Home Blog Page 197

ਨੈਸ਼ਨਲ ਹੈਰਾਲਡ ਮਾਮਲੇ ਵਿਚ ਸੋਨੀਆ-ਰਾਹੁਲ ਵਿਰੁੱਧ ਪਟੀਸ਼ਨ `ਤੇ ਹੋਵੇੇਗੀ ਸੁਣਵਾਈ

0
Sonia

ਨਵੀਂ ਦਿੱਲੀ, 10 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਂਲੀ ਵਿਖੇ ਬਣੀ ਦਿੱਲੀ ਹਾਈਕੋਰਟ (Delhi High Court) ਨੇ ਨੈਸ਼ਨਲ ਹਰਲਡ ਮਾਮਲੇ ਵਿਚ ਈ. ਡੀ. ਪਟੀਸ਼ਨ ਤੇ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਹੈ ।

ਕਦੋਂ ਹੋਵੇਗੀ ਹੁਣ ਸੁਣਵਾਈ

ਮਿਲੀ ਜਾਣਕਾਰੀ ਮੁਤਾਬਕ ਦਿੱਲੀ ਹਾਈ ਕੋਰਟ ਨੇ ਨੈਸ਼ਨਲ ਹੈਰਾਲਡ (National Herald) ਮਨੀ ਲਾਂਡਰਿੰਗ ਮਾਮਲੇ ‘ਚ ਕਾਂਗਰਸ ਦੇ ਆਗੂਆਂ ਸੋਨੀਆ, ਰਾਹੁਲ ਗਾਂਧੀ ਤੇ ਹੋਰਾਂ ਵਿਰੁੱਧ ਦਾਇਰ ਚਾਰਜਸ਼ੀਟ ਨੋਟਿਸ ਨਾ ਲੈਣ ਦੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਦੀ ਪਟੀਸ਼ਨ ‘ਤੇ 20 ਅਪ੍ਰੈਲ ਨੂੰ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ । ਜਸਟਿਸ ਸਵਰਨ ਕਾਂਤਾ ਸ਼ਰਮਾ ਦੀ ਅਦਾਲਤ ਨੇ ਸੋਮਵਾਰ ਮਾਮਲੇ ਦੀ ਸੁਣਵਾਈ (Hearing) ਨਹੀਂ ਕੀਤੀ ।

ਅਦਾਲਤ ਨੇ ਕਰ ਦਿੱਤੇ ਹਨ ਗਾਂਧੀ ਪਰਿਵਾਰ ਤੇ ਹੋਰਾਂ ਨੂੰ ਨੋਟਿਸ ਜਾਰੀ

ਈ. ਡੀ. ਵੱਲੋਂ ਪੇਸ਼ ਹੋਏ ਵਧੀਕ ਸਾਲਿਸਟਰ ਜਨਰਲ ਐੱਸ. ਵੀ. ਰਾਜੂ ਨੇ ਮਾਮਲੇ ਸੁਣਵਾਈ ਲਈ ਕਿਸੇ ਨੇੜਲੀ ਤਰੀਕ ਦੀ ਬੇਨਤੀ ਕੀਤੀ। ਇਸ ਤੋਂ ਬਾਅਦ ਅਦਾਲਤ ਨੇ ਪਟੀਸ਼ਨ ਨੂੰ 20 ਅਪ੍ਰੈਲ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ । 22 ਦਸੰਬਰ ਨੂੰ ਅਦਾਲਤ ਨੇ ਗਾਂਧੀ ਪਰਿਵਾਰ ਤੇ ਹੋਰਾਂ ਨੂੰ ਮੁੱਖ ਪਟੀਸ਼ਨਰ ਈ. ਡੀ. ਦੀ ਅਰਜ਼ੀ `ਤੇ ਨੋਟਿਸ ਜਾਰੀ ਕੀਤੇ ਸਨ ।

Read More : ਨੈਸ਼ਨਲ ਹੈਰਾਲਡ ਮਾਮਲੇ ‘ਚ ਰਾਹੁਲ ਗਾਂਧੀ ਅੱਜ ED ਸਾਹਮਣੇ ਹੋਣਗੇ ਪੇਸ਼

ਨਿਰਮਾਣ ਅਧੀਨ ਸੁਸਾਇਟੀ ਦੀ ਕੰਧ ਡਿੱਗਣ ਕਾਰਨ ਹੋਈ ਸਤ ਮਜਦੂਰਾਂ ਦੀ ਮੌਤ

0
construction

ਗੁਰੂਗ੍ਰਾਮ, 10 ਮਾਰਚ 2026 : ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗੁਰੂਗ੍ਰਾਮ ਵਿਖੇ ਲੰਘੀ ਰਾਤ ਇਕ ਨਿਰਮਾਣ ਅਧੀਨ ਸੁਸਾਇਟੀ ਦੀ ਕੰਧ ਡਿੱਗ (wall fell) ਜਾਣ ਕਾਰਨ ਸਤ ਮਜ਼ਦੂਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕਿੰਨੇ ਜੂਝ ਰਹੇ ਹਨ ਹਾਲੇ ਵੀ ਜਿੰਦਗੀ ਤੇ ਮੌਤ ਨਾਲ

ਮਿਲੀ ਜਾਣਕਾਰੀ ਮੁਤਾਬਕ ਗੁਰੂਗ੍ਰਾਮ (Gurugram) ਦੇ ਸਿਧਰਾਵਲੀ ਇਲਾਕੇ ਵਿੱਚ ਜੋ ਸੋਮਵਾਰ ਰਾਤ ਨੂੰ ਇੱਕ ਨਿਰਮਾਣ ਅਧੀਨ ਸੋਸਾਇਟੀ ਦੀ ਕੰਧ ਅਚਾਨਕ ਢਹਿ ਜਾਣ ਕਾਰਨ ਸਤ ਮਜ਼ਦੂਰਾਂ ਦੀ ਮੌਤ (Death of seven workers) ਹੋ ਗਈ ਹੈ ਦੇ ਚਲਦਿਆਂ ਜੋ ਮਜ਼ਦੂਰ ਮਲਬੇ ਹੇਠਾਂ ਦੱਬ ਗਏ ਹਨ ਵਿਚੋਂ ਚਾਰ ਹਸਪਤਾਲ ਵਿਚ ਜਿੰਦਗੀ ਦੀ ਲੜਾਈ ਲੜ ਰਹੇ ਹਨ । ਘਟਨਾ ਦਾ ਪਤਾ ਚਲਦਿਆਂ ਹੀ ਪੁਲਸ, ਪ੍ਰਸ਼ਾਸਨ ਅਤੇ ਐਸ. ਡੀ. ਆਰ. ਐਫ. ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ।

ਐਸ. ਡੀ. ਆਰ. ਐਫ. ਟੀਮਾਂ ਨੇ ਪਹੁੰਚ ਕੀਤੇ ਬਚਾਅ ਕਾਰਜ ਸ਼ੁਰੂ

ਨਿਰਮਾਣ ਅਧੀਨ ਸੁਸਾਇਟੀ ਦੀ ਕੰਧ ਡਿੱਗਣ ਕਾਰਨ ਗੰਭੀਰ ਜ਼ਖ਼ਮੀ (Seriously injured) ਹੋਏ ਵਿਅਕਤੀਆਂ ਨੂੰ ਮਲਬੇ ਵਿਚੋਂ ਕੱਢਣ ਲਈ ਅਤੇ ਹੋਰ ਰਾਹਤ ਕਾਰਜ ਕਰਨ ਲਈ ਐਸ. ਡੀ. ਆਰ. ਐਫ. ਦੀ ਟੀਮ ਨੇ ਰਾਹਤ ਕਾਰਜਾਂ ਨੂੰ ਤੇਜ ਕਰਨ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਤਾਂ ਜੋ ਮਲਬੇ ਨੂੰ ਹਟਾਇਆ ਜਾ ਸਕੇ। ਜਿਸ ਨਾਲ ਮਲਬੇ ਹੇਠਾਂ ਫਸੇ ਮਜਦੂਰਾਂ ਨੂੰ ਬਾਹਰ ਕੱਢਿਆ ਜਾ ਸਕਿਆ।

Read More : ਮੁੰਬਈ ‘ਚ ਡਿੱਗੀ ਚਾਰ ਮੰਜ਼ਿਲਾ ਇਮਾਰਤ, ਮਲਬੇ ਹੇਠ 20 ਤੋਂ ਵੱਧ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ, ਬਚਾਅ ਕਾਰਜ ਜਾਰੀ

ਮੌਸਮ ਵਿਭਾਗ ਮੁਤਾਬਕ 14 ਮਾਰਚ ਤੱਕ ਨਹੀਂ ਕੋਈ ਮੀਂਹ ਪੈਣ ਦੀ ਸੰਭਾਵਨਾ

0
Meteorological Department

ਚੰਡੀਗੜ੍ਹ, 10 ਮਾਰਚ 2026 : ਮੌਸਮ ਵਿਭਾਗ (Meteorological Department) ਵਲੋਂ ਹਾਲ ਹੀ ਵਿਚ ਮੌਸਮ ਸਬੰਧੀ ਕੁੱਝ ਜਾਣਕਾਰੀ ਦਿੱਤੀਆਂ ਗਈਆਂ ਹਨ ਤਾਂ ਜੋ ਪਤਾ ਲੱਗ ਸਕੇ ਕਿ ਆਉਣ ਵਾਲੇ ਦਿਨਾਂ ਵਿਚ ਮੌਸਮ ਕਿਹੋ ਜਿਹਾ ਰਹੇਗਾ ।

ਕੀ ਦੱਸਿਆ ਮੌਸਮ ਵਿਭਾਗ ਦੇ ਮਾਹਿਰਾਂ ਨੇ

ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਿਥੇ ਗਰਮੀ ਦੀ ਲਹਿਰ ਤੇਜ਼ ਹੋਣ ਲੱਗੀ ਹੈ, ਉਥੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਸੂਬੇ ਦੇ ਮੌਸਮ ਬਾਰੇ ਤਾਜ਼ਾ ਅਪਡੇਟ ਜਾਰੀ ਕਰਦਿਆਂ ਦੱਸਿਆ ਹੈ ਕਿ 14 ਮਾਰਚ ਤੱਕ ਮੀਂਹ (Rain) ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ।

ਸਭ ਤੋਂ ਵਧ ਤਾਪਮਾਨ ਕਿਹੜੇ ਸ਼ਹਿਰ ਵਿਚ ਕੀਤਾ ਗਿਆ ਦਰਜ

ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ (Temperature) 0.3 ਡਿਗਰੀ ਸੈਲਸੀਅਸ ਵਧਿਆ ਹੈ, ਜਿਸ ਨਾਲ ਇਹ ਆਮ ਨਾਲੋਂ ਲਗਭਗ 6 ਡਿਗਰੀ ਸੈਲਸੀਅਸ ਵੱਧ ਹੈ। ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 33.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਹਾਲਾਂਕਿ ਐਤਵਾਰ ਅਤੇ ਮੰਗਲਵਾਰ ਨੂੰ ਕੁਝ ਇਲਾਕਿਆਂ ਵਿੱਚ ਅਚਾਨਕ ਧੁੰਦ ਪਈ ਅਤੇ ਅੰਮ੍ਰਿਤਸਰ ਵਿੱਚ ਦ੍ਰਿਸ਼ਟੀ ਜ਼ੀਰੋ ਤੱਕ ਡਿੱਗ ਗਈ ।

ਸਰਗਰਮ ਪੱਛਮੀ ਗੜਬੜੀ ਚਲੀ ਗਈ ਹੈ ਹੁਣ ਖੇਤਰ ਤੋਂ ਦੂਰ

ਮੌਸਮ ਵਿਭਾਗ ਦੇ ਅਨੁਸਾਰ ਸਰਗਰਮ ਪੱਛਮੀ ਗੜਬੜ (Western disturbance) ਹੁਣ ਖੇਤਰ ਤੋਂ ਪਰੇ ਚਲੀ ਗਈ ਹੈ। ਨਤੀਜੇ ਵਜੋਂ, ਆਉਣ ਵਾਲੇ ਦਿਨਾਂ ਵਿੱਚ ਮੌਸਮ ਜ਼ਿਆਦਾਤਰ ਸਾਫ਼ ਅਤੇ ਖੁਸ਼ਕ ਰਹੇਗਾ । ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ ਕਿ ਅਗਲੇ ਚਾਰ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਹੌਲੀ-ਹੌਲੀ 1 ਤੋਂ 2 ਡਿਗਰੀ ਸੈਲਸੀਅਸ ਵਧ ਸਕਦਾ ਹੈ । ਇਹ ਵੀ ਕਿਹਾ ਜਾ ਰਿਹਾ ਹੈ ਕਿ 14 ਮਾਰਚ ਤੋਂ ਬਾਅਦ ਮੌਸਮ ਬਦਲਣ ਦੀ ਸੰਭਾਵਨਾ ਹੈ ।

ਅਗਲੇ ਚਾਰ ਦਿਨਾਂ ਲਈ ਤਾਪਮਾਨ ਕਿੰਨਾਂ ਰਹਿਣ ਦੀ ਹੈ ਉਮੀਦ

ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ । ਇਸ ਵੇਲੇ ਰਾਜ ਦੇ ਸਾਰੇ ਜਿ਼ਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 30 ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ ਅਤੇ ਘੱਟੋ-ਘੱਟ ਤਾਪਮਾਨ 15.7 ਤੋਂ 18.7 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ । ਅਗਲੇ ਚਾਰ ਦਿਨਾਂ ਲਈ ਤਾਪਮਾਨ ਆਮ ਨਾਲੋਂ 5 ਤੋਂ 7 ਡਿਗਰੀ ਸੈਲਸੀਅਸ ਵੱਧ ਰਹਿਣ ਦੀ ਉਮੀਦ ਹੈ ।

Read More : ਮੌਸਮ ਵਿਭਾਗ ਮੁਤਾਬਕ 7 ਦਿਨਾਂ ਤੱਕ ਪੰਜਾਬ ਤੇ ਚੰਡੀਗੜ੍ਹ ਦਾ ਮੌਸਮ ਰਹੇਗਾ ਖੁਸ਼ਕ

ਸਕੂਲ `ਚ ਵਿਦਿਆਰਥੀ ਵਲੋਂ ਸਹਿਪਾਠੀਆਂ `ਤੇ ਹਮਲਾ ਕਰਨ ਤੇ ਇਕ ਦੀ ਮੌਤ

0
Dead

ਬੇਲਾਰੀ, 9 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਬੇਲਾਰੀ ਵਿਖੇ ਇਕ ਵਿਦਿਆਰਥੀ ਵਲੋਂ ਸਕੂਲ ਵਿਚ ਵਿਦਿਆਰਥੀਆਂ ‘ਤੇ ਹਮਲਾ (Attack on students) ਕਰਨ ਤੇ ਇਕ ਦੀ ਮੌਤ ਤੇ ਕਈ ਜ਼ਖ਼ਮੀ ਹੋ ਗਏ ਹਨ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਕਰਨਾਟਕ ਦੇ ਬੇਲਾਰੀ ‘ਚ ਇਕ ਨਿੱਜੀ ਰਿਹਾਇਸ਼ੀ ਸਕੂਲ ‘ਚ 9ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਕਥਿਤ ਤੌਰ ‘ਤੇ ਸਹਿਪਾਠੀਆਂ ‘ਤੇ ਤੇਜ਼ਧਾਰ ਹਥਿਆਰ (Edged weapon) ਨਾਲ ਹਮਲਾ ਕੀਤਾ, ਜਿਸ ਕਾਰਨ ਇਕ ਵਿਦਿਆਰਥੀ ਦੀ ਮੌਤ (Death) ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ । ਮ੍ਰਿਤਕ ਵਿਦਿਆਰਥੀ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ । ਲਾਸ਼ ਨੂੰ ਪੋਸਟਮਾਰਟਮ (Postmortem) ਲਈ ਵਿਜੇਨਗਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਬੇਲਾਰੀ ਭੇਜ ਦਿੱਤਾ ਗਿਆ ਹੈ । ਅਧਿਕਾਰੀਆਂ ਅਨੁਸਾਰ ਘਟਨਾ ਦੇ ਕਾਰਨਾਂ ਤੇ ਵਰਤੇ ਗਏ ਹਥਿਆਰ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਘਟਨਾ ਪਿੱਛੋਂ ਮੌਕੇ ਤੋਂ ਭੱਜੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ।

ਆਈ. ਜੀ. ਪੀ. ਨੇ ਕੀ ਕਿਹਾ

ਬੇਲਾਰੀ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਪੀ. ਐੱਸ. ਹਰਸ਼ਾ ਨੇ ਕਿਹਾ ਕਿ ਸ਼ਨੀਵਾਰ ਰਾਤ 9 ਵਿਦਿਆਰਥੀ ਸਮਾਜਿਕ ਵਿਗਿਆਨ ਦੇ ਇਕ ਅਧਿਆਪਕ ਜੋ ਹੋਸਟਲ ਦਾ ਵਾਰਡਨ ਵੀ ਹੈ, ਦੀ ਨਿਗਰਾਨੀ ਹੇਠ ਸਨ । ਮੁਲਜ਼ਮ ਵਿਦਿਆਰਥੀ ਨੇ ਗੁੱਸੇ `ਚ ਆ ਕੇ ਉਨ੍ਹਾਂ ਸਾਰਿਆਂ ‘ਤੇ ਹਮਲਾ ਕਰ ਦਿੱਤਾ । ਬਦਕਿਸਮਤੀ ਨਾਲ ਇਕ ਵਿਦਿਆਰਥੀ ਦੀ ਮੌਤ ਹੋ ਗਈ। ਹੋਰਾਂ ਦਾ ਇਲਾਜ ਚੱਲ ਰਿਹਾ ਹੈ । ਅਧਿਆਪਕ ਦਾ ਬਿਆਨ ਦਰਜ ਕਰ ਲਿਆ ਗਿਆ ਹੈ ।

Read More : ਘਰੇਲੂ ਲੜਾਈ ਕਾਰਨ ਭਰਾ ਨੇ ਕੀਤਾ ਮੰਦਰ ਵਿਚ ਵੜ ਕੇ ਭਰਾ ਤੇ ਹਮਲਾ

ਕਪੂਰਥਲਾ ਪੁਲਸ ਨੇ ਕੀਤਾ ਲੁੱਟ-ਖੋਹ ਦੀ ਸਾਜਿਸ ਘੜਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ

0
Police

ਸੁਲਤਾਨਪੁਰ ਲੋਧੀ, 9 ਮਾਰਚ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala District) ਦੀ ਪੁਲਸ ਨੇ ਸੁਲਤਾਨਪੁਰ ਲੋਧੀ ਵਿਖੇ ਲੁੱਟ-ਖੋਹ (Robbery) ਦੀ ਸਾਜਿਸ਼ ਘੜਨ ਵਾਲੇ ਦੋ ਵਿਅਕਤੀਆਂ ਨੂੰ ਪਕੜਨ ਵਿਚ ਸਫ਼ਲਤਾ ਹਾਸਲ ਕੀਤੀ ਹੈ ।

ਕੀ ਸੀ ਸਮੁੱਚਾ ਮਾਮਲਾ

ਕਪੂਰਥਲਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੁਲਤਾਨਪੁਰ ਲੋਧੀ ਵਿੱਚ ਆਰ. ਬੀ. ਐਲ. ਫਿਨਸਰਵ ਲਿਮਿਟਿਡ ਦੇ ਦੋ ਮੁਲਾਜਮਾਂ ਵੱਲੋਂ ਲੁੱਟ-ਖੋਹ ਦੀ ਝੂਠੀ ਕਹਾਣੀ ਰਚ ਕੇ ਕੁਲੈਕਸ਼ਨ ਕੀਤੀ ਰਕਮ ਗਬਨ ਕਰਨ ਦਾ ਮਾਮਲਾ ਬੇਨਕਾਬ ਹੋ ਗਿਆ । ਪੁਲਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕਰਕੇ ਉਨ੍ਹਾਂ ਪਾਸੋਂ ਨਕਦੀ ਅਤੇ ਹੋਰ ਸਮਾਨ ਬਰਾਮਦ ਕਰ ਲਿਆ ਹੈ ।

ਕੀ ਦੱਸਿਆ ਪੁਲਸ ਅਧਿਕਾਰੀਆਂ ਨੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ (Police officers) ਨੇ ਦੱਸਿਆ ਕਿ ਪੰਜਾਬ ਪੁਲਸ ਵੱਲੋਂ ਮਾੜੇ ਅਨਸਰਾਂ ਅਤੇ ਸਨੈਚਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਗੌਰਵ ਤੂਰਾ ਦੀਆਂ ਹਦਾਇਤਾਂ ਅਤੇ ਸਹਾਇਕ ਪੁਲਿਸ ਕਪਤਾਨ ਧਰੇਂਦਰ ਵਰਮਾ ਦੀ ਅਗਵਾਈ ਹੇਠ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਦੀ ਟੀਮ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਦੀ ਗੁੱਥੀ ਸੁਲਝਾਈ ।

ਕੌਣ ਹਨ ਦੋਵੇਂ ਜਣੇ

ਪੁਲਸ ਵਲੋਂ ਉਕਤ ਘਟਨਾਕ੍ਰਮ ਵਿਚ ਸ਼ਾਮਲ ਜਿਨ੍ਹਾਂ ਦੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਨਿਸ਼ਾਨ ਸਿੰਘ ਅਤੇ ਲਵਪ੍ਰੀਤ ਸਿੰਘ ਸ਼ਾਮਲ ਹਨ । ਪੁਲਸ ਨੇ ਦੋਸ਼ੀਆਂ ਪਾਸੋਂ 2 ਲੱਖ 65 ਹਜ਼ਾਰ ਰੁਪਏ ਨਕਦ, ਸੈਮਸੰਗ ਕੰਪਨੀ ਦਾ ਇੱਕ ਟੈਬ ਅਤੇ ਡਿਵਾਈਸ ਬਰਾਮਦ ਕੀਤੇ ਹਨ । ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਜਾਰੀ ਹੈ ।

Read More : ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਤੇ ਪੰਜਾਬੀ ਨੌਜਵਾਨ ਕੈਨੇਡਾ ਵਿਖੇ ਗ੍ਰਿਫ਼ਤਾਰ

ਪੰਜਾਬ ਯੂਨੀਵਰਸਿਟੀ ਵਿਖੇ ਆਰ. ਐਸ. ਐਸ. ਆਗੂ ਨੂੰ ਬੁਲਾਏ ਜਾਣ ਤੇ ਹੋਇਆ ਹੰਗਾਮਾ

0
Protest

ਚੰਡੀਗੜ੍ਹ, 9 ਮਾਰਚ 2026 : ਪੰਜਾਬ ਯੂਨੀਵਰਸਿਟੀ (Punjab University) ਵਿਖੇ ਇਕ ਪ੍ਰੋਗਰਾਮ ਵਿਚ ਆਰ. ਐਸ. ਐਸ. ਆਗੂ ਨੂੰ ਮੁੱਖ ਮਹਿਮਾਨ ਵਜੋਂ ਬੁਲਾਏ ਜਾਣ ਤੇ ਅੱਜ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ (Protest) ਕੀਤਾ ਗਿਆ ।

ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਦੌਰਾਨ ਹੋਈਆਂ ਝੜੱਪਾਂ

ਪੰਜਾਬ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਇਕ ਪ੍ਰੋਗਰਾਮ ਵਿਚ ਆਰ. ਐਸ. ਐਸ. ਦੇ ਇਕ ਅਧਿਕਾਰੀ ਨੂੰ ਮੁੱਖ ਮਹਿਮਾਨ ਵਜੋਂ ਨਿਯੁਕਤ ਕੀਤੇ ਜਾਣ ਦੇ ਰੋਸ ਵਜੋਂ ਸਥ ਪਾਰਟੀ ਨਾਲ ਜੁੜੇ ਵਿਦਿਆਰਥੀਆਂ ਨੇ ਵਿਰੋਧ ਵਜੋਂ ਜਦੋਂ ਨਾਅਰੇਬਾਜੀ ਸ਼ੁਰੂ ਕੀਤੀ ਤਾਂ ਯੂਨੀਵਰਸਿਟੀ ਵਿਚ ਮਾਹੌਲ ਤਣਾਅਪੂਰਨ ਹੋ ਗਿਆ ।

ਤਣਾਅਪੂਰਨ ਮਾਹੌਲ ਦੇ ਚਲਦਿਆਂ ਪੁਲਸ ਨੂੰ ਕੀਤਾ ਗਿਆ ਸੂਚਿਤ

ਯੂਨੀਵਰਸਿਟੀ ਵਿਚ ਪੈਦਾ ਹੋਏ ਤਣਾਅਪੂਰਨ ਮਾਹੌਲ ਨੂੰ ਸ਼ਾਂਤ ਕਰਨ ਲਈ ਪੁਲਸ ਮੌਕੇ ਤੇ ਪਹੁੰਚੀ ਤੇ ਉਨ੍ਹਾਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਿਆ । ਜਿਸ ਦੌਰਾਨ ਵਿਦਿਆਰਥੀਆਂ ਅਤੇ ਪੁਲਸ ਵਿਚਕਾਰ ਝੜੱਪ ਹੋ ਗਈ ਪਰ ਫਿਰ ਵੀ ਪੁਲਸ ਵਲੋਂ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ (Protesting students) ਨੂੰ ਪਕੜ ਕੇ ਲਿਜਾਇਆ ਗਿਆ । ਸੱਥ ਪਾਰਟੀ ਦੇ ਮੈਂਬਰ ਸੁਖਮਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 9 ਮਾਰਚ ਨੂੰ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਕਿਉਂਕਿ ਪੀਯੂ ਪ੍ਰਸ਼ਾਸਨ ਨੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਸੀ, ਜਿਸਦਾ ਉਨ੍ਹਾਂ ਦੀ ਪਾਰਟੀ ਨੇ ਵਿਰੋਧ ਕੀਤਾ ਸੀ । ਵਿਰੋਧ ਦਾ ਕਾਰਨ ਇਹ ਸੀ ਕਿ ਆਰਐਸਐਸ ਆਗੂ ਸ਼ਾਮਲ ਹੋ ਰਹੇ ਸਨ ।

ਕੀ ਆਖਿਆ ਸਥ ਪਾਰਟੀ ਦੇ ਬੁਲਾਰੇ ਨੇ

ਸਥ ਪਾਰਟੀ ਦੇ ਬੁਲਾਰੇ ਸੁਖਮਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਹਿਲਾਂ ਹੀ ਪੀ. ਯੂ. ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਸੀ ਕਿ ਸਿੱਖ ਇਤਿਹਾਸ ‘ਤੇ ਇੱਕ ਭਾਸ਼ਣ ਵਿੱਚ ਆਰ. ਐਸ. ਐਸ. ਦੇ ਕਿਸੇ ਅਧਿਕਾਰੀ ਨੂੰ ਮੁੱਖ ਮਹਿਮਾਨ ਵਜੋਂ ਨਾ ਬੁਲਾਇਆ ਜਾਵੇ । ਵਾਈਸ ਚਾਂਸਲਰ (Vice Chancellor) ਨੂੰ ਇੱਕ ਪੱਤਰ ਵੀ ਸੌਂਪਿਆ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ 2004 ਦਾ ਇੱਕ ਫ਼ਰਮਾਨ ਸੀ ਜਿਸ ਵਿੱਚ ਅਕਾਲ ਤਖ਼ਤ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਆਰਐਸਐਸ ਸਿੱਖ ਵਿਰੋਧੀ ਹੈ।

ਯੂਨੀਵਰਸਿਟੀ ਵਿਦਿਅਕ ਸੰਸਥਾ ਹੈ ਨਾ ਕਿ ਰਾਜਨੀਤਕ

ਸੁਖਮਨ ਨੇ ਕਿਹਾ ਕਿ ਯੂਨੀਵਰਸਿਟੀ ਕੈਂਪਸ ਵਿੱਚ ਕਿਸੇ ਵੀ ਸੰਗਠਨ ਜਾਂ ਪਾਰਟੀ ਦਾ ਪ੍ਰਚਾਰ ਨਹੀਂ ਹੋਣਾ ਚਾਹੀਦਾ । ਪੰਜਾਬ ਯੂਨੀਵਰਸਿਟੀ ਇੱਕ ਵਿਦਿਅਕ ਸੰਸਥਾ ਹੈ ਅਤੇ ਇਸਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ । ਆਰ. ਐਸ. ਐਸ. (R. S. S.) ਨਾਲ ਜੁੜੇ ਲੋਕ ਯੂਨੀਵਰਸਿਟੀ ਵਿੱਚ ਪ੍ਰਚਾਰ ਕਰਨ ਲਈ ਆਏ ਸਨ, ਜਿਸਦਾ ਉਸਨੇ ਵਿਰੋਧ ਕੀਤਾ । ਕੁਝ ਵਿਦਿਆਰਥੀਆਂ ਨੇ ਬੱਸ ਵਿੱਚ ਲਿਜਾਂਦੇ ਸਮੇਂ ਨਾਅਰੇਬਾਜ਼ੀ ਵੀ ਕੀਤੀ ।

Read More : ਪੰਜਾਬੀ ਯੂਨੀਵਰਸਿਟੀ ਵਿਚ ਸੈੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਜਾਰੀ

ਈ. ਡੀ. ਦੇਵੇਗੀ ਅਲ ਫਲਾਹ ਯੂਨੀਵਰਸਿਟੀ ਚੇਅਰਮੈਨ ਦੀ ਜ਼ਮਾਨਤ ਨੂੰ ਚੁਣੌਤੀ

0
Enforcement Directorate

ਨਵੀਂ ਦਿੱਲੀ, 9 ਮਾਰਚ 2026 : ਭਾਰਤ ਦੇਸ ਦੀ ਕੇਂਦਰੀ ਜਾਂਚ ਏਜੰਸੀ ਈ. ਡੀ. ਵਲੋਂ ਅਲ ਫਲਾਹ ਯੂਨੀਵਰਸਿਟੀ (Al Fallah University) ਦੇ ਚੇਅਰਮੈਨ ਨੂੰ ਮਿਲੀ ਜ਼ਮਾਨਤ ਨੂੰ ਚੁਣੌਤੀ (Bail challenge) ਦੇਣ ਦਾ ਫ਼ੈਸਲਾ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹੈ ਇਹ ਚੇਅਰਮੈਨ

ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਅਲ ਫਲਾਹ ਯੂਨੀਵਰਸਿਟੀ ਗਰੁੱਪ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ (61) ਨੂੰ ਸਥਾਨਕ ਅਦਾਲਤ ਵੱਲੋਂ ਦਿੱਤੀ ਗਈ ਅੰਤ੍ਰਿਮ ਜ਼ਮਾਨਤ ਨੂੰ ਚੁਣੌਤੀ ਦੇਵੇਗੀ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਈ.ਡੀ. ਨੇ ਕਿਹਾ ਹੈ ਕਿ ਮਾਮਲੇ ਦੇ ਕਈ ਹੋਰ ਪਹਿਲੂਆਂ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਸਿੱਦੀਕੀ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ ।

ਕਿਸ ਮਾਮਲੇ ਵਿਚ ਦਿੱਤੀ ਸੀ ਅਦਾਲਤ ਨੇ ਜ਼ਮਾਨਤ

ਦਿੱਲੀ ਦੀ ਇਕ ਅਦਾਲਤ ਨੇ ਜਵਾਦ ਸਿੱਦੀਕੀ (Jawad Siddiqui) ਨੂੰ ਮਨੀ ਲਾਂਡਰਿੰਗ ਦੇ ਇਕ ਮਾਮਲੇ ‘ਚ 2 ਹਫ਼ਤਿਆਂ ਦੀ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਸੀ । ਸਿੱਦੀਕੀ ‘ਤੇ ਫਰੀਦਾਬਾਦ ਸਥਿਤ ਇਕ ਵਿਦਿਅਕ ਸੰਸਥਾ ਵਿਚ ਵਿਦਿਆਰਥੀਆਂ ਵੱਲੋਂ ਅਦਾ ਕੀਤੀਆਂ ਗਈਆਂ ਫੀਸਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਫੰਡ ਇਕੱਠਾ ਕਰਨ ਅਤੇ ਕਾਲਜ ਦੀ ਮਾਨਤਾ ਅਤੇ ਸਰਟੀਫਿਕੇਸ਼ਨ ਬਾਰੇ ਗਲਤ ਜਾਣਕਾਰੀ ਦੇਣ ਦਾ ਦੋਸ਼ ਹੈ । ਈ. ਡੀ. ਨੇ ਸਿੱਦੀਕੀ ਨੂੰ ਨਵੰਬਰ 2025 ਵਿਚ ਗ੍ਰਿਫਤਾਰ ਕੀਤਾ ਸੀ ਅਤੇ ਇਸ ਸਮੇਂ ਉਹ ਨਿਆਇਕ ਹਿਰਾਸਤ ‘ਚ ਹਨ । ਜਵਾਦ ਸਿੱਦੀਕੀ ਨੇ ਆਪਣੀ ਪਤਨੀ ਦੀ ਦੇਖਭਾਲ ਲਈ ਅੰਤ੍ਰਿਮ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ।

Read More : ਦਿੱਲੀ ਪੁਲਸ ਨੇ ਕੀਤਾ ਅਲਫਲਾਹ ਯੂਨੀਵਰਸਿਟੀ ਦਾ ਚੇਅਰਮੈਨ ਸਿੱਦੀਕੀ ਗ੍ਰਿਫ਼ਤਾਰ

ਪੁਲਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦਾ ਹੋਇਆ ਆਦੀਆਂ ਵਿਖੇ ਸੰਸਕਾਰ

0
Ranjit Singh

ਗੁਰਦਾਸਪੁਰ, 9 ਮਾਰਚ 2026 : ਪੰਜਾਬ ਦੇ ਸ਼ਹਿਰ ਗੁਰਦਾਸਪੁਰ (Gurdaspur) ਦੇ ਪਿੰਡ ਆਦੀਆਂ ਵਿਚ ਅੱਜ ਪੁਲਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦਾ ਅੰਤਿਮ ਸੰਸਕਾਰ (Funeral) ਕਰ ਦਿੱਤਾ ਗਿਆ ਹੈ ।

ਕਿਸ ਮਾਮਲੇ ਵਿਚ ਕਰ ਦਿੱਤਾ ਗਿਆ ਸੀ ਰਣਜੀਤ ਸਿੰਘ ਦਾ ਐਨਕਾਊਂਟਰ

ਅੱਜ ਪਿੰਡ ਆਦੀਆਂ (Village Aadia) ਵਿਖੇ ਜਿਸ ਨੌਜਵਾਨ ਰਣਜੀਤ ਸਿੰਘ (Ranjit Singh) ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਨੂੰ ਅਤੇ ਦੋ ਹੋਰ ਵਿਅਕਤੀਆਂ ਨੂੰ ਆਦੀਆਂ ਚੈਕ ਪੋਸਟ ’ਤੇ ਦੋ ਪੁਲਸ ਮੁਲਾਜ਼ਮਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ 25 ਫਰਵਰੀ ਨੂੰ ਹੋਏ ਇਕ ਪੁਲਸ ਮੁਕਾਬਲੇ ਦੌਰਾਨ ਰਣਜੀਤ ਸਿੰਘ ਮਾਰਿਆ ਗਿਆ ਸੀ ।

ਰਣਜੀਤ ਸਿੰਘ ਦੇ ਪੁਲਸ ਮੁਕਾਬਲੇ ਵਿਚ ਮਾਰੇ ਜਾਣ ਦੇ ਰੋਸ ਵਜੋਂ ਪਹਿਲਾਂ ਪਰਿਵਾਰ ਵੱਲੋਂ ਉਸ ਦਾ ਅੰਤਿਮ ਸੰਸਕਾਰ ਨਾ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਣਜੀਤ ਸਿੰਘ ਦੀ ਲਾਸ਼ ਦੀ ਵਿਗੜ ਰਹੀ ਹਾਲਤ ਨੂੰ ਦੇਖਦਿਆਂ ਅੱਜ ਪਰਿਵਾਰ ਅਤੇ ਕੁਝ ਜਥੇਬੰਦੀਆਂ ਦੀ ਮੌਜੂਦਗੀ ਵਿੱਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ।

ਸੰਸਕਾਰ ਵੇਲੇ ਮੌਜੂਦ ਸਨ ਪਿੰਡ ਵਾਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ

ਰਣਜੀਤ ਸਿੰਘ ਦੀ ਵਿਆਹਿਆ ਨਹੀਂ ਹੋਈ ਸੀ, ਜਿਸ ਕਰਕੇ ਪਰਿਵਾਰ ਵੱਲੋਂ ਰਸਮਾਂ ਅਨੁਸਾਰ ਉਸ ਨੂੰ ਸਿਹਰਾ ਲਗਾ ਕੇ ਪਿੰਡ ਦੇ ਹੀ ਸ਼ਮਸ਼ਾਨ ਘਾਟ (Cemetery) ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਉਸ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਮੌਜੂਦ ਰਹੇ ।

Read More : ਜਥੇਦਾਰ ਤੋਤਾ ਸਿੰਘ ਦਾ ਅੱਜ ਕੀਤਾ ਜਾਵੇਗਾ ਅੰਤਿਮ ਸੰਸਕਾਰ

ਆਪ ਨੇ ਆਪਣੇ ਮੈਨੀਫੈਸਟੋ ਵਿਚ ਸਿੱਖਿਆ ਅਤੇ ਸਿਹਤ ਨੂੰ ਕੀਤਾ ਹੈ ਸ਼ਾਮਲ : ਮੁੱਖ ਮੰਤਰੀ

0
Bhagwant Singh

ਚੰਡੀਗੜ੍ਹ, 9 ਮਾਰਚ 2026 : ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਮੈਨੀਫੈਸਟੋ ਵਿਚ ਸਿੱਖਿਆ ਅਤੇ ਸਿਹਤ ਨੂੰ ਸ਼ਾਮਲ ਕੀਤਾ ।

ਹੋਰ ਕੀ ਕੀ ਆਖਿਆ ਮੁੱਖ ਮੰਤਰੀ ਮਾਨ ਨੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਅਸੀਂ ਆਪਣੇ ਚਾਰ ਸਾਲਾਂ ਦੇ ਹਰ ਪਲ ਲੋਕਾਂ ਲਈ ਸਮਰਪਿਤ ਕੀਤੇ ਹਨ । ਦੂਜੀਆਂ ਪਾਰਟੀਆਂ ਦੇ ਮੈਨੀਫੈਸਟੋ ਧਰਮ, ਜਾਤ ਅਤੇ ਇਕ ਦੂਜੇ ਦੇ ਵਿਰੁੱਧ ਖੜ੍ਹੇ ਹੋਣ `ਤੇ ਕੇਂਦ੍ਰਿਤ ਸਨ । ਆਮ ਆਦਮੀ ਪਾਰਟੀ (Aam Aadmi Party) ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਆਪਣੇ ਮੈਨੀਫੈਸਟੋ ਵਿਚ ਸਿੱਖਿਆ ਅਤੇ ਸਿਹਤ ਨੂੰ ਸ਼ਾਮਲ ਕੀਤਾ । ਕਾਂਗਰਸ ਦੇ ਸਦਨ ਦੇ ਬਾਈਕਾਟ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ 2027 ਤੋਂ ਬਾਅਦ ਵਿਰੋਧੀ ਧਿਰ ਦੇ ਬੈਂਚ ਖਾਲੀ ਰਹਿਣਗੇ ।

ਵਿਰੋਧੀ ਧਿਰ ਕੋਲ ਗੱਲ ਕਰਨ ਨੂੰ ਕੁੱਝ ਨਹੀਂ ਇਸ ਲਈ ਵਾਕਆਉਟ ਕਰ ਗਏ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕਾਂਗਰਸੀ 17-18 ਮਿੰਟ ਬੋਲਣ ਤੋਂ ਬਾਅਦ ਵਾਕਆਊਟ ਕਰ ਗਏ । ਵਿਰੋਧੀ ਧਿਰ ਕਿਸ ਬਾਰੇ ਗੱਲ ਕਰੇਗੀ? ਅਸੀਂ ਇਥੇ ਚਾਰ ਸਾਲਾਂ ਵਿਚ ਆਪਣੇ ਸਾਰੇ ਵਾਅਦੇ ਪੂਰੇ ਕਰ ਚੁੱਕੇ ਹਾਂ । ਪਹਿਲਾਂ ਮੈਂ ਮਾਵਾਂ ਅਤੇ ਭੈਣਾਂ ਦੇ ਸਤਿਕਾਰ ਬਾਰੇ ਗੱਲ ਕਰਾਂਗਾ, ਜੋ ਕਿ ਬਹੁਤ ਬਹਿਸ ਦਾ ਵਿਸ਼ਾ ਹੈ । ਮਾਨ ਨੇ ਕਿਹਾ ਕਿ ਬਹੁਤ ਸਾਰੇ ਪਰਿਵਾਰ ਹੋ ਸਕਦੇ ਹਨ ਜਿਨ੍ਹਾਂ ਨੂੰ 1,000 ਰੁਪਏ ਦੀ ਲੋੜ ਨਹੀਂ ਹੁੰਦੀ, ਪਰ ਬਹੁਤ ਸਾਰੇ ਅਜਿਹੇ ਹਨ ਜੋ 50-100 ਰੁਪਏ ਪ੍ਰਤੀ ਦਿਨ ਕਮਾਉਂਦੇ ਹਨ ।

ਮੁੱਖ ਮੰਤਰੀ ਨੇ ਸੁਖਬੀਰ ਬਾਦਲ ਦੇ ਨੋਟਾਂ ਵਾਲੇ ਟਰੱਕਾਂ ਬਾਰੇ ਕੀਤਾ ਖੁਲਾਸਾ

ਮੈਨੂੰ ਬਹੁਤ ਸਾਰੇ ਫੋਨ ਆਏ ਜਿਨ੍ਹਾਂ ਵਿਚ ਕਿਹਾ ਗਿਆ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ। ਵਿਰੋਧੀ ਧਿਰ ਮਹੀਨੇ ਗਿਣ ਰਹੀ ਹੈ ਅਤੇ 48,000 ਰੁਪਏ ਦੀ ਮੰਗ ਕਰ ਰਹੀ ਹੈ। ਕੀ ਉਨ੍ਹਾਂ ਨੇ ਨੌਕਰੀਆਂ ਅਤੇ ਕਰੰਸੀ ਦੇ ਟਰੱਕ ਵਰਗੇ ਆਪਣੇ ਵਾਅਦੇ ਪੂਰੇ ਕੀਤੇ ਹਨ? ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕਹਿੰਦਾ ਹੁੰਦਾ ਸੀ ਕਿ ਦਿੱਲੀ ਤੋਂ ਨੋਟਾਂ ਦੇ ਟਰੱਕ ਆਉਣਗੇ ਮੈਂ ਦਿੱਲੀ ਦੀਆਂ ਸਾਰੀਆਂ ਚੁੰਗੀਆਂ ਚੈਕ ਕਰਵਾ ਲਈ ਕਿ ਸ਼ਾਇਦ ਕਿਤੇ ਨੋਟ ਮਿਲ ਜਾਣਗੇ । ਉਹ ਅੱਜ ਵੀ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਿਹਾ ਹੈ ।

ਰਸੋਈ ਯੋਜਨਾ ਸਿਰਫ਼ ਰੋਟੀ ਪਕਾਉਣ ਲਈ ਕਾਫੀ ਨਹੀਂ ਹੈ : ਮਾਨ

ਮੈਂ ਇਹ ਨਹੀਂ ਕਹਿ ਰਿਹਾ ਕਿ ਇਕ ਹਜ਼ਾਰ ਰੁਪਏ ਕਿਸੇ ਨੂੰ ਵੀ ਅਮੀਰ ਬਣਾ ਦੇਣਗੇ, ਪਰ ਕਬੀਲਦਾਰ ਖੇਤਰ ਵਿਚ ਹਰ ਰੁਪਏ ਦੀ ਕੀਮਤ ਹੈ । ਬਿਜਲੀ ਅਤੇ ਬੱਸ ਯਾਤਰਾ ਮੁਫ਼ਤ ਹੈ । 10 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਹੈ । ਮੁੱਖ ਮੰਤਰੀ ਨੇ ਕਿਹਾ ਕਿ ਰਸੋਈ ਯੋਜਨਾ ਸਿਰਫ਼ ਰੋਟੀ ਪਕਾਉਣ ਲਈ ਕਾਫ਼ੀ ਨਹੀਂ ਹੈ । ਬਹੁਤ ਸਾਰੇ ਪਰਿਵਾਰਾਂ ਨੂੰ ਸਹੀ ਪੋਸ਼ਣ ਨਹੀਂ ਮਿਲ ਰਿਹਾ । ਇਸ ਯੋਜਨਾ ਦੇ ਤਹਿਤ ਜੇਕਰ ਤੁਸੀਂ ਸਹੀ ਢੰਗ ਨਾਲ ਖਾਓਗੇ ਅਤੇ ਮਿਹਨਤ ਨਾਲ ਪੜ੍ਹਾਈ ਕਰੋਗੇ ਤਾਂ ਹੀ ਤੁਸੀਂ ਤਰੱਕੀ ਕਰੋਗੇ ।

Read More : ਪੰਜਾਬ ਦੀਆਂ ਔੌਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦਾ ਮੁੱਖ ਮੰਤਰੀ ਨੇ ਕੀਤਾ ਐਲਾਨ

ਅਮਿਤਾਭ ਬੱਚਨ ਨੇ ਅਯੁੱਧਿਆ `ਚ ਖਰੀਦਿਆ 35 ਕਰੋੜ ਰੁਪਏ ਦਾ ਪਲਾਟ

0
Amitabh Bachchan

ਅਯੁੱਧਿਆ, 9 ਮਾਰਚ 2026 : ਭਾਰਤ ਦੇਸ਼ ਦੇ ਪ੍ਰਸਿੱਧ ਫਿ਼ਲਮ ਸਟਾਰ (Film star) ਅਮਿਤਾਭ ਬੱਚਨ ਵਲੋਂ ਅਯੁੱਧਿਆ ਵਿਖੇ ਕਰੋੜਾ ਰੁਪਏ ਦੀ ਪ੍ਰਾਪਰਟੀ ਖਰੀਦਣ (Buying property) ਦਾ ਮਾਮਲਾ ਸਾਹਮਣੇ ਆਇਆ ਹੈ ।

ਕਿੰਨੇ ਏਕੜ ਦਾ ਹੈ ਇਹ ਪਲਾਟ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ (Amitabh Bachchan) ਨੇ ਅਯੁੱਧਿਆ ‘ਚ 2.67 ਏਕੜ ਦਾ ਪਲਾਟ 35 ਕਰੋੜ ਰੁਪਏ ‘ਚ ਖਰੀਦਿਆ ਹੈ । ਇਹ ਸੌਦਾ ਰੀਅਲ ਅਸਟੇਟ ਕੰਪਨੀ `ਹਾਊਸ ਆਫ ਅਭਿਨੰਦਨ ਲੋਢਾ`(ਐੱਚ. ਓ. ਏ. ਬੀ. ਐੱਲ.) ਅਤੇ ਅਮਿਤਾਭ ਦੀ ਕੰਪਨੀ ਏ. ਬੀ. ਕਾਰਪ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਰਾਜੇਸ਼ ਯਾਦਵ ਰਾਹੀਂ ਸੰਪੰਨ ਹੋਇਆ । ਇਹ ਪਲਾਟ ਕੰਪਨੀ ਦੇ 75 ਏਕੜ ਦੇ ਲਗਜ਼ਰੀ ਭੂ-ਵਿਕਾਸ ਪ੍ਰਾਜੈਕਟ `ਦਿ ਸਰਯੂ` ਦੇ ਨੇੜੇ ਸਥਿਤ ਹੈ ।

ਐੱਚ. ਓ. ਏ. ਬੀ. ਐੱਲ. ਦੇ ਚੇਅਰਮੈਨ ਨੇ ਕੀ ਦੱਸਿਆ

ਜਨਵਰੀ, 2024 `ਚ ਵੀ ਬੱਚਨ ਨੇ ਇਸ ਪ੍ਰਾਜੈਕਟ `ਚ ਇਕ ਪਲਾਟ ਖਰੀਦਿਆ ਸੀ । ਕੰਪਨੀ ਅਨੁਸਾਰ ਇਹ ਅਯੁੱਧਿਆ (Ayodhya) ‘ਚ ਉਨ੍ਹਾਂ ਦੇ ਮਾਧਿਅਮ ਰਾਹੀਂ ਕੀਤਾ ਗਿਆ ਤੀਜਾ ਨਿਵੇਸ਼ ਅਤੇ ਕੁੱਲ ਮਿਲਾ ਕੇ ਚੌਥਾ ਨਿਵੇਸ਼ ਹੈ । ਇਸ ਤੋਂ ਇਲਾਵਾ ਬੱਚਨ ਨੇ ਐੱਚ. ਓ. ਏ. ਬੀ. ਐੱਲ. ਦੇ ਅਲੀਬਾਗ ਪ੍ਰਾਜੈਕਟ ‘ਚ ਵੀ 10 ਹਜ਼ਾਰ ਵਰਗ ਫੁੱਟ ਦਾ ਪਲਾਟ ਖਰੀਦਿਆ ਸੀ । ਐੱਚ. ਓ. ਏ. ਬੀ. ਐੱਲ. ਦੇ ਚੇਅਰਮੈਨ ਅਭਿਨੰਦਨ ਲੋਢਾ ਨੇ ਦੱਸਿਆ ਕਿ ਅਯੁੱਧਿਆ ‘ਚ ਬੁਨਿਆਦੀ ਢਾਂਚੇ ਅਤੇ ਸਰਕਾਰੀ ਨਿਵੇਸ਼ ਦੇ ਨਿਰੰਤਰ ਵਿਕਾਸ ਕਾਰਨ ਇਹ ਲੰਬੀ ਮਿਆਦ ਦੇ ਜ਼ਮੀਨ ਨਿਵੇਸ਼ ਲਈ ਆਕਰਸ਼ਕ ਬਣ ਰਹੀ ਹੈ ।

Read More : ਹੈਦਰਾਬਾਦ ‘ਚ ਗੋਦਰੇਜ ਪ੍ਰਾਪਰਟੀਜ਼ ਨੇ 2600 ਕਰੋੜ ਰੁਪਏ ਤੋਂ ਵੱਧ ਦੇ ਘਰ ਵੇਚੇ