Home Blog Page 1799

ਲਾਪਤਾ ਹੋਏ ਨੌਜਵਾਨ ਦੀ ਬੰਦ ਪਈ ਕਾਰ ‘ਚੋਂ ਮਿਲੀ ਲਾਸ਼

0

ਅੰਬਾਲਾ ਦੇ ਪ੍ਰੇਮ ਨਗਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਬੰਦ ਪਈ ਕਾਰ ਵਿਚ ਇਕ ਨੌਜਵਾਨ ਦੀ ਲਾਸ਼ ਮਿਲੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰ ਦਾ ਸ਼ੀਸ਼ਾ ਤੋੜ ਕੇ ਨੌਜਵਾਨ ਨੂੰ ਬਾਹਰ ਕੱਢਿਆ। ਮ੍ਰਿਤਕ ਨੌਜਵਾਨ ਦੀ ਪਛਾਣ ਰਿਸ਼ੀ ਵਜੋਂ ਹੋਈ ਹੈ। ਰਿਸ਼ੀ ਪਿਛਲੇ ਇਕ ਦਿਨ ਤੋਂ ਲਾਪਤਾ ਸੀ ਜਿਸ ਦੀ ਲਾਸ਼ ਗੱਡੀ ਵਿਚੋਂ ਬਰਾਮਦ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਕਾਰ ਕੱਲ੍ਹ ਦੁਪਹਿਰ 2 ਵਜੇ ਤੋਂ ਪ੍ਰੇਮ ਨਗਰ ਇਲਾਕੇ ਵਿਚ ਖੜ੍ਹੀ ਸੀ ਜਿਸ ਦੇ ਬਾਅਦ ਅੱਜ ਸਵੇਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਨੌਜਵਾਨ ਨੂੰ ਬਾਹਰ ਕੱਢਿਆ ਤਾਂ ਉਹ ਮ੍ਰਿਤਕ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਓਵਰਡੋਜ਼ ਕਾਰਨ ਰਿਸ਼ੀ ਦੀ ਮੌਤ ਹੋਈ ਹੈ ਪਰ ਪੁਲਿਸ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਐੱਸੈੱਚਓ ਰਾਮ ਕੁਮਾਰ ਨੇ ਦੱਸਿਆ ਕਿ ਚੌਕੀ ਨੰਬਰ-4 ਵਿਚ ਕੱਲ ਕਾਂਜੀਵੜਾ ਦੇ ਰਹਿਣ ਵਾਲੇ ਰਿਸ਼ੀ ਨਾਂ ਦੇ ਨੌਜਵਾਨ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਗਈ ਸੀ- ਅੱਜ ਸਵੇਰੇ ਲਾਪਤਾ ਰਿਸ਼ੀ ਦੀ ਲਾਸ਼ ਪ੍ਰੇਮ ਨਗਰ ਵਿਚ ਇਕ ਗੱਡੀ ਵਿਚ ਪਾਈ ਗਈ। ਫਿਲਹਾਲ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਪਹੁੰਚਾਇਆ ਗਿਆ ਹੈ। ਪੋਸਟਮਾਰਟਮ ਦੇ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ।

ਵਿਰਾਸਤੀ ਰਹਿੰਦ-ਖੂੰਹਦ ਨੂੰ ਸਾਫ ਕਰਨ ਵਾਲਾ ਫਿਰੋਜ਼ਪੁਰ ਬਣਿਆ ਪੰਜਾਬ ਦਾ ਪਹਿਲਾ ਜ਼ਿਲ੍ਹਾ: ਡਾ. ਨਿੱਜਰ

0

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।

ਇਸ ਦਿਸ਼ਾ ਵਿਚ ਕੰਮ ਕਰਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਵਿਰਾਸਤੀ ਰਹਿੰਦ-ਖੂੰਹਦ ਨੂੰ ਸਾਫ ਕਰਨ ਵਾਲਾ ਫਿਰੋਜ਼ਪੁਰ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣਿਆ ਹੈ। ਜਿਸਨੇ 7911 ਮੀਟ੍ਰਿਕ ਟਨ ਵਿਰਾਸਤੀ ਰਹਿੰਦ-ਖੂੰਹਦ ਦੀ ਸਫਾਈ ਕੀਤੀ ਹੈ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੇ ਪਾਰਟੀ ਦੇ 25 ਜਨਰਲ ਸਕੱਤਰਾਂ ਦਾ ਕੀਤਾ ਐਲਾਨ

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਫਿਰੋਜ਼ਪੁਰ, ਜ਼ੀਰਾ, ਗੁਰੂਹਰਸਾਈ, ਤਲਵੰਡੀ ਭਾਈ, ਮੱਲਾਂਵਾਲਾ, ਮੁੱਦਕੀ, ਮੱਖੂ ਅਤੇ ਮਮਦੋਟ ਸਮੇਤ 8 ਸ਼ਹਿਰੀ ਸਥਾਨਕ ਇਕਾਈਆਂ (ਯੂ.ਐਲ.ਬੀਜ) ਵਾਲਾ ਜ਼ਿਲ੍ਹਾ ਫਿਰੋਜਪੁਰ ਨੇ ਆਪਣੀ ਵਿਰਾਸਤੀ ਰਹਿੰਦ-ਖੂੰਹਦ ਨੂੰ ਸਾਫ ਕਰਨ ਦਾ ਟੀਚਾ ਮੁਕੰਮਲ ਕਰ ਲਿਆ ਹੈ।

ਸਥਾਨਕ ਸਰਕਾਰਾਂ ਮੰਤਰੀ ਡਾ. ਨਿੱਜਰ ਨੇ ਦੱਸਿਆ ਕਿ ਹੁਣ ਰੋਜ਼ਾਨਾ ਰਹਿੰਦ- ਖੂੰਹਦ ਨੂੰ ਐਮ.ਆਰ.ਐਫ. ਅਤੇ ਕੰਪੋਸਟ ਪਿਟਸ ਵਿਚ ਭੇਜਿਆ ਜਾ ਰਿਹਾ ਹੈ ਤਾਂ ਜੋ ਇਸ ਦੀ ਰੀਸਾਈਕਲਿੰਗ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਰੋਜ਼ਾਨਾ ਡੋਰ ਟੂ ਡੋਰ 85 ਫੀਸਦੀ ਰਹਿੰਦ-ਖੂੰਹਦ ਨੂੰ ਵੱਖ-ਵੱਖ ਪ੍ਰਾਪਤ ਕੀਤਾ ਜਾਂਦਾ ਹੈ, ਬਾਕੀ ਦੀ ਮਿਸ਼ਰਤ ਰਹਿੰਦ-ਖੂੰਹਦ ਨੂੰ ਰੋਜ਼ਾਨਾ ਵੱਖ-ਵੱਖ ਕਰਕੇ ਉਸੇ ਦਿਨ ਇਸਦਾ ਨਿਪਟਾਰਾ ਕੀਤਾ ਜਾਂਦਾ ਹੈ।

ਕੈਬਨਿਟ ਮੰਤਰੀ ਡਾ. ਨਿੱਜਰ ਨੇ ਦੱਸਿਆ ਕਿ ਹੁਣ 100 ਫੀਸਦੀ ਰਹਿੰਦ-ਖੂੰਹਦ ਨੂੰ ਘਰ-ਘਰ ਜਾ ਕੇ ਵੱਖ-ਵੱਖ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸੋਮਵਾਰ ਤੱਕ ਨਹੀਂ ਚੱਲਣਗੀਆਂ ਪਨਬਸ ਬੱਸਾਂ

ਸਥਾਨਕ ਸਰਕਾਰਾਂ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਸੂਬਾ ਵਾਸੀਆਂ ਨੂੰ ਸਾਫ-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਇਆ ਜਾਵੇ। ਇਸ ਦਿਸ਼ਾ ਵੱਲ ਇਕ ਕਦਮ ਅੱਗੇ ਵਧਾਉਂਦੇ ਹੋਏ ਪੰਜਾਬ ਸਰਕਾਰ ਨੇ ਇਸ ਦੀ ਸ਼ੁਰੂਆਤ ਫਿਰੋਜ਼ਪੁਰ ਜ਼ਿਲ੍ਹੇ ਤੋਂ ਕੀਤੀ ਹੈ, ਹੁਣ ਹੋਰ ਵੀ ਜ਼ਿਲਿਆਂ ਵਿਚ ਇਸ ਮੁਹਿੰਮ ਨੂੰ ਅੱਗੇ ਲਿਜਾਇਆ ਜਾਵੇਗਾ ਤਾਂ ਜੋ ਸੂਬੇ ਨੂੰ ਸਾਫ-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਬਣਾਇਆ ਜਾ ਸਕੇ।

ਮੰਤਰੀ ਨੇ ਦੱਸਿਆ ਕਿ ਇਹ ਕੰਮ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਬੰਧਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਹਨਤ ਨਾਲ ਹੀ ਸੰਭਵ ਹੋ ਸਕਿਆ ਹੈ। ਇਸ ਲਈ ਉਨ੍ਹਾਂ ਵਿਭਾਗ ਦੇ ਪ੍ਰਬੰਧਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ।

ਸੁਖਬੀਰ ਬਾਦਲ ਨੇ ਪਾਰਟੀ ਦੇ 25 ਜਨਰਲ ਸਕੱਤਰਾਂ ਦਾ ਕੀਤਾ ਐਲਾਨ

0

ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਧਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਪਾਰਟੀ ਦੇ 25 ਜਨਰਲ ਸਕੱਤਰਾਂ ਦਾ ਐਲਾਨ ਕਰ ਦਿੱਤਾ ਹੈ।

 

ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਨੇ ਸਿੱਧੂ ਮੂਸੇ ਵਾਲਾ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

0

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਗਿੱਪੀ ਗਰੇਵਾਲ ਦੇ ਬੇਹੱਦ ਨਜ਼ਦੀਕ ਸੀ। ਸਿੱਧੂ ਮੂਸੇਵਾਲਾ ਦਾ ਗੀਤ ‘ਸੋ ਹਾਈ’ ਗਿੱਪੀ ਦੇ ਹੀ ਮਿਊਜ਼ਿਕ ਬੈਨਰ ਹੰਬਲ ਮਿਊਜ਼ਿਕ ’ਤੇ ਰਿਲੀਜ਼ ਹੋਇਆ ਸੀ।

ਗਿੱਪੀ ਦੇ ਘਰਵਾਲਿਆਂ ਨਾਲ ਵੀ ਸਿੱਧੂ ਦੀ ਨੇੜਤਾ ਸੀ। ਇਸੇ ਦੇ ਚਲਦਿਆਂ ਗਿੱਪੀ ਦੇ ਪੁੱਤਰ ਸ਼ਿੰਦਾ ਗਰੇਵਾਲ ਨੇ ਸਿੱਧੂ ਮੂਸੇ ਵਾਲਾ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸ਼ਿੰਦਾ ਗਰੇਵਾਲ ਨੇ ਸਿੱਧੂ ਮੂਸੇ ਵਾਲਾ ਨੂੰ ਚਾਚਾ ਕਿਹਾ ਹੈ।

ਤਸਵੀਰਾਂ ਪੁਰਾਣੇ ਐਵਾਰਡ ਸਮਾਰੋਹ ਦੀਆਂ ਹਨ, ਜਿਸ ’ਚ ਸ਼ਿੰਦਾ ਨੂੰ ਸਿੱਧੂ ਦੀ ਗੋਦ ’ਚ ਬੈਠੇ ਦੇਖਿਆ ਜਾ ਸਕਦਾ ਹੈ।

ਤਸਵੀਰਾਂ ਦੀ ਕੈਪਸ਼ਨ ’ਚ ਸ਼ਿੰਦਾ ਗਰੇਵਾਲ ਨੇ ਲਿਖਿਆ, ‘‘ਮੇਰੇ ਚਾਚਾ ਮੇਰੇ ਐਵਾਰਡ ਫੰਕਸ਼ਨ ’ਚ। ਚਾਚਾ ਜੀ ਤੁਹਾਨੂੰ ਬਹੁਤ ਯਾਦ ਕਰਦੇ ਹਾਂ।’’

 

ਪਿਟਬੁੱਲ ਦਾ ਕਹਿਰ, 7 ਸਾਲ ਦੀ ਮਾਸੂਮ ਬੱਚੀ ਦਾ ਨੋਚਿਆ ਮੂੰਹ

0

ਹਰਿਆਣਾ ‘ਚ ਇੱਕ ਪਿਟਬੁੱਲ ਨੇ ਇੱਕ ਮਾਸੂਮ ਬੱਚੀ ‘ਤੇ ਹਮਲਾ ਕਰ ਦਿੱਤਾ ਹੈ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੀ ਸ਼ਿਵ ਕਲੋਨੀ ਗਲੀ ਨੰਬਰ 2 ਵਿੱਚ ਦੇਰ ਸ਼ਾਮ ਘਰ ਦੀ ਛੱਤ ਉੱਤੇ ਖੇਡ ਰਹੀ ਇੱਕ 9 ਸਾਲ ਦੀ ਬੱਚੀ ‘ਤੇ ਪਿਟਬੁਲ ਕੁੱਤੇ ਨੇ ਹਮਲਾ ਕਰ ਦਿੱਤਾ। ਹਮਲਾਵਰ ਕੁੱਤੇ ਨੇ ਲੜਕੀ ਦੇ ਚਿਹਰੇ ਦਾ ਇੱਕ ਹਿੱਸਾ ਨੋਚ ਦਿੱਤਾ ਹੈ। ਉਹ ਹਸਪਤਾਲ ਵਿੱਚ ਭਰਤੀ ਹੈ। ਹੁਣ ਇੱਥੇ ਬੱਚੇ ਦਾ ਆਪਰੇਸ਼ਨ ਹੋਵੇਗਾ।

ਦਰਅਸਲ ਜਦੋਂ ਲੜਕੀ ਛੱਤ ‘ਤੇ ਖੇਡ ਰਹੀ ਸੀ ਤਾਂ ਗੁਆਂਢੀਆਂ ਵੱਲੋਂ ਰੱਖੇ ਪਿਟਬੁੱਲ ਕੁੱਤੇ ਨੇ ਲੜਕੀ ਦੇ ਘਰ ਦੀ ਛੱਤ ‘ਤੇ ਛਾਲ ਮਾਰ ਕੇ ਮਾਹੀ ‘ਤੇ ਹਮਲਾ ਕਰ ਦਿੱਤਾ। ਪਿਟਬੁੱਲ ਨੇ ਲੜਕੀ ਦਾ ਮੂੰਹ ਇਸ ਤਰ੍ਹਾਂ ਫੜ ਲਿਆ ਕਿ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਮਾਲਕਣ ਨੇ ਲੜਕੀ ਨੂੰ ਪਿਟਬੁੱਲ ਤੋਂ ਛੁਡਵਾਇਆ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਲੜਕੀ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਆਂਦਾ ਗਿਆ, ਜਿੱਥੇ ਲੜਕੀ ਦਾ ਇਲਾਜ ਚੱਲ ਰਿਹਾ ਹੈ ਅਤੇ ਸ਼ਨੀਵਾਰ ਨੂੰ ਬੱਚੀ ਦਾ ਆਪਰੇਸ਼ਨ ਕੀਤਾ ਜਾਵੇਗਾ।

ਲੋਕਾਂ ਨੇ ਦੱਸਿਆ ਕਿ ਇਸ ਪਿਟਬੁੱਲ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ ਵਿੱਚ ਕਾਫੀ ਡਰ ਦਾ ਮਾਹੌਲ ਹੈ। ਖੁੱਲ੍ਹੇ ਵਿੱਚ ਘੁੰਮ ਰਹੇ ਪਿਟਬੁੱਲ ਕੁੱਤੇ ਬਾਰੇ ਇਸ ਦੇ ਮਾਲਕ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਪਰ ਕੁੱਤੇ ਦੇ ਮਾਲਕ ’ਤੇ ਕੋਈ ਅਸਰ ਨਹੀਂ ਹੋਇਆ, ਜਿਸ ਦੀ ਲਾਪਰਵਾਹੀ ਅੱਜ ਦੇਖਣ ਨੂੰ ਮਿਲੀ ਹੈ।

ਬੱਚੇ ਦਾ ਇਲਾਜ ਕਰ ਰਹੇ ਨਿੱਜੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਬੱਚਾ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਆਇਆ ਸੀ, ਬੱਚੇ ਦਾ ਇੱਕ ਪਾਸਾ ਕੁੱਤੇ ਨੇ ਬੁਰੀ ਤਰ੍ਹਾਂ ਖਾ ਲਿਆ ਸੀ। ਲੜਕੀ ਦੇ ਮੂੰਹ ਅਤੇ ਕੰਨ ‘ਤੇ ਵੱਡੇ ਜ਼ਖਮ ਹਨ, ਹੁਣ ਲੜਕੀ ਦਾ ਇਲਾਜ ਕੀਤਾ ਗਿਆ ਹੈ। ਜ਼ਖ਼ਮ ਦੀ ਹੱਦ ਜ਼ਿਆਦਾ ਹੋਣ ਕਾਰਨ ਬੱਚੇ ਦੇ ਮੂੰਹ ਦਾ ਆਪਰੇਸ਼ਨ ਕਰਨਾ ਪਵੇਗਾ। ਫਿਲਹਾਲ ਬੱਚੇ ਦੀ ਹਾਲਤ ਠੀਕ ਹੈ ਪਰ ਸੱਟ ਲੱਗਣ ਕਾਰਨ ਬੱਚੇ ਨੂੰ ਕਾਫੀ ਨੁਕਸਾਨ ਹੋਇਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮ ਵੀ ਮੌਕੇ ‘ਤੇ ਪਹੁੰਚ ਗਏ, ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਕੈਨੇਡਾ ਪੁਲਿਸ ਵੱਲੋਂ ਬਜ਼ੁਰਗ ਜੋੜੇ ਦੇ ਕਤਲ ਮਾਮਲੇ ‘ਚ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ

0

ਕੈਨੇਡਾ: ਐਬਸਫੋਰਡ ਵਿਚ ਮਈ ਮਹੀਨੇ ‘ਚ ਹੋਏ ਇੱਕ ਬਜ਼ੁਰਗ ਜੋੜੇ ਦੇ ਕਤਲ ਮਾਮਲੇ ਵਿਚ ਪੁਲਿਸ ਵੱਲੋਂ ਤਿੰਨ ਪੰਜਾਬੀ ਨੌਜਵਾਨਾਂ ਨੂੰ ਹਿਰਾਸਤ ਵਿਚ ਲੈਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਉਨ੍ਹਾਂ ਉਪਰ ਫਸਟ ਡਿਗਰੀ ਕਤਲ ਦੇ ਦੋਸ਼ ਲਾਏ ਗਏ ਹਨ।

ਐਬਸਫੋਰਡ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਕਤਲ ਕੀਤੇ ਜੋੜੇ ਦੀ ਪਛਾਣ ਐਬਟਸਫੋਰਡ ਦੀ ਰਹਿਣ ਵਾਲੀ 77 ਸਾਲਾ ਅਰਨੋਲਡ ਡੀ ਜੋਂਗ ਅਤੇ ਉਸ ਦੀ 76 ਸਾਲਾ ਪਤਨੀ ਜੋਏਨ ਡੀ ਜੋਂਗ ਵਜੋਂ ਹੋਈ ਸੀ, ਜਿਨ੍ਹਾਂ ਦੇ ਮ੍ਰਿਤਕ ਸਰੀਰ 9 ਮਈ 2022 ਨੂੰ ਐਬਸਫੋਰਡ ਦੇ ਆਰਕੇਡੀਅਨ ਵੇਅ ਦੇ 33600-ਬਲਾਕ ਵਿਚ ਉਨ੍ਹਾਂ ਦੀ ਰਿਹਾਇਸ਼ ਉੱਪਰ ਮਿਲੇ ਸੀ। ਪਤਾ ਲੱਗਿਆ ਹੈ ਕਿ ਉਹ ਇੱਕ ਲੋਕਲ ਟ੍ਰਕਿੰਗ ਕੰਪਨੀ ਦੇ ਮਾਲਕ ਸੀ।

16 ਦਸੰਬਰ ਨੂੰ ਆਈਹਿਟ ਦੇ ਜਾਂਚ ਅਧਿਕਾਰੀਆਂ ਨੇ ਐਬਟਸਫੋਰਡ ਪੁਲਿਸ ਦੀ ਟੀਮ ਨਾਲ ਮਿਲ ਕੇ ਇਸ ਦੋਹਰੇ ਕਤਲ ਲਈ ਤਿੰਨ ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਤਿੰਨੇ ਪੰਜਾਬੀ ਨੌਜਵਾਨ ਹਨ ਅਤੇ ਤਿੰਨੇ ਹੀ ਸਰੀ ਦੇ ਰਹਿਣ ਵਾਲੇ ਹਨ ਜਿਨ੍ਹਾਂ ਵਿਚ 20 ਸਾਲਾ ਗੁਰਕਰਨ ਸਿੰਘ, 22 ਸਾਲਾ ਅਭਿਜੀਤ ਸਿੰਘ ਅਤੇ 22 ਸਾਲਾ ਖੁਸ਼ਵੀਰ ਤੂਰ ਸ਼ਾਮਲ ਹਨ। ਇਨ੍ਹਾਂ ਤਿੰਨਾਂ ਖਿਲਾਫ ਪਹਿਲੇ ਦਰਜੇ ਦੇ ਕਤਲ ਦੇ ਦੋ ਦੋ ਦੋਸ਼ ਲਗਾਏ ਲਾਏ ਗਏ ਹਨ।

ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਬੁਲਾਰੇ ਸਾਰਜੈਂਟ ਟਿਮੋਥੀ ਪਿਰੋਟੀ ਨੇ ਕਿਹਾ ਕਿ 20 ਸਾਲਾ ਗੁਰਕਰਨ ਸਿੰਘ, 22 ਸਾਲਾ ਅਭਿਜੀਤ ਸਿੰਘ ਅਤੇ 22 ਸਾਲਾ ਖੁਸ਼ਵੀਰ ਤੂਰ ਨੂੰ ਸ਼ੁੱਕਰਵਾਰ ਨੂੰ ਸਰੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਸੋਮਵਾਰ ਤੱਕ ਨਹੀਂ ਚੱਲਣਗੀਆਂ ਪਨਬਸ ਬੱਸਾਂ

0

ਪਨਬਸ ਠੇਕਾ ਮੁਲਾਜ਼ਮਾਂ ਦੀ ਹੜਤਾਲ ਜਾਰੀ ਹੈ। ਪਨਬਸ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਇਸਦੀਆਂ 1800 ਬੱਸਾਂ ਸੋਮਵਾਰ ਤੱਕ ਸੜਕਾਂ ’ਤੇ ਨਹੀਂ ਦੌੜਨਗੀਆਂ। ਪਨਬੱਸ ਦੀਆਂ ਬੱਸਾਂ ਭਾਵੇਂ ਸਾਰੇ ਸੂਬੇ ਵਿਚ ਚਲਦੀਆਂ ਹਨ ਪਰ ਮਾਲਵਾ ਦੇ ਵੱਡੇ ਹਿੱਸੇ ਤੇ ਦੋਆਬਾ ਵਿਚ ਇਸਦੀਆਂ ਬੱਸਾਂ ਜ਼ਿਆਦਾ ਚਲਦੀਆਂ ਹਨ। ਪਨਬੱਸ ਦੀ ਹੜਤਾਲ ਕਾਰਨ ਮੋਗਾ, ਲੁਧਿਆਣਾ, ਫਿਰੋਜ਼ਪੁਰ, ਜਲੰਧਰ ਆਦਿ ਇਲਾਕਿਆਂ ਵਿਚ ਸਵਾਰੀਆਂ ਨੂੰ ਸਫਰ ਵਾਸਤੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਪੀ ਆਰ ਟੀ ਸੀ ਦੇ ਮੁਲਾਜ਼ਮਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ ਤੇ ਪੀ ਆਰ ਟੀ ਸੀ ਦੀਆਂ ਬੱਸਾਂ ਰੂਟੀਨ ਵਿਚ ਚਲ ਰਹੀਆਂ ਹਨ।

ਆਬਕਾਰੀ ਵਿਭਾਗ ਤੇ ਪੁਲਿਸ ਵੱਲੋਂ 10 ਹਜ਼ਾਰ ਕਿਲੋ ਲਾਹਣ ਤੇ 1200 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ

0

ਆਬਕਾਰੀ ਵਿਭਾਗ ਅਤੇ ਪੁਲਿਸ ਨੇ ਅੱਜ ਫਿਰੋਜ਼ਪੁਰ ਸ਼ਹਿਰ ਦੇ ਨੇੜੇ ਸਤਲੁਜ ਦਰਿਆ ਦੇ ਕੰਢੇ ਪੈਂਦੇ ਪਿੰਡ ਹਬੀਬ ਕੇ ਵਿਖੇ ਤਲਾਸ਼ੀ ਮੁਹਿੰਮ ਦੌਰਾਨ ਦਰਿਆ ਦੇ ਪਾਣੀ ਵਿੱਚ ਲੁਕੋਈਆਂ ਗਈਆਂ ਤਰਪਾਲਾਂ ਵਿੱਚੋਂ ਕਰੀਬ 10, 000 ਕਿਲੋ ਲਾਹਣ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ: ਟਿੰਮੀ ਚਾਵਲਾ ਤੇ ਗੰਨਮੈਨ ਦੇ ਕਤਲ ਮਾਮਲੇ ’ਚ ਤਿੰਨ ਹੋਰ ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਆਬਕਾਰੀ ਵਿਭਾਗ ਅਤੇ ਪੁਲਿਸ ਵੱਲੋਂ ਕੀਤੀ ਗਈ ਇਸ ਸਾਂਝੀ ਕਾਰਵਾਈ ਦੌਰਾਨ 7 ਪਲਾਸਟਿਕ ਦੀਆਂ ਟਿਊਬਾਂ ਵਿੱਚ ਪੈਕ ਕੀਤੀਆਂ 1200 ਦੇ ਕਰੀਬ ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਸ਼ਰਾਬ ਨੂੰ ਮੌਕੇ ‘ਤੇ ਹੀ ਸੁੱਕੀ ਥਾਂ ‘ਤੇ ਨਸ਼ਟ ਕਰ ਦਿੱਤਾ ਗਿਆ।

ਟਿੰਮੀ ਚਾਵਲਾ ਤੇ ਗੰਨਮੈਨ ਦੇ ਕਤਲ ਮਾਮਲੇ ’ਚ ਤਿੰਨ ਹੋਰ ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ

0

ਜਲੰਧਰ ਦਿਹਾਤੀ ਪੁਲਸ ਨੇ ਟਿੰਮੀ ਚਾਵਲਾ ਅਤੇ ਸਿਪਾਹੀ ਮਨਦੀਪ ਸਿੰਘ ਡਬਲ ਮਰਡਰ ਕੇਸ ’ਚ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਵਾਰਦਾਤ ’ਚ ਵਰਤੇ 2 ਮੋਟਰਸਾਈਕਲ,1 ਪਿਸਟਲ, 2 ਰੋਂਦ, ਇਕ ਆਈ-20 ਕਾਰ ਤੇ ਸਕਾਰਪੀਓ ਗੱਡੀ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਜਲੰਧਰ ਦਿਹਾਤੀ ਸਵਰਨਦੀਪ ਸਿੰਘ ਅਤੇ ਐੱਸ. ਪੀ. (ਡੀ) ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਨਕੋਦਰ ਦੇ ਕੱਪੜਾ ਭੁਪਿੰਦਰ ਸਿੰਘ ਉਰਫ ਟਿੰਮੀ ਚਾਵਲਾ ਅਤੇ ਸੀਨੀਅਰ ਸਿਪਾਹੀ ਮਨਦੀਪ ਸਿੰਘ ਡਬਲ ਮਰਡਰ ਕੇਸ ਜਾਂਚ ਜਲੰਧਰ-ਦਿਹਾਤੀ ਪੁਲਸ ਵੱਲੋਂ ਟੈਕਨੀਕਲ ਅਤੇ ਫੋਰੈਂਸਿਕ ਢੰਗ , ਸੀ. ਸੀ. ਟੀ. ਵੀ. ਫੁਟੇਜ ਅਤੇ ਹਿਊਮਨ ਸੋਰਸਾਂ ਰਾਹੀਂ ਜਾਂਚ ਕਰਦੇ ਹੋਏ ਪਹਿਲਾਂ ਤਿੰਨ ਮੁਲਾਜ਼ਮਾ ਨੂੰ ਗ੍ਰਿਫ਼ਤਾਰ ਕੀਤਾ ਸੀ।

ਜਿਨ੍ਹਾਂ ’ਚ ਮੰਗਾ ਸਿੰਘ ਉਰਫ ਬਿੱਛੂ, ਕਮਲਦੀਪ ਸਿੰਘ ਉਰਫ ਪੋਪੀ ਉਰਫ ਦੀਪ ਅਤੇ ਖੁਸ਼ਕਰਨ ਸਿੰਘ ਉਰਫ ਫੌਜੀ ਪੁਲਸ ਰਿਮਾਂਡ ’ਤੇ ਹਨ, ਜਿਨ੍ਹਾਂ ਦੀ ਪੁੱਛਗਿੱਛ ’ਚ ਪਤਾ ਲੱਗਾ ਕਿ ਟਿੰਮੀ ਚਾਵਲਾ ਅਤੇ ਸਿਪਾਹੀ ਮਨਦੀਪ ਸਿੰਘ ’ਤੇ 7 ਦਸੰਬਰ ਨੂੰ ਗੋਲ਼ੀ ਸਾਜਨ ਸਿੰਘ, ਹਰਦੀਪ ਸਿੰਘ ਉਰਫ ਠਾਕਰ ਅਤੇ ਮੰਗਾ ਸਿੰਘ ਉਰਫ ਬਿੱਛੂ ਨੇ ਚਲਾਈ ਸੀ ਅਤੇ ਖੁਸ਼ਕਰਨ ਉਰਫ ਫ਼ੌਜੀ ਤੇ ਕਮਲਦੀਪ ਸਿੰਘ ਉਰਫ ਪੋਪੀ ਉਰਫ ਦੀਪ ਵੱਖ-ਵੱਖ ਮੋਟਰਸਾਈਕਲ ਚਲਾ ਰਹੇ ਸਨ। ਇਸ ਕਤਲ ਦੇ ਮੁੱਖ ਮਾਸਟਰਮਾਈਂਡ ਅਮਨਦੀਪ ਸਿੰਘ ਪੁਰੇਵਾਲ ਉਰਫ ਅਮਨਾ ਅਤੇ ਅਮਰੀਕ ਸਿੰਘ ਹਨ। ਗੁਰਵਿੰਦਰ ਸਿੰਘ ਉਰਫ ਗਿੰਦਾ, ਕਰਨਵੀਰ ਮਾਲੜੀ, ਚਰਨਜੀਤ ਚੰਨੀ ਨੇ ਵੱਖ-ਵੱਖ ਵੱਖ ਦਿਨਾਂ ’ਚ ਰੇਕੀ ਕਰਵਾਈ ਸੀ। ਰੇਕੀ ਲਈ ਆਈ-20 ਗੱਡੀ ਦਾ ਇੰਤਜ਼ਾਮ ਕਰਨਵੀਰ ਮਾਲੜੀ ਨੇ ਕੀਤਾ ਸੀ।

ਪੁਲਸ ਵੱਲੋਂ ਮੁਲਜ਼ਮਾਂ ਤੋਂ ਕੀਤੀ ਪੁੱਛਗਿੱਛ ’ਚ ਖ਼ੁਲਾਸਾ ਹੋਇਆ ਕਿ ਵਾਰਦਾਤ ਤੋਂ ਬਾਅਦ ਆਪਣੇ ਮੋਟਰਸਾਈਕਲ ਅਮਨਦੀਪ ਉਰਫ ਅਮਨਾ ਵਾਸੀ ਮਾਲੜੀ ਦੇ ਖੂਹ ’ਤੇ ਲੁਕੋ ਕੇ ਤਿੰਨ ਸ਼ੂਟਰ ਆਈ-20 ਕਾਰ ’ਚ ਅਮਨਦੀਪ ਸਿੰਘ ਉਰਫ ਅਮਨੇ ਦੇ ਸਹੁਰੇ ਪਿੰਡ ਬਜੂਹਾ ਰੁਕੇ ਸਨ। ਬਾਕੀ ਦੇ ਤਿੰਨ ਸ਼ੂਟਰ ਅਕਾਸ਼ਦੀਪ ਪੁੱਤਰ ਪਰਮਜੀਤ ਵਾਸੀ ਨੂਰਪੁਰ ਚੱਠਾ ਨਕੋਦਰ ਦੀ ਚਿੱਟੇ ਰੰਗ ਦੀ ਸਕਾਰਪੀਓ ਗੱਡੀ ’ਚ ਫਰਾਰ ਹੋਏ ਸਨ ਅਤੇ ਪੁਲਸ ਨੂੰ ਧੋਖਾ ਦੇਣ ਲਈ ਰਸਤੇ ’ਚ ਐਕਸ. ਯੂ. ਵੀ. ਗੱਡੀ ਇਸਤੇਮਾਲ ਕਰਕੇ ਜਲੰਧਰ ਸ਼ਹਿਰ ਦੇ ਇਕ ਫਲੈਟ ’ਚ ਰੁਕੇ ਸਨ। ਅਗਲੇ ਦਿਨ ਐਕਸ ਯੂ ਵੀ ਗੱਡੀ ’ਚ ਅਕਾਸ਼ਦੀਪ ਅਤੇ ਕਰਨਵੀਰ ਇਨ੍ਹਾਂ ਤਿੰਨਾਂ ਸ਼ੂਟਰਾਂ ਨੂੰ ਬੱਸ ਸਟੈਂਡ ਜਲੰਧਰ ਛੱਡ ਆਏ ਸੀ, ਜਿਥੋਂ ਇਹ ਸ਼ੂਟਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸਨ।

ਗੁਰਵਿੰਦਰ ਉਰਫ ਗਿੰਦੇ ਨੇ ਵਾਰਦਾਤ ਤੋਂ ਬਾਅਦ ਹਥਿਆਰ ਗਗਨਦੀਪ ਉਰਫ ਗਗਨ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਮਾਲੜੀ ਨੂੰ ਦਿੱਤੇ ਸਨ। ਗੁਰਵਿੰਦਰ ਗਿੰਦਾ ਨੇ ਸ਼ੂਟਰਾਂ ਦੀ ਠਾਹਰ, ਖਾਣ-ਪੀਣ, ਅਸਲਾ ਐਮੋਨੀਸ਼ਨ ਸੰਭਾਲਣ ਅਤੇ ਰੇਕੀ ਦਾ ਪ੍ਰਬੰਧ ਅਮਨਦੀਪ ਸਿੰਘ ਪੁਰੇਵਾਲ ਉਰਫ ਅਮਨਾ ਦੇ ਕਹਿਣ ਅਨੁਸਾਰ ਕਰਵਾਇਆ ਸੀ। ਜੋ ਜਲੰਧਰ ਦਿਹਾਤੀ ਪੁਲਸ ਵੱਲੋਂ ਸਕਾਰਪੀਓ ਗੱਡੀ ’ਚੋਂ ਅਕਾਸ਼ਦੀਪ ਉਰਫ ਘੈਂਟੀ ਵਾਸੀ ਨੂਰਪੁਰ ਚੱਠਾ, ਗਗਨਦੀਪ ਉਰਫ ਗਗਨ ਵਾਸੀ ਮਾਲੜੀ ਅਤੇ ਗੁਰਵਿੰਦਰ ਸਿੰਘ ਉਰਫ ਗਿੰਦਾ ਵਾਸੀ ਮਾਲੜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਦੋਸ਼ੀਆਂ ਵੱਲੋਂ ਕੀਤੇ ਇੰਕਸ਼ਾਫ ਮੁਤਾਬਿਕ ਵਾਰਦਾਤ ’ਚ ਵਰਤੇ ਹੋਏ ਦੋਵੇਂ ਮੋਟਰਸਾਈਕਲ ਨਕੋਦਰ ਨੇੜੇ ਵੇਈਂ ’ਚ ਸੁੱਟ ਦਿੱਤੇ, ਜੋ ਪੁਲਸ ਨੇ ਬਰਾਮਦ ਕਰ ਲਏ ਹਨ। ਆਈ-20 ਕਾਰ ਕਰਨਵੀਰ ਦੀ ਹੈ, ਜਿਸ ਨੇ ਗੱਡੀ ’ਚ ਰੇਕੀ ਕਰਵਾਈ ਅਤੇ ਤਿੰਨ ਸ਼ੂਟਰਾਂ ਨੂੰ ਉਸ ’ਚ ਵਾਰਦਾਤ ਤੋਂ ਬਾਅਦ ਲੈ ਕੇ ਅਮਨਦੀਪ ਉਰਫ ਅਮਨਾ ਦੇ ਸਹੁਰੇ ਛੱਡ ਕੇ ਆਇਆ ਸੀ, ਉਹ ਵੀ ਬਰਾਮਦ ਕਰ ਲਈ ਹੈ। ਗੁਰਵਿੰਦਰ ਉਰਫ ਗਿੰਦਾ ਕੋਲੋਂ ਵਾਰਦਾਤ ’ਚ ਵਰਤਿਆ ਇਕ ਪਿਸਤੌਲ 30 ਬੋਰ, ਜੋ ਸਮੇਤ 2 ਰੌਂਦ ਵੀ ਬਰਾਮਦ ਹੋਇਆ ਹੈ। ਗ੍ਰਿਫ਼ਤਾਰ ਮੁਲਾਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਫਿਰੋਜ਼ਪੁਰ ‘ਚ ਸ਼ਰਾਬ ਫੈਕਟਰੀ ਦੇ ਬਾਹਰ ਧਰਨਾ ਜਾਰੀ, ਖੇਤੀਬਾੜੀ ਮੰਤਰੀ ਕਰਨਗੇ ਮੀਟਿੰਗ

0

ਪੰਜਾਬ ਦੇ ਫਿਰੋਜ਼ਪੁਰ ਦੇ ਜੀਰਾ ਵਿਖੇ ਸਥਿਤ ਸ਼ਰਾਬ ਫੈਕਟਰੀ ਅੱਗੇ ਵੱਖ-ਵੱਖ ਕਿਸਾਨ ਸੰਗਠਨਾਂ ਅਤੇ ਲੋਕਾਂ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਅੱਜ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਧਰਨੇ ਵਾਲੀ ਥਾਂ ’ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਨਗੇ।

ਇਸ ਦੇ ਨਾਲ ਹੀ ਸੀਐਮ ਪੰਜਾਬ ਭਗਵੰਤ ਮਾਨ ਨੇ ਵੀ ਇਸ ਮਾਮਲੇ ਦੀ ਜਾਂਚ ਇੱਕ ਮਹੀਨੇ ਵਿੱਚ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਹੈ ਪਰ ਆਸ-ਪਾਸ ਦੇ 40 ਪਿੰਡਾਂ ਦੇ ਲੋਕ ਅਤੇ ਕਿਸਾਨ ਜਥੇਬੰਦੀਆਂ ਕਿਸੇ ਵੀ ਹਾਲਤ ਵਿੱਚ ਸ਼ਰਾਬ ਫੈਕਟਰੀ ਨੂੰ ਚੱਲਣ ਨਹੀਂ ਦੇਣਾ ਚਾਹੁੰਦੇ। ਕਿਉਂਕਿ ਲੋਕਾਂ ਅਨੁਸਾਰ ਪੀਣ ਵਾਲਾ ਪਾਣੀ ਜ਼ਹਿਰ ਬਣਦਾ ਜਾ ਰਿਹਾ ਹੈ। ਪਰ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਅੱਜ ਲੋਕਾਂ ਨਾਲ ਗੱਲਬਾਤ ਕਰਕੇ ਕੋਈ ਵਿਚਕਾਰਲਾ ਰਸਤਾ ਕੱਢਣ ਦੀ ਕੋਸ਼ਿਸ਼ ਕਰਨਗੇ।

ਹਾਈਕੋਰਟ ਨੇ ਧਰਨਾ ਉਠਾਉਣ ਦੇ ਦਿੱਤੇ ਨਿਰਦੇਸ਼
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਪੰਜਾਬ ਸਰਕਾਰ ਨੂੰ 15 ਕਰੋੜ ਰੁਪਏ ਦੀ ਅਦਾਇਗੀ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਧਰਨਾ ਉਠਾਉਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ ਪਰ 15 ਦਸੰਬਰ ਨੂੰ ਜਦੋਂ ਪੁਲਿਸ-ਪ੍ਰਸ਼ਾਸ਼ਨ ਪੂਰੀ ਤਿਆਰੀ ਅਤੇ ਟੀਮ-ਫੋਰਸ ਨਾਲ ਧਰਨਾ ਚੁੱਕਣ ਲਈ ਪਹੁੰਚਿਆ ਤਾਂ ਕਿਸਾਨ ਸੰਗਠਨਾਂ ਅਤੇ ਸਾਰੇ ਪਿੰਡਾਂ ਦੇ ਲੋਕਾਂ ਨੇ ਇੱਕਜੁੱਟ ਹੋ ਕੇ ਸਰਕਾਰੀ ਕਾਰਵਾਈ ਦਾ ਵਿਰੋਧ ਕੀਤਾ। ਇਸ ਕਾਰਨ ਪੁਲਿਸ ਪ੍ਰਸ਼ਾਸਨ ਨੂੰ ਖਾਲੀ ਹੱਥ ਪਰਤਣਾ ਪਿਆ।