Home Blog Page 202

ਮੈਡੀਕਲ ਦੀ ਵਿਦਿਆਰਥਣ ਦੀ ਹੋਈ ਇਲਾਜ ਦੌਰਾਨ ਮੌਤ

0
Death

ਪਟਨਾ, 12 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ ਦੀ ਰਾਜਧਾਨੀ ਪਟਨਾ (Patna) ਵਿੱਚ ਇੱਕ 18 ਸਾਲਾ ਮੈਡੀਕਲ ਵਿਦਿਆਰਥਣ ਦੀ ਮੇਦਾਂਤਾ ਹਸਪਤਾਲ (Medanta Hospital) ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ ।

ਵਿਦਿਆਰਥਣ ਦੀ ਮੌਤ ਨੇ ਪਕੜ ਲਿਆ ਹੈ ਤੂਲ

ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥਣ ਦੀ ਮੌਤ (Student’s death) ਤੋਂ ਬਾਅਦ ਇਸ ਮਾਮਲੇ ਨੇ ਤੂਲ ਫੜ ਲਿਆ ਹੈ ਕਿਉਂਕਿ ਲੜਕੀ ਦੇ ਪਰਿਵਾਰ ਨੇ ਕੁੱਟਮਾਰ ਅਤੇ ਜਿਨਸੀ ਸ਼ੋਸ਼ਣ ਦਾ ਆਰੋਪ ਲਗਾਉਂਦੇ ਹੋਏ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ । ਜਿਸ ਤੋਂ ਬਾਅਦ ਹੋਸਟਲ ਪ੍ਰਬੰਧਨ ਅਤੇ ਪੁਲਿਸ ਦੀ ਭੂਮਿਕਾ ‘ਤੇ ਸਵਾਲ ਉੱਠ ਰਹੇ ਹਨ ।

ਪੁਲਸ ਕੋਲ ਦਰਜ ਕਰਵਾਈ ‌ਸ਼ਿਕਾਇਤ ਵਿਚ ਕੀ ਦੋਸ਼ ਲਗਾਇਆ ਗਿਆ ਸੀ

ਜਦੋਂ ਵਿਦਿਆਰਥਣ ਦੇ ਪਰਿਵਾਰ ਨੇ 9 ਜਨਵਰੀ ਨੂੰ ਚਿੱਤਰਗੁਪਤ ਨਗਰ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰਵਾਇਆ ਸੀ ਤਾਂ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਜਿਸ ਹੋਸਟਲ ਵਿਚ ਵਿਦਿਆਰਥਣ ਰਹਿ ਰਹੀ ਸੀ ਉਥੇ ਉਸ ਦੇ ਨਾਲ ਮਾਰਕੁੱਟ ਅਤੇ ਜਿਣਸੀ ਸੋਸ਼ਣ (Sexual abuse) ਹੋਇਆ ਸੀ । ਜਿਸ ਕਾਰਨ ਸਿਹਤ ਖ਼ਰਾਬ ਹੋਣ ਤੋਂ ਬਾਅਦ ਉਸ ਨੂੰ ਮੇਦਾਂਤਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ,ਜਿੱਥੇ ਵਿਦਿਆਰਥਣ ਦੀ ਇਲਾਜ ਦੌਰਾਨ ਮੌਤ ਹੋ ਗਈ । ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਏ. ਐਸ. ਪੀ. ਅਭਿਨਵ ਕੁਮਾਰ ਨੇ ਦੱਸਿਆ ਕਿ 9 ਜਨਵਰੀ ਨੂੰ ਐਫ. ਆਈ. ਆਰ ਦਰਜ ਕੀਤੀ ਗਈ ਸੀ ਅਤੇ ਮੇਦਾਂਤਾ ਹਸਪਤਾਲ ਦੇ ਡਾਕਟਰਾਂ ਅਤੇ ਹੋਸਟਲ ਵਾਰਡਨ ਤੋਂ ਬਿਆਨ ਲਏ ਗਏ ਹਨ ।

ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ

ਉਧਰ ਪੁਲਿਸ ਦੇ ਦੱਸਣ ਮੁਤਾਬਕ ਹਸਪਤਾਲ ਦੇ ਡਾਕਟਰਾਂ ਨੇ ਆਪਣੇ ਬਿਆਨਾਂ ਵਿੱਚ ਕਿਸੇ ਵੀ ਜਿਨਸੀ ਸ਼ੋਸ਼ਣ ਤੋਂ ਇਨਕਾਰ ਕੀਤਾ ਹੈ। ਡਾਕਟਰਾਂ ਅਨੁਸਾਰ ਵਿਦਿਆਰਥਣ ਨੂੰ ਬੁਖਾਰ ਸੀ ਅਤੇ ਉਹ ਪਹਿਲਾਂ ਹੀ ਨੀਂਦ ਦੀਆਂ ਗੋਲੀਆਂ ਦੀ ਆਦੀ ਸੀ । ਪੁਲਿਸ ਨੇ ਦੱਸਿਆ ਕਿ ਵਿਦਿਆਰਥਣ ਦੇ ਕਮਰੇ ਦੀ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਨੀਂਦ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਖੋਜਾਂ ਦੇ ਆਧਾਰ ‘ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ।

Read More : ਦਿੱਲੀ ‘ਚ ਮਕਾਨ ਨੂੰ ਅੱਗ ਲੱਗਣ ਕਾਰਨ 3 ਦੀ ਮੌਤ

ਹਿਜਾਬ ਪਹਿਨਣ ਵਾਲੀ ਔਰਤ ਇਕ ਦਿਨ ਦੇਸ਼ ਦੀ ਪ੍ਰਧਾਨ ਮੰਤਰੀ ਬਣੇਗੀ : ਓਵੈਸੀ

0
Owaisi

ਮੁੰਬਈ, 11 ਜਨਵਰੀ 2026 : ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (All India Majlis-e-Ittehadul Muslimeen) (ਏ. ਆਈ. ਐੱਮ. ਆਈ. ਐੱਮ.) ਮੁਖੀ ਅਸਦੁਦੀਨ ਓਵੈਸੀ (Asaduddin Owaisi) ਨੇ ਕਿਹਾ ਹੈ ਕਿ ਇਕ ਦਿਨ ਹਿਜਾਬ ਪਹਿਨਣ ਵਾਲੀ ਔਰਤ ਭਾਰਤ ਦੀ ਪ੍ਰਧਾਨ ਮੰਤਰੀ ਬਣੇਗੀ । ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਬਰਾਬਰ ਦਰਜਾ ਦਿੰਦਾ ਹੈ, ਜਦੋਂਕਿ ਪਾਕਿਸਤਾਨ ਦਾ ਸੰਵਿਧਾਨ ਚੋਟੀ ਦੇ ਸੰਵਿਧਾਨਕ ਅਹੁਦਿਆਂ ਲਈ ਸਿਰਫ ਇਕ ਹੀ ਭਾਈਚਾਰੇ ਤੱਕ ਸੀਮਤ ਹੈ ।

ਭਾਜਪਾ ਨੇ ਦਿੱਤੀ ਓਵੈਸੀ ਦੀ ਟਿੱਪਣੀ ਤੇ ਤਿੱਖੀ ਪ੍ਰਤੀਕਿਰਿਆ

ਸੱਤਾਧਾਰੀ ਭਾਜਪਾ (Ruling BJP) ਨੇ ਓਵੈਸੀ ਦੀ ਇਸ ਟਿੱਪਣੀ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਭਾਜਪਾ ਨੇ ਕਿਹਾ ਕਿ ਆਪਣੇ ‘ਗੈਰ-ਜ਼ਿੰਮੇਵਾਰਾਨਾ’ ਬਿਆਨ ਰਾਹੀਂ ਹੈਦਰਾਬਾਦ ਦੇ ਸੰਸਦ ਮੈਂਬਰ ‘ਅੱਧਾ ਸੱਚ’ ਪੇਸ਼ ਕਰ ਰਹੇ ਹਨ ਕਿਉਂਕਿ ਮੁਸਲਿਮ ਔਰਤਾਂ ਹਿਜਾਬ ਨਹੀਂ ਪਹਿਨਣਾ ਚਾਹੁੰਦੀਆਂ । ਭਾਜਪਾ ਦੇ ਸੰਸਦ ਮੈਂਬਰ ਅਨਿਲ ਬੋਂਦੇ ਨੇ ਈਰਾਨ ‘ਚ ਔਰਤਾਂ ਵੱਲੋਂ ਹਿਜਾਬ ਖਿਲਾਫ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਮੁਸਲਿਮ ਔਰਤਾਂ ਹਿਜਾਬ ਨਹੀਂ ਪਹਿਨਣਾ ਚਾਹੁੰਦੀਆਂ ਕਿਉਂਕਿ ਕੋਈ ਵੀ ਗੁਲਾਮੀ ਪਸੰਦ ਨਹੀਂ ਕਰਦਾ । ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਭਾਰਤ ‘ਚ ਜਨਸੰਖਿਆ ਅਸੰਤੁਲਨ ਉੱਭਰ ਰਿਹਾ ਹੈ ਅਤੇ ਇਸ ਦੌਰਾਨ ਉਨ੍ਹਾਂ ਨੇ ਹਿੰਦੂ ਏਕਤਾ ਦੀ ਅਪੀਲ ਕੀਤੀ ।

Read More : ਓਵੈਸੀ ਦੀ ਪਾਰਟੀ ਦੇ ਆਗੂ ਇਮਤਿਆਜ਼ ਜਲੀਲ ਦੀ ਚੇਤਾਵਨੀ

ਮਹਾਰਾਜਗੰਜ ਨੇੜੇ ਤੇਂਦੁਏ ਨੇ ਇਕ ਕੁੜੀ ਨੂੰ ਮਾਰ ਦਿੱਤਾ

0
Lepaard

ਮਹਾਰਾਜਗੰਜ, 11 ਜਨਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਮਹਾਰਾਜਗੰਜ ਦੇ ਸੋਹਾਗੀ ਬਰਵਾ ਵਾਈਲਡ ਲਾਈਫ ਡਿਵੀਜ਼ਨ ਦੇ ਬਕੁਲਹੀਆ ਜੰਗਲ ਨੇੜੇ ਇਕ ਤੇਂਦੂਏ (Leopard) ਨੇ ਇਕ ਕੁੜੀ ਨੂੰ ਮਾਰ ਦਿੱਤਾ । ਮ੍ਰਿਤਕ ਦੀ ਪਛਾਣ ਗੁੱਡੀ (15) ਵਜੋਂ ਹੋਈ ਹੈ, ਜੋ ਸੋਹਾਗੀ ਬਰਵਾ ਪਿੰਡ ਦੀ ਰਹਿਣ ਵਾਲੀ ਸੀ ।

ਪਹਿਲਾਂ ਤੋਂ ਹੀ ਝਾੜੀਆਂ ਵਿਚ ਲੁਕੇ ਤੇਂਦੂਏ ਨੇ ਕਰ ਦਿੱਤਾ ਇਕਦਮ ਹਮਲਾ

ਪੁਲਸ ਤੇ ਜੰਗਲਾਤ ਵਿਭਾਗ ਅਨੁਸਾਰ ਗੁੱਡੀ (Guddi) ਜੰਗਲ ਨੇੜੇ ਲੱਕੜਾਂ ਇਕੱਠੀਆਂ ਕਰਨ ਗਈ ਸੀ । ਝਾੜੀਆਂ ‘ਚ ਪਹਿਲਾਂ ਤੋਂ ਹੀ ਲੁਕੇ ਹੋਏ ਤੇਂਦੂਏ ਨੇ ਅਚਾਨਕ ਉਸ ਉੱਤੇ ਛਾਲ ਮਾਰ ਦਿੱਤੀ ਤੇ ਉਸ ਨੂੰ ਜੰਗਲ ‘ਚ ਘਸੀਟ ਕੇ ਲੈ ਗਿਆ। ਜਦੋਂ ਉਸ ਨਾਲ ਗਏ ਹੋਰ ਬੱਚਿਆਂ ਨੇ ਰੌਲਾ ਪਾਇਆ ਤਾਂ ਪਿੰਡ ਵਾਸੀਆਂ ਨੇ ਗੁੱਡੀ ਦੀ ਭਾਲ ਸ਼ੁਰੂ ਕੀਤੀ ।

ਸ਼ਨੀਵਾਰ ਸਵੇਰੇ ਉਸ ਦੀ ਲਾਸ਼ (Corpse)ਝਾੜੀਆਂ ‘ਚੋਂ ਮਿਲੀ । ਤੇਂਦੁਏ ਨੇ ਉਸ ਦੇ ਦੋਵੇਂ ਹੱਥ ਵੱਖ ਕਰ ਦਿੱਤੇ ਸਨ । ਇਕ ਹੱਥ ਲੱਭ ਪਿਆ ਹੈ ਤੇ ਦੂਜੇ ਦੀ ਭਾਲ ਜਾਰੀ ਹੈ। ਇਸ ਘਟਨਾ ਕਾਰਨ ਪਿੰਡ ‘ਚ ਸਨਸਨੀ ਫੈਲ ਗਈ ਹੈ । ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਜੰਗਲੀ ਜਾਨਵਰਾਂ ਤੋਂ ਸੁਚੇਤ ਰਹਿਣ ਤੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੀ ਚਿਤਾਵਨੀ ਦਿੱਤੀ ਹੈ ।

Read More : ਬਹਿਰਾਈਚ `ਚ ਮਾਂ ਨਾਲ ਸੁੱਤੀ ਪਈ ਬੱਚੀ ਨੂੰ ਚੁੱਕ ਕੇ ਲੈ ਗਿਆ ਬਘਿਆੜ

ਮਾਤਾ-ਪਿਤਾ ਦੇ ਖਾਣੇ ‘ਚ ਰੋਜ਼ਾਨਾ ਮਿਲਾਉਂਦੀ ਸੀ ਨੀਂਦ ਦੀਆਂ ਗੋਲੀਆਂ

0
FIR

ਗੋਰਖਪੁਰ, 11 ਜਨਵਰੀ 2026 : ਗੋਰਖਪੁਰ (Gorakhpur) ਦੇ ਗੁਲਰੀਹਾ ਥਾਣਾ ਖੇਤਰ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਨੇ 15 ਸਾਲਾ ਕੁੜੀ ਨੂੰ ਆਪਣੇ ਜਾਲ ‘ਚ ਫਸਾ ਕੇ ਇਕ ਖ਼ਤਰਨਾਕ ਸਾਜ਼ਿਸ਼ ‘ਚ ਸ਼ਾਮਲ ਕੀਤਾ । ਦੋਸ਼ ਹੈ ਕਿ ਕੁੜੀ ਆਪਣੇ ਮਾਪਿਆਂ ਦੇ ਖਾਣੇ ‘ਚ ਰੋਜ਼ਾਨਾ ਨੀਂਦ ਦੀਆਂ ਗੋਲੀਆਂ (Sleeping pills) ਮਿਲਾ ਦਿੰਦੀ ਸੀ ਤਾਂ ਜੋ ਉਹ ਡੂੰਘੀ ਨੀਂਦ ਸੌਂ ਜਾਣ ਤੇ ਉਹ ਆਪਣੇ ਪ੍ਰੇਮੀ ਨਾਲ ਰਾਤ ਬਿਤਾ ਸਕੇ ।

ਪ੍ਰੇਮੀ ਨਾਲ ਬਿਤਾਉਂਦੀ ਸੀ ਰਾਤ

ਪਰਿਵਾਰ ਨੂੰ ਕੁੜੀ ਦੇ ਵਤੀਰੇ ਤੇ ਉਸ ਦੇ ਵਾਰ-ਵਾਰ ਗਾਇਬ ਹੋਣ ‘ਤੇ ਸ਼ੱਕ ਹੋਇਆ । ਇਕ ਰਾਤ ਜਦੋਂ ਮਾਪਿਆਂ ਨੇ ਖਾਣਾ ਨਹੀਂ ਖਾਧਾ ਤੇ ਉਨ੍ਹਾਂ ਨੂੰ ਨੀਂਦ ਨਹੀਂ ਆਈ ਤਾਂ ਉਨ੍ਹਾਂ ਆਪਣੀ ਧੀ ਨੂੰ ਘਰੋਂ ਬਾਹਰ ਜਾਂਦੇ ਵੇਖਿਆ । ਪਿਤਾ ਨੇ ਉਸ ਦਾ ਪਿੱਛਾ ਕੀਤਾ ਤੇ ਪ੍ਰੇਮੀ ਵੀਰੂ ਨਿਸ਼ਾਦ ਨੂੰ ਫੜ ਲਿਆ । ਘੇਰੇ ‘ਚ ਫਸਿਆ ਵੀਰੂ ਖੁਦਕੁਸ਼ੀ ਦੀ ਧਮਕੀ ਦੇ ਕੇ ਭੱਜ ਗਿਆ । ਪੀੜਤਾ ਦੀ ਮਾਂ ਵੱਲੋਂ ਦਰਜ ਕਰਵਾਈ ਗਈ  (Complaint) ਦੇ ਆਧਾਰ ‘ਤੇ ਗੁਲਰੀਹਾ ਪੁਲਸ ਨੇ ਮੁਲਜ਼ਮ ਵਿਰੁੱਧ ਛੇੜਛਾੜ, ਜਾਨੋਂ ਮਾਰਨ ਦੀ ਧਮਕੀ ਦੇਣ ਤੇ ਪੋਕਸੋ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁਲਜ਼ਮ ਨੇ ਕੁੜੀ ਨੂੰ ਮੋਬਾਈਲ ਫੋਨ ਦੇ ਕੇ ਹੌਲੀ-ਹੌਲੀ ਫਸਾਇਆ ਸੀ ।

Read More : ਜਿਨਸੀ ਸ਼ੋਸ਼ਣ ਮਾਮਲੇ ਵਿਚ ਦੋ ਨੂੰ ਸੁਣਾਈ 20 20 ਸਾਲ ਦੀ ਕੈਦ

ਭਾਜਪਾ ਨੇ ਗੰਦੀ ਰਾਜਨੀਤੀ ਲਈ ਗੁਰੂਆਂ ਦਾ ਅਪਮਾਨ ਕੀਤਾ : ਧਾਲੀਵਾਲ

0
Kuldeep Dhaliwal

ਚੰਡੀਗੜ੍ਹ 11 ਜਨਵਰੀ 2026 : ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ (MLA Kuldeep Singh Dhaliwal) ਨੇ ਭਾਜਪਾ ‘ਤੇ ਹਮਲਾ ਬੋਲਦਿਆਂ ਕਿਹਾ ਕਿ ਦਿੱਲੀ ‘ਚ ਭਾਜਪਾ ਆਗੂਆਂ ਨੇ ਜੋ ਕੀਤਾ ਉਹ ਸ਼ਰਮਨਾਕ ਹੈ । ਪੰਜਾਬ ਗੁਰੂਆਂ, ਸੰਤਾਂ ਤੇ ਪੀਰਾਂ ਦੀ ਪਵਿੱਤਰ ਧਰਤੀ ਹੈ ਪਰ ਭਾਜਪਾ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਸਾਡੇ ਗੁਰੂਆਂ ਦਾ ਅਪਮਾਨ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਭਾਜਪਾ ਹੁਣ ਉਸ ਪੱਧਰ ‘ਤੇ ਡਿੱਗ ਗਈ ਹੈ, ਜਿੱਥੇ ਉਹ ਆਪਣੀ ਘਟੀਆ ਸਿਆਸਤ ਲਈ ਧਾਰਮਿਕ ਭਾਵਨਾਵਾਂ ਦਾ ਸਹਾਰਾ ਲੈ ਰਹੀ ਹੈ।

ਆਤਿਸ਼ੀ ਦੀ ਵੀਡੀਓ ਵਾਇਰਲ ਕਰਨਾ ਡੂੰਘੀ ਚਿੰਤਾ ਦਾ ਵਿਸ਼ਾ

‘ਆਪ’ ਆਗੂ ਗੁਰਪ੍ਰਤਾਪ ਸਿੰਘ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਦੀ ਜੋ ਇਕ ਝੂਠੀ ਵੀਡੀਓ ਵਾਇਰਲ (Video goes viral) ਕੀਤੀ ਗਈ, ਉਹ ਡੂੰਘੀ ਚਿੰਤਾ ਦਾ ਵਿਸ਼ਾ ਹੈ । ਭਾਜਪਾ ਆਗੂ ਕਪਿਲ ਮਿਸ਼ਰਾ ਦੇ ਅਕਾਊਂਟ ਤੋਂ ਜਾਰੀ ਇਸ ਵੀਡੀਓ ਦੀ ਜਦੋਂ ਜਲੰਧਰ ਦੇ ਇਕ ਵਿਅਕਤੀ ਦੀ ਸ਼ਿਕਾਇਤ ‘ਤੇ ਫੌਰੈਂਸਿਕ ਜਾਂਚ ਹੋਈ ਤਾਂ ਸੱਚ ਸਾਹਮਣੇ ਆ ਗਿਆ। ਜਾਂਦ ‘ਚ ਇਹ ਸਾਬਿਤ ਹੋਇਆ ਕਿ ਆਤਿਸ਼ੀ ਨੇ ਆਪਣੇ ਪੂਰੇ ਬਿਆਨ ‘ਚ ਕਿਤੇ ਵੀ ਗੁਰੂ ਸਾਹਿਬਾਨ ਦਾ ਨਾਂ ਨਹੀਂ ਲਿਆ ਸੀ । ਭਾਜਪਾ ਨੇ ਵੀਡੀਓ ਨਾਲ ਛੇੜਛਾੜ ਕਰਕੇ ਆਪਣੀ ਘਟੀਆ ਮਾਨਸਿਕਤਾ ਦਾ ਸਬੂਤ ਦਿੱਤਾ ਹੈ ।

Read More : ਬੇਅਦਬੀ ਮਾਮਲੇ ਵਿਚ 16 ਹੋਰ ਮੁਲਜ਼ਮ ਛੇਤੀ ਹੋਣਗੇ ਸਲਾਖਾਂ ਪਿੱਛੇ : ਧਾਲੀਵਾਲ

ਪੱਛਮੀ ਬੰਗਾਲ ਦੇ ਰਾਜਪਾਲ ਨੂੰ ਜਾਨੋਂ ਮਾਰਨ ਦੀ ਧਮਕੀ ਕੇਸ ਵਿਚ ਮੁਲਜ਼ਮ ਗ੍ਰਿਫ਼ਤਾਰ

0
West Bengal Governor

ਕੋਲਕਾਤਾ, 10 ਜਨਵਰੀ 2026 : ਪੱਛਮੀ ਬੰਗਾਲ ਪੁਲਸ ਨੇ ਰਾਜਪਾਲ ਸੀ. ਵੀ. ਆਨੰਦ ਬੋਸ (Governor C. V. Anand Bose) ਨੂੰ ਜਾਨੋਂ ਮਾਰਨ ਦੀ ਧਮਕੀ ਭਰਿਆ ਈ-ਮੇਲ ਭੇਜਣ ਦੇ ਦੋਸ਼ ‘ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਲੋਕ ਭਵਨ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ । ਮੁਲਜ਼ਮ ਨੇ ਰਾਜਪਾਲ ਨੂੰ ‘ਧਮਾਕੇ ਨਾਲ ਮਾਰ ਦੇਣ (Kill with a blast)’ ਦੀ ਧਮਕੀ ਦਿੱਤੀ ਸੀ ਅਤੇ ਉਸਨੇ ਈ-ਮੇਲ ‘ਚ ਆਪਣਾ ਮੋਬਾਈਲ ਨੰਬਰ ਵੀ ਲਿਖਿਆ ਸੀ ।

ਧਮਕੀਆਂ ਤੋਂ ਨਾ ਡਰਦਿਆਂ ਬਿਨਾਂ ਸੁਰੱਖਿਆ ਸੜਕਾਂ ‘ਤੇ ਘੁੰਮੇ

ਇਸ ਦੌਰਾਨ ਸੀ. ਵੀ. ਆਨੰਦ ਬੋਸ ਨੇ ਕਿਹਾ ਕਿ ਉਹ ਇਨ੍ਹਾਂ ਧਮਕੀਆਂ (Threats) ਤੋਂ ਨਹੀਂ ਡਰਨਗੇ ਅਤੇ ਸੂਬੇ ਦੀ ਜਨਤਾ ਲਈ ਕੰਮ ਕਰਦੇ ਰਹਿਣਗੇ । ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੁਰਸ਼ਿਦਾਬਾਦ ਦੌਰੇ ਦੌਰਾਨ ਕਿਸੇ ਨੇ ਮੈਨੂੰ ਇਕ ਦੇਸੀ ਬੰਬ ਫੜਾ ਦਿੱਤਾ ਸੀ । ਮੇਰੇ ਸਹਾਇਕ ਨੇ ਤੁਰੰਤ ਉਸ ਨੂੰ ਲੈ ਕੇ ਪਾਣੀ ਨਾਲ ਭਰੇ ਟੱਬ ‘ਚ ਪਾ ਦਿੱਤਾ। ਉਹ ਬਿਲਕੁਲ ਵਾਲ-ਵਾਲ ਬਚਣ ਵਾਲੀ ਸਥਿਤੀ ਸੀ ।

ਰਾਜਪਾਲ ਦਾ ਇਹ ਕਦਮ ਜਨਤਾ ਵਿਚ ਉਨ੍ਹਾਂ ਦੇ ਵਿਸ਼ਵਾਸ ਨੂੰ ਦਿਖਾਉਂਦਾ ਹੈ

ਪੱਛਮੀ ਬੰਗਾਲ ਦੇ ਰਾਜਪਾਲ ਸੀ. ਵੀ. ਭਰਿਆ ਈ-ਮੇਲ ਮਿਲਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਮੱਧ ਕੋਲਕਾਤਾ ਦੀਆਂ ਭੀੜ-ਭੜੱਕੇ ਵਾਲੀਆਂ ਗਲੀਆਂ ‘ਚ ਬਿਨਾਂ ਸੁਰੱਖਿਆ ਘੇਰੇ ਦੇ ਪੈਦਲ ਯਾਤਰਾ ਕੀਤੀ । ਲੋਕ ਭਵਨ ਦਾ ਕਹਿਣਾ ਹੈ ਕਿ ਰਾਜਪਾਲ ਦਾ ਇਹ ਕਦਮ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦੀਆਂ ਕੋਸ਼ਿਸ਼ਾਂ ਖਿਲਾਫ਼ ਉਨ੍ਹਾਂ ਦੇ ਇਰਾਦੇ ਵਾਂਗ ਹੈ ਜੋ ਸੂਬੇ ਦੀ ਜਨਤਾ ‘ਚ ਉਨ੍ਹਾਂ ਦੇ ਵਿਸ਼ਵਾਸ ਨੂੰ ਦਿਖਾਉਂਦਾ ਹੈ ।

Read more : ਕੇਂਦਰੀ ਬਿਜਲੀ ਖੋਜ ਸੰਸਥਾਨ ਦੇ ਸੰਯੁਕਤ ਨਿਰਦੇਸ਼ਕ ਸਮੇਤ 2 ਗ੍ਰਿਫ਼ਤਾਰ

ਹਰਦੋਈ ‘ਚ ਦਰੱਖਤ ਨਾਲ ਲਟਕਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ‘ਚ ਸਨਸਨੀ

0
hanging Bodies

ਹਰਦੋਈ, 10 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲੇ (Hardoi District) ਦੇ ਟੜਿਆਵਾਂ ਇਲਾਕੇ ‘ਚ ਸ਼ੁੱਕਰਵਾਰ ਸਵੇਰੇ ਇਕ ਪਿੰਡ ਦੇ ਬਾਹਰ ਇਕ ਹੀ ਦਰੱਖਤ ‘ਤੇ ਫਾਹੇ ਨਾਲ ਲਟਕਦੀਆਂ (Hanging from a tree by a noose) 2 ਲਾਸ਼ਾਂ ਦੇ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ । ਪੁਲਸ ਨੇ ਇਨ੍ਹਾਂ ਨੂੰ ਪ੍ਰੇਮੀ ਜੋੜਾ ਦੱਸਿਆ ਹੈ ਅਤੇ ਮਾਮਲੇ ਦੀ ਜਾਂਚ (Investigation of the case) ਸ਼ੁਰੂ ਕਰ ਦਿੱਤੀ ਹੈ ।

ਦੋਵੇਂ ਸਨ ਕਲ ਰਾਤ ਤੋ ਇਕੱਠੇ ਘਰੋਂ ਲਾਪਤਾ

ਪੁਲਸ ਸੂਤਰਾਂ ਅਨੁਸਾਰ ਲਾਸ਼ਾਂ ਦੀ ਪਛਾਣ (Identification of bodies) ਦੌਲਤਪੁਰ ਪਿੰਡ ਨਿਵਾਸੀ 18 ਸਾਲਾ ਜਤਿੰਦਰ ਪੁੱਤਰ ਛੁੰਨਾ ਅਤੇ ਨਾਲ ਦੇ ਪੈਢਾਈ ਪਿੰਡ ਦੀ 17 ਸਾਲਾ ਸਪਨਾ ਪੁੱਤਰੀ ਖੁਸ਼ੀਰਾਮ ਵਜੋਂ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਦੋਵੇਂ ਕੱਲ ਰਾਤ ਤੋਂ ਇਕੱਠੇ ਘਰੋਂ ਲਾਪਤਾ ਸਨ । ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਭਾਲ ਕੀਤੀ ਤਾਂ ਸਵੇਰੇ ਅੰਬਾਂ ਦੇ ਬਾਗ ‘ਚ ਇਕ ਹੀ ਦਰੱਖਤ ‘ਤੇ ਦੋਵਾਂ ਦੀਆਂ ਲਾਸ਼ਾਂ ਇਕ ਹੀ ਫਾਹੇ ਨਾਲ ਲਟਕਦੀਆਂ ਮਿਲੀਆਂ ।

Read More : ਬੈਂਗਲੁਰੂ ‘ਚ ਡੈਂਟਲ ਕਾਲਜ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

ਜ਼ਮੀਨ ਬਦਲੇ ਨੌਕਰੀ ਘਪਲੇ ਵਿਚ ਲਾਲੂ ਪਰਿਵਾਰ ਸਮੇਤ 41 ਖ਼ਿਲਾਫ਼ ਦੋਸ਼ ਤੈਅ

0
Chargesheet filed

ਨਵੀਂ ਦਿੱਲੀ, 10 ਜਨਵਰੀ 2026 : ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ (Court) ਨੇ ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ (Lalu Prasad Yadav), ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਖਿਲਾਫ਼ ਕਥਿਤ ਜ਼ਮੀਨ ਦੇ ਬਦਲੇ ਨੌਕਰੀ ਘਪਲੇ (Land-for-job scam) ਦੇ ਮਾਮਲੇ ‘ਚ ਦੋਸ਼ ਤੈਅ (Charges framed) ਕਰਨ ਦਾ ਸ਼ੁੱਕਰਵਾਰ ਨੂੰ ਹੁਕਮ ਦਿੱਤਾ ।

ਯਾਦਵ ਨੇ ਰੇਲ ਮੰਤਰਾਲਾ ਨੂੰ ਵਰਤਿਆ ਨਿੱਜੀ ਜਗੀਰ ਵਾਂਗ

ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ (Special Judge Vishal Gogne) ਨੇ ਕਿਹਾ ਕਿ ਯਾਦਵ ਨੇ ਰੇਲ ਮੰਤਰਾਲਾ (Ministry of Railways) ਨੂੰ ਆਪਣੀ ਨਿੱਜੀ ਜਗੀਰ ਵਾਂਗ ਵਰਤਿਆ ਤਾਂ ਕਿ ਉਹ ਇਕ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਦੇ ਸਕੇ। ਉਨਾਂ ਕਿਹਾ ਕਿ ਇਸ ‘ਚ ਸਰਕਾਰੀ ਨੌਕਰੀ ਨੂੰ ਸੌਦੇਬਾਜ਼ੀ ਦੇ ਹਥਿਆਰ ਵਜੋਂ ਵਰਤ ਕੇ ਯਾਦਵ ਪਰਿਵਾਰ ਨੇ ਰੇਲਵੇ ਅਧਿਕਾਰੀਆਂ ਅਤੇ ਆਪਣੇ ਕਰੀਬੀ ਸਾਥੀਆਂ ਦੀ ਮਿਲੀਭੁਗਤ ਨਾਲ ਜ਼ਮੀਨ ਹਾਸਲ ਕੀਤੀ ।

ਅਦਾਲਤ ਨੇ 41 ਖ਼ਿਲਾਫ਼ ਦੋਸ਼ ਤੈਅ ਕਰਦਿਆਂ 52 ਰੇਲਵੇ ਅਧਿਕਾਰੀਆਂ ਨੂੰ ਕੀਤਾ ਬਰੀ

ਹੁਕਮ ਦੇ ਮੁੱਖ ਹਿੱਸੇ ਨੂੰ ਜ਼ੁਬਾਨੀ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਸੀ. ਬੀ. ਆਈ. ਦੀ ਅੰਤਿਮ ਰਿਪੋਰਟ (CBI’s final report) ਤੋਂ ‘ਗੰਭੀਰ ਸ਼ੱਕ ਦੇ ਆਧਾਰ ‘ਤੇ ਇਕ ਵਿਆਪਕ ਸਾਜ਼ਿਸ਼’ ਦਾ ਖੁਲਾਸਾ ਹੁੰਦਾ ਹੈ। ਉਨ੍ਹਾਂ ਲਾਲੂ ਪ੍ਰਸਾਦ ਅਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਸਮੇਤ ਮੁਲਜ਼ਮਾਂ ਵੱਲੋਂ ਬਰੀ ਕੀਤੇ ਜਾਣ ਦੀ ਪਟੀਸ਼ਨ ਨੂੰ ਵੀ ‘ਅਣਉਚਿਤ’ ਦੱਸਦੇ ਹੋਏ ਰੱਦ ਕਰ ਦਿੱਤਾ। ਅਦਾਲਤ ਨੇ ਇਸ ਮਾਮਲੇ ‘ਚ 41 ਲੋਕਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਅਤੇ ਰੇਲਵੇ ਅਧਿਕਾਰੀਆਂ ਸਮੇਤ 52 ਲੋਕਾਂ ਨੂੰ ਬਰੀ ਕਰ ਦਿੱਤਾ ।

Read More : ਦਿੱਲੀ ਦੀ ਇਕ ਅਦਾਲਤ ਨੇ ਦਿੱਤਾ ਅਲਕਾ ਲਾਂਬਾ ਤੇ ਦੋਸ਼ ਤੈਅ ਕਰਨ ਦਾ ਹੁਕਮ

ਆਵਾਰਾ ਕੁੱਤਿਆਂ ਦੇ ਮਾਮਲੇ ਦਾ ਮਨੁੱਖੀ ਹੱਲ ਜ਼ਰੂਰੀ : ਸੁਪਰੀਮ ਕੋਰਟ

0
Supreme Court

ਨਵੀਂ ਦਿੱਲੀ, 10 ਜਨਵਰੀ 2026 : ਸੁਪਰੀਮ ਕੋਰਟ (Supreme Court) ਨੇ ਆਵਾਰਾ ਕੁੱਤਿਆਂ ਦੇ ਪ੍ਰਬੰਧਨ ਦੇ ਮਾਮਲੇ ‘ਚ ਜਨਤਕ ਸੁਰੱਖਿਆ ਦੀਆਂ ਚਿੰਤਾਵਾਂ ਅਤੇ ਜਾਨਵਰਾਂ ਦੀ ਭਲਾਈ ਤੇ ਆਬਾਦੀ ਕੰਟਰੋਲ ਕਰਨ ਦੇ ਉਪਾਵਾਂ ‘ਤੇ 13 ਵਿਚਾਰ ਕੀਤਾ ਅਤੇ ਮਾਮਲੇ ਦੀ ਸੁਣਵਾਈ (Hearing) 13 ਜਨਵਰੀ ਤੱਕ ਲਈ ਮੁਲਤਵੀ ਕਰ ਦਿੱਤੀ ।

ਸੁਪਰੀਮ ਕੋਰਟ ਦੇ ਜਸਟਿਸ ਦੇ ਬੈਂਚ ਨੇ ਸੁਣੀਆਂ ਵੱਖ ਵੱਖ ਧਿਰਾਂ ਦੀਆਂ ਦਲੀਲਾਂ

ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐੱਨ. ਵੀ. ਅੰਜਾਰੀਆ ਦੀ ਬੈਂਚ ਨੇ ਪਸ਼ੂ ਅਧਿਕਾਰ ਕਾਰਕੁੰਨਾਂ, ਗੈਰ-ਸਰਕਾਰੀ ਸੰਗਠਨਾਂ, ਆਵਾਰਾ ਕੁੱਤਿਆਂ ਦੇ ਹਮਲਿਆਂ ਦੇ ਪੀੜਤਾਂ ਅਤੇ ਹੋਰ ਧਿਰਾਂ ਦੀਆਂ ਵਿਸਥਾਰਤ ਦਲੀਲਾਂ ਸੁਣੀਆਂ । ਅਦਾਲਤ ਨੇ ਕਿਹਾ ਕਿ ਮਾਮਲੇ ਦਾ ਮਨੁੱਖੀ ਹੱਲ ਜ਼ਰੂਰੀ (Human solutions are necessary) ਹੈ । ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਕੁੱਤਿਆਂ ਨੂੰ ਖਾਣਾ ਖੁਆਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੀਆਂ ਔਰਤਾਂ ਨੂੰ ਪ੍ਰੇਸ਼ਾਨ ਕੀਤੇ ਜਾਣ ਦੇ ਦੋਸ਼ਾਂ ‘ਤੇ ਵਿਚਾਰ ਨਹੀਂ ਕਰੇਗੀ ਕਿਉਂਕਿ ਇਹ ਕਾਨੂੰਨ-ਵਿਵਸਥਾ ਦਾ ਮੁੱਦਾ ਹੈ । ਹਾਲਾਂਕਿ, ਚੋਟੀ ਦੀ ਅਦਾਲਤ ਨੇ ਇਹ ਵੀ ਕਿਹਾ ਕਿ ਪੀੜਤ ਇਸ ਸਬੰਧ ਵਿਚ ਐੱਫ. ਆਈ. ਆਰ. ਦਰਜ ਕਰਵਾ ਸਕਦੀਆਂ ਹਨ।

13 ਜਨਵਰੀ ਤੱਕ ਟਲੀ ਸੁਣਵਾਈ

ਅਦਾਲਤ ਨੇ ਮਹਿਸੂਸ ਕੀਤਾ ਕਿ ਉਸ ਦੇ ਸਾਹਮਣੇ ਪੇਸ਼ ਕੀਤੀਆਂ ਗਈਆਂ ਦੂਰ’ ਸਨ ਅਤੇ ਆਵਾਰਾ ਕੁੱਤਿਆਂ (Stray dogs) ਵੱਲੋਂ ਬੱਚਿਆਂ ਤੇ ਬਜ਼ੁਰਗਾਂ ‘ਤੇ ਹਮਲਾ ਕਰਨ ਦੀਆਂ ਕਈ ਵੀਡੀਓਜ਼ ਮੌਜੂਦ ਹਨ । ਅਦਾਲਤ ਉਨ੍ਹਾਂ ਪਟੀਸ਼ਨਾਂ ‘ਤੇ ਸੁਣਵਾਈ ਕਰ ਰਹੀ ਹੈ, ਜਿਨ੍ਹਾਂ ਵਿਚ ਕੁੱਤਿਆਂ ਦੇ ਪ੍ਰੇਮੀਆਂ ਵੱਲੋਂ ਦਾਇਰ ਪਟੀਸ਼ਨਾਂ ਵੀ ਸ਼ਾਮਲ ਹਨ । ਮਾਮਲੇ ਵਿਚ ਬੈਂਚ ਨੇ ਸੀਨੀਅਰ ਐਡਵੋਕੇਟ ਅਭਿਸ਼ੇਕ ਸਿੰਘਵੀ ਅਤੇ ਸ਼ਾਦਾਨ ਫਰਾਸਤ ਸਮੇਤ ਹੋਰ ਵਕੀਲਾਂ ਦੀਆਂ ਦਲੀਲਾਂ ਵੀ ਸੁਣੀਆਂ । ਜਦੋਂ ਇਕ ਵਕੀਲ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਿਚ ਇਕ ਕੁੱਤਾ ਦਿਸਣ ਦਾ ਜ਼ਿਕਰ ਕੀਤਾ, ਤਾਂ ਬੈਂਚ ਨੇ ਪੁੱਛਿਆ ਕਿ ਕੀ ਉਸਨੂੰ ਆਪ੍ਰੇਸ਼ਨ ਥੀਏਟਰ ਤੱਕ ਵੀ ਲਿਜਾਇਆ ਗਿਆ ਸੀ ।

Read More : ਆਵਾਰਾ ਕੁੱਤਿਆਂ ਦੇ ਮਾਮਲੇ ‘ਚ ਸੁਪਰੀਮ ਕੋਰਟ ਹੋਈ ਸਖ਼ਤ

38 ਬੰਗਲਾਦੇਸ਼ੀ ਨਾਗਰਿਕਾਂ ਨੂੰ ਕੀਤਾ ਜਾਵੇਗਾ ਸਵਦੇਸ਼ ਰਵਾਨਾ

0
Bangladeshi citizens

ਆਗਰਾ, 10 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲੇ (Agra District) ‘ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਅਤੇ ਵਿਦੇਸ਼ੀ ਐਕਟ ਤਹਿਤ 3 ਸਾਲ ਦੀ ਸਜ਼ਾ ਪੂਰੀ ਕਰ ਚੁੱਕੇ 38 ਬੰਗਲਾਦੇਸ਼ੀ ਨਾਗਰਿਕਾਂ (38 Bangladeshi citizens) ਨੂੰ ਰਿਹਾਅ ਕਰਕੇ ਸਵਦੇਸ਼ ਭੇਜਿਆ ਜਾਵੇਗਾ । ਇਸ ਕਾਰਵਾਈ ਦੀ ਪ੍ਰਕਿਰਿਆ ਜ਼ਿਲਾ ਪ੍ਰਸ਼ਾਸਨ, ਪੁਲਸ ਅਤੇ ਬੀ. ਐੱਸ. ਐੱਫ. ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ । ਆਗਰਾ ਪੁਲਸ ਅਨੁਸਾਰ ਇਨ੍ਹਾਂ 38 ‘ਚੋਂ 23 ਮਰਦ ਅਤੇ 7 ਔਰਤਾਂ ਜ਼ਿਲਾ ਜੇਲ ‘ਚ ਸਜ਼ਾ ਕੱਟ ਰਹੀਆਂ ਸਨ, ਜਦਕਿ 8 ਨਾਬਾਲਿਗ (ਲੜਕੇ ਅਤੇ ਲੜਕੀਆਂ) ਸ਼ੈਲਟਰ ਹੋਮ ‘ਚ ਰੱਖੇ ਗਏ ਸਨ ।

ਜਾਂਚ ਦੌਰਾਨ ਪਾਏ ਗਏ ਸੀ ਪਛਾਣ ਪੱਤਰ ਜਾਅਲੀ

3 ਸਾਲ ਦੀ ਸਜ਼ਾ ਪੂਰੀ ਹੋਣ ਅਤੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇਗਾ ਅਤੇ 13 ਜਨਵਰੀ ਨੂੰ ਬੀ. ਐੱਸ. ਐੱਫ. ਦੇ ਹਵਾਲੇ ਕਰਕੇ ਸਰਹੱਦ ਪਾਰ ਕਰਵਾ ਕੇ ਬੰਗਲਾਦੇਸ਼ ਭੇਜਿਆ ਜਾਵੇਗਾ । ਪੁਲਸ ਦੀ ਜਾਂਚ ‘ਚ ਪਤਾ ਲੱਗਾ ਕਿ ਇਹ ਗੈਰ-ਕਾਨੂੰਨੀ ਢੰਗ (Illegal methods) ਨਾਲ ਆਗਰਾ ਦੇ ਸਿਕੰਦਰਾ ਥਾਣਾ ਖੇਤਰ ‘ਚ ਝੁੱਗੀਆਂ ‘ਚ ਰਹਿੰਦੇ ਸਨ ਅਤੇ ਕਬਾੜ ਦੀ ਖਰੀਦ-ਫਰੋਖਤ ਕਰਦੇ ਸਨ । ਸਰਕਾਰੀ ਦਸਤਾਵੇਜ਼ਾਂ ਦੀ ਜਾਂਚ ‘ਚ ਇਨ੍ਹਾਂ ਕੋਲੋਂ ਮਿਲੇ ਪਛਾਣ ਪੱਤਰ ਜਾਅਲੀ (Identity card fake) ਪਾਏ ਗਏ ਸਨ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਸਜ਼ਾ ਸੁਣਾਈ ਸੀ ।

Read More : ਲਖਨਊ `ਚ ਹੋਈ ਗ਼ੈਰ-ਕਾਨੂੰਨੀ ਰੋਹਿੰਗਿਆ ਅਤੇ ਬੰਗਲਾਦੇਸ਼ੀ ਘੁਸਪੈਠੀਆਂ ਦੀ ਪਛਾਣ