Home Blog Page 1989

CM ਯੋਗੀ ਨੇ ਸੁਤੰਤਰਤਾ ਦਿਵਸ ਨੂੰ ਲੈ ਕੇ ਕੀਤਾ ਵੱਡਾ ਐਲਾਨ, 15 ਅਗਸਤ ਨੂੰ ਨਹੀਂ ਮਿਲੇਗੀ ਛੁੱਟੀ

0

ਉੱਤਰ ਪ੍ਰਦੇਸ਼ ਵਿੱਚ ਇਸ ਵਾਰ ਸੁਤੰਤਰਤਾ ਦਿਵਸ 2022 (Independence Day 2022) ਦੇ ਮੌਕੇ ‘ਤੇ ਛੁੱਟੀ ਨਹੀਂ ਹੋਵੇਗੀ। ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਦੇਸ਼ ਭਰ ‘ਚ ਜਸ਼ਨ ਮਨਾਏ ਜਾ ਰਹੇ ਹਨ। ਇਸੇ ਕੜੀ ਵਿੱਚ ਯੋਗੀ ਸਰਕਾਰ ਨੇ ਇਹ ਫੈਸਲਾ ਲਿਆ ਹੈ। ਅਜਿਹੇ ‘ਚ 15 ਅਗਸਤ ਨੂੰ ਸੂਬੇ ‘ਚ ਕੋਈ ਵੀ ਸਕੂਲ, ਕਾਲਜ, ਯੂਨੀਵਰਸਿਟੀ, ਸਰਕਾਰੀ ਜਾਂ ਗੈਰ-ਸਰਕਾਰੀ ਦਫਤਰ ਅਤੇ ਬਾਜ਼ਾਰ ਬੰਦ ਨਹੀਂ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ 15 ਅਗਸਤ 2022 ਨੂੰ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਜਾ ਰਹੇ ਹਨ। ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ।

ਯੂਪੀ ਦੇ ਮੁੱਖ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਨੇ ਕਿਹਾ ਹੈ ਕਿ ਭਾਰਤ ਦੀ ਆਜ਼ਾਦੀ ਦੇ ਅੰਮ੍ਰਿਤ ਤਿਉਹਾਰ ‘ਤੇ ਆਯੋਜਿਤ ਇਸ ਸਾਲ ਦਾ ਸੁਤੰਤਰਤਾ ਦਿਵਸ ਵਿਸ਼ੇਸ਼ ਹੈ। ਇਸ ਵਾਰ 11 ਤੋਂ 17 ਅਗਸਤ ਤੱਕ ਸੁਤੰਤਰਤਾ ਹਫ਼ਤੇ ਦੌਰਾਨ ਹਰ ਘਰ ਵਿੱਚ ਤਿਰੰਗਾ ਲਹਿਰਾਇਆ ਜਾਣਾ ਹੈ। ਇਸ ਲਈ ਹਰ ਵਿਅਕਤੀ ਆਪਣੇ-ਆਪਣੇ ਤਰੀਕੇ ਨਾਲ ਇਸ ਆਜ਼ਾਦੀ ਹਫ਼ਤੇ ਨਾਲ ਜੁੜਿਆ ਹੋਇਆ ਹੈ। ਇਸ ਦੌਰਾਨ ਸਾਰਿਆਂ ਦੇ ਘਰਾਂ, ਸਰਕਾਰੀ ਗੈਰ-ਸਰਕਾਰੀ ਦਫਤਰਾਂ, ਸੰਸਥਾਵਾਂ, ਜਨਤਕ ਥਾਵਾਂ ‘ਤੇ ਤਿਰੰਗਾ ਲਹਿਰਾਇਆ ਜਾਵੇ। ਇਸ ਲਈ ਅਜਿਹਾ ਮਾਹੌਲ ਹੋਣਾ ਚਾਹੀਦਾ ਹੈ ਕਿ ਸਾਰੀ ਦੁਨੀਆ ਦੇਖ ਸਕੇ।

ਉਨ੍ਹਾਂ ਅੱਗੇ ਕਿਹਾ ਕਿ ਕਿਸੇ ਨੂੰ ਵੀ ਇਸ ਮੌਕੇ ‘ਤੇ ਛੁੱਟੀਆਂ ਮਨਾਉਣ ਨਹੀਂ ਜਾਣਾ ਚਾਹੀਦਾ। ਸੁਤੰਤਰਤਾ ਦਾ ਤਿਉਹਾਰ ਸਿਰਫ਼ ਇੱਕ ਸਰਕਾਰੀ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ, ਸਗੋਂ ਇਹ ਹਰ ਨਾਗਰਿਕ ਦਾ ਪ੍ਰੋਗਰਾਮ ਹੋਣਾ ਚਾਹੀਦਾ ਹੈ। ਪੂਰੇ ਸੱਤ ਦਿਨ ਤਿਉਹਾਰ ਦਾ ਮਾਹੌਲ ਹੋਣਾ ਚਾਹੀਦਾ ਹੈ। ਮੁੱਖ ਸਕੱਤਰ ਨੇ ਸਵੈ-ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਸਾਲਾਂ ਤੋਂ ਜਨਤਾ ਦੀ ਸੇਵਾ ਦਾ ਕੰਮ ਕਰ ਰਹੀਆਂ ਹਨ। ਇਸ ਲਈ ਲੋਕਾਂ ਨੂੰ ਇਸ ਨਾਲ ਜੋੜੋ। ਖੇਡ ਮੁਕਾਬਲੇ, ਸੱਭਿਆਚਾਰਕ ਪ੍ਰੋਗਰਾਮ, ਗੀਤ-ਸੰਗੀਤ, ਤੀਜ, ਤਿਉਹਾਰ ਨਾਲ ਸਬੰਧਤ ਸਾਰੇ ਸਮਾਗਮਾਂ ਨੂੰ ਆਜ਼ਾਦੀ ਦੇ ਅੰਮ੍ਰਿਤ ਨਾਲ ਜੋੜੋ।

ਰਾਜਸਥਾਨ ‘ਚ ਭਾਰੀ ਬਾਰਿਸ਼ ਨੇ ਮਚਾਇਆ ਕਹਿਰ, ਬਾਰਿਸ਼ ਦਾ 43 ਸਾਲਾਂ ਦਾ ਟੁੱਟਿਆ ਰਿਕਾਰਡ, ਮਦਦ ਲਈ ਫੌਜ ਨੂੰ ਲਗਾਈ ਗੁਹਾਰ

0

ਇਸ ਸਾਲ ਰਾਜਸਥਾਨ ‘ਚ ਬਾਰਿਸ਼ ਰਿਕਾਰਡ ਤੋੜਦੀ ਨਜ਼ਰ ਆ ਰਹੀ ਹੈ। ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਪਿਆ। ਸਭ ਤੋਂ ਵੱਧ ਮੀਂਹ ਸ੍ਰੀ ਗੰਗਾਨਗਰ ਜ਼ਿਲ੍ਹੇ ਵਿੱਚ 10 ਇੰਚ (260MM) ਤੱਕ ਦਰਜ ਕੀਤਾ ਗਿਆ ਹੈ ਜੋ ਹੁਣ ਗੰਗਾਨਗਰ ਜ਼ਿਲ੍ਹੇ ਵਿੱਚ ਜੁਲਾਈ ਮਹੀਨੇ ਵਿੱਚ ਸਭ ਤੋਂ ਵੱਧ ਮੀਂਹ ਦਾ ਰਿਕਾਰਡ ਹੈ। ਭਾਰੀ ਮੀਂਹ ਕਾਰਨ ਗੰਗਾਨਗਰ ਵਿੱਚ 1-2 ਫੁੱਟ ਤੱਕ ਥਾਂ-ਥਾਂ ’ਤੇ ਪਾਣੀ ਭਰ ਜਾਣ ਕਾਰਨ ਸਥਿਤੀ ਵਿਗੜ ਗਈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਫ਼ੌਜ ਦੀ ਮਦਦ ਮੰਗੀ ਹੈ। ਮੌਸਮ  ਵਿਗਿਆਨ ਕੇਂਦਰ ਜੈਪੁਰ ਨੇ ਅਗਲੇ 48 ਘੰਟਿਆਂ ਦੌਰਾਨ ਰਾਜ ਦੇ ਵੱਖ-ਵੱਖ ਥਾਵਾਂ ‘ਤੇ ਹੋਰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਸਥਾਨਕ ਰਿਪੋਰਟਾਂ ਮੁਤਾਬਕ ਗੰਗਾਨਗਰ ‘ਚ ਕੱਲ ਦੁਪਹਿਰ ਤੋਂ ਸ਼ੁਰੂ ਹੋਈ ਭਾਰੀ ਬਾਰਿਸ਼ ਦੇਰ ਰਾਤ ਤੱਕ ਜਾਰੀ ਰਹੀ। 10 ਘੰਟਿਆਂ ਤੋਂ ਵੱਧ ਸਮੇਂ ਤੱਕ ਇੱਥੇ 260MM ਮੀਂਹ ਰਿਕਾਰਡ ਕੀਤਾ ਗਿਆ। ਮੀਂਹ ਤੋਂ ਬਾਅਦ ਗੰਗਾਨਗਰ ਸ਼ਹਿਰ ਪਾਣੀ ਨਾਲ ਭਰ ਗਿਆ ਅਤੇ ਸਥਿਤੀ ਬੇਕਾਬੂ ਹੋ ਗਈ। ਵਿਗੜਦੀ ਵਿਵਸਥਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਮਦਦ ਲਈ ਫੌਜ ਨੂੰ ਵੀ ਇੱਥੇ ਬੁਲਾਇਆ ਹੈ। ਕੁਲੈਕਟਰ ਰੁਕਮਣੀ ਰਿਆੜ ਨੇ ਦੱਸਿਆ ਕਿ ਪਾਣੀ ਇੰਨਾ ਭਰ ਗਿਆ ਹੈ ਕਿ ਯੂ.ਆਈ.ਟੀ ਅਤੇ ਨਗਰ ਕੌਂਸਲ ਕੋਲ ਜੋ ਪੰਪ ਅਤੇ ਹੋਰ ਸਾਧਨ ਮੌਜੂਦ ਉਹ ਫੇਲ੍ਹ ਹੋ ਗਏ ਹਨ। ਉਹ ਪਾਣੀ ਦੀ ਨਿਕਾਸੀ ਦਾ ਕੰਮ ਨਹੀਂ ਕਰ ਰਹੇ ਹਨ। ਇਸੇ ਲਈ ਸੈਨਾ ਤੋਂ ਇਕ ਵੱਡਾ ਮਡਪੰਪ ਅਤੇ ਕੁਝ ਲੋਕਾਂ ਦੀ ਮਦਦ ਮੰਗੀ ਗਈ ਹੈ।

43 ਸਾਲ ਪੁਰਾਣਾ ਰਿਕਾਰਡ ਟੁੱਟਿਆ
ਗੰਗਾਨਗਰ ਜ਼ਿਲੇ ‘ਚ ਜੁਲਾਈ ਮਹੀਨੇ ‘ਚ ਕਦੇ ਵੀ ਇੰਨੀ ਜ਼ਿਆਦਾ ਬਾਰਿਸ਼ ਨਹੀਂ ਹੋਈ, ਮਿਲੀ ਰਿਪੋਰਟ ਮੁਤਾਬਕ 18 ਜੁਲਾਈ 1978 ਨੂੰ ਗੰਗਾਨਗਰ ‘ਚ ਸਭ ਤੋਂ ਜ਼ਿਆਦਾ 108MM ਬਾਰਿਸ਼ ਹੋਈ ਸੀ ਜੋ ਕਿ ਸਭ ਤੋਂ ਜ਼ਿਆਦਾ ਸੀ। ਅੱਜ ਇਹ ਰਿਕਾਰਡ ਵੀ ਟੁੱਟ ਗਿਆ ਹੈ।

ਬਿਕਰਮ ਮਜੀਠੀਆ ਨੂੰ ਝਟਕਾ, ਮਾਮਲੇ ਦੀ ਸੁਣਵਾਈ ਤੋਂ ਇਕ ਜਸਟਿਸ ਨੇ ਖੁਦ ਨੂੰ ਕੀਤਾ ਵੱਖ

0

ਡਰੱਗਜ਼ ਮਾਮਲੇ ਦੇ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਵੱਡਾ ਝਟਕਾ ਲੱਗਾ ਹੈ। ਸ਼ੁੱਕਰਵਾਰ ਨੂੰ ਦੂਜੇ ਜੱਜ ਨੇ ਇਸ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਕੇਸ ਜਸਟਿਸ ਅਨੂਪ ਚਿਤਕਾਰਾ ਅਤੇ ਜਸਟਿਸ ਐਮਐਸ ਰਾਮਚੰਦਰ ਦੀ ਬੈਂਚ ਕੋਲ ਭੇਜਿਆ ਗਿਆ ਸੀ। ਜਸਟਿਸ ਚਿਤਕਾਰਾ ਨੇ ਖੁਦ ਨੂੰ ਇਸ ਕੇਸ ਤੋਂ ਵੱਖ ਕਰ ਲਿਆ ਹੈ। ਇਸ ਤੋਂ ਬਾਅਦ ਮਾਮਲੇ ਨੂੰ ਚੀਫ਼ ਜਸਟਿਸ ਕੋਲ ਭੇਜ ਦਿੱਤਾ ਗਿਆ ਹੈ।

ਪਿਛਲੀ ਕਾਂਗਰਸ ਸਰਕਾਰ ਵੇਲੇ ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਹੋਇਆ ਸੀ। ਉਨ੍ਹਾਂ ਨੂੰ ਚੋਣ ਲੜਨ ਤੱਕ ਸੁਪਰੀਮ ਕੋਰਟ ਤੋਂ ਰਾਹਤ ਜ਼ਰੂਰ ਮਿਲ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 24 ਫਰਵਰੀ ਨੂੰ ਆਤਮ ਸਮਰਪਣ ਕਰ ਦਿੱਤਾ। ਉਦੋਂ ਤੋਂ ਉਹ ਜੇਲ੍ਹ ਵਿੱਚ ਹਨ। ਉਹ ਇਸ ਕੇਸ ਨੂੰ ਖਾਰਜ ਕਰਨ ਲਈ ਸੁਪਰੀਮ ਕੋਰਟ ਵੀ ਗਏ ਪਰ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਹਾਈ ਕੋਰਟ ਜਾਣ ਲਈ ਕਿਹਾ ਸੀ।

CM ਭਗਵੰਤ ਮਾਨ ਨੇ ਦਿਵਿਆਂਗ ਵਿਅਕਤੀਆਂ ਲਈ ਸਮਰਪਿਤ ਸੈੱਲ ਕਾਇਮ ਕਰਨ ਦੇ ਦਿੱਤੇ ਹੁਕਮ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਅਹਿਮ ਫੈਸਲਾ ਲੈਂਦਿਆਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਸਮਰਪਿਤ ਤੌਰ ਉਤੇ ਦਿਵਿਆਂਗ ਸੈੱਲ ਕਾਇਮ ਕਰਨ ਦੇ ਹੁਕਮ ਦਿੱਤੇ ਹਨ।

ਇਹ ਜਾਣਕਾਰੀ ਵਿਸਥਾਰ ਵਿਚ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਮਰਪਿਤ ਸੈੱਲ ਦੇ ਗਠਨ ਨੂੰ ਲੈ ਕੇ ਸਮਾਜ ਦੇ ਇਸ ਵਰਗ ਦੀ ਚਿਰੋਕਣੀ ਮੰਗ ਸੀ। ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਉਨ੍ਹਾਂ ਦੀ ਭਲਾਈ ਲਈ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਤੇ ਪ੍ਰੋਗਰਾਮਾਂ ਦਾ ਲਾਭ ਲੈਣ ਲਈ ਬਹੁਤ ਸਾਰੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਸਨ। ਇਸੇ ਤਰ੍ਹਾਂ ਭਗਵੰਤ ਮਾਨ ਨੇ ਕਿਹਾ ਕਿ ਬਹੁਤੀ ਵਾਰ ਇਨ੍ਹਾਂ ਲੋਕਾਂ ਨੂੰ ਆਪਣੇ ਕੰਮ ਲਈ ਇਧਰ-ਉਧਰ ਭਟਕਣਾ ਪੈਂਦਾ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਰਪਿਤ ਸੈੱਲ ਦਿਵਿਆਂਗ ਵਿਅਕਤੀਆਂ ਲਈ ਸਿੰਗਲ ਵਿੰਡੋ ਪਲੇਟਫਾਰਮ ਵਜੋਂ ਕੰਮ ਕਰੇਗਾ ਤਾਂ ਕਿ ਉਹ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਦਿਵਿਆਂਗ ਵਿਅਕਤੀ ਇਸ ਸੈੱਲ ਬਾਰੇ ਆਪਣੀ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਹਨ ਅਤੇ ਇਸ ਦੇ ਕੰਮਕਾਜ ਨੂੰ ਹੋਰ ਕਾਰਗਰ ਬਣਾਉਣ ਲਈ ਆਪਣੇ ਸੁਝਾਅ ਵੀ ਦੇ ਸਕਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਉਪਰਾਲੇ ਨਾਲ ਸਮਾਜ ਦੇ ਇਸ ਵਰਗ ਦੇ ਲੋਕ ਆਪਣਾ ਜੀਵਨ ਮਾਣ-ਸਤਿਕਾਰ ਨਾਲ ਬਸਰ ਕਰਨ ਦੇ ਯੋਗ ਹੋਣਗੇ।

ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿਚ ਕਈ ਇਤਿਹਾਸਕ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਸਾਰੀਆਂ ਭਲਾਈ ਸਕੀਮ ਦਾ ਲਾਭ ਸਮਾਂਬੱਧ ਢੰਗ ਨਾਲ ਲੋੜਵੰਦ ਅਤੇ ਕਮਜ਼ੋਰ ਵਰਗਾਂ ਤੱਕ ਪਹੁੰਚੇ।

ਯੂਕਰੇਨ ਦੇ ਕੇਂਦਰੀ ਸ਼ਹਿਰ ‘ਤੇ ਮਿਜ਼ਾਇਲ ਨਾਲ ਹੋਇਆ ਹਮਲਾ, 21 ਹਲਾਕ 100 ਤੋਂ ਵੱਧ ਹੋਏ ਜ਼ਖਮੀ

0

ਯੂਕਰੇਨ ਫਿਰ ਤੋਂ ਹਮਲਿਆਂ ਦਾ ਸ਼ਿਕਾਰ ਹੋਇਆ ਹੈ। ਦੱਸ ਦਈਏ ਕਿ ਰੂਸ ਵੱਲੋਂ ਕੇਂਦਰੀ ਯੂਕਰੇਨੀ ਸ਼ਹਿਰ ਵਿਨਿਤਸੀਆ ’ਤੇ ਕੀਤੇ ਮਿਜ਼ਾਈਲ ਹਮਲੇ ਵਿੱਚ 21 ਵਿਅਕਤੀ ਮਾਰੇ ਗਏ ਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ। ਯੂਕਰੇਨੀ ਰਾਸ਼ਟਰਪਤੀ ਨੇ ਹਮਲੇ ਨੂੰ ‘ਸ਼ਰੇਆਮ ਅਤਿਵਾਦੀ ਕਾਰਵਾਈ’ ਕਰਾਰ ਦਿੱਤਾ ਹੈ। ਜ਼ੇਲੈਂਸਕੀ ਨੇ ਕਿਹਾ ਕਿ ਮਿਜ਼ਾਈਲਾਂ ਆਮ ਵਸੋਂ ਵਾਲੇ ਇਲਾਕਿਆਂ ਵਿਚ ਦਾਗ਼ੀਆਂ ਗਈਆਂ, ਜਿਨ੍ਹਾਂ ਦਾ ਫੌਜੀ ਟਿਕਾਣਿਆਂ ਨਾਲ ਕੋਈ ਸਬੰਧ ਨਹੀਂ ਸੀ।

ਯੂਕਰੇਨ ਦੀ ਕੌਮੀ ਪੁਲਿਸ ਨੇ ਕਿਹਾ ਕਿ ਤਿੰਨ ਮਿਜ਼ਾਈਲਾਂ ਦਫ਼ਤਰ ਦੀ ਇਕ ਇਮਾਰਤ ’ਤੇ ਡਿੱਗੀਆਂ, ਜਿਸ ਨੇ ਵਿਨਿਤਸੀਆ ਵਿੱਚ ਨੇੜਲੀਆਂ ਕਈ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ। ਵਿਨਿਤਸੀਆ ਰਾਜਧਾਨੀ ਕੀਵ ਤੋਂ ਦੱਖਣ-ਪੱਛਮ ਵੱਲ 268 ਕਿਲੋਮੀਟਰ ਦੇ ਫਾਸਲੇ ’ਤੇ ਵਸਿਆ ਸ਼ਹਿਰ ਹੈ। ਮਿਜ਼ਾਈਲ ਡਿੱਗਣ ਨਾਲ ਜ਼ੋਰਦਾਰ ਧਮਾਕਾ ਹੋਇਆ ਤੇ ਭੜਕੀ ਅੱਗ ਨੇ ਨੇੜਲੇ ਪਾਰਕਿੰਗ ਵਿੱਚ ਖੜ੍ਹੀਆਂ 50 ਕਾਰਾਂ ਨੂੰ ਲਪੇਟ ਵਿੱਚ ਲੈ ਲਿਆ। ਵਿਨਿਤਸੀਆ ਦੇ ਗਵਰਨਰ ਸਰੇਹੀ ਬੋਰਜ਼ੋਵ ਨੇ ਯੂਕਰੇਨੀ ਏਅਰ ਡਿਫੈਂਸ ਸਿਸਟਮ ਵੱਲੋਂ ਖੇਤਰ ਵਿੱਚ ਚਾਰ ਰੂਸੀ ਮਿਜ਼ਾਈਲਾਂ ਡੇਗਣ ਦਾ ਦਾਅਵਾ ਕੀਤਾ ਹੈ। ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਮਿਜ਼ਾਈਲ ਹਮਲੇ ਵਿੱਚ ਮਰਨ ਵਾਲਿਆਂ ਵਿੱਚ ਬੱਚਾ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਹੈ। ਜ਼ੈਲੇਂਸਕੀ ਨੇ ਮੈਸੇਜਿੰਗ ਐਪ ਟੈਲੀਗ੍ਰਾਮ ’ਤੇ ਲਿਖਿਆ, ‘‘ਰੂਸ ਨਿੱਤ ਆਮ ਵਸੋਂ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਯੂਕਰੇਨੀ ਬੱਚਿਆਂ ਦੀ ਹੱਤਿਆ ਕੀਤੀ ਜਾ ਰਹੀ ਹੈ। ਇਹ ਸਰ੍ਹੇਆਮ ਅਤਿਵਾਦੀ ਕਾਰਵਾਈ ਨਹੀਂ ਤਾਂ ਹੋਰ ਕੀ ਹੈ।

ਕੌਮਾਂਤਰੀ ਅਪਰਾਧਿਕ ਅਦਾਲਤ ਦੇ ਮੁੱਖ ਵਕੀਲ ਨੇ ਯੂਕਰੇਨ ਵਿੱਚ ਜੰਗੀ ਅਪਰਾਧਾਂ ਦੇ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾਉਣ ਲਈ ਕੌਮਾਂਤਰੀ ਪੱਧਰ ’ਤੇ ‘ਅਹਿਮ ਰਣਨੀਤੀ’ ਘੜਨ ਲਈ ਮਿਲ ਕੇ ਯਤਨ ਕਰਨ ਦਾ ਸੱਦਾ ਦਿੱਤਾ ਹੈ। ਆਈਸੀਸੀ ਦੇ ਵਕੀਲ ਕਰੀਮ ਖ਼ਾਨ ਨੇ ਇਥੇ ਯੂਕਰੇਨ ਜਵਾਬਦੇਹੀ ਕਾਨਫਰੰਸ ਦੀ ਸ਼ੁਰੂਆਤ ਕਰਦਿਆਂ ਕਿਹਾ, ‘‘ਸੱਚ ਗੱਲ ਇਹ ਹੈ ਕਿ ਹੁਣ ਜਦੋਂ ਅਸੀਂ ਇਥੇ ਬੈਠੇ ਗੱਲਬਾਤ ਕਰ ਰਹੇ ਹਾਂ, ਬੱਚੇ, ਮਹਿਲਾਵਾਂ ਤੇ ਬੰਦੇ, ਨੌਜਵਾਨ ਤੇ ਬਜ਼ੁਰਗ, ਖ਼ੌਫ਼ ਵਿੱਚ ਹਨ। ਉਹ ਯੂਕਰੇਨ ਵਿੱਚ ਅਤੇ ਕਈ ਹੋਰ ਵਿਸ਼ਵ ਦੇ ਵੱਖ ਵੱਖ ਹਿੱਸਿਆਂ ਵਿੱਚ ਬੈਠੇ ਸੰਤਾਪ ਝੱਲ ਰਹੇ ਹਨ। ਉਹ ਸਾਹ ਰੋਕੀ ਬੈਠੇ ਹਨ ਕਿ ਉਨ੍ਹਾਂ ਲੰਘੇ ਦਿਨ ਕੀ ਗੁਆਇਆ ਸੀ ਤੇ ਅੱਜ ਉਹ ਕੀ ਗੁਆ ਸਕਦੇ ਹਨ ਤੇ ਆਉਣ ਵਾਲਾ ਕੱਲ੍ਹ ਉਨ੍ਹਾਂ ਲਈ ਕੀ ਲੈ ਕੇ ਆਏਗਾ। ਅਜਿਹੇ ਸਮੇਂ ਵਿੱਚ ਕਾਨੂੰਨ ਮੂਕ ਦਰਸ਼ਕ ਨਹੀਂ ਬਣਿਆ ਰਹਿ ਸਕਦਾ।’’

ਸਿੰਗਾਪੁਰ ਓਪਨ: ਸਿੰਧੂ, ਸਾਇਨਾ ਤੇ ਪ੍ਰਨੌਏ ਪਹੁੰਚੇ ਕੁਆਰਟਰ ਫਾਈਨਲ ‘ਚ

0

ਓਲੰਪਿਕ ਵਿੱਚ ਤਾਂਬੇ ਦਾ ਤਗ਼ਮਾ ਜੇਤੂ ਸਾਇਨਾ ਨੇਹਵਾਲ ਨੇ ਸਿੰਗਾਪੁਰ ਓਪਨ ਦੇ ਇਕ ਮੁਕਾਬਲੇ ਵਿੱਚ ਚੀਨ ਦੀ ਨੰਬਰ 9 ਖਿਡਾਰਨ ਹੀ ਬਿੰਗ ਜਿਆਓ ਖਿਲਾਫ਼ ਸ਼ਾਨਦਾਰ ਜਿੱਤ ਦਰਜ ਕਰਕੇ ਵਾਪਸ ਲੈਅ ਹਾਸਲ ਕਰਨ ਦਾ ਸੰਕੇਤ ਦਿੱਤਾ ਹੈ। ਇਸ ਜਿੱਤ ਨਾਲ ਸਾਇਨਾ ਕੁਆਰਟਰ ਫਾਈਨਲ ਗੇੜ ਵਿੱਚ ਪਹੁੰਚ ਗਈ ਹੈ। ਉਧਰ ਰਾਸ਼ਟਰਮੰਡਲ ਖੇਡਾਂ ਵਿੱਚ ਦੋ ਵਾਰ ਸੋਨੇ ਦਾ ਤਗ਼ਮਾ ਜਿੱਤਣ ਵਾਲੇ ਪੀਵੀ ਸਿੰਧੂ ਤੇ ਐੱਚਐੱਸ ਪ੍ਰਨੌਏ ਵੀ ਆਖਰੀ ਅੱਠਾਂ ਦੇ ਗੇੜ ’ਚ ਪੁੱਜਣ ਵਿੱਚ ਸਫ਼ਲ ਰਹੇ ਹਨ। ਲੰਡਨ ਓਲੰਪਿਕਸ ’ਚ ਤਗ਼ਮਾ ਜਿੱਤਣ ਵਾਲੀ ਸਾਇਨਾ ਨੇ ਟੂਰਨਾਮੈਂਟ ਵਿੱਚ ਪੰਜਵੇਂ ਨੰਬਰ ਦੀ ਚੀਨੀ ਖਿਡਾਰਨ ਨੂੰ 21-19, 11-21 ਤੇ 21-17 ਨਾਲ ਮਾਤ ਦਿੱਤੀ। ਪਿਛਲੇ ਢਾਈ ਸਾਲਾਂ ਦੇ ਅਰਸੇ ਵਿੱਚ ਪਹਿਲਾ ਮੌਕਾ ਹੈ ਜਦੋਂ ਸਾਇਨਾ ਕਿਸੇ ਟੂਰਨਾਮੈਂਟ ਦਾ ਕੁਆਰਟਰ ਫਾਈਨਲ ਮੁਕਾਬਲਾ ਖੇਡੇਗੀ। ਉਸ ਦੀ ਟੱਕਰ ਜਾਪਾਨ ਦੀ ਅਯਾ ਓਹੋਰੀ ਨਾਲ ਹੋਵੇਗੀ। ਹੈਦਰਾਬਾਦ ਦੀ 32 ਸਾਲਾ ਖਿਡਾਰਨ ਪਿਛਲੇ ਕੁਝ ਸਾਲਾਂ ਤੋਂ ਉਪਰੋਥੱਲੀ ਕਈ ਸੱਟਾਂ ਨਾਲ ਜੂਝ ਰਹੀ ਸੀ। ਤੀਜਾ ਦਰਜਾ ਸਿੰਧੂ ਵੀਅਤਨਾਮ ਦੀ ਥੁਇ ਲਿਨ ਨਗੁਏਨ ਨੂੰ 19-21, 21-19, 21-18 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ, ਜਿੱਥੇ ਉਸ ਦਾ ਮੁਕਾਬਲਾ ਚੀਨ ਦੇ ਹਾਨ ਯੁਈ ਨਾਲ ਹੋਵੇਗਾ। ਉਧਰ ਪੁਰਸ਼ ਵਰਗ ਵਿੱਚ ਪ੍ਰਨੌਏ, ਜੋ ਆਲਮੀ ਦਰਜਾਬੰਦੀ ਵਿੱਚ 19ਵੇਂ ਸਥਾਨ ’ਤੇ ਹੈ, ਚੀਨੀ ਤਾਇਪੇ ਦੇ ਚਾਓ ਤਾਇਨ ਚੈੱਨ ਨੂੰ ਇਕ ਘੰਟਾ ਤੇ 9 ਮਿੰਟ ਚੱਲੇ ਮੁਕਾਬਲੇ ਵਿੱਚ 14-21, 22-20 ਤੇ 21-18 ਨਾਲ ਹਰਾਉਣ ਵਿੱਚ ਕਾਮਯਾਬ ਰਿਹਾ।

 

ਅੰਕਿਤ ਸੇਰਸਾ ਤੇ ਸਚਿਨ ਭਿਵਾਨੀ ਨੂੰ 8 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

0

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਟਰਾਂਜ਼ਿਟ ਰਿਮਾਂਡ ਤੇ ਲਿਆਂਦੇ ਅੰਕਿਤ ਸੇਰਸਾ ਅਤੇ ਸਚਿਨ ਭਿਵਾਨੀ ਨੂੰ ਅੱਜ ਮੈਡੀਕਲ ਕਰਵਾੳੇੁਣ ਤੋਂ ਬਾਅਦ ਪੁਲਿਸ ਨੇ ਮਾਨਸਾ ਅਦਾਲਤ ਵਿਚ ਪੇਸ਼ ਕੀਤਾ। ਦੱਸ ਦਈਏ ਕਿ ਮਾਨਸਾ ਦੀ ਅਦਾਲਤ ਨੇ ਦੋਵਾਂ ਨੂੰ 8 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।

ਅੰਕਿਤ ਸੇਰਸਾ ਨੇ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਸੀ। ਇਸ ਦੇ ਨਾਲ ਹੀ ਸਚਿਨ ਚੌਧਰੀ ਉਰਫ ਸਚਿਨ ਭਿਵਾਨੀ ਨੇ ਉਸ ਦੇ ਭੱਜਣ ਵਿਚ ਮਦਦ ਕੀਤੀ ਸੀ। ਇਨ੍ਹਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ। ਜਿਸ ਤੋਂ ਬਾਅਦ ਇਨ੍ਹਾਂ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ, ਪੰਜਾਬ ਪੁਲਿਸ ਨੇ ਇਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਲਿਆ।

ਪੰਜਾਬ ਪੁਲਿਸ ਨੇ ਸੇਰਸਾ ਅਤੇ ਸਚਿਨ ਲਈ ਸਵਾਲਾਂ ਦੀ ਸੂਚੀ ਤਿਆਰ ਕੀਤੀ ਹੈ। ਉਸ ਤੋਂ ਪੁੱਛਿਆ ਜਾਵੇਗਾ ਕਿ ਮੂਸੇਵਾਲਾ ਕਤਲੇਆਮ ਦੀ ਸਾਜ਼ਿਸ਼ ਕਿਸਨੇ ਰਚੀ? ਕਿਸ ਨੇ ਉਨ੍ਹਾਂ ਨੂੰ ਗੋਲੀ ਮਾਰਨ ਲਈ ਕਿਹਾ? ਮੂਸੇਵਾਲਾ ਦੇ ਕਤਲ ਦਾ ਅਸਲ ਕਾਰਨ ਕੀ ਹੈ? ਕਤਲ ਦੇ ਬਦਲੇ ਉਨ੍ਹਾਂ ਨੂੰ ਕੀ ਮਿਲਿਆ? ਕਤਲ ਪਿੱਛੇ ਹੋਰ ਕੌਣ-ਕੌਣ ਹੈ?

ਅੰਕਿਤ ਸੇਰਸਾ ਦੀ ਉਮਰ ਮਹਿਜ਼ 19 ਸਾਲ ਹੈ। ਮੂਸੇਵਾਲਾ ਦਾ ਕਤਲ ਉਸ ਦਾ ਪਹਿਲਾ ਕਤਲ ਸੀ। ਉਹ 6 ਮਹੀਨੇ ਪਹਿਲਾਂ ਹੀ ਲਾਰੈਂਸ ਗੈਂਗ ‘ਚ ਸ਼ਾਮਲ ਹੋਇਆ ਸੀ। ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਅੰਕਿਤ ਨੇ ਰਾਜਸਥਾਨ ‘ਚ 2 ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਿਸ ਤੋਂ ਬਾਅਦ ਉਸ ਦੀ ਮੁਲਾਕਾਤ ਮੋਨੂੰ ਡਾਗਰ ਨਾਲ ਹੋਈ। ਡਾਗਰ ਨੇ ਉਸ ਨੂੰ ਲਾਰੈਂਸ ਦੇ ਭਰਾ ਅਨਮੋਲ ਨਾਲ ਮਿਲਾਇਆ। ਫਿਰ ਉਹ ਲਾਰੈਂਸ ਗੈਂਗ ਦਾ ਸਰਗਨਾ ਬਣ ਗਿਆ। ਅੰਕਿਤ ਸੇਰਸਾ ਨੇ ਮੂਸੇਵਾਲਾ ਦੇ ਸਭ ਤੋਂ ਨੇੜੇ ਗੋਲੀ ਚਲਾਈ ਸੀ। ਉਸ ਨੇ ਦੋਨਾਂ ਹੱਥਾਂ ਵਿੱਚ ਪਿਸਤੌਲ ਫੜੀ ਹੋਈ ਸੀ।

CM ਭਗਵੰਤ ਮਾਨ ਨੇ ਵਿਸ਼ਵ ਯੁਵਾ ਹੁਨਰ ਦਿਵਸ ਦੀਆਂ ਦਿੱਤੀਆਂ ਮੁਬਾਰਕਾਂ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵ ਯੁਵਾ ਹੁਨਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਵਿਸ਼ਵ ਨੌਜਵਾਨੀ ਹੁਨਰ ਦਿਵਸ ਮੌਕੇ ਦੇਸ਼-ਵਿਦੇਸ਼ਾਂ ‘ਚ ਵੱਸਦੇ ਨੌਜਵਾਨਾਂ ਨੂੰ ਮੁਬਾਰਕਾਂ..

ਉਨ੍ਹਾਂ ਨੇ ਕਿਹਾ ਕਿ ਨੌਜਵਾਨੀ ਹਰ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਜਿਸ ‘ਤੇ ਦੇਸ਼ ਦਾ ਭਵਿੱਖ ਨਿਰਭਰ ਕਰਦਾ ਹੈ। ਵਿਸ਼ੇਸ਼ ਦਿਨ ਮੌਕੇ ਆਓ ਪ੍ਰਣ ਕਰੀਏ,ਆਪਣੇ ਟੀਚੇ ਵੱਲ ਦ੍ਰਿੜ ਇਰਾਦੇ ਅਤੇ ਮਿਹਨਤ ਨਾਲ ਅੱਗੇ ਵਧਾਂਗੇ।.ਤਾਂ ਜੋ ਦੁਨੀਆ ਸਾਡੇ ਹੁਨਰ ‘ਤੇ ਮਾਣ ਕਰੇ

ਮੰਕੀਪੌਕਸ ਨੇ ਭਾਰਤ ‘ਚ ਦਿੱਤੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ

0

50 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਿਆ ਮੰਕੀਪੌਕਸ ਭਾਰਤ ਵਿੱਚ ਵੀ ਪਹੁੰਚ ਗਿਆ ਹੈ। ਇਸ ਦਾ ਪਹਿਲਾ ਮਾਮਲਾ ਕੇਰਲ ਦੇ ਕੋਲਮ ਵਿੱਚ ਪਾਇਆ ਗਿਆ ਹੈ। ਇਹ ਵਿਅਕਤੀ ਕੁਝ ਦਿਨ ਪਹਿਲਾਂ ਸੰਯੁਕਤ ਅਰਬ ਅਮੀਰਾਤ ਤੋਂ ਵਾਪਸ ਆਇਆ ਹੈ। ਇਹ ਮਰੀਜ਼ 12 ਜੁਲਾਈ ਨੂੰ ਕੇਰਲ ਆਇਆ ਸੀ।  ਇਸ ਵਿਅਕਤੀ ਵਿਚ ਮੰਕੀਪੌਕਸ ਦੇ ਲੱਛਣ ਮਿਲੇ ਹਨ। ਜਿਸ ਨੂੰ ਕੇਰਲ ਦੀ ਰਾਜਧਾਨੀ ਤ੍ਰਿਵਨੰਤਪੁਰਮ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਮੰਕੀਪੌਕਸ ਦੇ ਲੱਛਣ ਚੇਚਕ ਦੇ ਮਰੀਜ਼ਾਂ ਵਿੱਚ ਪਾਏ ਜਾਣ ਵਾਲੇ ਲੱਛਣ ਸਮਾਨ ਹੀ ਹਨ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਮਨੁੱਖਾਂ ਵਿੱਚ ਮੰਕੀਪੌਕਸ ਦਾ ਪਹਿਲਾ ਕੇਸ 1970 ਵਿੱਚ ਸਾਹਮਣੇ ਆਇਆ ਸੀ। ਉਸ ਸਮੇਂ ਕਾਂਗੋ ਵਿੱਚ ਰਹਿਣ ਵਾਲੇ ਇੱਕ 9 ਸਾਲ ਦੇ ਬੱਚੇ ਵਿੱਚ ਇਹ ਸੰਕਰਮਣ ਪਾਇਆ ਗਿਆ। 1970 ਤੋਂ ਬਾਅਦ 11 ਅਫਰੀਕੀ ਦੇਸ਼ਾਂ ਵਿੱਚ ਮਨੁੱਖਾਂ ਦੇ ਮੰਕੀਪੌਕਸ ਨਾਲ ਸੰਕਰਮਿਤ ਹੋਣ ਦੇ ਮਾਮਲੇ ਸਾਹਮਣੇ ਆਏ। ਮੰਕੀਪੌਕਸ ਦੀ ਲਾਗ ਅਫਰੀਕਾ ਤੋਂ ਦੁਨੀਆ ਵਿੱਚ ਫੈਲੀ ਹੈ। 2003 ਵਿੱਚ ਅਮਰੀਕਾ ਵਿੱਚ ਮੰਕੀਪੌਕਸ ਦੇ ਮਾਮਲੇ ਸਾਹਮਣੇ ਆਏ ਸਨ। ਸਤੰਬਰ 2018 ਵਿੱਚ ਇਜ਼ਰਾਈਲ ਅਤੇ ਯੂਕੇ ਵਿੱਚ ਮੰਕੀਪੌਕਸ ਦੇ ਮਾਮਲੇ ਸਾਹਮਣੇ ਆਏ ਸਨ। 2019 ਵਿੱਚ ਨਾਈਜੀਰੀਆ ਦੀ ਯਾਤਰਾ ਕਰਨ ਤੋਂ ਬਾਅਦ ਵਾਪਸ ਪਰਤਣ ਵਾਲੇ ਲੋਕਾਂ ਵਿੱਚ ਵੀ ਮੰਕੀਪੌਕਸ ਦੀ ਪੁਸ਼ਟੀ ਹੋਈ ਸੀ।
ਮੰਕੀਪੌਕਸ ਕਿਵੇਂ ਫੈਲਦਾ ਹੈ?

ਮੰਕੀਪੌਕਸ ਕਿਸੇ ਲਾਗ ਵਾਲੇ ਜਾਨਵਰ ਦੇ ਖੂਨ, ਪਸੀਨੇ ਜਾਂ ਕਿਸੇ ਹੋਰ ਤਰਲ ਜਾਂ ਉਸਦੇ ਜ਼ਖਮਾਂ ਦੇ ਸਿੱਧੇ ਸੰਪਰਕ ਨਾਲ ਫੈਲਦਾ ਹੈ।  ਅਫ਼ਰੀਕਾ ਵਿੱਚ ਚੂਹਿਆਂ ‘ਚ ਵੀ ਮੰਕੀਪੌਕਸ ਸੰਕਰਮਿਤ ਹੋਣ ਦੇ ਸਬੂਤ ਮਿਲੇ ਹਨ। ਸੰਕਰਮਿਤ ਜਾਨਵਰ ਦੇ ਘੱਟ ਪਕਾਏ ਮੀਟ ਜਾਂ ਸੰਕਰਮਿਤ ਜਾਨਵਰਾਂ ਦੇ ਹੋਰ ਉਤਪਾਦਾਂ ਦਾ ਸੇਵਨ ਵੀ ਲਾਗ ਦੇ ਜੋਖਮ ਨੂੰ ਵਧਾਉਂਦਾ ਹੈ।