Home Blog Page 2023

PM ਮੋਦੀ ਨੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਅਗਨੀਪਥ ‘ਤੇ ਚੱਲਣ ਲਈ ਕੀਤਾ ਮਜ਼ਬੂਰ: ਰਾਹੁਲ ਗਾਂਧੀ

0

ਨਵੀਂ ਯੋਜਨਾ ‘ਅਗਨੀਪਥ’ ਦੇ ਵਿਰੋਧ ’ਚ ਹੋ ਰਹੇ ਪ੍ਰਦਰਸ਼ਨਾਂ ਵਿਚਕਾਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਵਾਰ-ਵਾਰ ਨੌਕਰੀ ਦੀ ਝੂਠੀ ਉਮੀਦ ਦੇ ਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ‘ਅਗਨੀਪਥ’ ’ਤੇ ਚੱਲਣ ਲਈ ਮਜਬੂਰ ਕਰ ਦਿੱਤਾ ਹੈ।

ਉਨ੍ਹਾਂ ਨੇ ਇਹ ਗੱਲ ਉਦੋਂ ਕਹੀ ਜਦੋਂ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਸਮੇਤ ਕਾਂਗਰਸ ਦੇ ਸਾਂਸਦ ਅਤੇ ਵੱਡੇ ਨੇਤਾ ਅਗਨੀਪਥ ਯੋਜਨਾ ਵਿਰੁੱਧ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਪ੍ਰਤੀ ਇਕਜੁਟਤਾ ਪ੍ਰਗਟ ਕਰਨ ਲਈ ਜੰਤਰ-ਮੰਤਰ ’ਤੇ ‘ਸੱਤਿਆਗ੍ਰਹਿ’ ’ਤੇ ਬੈਠੇ।

ਰਾਹੁਲ ਗਾਂਧੀ ਨੇ ਟਵੀਟ ’ਚ ਕਿਹਾ, ‘ਵਾਰ-ਵਾਰ ਨੌਕਰੀ ਦੀ ਝੂਠੀ ਉਮੀਦ ਦੇ ਕੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ‘ਅਗਨੀਪਥ’ ’ਤੇ ਚੱਲਣ ਲਈ ਮਜਬੂਰ ਕਰ ਦਿੱਤਾ ਹੈ।’

ਉਨ੍ਹਾਂ ਨੇ ਕਿਹਾ, ‘ਅੱਠ ਸਾਲਾਂ ’ਚ 16 ਕਰੋੜ ਨੌਕਰੀਆਂ ਦਿੱਤੀਆਂ ਜਾਣੀਆਂ ਸਨ ਪਰ ਨੌਜਵਾਨਾਂ ਨੂੰ ਪਕੋੜੇ ਤਲਣ ਦਾ ਹੀ ਗਿਆਨ ਮਿਲਿਆ। ਦੇਸ਼ ਦੀ ਇਸ ਹਾਲਤ ਲਈ ਸਿਰਫ ਪ੍ਰਧਾਨ ਮੰਤਰੀ ਜ਼ਿੰਮੇਵਾਰ ਹਨ।

ਕਿਸਾਨਾਂ ਵੱਲੋਂ MSP ‘ਤੇ ਮੂੰਗੀ ਦੀ ਫਸਲ ਦੀ ਸੁਚਾਰੂ ਖਰੀਦ ਲਈ ਮੁੱਖ ਮੰਤਰੀ ਮਾਨ ਦੀ ਸ਼ਲਾਘਾ

0

ਪੰਜਾਬ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਮੂੰਗੀ ਦੀ ਫਸਲ ਦੀ ਖਰੀਦ ਲਈ ਕੀਤੇ ਗਏ ਪੁਖਤਾ ਪ੍ਰਬੰਧਾਂ ਤੋਂ ਖ਼ੁਸ਼ ਸੂਬੇ ਭਰ ਦੇ ਕਿਸਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਦਿਲੋਂ ਸਵਾਗਤ ਕਰ ਰਹੇ ਹਨ।

ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਮੋਹਾਲੀ ਦੇ ਪਿੰਡ ਲਾਲੜੂ ਦੇ ਕਿਸਾਨ ਸੁਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਮੂੰਗੀ ਦੀ ਫਸਲ ਦੀ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਹਨ। ਕਿਸਾਨ ਨੇ ਦੱਸਿਆ ਕਿ ਉਸ ਦੀ ਫਸਲ ਮੰਡੀ ਵਿੱਚ ਆਉਣ ਤੋਂ ਤੁਰੰਤ ਬਾਅਦ ਰਾਜ ਸਰਕਾਰ ਵੱਲੋਂ ਐਲਾਨੇ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦੀ ਗਈ। ਉਸ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੂੰਗੀ ਦੀ ਫ਼ਸਲ ਖਰੀਦਣ ਲਈ ਕਿਸਾਨਾਂ ਦੀ ਸਹੂਲਤ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ।

ਇਸੇ ਤਰ੍ਹਾਂ ਪਿੰਡ ਮੱਲਵਾਲ ਜ਼ਦੀਦ ਫਿਰੋਜ਼ਪੁਰ ਛਾਉਣੀ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਵੀ ਆਪਣੀ ਮੂੰਗੀ ਦੀ ਫਸਲ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦਣ ਲਈ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ। ਕਿਸਾਨ ਨੇ ਕਿਹਾ ਕਿ ਉਸ ਨੂੰ ਆਪਣੀ ਫਸਲ ਮੰਡੀ ਵਿੱਚ ਵੇਚਣ ਵਿੱਚ ਕੋਈ ਦਿੱਕਤ ਨਹੀਂ ਆਈ ਕਿਉਂਕਿ ਸੂਬਾ ਸਰਕਾਰ ਨੇ ਇਸ ਲਈ ਵਿਆਪਕ ਪ੍ਰਬੰਧ ਕੀਤੇ ਹਨ। ਫਸਲਾਂ ਦਾ ਢੁੱਕਵਾਂ ਮੰਡੀਕਰਨ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਉਸ ਨੇ ਕਿਹਾ ਕਿ ਇਸ ਨਾਲ ਸੂਬੇ ਦੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਕੇ ਉਨ੍ਹਾਂ ਨੂੰ ਮੌਜੂਦਾ ਖੇਤੀ ਸੰਕਟ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਮਿਲੇਗੀ।

ਲੁਧਿਆਣਾ ਦੇ ਪਿੰਡ ਬਰਮੀ ਦੇ ਕਿਸਾਨ ਜਸਬੀਰ ਸਿੰਘ ਨੇ ਵੀ ਸੂਬਾ ਸਰਕਾਰ ਵੱਲੋਂ ਫ਼ਸਲ ਦੀ ਖ਼ਰੀਦ ਲਈ ਕੀਤੇ ਪ੍ਰਬੰਧਾਂ ਦੀ ਤਾਰੀਫ਼ ਕੀਤੀ। ਉਸ ਨੇ ਕਿਹਾ ਕਿ ਜਦੋਂ ਉਹ ਆਪਣੀ ਫਸਲ ਲੈ ਕੇ ਮੰਡੀ ਪੁੱਜਿਆ ਤਾਂ ਸੂਬਾ ਸਰਕਾਰ ਵੱਲੋਂ ਤਾਇਨਾਤ ਕੀਤੇ ਖਰੀਦ ਅਧਿਕਾਰੀਆਂ ਨੇ ਸੂਬੇ ਵੱਲੋਂ ਦਿੱਤੇ ਜਾ ਰਹੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਫਸਲ ਵੇਚਣ ਵਿੱਚ ਮਦਦ ਕੀਤੀ। ਉਸ ਨੇ ਕਿਹਾ ਕਿ ਸੂਬਾ ਸਰਕਾਰ ਦੇ ਪ੍ਰਬੰਧਾਂ ਕਾਰਨ ਉਨ੍ਹਾਂ ਨੂੰ ਮੂੰਗੀ ਦੀ ਫ਼ਸਲ ਵੇਚਣ ਵਿੱਚ ਕੋਈ ਦਿੱਕਤ ਨਹੀਂ ਆਈ।

ਮੋਗਾ ਦੇ ਪਿੰਡ ਤਖਤੂਪੁਰਾ ਦੇ ਕਿਸਾਨ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ 20 ਕੁਇੰਟਲ ਮੂੰਗੀ ਬਿਨਾਂ ਕਿਸੇ ਸਮੱਸਿਆ ਦੇ ਵੇਚ ਦਿੱਤੀ ਹੈ, ਜਿਸ ਲਈ ਸੂਬਾ ਸਰਕਾਰ ਵੱਲੋਂ ਬਣਾਏ ਢਾਂਚੇ ਦਾ ਧੰਨਵਾਦ। ਕਿਸਾਨ ਨੇ ਕਿਹਾ ਕਿ ਉਹ ਆਪਣੀ ਫਸਲ ਨੂੰ ਸੁਚਾਰੂ ਅਤੇ ਮੁਸ਼ਕਲ ਰਹਿਤ ਢੰਗ ਨਾਲ ਲਾਮਿਸਾਲ ਸਮੇਂ ਵਿੱਚ ਵੇਚਣ ਦੇ ਯੋਗ ਹੋਇਆ ਹੈ। ਉਸ ਨੇ ਕਿਹਾ ਕਿ ਮੁੱਖ ਮੰਤਰੀ ਦੀ ਇਹ ਪਹਿਲਕਦਮੀ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਲਈ ਉਤਸ਼ਾਹਿਤ ਕਰਕੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਵਿੱਚ ਸਹਾਈ ਸਿੱਧ ਹੋਵੇਗੀ ਅਤੇ ਧਰਤੀ ਹੇਠਲੇ ਤੇਜ਼ੀ ਨਾਲ ਘਟ ਰਹੇ ਪਾਣੀ ਨੂੰ ਬਚਾਏਗੀ।

ਗੌਰਤਲਬ ਹੈ ਕਿ ਪੰਜਾਬ ਸਰਕਾਰ ਨੇ ਗਰਮੀਆਂ ਦੀ ਮੂੰਗੀ ਦੀ ਫ਼ਸਲ ਦੀ ਕਿਸਾਨਾਂ ਤੋਂ ਸਿੱਧੇ 7275 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ ਉਤੇ ਖਰੀਦ ਸ਼ੁਰੂ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਦਾ ਹਾਂ-ਪੱਖੀ ਹੁੰਗਾਰਾ ਭਰਦਿਆਂ ਸੂਬੇ ਦੇ ਕਿਸਾਨਾਂ ਨੇ ਪਿਛਲੇ ਸਾਲ 50,000 ਏਕੜ ਦੇ ਮੁਕਾਬਲੇ ਇਸ ਸਾਲ ਲਗਪਗ 95,000 ਏਕੜ ਰਕਬੇ ਵਿੱਚ ਗਰਮੀਆਂ ਦੀ ਮੂੰਗੀ ਦੀ ਫਸਲ ਦੀ ਬਿਜਾਈ ਕੀਤੀ ਹੈ। ਇਸ ਸਾਲ 4.75 ਲੱਖ ਕੁਇੰਟਲ ਝਾੜ ਦੀ ਉਮੀਦ ਹੈ, ਜਦੋਂ ਕਿ ਪਿਛਲੇ ਸਾਲ ਸੂਬੇ ਭਰ ਵਿੱਚ ਕੁੱਲ 2.98 ਲੱਖ ਕੁਇੰਟਲ ਪੈਦਾਵਾਰ ਹੋਈ ਸੀ।

ਚੀਨੀ ਕੰਪਨੀ POCO 23 ਜੂਨ ਨੂੰ ਲਾਂਚ ਕਰੇਗੀ 2 ਸਮਾਰਟਫੋਨ

0

ਚੀਨੀ ਕੰਪਨੀ POCO ਨੇ ਹਾਲ ਹੀ ‘ਚ ਆਪਣੇ ਨਵੇਂ ਸਮਾਰਟਪੋਨ POCO F4 5G ਨੂੰ 23 ਜੂਨ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਸੀ ਅਤੇ ਹੁਣ ਇਸੇ ਦਿਨ ਪੋਕੋ ਆਪਣਾ ਇਕ ਹੋਰ ਨਵਾਂ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਪੋਕੋ ਨੇ ਆਪਣੇ Twitter ਅਕਾਊਂਟ ਤੋਂ ਐਲਾਨ ਕੀਤਾ ਹੈ ਕਿ ਉਹ POCO X4 GT ਨੂੰ ਵੀ POCO F4 5G ਦੇ ਨਾਲ ਲਾਂਚ ਕਰੇਗੀ। ਇਹ ਪ੍ਰੋਗਰਾਮ ਭਾਰਤੀ ਸਮੇਂ ਅਨੁਸਾਰ ਸ਼ਾਮ 5.30 ਵਜੇ ਸ਼ੁਰੂ ਹੋਵੇਗਾ ਤੇ ਲੋਕ ਇਸ ਨੂੰ YouTube, Facebook ਤੇ Twitter ‘ਤੇ ਲਾਈਵ ਸਟ੍ਰੀਮ ਕਰ ਸਕਣਗੇ।

POCO X4 GT ਦੇ ਸੰਭਾਵੀ ਫੀਚਰਜ਼
POCO X4 GT ‘ਚ Media Tek Dimensity 8100 ਪ੍ਰੋਸੈੱਸਰ ਲੱਗਾ ਹੋ ਸਕਦਾ ਹੈ। ਇਸ ਫੋਨ ‘ਚ 8GB ਦੀ ਰੈਮ ਤੇ 256 GB ਦੀ ਇੰਟਰਨਲ ਸਟੋਰੇਜ ਮਿਲ ਸਕਦੀ ਹੈ। ਪੋਕੋ ਦੇ ਇਸ ਫੋਨ ‘ਚ 6.6 ਇੰਚ ਦੀ ਸਕ੍ਰੀਨ ਦਿੱਤੀ ਜਾ ਸਕਦੀ ਹੈ ਜਿਸ ਨਾਲ Full HD+ ਡਿਸਪਲੇਅ ਮਿਲ ਸਕਦਾ ਹੈ। ਇਸ ਫੋਨ ‘ਚ 120Hz ਦਾ ਰਿਫਰੈਸ਼ ਰੇਟ ਦਿੱਤਾ ਜਾ ਸਕਾਦ ਹੈ। ਮੀਡੀਆ ਰਿਪੋਰਟ ਅਨੁਸਾਰ ਇਹ ਫੋਨ ਗੋਰਿੱਲਾ ਗਲਾਸ 5 ਪ੍ਰੋਟੈਕਸ਼ਨ ਦੇ ਨਾਲ ਆ ਸਕਦਾ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਰਿਪੋਰਟ ਅਨੁਸਾਰ ਇਹ ਇਕ ਟ੍ਰਿਪਲ ਕੈਮਰਾ ਸੈਟਅਪ ਵਾਲਾ ਫੋਨ ਹੋ ਸਕਦਾ ਹੈ। ਇਸ ਵਿਚ 64MP ਦਾ ਮੇਨ ਕੈਮਰਾ, 8MP ਤੇ 2 MP ਦੇ ਹੋਰ ਕੈਮਰੇ ਲੱਗੇ ਹੋਣ ਦੀ ਉਮੀਦ ਹੈ। ਉੱਥੇ ਹੀ ਇਸ ਵਿਚ 20 MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ।

ਓਐੱਸ ‘ਤੇ ਧਿਆਨ ਦਿਉ ਤਾਂ ਇਹ ਫੋਨ Android 12 ਆਧਾਰਤ MIUI 13 ਦੇ ਨਾਲ ਲਾਂਚ ਹੋ ਸਕਦਾ ਹੈ। ਇਸ ਤੋਂ ਇਲਾਵਾ POCO X4 GT ‘ਚ 67 W ਦੀ ਫਾਸਟ ਚਾਰਜਿੰਗ ਦਾ ਫੀਚਰ ਵੀ ਦਿੱਤਾ ਜਾ ਸਕਦਾ ਹੈ। ਫੋਨ ‘ਚ 5080 mAh ਦੀ ਬੈਟਰੀ ਲੱਗੀ ਹੋ ਸਕਦੀ ਹੈ।

ਭਾਰਤੀ ਮਹਿਲਾ ਹਾਕੀ ਟੀਮ ਨੇ ਅਰਜਨਟੀਨਾ ਨੂੰ ਹਰਾਇਆ

0

ਭਾਰਤੀ ਮਹਿਲਾ ਹਾਕੀ ਟੀਮ ਨੇ ਗੁਰਜੀਤ ਕੌਰ ਦੇ 2 ਗੋਲਾਂ ਦੀ ਬਦੌਲਤ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਅਰਜਨਟੀਨਾ ਨੂੰ ਪ੍ਰੋ ਲੀਗ ਡਬਲ ਲੇਗ ਦੇ ਪਹਿਲੇ ਮੈਚ ਵਿੱਚ 3-3 ਦੀ ਸਕੋਰਲਾਈਨ ਤੋਂ ਬਾਅਦ ਸ਼ੂਟਆਊਟ ਵਿੱਚ 2-1 ਨਾਲ ਹਰਾਇਆ। ਗੁਰਜੀਤ (37ਵੇਂ ਅਤੇ 51ਵੇਂ ਮਿੰਟ) ਨੇ ਦੋ ਪੈਨਲਟੀ ਕਾਰਨਰ ਤੋਂ ਗੋਲ ਕੀਤੇ ਅਤੇ ਲਾਲਰੇਮਸਿਆਮੀ ਨੇ ਚੌਥੇ ਮਿੰਟ ਵਿੱਚ ਮੈਦਾਨੀ ਗੋਲ ਕੀਤਾ। ਅਰਜਨਟੀਨਾ ਲਈ, ਅਗਸਤੀਨਾ ਗੋਰਗੇਲਾਨੀ ਨੇ 22ਵੇਂ, 37ਵੇਂ ਅਤੇ 45ਵੇਂ ਮਿੰਟ ਵਿੱਚ ਗੋਲ ਕਰਕੇ ਮੈਚ ਨੂੰ ਸ਼ੂਟਆਊਟ ਤੱਕ ਪਹੁੰਚਾਇਆ। ਸ਼ੂਟਆਊਟ ਵਿੱਚ, ਨੇਹਾ ਗੋਇਲ ਅਤੇ ਸੋਨਿਕਾ ਨੇ ਭਾਰਤ ਲਈ ਗੋਲ ਕੀਤੇ ਜਦਕਿ ਵਿਕਟੋਰੀਆ ਗ੍ਰੇਨਾਟੋ ਨੇ ਪ੍ਰੋ ਲੀਗ ਚੈਂਪੀਅਨ ਅਰਜਨਟੀਨਾ ਲਈ ਇੱਕਮਾਤਰ ਗੋਲ ਕੀਤਾ।

CM ਭਗਵੰਤ ਮਾਨ ਨੇ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਨੂੰ ਰੋਕਣ ਲਈ ਚੁੱਕਿਆ ਇਹ ਕਦਮ

0
The first budget of the Punjab government will focus on health education and agriculture

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਿਤ ਸ਼ਾਹ ਤੇ ਧਰਮਿੰਦਰ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਰੋਕਿਆ ਜਾਵੇ। ਉਨ੍ਹਾਂ ਨੇ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖ ਕੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਾਡੇ ਪੰਜਾਬ ਦੀ ਵਡਮੁੱਲੀ ਵਿਰਾਸਤ ਹੈ..ਪੰਜਾਬ ਦਾ ਇੱਕ ਅਹਿਮ ਹਿੱਸਾ ਹੈ..ਪੰਜਾਬੀਆਂ ਦੀਆਂ ਭਾਵਨਾਵਾਂ ਸੰਸਥਾ ਨਾਲ ਬੇਹੱਦ ਜੁੜੀਆਂ ਹੋਈਆਂ ਨੇ..ਕੇਂਦਰੀ ਗ੍ਰਹਿ ਮੰਤਰੀ ਮਾਣਯੋਗ ਅਮਿਤ ਸ਼ਾਹ ਤੇ ਧਰਮਿੰਦਰ ਪ੍ਰਧਾਨ ਨੂੰ ਮੇਰੀ ਅਪੀਲ ਹੈ ਕਿ ਪੰਜਾਬੀ ਸੰਸਥਾ ਦੇ ਕੇਂਦਰੀਕਰਨ ਦੀਆਂ ਕੋਸ਼ਿਸ਼ਾਂ ਨੂੰ ਤੁਰੰਤ ਰੋਕਿਆ ਜਾਵੇ। ਪੰਜਾਬ ਯੂਨੀਵਰਸਿਟੀ ਸਾਡਾ ਮਾਣ-ਸਨਮਾਨ ਹੈ।

ਦੱਸ ਦਈਏ ਕਿ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ। ਜਿਸਦੇ ਮੱਦੇਨਜ਼ਰ ਹੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਕੇਂਦਰੀਕਰਨ ਨੂੰ ਰੋਕਣ ਲਈ ਅਮਿਤ ਸ਼ਾਹ ਨੂੰ ਇੱਕ ਪੱਤਰ ਭੇਜਿਆ ਗਿਆ ਹੈ।

ਪਟਨਾ ‘ਚ ਸਪਾਈਸ ਜੈੱਟ ਜਹਾਜ਼ ਦੀ ਕਰਵਾਈ ਐਮਰਜੈਂਸੀ ਲੈਂਡਿੰਗ, ਜਾਣੋ ਕਾਰਨ

0

ਪਟਨਾ ਹਵਾਈ ਅੱਡੇ ‘ਤੇ ਅੱਜ ਸਪਾਈਸਜੈੱਟ ਦੇ ਜਹਾਜ਼ ਦੇ ਇੰਜਣ ਨੂੰ ਉਡਾਣ ਭਰਨ ਤੋਂ ਬਾਅਦ ਅੱਗ ਲੱਗ ਗਈ। ਫਲਾਈਟ ਨੇ ਸਵੇਰੇ 11.55 ‘ਤੇ ਪਟਨਾ ਤੋਂ ਦਿੱਲੀ ਲਈ ਉਡਾਣ ਭਰੀ ਸੀ ਪਰ ਟੇਕ ਆਫ ਦੇ ਕੁਝ ਦੇਰ ਬਾਅਦ ਹੀ ਇੰਜਣ ‘ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ।

ਜਹਾਜ਼ ਸੁਰੱਖਿਅਤ ਉਤਾਰ ਲਿਆ ਗਿਆ ਹੈ। ਫਲਾਈਟ ‘ਚ 185 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਮੌਕੇ ‘ਤੇ ਐਂਬੂਲੈਂਸ ਪਹੁੰਚ ਗਈ ਹੈ।। ਇਹ ਤਾਂ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਇੰਜਣ ਨੂੰ ਅੱਗ ਕਿਸ ਕਾਰਨ ਲੱਗੀ।

ਪਾਇਲਟ ਦੀ ਸੂਝ-ਬੂਝ ਕਾਰਨ ਵੱਡਾ ਹਾਦਸਾ ਟਲ ਗਿਆ। ਹਵਾਈ ਅੱਡੇ ਦੇ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਜਾ ਰਹੀ ਸਪਾਈਸਜੈੱਟ ਦੀ ਉਡਾਣ ਨੂੰ ਇੰਜਣ ਫੇਲ ਹੋਣ ਤੋਂ ਬਾਅਦ ਪਟਨਾ ਹਵਾਈ ਅੱਡੇ ‘ਤੇ ਉਤਾਰਿਆ ਗਿਆ।

ਪਟਨਾ ਦੇ ਐੱਸਐੱਸਪੀ ਮਾਨਵਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਪਾਈਸ ਜੈੱਟ ਦੀ ਇੱਕ ਫਲਾਈਟ ਦਿੱਲੀ ਜਾ ਰਹੀ ਸੀ। ਉਡਾਣ ਭਰਨ ‘ਤੇ ਏਅਰਪੋਰਟ ਅਥਾਰਟੀ ਨੇ ਦੇਖਿਆ ਕਿ ਉਸ ਦੇ ਇਕ ਖੰਭ ‘ਚ ਅੱਗ ਲੱਗੀ ਹੋਈ ਸੀ। ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਸਫਲ ਰਹੀ ਹੈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਹੋਰ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾ ਰਹੀ ਹੈ।

PM ਮੋਦੀ ਨੇ ਪ੍ਰਗਤੀ ਮੈਦਾਨ ਨੇੜੇ ਸੁਰੰਗ ਤੇ ਅੰਡਰਪਾਸ ਦਾ ਕੀਤਾ ਉਦਘਾਟਨ

0
PM Modi inaugurates underpass at tunnel near Pragati Maidan

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਪ੍ਰਗਤੀ ਮੈਦਾਨ ਵਿੱਚ ਇੰਟੈਗਰੇਟਿਡ ਟਰਾਂਜ਼ਿਟ ਕੋਰੀਡੋਰ ਪ੍ਰੋਜੈਕਟ ਦੇ ਮੁੱਖ ਸੁਰੰਗ ਅਤੇ 5 ਅੰਡਰਪਾਸ ਦਾ ਉਦਘਾਟਨ ਕੀਤਾ। ਦਿੱਲੀ ਵਾਸੀਆਂ ਨੂੰ ਇਸ ਟ੍ਰੈਫਿਕ ਜਾਮ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਇਸ ਸੁਰੰਗ ਦੇ ਖੁੱਲ੍ਹਣ ਨਾਲ ਰਿੰਗ ਰੋਡ ਰਾਹੀਂ ਕੇਂਦਰੀ ਦਿੱਲੀ ਆਉਣਾ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ ਪੂਰਬੀ ਦਿੱਲੀ, ਨੋਇਡਾ ਅਤੇ ਗਾਜ਼ੀਆਬਾਦ ਤੋਂ ਲੋਕ ਆਸਾਨੀ ਨਾਲ ਇੰਡੀਆ ਗੇਟ ਅਤੇ ਕੇਂਦਰੀ ਦਿੱਲੀ ਦੇ ਹੋਰ ਹਿੱਸਿਆਂ ਤੱਕ ਪਹੁੰਚ ਸਕਦੇ ਹਨ।

ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਪ੍ਰਾਜੈਕਟ ਲਈ 80 ਫੀਸਦੀ ਫੰਡ ਦਿੱਤੇ ਹਨ। ਜਦੋਂ ਕਿ 20 ਫੀਸਦੀ ਫੰਡ ਆਈ.ਟੀ.ਪੀ.ਓ. PMO ਦੇ ਅਨੁਸਾਰ, ਪ੍ਰਗਤੀ ਮੈਦਾਨ ਏਕੀਕ੍ਰਿਤ ਟ੍ਰਾਂਜ਼ਿਟ ਕੋਰੀਡੋਰ ਪ੍ਰੋਜੈਕਟ 920 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਪ੍ਰਗਤੀ ਮੈਦਾਨ ਸੁਰੰਗ ਦੀ ਕੁੱਲ ਲੰਬਾਈ -1.3 ਕਿਲੋਮੀਟਰ ਹੈ ਅਤੇ ਇਸ ਦੀ ਚੌੜਾਈ 6 ਲੇਨ ਹੈ ਅਤੇ ਇਸਦੀ ਕੁੱਲ ਲਾਗਤ 923 ਕਰੋੜ ਰੁਪਏ ਆਈ ਹੈ। ਇਹ ਸੁਰੰਗ 7 ਵੱਖ-ਵੱਖ ਰੇਲਵੇ ਲਾਈਨਾਂ ਦੇ ਅੰਦਰੋਂ ਬਣਾਈ ਗਈ ਹੈ।

1.6 ਕਿਲੋਮੀਟਰ ਲੰਬੀ ਸੁਰੰਗ ਦੇ ਉਦਘਾਟਨ ਦੇ ਨਾਲ ਯਾਤਰੀ ਹੁਣ ITO, ਮਥੁਰਾ ਰੋਡ ਅਤੇ ਭੈਰੋਂ ਮਾਰਗ ‘ਤੇ ਇੰਡੀਆ ਗੇਟ ਅਤੇ ਪੂਰਬੀ ਦਿੱਲੀ, ਨੋਇਡਾ ਅਤੇ ਮੱਧ ਦਿੱਲੀ ਦੇ ਹੋਰ ਖੇਤਰਾਂ ਵਿੱਚ ਯਾਤਰਾ ਕਰਦੇ ਸਮੇਂ ਟਰੈਫਿਕ ਜਾਮ ਤੋਂ ਬਚ ਸਕਣਗੇ।

ਆਪਣੇ ਸੰਬੋਧਨ ‘ਚ ਮੋਦੀ ਨੇ ਕਿਹਾ- ਇੰਨੇ ਘੱਟ ਸਮੇਂ ‘ਚ ਇਸ ਕੋਰੀਡੋਰ ਨੂੰ ਤਿਆਰ ਕਰਨਾ ਆਸਾਨ ਨਹੀਂ ਸੀ। ਜਿਨ੍ਹਾਂ ਸੜਕਾਂ ਦੇ ਆਲੇ-ਦੁਆਲੇ ਇਹ ਗਲਿਆਰਾ ਬਣਿਆ ਹੈ, ਉਹ ਦਿੱਲੀ ਦੀਆਂ ਸਭ ਤੋਂ ਵਿਅਸਤ ਸੜਕਾਂ ਹਨ। ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਵਿਚਕਾਰ ਕੋਰੋਨਾ ਆਇਆ। ਪਰ, ਇਹ ਨਵਾਂ ਭਾਰਤ ਹੈ। ਉਹ ਸਮੱਸਿਆਵਾਂ ਦਾ ਹੱਲ ਵੀ ਕਰਦਾ ਹੈ, ਨਵੇਂ ਸੰਕਲਪ ਲੈਂਦਾ ਹੈ ਅਤੇ ਉਨ੍ਹਾਂ ਸੰਕਲਪਾਂ ਨੂੰ ਪੂਰਾ ਕਰਨ ਲਈ ਯਤਨ ਵੀ ਕਰਦਾ ਹੈ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਅੱਜ ਦਿੱਲੀ ਨੂੰ ਕੇਂਦਰ ਸਰਕਾਰ ਤੋਂ ਆਧੁਨਿਕ ਬੁਨਿਆਦੀ ਢਾਂਚੇ ਦਾ ਤੋਹਫ਼ਾ ਮਿਲਿਆ ਹੈ।

ਪੰਜਾਬ ‘ਚ ਮਾਫ਼ੀਆ ਤੇ ਭ੍ਰਿਸ਼ਟਾਚਾਰ ਦੇ ਦਿਨ ਖ਼ਤਮ, ਇਲਜ਼ਾਮ ਲੱਗਣ ‘ਤੇ ਬਿਨਾਂ ਪੱਖ-ਪਾਤ ਤੋਂ ਹੋਵੇਗੀ ਕਾਰਵਾਈ: ਹਰਪਾਲ ਸਿੰਘ ਚੀਮਾ

0

ਮੁੱਖ ਮੰਤਰੀ ਭਗਵੰਤ ਮਾਨ ਦੇ ਸੰਸਦ ਮੈਂਬਰ ਵੱਜੋਂ ਅਸਤੀਫ਼ੇ ਤੋਂ ਬਾਅਦ ਖ਼ਾਲੀ ਹੋਈ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਆਪਣੇ ਗੜ੍ਹ ਵਿੱਚ ਜ਼ੋਰ ਸ਼ੋਰ ਨਾਲ ਪ੍ਰਚਾਰ ਵਿੱਚ ਜੁਟੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ-ਸ਼ੋ ਦੇ ਨਾਲ-ਨਾਲ ਕੈਬਨਿਟ ਮੰਤਰੀਆਂ ਅਤੇ ‘ਆਪ’ ਵਿਧਾਇਕਾਂ ਵੱਲੋਂ ਸੰਗਰੂਰ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜਿਨ੍ਹਾਂ ਦਾ ਆਪਣਾ ਹਲਕਾ ਦਿੜ੍ਹਬਾ ਸੰਗਰੂਰ ਲੋਕ ਸਭਾ ਸੀਟ ‘ਚ ਆਉਂਦਾ ਹੈ, ਨੇ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਲਈ ਸੰਗਰੂਰ ਦੇ ਵੱਖ-ਵੱਖ ਪਿੰਡਾਂ ‘ਚ ਪ੍ਰਚਾਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸੂਬੇ ਨੂੰ ਵਿੱਤੀ ਸੰਕਟ ਵਿੱਚੋਂ ਬਾਹਰ ਕੱਢਣ ਲਈ ਪੂਰੀ ਤਰ੍ਹਾਂ ਗੰਭੀਰ ਹੈ।

ਕੈਬਨਿਟ ਮੰਤਰੀ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਇੱਕ ਇੱਕ ਕਰਕੇ ਹਰ ਮਾਫ਼ੀਆ ਦੀ ਸੰਘੀ ਨੱਪ ਰਹੀ ਹੈ ਅਤੇ ਜਲਦ ਹੀ ਪੰਜਾਬ ਮਾਫ਼ੀਆ ਮੁਕਤ ਸੂਬਾ ਹੋਵੇਗਾ। ਉਹਨਾਂ ਕਿਹਾ ਕਿ ਜਿਹੜਾ ਪੈਸਾ ਪਹਿਲੀਆਂ ਸਰਕਾਰਾਂ ਦੌਰਾਨ ਭ੍ਰਿਸ਼ਟ ਲੀਡਰਾਂ ਦੀਆਂ ਜੇਬਾਂ ਵਿੱਚ ਜਾਂਦਾ ਸੀ ਉਹ ਹੁਣ ਪੰਜਾਬ ਦੇ ਖ਼ਜ਼ਾਨੇ ‘ਚ ਜਾ ਰਿਹਾ ਹੈ। ਪੰਜਾਬ ਦੇ ਖ਼ਜ਼ਾਨੇ ਅਤੇ ਪੰਜਾਬ ਦੇ ਲੋਕਾਂ ਦਾ ਵਿੱਤੀ ਸੰਕਟ ਪੂਰੀ ਤਰ੍ਹਾਂ ਹੱਲ ਕਰਨ ਲਈ ‘ਆਪ’ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲੇ ਦਿਨ ਤੋਂ ਮਾਫ਼ੀਆ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਜ਼ਮੀਨਾਂ, ਟਰਾਂਸਪੋਰਟ ਅਤੇ ਰੇਤਾ ਮਾਫ਼ੀਆ ਵਿਰੁੱਧ ਲਗਾਤਾਰ ਹੋ ਰਹੀਆਂ ਕਾਰਵਾਈਆਂ ਤੋਂ ਪੰਜਾਬ ਦੇ ਲੋਕ ਖੁਸ਼ ਹਨ ਅਤੇ ਬਾਕੀ ਦੇ ਭ੍ਰਿਸ਼ਟਾਚਾਰੀਆਂ ਦਾ ਹਿਸਾਬ ਵੀ ਹੋ ਰਿਹਾ ਹੈ ਅਤੇ ਤਦ ਤੱਕ ਜਾਰੀ ਰਹੇਗਾ ਜਦੋ ਤੱਕ ਪੰਜਾਬ ਵਿੱਚੋਂ ਇਹਨਾਂ ਦੀ ਜੜ੍ਹ ਖ਼ਤਮ ਨਹੀਂ ਹੋ ਜਾਂਦੀ ਅਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ।

ਵਿੱਤ ਮੰਤਰੀ ਅਨੁਸਾਰ ਸਾਧੂ ਸਿੰਘ ਧਰਮਸੋਤ ਅਤੇ ਜੋਗਿੰਦਰ ਪਾਲ ਖ਼ਿਲਾਫ਼ ਕਾਰਵਾਈ ਇੱਕ ਚੇਤਾਵਨੀ ਹੈ ਸਾਰੇ ਪੁਰਾਣੇ ਭ੍ਰਿਸ਼ਟ ਲੀਡਰਾਂ ਲਈ ਕਿ ਪੰਜਾਬ ਵਿੱਚ ਹੁਣ ਮਾਫ਼ੀਆ ਅਤੇ ਭ੍ਰਿਸ਼ਟਾਚਾਰ ਦੇ ਦਿਨ ਖ਼ਤਮ ਹੋ ਗਏ ਹਨ ਅਤੇ ਪੰਜਾਬ ਦੇ ਲੋਕਾਂ ਵੱਲੋਂ ਚੁਣੀ ਆਮ ਆਦਮੀ ਪਾਰਟੀ ਦੀ ਸਰਕਾਰ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰਾਜਨੀਤਿਕ ਸੋਚ ਅਨੁਸਾਰ ਆਮ ਲੋਕਾਂ ਦੇ ਹਿੱਤ ਵਿੱਚ ਹੀ ਕੰਮ ਕਰੇਗੀ।

ਉਹਨਾਂ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਕਿਸੇ ਵੀ ਰਾਜਨੀਤਿਕ ਬਦਲਾਖ਼ੋਰੀ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਆਪਣੇ ਮੰਤਰੀ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਣ ‘ਤੇ ਵੀ ਤੁਰੰਤ ਅਤੇ ਬਿਨਾਂ ਪੱਖ-ਪਾਤ ਤੋਂ ਕਾਰਵਾਈ ਕੀਤੀ।

ਉਹਨਾਂ ਸੰਗਰੂਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਵਾਰ ਫਿਰ ਇਮਾਨਦਾਰ ਅਤੇ ਮਿਹਨਤੀ ਉਮੀਦਵਾਰ ਨੂੰ ਜਿਤਾ ਕੇ, ਦੇਸ਼ ਦੀ ਸੰਸਦ ਵਿੱਚ ਆਮ ਲੋਕਾਂ ਦੇ ਪੱਖ ਦੀ ਗੱਲ ਕਰਨ ਵਾਲਾ ਪ੍ਰਤੀਨਿਧੀ ਚੁਣ ਕੇ ਭੇਜਣ। ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਹਰ ਰੋਜ਼ ਲੋਕ ਪੱਖੀ ਕੰਮ ਕਰ ਰਹੀ ਹੈ, ਉਸੇ ਤਰ੍ਹਾਂ ਗੁਰਮੇਲ ਸਿੰਘ ਲੋਕ ਸਭਾ ਵਿੱਚ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਨਗੇ।

ਅਫਗਾਨਿਸਤਾਨ ਦੇ ਸਿੱਖਾਂ ਲਈ ਭਾਰਤ ਸਰਕਾਰ ਨੇ ਈ-ਵੀਜ਼ਾ ਕੀਤਾ ਜਾਰੀ

0

ਬੀਤੇ ਦਿਨ ਕਾਬੁਲ ਦੇ ਗੁਰਦੁਆਰੇ ‘ਤੇ ਹੋਏ ਹਮਲੇ ਤੋਂ ਬਾਅਦ ਭਾਰਤ ਸਰਕਾਰ ਐਕਸ਼ਨ ਮੋਡ ‘ਚ ਆ ਗਈ ਹੈ। ਹਮਲੇ ਦੇ 24 ਘੰਟਿਆਂ ਦੇ ਅੰਦਰ ਗ੍ਰਹਿ ਮੰਤਰਾਲੇ (MHA) ਨੇ ਅਫਗਾਨਿਸਤਾਨ ਦੇ 100 ਸਿੱਖਾਂ ਲਈ ਈ-ਵੀਜ਼ਾ ਜਾਰੀ ਕੀਤਾ ਹੈ। ਪਹਿਲ ਦੇ ਆਧਾਰ ‘ਤੇ ਈ-ਵੀਜ਼ੇ ਦਿੱਤੇ ਹਨ। ਜਾਣਕਾਰੀ ਮੁਤਾਬਕ ਐਮਐਚਏ ਨੇ ਹਮਲੇ ਤੋਂ ਬਾਅਦ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਇਹ ਹੁਕਮ ਦਿੱਤਾ ਸੀ। ਦੱਸ ਦਈਏ ਬੀਤੇ ਦਿਨ ਕਾਬੁਲ ਦੇ ਕਰਤਾ ਪਰਵਾਨ ਗੁਰਦੁਆਰੇ ‘ਤੇ ਅੱਤਵਾਦੀ ਹਮਲਾ ਹੋਇਆ ਸੀ।

ਦੱਸ ਦਈਏ ਕਿ ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅਫਗਾਨਿਸਤਾਨ ਵਿਚ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ‘ਤੇ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਭਾਰਤ ਸਰਕਾਰ ਨੁੰ ਅਪੀਲ ਕੀਤੀ ਸੀ ਕਿ ਅਫਗਾਨਿਸਤਾਨ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਸਲਾਮਿਕ ਅਤਿਵਾਦੀਆਂ ਨੇ ਪਵਿੱਤਰ ਧਾਰਮਿਕ ਅਸਥਾਨ ਨੁੰ ਆਪਣਾ ਨਿਸ਼ਾਨਾ ਬਣਾਇਆ ਹੈ ਤੇ ਇਸਦੇ ਗਾਰਡ ਨੂੰ ਮਾਰ ਮੁਕਾਇਆ ਤੇ ਕਈ ਹੋਰ ਸ਼ਰਧਾਲੂਆਂ ਨੁੰ ਗੋਲੀਆਂ ਨਾਲ ਜ਼ਖ਼ਮੀ ਕਰ ਦਿੱਤਾ ਹੈ ਤੇ ਧਮਾਕੇ ਕਰ ਕੇ ਗੁਰਦੁਆਰਾ ਸਾਹਿਬ ਦਾ ਵੀ ਨੁਕਸਾਨ ਕੀਤਾ ਹੈ।

ਉਹਨਾਂ ਕਿਹਾ ਕਿ ਇਹ ਬੇਹੱਦ ਸਨਮਾਨਯੋਗ ਧਾਰਮਿਕ ਅਸਥਾਨ ਹੈ ਜਿਸਦਾ ਆਈ ਐਸ ਆਈ ਐਸ ਅਤਿਵਾਦੀਆਂ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਤੇ ਇਸ ‘ਤੇ ਹਮਲਾ ਕਰ ਕੇ ਉਹਨਾਂ ਬਹੁਤ ਵੱਡਾ ਗੁਨਾਹ ਕੀਤਾ ਹੈ।

ਉਹਨਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਫਗਾਨਿਸਤਾਨ ਵਿਚ ਸਿੱਖ ਭਾਈਚਾਰੇ ਦੇ ਮੈਂਬਰ ਸੁਰੱਖਿਅਤ ਨਹੀਂ ਹਨ ਤੇ ਉਹਨਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜਿਹੜੇ ਸਿੱਖ ਭਾਰਤ ਆਉਣਾ ਚਾਹੁੰਦੇ ਹਨ, ਉਹਨਾਂ ਨੁੰ ਲਿਆਉਣ ਦਾ ਵੀ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ।

IAF ਨੇ ਅਗਨੀਵੀਰਾਂ ਦੀ ਭਰਤੀ ਲਈ ਜਾਰੀ ਕੀਤੀ ਡਿਟੇਲ, ਜਾਣੋ ਮੈਡੀਕਲ ਤੋਂ ਲੈ ਕੇ ਟ੍ਰੇਨਿੰਗ ਤੱਕ ਦੇ ਸਾਰੇ ਵੇਰਵੇ

0

ਕੇਂਦਰ ਸਰਕਾਰ ਵੱਲੋਂ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਲਈ ਲਿਆਂਦੀ ਗਈ ਨਵੀਂ ਯੋਜਨਾ ‘ਅਗਨੀਪਥ’ ਦੇ ਹੋ ਰਹੇ ਵਿਰੋਧ ਦਰਮਿਆਨ ਭਾਰਤੀ ਹਵਾਈ ਸੈਨਾ ਨੇ ਇਸ ਯੋਜਨਾ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਹੈ। ਅਗਨੀਪਥ ਸਕੀਮ ਦੇ ਤਹਿਤ ਭਾਰਤੀ ਹਵਾਈ ਸੈਨਾ ਵਿੱਚ 4 ਸਾਲਾਂ ਲਈ ਭਰਤੀ ਕੀਤੇ ਗਏ ਅਗਨੀਵੀਰਾਂ ਨੂੰ ਸਾਲ ਵਿੱਚ 30 ਦਿਨਾਂ ਦੀ ਛੁੱਟੀ ਮਿਲੇਗੀ। ਦੱਸ ਦਈਏ ਕਿ ਅਗਨੀਵੀਰਾਂ ਦਾ ਹਰ ਸਾਲ ਵੇਤਨ ਵਧੇਗਾ। 24 ਜੂਨ ਤੋਂ ਭਰਤੀ ਪ੍ਰਕਿਰਿਆ ਸ਼ੁਰੂ ਹੋਵੇਗੀ।

ਇਸ ਤੋਂ ਇਲਾਵਾ ਕੰਟੀਨ ਦੀ ਸਹੂਲਤ ਵੀ ਹੋਵੇਗੀ। ਉਨ੍ਹਾਂ ਨੂੰ ਵਰਦੀ ਤੋਂ ਇਲਾਵਾ ਹਵਾਈ ਸੈਨਾ ਵੱਲੋਂ ਬੀਮਾ ਕਵਰ ਵੀ ਦਿੱਤਾ ਜਾਵੇਗਾ। ਨੌਜਵਾਨ ਇਸ ਸਕੀਮ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੂੰ ‘ਅਗਨੀਪਥ ਯੋਜਨਾ’ ਤੋਂ ਜਾਣੂ ਕਰਵਾਉਣ ਲਈ ਕੇਂਦਰ ਸਰਕਾਰ ਅਤੇ ਤਿੰਨੋਂ ਸੈਨਾਵਾਂ ਲਗਾਤਾਰ ਕੰਮ ਕਰ ਰਹੀਆਂ ਹਨ। ਨੌਜਵਾਨਾਂ ਤੱਕ ਇਸ ਸਕੀਮ ਬਾਰੇ ਸਹੀ ਜਾਣਕਾਰੀ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਜਾਣਕਾਰੀ ਮੁਤਾਬਕ ਜੋ ਸਹੂਲਤਾਂ ਰੈਗੂਲਰ ਸੈਨਿਕਾਂ ਨੂੰ ਮਿਲਦੀਆਂ ਹਨ, ਉਹ ਅਗਨੀਵੀਰਾਂ ਨੂੰ ਦਿੱਤੀਆਂ ਜਾਣਗੀਆਂ। ਜਾਣਕਾਰੀ ਅਨੁਸਾਰ ਤਨਖ਼ਾਹ ਦੇ ਨਾਲ-ਨਾਲ ਅਗਨੀਵੀਰਾਂ ਨੂੰ ਹਾਰਡਸ਼ਿਪ ਭੱਤਾ, ਯੂਨੀਫਾਰਮ ਭੱਤਾ, ਕੰਟੀਨ ਸਹੂਲਤ ਅਤੇ ਮੈਡੀਕਲ ਸਹੂਲਤ ਵੀ ਮਿਲੇਗੀ। ਅਗਨੀਵੀਰਾਂ ਨੂੰ ਸੇਵਾ ਕਾਲ ਦੌਰਾਨ ਯਾਤਰਾ ਭੱਤਾ ਵੀ ਮਿਲੇਗਾ।

3 ਸੈਨਾਵਾਂ ‘’ਚੋਂ ਸਭ ਤੋਂ ਪਹਿਲਾਂ ਏਅਰਫੋਰਸ ਨੇ ਹੀ ਗਾਇਡਲਾਈਨਜ਼ ਜਾਰੀ ਕੀਤੀ ਹੈ। ਇਸਦੇ ਅਨੁਸਾਰ ਅਗਨੀਵੀਰਾਂ ਨੂੰ ਆਪਣੀ ਚਾਰ ਸਾਲ ਦੀ ਨੌਕਰੀ ਪੂਰੀ ਕਰਨੀ ਹੋਵੇਗੀ। ਇਸ ਤੋਂ ਪਹਿਲਾਂ ਉਹ ਫੋਰਸ ਨਹੀਂ ਛੱਡ ਸਕਦੇ। ਅਜਿਹਾ ਕਰਨ ਲਈ ਉਨ੍ਹਾਂ ਨੂੰ ਅਧਿਕਾਰੀ ਦੀ ਸਹਿਮਤੀ ਲੈਣੀ ਪਵੇਗੀ।