Home Blog Page 2018

ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਹੋਈ ਸ਼ੁਰੂ

0

ਸੰਗਰੂਰ ਲੋਕ ਸਭਾ ਸੀਟ ਲਈ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਜਿਸ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਇੱਥੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਜੋ ਸ਼ਾਮ 6 ਵਜੇ ਤੱਕ ਚੱਲੇਗੀ। ਵੋਟਾਂ ਪਾਉਣ ਲਈ ਅੱਜ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਹਲਕੇ ਵਿਚ 1766 ਪੋਲਿੰਗ ਬੂਥ ਬਣਾਏ ਗਏ ਹਨ ਜਿਹਨਾਂ ਵਿਚੋਂ 296 ਸੰਵੇਦਨਸ਼ੀਲ ਐਲਾਨ ਗਏ ਹਨ। ਪੋਲਿੰਗ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਇਸ ਸੀਟ ‘ਤੇ ਆਮ ਆਦਮੀ ਪਾਰਟੀ (ਆਪ), ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਅਕਾਲੀ ਦਲ (ਅੰਮ੍ਰਿਤਸਰ) ਵਿਚਾਲੇ ਮੁਕਾਬਲਾ ਹੈ। ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। ਸੰਗਰੂਰ ਸੀਟ ‘ਤੇ ਕੁੱਲ 15 ਲੱਖ 69 ਹਜ਼ਾਰ 240 ਵੋਟਰ ਹਨ। ਜਿਸ ਵਿੱਚ 8 ਲੱਖ 30 ਹਜ਼ਾਰ 56 ਪੁਰਸ਼ ਅਤੇ 7 ਲੱਖ 39 ਹਜ਼ਾਰ 140 ਮਹਿਲਾ ਵੋਟਰ ਹਨ। ਇਹ ਉਪ ਚੋਣ ਆਮ ਆਦਮੀ ਪਾਰਟੀ ਲਈ ਬਹੁਤ ਅਹਿਮ ਹੈ।

ਸੰਗਰੂਰ ਸੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ। ਆਮ ਆਦਮੀ ਪਾਰਟੀ ਵੱਲੋਂ ਇੱਥੋਂ ਜ਼ਿਲ੍ਹਾ ਪ੍ਰਧਾਨ ਤੇ ਸਰਪੰਚ ਗੁਰਮੇਲ ਸਿੰਘ ,ਕਾਂਗਰਸ ਵੱਲੋਂ ਦਲਵੀਰ ਗੋਲਡੀ, ਭਾਜਪਾ ਵੱਲੋਂ ਕੇਵਲ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਮਾਨ ਅਤੇ ਅਕਾਲੀ ਦਲ ਵੱਲੋਂ ਕਮਲਜੀਤ ਕੌਰ ਰਾਜੋਆਣਾ ਚੋਣ ਮੈਦਾਨ ‘ਚ ਹਨ।

ਪ੍ਰਸ਼ਾਸਨ ਵੱਲੋਂ ਕੀ ਤਿਆਰੀ ਕੀਤੀ ਗਈ ਹੈ ?
ਪ੍ਰਸ਼ਾਸਨ ਵੱਲੋਂ 1766 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ,ਜਿਨ੍ਹਾਂ ‘ਚ 296 ਬੂਥ ਸੰਵੇਦਨਸ਼ੀਲ ਹਨ।
ਹਰ ਪੋਲਿੰਗ ਸਟੇਸ਼ਨ ‘ਤੇ 2 ਬੈਲੇਟ ਯੂਨਿਟ, ਇੱਕ ਕਾਊਂਟਿੰਗ ਯੂਨਿਟ ਤੇ ਇੱਕ VVPAT ਮੌਜੂਦ ਹੈ।
76 ਪੋਲਿੰਗ ਸਟੇਸ਼ਨਾਂ ‘ਤੇ ਮਾਈਕ੍ਰੋ ਆਬਜ਼ਰਵਰ ਤਾਇਨਾਤ, ਸਾਰੇ ਪੋਲਿੰਗ ਸਟੇਸ਼ਨਾਂ ਦੀ ਲਾਈਵ ਵੈੱਬਕਾਸਟਿੰਗ ਹੋਵੇਗੀ।
7064 ਅਫਸਰ ਤੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। 1413 ਚੋਣ ਅਮਲੇ ਨੂੰ ਰਿਜ਼ਰਵ ਰੱਖਿਆ ਗਿਆ। ਇਸਦੇ ਨਾਲ ਹੀ ਦੱਸ ਦਈਏ ਕਿ ਬਰਨਾਲਾ ‘ਚ 3, ਸੰਗਰੂਰ- 5 , ਮਲੇਰਕੋਟਲਾ ‘ਚ ਇੱਕ ਕਾਊਂਟਿੰਗ ਸੈਂਟਰ ਸਥਾਪਿਤ ਕੀਤੇ ਗਏ।

ਸੰਗਰੂਰ ਲੋਕਸਭਾ ਸੀਟ ਦਾ ਇਤਿਹਾਸ
1967 ‘ਚ ਪਹਿਲੀ ਵਾਰ ਅਕਾਲੀ ਦਲ ਜਿੱਤਿਆ
1971 ‘ਚ ਸੀਪੀਆਈ, 1977 ‘ਚ ਸ਼੍ਰੋਮਣੀ ਅਕਾਲੀ ਦਲ ,1980 ‘ਚ ਕਾਂਗਰਸ
1985 ‘ਚ ਸ਼੍ਰੋਮਣੀ ਅਕਾਲੀ ਦਲ, 1989 ‘ਚ ਵੀ ਸ਼੍ਰੋਮਣੀ ਅਕਾਲੀ ਦਲ (ਮਾਨ)
1991 ‘ਚ ਕਾਂਗਰਸ ਨੇ ਜਿੱਤ ਕੀਤੀ ਹਾਸਿਲ
1996 ਤੇ 1998 ‘ਚ ਸ਼੍ਰੋਮਣੀ ਅਕਾਲੀ ਦਲ ਜਿੱਤਿਆ
1999 ‘ਚ ਸ਼੍ਰੋਮਣੀ ਅਕਾਲੀ ਦਲ (ਮਾਨ)
2004 ‘ਚ ਸ਼੍ਰੋਮਣੀ ਅਕਾਲੀ ਦਲ, 2009 ‘ਚ ਕਾਂਗਰਸ ਜਿੱਤੀ
2014 ਤੇ 2019 ‘ਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜਿੱਤੇ

Samsung ਨੇ ਆਪਣਾ ਨਵਾਂ ਸਮਾਰਟਫੋਨ Samsung Galaxy F13 ਕੀਤਾ ਲਾਂਚ

0

ਸੈਮਸੰਗ ਨੇ ਆਪਣਾ ਨਵਾਂ ਸਮਾਰਟਫੋਨ Samsung Galaxy F13 ਲਾਂਚ ਕੀਤਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਸਾਲ ਦੀ ਸ਼ੁਰੂਆਤ ‘ਚ Samsung Galaxy F23 ਨੂੰ ਪੇਸ਼ ਕੀਤਾ ਸੀ। Samsung Galaxy F13 ‘ਚ ਟ੍ਰਪਲ ਕੈਮਰਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਫੋਨ ‘ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਇਹ ਡਿਵਾਇਸ 3.5mm ਆਡਿਓ ਜੈਕ ਦੇ ਨਾਲ ਆਉਂਦਾ ਹੈ।

Samsung Galaxy F13 ਨੂੰ ਦੋ ਵੇਰੀਐਂਟ ‘ਚ ਪੇਸ਼ ਕੀਤਾ ਗਿਆ ਹੈ। ਇਸ ਦੇ ਬੇਸ ਵੇਰੀਐਂਟ ‘ਚ 4GB ਰੈਮ ਦੇ ਨਾਲ 64GB ਸਟੋਰੇਜ ਦਿੱਤੀ ਗਈ ਹੈ। ਇਸ ਦੀ ਕੀਮਤ 11,999 ਰੁਪਏ ਰੱਖੀ ਗਈ ਹੈ। ਇਸਦੇ ਦੂਜੇ ਮਾਡਲ ਵਿੱਚ 4GB ਰੈਮ ਦੇ ਨਾਲ 128GB ਇੰਟਰਨਲ ਮੈਮਰੀ ਹੈ। ਇਸ ਦੀ ਕੀਮਤ 12,999 ਰੁਪਏ ਰੱਖੀ ਗਈ ਹੈ।

ਹਾਲਾਂਕਿ ਕੰਪਨੀ ਨੇ ਕਿਹਾ ਹੈ ਕਿ ਇਸ ਨੂੰ ਸ਼ੁਰੂਆਤੀ ਪੇਸ਼ਕਸ਼ ਵਿੱਚ 10,999 ਰੁਪਏ ਵਿੱਚ ਉਪਲਬਧ ਕਰਵਾਇਆ ਜਾਵੇਗਾ। ਭਾਰਤ ‘ਚ ਇਸ ਦੀ ਵਿਕਰੀ 29 ਜੂਨ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਇਸ ਨੂੰ ਫਲਿੱਪਕਾਰਟ ਰਾਹੀਂ ਵੇਚਿਆ ਜਾਵੇਗਾ।

105 ਸਾਲ ਦੀ ਰਾਮਬਾਈ ਨੇ ਤੋੜਿਆ ਮਾਨ ਕੌਰ ਦਾ ਰਿਕਾਰਡ, 100 ਤੇ 200 ਮੀਟਰ ਦੀ ਦੌੜ ‘ਚ ਜਿੱਤੇ Gold Medals

0

ਕਿਹਾ ਜਾਂਦਾ ਹੈ ਕਿ ਜੇਕਰ ਹੌਸਲੇ ਬੁਲੰਦ ਹੋਣ ਤਾਂ ਇਨਸਾਨ ਕੁੱਝ ਵੀ ਕਰ ਸਕਦਾ ਹੈ ਤੇ ਫਿਰ ਵੀ ਉਮਰ ਅੜਿੱਕਾ ਨਹੀਂ ਬਣਦੀ ਤੇ ਹਰਿਆਣਾ ਦੀ 105 ਸਾਲ ਦੀ ਦੌੜਾਕ ਰਾਮਬਾਈ ਨੇ 100 ਤੇ 200 ਮੀਟਰ ਦੀ ਰਾਸ਼ਟਰੀ ਪੱਧਰ ਦੀ ਚੈਂਪੀਅਨਸ਼ਿਪ ‘ਚ ਗੋਲਡ ਮੈਡਲ ਜਿੱਤ ਕੇ ਇਸ ਨੂੰ ਸਹੀ ਸਾਬਤ ਕਰ ਦਿੱਤਾ।

ਰਾਮਬਾਈ ਨੇ ਵਡੋਦਰਾ ਵਿਚ 16 ਤੋਂ 19 ਜੂਨ ਤਕ ਕਰਵਾਈ ਰਾਸ਼ਟਰੀ ਓਪਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਦਿਨ 100 ਤੇ 200 ਮੀਟਰ ਦੀ ਦੌੜ ਵਿਚ ਗੋਲਡ ਮੈਡਲ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ। ਉਨ੍ਹਾਂ ਨੇ ਨਾਲ ਹੀ ਮਰਹੂਮ ਮਾਨ ਕੌਰ ਦੇ ਰਿਕਾਰਡ ਨੂੰ ਤੋੜ ਦਿੱਤਾ ਜਿਨ੍ਹਾਂ ਨੇ 101 ਸਾਲ ਦੀ ਉਮਰ ਵਿਚ ਅਜਿਹੀ ਦੌੜ ਵਿਚ ਹਿੱਸਾ ਲਿਆ ਸੀ। ਰਾਮਬਾਈ ਦਾ ਜਨਮ 1917 ਵਿਚ ਹੋਇਆ ਸੀ ਤੇ ਉਨ੍ਹਾਂ ਨੇ ਇਕ ਸਾਲ ਪਹਿਲਾਂ ਹੀ ਦੌੜਨਾ ਸ਼ੁਰੂ ਕੀਤਾ ਹੈ। ਇਸ ਮੁਕਾਬਲੇ ਵਿਚ ਉਨ੍ਹਾਂ ਨੇ 100 ਮੀਟਰ ਦੀ ਦੌੜ ਨੂੰ 45.40 ਸਕਿੰਟ ਤੇ 200 ਮੀਟਰ ਦੌੜ ਨੂੰ ਇਕ ਮਿੰਟ 52.17 ਸਕਿੰਟ ਵਿਚ ਪੂਰਾ ਕਰ ਕੇ ਗੋਲਡਨ ਡਬਲ ਹਾਸਲ ਕੀਤਾ। ਉਨ੍ਹਾਂ ਤੋਂ ਪਹਿਲਾਂ ਮਾਨ ਕੌਰ ਨੇ 2017 ਵਿਚ 101 ਸਾਲ ਦੀ ਉਮਰ ਵਿਚ 100 ਮੀਟਰ ਦੀ ਦੌੜ ਨੂੰ 74 ਸਕਿੰਟ ਵਿਚ ਪੂਰਾ ਕੀਤਾ ਸੀ।

ਚੋਣ ਕਮਿਸ਼ਨ ਵੱਲੋਂ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਸਬੰਧੀ ਅਧਿਸੂਚਨਾ ਜਾਰੀ

0
ਭਾਰਤੀ ਚੋਣ ਕਮਿਸ਼ਨ ਵੱਲੋਂ ਭਾਰਤ ਦੇ ਰਾਸ਼ਟਰਪਤੀ ਪਦ ਨੂੰ ਭਰਨ ਅਤੇ ਚੋਣ ਕਰਨ ਸੰਬੰਧੀ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਚੋਣ ਅਧਿਨਿਯਮ, 1952 ਦੀ ਧਾਰਾ 4 ਦੀ ਉਪਧਾਰਾ (1) ਦੇ ਅਧੀਨ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਇਸ ਚੋਣ ਦੇ ਲਈ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਸ੍ਰੀ ਪੀ. ਸੀ. ਮੋਦੀ ਜੋ ਰਾਜ ਸਭਾ ਦੇ ਸਕੱਤਰ ਜਨਰਲ ਵੀ ਹਨ, ਨੇ ਸੂਚਨਾ ਦਿੱਤੀ ਹੈ ਕਿ ਉਮੀਦਵਾਰ ਜਾਂ ਉਸਦੇ ਪ੍ਰਸਥਾਪਕਾਂ ਜਾਂ ਸਮਰਥਕਾਂ ਵਿੱਚੋਂ ਕਿਸੇ ਇਕ ਦੁਆਰਾ ਨਾਮਜ਼ਦਗੀ ਪੱਤਰ ਉਨ੍ਹਾਂ (ਰਿਟਰਨਿੰਗ ਅਫਸਰ) ਨੂੰ ਕਮਰਾ ਨੰਬਰ 29, ਭੂ-ਤਲ, ਸੰਸਦ ਭਵਨ, ਨਵੀਂ ਦਿੱਲੀ ਦਫਤਰ ਵਿੱਚ ਜਾਂ ਜੇਕਰ ਉਹ ਅਪਰਵਰਜਨੀ ਰੂਪ ਵਿੱਚ ਗੈਰਹਾਜ਼ਰ ਹੋਵੇ, ਤਾਂ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਮੁਕੁਲ ਪਾਂਡੇ, ਵਿਸ਼ੇਸ਼ ਕਾਰਜ ਅਫਸਰ ਜਾਂ ਸ੍ਰੀ ਸੁਰਿੰਦਰ ਕੁਮਾਰ ਤ੍ਰਿਪਾਠੀ, ਸੰਯੁਕਤ ਸਕੱਤਰ ਅਤੇ ਮੁੱਖ ਚੌਕਸੀ ਅਫਸਰ, ਰਾਜ ਸਭਾ ਸਕੱਤਰੇਤ ਨੂੰ ਉਕਤ ਦਫਤਰ ਵਿੱਚ 29 ਜੂਨ, 2022 ਤੱਕ (ਪਬਲਿਕ ਛੁੱਟੀ ਵਾਲੇ ਦਿਨ ਤੋਂ ਬਿਨ੍ਹਾਂ) ਕਿਸੇ ਵੀ ਦਿਨ  11 ਵਜੇ ਸਵੇਰੇ ਅਤੇ 3 ਵਜੇ ਬਾਅਦ ਦੁਪਹਿਰ ਦੇ ਵਿੱਚ ਪੇਸ਼ ਕੀਤੇ ਜਾ ਸਕਣਗੇ।
ਬੁਲਾਰੇ ਅਨੁਸਾਰ ਹਰ ਇਕ ਨਾਮਜ਼ਦਗੀ ਪੱਤਰ ਦੇ ਨਾਲ ਉਸ ਪਾਰਲੀਮੈਂਟ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਉਮੀਦਵਾਰ ਦੇ ਸਬੰਧ ਦੇ ਇੰਦਰਾਜ ਦੀ ਇੱਕ ਪ੍ਰਮਾਣਿਤ ਕਾਪੀ ਲਗਾਈ ਜਾਵੇ, ਜਿਸ ਵਿੱਚ ਉਮੀਦਵਾਰ ਵੋਟਰ ਦੇ ਰੂਪ ਵਿਚ ਰਜਿਸਟਰ ਹੈ। ਉਨ੍ਹਾਂ ਦੱਸਿਆ ਕਿ ਹਰ ਇਕ ਉਮੀਦਵਾਰ ਕੇਵਲ ਪੰਦਰਾਂ ਹਜ਼ਾਰ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਏਗਾ। ਇਹ ਰਕਮ ਨਾਮਜ਼ਦਗੀ ਪੱਤਰ ਪੇਸ਼ ਕਰਦੇ ਸਮੇਂ ਰਿਟਰਨਿੰਗ ਅਫਸਰ ਦੇ ਕੋਲ ਨਕਦ ਜਮਾਂ ਕੀਤੀ ਜਾ ਸਕੇਗੀ ਜਾਂ ਭਾਰਤੀ ਰਿਜ਼ਰਵ ਬੈਂਕ ਜਾਂ ਕਿਸੇ ਸਰਕਾਰੀ ਖਜ਼ਾਨੇ ਵਿਚ ਇਸ ਤੋਂ ਪਹਿਲਾਂ ਜਮ੍ਹਾਂ ਕੀਤੀ ਜਾ ਸਕੇਗੀ ਅਤੇ ਇਸ ਤੋਂ ਬਾਅਦ ਦੀ ਸਥਿਤੀ ਵਿਚ ਅਜਿਹੀ ਰਸੀਦ ਦਾ, ਜਿਸ ਵਿਚ ਇਹ ਦੱਸਿਆ ਹੋਵੇ ਕਿ ਉਕਤ ਰਾਸ਼ੀ ਜਮ੍ਹਾਂ ਕਰ ਦਿੱਤੀ ਗਈ ਹੈ, ਨਾਮਜ਼ਦਗੀ ਪੱਤਰ ਦੇ ਨਾਲ ਲਗਾਇਆ ਜਾਣਾ ਜ਼ਰੂਰੀ ਹੈ।
ਬੁਲਾਰੇ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੇ ਫਾਰਮ ਉਪਰੋਕਤ ਦੱਸੇ ਦਫਤਰ ਵਿਚ ਉਪਰੋਕਤ ਸਮੇਂ ਤੇ ਪ੍ਰਾਪਤ ਕੀਤੇ ਜਾ ਸਕਣਗੇ। ਉਨਾਂ ਦੱਸਿਆ ਕਿ ਅਧਿਨਿਯਮ ਦੀ ਧਾਰਾ 5 (ਖ) ਦੀ ਉਪਧਾਰਾ (4) ਦੇ ਅਧੀਨ ਨਾ ਮਨਜ਼ੂਰ ਕੀਤੇ ਗਏ ਨਾਮਜ਼ਦਗੀ ਪੱਤਰਾਂ ਤੋਂ ਬਿਨ੍ਹਾਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਉਕਤ ਦਫਤਰ ਦੇ ਕਮਰਾ ਨੰਬਰ 62, ਪਹਿਲੀ ਮੰਜ਼ਿਲ, ਸੰਸਦ ਭਵਨ, ਨਵੀਂ ਦਿੱਲੀ ਵਿਖੇ ਵੀਰਵਾਰ, 30 ਜੂਨ, 2022 ਨੂੰ ਸਵੇਰੇ 11 ਵਜੇ ਕੀਤੀ ਜਾਵੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਸੂਚਨਾ ਉਮੀਦਵਾਰ, ਜਾਂ ਉਸਦੇ ਪ੍ਰਸਥਾਪਕਾਂ ਜਾਂ ਸਮਰੱਥਕਾਂ ਵਿਚੋਂ ਕਿਸੇ ਇਕ ਦੁਆਰਾ, ਜੇ ਉਮੀਦਵਾਰ ਦੁਆਰਾ ਲਿਖਤ ਰੂਪ ਵਿਚ ਇਸ ਮੰਤਵ ਲਈ ਬਕਾਇਦਾ ਅਧਿਕਾਰਤ ਕੀਤਾ ਗਿਆ ਹੋਵੇ, ਰਿਟਰਨਿੰਗ ਅਫਸਰ ਨੂੰ ਕਮਰਾ ਨੰਬਰ 29, ਭੂ-ਤਲ, ਸੰਸਦ ਭਵਨ, ਨਵੀਂ ਦਿੱਲੀ ਦਫਤਰ ਵਿਖੇ 02 ਜੁਲਾਈ, 2022 ਨੂੰ ਤਿੰਨ ਵਜੇ ਬਾਅਦ ਦੁਪਹਿਰ ਤੋਂ ਪਹਿਲਾਂ ਪੇਸ਼ ਕੀਤੀ ਜਾ ਸਕੇਗੀ। ਉਨ੍ਹਾਂ ਅਨੁਸਾਰ ਚੋਣ ਲੜੇ ਜਾਣ ਦੀ ਸੂਰਤ ਵਿੱਚ ਮਤਦਾਨ ਇਨ੍ਹਾਂ ਨਿਯਮਾਂ ਦੇ ਅਧੀਨ ਨਿਯਤ ਕੀਤੇ ਗਏ ਮਤਦਾਨ ਦੀਆਂ ਥਾਂਵਾਂ ਵਿਖੇ ਸੋਮਵਾਰ 18 ਜੁਲਾਈ, 2022 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਹੋਵੇਗਾ।

ਸਾਬਕਾ ਡਿਪਟੀ CM ਓ ਪੀ ਸੋਨੀ ਨੂੰ ਆਈ ਧਮਕੀ ਭਰੀ ਕਾਲ, ਫਿਰੌਤੀ ਦੀ ਕੀਤੀ ਗਈ ਮੰਗ

0

ਪੰਜਾਬ ਦੇ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮੁਲਜ਼ਮਾਂ ਨੇ ਉਸ ਤੋਂ ਵੀਹ ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਹੈ।  ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਲਾਰੈਂਸ ਗੈਂਗ ਦਾ ਮੈਂਬਰ ਦੱਸਿਆ ਹੈ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਿਸ ਨੰਬਰ ਤੋਂ ਉਪ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਗਈ ਹੈ, ਪੁਲਿਸ ਉਸ ਵ੍ਹਟਸਐਪ ਨੰਬਰ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਸੂਤਰਾਂ ਮੁਤਾਬਕ ਬੁੱਧਵਾਰ ਸਵੇਰੇ ਉਪ ਮੁੱਖ ਮੰਤਰੀ ਦੇ ਮੋਬਾਈਲ ‘ਤੇ ਇਕ ਅਣਪਛਾਤੇ ਵ੍ਹਟਸਐਪ ਨੰਬਰ ਤੋਂ ਕਾਲ ਆਈ। ਮੁਲਜ਼ਮ ਨੇ ਆਪਣੇ-ਆਪ ਨੂੰ ਗੈਂਗਸਟਰ ਦੱਸਿਆ ਤੇ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਇੰਨਾ ਹੀ ਨਹੀਂ ਦੋਸ਼ੀਆਂ ਨੇ ਧਮਕੀ ਦਿੱਤੀ ਕਿ ਜੇਕਰ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਹ ਪਰਿਵਾਰ ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਗੇ।

ਦਿੱਲੀ ‘ਚ ਸਿੰਗਲ ਯੂਜ਼ ਪਲਾਸਟਿਕ ‘ਤੇ 1 ਜੁਲਾਈ ਤੋਂ ਰੋਕ, ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ

0

ਦਿੱਲੀ ਸਰਕਾਰ ਦਾ ਵਾਤਾਵਰਣ ਵਿਭਾਗ ਸਿੰਗਲ ਯੂਜ਼ ਪਲਾਸਟਿਕ ਨਾਲ ਬਣੇ ਚਿੰਨ੍ਹਹਿੱਤ ਉਤਪਾਦਾਂ ‘ਤੇ ਲਾਗੂ ਪਾਬੰਦੀ ਨੂੰ ਅਮਲ ‘ਚ ਲਿਆਉਣ ਲਈ 1 ਜੁਲਾਈ ਤੋਂ ਮੁਹਿੰਮ ਚਲਾਏਗਾ। ਇਸ ਦੇ ਨਾਲ ਹੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਵਿਨਿਰਮਾਤਾਵਾਂ, ਸਪਲਾਈ ਕਰਤਾਵਾਂ, ਡਿਸਟ੍ਰੀਬਿਊਟਰਾਂ ਤੇ ਵੇਚਣ ਵਾਲਿਆਂ ‘ਤੇ ਕਾਰਵਾਈ ਕਰੇਗਾ।

ਦਿੱਲੀ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਿੰਗਲ ਉਪਯੋਗ ਵਾਲੇ ਪਲਾਸਟਿਕ ਤੋਂ ਬਣਨ ਵਾਲੇ ਉਤਪਾਦਾਂ ਦੇ ਵਿਨਿਰਮਾਣ ਨਾਲ ਜੁੜੇ ਪੱਖਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਸਿੰਗਲ ਯੂਜ਼ ਪਲਾਸਟਿਕ ਤੋਂ ਬਣੇ 19 ਉਤਪਾਦਾਂ ਨੂੰ ਇਸ ਪਾਬੰਦੀ ਦੇ ਦਾਇਰੇ ‘ਚ ਰੱਖਿਆ ਗਿਆ ਹੈ। ਇਨ੍ਹਾਂ ‘ਚ ਗੁਬਾਰਿਆਂ, ਝੰਡਿਆਂ, ਕੈਂਡੀ, ਆਈਸਕ੍ਰੀਮ ‘ਚ ਲੱਗਣ ਵਾਲੀ ਪਲਾਸਟਿਕ ਸਟਿੱਕ,ਥਰਮੋਕੋਲ ਨਾਲ ਬਣੀ ਪਲੇਟ, ਕੱਪ, ਗਿਲਾਸ,ਪਲਾਸਟਿਕ ਦੇ ਚਮਚੇ ਕਾਂਟੇ ਆਦਿ ਸ਼ਾਮਿਲ ਹਨ।

ਹਰਿਆਣਾ MC ਦੇ ਨਤੀਜੇ: ਭਾਜਪਾ ਨੇ 18 ਨਗਰ ਪਰਿਸ਼ਦਾਂ ‘ਚੋਂ ਹੁਣ ਤੱਕ 10 ‘ਤੇ ਜਿੱਤ ਕੀਤੀ ਹਾਸਿਲ

0

ਹਰਿਆਣਾ ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਗਈ ਹੈ। ਇਸ ਵਾਰ 18 ਨਗਰ ਕੌਂਸਲਾਂ ’ਚੋਂ ਭਾਜਪਾ ਨੇ 10 ‘ਤੇ ਜਿੱਤ ਦਰਜ ਕਰ ਲਈ ਹੈ। ਇਨ੍ਹਾਂ ਵਿੱਚ ਗੋਹਾਨਾ, ਜੀਂਦ, ਝੱਜਰ, ਬਹਾਦਰਗੜ੍ਹ, ਚਰਖੀ ਦਾਦਰੀ, ਕਾਲਕਾ, ਸੋਹਨਾ, ਫਤਿਹਾਬਾਦ, ਕੈਥਲ, ਪਲਵਲ ਵਿੱਚ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਦੂਜੇ ਪਾਸੇ ਹਾਂਸੀ, ਨਰਵਾਣਾ, ਨਾਰਨੌਲ, ਟੋਹਾਣਾ, ਭਿਵਾਨੀ, ਹੋਡਲ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਮੰਡੀ ਡੱਬਵਾਲੀ ਵਿੱਚ ਇਨੈਲੋ ਸਮਰਥਕ ਨੇ ਪ੍ਰਧਾਨ ਦਾ ਅਹੁਦਾ ਜਿੱਤ ਲਿਆ ਹੈ।

ਦੂਜੇ ਪਾਸੇ ਜੇਕਰ ਪਿਛਲੇ ਕਾਰਜਕਾਲ ‘ਤੇ ਨਜ਼ਰ ਮਾਰੀਏ ਤਾਂ 13 ਨਗਰ ਕੌਂਸਲਾਂ ਦੇ ਪ੍ਰਧਾਨ ਦੇ ਅਹੁਦੇ ‘ਤੇ ਭਾਜਪਾ ਦਾ ਕਬਜ਼ਾ ਸੀ। ਇਸ ਵਾਰ ਤਿੰਨ ਕੌਂਸਲਾਂ ਨੁਕਸਾਨ ਪਹੁੰਚਿਆ ਹੈ। ਦੂਜੇ ਪਾਸੇ ਪਿਛਲੀ ਵਾਰ ਕਾਂਗਰਸ ਨੇ 4 ਕੌਂਸਲਾਂ ਵਿੱਚ ਜਿੱਤ ਦਰਜ ਕੀਤੀ ਸੀ। ਇਸ ਵਾਰ ਕਾਂਗਰਸ ਨੇ ਪਾਰਟੀ ਚੋਣ ਨਿਸ਼ਾਨ ‘ਤੇ ਚੋਣ ਨਹੀਂ ਲੜੀ, ਸਿਰਫ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਹੈ। ਇਸ ਦੇ ਨਾਲ ਹੀ ਕਾਲਕਾ ਵਿੱਚ ਪਹਿਲੀ ਵਾਰ ਚੋਣਾਂ ਹੋਈਆਂ ਹਨ।

ਭਿਵਾਨੀ ਨਗਰ ਕੌਂਸਲ ਚੋਣ ਵਿੱਚ ਆਜ਼ਾਦ ਪ੍ਰੀਤੀ ਭਵਾਨੀ ਸਿੰਘ ਨੇ 4305 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਨੂੰ ਕੁੱਲ 25912 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੀ ਇੰਦੂ ਸ਼ਰਮਾ 21607 ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਰਹੀ। ਆਜ਼ਾਦ ਉਮੀਦਵਾਰ ਮੀਨੂੰ ਅਗਰਵਾਲ ਨੇ 20782 ਵੋਟਾਂ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਭਾਜਪਾ ਉਮੀਦਵਾਰ ਪ੍ਰੀਤੀ ਹਰਸ਼ਵਰਧਨ ਮਾਨ 16043 ਵੋਟਾਂ ਲੈ ਕੇ ਚੌਥੇ ਨੰਬਰ ‘ਤੇ ਰਹੀ।

ਪੰਚਕੂਲਾ ਜ਼ਿਲ੍ਹੇ ਦੀ ਕਾਲਕਾ ਨਗਰ ਕੌਂਸਲ ਦੇ ਚੇਅਰਮੈਨ ਦੇ ਅਹੁਦੇ ‘ਤੇ ਭਾਜਪਾ ਦੇ ਕ੍ਰਿਸ਼ਨ ਲਾਲ ਲਾਂਬਾ ਨੇ ਜਿੱਤ ਦਰਜ ਕੀਤੀ ਹੈ। ਲਾਂਬਾ ਨੇ ਆਜ਼ਾਦ ਉਮੀਦਵਾਰ ਪਵਨ ਕੁਮਾਰੀ ਸ਼ਰਮਾ ਨੂੰ ਹਰਾਇਆ। ਲਾਂਬਾ ਨੂੰ 20829 ਅਤੇ ਪਵਨ ਕੁਮਾਰੀ ਸ਼ਰਮਾ ਨੂੰ 14348 ਵੋਟਾਂ ਮਿਲੀਆਂ।

ਸੋਹਾਣਾ ਨਗਰ ਕੌਂਸਲ ਤੋਂ ਭਾਜਪਾ ਦੀ ਉਮੀਦਵਾਰ ਅੰਜੂ 1864 ਵੋਟਾਂ ਨਾਲ ਜੇਤੂ ਰਹੀ। ਆਮ ਆਦਮੀ ਪਾਰਟੀ ਦੀ ਉਮੀਦਵਾਰ ਲਲਿਤਾ ਦੂਜੇ ਨੰਬਰ ‘ਤੇ ਰਹੀ। ਜੀਂਦ ਨਗਰ ਕੌਂਸਲ ਤੋਂ ਭਾਜਪਾ ਦੀ ਅਨੁਰਾਧਾ ਸੈਣੀ 19053 ਵੋਟਾਂ ਲੈ ਕੇ ਜੇਤੂ ਰਹੀ। ਦੂਜੇ ਪਾਸੇ ਕਾਂਗਰਸ ਸਮਰਥਿਤ ਆਜ਼ਾਦ ਉਮੀਦਵਾਰ ਨਿਸ਼ਾ ਲਖੀਨਾ ਨੂੰ 10567 ਵੋਟਾਂ ਮਿਲੀਆਂ।

ਨਰਵਾਣਾ ਨਗਰ ਕੌਂਸਲ ਦੀ ਚੋਣ ਵਿੱਚ ਆਜ਼ਾਦ ਮੁਕੇਸ਼ ਮਿਰਧਾ 10432 ਵੋਟਾਂ ਲੈ ਕੇ ਜੇਤੂ ਰਹੇ। ਦੂਜੇ ਪਾਸੇ ਕਨਿਕਾ 10090 ਵੋਟਾਂ ਨਾਲ ਦੂਜੇ ਨੰਬਰ ‘ਤੇ ਰਹੀ।

ਹੋਡਲ ਨਗਰ ਕੌਂਸਲ ਤੋਂ ਆਜ਼ਾਦ ਇੰਦਰੇਸ਼ ਸਰੌਤ ਜੇਤੂ ਰਹੇ। ਇੱਥੇ ਭਾਜਪਾ ਉਮੀਦਵਾਰ ਚੌਥੇ ਸਥਾਨ ‘ਤੇ ਰਿਹਾ। ਹੋਡਲ ਵਿੱਚ ਇੰਦਰੇਸ਼ ਨੂੰ 9629 ਵੋਟਾਂ ਮਿਲੀਆਂ। ਦੂਜੇ ਨੰਬਰ ‘ਤੇ ਉਦੈ ਸਿੰਘ ਨੂੰ 5827 ਵੋਟਾਂ, ਤੀਜੇ ਨੰਬਰ ‘ਤੇ ਬ੍ਰਜ ਭੂਸ਼ਣ ਨੂੰ 5785 ਵੋਟਾਂ ਅਤੇ ਚੌਥੇ ਨੰਬਰ ‘ਤੇ ਭਾਜਪਾ ਦੇ ਲਖਨਪਾਲ ਨੂੰ 4198 ਵੋਟਾਂ ਮਿਲੀਆਂ।

ਫਤਿਹਾਬਾਦ ‘ਚ ਚੇਅਰਮੈਨ ਦੇ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਰਾਜਿੰਦਰ ਸਿੰਘ 1154 ਵੋਟਾਂ ਨਾਲ ਚੋਣ ਜਿੱਤ ਗਏ ਹਨ। ਨਗਰ ਪ੍ਰੀਸ਼ਦ ਝੱਜਰ ਤੋਂ ਭਾਜਪਾ ਦੇ ਜ਼ਿਲ੍ਹਾ ਸਿੰਘ ਸੈਣੀ (10711) ਜੇਤੂ ਰਹੇ। ਇੱਥੇ ਆਜ਼ਾਦ ਨਾਹਰ ਸਿੰਘ (4587) ਦੂਜੇ ਅਤੇ ਆਜ਼ਾਦ ਭੂਦੇਵ (3676) ਤੀਜੇ ਸਥਾਨ ’ਤੇ ਰਹੇ। ਗੋਹਾਨਾ ਵਿੱਚ ਭਾਜਪਾ ਦੀ ਰਜਨੀ ਵਿਰਮਾਨੀ 3040 ਵੋਟਾਂ ਦੇ ਫਰਕ ਨਾਲ ਜੇਤੂ ਰਹੀ।

ਹਾਂਸੀ ਨਗਰ ਕੌਂਸਲ ਵਿੱਚ ਆਜ਼ਾਦ ਪ੍ਰਵੀਨ ਨੇ 5505 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਜੇਜੇਪੀ ਦੇ ਸੰਜੇ ਮਨੋਚਾ ਨੇ ਨੂਹ ਨਗਰ ਕੌਂਸਲ ਦੇ ਚੇਅਰਮੈਨ ਦਾ ਅਹੁਦਾ 237 ਵੋਟਾਂ ਨਾਲ ਜਿੱਤ ਲਿਆ ਹੈ। ਉਸ ਨੇ ਆਪਣੇ ਨੇੜਲੇ ਵਿਰੋਧੀ ਆਜ਼ਾਦ ਵਿਸ਼ਨੂੰ ਸਿੰਗਲਾ ਨੂੰ ਹਰਾਇਆ। ਮਨੋਚਾ ਨੂੰ 2704 ਅਤੇ ਸਿੰਗਲਾ ਨੂੰ 2467 ਵੋਟਾਂ ਮਿਲੀਆਂ।

ਕਾਲਕਾ ਨਗਰ ਕੌਂਸਲ ਦੇ ਵਾਰਡ 1 ਤੋਂ ਆਜ਼ਾਦ ਉਮੀਦਵਾਰ ਬਨਿੰਦਰ ਕੌਰ, ਵਾਰਡ 2 ਤੋਂ ਭਾਜਪਾ ਦੇ ਪੁਸ਼ਪਿੰਦਰ ਕੁਮਾਰ, ਵਾਰਡ 3 ਤੋਂ ਭਾਜਪਾ ਦੀ ਮੰਜੂ ਲਤਾ, ਵਾਰਡ 4 ਤੋਂ ਭਾਜਪਾ ਦੇ ਵਿਨੋਦ ਸਵਰਨੀ, ਵਾਰਡ 5 ਤੋਂ ਭਾਜਪਾ ਦੇ ਨਰਿੰਦਰ ਸਿੰਘ, ਵਾਰਡ 6 ਤੋਂ ਭਾਜਪਾ ਦੇ ਮਹੇਸ਼ ਸ਼ਰਮਾ, ਵਾਰਡ 7 ਤੋਂ ਸੰਜੀਵ ਕੌਸ਼ਲ, ਵਾਰਡ 8 ਤੋਂ ਆਜ਼ਾਦ ਮਯੰਕ ਲਾਂਬਾ, ਵਾਰਡ 9 ਤੋਂ ਆਜ਼ਾਦ ਉਮੀਦਵਾਰ ਦਰਸ਼ਨ ਸਿੰਘ, ਵਾਰਡ 10 ਤੋਂ ਭਾਜਪਾ ਦੀ ਨਿਰਮਲਾ ਦੇਵੀ, ਵਾਰਡ 11 ਤੋਂ ਭਾਜਪਾ ਦੇ ਸੌਰਭ ਗੁਪਤਾ, ਵਾਰਡ 12 ਤੋਂ ਅਸ਼ਵਨੀ ਕੁਮਾਰ, ਵਾਰਡ 12 ਤੋਂ ਆਜ਼ਾਦ ਭਾਜਪਾ ਦੇ ਡਾ. ਵਾਰਡ 13 ਤੋਂ ਗੁਰਮੁਖ ਸਿੰਘ, ਵਾਰਡ 14 ਤੋਂ ਭਾਜਪਾ ਦੀ ਸ਼ਬਨਮ, ਵਾਰਡ 15 ਤੋਂ ਆਜ਼ਾਦ ਸੀਮਾ, ਵਾਰਡ 16 ਤੋਂ ਭਾਜਪਾ ਦੇ ਸੁਦਰਸ਼ਨ ਕਾਂਸਲ, ਵਾਰਡ 17 ਤੋਂ ਭਾਜਪਾ ਦੀ ਰੇਖਾ ਦੇਵੀ, ਵਾਰਡ 18 ਤੋਂ ਆਜ਼ਾਦ ਸੀਮਾ ਦੇਵੀ, ਵਾਰਡ 19 ਤੋਂ ਭਾਜਪਾ ਦੀ ਮਨਿੰਦਰ ਕੌਰ ਵਾਰਡ 20 ਤੋਂ ਭਾਜਪਾ ਦੇ ਗੁਲਸ਼ਨ ਠਾਕੁਰ, ਵਾਰਡ 21 ਤੋਂ ਆਜ਼ਾਦ ਉਮੀਦਵਾਰ ਗੀਤਾ ਦੇਵੀ, ਵਾਰਡ 22 ਤੋਂ ਆਜ਼ਾਦ ਕੁਲਵਿੰਦਰ ਕੌਰ, ਵਾਰਡ 23 ਤੋਂ ਭਾਜਪਾ ਦੇ ਪਵਨ ਕੁਮਾਰ, ਵਾਰਡ 24 ਤੋਂ ਭਾਜਪਾ ਦੇ ਹੇਮ ਚੰਦਰ, ਵਾਰਡ 25 ਤੋਂ ਭਾਜਪਾ ਦੀ ਮੋਨਿਕਾ ਸੂਦ, ਵਾਰਡ 20 ਤੋਂ ਭਾਜਪਾ ਦੇ ਉਮੀਦਵਾਰ ਡਾ.ਵਾਰਡ 26 ਤੋਂ ਭਾਜਪਾ ਦੇ ਯੁਵਨ ਸ਼ਰਮਾ, ਵਾਰਡ 27 ਤੋਂ ਭਾਜਪਾ ਦੇ ਕਪਿਲ ਗੌੜ, ਵਾਰਡ 28 ਤੋਂ ਭਾਜਪਾ ਦੇ ਗੁਰਦੇਵ ਕੁਮਾਰ, ਵਾਰਡ 29 ਤੋਂ ਭਾਜਪਾ ਦੀ ਨੇਹਾ, ਵਾਰਡ 30 ਤੋਂ ਭਾਜਪਾ ਦੀ ਸ਼ਾਲੂ, ਵਾਰਡ 31 ਤੋਂ ਭਾਜਪਾ ਦੀ ਵੰਦਨਾ ਜਿੰਦਲ ਚੋਣ ਜਿੱਤੇ।

 

ਸਿੱਖਿਆ ਵਿਭਾਗ ਨੇ ਅਧਿਆਪਕਾਂ ਲਈ ਵਿਦੇਸ਼ ਛੁੱਟੀ ਸੰਬੰਧੀ ਨਵੇਂ ਹੁਕਮ ਕੀਤੇ ਜਾਰੀ

0

ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਵਿਦੇਸ਼ ਜਾਣ ਲਈ ਛੁੱਟੀ ਸੰਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ। ਸਿੱਖਿਆ ਵਿਭਾਗ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਿਹੜੇ ਵੀ ਅਧਿਆਪਕ ਵਿਦੇਸ਼ ਜਾਣਾ ਚਾਹੁੰਦੇ ਹਨ, ਉਹ ਗਰਮੀ ਦੀਆਂ ਛੁੱਟੀਆਂ ‘ਚ ਅਪਲਾਈ ਕਰਨ। ਅਸਲ ਵਿਚ ਅਧਿਕਾਰੀਆਂ ਦੇ ਧਿਆਨ ‘ਚ ਆਇਆ ਹੈ ਕਿ ਬਹੁਤੇ ਅਧਿਆਪਕ ਵਿਦੇਸ਼ ਜਾਣ ਲਈ ਉਸ ਵੇਲੇ ਅਪਲਾਈ ਕਰਦੇ ਹਨ ਜਦੋਂ ਸਕੂਲ ‘ਚ ਪੜ੍ਹਾਈ ਜਾਰੀ ਹੁੰਦੀ ਹੈ।

ਨਵੀਆਂ ਹਦਾਇਤਾਂ ਅਨੁਸਾਰ ਡੀਪੀਆਈ ਸਿੱਖਿਆ ਵਿਭਾਗ ਦੀ ਕੋਆਰਡੀਨੇਸ਼ਨ ਸ਼ਾਖਾ ਨੇ ਵਿਦੇਸ਼ ਛੁੱਟੀ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਸਮਾਂ ਹੀ ਨਿਸ਼ਚਤ ਕਰ ਦਿੱਤਾ ਹੈ। ਸਹਾਇਕ ਡਾਇਰੈਕਟਰ ਕੋਆਰਡੀਨੇਸ਼ਨ ਵੱਲੋਂ ਜਾਰੀ ਪੱਤਰ ਅਨੁਸਾਰ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਬਹੁਤ ਸਾਰੇ ਅਧਿਆਪਕ ਆਪਣੇ ਰਿਸ਼ਤੇਦਾਰਾਂ ਨੂੰ ਵਿਦੇਸ਼ ਮਿਲਣ ਜਾਣ ਵਾਸਤੇ ਉਨ੍ਹਾਂ ਮਹੀਨਿਆਂ ਦੀ ਚੋਣ ਕਰਦੇ ਹਨ ਜਿਨ੍ਹਾਂ ਵਿਚ ਪੜ੍ਹਾਈ ਦਾ ਜ਼ੋਰ ਹੁੰਦਾ ਹੈ ਜਿਸ ਕਾਰਨ ਵਿਦਿਆਰਥੀਆਂ ਦਾ ਨੁਕਸਾਨ ਹੁੰਦਾ ਹੈ, ਇਸ ਕਾਰਨ ਵਿਭਾਗ ਵੱਲੋਂ ਸਖ਼ਤ ਫ਼ੈਸਲਾ ਲਿਆ ਗਿਆ ਹੈ।

CM ਭਗਵੰਤ ਮਾਨ ਦਾ 2019 ਦਾ ਇੱਕ ਵੀਡੀਓ ਹੋ ਰਿਹਾ ਵਾਇਰਲ, ਜਾਣੋ ਅਸਲ ਸੱਚ

0

ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਲੋਕ ਭਗਵੰਤ ਮਾਨ ਦਾ ਵਿਰੋਧ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਇਸੇ ਵਿਚਕਾਰ ਭਗਵੰਤ ਨੂੰ ਉਨ੍ਹਾਂ ਸਾਹਮਣੇ ਭੰਗੜਾ ਪਾਉਂਦੇ ਵੇਖਿਆ ਜਾ ਸਕਦਾ ਹੈ। ਹੁਣ ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਘਟਨਾ ਹੁਣ ਦੀ ਹੈ ਅਤੇ ਇਸਦੇ ਨਾਲ ਭਗਵੰਤ ਮਾਨ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਪਰ ਇਸਦੇ ਨਾਲ ਹੀ ਮੀਡੀਆ ਰਿਪੋਰਟ ਅਨੁਸਾਰ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਸਨ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੂੰ ਮਿਲੀ ਜ਼ਮਾਨਤ

0

ਭੋਆ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਨਜਾਇਜ਼ ਮਾਈਨਿੰਗ ਮਾਮਲੇ ਵਿੱਚ ਭੋਆ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੂੰ ਅਦਾਲਤ ਨੇ ਜ਼ਮਾਨਤ ਦਿੱਤੀ ਹੈ। ਦੱਸ ਦਈਏ ਕਿ ਜੋਗਿੰਦਰ ਪਾਲ ਨੂੰ ਪੁਲਿਸ ਨੇ 17 ਜੂਨ ਨੂੰ ਨਜਾਇਜ਼ ਮਾਈਨਿੰਗ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ।

18 ਜੂਨ ਨੂੰ ਅਦਾਲਤ ਨੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਸੀ। ਇਸ ਮਾਮਲੇ ਵਿੱਚ ਤਾਰਾਗੜ੍ਹ ਪੁਲੀਸ ਨੇ 8 ਜੂਨ ਨੂੰ ਮਾਈਨਿੰਗ ਐਂਡ ਮਿਨਰਲਜ਼ ਐਕਟ ਦੀ ਧਾਰਾ 21 ਤਹਿਤ ਐਫਆਈਆਰ ਦਰਜ ਕੀਤੀ ਸੀ।