Home Blog Page 2016

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ, ਰਾਜਪਾਲ ਦੇ ਭਾਸ਼ਣ ‘ਤੇ CM ਦੇਣਗੇ ਜਵਾਬ

0

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਥੋੜੀ ਦੇਰ ‘ਚ ਸਦਨ ਦੀ ਕਾਰਵਾਈ ਸ਼ੁਰੂ ਹੋਣ ਵਾਲੀ ਹੈ। ਸਦਨ ਦੀ ਕਾਰਵਾਈ 9:30 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਸੀਐਮ ਭਗਵੰਤ ਮਾਨ ਦਾ ਸੰਬੋਧਨ ਹੋਵੇਗਾ। ਅੱਜ ਰਾਜਪਾਲ ਦੇ ਭਾਸ਼ਣ ‘ਤੇ ਮੁੱਖ ਮੰਤਰੀ ਵਲੋਂ ਜਵਾਬ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਹ ਕਾਨੂੰਨ ਵਿਵਸਥਾ ‘ਤੇ ਵੀ ਸਰਕਾਰ ਦਾ ਪੱਖ ਰੱਖਣਗੇ।

ਬੀਤੇ ਕੱਲ੍ਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਸਰਕਾਰ ਘਿਰ ਗਈ ਸੀ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਪੰਜਾਬ ਦੀ ਸਥਿਤੀ ‘ਤੇ ਘੇਰਿਆ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ 10 ਸੁਰੱਖਿਆ ਗਾਰਡ ਦਿੱਤੇ ਸਨ ਪਰ ਤੁਹਾਡੀ ਸਰਕਾਰ ਨੇ ਗਾਰਡ ਵਾਪਸ ਲੈ ਲਏ ਅਤੇ ਇਹ ਵੀ ਜਨਤਕ ਤੌਰ ‘ਤੇ ਦੱਸਿਆ, ਜਿਸ ਕਾਰਨ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ। ਇਸਦੇ ਜਵਾਬ ਵਿੱਚ ਆਪ ਵਿਧਾਇਕ ਅਮਨ ਅਰੋੜਾ ਨੇ ਕਿਹਾ ਗੈਂਗਸਟਰ ਪਿਛਲੀਆਂ ਸਰਕਾਰਾਂ ਨੇ ਪੈਦਾ ਕੀਤੇ, ਸਾਡੀਆਂ ਸਰਕਾਰਾਂ ਨੇ ਨਹੀਂ, ਅਸੀਂ ਪੁਰਾਣੇ ਕੰਢਿਆਂ ਨੂੰ ਚੁੱਕਣ ਦਾ ਕੰਮ ਕਰ ਰਹੇ ਹਾਂ।

ਬੀਤੇ ਕੱਲ੍ਹ ਸੈਸ਼ਨ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਸਿਰਫ਼ ਮੁੱਖ ਮੰਤਰੀ ਹੀ ਨਹੀਂ, ਸਗੋਂ ਸਾਬਕਾ ਮੰਤਰੀਆਂ, ਉਪ ਮੁੱਖ ਮੰਤਰੀ ਤੇ ਕਾਰੋਬਾਰੀਆਂ ਨੂੰ ਵੀ ਧਮਕੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਈ ਲੋਕਾਂ ਡਰਦੇ ਪੁਲਿਸ ਨੂੰ ਸ਼ਿਕਾਇਤ ਵੀ ਨਹੀਂ ਕਰ ਰਹੇ ਅਤੇ ਪੈਸੇ ਦੇ ਰਹੇ ਹਨ। ਇਹ ਵੱਡਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਤੱਕ ਦਾ ਸਭ ਤੋਂ ਛੋਟਾ ਸੈਸ਼ਨ ਹੈ, ਜਿਸ ‘ਤੇ ਸਪੀਕਰ ਨੇ ਕਿਹਾ ਕਿ ਇਸ ਦਾ ਜਵਾਬ ਮੁੱਖ ਮੰਤਰੀ ਸ਼ਨੀਵਾਰ ਨੂੰ ਸੈਸ਼ਨ ‘ਚ ਦੇਣਗੇ।

ਤਰਸੇਮ ਜੱਸੜ ਦੀ ਫਿਲਮ ‘ਖਾਓ ਪੀਓ ਐਸ਼ ਕਰੋ’ ਦਾ ਗੀਤ ‘Maahi Ve’ ਹੋਇਆ ਰਿਲੀਜ਼

0

ਤਰਸੇਮ ਜੱਸੜ ਤੇ ਰਣਜੀਤ ਬਾਵਾ ਆਪਣੀ ਆਉਣ ਵਾਲੀ ਫ਼ਿਲਮ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਇਹ ਦੋਵੇਂ ਕਲਾਕਾਰ ਪੰਜਾਬੀ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਦਰਸ਼ਕਾਂ ਵੱਲੋਂ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲਿਆ, ਜਿਸ ਕਰਕੇ ਫ਼ਿਲਮ ਦੇ ਇੱਕ-ਇੱਕ ਕਰਕੇ ਗੀਤ ਰਿਲੀਜ਼ ਕੀਤੇ ਜਾ ਰਹੇ ਹਨ। ਇਸ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ‘ਮਾਹੀ ਵੇ’ ਰਿਲੀਜ਼ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੀ ਪੰਜਾਬੀ ਫ਼ਿਲਮ ‘ਖਾਓ ਪੀਓ ਐਸ਼ ਕਰੋ’ 1 ਜੁਲਾਈ ਤੋਂ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਪੰਜਾਬੀ ਫ਼ਿਲਮ ’ਚ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਤੇ ਤਰਸੇਮ ਜੱਸੜ ਇਕੱਠੇ ਨਜ਼ਰ ਆਉਣਗੇ। ਦੋਵਾਂ ਦੀ ਮਜ਼ੇਦਾਰ ਕੇਮਿਸਟਰੀ ਨੂੰ ਦੇਖਣ ਲਈ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਇਸ ਰੋਮਾਂਟਿਕ ਸੌਂਗ ਨੂੰ ਤਰਸੇਮ ਜੱਸੜ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਜਿਸ ‘ਚ ਉਹ ਕੁੜੀ ਦੇ ਦਿਲ ਦੇ ਹਾਲ ਨੂੰ ਬਿਆਨ ਕਰ ਰਹੇ ਹਨ। ਜਿਸ ‘ਚ ਪ੍ਰੇਮਿਕਾ ਆਪਣੇ ਮਾਹੀ ਨੂੰ ਚਰਖਾ ਦਿਵਾਉਣ ਦੀ ਗੱਲ ਕਹਿ ਰਹੀ ਹੈ।

ਪਿਆਰ ਦੇ ਜਜ਼ਬਾਤਾਂ ਨੂੰ ਬਹੁਤ ਹੀ ਕਮਾਲ ਦੇ ਨਾਲ ਤਰਸੇਮ ਜੱਸੜ ਨੇ ਅੱਖਰਾਂ ਦੇ ਵਿੱਚ ਪਰੋਇਆ ਹੈ ਤੇ ਫਿਰ ਗਾਇਆ ਹੈ। ਇਸ ਗੀਤ ਨੂੰ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ। ਗਾਣੇ ਦੇ ਵੀਡੀਓ ਵੀ ਬਹੁਤ ਹੀ ਸ਼ਾਨਦਾਰ ਹੈ ਤਿਆਰ ਕੀਤਾ ਜਿਸ ‘ਚ ਬਹੁਤ ਹੀ ਖ਼ੂਬਸੂਰਤੀ ਦੇ ਨਾਲ Firoz A Khan ਨੇ ਹੀ ਡਾਇਰੈਕਟ ਕੀਤਾ ਹੈ। ਇਸ ਗੀਤ ਨੂੰ ਤਰਸੇਮ ਜੱਸੜ ਅਤੇ ਜੈਸਮੀਨ ਬਾਜਵਾ ਉੱਤੇ ਫਿਲਮਾਇਆ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਸ ਫ਼ਿਲਮ ‘ਚ ਰਣਜੀਤ ਬਾਵਾ, ਤਰਸੇਮ ਜੱਸੜ ਤੋਂ ਇਲਾਵਾ ਅਦਿਤੀ ਆਰੀਆ, ਜੈਸਮੀਨ ਬਾਜਵਾ, ਪ੍ਰਭ ਗਰੇਵਾਲ, ਹਰਦੀਪ ਗਿੱਲ ਅਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਕਾਮੇਡੀ ਜ਼ੌਨਰ ਵਾਲੀ ਇਸ ਫ਼ਿਲਮ ਨੂੰ ਸ਼ਿਤਿਜ ਚੌਧਰੀ ਦੀ ਡਾਇਰੈਕਸ਼ਨ ਹੇਠ ਤਿਆਰ ਕੀਤਾ ਗਿਆ ਹੈ। ਫ਼ਿਲਮ ਨੂੰ ਬ੍ਰਦਰਹੁੱਡ ਪ੍ਰੋਡਕਸ਼ਨ ਹਰਸਿਮਰਨ ਸਿੰਘ ਗੌਰਵ ਬੱਬਰ ਨੇ ਪ੍ਰੋਡਿਊਸ ਕੀਤਾ ਹੈ।

ਸਾਗਾ ਸਟੂਡੀਓ ਨੇ ਪੰਜਾਬੀ ਫਿਲਮਾਂ ਨੂੰ ਲੈ ਕੇ ਦਿੱਤਾ ਇਹ ਬਿਆਨ

0

ਸਾਗਾ ਸਟੂਡੀਓ ਦਾ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਇਸ ਬਿਆਨ ‘ਚ ਲਿਖਿਆ ਹੈ ਕਿ ਅਸੀਂ ਸਾਗਾ ਸਟੂਡੀਓਜ਼ ਅੱਜ ਸਾਡੀ ਸਮੁੱਚੀ ਪੰਜਾਬੀ ਫ਼ਿਲਮ ਇੰਡਸਟਰੀ ਲਈ ਇਹ ਸਟੈਂਡ ਲੈਂਦੇ ਹਾਂ ਕਿ ਅਸੀਂ ਇਸ ਗੱਲ ‘ਤੇ ਬਿਲਕੁਲ ਵੀ ਸਮਝੌਤਾ ਕਰਨ ਲਈ ਤਿਆਰ ਨਹੀਂ ਹਾਂ ਕਿ ਕੁੱਝ ਫਿਲਮ ਡਿਸਟ੍ਰੀਬਿਊਟਰ ਅਤੇ ਪ੍ਰਦਰਸ਼ਕ ਇੱਕ ਪਾਸੇ ਪੰਜਾਬੀ ਫਿਲਮਾਂ ਤੋਂ ਪੈਸਾ ਵੀ ਕਮਾਉਣਾ ਚਾਹੁੰਦੇ ਹਨ ਪਰ ਜਦੋਂ ਨਾਲ਼ ਖੜ੍ਹਨ ਦਾ ਸਮਾਂ ਆਉਂਦਾ ਹੈ ਤਾਂ ਭੇਦ ਭਾਵ ਦੀ ਨੀਤੀ ਅਪਣਾਉਂਦੇ ਹਨ ਇਸ ਲਈ ਅਸੀਂ ਵੀ ਹੁਣ ਆਪਣੀਆਂ ਫਿਲਮਾਂ ਅਜਿਹੇ ਲੋਕਾਂ/ਥੀਏਟਰਾਂ ਨੂੰ ਦੇਣ ਤੋਂ ਗੁਰੇਜ਼ ਕਰਾਂਗੇ ਜੋ ਅਜਿਹੇ ਡਿਸਟ੍ਰੀਬਿਊਟਰਾਂ ਦਾ ਸਮਰਥਨ ਕਰਦੇ ਨੇ ਜਾਂ ਫਿਰ ਕਰਨਗੇ। ਅਸੀਂ ਇੱਕ ਪ੍ਰੋਡਕਸ਼ਨ ਸਟੂਡੀਓ ਦੇ ਤੌਰ ‘ਤੇ ਪੰਜਾਬ ਦੀਆਂ ਜੜ੍ਹਾਂ ਅਤੇ ਇਸਦੇ ਸਿਨੇਮਾ ਦੇ ਇਤਿਹਾਸ ਨਾਲ ਬਹੁਤ ਜੁੜੇ ਹੋਏ ਹਾਂ ਅਤੇ ਅਸੀਂ ਇਸਨੂੰ ਜਾਰੀ ਰੱਖਾਂਗੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਸਾਰੀ ਡਿਸਟ੍ਰੀਬਿਊਸ਼ਨ ਦੇ ਮਸਲੇ ਵਿਚ ਸਾਗਾ ਸਟੂਡੀਓਜ਼ ਦਾ ਤਜਰਬਾ ਇਸ ਗੱਲ ‘ਤੇ ਜ਼ੋਰ ਦੇ ਰਿਹਾ ਹੈ ਕਿ ਇੱਥੇ ਸਮੱਸਿਆ ਇਹ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਆਪਣੇ ਹੀ ਲੋਕ ਖੁਦ ਦੂਜਿਆਂ ਨੂੰ ਆਪਣੀ ਫਿਲਮ ਇੰਡਸਟਰੀ ਦੀਆਂ ਸੀਮਾਵਾਂ ਵਿੱਚ ਘੁਸਪੈਠ ਕਰਨ ਅਤੇ ਉਨ੍ਹਾਂ ਨੂੰ ਹਾਕਮ ਬਣਨ ਦੇ ਰਹੇ ਹਨ।

ਡਿਸਟ੍ਰੀਬਿਊਟਰਾਂ ਦਾ ਧੱਕੇਸ਼ਾਹੀ ਵਾਲਾ ਰਵੱਈਆ ਬਹੁਤ ਹੀ ਨਿੰਦਣਯੋਗ ਹੈ ਅਤੇ ਇੱਕ ਫਿਲਮ ਨੂੰ ਅੱਗੇ ਵਧਾਉਣ ਲਈ ਦੂਜੀ ਫ਼ਿਲਮ ਨੂੰ ਕੁਰਬਾਨ ਕਰਨਾ ਸਰਾਸਰ ਗਲਤ ਹੈ। ਸਵਾਲ ਸਾਰੇ ਦਰਸ਼ਕਾਂ ਅਤੇ ਸਾਰੇ ਡਿਸਟ੍ਰੀਬਿਊਟਰ ਲਈ ਹੈ ਕਿ ਕੀ ਤੁਸੀਂ ਸਿਨੇਮਾ ਦੀ ਦੁਨੀਆ ਨੂੰ ਇਹਨਾਂ ਗਲਤ ਵਪਾਰਕ ਨੀਤੀਆਂ ਦਾ ਸ਼ਿਕਾਰ ਹੁੰਦਾ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਇਹ ਹਰ ਫਿਲਮ ਅਤੇ ਫਿਲਮ ਨਿਰਮਾਤਾ ਸੰਸਥਾ ਦੇ ਨਾਲ ਜੇਤੂ ਬਣ ਕੇ ਸਾਹਮਣੇ ਆਵੇ ਜੋ ਕੇ ਚੰਗਾ ਕੰਟੈਂਟ ਬਣਾਉਣ, ਦਰਸ਼ਕਾਂ ਦਾ ਮਨੋਰੰਜਨ ਕਰਨ, ਰੁਜ਼ਗਾਰ ਪੈਦਾ ਕਰਨ ਲਈ ਸਹਾਈ ਹੋਵੇ ਅਤੇ ਸਮੇਂ ਦੇ ਅੰਤ ਤੱਕ ਜਾਰੀ ਰਹੇ!

ਦਸ ਦਈਏ ਕਿ ਹਾਲ ਹੀ ਵਿੱਚ ਸਾਗਾ ਸਟੂਡੀਓ ਇੱਕ ਮਸ਼ਹੂਰ ਪ੍ਰੋਡਕਸ਼ਨ ਹਾਊਸ ਅਤੇ ਸੰਗੀਤ ਲੇਬਲ, ਡਿਸਟ੍ਰੀਬਿਊਟਰਾਂ ਦੀਆਂ ਗਲਤ ਨੀਤੀਆਂ ਬਾਰੇ ਬੋਲਣ ਲਈ ਸਭ ਤੋਂ ਅੱਗੇ ਆਇਆ ਹੈ। ਸਾਗਾ ਸਟੂਡੀਓਜ਼ ਅਤੇ ਯੂਨੀਸਿਸ ਇਨਫੋਸੋਲਿਊਸ਼ਨਜ਼ ਦੇ ਸੀਈਓ ਨੇ ਇਸ ਮੁੱਦੇ ‘ਤੇ ਲੰਮੀ ਗੱਲ ਕੀਤੀ।

ਉਨ੍ਹਾਂ ਨੇ ਕਿਹਾ, ”ਸਿਨੇਮਾ ਦੀ ਦੁਨੀਆ ਦੀਆਂ ਕੋਈ ਹੱਦਾਂ ਸਰਹੱਦਾਂ ਨਹੀ ਹਨ ਪਰ ਲਾਲਚੀ ਸੋਚ ਨਾਲ ਆਪਣਾ ਕਾਰੋਬਾਰ ਚਲਾਉਣ ਵਾਲੇ ਲੋਕਾਂ ਨੇ ਦੂਜਿਆਂ ਲਈ ਰੁਕਾਵਟਾਂ ਖੜ੍ਹੀਆਂ ਕੀਤੀਆਂ ਹੋਈਆ ਨੇ। ਦੱਖਣ ਦੇ ਸਿਨੇਮਾ ਨੂੰ ਸਾਡੇ ਦੇਸ਼ ਦੇ ਹਰੇਕ ਵਿਅਕਤੀ ਦੁਆਰਾ ਬਹੁਤ ਚੰਗੀ ਤਰ੍ਹਾਂ ਸਵੀਕਾਰ ਕੀਤਾ ਜਾਂਦਾ ਹੈ। ਫਿਰ ਪੰਜਾਬੀ ਫਿਲਮਾਂ ਦੀ ਹੋਂਦ ਨੂੰ ਇਹਨਾਂ ਖਤਰਾ ਕਿਉੰ ਹੈ?

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਫਿਲਮ ਮੇਕਿੰਗ ਇੱਕ ਕਾਰੋਬਾਰ ਵਜੋਂ ਵਿਆਪਕ ਰੁਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ। ਇੱਕ ਛੋਟੀ ਜਿਹੀ Blue-collar ਨੌਕਰੀ ਤੋਂ ਲੈਕੇ ਵੱਡੀ ਵ੍ਹਾਈਟ-ਕਾਲਰ ਨੌਕਰੀ ਤੱਕ ਇੱਕ ਫਿਲਮ ਨਿਰਮਾਣ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਦਾ ਜ਼ਰੀਆ ਬਣਦੀ ਹੈ। ਤਰਖਾਣ, ਕਾਸਟਿਊਮ ਡਿਜ਼ਾਈਨਰ, ਟੇਲਰ, ਇਲੈਕਟ੍ਰੀਸ਼ੀਅਨ, ਨਰਸਾਂ, ਪੇਂਟਰ, ਗ੍ਰਾਫਿਕ ਡਿਜ਼ਾਈਨਰ, ਐਡੀਟਰ, ਫੋਟੋਗ੍ਰਾਫਰ, ਵੀਡੀਓਗ੍ਰਾਫਰ, ਕੈਮਰਾ ਅਟੈਂਡੈਂਟ, ਕੁੱਕ, ਸਰਵਰ, ਆਈ.ਟੀ. ਪੇਸ਼ੇਵਰ, ਵਕੀਲ, ਟਿਊਟਰ ਵਰਗੇ ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਪਿੱਛੇ ਇੱਕ ਸੰਗਠਨ ਦਾ ਹੀ ਹੱਥ ਹੁੰਦਾ ਹੈ। ਫਿਲਮ ਦੀ ਸਫਲਤਾ ਸਿਰਫ ਵੱਡੇ ਨਿਰਮਾਤਾਵਾਂ ਦੀਆਂ ਜੇਬਾਂ ਭਰਨ ਤੱਕ ਹੀ ਸੀਮਤ ਨਹੀਂ ਹੈ, ਇਹ ਹਰ ਸਫਲ ਫਿਲਮ ਨਾਲ ਵੱਧ ਤੋਂ ਵੱਧ ਰੁਜ਼ਗਾਰ ਵੀ ਪੈਦਾ ਕਰਦੀ ਹੈ।

ਉਹ ਦਿਨ ਦੂਰ ਨਹੀਂ ਜਦੋਂ ਲਾਲਚੀ ਫਿਲਮ ਡਿਸਟ੍ਰੀਬਿਊਟਰਾਂ ਦੀਆਂ ਧੱਕੇਸ਼ਾਹੀ ਦੀਆਂ ਚਾਲਾਂ ਪੰਜਾਬੀ ਸਿਨੇਮਾ ਦਾ ਭਵਿੱਖ ਖ਼ਤਰੇ ਵਿੱਚ ਪਾਉਣਗੀਆਂ। ਜੇਕਰ ਹਾਲਾਤ ਏਸੇ ਤਰ੍ਹਾਂ ਹੀ ਹੋਰ ਖ਼ਤਰਨਾਕ ਅਤੇ ਬੇਕਾਬੂ ਹੁੰਦੇ ਰਹੇ ਤਾਂ ਬਹੁਤ ਜਲਦ ਸਾਰੇ ਫ਼ਿਲਮ ਪ੍ਰੋਡਕਸ਼ਨ ਸਟੂਡੀਓਜ਼ ਲਈ ਕੰਮ ਕਰਨਾ ਮੁਸ਼ਕਲ ਹੋ ਜਾਵੇਗਾ।

ਦੱਖਣੀ ਚੀਨ ‘ਚ ਹੜ੍ਹ ਨੇ ਹਜ਼ਾਰਾਂ ਲੋਕਾਂ ਨੂੰ ਘਰ ਛੱਡਣ ਲਈ ਕੀਤਾ ਮਜ਼ਬੂਰ

0

ਦੱਖਣੀ ਚੀਨ ‘ਚ ਆਏ ਹੜ੍ਹ ਨੇ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜ਼ਬੂਰ ਕਰ ਦਿੱਤਾ ਹੈ। ਇੱਥੇ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।ਗੁਆਂਗਡੋਂਗ ਦੇ ਨਿਰਮਾਣ ਕੇਂਦਰ ਨੇ ਇਲੇਕੇ ‘ਚ ਵਧ ਰਹੇ ਪਾਣੀ ਅਤੇ ਣਮੀਨ ਖਿਸਕਣ ਦੇ ਖਤਰੇ ਕਾਰਨ ਸਾਰੀਆਂ ਕਲਾਸਾਂ, ਦਫਤਰਾਂ ਦਾ ਕੰਮ ਅਤੇ ਜਨਤਕ ਆਵਾਜਾਈ ਇੱਕ ਵਾਰ ਬੰਦ ਕਰ ਦਿੱਤੀ ਹੈ।

ਗੁਆਂਢੀ ਸੂਬੇ ਜਿਆਂਗਸੀ ਵਿੱਚ ਪੰਜ ਲੱਖ ਦੇ ਕਰੀਬ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਜ਼ਿੰਦਗੀ ਖ਼ਤਰੇ ‘ਚ ਹੈ। ਗੁਆਂਗਡੋਂਗ ਦੇ ਸ਼ਓਗੁਆਨ, ਹੇਯੂਆਨ ਸ਼ਹਿਰਾਂ ‘ਚ ਵੀ ਕਾਫੀ ਨੁਕਸਾਨ ਹੋਇਆ ਹੈ। ਭਾਰੀ ਮੀਂਹ ਕਾਰਨ ਸ਼ਹਿਰ ਦੇ ਕੁੱਖ ਹਿੱਸਿਆਂ ‘ਚ ਸੜਕਾਂ ਟੁੱਟ ਗਈਆਂ ਹਨ।

ਸੰਗਰੂਰ ਜ਼ਿਮਨੀ ਚੋਣ: 3 ਵਜੇ ਤੱਕ ਇੰਨੇ ਪ੍ਰਤੀਸ਼ਤ ਹੋਈ ਵੋਟਿੰਗ, CM ਮਾਨ ਨੇ ਚੋਣ ਕਮਿਸ਼ਨ ਨੂੰ ਕੀਤੀ ਇਹ ਅਪੀਲ

0

ਸੰਗਰੂਰ ਲੋਕ ਸਭਾ ਸੀਟ ਲਈ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਇੱਥੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਸੀ ਜੋ ਸ਼ਾਮ 6 ਵਜੇ ਤੱਕ ਚੱਲੇਗੀ। ਜਿਸ ਲਈ ਵੋਟਿੰਗ ਜਾਰੀ ਹੈ। ਵੋਟਿੰਗ ਲਈ ਬਹੁਤ ਘੱਟ ਲੋਕ ਪਹੁੰਚ ਰਹੇ ਹਨ। ਹਲਕੇ ਵਿਚ 1766 ਪੋਲਿੰਗ ਬੂਥ ਬਣਾਏ ਗਏ ਹਨ ਜਿਹਨਾਂ ਵਿਚੋਂ 296 ਸੰਵੇਦਨਸ਼ੀਲ ਐਲਾਨ ਗਏ ਹਨ। ਪੋਲਿੰਗ  ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਅਤੇ ਆਪ ਉਮੀਦਵਾਰ ਗੁਰਮੇਲ ਸਿੰਘ ਸਰਪੰਚ ਨੇ ਵੀ ਵੋਟ ਪਾ ਦਿੱਤੀ ਹੈ। ਇਸਦੇ ਨਾਲ ਹੀ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਵੋਟ ਪਾ ਦਿੱਤੀ ਹੈ।

ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। ਸੰਗਰੂਰ ਸੀਟ ‘ਤੇ ਕੁੱਲ 15 ਲੱਖ 69 ਹਜ਼ਾਰ 240 ਵੋਟਰ ਹਨ। ਜਿਸ ਵਿੱਚ 8 ਲੱਖ 30 ਹਜ਼ਾਰ 56 ਪੁਰਸ਼ ਅਤੇ 7 ਲੱਖ 39 ਹਜ਼ਾਰ 140 ਮਹਿਲਾ ਵੋਟਰ ਹਨ। ਇਹ ਉਪ ਚੋਣ ਆਮ ਆਦਮੀ ਪਾਰਟੀ ਲਈ ਬਹੁਤ ਅਹਿਮ ਹੈ। ਪੰਜਾਬ ‘ਚ ਸਰਕਾਰ ਬਣਨ ਤੋਂ ਕਰੀਬ 100 ਦਿਨਾਂ ਬਾਅਦ ‘ਆਪ’ ਦੀ ਇਹ ਪਹਿਲੀ ਚੋਣ ਹੈ। ਪੋਲਿੰਗ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਸੀਟ ‘ਤੇ ਆਮ ਆਦਮੀ ਪਾਰਟੀ (ਆਪ), ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚਾਲੇ ਮੁਕਾਬਲਾ ਹੈ। ਦੁਪਹਿਰ 1 ਵਜੇ ਤੱਕ ਇੱਥੇ 22.21 ਫੀਸਦੀ ਵੋਟਿੰਗ ਹੋ ਚੁੱਕੀ ਹੈ। ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ, ਸਿੱਖਿਆ ਮੰਤਰੀ ਮੀਤ ਹੇਅਰ, ਵਿਧਾਇਕ ਅਮਨ ਅਰੋੜਾ, ਨਰਿੰਦਰ ਭਾਰਜ ਨੇ ਵੋਟਾਂ ਦਿੱਤੀਆਂ ਹਨ।

ਇਸ ਦੇ ਨਾਲ ਹੀ ਸਵੇਰੇ 11 ਵਜੇ ਤੱਕ 12.75 ਫੀਸਦੀ ਵੋਟਿੰਗ ਵਿੱਚੋਂ ਸਭ ਤੋਂ ਵੱਧ 15.86 ਫੀਸਦੀ ਵੋਟਿੰਗ ਮਲੇਰਕੋਟਲਾ ਵਿੱਚ ਹੋਈ। ਸੁਨਾਮ 14.8% ਨਾਲ ਦੂਜੇ ਸਥਾਨ ‘ਤੇ ਰਿਹਾ। ਤੀਜੇ ਨੰਬਰ ‘ਤੇ 13.71 ਫੀਸਦੀ ਦੇ ਨਾਲ ਦਿੜ੍ਹਬਾ ਰਿਹਾ। ਇਸ ਤੋਂ ਬਾਅਦ ਬਰਨਾਲਾ 13.4%, ਲਹਿਰਾ 13%, ਸੰਗਰੂਰ 12%, ਅਤੇ ਮਹਿਲਕਲਾਂ 11% ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਸਭ ਤੋਂ ਘੱਟ 8% ਮਤਦਾਨ ਹੋਇਆ।

ਇਸ ਦੇ ਨਾਲ ਹੀ ਦੱਸ ਦਈਏ ਕਿ 3 ਵਜੇ ਤੱਕ ਸਿਰਫ 30% ਵੋਟਿੰਗ ਹੋਈ ਹੈ।ਦਿੜਬਾ ‘ਚ ਹੁਣ ਤੱਕ 29.56% ਵੋਟਿੰਗ, ਲਹਿਰਾ ‘ਚ 28% ਤੇ ਸੁਨਾਮ ‘ਚ 30.4% ਵੋਟਿੰਗ ਹੋਈ ਹੈ।ਇਸਦੇ ਨਾਲ ਹੀ ਮਲੇਰਕੋਟਲਾ ‘ਚ 33.86% ਵੋਟਿੰਗ ਹੋਈ ਹੈ।

ਇਸੇ ਦੌਰਾਨ ਭਗਵੰਤ ਮਾਨ ਨੇ ਚੋਣ ਕਮਿਸ਼ਨ ਅੱਗੇ ਵੋਟਿੰਗ ਦੇ ਸਮੇਂ ‘ਚ ਵਾਧਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਸਮਾਂ ਝੋਨੇ ਦੇ ਸੀਜਨ ਦਾ ਹੈ ..ਬਹੁਤ ਲੋਕ ਦਿਹਾੜੀ ਜਾਂ ਹੋਰ ਕੰਮ ਤੇ ਗਏ ਹੋਏ ਨੇ …ਕਿਰਪਾ ਕਰਕੇ ਵੋਟਾਂ ਪਾਉਣ ਦਾ ਸਮਾਂ 6 ਵਜੇ ਤੋਂ ਵਧਾ ਕੇ 7 ਵਜੇ ਕਰ ਦਿੱਤਾ ਜਾਵੇ ਤਾਂ ਕਿ ਓਹ ਵੀ ਬਾਬਾ ਭੀਮ ਰਾਓ ਅੰਬੇਦਕਰ ਦੁਆਰਾ ਰਚਿਤ ਸਵਿੰਧਾਨ ਅਨੁਸਾਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ…

ਭ੍ਰਿਸ਼ਟਾਚਾਰ ਦੇ ਦੋਸ਼ ‘ਚ ਇੱਕ ਹੋਰ ਅਫਸਰ ‘ਤੇ ਹੋਈ ਕਾਰਵਾਈ, ਕੀਤਾ ਸਸਪੈਂਡ

0

ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਚਾਰ ਨੂੰ ਨੱਥ ਪਾਉਣ ਲਈ ਮੁਲਾਜ਼ਮਾਂ ਤੇ ਅਧਿਕਾਰੀਆਂ ਉਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਜਲੰਧਰ ਦੇ ਡਰੱਗ ਕੰਟਰੋਲ ਅਫਸਰ ਦੇ ਭ੍ਰਿਸ਼ਟਾਚਾਰ ਕਰਨ ਦੇ ਲਗਾਏ ਗਏ ਦੋਸ਼ਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰ ਨੇ ਕਰਵਾਈ ਕਰਦੇ ਹੋਏ ਮੁਅੱਤਲ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਕ ਸੂਬਾ ਸਰਕਾਰ ਨੇ ਰਵੀ ਗੁਪਤਾ ਡਰੱਗ ਕੰਟਰੋਲ ਆਫ਼ਿਸਰ ਨੂੰ ਸਸਪੈਂਡ ਕਰਦੇ ਹੋਏ ਉਸ ਦੀ ਇਨਕੁਆਰੀ ਵਿਜੀਲੈਂਸ ਤੋਂ ਕਰਵਾਉਣ ਲਈ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਵਰਣਨਯੋਗ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਡਰੱਗ ਕੰਟਰੋਲ ਅਫਸਰ ਰਵੀ ਗੁਪਤਾ ਨੇ ਕੁਝ ਦਿਨ ਪਹਿਲਾਂ ਆਪਣੇ ਉੱਪਰ ਲੱਗੇ ਭ੍ਰਿਸ਼ਟਾਚਾਰ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਵਾਇਰਲ ਹੋਈ ਉਨ੍ਹਾਂ ਦੀ ਵੀਡੀਓ ਨੂੰ ਫੇਕ ਦੱਸਦਿਆਂ ਕਿਹਾ ਸੀ ਕਿ ਇਸ ਸਬੰਧੀ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਹੋਈ ਹੈ।

ਸੂਤਰਾਂ ਮੁਤਾਬਕ ਸਰਕਾਰ ਦੇ ਉਚ ਅਧਿਕਾਰੀਆਂ ਕੋਲ ਜਦੋਂ ਇਹ ਵੀਡੀਓ ਪਹੁੰਚੀ ਤਾਂ ਕਾਰਵਾਈ ਕਰਦੇ ਹੋਏ ਅਫਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਫਸਰ ਦੀ ਵਿਜੀਲੈਂਸ ਤੋਂ ਜਾਂਚ ਕਰਾਉਣ ਦੀ ਤਿਆਰੀ ਕੀਤੀ ਗਈ ਹੈ।

 

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਤਰਸ ਦੇ ਆਧਾਰ ‘ਤੇ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਰਸ ਦੇ ਆਧਾਰ ‘ਤੇ ਨੌਕਰੀ ਸਬੰਧੀ ਮਾਮਲਿਆਂ ਦੇ ਤੁਰੰਤ ਹੱਲ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਤਰਸ ਦੇ ਆਧਾਰ ‘ਤੇ 2 ਨੌਜਵਾਨਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ। ਸੇਵਾਦਾਰ ਮਨਦੀਪ ਵਿਰਦੀ ਨੂੰ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਦਫ਼ਤਰ ਫ਼ਿਲੋਰ ਅਤੇ ਸੇਵਾਦਾਰ ਨਰਿੰਦਰ ਕੁਮਾਰ ਨੂੰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦਫਤਰ ਐਸ.ਬੀ.ਐਸ. ਨਗਰ ਵਿਖੇ ਤੈਨਾਤ ਕੀਤਾ ਗਿਆ ਹੈ।

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੋਵਾਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਸਮਰਪਣ ਭਾਵਨਾ ਅਤੇ ਈਮਾਨਦਾਰ ਨਾਲ ਕੰਮ ਕਰਨ ਲਈ ਕਿਹਾ। ਇਸੇ ਦੌਰਾਨ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਵਿਭਾਗ ਵਿੱਚ ਤਰਸ ਦੇ ਆਧਾਰ ‘ਤੇ ਅਧਵਾਟੇ ਪਏ ਕੇਸਾਂ ਨੂੰ ਤੁਰੰਤ ਨਿਪਟਾਇਆ ਜਾਵੇ।

ਕੋਲੈਸਟ੍ਰੋਲ ਨੂੰ ਕੰਟਰੋਲ ‘ਚ ਰੱਖਦੀ ਹੈ ਹਲਦੀ, ਜਾਣੋ ਹੋਰ ਫਾਇਦੇ

0

ਹਲਦੀ ਸਿਹਤ ਲਈ ਵਧੇਰੇ ਲਾਭਕਾਰੀ ਹੁੰਦੀ ਹੈ ਇਸ ‘ਚ ਵਿਨਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣ ਸਰੀਰ ਦੀ ਪਾਚਣ ਸ਼ਕਤੀ ‘ਚ ਸਹਾਇਤਾ ਕਰਦੇ ਹਨ। ਹਲਦੀ ਦੇ ਦੁੱਧ ਤੋਂ ਨਿਯਮਤ ਤੌਰ ‘ਤੇ ਕਾਫ਼ੀ ਫਾਇਦੇ ਹੁੰਦੇ ਹਨ। ਇਸ ਨਾਲ ਦਰਦ, ਆਮ ਤੌਰ ‘ਤੇ ਸਰਦੀ-ਜ਼ੁਕਾਮ ਆਦਿ ਠੀਕ ਹੁੰਦੇ ਹਨ। ਹਲਦੀ ਕਈ ਰੋਗਾਂ ਦੇ ਇਲਾਜ ਲਈ ਕਾਰਗਰ ਸਾਬਿਤ ਹੁੰਦੀ ਹੈ। ਇਹ ਭਾਰਤੀ ਖਾਣਿਆਂ ‘ਚ ਹਰ ਰੋਜ਼ ਵਰਤੀ ਜਾਂਦੀ ਹੈ।

ਮਾਹਿਰਾਂ ਅਨੁਸਾਰ ਇਸ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਸਾਹਮਣੇ ਆ ਰਹੀਆਂ ਹਨ। ਜਿਵੇਂ ਕਿ ਇਸ ‘ਚ ਕੋਲੈਸਟ੍ਰੋਲ ਨੂੰ ਕਾਬੂ ‘ਚ ਰੱਖਣ ਦੀ ਸਮਰੱਥਾ ਹੁੰਦੀ ਹੈ। ਇਹ ਖੂਨ ਸਾਫ ਰੱਖਦੀ ਹੈ। ਹਲਦੀ ਐਂਟੀਬੈਕਟੀਰੀਅਲ ਅਤੇ ਐਂਟੀਬਾਇਓਟਿਕ ਹੈ ਜੋ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦੀ ਹੈ। ਇਹ ਸਰੀਰ ‘ਚ ਟਿਊਮਰ ਨਹੀਂ ਬਣਨ ਦਿੰਦੀ।

ਇਸ ਤੋਂ ਇਲਾਵਾ ਦੁੱਧ ‘ਚ ਮਿਲਾ ਕੇ ਹਲਦੀ ਪੀਣ ਨਾਲ ਸਰਦੀ ਜ਼ੁਕਾਮ ਤੋਂ ਰਾਹਤ ਮਿਲਦੀ ਹੈ।ਇੱਕ ਚਮਚ ਹਲਦੀ ਇੱਕ ਗਿਲਾਸ ਦੁੱਧ ‘ਚ ਪਾ ਕੇ ਪੀਣ ਨਾਲ ਬਹੁਤ ਫਾਇਦਾ ਮਿਲਦਾ ਹੈ। ਗੁਣਾਂ ਨਾਲ ਭਰਪੂਰ ਹੋਣ ਕਾਰਨ ਹਲਦੀ ਵਾਲੇ ਦੁੱਧ ਨਾਲ ਜੋੜ ਜਾਂ ਸਰੀਰ ‘ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਮਿਲਦਾ ਹੈ।

ਇਸਦੇ ਨਾਲ ਹੀ ਗਠੀਆ ਦੀਆਂ ਸਮੱਸਿਆ ਨੂੰ ਦੂਰ ਕਰਨ ਲਈ ਵੀ ਹਲਦੀ ਦਾ ਦੁੱਧ ਕਾਫ਼ੀ ਲਾਭਦਾਇਕ ਹੁੰਦਾ ਹੈ। ਇਸ ‘ਚ ਐਂਟੀ-ਇੰਫਲੇਮੈਟਰੀ, ਐਂਟੀ-ਆਕਸੀਡੈਂਟ, ਐਂਟੀ- ਬੈਕਟਰੀਅਲ ਗੁਣ ਭਾਰੀ ਮਾਤਰਾ ‘ਚ ਪਾਇਆ ਜਾਂਦਾ ਹੈ।

ਇਹ ਸੰਭਾਵਨਾ ਹੈ ਕਿ ਇਮਿਊਨ ਸਿਸਟਮ ਸਟ੍ਰਾਂਗ ਹੁੰਦਾ ਹੈ। ਇਸ ਦੇ ਨਾਲ ਸਰੀਰ ਵਿਚ ਇੰਫੈਕਸ਼ਨ ਅਤੇ ਬੀਮਾਰੀਆਂ ਦੇ ਹੋਣ ਦਾ ਖਤਰਾ ਘੱਟ ਹੁੰਦਾ ਹੈ। ਨਿਯਮਿਤ ਤੌਰ ‘ਤੇ ਹਲਦੀ ਵਾਲਾ ਦੁੱਧ ਖੂਨ ਵਧਾਉਣ ‘ਚ ਮਦਦ ਕਰਦਾ ਹੈ।

 

CM ਭਗਵੰਤ ਮਾਨ ਨੇ ਅੰਤਰਰਾਸ਼ਟਰੀ ਓਲੰਪਿਕ ਦਿਵਸ ਮੌਕੇ ਖਿਡਾਰੀਆਂ ਨੂੰ ਦਿੱਤੀ ਵਧਾਈ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਤਰਰਾਸ਼ਟਰੀ ਓਲੰਪਿਕ ਦਿਵਸ ਮੌਕੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਦੇਸ਼-ਵਿਦੇਸ਼ਾਂ ‘ਚ ਆਪਣੀ ਖੇਡ ਪ੍ਰਤਿਭਾ ਨਾਲ ਨਾਮਣਾ ਖੱਟਣ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਹਨ। ਓਲੰਪਿਕ ਖੇਡਾਂ ਵਿਸ਼ਵ ਦਾ ਸਭ ਤੋਂ ਵੱਡਾ ਖੇਡ ਸਮਾਗਮ ਹਨ। ਭਗਵੰਤ ਮਾਨ ਨੇ ਕਿਹਾ ਕਿ ਓਲੰਪਿਕ ਲਈ ਤਿਆਰੀ ਕਰ ਰਹੇ ਸਾਰੇ ਨੌਜਵਾਨਾਂ ਨੂੰ ਮੇਰੇ ਵੱਲੋਂ ਸ਼ੁੱਭਕਾਮਨਾਵਾਂ।

ਤਜਿੰਦਰ ਪਾਲ ਬੱਗਾ ਨੇ ਊਧਵ ਠਾਕਰੇ ਵਿਰੁੱਧ ਸ਼ਿਕਾਇਤ ਕਰਵਾਈ ਦਰਜ, ਜਾਣੋ ਮਾਮਲਾ

0

ਭਾਰਤੀ ਜਨਤਾ ਪਾਰਟੀ (BJP) ਦੇ ਨੇਤਾ ਤਜਿੰਦਰ ਪਾਲ ਸਿੰਘ ਬੱਗਾ  ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਖਿਲਾਫ ਕਥਿਤ ਤੌਰ ‘ਤੇ ਕੋਵਿਡ-19 ਪ੍ਰੋਟੋਕੋਲ ਨੂੰ ਤੋੜਨ ਲਈ ਸ਼ਿਕਾਇਤ ਦਰਜ ਕਰਵਾਈ ਹੈ।

ਬੁੱਧਵਾਰ ਨੂੰ ਠਾਕਰੇ ਦੀ ਜਾਂਚ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ ਅਤੇ ਉਨ੍ਹਾਂ ਨੇ ਮੁੰਬਈ ਵਿੱਚ ਆਪਣੀ ਸਰਕਾਰੀ ਰਿਹਾਇਸ਼ ਤੋਂ ਆਪਣੀ ਨਿੱਜੀ ਰਿਹਾਇਸ਼ ਤੱਕ ਜਾਂਦੇ ਸਮੇਂ ਸਮਰਥਕਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ। ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਵੱਲੋਂ ਬਗਾਵਤ ਤੋਂ ਬਾਅਦ ਪੈਦਾ ਹੋਏ ਸਿਆਸੀ ਸੰਕਟ ਦੌਰਾਨ ਅਸਤੀਫ਼ੇ ਦੀ ਪੇਸ਼ਕਸ਼ ਕਰਨ ਤੋਂ ਬਾਅਦ ਠਾਕਰੇ ਦੱਖਣੀ ਮੁੰਬਈ ਵਿੱਚ ਆਪਣੀ ਸਰਕਾਰੀ ਰਿਹਾਇਸ਼ ‘ਵਰਸ਼ਾ’ ਤੋਂ ਬਾਂਦਰਾ ਵਿੱਚ ਆਪਣੇ ਪਰਿਵਾਰਕ ਘਰ ‘ਮਾਤੋਸ਼੍ਰੀ’ ਚਲੇ ਗਏ। ਇਸ ਦੌਰਾਨ ਪਾਰਟੀ ਵਰਕਰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਨਾਅਰੇਬਾਜ਼ੀ ਕਰਦੇ ਨਜ਼ਰ ਆਏ।

ਇਸ ਦੌਰਾਨ ਉਨ੍ਹਾਂ ਨੇ ਮਾਸਕ ਪਹਿਨੇ ਹੋਏ ਸਨ ਅਤੇ ਮਾਤੋਸ਼੍ਰੀ ਨੇੜੇ ਹੱਥ ਹਿਲਾ ਕੇ ਵਰਕਰਾਂ ਦਾ ਸਵਾਗਤ ਕੀਤਾ। ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਵੱਲੋਂ ਬਗਾਵਤ ਦੇ ਪਿਛੋਕੜ ਵਿੱਚ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਪੁਲਿਸ ਅਧਿਕਾਰੀ ਨੇ ਕਿਹਾ, “ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਨੇ ਠਾਕਰੇ ਵਿਰੁੱਧ ਮਾਲਾਬਾਰ ਹਿੱਲ ਪੁਲਿਸ ਸਟੇਸ਼ਨ ਵਿੱਚ ਇੱਕ ਔਨਲਾਈਨ ਸ਼ਿਕਾਇਤ ਦਰਜ ਕਰਵਾਈ ਹੈ।