Home Blog Page 196

ਸੜਕ ਕੰਢੇ ਖੜ੍ਹੀ ਕਾਰ ਦੀ ਕਾਰ ਨਾਲ ਟੱਕਰ ਕਾਰਨ ਤਿੰਨ ਦੀ ਮੌਤ ਇਕ ਜ਼ਖ਼ਮੀ

0
accident

ਹੁਸਿਆਰਪੁਰ, 10 ਮਾਰਚ 2026 : ਪੰਜਾਬ ਦੇ ਜਲੰਧਰ-ਪਠਾਨਕੋਟ ਕੌਮੀ ਰਾਜਮਾਰਗ (Jalandhar-Pathankot National Highway) ‘ਤੇ ਸੜਕ ਕੰਢੇ ਖੜ੍ਹੀ ਕਾਰ ਵਿਚ ਕਾਰ ਵੱਜਣ ਨਾਲ ਤਿੰਨ ਦੀ ਮੌਤ (Three dead) ਤੇ ਇਕ ਜ਼ਖ਼ਮੀ ਹੋਇਆ ਹੈ ।

ਕੌਣ ਹਨ ਤਿੰਨ ਜਣੇ ਜੋ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਮੁਤਾਬਕ ਜੋ ਹੁਸਿ਼ਆਰਪੁਰ ਜਿਲਾ ਦੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ `ਤੇ ਸੜਕ ਕੰਢੇ ਖੜ੍ਹੀ ਇੱਕ ਐਸ. ਯੂ. ਵੀ. ਨਾਲ ਇੱਕ ਕਾਰ ਦੀ ਟੱਕਰ ਹੋਣ ਕਾਰਨ ਇੱਕ ਔਰਤ ਅਤੇ ਉਸਦੇ ਪੁੱਤਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ (Seriously injured) ਹੋ ਗਿਆ ਸੀ ਦੇ ਵਿਚ ਮਰਨ ਵਾਲਿਆਂ ਵਿਚ ਸ਼ਬਨਮ ਸੈਣੀ (48) ਅਤੇ ਉਸਦਾ ਪੁੱਤਰ ਤੁਸ਼ਾਂਤ (18) ਵਜੋਂ ਹੋਈ ਹੈ, ਜੋ ਕਿ ਇੱਕ ਅਰਟੀਗਾ ਕਾਰ ਵਿੱਚ ਸਫ਼ਰ ਕਰ ਰਹੇ ਸਨ, ਜਦੋਂ ਕਿ ਰਾਹੁਲ (25) ਇੱਕ ਐਸ. ਯੂ. ਵੀ. ਵਿੱਚ ਸਫ਼ਰ ਕਰ ਰਿਹਾ ਸੀ ।

ਥਾਣਾ ਇੰਚਾਰਜ ਨੇ ਸੜਕ ਹਾਦਸੇ ਬਾਰੇ ਕੀ ਜਾਣਕਾਰੀ ਦਿੱਤੀ

ਟਾਂਡਾ ਪੁਲਿਸ ਸਟੇਸ਼ਨ ਦੇ ਇੰਚਾਰਜ ਗੁਰਿੰਦਰਜੀਤ ਸਿੰਘ ਨਾਗਰਾ ਨੇ ਕਿਹਾ ਕਿ ਹਾਦਸਾ ਸੋਮਵਾਰ ਦੇਰ ਰਾਤ ਉਦੋਂ ਵਾਪਰਿਆ ਜਦੋਂ ਸੈਣੀ ਅਤੇ ਉਸਦਾ ਪੁੱਤਰ ਜਲੰਧਰ ਤੋਂ ਦਸੂਹਾ ਜਾ ਰਹੇ ਸਨ । ਉਨ੍ਹਾਂ ਕਿਹਾ ਕਿ ਚੋਲਾਂਗ ਆਇਲ ਪਲਾਜ਼ਾ ਨੇੜੇ ਅਚਾਨਕ ਗੱਡੀ ਨੇ ਕੰਟਰੋਲ ਗੁਆ ਦਿੱਤਾ (The vehicle lost control) ਅਤੇ ਸੜਕ ਦੇ ਕਿਨਾਰੇ ਖੜ੍ਹੀ ਐਸ. ਯੂ. ਵੀ. ਨਾਲ ਟੱਕਰ ਮਾਰ ਦਿੱਤੀ । ਟੱਕਰ ਇੰਨੀ ਜ਼ਬਰਦਸਤ ਸੀ ਕਿ ਐਸ. ਯੂ. ਵੀ. ਪਲਟ ਗਈ ਅਤੇ ਸੜਕ ਦੇ ਕਿਨਾਰੇ ਡਿੱਗ ਗਈ, ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ।

Read More : ਕਪੂਰਥਲਾ ‘ਚ ਸੜਕ ਕਿਨਾਰੇ ਬੈਠੇ ਦੋ ਵਿਅਕਤੀਆਂ ਨੂੰ ਟਰੱਕ ਨੇ ਦਰੜਿਆ, ਇਕ ਦੀ ਮੌ/ਤ 

ਗੋਲੀਬਾਰੀ ਵਿਚ ਜ਼ਖ਼ਮੀ ਹੋਏ ਵਿਦਿਆਰਥੀ ਦੇ ਮਾਪਿਆਂ ਕੀਤਾ ਓਪਨ ਏ. ਆਈ. ‘ਤੇ ਕੇਸ

0
Candian Court

ਕੈਨੇਡਾ, 10 ਮਾਰਚ 2026 : ਕੈਨੇਡਾ (Canada) ਵਿਖੇ ਕੁੱਝ ਦਿਨ ਪਹਿਲਾਂ ਹੋਈ ਗੋਲੀਬਾਰੀ (Shooting) ਵਿਚ ਜ਼ਖ਼ਮੀ ਵਿਦਿਆਰਥੀ ਦੇ ਮਾਪਿਆਂ ਨੇ ਚੈਟਬੋਟ ਨਿਰਮਾਤਾ ਓਪਨ ਏ. ਆਈ. ਤੇ ਕੇਸ ਦਰਜ (Case registered) ਕੀਤਾ ਹੈ ।

ਕੀ ਹੈ ਸਮੁੱਚਾ ਮਾਮਲਾ

ਜਾਣਕਾਰੀ ਮੁਤਾਬਕ ਕੈਨੇਡਾ ਵਿਖੇ ਇਕ ਸਕੂਲ ਵਿਚ ਜਿਸ ਵਿਅਕਤੀ ਵਲੋਂ ਗੋਲੀਬਾਰੀ ਕੀਤੀ ਗਈ ਸੀ ਦੌਰਾਨ ਜੋ ਵਿਦਿਆਰਥੀ ਜ਼ਖ਼ਮੀ (Student injured) ਹੋ ਗਿਆ ਸੀ ਦੇ ਮਾਪਿਆਂ ਨੇ ਕੋਰਟ ਵਿਚ ਦਾਇਰ ਕੀਤੇ ਗਏ ਕੇਸ ਵਿਚ ਦੋਸ਼ ਲਗਾਇਆ ਹੈ ਕਿ ਚੈਟਬੋਟ ਨਿਰਮਾਤ ਓਪਨ ਏ. ਆਈ. ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਹਮਲਾਵਰ ਇਕ ਸਮੂਹਿਕ ਹਮਲੇ ਦੀ ਯੋਜਨਾ ਬਣਾ ਰਿਹਾ ਸੀ । ਕੋਰਟ ਵਿਚ ਕੀਤੇ ਗਏ ਮੁਕੱਦਮੇ ਮੁਤਾਬਕ ਹਮਲਾਵਰ ਨੇ ਹਮਲੇ ਦੀ ਯੋਜਨਾ ਬਣਾਉਣ ਲਈ ਕੰਪਨੀ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ-ਅਧਾਰਤ ਗੱਲਬਾਤ ਪ੍ਰੋਗਰਾਮ ਚੈਟ ਜੀ. ਪੀ. ਟੀ. ਦੀ ਵਰਤੋਂ ਕੀਤੀ ।

ਦਾਇਰ ਕੇਸ ਵਿਚ ਕੀ ਕੀ ਦੋਸ਼ ਲਗਾਏ ਗਏ ਹਨ

ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ (British Columbia Supreme Court) ਵਿੱਚ ਦਾਇਰ ਕੀਤੇ ਗਏ ਇੱਕ ਮੁਕੱਦਮੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕੰਪਨੀ ਨੂੰ ਖਾਸ ਜਾਣਕਾਰੀ ਸੀ ਕਿ ਹਮਲਾਵਰ ਟੰਬਲਰ ਰਿਜ ਵਰਗੀ ਸਮੂਹਿਕ-ਜਾਨੀ ਨੁਕਸਾਨ ਦੀ ਘਟਨਾ ਦੀ ਯੋਜਨਾ ਬਣਾਉਣ ਲਈ ਚੈਟ ਜੀ. ਪੀ. ਟੀ. ਦੀ ਵਰਤੋਂ ਕਰ ਰਿਹਾ ਸੀ । ਮੁਕੱਦਮੇ ਵਿੱਚ ਕਿਹਾ ਗਿਆ ਹੈ ਕਿ ਹਮਲਾਵਰ ਨੇ ਚੈਟ ਜੀ. ਪੀ. ਟੀ. ਨੂੰ ਇੱਕ ਭਰੋਸੇਮੰਦ ਸਹਿਯੋਗੀ ਅਤੇ ਸਲਾਹਕਾਰ ਵਜੋਂ ਵਰਤਿਆ ਸੀ ਅਤੇ ਪ੍ਰੋਗਰਾਮ ਨੇ ਉਸਨੂੰ ਯੋਜਨਾ ਬਣਾਉਣ ਵਿੱਚ ਮਦਦ ਕੀਤੀ ਸੀ ।

ਵਿਦਿਆਰਥਣ ਮਾਇਆ ਗੇਬਾਲਾ ਨੂੰ ਲੱਗੀਆਂ ਤਿੰਨ ਗੋਲੀਆਂ

ਕੇਸ ਵਿਚ ਦੱਸਣ ਮੁਤਾਬਕ ਕੰਪਨੀ ਦੇ ਕਥਿਤ ਵਿਵਹਾਰ ਦੇ ਨਤੀਜੇ ਵਜੋਂ ਵਿਦਿਆਰਥਣ ਮਾਇਆ ਗੇਬਾਲਾ ਨੂੰ ਨੇੜਿਓਂ ਤਿੰਨ ਗੋਲੀਆਂ ਲੱਗੀਆਂ, ਜਿਵੇਂ ਕਿ ਇੱਕ ਸਿਰ ਵਿੱਚ, ਇੱਕ ਗਰਦਨ ਵਿੱਚ ਅਤੇ ਇੱਕ ਉਸਦੇ ਗਲ੍ਹ ਵਿੱਚ ਲੱਗੀ । ਮੁਕੱਦਮੇ ਵਿੱਚ ਕਿਹਾ ਗਿਆ ਹੈ ਕਿ ਉਸਨੂੰ ਦਿਮਾਗ ਵਿੱਚ ਗੰਭੀਰ ਸੱਟ ਲੱਗੀ ਹੈ ਜਿਸਦੇ ਨਤੀਜੇ ਵਜੋਂ ਸਥਾਈ ਮਾਨਸਿਕ ਅਤੇ ਸਰੀਰਕ ਅਪੰਗਤਾ ਹੋ ਸਕਦੀ ਹੈ । ਕੰਪਨੀ ਦੁਆਰਾ ਇਸ ਮਾਮਲੇ `ਤੇ ਟਿੱਪਣੀ ਮੰਗਣ ਵਾਲਾ ਸੁਨੇਹਾ ਤੁਰੰਤ ਵਾਪਸ ਨਹੀਂ ਕੀਤਾ ਗਿਆ ।

ਕੀ ਆਖਿਆ ਓਪਨ ਏ. ਆਈ. ਨੇ

ਇਸ ਸਬੰਧੀ ਓਪਨ ਏ. ਆਈ. (Open A. I.) ਨੇ ਕਿਹਾ ਕਿ ਉਸਨੇ ਹਮਲਾਵਰ ਦੀਆਂ ਗਤੀਵਿਧੀਆਂ ਨੂੰ ਦੇਖਿਆ ਪਰ ਪੁਲਸ ਨੂੰ ਸੂਚਿਤ ਨਹੀਂ ਕੀਤਾ । ਬਾਅਦ ਵਿੱਚ ਇਸਨੇ 10 ਫਰਵਰੀ ਨੂੰ ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਪੁਲਸ ਨਾਲ ਸੰਪਰਕ ਕੀਤਾ । ਦੱਸਣਯੋਗ ਹੈ ਕਿ ਹਮਲਾਵਰ ਜੈਸ ਵੈਨ ਰਸਟਸੇਲਰ ਨੇ ਅੱਠ ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਆਪਣੀ ਜਾਨ ਲੈ ਲਈ । ਕੰਪਨੀ ਅਨੁਸਾਰ ਹਮਲਾਵਰ ਦਾ ਚੈਟ ਜੀ. ਪੀ. ਟੀ. ਖਾਤਾ ਬੰਦ ਕਰ ਦਿੱਤਾ ਗਿਆ ਸੀ ਪਰ ਉਸਨੇ ਇੱਕ ਹੋਰ ਖਾਤਾ ਬਣਾ ਕੇ ਪਾਬੰਦੀ ਤੋਂ ਬਚਣ ਦੀ ਕੋਸਿ਼ਸ਼ ਕੀਤੀ ।

Read More : ਦੁਕਾਨਦਾਰ ਤੇ ਗੋਲੀ ਮਾਰਨ ਦੇ ਮਾਮਲੇ ਵਿਚ ਕਤਲ ਤੇ ਅਸਲ ਐਕਟ ਤਹਿਤ ਕੇਸ ਦਰਜ

ਵਿਧਾਨ ਸਭਾ ਵਿਚ ਸੁਖਪਾਲ ਖਹਿਰਾ ਦੀ ਪੋਸਟ ਸਬੰਧੀ ਪਾਇਆ ਗਿਆ ਨਿੰਦਾ ਮਤਾ

0
Sukhpal Khaira

ਚੰਡੀਗੜ੍ਹ, 10 ਮਾਰਚ 2026 : ਪੰਜਾਬ ਵਿਧਾਨ ਸਭਾ (Punjab Legislative Assembly) ਵਿਚ ਚੱਲ ਰਹੇ ਸੈਸ਼ਨ ਦੌਰਾਨ ਅੱਜ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵਲੋਂ ਪਾਈ ਪੋਸਟ ਸਬੰਧੀ ਨਿੰਦਾ ਮਤਾ (Condemnation motion) ਪੇਸ਼ ਕੀਤਾ ਗਿਆ ।

ਕਿਊਂ ਕਰ ਦਿੱਤਾ ਗਿਆ ਨਿੰਦਾ ਮਤਾ ਪਾਸ

ਮਿਲੀ ਜਾਣਕਾਰੀ ਅਨੁਸਾਰ ਸੈਸ਼ਨ ਵਿਚ ਜੋ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ (Congress MLA Sukhpal Khaira) ਦੀ ਪੋਸਟ ਨੂੰ ਲੈ ਕੇ ਨਿੰਦਾ ਮਤਾ ਪਾਉਣ ਦੀ ਪੇਸ਼ਕਸ਼ ਹੋਈ ਸੀ ਦੌਰਾਨ ਜਿਥੇ ਸੱਤਾਧਾਰੀ ਧਿਰ ਵਲੋਂ ਜੋਰਦਾਰ ਆਵਾਜ਼ ਵਿਚ ਹਾਂ ਦਾ ਨਾਅਰਾ ਮਾਰਿਆ ਗਿਆ, ਉਥੇ ਹੀ ਵਿਰੋਧੀ ਧਿਰ ਵਲੋਂ ਇਸ ਦੌਰਾਨ ਕੁੱਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਚੁੱਪੀ ਧਾਰ ਕੇ ਰੱਖੀ ਗਈ । ਜਿਸ ਤੇ ਸਪੀਕਰ ਵਲੋਂ ਚੁੱਪ ਨੂੰ ਨਾ ਸਮਝਦਿਆਂ ਨਿੰਦਾ ਮਤੇ ਨੂੰ ਪਾਸ ਕਰ ਦਿੱਤਾ ਗਿਆ । ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਨੇ ਕਿਹਾ ਕਿ ਵਿਰੋਧੀ ਧਿਰ ਨੂੰ ਜਾਂ ਤਾਂ ਹਾਂ ਕਹਿਣਾ ਚਾਹੀਦਾ ਹੈ ਜਾਂ ਨਹੀਂ ਪਰ ਵਿਰੋਧੀ ਧਿਰ ਚੁੱਪ ਹੀ ਰਿਹਾ।ਜਿਸ ਤੋਂ ਬਾਅਦ ਨਿੰਦਾ ਮਤਾ ਪਾਸ ਹੋ ਗਿਆ ।

Read More : ਪੰਜਾਬ ਵਿਧਾਨ ਸਭਾ ਦੇ ਪਹਿਲੇ ਦਿਨ ਦੀ ਕਾਰਵਾਈ ਰਾਜਪਾਲ ਦੇ ਭਾਸ਼ਣ ਨਾਲ ਹੋਈ ਸ਼ੁਰੂ

ਚੰਡੀਗੜ੍ਹ ਨਿਗਮ ਦੀ ਸਿਕਾਇਤ ਤੇ ਪੁਲਸ ਨੇ ਕੀਤਾ ਅਣਪਛਾਤਿਆਂ ਵਿਰੁੱਧ ਕੇਸ ਦਰਜ

0
Municipal Corporation

ਚੰਡੀਗੜ੍ਹ, 10 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਨਗਰ ਨਿਗਮ ਨੇ ਚੰਡੀਗੜ੍ਹ ਪੁਲਸ ਕੋਲ ਅਣਪਛਾਤੇ ਵਿਅਕਤੀਆਂ (Unknown persons) ਵਿਰੁੱਧ ਸਿਕਾਇਤ ਦੇ ਕੇ ਦਰਜ ਕਰਵਾਇਆ ਗਿਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਵਲੋਂ ਜੋ ਚੰਡੀਗੜ੍ਹ ਪੁਲਸ ਦੀ ਅਪਰਾਧ ਸ਼ਾਖਾ ਕੋਲ ਸਿ਼ਕਾਇਤ ਦੇ ਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕਰਵਾਇਆ ਗਿਆ ਹੈ ਤੇ ਜਿਸਦੀ ਜਾਂਚ ਜਾਰੀ ਹੈ ਇਹ ਮਾਮਲਾ ਚੰਡੀਗੜ੍ਹ ਨਗਰ ਨਿਗਮ ਨਾਲ ਸਬੰਧਤ ਇੱਕ ਧੋਖਾਧੜੀ ਵਾਲਾ ਫਿਕਸਡ ਡਿਪਾਜ਼ਿਟ ਦਾ ਹੈ । ਜਿਸ ਵਿੱਚ 116.84 ਕਰੋੜ ਰੁਪਏ ਸ਼ਾਮਲ ਹਨ ।

ਚੰਡੀਗੜ੍ਹ ਪੁਲਸ ਮੁਤਾਬਕ ਕੀ ਮਾਮਲਾ ਸਾਹਮਣੇ ਆਇਆ

ਪੁਲਸ ਅਨੁਸਾਰ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਤੋਂ ਨਗਰ ਨਿਗਮ ਨੂੰ ਫੰਡ ਟ੍ਰਾਂਸਫਰ ਕਰਦੇ ਸਮੇਂ ਆਈ. ਡੀ. ਐਫ. ਸੀ. ਫਸਟ ਬੈਂਕ (I. D. F. C. First Bank) ਵਿੱਚ ਇੱਕ ਸਮਰਪਿਤ ਖਾਤਾ ਖੋਲ੍ਹਿਆ ਗਿਆ ਸੀ, ਜਿਸ ਖਾਤੇ ਦੇ ਆਧਾਰ ‘ਤੇ ਬੈਂਕ ਮੈਨੇਜਰ ਨੇ ਕਈ ਫਿਕਸਡ ਡਿਪਾਜ਼ਿਟ ਰਸੀਦਾਂ (ਐਫ. ਡੀ. ਆਰ.) ਜਾਰੀ ਕੀਤੀਆਂ ਸਨ ਪਰ ਬਾਅਦ ਵਿੱਚ ਜਦੋਂ ਇਨ੍ਹਾਂ ਐਫ. ਡੀ. ਆਰ. ਦੀ ਜਾਂਚ ਕੀਤੀ ਗਈ ਤਾਂ ਇਹ ਧੋਖਾਧੜੀ ਵਾਲੇ ਪਾਏ ਗਏ, ਜਿਨ੍ਹਾਂ ਦੀ ਕੁੱਲ ਰਕਮ 116.84 ਕਰੋੜ ਰੁੁਪਏ ਦੱਸੀ ਜਾ ਰਹੀ ਹੈ ।

ਬੈਂਕ ਨੇ ਪੁਲਸ ਨੂੰ ਨਿਗਮ ਖਾਤੇ ਵਿਚ ਰਕਮ ਜਮ੍ਹਾ ਕਰਨ ਬਾਰੇ ਕੀਤਾ ਸੂਚਿਤ

ਜਾਂਚ ਦੌਰਾਨ ਫਸਟ ਬੈਂਕ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਸਾਰੀ ਰਕਮ ਨਗਰ ਨਿਗਮ ਦੇ ਖਾਤੇ ਵਿੱਚ ਵਾਪਸ ਜਮ੍ਹਾ ਕਰ ਦਿੱਤੀ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਗੜਬੜ ਲਗਭਗ ਦੋ ਮਹੀਨੇ ਪਹਿਲਾਂ ਹੋਈ ਸੀ । ਜਿਸ ਤੋਂ ਬਾਅਦ ਨਗਰ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਪੁਲਸ ਕੋਲ ਸਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਸੋਮਵਾਰ ਨੂੰ ਮਾਮਲਾ ਦਰਜ ਕੀਤਾ ਗਿਆ। ਪੁਲਸ ਵਲੋਂ ਹੁਣ ਬੈਂਕ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ । ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਕੁਝ ਬੈਂਕ ਕਰਮਚਾਰੀ ਅਤੇ ਅਧਿਕਾਰੀ ਵੀ ਰਾਡਾਰ `ਤੇ ਹਨ ।

ਆਈ. ਡੀ. ਐਫ. ਸੀ. ਬੈਂਕ ਘੁਟਾਲੇ ਸਬੰਧੀ ਪਹਿਲਾਂ ਵੀ ਦਰਜ ਹੈ ਐਫ. ਆਈ. ਆਰ.

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਵਿੱਚ 590 ਕਰੋੜ ਰੁਪਏ ਦੇ ਆਈ. ਡੀ. ਐਫ. ਸੀ. ਬੈਂਕ ਘੁਟਾਲੇ ਦੇ ਸਬੰਧ ਵਿੱਚ ਪਹਿਲਾਂ ਹੀ ਇੱਕ ਐਫ. ਆਈ. ਆਰ. ਦਰਜ ਕੀਤੀ ਜਾ ਚੁੱਕੀ ਹੈ, ਜਿਸ ਵਿੱਚ ਬੈਂਕ ਦੇ ਸਾਬਕਾ ਮੈਨੇਜਰ, ਰਿਭਵ ਰਿਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਮੌਜੂਦਾ ਮਾਮਲੇ ਵਿੱਚ ਵੀ ਰਿਸ਼ੀ ਦਾ ਨਾਮ ਸਾਹਮਣੇ ਆ ਰਿਹਾ ਹੈ ਅਤੇ ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ।

Read More : ਆਈ. ਡੀ. ਐਫ. ਸੀ. ਫਰਸਟ ਬੈਂਕ ਧੋਖਾਧੜੀ ਮਾਮਲੇ ਵਿਚ ਚਾਰ ਗ੍ਰਿਫ਼ਤਾਰ

ਸੇਵਾਮੁਕਤ ਜੱਜ ਨੂੰ ਡਿਜੀਟਲ ਅਰੈਸਟ` ਕਰਕੇ ਠੱਗੇ ਇਕ ਕਰੋੜ ਰੁਪਏ

0
Digital Arrest

ਹੈਦਰਾਬਾਦ, 10 ਮਾਰਚ 2026 : ਭਾਰਤ ਦੇਸ ਦੇ ਸੂਬੇ ਤੇਲੰਗਾਨਾ (Telangana) ਵਿਖੇ ਇਕ ਸਾਬਕਾ ਜਿਲਾ ਜੱਜ ਨੂੰ ਡਿਜ਼ੀਟਲ ਅਰੈਸਟ (Digital arrest) ਕਰਕੇ ਲੱਖਾਂ ਦੀ ਧੋਖਾਧੜੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਆਖ ਦੇ ਸਾਬਕਾ ਜੱਜ ਨਾਲ ਕਰ ਗਏ ਧੋਖਾਧੜੀ

ਤੇਲੰਗਾਨਾ ‘ਚ ਇਕ ਸੇਵਾਮੁਕਤ ਜਿਲਾ ਜੱਜ (Retired District Judge) ‘ਡਿਜੀਟਲ ਅਰੈਸਟ`ਧੋਖਾਦੇਹੀ ਦਾ ਸਿ਼ਕਾਰ ਹੋ ਗਏ ਅਤੇ ਇਕ ਕਰੋੜ ਰੁਪਏ ਗੁਆ ਬੈਠੇ । ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ । ਸਾਈਬਰ ਠੱਗਾਂ ਨੇ 69 ਸਾਲਾ ਸੇਵਾਮੁਕਤ ਜੱਜ ਨੂੰ ਲੱਗਭਗ ਇਕ ਹਫ਼ਤਾ ਪਹਿਲਾਂ ਧਮਕੀ ਦਿੱਤੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਮੋਬਾਈਲ ਨੰਬਰ ਦੀ ਵਰਤੋਂ ਔਰਤਾਂ ਦੀ ਸਮੱਗਲਿੰਗ ਅਤੇ ਹੋਰ ਅਪਰਾਧਾਂ `ਚ ਹੋਈ ਹੈ ।

ਧੋਖਾਧੜੀ ਹੋਣ ਦੇ ਕਿੰਨੇ ਦਿਨਾਂ ਬਾਅਦ ਕਰਵਾਈ ਸਿ਼ਕਾਇਤ ਦਰਜ

ਪੀੜਤ ਇੱਥੇ ਸਥਿਤ ਮਲਕਾਗਿਰੀ ਦੇ ਨਿਵਾਸੀ ਹਨ । ਉਨ੍ਹਾਂ ਨੇ ਸਾਈਬਰ ਠੱਗਾਂ (Cyber ​​thugs) ਦੇ ਬੈਂਕ ਖ਼ਾਤਿਆਂ ‘ਚ ਇਕ ਕਰੋੜ ਰੁਪਏ ਭੇਜ ਦਿੱਤੇ । ਧੋਖਾਦੇਹੀ ਦਾ ਪਤਾ ਲੱਗਣ ਤੋਂ 3 ਦਿਨ ਪਹਿਲਾਂ ਬਾਅਦ ਉਨ੍ਹਾਂ ਨੇ ਸਿਕਾਇਤ ਦਰਜ ਕਰਵਾਈ ਅਤੇ ਮਾਮਲੇ ਦੀ ਜਾਂਚ ਜਾਰੀ ਹੈ । ਇਹ ਪੁੱਛੇ ਜਾਣ ‘ਤੇ ਕਿ ਸੇਵਾਮੁਕਤ ਜੱਜ ਹੋਣ ਦੇ ਬਾਵਜੂਦ ਉਹ ਠੱਗਾਂ ਦੇ ਝਾਂਸੇ ‘ਚ ਕਿਵੇਂ ਆ ਗਏ ।

ਆਮ ਤੌਰ ਤੇ ਲੋਕ ਡਰ ਜਾਂਦੇ ਹਨ ਜਾਅਲਸਾਜ਼ਾਂ ਦੀਆਂ ਧਮਕੀਆਂ ਤੋਂ

ਪੁਲਸ ਨੇ ਦੱਸਿਆ ਕਿ ਆਮ ਤੌਰ ‘ਤੇ ਲੋਕ ਜਾਅਲਸਾਜ਼ਾਂ ਦੀਆਂ ਧਮਕੀਆਂ ਤੋਂ ਡਰ ਜਾਂਦੇ ਹਨ । ‘ਡਿਜੀਟਲ ਅਰੈਸਟ`ਧੋਖਾਦੇਹੀ ‘ਚ ਅਪਰਾਧੀ ਖੁਦ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦੱਸ ਕੇ ਲੋਕਾਂ ਨਾਲ ਠੱਗੀ ਮਾਰਦੇ ਹਨ। ਉਹ ਵਿਅਕਤੀਆਂ ਨੂੰ ਉਨ੍ਹਾਂ ਦੇ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਝੂਠੇ ਦੋਸ਼ਾਂ ਰਾਹੀਂ ਡਰਾਉਂਦੇ ਹਨ ।

Read More : `ਡਿਜੀਟਲੀ ਅਰੈਸਟ` ਰਾਹੀਂ ਬਜ਼ੁਰਗ ਵਿਅਕਤੀ ਨਾਲ ਠੱਗੀ ਕਰਨ ਤੇ 3 ਗ੍ਰਿਫ਼ਤਾਰ

ਐਲ. ਜੀ. ਪੀ. ਸੰਕਟ ਕਾਰਨ ਰੈਸਟੋਰੈਂਟ ਤੇ ਢਾਬੇ ਬੰਦ ਹੋਣ ਕੰਢੇ

0
LPG

ਨਵੀਂ ਦਿੱਲੀ: 10 ਮਾਰਚ 2026 : ਮਧ ਪੂਰਬ (Middle East) ਵਿਚ ਚੱਲ ਰਹੀ ਭਿਆਨਕ ਜੰਗ ਦਰਮਿਆਨ ਭਾਰਤ ਵਿਚ ਵਧਦੇ ਜਾ ਰਹੇ ਐਲ. ਪੀ. ਜੀ. (LPG) ਸੰਕਟ ਦੇ ਚਲਦਿਆਂ ਰੈਸਟੋਰੈਂਟ ਤੇ ਢਾਬੇ (Restaurants and dhabas) ਬੰਦ ਹੋਣ ਕੰਢੇ ਪਹੁੰਚ ਰਹੇ ਹਨ ।

ਸਰਕਾਰ ਨੇ ਕੀ ਚੁੱਕਿਆ ਹੈ ਕਦਮ

ਮਿਲੀ ਜਾਣਕਾਰੀ ਅਨੁਸਾਰ ਐਲ. ਪੀ. ਜੀ. ਗੈਸ ਦੇ ਮੱਧ ਪੂਰਬ ਵਿਚ ਚੱਲ ਰਹੀ ਜੰਗ ਦੌਰਾਨ ਜੋ ਸਪਲਾਈ ਸੰਕਟ ਪੈਦਾ ਹੋਇਆ ਹੈ ਦੇ ਚਲਦਿਆਂ ਜਿਥੇ ਇਸ ਦਾ ਅਸਰ ਰੈਸਟੋਰੈਂਟ ਤੇ ਢਾਬਿਆਂ ਦੇ ਬੰਦ ਹੋਣ ਕੰਢੇ ਵਲ ਪੈ ਰਿਹਾ ਹੈ, ਉਥੇ ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਕੇਂਦਰੀ ਤੇਲ ਮੰਤਰਾਲਾ (Union Ministry of Oil) ਵਲੋਂ ਵਪਾਰਕ ਗੈਸ ਦੀ ਕਮੀ ਨੂੰ ਦੂਰ ਕਰਨ ਲਈ ਤੇਲ ਮਾਰਕੀਟਿੰਗ ਕੰਪਨੀਆਂ ਦੇ ਤਿੰਨ ਕਾਰਜਕਾਰੀ ਨਿਰਦੇਸ਼ਕਾਂ ਦੀ ਇਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕੀਤਾ ਹੈ । ਦੱਸਣਯੋਗ ਹੈ ਕਿ ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਕਾਰਨ ਸਾਊਦੀ ਅਰਬ ਵਰਗੇ ਦੇਸ਼ਾਂ ਤੋਂ ਹੋਣ ਵਾਲਾ 85-90% ਆਯਾਤ ਰੁਕ ਗਿਆ ਹੈ ।

ਦੇਸ਼ ਵਿਚ ਸਾਲਾਨਾ ਕਿੰਨੀ ਮਿਲੀਅਨ ਟਨ ਗੈਸ ਦੀ ਹੁੰਦੀ ਹੈ ਖਪਤ

ਜਾਣਕਾਰੀ ਮੁਤਾਬਕ ਭਾਰਤ ਦੇਸ਼ ਜੋ ਕਿ ਆਪਣੀ ਕੁੱਲ ਐਲ. ਪੀ. ਜੀ. ਦੀ ਮੰਗ ਦਾ 62 ਫੀਸਦੀ ਹਿੱਸਾ ਦੂਜੇ ਦੇਸ਼ਾਂ ਤੋਂ ਮੰਗਵਾਉਂਦਾ ਹੈ, ਉਥੇ ਹੀ ਦੇਸ਼ ਵਿੱਚ ਸਾਲਾਨਾ ਗੈਸ ਦੀ ਖਪਤ 31. 3 ਮਿਲੀਅਨ ਟਨ ਹੁੰਦੀ ਹੈ, ਜਿਸ ਵਿਚੋਂ 87 ਫੀਸਦੀ ਘਰੇਲੂ ਰਸੋਈਆਂ ਅਤੇ 13 ਫੀਸਦੀ ਵਪਾਰਕ ਅਦਾਰਿਆਂ (ਹੋਟਲ, ਰੈਸਟੋਰੈਂਟ) ਵਿੱਚ ਵਰਤੀ ਜਾਂਦੀ ਹੈ । ਸਪਲਾਈ ਘਟਣ ਕਾਰਨ ਸਰਕਾਰ ਨੇ ਘਰੇਲੂ ਰਸੋਈ ਗੈਸ (Domestic cooking gas) ਨੂੰ ਤਰਜੀਹ ਦਿੱਤੀ ਹੈ, ਜਿਸ ਕਾਰਨ ਵਪਾਰਕ ਖੇਤਰ ਵਿੱਚ ਹਾਹਾਕਾਰ ਮਚ ਗਈ ਹੈ ।

Read More : ਭਾਰਤ ਸਰਕਾਰ ਨੇ ਦਿੱਤੇ ਐਲ. ਪੀ. ਜੀ. ਦਾ ਉਤਪਾਦਨ ਵਧਾਉਣ ਲਈ ਹੁਕਮ

ਗੈਂਗਸਟਰਾਂ ‘ਤੇ ਕਾਰਵਾਈ ਦੇ 48ਵੇਂ ਦਿਨ 453 ਥਾਵਾਂ ‘ਤੇ ਹੋਈ ਛਾਪੇਮਾਰੀ

0
Checking

ਚੰਡੀਗੜ੍ਹ 10 ਮਾਰਚ 2026 : ਪੰਜਾਬ ਵਿਚ ਗੈਂਗਸਟਰਾਂ ‘ਤੇ ਕਾਰਵਾਈ (Action against gangsters) ਦੇ ਚਲਦਿਆਂ ਸ਼ੁਰੂ ਕੀਤੀ ਗਈ ਮੁਹਿੰਮ ਦੇ 48ਵੇਂ ਦਿਨ 453 ਥਾਵਾਂ ਤੇ ਛਾਪੇਮਾਰੀਆਂ ਕੀਤੀਆਂ ਗਈਆਂ ਹਨ ।

167 ਵਿਅਕਤੀਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਪੰਜਾਬ ਪੁਲਸ (Punjab Police) ਵਲੋਂ ਆਪ੍ਰੇਸ਼ਨ ਦੇ 48ਵੇਂ ਦਿਨ ਪੁਲਸ ਟੀਮਾਂ ਨੇ 167 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਹਥਿਆਰ ਬਰਾਮਦ ਕੀਤੇ । ਆਪ੍ਰੇਸ਼ਨ ਦੀ ਸ਼ੁਰੂਆਤ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 13,522 ਹੋ ਗਈ ਹੈ । ਇਸ ਤੋਂ ਇਲਾਵਾ, 52 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ, ਜਦੋਂ ਕਿ 87 ਵਿਅਕਤੀਆਂ ਨੂੰ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ । ਆਪ੍ਰੇਸ਼ਨ ਦੌਰਾਨ, ਪੁਲਿਸ ਟੀਮਾਂ ਨੇ ਸੱਤ ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ (Arrested) ਕੀਤਾ ।

ਨਸਿ਼ਆਂ ਵਿਰੁੱਧ ਜੰਗ ਮੁਹਿੰਮ ਨੂੰ ਹੋਇਆ 373ਵਾਂ ਦਿਨ

ਪੁਲਸ ਟੀਮਾਂ ਨੇ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਨਸਿ਼ਆਂ ਵਿਰੁੱਧ ਜੰਗ (War on drugs) ਦੇ 373ਵੇਂ ਦਿਨ 75 ਨਸ਼ਾ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ । ਉਨ੍ਹਾਂ ਦੇ ਕਬਜ਼ੇ ਵਿੱਚੋਂ 9.1 ਕਿਲੋਗ੍ਰਾਮ ਹੈਰੋਇਨ, 627 ਗ੍ਰਾਮ ਅਫੀਮ, 545 ਕਿਲੋਗ੍ਰਾਮ ਭੁੱਕੀ, 320 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 4,280 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ।

Read More : ਗੈਂਗਸਟਰਾਂ ‘ਤੇ ਵਾਰ ਮੁਹਿੰਮ ਨੂੰ ਹੋਇਆ ਪੰਜਾਬ ਵਿਚ 39ਵਾਂ ਦਿਨ

ਤਿੰਨ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

0
Investigation

ਲੁਧਿਆਣਾ, 10 ਮਾਰਚ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ (Ludhiana) ਵਿਖੇ ਵੱਖ-ਵੱਖ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਏ ਜਾਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਧਮਕੀ ਮਿਲਦਿਆਂ ਹੀ ਬੰਬ ਸਕੁਆਡ ਨੇ ਪਹੁੰਚ ਕਰ ਦਿੱਤੀ ਹੈ ਜਾਂਚ ਸ਼ੁਰੂ

ਲੁਧਿਆਣਾ ਵਿਖੇ ਜੋ ਤਿੰਨ ਸਕੂਲਾਂ (Three schools) ਨੂੰ ਬੰਬ ਨਾਲ ਉਡਾਉਣ (Bomb Threat) ਦੀ ਧਮਕੀ ਇਕ ਵਾਰ ਫਿਰ ਈਮੇੇਲ ਰਾਹੀਂ ਸਕੂਲ ਦੇ ਪਿ੍ਰੰਸੀਪਲਾਂ ਨੂੰ ਆਈ ਹੈ ਦੇ ਚਲਦਿਆਂ ਸਕੂਲਾਂ ਨੂੰ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਖਾਲੀ ਕਰਵਾ ਲਿਆ ਗਿਆ ਹੈ । ਧਮਕੀ ਭਰੀ ਈਮੇਲ ਮਿਲਦਿਆਂ ਹੀ ਸਭ ਤੋਂ ਪਹਿਲਾਂ ਪੁਲਸ ਨੂੰ ਦੱਸਿਆ ਗਿਆ, ਜਿਨ੍ਹਾਂ ਨੇ ਫੌਰੀ ਕਾਰਵਾਈ ਕਰਦਿਆਂ ਬੱਚਿਆਂ ਨੂੰ ਫੌਰੀ ਤੌੌਰ ਤੇ ਸਕੂਲਾਂ ਵਿਚੋਂ ਬਾਹਰ ਕੱਢਿਆ ਅਤੇ ਫਿਰ ਬੰਬ ਸਕੁਆਡ (Bomb squad) , ਡਾਗ ਸਕੁਆਡ ਆਦਿ ਨਾਲ ਸਕੂਲਾਂ ਦੀ ਜਾਂਚ (Inspection of schools) ਕੀਤੀ । ਸਕੂਲਾਂ ਦੇ ਬਾਹਰ ਭਾਰੀ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ।

Read More : ਚੰਡੀਗੜ੍ਹ ਦੇ ਵੱਖ-ਵੱਖ ਸਰਕਾਰੀ ਅਦਾਰਿਆਂ ਨੂੰ ਦਿੱਤੀ ਬੰਬ ਨਾਲ ਉਡਾਉਣ ਦੀ ਧਮਕੀ

ਏ. ਐਸ. ਆਈ. ਨੂੰ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਿਭਾਗ ਨੇ ਕੀਤਾ ਗ੍ਰਿਫ਼ਤਾਰ

0
Vigilance

ਚੰਡੀਗੜ੍ਹ 10 ਮਾਰਚ 2026 : ਭ੍ਰਿਸ਼ਟਾਚਾਰ (Corruption) ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਏ. ਐਸ. ਆਈ. ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕਿਥੇ ਤਾਇਨਾਤ ਸੀ ਏ. ਐਸ. ਆਈ.

ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਜਿਸ ਏ. ਐਸ. ਆਈ. ਰੈਂਕ ਦੇ ਪੁਲਸ ਅਧਿਕਾਰੀਆਂ ਨੂੰ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ (Taking bribes) ਗ੍ਰਿਫ਼ਤਾਰ ਕੀਤਾ ਹੈ ਉਹ ਪੁਲਸ ਡਿਵੀਜ਼ਨ ਨੰਬਰ-2, ਕਮਿਸ਼ਨਰੇਟ ਜਲੰਧਰ ਵਿਖੇ ਤਾਇਨਾਤ ਸੀ ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕੀ ਜਾਣਕਾਰੀ ਦਿੱਤੀ

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਰਾਜ ਵਿਜੀਲੈਂਸ (Vigilance) ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਗਾਂਧੀ ਕੈਂਪ, ਜਲੰਧਰ ਦੇ ਇੱਕ ਨਿਵਾਸੀ ਦੁਆਰਾ ਦਰਜ ਕੀਤੀ ਗਈ ਸਿ਼ਕਾਇਤ ਦੇ ਅਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ । ਉਸਨੇ ਦੱਸਿਆ ਕਿ ਸਿ਼ਕਾਇਤਕਰਤਾ ਜੋਤਸ਼ੀ ਵਜੋਂ ਕੰਮ ਕਰਦਾ ਹੈ ਅਤੇ ਉਸਦੀ ਸਿ਼ਕਾਇਤ ਦੇ ਅਧਾਰ ਤੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਸ ਨੇ ਉਸਦੇ ਗੁਆਂਢੀ ਵਿਜੇ ਰਾਜ ਉਰਫ਼ ਪਾਲੀ ਨੂੰ ਨਸ਼ੀਲੇ ਪਦਾਰਥਾਂ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ । ਇਸ ਤੋਂ ਬਾਅਦ ਸਿ਼ਕਾਇਤਕਰਤਾ ਵਿਜੇ ਰਾਜ ਉਰਫ਼ ਪਾਲੀ ਦੀ ਭੈਣ ਅਤੇ ਇਲਾਕਾ ਮੁਖੀ ਦੇ ਨਾਲ ਪੁਲਸ ਸਟੇਸ਼ਨ ਡਿਵੀਜ਼ਨ ਨੰਬਰ 2 ਗਿਆ, ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਜੇ ਰਾਜ ਉਰਫ਼ ਪਾਲੀ ਵਿਰੁੱਧ ਨਸ਼ੀਲੇ ਪਦਾਰਥਾਂ ਦਾ ਕੇਸ ਦਰਜ ਕੀਤਾ ਗਿਆ ਹੈ ।

ਏ. ਐਸ. ਆਈ. ਨੇ ਮੰਗੀ ਸੀ ਕਿੰਨੀ ਰਿਸ਼ਵਤ

ਉਨ੍ਹਾਂ ਅੱਗੇ ਦੱਸਿਆ ਕਿ ਦੋ ਦਿਨ ਬਾਅਦ ਦੋਸ਼ੀ ਏ. ਐਸ. ਆਈ. ਨੇ ਸਿ਼ਕਾਇਤਕਰਤਾ ਨੂੰ ਫ਼ੋਨ ਕੀਤਾ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਉਹ ਪੁਲਿਸ ਸਟੇਸ਼ਨ ਆ ਕੇ ਉਸਨੂੰ ਨਹੀਂ ਮਿਲਿਆ, ਤਾਂ ਉਸਦਾ ਨਾਮ ਵੀ ਮਾਮਲੇ ਵਿੱਚ ਫਸਾਇਆ ਜਾਵੇਗਾ । ਇਸ ਤੋਂ ਬਾਅਦ ਜਦੋਂ ਸਿਕਾਇਤਕਰਤਾ ਦਾ ਛੋਟਾ ਭਰਾ, ਬਲਵੰਤ, ਅਤੇ ਇਲਾਕਾ ਮੁਖੀ, ਅਮਿਤ ਕੁਮਾਰ ਉਰਫ਼ ਲਵਲੀ ਭਗਤ ਪੁਲਸ ਸਟੇਸ਼ਨ ਡਵੀਜ਼ਨ ਨੰਬਰ 2 ਵਿਖੇ ਦੋਸ਼ੀ ਏ. ਐਸ. ਆਈ. ਨਾਲ ਮਿਲੇ ਤਾਂ ਦੋਸ਼ੀ ਨੇ ਸਿ਼ਕਾਇਤਕਰਤਾ ਨੂੰ ਮਾਮਲੇ ਵਿੱਚ ਨਾ ਫਸਾਉਣ ਦੇ ਬਦਲੇ 50,000 ਦੀ ਰਿਸ਼ਵਤ ਦੀ ਮੰਗ ਕੀਤੀ ।

ਰਿਸ਼ਵਤ ਘਟਾ ਕੇ ਕਰ ਦਿੱਤੀ ਗਈ ਸੀ 20 ਹਜ਼ਾਰ

ਸਿਕਾਇਤਕਰਤਾ ਦੇ ਛੋਟੇ ਭਰਾ, ਬਲਵੰਤ, ਅਤੇ ਅਮਿਤ ਕੁਮਾਰ ਉਰਫ਼ ਲਵਲੀ ਭਗਤ ਦੇ ਕਹਿਣ ‘ਤੇ, ਦੋਸ਼ੀ ਨੇ ਰਿਸ਼ਵਤ ਦੀ ਰਕਮ ਘਟਾ ਕੇ 20 ਹਜ਼ਾਰ ਕਰ ਦਿੱਤੀ। ਮਜਬੂਰੀ ਕਾਰਨ ਉਨ੍ਹਾਂ ਨੇ ਮੌਕੇ ‘ਤੇ ਹੀ ਦੋਸ਼ੀ ਨੂੰ 10,000 ਅਦਾ ਕਰ ਦਿੱਤੇ। ਹਾਲਾਂਕਿ, ਦੋਸ਼ੀ ਬਾਕੀ 10 ਹਜ਼ਾਰ ਦੀ ਮੰਗ ਕਰਨ ‘ਤੇ ਅੜਿਆ ਰਿਹਾ । ਜਦੋਂ ਉਨ੍ਹਾਂ ਨੇ ਬਾਕੀ ਰਕਮ ਦੇਣ ਤੋਂ ਅਸਮਰੱਥਾ ਪ੍ਰਗਟਾਈ, ਤਾਂ ਦੋਸ਼ੀ ਬਾਅਦ ਵਿੱਚ 8 ਹਜ਼ਾਰ ਲੈਣ ਲਈ ਸਹਿਮਤ ਹੋ ਗਿਆ । ਸਿਕਾਇਤਕਰਤਾ ਨੇ ਰਿਸ਼ਵਤ ਮੰਗ ਸੰਬੰਧੀ ਗੱਲਬਾਤ ਰਿਕਾਰਡ ਕੀਤੀ ।

ਜਾਲ ਵਿਛਾ ਕੀਤਾ ਵਿਜੀਲੈਂਸ ਨੇ ਏ. ਐਸ. ਆਈ. ਨੂੰ ਕਾਬੂ

ਸਿਕਾਇਤਕਰਤਾ ਰਿਸ਼ਵਤ ਦੇਣ ਲਈ ਤਿਆਰ ਨਹੀਂ ਸੀ, ਇਸ ਲਈ ਉਸਨੇ ਵਿਜੀਲੈਂਸ ਬਿਊਰੋ ਰੇਂਜ, ਜਲੰਧਰ ਨਾਲ ਸੰਪਰਕ ਕੀਤਾ । ਉਸਦੀ ਸਿ਼ਕਾਇਤ ‘ਤੇ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ, ਜਿਸ ਦੌਰਾਨ ਦੋਸ਼ੀ ਏ. ਐਸ. ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸਿਕਾਇਤਕਰਤਾ ਤੋਂ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ।

Read More : ਵਿਜੀਲੈਂਸ ਬਿਊਰੋ ਨੇ ਸਬ-ਇੰਸਪੈਕਟਰ ਨੂੰ ਕੀਤਾ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਰੈਸਟੋਰੈਂਟਾਂ ਵਿਚ ਵਿਕਰੀ ਛੁਪਾਉਣ ਦਾ ਇਨਕਮ ਟੈਕਸ ਵਿਭਾਗ ਨੇ ਲਗਾਇਆ ਪਤਾ

0
Income Tax Department

ਨਵੀਂ ਦਿੱਲੀ, 10 ਮਾਰਚ 2026 : ਭਾਰਤ ਦੇਸ਼ ਦੇ ਕੇਂਦਰੀ ਵਿਭਾਗ ਇਨਕਮ ਟੈਕਸ (Income tax) ਨੇ ਦੇਸ਼ ਵਿਚ ਰੈਸਟੋਰੈਂਟਾਂ ਵਲੋਂ ਕਰੋੜਾਂ ਰੁਪਇਆਂ ਦੀ ਵਿਕਰੀ ਛੁਪਾਏ ਜਾਣ ਦਾ ਪਤਾ ਲਗਾਇਆ ਹੈ ।

ਕਿੰਨੇ ਕਰੋੜ ਦੀ ਵਿਕਰੀ ਛੁਪਾਏ ਜਾਣ ਦਾ ਲਗਾਇਆ ਗਿਆ ਹੈ ਪਤਾ

ਮਿਲੀ ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਨੇ ਟੈਕਸ ਚੋਰੀ (Tax evasion) ਦੇ ਦੋਸ਼ਾਂ ਵਿੱਚ ਵੱਖ-ਵੱਖ ਰੈਸਟੋਰੈਂਟਾਂ ਦਾ ਦੇਸ਼ ਵਿਆਪੀ ਸਰਵੇਖਣ ਕੀਤਾ ਅਤੇ 408 ਕਰੋੜ ਰੁਪਏ ਦੀ ਵਿਕਰੀ ਛੁਪਾਉਣ ਦਾ ਪਤਾ ਲਗਾਇਆ, ਕੇਂਦਰੀ ਸਿੱਧੇ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ ਸੋਮਵਾਰ ਨੂੰ ਕਿਹਾ । ਐਤਵਾਰ ਨੂੰ ਵੱਖ-ਵੱਖ ਰੈਸਟੋਰੈਂਟਾਂ ਵਿਰੁੱਧ ਕਾਰਵਾਈ ਕਰਨ ਤੋਂ ਬਾਅਦ, ਆਮਦਨ ਕਰ ਵਿਭਾਗ ਹੁਣ 63,000 ਰੈਸਟੋਰੈਂਟਾਂ ਨੂੰ ਈਮੇਲ ਅਤੇ ਸੁਨੇਹੇ ਭੇਜ ਰਿਹਾ ਹੈ, ਉਨ੍ਹਾਂ ਨੂੰ 31 ਮਾਰਚ ਤੱਕ ਆਪਣੇ ਆਮਦਨ ਕਰ ਰਿਟਰਨ ਅਪਡੇਟ ਕਰਨ ਦੀ ਬੇਨਤੀ ਕਰ ਰਿਹਾ ਹੈ ।

ਕਿੰਨੇ ਸੂਬਿਆਂ ਦੇ ਕਿੰਨੇ ਸ਼ਹਿਰਾਂ ਵਿਚ ਕਿੰਨੇ ਰੈਸਟੋਰੈਂਟਾ ਦਾ ਕੀਤਾ ਗਿਆ ਸਰਵੇੇਖਣ

ਟੈਕਸ ਚੋਰੀ ਦਾ ਪਤਾ ਲਗਾਉਣ ਲਈ ਆਮਦਨ ਕਰ ਵਿਭਾਗ ਵਲੋਂ ਦੇਸ਼ ਭਰ ਦੇ 22 ਸੂਬਿਆਂ ਦੇ 46 ਸ਼ਹਿਰਾਂ ਵਿੱਚ 62 ਰੈਸਟੋਰੈਂਟਾਂ ਦਾ ਸਰਵੇਖਣ (Restaurant survey) ਕੀਤਾ ਗਿਆ ਹੈ । ਸੀ. ਬੀ. ਡੀ. ਟੀ. ਨੇ ਜਾਰੀ ਇਕ ਬਿਆਨ ਵਿਚ ਦੱਸਿਆ ਹੈ ਕਿ ਸ਼ੁਰੂਆਤ ਵਿੱਚ ਕਾਰਵਾਈ ਵਿੱਚ 408 ਕਰੋੜ ਰੁਪਏ ਦੀ ਵਿਕਰੀ ਛੁਪਾਉਣ (Sales concealment) ਦਾ ਖੁਲਾਸਾ ਹੋਇਆ ਹੈ ।

ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਸਰਵੇਖਣ ਕੀਤੇ ਗਏ ਸ਼ਹਿਰਾਂ ਵਿੱਚ ਦਿੱਲੀ, ਸ਼ਿਮਲਾ, ਮੂਰਥਲ (ਹਰਿਆਣਾ), ਗੁਰੂਗ੍ਰਾਮ, ਗੁਹਾਟੀ, ਮੁੰਬਈ, ਚੇਨਈ, ਕੋਲਕਾਤਾ, ਸਿਲੀਗੁੜੀ, ਗੋਧਰਾ, ਅਹਿਮਦਾਬਾਦ, ਬੰਗਲੁਰੂ, ਕੋਚੀ, ਮਦੁਰਾਈ, ਕੋਇੰਬਟੂਰ, ਰਾਏਪੁਰ, ਭੋਪਾਲ, ਇੰਦੌਰ, ਅਜਮੇਰ, ਜੈਪੁਰ, ਚੰਡੀਗੜ੍ਹ, ਲੁਧਿਆਣਾ, ਕੋਡਰਮਾ, ਪਟਨਾ, ਕਟਕ ਅਤੇ ਪੁਰੀ ਸ਼ਾਮਲ ਹਨ ।

Read more : ਰਮੀ ਗਰੁੱਪ ਦੇ 38 ਹੋਟਲਾਂ ‘ਤੇ ਇਨਕਮ ਟੈਕਸ ਵਿਭਾਗ ਦੇ ਛਾਪੇ