Home Blog Page 1780

ਦਿੱਲੀ ਤੇ ਆਸ-ਪਾਸ ਦੇ ਇਲਾਕੇ ‘ਚ ਆਇਆ ਭੂਚਾਲ, 3.8 ਰਹੀ ਤੀਬਰਤਾ

0

ਦੇਰ ਰਾਤ ਦਿੱਲੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਜਾਣਕਾਰੀ ਨਹੀਂ ਦਿੱਤੀ ਹੈ। ਭੂਚਾਲ ਦੀ ਤੀਬਰਤਾ 3.8 ਸੀ। ਜਾਣਕਾਰੀ ਮੁਤਾਬਕ ਇਹ ਝਟਕੇ ਨਵੀਂ ਦਿੱਲੀ, ਗੁਰੂਗ੍ਰਾਮ, ਫਰੀਦਾਬਾਦ ਤੇ ਨਾਲ ਲਗਦੇ ਇਲਾਕਿਆਂ ਵਿਚ ਮਹਿਸੂਸ ਕੀਤੇ ਗਏ ਹਨ। ਹਰਿਆਣਾ ‘ਚ ਰਾਤ 1:19 ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੁੱਢਲੀ ਜਾਣਕਾਰੀ ਮੁਤਾਬਕ ਝੱਜਰ ਦਾ ਬੇਰੀ ਭੂਚਾਲ ਦਾ ਕੇਂਦਰ ਸੀ ਅਤੇ ਇਸ ਦੀ ਤੀਬਰਤਾ 3.8 ਸੀ।

ਇਹ ਵੀ ਪੜ੍ਹੋ: ਜਗਜੋਤ ਸਿੰਘ ਸੋਹੀ ਚੁਣੇ ਗਏ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ…

ਹਰਿਆਣਾ ‘ਚ ਇਹ ਭੂਚਾਲ ਜ਼ਮੀਨ ਤੋਂ ਸਿਰਫ 5 ਕਿਲੋਮੀਟਰ ਹੇਠਾਂ ਰਿਕਾਰਡ ਕੀਤਾ ਗਿਆ, ਜਿਸ ਕਾਰਨ ਕਾਫ਼ੀ ਲੋਕਾਂ ਨੇ ਇਹ ਭੂਚਾਲ ਮਹਿਸੂਸ ਕੀਤਾ। ਭੂ ਵਿਗਿਆਨੀਆਂ ਅਨੁਸਾਰ ਰੋਹਤਕ-ਝੱਜਰ ਤੋਂ ਲੰਘਦੀ ਮਹਿੰਦਰਗੜ੍ਹ-ਦੇਹਰਾਦੂਨ ਫਾਲਟ ਲਾਈਨ ਦੇ ਨੇੜੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਜਿਸ ‘ਤੇ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਵੀ ਨਜ਼ਰ ਰੱਖ ਰਿਹਾ ਹੈ।

ਮਾਹਿਰਾਂ ਅਨੁਸਾਰ ਦੇਹਰਾਦੂਨ ਤੋਂ ਮਹਿੰਦਰਗੜ੍ਹ ਤੱਕ ਜ਼ਮੀਨ ਦੇ ਹੇਠਾਂ ਫਾਲਟ ਲਾਈਨ ਹੈ। ਇਸ ਵਿੱਚ ਕਈ ਤਰੇੜਾਂ ਹਨ। ਇਨ੍ਹੀਂ ਦਿਨੀਂ ਇਨ੍ਹਾਂ ਦਰਾੜਾਂ ਵਿੱਚ ਸਰਗਰਮੀਆਂ ਚੱਲ ਰਹੀਆਂ ਹਨ। ਇਸ ਦੇ ਤਹਿਤ ਪਲੇਟਾਂ ਖਿਸਕਦੀਆਂ ਹਨ। ਵਾਈਬ੍ਰੇਸ਼ਨ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਇਹ ਇੱਕ ਦੂਜੇ ਨਾਲ ਹਲਕੀ ਜਿਹੀ ਟਕਰਾਉਂਦੀ ਹੈ। ਇਹ ਕਿਸੇ ਵੀ ਸਮੇਂ ਕਿਤੇ ਵੀ ਹੋ ਸਕਦਾ ਹੈ। ਇਸ ਕਾਰਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ।

ਜਗਜੋਤ ਸਿੰਘ ਸੋਹੀ ਚੁਣੇ ਗਏ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ

0

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਦੇ ਅਕਾਲ ਚਲਾਣੇ ਮਗਰੋਂ ਇਹ ਅਹੁਦਾ ਖਾਲੀ ਹੋ ਗਿਆ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦਿਆਂ 15 ਜਨਵਰੀ ਤੋਂ ਪਹਿਲਾਂ-ਪਹਿਲਾਂ ਨਵੇਂ ਪ੍ਰਧਾਨ ਦੀ ਚੋਣ ਕਰਵਾਉਣ ਲਈ ਅੱਜ ਇੱਥੇ ਇੱਕ ਮੀਟਿੰਗ ਹੋਈ ਜਿਸ ਵਿੱਚ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਜਗਜੋਤ ਸਿੰਘ ਸੋਹੀ ਨੂੰ ਪ੍ਰਧਾਨ ਚੁਣਿਆ ਗਿਆ।

ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਬਲਦੇਵ ਸਿੰਘ ਨੇ ਅਰਦਾਸ ਕੀਤੀ। ਇਸ ਤੋਂ ਬਾਅਦ ਮੀਟਿੰਗ ਵਿੱਚ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਸਮੂਹ ਮੈਂਬਰਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਪ੍ਰਗਟ ਕਰਦਿਆਂ ਜਗਜੋਤ ਸਿੰਘ ਸੋਹੀ ਨੂੰ ਸਭਾ ਦਾ ਚੇਅਰਮੈਨ ਨਿਯੁਕਤ ਕਰਨ ਦੀ ਤਜਵੀਜ਼ ਪੇਸ਼ ਕੀਤੀ, ਜਿਸ ਨੂੰ ਸਾਰਿਆਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ।

ਇਸ ਤੋਂ ਬਾਅਦ ਇੰਦਰਜੀਤ ਸਿੰਘ ਵੱਲੋਂ ਜਗਜੋਤ ਸਿੰਘ ਨੂੰ ਪ੍ਰਧਾਨ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ਦਾ ਚਰਨਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਸਮਰਥਨ ਕੀਤਾ ਅਤੇ ਇਸ ਤੋਂ ਬਾਅਦ ਸਾਰਿਆਂ ਨੇ ਸਰਬਸੰਮਤੀ ਨਾਲ ਜਗਜੋਤ ਸਿੰਘ ਸੋਹੀ ਨੂੰ ਪ੍ਰਧਾਨ ਚੁਣ ਲਿਆ।

ਜਨਰਲ ਸਕੱਤਰ ਇੰਦਰਜੀਤ ਸਿੰਘ, ਮੀਤ ਪ੍ਰਧਾਨ ਲਖਵਿੰਦਰ ਸਿੰਘ ਲੱਖਾ, ਸਕੱਤਰ ਹਰਬੰਸ ਸਿੰਘ, ਮੈਂਬਰ ਗੋਬਿੰਦ ਸਿੰਘ ਲੌਂਗੋਵਾਲ, ਗੁਰਵਿੰਦਰ ਸਿੰਘ, ਚਰਨਜੀਤ ਸਿੰਘ, ਮੀਡੀਆ ਇੰਚਾਰਜ ਸੁਦੀਪ ਸਿੰਘ, ਸਿੱਖ ਗੁਰਦੁਆਰਾ ਕਮੇਟੀ ਬਿਹਾਰ ਦੇ ਪ੍ਰਧਾਨ ਸੂਰਜ ਸਿੰਘ ਨਲਵਾ ਆਦਿ ਨੇ ਜਗਜੋਤ ਸਿੰਘ ਸੋਹੀ ਨੂੰ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ।

ਜਗਜੋਤ ਸਿੰਘ ਸੋਹੀ ਨੇ ਸਮੂਹ ਮੈਂਬਰਾਂ ਅਤੇ ਸਮਰਥਕਾਂ ਸਮੇਤ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਅਤੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਕੰਮ ਕਰਦੇ ਹੋਏ ਤਖ਼ਤ ਸਾਹਿਬ ਦੇ ਵਿਕਾਸ ਲਈ ਸੰਗਤਾਂ ਨੂੰ ਭਰੋਸਾ ਦਿਵਾਇਆ।

ਇਹ ਵੀ ਪੜ੍ਹੋ: ਨਵਾਂ ਸਾਲ ਹੋਇਆ ਸ਼ੁਰੂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਹੋ ਰਹੀ ਹੈ ਨਤਮਸਤਕ

ਬਿਹਾਰ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਵਾਈਸ ਚੇਅਰਮੈਨ ਗੁਰਦਿਆਲ ਸਿੰਘ, ਰਣਬੀਰ ਸਿੰਘ ਦੀਪਕ ਲਾਂਬਾ, ਮਹਾਰਾਜਾ ਸਿੰਘ ਸੋਨੂੰ, ਸਰਜਿੰਦਰ ਸਿੰਘ ਸਾਬਕਾ ਜਨਰਲ ਸਕੱਤਰ, ਗੁਰਚਰਨ ਸਿੰਘ ਟਾਟਾ ਨਗਰ ਆਦਿ ਨੇ ਜਗਜੋਤ ਸਿੰਘ ਨੂੰ ਵਧਾਈ ਦਿੱਤੀ।

ਨਵਾਂ ਸਾਲ ਹੋਇਆ ਸ਼ੁਰੂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਹੋ ਰਹੀ ਹੈ ਨਤਮਸਤਕ

0

ਨਵੇਂ ਵਰ੍ਹੇ ਦੀ ਆਮਦ ਨੂੰ ਲੈ ਕੇ ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸੰਗਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ। ਦੱਸ ਦਈਏ ਕਿ ਸੰਗਤ ਬੀਤੀ ਰਾਤ ਤੋਂ ਹੀ ਦਰਬਾਰ ਸਾਹਿਬ ਪਹੁੰਚਣੀਆਂ ਸ਼ੁਰੂ ਹੋ ਗਈਆਂ ਸੀ।

ਦੱਸ ਦਈਏ ਕਿ ਹੱਡ ਚੀਰਵੀਂ ਠੰਡ ਅਤੇ ਸੰਘਣੀ ਧੁੰਦ ਦੇ ਬਾਵਜੂਦ ਸੰਗਤਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਵਿੱਤਰ ਸਰੋਵਰ ‘ਚ ਇਸ਼ਨਾਨ ਕੀਤਾ ਤੇ ਇਸਦੇ ਨਾਲ ਹੀ ਸੰਗਤਾਂ 4 ਤੋਂ 7 ਘੰਟੇ ਤੱਕ ਕਤਾਰਾਂ ’ਚ ਇੰਤਜਾਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਨਵੇਂ ਵਰ੍ਹੇ ਲਈ ਗੁਰੂ ਘਰ ਦਾ ਅਸ਼ੀਰਵਾਦ ਲੈ ਰਹੀਆਂ ਹਨ। ਭਾਰੀ ਠੰਡ ਅਤੇ ਲੰਬੇ ਇੰਤਜਾਰ ਦੇ ਬਾਵਜੂਦ ਸੰਗਤਾਂ ਦੇ ਉਤਸ਼ਾਹ ਚ ਕੋਈ ਕਮੀ ਨਹੀਂ ਦੇਖਣ ਨੂੰ ਮਿਲੀ।

ਸੰਗਤਾਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝ ਰਹੀਆਂ ਹਨ ਕਿ ਉਨ੍ਹਾਂ ਨੂੰ ਇਸ ਮਹੱਤਵਪੂਰਨ ਦਿਹਾੜੇ ਗੁਰੂ ਰਾਮਦਾਸ ਦੇ ਦਰ ਤੋਂ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਹੈ। ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵਲੋਂ ਵੀ ਰਿਹਾਇਸ਼, ਲੰਗਰ, ਮੈਡੀਕਲ ਸਹਾਇਤਾ ਅਤੇ ਪਾਰਕਿੰਗ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਵਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਦੱਸ ਦਈਏ ਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।

ਮੀਤ ਹੇਅਰ ਵੱਲੋਂ ਭਾਸ਼ਾ ਵਿਭਾਗ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਦਾ ਲੋਗੋ ਜਾਰੀ

0

ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਦਾ ਲੋਗੋ ਜਾਰੀ ਕੀਤਾ ਗਿਆ। ਭਾਸ਼ਾ ਵਿਭਾਗ ਪਹਿਲੀ ਜਨਵਰੀ 2023 ਨੂੰ ਆਪਣੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ ਅਤੇ ਇਸ ਦਿਨ ਮੁੱਖ ਦਫਤਰ ਭਾਸ਼ਾ ਭਵਨ ਪਟਿਆਲਾ ਸਾਰੇ ਜ਼ਿਲਾ ਭਾਸ਼ਾ ਦਫ਼ਤਰਾਂ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ।

ਮੀਤ ਹੇਅਰ ਨੇ ਦੱਸਿਆ ਕਿ 1 ਜਨਵਰੀ 1948 ਨੂੰ ਪੰਜਾਬੀ ਸੈਕਸ਼ਨ ਦੇ ਨਾਂ ਨਾਲ ਸਥਾਪਿਤ ਹੋਇਆ ਇਹ ਵਿਭਾਗ ਸਾਲ 1949 ਵਿਚ ਮਹਿਕਮਾ ਪੰਜਾਬੀ ਅਤੇ ਫੇਰ ਸਾਲ 1956 ਤੋਂ ਭਾਸ਼ਾ ਵਿਭਾਗ, ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਵਿਭਾਗ ਹੁਣ ਤੱਕ 1632 ਪੁਸਤਕਾਂ ਦਾ ਪ੍ਰਕਾਸ਼ਨ ਕਰ ਚੁੱਕਾ ਹੈ ਜਿਸ ਵਿਚ ਕੋਸ਼ਕਾਰੀ ਅਤੇ ਪੰਜਾਬੀ ਵਿਸ਼ਵ ਕੋਸ਼ ਜੋ ਪੰਜਾਬੀ ਭਾਸ਼ਾ ਵਿਚ ਹੋਣ ਵਾਲਾ ਪਹਿਲਾ ਕਾਰਜ ਹੈ। ਵਿਦਿਆਰਥੀਆਂ ਅਤੋ ਖੋਜਾਰਥੀਆਂ ਦੀ ਸਹੂਲਤ ਲਈ 35 ਦੇ ਕਰੀਬ ਸ਼ਬਦਾਵਲੀਆਂ ਪੰਜਾਬੀ ਭਾਸ਼ਾ ਵਿਚ ਛਾਪ ਕੇ ਇੱਕ ਵਿਲੱਖਣ ਕਾਰਜ ਕੀਤਾ ਹੈ। ਪੰਜਾਬੀ ਦੀਆਂ ਦੁਰਲੱਭ ਕਿਰਤਾਂ ਜਿਵੇਂ ਮਹਾਨ ਕੋਸ਼, ਪੰਜਾਬ ਦੀਆਂ ਲੋਕ ਕਹਾਣੀਆਂ, ਗੁਲਸਿਤਾਂ ਬੋਸਤਾਂ, ਸ਼ਹੀਦਾਨ-ਏ-ਵਫਾ ਆਦਿ ਪ੍ਰਕਾਸ਼ਿਤ ਕੀਤੀਆਂ ਗਈਆਂ।

ਭਾਸ਼ਾਵਾਂ ਬਾਰੇ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਭਾਸ਼ਾਵਾਂ ਦੇ ਵਿਕਾਸ ਅਤੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਵਚਨਬੱਧ ਹੈ।ਹਾਲ ਹੀ ਵਿੱਚ ਭਾਸ਼ਾ ਵਿਭਾਗ ਵੱਲੋਂ ਮਨਾਏ ਗਏ ਪੰਜਾਬੀ ਮਾਹ ਦੌਰਾਨ ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਸਾਰੇ ਬੋਰਡਾਂ ਉੱਤੇ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਦਾ ਐਲਾਨ ਕੀਤਾ ਗਿਆ। ਦੂਜੀਆਂ ਭਾਸ਼ਾਵਾਂ ਦਾ ਵੀ ਸਤਿਕਾਰ ਕਰਦੇ ਹੋਏ ਬੋਰਡ ਉੱਤੇ ਪੰਜਾਬੀ ਤੋਂ ਬਾਅਦ ਹੋਰ ਕੋਈ ਵੀ ਭਾਸ਼ਾ ਲਿਖੀ ਜਾ ਸਕਦੀ ਹੈ। ਭਾਸ਼ਾ ਵਿਭਾਗ ਵੱਲੋਂ ਵੀ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਉਰਦੂ ਭਾਸ਼ਾਵਾਂ ਦੇ ਵਿਕਾਸ ਲਈ ਮਾਅਰਕੇ ਵਾਲਾ ਕਾਰਜ ਕੀਤਾ ਹੈ।ਭਾਸ਼ਾ ਵਿਭਾਗ ਵੱਲੋਂ ਵੱਖ ਵੱਖ ਭਾਸ਼ਾਵਾਂ ਵਿਚ 4 ਰਸਾਲੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ।

ਮੀਤ ਹੇਅਰ ਨੇ ਸਮੂਹ ਪੰਜਾਬੀਆਂ ਨੂੰ ਭਾਸ਼ਾ ਵਿਭਾਗ ਦਾ ਇਹ ਸਥਾਪਨਾ ਦਿਵਸ ਸਮੂਹਿਕ ਰੂਪ ਵਿਚ ਮਨਾਉਣ ਦਾ ਸੱਦਾ ਦਿੰਦਿਆਂ ਨਾਲ ਹੀ ਪੰਜਾਬੀਆਂ ਨੂੰ ਇਹ ਯਕੀਨ ਦਿਵਾਇਆ ਕਿ ਸੂਬਾ ਸਰਕਾਰ ਦਾ ਇਹ ਅਦਾਰਾ ਨਿਰੰਤਰ ਹੋਰ ਪੁਲਾਘਾਂ ਪੁੱਟਦਾ ਰਹੇਗਾ।

Twitter ‘ਚ ਸ਼ਾਮਲ ਹੋਵੇਗਾ ਇਹ ਖਾਸ ਫੀਚਰ

0

ਐਲੋਨ ਮਸਕ ਨਵੇਂ ਸਾਲ ਮੌਕੇ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਯੂਜ਼ਰਸ ਲਈ ਇਕ ਵੱਡਾ ਤੋਹਫ਼ਾ ਲੈ ਕੇ ਆ ਰਹੇ ਹਨ। ਐਲੋਨ ਮਸਕ ਵੱਲੋਂ ਲਗਾਤਾਰ ਨਵੇਂ ਬਦਲਾਅ ਕੀਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਜਨਵਰੀ 2023 ‘ਚ ਟਵਿੱਟਰ ਵਿਚ ਨਵੇਂ ਫੀਚਰ ਦੇਖਣ ਨੂੰ ਮਿਲ ਸਕਦੇ ਹਨ। ਪਿਛਲੇ ਦੋ ਮਹੀਨਿਆਂ ਵਿੱਚ ਟਵਿੱਟਰ ਵਿਚ ਕਈ ਨਵੇਂ ਫੀਚਰ ਆਏ ਹਨ, ਜਿਸ ਵਿੱਚ Twitter Blue Tick ਵੀ ਸ਼ਾਮਲ ਹੈ।

ਜਾਣਕਾਰੀ ਅਨੁਸਾਰ ਨਵੇਂ ਸਾਲ ‘ਚ ਟਵਿੱਟਰ ‘ਤੇ ਇਕ ਨਵਾਂ ਨੈਵੀਗੇਸ਼ਨ ਫੀਚਰ ਆ ਰਿਹਾ ਹੈ। ਇਸ ਨੈਵੀਗੇਸ਼ਨ ਫੀਚਰ ਦੀ ਮਦਦ ਨਾਲ, ਯੂਜ਼ਰਸ ਸਿਫ਼ਾਰਿਸ਼ ਕੀਤੇ ਗਏ, ਫਾਲੋ ਟਵੀਟ ਅਤੇ ਹੋਰ ਵਿਸ਼ਿਆਂ ਦੀ ਸਮੱਗਰੀ ਨੂੰ ਆਸਾਨੀ ਨਾਲ ਦੇਖ ਸਕਣਗੇ। ਇਸ ਫੀਚਰ ਸਬੰਧੀ ਜਾਣਕਾਰੀ ਐਲੋਨ ਮਸਕ ਨੇ ਇੱਕ ਟਵੀਟ ਦੇ ਜਵਾਬ ਵਿੱਚ ਦਿੱਤਾ ਸੀ। ਉਨ੍ਹਾਂ ਕਿਹਾ ਕਿ ਟਵਿੱਟਰ ਦੇ AI ਵਿੱਚ ਕਈ ਬਦਲਾਅ ਕੀਤੇ ਜਾ ਰਹੇ ਹਨ। ਜਿਸ ਤੋਂ ਬਾਅਦ ਸਿਫਾਰਸ਼ ਕੀਤੇ ਗਏ ਟਵੀਟਸ ਅਤੇ ਹੋਰ ਸਮੱਗਰੀ ਨੂੰ ਦੇਖਣਾ ਮਜ਼ੇਦਾਰ ਹੋਵੇਗਾ।

ਇਹ ਵੀ ਪੜ੍ਹੋ : ਓਮੀਕਰੋਨ ਦੇ ਨਵੇਂ ਸਬ ਵੇਰੀਐਂਟ XBB.1.5 ਨੇ ਭਾਰਤ ‘ਚ ਦਿੱਤੀ ਦਸਤਕ, ਗੁਜਰਾਤ ‘ਚ ਮਿਲਿਆ…

ਦੱਸ ਦੇਈਏ ਕਿ ਹਾਲ ਹੀ ‘ਚ ਟਵਿਟਰ ਦੇ ਕਰੀਬ 40 ਕਰੋੜ ਯੂਜ਼ਰਸ ਦਾ ਡਾਟਾ ਲੀਕ ਹੋਇਆ ਸੀ। ਡਾਟਾ ਲੀਕ ਹੋਣ ਤੋਂ ਬਾਅਦ ਇਸ ਨੂੰ ਡਾਰਕ ਵੈੱਬ ‘ਤੇ ਵਿਕਰੀ ਲਈ ਉਪਲੱਬਧ ਕਰ ਦਿੱਤਾ ਗਿਆ ਹੈ। ਚੋਰੀ ਹੋਏ ਡੇਟਾ ਵਿੱਚ ਉਪਭੋਗਤਾਵਾਂ ਦੇ ਨਾਮ, ਈਮੇਲ ਆਈਡੀ, ਫਾਲੋਅਰਜ਼ ਦੀ ਗਿਣਤੀ ਅਤੇ ਉਪਭੋਗਤਾਵਾਂ ਦੇ ਫੋਨ ਨੰਬਰ ਵੀ ਸ਼ਾਮਲ ਹਨ।

ਨਹੀਂ ਰਹੇ ਸਾਬਕਾ ਪੋਪ ਬੈਨੇਡਿਕਟ 16ਵੇਂ

0

ਸਾਬਕਾ ਕੈਥੋਲਿਕ ਪੋਪ ਐਮਰੀਟਸ ਬੇਨੇਡਿਕਟ XVI ਦਾ 95 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਵੈਟੀਕਨ ਦੇ ਬੁਲਾਰੇ ਮੈਟਿਓ ਬਰੂਨੀ ਦੇ ਇੱਕ ਬਿਆਨ ਵਿੱਚ ਕਿਹਾ: “ਮੈਂ ਦੁਖ ਨਾਲ ਸੂਚਿਤ ਕਰਦਾ ਹਾਂ ਕਿ ਪੋਪ ਐਮਰੀਟਸ ਬੇਨੇਡਿਕਟ 16ਵੇਂ ਦਾ ਅੱਜ ਵੈਟੀਕਨ ਵਿੱਚ ਮੇਟਰ ਏਕਲੇਸੀਆ ਮੱਠ ਵਿੱਚ ਦਿਹਾਂਤ ਹੋ ਗਿਆ।’

ਜਰਮਨੀ ਨਾਲ ਤਾਲੁਕ ਰੱਖਣ ਵਾਲੇ ਬੇਨੇਡਿਕਟ ਇਕ ਅਜਿਹੇ ਧਰਮਗੁਰੂ ਦੇ ਰੂਪ ਵਿਚ ਯਾਦ ਕੀਤੇ ਜਾਣਗੇ, ਜੋ ਪੋਪ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ 600 ਸਾਲਾਂ ਵਿੱਚ ਪਹਿਲੇ ਈਸਾਈ ਧਰਮਗੁਰੂ ਸਨ। ਬੇਨੇਡਿਕਟ ਨੇ 11 ਫਰਵਰੀ 2013 ਨੂੰ ਦੁਨੀਆ ਨੂੰ ਉਸ ਸਮੇਂ ਹੈਰਾਨ ਕਰ ਦਿੱਤਾ ਸੀ, ਜਦੋਂ ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਉਹ 1.2 ਅਰਬ ਪੈਰੋਕਾਰਾਂ ਦੇ ਕੈਥੋਲਿਕ ਚਰਚ ਦੀ ਹੁਣ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਹਨ। ਉਹ 8 ਸਾਲ ਇਸ ਅਹੁਦੇ ‘ਤੇ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ।

31 ਜਨਵਰੀ 2023 ਤੱਕ ਸੇਵਾ ਕੇਂਦਰਾਂ ਦਾ ਬਦਲਿਆ ਸਮਾਂ

0

ਫਾਜਿਲਕਾ: ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਨੇ ਦੱਸਿਆ ਕਿ ਕਿ ਸੇਵਾ ਕੇਂਦਰਾਂ ਦੇ ਕੰਮਕਾਜ ਦੇ ਸਮੇਂ ਵਿੱਚ ਕੁਝ ਤਬਦੀਲੀ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਦੀ ਦੇ ਮੌਸਮ ਨੂੰ ਮੱਦੇਨਜ਼ਰ ਰੱਖਦਿਆ 31 ਜਨਵਰੀ 2023 ਤੱਕ ਸਾਰੇ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 9.30 ਤੋਂ ਸਾਮ 5 ਵਜੇ ਤੱਕ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਸੋਮਵਾਰ ਤੋਂ ਐਤਵਾਰ ਤੱਕ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਪਹੁੰਚ ਕੇ ਸਰਕਾਰੀ ਸੇਵਾਵਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ।

ਦਿਵੇਸ਼ ਮੇਹਨ ਨੇ ਏਸ਼ੀਆ ਚੈਂਪੀਅਨਸ਼ਿਪ ‘ਚ ਚਮਕਾਇਆ ਭਾਰਤ ਦਾ ਨਾਂ

0

ਜਲੰਧਰ ਦੇ ਵਿਜ ਨਗਰ ਦੇ ਵਸਨੀਕ ਦਿਵੇਸ਼ ਮੇਹਨ ਜੋ ਕਿ ਐਸ਼ ਮੇਹਨ ਦੇ ਨਾਂ ਤੋਂ ਵੀ ਜਾਣੇ ਜਾਂਦੇ ਹਨ ਨੇ ਬਹੁਤ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਦਿਵੇਸ਼ ਉਰਫ ਐਸ਼ ਨੇ 10 ਦਸੰਬਰ 2022 ਨੂੰ ਸਿੰਗਾਪੁਰ ‘ਚ ਆਯੋਜਿਤ ਹੋਈਆਂ ਮਸਲਮੇਨੀਆ ਏਸ਼ੀਆ ਚੈਂਪੀਅਨਸ਼ਿਪ ਦੀ ਮੈਨਜ਼ ਫਿਜ਼ੀਕਸ ਕੈਟੇਗਰੀ ‘ਚ ਪਹਿਲਾ ਸਥਾਨ ਹਾਸਲ ਕਰਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਮਸਲਮੇਨੀਆ ਏਸ਼ੀਆ ‘ਚ 7 ਦੇਸ਼ਾਂ ਜਾਪਾਨ, ਦੱਖਣੀ ਕੋਰੀਆ, ਇੰਡੋਨੇਸ਼ੀਆ, ਥਾਈਲੈਂਡ, ਅਫਰੀਕਾ ਤੇ ਭਾਰਤ ਤੇ ਮਲੇਸ਼ੀਆ ਦੇ ਅਥਲੀਟਾਂ ਨੇ ਹਿੱਸਾ ਲਿਆ। ਉਨ੍ਹਾਂ ਨੇ 2019 ‘ਚ ਪਹਿਲਾਂ ਮਸਲਮੇਨੀਆ ਇੰਡੀਆ ਜਿੱਤ ਕੇ 2022 ਦੇ ਮਸਲਮੇਨੀਆ ਏਸ਼ੀਆ ਲਈ ਕੁਆਲੀਫਾਈ ਕੀਤਾ ਸੀ।

ਅਦਾਲਤ ਨੇ ਅਦਾਕਾਰ ਸ਼ੀਜ਼ਾਨ ਖ਼ਾਨ ਨੂੰ 14 ਦਿਨ ਲਈ ਜੁਡੀਸ਼ਲ ਰਿਮਾਂਡ ’ਤੇ ਭੇਜਿਆ

0

ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੀ ਅਦਾਲਤ ਨੇ ਆਪਣੀ ਸਹਿ-ਅਦਾਕਾਰਾ ਤੁਨੀਸ਼ਾ ਸ਼ਰਮਾ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿਚ ਗ੍ਰਿਫਤਾਰ ਅਦਾਕਾਰ ਸ਼ੀਜ਼ਾਨ ਖਾਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਸ਼ੀਜ਼ਾਨ ਖਾਨ ਨੂੰ ਅੱਜ ਪੁਲਿਸ ਹਿਰਾਸਤ ਖਤਮ ਹੋਣ ਤੋਂ ਬਾਅਦ ਵਸਈ ਦੀ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ: ਓਮੀਕਰੋਨ ਦੇ ਨਵੇਂ ਸਬ ਵੇਰੀਐਂਟ XBB.1.5 ਨੇ ਭਾਰਤ ‘ਚ ਦਿੱਤੀ ਦਸਤਕ, ਗੁਜਰਾਤ ‘ਚ ਮਿਲਿਆ…

ਪੁਲਿਸ ਨੇ ਅਦਾਲਤ ਨੂੰ ਕਿਹਾ ਕਿ ਤੁਨਿਸ਼ਾ ਦੀ ਮਾਂ ਵਲੋਂ ਲਗਾਏ ਗਏ ਨਵੇਂ ਦੋਸ਼ਾਂ ਦੀ ਜਾਂਚ ਲਈ ਹੋਰ ਸਮਾਂ ਚਾਹੀਦਾ ਹੈ। ਮਾਂ ਨੇ ਇਲਜ਼ਾਮ ਲਾਇਆ ਕਿ ਖ਼ਾਨ ਨੇ ਇਕ ਟੀ. ਵੀ. ਸ਼ੋਅ ਦੇ ਸੈੱਟ ’ਤੇ ਤੁਨਿਸ਼ਾ ਨੂੰ ਥੱਪੜ ਮਾਰਿਆ ਸੀ। 21 ਸਾਲਾ ਤੁਨਿਸ਼ਾ 25 ਦਸੰਬਰ ਨੂੰ ਵਸਈ ਨੇੜੇ ਸ਼ੋਅ ਦੇ ਸੈੱਟ ’ਤੇ ਵਾਸ਼ਰੂਮ ’ਚ ਫਾਹੇ ਨਾਲ ਲਟਕਦੀ ਮਿਲੀ ਸੀ।

New Year ਮੌਕੇ ਪੰਜਾਬ ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ

0

ਭਾਰਤ ਵਿਚ 2023 ਦੀ ਆਮਦ ‘ਤੇ ਵੱਖ-ਵੱਖ ਸ਼ਹਿਰਾਂ ‘ਚ ਰੰਗਾਰੰਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਨਵੇਂ ਸਾਲ ਮੌਕੇ ਹਮਲੇ ਦੇ ਖ਼ਦਸ਼ੇ ਕਾਰਨ ਪੰਜਾਬ ਵਿੱਚ ਹਾਈ ਅਲਰਟ ਹੈ। ਇਸ ਦਰਮਿਆਨ ਪੰਜਾਬ ਸਰਕਾਰ ਨੇ ਪੁਖ਼ਤਾ ਪ੍ਰਬੰਧ ਦੇ ਨਾਲ ਐਡਵਾਇਜ਼ਰੀ ਜਾਰੀ ਕੀਤੀ। ਪੰਜਾਬ ਪੁਲਿਸ ਵੱਲੋਂ ਨਵੇਂ ਸਾਲ ਮੌਕੇ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਪੰਜਾਬ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਜਨਤਕ ਥਾਂ ਉਤੇ ਸ਼ਰਾਬ ਨਾ ਪੀਤੀ ਜਾਵੇ ਅਤੇ ਸ਼ਰਾਬ ਪੀ ਕੇ ਗੱਡੀਆਂ ਨਾ ਚਲਾਈਆਂ ਜਾਣ।

ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪਾਰਟੀ ਵਾਲੀ ਥਾਂ ਉਤੇ ਹਥਿਆਰ ਨਾ ਲੈ ਕੇ ਜਾਏ ਜਾਣ। ਨਵੇਂ ਸਾਲ ‘ਤੇ ਝੂਠੀਆਂ ਔਨਲਾਈਨ ਪੇਸ਼ਕਸ਼ਾਂ ਦੇ ਜਾਲ ਵਿੱਚ ਨਾ ਫਸੋ। ਨਾਬਾਲਗਾਂ ਨੂੰ ਵਾਹਨ ਨਾ ਚਲਾਉਣ ਦਿਓ। ਅਣਜਾਣ ਵਿਅਕਤੀਆਂ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਐਂਮਰਜੈਂਸੀ ਉਤੇ 112/181 ਨੰਬਰ ਉਤੇ ਕਾਲ ਕੀਤੀ ਜਾਵੇ।