Home Blog Page 1978

ED ਦੀ ਵੱਡੀ ਕਾਰਵਾਈ, ਨੀਰਵ ਮੋਦੀ ਦੀ 253 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਕੀਤੀ ਜ਼ਬਤ

0

ਦੇਸ਼ ਛੱਡ ਕੇ ਭੱਜੇ ਹੀਰਾ ਵਪਾਰੀ ਨੀਰਵ ਮੋਦੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਦਰਅਸਲ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਨੀਰਵ ਮੋਦੀ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਪੀਐਨਬੀ (PNB) ਮਾਮਲੇ ਵਿੱਚ ਲੋੜੀਂਦੇ ਵਿਅਕਤੀਆਂ ਨਾਲ ਜੁੜੀ ਲਗਭਗ 253.62 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਕੇਂਦਰੀ ਏਜੰਸੀ ਮੁਤਾਬਕ ਸਾਰੀਆਂ ਚੱਲ ਜਾਇਦਾਦਾਂ ਹਾਂਗਕਾਂਗ ਵਿੱਚ ਹਨ।

ਈਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਂਗਕਾਂਗ ਵਿੱਚ ਨੀਰਵ ਮੋਦੀ ਸਮੂਹ ਦੀਆਂ ਕੰਪਨੀਆਂ ਦੀਆਂ ਕੁਝ ਸੰਪਤੀਆਂ ਦੀ ਪਛਾਣ ‘ਤਿਜੋਰੀਆਂ’ ਵਿੱਚ ਰੱਖੇ ਗਏ ਹੀਰੇ ਅਤੇ ਗਹਿਣਿਆਂ ਅਤੇ ਉੱਥੇ ਦੇ ਖਾਤਿਆਂ ਵਿੱਚ ਜਮ੍ਹਾਂ ਦੇ ਰੂਪ ਵਿੱਚ ਕੀਤੀ ਗਈ ਹੈ। ਇਨ੍ਹਾਂ ਜਾਇਦਾਦਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੀਆਂ ਧਾਰਾਵਾਂ ਤਹਿਤ ਅਸਥਾਈ ਤੌਰ ‘ਤੇ ਅਟੈਚ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਬੈਂਕ ਖਾਤਿਆਂ ਵਿੱਚ 3.098 ਮਿਲੀਅਨ (ਅਮਰੀਕੀ) ਡਾਲਰ ਅਤੇ 57.5 ਮਿਲੀਅਨ ਹਾਂਗਕਾਂਗ ਡਾਲਰ ਜਮ੍ਹਾ ਹਨ, ਜੋ ਕਿ 253.62 ਕਰੋੜ ਰੁਪਏ (22 ਜੁਲਾਈ 2022 ਤੱਕ) ਦੇ ਬਰਾਬਰ ਹੈ।

51 ਸਾਲਾ ਨੀਰਵ ਮੋਦੀ ਇਸ ਸਮੇਂ ਬ੍ਰਿਟੇਨ ਦੀ ਜੇਲ ‘ਚ ਕੈਦ ਹੈ। ਉਹ ਪੰਜਾਬ ਨੈਸ਼ਨਲ ਬੈਂਕ (PNB) ਤੋਂ 2 ਬਿਲੀਅਨ ਡਾਲਰ ਦੀ ਧੋਖਾਧੜੀ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਹੈ। ਸੀਬੀਆਈ (CBI) ਮਾਮਲੇ ਦੀ ਜਾਂਚ ਕਰ ਰਹੀ ਹੈ।

ਈਡੀ ਨੇ ਕਿਹਾ ਕਿ ਨੀਰਵ ਮੋਦੀ ਦੇ ਖਿਲਾਫ ਲੰਡਨ ਵਿਚ ਹਵਾਲਗੀ ਦੀ ਕਾਰਵਾਈ ਆਖਰੀ ਪੜਾਅ ‘ਤੇ ਹੈ। ਕੇਂਦਰੀ ਏਜੰਸੀ ਨੇ ਕਿਹਾ ਕਿ ਹਾਂਗਕਾਂਗ ‘ਚ ਨੀਰਵ ਮੋਦੀ ਦੀ ਇਸ ਸੰਪਤੀ ਨੂੰ ਜ਼ਬਤ ਕਰਨ ਨਾਲ ਹੁਣ ਤੱਕ ਉਸ ਦੀ ਕੁੱਲ 2,650.07 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ। ਈਡੀ ਨੇ ਕਿਹਾ, “ਇਸ ਤੋਂ ਇਲਾਵਾ, ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਦੇ ਹੁਕਮਾਂ ‘ਤੇ ਭਗੌੜੇ ਆਰਥਿਕ ਅਪਰਾਧੀ ਕਾਨੂੰਨ, 2018 ਦੇ ਪ੍ਰਬੰਧਾਂ ਦੇ ਤਹਿਤ ਨੀਰਵ ਮੋਦੀ ਅਤੇ ਉਸਦੇ ਸਾਥੀਆਂ ਦੀ 1,389 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਵੀ ਕੁਰਕ ਕੀਤੀ ਗਈ ਹੈ।” ਏਜੰਸੀ ਨੇ ਕਿਹਾ ਜ਼ਬਤ ਕੀਤੀਆਂ ਗਈਆਂ ਕੁਝ ਜਾਇਦਾਦਾਂ ਪ੍ਰਭਾਵਿਤ ਬੈਂਕਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

ਈਡੀ ਇਸ ਮਾਮਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ  ਕੁਝ ਹੋਰਾਂ ਖ਼ਿਲਾਫ਼ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਧੋਖਾਧੜੀ ਦਾ ਮਾਮਲਾ ਪੀਐਨਬੀ (PNB) ਦੀ ਮੁੰਬਈ ਸਥਿਤ ਬ੍ਰੈਡੀ ਹਾਊਸ ਸ਼ਾਖਾ ਨਾਲ ਸਬੰਧਤ ਹੈ।

ਪਲਾਸਟਿਕ ਦੇ ਲਿਫਾਫਿਆਂ ‘ਤੇ ਪਾਬੰਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ: ਮੀਤ ਹੇਅਰ

0

ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਕ ਅਹਿਮ ਮੀਟਿੰਗ ਕਰਦਿਆਂ ਪ੍ਰਦੂਸ਼ਣ ਕੰਟਰੋਲ ਕਾਨੂੰਨਾਂ ਨੂੰ ਲਾਗੂ ਕਰਨ ਦੀ ਮੌਜੂਦਾ ਸਥਿਤੀ ਨਾਲ ਸਬੰਧਿਤ ਵੱਖ-ਵੱਖ ਮੁੱਦੇ ਜਿਵੇਂ ਪਾਣੀ ਦੀ ਜਾਂਚ, ਪਲਾਸਟਿਕ ਨਾਲ ਸਬੰਧਿਤ ਮੁੱਦੇ ਲਾਗੂ ਕਰਨ ਸਬੰਧੀ ਵਿਭਾਗ ਨੂੰ ਦਰਪੇਸ਼ ਸਮੱਸਿਆਵਾਂ ਅਤੇ ਇਸ ਦੇ ਲਾਗੂ ਕਰਨ ਲਈ ਚੁੱਕੇ ਜਾਣ ਵਾਲੇ ਸੁਚੱਜੇ ਕਦਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੀਤ ਹੇਅਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਵਿਗਿਆਨ ਟੈਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਵਿੱਜ, ਪੀ.ਪੀ.ਸੀ.ਬੀ. ਦੇ ਮੈਂਬਰ ਸਕੱਤਰ ਈ.ਆਰ. ਕਰੁਨੇਸ਼ ਗਰਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਵਾਤਾਵਰਣ ਇੰਜੀਨੀਅਰ ਈ.ਆਰ. ਪਰਦੀਪ ਗੁਪਤਾ, ਈ.ਆਰ, ਜੀ.ਐੱਸ. ਮਜੀਠੀਆ ਤੇ ਈ.ਆਰ. ਗੁਲਸ਼ਨ ਰਾਏ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਵੱਖ-ਵੱਖ ਕਸਬਿਆਂ ਦੇ ਅੰਸ਼ਿਕ ਤੌਰ ‘ਤੇ ਸੋਧੇ/ਅਣਸੋਧੇ ਘਰੇਲੂ ਗੰਦੇ ਪਾਣੀ ਦੇ ਸੂਬੇ ਦੀਆਂ ਨਦੀਆਂ ਵਿੱਚ ਹੋਣ ਵਾਲੇ ਵਹਾਅ ਨੂੰ ਰੋਕਣ ਦੇ ਮਾਮਲੇ ‘ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਪਲਾਸਟਿਕ ਦੇ ਲਿਫਾਫਿਆਂ ‘ਤੇ ਪਾਬੰਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਇਕ ਵਾਰ ਵਰਤੋਂ ਵਾਲੇ ਪਲਾਸਟਿਕ ਦੀਆਂ ਵਸਤੂਆਂ ਬਾਰੇ ਨਿਰਮਾਤਾਵਾਂ, ਵਪਾਰੀਆਂ, ਥੋਕ ਵਿਕਰੇਤਾਵਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸੂਬੇ ਵਿੱਚ ਹਵਾ ਦੀ ਗੁਣਵੱਤਾ ‘ਚ ਸੁਧਾਰ ਲਿਆਉਣ ਦੇ ਨਾਲ-ਨਾਲ ਮੌਜੂਦਾ ਬਰਸਾਤ ਦੇ ਸੀਜ਼ਨ ਦੌਰਾਨ ਰੂਫ ਟਾਪ ਰੇਨ ਵਾਟਰ ਹਾਰਵੈਸਟਿੰਗ ਅਤੇ ਮੌਜੂਦਾ ਮਾਨਸੂਨ/ਵਣ ਮਹਾਉਤਸਵ ਸੀਜ਼ਨ ਦੌਰਾਨ ਛੋਟੇ/ਸ਼ਹਿਰੀ ਜੰਗਲਾਂ ਦੇ ਵਿਕਾਸ ਅਤੇ ਪੌਦੇ ਲਗਾਉਣ ਦੀ ਮੁਹਿੰਮ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਮੀਟਿੰਗ ਦੌਰਾਨ ਪਰਾਲੀ ਸਾੜਨ ਦੇ ਮੁੱਦੇ ‘ਤੇ ਚਰਚਾ ਕਰਦਿਆਂ ਬੋਰਡ ਦੇ ਅਧਿਕਾਰੀਆਂ ਨੇ ਕੈਬਨਿਟ ਮੰਤਰੀ ਨੂੰ ਵੱਖ-ਵੱਖ ਉਦਯੋਗਾਂ ਵੱਲੋਂ ਕੀਤੇ ਜਾ ਰਹੇ ਮੌਕੇ ’ਤੇ (ਖੇਤ ਵਿੱਚ ਹੀ) ਬਾਅਦ ਵਿੱਚ ਅਪਣਾਏ ਜਾਣ ਵਾਲੇ ਉਪਾਵਾਂ ਅਤੇ ਝੋਨੇ ਦੀ ਪਰਾਲੀ ਦੀ ਬਾਲਣ ਵਜੋਂ ਵਰਤਣ ਸਬੰਧੀ ਜਾਣਕਾਰੀ ਦਿੱਤੀ।

ਵਾਤਾਵਰਣ ਮੰਤਰੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਹੋਰ ਉਦਯੋਗਾਂ ਨੂੰ ਵੀ ਝੋਨੇ ਦੀ ਪਰਾਲੀ ਨੂੰ ਆਪਣੇ ਬਾਇਲਰਾਂ ਵਿੱਚ ਬਾਲਣ ਵਜੋਂ ਵਰਤਣ ਲਈ ਉਤਸ਼ਾਹਿਤ ਕਰਨ ਲਈ ਕਿਹਾ। ਇਸ ਤੋਂ ਇਲਾਵਾ ਮੰਤਰੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਵਾਤਾਵਰਣ ਸਬੰਧੀ ਵੱਖ-ਵੱਖ ਕਾਨੂੰਨਾਂ ਦੀ ਸਹੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਉਦਯੋਗਿਕ ਇਕਾਈਆਂ ਦੀ ਵੱਧ ਤੋਂ ਵੱਧ ਚੈਕਿੰਗ ਕਰਨ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ।

ਅੰਕਿਤ ਸੇਰਸਾ ਤੇ ਸਚਿਨ ਭਿਵਾਨੀ ਦੀ ਅੱਜ ਮਾਨਸਾ ਅਦਾਲਤ ‘ਚ ਹੋਵੇਗੀ ਪੇਸ਼ੀ

0

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਅੰਕਿਤ ਸੇਰਸਾ ਤੇ ਸਚਿਨ ਭਿਵਾਨੀ ਨੂੰ ਅੱਜ 23 ਜੁਲਾਈ ਨੂੰ ਮਾਨਸਾ ਅਦਾਲਤ ਵਿਚ ਪੇਸ਼ ਕੀਤਾ ਜਾਏਗਾ। ਪੁਲਿਸ ਇਨ੍ਹਾਂ ਤੋਂ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਪੁੱਛਗਿੱਛ ਕਰ ਰਹੀ ਹੈ। ਦੋਵਾਂ ਦਾ ਪੁਲਿਸ ਰਿਮਾਂਡ ਖਤਮ ਹੋ ਰਿਹਾ ਹੈ।

ਦੱਸ ਦਈਏ ਕਿ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਪਿੰਡ ਜਵਾਹਰਕੇ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਇਹ ਦੋਵੇਂ ਵੀ ਇਸ ਕਤਲ ਦੇ ਮੁਲਜ਼ਮ ਹਨ। ਅੱਜ ਇਨ੍ਹਾਂ ਦਾ ਰਿਮਾਂਡ ਅੱਗੇ ਵਧਾਉਣ ਲਈ ਇਨ੍ਹਾਂ ਨੂੰ ਮੁੜ ਮਾਨਸਾ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

ਭਿਆਨਕ ਸੜਕ ਹਾਦਸੇ ‘ਚ 6 ਕਾਂਵੜੀਆਂ ਦੀ ਹੋਈ ਮੌਤ

0

ਉੱਤਰ ਪ੍ਰਦੇਸ਼ ‘ਚ ਇੱਕ ਭਿਆਨਕ ਦੁਰਘਟਨਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਤੇਜ਼ ਰਫ਼ਤਾਰ ਵਾਹਨ ਨੇ ਕਈ ਲੋਕਾਂ ਦੀ ਜਾਨ ਲੈ ਲਈ ਹੈ। ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ’ਚ ਇਕ ਬੇਕਾਬੂ ਟਰੱਕ ਨੇ ਕਾਂਵੜੀਆਂ ਨੂੰ ਕੁਚਲ ਦਿੱਤਾ। ਟਰੱਕ ਨੇ ਹਰੀਦੁਆਰ ਤੋਂ ਗਵਾਲੀਅਰ ਕਾਂਵੜ ਲੈ ਕੇ ਜਾ ਰਹੇ ਕਾਂਵੜੀਆਂ ਨੂੰ ਕੁਚਲਿਆ। ਹਾਦਸੇ ’ਚ 6 ਕਾਂਵੜੀਆਂ ਦੀ ਮੌਤ ਹੋ ਗਈ ਜਦਕਿ 2 ਜ਼ਖਮੀ ਹੋ ਗਏ। ਦੋਹਾਂ ਜ਼ਖਮੀਆਂ ਨੂੰ ਆਗਰਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਕਾਂਵੜ ਯਾਤਰੀਆਂ ਦਾ ਜਥਾ ਹਰਿਦੁਆਰ ਤੋਂ ਗੰਗਾਜਲ ਲੈ ਕੇ ਮੱਧ ਪ੍ਰਦੇਸ਼ ਦੇ ਗਵਾਲੀਅਰ ਜਾ ਰਿਹਾ ਸੀ।

ਦੱਸ ਦੇਈਏ ਕਿ ਇਸ ਸਮੇਂ ਸਾਵਣ ਦਾ ਮਹੀਨਾ ਚਲ ਰਿਹਾ ਹੈ। ਗੰਗਾ ਘਾਟ ਤੋਂ ਕਾਂਵੜੀਆਂ ਦਾ ਜਥਾ ਪਵਿੱਤਰ ਗੰਗਾਜਲ ਲੈ ਕੇ ਆਪਣੇ-ਆਪਣੇ ਸਥਾਨਾਂ ਦੇ ਮੰਦਰਾਂ ’ਤੇ ਜਾਂਦੇ ਹਨ। ਹਾਥਰਸ ਦੇ ਆਗਰਾ ਮਾਰਗ ਵੱਡੇ ਚੌਰਾਹੇ ’ਤੇ ਤੇਜ਼ ਰਫ਼ਤਾਰ ਜਾ ਰਹੇ ਟਰੱਕ ਨੇ ਕਾਂਵੜੀਆਂ ਨੂੰ ਕੁਚਲ ਦਿੱਤਾ। ਇਹ ਹਾਦਸਾ ਸ਼ਨੀਵਾਰ ਤੜਕਸਾਰ 2.30 ਵਜੇ ਦੇ ਕਰੀਬ ਵਾਪਰਿਆ।

ਕਾਂਵੜੀਆਂ ਦੇ ਜਥੇ ’ਚ ਸ਼ਾਮਲ ਇਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀ ਹਰਿਦੁਆਰ ਤੋਂ ਗੰਗਾਜਲ ਲੈ ਕੇ ਮੱਧ ਪ੍ਰਦੇਸ਼ ਦੇ ਗਵਾਲੀਅਰ ਜਾ ਰਹੇ ਸਨ। ਹਾਦਸੇ ਮਗਰੋਂ ਮੌਕੇ ’ਤੇ ਪੁਲਿਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਵੀ ਪਹੁੰਚ ਗਏ, ਜਿਨ੍ਹਾਂ ਨੇ ਮੌਕੇ ’ਤੇ ਰਾਹਤ ਕੰਮ ਸ਼ੁਰੂ ਕਰਵਾਇਆ। ਆਗਰਾ ਜ਼ੋਨ ਦੇ ਐਡੀਸ਼ਨ ਪੁਲਿਸ ਜਨਰਲ ਡਾਇਰੈਕਟਰ ਰਾਜੀਵ ਕ੍ਰਿਸ਼ਨ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਓਧਰ ਹਾਦਸੇ ਨੂੰ ਅੰਜ਼ਾਮ ਦੇਣ ਵਾਲੇ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।

ED ਨੇ ਨੈਸ਼ਨਲ ਹੈਰਾਲਡ ਮਾਮਲੇ ‘ਚ ਸੋਨੀਆ ਗਾਂਧੀ ਨੂੰ ਮੁੜ ਤੋਂ ਭੇਜਿਆ ਸੰਮਨ

0

ਨੈਸ਼ਨਲ ਹੈਰਾਲਡ ਮਾਮਲੇ ਵਿੱਚ ਈਡੀ ਨੇ ਪੁੱਛਗਿੱਛ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਤਾਜ਼ਾ ਸੰਮਨ ਭੇਜਿਆ ਹੈ। ਹੁਣ ਸੋਨੀਆ 25 ਦੀ ਬਜਾਏ 26 ਜੁਲਾਈ ਨੂੰ ਪੇਸ਼ ਹੋਣਗੇ। ਈਡੀ ਨੈਸ਼ਨਲ ਹੈਰਾਲਡ ਮਾਮਲੇ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਹੈ। ਪਹਿਲਾਂ ਰਾਹੁਲ ਗਾਂਧੀ ਫਿਰ ਸੋਨੀਆ ਗਾਂਧੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ ਜਾਂਚ ਏਜੰਸੀ ਨੇ ਸੋਨੀਆ ਗਾਂਧੀ ਨੂੰ ਸੋਮਵਾਰ 25 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਸੀ।

ਸੋਨੀਆ ਤੋਂ ਬੀਤੀ 21 ਤਰੀਕ ਨੂੰ ਪੁੱਛਗਿੱਛ ਕੀਤੀ ਗਈ ਸੀ। ਇਹ ਪੁੱਛਗਿੱਛ ਕਰੀਬ ਦੋ ਤੋਂ ਤਿੰਨ ਘੰਟੇ ਤੱਕ ਚੱਲੀ। ਜਿਸ ਤੋਂ ਬਾਅਦ ਜਾਂਚ ਏਜੰਸੀ ਨੇ ਉਨ੍ਹਾਂ ਨੂੰ ਸੋਮਵਾਰ ਯਾਨੀ 25 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਸੋਨੀਆ ਗਾਂਧੀ ਹਾਲ ਹੀ ਵਿੱਚ ਕੋਵਿਡ ਤੋਂ ਠੀਕ ਹੋਏ ਸੀ, ਇਸ ਲਈ ਕੋਵਿਡ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਸੀ। ਉਨ੍ਹਾਂ ਦੀ ਖਰਾਬ ਸਿਹਤ ਨੂੰ ਦੇਖਦੇ ਹੋਏ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਸਨ।

ਪੰਜਾਬ ਪੁਲਿਸ ਹੈੱਡ ਕਾਂਸਟੇਬਲ ਭਰਤੀ ਦੀ ਲਿਖਤੀ ਪ੍ਰੀਖਿਆ ਰੱਦ, ਨਵੇਂ ਸਿਰੇ ਤੋਂ ਜਾਰੀ ਹੋਵੇਗਾ ਨੋਟੀਫਿਕੇਸ਼ਨ

0

ਪੰਜਾਬ ਪੁਲਿਸ ਵਿੱਚ ਇਨਵੈਸਟੀਗੇਸ਼ਨ ਕੇਡਰ ਵਿੱਚ 787 ਹੈੱਡ ਕਾਂਸਟੇਬਲਾਂ ਦੀ ਭਰਤੀ ਲਈ ਲਈ ਗਈ ਲਿਖਤੀ ਪ੍ਰੀਖਿਆ ਗੜਬੜੀ ਅਤੇ ਧੋਖਾਧੜੀ ਕਾਰਨ ਰੱਦ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆ ਸਤੰਬਰ 2021 ਵਿੱਚ ਕਰਵਾਈ ਗਈ ਸੀ। ਅਧਿਕਾਰੀਆਂ ਮੁਤਾਬਕ ਲਿਖਤੀ ਪ੍ਰੀਖਿਆ ਲਈ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੀ ਪ੍ਰੀਖਿਆ ਵਿੱਚ 75,544 ਬਿਨੈਕਾਰਾਂ ਨੇ ਅਪਲਾਈ ਕੀਤਾ ਸੀ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਸਬ-ਇੰਸਪੈਕਟਰਾਂ ਦੀ ਭਰਤੀ ਲਈ ਲਈ ਗਈ ਲਿਖਤੀ ਪ੍ਰੀਖਿਆ ਦੌਰਾਨ ਜਾਂਚ ਦੌਰਾਨ ਅੱਧੀ ਦਰਜਨ ਵਿਅਕਤੀਆਂ ਨੂੰ ਖੰਨਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਹੈੱਡ ਕਾਂਸਟੇਬਲਾਂ ਦੀ ਭਰਤੀ ਸਬੰਧੀ ਇਮਤਿਹਾਨ ਨਵੇਂ ਸਿਰੇ ਤੋਂ ਲਏ ਜਾਣ ਦੀ ਸੂਚਨਾ ਤੋਂ ਬਾਅਦ ਬਿਨੈਕਾਰ ਨਿਰਾਸ਼ ਹਨ। ਰਾਜ ਸਰਕਾਰ ਨੇ 4 ਅਗਸਤ, 2021 ਨੂੰ ਇੱਕ ਇਸ਼ਤਿਹਾਰ ਜਾਰੀ ਕੀਤਾ ਸੀ, ਜਿਸ ਵਿੱਚ ਹੈੱਡ ਕਾਂਸਟੇਬਲ ਜਾਂਚ ਕਾਡਰ ਦੀਆਂ 787 ਅਸਾਮੀਆਂ ਲਈ ਬਿਨੈ ਪੱਤਰ ਮੰਗੇ ਸਨ। ਆਨਲਾਈਨ ਅਰਜ਼ੀਆਂ 4 ਅਗਸਤ 2021 ਤੋਂ ਸ਼ੁਰੂ ਕੀਤੀਆਂ ਗਈਆਂ ਸਨ ਜਦਕਿ ਆਖਰੀ ਮਿਤੀ 25 ਅਗਸਤ 2021 ਸੀ। ਇਸ ਦੌਰਾਨ 75,544 ਬਿਨੈਕਾਰਾਂ ਨੇ ਅਪਲਾਈ ਕੀਤਾ। ਲਿਖਤੀ ਪ੍ਰੀਖਿਆਵਾਂ 12 ਸਤੰਬਰ ਤੋਂ 19 ਸਤੰਬਰ, 2021 ਤੱਕ ਕਰਵਾਈਆਂ ਗਈਆਂ ਸਨ। ਰਾਜ ਦੇ ਕਈ ਕੇਂਦਰਾਂ ‘ਤੇ ਲਿਖਤੀ ਪ੍ਰੀਖਿਆ ਦੌਰਾਨ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਦੀ ਸੂਚਨਾ ਮਿਲੀ ਹੈ। ਤਤਕਾਲੀ ਕੈਪਟਨ ਸਰਕਾਰ ਨੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਸਨ। ਅੱਜ ਪੰਜਾਬ ਪੁਲਿਸ ਵਲੋਂ ਇਹ ਪ੍ਰੀਖਿਆ ਰੱਦ ਕਰਨ ਅਤੇ ਤਾਰੀਕਾਂ ਦਾ ਨਵੇਂ ਸਿਰੇ ਤੋਂ ਐਲਾਨ ਕਰਨ ਲਈ ਕਿਹਾ ਗਿਆ ਹੈ।

ਅਧਿਆਪਕ ਭਰਤੀ ਘੁਟਾਲੇ ’ਚ ED ਨੇ ਮੰਤਰੀ ਦੇ ਕਰੀਬੀ ਘਰ ਮਾਰਿਆ ਛਾਪਾ, ਘਰ ‘ਚੋਂ ਮਿਲੀ ਕਰੋੜਾਂ ਦੀ ਨਕਦੀ

0

ਅਧਿਆਪਕ ਭਰਤੀ ਘੁਟਾਲੇ ਦੇ ਮਾਮਲੇ ਵਿੱਚ ਈਡੀ ਵੱਲੋਂ ਪੱਛਮੀ ਬੰਗਾਲ ਦੇ ਮੰਤਰੀ ਪਾਰਥ ਚੈਟਰਜੀ ਦੇ ਇਕ ਕਰੀਬੀ ਸਹਿਯੋਗੀ ਅਰਪਿਤਾ ਮੁਖਰਜੀ ਦੇ ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ 20 ਕਰੋੜ ਰੁਪਏ ਦੀ ਨਗਦੀ ਜ਼ਬਤ ਕੀਤੀ ਗਈ ਹੈ। ਈਡੀ ਨੇ ਇਕ ਬਿਆਨ ਵਿੱਚ ਕਿਹਾ ਕਿ ਇਸ ਪੈਸੇ ਦੇ ਐਸਐਸਸੀ ਘੁਟਾਲੇ ਨਾਲ ਜੁੜੇ ਹੋਣ ਦਾ ਸ਼ੱਕ ਹੈ। ਨੋਟ ਗਿਨਣ ਵਾਲੀ ਮਸ਼ੀਨ ਨਾਲ ਨਗਦੀ ਦੀ ਗਿਣਤੀ ਲਈ ਜਾਂਚ ਟੀਮ ਬੈਂਕ ਅਧਿਕਾਰੀਆਂ ਦੀ ਮਦਦ ਲੈ ਰਹੀ ਹੈ।

ਈਡੀ ਨੇ ਕਿਹਾ ਕਿ ਅਰਪਿਤਾ ਮੁਖਰਜੀ ਦੇ ਟਿਕਾਣਿਆਂ ਤੋਂ 20 ਤੋਂ ਜ਼ਿਅਦਾ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੇ ਉਦੇਸ਼ ਤੇ ਵਰਤੋਂ ਦਾ ਪਤਾ ਲਗਾਇਆ ਜਾ ਰਿਹਾ ਹੈ। ਬਿਆਨ ਵਿੱਚ ਈਡੀ ਨੇ ਚੈਟਰਜੀ ਤੋਂ ਇਲਾਵਾ ਸਿੱਖਿਆ ਰਾਜ ਮੰਤਰੀ ਪਰੇਸ਼ ਸੀ ਅਧਿਕਾਰੀ, ਵਿਧਾਇਕ ਮਾਣਿਕ ਭੱਟਾਚਾਰੀਆ ਅਤੇ ਹੋਰਨਾਂ ਦੇ ਟਿਕਾਣਿਆਂ ਉਤੇ ਛਾਪੇ ਮਾਰੇ ਹਨ।

ਸਕੂਲਾਂ ਵਿੱਚ ਭਰਤੀ ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲੇ ਵਿੱਚ ਮੌਜੂਦਾ ਸਮੇਂ ਵਿੱਚ ਉਦਯੋਗ ਅਤੇ ਵਣਜ ਮੰਤਰੀ ਪਾਰਥਾ ਚੈਟਰਜੀ ਰਾਜ ਸਰਕਾਰ ਵਿੱਚ ਉਸ ਸਮੇਂ ਸਿੱਖਿਆ ਮੰਤਰੀ ਸਨ।

ਅਦਰਕ ਦਾ ਰਸ ਸਿਹਤ ਲਈ ਹੁੰਦਾ ਹੈ ਫਾਇਦੇਮੰਦ, ਇਸਦੇ ਸੇਵਨ ਨਾਲ ਕਈ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ

0

ਅਦਰਕ ਦੀ ਵਰਤੋਂ ਅਸੀਂ ਸਾਰੇ ਲੋਕ ਸਬਜ਼ੀ ਬਣਾਉਣ ਵਿੱਚ ਜ਼ਰੂਰ ਕਰਦੇ ਹਾਂ। ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜੋ ਅਦਰਕ ਵਾਲੀ ਚਾਹ ਪੀਣ ਦੇ ਚਾਹਵਾਨ ਹਨ। ਇਸ ਤੋਂ ਇਲਾਵਾ ਮੌਸਮ ਦੇ ਬਦਲਣ ਕਾਰਨ ਹੋਣ ਵਾਲੇ ਜ਼ੁਕਾਮ ਅਤੇ ਖੰਘ ਦਾ ਇਲਾਜ ਅਦਰਕ ਹੀ ਹੈ। ਅਦਰਕ ਦਾ ਸੇਵਨ ਸਾਡੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਅਦਰਕ ਦਾ ਰਸ ਪੀਣ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਅਦਰਕ ਦੇ ਰਸ ਦੀ ਵਰਤੋਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ…

ਸਿਰ ਦਰਦ ਤੋਂ ਰਾਹਤ
ਅਦਰਕ ਦਾ ਰਸ ਪੀਣ ਨਾਲ ਬਲੱਡ ਸਰਕੁਲੇਸ਼ਨ ਸਹੀ ਰਹਿੰਦਾ ਹੈ ਅਤੇ ਮਸਲਸ ਵਿਚ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ। ਨਾਲ ਹੀ ਸਿਰ ਦਰਦ ਵਿਚ ਵੀ ਇਹ ਬਹੁਤ ਹੀ ਫਾਇਦੇਮੰਦ ਸਾਬਤ ਹੁੰਦਾ ਹੈ।

ਸ਼ੂਗਰ ਨੂੰ ਕੰਟਰੋਲ ਕਰਦਾ ਹੈ
ਅਦਰਕ ਦਾ ਰਸ ਡਾਈਬੀਟੀਜ਼ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਵਿਚ ਰਹਿੰਦਾ ਹੈ। ਇੰਨਾ ਹੀ ਨਹੀਂ ਇਸ ਨਾਲ ਆਮ ਲੋਕਾਂ ਵਿਚ ਡਾਈਬੀਟੀਜ਼ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।

ਵਾਇਰਲ ਇੰਫੈਕਸ਼ਨ ਤੋਂ ਬਚਾਏ
ਅਦਰਕ ਦਾ ਰਸ ਪੀਣ ਨਾਲ ਸਰੀਰ ’ਚ ਊਰਜਾ ਦਾ ਪੱਧਰ ਵੱਧਣ ਲੱਗ ਜਾਂਦਾ ਹੈ। ਇਸ ਨਾਲ ਸਰਦੀ-ਖੰਘ ਤੋਂ ਇਲਾਵਾ ਵਾਇਰਲ ਇੰਫੈਕਸ਼ਨ ਦਾ ਖਤਰਾ ਕਾਫੀ ਮਾਤਰਾ ਵਿਚ ਘੱਟ ਜਾਂਦਾ ਹੈ।

ਪਾਚਨ ਵਿਚ ਮਦਦਗਾਰ
ਅਦਰਕ ਦਾ ਰਸ ਸਰੀਰ ਵਿਚ ਡਾਈਜੈਸਟਿਵ ਸਿਸਟਮ ਨੂੰ ਵਧਾਉਂਦਾ ਹੈ। ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਵਿਚ ਸੁਧਾਰ ਆਉਂਦਾ ਹੈ ਅਤੇ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ।

ਚਮੜੀ ਸੰਬੰਧੀ ਰੋਗਾਂ ਨੂੰ ਦੂਰ ਰੱਖਦਾ ਹੈ
ਅਦਰਕ ਦਾ ਰਸ ਪੀਣ ਨਾਲ ਖੂਨ ਸਾਫ ਹੁੰਦਾ ਹੈ ਅਤੇ ਚਮੜੀ ਗਲੋਅ ਕਰਦੀ ਹੈ ਇਹ ਪਿੰਪਲਸ ਅਤੇ ਚਮੜੀ ਦੇ ਖਤਰੇ ਨੂੰ ਵੀ ਦੂਰ ਕਰਦਾ ਹੈ।

ਭਾਰ ਕੰਟਰੋਲ ਵਿਚ ਰੱਖਦਾ ਹੈ
ਅਦਰਕ ਦਾ ਰਸ ਪੀਣ ਨਾਲ ਸਰੀਰ ਦਾ ਮੈਟਾਬੋਲੀਜ਼ਮ ਠੀਕ ਰਹਿੰਦਾ ਹੈ ਇਸ ਨੂੰ ਰੋਜ਼ ਪੀਣ ਨਾਲ ਸਰੀਰ ਦਾ ਵਾਧੂ ਫੈਟ ਖਤਮ ਹੋ ਜਾਂਦਾ ਹੈ।

ਕੈਂਸਰ ਤੋਂ ਰੱਖਿਆ
ਅਦਰਕ ਵਿਚ ਕੈਂਸਰ ਨਾਲ ਲੜਣ ਵਾਲੇ ਤੱਤ ਮੋਜੂਦ ਹੁੰਦੇ ਹਨ ਇਸ ਦਾ ਰਸ ਫੇਫੜਿਆਂ, ਪ੍ਰੇਸਟੇਟ, ਓਵੇਰਿਅਨ, ਕੋਲੋਨ, ਬ੍ਰੈਸਟ, ਸਕਿਨ ਆਦਿ ਕੈਂਸਰ ਤੋਂ ਰੱਖਿਆ ਕਰਦਾ ਹੈ।

ਕਫ਼ ਤੋਂ ਮਿਲੇ ਰਾਹਤ
ਜੇਕਰ ਤੁਸੀਂ ਕਫ਼ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਅਦਰਕ ਦੀ ਵਰਤੋਂ ਕਰ ਸਕਦੇ ਹੋ। ਇਕ ਕੱਪ ਪਾਣੀ ਵਿੱਚ ਅਦਰਕ ਦਾ ਇਕ ਛੋਟਾ ਟੁੱਕੜਾ ਪਾ ਕੇ ਉਸ ਨੂੰ 5 ਮਿੰਟਾਂ ਲਈ ਉਬਾਲੋ। ਫਿਰ ਇਸ ਨੂੰ ਠੰਡਾ ਹੋਣ ਤੋਂ ਬਾਅਦ ਪੀ ਲਓ। ਅਜਿਹਾ ਕਰਨ ਨਾਲ ਕਫ਼ ਜਮ੍ਹਾ ਹੋਣ ਤੋਂ ਰਾਹਤ ਮਿਲਦੀ ਹੈ।

CM ਮਾਨ ਨੇ ਫੌਜ ਦੇ ਸ਼ਹੀਦ ਜਵਾਨ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਵਿੱਤੀ ਸਹਾਇਤਾ ਦਿੱਤੀ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੀ ਸੁਰੱਖਿਆ ਖਾਤਰ ਸ਼ਹੀਦੀ ਪ੍ਰਾਪਤ ਕਰਨ ਵਾਲੇ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਰ ਸੰਭਵ ਮਦਦ ਦੇਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਅੱਜ ਸ਼ਹੀਦ ਫੌਜੀ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਸ਼ਹੀਦ ਕੁਲਦੀਪ ਸਿੰਘ ਕੁਝ ਦਿਨ ਪਹਿਲਾਂ ਦੇਸ਼ ਦੀ ਸੇਵਾ ਨਿਭਾਉਂਦੇ ਹੋਏ ਭਾਰਤ-ਚੀਨ ਸਰਹੱਦ ਉਤੇ ਆਪਣੀ ਜਾਨ ਨਿਛਾਵਰ ਕਰ ਗਏ ਸਨ।

ਸ਼ਹੀਦ ਸੈਨਿਕ ਦੇ ਜੱਦੀ ਪਿੰਡ ਲੋਹਕੇ ਕਲਾਂ ਵਿਖੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਭਾਰਤੀ ਫੌਜ ਦੇ 21 ਸਿੱਖ ਰੈਜੀਮੈਂਟ ਦੇ ਜਵਾਨ ਕੁਲਦੀਪ ਸਿੰਘ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਮਹਾਨ ਕੁਰਬਾਨੀ ਦਿੱਤੀ ਅਤੇ ਪੰਜਾਬ ਸਰਕਾਰ ਇਸ ਬਹਾਦਰੀ ਨੂੰ ਸਲਾਮ ਕਰਦੀ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹਰ ਦੁੱਖ-ਸੁੱਖ ਵਿਚ ਪਰਿਵਾਰ ਨਾਲ ਖੜ੍ਹੇਗੀ ਅਤੇ ਦੁੱਖ ਦੀ ਇਸ ਘੜੀ ਵਿਚ ਉਸ ਦੀ ਮਦਦ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਸ਼ਹੀਦੀ ਪ੍ਰਾਪਤ ਕਰਨ ਵਾਲੇ ਜਵਾਨ ਕੁਲਦੀਪ ਸਿੰਘ ਦੀ ਕੁਰਬਾਨੀ ਲਈ ਦੇਸ਼ ਵਾਸੀ ਸਦਾ ਰਿਣੀ ਰਹਿਣਗੇ। ਸ਼ਹੀਦ ਸੈਨਿਕ ਕੁਲਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਬਹਾਦਰੀ, ਪੇਸ਼ੇਵਰ ਵਚਨਬੱਧਤਾ ਅਤੇ ਸਾਹਸ ਦਾ ਪ੍ਰਗਟਾਵਾ ਕਰਕੇ ਮੁਲਕ ਅਤੇ ਖਾਸ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।

ਜਵਾਨ ਕੁਲਦੀਪ ਸਿੰਘ ਵੱਲੋਂ ਦਿੱਤੀ ਬੇਮਿਸਾਲ ਕੁਰਬਾਨੀ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇਸ ਬਹਾਦਰ ਪੁੱਤਰ ਦੇ ਪਰਿਵਾਰ ਨੂੰ ਇਸ ਗੱਲ ‘ਤੇ ਮਾਣ ਹੋਣਾ ਚਾਹੀਦਾ ਹੈ ਕਿ ਉਸ ਨੇ ਸਧਾਰਨ ਮੌਤ ਦੀ ਬਜਾਏ ਸ਼ਹੀਦੀ ਪ੍ਰਾਪਤ ਕੀਤੀ। ਮੁੱਖ ਮੰਤਰੀ ਨੇ ਪਰਿਵਾਰ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਸੰਕਟ ਦੀ ਇਸ ਘੜੀ ਵਿੱਚ ਉਨ੍ਹਾਂ ਦੀ ਮਦਦ ਲਈ ਪੂਰਨ ਤੌਰ ਉਤੇ ਵਚਨਬੱਧ ਹੈ ਅਤੇ ਪਰਿਵਾਰ ਦੀ ਮਦਦ ਲਈ ਹਰ ਕਦਮ ਚੁੱਕਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ, “ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡਾ ਘਾਟਾ ਹੈ ਪਰ ਉਸ ਦੀ ਮੌਤ ‘ਤੇ ਸੋਗ ਕਰਨ ਦੀ ਬਜਾਏ ਸਾਨੂੰ ਸਾਰਿਆਂ ਨੂੰ ਉਸ ਦੀ ਸ਼ਹਾਦਤ ‘ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿਉਂਕਿ ਉਸ ਨੇ ਵੱਡੇ ਉਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।”

ਸੂਬੇ ਦੀਆਂ ਸੂਰਮਗਤੀ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਅਜਿਹੇ ਸੂਰਬੀਰ ਲੋਕਾਂ ਦੀਆਂ ਕੁਰਬਾਨੀਆਂ ਸਦਕਾ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਸਦਾ ਹੀ ਕਾਇਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਵਾਸੀ ਇਸ ਕੌਮੀ ਨਾਇਕ ਦੇ ਪਰਿਵਾਰ ਦੇ ਨਾਲ ਹਨ, ਜਿਨ੍ਹਾਂ ਨੇ ਆਪਣੀ ਮਾਤ ਭੂਮੀ ਦੀ ਸਰਹੱਦ ਦੀ ਰਾਖੀ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਇਸ ਬਹਾਦਰ ਜਵਾਨ ਨੇ ਦੇਸ਼ ਦੀ ਸੇਵਾ ਪੂਰੀ ਲਗਨ ਅਤੇ ਸਮਰਪਿਤ ਭਾਵਨਾ ਨਾਲ ਕਰਨ ਦੇ ਉੱਚ ਆਦਰਸ਼ਾਂ ਨੂੰ ਕਾਇਮ ਰੱਖਿਆ।

ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਕੱਸਿਆ ਤੰਜ, ਕਿਹਾ-ਦੋਸਤਾਂ ਲਈ ਤਾਂ ਤਾਰੇ ਵੀ ਤੋੜ ਲਿਆਉਣਗੇ ਪਰ….

0

ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਤੰਜ ਕੱਸਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਇਸ਼ਤਿਹਾਰਾਂ ‘ਤੇ 911 ਕਰੋੜ ਰੁਪਏ, ਨਵੇਂ ਹਵਾਈ ਜਹਾਜ਼ ‘ਤੇ 8,400 ਕਰੋੜ ਰੁਪਏ ਖਰਚੇ ਜਾ ਸਕਦੇ ਹਨ। ਪੂੰਜੀਵਾਦੀ ਦੋਸਤਾਂ ਨੂੰ ਟੈਕਸ ‘ਚ 1,45,000 ਕਰੋੜ/ਸਾਲ ਛੋਟ ਦੇ ਸਕਦੇ ਹਨ ਪਰ ਸਰਕਾਰ ਕੋਲ ਬਜ਼ੁਰਗਾਂ ਨੂੰ ਰੇਲ ਟਿਕਟਾਂ ‘ਚ ਰਿਆਇਤ ਦੇਣ ਲਈ 1500 ਕਰੋੜ ਰੁਪਏ ਵੀ ਨਹੀਂ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਦੋਸਤਾਂ ਲਈ ਤਾਂ ਤਾਰੇ ਵੀ ਤੋੜ ਲਿਆਉਣਗੇ ਪਰ ਜਨਤਾ ਨੂੰ ਇੱਕ-ਇੱਕ ਪੈਸੇ ਲਈ ਤਰਸਾਉਣਗੇ।