Home Blog Page 176

ਪਤੰਗ ਪਕੜਨ ਦੀ ਹੌੜ ਵਿਚ ਦੋ ਬੱਚਿਆਂ ਦੀ ਹੋਈ ਰੇਲ ਨਾਲ ਟੱਕਰ ਕੇ ਮੌਤ

0
Child

ਚੰਡੀਗੜ੍ਹ, 26 ਜਨਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਬਾਹਰੀ ਇਲਾਕੇ ਵਿਚ ਰੇਲਵੇ ਪੱਟੜੀਆਂ ਤੇ ਪਤੰਗ ਪਕੜਨ ਦੀ ਹੌੜ ਵਿਚ ਰੇਲ ਦੀ ਲਪੇਟ (Train wrap) ਵਿਚ ਆਉਣ ਕਾਰਨ ਦੋ ਬੱਚਿਆਂ ਦੀ ਮੌਤ (Death of children) ਹੋ ਗਈ ਹੈ । ਇਹ ਜਾਣਕਾਰੀ ਰੇਲਵੇ ਪੁਲਸ ਅਧਿਕਾਰੀਆਂ ਨੇ ਦਿੱਤੀ ।

ਰੇਲ ਦੀ ਲਪੇਟ ਵਿਚ ਆਉਣ ਵਾਲੇ ਬੱਚੇ ਸਨ ਕਿੰਨੀ ਕੁ ਉਮਰ ਦੇ

ਰੇਲਵੇ ਪੁਲਸ ਅਧਿਕਾਰੀਆਂ (Railway Police Officers) ਨਾਲ ਪਤੰਗ ਪਕੜਦੇ ਸਮੇਂ ਰੇਲ ਦੀ ਲਪੇਟ ਵਿਚ ਆ ਕੇ ਮੌਤ ਦੇ ਘਾਟ ਉਤਰਨ ਵਾਲੇ ਬੱਚਿਆਂ ਦੀ ਉਮਰ 10 ਤੇ 13 ਸਾਲ ਦੱਸੀ ਜਾ ਰਹੀ ਹੈ ਤੇ ਇਹ ਦੋਵੇਂ ਜਣੇ ਲੜਕੇ ਦੱਸੇ ਜਾ ਰਹੇ ਹਨ । ਸਰਕਾਰੀ ਰੇਲਵੇ ਪੁਲਿਸ (ਜੀ. ਆਰ. ਪੀ.) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਮੁੰਡਿਆਂ ਦਾ ਸਮੂਹ ਇੱਕ ਟੁੱਟੀ ਹੋਈ ਪਤੰਗ ਫੜਨ ਦੀ ਕੋਸਿ਼ਸ਼ ਕਰ ਰਿਹਾ ਸੀ ਅਤੇ ਅੰਬਾਲਾ ਤੋਂ ਜਲੰਧਰ ਜਾ ਰਹੀ ਰੇਲਗੱਡੀ ਨੂੰ ਨਹੀਂ ਦੇਖ ਸਕਿਆ । ਇਹ ਘਟਨਾ ਐਤਵਾਰ ਸ਼ਾਮ ਨੂੰ ਚੰਡੀਗੜ੍ਹ ਦੇ ਬਾਹਰਵਾਰ ਬਾਲਟਾਣਾ ਖੇਤਰ ਵਿੱਚ ਹਰਮਿਲਾਪ ਨਗਰ ਕਲੋਨੀ ਨੇੜੇ ਵਾਪਰੀ ।

Read More : ਸੜਕ ਹਾਦਸੇ ਵਿਚ ਦੋ ਜਣਿਆਂ ਦੀ ਹੋਈ ਮੌਤ

ਸਿੱਖਿਆ ਮੰਤਰੀ ਬੈਂਸ ਨੇ ਲਹਿਰਾਇਆ ਗਣਤੰਤਰ ਦਿਵਸ ਮੌਕੇ ਤਿਰੰਗਾ

0
Education Minister
????????????????????????????????????

ਪਟਿਆਲਾ, 26 ਜਨਵਰੀ 2026 : ਪੰਜਾਬ ਦੇ ਸਿੱਖਿਆ ਮੰਤਰੀ (Education Minister) ਹਰਜੋਤ ਸਿੰਘ ਬੈਂਸ ਨੇ ਦੇਸ਼ ਦੇ 77ਵੇਂ ਗਣਤੰਤਰ ਦਿਵਸ (77th Republic Day) ਮੌਕੇ ਪਟਿਆਲਾ ਵਿਖੇ ਕੌਮੀ ਝੰਡਾ ਤਿਰੰਗਾ ਲਹਿਰਾਇਆ । ਉਨ੍ਹਾਂ ਨੇ ਇਸ ਮੌਕੇ ਪਰੇਡ ਦਾ ਨਿਰੀਖਣ ਕੀਤਾ ਅਤੇ ਪਾਰਚ ਪਾਸਟ ਤੋਂ ਸਲਾਮੀ ਵੀ ਲਈ ।

ਸਿੱਖਿਆ ਮੰਤਰੀ ਨੇ ਸੰਵਿਧਾਨ ਨਿਰਮਾਤਾ ਡਾਕਟਰ ਅੰਬੇਦਕਰ ਦੇ ਯੋਗਦਾਨ ਨੂੰ ਕੀਤਾ ਯਾਦ

ਪੰਜਾਬ ਵਾਸੀਆਂ ਦੇ ਨਾਮ ਆਪਣੇ ਸੰਦੇਸ਼ ‘ਚ ਹਰਜੋਤ ਸਿੰਘ ਬੈਂਸ (Harjot Singh Bains) ਨੇ 26 ਜਨਵਰੀ 1950 ਨੂੰ ਸੰਵਿਧਾਨ ਦੇ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਲਈ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਦਕਰ ਦੇ ਯੋਜਗਾਨ ਨੂੰ ਯਾਦ ਕਰਦਿਆਂ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਕਰ ਰਹੀਆਂ ਤਿੰਨੋ ਸੈਨਾਵਾਂ ਤੇ ਹਥਿਆਰਬੰਦ ਬਲਾਂ ਦੇ ਬਹਾਦਰ ਸੂਰਬੀਰਾਂ ਨੂੰ ਵੀ ਪ੍ਰਣਾਮ ਕੀਤਾ । ਉਨ੍ਹਾਂ ਨੇ ਭਾਰਤ ਦੇ ਸਾਰੇ ਮਹਾਨ ਸ਼ਹੀਦਾਂ ਤੇ ਆਜ਼ਾਦੀ ਸੰਗਰਾਮ ‘ਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬ ਦੇ ਮਹਾਨ ਯੋਧਿਆਂ ਨੂੰ ਚੇਤੇ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮਹਾਨ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਲਈ ਆਪਣੀ ਵਚਨਬੱਧਤਾ ਨੂੰ ਪੂਰਾ ਕਰ ਰਹੀ ਹੈ ।

ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਨੂੰ ਬਣਾਇਆ ਵਿਸ਼ਵ ਪੱਧਰੀ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ (Punjab Government) ਨੇ ਪਹਿਲਾਂ ਸਿੱਖਿਆ ਕਰਾਂਤੀ ਜਰੀਏ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰੀ ਬਣਾ ਦਿੱਤਾ ਹੈ ਅਤੇ ਹੁਣ ਮੁੱਖ ਮੰਤਰੀ ਸਿਹਤ ਯੋਜਨਾ ਨੇ ਸਿਹਤ ਕਰਾਂਤੀ ਨੂੰ ਸਿਖ਼ਰਾਂ `ਤੇ ਪਹੁੰਚਾ ਦਿੱਤਾ ਹੈ । ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ (Chief Minister’s Health Scheme) ਤਹਿਤ ਸੂਬਾ ਨਿਵਾਸੀਆਂ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਤੇ ਇਸ ਦਾ ਲਾਭ ਰਾਜ ਦੇ 65 ਲੱਖ ਪਰਿਵਾਰ ਲੈਣਗੇ ।

ਹਰਜੋਤ ਸਿੰਘ ਬੈਂਸ ਨੇ ਗਿਣਵਾਈਆਂ ਸਰਕਾਰ ਦੀਆਂ ਪ੍ਰਾਪਤੀਆਂ

ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਮੰਗਣ ਵਾਲੇ ਨਹੀਂ ਸਗੋਂ ਰੋਜ਼ਗਾਰ ਦੇਣ ਦੇ ਯੋਗ ਬਣਾਉਣ ਦਾ ਤਹੱਈਆ ਕੀਤਾ ਹੈ । ਉਨ੍ਹਾਂ ਦੱਸਿਆ ਕਿ ਸਿੱਖਿਆ ਸਾਡੀ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ, ਇਸ ਲਈ ਉਦਮਤਾ ਨੂੰ 11ਵੀਂ ਜਮਾਤ ‘ਚ ਮੁੱਖ ਵਿਸ਼ੇ ਵਜੋਂ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ । ਇਸ ਤੋਂ ਬਿਨ੍ਹਾਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਸੂਬੇ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਾਠਕ੍ਰਮ ਲਾਗੂ ਕੀਤਾ ਗਿਆ ਹੈ ।

ਸੂਬੇ ਦੇ 118 ਸਕੂਲਾਂ ਨੂੰ ਬਦਲਿਆ ਜਾ ਰਿਹੈ ਸਕੂਲ ਆਫ ਐਮੀਨੈਂਸ ਵਿਚ

ਸਿੱਖਿਆ ਮੰਤਰੀ ਨੇ ਦੱਸਿਆ ਕਿ ਸੂਬੇ ‘ਚ 118 ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ (School of Eminence) ‘ਚ ਬਦਲਿਆ ਜਾ ਰਿਹਾ ਹੈ ਤੇ ਇਕੱਲੇ ਪਟਿਆਲਾ ਜ਼ਿਲ੍ਹੇ ‘ਚ ਹੀ 10 ਐਮੀਨੈਂਸ ਸਕੂਲ ਚੱਲ ਰਹੇ ਹਨ ਅਤੇ ਇੱਥੇ ਹੋਲਿਸਟਿਕ ਪਲੈਨ ਅਧੀਨ 8 ਸਕੂਲਾਂ ਨੂੰ 62.50 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ । ਸਕੂਲ ਆਫ਼ ਬਰਿਲੀਐਂਸ ਅਧੀਨ ਬਾਰਨ ਸਕੂਲ ਨੂੰ 82.50 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ । ਇਸੇ ਤਰ੍ਹਾਂ ਪਟਿਆਲਾ ਦੇ 21 ਗਰੀਨ ਸਕੂਲਾਂ ਨੂੰ ਸਨਮਾਨਤ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਲਈ ਟਰਾਂਸਪੋਰਟੇਸ਼ਨ ਦੀ ਸੇਵਾ ਸ਼ੁਰੂ ਕੀਤੀ ਹੈ ।

Read more : 77ਵੇਂ ਗਣਤੰਤਰਤਾ ਦਿਵਸ ਮੌਕੇ ਸੀ. ਐਮ. ਨੇ ਲਹਿਰਾਇਆ ਤਿਰੰਗਾ

ਗਣਤੰਤਰਤਾ ਦਿਵਸ ਦੇ ਸਮਾਗਮ ਵਿਚ ਜਾ ਰਹੀ ਬੱਚਿਆਂ ਨਾਲ ਭਰੀ ਗੱਡੀ ਪਲਟੀ

0
Road Accident

ਪੰਚਕੂਲਾ, 26 ਜਨਵਰੀ 2026 : ਹਰਿਆਣਾ ਦੇ ਜਿ਼ਲਾ ਪੰਚਕੂਲਾ (Panchkula) ਦੇ ਪਿੰਡ ਰੱਤੇਵਾਲੀ ਨੇੜੇ ਸਕੂਲੀ ਬੱਚਿਆਂ ਨਾਲ ਭਰੀ ਇਕ ਪਿਕਅਪ ਗੱਡੀ (Pickup truck) ਪਲਣ ਨਾਲ ਬਹੁਤ ਸਾਰੇ ਬੱਚੇ ਇਸ ਸੜਕੀ ਹਾਦਸੇ (Road accidents) ਵਿਚ ਜ਼ਖ਼ਮੀ ਹੋ ਗਏ ।

ਕਿਥੇ ਜਾ ਰਹੇ ਸਨ ਬੱਚੇ

ਪ੍ਰਾਪਤ ਜਾਣਕਾਰੀ ਅਨੁਸਾਰ ਪੰਚਕੂਲਾ ਜਿਲ੍ਹੇ ਦੇ ਪਿੰਡ ਰੱਤੇਵਾਲੀ (Village Rattewali) ਦੇ ਨਜ਼ਦੀਕ ਅੱਜ ਸਵੇਰੇ ਸਕੂਲ ਵਿੱਚ ਗਣਤੰਤਰ ਦਿਵਸ ਮੌਕੇ ਕਰਵਾਏ ਜਾ ਰਹੇ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੇ ਬੱਚਿਆਂ ਨਾਲ ਭਰੀ ਇੱਕ ਪਿੱਕਅੱਪ ਗੱਡੀ ਪਲਟ ਗਈ, ਜਿਸ ਕਾਰਨ ਵਾਪਰੇ ਇਸ ਦਰਦਨਾਕ ਹਾਦਸੇ ਵਿੱਚ ਕਈ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਕੋਟ ਸਥਿਤ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਪਹੁੰਚਾਇਆ ਗਿਆ ਹੈ ।

ਦੱਸਿਆ ਜਾ ਰਿਹਾ ਹੈ ਕਿ ਇਹ ਬੱਚੇ ਰੱਤੇਵਾਲੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਗਣਤੰਤਰ ਦਿਵਸ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ । ਪਿੰਡ ਰੱਤੇਵਾਲੀ ਕੋਲ ਅਚਾਨਕ ਗੱਡੀ ਬੇਕਾਬੂ ਹੋ ਕੇ ਪਲਟ ਗਈ । ਮੁੱਢਲੀ ਜਾਣਕਾਰੀ ਅਨੁਸਾਰ ਗੱਡੀ ਵਿੱਚ ਕੋਈ ਤਕਨੀਕੀ ਖ਼ਰਾਬੀ ਆਉਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ।

Read more : ਸੜਕ ਹਾਦਸੇ ਵਿਚ ਦੋ ਜਣਿਆਂ ਦੀ ਹੋਈ ਮੌਤ

ਪਲਾਸ਼ ਮੁੱਛਲ ਨੇ ਅਦਾਕਾਰ ਖਿਲਾਫ ਦਾਇਰ ਕੀਤਾ ਮਾਣਹਾਨੀ ਦਾ ਮਾਮਲਾ

0
Legal notice

ਮੁੰਬਈ, 26 ਜਨਵਰੀ 2026 : ਸੰਗੀਤਕਾਰ ਅਤੇ ਫਿਲਮਕਾਰ (Musician and filmmaker) ਪਲਾਸ਼ ਮੁੱਛਲ ਨੇ ਧੋਖਾਦੇਹੀ ਦਾ ਦੋਸ਼ ਲਾਉਣ `ਤੇ ਮਰਾਠੀ ਅਦਾਕਾਰ ਵਿਦਿਆਨ ਮਾਨੇ ਨੂੰ ਕਾਨੂੰਨੀ ਨੋਟਿਸ (Legal notice) ਭੇਜ ਕੇ ਮਾਣਹਾਨੀ ਲਈ 10 ਕਰੋੜ ਰੁਪਏ ਦੇ ਹਰਜਾਨੇ (Damages) ਦੀ ਮੰਗ ਕੀਤੀ ਹੈ । ਇਸ ਹਫਤੇ ਦੀ ਸ਼ੁਰੂਆਤ `ਚ 34 ਸਾਲਾ ਅਦਾਕਾਰ-ਨਿਰਮਾਤਾ ਵਿਦਿਆਨ ਮਾਨੇ (Vidyan Mane) ਨੇ ਮਹਾਰਾਸ਼ਟਰ ਦੇ ਸ਼ਾਂਗਲੀ ਜਿ਼ਲੇ ‘ਚ ਪੁਲਸ ਨਾਲ ਸੰਪਰਕ ਕੀਤਾ ਅਤੇ ਦੋਸ਼ ਲਾਇਆ ਕਿ ਮੁੱਛਲ ਨੇ ਉਨ੍ਹਾਂ ਨਾਲ 40 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ ।

ਮੰਗਿਆ 10 ਕਰੋੜ ਰੁਪਏ ਦਾ ਹਰਜਾਨਾ

ਪਲਾਸ਼ ਮੁੱਛਲ (Palash Muchhal) ਦੇ ਵਕੀਲ ਸ਼ੇਆਂਸ਼ ਮਿਥਾਰੇ ਨੇ ਦਾਅਵਾ ਕੀਤਾ ਕਿ ਸੰਗੀਤਕਾਰ-ਫਿਲਮਕਾਰ ਨੂੰ ਕੋਈ ਪੈਸਾ ਨਹੀਂ ਮਿਲਿਆ ਸੀ । ਮੁੱਛਲ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਨਿਰਾਧਾਰ ਦੋਸ਼ ਲਾਏ ਗਏ ਹਨ । ਉਨ੍ਹਾਂ ਕਿਹਾ ਕਿ ਅਸੀਂ ਸਾਂਗਲੀ ਨਿਵਾਸੀ ਮਾਨੇ ਨੂੰ ਮਾਣਹਾਨੀ ਲਈ 10 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕਰਦੇ ਹੋਏ ਕਾਨੂੰਨੀ ਨੋਟਿਸ ਭੇਜਿਆ ਹੈ ।

Read More : ਡਾ. ਨਵਜੋਤ ਕੌਰ ਸਿੱਧੂ ਨੂੰ ਸਾਬਕਾ ਮੰਤਰੀ ਜੋਸ਼ੀ ਨੇ ਭੇਜਿਆ ਕਾਨੂੰਨੀ ਨੋਟਿਸ

ਚੀਫ ਜਸਟਿਸ ਸੂਰਿਆਕਾਂਤ ਬੋਲੇ ਰਹਿਮ ਤੋਂ ਬਿਨਾਂ ਅੱਤਿਆਚਾਰ ਬਣ ਜਾਂਦਾ ਹੈ ਕਾਨੂੰਨ

0
Chief Justice

ਪਣਜੀ, 26 ਜਨਵਰੀ 2026 : ਚੀਫ ਜਸਟਿਸ ਸੂਰਿਆਕਾਂਤ (Chief Justice Surya Kant) ਨੇ ਕਿਹਾ ਹੈ ਕਿ ਰਹਿਮ ਤੋਂ ਬਿਨਾਂ ਕਾਨੂੰਨ ਅੱਤਿਆਚਾਰ ਬਣ ਜਾਂਦਾ ਹੈ ਅਤੇ ਕਾਨੂੰਨ ਤੋਂ ਬਿਨਾਂ ਰਹਿਮ ਅਰਾਜਕਤਾ ਦਾ ਕਾਰਨ ਬਣਦਾ ਹੈ ।

ਗੋਆ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਚੀਫ ਜਸਟਿਸ ਨੇ ਕੀ ਆਖਿਆ

ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੇ ਗੋਆ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ (Goa State Legal Services Authority) ਦੀ 30 ਦਿਨਾਂ ਦੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਇਹ ਸਮਝਣਾ ਚਾਹੀਦਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਸਿਰਫ ਅਪਰਾਧਿਕ ਸਮੱਸਿਆ ਨਹੀਂ ਹੈ, ਸਗੋਂ ਸਮਾਜਿਕ, ਮਨੋਵਿਗਿਆਨਕ ਅਤੇ ਡਾਕਟਰੀ ਸਮੱਸਿਆ ਵੀ ਹੈ, ਜਿਸ ਨਾਲ ਨਜਿੱਠਣ ਲਈ ਬਦਲਾਖੋਰੀ ਭਰੀ ਬਿਆਨਬਾਜ਼ੀ ਨਹੀਂ, ਸਗੋਂ ਸਲਾਹ-ਮਸ਼ਵਰੇ ਵਾਲੀ ਕਾਰਵਾਈ ਦੀ ਜ਼ਰੂਰਤ ਹੈ ।

ਪਿਛਲੇ 4 ਦਹਾਕਿਆਂ `ਚ ਮੈਂ ਇਨਸਾਫ ਦੇਣ ਦੇ ਸਾਡੇ ਤੰਤਰ ਦੇ ਵਿਕਾਸ ਨੂੰ ਦੇਖਿਆ ਹੈ : ਸੂਰਿਆਕਾਂਤ

ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ (Drugs) ਦੀ ਦੁਰਵਰਤੋਂ ਤੇ ਪੂਰਾ ਮਹੀਨਾ ਚੱਲੀ ਇਹ ਮੁਹਿੰਮ ਇਸ ਭਾਵਨਾ ਨੂੰ ਸਪੱਸ਼ਟ ਰੂਪ ‘ਚ ਦਰਸਾਉਣ ‘ਚ ਸਫਲ ਰਹੀ ਹੈ । ਚੀਫ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਮੈਂ ਕਾਨੂੰਨ ਵਿਵਸਥਾ ਅਤੇ ਸਮਾਜਿਕ ਤਬਦੀਲੀ ਵਿਚਾਲੇ ਮਹੱਤਵਪੂਰਨ ਆਪਸੀ-ਸਬੰਧਾਂ ‘ਤੇ ਵੀ ਗੱਲ ਕਰਨਾ ਚਾਹਾਂਗਾ । ਪਿਛਲੇ 4 ਦਹਾਕਿਆਂ ‘ਚ ਮੈਂ ਇਨਸਾਫ ਦੇਣ ਦੇ ਸਾਡੇ ਤੰਤਰ ਦੇ ਵਿਕਾਸ ਨੂੰ ਦੇਖਿਆ ਹੈ । ਮੈਂ ਇਸ ਨੂੰ ਇਹ ਪਛਾਣਦੇ ਦੇਖਿਆ ਹੈ ਕਿ ਰਹਿਮ ਤੋਂ ਬਿਨਾਂ ਕਾਨੂੰਨ ਅੱਤਿਆਚਾਰ ਬਣ ਜਾਂਦਾ ਹੈ ਅਤੇ ਕਾਨੂੰਨ ਤੋਂ ਬਿਨਾਂ ਰਹਿਮ ਅਰਾਜਕਤਾ ਪੈਦਾ ਕਰਦਾ ਹੈ ।

Read More : ਛੇਤੀ ਹੀ ਦੇਸ਼ ਦੀ ਹਰ ਭਾਸ਼ਾ `ਚ ਮਿਲਣਗੇ ਸੁਪਰੀਮ ਕੋਰਟ ਦੇ ਫੈਸਲੇ : ਚੀਫ ਜਸਟਿਸ

ਸੜਕ ਹਾਦਸੇ ਵਿਚ ਦੋ ਜਣਿਆਂ ਦੀ ਹੋਈ ਮੌਤ

0
Kaithal Accident

ਹਰਿਆਣਾ, 27 ਜਨਵਰੀ 2026 : ਹਰਿਆਣਾ (Haryana) ਸੂਬੇ ਦੇ ਸ਼ਹਿਰ ਕੈਥਲ ਵਿਖੇ ਨਿਕਲ ਰਹੀ ਪ੍ਰਭਾਤ ਫੇਰੀ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਨੇ ਦੋ ਜਣੀਆਂ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ।

ਕੌਣ ਹਨ ਦੋਵੇਂ ਜਣੀਆਂ ਜੋ ਹਾਦਸੇ ਵਿਚ ਮੌਤ ਦੇ ਘਾਟ ਉਤਰ ਗਈਆਂ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਕੈਥਲ (Kaithal) ਵਿੱਚ ਜੋ ਪ੍ਰਭਾਤ ਫੇਰੀ ਮੌਕੇ ਜਾ ਰਹੀ ਸੰਗਤ ਵਿਚੋਂ ਇਕ ਲੜਕੀ ਤੇ ਇਕ ਮਹਿਲਾ ਨੂੰ ਇੱਕ ਤੇਜ਼ ਰਫ਼ਤਾਰ (Fast pace) ਕਾਰ ਨੇ ਕੁਚਲ ਦਿੱਤਾ ਤੇ ਮੌਤ ਦੇ ਘਾਟ ਉਤਾਰ ਦਿੱਤਾ ਵਿਚ ਮ੍ਰਿਤਕਾਂ ਦੀ ਪਛਾਣ ਪ੍ਰਿਯੰਕਾ (26) ਅਤੇ ਦਰਸ਼ਨਾ ਦੇਵੀ (62) ਵਜੋਂ ਹੋਈ ਹੈ । ਉਕਤ ਸੜਕੀ ਹਾਦਸੇ (Road accidents) ਵਿਚ ਜਿਥੇ ਦੋ ਜਣੀਆਂ ਮੌਤ ਦੇ ਘਾਟ ਉਤਰ ਗਈਆਂ ਉਥੇ ਦੂਸਰੇ ਪਾਸੇ 20 ਲੋਕ ਜ਼ਖ਼ਮੀ ਹੋ ਗਏ ।

ਕੀ ਦੱਸਿਆ ਪ੍ਰਤੱਖਦਰਸ਼ੀਆਂ ਨੇ

ਕਾਰ ਰਾਹੀਂ ਕੁਚਲੀਆਂ ਗਈਆਂ ਦੋਵੇਂ ਜਣੀਆਂ ਅਤੇ ਹੋਰ ਸਾਧ ਸੰਗਤ ਨਾਲ ਵਾਪਰੇ ਇਸੇ ਹਾਦਸੇ ਦਾ ਪ੍ਰਤੱਖਦਰਸ਼ੀਆਂ ਮੁਤਾਬਕ ਪ੍ਰਭਾਤਫੇਰੀ ਵਿੱਚ 150-200 ਲੋਕ ਪੈਦਲ ਜਾ ਰਹੇ ਸਨ ਤੇ ਕੁਝ ਔਰਤਾਂ ਵੱਖਰੇ ਤੌਰ `ਤੇ ਪੈਦਲ ਜਾ ਰਹੀਆਂ ਸਨ ਕਿ ਅਚਾਨਕ ਇੱਕ ਆਲਟੋ ਕਾਰ ਨੇ ਸੰਗਤ ਨੂੰ ਕੁਚਲ ਦਿੱਤਾ, ਜਿਸ ਨਾਲ 20-25 ਲੋਕ ਜ਼ਖ਼ਮੀ ਹੋ ਗਏ ਤੇ 2 ਲੋਕਾਂ ਦੀ ਮੌਤ ਹੋ ਗਈ ।

ਜ਼ਖ਼ਮੀਆਂ ਨੂੰ ਪੁਲਸ ਨੇ ਮੌਕੇ ਤੇ ਪਹੁੰਚ ਕਰਵਾਇਆ ਹਸਪਤਾਲ ਦਾਖਲ

ਘਟਨਾ ਦੀ ਜਾਣਕਾਰੀ ਜਦੋਂ ਪੁਲਸ ਨੂੰ ਮਿਲੀ ਤਾਂ ਪੁਲਸ ਨੇ ਮੌਕੇ `ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਕੈਥਲ, ਢਾਂਡ ਅਤੇ ਕੁਰੂਕਸ਼ੇਤਰ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ । ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਡਾਕਟਰਾਂ ਦੀ ਇੱਕ ਟੀਮ ਜ਼ਖ਼ਮੀਆਂ (injured) ਦਾ ਇਲਾਜ ਕਰ ਰਹੀ ਹੈ । ਵਸਨੀਕਾਂ ਦਾ ਕਹਿਣਾ ਹੈ ਕਿ ਦੋਸ਼ੀ ਕਾਰ ਚਾਲਕ ਨਸ਼ੇ ਵਿੱਚ ਗੱਡੀ ਚਲਾ ਰਿਹਾ ਸੀ, ਅਤੇ ਉਸ ਦੀ ਗੱਡੀ ਵਿੱਚੋਂ ਨਸ਼ੀਲੇ ਪਦਾਰਥਾਂ ਦਾ ਸਮਾਨ ਬਰਾਮਦ ਕੀਤਾ ਗਿਆ ਹੈ ।

Read More : ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਹੋਈ ਮੌਤ

ਝਗੜੇ ਨੂੰ ਸੁਲਝਾਉਣ ਗਿਆ ਵਿਅਕਤੀ ਖੁਦ ਹੀ ਉਤਰ ਗਿਆ ਮੌਤ ਦੇ ਘਾਟ

0
Murder

ਹੁਸਿ਼ਆਰਪੁਰ, 26 ਜਨਵਰੀ 2026 : ਪੰਜਾਬ ਦੇ ਸ਼ਹਿਰ ਹੁਸਿ਼ਆਰਪੁਰ (Hoshiarpur) ਦੇ ਬਹਾਦਰਪੁਰ ਖੇਤਰ ਦੇ ਇਕ ਮੁਹੱਲੇ ਵਿਚ ਹੋਏ ਝਗੜੇ ਨੂੰ ਸੁਲਝਾਉਣ ਗਏ ਵਿਅਕਤੀ ਦਾ ਤੇਜਧਾਰ ਹਥਿਆਰਾਂ ਨਾਲ ਕਤਲ (Murder) ਕਰ ਦਿੱਤਾ ਗਿਆ ।

ਕੌਣ ਹੈ ਇਹ ਮ੍ਰਿਤਕ ਜੋ ਗਿਆ ਸੀ ਝਗੜਾ ਸੁਲਝਾਉਣ ਤੇ ਖੁਦ ਹੀ ਝਗੜੇ ਦਾ ਸਿ਼ਕਾਰ ਹੋ ਗਿਆ

ਪ੍ਰਾਪਤ ਜਾਣਕਾਰੀ ਅਨੁਸਾਰ ਬਹਾਦਰਪੁਰ ਖੇਤਰ ਦੇ ਸੈਣੀ ਮੁਹੱਲੇ ਵਿਚ ਜਿਸ 48 ਸਾਲਾ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ (Sharp weapons) ਨਾਲ ਕਤਲ ਕਰ ਦਿੱਤਾ ਗਿਆ ਹੈ ਦਾ ਨਾਮ ਰਾਜੀਵ ਸੈਣੀ ਹੈ ਤੇ ਉਹ ਨਗਰ ਨਿਗਮ ਵਿਖੇ ਟਿਊਬਵੈਲ ਅਪ੍ਰੇਟਰ ਸੀ । ਉਕਤ ਵਿਅਕਤੀ ਜਿਥੇ ਕਤਲ ਕਰ ਦਿੱਤਾ ਗਿਆ ਦੇ ਨਾਲ ਦੋ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋਏ ਹਨ ।

ਕੀ ਦੱਸਿਆ ਮ੍ਰਿਤਕ ਦੇ ਭਰਾ ਨੇ

ਮੌਤ ਦੇ ਘਾਟ ਉਤਰੇ ਰਾਜੀਵ ਸੈਣੀ (Rajiv Saini) ਦੇ ਭਰਾ ਮੋਹਿਤ ਸੈਣੀ ਨੇ ਦੱਸਿਆ ਕਿ ਰਾਤ 8:30 ਵਜੇ ਜਦੋਂ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤਾਂ ਕੁਝ ਆਦਮੀ ਇੱਕ 14 ਸਾਲਾ ਲੜਕੇ ‘ਤੇ ਹਮਲਾ ਕਰ ਰਹੇ ਸਨ ਅਤੇ ਜਦੋਂ ਰਾਜੀਵ ਸੈਣੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਉਹ ਥੋੜ੍ਹੀ ਦੇਰ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਵਾਪਸ ਆਏ ਅਤੇ ਉਸ ‘ਤੇ ਅਤੇ ਕ੍ਰਿਸ਼ ‘ਤੇ ਹਮਲਾ ਕਰ ਦਿੱਤਾ । ਜਦੋਂ ਕ੍ਰਿਸ਼ ਦੇ ਪਿਤਾ ਨੇ ਆਪਣੇ ਪੁੱਤਰ ਨੂੰ ਅੰਦਰ ਖਿੱਚਿਆ ਤਾਂ ਹਮਲਾਵਰਾਂ (Invaders) ਨੇ ਰਾਜੀਵ ਦੇ ਸਿਰ ਵਿੱਚ ਬੁਰੀ ਤਰ੍ਹਾਂ ਚਾਕੂ ਮਾਰ ਦਿੱਤਾ। ਪੁਲਸ ਵਲੋਂ ਉਪਰੋਕਤ ਸਮੁੱਚੇ ਘਟਨਾਕ੍ਰਮ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

Read More : ਭਰਾ ਨੇ ਕੀਤਾ ਭਰਾ ਦਾ ਗੰਢਾਸਾ ਮਾਰ ਕੇ ਕਤਲ

ਲੱਕੜਾਂ ਇਕੱਠੀਆਂ ਕਰਨ ਗਈ ਬਜ਼ੁਰਗ ਔਰਤ ਨੂੰ ਸਾਨ੍ਹ ਨੇ ਪਟਕਾਅ ਕੇ ਮਾਰਿਆ

0
bull

ਬਦਾਯੂੰ, 26 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਬਦਾਯੂੰ ਜਿ਼ਲੇ (Badaun District) ‘ਚ ਲੰਘੇ ਦਿਨੀਂ ਜੰਗਲ ‘ਚ ਲੱਕੜਾਂ ਇਕੱਠੀਆਂ ਕਰਨ ਗਈ ਇਕ ਬਜ਼ੁਰਗ ਔਰਤ (Old woman) ‘ਤੇ ਇਕ ਸਾਨ੍ਹ ਨੇ ਹਮਲਾ ਕਰ ਦਿੱਤਾ ਤੇ ਉਸ ਨੂੰ ਪਟਕਾਅ ਕੇ ਮਾਰਿਆ । ਇਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ (Death) ਹੋ ਗਈ ।

2 ਘੰਟੇ ਤੱਕ ਲਾਸ਼ ਕੋਲ ਬੈਠਾ ਰਿਹਾ

ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਤੋਂ ਬਾਅਦ ਸਾਨ੍ਹ ਔਰਤ ਦੀ ਲਾਸ਼ ਕੋਲ ਲੱਗਭਗ 2 ਘੰਟੇ ਬੈਠਾ ਰਿਹਾ । ਇਹ ਘਟਨਾ ਉਸਵਾਨ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਗੁਰੂ ਬਰੇਲਾ ‘ਚ ਵਾਪਰੀ । ਮ੍ਰਿਤਕਾ ਜਿਸ ਦੀ ਪਛਾਣ ਗੁਰੂ ਪਿੰਡ ਦੀ ਰਹਿਣ ਵਾਲੀ 70 ਸਾਲਾ ਪ੍ਰੇਮਾ ਦੇਵੀ (Prema Devi) ਵਜੋਂ ਹੋਈ ਹੈ, ਜੰਗਲ ‘ਚ ਲੱਕੜਾਂ ਇਕੱਠੀਆਂ ਕਰਨ ਗਈ ਸੀ । ਘਟਨਾ ਤੋਂ ਬਾਅਦ ਸਾਨ੍ਹ (Bull) ਜੰਗਲ ‘ਚ ਹੀ ਰਿਹਾ । ਕਿਸੇ ਵੀ ਵਿਅਕਤੀ ਨੇ ਕਾਫ਼ੀ ਦੇਰ ਤੱਕ ਲਾਸ਼ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਕੀਤੀ । ਕਾਫ਼ੀ ਕੋਸਿ਼ਸ਼ਾਂ ਤੋਂ ਬਾਅਦ ਟਰੈਕਟਰ ਦੀ ਮਦਦ ਨਾਲ ਸਾਨ੍ਹ ਨੂੰ ਉੱਥੋਂ ਭਜਾਇਆ ਗਿਆ ।

Read More : ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਹੋਈ ਅਮਰੀਕਾ ਵਿਚ ਮੌਤ

ਔਰਤ ਨੇ ਆਪਣੇ ਸਾਬਕਾ ਪ੍ਰੇਮੀ ਦੀ ਪਤਨੀ ਨੂੰ ਲਾਇਆ ਐੱਚ. ਆਈ. ਵੀ. ਦਾ ਟੀਕਾ

0
Injection

ਕੁਰਨੂਲ, 26 ਜਨਵਰੀ 2026 : ਆਂਧਰਾ ਪ੍ਰਦੇਸ਼ (Andhra Pradesh) ਦੀ ਕੁਰਨੂਲ ਪੁਲਸ ਨੇ ਇਕ ਮਹਿਲਾ ਡਾਕਟਰ ਨੂੰ ਐੱਚ. ਆਈ. ਵੀ. ਦਾ ਟੀਕਾ ਲਾਉਣ ਦੇ ਦੋਸ਼ (Accusations of vaccination) ਹੇਠ ਇਕ ਔਰਤ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਪੀੜ੍ਹਤ ਡਾਕਟਰ ਮੁਲਜਮ ਔਰਤ ਦੇ ਸਾਬਕਾ ਪ੍ਰੇਮੀ ਦੀ ਹੈ ਪਤਨੀ

ਪੁਲਸ ਅਨੁਸਾਰ ਪੀੜਤ ਡਾਕਟਰ ਮੁਲਜ਼ਮ ਔਰਤ ਦੇ ਸਾਬਕਾ ਪ੍ਰੇਮੀ ਦੀ ਪਤਨੀ ਹੈ । ਮੁਲਜ਼ਮਾਂ ਦੀ ਪਛਾਣ ਕੁਰਨੂਲ ਦੀ ਰਹਿਣ ਵਾਲੀ ਬੀ. ਬੋਯਾ ਵਸੁੰਧਰਾ (34), ਅਡੋਨੀ ਦੇ ਇਕ ਨਿੱਜੀ ਹਸਪਤਾਲ ਦੀ ਨਰਸ ਕੋਂਗ ਜੋਤੀ (40) ਤੇ ਉਨ੍ਹਾਂ ਦੇ 2 ਬੱਚਿਆਂ ਵਜੋਂ ਹੋਈ ਹੈ । ਮੁਲਜ਼ਮਾਂ ਨੇ ਇਕ ਸਰਕਾਰੀ ਹਸਪਤਾਲ ‘ਚ ਇਲਾਜ ਅਧੀਨ ਮਰੀਜ਼ਾਂ ਤੋਂ ਇਹ ਦਾਅਵਾ ਕਰਦੇ ਹੋਏ ਐੱਚ. ਆਈ. ਵੀ.-ਪਾਜ਼ੇਟਿਵ (HIV-positive) ਖੂਨ ਦੇ ਨਮੂਨੇ ਲਏ ਕਿ ਉਨ੍ਹਾਂ ਨੂੰ ਜਾਂਚ ਲਈ ਚਾਹੀਦੇ ਹਨ ।

ਕਿਊਂ ਕੀਤਾ ਗਿਆ ਮਹਿਲਾ ਵਲੋਂ ਅਜਿਹਾ

ਮੁਲਜ਼ਮਾਂ ਦਾ ਦਾਅਵਾ ਹੈ ਕਿ ਉਨ੍ਹਾਂ ਇਨਫੈਕਟਡ ਖੂਨ (Infected blood) ਨੂੰ ਇਕ ਫਰਿੱਜ ‘ਚ ਸਟੋਰ ਕੀਤਾ ਤੇ ਬਾਅਦ ‘ਚ ਪੀੜਤ ਨੂੰ ਉਸੇ ਖੂਨ ਦਾ ਟੀਕਾ ਲਾ ਦਿੱਤਾ । ਮੁਲਜ਼ਮ ਔਰਤ ਕੋਲੋਂ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਸੀ ਕਿ ਉਸ ਦੇ ਸਾਬਕਾ ਪ੍ਰੇਮੀ ਨੇ ਉਕਤ ਔਰਤ ਨਾਲ ਵਿਆਹ ਕਿਉਂ ਕੀਤਾ ਹੈ? ਉਸ ਨੇ ਜੋੜੇ ਨੂੰ ਵੱਖ ਕਰਨ ਦੀ ਸਾਜਿ਼ਸ਼ ਰਚੀ ਤੇ ਇਕ ਸੜਕ ਹਾਦਸੇ ਤੋਂ ਬਾਅਦ ਉਸ ਦੀ ਮਦਦ ਕਰਨ ਦਾ ਵਿਖਾਵਾ ਕਰਦੇ ਹੋਏ ਜਾਣ ਬੁੱਝ ਕੇ ਪੀੜਤ ਨੂੰ ਐੱਚ. ਆਈ. ਵੀ. ਵਾਇਰਸ ਦਾ ਟੀਕਾ ਲਾ ਦਿੱਤਾ ।

Read more : ਪੁਲਸ ਨੇ ਕੀਤਾ ਪਤਨੀ ਦੇ ਕਾਤਲ ਪਤੀ ਨੂੰ ਗ੍ਰਿਫ਼ਤਾਰ

ਪੰਜਾਬ ਦੇ ਸਕੂਲਾਂ ਵਿਚ ਕੀਤਾ 27 ਨੂੰ ਛੁੱਟੀ ਦਾ ਐਲਾਨ

0
School Holiday

ਚੰਡੀਗੜ੍ਹ, 26 ਜਨਵਰੀ 2026 : ਦੇਸ਼ ਦੇ 77ਵੇਂ ਗਣਤੰਤਰਤਾ ਦਿਵਸ ਮੌਕੇ ਆਯੋਜਿਤ ਕੀਤੇ ਜਾਣ ਵਾਲੇ ਪ੍ਰੋੁਗਰਾਮਾਂ ਵਿਚ ਸਕੂਲੀ ਬੱਚਿਆਂ ਵਲੋਂ ਕੀਤੀ ਜਾਣ ਵਾਲੀ ਸ਼ਮੂਲੀਅਤ ਦੇ ਚਲਦਿਆਂ 27 ਜਨਵਰੀ ਨੂੰ ਸਕੂਲਾਂ ਵਿਚ ਛੁੱਟੀ (Holidays in schools) ਦਾ ਐਲਾਨ ਕਰ ਦਿੱਤਾ ਹੈ ।

ਕਿਸ ਦੇ ਹੁਕਮਾਂ ਤੇ ਕੀਤਾ ਸਟੇਜ਼ ਸੈਕਟਰੀ ਨੇ ਐਲਾਨ

ਹੁਸਿ਼ਆਰਪੁਰ ਵਿਖੇ 77ਵੇਂ ਗਣਤੰਤਰਤਾ ਦਿਵਸ ਮੌਕੇ ਪਹੁੰਚੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੇ ਹੁਕਮਾਂ ਤੇ ਸਟੇਜ਼ ਸੈਕਟਰੀ ਨੇ ਮੌਕੇ ਤੇ ਹੀ ਐਲਾਨ ਕਰ ਦਿੱਤਾ ਕਿ 27 ਜਨਵਰੀ (January 27) ਨੂੰ ਸਮੁੱਚੇ ਸਕੂਲਾਂ ਵਿਚ ਛੁੱਟੀ ਰਹੇਗੀ । ਉਕਤ ਐਲਾਨ ਕੀਤੇ ਜਾਣ ਵਾਲਾ ਛੁੱਟੀ ਹੈ ਜਾਂ ਨਹੀਂ ਬਾਰੇ ਪੈਦਾ ਹੋਣ ਵਾਲੀ ਗੁੰਝਲਦਾਰ ਸਥਿਤੀ ਵੀ ਪੈਦਾ ਹੋਣ ਤੋਂ ਬਚ ਸਕੀ ।

Read More : ਠੰਢ ਦੇ ਮੱਦੇਨਜ਼ਰ ਸਰਕਾਰ ਨੇ ਕੀਤਾ ਸਕੂਲਾਂ ਦੀਆਂ ਛੁੱਟੀਆਂ ਦੇ ਸਮੇਂ ਵਿਚ ਵਾਧਾ