Home Blog Page 2

ਮੇਹੁਲ ਚੋਕਸੀ ਦੇ ਵਕੀਲ ਵਿਜੇ ਅਗਰਵਾਲ `ਤੇ ਲੱਗੇ ਜਬਰ-ਜ਼ਨਾਹ ਦੇ ਦੋਸ਼

0
Vijay Aggarwal

ਲੰਡਨ, 11 ਸਤੰਬਰ 2026 : ਬ੍ਰਿਟੇਨ (Britain) ਦੀ ਇਕ ਅਦਾਲਤ ਨੂੰ ਬੀਤੇ ਦਿਨੀਂ ਦੱਸਿਆ ਗਿਆ ਕਿ ਅਪਰਾਧਕ ਮਾਮਲਿਆਂ ਦੇ ਵਕੀਲ ਵਿਜੇ ਅਗਰਵਾਲ ‘ਤੇ ਜਬਰ-ਜ਼ਨਾਹ (Rape) ਦਾ ਇਕ ਹੋਰ ਦੋਸ਼ ਲੱਗਾ ਹੈ ।

ਕਿੰਨੇ ਦੋਸ਼ ਲੱਗੇ ਹਨ ਵਕੀਲ ਅਗਰਵਾਲ ‘ਤੇ

ਪਿਛਲੇ ਮਹੀਨੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਗ੍ਰਿਫ਼ਤਾਰ (Arrested) ਕੀਤੇ ਜਾਣ ਤੋਂ ਬਾਅਦ ਅਗਰਵਾਲ ਨੂੰ ਲੰਡਨ ਦੀ ਇਕ ਜੇਲ ਵਿਚ ਰੱਖਿਆ ਗਿਆ ਹੈ । ਉਹ ਧੋਖਾਦੇਹੀ ਤੇ ਮਨੀ ਲਾਂਡਰਿੰਗ ਨਾਲ ਜੁੜੇ ਮਾਮਲਿਆਂ ਵਿਚ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਦੇ ਵਕੀਲ ਹਨ । ਅਗਰਵਾਲ ਜਸਟਿਸ ਨਥਾਨੀਏਲ ਰੁਡੋਲਫ਼ ਦੇ ਸਾਹਮਣੇ ਪੇਸ਼ ਹੋਏ । ਉਨ੍ਹਾਂ ਵਿਰੁੱਧ ਜਿਨਸੀ ਸ਼ੋਸ਼ਣ ਦੇ 4 ਦੋਸ਼ ਹਨ ।

ਵਕੀਲ ਤੋਂ ਇਲਾਵਾ ਮਹਿਲਾ ਸਹਾਇਕ ‘ਤੇ ਲੱਗੇ ਹਨ ਮਦਦ ਕਰਨ ਦੇ ਦੋਸ਼

ਵਿਜੇ ਅਗਰਵਾਲ (Vijay Agarwal) ਦੀ ਸਹਾਇਕ ਮਨਪ੍ਰੀਤ ਕੌਰ ਵੀ ਉਨ੍ਹਾਂ ਦੇ ਨਾਲ ਅਦਾਲਤ ਵਿਚ ਪੇਸ਼ ਹੋਈ । ਕੌਰ ‘ਤੇ ਜਾਣ-ਬੁੱਝ ਕੇ ਜਿਨਸੀ ਸ਼ੋਸ਼ਣ ਨੂੰ ਉਤਸ਼ਾਹ ਦੇਣ ਜਾਂ ਉਸ ਵਿਚ ਮਦਦ ਕਰਨ ਦੇ 2 ਦੋਸ਼ ਹਨ । ਉਹ ਉਦੋਂ ਤੱਕ ਜੇਲ ਵਿਚ ਰਹਿਣਗੇ ਜਦੋਂ ਤੱਕ ਉਨ੍ਹਾਂ ਦੀ ਸੁਣਵਾਈ ਸ਼ੁਰੂ ਨਹੀਂ ਹੋ ਜਾਂਦੀ, ਬਸ਼ਰਤੇ ਉਨ੍ਹਾਂ ਨੂੰ ਇਸ ਦੌਰਾਨ ਜ਼ਮਾਨਤ ਨਾ ਮਿਲ ਜਾਵੇ । ਸੁਣਵਾਈ ਸ਼ੁਰੂ ਕਰਨ ਲਈ ਅਗਲੇ ਸਾਲ 15 ਮਾਰਚ ਦੀ ਤਰੀਕ ਤੈਅ ਕੀਤੀ ਗਈ ਹੈ ।

`ਸਮਾਈਲ ਯੋਜਨਾ` ਤਹਿਤ ਭੀਖ ਮੰਗਣੀ ਛੱਡ ਕੇ ਜੀਵਨ ਵੱਲ ਵਧ ਰਹੇ ਲੋਕ

0
Cabinet Miniter

ਜਲੰਧਰ, 11 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਸਮਾਈਲ ਯੋਜਨਾ (SMILE Scheme) ਤਹਿਤ ਭੀਖ ਮੰਗਣੀ ਛੱਡ ਕੇ ਸਨਮਾਨਜਨਕ ਜੀਵ ਵੱਲ ਲੋਕਵ ਵਧ ਰਹੇ ਹਨ ।

ਕੀ ਕੀ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵਲੋਂ ਸਮਾਈਲ ਯੋਜਨਾ ਤਹਿਤ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Government of Punjab) ਵੱਲੋਂ ਭੀਖ ਮੰਗਣ ‘ਚ ਸ਼ਾਮਲ ਅਤੇ ਬੇਘਰ ਲੋਕਾਂ ਨੂੰ ਸਨਮਾਨਜਨਕ ਅਤੇ ਆਤਮ-ਨਿਰਭਰ ਜ਼ਿੰਦਗੀ ਦੇਣ ਲਈ `ਸਮਾਈਲ ਯੋਜਨਾ` ਤਹਿਤ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ । ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਅਤੇ ਜਲੰਧਰ ਵਿਚ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਪਰਿਵਾਰ ਨਾਲ ਮਿਲਾਉਣ ਦੇ ਨਾਲ-ਨਾਲ ਰੋਜ਼ਗਾਰ ਅਤੇ ਸਰਕਾਰੀ ਯੋਜਨਾਵਾਂ ਨਾਲ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ ।

ਕੀ ਜਾਣਕਾਰੀ ਸਾਂਝੀ ਕੀਤੀ ਕੈਬਨਿਟ ਮੰਤਰੀ ਪੰਜਾਬ ਨੇ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ ਅੰਮ੍ਰਿਤਸਰ ‘ਚ ਮਾਰਚ 2026 ਤੋਂ ਚੱਲ ਰਹੇ ਸਰਵੇਖਣ ‘ਚ ਹੁਣ ਤੱਕ 422 ਲੋਕਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 32 ਲੋਕਾਂ ਦਾ ਮੁੜ-ਵਸੇਬਾ ਕੀਤਾ ਜਾ ਚੁੱਕਾ ਹੈ। ਇਨ੍ਹਾਂ ‘ਚੋਂ 8 ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ, 2 ਬਜ਼ੁਰਗਾਂ ਨੂੰ ਪੈਨਸ਼ਨ ਦਾ ਲਾਭ ਦਿਵਾਇਆ ਗਿਆ, 4 ਦੇ ਪਛਾਣ ਕਾਰਡ ਬਣਵਾਏ ਗਏ ਅਤੇ ਇਕ ਵਿਅਕਤੀ ਨੂੰ ‘ਆਸ਼ੀਰਵਾਦ ਯੋਜਨਾ`ਦਾ ਲਾਭ ਦਿੱਤਾ ਗਿਆ ।

ਪਟਿਆਲਾ ਵਿਚ ਕੀਤੀ ਗਈ 168 ਲੋਕਾਂ ਦੀ ਪਛਾਣ

ਇਸ ਤੋਂ ਇਲਾਵਾ 4 ਲੋਕਾਂ ਨੂੰ ਬਿਰਧ ਆਸ਼ਰਮ ਭੇਜਿਆ ਗਿਆ, ਜਦਕਿ 13 ਲੋਕਾਂ ਨੂੰ ਰੋਜ਼ਗਾਰ ਜਾਂ ਸਵੈ-ਰੋਜ਼ਗਾਰ ਨਾਲ ਜੋੜਿਆ ਗਿਆ ਹੈ। 54 ਲੋਕਾਂ ਦੀ ਕਾਊਂਸਲਿੰਗ ਵੀ ਕੀਤੀ ਗਈ ਹੈ । ਇਸੇ ਤਰ੍ਹਾਂ ਪਟਿਆਲਾ ‘ਚ 168 ਲੋਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਮੁੜ-ਵਸੇਬੇ ਦੀ ਪ੍ਰਕਿਰਿਆ ਜਾਰੀ ਹੈ। ਸਤੰਬਰ ਦੇ ਦੂਜੇ ਹਫ਼ਤੇ ਤੋਂ ਲੁਧਿਆਣਾ ਅਤੇ ਜਲੰਧਰ ਵਿਚ ਵੀ ਸਰਵੇਖਣ ਸ਼ੁਰੂ ਕੀਤਾ ਜਾ ਰਿਹਾ ਹੈ ।

ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਉਣ ‘ਤੇ ਅਮਰੀਕੀ ਦੂਤਾਵਾਸ ਨੂੰ ਲਿਖਿਆ ਪੱਤਰ

0
Poster

ਅੰਮ੍ਰਿਤਸਰ, 11 ਸਤੰਬਰ 2026 : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਵਲੋਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਨੂੰ ਇਕ ਪੱਤਰ ਲਿਖਿਆ ਗਿਆ ਹੈ ।

ਕੀ ਕਾਰਨ ਹੈ ਅਮਰੀਕੀ ਦੂਤਾਵਾਸ ਨੂੰ ਪੱਤਰ ਲਿਖੇ ਜਾਣ ਦਾ

ਮਿਲੀ ਜਾਣਕਾਰੀ ਅਨੁਸਾਰ ਐਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਧਾਮੀ (Harjinder Dhami) ਵਲੋਂ ਜੋ ਦਿੱਲੀ ਵਿਖੇ ਸਥਿਤ ਅਮਰੀਕੀ ਦੂਤਾਵਾਸ (US Embassy) ਨੂੰ ਪੱਤਰ ਲਿਖਿਆ ਗਿਆ ਹੈ ਦਾ ਮੁੱਖ ਕਾਰਨ ਅਮਰੀਕੀ ਸਰਕਾਰ ਦੇ ਹੋਮਲੈਂਡ ਸੁਰੱਖਿਆ ਵਿਭਾਗ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਸਾਹਮਣੇ ਆਏ ਪੋਸਟਰ ਵਿਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਹੈ । ਦੱਸਣਯੋਗ ਐਡਵੋਕੇਟ ਧਾਮੀ ਨੇ ਉਕਤ ਮਾਮਲੇ ਸਬੰਧੀ ਕਦਮ ਭਾਰਤੀ ਵਿਦੇਸ਼ ਮੰਤਰੀ ਨੂੰ ਵੀ ਚੁੱਕਣ ਲਈ ਆਖਿਆ ਹੈ ।

ਹੋਰ ਕੀ ਕੀ ਆਖਿਆ ਐਡਵੋਕੇਟ ਧਾਮੀ ਨੇ

ਐਸ. ਜੀ. ਪੀ. ਸੀ. ਪ੍ਰਧਾਨ (SGPC President) ਐਡਵੋਕੇਟ ਧਾਮੀ ਨੇ ਆਖਿਆ ਹੈ ਕਿ ਅਮਰੀਕਾ ਦੇ ਵਿਕਾਸ ਅਤੇ ਆਰਥਿਕ ਤਰੱਕੀ ਵਿਚ ਪੰਜਾਬੀਆਂ ਨੇ ਆਪਣੀ ਮਿਹਨਤ, ਇਮਾਨਦਾਰੀ ਅਤੇ ਹੁਨਰ ਨਾਲ ਮਹੱਤਵਪੂਰਨ ਯੋਗਦਾਨ ਪਾਇਆ ਹੈ, ਜਦੋਂ ਕਿ ਅਮਰੀਕਾ ਸਰਕਾਰ ਦੇ ਹੋਮਲੈਂਡ ਸੁਰੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਪੋਸਟਰ ਵਿਚ ਮਿਸਟਰ ਸਿੰਘ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਕੇ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਨਸਲੀ ਅਤੇ ਭਾਈਚਾਰਕ ਪੱਖਪਾਤ ਵਾਲੀ ਸੋਚ ਨੂੰ ਦਰਸਾਉਂਦਾ ਹੈ । ਉਨ੍ਹਾਂ ਕਿਹਾ ਕਿ ਵਿਕਸਤ ਕਹੇ ਜਾਣ ਵਾਲੇ ਦੇਸ਼ ਲਈ ਅਜਿਹੀ ਸੋਚ ਹੋਰ ਵੀ ਦੁਖਦਾਈ ਅਤੇ ਚਿੰਤਾਜਨਕ ਹੈ ।

ਸੋਨੀਪਤ ਵਿਖੇ ਪੁਲਸ ਨੇ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮਾਂ ਦਾ ਕੀਤਾ ਐਨਕਾਊਂਟਰ

0
Sonipat Encounter

ਹਰਿਆਣਾ, 11 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਸੋਨੀਪਤ ਵਿਖੇ ਪੁਲਸ ਵਲੋਂ ਫਿਰੌਤੀ ਮੰਗ ਕਰਨ ਵਾਲੇ ਦੋ ਮੁਲਜਮਾਂ ਦਾ ਐਨਕਾਊਂਟਰ (Encounter) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਸੋਨੀਪਤ (Sonipat) ਵਿਖੇ ਜੋ ਅੱਜ ਸੋਨੀਪਤ ਦੀ ਪੁਲਸ ਟੀਮ ਵਲੋਂ ਦੋ ਕਰੋੜ ਦੀ ਫਿਰੌਤੀ ਦੀ ਮੰਗ ਕਰਨ ਵਾਲੇ ਦੋ ਮੁਲਜਮਾਂ ਦਾ ਐਨਕਾਊਂਟਰ ਕੀਤਾ ਗਿਆ ਹੈ ਵਿਚ ਦੋਹਾਂ ਦੀ ਪਛਾਣ ਅੰਕਿਤ ਅਤੇ ਹਰਸ਼ ਦੇ ਤੌਰ ‘ਤੇ ਕੀਤੀ ਗਈ ਹੈ । ਦੱਸਣਯੋਗ ਹੈ ਕਿ ਪੁਲਸ ਵਲੋਂ ਜਦੋਂ ਉਕਤ ਦੋਹਾਂ ਨੂੰ ਪਕੜਨ ਦੀ ਕੋਸਿ਼ਸ਼ ਕੀਤੀ ਗਈ ਤਾਂ ਦੋਹਾਂ ਵਲੋਂ ਫਾਇਰਿੰਗ (Firing) ਕਰਨੀ ਸ਼ੁਰੂ ਕਰ ਦਿੱਤੀ ਗਈ, ਜਿਸਦੇ ਚਲਦਿਆਂ ਦੋਵੇਂ ਮੁਲਜਮ ਪੁਲਸ ਦੀ ਜਵਾਬੀ ਫਾਇਰਿੰਗ ਵਿਚ ਲੱਤ ਵਿਚ ਗੋਲੀ ਲੱਗਣ ਦੇ ਕਾਰਨ ਜਖਮੀ ਹੋ ਗਏ ।

ਪੁਲਸ ਨੇ ਕੀਤਾ ਕਾਰੋਬਾਰੀ ਦੇ ਘਰ ਦਾ ਦੌਰਾ

ਉਕਤ ਫਿਰੌਤੀ ਮੰਗਣ ਵਾਲੇ ਵਿਚ ਸ਼ਾਮਲ ਮੁਲਜਮਾਂ ਦੇ ਜਿਥੇ ਪਿਛਕੋੜ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ, ਉਥੇ ਉਸ ਕਾਰੋਬਾਰੀ ਦੇ ਘਰ ਦਾ ਵੀ ਦੌਰਾ ਕੀਤਾ ਗਿਆ ਹੈ, ਜਿਥੇ ਪੁਲਸ ਨੂੰ ਘਰ ਦੀਆਂ ਕੰਧਾਂ ਅਤੇ ਗੇਟ ‘ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ ਅਤੇ ਇਸਦੇ ਨਾਲ ਹੀ ਕੁੱਝ ਚੱਲੀਆਂ ਹੋਈਆਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਨੂੰ ਪੁਲਸ ਵਲੋਂ ਜਾਂਚ ਵਿਚ ਸ਼ਾਮਲ ਕਰਦਿਆਂ ਕਬਜੇ ਵਿਚ ਲਿਆ ਗਿਆ ਹੈ ।

ਜਖਮੀਆਂ ਨੂੰ ਕਰਵਾਇਆ ਹਸਪਤਾਲ ਦਾਖਲ

ਪੁਲਸ ਦੀ ਜਵਾਬੀ ਫਾਇਰਿੰਗ ਵਿਚ ਲੱਤ ਤੇ ਗੋਲੀਆਂ ਲੱਗਣ ਕਾਰਨ ਜਖਮੀ ਹੋਏ ਦੋਵੇਂ ਮੁਲਜਮਾਂ ਨੂੰ ਹਰਿਆਣਾ ਪੁਲਸ ਵਲੋਂ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਤੇ ਫਿਰ ਠੀਕ ਹੋਣ ਤੋਂ ਬਾਅਦ ਦੋਹਾਂ ਤੋਂ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਆ ਸਕੇ ।

ਕੇਂਦਰੀ ਜੇਲ ਕਪੂਰਥਲਾ ਵਿਖੇ ਛੇ ਕੈਦੀਆਂ ਵਿਰੁੱਧ ਮਾਮਲਾ ਦਰਜ

0
Central Jail

ਕਪੂਰਥਲਾ, 11 ਸਤੰਬਰ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala District) ਵਿਖੇ ਬਣੀ ਕੇਂਦਰੀ ਜੇਲ ਵਿਚ ਬੰਦ ਛੇ ਕੈਦੀਆਂ ਦੇ ਖਿਲਾਫ਼ ਥਾਣਾ ਕੋਤਵਾਲੀ ਪੁਲਸ ਵਲੋਂ ਮਾਮਲਾ ਦਰਜ (Case registered) ਕੀਤਾ ਗਿਆ ਹੈ ।

ਕੀ ਕਾਰਨ ਰਿਹਾ ਕੈਦੀਆਂ ਵਿਰੁੱਧ ਮਾਮਲਾ ਦਰਜ ਕੀਤੇ ਜਾਣ ਦਾ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਕਪੂਰਥਲਾ (Central Jail Kapurthala) ਵਿਖੇ ਜੋ ਬੰਦ ਕੈਦੀਆਂ ਵਿਚੋਂ ਛੇ ਕੈਦੀਆਂ ਵਿਰੁੱਧ ਥਾਣਾ ਕੋਤਵਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਇਹ ਸਾਰੇ ਦੇ ਸਾਰੇ ਹਾਈ ਸਕਿਓਰਿਟੀ ਜੋਨ-ਏ ਵਿਚ ਬੰਦ ਹਨ ਵਲੋਂ ਡਿਊਟੀ ‘ਤੇ ਤਾਇਨਾਤ ਜਵਾਨਾਂ ਨਾਲ ਧੱਕਾ-ਮੁੱਕੀ ਅਤੇ ਬਦਸਲੂਕੀ ਕੀਤੀ ਗਈ, ਜਿਸਦੇ ਚਲਦਿਆਂ ਸਰਕਾਰੀ ਡਿਊਟੀ ਵਿਚ ਰੁਕਾਵਟ (Obstruction in official duty) ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ ।

ਕੌਣ ਕੌਣ ਹਨ ਛੇ ਕੈਦੀ

ਪ੍ਰਾਪਤ ਸੂਚਨਾ ਮੁਤਾਬਕ ਕਪੂਰਥਲਾ ਦੀ ਕੇਂਦਰੀ ਜੇਲ ਦੇ ਹਾਈ ਸਕਿਓਰਿਟੀ ਜੋਨ ਏ ਵਿਚ ਜੋ ਕੈਦੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਦੇ ਵਿਚ ਸੰਦੀਪ ਸਿੰਘ ਉਰਫ਼ ਭੱਟੀ ਵਾਸੀ ਮੋਗਾ, ਮਨਦੀਪ ਕੁਮਾਰ ਉਰਫ਼ ਮੋਂਗੀ ਵਾਸੀ ਐੱਸ. ਬੀ. ਐੱਸ. ਨਗਰ, ਤੇਜ਼ਵੀਰ ਸਿੰਘ ਉਰਫ਼ ਸਾਹਬ ਪੁੱਤਰ ਸੁਰਿੰਦਰ ਸਿੰਘ ਵਾਸੀ ਸ਼ਰੀਫਪੁਰਾ ਅੰਮ੍ਰਿਤਸਰ, ਪਰਮਜੀਤ ਸਿੰਘ ਉਰਫ਼ ਧਰਮਾ ਵਾਸੀ ਰਾਏਕੋਟ ਲੁਧਿਆਣਾ, ਅੰਕਿਤ ਭੂਰੀ ਵਾਸੀ ਲੁਧਿਆਣਾ ਅਤੇ ਗੁਰਧਿਆਨ ਸਿੰਘ ਉਰਫ਼ ਭੋਲਾ ਵਾਸੀ ਸੰਗਰੂਰ ਸ਼ਾਮਲ ਹਨ ।

ਕਿਸ ਦੀ ਸਿ਼ਕਾਇਤ ‘ਤੇ ਕੀਤਾ ਗਿਆ ਹੈ ਕੇਸ ਦਰਜ

ਉਕਤ ਜੇਲ ਵਿਚ ਬੰਦ ਕੈਦੀਆਂ ਵਿਰੁੱਧ ਜੋ ਕੋਤਵਾਲੀ ਪੁਲਸ ਥਾਣੇ ਵਿਖੇ ਕੇਸ ਦਰਜ ਕੀਤਾ ਗਿਆ ਹੈ ਉਹ ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ (Assistant Superintendent) ਧੀਰਜ ਕੁਮਾਰ ਦੀ ਸਿ਼ਕਾਇਤ ਦੇ ਆਧਾਰ ‘ਤੇ ਕੀਤਾ ਗਿਆ ਹੈ ।

ਬੁਲੈਰੋ ਕਾਰ ਦੇ ਖਾਈ ਵਿਚ ਡਿੱਗਣ ਕਾਰਨ ਹੋਈ ਦੋ ਦੀ ਮੌਤ

0
Hmachal Accident

ਹਿਮਾਚਲ ਪ੍ਰਦੇਸ਼, 11 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਚੰਬਾ ਵਿਖੇ ਬੀਤੀ ਰਾਤ ਖਾਈ ਵਿਚ ਇਕ ਕਾਰ ਦੇ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਜਿਲਾ ਚੰਬਾ (Chamba District) ਵਿਖੇ ਜੋ ਭਰਮੌਰ ਦੇ ਡਿੰਕਾ ਨੇੜੇ ਸਥਿਤ ਕਾਲੀ ਮੰਦਰ ਦੇ ਕੋਲ ਇਕ 200 ਮੀਟਰ ਡੂੰਘੀ ਖੱਡ ਵਿਚ ਇਕ ਬੁਲੈਰੋ ਗੱਡੀ ਦੇ ਡਿੱਗਣ ਕਾਰਨ ਸੜਕ ਹਾਦਸਾ ਵਾਪਰਿਆ ਹੈ ਵਿਚ ਸਵਾਰ ਜਿਨ੍ਹਾਂ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ ਦੀ ਪਛਾਣ ਚੋਬੀਆ (ਭਰਮੌਰ) ਦੇ ਵਸਨੀਕ ਰਵਿੰਦਰ ਸ਼ਰਮਾ ਅਤੇ ਭਰਮੌਰ ਦੇ ਵਸਨੀਕ ਵਿਸ਼ਾਲ ਕਪੂਰ ਵਜੋਂ ਕੀਤੀ ਗਈ ਹੈ । ਦੱਸਣਯੋਗ ਹੈ ਕਿ ਰਵਿੰਦਰ ਸ਼ਰਮਾ ਬੁਲੈਰੋ ਗੱਡੀ ਚਲਾ ਰਿਹਾ ਜੋ ਪੇਸ਼ੇ ਦੇ ਤੌਰ ਤੇ ਡਰਾਈਵਰ ਸੀ ।

ਪੁਲਸ ਨੇ ਮੌਕੇ ‘ਤੇ ਪਹੁੰਚ ਕੀਤੀ ਕਾਰਵਾਈ ਸ਼ੁਰੂ

ਉਪਰੋਕਤ ਵਾਪਰੇ ਸੜਕ ਹਾਦਸੇ (Road accidents) ਸਬੰਧੀ ਜਦੋਂ ਸਬੰਧਤ ਖੇਤਰ ਦੇ ਪੁਲਸ ਥਾਣੇ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਰਾਹਤ ਕਾਰਜਾਂ ਵਾਲੀ ਟੀਮ ਨਾਲ ਮੌਕੇ ਤੇ ਪਹੁੰਚ ਕੇ ਖਾਈ ਵਿਚ ਡਿੱਗੀ ਕਾਰ ਅਤੇ ਉਸ ਵਿਚ ਸਵਾਰ ਦੋਵੇਂ ਵਿਅਕਤੀ ਜੋ ਮੌਤ ਦੇ ਘਾਟ ਉਤਾਰ ਚੁੱਕੇ ਸੀ ਨੂੰ ਖਾਈ ਵਿਚੋਂ ਬਾਹਰ ਕੱਢਿਆ ਅਤੇ ਦੋਵੇਂ ਮ੍ਰਿਤਕਾਂ ਨੂੰ ਪੋਸਟਮਾਰਟਮ (Postmortem) ਲਈ ਹਸਪਤਾਲ ਭੇਜ ਦਿੱਤਾ । ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਮਹਾਰਾਸ਼ਟਰ ਵਿਚ ਕਾਰ-ਟਰੱਕ ਟੱਕਰ ਦੌਰਾਨ ਹੋਈ 8 ਲੋਕਾਂ ਦੀ ਮੌਤ

0
Maharashtra Accident

ਮਹਾਰਾਸ਼ਟਰ, 11 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਭੰਡਾਰਾ ਜਿਲੇ ਵਿਚ ਅੱਜ ਸਵੇਰੇ ਇਕ ਕਾਰ ਅਤੇ ਟਰੱਕੀ ਟੱਕਰ ਕਾਰਨ ਵਾਪਰੇ ਸੜਕ ਹਾਦਸੇ ਵਿਚ 8 ਦੀ ਮੌਤ (Death)ਹੋ ਗਈ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਜਿਲਾ ਭੰਡਾਰਾ (Bhandara District) ਵਿਖੇ ਜੋ ਇਕ ਐਸ. ਯੂ. ਵੀ. ਕਾਰ ਅਤੇ ਟਰੱਕ ਵਿਚਾਲੇ ਟੱਕਰ ਦੇ ਚਲਦਿਆਂ ਵਾਪਰੇ ਸੜਕ ਹਾਦਸੇ (Road accidents) ਵਿਚ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਿਸ ਵਿਚ ਤਿੰਨ ਬੱਚੇ ਵੀ ਸ਼ਾਮਲ ਹਨ ਅਤੇ ਤਿੰਨ ਹੋਰ ਜਖਮੀ ਹੋ ਗਏ ਹਨ ਵਾਲੇ ਸੜਕ ਹਾਦਸੇ ਦੌਰਾਨ ਕਾਰ ਟਰੱਕ ਹੇਠਾਂ ਜਾ ਵੜੀ, ਜਿਸਨੂੰ ਜੇ. ਸੀ. ਬੀ. ਦੀ ਮਦਦ ਨਾਲ ਕੱਢਣਾ ਪਿਆ ।

ਜਖਮੀਆਂ ਨੂੰ ਪਹੁੰਚਾਇਆ ਗਿਆ ਇਲਾਜ ਲਈ ਹਸਪਤਾਲ

ਉਕਤ ਵਾਪਰੇ ਸੜਕ ਹਾਦਸੇ ਵਿਚ ਜਖਮੀ ਵਿਅਕਤੀਆਂ ਨੂੰ ਇਲਾਜ ਲਈ ਤੁਰੰਤ ਨੇੜਲੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਤੇ ਮੌਤ ਦੇ ਘਾਟ ਉਤਰ ਚੁੱਕੇ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਖੇ ਪਹੁੰਚਾ ਦਿੱਤਾ ਗਿਆ ਹੈ । ਪੁਲਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰਦਿਆਂ ਘਟਨਾ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਜੀਜਾ ਦਾ ਹੋਇਆ ਦੇਹਾਂਤ

0
Mohan Lal Bhagat

ਚੰਡੀਗੜ੍ਹ, 11 ਸਤੰਬਰ 2026 : ਕੈਬਨਿਟ ਮੰਤਰੀ ਪੰਜਾਬ (Cabinet Minister, Punjab) ਮੋਹਿੰਦਰ ਭਗਤ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਬੀਤੇ ਦਿਨੀਂ ਉਨ੍ਹਾਂ ਦੇ ਜੀਜਾ ਦਾ ਵੀ ਬਿਮਾਰੀ ਦੇ ਚਲਦਿਆਂ ਦੇਹਾਂਤ (Demise) ਹੋ ਗਿਆ ਹੈ ।

ਕੌਣ ਹਨ ਮੋਹਿੰਦਰ ਭਗਤ ਦੇ ਜੀਜਾ

ਮਿਲੀ ਜਾਣਕਾਰੀ ਅਨੁਸਾਰ ਬੀਤੇੇ ਦਿਨੀਂ ਜੋ ਕੈਬਨਿਟ ਮੰਤਰੀ ਪੰਜਾਬ ਮੋਹਿੰਦਰ ਭਗਤ (Mohinder Bhagat) ਦੇ ਪਿਤਾ ਭਗਤ ਚੁੰਨੀ ਲਾਲ ਦਾ ਦੇਹਾਂਤ ਹੋ ਗਿਆ ਸੀ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਮੋਹਿੰਦਰ ਭਗਤ ਦੇ ਜੀਜਾ ਦਾ ਵੀ ਬਿਮਾਰੀ ਦੇ ਚਲਦਿਆਂ ਦੇਹਾਂਤ ਹੋ ਗਿਆ ਦੀ ਪਛਾਣ ਮੋਹਨ ਲਾਲ ਭਗਤ (Mohan Lal Bhagat) ਦੇ ਤੌਰ ‘ਤੇ ਹੋਈ ਹੈ ।

ਕੀ ਕਾਰਨ ਜੀਜਾ ਦੀ ਮੌਤ ਦਾ

ਪ੍ਰਾਪਤ ਸੂਚਨਾ ਮੁਤਾਬਕ ਮੋਹਨ ਲਾਲ ਭਗਤ ਪਿਛਲੇ 15 ਕੁ ਦਿਨਾਂ ਤੋਂ ਜਿਥੇ ਬਿਮਾਰ ਚੱਲ ਰਹੇ ਸਨ, ਉਥੇ ਉਨ੍ਹਾਂ ਨੂੰ ਦਿਮਾਗ ਦੀ ਨਾੜੀ ਫਟਣ ਕਾਰਨ ਬ੍ਰੇਨ ਹੈਮਰੇਜ (Brain hemorrhage) ਦੀ ਸਮੱਸਿਆ ਪੇਸ਼ ਆਈ ਸੀ, ਜਿਸ ਕਾਰਨ ਉਹ ਕੋਮਾ ਵਿਚ ਚਲੇ ਗਏ ਸਨ ਤੇ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ । ਜਿਕਰਯੋਗ ਹੈ ਕਿ ਮੋਹਨ ਲਾਲ ਭਗਤ ਸਿੰਚਾਈ ਵਿਭਾਗ ਦੇ ਸੇਵਾਮੁਕਤ ਕਰਮਚਾਰੀ ਸਨ ।

ਪੰਜਾਬੀ ਮੂਲ ਦੇ ਨੌਜਵਾਨ ਦੀ ਕੈਨੈਡਾ ਵਿਖੇ ਸੜਕ ਹਾਦਸੇ ਵਿਚ ਹੋਈ ਮੌਤ

0
Canada Accident

ਟਾਂਡਾ ਉੜਮੁੜ, 11 ਸਤੰਬਰ 2026 : ਕੈਨੇਡਾ (Canada) ਵਿਖੇ ਪੰਜਾਬ ਦੇ ਰਹਿਣ ਵਾਲੇ ਪੰਜਾਬੀ ਮੂਲ ਦੇ ਇਕ ਨੌਜਵਾਨ ਦੀ ਬੀਤੀ ਰਾਤ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਕੈਨੈਡਾ ਵਿਖੇ ਜੋ ਇਕ ਸੜਕ ਹਾਦਸੇ ਵਿਚ ਪੰਜਾਬੀ ਮੂਲ ਦੇ ਇਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਵਿਚ ਨੌਜਵਾਨ ਦੀ ਪਛਾਣ 20 ਸਾਲਾ ਬ੍ਰਹਮਜੋਤ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਨੌਜਵਾਨ ਦੋ ਸਾਲ ਪਹਿਲਾਂ ਹੀ ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਿਆ ਸੀ । ਜਿਕਰਯੋਗ ਹੈ ਕਿ ਉਕਤ ਨੌਜਵਾਨ ਪੰਜਾਬ ਟਾਂਡਾ ਉੜਮੁੜ ਦਾ ਰਹਿਣ ਵਾਲਾ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਪ੍ਰਾਪਤ ਸੂਚਨਾ ਮੁਤਾਬਕ ਉਕਤ ਪੰਜਾਬੀ ਨੌਜਵਾਨ ਕੈਨੇਡਾ ਦੇ ਓਟਾਵਾ ਸ਼ਹਿਰ ਵਿਚ ਜਦੋਂ ਰਾਤ 12. 45 ਤੇ ਰਿਚਮੰਡ ਰੋਡ ਨੇੜੇ ਫੈਲੋਫੀਲਡ ਰੋਡ ਤੇ ਜਾ ਰਿਹਾ ਸੀ ਤਾਂ ਉਸਦੀ ਕਾਰ ਸਾਹਮਣੇ ਤੋਂ ਆ ਰਹੀ ਇਕ ਹੋਰ ਕਾਰ ਨਾਲ ਟਕਰਾ ਗਈ, ਜਿਸ ਕਾਰਨ ਦੋਹਾਂ ਕਾਰਾਂ ਨੂੰ ਅੱਗ ਲੱਗ ਗਈ, ਜਿਸ ਵਿਚ ਬ੍ਰਹਮਜੋਤ ਸਿੰਘ ਦੀ ਤਾਂ ਮੌਤ ਹੋ ਗਈ ਜਦੋਂ ਕਿ ਦੂਸਰਾ ਕਾਰ ਸਵਾਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ । ਜਿਸਨੂੰ ਗੰਭੀਰ ਜ਼ਖ਼ਮੀ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ ।

ਘਰੇਲੂ ਝਗੜੇ ਦੇ ਚਲਦਿਆਂ ਸਹੁਰੇ ਨੇ ਗਲਾ ਘੋਟ ਕੀਤਾ ਨੂੰਹ ਦਾ ਕਤਲ

0
Tarantaran Murder

ਤਰਨਤਾਰਨ, 10 ਸਤੰਬਰ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਪਿੰਡ ਬੂਆ ਪੱਟੀ ਵਿਖੇ ਘਰੇਲੂ ਝਗੜੇ ਦੇ ਚਲਦਿਆਂ ਸਹੁਰੇ ਨੇ ਆਪਣੀ ਨੂੰਹ ਦਾ ਗਲਾ ਘੁਟ ਕੇ ਕਤਲ (Murder) ਕਰ ਦਿੱਤਾ ਹੈ ।

ਕੌਣ ਹੈ ਇਹ ਮਹਿਲਾ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਜਿਲਾ ਤਰਨਤਾਰਨ ਦੇ ਜਿਸ ਪਿੰਡ ਬੂਆ ਪੱਟੀ ਵਿਖੇ ਇਕ ਸਹੁਰੇ ਵਲੋਂ ਆਪਣੀ ਹੀ ਨੂੰਹ ਦਾ ਘਰੇਲੂ ਝਗੜੇ ਦੇ ਚਲਦਿਆਂ ਗਲਾ ਘੁਟ (Choking) ਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਅਮਨਦੀਪ ਕੌਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਬਲਵਿੰਦਰ ਸਿੰਘ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲਾਸ਼ ਘਰ ਦੇ ਹੀ ਇਕ ਕਮਰੇ ਵਿਚ ਬਕਸਿਆਂ ਦੇ ਪਿੱਛੇ ਬਣੀ ਛੋਟੀ ਕੰਧ ਦੀ ਓਟ ਵਿਚ ਛੁਪਾ ਦਿੱਤੀ ਸੀ ।

ਕੀ ਦੱਸਿਆ ਮ੍ਰਿਤਕ ਲੜਕੀ ਦੀ ਮਾਂ ਨੇ

ਉਕਤ ਘਟਨਾਕ੍ਰਮ ਸਬੰਧੀ ਪੁਲਸ ਨੂੰ ਆਪਣੇ ਬਿਆਨ ਦਿੰਦਿਆਂ ਲੜਕੀ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਸਮੇਂ ਬੀਤੇ ਦਿਨੀਂ ਆਪਣੀ ਧੀ ਦੇ ਘਰ ਪਹੁੰਚੀ ਤਾਂ ਲੜਕੀ ਅਮਨਦੀਪ ਦਾ ਸਹੁਰਾ ਬਲਵਿੰਦਰ ਸਿੰਘ ਮੌਜੂਦ ਸੀ ਜਿਸਨੇ ਲੜਕੀ ਸਬੰਧੀ ਪੁੱਛਣ ‘ਤੇ ਪਤਾ ਨਹੀਂ ਕਹਿ ਦਿੱਤਾ ਪਰ ਜਦੋਂ ਉਸ ਵਲੋਂ ਘਰ ਦੀ ਤਲਾਸ਼ੀ ਲਈ ਗਈ ਤਾਂ ਉਸਦੀ ਲੜਕੀ ਦੀ ਲਾਸ਼ ਘਰ ਵਿਚੋਂ ਹੀ ਮਿਲੀ । ਜਿਸ ‘ਤੇ ਬਲਵਿੰਦਰ ਸਿੰਘ ਵੀ ਕਮਰੇ ਵਿਚ ਆ ਗਿਆ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਝਗੜਾ ਹੋਣ ਦੇ ਚਲਦਿਆਂ ਗੁੱਸੇ ਵਿਚ ਆ ਕੇ ਉਸਨੇ ਗਲਾ ਘੋਟ ਦਿੱਤਾ ਸੀ ।

ਪੁਲਸ ਨੇ ਕੀਤਾ ਕੇਸ ਦਰਜ

ਉਪਰੋਕਤ ਕਤਲ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਕੱਚਾ ਪੱਕਾ ਥਾਣੇ ਦੀ ਪੁਲਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ । ਹੈੱਡ ਸਬ-ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਦੇ ਬਿਆਨਾਂ ਦੇ ਆਧਾਰ `ਤੇ ਮੁੱਖ ਦੋਸ਼ੀ ਸਹੁਰੇ ਬਲਵਿੰਦਰ ਸਿੰਘ ਉਰਫ਼ ਬਿੰਦਰ ਪੁੱਤਰ ਧਰਮ ਸਿੰਘ ਖਿ਼ਲਾਫ਼ ਕਤਲ ਦਾ ਮੁਕੱਦਮਾ ਦਰਜ (Case registered) ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਪੁਲਸ ਨੇ ਪੋਸਟਮਾਰਟਮ (Postmortem) ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਛਾਣਬੀਣ ਕੀਤੀ ਜਾ ਰਹੀ ਹੈ ।