Home Blog Page 1779

ਮਸ਼ਹੂਰ ਗੀਤਕਾਰ ਸਵਰਨ ਸਿੰਘ ਸਿਵੀਆ ਦਾ ਹੋਇਆ ਦਿਹਾਂਤ

0

ਮਸ਼ਹੂਰ ਗੀਤਕਾਰ ਸਵਰਨ ਸਿੰਘ ਸਿਵੀਆ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਸਵਰਨ ਸਿਵੀਆ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ।

ਸਵਰਨ ਸਿਵੀਆ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਸਣੇ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾ ਗਏ। ਸਵਰਨ ਸਿਵੀਆ ਦੇ ਦਿਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਸੁਖਜੀਤ ਸਿੰਘ ਸਿਵੀਆ ਨੇ ਫੇਸਬੁੱਕ ਪੋਸਟ ਰਾਹੀਂ ਦਿੱਤੀ ਹੈ।

ਸੁਖਜੀਤ ਨੇ ਲਿਖਿਆ, ‘‘ਮੈਨੂੰ ਦੁਖੀ ਮਨ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਮੇਰੇ ਪਿਤਾ ਤੇ ਮੇਰੇ ਦੋਸਤ ਸਵਰਨ ਸਿਵੀਆ ਦਾ ਅੱਜ ਦਿਹਾਂਤ ਹੋ ਗਿਆ ਹੈ। ਕਿਰਪਾ ਕਰਕੇ ਉਨ੍ਹਾਂ ਨੂੰ ਆਪਣੀਆਂ ਦੁਆਵਾਂ ’ਚ ਯਾਦ ਰੱਖਿਓ। ਅਸੀਂ ਉਨ੍ਹਾਂ ਦੇ ਆਖਰੀ ਸਫਰ ਬਾਰੇ ਤੁਹਾਨੂੰ ਸਭ ਨੂੰ ਜਲਦ ਜਾਣਕਾਰੀ ਦੇਵਾਂਗੇ।’’

ਕੈਨੇਡਾ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

0

ਪੰਜਾਬੀ ਨੌਜਵਾਨ ਦੀ ਕੈਨੇਡਾ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਬਟਾਲਾ ਦੇ ਰਹਿਣ ਵਾਲੇ ਮਨਿੰਦਰ ਸਿੰਘ ਉਮਰ 24 ਸਾਲ ਦੀ ਕੈਨੇਡਾ ਵਿੱਚ ਬੀਤੀ ਦੇਰ ਰਾਤ ਹੋਏ ਸੜਕ ਵਿਚ ਮੌਤ ਹੋ ਗਈ ਹੈ।

ਮਨਿੰਦਰ ਸਿੰਘ ਪਿਛਲੇ ਪੰਜ ਸਾਲ ਤੋਂ ਕਨੈਡਾ ਵਿਚ ਰਹਿ ਰਿਹਾ ਸੀ। ਮਨਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮੌਤ ਦੇ ਖਬਰ ਸੁਣ ਕੇ ਪਿੱਛੇ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਗਈ।

ਇਹ ਵੀ ਪੜ੍ਹੋ: ਵਾਪਰਿਆ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ

ਇਸੇ ਨਾਲ ਹੀ ਦੱਸ ਦਈਏ ਕਿ ਹੋਰ ਪੰਜਾਬੀ ਨੌਜਵਾਨ ਦਾ ਕੈਨੇਡਾ ‘ਚ ਕਤਲ ਹੋ ਗਿਆ ਹੈ। ਮਾਹਿਲਪੁਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਚੰਦੇਲੀ ਦੇ ਪੰਜ ਸਾਲ ਪਹਿਲਾਂ ਕੈਨੇਡਾ ਗਏ ਨੌਜਵਾਨ ਦਾ 31 ਦਸੰਬਰ ਦੀ ਰਾਤ ਨੂੰ ਲੁੱਟ ਦੀ ਨੀਅਤ ਨਾਲ ਕਤਲ ਕਰ ਦਿੱਤਾ ਗਿਆ। ਲੁਟੇਰੇ ਜਾਂਦੇ ਹੋਏ ਮੋਹਿਤ ਸ਼ਰਮਾ ਦੇ ਸਾਰੇ ਗਹਿਣੇ, ਮੋਬਾਇਲ, ਪਰਸ, ਏ. ਟੀ. ਐੱਮ. ਅਤੇ ਪੈਸੇ ਵੀ ਨਾਲ ਲੈ ਗਏ। ਪੀੜਤ ਪਰਿਵਾਰ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਇਕਲੌਤੇ ਪੁੱਤਰ ਦੇ ਕੈਨੇਡਾ ਵਿਚ ਹੋਏ ਕਤਲ ਦੇ ਦੋਸ਼ੀਆਂ ਦਾ ਪਤਾ ਲਗਾ ਕੇ ਸਜ਼ਾ ਦਿੱਤੀ ਜਾਵੇ।

ਮੋਬਾਇਲ ‘ਤੇ ਗੇਮ ਖੇਡਦੇ ਹੋਏ 15 ਸਾਲਾ ਲੜਕੇ ਦੀ ਹੋਈ ਮੌਤ

0

ਇਕ 15 ਸਾਲਾ ਬੱਚੇ ਦੀ ਮੋਬਾਇਲ ‘ਤੇ ਗੇਮ ਖੇਡਦੇ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜਲੰਧਰ ਦੇ ਥਾਣਾ ਮਕਸੂਦਾ ਅਧੀਨ ਪੈਂਦੇ ਪਿੰਡ ਬੁਲੰਦਪੁਰ ‘ਚ ਬੀਤੀ ਦੇਰ ਰਾਤ ਪਬ ਜੀ ਗੇਮ ਖੇਡਦੇ ਹੋਏ 15 ਸਾਲਾ ਲੜਕੇ ਮਹਿਬੂਬ ਦੀ ਮੌਤ ਹੋ ਗਈ।

ਦਸਿਆ ਜਾ ਰਿਹਾ ਹੈ ਕਿ ਬੱਚਾ ਗੇਮ ਖੇਡਣ ਦਾ ਆਦੀ ਸੀ ਅਤੇ ਹਰ ਸਮੇਂ ਪਬ ਜੀ ਗੇਮ ‘ਤੇ ਰਹਿੰਦਾ ਸੀ। ਹਾਲਾਂਕ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਠੰਢ ਕਾਰਨ ਹੋਈ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੱਬਜੀ ਖੇਡਦਾ ਸੀ ਪਰ ਜਦੋਂ ਉਸਦੀ ਮੌਤ ਹੋਈ ਤਾਂ ਉਸਦੇ ਹੱਥ ਵਿੱਚ ਇੱਕ ਫੋਨ ਵੀ ਸੀ।

ਵਾਪਰਿਆ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ

0

ਤਾਮਿਲਨਾਡੂ ਤੋਂ ਇੱਕ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ। ਤ੍ਰਿਚੀ-ਚੇਨਈ ਰਾਸ਼ਟਰੀ ਰਾਜਮਾਰਗ ‘ਤੇ ਮੰਗਲਵਾਰ ਤੜਕੇ ਛੇ ਵਾਹਨ ਆਪਸ ਵਿਚ ਟਕਰਾ ਗਏ ਅਤੇ ਇਸ ਹਾਦਸੇ ਵਿਚ ਇਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ।

ਇਸ ਹਾਦਸੇ ‘ਚ ਕੁੱਡਲੌਰ ਜ਼ਿਲ੍ਹੇ ਦੇ ਵੇਅਪੁਰ ਨੇੜੇ ਰਾਸ਼ਟਰੀ ਰਾਜਮਾਰਗ ‘ਤੇ 2 ਪ੍ਰਾਈਵੇਟ ਬੱਸਾਂ, 2 ਲਾਰੀਆਂ ਅਤੇ 2 ਕਾਰਾਂ ਆਪਸ ‘ਚ ਟਕਰਾ ਗਈਆਂ।

ਮੁਤਾਬਕ ਇਸ ਹਾਦਸੇ ‘ਚ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ‘ਚ ਡਰਾਈਵਰ ਸਮੇਤ ਇੱਕੋ ਪਰਿਵਾਰ ਦੀਆਂ 2 ਔਰਤਾਂ ਅਤੇ 2 ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਤੁਰੰਤ ਪੁਲਿਸ ਅਤੇ ਫਾਇਰ ਵਿਭਾਗ ਨੂੰ ਦਿੱਤੀ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚ ਗਈ। ਕਾਫੀ ਮੁਸ਼ੱਕਤ ਤੋਂ ਬਾਅਦ ਮ੍ਰਿਤਕਾਂ ਦੀ ਲਾਸ਼ਾਂ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਵੇਅਪੁਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ।

ਪੁਲਿਸ ਨੇ ਹਾਦਸੇ ਦੇ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਹਾਦਸੇ ਵਿੱਚ ਸ਼ਾਮਲ ਵਿਅਕਤੀ ਕਿਸ ਸ਼ਹਿਰ ਨਾਲ ਸਬੰਧਤ ਹਨ। ਹਾਦਸੇ ਤੋਂ ਬਾਅਦ ਕੌਮੀ ਮਾਰਗ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਬਲਬੀਰ ਸਿੱਧੂ ਦਾ ਵਿਜੀਲੈਂਸ ਜਾਂਚ ‘ਤੇ ਵੱਡਾ ਬਿਆਨ

0

ਬਲਬੀਰ ਸਿੱਧੂ ਦਾ ਵਿਜੀਲੈਂਸ ਜਾਂਚ ਸੰਬੰਧੀ ਵੱਡਾ ਬਿਆਨ ਸਾਹਮਣੇ ਆਇਆ ਹੈ। ਬਲਬੀਰ ਸਿੱਧੂ ਨੇ ਵਿਜੀਲੈਂਸ ਜਾਂਚ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਖਿਲਾਫ ਕੋਈ ਵੀ ਜਾਂਚ ਨਹੀਂ ਚੱਲ ਰਹੀ। ਮੇਰੇ ਖਿਲਾਫ ਗਲਤ ਪ੍ਰਚਾਰ ਹੋ ਰਿਹਾ ਹੈ। ਚਰਚਾਵਾਂ ਸਨ ਕਿ ਹੁਣ ਵਿਜੀਲੈਂਸ ਨੇ ਬਲਬੀਰ ਸਿੱਧੂ ਖ਼ਿਲਾਫ਼ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਜਾਂਚ ਸੰਬੰਧੀ ਖਬਰਾਂ ਦਾ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਖੰਡਨ ਕੀਤਾ ਹੈ।

ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤੱਕ ਵਿਜੀਲੈਂਸ ਜਾਂਚ ਸਬੰਧੀ ਕੋਈ ਪੱਤਰ ਨਹੀਂ ਮਿਲਿਆ ਹੈ ਅਤੇ ਨਾ ਹੀ ਸੰਮਨ ਆਦਿ ਤਾਮੀਲ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਵਿਜੀਲੈਂਸ ਜਾਂਚ ਲਈ ਸੱਦੇਗੀ, ਉਹ ਤੱਥਾਂ ਦੇ ਆਧਾਰ ’ਤੇ ਆਪਣਾ ਪੱਖ ਰੱਖਣਗੇ। ਉਹ ਆਪਣੀ ਆਮਦਨ ਅਤੇ ਜਾਇਦਾਦ ਬਾਰੇ ਸਾਰੇ ਸਬੂਤ ਦੇਣ ਲਈ ਤਿਆਰ ਹਨ।

BSF ਦੀ ਵੱਡੀ ਕਾਰਵਾਈ, ਭਾਰਤ-ਪਾਕਿ ਸਰਹੱਦ ‘ਤੇ ਘੁਸਪੈਠੀਆ ਕੀਤਾ ਢੇਰ

0

ਭਾਰਤ-ਪਾਕਿਸਤਾਨ ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਸੀਮਾ ਸੁਰੱਖਿਆ ਬਲ ਵੱਲੋਂ ਨਾਕਾਮ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (BSF) ਨੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਗਿਰਾਇਆ ਹੈ। ਘੁਸਪੈਠੀਏ ਕੋਲ ਇੱਕ ਇੰਪੋਰਟਡ ਬੰਦੂਕ ਵੀ ਬਰਾਮਦ ਕੀਤੀ ਗਈ ਹੈ। ਫਿਲਹਾਲ BSF ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ BOP ਸੀਮਾ ਸੁਰੱਖਿਆ ਬਲ ਦੀ 73 ਬਟਾਲੀਅਨ ਦੇ ਜਵਾਨ ਸਰਹੱਦ ’ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸੰਘਣੀ ਧੁੰਦ ‘ਚ BSF ਨੂੰ ਕਿਸੇ ਦੇ ਆਉਣ ਦਾ ਅਹਿਸਾਸ ਹੋਇਆ। ਘੁਸਪੈਠੀਏ ਭਾਰਤੀ ਸਰਹੱਦ ਦੇ ਅੰਦਰ 500 ਮੀਟਰ ਅੰਦਰ ਬਣੀ ਸੁਰੱਖਿਆ ਵਾੜ ਤੱਕ ਪਹੁੰਚ ਗਿਆ ਸੀ। BSF ਜਵਾਨਾਂ ਨੇ ਜਦੋਂ ਆਵਾਜ਼ ਬੁਲੰਦ ਕੀਤੀ ਤਾਂ ਘੁਸਪੈਠੀਏ ਨੇ ਲੁਕਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਜਵਾਨਾਂ ਨੂੰ ਗੋਲੀਬਾਰੀ ਕਰਨੀ ਪਈ।

ਇਹ ਵੀ ਪੜ੍ਹੋ : ਸੜਕ ਹਾਦਸੇ ‘ਚ ਕੌਂਸਲ ਦੇ ਸਾਬਕਾ ਪ੍ਰਧਾਨ ਅਜ਼ੀਜ਼ ਖ਼ਾਨ ਦੀ ਮੌਤ

ਦੱਸ ਦੇਈਏ ਕਿ BSF ਜਵਾਨਾਂ ਨੇ ਮਾਰੇ ਗਏ ਘੁਸਪੈਠੀਏ ਕੋਲੋਂ ਇੱਕ ਪੰਪ ਗੰਨ ਵੀ ਬਰਾਮਦ ਕੀਤੀ ਹੈ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਘੁਸਪੈਠੀਏ ਨੇ ਸੀਮਾ ਸੁਰੱਖਿਆ ਬਲ ਜਵਾਨਾਂ ‘ਤੇ ਗੋਲੀਬਾਰੀ ਕੀਤੀ ਜਾਂ ਨਹੀਂ। ਦੱਸਿਆ ਜਾ ਰਿਹਾ ਹੈ ਕਿ ਉਹ ਤਸਕਰੀ ਦੇ ਮਕਸਦ ਨਾਲ ਭਾਰਤੀ ਸਰਹੱਦ ‘ਚ ਦਾਖਲ ਹੋਇਆ ਸੀ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪਾਕਿਸਤਾਨ ’ਚ ਭਿਆਨਕ ਸੜਕ ਹਾਦਸਾ, ਬੱਚਿਆਂ ਸਮੇਤ 8 ਲੋਕਾਂ ਦੀ ਮੌਤ

0

ਪਾਕਿਸਤਾਨ ’ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਸੜਕ ਹਾਦਸੇ ’ਚ ਔਰਤਾਂ ਅਤੇ ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬਚਾਅ ਅਥਾਰਟੀ 1122 ਕੇ.ਪੀ.ਕੇ. ਦੇ ਅਨੁਸਾਰ ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਪੇਸ਼ਾਵਰ ਤੋਂ ਲੱਗਭਗ 40 ਕਿਲੋਮੀਟਰ ਪੱਛਮ ’ਚ ਕੋਹਾਟ ਸੁਰੰਗ ਕੋਲ ਤਹਿਸੀਲ ਆਦਮ ਖੇਲ ਨੇੜੇ ਸਿੰਧੂ ਹਾਈਵੇਅ ’ਤੇ ਇਕ ਡੰਪਰ ਟਰੱਕ ਇਕ ਵੈਨ ਨਾਲ ਟਕਰਾ ਗਿਆ।

ਇਹ ਖ਼ਬਰ ਵੀ ਪੜ੍ਹੋ :ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀ ਵਿਸ਼ਾਲ ਮਿੱਤਲ ‘ਅੰਬੈਸਡਰ ਆਫ਼ ਚੇਂਜ ਐਵਾਰਡ’ ਨਾਲ ਸਨਮਾਨਿਤ

ਮੀਡੀਆ ਰਿਪੋਰਟ ਅਨੁਸਾਰ ਅੱਠ ਲੋਕ ਮਾਰੇ ਗਏ ਅਤੇ ਚਾਰ ਹੋਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਕੋਹਾਟ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਖੈਬਰ ਪਖਤੂਨਖਵਾ ਦੇ ਗਵਰਨਰ ਹਾਜੀ ਗੁਲਾਮ ਅਲੀ ਅਤੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਇਸ ਭਿਆਨਕ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਜ਼ਖ਼ਮੀ ਯਾਤਰੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਹੈ।

ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀ ਵਿਸ਼ਾਲ ਮਿੱਤਲ ‘ਅੰਬੈਸਡਰ ਆਫ਼ ਚੇਂਜ ਐਵਾਰਡ’ ਨਾਲ ਸਨਮਾਨਿਤ

0

ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀ ਨੇ ਦੇਸ਼ ਦਾ ਮਾਣ ਵਧਾਇਆ ਹੈ। ਆਸਟ੍ਰੇਲੀਆ ਦੀ ਕੈਨਬਰਾ ਯੂਨੀਵਰਸਿਟੀ ਵੱਲੋਂ ਭਾਰਤੀ ਵਿਦਿਆਰਥੀ ਵਿਸ਼ਾਲ ਮਿੱਤਲ ਨੂੰ ਵਿਦਿਆਰਥੀ ਸਲਾਹਕਾਰ ਵਜੋਂ ਸ਼ਾਨਦਾਰ ਕੰਮ ਕਰਨ ਲਈ ‘Ambassadors of Change’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ।

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੇ ਵਿਦਿਆਰਥੀ ਵਿਸ਼ਾਲ ਮਿੱਤਲ ਸਣੇ 9 ਵਿਦਿਆਰਥੀਆਂ ਨੂੰ ‘ਅੰਬੈਸਡਰ ਆਫ਼ ਚੇਂਜ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵਿਸ਼ਾਲ ਮਿੱਤਲ, ਜਿਸ ਨੇ ਹਾਲ ਹੀ ਵਿੱਚ ਮਾਸਟਰ ਆਫ਼ ਡਾਟਾ ਸਾਇੰਸ ਦਾ ਆਪਣਾ ਆਖ਼ਰੀ ਸਾਲ ਪੂਰਾ ਕੀਤਾ ਹੈ, ਨੂੰ ਯੂਨੀਵਰਸਿਟੀ ਦੇ ਸਲਾਹਕਾਰ ਪ੍ਰੋਗਰਾਮ UC ਥ੍ਰਾਈਵ ਦੁਆਰਾ ਆਪਣੇ ਵਲੰਟੀਅਰ ਕੰਮ ਲਈ ਪੁਰਸਕਾਰ ਪ੍ਰਾਪਤ ਹੋਇਆ।

ਯੂਨੀਵਰਸਿਟੀ ਵਿਚ ਦਿੱਤੇ ਭਾਸ਼ਣ ਵਿਚ ਵਿਸ਼ਾਲ ਨੇ ਕਿਹਾ ਕਿ “ਮੇਰੇ ਲਈ ਮੇਂਟੋਰ ਭਾਵ ਇੱਕ ਸਲਾਹਕਾਰ ਹੋਣਾ ਬਹੁਤ ਮਦਦਗਾਰ ਰਿਹਾ। ਮੈਂ ਕੁਝ ਸੁਝਾਅ ਅਤੇ ਜੁਗਤਾਂ ਸਿੱਖੀਆਂ ਅਤੇ ਕੋਰਸ ਬਾਰੇ ਹੋਰ ਬਹੁਤ ਕੁਝ ਸਿੱਖਿਆ। ਵਿਸ਼ਾਲ ਨੇ ਕਿਹਾ ਕਿ ਇੱਕ ਸਲਾਹਕਾਰ ਵਜੋਂ ਉਸ ਨੂੰ ਅੱਗੇ ਵਧਣ ਅਤੇ ਆਪਣੇ ਹੁਨਰ ਨੂੰ ਵਿਕਸਿਤ ਕਰਨ ਵਿੱਚ ਮਦਦ ਮਿਲੀ।

ਆਸਟ੍ਰੇਲੀਆ ਆਉਣ ਤੋਂ ਪਹਿਲਾਂ ਮਿੱਤਲ ਨੇ ਗੁਜਰਾਤ ਟੈਕਨਾਲੋਜੀਕਲ ਯੂਨੀਵਰਸਿਟੀ ਤੋਂ ਕੰਪਿਊਟਰ ਪ੍ਰੋਗਰਾਮਿੰਗ ਵਿੱਚ ਮਾਸਟਰ ਅਤੇ ਬੜੌਦਾ ਦੀ ਇੱਕ ਯੂਨੀਵਰਸਿਟੀ ਤੋਂ ਬੈਚਲਰ ਕੀਤੀ। ਵਿਸ਼ਾਲ ਨੇ ਦੱਸਿਆ ਕਿ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹ ਬਹੁਤ ਜ਼ਿਆਦਾ ਅੰਤਰਮੁਖੀ ਸੀ। ਉਸ ਨੇ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਜਿਵੇਂ- ਲੋਕਾਂ ਨਾਲ ਕਿਵੇਂ ਗੱਲਬਾਤ ਕਰਨੀ ਹੈ ਅਤੇ ਸੰਚਾਰ ਕਿਵੇਂ ਕਰਨਾ ਹੈ।

ਇਹ ਵੀ ਪੜ੍ਹੋ: ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਮੌਤ

ਦੱਸ ਦੇਈਏ ਕਿ ਯੂਨੀਵਰਸਿਟੀ ਵੱਲੋਂ 9 Ambassadors of Change ਨੂੰ ਉਨ੍ਹਾਂ ਦੇ ਕੰਮ ਲਈ ਸਨਮਾਨਿਤ ਕੀਤਾ ਗਿਆ । ਯੂਨੀਵਰਸਿਟੀ ਦਾ ਵਿਦਿਆਰਥੀ ਸਲਾਹਕਾਰ ਪ੍ਰੋਗਰਾਮ ਵਿਦਿਆਰਥੀ ਦੇ ਪਹਿਲੇ ਸਮੈਸਟਰ ਦੌਰਾਨ ਵਿਅਕਤੀਗਤ ਸਹਾਇਤਾ ਪ੍ਰਦਾਨ ਕਰਦਾ ਹੈ, ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦਾ ਹੈ ਅਤੇ ਉਹਨਾਂ ਨੂੰ ਸੰਪਰਕ ਬਣਾਉਣ ਵਿੱਚ ਮਦਦ ਕਰਦਾ ਹੈ।

ਸੜਕ ਹਾਦਸੇ ‘ਚ ਕੌਂਸਲ ਦੇ ਸਾਬਕਾ ਪ੍ਰਧਾਨ ਅਜ਼ੀਜ਼ ਖ਼ਾਨ ਦੀ ਮੌਤ

0

ਕੁਲਬੀਰ ਨਰੂਆਣਾ ਦੇ ਦੋਸਤ ਅਜ਼ੀਜ਼ ਖਾਨ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਤਲਵੰਡੀ ਸਾਬੋ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਜ਼ੀਜ਼ ਖ਼ਾਨ ਦੀ ਸੰਗਰੂਰ ਜ਼ਿਲ੍ਹੇ ਦੇ ਕਾਲਾ ਝਾੜ ਟੋਲ ਪਲਾਜ਼ਾ ਕੋਲ ਧੁੰਦ ਕਾਰਨ ਵਾਪਰੇ ਹਾਦਸੇ ਵਿਚ ਮੌਤ ਹੋ ਗਈ। ਇਸ ਹਾਦਸੇ ਵਿਚ ਉਨ੍ਹਾਂ ਦਾ ਸੁਰੱਖਿਆ ਮੁਲਾਜ਼ਮ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਰਾਤ 2 ਵਜੇ ਟੋਲ ਪਲਾਜ਼ਾ ਤੋਂ ਨਿਕਲਣ ਤੋਂ ਬਾਅਦ ਅਜ਼ੀਜ਼ ਖ਼ਾਨ ਦੀ ਸਕਾਰਪੀਓ ਗੱਡੀ ਧੁੰਦ ਕਾਰਨ ਡਿਵਾਈਡਰ ਉਤੇ ਟਕਰਾ ਗਈ ਜਿਸ ਕਾਰਨ ਅਜ਼ੀਜ਼ ਖ਼ਾਨ ਦੀ ਮੌਤ ਹੋ ਗਈ ਅਤੇ ਗੰਨਮੈਨ ਗੰਭੀਰ ਰੂਪ ਵਿਚ ਫੱਟੜ ਹੋ ਗਿਆ। ਸੂਚਨਾ ਅਨੁਸਾਰ ਅਜ਼ੀਜ਼ ਖ਼ਾਨ ਖ਼ੁਦ ਗੱਡੀ ਚਲਾ ਰਿਹਾ ਸੀ। ਇਸ ਹਾਦਸੇ ਵਿਚ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।

ਹਾਦਸੇ ਮਗਰੋਂ ਅਜ਼ੀਜ਼ ਖ਼ਾਨ ਅਤੇ ਉਸ ਦੇ ਸੁਰੱਖਿਆ ਮੁਲਾਜ਼ਮ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਅਜ਼ੀਜ਼ ਖ਼ਾਨ ਨੂੰ ਮ੍ਰਿਤਕ ਐਲਾਨ ਦਿੱਤਾ। ਸੁਰੱਖਿਆ ਮੁਲਾਜ਼ਮ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਮ੍ਰਿਤਕ ਅਜ਼ੀਜ਼ ਖ਼ਾਨ ਦੀ ਦੇਹ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਰੱਖ ਦਿੱਤੀ ਗਈ ਹੈ। ਜਿੱਥੇ ਡਾਕਟਰਾਂ ਵੱਲੋਂ ਪੋਸਟਮਾਰਟਮ ਕੀਤਾ ਜਾਵੇਗਾ।

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਕਤਲ

0

ਕੈਨੇਡਾ ‘ਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਦਾ 31 ਦਸੰਬਰ ਦੀ ਰਾਤ ਨੂੰ ਲੁੱਟ ਦੀ ਨੀਅਤ ਨਾਲ ਕਤਲ ਕਰ ਦਿੱਤਾ ਗਿਆ। ਲੁਟੇਰੇ ਜਾਂਦੇ ਹੋਏ ਉਸ ਦੇ ਸਾਰੇ ਗਹਿਣੇ, ਮੋਬਾਇਲ, ਪਰਸ, ਏ. ਟੀ. ਐੱਮ. ਅਤੇ ਪੈਸੇ ਵੀ ਨਾਲ ਲੈ ਗਏ। ਪੀੜਤ ਪਰਿਵਾਰ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਇਕਲੌਤੇ ਪੁੱਤਰ ਦੇ ਕੈਨੇਡਾ ਵਿਚ ਹੋਏ ਕਤਲ ਦੇ ਦੋਸ਼ੀਆਂ ਦਾ ਪਤਾ ਲਗਾ ਕੇ ਸਜ਼ਾ ਦਿੱਤੀ ਜਾਵੇ।

ਇਹ ਵੀ ਪੜ੍ਹੋ: ਛੁੱਟੀਆਂ ‘ਚ ਸਕੂਲ ਖੋਲ੍ਹਣ ਵਾਲੇ ਪ੍ਰਾਈਵੇਟ ਸਕੂਲਾਂ ‘ਤੇ ਸਰਕਾਰ ਦਾ ਐਕਸ਼ਨ, ਨੋਟਿਸ ਜਾਰੀ

ਪ੍ਰਾਪਤ ਜਾਣਕਾਰੀ ਅਨੁਸਾਰ ਤਰਲੋਕ ਨਾਥ ਸ਼ਰਮਾ ਵਾਸੀ ਚੰਦੇਲੀ ਨੇ ਦੱਸਿਆ ਕਿ ਪੰਜ ਕੁ ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਮੋਹਿਤ ਸ਼ਰਮਾ (28) ਪੜ੍ਹਾਈ ਦੇ ਤੌਰ ’ਤੇ ਕੈਨੇਡਾ ਗਿਆ ਸੀ ਅਤੇ ਉੱਥੇ ਹੀ ਪੱਕਾ ਹੋ ਗਿਆ ਸੀ। ਦੋ ਦਿਨ ਪਹਿਲਾਂ ਮੋਹਿਤ ਦਾ ਚਚੇਰਾ ਭਰਾ ਅਰਮਾਨ ਸ਼ਰਮਾ ਵੀ ਕੈਨੇਡਾ ਗਿਆ ਸੀ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕੈਨੇਡਾ ਪਹੁੰਚੇ ਭਤੀਜੇ ਅਰਮਾਨ ਸ਼ਰਮਾ ਨੇ ਫੋਨ ’ਤੇ ਆਪਣੇ ਤਾਏ ਤਰਲੋਕ ਨਾਥ ਸ਼ਰਮਾ ਨੂੰ ਐਤਵਾਰ ਦੀ ਸਵੇਰ ਫੋਨ ’ਤੇ ਦੱਸਿਆ ਕਿ ਮੋਹਿਤ ਉਨ੍ਹਾਂ ਨੂੰ ਨਹੀਂ ਲੱਭ ਰਿਹਾ, ਪਤਾ ਨਹੀਂ ਕਿੱਧਰ ਚਲਾ ਗਿਆ ਹੈ। ਇਕ ਜਨਵਰੀ ਦੀ ਸਵੇਰ ਸ਼ਹਿਰ ਤੋਂ ਬਾਹਰ ਉਸ ਦੀ ਕਾਰ ਇਕ ਸੁੰਨਸਾਨ ਇਲਾਕੇ ਵਿਚ ਮਿਲੀ ਅਤੇ ਪਿਛਲੀ ਸੀਟ ’ਤੇ ਉਨ੍ਹਾਂ ਦੇ ਪੁੱਤਰ ਮੋਹਿਤ ਦੀ ਲਾਸ਼ ਪਈ ਸੀ।