Home Blog Page 1966

ਕੇਂਦਰੀ ਜੇਲ੍ਹ ਫਰੀਦਕੋਟ ‘ਚ ਨਸ਼ੀਲੇ ਪਦਾਰਥ ਪਹੁੰਚਾਉਣ ਦੇ ਦੋਸ਼ ‘ਚ ASI ਗ੍ਰਿਫਤਾਰ

0

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਇਸ ਵਾਰ ਮੋਬਾਈਲ ਜਾਂ ਸਿਮ ਦੀ ਬਰਾਮਦਗੀ ਦਾ ਨਹੀਂ ਸਗੋਂ 50 ਗ੍ਰਾਮ ਨਸ਼ੀਲਾ ਪਦਾਰਥ ਜੇਲ੍ਹ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੋਗਾ ਜ਼ਿਲ੍ਹਾ ਪੁਲਿਸ ਦੇ ਏਐਸਆਈ ਰਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਏ.ਐਸ.ਆਈ ‘ਤੇ ਪੇਸ਼ੀ ਤੋਂ ਵਾਪਸ ਆ ਰਹੇ ਹਵਾਲਾਤੀ ਨੂੰ ਨਸ਼ਾ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਇਸ ਗੱਲ ਦਾ ਖੁਲਾਸਾ ਜੇਲ ਪ੍ਰਸ਼ਾਸਨ ਵੱਲੋਂ ਹਵਾਲਾਤੀ ਦੀ ਤਲਾਸ਼ੀ ਦੌਰਾਨ ਹੋਇਆ। ਇਸ ਦੇ ਨਾਲ ਹੀ ਪੁੱਛਗਿੱਛ ਤੋਂ ਬਾਅਦ ਥਾਣਾ ਕੋਤਵਾਲੀ ‘ਚ ਏ.ਐੱਸ.ਆਈ ਅਤੇ ਹਵਾਲਾਤੀ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਪਾਕਿਸਤਾਨ ‘ਚ ਆਰਮੀ ਦਾ ਹੈਲੀਕਾਪਟਰ ਹੋਇਆ ਕ੍ਰੈਸ਼, ਲੈਫਟੀਨੈਂਟ ਜਨਰਲ ਸਮੇਤ 6 ਦੀ ਹੋਈ ਮੌਤ

0

Army helicopter crashed in Pakistan 6 died including Lt. General:ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਹੜ੍ਹ ਰਾਹਤ ਕਾਰਜਾਂ ਲਈ ਤਾਇਨਾਤ ਪਾਕਿਸਤਾਨੀ ਫ਼ੌਜ ਦਾ ਇੱਕ ਹੈਲੀਕਾਪਟਰ ਏਅਰ ਟਰੈਫਿਕ ਕੰਟਰੋਲ ਨਾਲੋਂ ਸੰਪਰਕ ਟੁੱਟਣ ਕਾਰਨ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਇਸ ਵਿੱਚ ਸਵਾਰ ਪਾਕਿਸਤਾਨੀ ਫ਼ੌਜ ਦੇ ਲੈਫਟੀਨੈਂਟ ਜਨਰਲ ਅਤੇ ਪੰਜ ਸੀਨੀਅਰ ਫ਼ੌਜੀ ਅਧਿਕਾਰੀਆਂ ਦੀ ਮੌਤ ਹੋ ਗਈ।

ਹੈਲੀਕਾਪਟਰ ਵਿੱਚ 12 ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਸਰਫਰਾਜ਼ ਅਲੀ ਤੋਂ ਇਲਾਵਾ ਪੰਜ ਹੋਰ ਫ਼ੌਜੀ ਅਧਿਕਾਰੀਆਂ ਸਵਾਰ ਸਨ, ਜੋ ਬਲੋਚਿਸਤਾਨ ਵਿੱਚ ਹੜ੍ਹ ਕਾਰਜਾਂ ਦੀ ਨਿਗਰਾਨੀ ਲਈ ਜਾ ਰਹੇ ਸਨ।ਜਦਕਿ ਬਾਰ੍ਹਵੀਂ ਕੋਰ ਕਮਾਂਡਰ ਤੋਂ ਇਲਾਵਾ, ਪਾਕਿਸਤਾਨ ਦੇ ਕੋਸਟ ਗਾਰਡ ਦੇ ਡਾਇਰੈਕਟਰ-ਜਨਰਲ ਅਮਜਦ ਹਨੀਫ ਸੱਤੀ ਵੀ ਇਸ ਹਾਦਸੇ ਵਿੱਚ ਮਾਰੇ ਗਏ।

ਬਾਕੀ ਚਾਰ ਵਿੱਚ ਇੱਕ ਬ੍ਰਿਗੇਡੀਅਰ, ਦੋ ਮੇਜਰ ਅਤੇ ਇੱਕ ਨਾਇਕ ਸ਼ਾਮਲ ਸਨ। ਉਹ ਸਨ ਬ੍ਰਿਗੇਡੀਅਰ ਮੁਹੰਮਦ ਖਾਲਿਦ, ਮੇਜਰ ਸਈਦ ਅਹਿਮਦ, ਮੇਜਰ ਐੱਮ. ਤਲਹਾ ਮਨਾਨ ਅਤੇ ਨਾਇਕ ਮੁਦੱਸਰ ਫਯਾਜ਼। ਹੈਲੀਕਾਪਟਰ ਬਲੋਚਿਸਤਾਨ ਖੇਤਰ ਵਿੱਚ ਹੜ੍ਹ ਕਾਰਨ ਕਈ ਲੋਕਾਂ ਦੀ ਮੌਤ ਤੋਂ ਬਾਅਦ ਰਾਹਤ ਕਾਰਜਾਂ ਵਿੱਚ ਸ਼ਾਮਲ ਸੀ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸ਼ੋਕ ਵਿੱਚ ਟਵੀਟ ਕੀਤਾ, “ਪਾਕਿਸਤਾਨ ਫੌਜ ਦੇ ਲੈਫਟੀਨੈਂਟ ਜਨਰਲ ਸਰਫਰਾਜ਼ ਅਲੀ ਅਤੇ 5 ਹੋਰ ਅਧਿਕਾਰੀਆਂ ਦੀ ਸ਼ਹਾਦਤ ‘ਤੇ ਰਾਸ਼ਟਰ ਬਹੁਤ ਦੁਖੀ ਹੈ। ਉਹ ਹੜ੍ਹ ਪੀੜਤਾਂ ਨੂੰ ਰਾਹਤ ਪਹੁੰਚਾਉਣ ਦਾ ਪਵਿੱਤਰ ਫਰਜ਼ ਨਿਭਾ ਰਹੇ ਸਨ। ਮਿੱਟੀ ਦੇ ਇਹਨਾਂ ਪੁੱਤਰਾਂ ਦੇ ਸਦਾ ਰਿਣੀ ਰਹਾਂਗੇ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ।”

ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਦੀ ਅੱਜ SIT ਸਾਹਮਣੇ ਹੋਵੇਗੀ ਪੇਸ਼ੀ, ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਹੋਵੇਗੀ ਪੁੱਛਗਿੱਛ

0

ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਅੱਜ ਚੰਡੀਗੜ੍ਹ ‘ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਅੱਗੇ ਪੇਸ਼ ਹੋਣਗੇ। ਉਨ੍ਹਾਂ ਤੋਂ ਪੰਜਾਬ ਪੁਲਿਸ ਦੀ ਐੱਸਆਈਟੀ 2015 ‘ਚ ਹੋਏ ਕੋਟਕਪੂਰਾ ਗੋਲੀਕਾਂਡ ਦੇ ਕੇਸ ‘ਚ ਪੁੱਛਗਿੱਛ ਕਰੇਗੀ। ਇਹ ਗੋਲੀਕਾਂਡ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜਿਆ ਹੋਇਆ ਹੈ। ਜਿੱਥੇ ਬੇਅਦਬੀ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ ‘ਤੇ ਪੁਲਿਸ ਨੇ ਫਾਇਰਿੰਗ ਕੀਤੀ ਸੀ। ਸੈਣੀ ਉਸ ਸਮੇਂ ਪੰਜਾਬ ਦੇ ਡੀਜੀਪੀ ਸਨ। ਘਟਨਾ ਦੇ ਦਿਨ ਪੁਲਿਸ ਨੇ ਕਿਸਦੇ ਆਰਡਰ ‘ਤੇ ਫਾਇਰਿੰਗ ਕੀਤੀ, ਇਸਦੇ ਬਾਰੇ ‘ਚ ਸੈਣੀ ਤੋਂ ਪੁੱਛਗਿੱਛ ਕਰੇਗੀ।

ਸੁਮੇਧ ਸੈਣੀ ਅਤੇ ਦੂਜੇ ਦੋਸ਼ੀਆਂ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ‘ਚ ਇਸ ਕੇਸ ਨੂੰ ਕਿਸੇ ਕੇਂਦਰੀ ਏਜੰਸੀ ਨੂੰ ਟ੍ਰਾਂਸਪੋਰਟ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ ਹਾਈਕੋਰਟ ਨੇ ਇਸ ਨੂੰ ਖਾਰਿਜ ਕਰ ਦਿੱਤਾ। ਜਿਸ ਤੋਂ ਬਾਅਦ ਏਡੀਜੀਪੀ ਅੇੱਲਕੇ ਯਾਦਵ ਦੀ ਅਗਵਾਈ ਵਾਲੀ ਐੱਸਆਈਟੀ ਨੇ ਸੈਣੀ ਨੂੰ ਪੁੱਛਗਿੱਛ ਲਈ ਸੰਮਨ ਭੇਜ ਦਿੱਤਾ। ਹਾਈਕੋਰਟ ਨੇ ਸੈਣੀ ਦੀ ਪਟੀਸ਼ਨ ਖਾਰਿਜ ਕਰਦੇ ਹੋਏ ਪੰਜਾਬ ਪੁਲਿਸ ਨੂੰ 2015 ‘ਚ ਹੋਏ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਤੇਜ ਕਰਨ ਨੂੰ ਕਿਹਾ ਸੀ। ਕੋਟਕਪੂਰਾ ਗੋਲੀਕਾਂਡ ਦੀ ਜਾਂਚ ਏਡੀਜੀਪੀ ਦੀ ਅਗਵਾਈ ‘ਚ ਹੋ ਰਹੀ ਹੈ। ਉੱਥੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਆਈਜੀ ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਟੀਮ ਕਰ ਰਹੀ ਹੈ।

CM ਭਗਵੰਤ ਮਾਨ ਨੇ ਰਾਸ਼ਟਰਮੰਡਲ ਖੇਡਾਂ ‘ਚ ਵਿਕਾਸ ਠਾਕੁਰ ਨੂੰ Silver Medal ਜਿੱਤਣ ‘ਤੇ ਦਿੱਤੀ ਵਧਾਈ

0

ਰਾਸ਼ਟਰਮੰਡਲ ਖੇਡਾਂ ‘ਚ ਪੰਜਾਬ ਦੇ ਲੁਧਿਆਣਾ ਦੇ ਖਿਡਾਰੀ ਵਿਕਾਸ ਠਾਕੁਰ ਨੇ 96 ਕਿਲੋ ਵੇਟ ਲਿਫਿਟੰਗ ਵਿਚ ਚਾਂਦੀ ਦਾ ਤਮਗਾ ਜਿੱਤਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਾਸ ਠਾਕੁਰ ਵਲੋਂ 346 ਕਿਲੋ ਭਾਰ ਚੁੱਕਦੇ ਹੋਏ ਚਾਂਦੀ ਦਾ ਤਮਗਾ ਜਿੱਤਣ ਦੀ ਵਧਾਈ ਦਿੱਤੀ ਹੈ।

ਵਿਧਾਇਕ ਕੋਹਲੀ ਤੇ ਸ੍ਰੀ ਕਾਲੀ ਮਾਤਾ ਮੰਦਰ ਸਲਾਹਕਾਰ ਕਮੇਟੀ ਦੇ ਨਵਨਿਯੁਕਤ ਮੈਂਬਰ ਮਾਤਾ ਦੇ ਦਰਬਾਰ ‘ਚ ਹੋਏ ਨਤਮਸਤਕ

0

ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਤੇ ਪ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਰ ਮੈਨਜਮੈਂਟ ਅਡਵਾਇਜਰੀ ਕਮੇਟੀ ਦੇ ਨਵਨਿਯੁਕਤ ਮੈਂਬਰ ਮਾਤਾ ਦੇ ਦਰਬਾਰ ‘ਚ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਮਾਤਾ ਦੇ ਦਰਬਾਰ ‘ਚ ਮੱਥਾ ਟੇਕ ਕੇ ਮਾਤਾ ਦਾ  ਅਸ਼ੀਰਵਾਦ ਲਿਆ ਅਤੇ ਮਾਤਾ ਮੰਦਰ ਦੇ ਪੁਜਾਰੀ ਵੱਲੋਂ ਵਿਧਾਇਕ ਤੇ ਸਮੂਹ ਨਵਨਿਯੁਕਤ ਮੈਂਬਰਾਂ ਨੂੰ ਮਾਤਾ ਦੀਆਂ ਚੁੰਨੀਆਂ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਮੈਨਜਮੈਂਟ ਸਲਾਹਕਾਰ ਕਮੇਟੀ ਦੀ ਨਵਨਿਯੁਕਤ ਮੈਂਬਰ ਵਿਚ ਸੰਦੀਪ ਕੁਮਾਰ ਬੰਧੂ, ਨਰੇਸ ਕੁਮਾਰ ਗੁਪਤਾ ਕਾਕਾ ਜੀ, ਮਦਨ ਅਰੋੜਾ, ਕੇਕੇ ਸਹਿਗਲ, ਨਰਿੰਦਰ ਕੁਮਾਰ, ਮਨਮੋਹਨ ਕਪੂਰ, ਕ੍ਰਿਸ਼ਨ ਕੁਮਾਰ ਗੁਪਤਾ ਨੇ ਆਪਣਾ ਕਾਰਜ ਸੰਭਾਲਣ ਤੋਂ ਪਹਿਲਾਂ ਮਾਤਾ ਦੇ ਦਰਬਾਰ ਦਾ ਅਸ਼ੀਰਵਾਦ ਲਿਆ। ਇਸ ਮੌਕੇ ਐਸਡੀਐਮ ਪਟਿਆਲਾ ਇਸਮਤ ਵਿਜੈ ਸਿੰਘ, ਮਹਾਂਮੰਡਲੇਸਵਰ ਜਗਤ ਗਰੂ ਪੰਚਾਨੰਦ ਗਿਰੀ ਜੀ ਆਪ ਦੇ ਜਿਲਾ ਪ੍ਰਧਾਨ ਤੇਜਿੰਦਰ ਮਹਿਤਾ ਤੇ ਮੇਘ ਚੰਦ ਸੇਰਮਾਜਰਾ ਵੀ ਸਾਮਿਲਿ ਹੋਏ। ਇਸ ਦੌਰਾਨ ਵਿਧਾਇਕ ਅਜੀਤਪਾਲ ਕੋਹਲੀ ਨੇ ਕਿਹਾ ਕਿ ਇਹ ਨਵੀਂ ਬਣੀ ਕਮੇਟੀ ਪਹਿਲਾਂ ਵਾਲੀਆਂ ਕਮੇਟੀਆਂ ਵਾਂਗ ਚਿੱਟਾਂ ਹਾਥੀ ਸਾਬਤ ਨਾ ਹੋ ਕੇ ਸੰਗਤਾਂ ਦੀ ਬਿਹਤਰੀ ਲਈ ਕੰਮ ਕਰੇਗੀ।

ਜਦਕਿ ਸ੍ਰੀ ਕਾਲੀ ਮਾਤਾ ਮੰਦਰ ਦੇ ਚਲ ਰਹੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਲਈ ਪਹਿਲਾਂ ਨਾਲੋਂ ਵੀ ਵਧ ਚੜ ਕੇ ਕੰਮ ਕੀਤੇ ਜਾਣਗੇ। ਵਿਧਾਇਕ ਕੋਹਲੀ ਨੇ ਕਿਹਾ ਕਿ ਜੋ ਕਾਰਜ ਇਸ ਸਮੇਂ ਮਾਤਾ ਮੰਦਰ ਵਿਖੇ ਚਲ ਰਹੇ ਹਨ, ਉਹ ਜਲਦੀ ਪੂਰੇ ਕੀਤੇ ਜਾਣਗੇ ਜਦਕਿ ਜੋ ਕਾਰਜ ਅਜੇ ਅਧੂਰੇ ਹਨ ਉਨਾ ਨੂੰ ਵੀ ਪ੍ਰਸਾਸਨ ਅਤੇ ਮੰਦਰ ਕਮੇਟੀ ਦੇ ਸਹਿਯੋਗ ਨਾਲ ਸੰਗਤਾ ਦੀ ਬਿਹਤਰੀ ਲਈ ਜਲਦੀ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਤਾ ਦੀ ਸਹੂਲਤ ਲਈ ਪਾਰਕਿੰਗ, ਦੁਕਾਨਾ, ਪਖਾਨੇ ਅਤੇ ਹੋਰ ਸਹੂਲਤਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆ।

ਇਸ ਤੋਂ ਬਾਅਦ ਨਵਨਿਯੁਕਤ ਕਮੇਟੀ ਮੈਂਬਰਾਂ ਨੇ ਜਗਤ ਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਨਾਲ ਮੀਟਿੰਗ ਕਰਕੇ ਮੰਦਰ ਦੇ ਕਾਰਜਾ ਬਾਰੇ ਚਰਚਾ ਕੀਤੀ। ਇਸ ਦੌਰਾਨ ਜਗਤ ਗੁਰੂ ਨੇ ਕਿਹਾਕਿ ਪਿਛਲੀਆਂ ਸਰਕਾਰਾਂ ‘ਚ ਬਣੀ ਪਹਿਲਾਂ ਕਮੇਟੀ ਨੇ ਮੰਦਰ ਲਈ ਕੋਈ ਜਿਆਦਾ ਕਾਰਜ ਨਹੀਂ ਕੀਤੇ ਅਤੇ ਉਹ ਕਮੇਟੀਆਂ ਚਿੱਟਾ ਹਾਥੀ ਸਾਬਤ ਹੋ ਕੇ ਰਹਿ ਗਈਆਂ ਜਦਕਿ ਇਸ ਨਵੀਂ ਬਣੀ ਕਮੇਟੀ ਤੋਂ ਭਰਪੂਰ ਆਸ ਹੈ ਕਿ ਇਹ ਕਮੇਟੀ ਰਾਜਨੀਤੀ ਤੋਂ ਉਪਰ ਉਠ ਕੇ ਮੰਦਰ ਅਤੇ ਸੰਗਤਾ ਦੀ ਬਿਹਤਰੀ ਲਈ ਕੰਮ ਕਰੇਗੀ।

ਗੋਬਿੰਦ ਸਾਗਰ ਝੀਲ ‘ਚ ਡੁੱਬੇ ਬਨੂੜ ਦੇ 7 ਨੌਜਵਾਨਾਂ ਦਾ ਕੀਤਾ ਗਿਆ ਸਸਕਾਰ

0

ਬੀਤੇ ਦਿਨੀ ਊਨਾ ਜ਼ਿਲ੍ਹੇ ‘ਚ ਗੋਬਿੰਦ ਸਾਗਰ ਝੀਲ ‘ਚ ਬਨੂੜ ਦੇ 7 ਨੌਜਵਾਨ ਡੁੱਬ ਗਏ ਸਨ। ਜਿਨ੍ਹਾਂ ਦੀ ਝੀਲ ‘ਚ ਡੁੱਬਣ ਕਾਰਨ ਮੌਤ ਹੋ ਗਈ ਸੀ। ਅੱਜ ਉਨ੍ਹਾਂ ਦੀਆਂ ਮ੍ਰਿਤਕਾਂ ਦੇਹਾਂ ਪਰਿਵਾਰ ਕੋਲ ਪਹੁੰਚੀਆਂ। ਜਿਸਤੋਂ ਬਾਅਦ ਅੱਜ ਉਨ੍ਹਾਂ ਨੌਜਵਾਨਾਂ ਦਾ ਬਨੂੜ ਵਿਖੇ ਸ਼ਮਸ਼ਾਨਘਾਟ ‘ਚ ਇੱਕਠਿਆਂ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ।

ਪਰਿਵਾਰ ਸਮੇਤ ਪੂਰੇ ਇਲਾਕੇ ‘ਚ ਇਸ ਘਟਨਾ ਦੇ ਵਾਪਰ ਜਾਣ ਨਾਲ ਸੋਗ ਦੀ ਲਹਿਰ ਹੈ। ਇਸ ਘਟਨਾ ਨਾਲ 7 ਪਰਿਵਾਰਾਂ ਦੇ ਘਰਾਂ ਦਾ ਚਿਰਾਗ ਬੁੱਝ ਗਿਆ ਹੈ। ਬਨੂੜ ਦੀ ਸ਼ਮਸ਼ਾਨਘਾਟ ‘ਚ ਬਹੁਤ ਹੀ ਗਮਗੀਨ ਮਾਹੌਲ ਬਣਿਆ ਹੋਇਆ ਹੈ।

ਸ੍ਰੀ ਦਰਬਾਰ ਸਾਹਿਬ ਨੇੜਲੀਆਂ ਸਰਾਵਾਂ ਨੂੰ GST ਦੇ ਘੇਰੇ ਵਿਚ ਲਿਆਉਣ ਦੇ ਫੈਸਲੇ ਨੂੰ ਕੇਂਦਰ ਸਰਕਾਰ ਤੁਰੰਤ ਵਾਪਸ ਲਵੇ – CM ਭਗਵੰਤ ਮਾਨ

0

ਚੰਡੀਗੜ੍ਹ: ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇੜਲੀਆਂ ਸਰਾਵਾਂ ਨੂੰ ਜੀ.ਐਸ.ਟੀ. ਦੇ ਘੇਰੇ ਵਿਚ ਲਿਆਉਣ ਦੇ ਫੈਸਲੇ ਨੂੰ ਆਪਹੁਦਰਾ ਅਤੇ ਅਣਉਚਿਤ ਕਦਮ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।

ਅੱਜ ਇੱਥੋਂ ਜਾਰੀ ਬਿਆਨ ਵਿਚ ਮੁੱਖ ਮੰਤਰੀ ਨੇ ਹਰਿਮੰਦਰ ਸਾਹਿਬ ਨੇੜਲੀਆਂ ਸਰਾਵਾਂ ਉਤੇ ਜੀ.ਐਸ.ਟੀ. ਲਾਉਣ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਐਨ.ਆਰ.ਆਈ. ਨਿਵਾਸ, ਬਾਬਾ ਦੀਪ ਸਿੰਘ ਨਿਵਾਸ ਅਤੇ ਮਾਤਾ ਭਾਗ ਕੌਰ ਨਿਵਾਸ ਸਮੇਤ ਸਰਾਵਾਂ ਦਰਬਾਰ ਸਾਹਿਬ ਨਾਲ ਸਬੰਧਤ ਹਨ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਸਰਾਵਾਂ ਦਾ ਮੁੱਖ ਮਨੋਰਥ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਦੇ ਰਹਿਣ ਦੀ ਵਿਵਸਥਾ ਕਰਨਾ ਹੈ ਜਿਸ ਕਰਕੇ ਇਹ ਸਰਾਵਾਂ ਗੁਰਦੁਆਰਾ ਕੰਪਲੈਕਸ ਦਾ ਅਨਿੱਖੜਵਾਂ ਹਿੱਸਾ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਦਹਾਕਿਆਂ ਤੋਂ ਇਹ ਸਰਾਵਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਮੁਨਾਫਾ ਨਾ ਕਮਾਉਣ ਦੇ ਉਦੇਸ਼ ਨਾਲ ਅਰਾਮਦਾਇਕ ਠਹਿਰ ਮੁਹੱਈਆ ਕਰਵਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਸਰਾਵਾਂ ਦੇ ਕਮਰਿਆਂ ਨੂੰ ਜੀ.ਐਸ.ਟੀ. ਦੇ ਘੇਰੇ ਵਿਚ ਲਿਆਉਣ ਨਾਲ ਦੁਨੀਆ ਭਰ ਤੋਂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਹੁਣ ਮਹਿੰਗੇ ਭਾਅ ਉਤੇ ਕਮਰੇ ਲੈਣੇ ਪੈਣਗੇ। ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਸਰਾਵਾਂ ਗੈਰ-ਵਪਾਰਕ ਸੰਸਥਾਵਾਂ ਹਨ ਅਤੇ ਇਨ੍ਹਾਂ ਦਾ ਨਿਰਮਾਣ ਪਵਿੱਤਰ ਨਗਰੀ ਵਿਖੇ ਰੋਜ਼ਾਨਾ ਆਉਣ ਵਾਲੀਆਂ ਹਜ਼ਾਰਾਂ ਸੰਗਤਾਂ ਦੀ ਸਹੂਲਤ ਲਈ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦਾ ਇਹ ਨਿਰਆਧਾਰ ਫੈਸਲਾ ਬਿਨਾਂ ਕਿਸੇ ਦੇਰੀ ਤੋਂ ਵਾਪਸ ਲਿਆ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਐਨ.ਡੀ.ਏ. ਸਰਕਾਰ ਨੇ ਇਸ ਤੋਂ ਪਹਿਲਾਂ ਵੀ ਲੰਗਰ ਉਤੇ ਜੀ.ਐਸ.ਟੀ. ਲਾਉਣ ਦਾ ਫੈਸਲਾ ਲਿਆ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹੁਣ ਫੇਰ ਸਰਾਵਾਂ ਉਤੇ ਜੀ.ਐਸ.ਟੀ. ਲਾਉਣ ਦਾ ਕਦਮ ਚੁੱਕ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਉਂਦੀਆਂ ਸਮੂਹ ਸੰਗਤਾਂ ਖਾਸ ਕਰਕੇ ਸਿੱਖਾਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ।

Shri Narotam Ji Studios ਦੀ ਨਵੀਂ ਫਿਲਮ ‘ਮੋਹ’ ਸਤੰਬਰ ‘ਚ ਹੋਵੇਗੀ ਰਿਲੀਜ਼

0

Shri Narotam Ji Studios ਦੀ ਨਵੀਂ ਫਿਲਮ ‘ਮੋਹ’ ਇਨ੍ਹੀਂ ਦਿਨੀ ਸੁਰਖੀਆਂ ਵਿੱਚ ਹੈ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਪਹਿਲੀ ਵਾਰ ਸਰਗੁਣ ਮਹਿਤਾ ਗਾਇਕ ਅਤੇ ਅਦਾਕਾਰ ਗੀਤਾਜ਼ ਬਿੰਦਰਖੀਆ ਨਾਲ ਕੰਮ ਕਰਦੇ ਹੋਏ ਨਜ਼ਰ ਆਵੇਗੀ। ਦੱਸ ਦੇਈਏ ਕਿ ਫਿਲਮ ਤੋਂ ਸਰਗੁਣ ਅਤੇ ਗੀਤਾਜ਼ ਦੀ ਪਹਿਲੀ ਝਲਕ ਆਊਟ ਹੋ ਚੁੱਕੀ ਹੈ। ਜਿਸ ਵਿੱਚ ਦੋਵਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਦੇ ਹੋਏ ਨਜ਼ਰ ਆ ਰਹੇ ਹਨ।

ਪੰਜਾਬੀ ਨਿਰਦੇਸ਼ਕ ਜਗਦੀਪ ਸਿੱਧੂ  ਇਸ ਵਾਰ ਪਰਦੇ ਉੱਪਰ ਪਿਆਰ ਨੂੰ ਇੱਕ ਵੱਖਰੇ ਤਰੀਕੇ ਨਾਲ ਪੇਸ਼ ਕਰਦੇ ਹੋਏ ਦਿਖਣਗੇ। ‘ਕਿਸਮਤ’, ‘ਸੁਫ਼ਨਾ’ ਅਤੇ ‘ਕਿਸਮਤ 2’ ਦੀ ਸਫ਼ਲਤਾ ਤੋਂ ਬਾਅਦ ਲੇਖਕ-ਨਿਰਦੇਸ਼ਕ ਪੰਜਾਬੀ ਫ਼ਿਲਮ ‘ਮੋਹ’ ਨਾਲ ਧਮਾਕਾ ਕਰਨ ਆ ਰਹੇ ਹਨ। ਇਸ ਫਿਲ਼ਮ ‘ਚ ਮਿਊਜ਼ਿਕ( B Praak) ਵਲੋਂ ਅਤੇ ਬੋਲ ਜਾਨੀ ਵਲੋਂ ਦਿੱਤੇ ਗਏ ਹਨ।

ਇਸ ਤੋਂ ਇਲਾਵਾ ਇਸ ਫਿਲਮ ਦੇ ਪ੍ਰੋਡਿਊਸਰ ਅੰਕਿਤ ਵਿਜਾਨ, ਨਵਦੀਪ ਨਰੂਲਾ, ਗਿਰਿਸ਼ ਕੁਮਾਰ, ਰਿਕੀ ਸਿੰਘ ਬੇਦੀ, ਰਮਨਦੀਪ ਸਿੰਘ ਅਤੇ ਬਰਿੰਦਰ ਸਿੰਘ ਹਨ। ਇਹ ਫਿਲਮ ਸਤੰਬਰ ‘ਚ ਵਿਸ਼ਵ ਪੱਧਰ ‘ਤੇ ਰਿਲੀਜ਼ ਹੋਵੇਗੀ।

 

ਪੰਜਾਬੀ ਗਾਇਕ ਜਾਨੀ ਨੇ ਆਪਣੀ ਜਾਨ ਨੂੰ ਦੱਸਿਆ ਖਤਰਾ, CM ਭਗਵੰਤ ਮਾਨ ਨੂੰ ਲਿਖੀ ਚਿੱਠੀ

0

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਵਲੋਂ ਧਮਕੀਆਂ ਦਾ ਸਿਲਸਿਲਾ ਜਾਰੀ ਹੈ। ਪੰਜਾਬ`ਚ ਸ਼ਰਾਰਤੀ ਅਨਸਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਪੰਜਾਬੀ ਸਿੰਗਰ ਤੇ ਰੈਪਰ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਸੂਬੇ `ਚ ਪ੍ਰਭਾਵਸ਼ਾਲੀ ਸ਼ਖਸੀਅਤਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ, ਜਿਨ੍ਹਾਂ ਵਿਚ ਕਈ ਸਿਆਸਤਦਾਨ ਤੇ ਪਾਲੀਵੁੱਡ ਕਲਾਕਾਰ ਸ਼ਾਮਲ ਸਨ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਪੰਜਾਬ ਛੱਡ ਚਲੇ ਗਏ ਸੀ।

ਇਸਦੇ ਨਾਲ ਹੀ ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਹੁਣ ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਨੇ ਵੀ ਪੰਜਾਬ ਛੱਡ ਦਿੱਤਾ ਹੈ। ਗੀਤਕਾਰ ਦਾ ਕਹਿਣਾ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਕਰਕੇ ਉਹ ਪੰਜਾਬ ਛੱਡ ਰਹੇ ਹਨ। ਇਸ ਸਬੰਧੀ ਜਾਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ, ਜਿਸ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਧਮਕੀਆਂ ਕਾਰਨ ਉਹ ਆਪਣਾ ਕੰਮ ਵੀ ਨਹੀਂ ਕਰ ਪਾ ਰਹੇ।ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਹੇ ਹਨ। ਉਨ੍ਹਾਂ ਨੇ ਇਸ ਚਿੱਠੀ ਰਾਹੀਂ ਸੁਰੱਖਿਆ ਦੀ ਮੰਗ ਕੀਤੀ ਹੈ।

ਪੰਜਾਬੀ ਫਿਲਮ ‘ਲੌਂਗ-ਲਾਚੀ 2’ ਦਾ ਟੀਜ਼ਰ ਹੋਇਆ ਰਿਲੀਜ਼

0

ਬਾਲੀਵੁੱਡ ਫਿਲਮਾਂ ਵਾਂਗ ਪੰਜਾਬੀ ਫਿਲਮਾਂ ਦਾ ਵੀ ਦਰਸ਼ਕਾਂ ‘ਚ ਕਾਫੀ ਕ੍ਰੇਜ਼ ਹੈ ਅਤੇ ਇਹ ਫਿਲਮਾਂ ਕਾਫੀ ਦੇਖੀਆਂ ਤੇ ਪਸੰਦ ਕੀਤੀਆਂ ਜਾਂਦੀਆਂ ਹਨ। ਸਾਲ 2018 ‘ਚ ਪੰਜਾਬੀ ਫਿਲਮ ਲੌਂਗ-ਲਾਚੀ ਰਿਲੀਜ਼ ਹੋਈ ਸੀ, ਜੋ ਸੁਪਰਹਿੱਟ ਰਹੀ ਸੀ। ਹੁਣ ਫਿਲਮ ਲੌਂਗ-ਲਾਚੀ 2  ਰਿਲੀਜ਼ ਲਈ ਤਿਆਰ ਹੈ, ਜਿਸ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਦਸ ਦਈਏ ਕਿ ਇਹ ਫ਼ਿਲਮ ਸਾਲ 2018 `ਚ ਆਈ ਫ਼ਿਲਮ `ਲੌਂਗ ਲਾਚੀ` ਦਾ ਸੀਕਵਲ ਯਾਨਿ ਅਗਲਾ ਭਾਗ ਹੈ। ਫਿਲਮ ਲੌਂਗ-ਲਾਚੀ 2 ਦਾ ਟੀਜ਼ਰ ਕਾਫੀ ਦਿਲਚਸਪ ਹੈ।

ਫਿਲਮ ਵਿੱਚ ਐਮੀ ਵਿਰਕ, ਅੰਬਰਦੀਪ ਸਿੰਘ ਅਤੇ ਨੀਰੂ ਬਾਜਵਾ ਮੁੱਖ ਭੂਮਿਕਾਵਾਂ ਵਿੱਚ ਹਨ। ਟੀਜ਼ਰ ਦੀ ਸ਼ੁਰੂਆਤ ਅੰਬਰਦੀਪ ਸਿੰਘ ਅਤੇ ਨੀਰੂ ਬਾਜਵਾ ਦੀ ਲਵ ਕੈਮਿਸਟਰੀ ਦੇ ਨਾਲ ਐਮੀ ਵਿਰਕ ਦੀ ਐਂਟਰੀ ਨਾਲ ਹੁੰਦੀ ਹੈ। ਫਿਲਮ ‘ਚ ਵੱਡਾ ਟਵਿਸਟ ਦੇਖਣ ਨੂੰ ਮਿਲ ਸਕਦਾ ਹੈ। ਇਹ ਫਿਲਮ 19 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਫ਼ਿਲਮ ਦੀ ਸਟਾਰ ਕਾਸਟ ਬਾਰੇ ਗੱਲ ਕੀਤੀ ਜਾਏ ਤਾਂ ਇਸ ਵਿੱਚ ਅੰਬਰਦੀਪ ਸਿੰਘ, ਨੀਰੂ ਬਾਜਵਾ ਤੇ ਐਮੀ ਵਿਰਕ ਦੇ ਨਾਲ ਨਾਲ ਜਸਵਿੰਦਰ ਬਰਾੜ ਤੇ ਅਮਰ ਨੂਰੀ ਵੀ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆੳੇੁਣਗੇ। ਫ਼ਿਲਮ ਦੀ ਕਹਾਣੀ ਤੇ ਡਾਇਲੌਗਜ਼ ਅੰਬਰਦੀਪ ਨੇ ਲਿਖੇ ਹਨ ਜਦਕਿ ਫ਼ਿਲਮ ਨੂੰ ਡਾਇਰੈਕਟ ਵੀ ਖੁਦ ਅੰਬਰਦੀਪ ਨੇ ਕੀਤਾ ਹੈ।

ਫਿਲਮ ਦੇ ਇੱਕ ਪੋਸਟਰ ‘ਚ ਲਿ ਖਿਆ ਗਿਆ ਹੈ ਕਿ ਪਿਆਰ ਝੂਠਾ ਜਾਂ ਸੱਚਾ ਨਹੀਂ ਹੁੰਦਾ… ਸੱਚਾ ਜਾਂ ਝੂਠਾ ਬੰਦਾ ਹੁੰਦਾ ਹੈ…4 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਐਮੀ, ਅੰਬਰ ਅਤੇ ਨੀਰੂ ਇੱਕ ਸੀਕਵਲ ਲਈ ਦੁਬਾਰਾ ਇਕੱਠੇ ਹੋ ਰਹੇ ਹਨ। ਇੱਕ ਵਾਰ ਫਿਰ ਤੋਂ ਤਿੰਨਾਂ ਦੀ ਜੋੜੀ ਦਰਸ਼ਕਾਂ ਦਾ ਦਿਲ ਜਿੱਤੇਗੀ।