Home Blog Page 195

ਭਾਰਤੀ ਮੂਲ ਦਾ ਵਿਅਕਤੀ ਅਮਰੀਕਾ ਵਿਖੇ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ

0
Wanted

ਅਮਰੀਕਾ, 11 ਮਾਰਚ 2026 : ਅਮਰੀਕਾ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇੇਸ਼ਨ (Federal Bureau of Investigation) ਵਲੋਂ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਮੋਸਟ ਵਾਂਟੇਡ ਅਪਰਾਧੀਆਂ (Most Wanted Criminals) ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ ।

ਕੌਣ ਹੈ ਇਹ ਭਾਰਤੀ ਮੂਲ ਦਾ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਸੰਘੀ ਜਾਂਚ ਬਿਊਰੋ (ਐਫ. ਬੀ. ਆਈ.) (F. B. I.) ਨੇ ਮੋਸਟ ਵਾਂਟੇਡ ਅਪਰਾਧੀਆਂ ਦੀ ਜੋ ਸੂਚੀ ਜਾਰੀ ਕੀਤੀ ਹੈ ਵਿੱਚ ਇੱਕ ਭਾਰਤੀ ਵਿਅਕਤੀ ਦਾ ਨਾਮ ਵੀ ਸ਼ਾਮਲ ਕੀਤਾ ਹੈ, ਜਿਸਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ । ਉਕਤ ਵਿਅਕਤੀ ਦਾ ਨਾਮ ਭਦਰੇਸ਼ ਕੁਮਾਰ ਚੇਤਨਭਾਈ ਪਟੇਲ ਹੈ । ਦੱਸਣਯੋਗ ਹੈ ਕਿ ਇਸ ਭਾਰਤੀ ਨਾਗਰਿਕ ਨੂੰ ਐਫ. ਬੀ. ਆਈ. ਦੀ ਮੋਸਟ ਵਾਂਟੇਡ ਦੇ 10 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ।

ਕਿਊਂ ਕੀਤਾ ਗਿਆ ਹੈ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ

ਐਫ. ਬੀ. ਆਈ. ਵਲੋਂ ਜੋ ਭਾਰਤੀ ਮੂਲ ਦੇ ਵਿਅਕਤੀ ਭਦਰੇਸ਼ ਕੁਮਾਰ ਚੇਤਨਭਾਈ ਪਟੇਲ (Bhadresh Kumar Chetanbhai Patel) ਨੂੰ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ ਦਾ ਮੁੱਖ ਕਾਰਨ ਉਸ ਵਲੋਂ ਆਪਣੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ (Murder) ਕਰਨਾ ਅਤੇ ਉਸ ਤੋਂ ਬਾਅਦ ਫਰਾਰ ਹੋਣਾ ਹੈ । ਇਥੇ ਹੀ ਬਸ ਨਹੀਂ ਅਮਰੀਕੀ ਸੰਘੀ ਜਾਂਚ ਏਜੰਸੀ (US Federal Investigation Agency) ਵਲੋਂ ਉਸਦੀ ਗ੍ਰਿਫਤਾਰੀ ਜਾਂ ਉਸਦੇ ਟਿਕਾਣੇ ਬਾਰੇ ਜਾਣਕਾਰੀ ਦੇਣ ਲਈ 10 ਲੱਖ ਡਾਲਰ (ਲਗਭਗ 8 ਕਰੋੜ ਰੁਪਏ) ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ ।

Read More : ਪਤਨੀ ਦੀ ਹੱਤਿਆ ਕਰ ਕੇ ਵਿਅਕਤੀ ਨੇ ਕਰ ਲਈ ਖ਼ੁਦਕੁਸ਼ੀ

ਪੰਜਾਬ ਨੂੰ ਹਰ ਸਾਲ ਡੁੱਬਣ ਲਈ ਨਹੀਂ ਛੱਡਿਆ ਜਾ ਸਕਦਾ : ਸੰਧੂ

0
Sandhu

ਨਵੀਂ ਦਿੱਲੀ, 11 ਮਾਰਚ 2026 : ਪੰਜਾਬ ‘ਚ ਹੜ੍ਹਾਂ ਦਾ ਹਵਾਲਾ ਦਿੰਦੇ ਹੋਏ ਰਾਜ ਸਭਾ ਦੇ ਨਾਮਜ਼ਦ ਮੈਂਬਰ (Nominated member of Rajya Sabha) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਨੂੰ ਹਰ ਸਾਲ ਡੁੱਬਣ ਲਈ ਨਹੀਂ ਛੱਡਿਆ ਜਾ ਸਕਦਾ ।

ਕੀ ਮੰਗ ਕੀਤੀ ਨਾਮਜ਼ਦ ਰਾਜ ਸਭਾ ਮੈਂਬਰ ਨੇ

ਪੰਜਾਬ ਵਿਚ ਪਿਛਲੇ ਸਾਲ ਆਏ ਹੜ੍ਹਾਂ ਦਾ ਹਵਾਲਾ ਦਿੰਦਿਆਂ ਰਾਜ ਸਭਾ ਦੇ ਨਾਮਜ਼ਦ ਮੈਂਬਰ ਸਤਨਾਮ ਸਿੰਘ ਸੰਧੂ (Satnam Singh Sandhu) ਨੇ ਪੰਜਾਬ ਨੂੰ ਹਰ ਸਾਲ ਡੁੱਬਣ ਲਈ ਨਹੀਂ ਛੱਡਿਆ ਸਕਦਾ ਬਾਰੇ ਆਖਦਿਆਂ ਮੰਗ ਕੀਤੀ ਕਿ ਸੂਬੇ ਦੇ ਦਰਿਆਵਾਂ ਦੀ ਤੁਰੰਤ ਸਫਾਈ (River cleaning) ਕੀਤੀ ਜਾਵੇ ਤੇ ਗੈਰ-ਕਾਨੂੰਨੀ ਰੇਤ ਮਾਈਨਿੰਗ ਨੂੰ ਰੋਕਣ ਲਈ ਤੁਰੰਤ ਸਖ਼ਤ ਕਦਮ ਚੁੱਕੇ ਜਾਣ । ਸੰਧੂ ਨੇ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਅਗਸਤ 2025 ‘ਚ ਪੰਜਾਬ ਦੇ 23 ਤੋਂ ਵੱਧ ਜ਼ਿਲਿਆਂ ਦੇ ਲਗਭਗ 1400 ਪਿੰਡਾਂ ਨੇ ਤਬਾਹਕੁੰਨ ਹੜ੍ਹਾਂ ਦਾ ਸਾਹਮਣਾ ਕੀਤਾ । 1988 ਤੋਂ ਬਾਅਦ ਇਹ ਸਭ ਤੋਂ ਭਿਆਨਕ ਹੜ੍ਹ ਸਨ ।

ਹੜ੍ਹਾਂ ਨਾਲ ਹੋ ਗਈਆਂ ਸਨ ਤਿੰਨ ਲੱਖ ਹੈਕਟੇਅਰ ਤੋਂ ਵਧ ਖੇਤੀਬਾੜੀ ਜ਼ਮੀਨ

ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਸੂਬੇ ਨੂੰ ਤਬਾਹ ਕਰ ਦਿੱਤਾ । 3 ਲੱਖ ਹੈਕਟੇਅਰ ਤੋਂ ਵੱਧ ਖੇਤੀਬਾੜੀ ਜ਼ਮੀਨ `ਤੇ ਫਸਲਾਂ ਤਬਾਹ ਹੋ ਗਈਆਂ । 3 ਲੱਖ ਤੋਂ ਵੱਧ ਪਸ਼ੂਆਂ ਦਾ ਨੁਕਸਾਨ ਹੋਇਆ ਤੇ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ । ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਕਟ ਦੌਰਾਨ ਸੂਬੇ ਦਾ ਦੌਰਾ ਕੀਤਾ ਤੇ ਸਮੇਂ ਸਿਰ ਰਾਹਤ ਪ੍ਰਦਾਨ ਕੀਤੀ ।

ਗੈਰ ਕਾਨੂੰਨੀ ਮਾਈਨਿੰਗ ਕਾਰਨ ਖੁਰ ਰਹੇ ਹਨ ਕਿਨਾਰੇ

ਸਮੱਸਿਆ ਇਹ ਹੈ ਕਿ ਦਰਿਆਵਾਂ ਦੇ ਕੰਢਿਆਂ ‘ਤੇ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ (Illegal mining) ਜਾਰੀ ਹੈ, ਜਿਸ ਕਾਰਨ ਕਿਨਾਰੇ ਖੁਰ ਰਹੇ ਹਨ । ਦਰਿਆਵਾਂ ਦੀ ਸਫਾਈ ਦੀ ਘਾਟ ਵੀ ਉਨ੍ਹਾਂ ਦੇ ਵਹਾਅ ਦੀ ਦਿਸ਼ਾ ਬਦਲ ਰਹੀ ਹੈ । ਉਨਾਂ ਕਿਹਾ ਕਿ ਪਿਛਲੇ ਸਾਲ ਵਾਲੀ ਸਥਿਤੀ ਨੂੰ ਦੁਹਰਾਉਣ ਤੋਂ ਰੋਕਣ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ, ਕਿਉਂਕਿ ਪੰਜਾਬ ਨੂੰ ਹਰ ਸਾਲ ਡੁੱਬਣ ਲਈ ਨਹੀਂ ਛੱਡਿਆ ਜਾ ਸਕਦਾ ।

Read More : ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮੱਗਰੀ ਰਵਾਨਾ

ਵਿਧਾਨ ਸਭਾ ਸੈਸ਼ਨ ਵਿਚ ਪਹੁੰਚੇ ਖਹਿਰਾ ਆਖਿਆ ਮੈਂ ਆਪਣੇ ਸਟੈਂਡ ਤੇ ਕਾਇਮ

0
Sukhpal Khaira

ਚੰਡੀਗੜ੍ਹ, 11 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਸੈਸ਼ਨ (Punjab Vidhan Sabha Session) ਵਿਚ ਸ਼ਾਮਲ ਹੋਣ ਪਹੁੰਚੇ ਖਹਿਰਾ ਨੇ ਕਿਹਾ ਕਿ ਉਹ ਆਪਣੇ ਸਟੈਂਡ ਤੇ ਕਾਇਮ ਹਨ ।

ਸੈਸ਼ਨ ਵਿਚ ਪਹੁੰਚ ਕੀ ਆਖਿਆ ਸੁਖਪਾਲ ਖਹਿਰਾ ਨੇ

ਮਿਲੀ ਜਾਣਕਾਰੀ ਅਨੁਸਾਰ ਕਾਂਗਰਸੀ ਆਗੂ ਸੁਖਪਾਲ ਖਹਿਰਾ (Congress leader Sukhpal Khaira) ਜੋ ਅੱਜ ਪੰਜਾਬ ਵਿਧਾਨ ਸਭਾ ਇਜਲਾਸ ਵਿਚ ਭਾਗ ਲੈਣ ਲਈ ਵਿਧਾਨ ਸਭਾ ਪਹੁੰਚ ਗਏ ਹਨ ਨੇ ਮੁੜ ਦੁਹਰਾਇਆ ਹੈ ਕਿ ਉਹ ਸੋਸ਼ਲ ਮੀਡੀਆ ’ਤੇ ਇਕ ਹਜ਼ਾਰ ਰੁਪਏ ਨੂੰ ਲੈ ਕੇ ਕੀਤੀਆਂ ਟਿੱਪਣੀਆਂ ’ਤੇ ਕਾਇਮ ਹਨ ।

ਉਹਨਾਂ ਇਹ ਵੀ ਸਵਾਲ ਚੁੱਕਿਆ ਕਿ ਉਹਨਾਂ ਦੀ ਗੈਰ ਹਾਜ਼ਰੀ ਵਿਚ ਕਿਸ ਨਿਯਮ ਤਹਿਤ ਮਤਾ ਪਾਸ ਕੀਤਾ ਗਿਆ । ਉਹਨਾਂ ਕਿਹਾ ਕਿ ਕਾਂਗਰਸ ਵਿਧਾਇਕ ਦਲ (Congress Legislature Party) ਦੀ ਜਲਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ।

Read More : ਵਿਧਾਨ ਸਭਾ ਵਿਚ ਸੁਖਪਾਲ ਖਹਿਰਾ ਦੀ ਪੋਸਟ ਸਬੰਧੀ ਪਾਇਆ ਗਿਆ ਨਿੰਦਾ ਮਤਾ

ਇਰਾਨ-ਇਜ਼ਰਾਈਲ ਜੰਗ ਦੇ 12ਵੇਂ ਦਿਨ ਤੱਕ 1300 ਤੋਂ ਵੱਧ ਲੋਕਾਂ ਦੀ ਮੌਤ

0
War

ਇਰਾਨ, 11 ਮਾਰਚ 2026 : ਮਧ-ਪੂਰਬ (Middle East) ਵਿਚ ਚੱਲ ਰਹੇ ਭਿਆਨਕ ਤੇ ਮਹਾਵਿਸ਼ਾਲ ਯੁੱਧ ਨੂੰ ਅੱਜ ਜਿਥੇ 12ਵਾਂ ਦਿਨ ਹੋ ਗਿਆ ਹੈ, ਉੇਥੇ ਇਸ ਦੌਰਾਨ ਹਜ਼ਾਰਾਂ ਲੋਕਾਂ ਦੇ ਮਰਨ ਦਾ ਵੀ ਸਮਾਚਾਰ ਹੈ ।

ਕੀ ਆਖਿਆ ਈਰਾਨ ਨੇ

ਮਿਲੀ ਜਾਣਕਾਰੀ ਅਨੁਸ਼ਾਰ ਅਮਰੀਕਾ-ਇਜ਼ਰਾਈਲ-ਇਰਾਨ ਯੁੱਧ (US-Israel-Iran war) ਜਿਸਨੂੰ ਅੱਜ 12ਵਾਂ ਦਿਨ ਹੋ ਚੁੱਕਿਆ ਹੈ ਦੇ ਚਲਦਿਆਂ ਈਰਾਨ ਦੇ ਦੱਸਣ ਮੁਤਾਬਕ ਹੁਣ ਤੱਕ ਹਮਲਿਆਂ ਵਿੱਚ 1300 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਲਗਭਗ 8,000 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ । ਸੰਯੁਕਤ ਰਾਸ਼ਟਰ ਵਿੱਚ ਈਰਾਨ ਦੇ ਰਾਜਦੂਤ ਅਮੀਰ ਸਈਦ ਇਰਾਵਾਨੀ (Amir Syed Iravani) ਦੇ ਅਨੁਸਾਰ ਦੇਸ਼ ਦੇ ਲਗਭਗ 9600 ਨਾਗਰਿਕ ਖੇਤਰਾਂ `ਤੇ ਹਮਲੇ ਕੀਤੇ ਗਏ ਹਨ । ਇਨ੍ਹਾਂ ਵਿੱਚ ਘਰ, ਬਾਜ਼ਾਰ, ਹਸਪਤਾਲ, ਮੈਡੀਕਲ ਸੈਂਟਰ ਅਤੇ ਸਕੂਲ ਸ਼ਾਮਲ ਹਨ ।

ਕੀ ਆਖਿਆ ਅਮਰੀਕੀ ਰਖਿਆ ਵਿਭਾਗ ਨੇ

ਈਰਾਨ ਨੇ ਇਜ਼ਰਾਈਲ ਦੇ ਹਾਈਫਾ, ਯਰੂਸ਼ਲਮ ਅਤੇ ਤੇਲ ਅਵੀਵ ‘ਤੇ ਮਿਜ਼ਾਈਲ ਹਮਲੇ ਕਰਨ ਦਾ ਵੀ ਦਾਅਵਾ ਕੀਤਾ ਹੈ । ਯੁੱਧ ਨੇ ਅਮਰੀਕੀ ਫੌਜ ਨੂੰ ਵੀ ਪ੍ਰਭਾਵਿਤ ਕੀਤਾ ਹੈ । ਅਮਰੀਕੀ ਰੱਖਿਆ ਵਿਭਾਗ (US Department of Defense) ਦੇ ਅਨੁਸਾਰ, ਹੁਣ ਤੱਕ ਲਗਭਗ 140 ਅਮਰੀਕੀ ਸੈਨਿਕ ਜ਼ਖਮੀ ਹੋਏ ਹਨ ।

Read More : ਈਰਾਨੀ ਰੈੱਡ ਕ੍ਰੀਸੈਂਟ ਸੋਸਾਇਟੀ ਨੇ ਕੀਤਾ ਈਰਾਨੀਆਂ ਦੇ ਮਰਨ ਦਾ ਖੁਲਾਸਾ

ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿਚ ਹੈ ਮੌਸਮ ਬਦਲਣ ਵਾਲਾ

0
Meteorological Department

ਚੰਡੀਗੜ੍ਹ, 11 ਮਾਰਚ 2026 : ਚੰਡੀਗੜ੍ਹ ਮੌਸਮ ਵਿਭਾਗ (Meteorological Department) ਦੇ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਇਸ ਸਮੇਂ ਬੱਦਲਵਾਈ ਵਾਲਾ ਮੌਸਮ ਹੈ ਤੇ ਹਵਾਵਾਂ ਅਰਬ ਸਾਗਰ ਤੋਂ ਤੇਜ ਰਫ਼ਤਾਰ ਨਾਲ ਨਮੀ ਲਿਜਾ ਰਹੀਆਂ ਹਨ ।

ਹੋਰ ਕੀ ਕੀ ਦੱਸਿਆ ਮੌਸਮ ਵਿਭਾਗ ਨੇ

ਚੰਡੀਗੜ੍ਹ ਦੇ ਮੌਸਮ ਵਿਭਾਗ ਮੁਤਾਬਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਿਥੇ ਮੌਸਮ ਬਦਲਣ ਵਾਲਾ ਹੈ, ਉਥੇ 14 ਮਾਰਚ ਤੋਂ ਲਗਾਤਾਰ ਤਿੰਨ ਦਿਨਾਂ ਤੱਕ ਗਰਜ ਅਤੇ ਤੇਜ਼ ਹਵਾਵਾਂ (Strong winds) ਚੱਲਣ ਦੀਆਂ ਸੰਭਾਵਨਾਵਾਂ ਹਨ । ਹਵਾ ਦੀ ਗਤੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਜਾਵੇਗੀ । ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਤਾਪਮਾਨ 0.4 ਡਿਗਰੀ ਘੱਟ ਗਿਆ ਹੈ । ਇਹ ਅਜੇ ਵੀ ਆਮ ਨਾਲੋਂ 6.3 ਡਿਗਰੀ ਵੱਧ ਹੈ । ਸਭ ਤੋਂ ਵੱਧ ਤਾਪਮਾਨ (Temperature) 34.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਫਰਵਰੀ ਵਿੱਚ ਸਭ ਤੋਂ ਵੱਧ ਤਾਪਮਾਨ ਹੈ ।

ਇਕ ਟੈ੍ਫ ਬਿਹਾਰ ਤੋਂ ਓਡੀਸਾ, ਨਾਗਾਲੈਂਡ ਅਤੇ ਅਸਾਮ ਤੱਕ ਹੈ ਫੈਲਿਆ ਹੋਇਆ

ਹਵਾਵਾਂ ਅਰਬ ਸਾਗਰ ਤੋਂ ਤੇਜ਼ ਰਫ਼ਤਾਰ ਨਾਲ ਨਮੀ ਲੈ ਕੇ ਜਾ ਰਹੀਆਂ ਹਨ । ਇੱਕ ਟ੍ਰੈਫ਼ ਬਿਹਾਰ ਤੋਂ ਓਡੀਸ਼ਾ, ਨਾਗਾਲੈਂਡ ਅਤੇ ਅਸਾਮ ਤੱਕ ਫੈਲਿਆ ਹੋਇਆ ਹੈ ਅਤੇ ਇੱਕ ਚੱਕਰਵਾਤੀ ਸਰਕੂਲੇਸ਼ਨ ਮੌਜੂਦ ਹੈ । ਨਤੀਜੇ ਵਜੋਂ ਪੂਰੇ ਭਾਰਤ ਵਿੱਚ ਮੌਸਮ ਬਦਲਣ ਵਾਲਾ ਹੈ । ਮੌਜੂਦਾ ਧੂੜ ਭਰਿਆ ਮੌਸਮ ਸਮੁੰਦਰ ਤੋਂ ਆਉਣ ਵਾਲੀਆਂ ਹਵਾਵਾਂ ਕਾਰਨ ਹੈ। ਦੂਜਾ ਪੱਛਮੀ ਹਵਾਵਾਂ ਤੇਜ਼ ਰਫ਼ਤਾਰ ਨਾਲ ਧੂੜ ਲਿਆ ਰਹੀਆਂ ਸਨ, ਜੋ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਟਿਕ ਗਈਆਂ ਹਨ । ਹੁਣ ਹਵਾਵਾਂ ਦੀ ਗਤੀ ਘੱਟ ਗਈ ਹੈ ।

Read More : ਮੌਸਮ ਵਿਭਾਗ ਮੁਤਾਬਕ 7 ਦਿਨਾਂ ਤੱਕ ਪੰਜਾਬ ਤੇ ਚੰਡੀਗੜ੍ਹ ਦਾ ਮੌਸਮ ਰਹੇਗਾ ਖੁਸ਼ਕ

ਸ਼ੱਕੀ ਹਾਲਾਤਾਂ ਵਿਚ ਫਾਹਾ ਲੈ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

0
Suicide

ਲੁਧਿਆਣਾ, 10 ਮਾਰਚ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਵਿਖੇ ਇਕ ਨੌਜਵਾਨ ਵਲੋਂ ਭੇਦਭਰੇ ਹਾਲਾਤਾਂ ਵਿਚ ਫਾਹਾ ਲੈ ਕੇ ਖੁਦਕੁ਼ਸ਼ੀ (Suicide) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਮੇਹਰਬਾਨ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੀ ਗੁਰਜਰ ਕਲੋਨੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਫਾਹਾ (Noose) ਲੈ ਕੇ ਖੁਦਕੁਸ਼ੀ ਕ਼ਰਨ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਵਿਚ ਮ੍ਰਿਤਕ ਦੀ ਪਛਾਣ ਸੁਭਾਸ਼ ਵਜੋਂ ਹੋਈ ਹੈ । ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ।

ਕੀ ਦੱਸਿਆ ਮ੍ਰਿਤਕ ਦੇ ਭਰਾ ਨੇ

ਮ੍ਰਿਤਕ ਦੇ ਭਰਾ ਵਿਵੇਕ ਨੇ ਦੱਸਿਆ ਕਿ ਸੁਭਾਸ਼ ਉਸ ਦੇ ਨਾਲ ਰਹਿੰਦਾ ਸੀ ਤੇ ਉਸ ਅਨੁਸਾਰ ਉਹ ਕੱਲ੍ਹ ਕੰਮ ‘ਤੇ ਗਿਆ ਸੀ । ਇਸ ਦੌਰਾਨ ਉਸ ਨੂੰ ਘਰ ਤੋਂ ਇੱਕ ਫੋਨ ਆਇਆ, ਜਿਸ ਵਿੱਚ ਉਸ ਨੂੰ ਦੱਸਿਆ ਗਿਆ ਕਿ ਸੁਭਾਸ਼ ਦੀ ਸਿਹਤ ਠੀਕ ਨਹੀਂ ਹੈ ਅਤੇ ਉਸ ਨੂੰ ਦਵਾਈ ਦੇਣ ਲਈ ਕਿਹਾ ਗਿਆ ।

ਜਦੋਂ ਵਿਵੇਕ ਘਰ ਪਹੁੰਚਿਆ ਅਤੇ ਕਮਰੇ ਵਿੱਚ ਗਿਆ ਤਾਂ ਉਸ ਨੇ ਸੁਭਾਸ਼ ਨੂੰ ਛੱਤ ਨਾਲ ਲਟਕਦਾ (Hanging from the ceiling) ਦੇਖਿਆ । ਉਹ ਘਬਰਾ ਗਿਆ ਅਤੇ ਤੁਰੰਤ ਉਸ ਨੂੰ ਹੇਠਾਂ ਲੈ ਆਇਆ। ਵਿਵੇਕ ਨੇ ਦੱਸਿਆ ਕਿ ਜਦੋਂ ਉਹ ਸੁਭਾਸ਼ ਨੂੰ ਹੇਠਾਂ ਲਿਆਇਆ ਤਾਂ ਉਹ ਸਾਹ ਲੈ ਰਿਹਾ ਸੀ । ਫਿਰ ਉਹ ਉਸ ਨੂੰ ਇੱਕ ਆਟੋ-ਰਿਕਸ਼ਾ ਵਿੱਚ ਲੈ ਗਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਲੈ ਗਿਆ, ਜਿਥੇ ਡਿਊਟੀ `ਤੇ ਮੌਜੂਦ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਲਾਸ਼ ਕੋੋਲ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ : ਪੁਲਸ ਅਧਿਕਾਰੀ

ਘਟਨਾ ਦੀ ਜਾਣਕਾਰੀ ਮਿਲਣ ‘ਤੇ ਮੇਹਰਬਾਨ ਪੁਲਸ ਸਟੇਸ਼ਨ ਦੀ ਪੁਲਸ ਵੀ ਸਿਵਲ ਹਸਪਤਾਲ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (Postmortem) ਲਈ ਮੁਰਦਾਘਰ ਵਿੱਚ ਰੱਖ ਦਿੱਤਾ । ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਲਾਸ਼ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਫਿਲਹਾਲ ਪੁਲਸ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਰਹੀ ਹੈ ਅਤੇ ਉਸ ਜਾਣਕਾਰੀ ਦੇ ਆਧਾਰ `ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।

Read More : ਭੇਦਭਰੇ ਹਾਲਾਤਾਂ ਵਿਚ ਮਹਿਲਾ-ਪੁਰਸ਼ ਨੇ ਕੀਤੀ ਖੁਦਕੁਸ਼ੀ

ਬੀ. ਸੀ. ਸੀ. ਆਈ. ਦੇਣ ਜਾ ਰਹੀ ਇੰਡੀਆ ਦੀ ਟੀਮ ਨੂੰ 131 ਕਰੋੜ ਦਾ ਇਨਾਮ

0
Cricket Team

ਨਵੀਂ ਦਿੱਲੀ, 10 ਮਾਰਚ 2026 : ਭਾਰਤੀ ਕ੍ਰਿਕਟ ਕੰਟਰੋਲ ਬੋਰਡ (Board of Control for Cricket in India) ਵਲੋਂ ਭਾਰਤੀ ਕ੍ਰਿਕਟ ਟੀਮ ਨੂੰ ਕਰੋੜਾਂ ਰੁਪਏ ਦਾ ਇਨਾਮ ਦਿੱਤੇ ਜਾਣ ਦੇ ਲਏ ਫ਼ੈਸਲੇ ਦਾ ਪਤਾ ਚੱਲਿਆ ਹੈ ।

ਕਿਹੜੀ ਟੀਮ ਨੂੰ ਦਿੱਤਾ ਜਾਵੇਗਾ ਇਨਾਮ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਜੋ ਭਾਰਤੀ ਕ੍ਰਿਕਟ ਟੀਮ ਨੂੰ ਆਪਣੇ ਵਲੋਂ 131 ਕਰੋੜ ਦਾ ਇਨਾਮ (131 crore reward) ਦੇਣ ਦਾ ਫ਼ੈਸਲਾ ਕੀਤਾ ਹੈ ਉਹ ਟੀਮ ਟੀ-20 ਵਿਸ਼ਵ ਕੱਪ (T-20 World Cup) ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਹੈ । ਇਹ ਪੈਸਾ ਖਿਡਾਰੀਆਂ ਅਤੇ ਸਪੋਰਟਸ ਸਟਾਫ਼ ’ਚ ਵੰਡਿਆ ਜਾਵੇਗਾ । ਜਿਕਰਯੋਗ ਹੈ ਕਿ ਭਾਰਤ ਨੇ ਲੰਘੇ ਐਤਵਾਰ ਨੂੰ ਫਾਈਨਲ ਮੁਕਾਬਲੇ ’ਚ ਨਿਊਜ਼ੀਲੈਂਡ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ ਸੀ ।

ਕਿਹੜੇ ਖੇਡ ਸਟੇਡੀਅਮ ਵਿਖੇ ਤੇ ਕਿਹੜੇ ਸ਼ਹਿਰ ਵਿਚ ਹੋਇਆ ਸੀ ਮੈਚ

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੈਚ ਵਿਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਨਿਊਜ਼ੀਲੈਂਡ ਨੂੰ ਹਰਾ ਕੇ ਟਰਾਫੀ ਜਿੱਤੀ । ਇਸ ਦੇ ਨਾਲ ਟੀਮ ਇੰਡੀਆ ਨੇ ਆਪਣਾ ਖਿਤਾਬ ਬਰਕਰਾਰ ਰੱਖਿਆ ਅਤੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿਚ ਲਗਾਤਾਰ ਦੋ ਵਾਰ ਟਰਾਫੀ ਜਿੱਤਣ (Winning a trophy) ਵਾਲੀ ਪਹਿਲੀ ਟੀਮ ਬਣ ਗਈ । ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਇਤਿਹਾਸਕ ਪ੍ਰਾਪਤੀ ਲਈ ਖਿਡਾਰੀਆਂ, ਸਹਾਇਕ ਸਟਾਫ ਅਤੇ ਚੋਣਕਾਰਾਂ ਨੂੰ ਵਧਾਈ ਦਿੱਤੀ । ਬੋਰਡ ਨੇ ਉਮੀਦ ਪ੍ਰਗਟ ਕੀਤੀ ਕਿ ਟੀਮ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਮ ਰੌਸ਼ਨ ਕਰਦੀ ਰਹੇਗੀ ।

Read More : ਪੀ. ਕੇ. ਬੀ. ਨੇ ਲਗਾਇਆ ਪਾਕਿਸਤਾਨੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਜੁਰਮਾਨਾ

ਜਨ-ਧਨ ਖਾਤਿਆਂ `ਚ ਘੱਟੋ-ਘੱਟ ਬੈਲੈਂਸ ਨਾ ਰੱਖਣ `ਤੇ ਕੋਈ ਜੁਰਮਾਨਾ ਨਹੀਂ : ਸੀਤਾਰਾਮਨ

0
Sitharaman

ਨਵੀਂ ਦਿੱਲੀ, 10 ਮਾਰਚ 2026 : ਭਾਰਤ ਦੇਸ਼ ਦੀ ਵਿੱਤ ਮੰਤਰੀ (Finance Minister) ਵਲੋਂ ਜਨ ਧਨ ਖਾਤਿਆਂ ਵਿਚ ਘੱਟੋ-ਘੱਟ ਬਕਾਇਆ ਰਾਸ਼ੀ (Minimum balance) ਨਾ ਰੱਖਣ ਤੇ ਕੋੋਈ ਜੁਰਮਾਨਾ ਨਹੀਂ ਲੱਗੇਗਾ ਬਾਰੇ ਆਖਿਆ ਗਿਆ ਹੈ ।

ਕੀ ਆਖਿਆ ਵਿੱਤ ਮੰਤਰੀ ਭਾਰਤ ਨੇ

ਮਿਲੀ ਜਾਣਕਾਰੀ ਮੁਤਾਬਕ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ (Nirmala Sitharaman) ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਸਮੇਤ ਲੱਗਭਗ 72 ਕਰੋੜ ਬੁਨਿਆਦੀ ਬੱਚਤ ਬੈਂਕ ਜਮ੍ਹਾ ਖਾਤਿਆਂ (ਬੀ. ਐੱਸ. ਬੀ. ਡੀ. ਏ.) ‘ਤੇ ਘੱਟੋ-ਘੱਟ ਬਕਾਇਆ ਰਾਸ਼ੀ ਨਾ ਰੱਖਣ `ਤੇ ਕੋਈ ਜੁਰਮਾਨਾ ਨਹੀਂ ਲੱਗੇਗਾ । ਲੋਕ ਸਭਾ `ਚ ਇਕ ਸਵਾਲ ਦੇ ਲਿਖਤੀ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਬੈਂਕ ਬੁਨਿਆਦੀ ਬਚਤ ਬੈਂਕ ਜਮ੍ਹਾ ਖਾਤਿਆਂ (ਬੀ. ਐੱਸ. ਬੀ. ਡੀ. ਏ.) `ਚ ਜ਼ੀਰੋ-ਬੈਲੇਂਸ ਬੱਚਤ ਖਾਤੇ ਦੀ ਸਹੂਲਤ ਪ੍ਰਦਾਨ ਕਰਦੇ ਹਨ ਤਾਂ ਜੋ ਵਿਸ਼ੇਸ਼ ਤੌਰ `ਤੇ ਕਮਜ਼ੋਰ ਅਤੇ ਛੋਟੇ ਜਮ੍ਹਾਕਰਤਾਵਾਂ ਲਈ ਬੈਂਕਿੰਗ ਸਹੂਲਤਾਂ (Banking facilities) ਤੱਕ ਵਿਆਪਕ ਪਹੁੰਚ ਯਕੀਨੀ ਬਣਾਈ ਜਾ ਸਕੇ ।

ਹੋਰ ਕਿਹੜੇ ਕਿਹੜੇ ਖਾਤੇ ਕੀਤੇ ਗਏ ਹਨ ਸ਼ਾਮਲ

ਜਾਣਕਾਰੀ ਮੁਤਾਬਕ ਬੀ. ਐੱਸ. ਬੀ. ਡੀ. ਏ. ‘ਚ ਪ੍ਰਧਾਨ ਮੰਤਰੀ ਜਨ-ਧਨ ਯੋਜਨਾ (Jan Dhan Yojana) (ਪੀ. ਐੱਮ. ਜੇ. ਡੀ. ਵਾਈ.) ਦੇ ਤਹਿਤ ਖੋਲ੍ਹੇ ਗਏ ਖਾਤੇ ਵੀ ਸ਼ਾਮਲ ਹਨ । ਇਨ੍ਹਾਂ ਖਾਤਿਆਂ `ਚ ਕੋਈ ਵੀ ਘੱਟੋ-ਘੱਟ ਬਕਾਇਆ ਰਾਸ਼ੀ ਰੱਖਣ ਦੀ ਲੋੜ ਨਹੀਂ ਹੁੰਦੀ ਹੈ ਅਤੇ ਖਾਤਾਧਾਰਕਾਂ ਨੂੰ ਜਮ੍ਹਾ, ਨਿਕਾਸੀ ਅਤੇ ਏ. ਟੀ. ਐੱਮ. ਦੀ ਸਹੂਲਤ ਵਰਗੀਆਂ ਬੁਨਿਆਦੀ ਬੈਂਕਿੰਗ ਸੇਵਾਵਾਂ ਬਿਨਾਂ ਕਿਸੇ ਜੁਰਮਾਨੇ ਦੇ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ ।

Read More : ਤੰਬਾਕੂ ‘ਤੇ ਡਿਊਟੀ ਵਧਾਉਣ ਵਾਲੇ ਬਿੱਲ ਨੂੰ ਸੰਸਦ ਦੀ ਮਨਜ਼ੂਰੀ

ਸਕੂਟਰ ਦੇਣ ਤੋਂ ਇਨਕਾਰ ਕਰਨ `ਤੇ ਨੌਜਵਾਨ ਨੇ ਲਗਾਈ ਪ੍ਰੇਮਿਕਾ ਤੇ ਮਾਪਿਆਂ ਨੂੰ ਅੱਗ

0
Woman burn

ਬੈਂਗਲੁਰੂ, 10 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਬੈਂਗਲੁਰੂ (Bangalore) ਵਿਖੇ ਇਕ ਨੌਜਵਾਨ ਵਲੋਂ ਇਕ ਛੋਟੀ ਜਿਹੀ ਗੱਲ ਤੇ ਗੁੱਸੇ ਵਿਚ ਆ ਕੇ ਪ੍ਰੇਮਿਕਾ ਤੇ ਉਸਦੇ ਮਾਪਿਆਂ ਨੂੰ ਅੱਗ ਲਗਾਉਣ ਦਾ ਪਤਾ ਚੱਲਿਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁੁਸਾਰ ਬੈਂਗਲੁਰੂ ਵਿਖੇ ਜੋ ਇਕ ਨੌਜਵਾਨ ਵਲੋਂ ਆਪਣਾ ਸਕੂਟਰ ਦੇਣ ਤੋਂ ਇਨਕਾਰ ਕਰਨ ‘ਤੇ ਆਪਣੀ ਪ੍ਰੇਮਿਕਾ ਤੇ ਉਸ ਦੇ ਮਾਤਾ-ਪਿਤਾ ਨੂੰ ਅੱਗ ਲਾਉਣ (To set fire to) ਦਾ ਘਟਨਾਕ੍ਰਮ ਵਾਪਰਿਆ ਹੈ ਦੇ ਦੋਸ਼ ਹੇਠ ਇੱਥੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਜਿਸ ਨੌਜਵਾਨ ਵਲੋਂ ਅਜਿਹਾ ਕੀਤਾ ਗਿਆ ਦੀ ਪਛਾਣ ਨੰਦਿਨੀ ਲੇਆਊਟ ਦੇ ਰਹਿਣ ਵਾਲੇ ਪਾਂਡੁਰੰਗਾ (32) ਵਜੋਂ ਹੋਈ ਹੈ ।

ਅੱਗ ਲੱਗਣ ਕਾਰਨ ਲੜਕੀ ਤੇ ਉਸਦੇ ਮਾਪੇ ਝੁਲਸ ਗਏ ਹਨ ਬੁਰੀ ਤਰ੍ਹਾਂ

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੁਮਲਤਾ (27), ਉਸ ਦੇ ਮਾਤਾ-ਪਿਤਾ ਤੇ ਇਕ ਘਰੇਲੂ ਨੌਕਰਾਨੀ ਝੁਲਸ ਗਏ । ਪੁਲਸ ਅਨੁਸਾਰ ਪਾਂਡੁਰੰਗਾ ‘ਚ ਤਾਰਾਬਨਹੱਲੀ ਸੁਮਲਤਾ ਦੇ ਘਰ ਗਿਆ ਅਤੇ ਉਸ ਦਾ ਸਕੂਟਰ ਮੰਗਿਆ । ਜਦੋਂ ਸੁਮਲਤਾ ਨੇ ਇਨਕਾਰ ਕਰ ਦਿੱਤਾ ਤਾਂ ਦੋਵਾਂ ਵਿਚਾਲੇ ਗਰਮਾ-ਗਰਮ ਬਹਿਸ ਹੋ ਗਈ । ਸੁਮਲਤਾ ਦੇ ਮਾਪਿਆਂ ਨੇ ਦਖਲ ਦੇਣ ਦੀ ਕੋਸਿ਼ਸ਼ ਕੀਤੀ । ਗੁੱਸੇ ‘ਚ ਆ ਕੇ ਪਾਂਡੁਰੰਗਾ ਨੇ ਕਥਿਤ ਤੌਰ ‘ਤੇ ਉਨ੍ਹਾਂ ‘ਤੇ ਪੈਟਰੋਲ ਛਿੜਕ (Spill petrol) ਦਿੱਤਾ ਤੇ ਅੱਗ ਲਾ ਦਿੱਤੀ । ਖੁੱਦ ਮੌਕੇ ਤੋਂ ਭੱਜ ਗਿਆ। ਗੁਆਂਢੀ ਪੀੜਤਾਂ ਨੂੰ ਹਸਪਤਾਲ ਲੈ ਗਏ ।

Read More : ਡੀ. ਟੀ. ਸੀ. ਇਲੈਕਟ੍ਰਾਨਿਕ ਬਸ ਅੱਗ ਲੱਗਣ ਕਾਰਨ ਹੋਈ ਸੜ ਕੇ ਸੁਆਹ

ਦਿੱਲੀ `ਚ ਹਰ 10 `ਚੋਂ 3 ਵਿਅਕਤੀਆਂ ਨੂੰ ਐਨਕਾਂ ਦੀ ਲੋੜ : ਏਮਜ਼

0
AIIMS

ਨਵੀਂ ਦਿੱਲੀ, 10 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Capital Delhi) ਵਿਖੇ ਅੱਖਾਂ ਦੀਆਂ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਚਲਦਿਆਂ ਵੱਡੀ ਗਿਣਤੀ ਵਿਚ ਵਿਅਕਤੀਆਂ ਨੂੰ ਐਨਕਾਂ ਦੀ ਲੋੜ ਪੈ ਰਹੀ ਹੈ।

ਕਿੰਨੇ ਵਿਅਕਤੀਆਂ ਵਿਚੋਂ ਕਿੰਨਿਆਂ ਨੂੰ ਪੈ ਰਹੀ ਹੈ ਐਨਕ ਦੀ ਲੋੜ

ਮਿਲੀ ਜਾਣਕਾਰੀ ਮੁਤਾਬਕ ਦਿੱਲੀ ‘ਚ ਅੱਖਾਂ ਦੀਆਂ ਸਮੱਸਿਆਵਾਂ (Eye problems) ਤੇਜ਼ੀ ਨਾਲ ਵੱਧਣ ਦੇ ਚਲਦਿਆਂ ਹਰ 10 ਵਿਚੋਂ 3 ਵਿਅਕਤੀਆਂ ਨੂੰ ਐਨਕਾਂ ਦੀ ਲੋੜ ਪੈ ਰਹੀ ਹੈ । ਏਮਜ਼ ਦਿੱਲੀ (AIIMS Delhi) ਵਿਖੇ ਡਾ. ਰਾਜੇਂਦਰ ਪ੍ਰਸਾਦ ਸੈਂਟਰ ਫਾਰ ਆਪਥੋਮਾਲੋਜਿਸਟ ਦੇ ਇਕ ਤਾਜ਼ਾ ਅਧਿਐਨ ਅਨੁਸਾਰ ਦਿੱਲੀ ਦੀ ਲਗਭਗ 30 ਫੀਸਦੀ ਆਬਾਦੀ ਕਮਜ਼ੋਰ ਨਜ਼ਰ ਤੋਂ ਪ੍ਰਭਾਵਿਤ ਹੈ । ਸਹੀ ਨਜ਼ਰ ਲਈ ਐਨਕਾਂ ਦੀ ਲੋੜ ਹੁੰਦੀ ਹੈ । ਉਕਤ ਵਿਭਾਗ ਦੇ ਮੁਖੀ ਪ੍ਰੋ. ਪ੍ਰਵੀਨ ਵਸ਼ਿਸ਼ਟ ਨੇ ਦੱਸਿਆ ਕਿ ਬਦਲਦੀ ਜੀਵਨਸ਼ੈਲੀ ਤੇ ਮੋਬਾਈਲ ਫੋਨ, ਕੰਪਿਊਟਰ ਤੇ ਹੋਰ ਗੈਜੇਟਸ ਦੀ ਲੰਬੇ ਸਮੇਂ ਤੱਕ ਵਰਤੋਂ ਅੱਖਾਂ ਦੀਆਂ ਸਮੱਸਿਆਵਾਂ (Eye problems) ‘ਚ ਵਾਧਾ ਕਰ ਰਹੀ ਹੈ ।

ਮੋਬਾਈਲ ਫੋਨ ਤੇ ਹੋਰ ਗੈਜੇਟਸ ਦੀ ਵਰਤੋਂ ਕਾਰਨ ਅੱਖਾਂ ਹੋ ਰਹੀਆਂ ਹਨ ਖਰਾਬ

ਸਕ੍ਰੀਨ ਸਮਾਂ ਵਧਣ ਕਾਰਨ ਬੱਚਿਆਂ ‘ਚ ਖਾਸ ਕਰ ਕੇ ਨੇੜੇ ਦੀ ਨਜ਼ਰ ਤੇਜ਼ੀ ਨਾਲ ਖਰਾਬ ਹੋ ਰਹੀ ਹੈ । ਰਿਪੋਰਟ ਨੇ ਇਹ ਵੀ ਖੁਲਾਸਾ ਕੀਤਾ ਕਿ ਦਿੱਲੀ ‘ਚ ਅੱਖਾਂ ਦੀ ਦੇਖਭਾਲ ਸੇਵਾ ਦਾ ਬੁਨਿਆਦੀ ਢਾਂਚਾ ਨਾਕਾਫ਼ੀ ਹੈ । ਰਾਜਧਾਨੀ ‘ਚ ਅੱਖਾਂ ਦੀ ਦੇਖਭਾਲ ਦੀਆਂ ਲਗਭਗ 249 ਸੰਸਥਾਵਾਂ, ਅੱਖਾਂ ਦੇ 1085 ਆਪਥੋਮਾਲੋਜਿਸਟ ਤੇ ਅੱਖਾਂ ਦੇ ਲਗਭਗ 489 ਡਾਕਟਰ ਕੰਮ ਕਰ ਰਹੇ ਹਨ ਪਰ ਸਿਖਲਾਈ ਪ੍ਰਾਪਤ ਡਾਕਟਰਾਂ ਦੀ ਗਿਣਤੀ ਅਜੇ ਵੀ ਆਬਾਦੀ ਦੇ ਅਨੁਪਾਤ `ਚ ਘੱਟ ਹੈ ।

Read More : ਅਪ੍ਰੇਸ਼ਨ ਤੋਂ ਬਾਅਦ ਇਨਫੈਕਸ਼ਨ ਕਾਰਨ ਕੱਢਣੀਆਂ ਪਈਆਂ ਮਰੀਜ਼ਾਂ ਦੀਆਂ ਅੱਖਾਂ