Home Blog Page 2034

ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਭਾਰਤ ਨੂੰ ਝਟਕਾ, ਮੈਰੀਕਾਮ ਨੇ ਟਰਾਇਲ ਤੋਂ ਨਾਮ ਲਿਆ ਵਾਪਸ

0

ਰਾਸ਼ਟਰਮੰਡਲ ਖੇਡਾਂ ਦੇ ਟਰਾਇਲਾਂ ਦੌਰਾਨ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਤਜਰਬੇਕਾਰ ਮੁੱਕੇਬਾਜ਼ ਐਮਸੀ ਮੈਰੀਕਾਮ ਨੇ ਸੱਟ ਕਾਰਨ ਟਰਾਇਲ ਤੋਂ ਨਾਂ ਵਾਪਸ ਲੈ ਲਿਆ। ਉਹਨਾਂ ਦੀ ਲੱਤ ‘ਤੇ ਸੱਟ ਲੱਗੀ ਹੈ। ਇਸ ਕਾਰਨ ਉਹਨਾਂ ਨੇ ਮਜਬੂਰਨ ਪਿੱਛੇ ਹਟਣ ਦਾ ਫੈਸਲਾ ਲਿਆ ਹੈ। ਛੇ ਵਾਰ ਦੀ ਵਿਸ਼ਵ ਚੈਂਪੀਅਨ ਪਹਿਲੇ ਦੌਰ ਵਿੱਚ ਜ਼ਖ਼ਮੀ ਹੋ ਗਈ ਸੀ। ਉਹਨਾਂ ਦੀ ਵਾਪਸੀ ਦੇ ਨਾਲ, ਹਰਿਆਣਾ ਦੀ ਨੀਤੂ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਟਰਾਇਲਾਂ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਪਿਛਲੀਆਂ ਰਾਸ਼ਟਰਮੰਡਲ ਖੇਡਾਂ (2018) ਦੀ ਸੋਨ ਤਮਗਾ ਜੇਤੂ ਮੈਰੀਕਾਮ ਬਾਊਟ ਦੇ ਪਹਿਲੇ ਹੀ ਦੌਰ ਵਿੱਚ ਰਿੰਗ ਵਿੱਚ ਡਿੱਗ ਗਈ ਸੀ। 39 ਸਾਲਾ ਨੇ ਉੱਠ ਕੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋ ਮੁੱਕੇ ਲੱਗਣ ਕਾਰਨ ਉਹ ਆਪਣਾ ਸੰਤੁਲਨ ਗੁਆ ​​ਬੈਠੀ ਅਤੇ ਆਪਣੀ ਖੱਬੀ ਲੱਤ ਫੜ ਕੇ ਬੈਠ ਗਈ ਸੀ। ਫਿਰ ਉਹਨਾਂ ਨੂੰ ਰਿੰਗ ਛੱਡਣੀ ਪਈ ਅਤੇ ਰੈਫਰੀ ਨੇ ਨੀਤੂ ਨੂੰ ਜੇਤੂ ਐਲਾਨ ਦਿੱਤਾ। ਸਭ ਤੋਂ ਸਫਲ ਭਾਰਤੀ ਮੁੱਕੇਬਾਜ਼ ਨੇ ਅਗਲੇ ਮਹੀਨੇ ਬਰਮਿੰਘਮ ‘ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ‘ਤੇ ਧਿਆਨ ਕੇਂਦਰਿਤ ਕਰਨ ਲਈ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ਤੋਂ ਨਾਮ ਵਾਪਸ ਲੈ ਲਿਆ ਹੈ।

ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸ ਦੇ ਸਾਬਕਾ ਮੰਤਰੀ ’ਤੇ ਕਰੋੜਾਂ ਰੁਪਏ ਦਾ ਘਪਲਾ ਕਰਨ ਦੇ ਲਗਾਏ ਇਲਜ਼ਾਮ

0
Kuldeep Singh Dhaliwal accuses former Congress minister of embezzling crores of rupees

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ’ਤੇ ਪਿੰਡ ਭਗਤਪੁਰਾ ਦੀ ਜ਼ਮੀਨ ਵੇਚ ਕੇ ਕਰੋੜਾਂ ਰੁਪਏ ਦਾ ਘਪਲਾ ਕਰਨ ਦਾ ਦੋਸ਼ ਲਗਾਏ ਹਨ। ਘਪਲੇ ਦੇ ਇਲਜ਼ਾਮ ਲਗਾਉਂਦੇ ਹੋਏ ਕੁਲਦੀਪ ਨੇ ਕਿਹਾ ਕਿ ਗੋਲਡਨ ਗੇਟ ਨੇੜੇ ਸਥਿਤ ਅਲਫ਼ਾ ਇੰਟਰਨੈਸ਼ਨਲ ਸਿਟੀ ਕਲੋਨੀ ਵਿੱਚ ਪੰਚਾਇਤ ਦੀ 32 ਕਨਾਲ 16 ਮਰਲੇ ਜ਼ਮੀਨ 1 ਕਰੋੜ 25 ਲੱਖ ਰੁਪਏ ਵਿੱਚ ਵਿਕੀ ਜਦੋਂਕਿ ਇਸ ਦੀ ਕੁੱਲ ਕੀਮਤ ਸਾਢੇ ਸੱਤ ਕਰੋੜ ਪ੍ਰਤੀ ਏਕੜ ਬਣਦੀ ਹੈ। ਇਸ ‘ਚ ਕਰੀਬ 28 ਕਰੋੜ ਦਾ ਘਪਲਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਸਾਲ 2015 ਤੋਂ ਅਕਾਲੀ ਦਲ ਦੀ ਸਰਕਾਰ ਵੇਲੇ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ 10 ਮਾਰਚ 2022 ਨੂੰ ਕਾਂਗਰਸ ਦੀ ਹਾਰ ਹੋਈ ਅਤੇ ਅਗਲੇ ਹੀ ਦਿਨ 11 ਮਾਰਚ 2022 ਨੂੰ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਜ਼ਮੀਨ ਨੂੰ ਵੇਚਣ ਦੇ ਦਸਤਾਵੇਜ਼ਾਂ ‘ਤੇ ਦਸਤਖਤ ਕਰਕੇ ਮੋਹਰ ਲਗਾ ਦਿੱਤੀ।

ਇਸ ਸਾਰੇ ਮਾਮਲੇ ‘ਤੇ ਬੋਲਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ 3 ਨਵੰਬਰ ਨੂੰ ਇੱਕ ਕਮੇਟੀ ਦਾ ਗਠਨ ਕੀਤਾ ਹੈ, ਜੋ 8 ਦਿਨਾਂ ਵਿੱਚ ਇਸ ਦੀ ਜਾਂਚ ਕਰਕੇ ਸਾਰੀ ਰਿਪੋਰਟ ਉਨ੍ਹਾਂ ਨੂੰ ਸੌਂਪੇਗੀ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵਿੱਚ ਆਈਏਐਸ ਅਧਿਕਾਰੀ ਅਮਿਤ ਕੁਮਾਰ, ਪੈਂਡੂ ਵਿਕਾਸ ਵਿਭਾਗ ਦੇ ਜੁਆਇੰਟ ਡਾਇਰੈਕਟਰ ਸਰਬਜੀਤ ਸਿੰਘ, ਸੀਨੀਅਰ ਲਾਅ ਅਫਸਰ ਜੇ.ਈ ਹਰਵਿੰਦਰ ਸਿੰਘ ਆਹਲੂਵਾਲੀਆ ਨੂੰ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਕਮੇਟੀ ਦੀ ਜਾਂਚ ਰਿਪੋਰਟ ਵਿੱਚ ਜੋ ਵੀ ਸ਼ਾਮਲ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕਮੇਟੀ ਨੇ ਕਿਹਾ ਤਾਂ ਜ਼ਮੀਨ ਦੀ ਰਜਿਸਟਰੀ ਰੱਦ ਹੋ ਜਾਵੇਗੀ।ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ‘ਆਪ’ ਸਰਕਾਰ ਨੇ ਕਾਂਗਰਸ ਸਰਕਾਰ ‘ਚ ਮੰਤਰੀ ਰਹਿ ਚੁੱਕੇ ਸਾਧੂ ਸਿੰਘ ਧਰਮਸੋਤ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ।

ਰਾਜ ਸਭਾ ਚੋਣਾਂ: BJP ਨੂੰ 4 ਸੀਟਾਂ ਦਾ ਹੋਇਆ ਨੁਕਸਾਨ, ਹੋਈ 100 ਦੇ ਅੰਕੜੇ ਤੋਂ ਦੂਰ

0
Rajya Sabha elections BJP wins 9 out of 16 seats

ਅਪ੍ਰੈਲ ਮਹੀਨੇ ਵਿਚ ਸੰਸਦ ਦੇ ਉੱਚ ਸਦਨ ਵਿਚ 100 ਅੰਕੜਿਆਂ ’ਤੇ ਪਹੁੰਚਣ ਵਾਲੀ ਭਾਜਪਾ ਦੇ ਮੈਂਬਰਾਂ ਦੀ ਗਿਣਤੀ ਰਾਜ ਸਭਾ ਦੀਆਂ 57 ਸੀਟਾਂ ਲਈ ਹੋਈਆਂ ਚੋਣਾਂ ਤੋਂ ਬਾਅਦ ਮੌਜੂਦਾ 95 ਤੋਂ ਘੱਟ ਕੇ 91 ’ਤੇ ਆ ਗਈ। ਰਾਜ ਸਭਾ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਸੇਵਾਮੁਕਤ ਹੋ ਰਹੇ 57 ਮੈਂਬਰਾਂ ਨੂੰ ਮਿਲਾ ਕੇ ਮੌਜੂਦਾ ਸਮੇਂ ਵਿਚ ਉੱਚ ਸਦਨ ਦੇ ਕੁੱਲ 232 ਮੈਂਬਰਾਂ ਵਿਚ ਭਾਜਪਾ ਦੇ 95 ਮੈਂਬਰ ਹਨ। ਸੇਵਾਮੁਕਤ ਹੋਣ ਵਾਲੇ ਮੈਂਬਰਾਂ ਵਿਚ ਭਾਜਪਾ ਦੇ 26 ਮੈਂਬਰ ਸ਼ਾਮਲ ਹਨ, ਜਦਕਿ ਇਹਨਾਂ ਚੋਣਾਂ ਵਿਚ ਭਾਜਪਾ ਦੇ 22 ਮੈਂਬਰਾਂ ਨੇ ਜਿੱਤ ਦਰਜ ਕੀਤੀ। ਇਸ ਤਰ੍ਹਾਂ BJP ਨੂੰ ਚਾਰ ਸੀਟਾਂ ਦਾ ਨੁਕਸਾਨ ਹੋਇਆ ਹੈ।

ਚੁਣੇ ਗਏ ਮੈਂਬਰਾਂ ਦੇ ਸਹੁੰ ਚੁੱਕਣ ਤੋਂ ਬਾਅਦ ਭਾਜਪਾ ਦੇ ਮੈਂਬਰਾਂ ਦੀ ਗਿਣਤੀ 95 ਤੋਂ ਘੱਟ ਕੇ 91 ਰਹਿ ਜਾਵੇਗੀ। ਯਾਨੀ ਭਾਜਪਾ ਨੂੰ ਫਿਰ ਤੋਂ 100 ਦੇ ਅੰਕੜੇ ਤੱਕ ਪਹੁੰਚਣ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ। ਸੱਤ ਨਾਮਜ਼ਦ ਮੈਂਬਰਾਂ ਸਮੇਤ ਰਾਜ ਸਭਾ ਵਿਚ ਅਜੇ ਵੀ 13 ਅਸਾਮੀਆਂ ਖਾਲੀ ਹਨ। ਨਾਮਜ਼ਦ ਮੈਂਬਰਾਂ ਦੀ ਨਿਯੁਕਤੀ ਅਤੇ ਖਾਲੀ ਸੀਟਾਂ ਭਰਨ ਤੋਂ ਬਾਅਦ ਭਾਜਪਾ ਮੈਂਬਰਾਂ ਦੀ ਗਿਣਤੀ 100 ਦੇ ਕਰੀਬ ਪਹੁੰਚ ਸਕਦੀ ਹੈ। ਕਿਉਂਕਿ ਕੁਝ ਅਪਵਾਦਾਂ ਨੂੰ ਛੱਡ ਕੇ ਨਾਮਜ਼ਦ ਮੈਂਬਰ ਆਮ ਤੌਰ ‘ਤੇ ਆਪਣੀ ਨਾਮਜ਼ਦਗੀ ਦੇ ਛੇ ਮਹੀਨਿਆਂ ਦੇ ਅੰਦਰ ਆਪਣੇ ਆਪ ਨੂੰ ਕਿਸੇ ਪਾਰਟੀ (ਆਮ ਤੌਰ ‘ਤੇ ਸੱਤਾਧਾਰੀ ਪਾਰਟੀ ਨਾਲ) ਨਾਲ ਜੋੜ ਲੈਂਦੇ ਹਨ।

ਪਿਛਲੇ ਅਪ੍ਰੈਲ ਵਿਚ ਹੋਈਆਂ ਰਾਜ ਸਭਾ ਚੋਣਾਂ ਵਿਚ ਅਸਾਮ, ਤ੍ਰਿਪੁਰਾ ਅਤੇ ਨਾਗਾਲੈਂਡ ਵਿਚ ਇਕ-ਇਕ ਸੀਟ ਜਿੱਤਣ ਤੋਂ ਬਾਅਦ, ਭਾਜਪਾ ਆਪਣੇ ਇਤਿਹਾਸ ਵਿਚ ਪਹਿਲੀ ਵਾਰ ਉਪਰਲੇ ਸਦਨ ਵਿਚ 100 ਦੇ ਅੰਕੜੇ ਤੱਕ ਪਹੁੰਚ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਸਮੇਤ ਪਾਰਟੀ ਦੇ ਕਈ ਨੇਤਾਵਾਂ ਨੇ ਇਸ ਨੂੰ ਭਾਜਪਾ ਦੀ ਵੱਡੀ ਪ੍ਰਾਪਤੀ ਕਰਾਰ ਦਿੱਤਾ ਸੀ। ਉੱਤਰ ਪ੍ਰਦੇਸ਼, ਤਾਮਿਲਨਾਡੂ, ਬਿਹਾਰ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਉਡੀਸ਼ਾ, ਛੱਤੀਸਗੜ੍ਹ, ਪੰਜਾਬ, ਤੇਲੰਗਾਨਾ, ਝਾਰਖੰਡ ਅਤੇ ਉੱਤਰਾਖੰਡ ਦੇ ਸਾਰੇ 41 ਉਮੀਦਵਾਰਾਂ ਨੂੰ 57 ਰਾਜ ਸਭਾ ਸੀਟਾਂ ਲਈ ਦੋ-ਸਾਲਾ ਚੋਣਾਂ ਦੇ ਐਲਾਨ ਤੋਂ ਬਾਅਦ ਪਿਛਲੇ ਸ਼ੁੱਕਰਵਾਰ ਨੂੰ ਬਿਨ੍ਹਾਂ ਮੁਕਾਬਲਾ ਚੁਣੇ ਜਾਣ ਦਾ ਐਲਾਨ ਕੀਤਾ ਗਿਆ ਸੀ।

ਇਹਨਾਂ ਵਿੱਚੋਂ ਭਾਜਪਾ ਦੇ 14 ਉਮੀਦਵਾਰ ਬਿਨ੍ਹਾਂ ਮੁਕਾਬਲਾ ਚੁਣੇ ਗਏ। ਉੱਤਰ ਪ੍ਰਦੇਸ਼ ਵਿਚ ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ ਹਨ। ਉਥੋਂ ਇਸ ਦੇ ਪੰਜ ਮੈਂਬਰ ਸੇਵਾਮੁਕਤ ਹੋ ਗਏ ਸਨ ਜਦਕਿ ਅੱਠ ਮੈਂਬਰ ਚੁਣੇ ਗਏ ਹਨ। ਭਾਜਪਾ ਨੂੰ ਬਿਹਾਰ ਅਤੇ ਮੱਧ ਪ੍ਰਦੇਸ਼ ਵਿਚ ਦੋ-ਦੋ ਅਤੇ ਉੱਤਰਾਖੰਡ ਅਤੇ ਝਾਰਖੰਡ ਵਿਚ ਇਕ-ਇਕ ਸੀਟਾਂ ਮਿਲੀਆਂ ਹਨ। ਸ਼ੁੱਕਰਵਾਰ ਨੂੰ ਹਰਿਆਣਾ, ਰਾਜਸਥਾਨ, ਮਹਾਰਾਸ਼ਟਰ ਅਤੇ ਕਰਨਾਟਕ ਦੀਆਂ 16 ਸੀਟਾਂ ਲਈ ਚੋਣਾਂ ਹੋਈਆਂ। ਇਹਨਾਂ ਵਿਚੋਂ ਭਾਜਪਾ ਮਹਾਰਾਸ਼ਟਰ ਅਤੇ ਕਰਨਾਟਕ ਵਿਚ ਤਿੰਨ-ਤਿੰਨ ਅਤੇ ਹਰਿਆਣਾ ਅਤੇ ਰਾਜਸਥਾਨ ਵਿਚ ਇਕ-ਇਕ ਸੀਟਾਂ ਜਿੱਤਣ ਵਿਚ ਕਾਮਯਾਬ ਰਹੀ।

ਭਾਜਪਾ ਦੇ ਬਿਹਤਰ ਚੋਣ ਪ੍ਰਬੰਧਾਂ ਕਾਰਨ ਕਰਨਾਟਕ, ਮਹਾਰਾਸ਼ਟਰ ਅਤੇ ਹਰਿਆਣਾ ਵਿਚ ਪਾਰਟੀ ਦੇ ਦੋ ਉਮੀਦਵਾਰ ਅਤੇ ਇਸ ਦਾ ਸਮਰਥਨ ਵਾਲਾ ਇਕ ਆਜ਼ਾਦ ਉਮੀਦਵਾਰ ਜਿੱਤਿਆ, ਭਾਵੇਂ ਕਿ ਉਹਨਾਂ ਦੇ ਜਿੱਤਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਸਨ। ਇਸ ਤਰ੍ਹਾਂ ਇਨ੍ਹਾਂ ਚਾਰ ਰਾਜਾਂ ਵਿਚ ਭਾਜਪਾ ਨੂੰ ਕੁੱਲ 8 ਸੀਟਾਂ ਮਿਲੀਆਂ ਹਨ। ਇਸ ਤਰ੍ਹਾਂ ਕੁੱਲ 57 ਸੀਟਾਂ ਵਿਚੋਂ ਇਸ ਦੇ ਉਮੀਦਵਾਰਾਂ ਨੇ 22 ਸੀਟਾਂ ਜਿੱਤੀਆਂ। ਹਰਿਆਣਾ ਵਿਚ ਆਜ਼ਾਦ ਚੋਣ ਜਿੱਤਣ ਵਾਲੇ ਕਾਰਤੀਕੇਯ ਸ਼ਰਮਾ ਨੂੰ ਭਾਜਪਾ ਅਤੇ ਉਸ ਦੀ ਸਹਿਯੋਗੀ ਜਨਨਾਇਕ ਜਨਤਾ ਪਾਰਟੀ ਨੇ ਸਮਰਥਨ ਦਿੱਤਾ ਸੀ। ਰਾਜਸਥਾਨ ਵਿਚ ਭਾਜਪਾ ਨੇ ਆਜ਼ਾਦ ਉਮੀਦਵਾਰ ਸੁਭਾਸ਼ ਚੰਦਰਾ ਦਾ ਸਮਰਥਨ ਕੀਤਾ ਸੀ ਪਰ ਉਹ ਚੋਣ ਹਾਰ ਗਏ ਸਨ।

 

ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਭਾਵੁਕ ਹੋਏ ਰਾਜਾ ਵੜਿੰਗ, ਪੋਸਟ ਸਾਂਝੀ ਕਰ ਕਿਹਾ…..

0

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਕਲਾਕਾਰ ਤੇ ਆਮ ਲੋਕ ਯਾਦ ਕਰਕੇ ਭਾਵੁਕ ਪੋਸਟਾਂ ਸਾਂਝੀਆਂ ਕਰ ਰਹੇ ਹਨ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਦੇ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪਣੀ ਫੇਸਬੁੱਕ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਹ ਸਿੱਧੂ ਨੂੰ ਯਾਦ ਕਰ ਭਾਵੁਕ ਹੋਏ ਹਨ।

ਰਾਜਾ ਵੜਿੰਗ ਨੇ ਪਾਈ ਹੋਈ ਪੋਸਟ ’ਚ ਲਿਖਿਆ ਕਿ, ‘‘ਅੱਜ ਮੇਰੇ ਭਰਾ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਅੱਜ ਸਿੱਧੂ ਨੇ 29 ਸਾਲ ਦਾ ਹੋ ਜਾਣਾ ਸੀ ਪਰ ਅਕਾਲ ਪੁਰਖ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ।’’ ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਲਿਖਿਆ ਕਿ, ‘‘ਤੈਨੂੰ ਯਾਦ ਕਰਦਿਆ ਹੀ ਅੱਖਾਂ ਭਰ ਆਈਆਂ, ਭਾਵੇਂ ਯਾਰਾਂ ਤੂੰ ਇਸ ਦੁਨੀਆਂ ਤੋਂ ਚਲਾ ਗਿਆ ਪਰ ਮੇਰੇ ਦਿਲ ‘ਚ ਹਮੇਸ਼ਾ ਜਿੰਦਾ ਰਹੇਂਗਾ। ਤੇਰੀ ਮੌਤ ਦਾ ਇਨਸਾਫ਼ ਦਵਾ ਕੇ ਰਹਾਂਗਾ।’’ #legendsneverdie।

ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਦਿਨ-ਦਿਹਾੜੇ ਗੈਂਗਸਟਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਹਰ ਪੰਜਾਬੀ ਦੁਖੀ ਅਤੇ ਸਦਮੇ ’ਚ ਹੈ। ਪੰਜਾਬ ’ਚ ਇੰਨੀ ਵੱਡੀ ਘਟਨਾ ਹੋਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਮੂਸੇਵਾਲਾ ਦੇ ਜਾਣ ਨਾਲ ਉਸ ਦੇ ਮਾਤਾ-ਪਿਤਾ ਸਦਮੇ ’ਚ ਹਨ। ਸਿੱਧੂ ਦੇ ਪ੍ਰਸ਼ੰਸਕਾਂ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਉਹ ਹੁਣ ਇਸ ਦੁਨੀਆ ’ਚ ਰਿਹਾ। ਬੇਸ਼ੱਕ ਸਿੱਧੂ ਮੂਸੇਵਾਲਾ ਸਰੀਰਿਕ ਤੌਰ ‘ਤੇ ਇਸ ਦੁਨੀਆ ‘ਚ ਨਹੀਂ ਰਿਹਾ ਪਰ ਉਸ ਦੇ ਗੀਤਾਂ ਰਾਹੀਂ ਉਹ ਰਹਿੰਦੀ ਦੁਨੀਆ ਤਕ ਯਾਦ ਰਹੇਗਾ।

 

ਛੱਤੀਸਗੜ੍ਹ ‘ਚ ਡੂੰਘੇ ਬੋਰਵੈੱਲ ‘ਚ ਡਿੱਗਿਆ 10 ਸਾਲਾ ਮਾਸੂਮ

0

ਛੱਤੀਸਗੜ੍ਹ ਦੇ ਜਾਂਜਗੀਰ-ਚਾਂਪਾ ਜ਼ਿਲ੍ਹੇ ਦੇ ਪਿਹਾਰੀਦ ਪਿੰਡ ‘ਚ ਇੱਕ 10 ਸਾਲਾ ਮਾਸੂਮ ਬੋਰਵੈੱਲ ਵਿੱਚ ਡਿੱਗ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਬਚਾਅ ਟੀਮ ਪਿਛਲੇ 15 ਘੰਟਿਆਂ ਤੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਰਾਹੁਲ ਸ਼ੁੱਕਰਵਾਰ ਦੁਪਹਿਰ ਆਪਣੇ ਘਰ ਦੀ ਚਾਰਦੀਵਾਰੀ ‘ਚ ਪੁੱਟੇ ਗਏ ਬੋਰਵੈੱਲ ‘ਚ ਡਿੱਗ ਗਿਆ। ਮਾਸੂਮ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਐਸਡੀਆਰਐਫ ਅਤੇ ਐਨਡੀਆਰਐਫ ਦੀ ਟੀਮ ਨੂੰ ਵੀ ਬੁਲਾਇਆ ਹੈ।

ਦੱਸ ਦਈਏ ਕਿ ਇਸ ਸੰਬੰਧੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਟਵੀਟ ਕਰਕੇ ਕਿਹਾ ਕਿ ਛੱਤੀਸਗੜ੍ਹ ਦੇ ਜਾਂਜਗੀਰ-ਚਾਂਪਾ ਜ਼ਿਲ੍ਹੇ ਦੇ ਪਿਹਾਰੀਦ ਪਿੰਡ ‘ਚ ਬੋਰਵੈੱਲ ‘ਚ ਗਿਰੇ ਬਾਲਕ ਰਾਹੁਲ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।ਉਨ੍ਹਾਂ ਨੇ ਕਿਹਾ ਕਿ ਕੁਲੈਕਟਰ ਤੇ ਐੱਸਪੀ ਮੌਕੇ ‘ਤੇ ਮੌਜੂਦ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਬੱਚੇ ਦੀ ਕੁਸ਼ਲਤਾ ਲਈ ਪ੍ਰਾਥਨਾ ਕਰਨ ਦੀ ਅਪੀਲ ਕੀਤੀ ਹੈ।

ਜਾਣਕਾਰੀ ਮੁਤਾਬਕ ਬਚਾਅ ਟੀਮ ਬੋਰਵੈੱਲ ਦੇ ਅੰਦਰ ਪਾਈਪ ਪਾ ਕੇ ਬੱਚੇ ਨੂੰ ਲਗਾਤਾਰ ਆਕਸੀਜਨ ਸਪਲਾਈ ਕਰ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਬਚਾਅ ਟੀਮ ਬੋਰਵੈੱਲ ਦੇ ਅੰਦਰ ਕੈਮਰਾ ਲਗਾ ਕੇ ਬੱਚੇ ‘ਤੇ ਨਜ਼ਰ ਰੱਖ ਰਹੀ ਹੈ।

ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਰਿਸ਼ਵਤ ਲੈਣ ਦੇ ਮਾਮਲੇ ‘ਚ ਸਹਾਇਕ ਥਾਣੇਦਾਰ ਕੀਤਾ ਗ੍ਰਿਫ਼ਤਾਰ

0

ਪੰਜਾਬ ਪੁਲਿਸ ਵਲੋਂ ਆਪਣੇ ਹੀ ਮੁਲਾਜ਼ਮ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਮੁਹਿੰਮ ਚਲਾਈ ਗਈ ਹੈ। ਇਸੇ ਤਹਿਤ ਵੱਡਾ ਐਕਸ਼ਨ ਲੈਂਦੇ ਹੋਏ ਹੋਏ ਅੱਜ ਡੀ.ਐਸ.ਪੀ. ਰਾਜਪੁਰਾ ਅਤੇ ਸਦਰ ਥਾਣੇ ਦੇ ਮੁੱਖ ਅਫ਼ਸਰ ਅਮਨਦੀਪ ਤਰੀਕਾ ਨੇ ਪੜਤਾਲ ਕਰਨ ਉਪਰੰਤ 3 ਹਜਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣਾ ਸਦਰ ਅਧੀਨ ਆਉਂਦੀ ਜਨਸੂਆ ਪੁਲਿਸ ਚੋਂਕੀ ਦੇ ਸਹਾਇਕ ਥਾਣੇਦਾਰ ਹਰਨੇਕ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸਦੇ ਨਾਲ ਹੀ ਉਸਨੂੰ ਗ੍ਰਿਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਅੰਕੁਸ਼ ਗਰਗ ਵਾਸੀ ਨੇੜੇ ਸ਼ੀਲਾ ਦੇਵੀ ਟਰੱਸਟ ਮੰਡੀ ਰਾਮਾ ਮੰਡੀ ਜ਼ਿਲ੍ਹਾ ਬਠਿੰਡਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦਾ ਦੋਸਤ ਹਰਜੀਤ ਸਿੰਘ ਵਾਸੀ ਪਿੰਡ ਭਾਗੀਵਾਂਦਰ ਜ਼ਿਲ੍ਹਾ ਬਠਿੰਡਾ ਅਤੇ ਸੁਨੀਲ ਅਰੋੜਾ ਵਾਸੀ ਸਿਰਸਾ ਦੀ ਇਕ ਫਰਮ ਗਿੱਲ ਕੰਨਸਟਰੰਕਸ਼ਨ ਕੰਪਨੀ ਹੈ ਜੋ ਕਿ ਠੇਕੇ ਲੈ ਕੇ ਮਿੱਟੀ ਚੁੱਕਣ ਦਾ ਕੰਮ ਕਰਦੇ ਹਨ। ਮੋਜੂਦਾ ਸਮੇਂ ਵਿਚ ਉਹਨਾਂ ਦਾ ਕੰਮ ਰਾਜਪੁਰਾ-ਬਨੂੰੜ ਰੋਡ ਤੇ ਵੈਲਨੈਸ ਸਿਟੀ ‘ਚ ਕੰਮ ਚਲ ਰਿਹਾ ਹੈ। ਲੰਘੀ 7 ਜੂਨ ਨੂੰ ਮਾਈਨਿੰਗ ਇੰਸਪੈਕਟਰ ਵੱਲੋਂ ਨਜਾਇਜ਼ ਮਾਈਨਿੰਗ ਐਕਟ ਤਹਿਤ ਥਾਣਾ ਸਦਰ ਨੇ ਕੇਸ ਦਰਜ ਕਰਕੇ ਮੋਕੇ ਤੋਂ ਦੋ ਟਿੱਪਰ ਅਤੇ ਇਕ ਪੈਕਲਿਨ ਮਸ਼ੀਨ ਕਬਜੇ ਵਿਚ ਲੈ ਲਈ ਸੀ।

ਬੀਤੇ ਦਿਨ ਜਦੋਂ ਉਹ ਆਪਣੇ ਦੋਸਤ ਹਰਜੀਤ ਸਿੰਘ ਨਾਲ ਉਕਤ ਮਸ਼ੀਨਾਂ ਦੀ ਸਪੁਰਦਗੀ ਲੈਣ ਪਹੁੰਚੇ ਤਾਂ ਸਹਾਇਕ ਥਾਣੇਦਾਰ ਹਰਨੇਕ ਸਿੰਘ ਨੇ ਮਸ਼ੀਨਾਂ ਦੀ ਮਾਲਕੀ ਸਬੰਧੀ ਬਠਿੰਡਾ ਤੋਂ ਤਸਦੀਕ ਕਰਵਾਉਣ ਦੀ ਗਲ ਕਹੀ। ਜਿਸ ਉਪਰੰਤ ਹਰਨੇਕ ਸਿੰਘ ਨੇ ਅੱਜ ਹੀ ਸਪੁਰਦਗੀ ਲਈ 10 ਹਜਾਰ ਦੀ ਮੰਗ ਕੀਤੀ ਤੇ ਆਖ਼ਰ ਸੋਦਾ 3 ਹਜਾਰ ਵਿਚ ਤੈਅ ਹੋ ਗਿਆ। ਉਹਨਾਂ ਬਿਆਨਾਂ ਵਿਚ ਦੱਸਿਆ ਕਿ ਜਦੋਂ ਉਹ ਸਹਾਇਕ ਥਾਣੇਦਾਰ ਨੂੰ 3 ਹਜਾਰ ਰੁਪਏ ਦੇ ਰਿਹਾ ਸੀ ਤਾਂ ਇਸ ਦੀ ਉਸਦੇ ਦੋਸਤ ਹਰਜੀਤ ਸਿੰਘ ਨੇ ਵੀਡਿਓ ਬਣਾ ਲਈ। ਇਸ ਵੀਡਿਓਗ੍ਰਾਫੀ ਦੀ ਭਿਣਕ ਹਰਨੇਕ ਸਿੰਘ ਪੈ ਗਈ ਤੇ ਮੌਕੇ ਤੋਂ ਭੱਜਣ ਲੱਗਾ ਪਰ ਉਹਨਾਂ ਨੇ ਉਸਨੂੰ ਰੋਕ ਲਿਆ ਤੇ ਮੌਕੇ ‘ਤੇ ਡੀ.ਐਸ.ਪੀ. ਰਾਜਪੁਰਾ ਨੂੰ ਬੁਲਾ ਲਿਆ ਤੇ ਉਹਨਾਂ ਵੀਡਿਓ ਦੀ ਪੜਤਾਲ ਕਰਨ ਉਪਰੰਤ ਸਹਾਇਕ ਥਾਣੇਦਾਰ ਹਰਨੇਕ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਸਰਕਾਰ ਦਾ ਦਾਅਵਾ, ਨਵੀਂ ਆਬਕਾਰੀ ਨੀਤੀ ਭਰੇਗੀ ਪੰਜਾਬ ਦਾ ਖਜ਼ਾਨਾ

0
Transfer of District Revenue Officers by Punjab Govt

ਆਮ ਆਦਮੀ ਪਾਰਟੀ ਨੇ ਟਵੀਟ ਕਰਕੇ ਕਿਹਾ ਹੈ ਕਿ ਮਾਨ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਪੰਜਾਬ ਦਾ ਖਜ਼ਾਨਾ ਭਰੇਗੀ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਨਵੀਂ ਐਕਸਾਈਜ਼ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸਦੇ ਨਾਲ ਹੀ ਸਰਕਾਰ ਹੁਣ ਮਾਫੀਆ ਰਾਜ ਖਤਮ ਕਰਨ ‘ਤੇ ਜ਼ੋਰ ਦੇ ਰਹੀ ਹੈ।

ਇਸ ਦੇ ਨਾਲ ਹੀ ਟਵੀਟ ਰਾਹੀਂ ਇਹ ਵੀ ਦੱਸਿਆ ਗਿਆ ਹੈ ਕਿ ਨਵੀਂ ਨੀਤੀ ਨਾਲ ਪਿਛਲੇ ਸਾਲ ਨਾਲੋਂ 3400 ਕਰੋੜ ਰੁਪਏ ਦਾ ਵਾਧਾ ਹੋਵੇਗਾ। ਇਸ ”ਚ ਇਹ ਵੀ ਲਿਖਿਆ ਹੈ ਕਿ ਇਸ ਨੀਤੀ ਨਾਲ ਮਾਲੀਆ ‘ਚ 40% ਦਾ ਵਾਧਾ ਹੋਵੇਗਾ।

ਚੀਨ ਨੇ ਪੂਰਬੀ ਲੱਦਾਖ ਨਾਲ ਲੱਗਦੇ ਸਰਹੱਦੀ ਖੇਤਰ ‘ਚ ਲੜਾਕੂ ਜਹਾਜ਼ ਕੀਤੇ ਤਾਇਨਾਤ

0
China deploys fighter jets

ਚੀਨ ਨੇ ਪੂਰਬੀ ਲੱਦਾਖ ਨਾਲ ਲੱਗਦੇ ਸਰਹੱਦੀ ਖੇਤਰ ਵਿੱਚ 25 ਲੜਾਕੂ ਜਹਾਜ਼ ਤਾਇਨਾਤ ਕੀਤੇ ਹਨ। ਇਸ ‘ਚ ਚੀਨ ਦੇ ਜੇ-11 ਅਤੇ ਜੇ-20 ਲੜਾਕੂ ਜਹਾਜ਼ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਚੀਨੀ ਹਵਾਈ ਫੌਜ ਨੇ ਹੋਟਨ ਹਵਾਈ ਅੱਡੇ ‘ਤੇ ਰੱਖਿਆ ਹੈ। ਭਾਰਤੀ ਏਜੰਸੀਆਂ ਨੇ ਪੀਪਲਜ਼ ਲਿਬਰੇਸ਼ਨ ਆਰਮੀ (PLA) ਦੀਆਂ ਹਵਾਈ ਸੈਨਾ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖੀ ਹੋਈ ਹੈ। ਭਾਰਤ ਦੇ ਨਾਲ ਕਾਰਵਾਈ ਕੰਟਰੋਲ ਰੇਖਾ (LAC) ਉੱਤਰ ਵਿੱਚ ਲੱਦਾਖ ਤੋਂ ਉੱਤਰ-ਪੂਰਬ ਵਿੱਚ ਅਰੁਣਾਚਲ ਪ੍ਰਦੇਸ਼ ਤੱਕ ਫੈਲੀ ਹੋਈ ਹੈ।

ਚੀਨ ਦੀ ਇਹ ਗਤੀਵਿਧੀ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ ਜਦੋਂ ਅਮਰੀਕਾ ਨੇ ਚੀਨੀ ਸਰਹੱਦ ‘ਤੇ ਚੀਨੀ ਫੌਜ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਖਤਰਨਾਕ ਕਰਾਰ ਦਿੱਤਾ ਹੈ। ਜੇ-20 ਇਕ ਘੰਟੇ ਵਿਚ 2100 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। ਹੋਤਾਨ ਤੋਂ ਦਿੱਲੀ ਦੀ ਹਵਾਈ ਦੂਰੀ ਲਗਭਗ 1000 ਕਿਲੋਮੀਟਰ ਹੈ। ਯਾਨੀ ਇੱਥੇ ਪਹੁੰਚਣ ਲਈ ਇਸਨੂੰ ਸਿਰਫ਼ ਅੱਧਾ ਘੰਟਾ ਲੱਗੇਗਾ। ਇੰਡੀਆ ਟੂਡੇ ਦੀ ਇਕ ਰਿਪੋਰਟ ਮੁਤਾਬਕ ਚੀਨ ਨੇ ਕਾਸ਼ਗਰ, ਹੋਤਾਨ ਅਤੇ ਨਗਾਰੀ ਗੁਨਸਾ ਦੇ ਏਅਰਬੇਸ ਨੂੰ ਅਪਗ੍ਰੇਡ ਕਰ ਦਿੱਤਾ ਹੈ, ਤਾਂ ਜੋ ਹੋਰ ਸੈਨਿਕਾਂ ਦੀ ਆਵਾਜਾਈ ਕੀਤੀ ਜਾ ਸਕੇ। ਰੱਖਿਆ ਸੂਤਰਾਂ ਨੇ ਦੱਸਿਆ ਕਿ ਚੀਨ ਨੇ ਪਿਛਲੇ ਕੁਝ ਦਿਨਾਂ ‘ਚ ਸਰਹੱਦੀ ਖੇਤਰਾਂ ‘ਚ ਲੜਾਕੂ ਜਹਾਜ਼ਾਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਹੈ।

CM ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ CM ਭਗਵੰਤ ਮਾਨ ਅੱਜ ਹਿਮਾਚਲ ਪ੍ਰਦੇਸ਼ ਦਾ ਕਰਨਗੇ ਦੌਰਾ

0

ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 11 ਜੂਨ ਨੂੰ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦਾ ਦੌਰਾ ਕਰਨਗੇ। ਜਾਣਕਾਰੀ ਅਨੁਸਾਰ ਉਹ ਸਿੱਖਿਆ ਨੀਤੀ ਨੂੰ ਲੈ ਕੇ ਲੋਕਾਂ ਨਾਲ ਗੱਲਬਾਤ ਕਰਨਗੇ ।

ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ ‘ਤੇ ਬੈਠੇ ਰਾਜਨੀਤਿਕ ਲੋਕਾਂ ਦੇ ਰਿਸ਼ਤੇਦਾਰਾਂ ‘ਤੇ ਹੋਵੇਗੀ ਕਾਰਵਾਈ: CM ਭਗਵੰਤ ਮਾਨ

0
Punjab Cabinet important meeting will be held today

ਪੰਜਾਬ ਸਰਕਾਰ ਹੁਣ ਜਾਅਲੀ ਡਿਗਰੀਆਂ ਨਾਲ ਨੌਕਰੀ ਲਈ ਬੈਠੈ ਲੋਕਾਂ ‘ਤੇ ਕਾਰਵਾਈ ਕਰੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਮੇਰੇ ਧਿਆਨ ਚ ਬਹੁਤ ਕੇਸ ਆਏ ਹਨ ਕਿ ਬਹੁਤ ਹੀ ਰਸੂਖਦਾਰ ਅਤੇ ਰਾਜਨੀਤਕ ਲੋਕਾਂ ਦੇ ਰਿਸ਼ਤੇਦਾਰ ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ ਲੈ ਕੇ ਬੈਠੇ ਹਨ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਇੱਕ -ਇੱਕ ਪੈਸੇ ਦਾ ਹਿਸਾਬ ਲੋਕਾਂ ਸਾਹਮਣੇ ਰੱਖਿਆ ਜਾਵੇਗਾ।