Home Blog Page 198

ਮਜੀਠੀਆ ਦੀ ਸੁਰੱਖਿਆ ਲਈ ਹਾਈਕੋਰਟ ਨੇ ਕੀਤੀਆਂ ਹਦਾਇਤਾਂ

0
Bikram Majthia

ਚੰਡੀਗੜ੍, 13 ਜਨਵਰੀ 2026 : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਦੀ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਨੂੰ ਹਾਈਕੋਰਟ ਨੇ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ ।

ਕੀ ਆਖਿਆ ਹੈ ਹਾਈਕੋਰਟ ਨੇ

ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਰੁਖ਼ ਅਪਣਾਉਂਦੇ ਹੋਏ ਜੋ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹਨਵਿਚ ਕਿਹਾ ਹੈ ਕਿ ਮਜੀਠੀਆ ਦੀ ਜਾਨ ਦੀ ਰਾਖੀ ਕਰਨਾ ਸੂਬਾ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੈ । ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਖ਼ੁਫ਼ੀਆ ਏਜੰਸੀਆਂ ਵੱਲੋਂ ਮਿਲੇ ਖ਼ਤਰੇ ਦੇ ਮੱਦੇਨਜ਼ਰ ਬਿਕਰਮ ਮਜੀਠੀਆ ਦਾ ਸੁਰੱਖਿਆ ਘੇਰਾ ਤੁਰੰਤ ਮਜ਼ਬੂਤ ਕੀਤਾ ਜਾਵੇ ।

ਕੋਰਟ ਨੇ ਕੀਤੀ ਕਿਹੜੇ ਕਿਹੜੇ ਅਧਿਕਾਰੀ ਦੀ ਜ਼ਿੰਮੇਵਾਰੀ ਤੈਅ

ਮਾਨਯੋਗ ਅਦਾਲਤ ਨੇ ਇਸ ਮਾਮਲੇ ਵਿੱਚ ਡੀ. ਜੀ. ਪੀ. (ਜੇਲ੍ਹਾਂ), ਆਈ. ਜੀ. (ਜੇਲ੍ਹ) ਅਤੇ ਨਾਭਾ ਜੇਲ੍ਹ ਦੇ ਸੁਪਰਡੈਂਟ ਦੀ ਸਿੱਧੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਹੈ । ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਜੇਲ੍ਹ ਵਿੱਚ ਮਜੀਠੀਆ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਜਾਂ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਲਈ ਉਪਰੋਕਤ ਅਧਿਕਾਰੀ ਨਿੱਜੀ ਤੌਰ ‘ਤੇ ਜ਼ਿੰਮੇਵਾਰ ਹੋਣਗੇ ।

ਅਦਾਲਤ ਨੇ ਇਹ ਫੈਸਲਾ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਲਿਆ ਹੈ ਜਿਨ੍ਹਾਂ ਵਿੱਚ ਪਾਬੰਦੀਸ਼ੁਦਾ ਸੰਗਠਨਾਂ (Banned organizations) ਵੱਲੋਂ ਮਜੀਠੀਆ ‘ਤੇ ਹਮਲੇ ਦੀ ਸਾਜ਼ਿਸ਼ ਦਾ ਖ਼ੁਲਾਸਾ ਹੋਇਆ ਸੀ । ਮਜੀਠੀਆ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਵਰਤੀ ਜਾ ਰਹੀ ਢਿੱਲ ਜਾਨਲੇਵਾ ਸਾਬਤ ਹੋ ਸਕਦੀ ਹੈ, ਜਿਸ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਹੁਣ ਉੱਚ ਅਧਿਕਾਰੀਆਂ ਨੂੰ ਕਾਨੂੰਨੀ ਤੌਰ ‘ਤੇ ਜਵਾਬਦੇਹ ਬਣਾ ਦਿੱਤਾ ਹੈ ।

Read more : ਹਾਈਕੋਰਟ ਨੇ ਨਹੀਂ ਦਿੱਤੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ

ਅੰਬਾਲਾ ਦੇ ਰੇਲਵੇ ਟੈਕਨੀਸ਼ੀਅਨ ਦੀ ਬਾਗਪਤ ‘ਚ ਹੱਤਿਆ

0
Murder

ਬਾਗਪਤ, 13 ਜਨਵਰੀ 2026 : ਅੰਬਾਲਾ ਦੇ ਰਹਿਣ ਵਾਲੇ ਸੀਨੀਅਰ ਰੇਲਵੇ ਟੈਕਨੀਸ਼ੀਅਨ (Senior Railway Technician) ਦੀਪਕ (35) ਦੀ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ‘ਚ ਧੌਣ ਵੱਢ ਕੇ ਬੇਰਹਿਮੀ ਨਾਲ ਹੱਤਿਆ (Brutal murder) ਕਰ ਦਿੱਤੀ ਗਈ ਹੈ । ਹੱਤਿਆ ਪਿੱਛੋਂ ਮੁਲਜ਼ਮਾਂ ਨੇ ਉਸ ਦੀ ਲਾਸ਼ ਪੂਰਬੀ ਯਮੁਨਾ ਨਹਿਰ ‘ਚ ਸੁੱਟ ਦਿੱਤੀ ।

ਕੰਮ ਤੇ ਜਾ ਰਿਹਾ ਹਾਂ ਕਹਿ ਕੇ ਨਿਕਲਿਆ ਪਰ ਨਹੀਂ ਪਹੁੰਚਿਆ ਡਿਊਟੀ ਤੇ

ਦੀਪਕ 4 ਦਿਨ ਪਹਿਲਾਂ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਕੰਮ ‘ਤੇ ਜਾ ਰਿਹਾ ਹੈ ਪਰ ਉਹ ਡਿਊਟੀ ‘ਤੇ ਨਹੀਂ ਪਹੁੰਚਿਆ । ਪਰਿਵਾਰ ਦਾ ਉਸ ਨਾਲ ਸੰਪਰਕ ਵੀ ਨਹੀਂ ਹੋਇਆ । ਦੀਪਕ ਅੰਬਾਲਾ ‘ਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਤੇ ਬਾਗਪਤ ‘ਚ ਰੇਲਵੇ ਦੇ ਇਕ ਸੀਨੀਅਰ ਟੈਕਨੀਸ਼ੀਅਨ ਵਜੋਂ ਕੰਮ ਕਰਦਾ ਸੀ । ਪਰਿਵਾਰਕ ਮੈਂਬਰਾਂ ਅਨੁਸਾਰ ਦੀਪਕ ਆਮ ਵਾਂਗ ਕੰਮ ‘ਤੇ ਗਿਆ ਪਰ ਦੇਰ ਰਾਤ ਤੱਕ ਘਰ ਨਹੀਂ ਪਰਤਿਆ ।

ਮੋਬਾਇਲ ਬੰਦ ਆਉਣ ਤੇ ਪਰਿਵਾਰਕ ਮੈਂਬਰਾਂ ਨੇ ਕੀਤੀ ਦੀਪਕ ਦੀ ਭਾਲ

ਜਦੋਂ ਉਸ ਦਾ ਫ਼ੋਨ ਬੰਦ ਹੋ ਗਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ । 8 ਜਨਵਰੀ ਨੂੰ ਪੁਲਸ ਨੇ ਬਾਗਪਤ ਦੇ ਬੜੌਤ ਥਾਣਾ ਖੇਤਰ ਦੇ ਕਿਸ਼ਨਪੁਰ ਬਰਾਲ ਪਿੰਡ ਨੇੜੇ ਪੂਰਬੀ ਯਮੁਨਾ ਨਹਿਰ ਦੇ ਕੰਢੇ ਤੋਂ ਇਕ ਅਣਪਛਾਤੀ ਲਾਸ਼ ਬਰਾਮਦ ਕੀਤੀ । ਲਾਸ਼ ਦੀ ਪਛਾਣ ਦੀਪਕ ਵਜੋਂ ਹੋਣ ਪਿੱਛੋਂ ਪੁਲਸ ਨੇ ਪਰਿਵਾਰ ਨੂੰ ਸੂਚਿਤ ਕੀਤਾ । ਖ਼ਬਰ ਮਿਲਦਿਆਂ ਹੀ ਪਰਿਵਾਰ ਅੰਬਾਲਾ ਤੋਂ ਬਾਗਪਤ ਪਹੁੰਚਿਆ ।

Read More : ਬੰਗਲਾਦੇਸ਼ ਵਿਚ ਰਾਤ ਨੂੰ ਹੋਈ ਇਕ ਹੋਰ ਹਿੰਦੂ ਨੌਜਵਾਨ ਦੀ ਹੱਤਿਆ

ਭਗਵੰਤ ਮਾਨ ਨੇ ਸੂਬੇ ਦੇ ਪਹਿਲੇ ਸਟਾਰਟਅੱਪ ਕਾਨਕਲੇਵ ਦਾ ਕੀਤਾ ਉਦਘਾਟਨ

0
startup conclave

ਫਗਵਾੜਾ/ਚੰਡੀਗੜ੍ਹ 13 ਜਨਵਰੀ 2026 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਕਪੂਰਥਲਾ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ‘ਚ ਸੂਬੇ ਦੇ ਪਹਿਲੇ ਸਟਾਰਟਅੱਪ ਪੰਜਾਬ ਕਾਨਕਲੇਵ (Startup Punjab Conclave) ਦਾ ਉਦਘਾਟਨ ਕੀਤਾ, ਜਿਸ ਤਹਿਤ ਨਵੀਨਤਾ, ਸਖ਼ਤ ਮਿਹਨਤ ਅਤੇ ਉੱਦਮਤਾ ਨੂੰ ਸਰਕਾਰ ਦੇ ਆਰਥਿਕ ਨਜ਼ਰੀਏ ਵਿਚ ਪ੍ਰਮੁੱਖ ਤਰਜੀਹ ਦਿੱਤੀ ਗਈ ਹੈ । ਪੰਜਾਬ ਸਰਕਾਰ ਦੇ ਉਦਯੋਗ ਤੇ ਵਣਜ ਵਿਭਾਗ ਵੱਲੋਂ ਕਰਵਾਇਆ ਗਿਆ ਇਹ ਸਟਾਰਟਅੱਪ ਪੰਜਾਬ ਕਾਨਕਲੇਵ 2026 ਇਕ ਪ੍ਰਮੁੱਖ ਸੂਬਾ ਪੱਧਰੀ ਪਲੇਟਫਾਰਮ ਵਜੋਂ ਉਭਰਿਆ ਹੈ ।

ਪੰਜਾਬ ਸਰਕਾਰ ਕਰ ਰਹੀ ਹੈ ਸਟਾਰਟਅੱਪਸ ਨੂੰ ਵਿਸ਼ੇਸ਼ ਹੌਸਲਾ ਅਫਜ਼ਾਈ ਚੈੱਕ ਪ੍ਰਦਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸਮਾਗਮ ਦੌਰਾਨ ਪੰਜਾਬ ‘ਚ ਸਥਿਤ 15 ਤੋਂ ਵੱਧ ਇਨਕਿਊਬੇਟਰ ਅਤੇ 5 ਤੋਂ ਵੱਧ ਸਹਾਇਤਾ ਸੰਸਥਾਵਾਂ ਨੇ ਆਪਣੀਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ। ਪੰਜਾਬ ਸਰਕਾਰ 8 ਸਟਾਰਟਅੱਪਸ ਨੂੰ ਵਿਸ਼ੇਸ਼ ਹੌਸਲਾ ਅਫਜ਼ਾਈ ਚੈੱਕ (Special encouragement check) ਪ੍ਰਦਾਨ ਕਰ ਰਹੀ ਹੈ, ਜਿਸ ਵਿਚ 7 ਸਟਾਰਟਅੱਪਸ ਨੂੰ ਸੀਡ ਗ੍ਰਾਂਟ ਵਜੋਂ 3-3 ਲੱਖ ਰੁਪਏ ਅਤੇ ਹਰੇਕ ਸਟਾਰਟਅੱਪ ਨੂੰ ਲੀਜ਼ ਡੈਂਟਲ ਸਹਾਇਤਾ ਵਜੋਂ 1.20 ਲੱਖ ਰੁਪਏ ਦਿੱਤੇ ਗਏ ਹਨ । ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਅਤੇ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ ।

Read More : ਮੁੱਖ ਮੰਤਰੀ ਮਾਨ ਨੇ ਕੀਤੀ ਆਤਿਸ਼ੀ ਦੀ ਭਾਸ਼ਣ ਵੀਡੀਓ ਨਾਲ ਛੇੜਛਾੜ ਦੀ ਸਖ਼ਤ ਨਿੰਦਾ

ਅਨਿਲ ਅੰਬਾਨੀ ਦੇ ਬੇਟੇ ਅਨਮੋਲ ਨੂੰ ਹਾਈ ਕੋਰਟ ਤੋਂ ਝਟਕਾ

0
Jai Anmol Ambani

ਨਵੀਂ ਦਿੱਲੀ, 13 ਜਨਵਰੀ 2026 : ਦਿੱਲੀ ਹਾਈ ਕੋਰਟ (Delhi High Court) ਨੇ ਉਦਯੋਗਪਤੀ ਅਨਿਲ ਅੰਬਾਨੀ ਦੇ ਬੇਟੇ ਜੈ ਅਨਮੋਲ ਅੰਬਾਨੀ (Jai Anmol Ambani) ਨੂੰ ਰਿਲਾਇੰਸ ਹੋਮ ਫਾਇਨਾਂਸ ਲਿਮਟਿਡ (ਆਰ. ਐੱਚ. ਐੱਫ. ਐੱਲ.) ਦੇ ਬੈਂਕ ਖਾਤੇ ਨੂੰ ਧੋਖਾਦੇਹੀ ਵਾਲਾ ਐਲਾਨ ਕਰਨ ਦੀ ਕਾਰਵਾਈ ਦੇ ਸਬੰਧ ‘ਚ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ (Show Cause Notice) ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ।

ਯੂਨੀਅਨ ਬੈਂਕ ਦੇ ਨੋਟਿਸ ‘ਤੇ ਰੋਕ ਤੋਂ ਇਨਕਾਰ ਕਰਦਿਆਂ ਦਿੱਤਾ 10 ਦਿਨਾਂ ਦਾ ਸਮਾਂ

ਜਸਟਿਸ ਜਸਮੀਤ ਸਿੰਘ ਨੇ ਪਟੀਸ਼ਨਕਰਤਾ (Petitioner) ਅਤੇ ਆਰ. ਐੱਚ. ਐੱਫ. ਐੱਲ. ਦੇ ਨਿਰਦੇਸ਼ਕ ਜੈ ਅਨਮੋਲ ਅੰਬਾਨੀ ਨੂੰ 10 ਦਿਨਾਂ ਦੇ ਅੰਦਰ ਬੈਂਕ ਦੇ ਸਾਹਮਣੇ ਆਪਣਾ ਪੱਖ ਰੱਖਣ ਲਈ ਕਿਹਾ ਅਤੇ ਸਪੱਸ਼ਟ ਕੀਤਾ ਕਿ ਬੈਂਕ ਵੱਲੋਂ ਇਸ ਤੋਂ 7 ਬਾਅਦ ਲਏ ਗਏ ਕਿਸੇ ਵੀ ਫੈਸਲੇ ਦਾ ਪ੍ਰਭਾਵ ਇਸ ਮਾਮਲੇ ‘ਚ ਅਦਾਲਤ ਦੇ ਹੁਕਮਾਂ ਦੇ ਅਧੀਨ ਹੋਵੇਗਾ ।

30 ਜਨਵਰੀ ਨੂੰ ਸੁਣਵਾਈ ਲਈ ਜੈ ਨੂੰ ਹੋਣਾ ਪਵੇਗਾ ਨਿੱਜੀ ਤੌਰ ਤੇ ਪੇਸ਼

ਜੱਜ ਨੇ ਬੈਂਕ ਨੂੰ ਇਕ ਸਪੱਸ਼ਟ ਹੁਕਮ ਜਾਰੀ ਕਰਨ ਅਤੇ ਉਸ ਨੂੰ ਅਦਾਲਤ ਸਾਹਮਣੇ ਪੇਸ਼ ਕਰਨ ਦਾ ਹੁਕਮ ਦਿੱਤਾ । ਅਦਾਲਤ ਨੇ ਜੈ ਅਨਮੋਲ ਅੰਬਾਨੀ ਨੂੰ ਕਿਹਾ ਕਿ ਤੁਸੀਂ ਕਾਰਨ ਦੱਸੋ ਨੋਟਿਸ ‘ਚ ਆਪਣੀਆਂ ਦਲੀਲਾਂ ਪੇਸ਼ ਕਰੋ । ਤੁਹਾਨੂੰ ਜੋ ਵੀ ਕਹਿਣਾ ਹੈ, ਉਹ ਉਸ ਦਾ ਜਵਾਬ ਦੇਣਗੇ । ਮੈਂ ਕਾਰਨ ਦੱਸੋ ਨੋਟਿਸ ‘ਤੇ ਰੋਕ ਨਹੀਂ ਲਾਵਾਂਗਾ । ਮੈਂ ਇਹ ਨਹੀਂ ਕਹਾਂਗਾ ਕਿ ਉਹ ਮਾਮਲੇ ‘ਚ ਅੱਗੇ ਨਾ ਵਧਣ । ਮੈਂ ਪਟੀਸ਼ਨ ਨੂੰ ਪੈਂਡਿੰਗ ਰੱਖਾਂਗਾ । ਦੇਖਦੇ ਹਾਂ ਕੀ ਹੁਕਮ ਆਉਂਦਾ ਹੈ । ਜੈ ਅਨਮੋਲ 30 ਜਨਵਰੀ ਨੂੰ ਸੁਣਵਾਈ ਲਈ ਨਿੱਜੀ ਤੌਰ ‘ਤੇ ਪੇਸ਼ ਹੋਵੇਗਾ ।

Read More : ਬੈਂਕ ਕਰਜ਼ਾ ਧੋਖਾਦੇਹੀ ਦਾ ਮਾਮਲਾ

ਮੁੱਖ ਮੰਤਰੀ ਮਾਨ ਅਕਾਲ ਤਖ਼ਤ ਤੇ ਹੋਣਗੇ ਸਵੇਰ ਦੀ ਥਾਂ ਸ਼ਾਮ ਨੂੰ ਪੇਸ

0
Jathedar Gargaj

ਅੰਮ੍ਰਿਤਸਰ, 13 ਜਨਵਰੀ 2026 : ਸ੍ਰੀ ਅਕਾਲ ਤਖ਼ਤ ਸਕੱਤਰੇਤ (Sri Akal Takht Secretariat) ਵੱਲੋਂ ਜਾਰੀ ਬਿਆਨ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ 15 ਜਨਵਰੀ ਨੂੰ ਅੰਮ੍ਰਿਤਸਰ ਸਥਿਤ ਅਕਾਲ ਤਖ਼ਤ ਵਿਖੇ ਪੇਸ਼ੀ ਦਾ ਸਮਾਂ ਬਦਲ ਦਿੱਤਾ ਗਿਆ ਹੈ ।

ਕਿੰਨਾ ਸਮਾਂ ਰੱਖਿਆ ਗਿਆ ਹੈ

ਮਿਲੀ ਜਾਣਕਾਰੀ ਅਨੁਸਾਰ ਹੁਣ ਸੀ. ਐਮ. ਨੂੰ 15 ਜਨਵਰੀ ਨੂੰ ਸਵੇਰੇ 10 ਵਜੇ ਦੀ ਬਜਾਏ ਸ਼ਾਮ 4:30 ਵਜੇ ਪੇਸ਼ ਹੋਣਾ ਪਵੇਗਾ । ਅਕਾਲ ਤਖ਼ਤ ਨੇ ਮਾਨ ਦੇ ਬਿਆਨਾਂ ਅਤੇ ਵਾਇਰਲ ਵੀਡੀਓ ਲਈ ਸਪੱਸ਼ਟੀਕਰਨ ਮੰਗਿਆ ਹੈ । ਇਸ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ 15 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਇੱਕ ਪ੍ਰੋਗਰਾਮ ਹੈ ਪਰ ਉਹ ਇਸ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਅਤੇ ਇਸ ਦੀ ਬਜਾਏ ਅਕਾਲ ਤਖ਼ਤ ‘ਤੇ ਹਾਜ਼ਰ ਹੋਣਗੇ । ਅਕਾਲ ਤਖ਼ਤ ਨੇ ਇਸ ਬਿਆਨ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ ।

ਮਾਮਲੇ ਦੇ ਸਿੱਧਾ ਪ੍ਰਸਾਰਨ ਸਬੰਧੀ ਬੇਨਤੀ ਦਾ ਹਾਲੇ ਤੱਕ ਨਹੀਂ ਕੋਈ ਜਵਾਬ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਨੰਗੇ ਪੈਰੀਂ ਅਕਾਲ ਤਖ਼ਤ ਜਾਣਗੇ । ਉਨ੍ਹਾਂ ਨੇ ਜਥੇਦਾਰ ਨੂੰ ਗੋਲਕ ਦਾ ਹਿਸਾਬ-ਕਿਤਾਬ ਸਬੂਤਾਂ ਸਮੇਤ ਦੇਣ ਤੋਂ ਬਾਅਦ ਪੂਰੇ ਮਾਮਲੇ ਦਾ ਸਿੱਧਾ ਪ੍ਰਸਾਰਣ ਕਰਨ ਦੀ ਬੇਨਤੀ ਵੀ ਕੀਤੀ । ਹਾਲਾਂਕਿ, ਇਸ ਮਾਮਲੇ ਸਬੰਧੀ ਜਥੇਦਾਰ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਕਿਉਂਕਿ ਮੁੱਖ ਮੰਤਰੀ ਅੰਮ੍ਰਿਤਧਾਰੀ ਸਿੱਖ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਅਕਾਲ ਤਖ਼ਤ ਫਾਸੀਲ ਦੀ ਬਜਾਏ ਸਕੱਤਰੇਤ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ ।

Read more : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮੁੱਖ ਮੰਤਰੀ ਪੰਜਾਬ ਨੂੰ ਕੀਤਾ ਤਲਬ

ਬੰਗਲਾਦੇਸ਼ ਵਿਚ ਰਾਤ ਨੂੰ ਹੋਈ ਇਕ ਹੋਰ ਹਿੰਦੂ ਨੌਜਵਾਨ ਦੀ ਹੱਤਿਆ

0
Bangladesh

ਢਾਕਾ, 13 ਜਨਵਰੀ 2026 : ਬੰਗਲਾਦੇਸ਼ (Bangladesh) ਦੇ ਦੱਖਣੀ ਹਿੱਸੇ ਚਟਗਾਓਂ ਡਿਵੀਜ਼ਨ ਦੇ ਫੇਨੀ ਜ਼ਿਲ੍ਹੇ ਦੇ ਦਗਨਭੂਈਆਂ ਵਿੱਚ ਲੰਘੇ ਐਤਵਾਰ ਦੀ ਰਾਤ ਨੂੰ ਅਣਪਛਾਤੇ ਹਮਲਾਵਰਾਂ (Unknown attackers) ਨੇ 28 ਸਾਲਾ ਹਿੰਦੂ ਵਿਅਕਤੀ ਸਮੀਰ ਕੁਮਾਰ ਦਾਸ ਨੂੰ ਕੁੱਟਿਆ (Beaten) ਅਤੇ ਚਾਕੂ ਮਾਰ ਕੇ ਮਾਰ ਦਿੱਤਾ ਅਤੇ ਉਸਦਾ ਆਟੋਰਿਕਸ਼ਾ ਵੀ ਚੋਰੀ ਹੋ ਗਿਆ ਸੀ ।

ਸਮੀਰ ਨਿਕਲਿਆ ਸੀ ਆਟੋ ਰਿਕਸ਼ਾ ਲੈ ਕੇ ਘਰੋਂ ਪਰ ਨਹੀਂ ਆਇਆ ਵਾਪਸ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਮੀਰ ਐਤਵਾਰ ਸ਼ਾਮ 7 ਵਜੇ ਆਪਣਾ ਆਟੋਰਿਕਸ਼ਾ ਲੈ ਕੇ ਘਰੋਂ ਨਿਕਲਿਆ ਸੀ। ਜਦੋਂ ਉਹ ਦੇਰ ਰਾਤ ਤੱਕ ਘਰ ਨਹੀਂ ਪਰਤਿਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਉਸਦੀ ਲਾਸ਼ ਸਵੇਰੇ 2 ਵਜੇ ਦੇ ਕਰੀਬ ਜਗਤਪੁਰ ਪਿੰਡ ਦੇ ਇੱਕ ਖੇਤ ਵਿੱਚ ਮਿਲੀ ।

ਸਮੀਰ ਦਾ ਕਤਲ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਹੈ : ਪੁਲਸ ਅਧਿਕਾਰੀ

ਦਗਨਭੂਈਆਂ ਥਾਣੇ ਦੇ ਇੱਕ ਪੁਲਿਸ ਅਧਿਕਾਰੀ ਅਨੁਸਾਰ ਸਮੀਰ ਕੁਮਾਰ ਦਾਸ (Sameer Kumar Das) ਦੇ ਕਤਲ ਵਿੱਚ ਦੇਸੀ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ ਅਤੇ ਇਹ ਕਤਲ ਯੋਜਨਾਬੱਧ ਤਰੀਕਾ ਨਾਲ ਕੀਤਾ ਗਿਆ ਹੈ । ਇਸ ਮਾਮਲੇ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਬੀਤੇ 23 ਦਿਨਾਂ ਵਿੱਚ ਬੰਗਲਾਦੇਸ਼ ਵਿੱਚ ਹਿੰਦੂ ਨੌਜਵਾਨਾ ਦਾ ਹੋਇਆ 7ਵਾਂ ਕਤਲ ਹੈ ।

Read More : ਸਰੀਰਕ ਸਬੰਧ ਸਥਾਪਤ ਕਰਨ ਤੋਂ ਇਨਕਾਰ ਕਰਨ ‘ਤੇ ਪਤੀ ਨੇ ਪਤਨੀ ਦੀ ਕੀਤੀ ਹੱਤਿਆ

ਅਮਰੀਕੀ ਰਾਸ਼ਟਰਪਤੀ ਕਰ ਰਹੇ ਹਨ ਅਮਰੀਕਾ ਵਿਚ ਸ਼ਰਾਬ ਦੇ ਪਾਬੰਦੀ ਦੀ ਤਿਆਰੀ

0
Donald Trump

ਵਾਸ਼ਿੰਗਟਨ, 13 ਜਨਵਰੀ 2026 : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਹੁਣ ਅਮਰੀਕਾ ਵਿਚ ਸ਼ਰਾਬ ‘ਤੇ ਪਾਬੰਦੀ ਲਾਉਣ ਦੀ ਤਿਆਰੀ ‘ਚ ਹਨ । ਆਨ ਲਾਈਨ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਅਮਰੀਕਾ (America) ‘ਚ ਸ਼ਰਾਬ ‘ਤੇ ਹਮੇਸ਼ਾ ਲਈ ਪਾਬੰਦੀ ਲਾਉਣਾ ਚਾਹੁੰਦੇ ਹਨ।

18ਵੀਂ ਸੋਧ ਮੁੜ ਲਾਗੂ ਕਰਕੇ ਵਾਪਸ ਲਿਆਉਣਾ ਚਾਹੁੰਦੇ ਹਨ ਸ਼ਰਾਬੀ ਵਾਪਸ

ਉਹ 18ਵੀਂ ਸੋਧ ਨੂੰ ਮੁੜ ਲਾਗੂ ਕਰਨਾ ਚਾਹੁੰਦੇ ਹਨ ਅਤੇ ਪੂਰੀ ਤਰ੍ਹਾਂ ਸ਼ਰਾਬਬੰਦੀ (Alcoholism) ਵਾਪਸ ਲਿਆਉਣਾ ਚਾਹੁੰਦੇ ਹਨ । ਇਹ ਮੈਸੇਜ ਉਨ੍ਹਾਂ ਦੇ ਜਾਣੇ-ਪਛਾਣੇ ‘ਆਲ-ਕੈਪਸ’ (ਵੱਡੇ ਅੱਖਰਾਂ ਵਾਲੇ) ਅਤੇ ਬਿਨਾਂ ਫਿਲਟਰ ਵਾਲੇ ਸਟਾਈਲ ਵਿਚ ਲਿਖਿਆ ਗਿਆ ਹੈ । ਇਸ ਵਿਚ ‘ਖ਼ਤਰਨਾਕ ਸ਼ਰਾਬੀਆਂ’, ਭਰੇ ਹੋਏ ਬਾਰਾਂ, ਡਿੱਗ ਰਹੀ ਉਤਪਾਦਕਤਾ ਅਤੇ ਇਕ ਅਜਿਹੇ ਪੀਣ ਵਾਲੇ ਸੱਭਿਆਚਾਰ ਦੇ ਖ਼ਿਲਾਫ਼ ਗੱਲ ਕੀਤੀ ਗਈ ਹੈ, ਜੋ ਪਰਿਵਾਰਾਂ ਅਤੇ ਕੰਮਕਾਜੀ ਸ਼ਕਤੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ । ਇਹ ਪੋਸਟ ਤੇਜ਼ੀ ਨਾਲ ਫੈਲੀ ਅਤੇ ਕੁਝ ਹੀ ਘੰਟਿਆਂ ਵਿਚ ਇਸ ਦੇ ਸਕ੍ਰੀਨਸ਼ਾਟ ਨੂੰ ਹਜ਼ਾਰਾਂ ਸ਼ੇਅਰ ਅਤੇ ਪ੍ਰਤੀਕਿਰਿਆਵਾਂ ਮਿਲੀਆਂ, ਜਿਸ ਨਾਲ ਸੋਸ਼ਲ ਮੀਡੀਆ ‘ਤੇ ਬੇਭਰੋਸਗੀ, ਮਜ਼ਾਕ ਅਤੇ ਘਬਰਾਹਟ ਫੈਲ ਗਈ ।

1920 ਤੋਂ 1933 ਤੱਕ ਚੱਲਿਆ ਸੀ ਸ਼ਰਾਬਬੰਦੀ ਕਾਨੂੰਨ

1930 ਦੇ ਦਹਾਕੇ ਵਿਚ ਅਮਰੀਕਾ ‘ਚ ‘ਸ਼ਰਾਬਬੰਦੀ’ ਕਾਨੂੰਨ ਲਾਗੂ ਸੀ, ਜੋ 1920 ਤੋਂ 1933 ਤੱਕ ਚੱਲਿਆ । ਇਸ ਕਾਨੂੰਨ ਦੇ ਤਹਿਤ ਸ਼ਰਾਬ ਦਾ ਉਤਪਾਦਨ, ਵਿਕਰੀ ਅਤੇ ਪੀਣ ‘ਤੇ ਪੂਰੀ ਤਰ੍ਹਾਂ ਪਾਬੰਦੀ ਸੀ । ਇਸ ਨੂੰ ‘ਨੋਬਲ ਐਕਸਪੈਰੀਮੈਂਟ’ ਕਿਹਾ ਜਾਂਦਾ ਸੀ ਪਰ ਇਹੈ ਅਪਰਾਧ ਅਤੇ ਬਲੈਕ ਮਾਰਕੀਟ ਨੂੰ ਉਤਸ਼ਾਹਿਤ ਕਰਨ ਵਾਲਾ ਸਾਬਿਤ ਹੋਇਆ ਸੀ ।

Read more : ਡੋਨਾਲਡ ਟਰੰਪ ਨੇ ਰਾਸ਼ਟਰਪਤੀ ਬਾਇਡਨ ਨਾਲ ਕੀਤੀ ਮੁਲਾਕਾਤ

ਨਸ਼ਿਆਂ ਵਿਰੁੱਧ ਜੰਗ ਮੁਹਿੰਮ ਨੂੰ ਹੋਇਆ 317ਵਾਂ ਦਿਨ

0
DGP

ਚੰਡੀਗੜ੍ਹ 13 ਜਨਵਰੀ 2026 : ਪੰਜਾਬ ਵਿਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧ ਜੰਗ ਮੁਹਿੰਮ (War on drugs campaign) ਨੂੰ 317ਵਾਂ ਦਿਨ ਹੋ ਚੁੱਕਿਆ ਹੈ ।

ਪੁਲਸ ਨੇ ਮੁਹਿੰਮ ਤਹਿਤ ਕਿੰਨੀਆਂ ਥਾਵਾਂ ਤੇ ਕੀਤੀ ਛਾਪਾਮਾਰੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ (bhagwant singh maan) ਦੇ ਨਿਰਦੇਸ਼ਾਂ ‘ਤੇ ਸੂਬੇ ਵਿੱਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਸ਼ੁਰੂ ਕੀਤੀ ਗਈ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਦੇ 317ਵੇਂ ਦਿਨ ਪੰਜਾਬ ਪੁਲਿਸ ਨੇ ਅੱਜ 272 ਥਾਵਾਂ ‘ਤੇ ਛਾਪੇਮਾਰੀ ਕੀਤੀ । ਸੂਬੇ ਭਰ ਵਿੱਚ 49 ਐਫ. ਆਈ. ਆਰਜ. ਦਰਜ ਕੀਤੀਆਂ ਗਈਆਂ ਅਤੇ 69 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ । ਇਸ ਨਾਲ 317 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 44,191 ਹੋ ਗਈ ਹੈ । ਇਨ੍ਹਾਂ ਛਾਪਿਆਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਤੋਂ 3.3 ਕਿਲੋ ਹੈਰੋਇਨ, 385 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 1.10 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ।

ਕਾਰਵਾਈ ਦੌਰਾਨ ਕਿੰਨੇ ਅਧਿਕਾਰੀਆਂ ਦੀ ਟੀਮ ਕਰਦੀ ਹੈ ਕੰਮ

ਨਸ਼ਿਆਂ ਵਿਰੁੱਧ ਦੌਰਾਨ ਕਾਰਵਾਈ ਕਰਨ ਵੇਲੇ 58 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 800 ਤੋਂ ਵੱਧ ਪੁਲਿਸ ਮੁਲਾਜ਼ਮਾਂ ਵਾਲੀਆਂ 100 ਤੋਂ ਵੱਧ ਪੁਲਿਸ ਟੀਮਾਂ ਨੇ ਰਾਜ ਭਰ ਵਿੱਚ 272 ਥਾਵਾਂ ‘ਤੇ ਛਾਪੇਮਾਰੀ ਕੀਤੀ। ਦਿਨ ਭਰ ਚੱਲੇ ਇਸ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ 271 ਸ਼ੱਕੀਆਂ ਤੋਂ ਪੁੱਛਗਿੱਛ ਵੀ ਕੀਤੀ ।

ਨਸ਼ਿਆਂ ਦੀ ਦੁਰਵਰਤੋਂ ਨੂੰ ਖ਼ਤਮ ਕਰਨ ਲਈ ਕੀਤੀ ਗਈ ਹੈ ਤਿੰਨ ਪੱਖੀ ਰਣਨੀਤੀ ਤਿਆਰ

ਧਿਆਨ ਦੇਣ ਯੋਗ ਹੈ ਕਿ ਪੰਜਾਬ ਸਰਕਾਰ (Punjab Government) ਨੇ ਰਾਜ ਵਿੱਚੋਂ ਨਸ਼ਿਆਂ ਦੀ ਦੁਰਵਰਤੋਂ ਨੂੰ ਖਤਮ ਕਰਨ ਲਈ ਤਿੰਨ-ਪੱਖੀ ਰਣਨੀਤੀ ਇਨਫੋਰਸਮੈਂਟ, ਨਸ਼ਾ ਛੁਡਾਊ ਅਤੇ ਰੋਕਥਾਮ( ਈ. ਡੀ. ਪੀ.) ਲਾਗੂ ਕੀਤੀ ਹੈ । ਇਸ ਰਣਨੀਤੀ ਤਹਿਤ, ਅੱਜ ਪੰਜਾਬ ਪੁਲਿਸ ਨੇ 18 ਵਿਅਕਤੀਆਂ ਨੂੰ ਨਸ਼ੇ ਛੱਡਣ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਉਤਸ਼ਾਹਿਤ ਕੀਤਾ । ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਐਸ. ਐਸ. ਪੀਜ. ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਨਸ਼ਿਆਂ ਵਿਰੁੱਧ ਇਸ ਜੰਗ ਦੀ ਨਿਗਰਾਨੀ ਲਈ, ਪੰਜਾਬ ਸਰਕਾਰ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਪੰਜ ਮੈਂਬਰੀ ਕੈਬਨਿਟ ਸਬ-ਕਮੇਟੀ ਬਣਾਈ ਹੈ ।

Read more : ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 310ਵੇਂ ਦਿਨ 65 ਨਸ਼ਾ ਤਸਕਰ ਕਾਬੂ

ਸਰੀਰਕ ਸਬੰਧ ਸਥਾਪਤ ਕਰਨ ਤੋਂ ਇਨਕਾਰ ਕਰਨ ‘ਤੇ ਪਤੀ ਨੇ ਪਤਨੀ ਦੀ ਕੀਤੀ ਹੱਤਿਆ

0
Death

ਇੰਦੌਰ, 13 ਜਨਵਰੀ 2026 : ਇੰਦੌਰ (Indore) ‘ਚ ਇਕ 40 ਸਾਲਾ ਔਰਤ ਦੀ ਉਸ ਦੇ ਪਤੀ ਵਲੋ ਗਲਾ ਘੁੱਟ ਕੇ ਹੱਤਿਆ (Murder by strangulation) ਕਰ ਦੇਣ ਤੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।

ਪਤੀ ਖ਼ੁਦ ਹੀ ਪਹੁੰਚ ਗਿਆ ਸੀ ਪਤਨੀ ਦੀ ਲਾਸ਼ ਲੈ ਕੇ ਹਸਪਤਾਲ

ਪੁਲਸ ਅਧਿਕਾਰੀ ਨੇ ਦੱਸਿਆ ਕਿ ਪਤਨੀ ਪਿਛਲੇ 8 ਸਾਲਾਂ ਤੋਂ ਉਸ ਨਾਲ ਸਰੀਰਕ ਸਬੰਧ (Sexual intercourse) ਸਥਾਪਤ ਕਰਨ ਤੋਂ ਇਨਕਾਰ ਕਰ ਰਹੀ ਸੀ । ਡਿਪਟੀ ਕਮਿਸ਼ਨਰ ਆਫ਼ ਪੁਲਸ ਸ਼੍ਰੀ ਕ੍ਰਿਸ਼ਨ ਲਾਲ ਚੰਦਾਨੀ ਨੇ ਕਿਹਾ ਕਿ ਪਤਨੀ ਦੀ ਮੌਤ 9 ਜਨਵਰੀ ਨੂੰ ਭੇਦਭਰੇ ਹਾਲਾਤ ‘ਚ ਹੋਈ ਸੀ ।

ਪਤੀ ਖੁਦ ਉਸ ਦੀ ਲਾਸ਼ (Corpse) ਹਸਪਤਾਲ ਲੈ ਕੇ ਗਿਆ ਤੇ ਦਾਅਵਾ ਕੀਤਾ ਕਿ ਉਸ ਦੀ ਮੌਤ ਹਾਈ ਬਲੱਡ ਪ੍ਰੈਸ਼ਰ ਕਾਰਨ ਅਚਾਨਕ ਘਰ ‘ਚ ਸਿਰ ਦੇ ਭਾਰ ਡਿੱਗਣ ਕਾਰਨ ਹੋਈ । ਪੋਸਟਮਾਰਟਮ (Postmortem) ਤੋਂ ਬਾਅਦ ਪਤਾ ਲੱਗਾ ਕਿ ਉਸ ਦੀ ਮੌਤ ਗਲਾ ਘੁੱਟਣ ਨਾਲ ਹੋਈ ਹੈ । ਜਦੋਂ ਪਤੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸੱਚ ਬੋਲ ਦਿੱਤਾ ਤੇ 1 ਪਤਨੀ ਦੇ ਕਤਲ ਦੀ ਗੱਲ ਮੰਨ ਲਈ ।

Read More : ਹਰਦੋਈ ਦੇ ਥਾਣੇ ‘ਚ ਪਤਨੀ ਦਾ ਗੋਲੀ ਮਾਰ ਕੇ ਕੀਤਾ ਕਤਲ

ਪਾਕਿਸਤਾਨ ਗਈ ਸਰਬਜੀਤ ਕੌਰ ਦੀ ਭਾਰਤ ਵਾਪਸੀ ਟੱਲੀ

0
Sarabjit Kaur

ਇਸਲਾਮਾਬਾਦ, 13 ਜਨਵਰੀ 2026 : ਪੰਜਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਜੱਥੇ ਨਾਲ ਪਾਕਿਸਤਾਨ ਵਿੱਚ ਗੁਰੂਧਾਮਾਂ ਦੇ ਦਰਸ਼ਨਾਂ ਲਈ ਗਈ ਕਪੂਰਥਲਾ ਦੀ ਵਸਨੀਕ ਸਰਬਜੀਤ ਕੌਰ ਦੀ ਭਾਰਤ ਵਾਪਸੀ ਹਾਲ ਘੀ ਘੜੀ ਟਲ ਗਈ ਹੈ ।

ਕੀ ਕਾਰਨ ਰਿਹਾ ਸਰਬਜੀਤ ਕੌਰ ਦੀ ਵਾਪਸੀ ਟਲਨ ਦਾ

ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ ਦੀ ਸਰਕਾਰ ਨੇ ਸਰਬਜੀਤ ਕੌਰ (Sarabjit Kaur) ਨੂੰ ਭਾਰਤ ਭੇਜਣ ਦੀ ਬਜਾਏ ਉਸ ਦੀ ਵੀਜ਼ਾ ਮਿਆਦ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ।‌ ਜਿਸ ਕਾਰਨ ਹਾਲ ਦੀ ਘੜੀ ਭਾਰਤ ਵਾਪਸੀ ਟੱਲ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸਲਾਮ ਧਰਮ ਕਬੂਲ ਕਰਨ ਤੋਂ ਬਾਅਦ ਉਸ ਨੇ ਆਪਣਾ ਨਾਮ ਨੂਰ ਫਾਤਿਮਾ ਹੁਸੈਨ ਰੱਖ ਲਿਆ ਹੈ ।

ਕਿਸ ਨੇ ਦਿੱਤੀ ਸਰਬਜੀਤ ਦੀ ਵੀਜ਼ਾ ਮਿਆਦ ਵਧਾਉਣ ਨੂੰ ਝੰਡੀ

ਪਾਕਿਸਤਾਨ (Pakistan) ਦੇ ਗ੍ਰਹਿ ਰਾਜ ਮੰਤਰੀ ਮੁਹੰਮਦ ਤਲਾਲ ਚੌਧਰੀ ਨੇ ਸਰਬਜੀਤ ਨੂੰ ਦੇਸ਼ ਨਿਕਾਲਾ ਨਾ ਦੇਣ ਅਤੇ ਵੀਜ਼ਾ ਵਧਾਉਣ ਦੀ ਅਪੀਲ ਨੂੰ ਹਰੀ ਝੰਡੀ ਦੇ ਦਿੱਤੀ ਹੈ । ਇਸ ਨਾਲ ਹੀ ਲਾਹੌਰ ਦੀ ਅਦਾਲਤ ਵਿੱਚ ਮਾਮਲਾ ਵਿਚਾਰ ਅਧੀਨ ਹੋਣ ਕਾਰਨ ਉਸ ਦੀ ਤੁਰੰਤ ਵਾਪਸੀ ‘ਤੇ ਰੋਕ ਲੱਗ ਗਈ ਹੈ । ਸਰਬਜੀਤ ਕੌਰ ਫਿਲਹਾਲ ਲਾਹੌਰ ਵਿੱਚ ਸਥਿਤ ਔਰਤਾਂ ਦੇ ਸ਼ੈਲਟਰ ਹੋਮ ਦਾਰ-ਉਲ-ਅਮਨ ਵਿੱਚ ਰਹਿ ਰਹੀ ਹੈ, ਜਿੱਥੇ ਉਸ ਦੀ ਲਗਾਤਾਰ ਸਿਹਤ ਜਾਂਚ ਕੀਤੀ ਜਾ ਰਹੀ ਹੈ । ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਉਸ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਚੁੱਕਿਆ ਗਿਆ ਹੈ ।

ਸਰਬਜੀਤ ਦੇ ਐਡਵੋਕੇਟ ਨੇ ਦਿੱਤੀ ਜਾਣਕਾਰੀ

ਸਰਬਜੀਤ ਦੇ ਵਕੀਲ ਅਲੀ ਚੰਗੇਜ਼ੀ ਸੰਧੂ ਨੇ ਦੱਸਿਆ ਕਿ ਲਾਹੌਰ ਹਾਈਕੋਰਟ (Lahore High Court) ਵਿੱਚ ਮਾਮਲਾ ਪੈਂਡਿੰਗ ਹੋਣ ਕਾਰਨ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ ਲਈ ਜ਼ਰੂਰੀ ਐਗਜ਼ਿਟ ਪਰਮਿਟ ਜਾਰੀ ਕਰਨ ‘ਤੇ ਅਸਥਾਈ ਰੋਕ ਲਗਾ ਦਿੱਤੀ ਹੈ । ਉਧਰ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੀ ਨਜ਼ਰ ਇਸ ਮਾਮਲੇ ‘ਤੇ ਬਣੀ ਹੋਈ ਹੈ । ਐੱਸ. ਜੀ. ਪੀ. ਸੀ. ਨੇ ਵੀ ਕੇਂਦਰ ਸਰਕਾਰ ਤੋਂ ਰਾਜਨੀਤਿਕ ਦਖਲ ਦੀ ਅਪੀਲ ਕੀਤੀ ਹੈ ।

Read more : ਪਾਕਿਸਤਾਨੀ ਪੁਲਸ ਨੇ ਕੀਤਾ ਸਰਬਜੀਤ ਕੌਰ ਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ