Home Blog Page 194

ਕਰਨਾਲ ਵਿਖੇ ਇਕ ਪ੍ਰਾਈਵੇਟ ਸਕੂਲ ਦੀ ਬਸ ਨੂੰ ਲੱਗੀ ਅੱਗ

0
school bus

ਕਰਨਾਲ, 11 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਕਰਨਾਲ ਵਿਖੇ ਇਕ ਪ੍ਰਾਈਵੇਟ ਆਰ. ਪੀ. ਐਸ. ਇੰਟਰਨੈਸ਼ਨਲ ਸਕੂਲ ਦੀ ਬੱਸ (School bus) ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਅੱਗ ਲੱਗਣ ਵੇਲੇ ਬੱਚੇ ਸਵਾਰ ਸਨ ਬੱਸ ਵਿਚ

ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਸ਼ਹਿਰ ਕਰਨਾਲ ਵਿਖੇ ਜੋ ਆਰ. ਪੀ. ਐਸ. ਇੰਟਰਨੈਸ਼ਨਲ ਸਕੂਲ ਦੀ ਬਸ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਬਾਰੇ ਸ਼ੁਰੂਆਤੀ ਦੌਰ ਵਿਚ ਹੀ ਡਰਾਈਵਰ ਨੂੰ ਬਦਬੂ ਆਉਣ ਕਾਰਨ ਪਤਾ ਲੱਗ ਗਿਆ, ਜਿਸਦੇ ਚਲਦਿਆਂ ਡਰਾਈਵਰ ਨੇ ਮੁਸਤੈਦੀ ਨਾਲ ਕੰਮ ਲੈਂਦਿਆਂ ਬਸ ਵਿਚ ਲੱਗੇ ਅੱਗ ਬੁਝਾਊ ਯੰਤਰ (Fire extinguisher) ਨਾਲ ਲੱਗੀ ਅੱਗ ਤੇ ਕਾਬੂ ਪਾਇਆ ਅਤੇ ਉਸ ਤੋਂ ਵੀ ਪਹਿਲਾਂ ਸਮੁੱਚੇ ਬੱਚਿਆਂ ਨੂੰ ਬਸ ਵਿਚੋਂ ਉਤਾਰ ਕੇ ਕਿਸੇ ਦੂਸਰੀ ਬਸ ਵਿਚ ਘਰਾਂ ਨੂੰ ਭੇਜਿਆ ਗਿਆ ।

ਜਾਂਚ ਦੌੌਰਾਨ ਬਸ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਰਿਹਾ

ਸਕੂਲ ਬਸ ਨੂੰ ਕਰਨਾਲ ਦੇ ਸੈਕਟਰ-6 ਫਲਾਈਓਵਰ ਵਿਖੇ ਜੋ ਅੱਗ (Fire)ਲੱਗ ਜਾਣ ਦਾ ਘਟਨਾਕ੍ਰਮ ਸਾਹਮਣੇ ਆਇਆ ਹੈ ਸਬੰਧੀ ਸ਼ੁਰੂਆਤੀ ਜਾਣਕਾਰੀ ਮੁਤਾਬਕ ਬੱਸ ਵਿਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਦੱਸਿਆ ਜਾ ਰਿਹਾ ਹੈ । ਡਰਾਈਵਰ ਦੀ ਮੌਕੇ ਤੇ ਵਰਤੀ ਸੂਝ ਬੂਝ ਕਾਰਨ ਜਿਥੇ ਬਸ ਨੂੰ ਅੱਗ ਲੱਗਣ ਤੋਂ ਬਚਾਅ ਹੋ ਗਿਆ, ਉਥੇ ਬਹੁਤ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋ ਵੀ ਬਚਾਅ ਹੋ ਗਿਆ ।

Read More : ਡੀ. ਟੀ. ਸੀ. ਇਲੈਕਟ੍ਰਾਨਿਕ ਬਸ ਅੱਗ ਲੱਗਣ ਕਾਰਨ ਹੋਈ ਸੜ ਕੇ ਸੁਆਹ

ਬਹਿਰੀਨ ਤੋਂ ਚੰਡੀਗੜ੍ਹ ਵਿਖੇ ਕੀਤੀ ਪਰਸ਼ੀਅਨ ਬਲੂ ਕੈਪਸੂਲ ਬਾਰੇ ਗੱਲ

0
Capsule

ਚੰਡੀਗੜ੍ਹ, 11 ਮਾਰਚ 2026 : ਬਹਿਰੀਨ (Bahrain) ਸਥਿਤ ਇਕ ਫਾਰਮਾਸਿਊਟੀਕਲ ਕੰਪਨੀ ਵਲੋਂ ਚੰਡੀਗੜ੍ਹ ਸਥਿਤ ਇਕ ਫਾਰਮਾਸਿਊਟੀਕਲ ਕੰਪਨੀ (Pharmaceutical company) ਤੋਂ ਪਰਸ਼ੀਅਨ ਬਲੂ ਕੈਪਸੂਲ ਬਾਰੇ ਜਾਣਕਾਰੀ ਮੰਗੀ ਗਈ ਹੈ ।

ਕੀ ਦੱਸਿਆ ਕੰਪਨੀ ਦੇ ਡਾਇਰੈਕਟਰ ਨੇ

ਮਿਲੀ ਜਾਣਕਾਰੀ ਮੁਤਾਬਕ ਬਹਿਰੀਨ ਸਥਿਤ ਜੋ ਇਕ ਫਾਰਮਾਸਿਊਟੀਕਲ ਸੰਪਰਕ ਏਜੰਟੇ ਚੰਡੀਗੜ੍ਹ ਸਥਿਤ ਇਕ ਫਾਰਮਾਸਿਊਟੀਕਲ ਕੰਪਨੀ ਨਾਲ ਸੰਪਰਕ ਕਰਕੇ ਪਰਸ਼ੀਅਨ ਬਲੂ ਕੈਪਸੂਲ (Persian Blue Capsules) ਬਾਰੇ ਜਾਣਕਾਰੀ ਮੰਗੀ ਹੈ ਸਬੰਧੀ ਜਾਣਕਾਰੀ ਦਿੰਦਿਆਂ ਕੰਪਨੀ ਦੇ ਡਾਇਰੈਕਟਰ ਡਾ. ਵੈਸ਼ਾਲੀ ਅਗਰਵਾਲ ਦੇ ਮੁਤਾਬਕ ਚਰਚਾਵਾਂ ਚੱਲ ਰਹੀਆਂ ਹਨ । ਏਜੰਟ ਇਸ ਸਮੇਂ ਦੇਸ਼ ਦੇ ਸਿਹਤ ਮੰਤਰਾਲੇ ਨਾਲ ਇਸ ਮਾਮਲੇ ‘ਤੇ ਚਰਚਾ ਕਰ ਰਿਹਾ ਹੈ ।

ਉਨ੍ਹਾਂ ਕਿਹਾ ਕਿ ਜੇਕਰ ਸਮਝੌਤਾ ਅੰਤਿਮ ਰੂਪ ਦੇ ਦਿੱਤਾ ਜਾਂਦਾ ਹੈ ਤਾਂ ਇਹ ਦਵਾਈਆਂ ਬਹਿਰੀਨ, ਕੁਵੈਤ, ਕਤਰ ਅਤੇ ਜਾਰਡਨ ਵਰਗੇ ਖਾੜੀ ਦੇਸ਼ਾਂ ਨੂੰ ਸਪਲਾਈ ਕੀਤੀਆਂ ਜਾ ਸਕਦੀਆਂ ਹਨ।ਦੱਸਣਯੋਗ ਹੈ ਕਿ ਕੈਪਸੂਲ ਦੀ ਅਜਿਹੀ ਜਾਣਕਾਰੀ ਮੰਗ ਤੋਂ ਸਾਫ ਪਤਾ ਚੱਲਦਾ ਹੈ ਕਿ ਅਮਰੀਕਾ-ਈਰਾਨ ਤਣਾਅ ਦੇ ਵਿਚਾਲੇ ਖਾੜੀ ਦੇਸ਼ਾਂ ਨੇ ਸੰਭਾਵੀ ਪ੍ਰਮਾਣੂ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ।

ਬਹਿਰੀਨ ਤੋਂ ਏਜੰਟ ਨੇ ਕੰਪਨੀ ਤੋਂ ਕੀ ਪੁੱਛਿਆ

ਮਿਲੀ ਜਾਣਕਾਰੀ ਮੁਤਾਬਕ ਬਹਿਰੀਨ ਸਥਿਤ ਜਿਸ ਫਾਰਮਾਸਿਊਟੀਕਲ ਕੰਪਨੀ ਦੇ ਸੰਪਰਕ ਏਜੰਟ ਨੇ ਚੰਡੀਗੜ੍ਹ ਸਥਿਤ ਜੋ ਇਕ ਫਾਰਮਾਸਿਊਟੀਕਲ ਕੰਪਨੀ ਨਾਲ ਗੱਲਬਾਤ ਕੀਤੀ ਤਾਂ ਏਜੰਟ ਨੇ ਕੰਪਨੀ ਤੋਂ ਪੁੱਛਿਆ ਕਿ ਕੀ ਇਹ 1 ਕਰੋੜ ਕੈਪਸੂਲ (1 crore capsules) ਬਣਾਉਣ ਦੇ ਸਮਰੱਥ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਵੱਖ-ਵੱਖ ਉਮਰ ਸਮੂਹਾਂ ਲਈ ਲੋੜੀਂਦੀਆਂ ਖੁਰਾਕਾਂ ਦੀ ਗਿਣਤੀ ਅਤੇ ਉਤਪਾਦਨ ਸਮਰੱਥਾ ਵਰਗੇ ਸਵਾਲ ਵੀ ਪੁੱਛੇ ।

ਕੀ ਹੈ ਇਹ ਪਰਸ਼ੀਅਨ ਬਲੂ ਕੈਪਸੂਲ

ਫਾਰਮਾਸਿਊਟੀਕਲ ਕੰਪਨੀ ਵਲੋਂ ਜਿਨ੍ਹਾਂ ਪਰਸ਼ੀਅਨ ਬਲੂ ਕੈਪਸੂਲਾਂ ਬਾਰੇ ਗੱਲਬਾਤ ਕੀਤੀ ਗਈ ਹੈ ਇਹ ਇੱਕ ਮਹੱਤਵਪੂਰਨ ਦਵਾਈ (Important medicine) ਹੈ ਜੋ ਪ੍ਰਮਾਣੂ ਹਮਲੇ ਜਾਂ ਰੇਡੀਓਲੌਜੀਕਲ ਆਫ਼ਤ ਦੌਰਾਨ ਵਰਤੀ ਜਾਂਦੀ ਹੈ । ਇਹ ਸਰੀਰ ‘ਚ ਦਾਖਲ ਹੋਏ ਸੀਜ਼ੀਅਮ-137 ਅਤੇ ਥੈਲੀਅਮ ਵਰਗੇ ਰੇਡੀਓਐਕਟਿਵ ਤੱਤਾਂ ਦੇ ਪ੍ਰਭਾਵਾਂ ਨੂੰ ਘਟਾਉਂਦੀ ਹੈ । ਇਹ ਕੈਪਸੂਲ ਅੰਤੜੀਆਂ ‘ਚ ਇਹਨਾਂ ਰੇਡੀਓਐਕਟਿਵ ਤੱਤਾਂ ਨਾਲ ਜੁੜਦਾ ਹੈ ਅਤੇ ਉਹਨਾਂ ਨੂੰ ਮਲ ਰਾਹੀਂ ਬਾਹਰ ਕੱਢਣ ਵਿਚ ਮਦਦ ਕਰਦਾ ਹੈ ।

ਡਬਲਿਊ. ਐਚ. ਓ. ਨੇ ਇਸਨੂੰ ਕਿਹੜੀਆਂ ਦਵਾਈਆਂ ਦੀ ਸੂਚੀ ਵਿਚ ਕੀਤਾ ਹੈ ਸ਼ਾਮਲ

ਵਿਸ਼ਵ ਸਿਹਤ ਸੰਗਠਨ ਨੇ ਇਸਨੂੰ ਰੇਡੀਓਲੌਜੀਕਲ ਅਤੇ ਨਿਊਕਲੀਅਰ ਐਮਰਜੈਂਸੀ ਵਿਚ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਦਵਾਈਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ । ਇਹ ਦਵਾਈ ਪਹਿਲਾਂ ਹੀ ਅਮਰੀਕਾ ਅਤੇ ਯੂਰਪ ਵਿਚ ਤਿਆਰ ਕੀਤੀ ਜਾ ਚੁੱਕੀ ਹੈ, ਜਦੋਂ ਕਿ ਭਾਰਤ ਵਿੱਚ ਇਸਦਾ ਵਪਾਰਕ ਉਤਪਾਦਨ ਲਗਭਗ ਦੋ ਸਾਲ ਪਹਿਲਾਂ ਸ਼ੁਰੂ ਹੋਇਆ ਸੀ । ਭਾਰਤੀ ਕੰਪਨੀਆਂ ਨੂੰ ਇਸਦਾ ਨਿਰਮਾਣ ਅਤੇ ਮਾਰਕੀਟਿੰਗ ਕਰਨ ਲਈ ਲਾਇਸੈਂਸ ਦਿੱਤੇ ਹਨ । ਇਸ ਵਿੱਚ ਅਹਿਮਦਾਬਾਦ ਕੰਪਨੀ ਨੂੰ ਕੱਚਾ ਮਾਲ ਪ੍ਰਦਾਨ ਕਰਨ ਦੀ ਜਿ਼ੰਮੇਵਾਰੀ ਦਿੱਤੀ ਗਈ ਹੈ ਅਤੇ ਚੰਡੀਗੜ੍ਹ ਕੰਪਨੀ ਨੂੰ ਉਤਪਾਦਨ ਦੀ ਜਿੰਮੇਵਾਰੀ ਦਿੱਤੀ ਗਈ ਹੈ ।

Read More : ਮਰੀਜ਼ਾਂ ਨੂੰ Dolo ਦਵਾਈ ਲਿਖਵਾਉਣ ਲਈ ਖਰਚੇ ਕਰੋੜਾਂ ਰੁਪਏ ! ਜਾਂਚ ਦੇ ਘੇਰੇ ਵਿਚ ਕੰਪਨੀ

ਗਾਜੀਆਬਾਦ ਵਾਸੀ ਹਰੀਸ਼ ਰਾਣਾ ਨੂੰ ਸੁਪਰੀਮ ਕੋੋਰਟ ਨੇ ਦਿੱਤੀ ਇੱਛਾ ਮੌਤ ਦੀ ਮਨਜ਼ੂਰੀ

0
Harish

ਨਵੀਂ ਦਿੱਲੀ, 11 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਦੇ ਵਸਨੀਕ ਹਰੀਸ਼ ਰਾਣਾ ਨੂੰ ਸੁਪਰੀਮ ਕੋਰਟ (Supreme Court) ਨੇ ਇੱਛਾ ਮੌਤ ਦੀ ਮਨਜ਼ੂਰੀ ਦੇ ਹੀ ਦਿੱਤੀ ਹੈ ।

ਕੌਣ ਸੀ ਹਰੀਸ਼ ਰਾਣਾ ਤੇ ਕੀ ਹੋ ਗਿਆ ਸੀ ਉਸਨੂੰ

ਮਾਨਯੋਗ ਸੁਪਰੀਮ ਕੋਰਟ ਨੇ ਜੋ ਹਰੀਸ਼ ਰਾਣਾਨਾਮ ਦੇ ਨੌਜਵਾਨ ਨੂੰ ਇੱਛਾ ਮੌਤ (Passive Euthanasia) (ਪੈਸਿਵ ਯੂਥੇਨੇਸ਼ੀਆ) ਦੀ ਮਨਜ਼ੂਰੀ ਦਿੱਤੀ ਹੈ ਦਾ ਕਾਰਨ ਹੈ ਕਿ ਹਰੀਸ਼ ਰਾਣਾ ਦੇ ਸਰੀਰ ਅੰਦਰ ਪਿਛਲੇ 13 ਸਾਲਾਂ ਤੋਂ ਕੋਈ ਵੀ ਹਰਕਤ ਨਾ ਹੋਣਾ । ਦੱਸਣਯੋਗ ਹੈ ਕਿ ਹਰੀਸ਼ ਰਾਣਾ (Harish Rana) 20 ਅਗਸਤ 2013 ਨੂੰ ਪੀ. ਜੀ. ਦੀ ਚੌਥੀ ਮੰਜਿ਼ਲ ਤੋਂ ਅਚਾਨਕ ਹੀ ਹੇਠਾਂ ਡਿੱਗ ਗਿਆ ਸੀ, ਜਿਸ ਤੋਂ ਬਾਅਦ ਉਸਦਾ ਇਲਾਜ ਉਸਦੇ ਮਾਪਿਆਂ ਨੇ ਹਰ ਥਾਂ ਕਰਵਾਇਆ ਪਰ ਕੋਈ ਵੀ ਹਾਂ ਪੱਖੀ ਜਵਾਬ ਨਾ ਮਿਲਣ ਦੇ ਚਲਦਿਆਂ ਅਖੀਰਕਾਰ ਸੁਪਰੀਮ ਕੋਰਟ ਨੇ ਹਰੀਸ਼ ਰਾਣਾ ਦੀ ਅਜਿਹੀ ਹਾਲਾਤ ਨੂੰ ਦੇਖਦਿਆਂ ਉਸਨੂੰ ਇੱਛਾ ਮੌਤ ਦੀ ਮਨਜ਼ੂਰੀ ਦੇ ਦਿੱਤੀ ।

ਭਾਰਤ ਵਿਚ ਹੈ ਇਹ ਪਹਿਲਾ ਫ਼ੈਸਲਾ

ਜਾਣਕਾਰੀ ਮੁਤਾਬਕ ਭਾਰਤ ਵਿਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ, ਜਿਥੇ ਅਦਾਲਤ ਨੇ ਕਿਸੇ ਵਿਅਕਤੀ ਨੂੰ ਅਜਿਹੀ ਇਜਾਜ਼ਤ ਦਿੱਤੀ ਹੋਵੇ । ਡਿੱਗਣ ਕਰਕੇ ਹਰੀਸ਼ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ,ਜਿਸ ਕਾਰਨ ਉਸਦੇ ਦਿਮਾਗ ਦੀਆਂ ਨਸਾਂ ਤੱਕ ਸੁੱਕ ਗਈਆਂ ਪਰ ਹਰੀਸ਼ ਦੇ ਪਿਤਾ ਅਸ਼ੋਕ ਰਾਣਾ ਨੇ ਹਾਰ ਨਾ ਮੰਨਦਿਆਂ ਇਲਾਜ ਕਰਵਾਇਆ ਪਰ ਉਸਦੇ ਸਰੀਰ ਵਿਚ ਕਦੇ ਕਦਾਈ ਅੱਖਾਂ ਦੀ ਪਲਕਾਂ ਝਪਕਣ ਤੋਂ ਸਿਵਾਏ ਕੋਈ ਹਰਕਤ ਨਹੀਂ ਸੀ, ਜਿਸ ਕਾਰਨ ਅਖੀਰਕਾਰ ਇਹ ਕਦਮ ਚੁੱਕਣਾ ਪਿਆ ।

Read More : ਪਤਨੀ ਤੇ ਬੱਚੀ ਦੇ ਗੁਜ਼ਾਰਾ ਭੱਤੇ ਲਈ ਸੁਪਰੀਮ ਕੋਰਟ ਨੇ ਕੀਤਾ ਸਖ਼ਤ ਹੁਕਮ

ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਡਰੋਨ ਡਿੱਗਣ ਕਾਰਨ ਚਾਰ ਜ਼ਖ਼ਮੀ

0
Dubai

ਦੁਬਈ (ਯੂ. ਏ. ਈ.), 11 ਮਾਰਚ 2026 : ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ (Dubai International Airport) ਦੇ ਨੇੜੇ ਅੱਜ ਦੁਪਹਿਰ ਵੇਲੇ ਦੋ ਡਰੋਨ ਡਿੱਗਣ ਕਾਰਨ ਚਾਰ ਵਿਅਕਤੀਆਂ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ ।

ਦੁਬਈ ਮੀਡੀਆ ਆਫਿਸ ਨੇ ਕੀ ਦਿੱਤੀ ਜਾਣਕਾਰੀ

ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਅੱਜ ਦੁਪਹਿਰ ਦੋ ਡਰੋਨ ਡਿੱਗਣ (Two drones fall) ਕਾਰਨ ਜੋ ਚਾਰ ਲੋਕਾਂ ਦੇ ਜ਼ਖਮੀ ਹੋ ਗਏ ਹਨ ਸਬੰਧੀ ਜਾਣਕਾਰੀ ਦਿੰਦਿਆਂ ਦੁਬਈ ਮੀਡੀਆ ਦਫ਼ਤਰ ਨੇ ਦੱਸਿਆ ਕਿ ਦੋ ਡਰੋਨ ਹਵਾਈ ਅੱਡੇ ਦੇ ਆਲੇ-ਦੁਆਲੇ ਦੇ ਖੇਤਰ ਵਿਚ ਡਿੱਗ ਗਏ ਹਨ । ਜਿਸ ਹਾਦਸੇ ਦੀ ਲਪੇਟ ਵਿਚ ਆਉਣ ਕਾਰਨ ਚਾਰ ਵਿਅਕਤੀ ਜ਼ਖ਼ਮੀ (Four people injured) ਵੀ ਹੋ ਗਏ ਹਨ । ਘਟਨਾ ਦੀ ਸੂਚਨਾ ਮਿਲਦਿਆਂ ਹੀ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ ਤੇ ਪਹੁੰਚੀਆਂ ਅਤੇ ਹਾਲਾਤਾਂ ਤੇ ਕਾਬੂ ਪਾਇਆ ।

ਸੁਰੱਖਿਆ ਏਜੰਸੀਆਂ ਕਰ ਰਹੀਆਂ ਹਨ ਡਰੋਨਾਂ ਸਬੰਧੀ ਜਾਂਚ

ਦੁਬਈ ਪ੍ਰਸ਼ਾਸਨ (Dubai Administration) ਨੇ ਦੱਸਿਆ ਕਿ ਚਾਰੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ ਪਰ ਉਨ੍ਹਾਂ ਦੀ ਹਾਲਤ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਂਝੀ ਨਹੀਂ ਦਿੱਤੀ ਗਈ ਹੈ । ਸੁਰੱਖਿਆ ਏਜੰਸੀਆਂ (Security agencies) ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਇਹ ਡਰੋਨ ਕਿਸ ਦੇ ਸਨ ਅਤੇ ਇਹ ਹਵਾਈ ਅੱਡੇ ਦੇ ਇੰਨੇ ਨੇੜੇ ਕਿਵੇਂ ਪਹੁੰਚੇ । ਦੁਬਈ ਵਿੱਚ ਹਵਾਈ ਅੱਡਿਆਂ ਦੇ ਆਲੇ-ਦੁਆਲੇ ਡਰੋਨ ਉਡਾਉਣ `ਤੇ ਸਖ਼ਤ ਪਾਬੰਦੀਆਂ ਹਨ, ਇਸ ਲਈ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ।

Read More : ਅਮਰੀਕਾ ਨੇ ਈਰਾਨੀ ਮਾਈਨ ਵਿਛਾਉਣ ਵਾਲੇ ਜਹਾਜ਼ਾਂ ਨੂੰ ਕੀਤਾ ਤਬਾਹ

ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕੀਤਾ ਬੀ. ਸੀ. ਵਿਧਾਨ ਸਭਾ ਬਿੱਲ 13 ਪੇਸ਼

0
British Columbia

ਸਰੀ, 11 ਮਾਰਚ 2026 : ਬ੍ਰਿਟਿਸ਼ ਕੋਲੰਬੀਆ ਸਰਕਾਰ (Government of British Columbia) ਵਲੋਂ ਬ੍ਰਿਟਿਸ਼ ਵਿਧਾਨ ਸਭਾ ਵਿਖੇ ਇਕ ਅਹਿਮ ਕਦਮ ਚੁੱਕਣ ਦੇ ਚਲਦਿਆਂ ਇਕ ਬਿੱਲ-13 (Bill-13) ਪੇਸ਼ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਹੈ ਇਹ ਬਿੱਲ-13 ਜੋ ਬੀ. ਸੀ. ਵਿਧਾਨ ਸਭਾ ਕੀਤਾ ਜਾ ਚੁੱਕਿਆ ਪੇਸ਼

ਮਿਲੀ ਜਾਣਕਾਰੀ ਅਨੁਸਾਰ ਬੀ. ਸੀ. ਵਿਧਾਨ ਸਭਾ (B. C. Legislative Assembly) ਵਿਚ ਜੋ ਸਰਕਾਰ ਵਲੋਂ ਬਿੱਲ-13 ਪੇਸ਼ ਕੀਤਾ ਗਿਆ ਹੈ ਦਾ ਮੁੱਖ ਮਕਸਦ ਸੂਬੇ ਦੇ ਧਾਰਮਿਕ ਅਸਥਾਨਾਂ ਦੀ ਮਰਿਆਦਾ ਅਤੇ ਸ਼ਾਂਤੀ ਨੂੰ ਬਹਾਲ ਰੱਖਣ ਲਈ ਹੈ । ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਮੰਦਰਾਂ, ਗੁਰਦੁਆਰਿਆਂ, ਮਸੀਤਾਂ ਅਤੇ ਚਰਚ ਦੇ ਬਾਹਰ ਕਿਸੇ ਵੀ ਤਰ੍ਹਾਂ ਦੇ ਰੋਸ ਮੁਜ਼ਾਹਰੇ, ਹੰਗਾਮੇ ਜਾਂ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਨ ਦੀ ਮੁਕੰਮਲ ਮਨਾਹੀ ਹੋਵੇਗੀ ।

ਬਿੱਲ ਦੀ ਪਹਿਲੀ ਪ੍ਰਕਿਰਿਆ ਹੋ ਚੁੱਕੀ ਹੈ ਮੁਕੰਮਲ

ਵੱਖ-ਵੱਖ ਧਾਰਮਿਕ ਸੰਸਥਾਵਾਂ ਵਲੋਂ ਸਰਕਾਰ ਦੇ ਧਿਆਨ ਵਿਚ ਲਿਆਂਦੀਆਂ ਗਈਆਂ ਸਿਕਾਇਤਾਂ ਅਤੇ ਚਿੰਤਾਵਾਂ ਤੋਂ ਬਾਅਦ ਤਿਆਰ ਕੀਤੇ ਗਏ ਬਿੱਲ ਦੀ ਪਹਿਲੀ ਪ੍ਰਕਿਰਿਆ ਜਿਥੇ ਮੁਕੰਮਲ ਹੋ ਚੁੱਕੀ ਹੈ, ਉਥੇ ਦੂਸਰੀ ਪ੍ਰਕਿਰਿਆ ਦੌਰਾਨ ਹੋਣ ਵਾਲੀ ਬਹਿਸ ਤੋਂ ਬਾਅਦ ਇਹ ਕਾਨੂੰਨੀ ਰੂਪ ਲੈ ਲਵੇਗਾ । ਜਾਣਕਾਰੀ ਮੁਤਾਬਕ ਉਕਤ ਕਾਨੂੰਨ ਸ਼ੁਰੂਆਤੀ ਤੋਰ ਤੇ ਸਿਰਫ਼ ਦੋ ਸਾਲਾਂ ਲਈ ਲਾਗੂ ਹੋਵੇਗਾ ਅਤੇ ਹਾਲਾਤਾਂ ਦੇ ਮੱਦੇਨਜ਼ਰ ਇਸਦੀ ਮਿਆਦ ਵਿਚ ਵਾਧਾ ਕੀਤਾ ਜਾਵੇਗਾ ।

ਕੀ ਦੱਸਿਆ ਅਟਾਰਨੀ ਜਨਰਲ ਨੇ

ਅਟਾਰਨੀ ਜਨਰਲ ਨਿੱਕੀ ਸ਼ਰਮਾ (Attorney General Nikki Sharma) ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਦਾ ਵਿਰੋਧੀ ਧਿਰ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ ਅਤੇ ਸਮੂਹ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਬੀ. ਸੀ. ਸਰਕਾਰ ਦੇ ਇਸ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਪ੍ਰੀਮੀਅਰ ਡੇਵਿਡ ਈਬੀ ਅਤੇ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਹੋਰਨਾਂ ਮੰਤਰੀਆਂ ਸਮੇਤ ਮੀਡੀਆ ਨਾਲ ਰੂ-ਬਰੂ ਹੁੰਦਿਆਂ ਇਸ ਬਿੱਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ । ਇਸ ਮੌਕੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ । ਸਰਕਾਰ ਨੇ ਸਪੱਸ਼ਟ ਕੀਤਾ ਕਿ ਲੋਕ ਧਾਰਮਿਕ ਸਥਾਨਾਂ ‘ਤੇ ਮਨ ਦੀ ਸ਼ਾਂਤੀ ਅਤੇ ਆਪਣੀ ਆਸਥਾ ਮੁਤਾਬਿਕ ਨਤਮਸਤਕ ਹੋਣ ਜਾਂਦੇ ਹਨ ਅਤੇ ਕਿਸੇ ਨੂੰ ਵੀ ਇਸ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ।

Read More : ਬ੍ਰਿਟਿਸ਼ ਕੋਲੰਬੀਆ ਨੇ ਲਿਆ ਸਾਲ ਭਰ ਘੜੀਆਂ ਦਾ ਸਮਾਂ ਨਾ ਬਦਲਣ ਦਾ ਫ਼ੈਸਲਾ

ਪਤਨੀ ਨੂੰ ਮੈਸੇਜ ਭੇਜਣ `ਤੇ ਪਤੀ ਨੇ ਗੁਆਂਢੀ `ਤੇ ਕੀਤਾ ਹਥੌੜੇ ਨਾਲ ਹਮਲਾ

0
Hammer

ਅਲੱਪੁਝਾ (ਕੇਰਲ), 11 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਕੇਰਲ (Kerala) ਦੇ ਜਿਲਾ ਕੋਮਮੈਡੀ ਵਿਖੇ ਇਕ ਵਿਅਕਤੀ ਵਲੋਂ ਦੂਸਰੇ ਵਿਅਕਤੀ ਤੇ ਹਥੌੜੇ ਨਾਲ ਹਮਲਾ (Hammer attack) ਕਰਕੇ ਜ਼ਖ਼ਮੀ (Injured) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੀ ਕਾਰਨ ਰਿਹਾ ਹਥੌੜੇ ਨਾਲ ਹਮਲਾ ਕਰਨ ਦਾ

ਮਿਲੀ ਜਾਣਕਾਰੀ ਅਨੁਸਾਰ ਕੇਰਲ ਦੇ ਜਿਲਾ ਕੋਮਮੈਡੀ (District Comedy) ਵਿਖੇ ਆਪਣੀ ਪਤਨੀ ਨੂੰ ਕਥਿਤ ਤੌਰ ‘ਤੇ ਫੋਨ ‘ਤੇ ਮੈਸੇਜ ਭੇਜਣ ਨੂੰ ਲੈ ਕੇ ਇਕ ਪਤੀ ਨੋ ਗੁਆਂਢੀ ‘ਤੇ ਹਥੌੜੇ ਨਾਲ ਹਮਲਾ ਕਰ ਦਿੱਤਾ । ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਬਿਨ ਰਾਜ (Sibin Raj) ਨਾਮ ਦੇ ਵਿਅਕਤੀ ਨੂੰ ਹਮਲੇ ‘ਚ ਸਿਰ ‘ਚ ਗੰਭੀਰ ਸੱਟਾਂ ਆਈਆਂ ਹਨ ਅਤੇ ਉਸ ਦਾ ਇਕ ਨਿੱਜੀ ਹਸਪਤਾਲ ‘ਚ ਇਲਾਜ ਕੀਤਾ ਜਾ ਰਿਹਾ ਹੈ ।

ਪੁਲਸ ਵਲੋਂ ਮੁਲਜਮ ਦੀ ਭਾਲ ਜਾਰੀ

ਇਹ ਘਟਨਾ ਸੋਮਵਾਰ ਦੁਪਹਿਰ ਨੂੰ ਜਿ਼ਲਾ ਕੋਮਮੈਡੀ ਕੋਲ ਹੋਈ । ਪੁਲਸ ਅਨੁਸਾਰ ਰਾਜ ਨੇ ਕਥਿਤ ਤੌਰ ‘ਤੇ ਆਪਣੇ ਗੁਆਂਢੀ ਜੋਜੀ (ਮੁਲਜ਼ਮ) ਦੀ ਪਤਨੀ ਨੂੰ ਇਕ ਨਿੱਜੀ ਮੈਸੇਜ ਭੇਜਿਆ ਸੀ । ਦੋਵਾਂ ਦੇ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋਣ ਤੋਂ ਬਾਅਦ ਮੁਲਜ਼ਮ ਨੇ ਕਥਿਤ ਤੌਰ ‘ਤੇ ਰਾਜ ‘ਤੇ ਹਥੌੜੇ ਨਾਲ ਹਮਲਾ ਕਰ ਦਿੱਤਾ । ਪੁਲਸ ਨੇ ਦੱਸਿਆ ਕਿ ਮੁਲਜ਼ਮ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ ।

Read More : ਸਕੂਲ ‘ਚ ਵਿਦਿਆਰਥੀ ਵਲੋਂ ਸਹਿਪਾਠੀਆਂ ‘ਤੇ ਹਮਲਾ ਕਰਨ ਤੇ ਇਕ ਦੀ ਮੌਤ

ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਕਾਰਨ ਵੱਖ-ਵੱਖ ਕਾਰੋਬਾਰ ਪ੍ਰਭਾਵਿਤ

0
gas cylinders

ਮੱਧ ਪ੍ਰਦੇਸ਼, 11 ਮਾਰਚ 2026 : ਅਮਰੀਕਾ-ਇਜ਼ਰਾਈਲ ਵਲੋ ਈਰਾਨ ਨਾਲ ਸ਼ੁਰੂ ਕੀਤੀ ਗਈ ਜੰਗ ਕਾਰਨ ਪਿਛਲੇ ਦੋ ਦਿਨਾਂ ਤੋਂ ਭੋਪਾਲ (Bhopal) ਵਿਖੇ ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਨਹੀਂ ਹੋਈ ਹੈ ।

ਕੀ ਅਸਰ ਪੈ ਰਿਹਾ ਸਪਲਾਈ ਨਾ ਹੋਣ ਕਾਰਨ

ਮਿਲੀ ਜਾਣਕਾਰੀ ਅਨੁਸਾਰ ਜੋ ਭਾਰਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋ ਇਲਾਵਾ ਮੱਧ ਪ੍ਰਦੇਸ਼ ਦੇ ਭੋਪਾਲ ਵਿਖੇ ਜੋ ਬੀਤੇ ਦੋ ਦਿਨਾਂ ਤੋਂ ਵਪਾਰਕ ਗੈੈਸ ਸਿਲੰਡਰਾਂ (Commercial gas cylinders) ਦੀ ਸਪਲਾਈ ਨਹੀਂ ਹੋਈ ਹੈ ਦੇ ਕਾਰਨ ਵੱਖ-ਵੱਖ ਕਾਰੋਬਾਰ ਤੇ ਕਾਰੋਬਾਰੀ ਦੋਵੇਂ ਹੀ ਪ੍ਰਭਾਵਿਤ ਹੋ ਰਹੇ ਹਨ । ਦੱਸਣਯੋਗ ਹੈ ਕਿ ਹੋਟਲ, ਰੈਸਟੋਰੈਂਟ ਅਤੇ ਵਿਆਹ ਦੇ ਕਾਰੋਬਾਰਾਂ ਤੋਂ ਇਲਾਵਾ, ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੇ ਕਾਰੀਗਰ ਅਤੇ ਗਲੀ ਵਿਕਰੇਤਾ ਵੀ ਸੰਕਟ ਦਾ ਸਾਹਮਣਾ ਕਰ ਰਹੇ ਹਨ ।

ਕੀ ਆਖਿਆ ਸਰਾਫਾ ਐਸੋਸੀਏਸ਼ਨ ਨੇ

ਵਪਾਰਕ ਗੈਸ ਸਿਲੰਡਰਾਂ ਕਾਰਨ ਪ੍ਰਭਾਵਿਤ ਹੋਏ ਵੱਖ-ਵੱਖ ਕਾਰੋਬਾਰਾਂ (Various businesses) ਵਿਚੋਂ ਸੋਨੇ ਦਾ ਕਾਰੋਬਾਰ ਕਰ ਰਹੇ ਭੋਪਾਲ ਸਰਾਫਾ ਐਸੋਸੀਏਸ਼ਨ ਦੇ ਨਵਨੀਤ ਅਗਰਵਾਲ ਨੇ ਕਿਹਾ ਕਿ ਸ਼ਹਿਰ ਵਿੱਚ ਲਗਭਗ 3 ਹਜ਼ਾਰ ਕਾਰੀਗਰ ਕੰਮ ਕਰਦੇ ਹਨ । ਹਰੇਕ ਕਾਰੀਗਰ ਨੂੰ ਪ੍ਰਤੀ ਮਹੀਨਾ ਔਸਤਨ ਤਿੰਨ ਸਿਲੰਡਰਾਂ ਦੀ ਲੋੜ ਹੁੰਦੀ ਹੈ । ਨਵਨੀਤ ਅਗਰਵਾਲ ਦੇ ਅਨੁਸਾਰ ਸਰਾਫਾ ਵਪਾਰ ਪ੍ਰਤੀ ਮਹੀਨਾ ਲਗਭਗ 9 ਹਜ਼ਾਰ ਸਿਲੰਡਰਾਂ ਦੀ ਵਰਤੋਂ ਕਰਦਾ ਹੈ ਯਾਨੀ ਕਿ ਰੋਜ਼ਾਨਾ ਲਗਭਗ 300 ਸਿਲੰਡਰਾਂ ਦੀ ਲੋੜ ਹੁੰਦੀ ਹੈ ।

ਖੁਰਾਕ ਵਿਭਾਗ ਦੇ ਅਧਿਕਾਰੀਆਂ ਨੇ ਕੀ ਅਪੀਲ ਕੀਤੀ ਹੈ

ਕਾਰੋਬਾਰ ਵਿਚ ਇਸਤੇਮਾਲ ਹੋਣ ਵਾਲੇ ਗੈਸ ਸਿਲੰਡਰਾਂ ਦੀ ਸ਼ਾਰਟੇਜ ਤੇ ਬੋਲਦਿਆਂ ਖੁਰਾਕ ਵਿਭਾਗ ਦੇ ਅਧਿਕਾਰੀਆਂ ਨੇ ਲੱਕੜ, ਕੋਲਾ ਅਤੇ ਭੱਠੀ ਦੇ ਬਾਲਣ ਵਰਗੇ ਰਵਾਇਤੀ ਬਾਲਣਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ । ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਲੱਕੜ, ਕੋਲਾ, ਲੱਕੜ ਅਤੇ ਭੱਠੀ ਦੇ ਬਾਲਣ ਵਰਗੇ ਰਵਾਇਤੀ ਬਾਲਣਾਂ ਨੂੰ ਸਾੜਨ ਨਾਲ ਪ੍ਰਦੂਸ਼ਣ ਹੁੰਦਾ ਹੈ, ਇਸ ਲਈ 10 ਹਜ਼ਾਰ ਰੁਪਏ ਤੱਕ ਦੇ ਜੁਰਮਾਨੇ ਦਾ ਪ੍ਰਬੰਧ ਹੈ ।

ਕੈਟਰਿੰਗ ਐਸੋਸੀਏਸ਼ਨ ਨੇ ਮੀਟਿੰਗ ਵਿਚ ਕੀ ਫ਼ੈਸਲਾ ਕੀਤਾ

ਫੂਡ ਕੰਟਰੋਲਰ ਐਮ. ਐਲ. ਮਾਰੂ ਨੇ ਕਿਹਾ ਕਿ ਅੰਤਰਰਾਸ਼ਟਰੀ ਸਮੱਸਿਆ ਕਾਰਨ ਵਪਾਰਕ ਐਲ. ਪੀ. ਜੀ. ਸਿਲੰਡਰਾਂ `ਤੇ ਪਾਬੰਦੀ ਤੋਂ ਬਾਅਦ ਮੰਗਲਵਾਰ ਨੂੰ ਕੇਟਰਿੰਗ ਐਸੋਸੀਏਸ਼ਨ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਕੇਟਰਿੰਗ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਐਲ. ਪੀ. ਜੀ. ਸਿਲੰਡਰਾਂ (LPG cylinders) ਦੀ ਬਜਾਏ ਰਵਾਇਤੀ ਬਾਲਣ ਸਰੋਤਾਂ ਨੂੰ ਅਪਣਾਉਣ ਦੀ ਸਲਾਹ ਦਿੱਤੀ ਗਈ ।

Read More : ਭਾਰਤ ਸਰਕਾਰ ਨੇ ਦਿੱਤੇ ਐਲ. ਪੀ. ਜੀ. ਦਾ ਉਤਪਾਦਨ ਵਧਾਉਣ ਲਈ ਹੁਕਮ

ਤੇਜ ਰਫ਼ਤਾਰ ਕਾਰ ਨੇ ਮਹਿਲਾ ਨੂੰ ਟੱਕਰ ਮਾਰ ਉਤਾਰਿਆ ਮੌਤ ਦੇ ਘਾਟ

0
Zirakpur Accident

ਜੀਰਕਪੁਰ, 11 ਮਾਰਚ 2026 : ਪੰਜਾਬ ਦੇ ਸ਼ਹਿਰ ਜੀਰਕਪੁਰ (Zirakpur) ਦੀ ਵੀ. ਆਈ. ਰੋਡ ਵਿਖੇ ਲੰਘੇ ਦਿਨੀਂ ਇਕ ਤੇਜ਼ ਰਫ਼ਤਾਰ ਕਾਰ (Fast car) ਨੇ ਮਹਿਲਾ ਨੂੰ ਟੱਕਰ ਮਾਰ ਕੇ ਮੌਤ (Death) ਦੇ ਘਾਟ ਉਤਾਰ ਦਿੱਤਾ ਹੈ ।

ਕੌਣ ਹੈ ਇਹ ਔਰਤ ਜੋ ਉਤਰ ਗਈ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੀਰਕਪੁਰ ਦੇ ਵੀ. ਆਈ. ਪੀ. ਰੋਡ ਵਿਖੇ ਜੋ ਇਕ ਤੇਜ ਰਫ਼ਤਾਰ ਆਡੀ ਕਾਰ ਚਾਲਕ ਵਲੋਂ ਮਹਿਲਾ ਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦਾ ਨਾਮ ਮੌਲੂਦਾ ਹੈ । ਉਕਤ ਮਹਿਲਾ ਵਿਦੇਸ਼ੀ ਮਹਿਲਾ ਹੈ ਤੇ ਜੀਰਕਪੁਰ ਵਿਖੇ ਐਮਕੇਅਰ ਹਸਪਤਾਲ ਵਿਖੇ ਆਪਣੇ ਇਕ ਦੋਸਤ ਨਾਲ ਉਸਦੀ ਹਸਪਤਾਲ ਵਿਚ ਦਾਖਲ ਪਤਨੀ ਦਾ ਹਾਲ-ਚਾਲ ਪੁੱਛਣ ਆਈ ਸੀ । ਦੱਸਣਯੋਗ ਹੈ ਕਿ ਉਕਤ ਹਾਦਸੇ ਵਿਚ ਮਹਿਲਾ ਨਾਲ ਹਸਪਤਾਲ ਆਇਆ ਨੌਜਵਾਨ ਅਭਿਸ਼ੇਕ ਵੀ ਜ਼ਖ਼ਮੀ (Injured) ਹੋਇਆ ਹੈ ।

ਘਟਨਾ ਵਾਲੀ ਥਾਂ ਤੇ ਪੁਲਸ ਨੇ ਪਹੁੰਚ ਕੀਤੀ ਕਾਰਵਾਈ ਸ਼ੁਰੂ

ਜੀਰਕਪੁਰ ਵਿਖੇ ਵਾਪਰੇ ਇਸ ਸੜਕ ਹਾਦਸੇ (Road accidents) ਵਿਚ ਮੌਤ ਦੇ ਘਾਟ ਉਤਰੀ ਮਹਿਲਾ ਦੀ ਲਾਸ਼ ਕਬਜੇ ਵਿਚ ਲੈ ਕੇ ਪੁਲਸ ਵਲੋਂ ਡੇਰਾਬਸੀ ਦੇ ਮੁਰਦਾਘਰ ਵਿਚ ਰੱਖਵਾ ਦਿੱਤੀ ਗਈ ਹੈ । ਪੁਲਸ ਵਲੋਂ ਮੁਲਜਮ ਡਰਾਈਵਰ ਦੀ ਪਛਾਣ ਕਰਨ ਅਤੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕਾਰ ਦੀ ਟੱਕਰ ਵੱਜਣ ਕਾਰਨ ਮਹਿਲਾ 14 ਫੁਟ ਦੇ ਕਰੀਬ ਉਛਲੀ ਸੀ । ਮਹਿਲਾ ਦੀ ਭੈਣ ਜੋ ਕਿ ਵਿਦੇਸ਼ ਵਿਚ ਰਹਿੰਦੀ ਹੈ ਤੁਰਕੀ ਤੋਂ ਭਾਰਤ ਲਈ ਆ ਰਹੀ ਹੈ ।

Read More : ਸੜਕ ਹਾਦਸੇ ਵਿਚ ਕੈਨੇਡਾ ਦੇ ਟੋਰਾਂਟੋ `ਚ ਹੋਈ ਪੰਜਾਬਣ ਦੀ ਮੌਤ

ਵਿਧਾਨ ਸਭਾ ਵਿਚ ਚੀਮਾ ਤੇ ਖਹਿਰਾ ਵਿਚਕਾਰ ਹੋਈ ਜ਼ਬਰਦਸਤ ਬਹਿਸ

0
Vidhan Sabha

ਚੰਡੀਗੜ੍ਹ, 11 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਸੈਸ਼ਨ (Punjab Vidhan Sabha Session) ਦੌਰਾਨ ਹਰਪਾਲ ਸਿੰਘ ਚੀਮਾ ਤੇ ਸੁਖਪਾਲ ਸਿੰਘ ਖਹਿਰਾ ਵਿਚਕਾਰ ਜ਼ਬਰਦਸਤ ਬਹਿਸ ਹੋਈ ਹੈ ।

ਕੀ ਬਹਿਸ ਹੋਈ ਦੋਹਾਂ ਵਿਚਕਾਰ

ਮਿਲੀ ਜਾਣਕਾਰੀ ਅਨੁਸਾਰ ਅੱਜ ਵਿਧਾਨ ਸਭਾ ’ਚ ਹਰਪਾਲ ਸਿੰਘ ਚੀਮਾ (Harpal Singh Cheema) ਤੇ ਸੁਖਪਾਲ ਸਿੰਘ ਖਹਿਰਾ (Sukhpal Singh Khaira) ਵਿਚਾਲੇ ਜ਼ਬਰਦਸਤ ਬਹਿਸ (Fierce debate) ਹੋ ਗਈ ਦੌਰਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖਹਿਰਾ ਬਦਮਾਸ਼ੀ ਕਰ ਰਿਹਾ ਹੈ ਤੇ ਉਹ ਮਾਂਵਾਂ ਭੈਣਾਂ ਦੀਆਂ ਕੁੱਖਾਂ ਤੱਕ ਪੁੱਜ ਗਿਆ ਹੈ । ਉਨ੍ਹਾਂ ਕਿਹਾ ਕਿ ਖਹਿਰਾ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਤੇ ਉਹ ਮੁਆਫ਼ੀ ਮੰਗੇ । ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀ ਕਾਰਵਾਈ 20 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ ।

Read More : ਵਿਧਾਨ ਸਭਾ ਸੈਸ਼ਨ ਵਿਚ ਪਹੁੰਚੇ ਖਹਿਰਾ ਆਖਿਆ ਮੈਂ ਆਪਣੇ ਸਟੈਂਡ ਤੇ ਕਾਇਮ

ਅਮਰੀਕਾ ਨੇ ਈਰਾਨੀ ਮਾਈਨ ਵਿਛਾਉਣ ਵਾਲੇ ਜਹਾਜ਼ਾਂ ਨੂੰ ਕੀਤਾ ਤਬਾਹ

0
Iranian mine

ਦੁਬਈ, 11 ਮਾਰਚ 2026 : ਸੁਪਰ ਪਾਵਰ ਮੰਨੇ ਦੇਸ਼ ਅਮਰੀਕਾ (America) ਵਲੋਂ ਹਾਲ ਹੀ ਵਿਚ ਈਰਾਨੀ ਜਹਾਜਾਂ ਨੂੰ ਤਬਾਹ ਕਰਨ ਬਾਰੇ ਆਖਿਆ ਗਿਆ ਹੈ ਜੋ ਕਿ ਮਾਈਨ ਵਿਛਾਉਣ ਦਾ ਕੰਮ ਕਰਦੇ ਸਨ ।

ਅਮਰੀਕੀ ਫੌਜ ਨੇ ਵੀਡੀਓ ਜਾਰੀ ਕਰਕੇ ਕੀ ਕੀਤਾ ਹੈ ਦਾਅਵਾ

ਮਿਲੀ ਜਾਣਕਾਰੀ ਅਨੁਸਾਰ ਸੰਯੁਕਤ ਰਾਜ ਅਮਰੀਕਾ ਨੇ ਕਿਹਾ ਕਿ ਉਸਨੇ 16 ਈਰਾਨੀ ਮਾਈਨ ਵਿਛਾਉਣ ਵਾਲੇ ਜਹਾਜ਼ਾਂ ਨੂੰ ਤਬਾਹ (Destroy the ships) ਕਰ ਦਿੱਤਾ ਹੈ, ਜਦੋਂ ਕਿ ਈਰਾਨ ਨੇ ਇਸ ਖੇਤਰ ਤੋਂ ਤੇਲ ਨਿਰਯਾਤ ਰੋਕਣ ਦੀ ਸਹੁੰ ਖਾਧੀ ਹੈ, ਇਹ ਕਹਿੰਦੇ ਹੋਏ ਕਿ ਉਹ ਆਪਣੇ ਦੁਸ਼ਮਣਾਂ ਨੂੰ “ਇੱਕ ਲੀਟਰ” ਵੀ ਤੇਲ ਭੇਜਣ ਦੀ ਇਜਾਜ਼ਤ ਨਹੀਂ ਦੇਵੇਗਾ । ਹੋਰਮੁਜ਼ ਜਲਡਮਰੂ ‘ਤੇ ਯੁੱਧ ਦੇ ਪ੍ਰਭਾਵ ਬਾਰੇ ਵਧਦੀਆਂ ਚਿੰਤਾਵਾਂ ਦੇ ਵਿਚਕਾਰ, ਅਮਰੀਕੀ ਫੌਜ ਨੇ ਵੀਡੀਓ ਜਾਰੀ ਕੀਤੇ ਹਨ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ 16 ਈਰਾਨੀ ਮਾਈਨ ਵਿਛਾਉਣ ਵਾਲੇ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ ।

ਸੋਸ਼ਲ ਮੀਡੀਆ ਤੇ ਕੀ ਆਖਿਆ ਅਮਰੀਕੀ ਰਾਸ਼ਟਰਪਤੀ ਟਰੰਪ ਨੇ

ਅਮਰੀਕ ਦੇ ਰਾਸ਼ਟਰਪਤੀ ਡੋਨਾਲਡ ਟਰੰਪ (President Donald Trump) ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਈਰਾਨ ਵੱਲੋਂ ਹੋਰਮੁਜ਼ ਜਲਡਮਰੂ (Strait of Hormuz) ਵਿੱਚ ਵਿਸਫੋਟਕ ਲਗਾਉਣ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜੋ ਦੁਨੀਆ ਦੇ ਲਗਭਗ 20 ਪ੍ਰਤੀਸ਼ਤ ਤੇਲ ਦੀ ਢੋਆ-ਢੁਆਈ ਕਰਦਾ ਹੈ । ਇਸ ਦੌਰਾਨ, ਈਰਾਨ ਦੇ ਅਰਧ ਸੈਨਿਕ ਰੈਵੋਲਿਊਸ਼ਨਰੀ ਗਾਰਡ ਨੇ ਕਿਹਾ ਕਿ ਉਹ ਅਗਲੇ ਆਦੇਸ਼ਾਂ ਤੱਕ ਦੁਸ਼ਮਣ ਅਤੇ ਉਸਦੇ ਸਹਿਯੋਗੀਆਂ ਨੂੰ ਖੇਤਰ ਤੋਂ ਇੱਕ ਲੀਟਰ ਵੀ ਤੇਲ ਨਿਰਯਾਤ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ ।

ਦੱਖਣੀ ਲੇਬਨਾਨ ਵਿਚ ਕਈ ਇਜਰਾਈਲੀ ਹਮਲਿਆਂ ਵਿਚ ਮਾਰੇ ਗਏ ਸਤ ਲੋਕ

ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਿੰਸ ਸੁਲਤਾਨ ਏਅਰ ਬੇਸ ਸਮੇਤ ਉਸਦੇ ਕਈ ਠਿਕਾਣਿਆਂ ਵੱਲ ਦਾਗੀਆਂ ਗਈਆਂ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਰੋਕ ਦਿੱਤਾ ਗਿਆ । ਲੇਬਨਾਨ ਦੇ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਦੱਖਣੀ ਲੇਬਨਾਨ ਵਿੱਚ ਕਈ ਇਜ਼ਰਾਈਲੀ ਹਮਲਿਆਂ ਵਿੱਚ ਸੱਤ ਲੋਕ ਮਾਰੇ ਗਏ ਹਨ । ਸਿਹਤ ਮੰਤਰਾਲੇ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਰੈੱਡ ਕਰਾਸ ਦਾ ਇੱਕ ਮੈਂਬਰ ਵੀ ਸ਼ਾਮਲ ਹੈ । ਅਧਿਕਾਰੀਆਂ ਅਨੁਸਾਰ ਈਰਾਨ ਵਿੱਚ ਘੱਟੋ-ਘੱਟ 1,230 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਲੇਬਨਾਨ ਵਿੱਚ 480 ਤੋਂ ਵੱਧ ਅਤੇ ਇਜ਼ਰਾਈਲ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ ।

Read More : ਇਰਾਨ-ਇਜ਼ਰਾਈਲ ਜੰਗ ਦੇ 12ਵੇਂ ਦਿਨ ਤੱਕ 1300 ਤੋਂ ਵੱਧ ਲੋਕਾਂ ਦੀ ਮੌਤ