੈਂਬਰਾਂ ਲਗਾਇਆ ਕਾਲਜ ਪ੍ਰਬੰਧਕਾਂ ਤੇ ਪ੍ਰੇਸ਼ਾਨ ਕਰਨ ਦਾ ਦੋਸ਼

ਪੁਲਸ ਮੁਤਾਬਕ ਪਰਿਵਾਰਕ ਮੈਂਬਰਾਂ ਨੇ ਕਾਲਜ ਪ੍ਰਬੰਧਕਾਂ ‘ਤੇ ਵਿਦਿਆਰਥਣ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ । ਪਰਿਮਲਾ ਅਤੇ ਭੂਦੇਵਈਆ ਦੀ ਇਕਲੌਤੀ ਔਲਾਦ ਯਸ਼ਸਵਿਨੀ ਨੇ ਅੱਖਾਂ ‘ਚ ਦਰਦ ਕਾਰਨ ਬੁੱਧਵਾਰ ਨੂੰ ਛੁੱਟੀ ਲਈ ਸੀ । ਪਰਿਮਲਾ ਅਨੁਸਾਰ ਜਦੋਂ ਉਹ ਅਗਲੇ ਦਿਨ ਕਾਲਜ ਵਾਪਸ ਗਈ ਤਾਂ ਇਕ ਸੈਮੀਨਾਰ ‘ਚ ਹਿੱਸਾ ਨਾ ਲੈਣ ਕਾਰਨ ਹੋਰਨਾਂ ਵਿਦਿਆਰਥੀਆਂ ਦੇ ਸਾਹਮਣੇ ਉਸ ਨੂੰ ਅਪਮਾਨਿਤ ਕੀਤਾ ਗਿਆ ।

Read More : ਫੀਸ ਨਾ ਭਰ ਸਕਣ ਦੇ ਚਲਦਿਆਂ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਕਾਰ ਬੱਸ ਦੀ ਟੱਕਰ ਵਿਚ ਚਾਰ ਦੀ ਮੌਤ ਇਕ ਜ਼ਖ਼ਮੀ

0
road accident

ਹੁਸ਼ਿਆਰਪੁਰ, 10 ਜਨਵਰੀ 2026 : ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ (Hoshiarpur) ਵਿੱਚ ਸੰਘਣੀ ਧੁੰਦ ਦੌਰਾਨ ਇੱਕ ਕਾਰ ਅਤੇ ਬੱਸ ਦੀ ਟੱਕਰ (Car bus collision) ਹੋਣ ਕਾਰਨ ਚਾਰ ਲੋਕਾਂ ਦੀ ਮੌਤ (Four people died) ਅਤੇ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ (Seriously injured) ਹੋਣ ਦਾ ਪਤਾ ਚੱਲਿਆ ਹੈ ।

ਕਦੋਂ ਵਾਪਰਿਆ ਹਾਦਸਾ

ਉਕਤ ਸੜਕੀ ਹਾਦਸਾ (Road accident) ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰ ਦੇ ਸਾਢੇ ਪੰਜ ਵਜੇ ਦੇ ਕਰੀਬ ਵਾਪਰਿਆ ਹੈ । ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਤੋਂ ਆ ਰਹੇ ਨੌਜਵਾਨਾਂ ਨੂੰ ਲੈ ਕੇ ਜਾ ਰਹੀ ਕਾਰ ਹੁਸ਼ਿਆਰਪੁਰ (Hoshiarpur) ਵਿੱਚ ਲਿੰਕ ਰੋਡ ਤੋਂ ਮੁੱਖ ਸੜਕ ‘ਤੇ ਚੜ੍ਹ ਰਹੀ ਸੀ ਜਦੋਂ ਦਸੂਹਾ ਤੋਂ ਆ ਰਹੀ ਇੱਕ ਪਨਬੱਸ ਇਸ ਨਾਲ ਟਕਰਾ ਗਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ । ਹਾਦਸੇ ਕਾਰਨ ਟ੍ਰੈਫਿਕ ਜਾਮ ਹੋ ਗਿਆ ।

ਪੁਲਸ ਮੁਖੀ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕਰਵਾਈ ਆਵਾਜਾਈ ਬਹਾਲ

ਘਟਨਾ ਦੀ ਸੂਚਨਾ ਮਿਲਦੇ ਹੀ ਹਰਿਆਣਾ ਪੁਲਿਸ ਸਟੇਸ਼ਨ ਦੇ ਮੁਖੀ ਕਿਰਨ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ ਅਤੇ ਆਵਾਜਾਈ ਬਹਾਲ ਕਰ ਦਿੱਤੀ ਗਈ । ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਸਨ । ਚਾਰੇ ਦੋਸਤ ਆਪਣੇ ਪੰਜਵੇਂ ਦੋਸਤ ਨੂੰ ਵਿਦੇਸ਼ ਯਾਤਰਾ ਲਈ ਛੱਡਣ ਲਈ ਅੰਮ੍ਰਿਤਸਰ ਹਵਾਈ ਅੱਡੇ ਜਾ ਰਹੇ ਸਨ ।

Read more : ਆਸਟ੍ਰੇਲੀਆ ਵਿਚ ਸੜਕ ਹਾਦਸੇ ਵਿਚ ਮੌਤ ਦੇ ਘਾਟ ਉੱਤਰਿਆ ਨੌਜਵਾਨ

ਸਾਲੇ ਨੇ ਕੀਤਾ 10 ਹਜ਼ਾਰ ਲਈ ਜੀਜੇ ਦਾ ਕਤਲ

0
Kill

ਪੂਰਨੀਆਂ (ਬਿਹਾਰ) , 10 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ ਦੇ ਪੂਰਨੀਆ ਜ਼ਿਲ੍ਹੇ (Purnia District) ਵਿੱਚ 10 ਹਜ਼ਾਰ ਰੁਪਏ ਲਈ ਸਾਲੇ ਨੇ ਆਪਣੇ ਹੀ ਜੀਜੇ ਦਾ ਬੇਰਹਿਮੀ ਨਾਲ ਕਤਲ (Murder) ਕਰ ਦਿੱਤਾ ਹੈ ।

ਪੈਸੇ ਦੇਣ ਬਹਾਨੇ ਬੁਲਾ ਕੇ ਦਿੱਤਾ ਘਟਨਾ ਨੂੰ ਅੰਜਾਮ

ਉਧਾਰ ਲਏ ਪੈਸੇ ਵਾਪਸ ਕਰਨ ਦੇ ਬਹਾਨੇ ਸਾਲੇ ਨੇ ਆਪਣੇ ਜੀਜੇ ਸ਼ਰੀਕ ਆਲਮ (Brother-in-law Sharik Alam) ਨੂੰ ਫੋਨ ਕਰਕੇ ਸੁੰਨਸਾਨ ਜਗ੍ਹਾ ‘ਤੇ ਬੁਲਾਇਆ ਅਤੇ ਕੁਹਾੜੇ ਨਾਲ ਜੀਜੇ ਦੇ ਸਿਰ, ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ 10 ਵਾਰ ਹਮਲਾ ਕੀਤਾ,ਜਿਸ ਕਾਰਨ ਉਸ ਦੀ ਮੌਤ ਹੋ ਗਈ । ਹੱਤਿਆ ਤੋਂ ਬਾਅਦ ਸਾਲੇ ਨੇ 3 ਫੁੱਟ ਡੂੰਘਾ ਟੋਆ ਪੁੱਟਿਆ ਅਤੇ ਸਬੂਤ ਮਿਟਾਉਣ ਲਈ ਲਾਸ਼ ਨੂੰ ਟੋਏ ਵਿੱਚ ਦੱਬ ਦਿੱਤਾ ।

ਕੌਣ ਹੈ ਜਿਸ ਨੇ ਦਿੱਤਾ ਹੈ ਘਟਨਾ ਨੂੰ ਅੰਜਾਮ

ਮ੍ਰਿਤਕ ਦੀ ਲਾਸ਼ 8 ਜਨਵਰੀ ਨੂੰ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਬਰਾਮਦ ਕੀਤੀ ਗਈ ਅਤੇ ਲਾਸ਼ ਨੂੰ ਟੋਏ ਵਿੱਚੋਂ ਕੱਢ ਕੇ ਪੋਸਟਮਾਰਟਮ (Postmortem) ਕਰਵਾਇਆ ਗਿਆ ਅਤੇ ਮ੍ਰਿਤਕ ਦੇਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ । ਮ੍ਰਿਤਕ ਦੇ ਬੇਟੇ ਦੀ ਸ਼ਿਕਾਇਤ ‘ਤੇ ਸ਼੍ਰੀਨਗਰ ਥਾਣਾ ਖੇਤਰ ਦੀ ਪੁਲਿਸ ਨੇ ਐਫ. ਆਈ. ਆਰ. ਦਰਜ (FIR registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਮ੍ਰਿਤਕ ਦੀ ਪਛਾਣ 45 ਸਾਲਾ ਸ਼ਫੀਕ ਆਲਮ ਵਜੋਂ ਹੋਈ ਹੈ, ਜਦਕਿ ਮੁਲਜ਼ਮ ਦੀ ਪਛਾਣ ਮ੍ਰਿਤਕ ਦੇ ਸਾਲਾ 25 ਸਾਲਾ ਮੁਹੰਮਦ ਸਮੀਰ ਵਜੋਂ ਹੋਈ ਹੈ ।

Read More : ਮਹਾਰਾਸ਼ਟਰ ਕਾਂਗਰਸ ਦੇ ਉਪ ਪ੍ਰਧਾਨ ਹਿਦਾਇਤੁੱਲਾ ਦਾ ਕਤਲ

 

ਕੇਂਦਰੀ ਬਿਜਲੀ ਖੋਜ ਸੰਸਥਾਨ ਦੇ ਸੰਯੁਕਤ ਨਿਰਦੇਸ਼ਕ ਸਮੇਤ 2 ਗ੍ਰਿਫ਼ਤਾਰ

0
Arrest

ਨਵੀਂ ਦਿੱਲੀ, 10 ਜਨਵਰੀ 2026 : ਕੇਂਦਰੀ ਜਾਂਚ ਬਿਊਰੋ (Central Bureau of Investigation) (ਸੀ. ਬੀ. ਆਈ.) ਨੇ 9.5 ਲੱਖ ਰੁਪਏ ਦੀ ਰਿਸ਼ਵਤ (Bribe) ਦੇ ਮਾਮਲੇ ‘ਚ ਬੈਂਗਲੁਰੂ ਸਥਿਤ ਕੇਂਦਰੀ ਬਿਜਲੀ ਖੋਜ ਸੰਸਥਾਨ (ਸੀ. ਪੀ. ਆਰ. ਆਈ.) ਦੇ ਸੰਯੁਕਤ ਨਿਰਦੇਸ਼ਕ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਸੀ. ਬੀ. ਆਈ. ਨੇ ਵੀਰਵਾਰ ਨੂੰ ਬੈਂਗਲੁਰੂ ਸਥਿਤ ਸੀ. ਪੀ. ਆਰ. ਆਈ. ਦੇ ਸੰਯੁਕਤ ਨਿਰਦੇਸ਼ਕ ਰਾਜਾਰਾਮ ਮੋਹਨਰਾਓ ਚੇਨੂੰ ਅਤੇ ਸੁਧੀਰ ਗਰੁੱਪ ਆਫ ਕੰਪਨੀਜ਼ ਦੇ ਨਿਰਦੇਸ਼ਕ ਅਤੁਲ ਖੰਨਾ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਸੀ ।

9.5 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼

ਐੱਫ. ਆਈ. ਆਰ. ‘ਚ ਦੋਸ਼ ਲਾਇਆ ਗਿਆ ਹੈ ਕਿ ਸੁਧੀਰ ਗਰੁੱਪ ਆਫ਼ ਕੰਪਨੀਜ਼ (Sudhir Group of Companies) ਨਿੱਜੀ ਕੰਪਨੀ ਦੁਆਰਾ ਤਿਆਰ ਕੀਤੇ ਗਏ ਬਿਜਲੀ ਉਪਕਰਨਾਂ ਲਈ ਅਨੁਕੂਲ ਟੈਸਟ ਰਿਪੋਰਟ ਹਾਸਲ ਕਰਨ ਦੇ ਮਕਸਦ ਨਾਲ ਸੀ. ਪੀ. ਆਰ. ਆਈ. ਅਧਿਕਾਰੀਆਂ ਨੂੰ ਪ੍ਰਭਾਵਿਤ ਕਰਕੇ ਭ੍ਰਿਸ਼ਟ ਗਤੀਵਿਧੀਆਂ ‘ਚ ਸ਼ਾਮਲ ਰਹੀ ਹੈ । ਐਫ. ਆਈ. ਆਰ. ਦਰਜ (FIR registered) ਹੋਣ ਤੋਂ ਬਾਅਦ, ਸੀ.ਬੀ.ਆਈ. ਨੇ ਜਾਲ ਵਿਛਾ ਕੇ ਸ਼ੁੱਕਰਵਾਰ ਨੂੰ ਬੈਂਗਲੁਰੂ ‘ਚ ਸੀ. ਪੀ. ਆਰ. ਆਈ. ਦੇ ਸੰਯੁਕਤ ਨਿਰਦੇਸ਼ਕ ਅਤੇ ਇਕ ਹੋਰ ਮੁਲਜ਼ਮ ਨੂੰ ਨਿੱਜੀ ਕੰਪਨੀ ਦੇ ਕਾਰਜਕਾਰੀ ਨਾਲ 9.5 ਲੱਖ ਰੁਪਏ ਦੀ ਰਿਸ਼ਵਤ ਦੀ ਰਕਮ ਦਾ ਲੈਣ-ਦੇਣ ਕਰਦੇ ਹੋਏ ਫੜਿਆ ।

Read More : ਵਿਜੀਲੈਂਸ ਦੇ ਕੰਮ ‘ਚ ਰੁਕਾਵਟ ਪਾਉਣ ‘ਤੇ ਮਜੀਠੀਆ ਦਾ ਨੌਕਰ ਗ੍ਰਿਫ਼ਤਾਰ

ਵਿਜੀਲੈਂਸ ਦੇ ਕੰਮ ‘ਚ ਰੁਕਾਵਟ ਪਾਉਣ ‘ਤੇ ਮਜੀਠੀਆ ਦਾ ਨੌਕਰ ਗ੍ਰਿਫ਼ਤਾਰ

0
arrest

ਚੰਡੀਗੜ੍ਹ, 10 ਜਨਵਰੀ 2026 : ਵਿਜੀਲੈਂਸ ਬਿਊਰੋ (Vigilance Bureau) ਦੇ ਕੰਮਕਾਜ ‘ਚ ਦਖਲਅੰਦਾਜ਼ੀ ਅਤੇ ਰੁਕਾਵਟ ਪਾਉਣ ਦੇ ਦੋਸ਼ਾਂ ਹੇਠ ਅੱਜ ਪੁਲਸ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਦੇ ਸੇਵਾਦਾਰ (ਨੌਕਰ) ਦਵਿੰਦਰ ਵੇਰਕਾ (Davinder Verka) ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਪਿਛਲੇ ਸਾਲ 25 ਜੂਨ ਨੂੰ ਜਦੋਂ ਮਜੀਠੀਆ ਦੀ ਰਿਹਾਇਸ਼ ‘ਤੇ ਛਾਪਾ ਮਾਰਿਆ ਗਿਆ ਸੀ, ਤਾਂ ਉਸ ਸਮੇਂ ਵਿਜੀਲੈਂਸ ਬਿਊਰੋ ਨੇ ਦੋਸ਼ ਲਾਇਆ ਸੀ ਕਿ ਸੇਵਾਦਾਰ ਦਵਿੰਦਰ ਵੇਰਕਾ ਨੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਸੀ ।

ਦਵਿੰਦਰ ਵੇਰਕਾ ਦਾ ਪੁਲਸ ਨੂੰ ਮਿਲਿਆ ਹੈ ਦੋ ਦਿਨ ਦਾ ਪੁਲਸ ਰਿਮਾਂਡ

ਪੁਲਸ ਨੇ ਦਵਿੰਦਰ ਵੇਰਕਾ ਦਾ ਅਦਾਲਤ ਤੋਂ 2 ਦਿਨਾਂ ਦਾ ਪੁਲਸ ਰਿਮਾਂਡ ਵੀ ਲੈ ਲਿਆ ਹੈ । ਸੰਭਵ ਹੈ ਕਿ ਪੁਲਸ ਵੱਲੋਂ ਦਵਿੰਦਰ ਵੇਰਕਾ ਤੋਂ ਮਜੀਠੀਆ ਦੇ ਸੰਦਰਭ ਵਿਚ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ । ਦਵਿੰਦਰ ਵੇਰਕਾ ਨੂੰ ਅੰਮ੍ਰਿਤਸਰ ਦੇ ਸਿਵਲ ਲਾਈਨ ਪੁਲਸ ਥਾਣੇ ਵਿਚ ਰੱਖਿਆ ਗਿਆ ਹੈ। ਉਸ ਨੂੰ ਮੋਹਾਲੀ ਦੇ ਵਿਜੀਲੈਂਸ ਬਿਊਰੋ ਦੇ ਦਫ਼ਤਰ ਲਿਜਾਇਆ ਜਾ ਸਕਦਾ ਹੈ। ਦਵਿੰਦਰ ਵੇਰਕਾ ਕਾਫ਼ੀ ਸਾਲਾਂ ਤੋਂ ਮਜੀਠੀਆ ਦੀ ਰਿਹਾਇਸ਼ ‘ਤੇ ਕੰਮ ਕਰ ਰਿਹਾ ਸੀ ।

ਐਫ. ਆਈ. ਆਰ. ਵਿਚ ਦਰਜ ਸੀ ਸੇਵਾਦਾਰ ਦਾ ਨਾਮ

ਮਜੀਠੀਆ ਦੀ ਗ੍ਰਿਫ਼ਤਾਰੀ ਦੇ ਸਾਢੇ 6 ਮਹੀਨੇ ਬਾਅਦ ਉਨ੍ਹਾਂ ਦੇ ਸੇਵਾਦਾਰ ਦੀ ਗ੍ਰਿਫ਼ਤਾਰੀ (Arrest) ਹੋਈ ਹੈ । ਵਿਜੀਲੈਂਸ ਨੇ ਜਦੋਂ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਸੀ, ਤਾਂ ਉਸ ਸਮੇਂ ਦਰਜ ਕੀਤੀ ਗਈ ਐੱਫ. ਆਈ. ਆਰ. ‘ਚ ਸੇਵਾਦਾਰ ਦਾ ਨਾਂ ਸ਼ਾਮਲ ਕੀਤਾ ਗਿਆ ਸੀ। ਇਸ ਐੱਫ. ਆਈ. ਆਰ. ‘ਚ ਕਈ ਹੋਰ ਅਕਾਲੀ ਆਗੂਆਂ ਦੇ ਨਾਂ ਵੀ ਸ਼ਾਮਲ ਹਨ ।

Read More : ਦਿੱਲੀ ਤੁਰਕਮਾਨ ਗੇਟ ਹਿੰਸਾ ਮਾਮਲੇ ‘ਚ 6 ਹੋਰ ਗ੍ਰਿਫ਼ਤਾਰ